ਬਾਦਸ਼ਾਹ ਹੁਮਾਯੂੰ ਦਾ ਅਉਣਾ

ਮੁਗਲ ਬਾਦਸ਼ਾਹ ਅਕਬਰ ਦਾ ਬਾਪ ਤੇ ਬਾਬਰ ਦਾ ਪੁੱਤਰ ਸੀ। ਹੁਮਾਯੂ ਜੋ ਆਪਣੇ ਬਾਪ ਬਾਬਰ ਦੀ ਮੌਤ ਤੋਂ ਬਾਅਦ 26 ਦਸੰਬਰ 1530 ਨੂੰ ਹਿੰਦ ਦੇ ਤਖ਼ਤ ਤੇ ਬੈਠਾ। ਥੋੜ੍ਹੇ ਸਮੇਂ ਚ ਉਹਨੇ ਰਾਜ ਭਾਗ ਨੂੰ ਚੰਗੀ ਤਰ੍ਹਾਂ ਸੰਭਾਲ ਲਿਆ। ਪਰ ਜਦੋਂ 1540 ਚ ਸ਼ੇਰਸ਼ਾਹ ਸੂਰੀ ਨਾਲ ਵਿਗੜੀ ਤਾਂ ਜੰਗ ਹੋਈ ਹੁਮਾਯੂੰ ਜੰਗ ਚ ਹਾਰ ਗਿਆ। ਬੜੀ ਮੁਸ਼ਕਲ ਨਾਲ ਜਾਨ ਬਚਾ ਕੇ ਆਪਣੇ ਪਰਿਵਾਰ , ਤੇ ਕੁਝ ਖ਼ਜ਼ਾਨੇ ਲੈ ਕੇ ਕਾਬਲ ਵੱਲ ਨੂੰ ਦੌੜਿਆ। ਪੰਜਾਬ ਦੇ ਵਿੱਚੋਂ ਲੰਘਦੇ ਨੂੰ ਰੱਬ ਚੇਤੇ ਆਇਆ। ਹਿਮਾਯੂੰ ਨੂੰ ਪਤਾ ਸੀ ਮੇਰੇ ਬਾਪ ਬਾਬਰ ਨੂੰ ਗੁਰੂ ਨਾਨਕ ਸਾਹਿਬ ਮਿਲੇ ਨੇ। ਪਤਾ ਕਰਨ ਦੇ ਪਤਾ ਲੱਗਾ ਕੇ ਗੁਰੂ ਤਖਤ ਤੇ ਹੁਣ ਗੁਰੂ ਅੰਗਦ ਦੇਵ ਜੀ ਨੇ ਜੋ ਬਿਆਸ ਨੇੜੇ ਖਡੂਰ ਸਾਹਿਬ ਰਹਿੰਦੇ ਆ। ਹੁਮਾਯੂੰ ਗੁਰੂ ਅੰਗਦ ਮਹਾਰਾਜੇ ਦੇ ਦਰਬਾਰ ਪਹੁੰਚਿਆ। ਸ਼ਾਮ ਦਾ ਸਮਾਂ ਸੀ।
ਭਾਈ ਵੀਰ ਸਿੰਘ ਲਿਖਦੇ ਆ ਉਸ ਦਿਨ ਮੀਂਹ ਪੈ ਕੇ ਹਟਿਆ ਸੀ , ਮੌਸਮ ਠੰਢਾ ਸੀ , ਗੁਰੂ ਅੰਗਦ ਦੇਵ ਜੀ ਹਰ ਰੋਜ ਸ਼ਾਮ ਦਾ ਸਮਾਂ ਬੱਚਿਆ ਨਾਲ ਬਤੀਤ ਕਰਦੇ। ਬੱਚਿਆ ਨੂੰ ਪੜਉਦੇ ਖਿਡਾਉਂਦੇ ਸੀ, ਜਦੋ ਹਿਮਾਯੂ ਪਹੁੰਚਿਆ ਤਾਂ ਬੇਪਰਵਾਹ ਗੁਰਦੇਵ ਨੇ ਧਿਆਨ ਨ ਦਿੱਤਾ। ਘੋੜੇ ਤੇ ਅਸਵਾਰ ਹਮਾਯੂੰ ਕੁਝ ਸਮਾਂ ਖੜਾ ਰਿਹਾ, ਇੱਕ ਤੇ ਹਾਰ ਤੋਂ ਦੁਖੀ ਦੂਸਰਾ ਸਤਿਗੁਰਾਂ ਨੇ ਕੋਈ ਤਵੱਜੋ ਨ ਦਿੱਤੀ ਕਰਕੇ ਹੁਮਾਯੂੰ ਖਿਝ ਗਿਆ।
ਕਰੋਧ ਨਾਲ ਭਰੇ ਪੀਤੇ ਨੇ ਤਲਵਾਰ ਤੇ ਹੱਥ ਪਾਇਆ ਤਾਂ ਉਹ ਮਿਆਨ ਚ ਅੜ-ਗੀ ਬਾਹਰ ਨ ਨਿਕਲੀ ਅੰਤਰਜਾਮੀ ਪਾਤਸ਼ਾਹ ਨੇ ਹਮਾਯੂੰ ਵੱਲ ਤੱਕਿਆ ਤੇ ਹੱਸ ਕੇ ਕਿਹਾ ,
“ਜਿੱਥੇ ਤਲਵਾਰ ਕੱਢਣ ਦਾ ਸਮਾਂ ਸੀ ਉਥੋਂ ਤੇ ਕਾਇਰ ਹੋ ਜਾਨ ਬਚਾ ਭੱਜ ਆਇਆਂ ਇੱਥੇ ਫ਼ਕੀਰਾਂ ਤੇ ਜ਼ੋਰ ਅਜਮਾਇਸ਼ ਕਰਦਾ ਇਹ ਕਿਹੜੀ ਬਹਾਦਰੀ ਹੈ” …….
ਹਮਾਯੂੰ ਬੜਾ ਸ਼ਰਮਿੰਦਾ ਹੋਇਆ ਹੱਥ ਜੋੜ ਕਿਆ ਮੇਰੀ ਖਤਾ ਬਖ਼ਸ਼ ਦਿਉ ਤੇ ਮੇਰੇ ਹੱਕ ਚ ਦੁਆ ਕਰੋ ਕਿ ਮੈਨੂੰ ਮੇਰਾ ਰਾਜ ਵਾਪਸ ਮਿਲ ਜਾਵੇ , ਗੁਰਦੇਵ ਨੇ ਕਿਆ ਮਾਲਕ ਨੇ ਚਾਹਿਆ ਤੇ ਜਰੂਰ ਮਿਲਜੁੂ। ਅਸੀਸ ਲ਼ੈ ਹੁਮਾਯੂੰ ਅੱਗੇ ਤੁਰ ਗਿਆ
ਇਥੋਂ ਸਤਿਗੁਰੂ ਮਹਾਰਾਜ ਦੀ ਬੇਪਰਵਾਹੀ ਤੇ ਬੇ ਮੁਹਤਾਜ਼ਗੀ ਡੁੱਲ੍ਹ ਡੁੱਲ੍ਹ ਪੈਂਦੇ ਆ ਬਾਦਸ਼ਾਹ ਹੁਮਾਯੂੰ ਨੂੰ ਮੂੰਹ ਤੇ ਕਾਇਰ ਕਹਿਣ ਉਸੇ ਤਰਜ਼ ਤੇ ਆ ਜਿਵੇ ਗੁਰੂ ਬਾਬੇ ਨੇ ਮੁੰਹ ਤੇ ਬਾਬਰ ਨੂੰ ਜਾਬਰ ਕਿਆ ਸੀ।
ਹੁਮਾਯੂ ਕਈ ਸਾਲਾਂ ਬਾਦ ਈਰਾਨ ਦੇ ਬਾਦਸ਼ਾਹ ਦੀ ਫੌਜ ਲੈ ਕੇ ਜੂਨ 1555 ਨੂੰ ਫਿਰ ਹਿੰਦ ਤੇ ਚੜਿਆ ਤੇ ਬਾਦਸ਼ਾਹ ਬਣਿਆ। ਪਰ ਛੇ ਮਹੀਨੇ ਬਾਦ ਲਾਇਬਰੇਰੀ ਦੀਆਂ ਪਉੜੀਆਂ ਚੋ ਡਿੱਗਣ ਕਾਰਨ ਮੌਤ ਹੋਗੀ। ਏਦੀ ਕਬਰ ਦਿੱਲੀ ਮੌਜੂਦ ਆ ਜੋ ਬੇਗਮ ਹਮੀਦਾ ਬਾਨੂੰ ਨੇ (ਅਕਬਰ ਦੀ ਮਾਂ ) 15 ਲੱਖ ਖਰਚ ਕੇ ਬਣਵਾਈ ਸੀ।
ਨੋਟ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਤੀਸਰੀ ਪੋਸਟ
ਮੇਜਰ ਸਿੰਘ
ਗੁਰੂ ਕਿਰਪਾ ਕਰੇ


Share On Whatsapp

Leave a Reply




top