ਬਾਬਾ ਗੁਰਦਿੱਤਾ ਜੀ

ਬਾਬਾ ਗੁਰਦਿੱਤਾ ਜੀ ਐਸੇ ਮਹਾਨ ਮਹਾਂਪੁਰਸ਼ ਸਨ ਜਿਨਾ ਦੇ ਪੜਦਾਦਾ ਜੀ ਗੁਰੂ , ਦਾਦਾ ਜੀ ਗੁਰੂ , ਪਿਤਾ ਜੀ ਗੁਰੂ , ਭਰਾ ਗੁਰੂ , ਭਤੀਜਾ ਗੁਰੂ , ਪੁੱਤਰ ਗੁਰੂ , ਤੇ ਪੋਤਰਾ ਵੀ ਗੁਰੂ । ਬਾਬਾ ਗੁਰਦਿੱਤਾ ਜੀ ਦਾ ਜਨਮ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਦਮੋਦਰੀ ਜੀ ਦੀ ਪਵਿੱਤਰ ਕੁੱਖ ਤੋ 15 ਨਵੰਬਰ 1613 ਨੂੰ ਭਾਈ ਕੀ ਡਰੌਲੀ ਵਿੱਚ ਹੋਇਆ ਸੀ । ਆਪ ਜੀ ਦਾ ਬਚਪਨ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਛਤਰ ਛਾਇਆ ਹੇਠ ਬੀਤਿਆ । ਪਿਤਾ ਜੀ ਪਾਸੋ ਹੀ ਸੰਸਾਰੀ ਤੇ ਅਧਿਆਤਮਿਕ ਸਿਖਿਆ ਹਾਸਿਲ ਕੀਤੀ ਭਾਈ ਗੁਰਦਿੱਤਾ ਜੀ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪ ਸ਼ਸਤਰ ਵਿਦਿਆ ਤੇ ਘੋੜਸਵਾਰੀ ਦਾ ਬਹੁਤ ਬਰੀਕੀ ਨਾਲ ਗਿਆਨ ਦਿੱਤਾ ਸੀ । ਜਦੋ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਕਰਤਾਰਪੁਰ ਦੀ ਜੰਗ ਪੈਂਦੇ ਖਾਂਨ ਨਾਲ ਹੋਈ ਤਾ ਭਾਈ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਜੀ ਬਾਬਾ ਬਿਧੀ ਚੰਦ ਜੀ ਤੇ ਹੋਰ ਮਹਾਨ ਸਿੱਖਾ ਨੇ ਬਹੁਤ ਬਹਾਦਰੀ ਨਾਲ ਜੰਗ ਕੀਤੀ ਸੀ। ਬਾਬਾ ਗੁਰਦਿੱਤਾ ਜੀ ਦਾ ਅਨੰਦ ਕਾਰਜ ਵਟਾਲਾ ਨਗਰ ਜਿਸ ਨੂੰ ਹੁਣ ਬਟਾਲਾ ਕਹਿੰਦੇ ਹਨ ਜੋ ਗੁਰਦਾਸਪੁਰ ਜਿਲੇ ਵਿੱਚ ਹੈ । ਭਾਈ ਰਾਮਾ ਜੀ ਦੀ ਸਪੁੱਤਰੀ ਬੀਬੀ ਅਨੰਤੀ ਜੀ ਨਾਲ ਹੋਇਆ , ਜਦੋ ਭਾਈ ਗੁਰਦਿੱਤਾ ਜੀ ਦੀ ਬਰਾਤ ਅੰਮ੍ਰਿਤਸਰ ਸਾਹਿਬ ਤੋ ਚਲੀ ਸੀ ਗੁਰਬਿਲਾਸ ਪਾਤਸ਼ਾਹੀ ਛੇਵੀ ਵਿੱਚ ਲਿਖਿਆ ਹੈ । ਡਰੌਲੀ ਤੋ ਮਾਸੜ ਸਾਈ ਦਾਸ ਤੇ ਮਾਸੀ ਰਾਮੋ ਜੀ ਤੇ ਸਾਰਾ ਨਾਨਕਾ ਪਰਿਵਾਰ ਗੋਇੰਦਵਾਲ ਸਾਹਿਬ ਤੋ ਗੁਰੂ ਅਮਰਦਾਸ ਸਾਹਿਬ ਜੀ ਦਾ ਪਰਿਵਾਰ ਬਾਬਾ ਸੁੰਦਰ ਜੀ ਬਾਬਾ ਅਨੰਦ ਜੀ ਤੇ ਹੋਰ ਘਰ ਦੇ ਜੀਅ ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਜੀ ਦੇ ਪਰਿਵਾਰ ਜੀਅ ਤੇ ਹੋਰ ਸਿਖ ਇਸ ਬਰਾਤ ਵਿੱਚ ਸ਼ਾਮਲ ਹੋਏ ਸਨ । ਜਦੋ ਬਰਾਤ ਅੰਮ੍ਰਿਤਸਰ ਸਾਹਿਬ ਤੋ ਚੱਲੀ ਤਾ ਅਕਾਲ ਤਖ਼ਤ ਸਾਹਿਬ ਦੀ ਜਿਮੇਵਾਰੀ ਭਾਈ ਗੁਰਦਾਸ ਜੀ ਨੂੰ ਤੇ ਦਰਬਾਰ ਸਾਹਿਬ ਦੀ ਜਿਮੇਵਾਰੀ ਬਾਬਾ ਬੁੱਢਾ ਸਾਹਿਬ ਜੀ ਨੂੰ ਦਿੱਤੀ ਗਈ। ਅੰਮ੍ਰਿਤਸਰ ਸਾਹਿਬ ਤੋ ਚੱਲ ਕੇ ਬਰਾਤ ਨੇ ਪਹਿਲਾ ਪੜਾਅ ਉਦੋਕੇ ਪਿੰਡ ਜਿਲਾ ਅੰਮ੍ਰਿਤਸਰ ਸਾਹਿਬ ਕੀਤਾ । ਇਸ ਅਸਥਾਨ ਤੇ ਗੁਰੂ ਨਾਨਕ ਸਾਹਿਬ ਜੀ ਜਦੋ ਆਪਣੀ ਬਰਾਤ ਲੈ ਕੇ ਸੁਲਤਾਨਪੁਰ ਸਾਹਿਬ ਤੋ ਆਏ ਸਨ ਤਾ ਇਕ ਰਾਤ ਏਥੇ ਪੜਾਅ ਕੀਤਾ ਸੀ । ਉਥੇ ਖੂਹੀ ਦੇ ਕੋਲ ਇਕ ਥੰਮ ਪਿਆ ਜਿਸ ਦੇ ਕੋਲ ਗੁਰੂ ਹਰਿਗੋਬਿੰਦ ਸਾਹਿਬ ਜੀ ਬੈਠ ਗਏ ਤੇ ਉਸ ਥੰਮ੍ਹ ਨੂੰ ਬਹੁਤ ਸਤਿਕਾਰ ਦਿੱਤਾ ਜਦੋ ਭਾਈ ਬਿਧੀ ਚੰਦ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਾਢੂ ਸਾਂਈ ਦਾਸ ਜੀ ਨੇ ਇਸ ਥੰਮ੍ਹ ਬਾਰੇ ਪੁੱਛਿਆ । ਤਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਦੱਸਿਆ ਜਦੋ ਵੱਡੇ ਸਤਿਗੁਰੂ ਨਾਨਕ ਸਾਹਿਬ ਜੀ ਬਰਾਤ ਲੈ ਕੇ ਆਏ ਸਨ ਤਾ ਇਕ ਰਾਤ ਇਸ ਅਸਥਾਨ ਤੇ ਰੁਕੇ ਸਨ । ਗੁਰੂ ਨਾਨਕ ਸਾਹਿਬ ਜੀ ਨੇ ਇਸ ਥੰਮ੍ਹ ਨਾਲ ਸਰੀਰ ਨੂੰ ਸਹਾਰਾ ਦੇ ਕੇ 84 ਪਾਠ ਜਪੁਜੀ ਸਾਹਿਬ ਦੇ ਕੀਤੇ ਸਨ ਤੇ ਅੰਮ੍ਰਿਤ ਵੇਲੇ ਇਸ ਖੂਹੀ ਤੋ ਇਸ਼ਨਾਨ ਕਰਕੇ ਚਾਲੇ ਪਾਏ ਸਨ । ਸਤਿਗੁਰਾ ਦੀ ਯਾਦ ਵਿੱਚ ਅੱਜ ਵੀ ਇਸ ਅਸਥਾਨ ਤੇ ਬਹੁਤ ਪਿਆਰਾ ਗੁਰਦੁਵਾਰਾ ਸਾਹਿਬ ਬਣਿਆ ਹੋਇਆ ਹੈ ਤੇ ਉਹ ਥੰਮ੍ਹ ਵੀ ਮੌਜੂਦ ਹੈ ਜਿਸ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਈ ਵਰ ਬਖਸ਼ਿਸ਼ ਕੀਤੇ ਹਨ । ਗੁਰਦੁਵਾਰਾ ਸਾਹਿਬ ਦਾ ਨਾਮ ਥੰਮ੍ਹ ਸਾਹਿਬ ਕਰਕੇ ਮਸਹੂਰ ਹੈ । ਜਦੋ ਗੁਰੂ ਹਰਿਗੋਬਿੰਦ ਸਾਹਿਬ ਜੀ ਬਟਾਲੇ ਨਗਰ ਵਿੱਚ ਪਹੁੰਚੇ ਤਾ ਸੰਗਤਾਂ ਵਲੋ ਗੁਰੂ ਜੀ ਦਾ ਭਰਵਾਂ ਸਵਾਗਤ ਕੀਤਾ ਗਿਆ। ਗੁਰਮਰਿਆਦਾ ਅਨੁਸਾਰ ਭਾਈ ਗੁਰਦਿੱਤਾ ਜੀ ਦਾ ਅਨੰਦ ਕਾਰਜ ਹੋਇਆ ਉਹਨਾ ਦੀ ਯਾਦ ਵਿੱਚ ਕੰਧ ਸਾਹਿਬ ਥੋੜੀ ਦੂਰੀ ਤੇ ਹੀ ਬਹੁਤ ਪਿਆਰਾ ਅਸਥਾਨ ਬਣਾਇਆ ਹੋਇਆ ਹੈ । ਜਦੋ ਵਾਪਿਸ ਬਰਾਤ ਅੰਮ੍ਰਿਤਸਰ ਸਾਹਿਬ ਪਹੁੰਚੀ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਕੜਾਹ ਪ੍ਰਸਾਦ ਦੀ ਦੇਗ ਤਿਆਰ ਕਰਕੇ ਸੁਕਰਾਨੇ ਦੀ ਅਰਦਾਸ ਬੇਨਤੀ ਕੀਤੀ । ਕੁਝ ਸਮੇ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਾਈ ਗੁਰਦਿੱਤਾ ਜੀ ਨੂੰ ਆਖਿਆ ਤੁਸੀ ਹੁਣ ਕੀਰਤਪੁਰ ਸਾਹਿਬ ਚਲੇ ਜਾਉ। ਗੁਰੂ ਪਿਤਾ ਜੀ ਦਾ ਹੁਕਮ ਮੰਨ ਕੇ ਆਪ ਜੀ ਕੀਰਤਪੁਰ ਸਾਹਿਬ ਵਿੱਚ ਜਿਥੇ ਹੁਣ ਗੁਰਦੁਵਾਰਾ ਸੀਸ ਮਹਿਲ ਹੈ ੳਥੇ ਆ ਗਏ । ਉਥੇ ਹੀ ਆਪ ਜੀ ਦੇ ਘਰ ਦੋ ਸਪੁੱਤਰ ਧੀਰ ਮੱਲ ਤੇ ਗੁਰੂ ਹਰਿਰਾਇ ਸਾਹਿਬ ਜੀ ਹੋਏ ਸਨ। ਕੀਰਤਪੁਰ ਸਾਹਿਬ ਵਿੱਖੇ ਹੀ ਕਿਸੇ ਦੀ ਮਰੀ ਗਾਂ ਜਿਉਦੀ ਕੀਤੀ ਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਸ ਦਾ ਬਹੁਤ ਸਖਤ ਐਕਸਨ ਲਿਆ ਤੇ ਬਾਬਾ ਗੁਰਦਿੱਤਾ ਜੀ ਨੂੰ ਆਖਿਆ ਇਕ ਮਿਆਨ ਵਿੱਚ ਦੋ ਤਲਵਾਰਾ ਨਹੀ ਰਹਿ ਸਕਦੀਆਂ ਹੁਣ ਜਾ ਆਪ ਰਹੋ ਜਾ ਅਸੀ ਰਹਾਗੇ । ਕਿਉਕਿ ਕਰਾਮਾਤ ਕਹਿਰ ਦਾ ਨਾਮ ਹੈ ਕਿਸੇ ਸਿੱਖ ਨੂੰ ਕਰਾਮਾਤ ਦਿਖੌਣ ਦੀ ਇਜਾਜ਼ਤ ਨਹੀ ਹੈ । ਇਹ ਬਚਨ ਸੁਣ ਕੇ ਬਾਬਾ ਗੁਰਦਿੱਤਾ ਜੀ ਜਿਥੇ ਪਹਾੜੀ ਦੇ ਉਪਰ ਬਾਬਾ ਬੁਢਣ ਸਾਹ ਦੇ ਲਾਗੇ ਬਾਬਾ ਗੁਰਦਿੱਤਾ ਜੀ ਦਾ ਅਸਥਾਨ ਹੈ ਉਸ ਜਗਾ ਤੇ ਜਾ ਕੇ ਸਰੀਰ ਛੱਡ ਦਿੱਤਾ । ਜਦੋ ਇਸ ਗੱਲ ਦਾ ਪਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਲੱਗਾ ਆਪ ਪੁੱਤਰ ਦੇ ਆਗਿਆਕਾਰੀ ਸੁਭਾਅ ਦੇਖ ਕੇ ਬਹੁਤ ਖੁਸ਼ ਹੋਏ । ਤੇ ਕੀਰਤਪੁਰ ਪਤਾਲਪੁਰੀ ਵਾਲੇ ਅਸਥਾਨ ਤੋ ਤੁਰ ਕੇ ਸੰਗਤਾ ਨਾਲ ਬਾਬਾ ਗੁਰਦਿੱਤਾ ਜੀ ਦੇ ਅਸਥਾਨ ਤੇ ਪਹੁੰਚੇ ਤੇ ਵਰ ਦਿੱਤਾ।
ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ।
ਗੁਰੂ ਹਰਿਗੋਬਿੰਦ ਜੀ ਨੇ ਆਪਣੇ ਹੱਥੀ ਬਾਬਾ ਗੁਰਦਿੱਤਾ ਜੀ ਦਾ ਅੰਗੀਠਾ ਤਿਆਰ ਕਰ ਕੇ ਸੰਸਕਾਰ ਕੀਤਾ ਸੀ ।
ਜੋਰਾਵਰ ਸਿੰਘ ਤਰਸਿੱਕਾ ।


Share On Whatsapp

Leave a Reply




top