ਗੁਰਦੁਆਰਾ ਸ਼੍ਰੀ ਮੈਣੀ ਸੰਗਤ ਬਾਲ ਲੀਲਾ ਸਾਹਿਬ , ਪਟਨਾ

ਇਸ ਪਵਿੱਤਰ ਅਸਥਾਨ ਤੇ ਰਾਜਾ ਫਤਿਹ ਚੰਦ ਮੈਣੀ ਦਾ ਮਹਿਲ ਸੀ। ਉਸ ਦੀ ਰਾਣੀ ਦੇ ਕੋਈ ਸੰਤਾਨ ਨਹੀਂ ਸੀ। ਗੁਰੂ ਗੋਬਿੰਦ ਸਿੰਘ ਜੀ ਬਾਲ ਅਵਸਥਾ ਵਿਚ ਇਥੇ ਖੇਡਣ ਆਇਆ ਕਰਦੇ ਸਨ। ਗੁਰੂ ਜੀ ਦਾ ਮਨਮੋਹਣਾ ਬਾਲ ਸਰੂਪ ਦੇਖ ਕੇ ਰਾਣੀ ਦੇ ਮਨ ਵਿਚ ਉਮੰਗ ਉੱਠਦੀ ਕਿ ਮੇਰੀ ਗੋਦ ਵਿੱਚ ਵੀ ਇਹੋ ਜੇਹਾ ਪੁੱਤਰ ਹੋਵੇ। ਗੁਰੂ ਜੀ ਜਾਣੀ ਜਾਣ ਸਨ ਰਾਣੀ ਦੀ ਮਨ ਦੀ ਇੱਛਾ ਨੂੰ ਸਮਝ ਕੇ ਇਕ ਦਿਨ ਮਹਿਲ ਦੇ ਅੰਦਰ ਆ ਕੇ ਰਾਣੀ ਦੀ ਗੋਦ ਵਿੱਚ ਬੈਠ ਗਏ। ਰਾਣੀ ਨੇ ਗੁਰੂ ਜੀ ਪਾਸੋਂ ਵਰਦਾਨ ਮੰਗਿਆ ਕੇ ਮੇਰੇ ਘਰ ਪੁੱਤਰ ਦੀ ਦਾਤ ਬਕਸ਼ੇ। ਗੁਰੂ ਜੀ ਨੇ ਕਿਹਾ ਕੇ ਮੇਰੇ ਵਰਗਾ ਬਸ ਮੈਂ ਹੀ ਆ। ਇਸ ਲਈ ਅੱਜ ਤੋਂ ਮੈਂ ਹੀ ਆਪਦਾ ਧਰਮ ਪੁੱਤਰ ਹਾਂ। ਇਸ ਸੰਸਾਰ ਤੇ ਮੇਰੇ ਨਾਮ ਨਾਲ ਤੁਹਾਡਾ ਨਾਮ ਵੀ ਅਮਰ ਹੋ ਜਾਵੇਗਾ। ਫਿਰ ਗੁਰੂ ਜੀ ਨੇ ਕਿਹਾ ਕੇ ਮਾਤਾ ਅਸਾਨੂੰ ਭੁੱਖ ਲੱਗੀ ਹੈ ਤਾਂ ਰਾਣੀ ਨੇ ਛੋਲਿਆਂ ਦੀਆਂ ਘੁੰਗਣੀਆ ਅਤੇ ਪੂੜੀਆਂ ਛਕਣ ਲਈ ਦਿਤੀਆਂ। ਉਸ ਦਿਨ ਤੋਂ ਗੁਰੂ ਜੀ ਦੇ ਹੁਕਮ ਅਨੁਸਾਰ ਇਸ ਅਸਥਾਨ ਤੇ ਰੋਜ਼ ਸਵੇਰੇ ਬਾਲਕਾਂ ਨੂੰ ਚਣੇ ਦੀਆਂ ਘੁੰਗਣੀਆ ਦਾ ਪ੍ਰਸ਼ਾਦ ਵਰਤਾਇਆ ਜਾਂਦਾ ਹੈ


Share On Whatsapp

Leave a Reply




top