ਜਿਹੜੇ ਆਪਣਾ ਧਰਮ ਛੱਡ ਕੇ ਦੂਸਰੇ ਧਰਮਾਂ ਵੱਲ ਜਾ ਰਹੇ ਹਨ ਉਹ ਵੀ ਤੇ ਜਿਹੜੇ ਧਰਮਾਂ ਵਿੱਚ ਲਾਲਚ ਦੇ ਕੇ ਮਿਲਾ ਰਹੇ ਹਨ ਇਹ ਘਟਨਾ ਜਰੂਰ ਪੜਿਓ ਜੀ ।
ਮੇਰੇ ਨਾਲ ਬੀਤੀ ਇਕ ਸੱਚੀ ਘਟਨਾਂ ਜੋ ਗਲ ਬਾਤ ਪਠਾਣ ਨਾ ਹੋਈ ।
ਮੈ ਦੁਬਈ ਦੀ ਰਾਜਧਾਨੀ ਆਬੂਧਾਬੀ ਵਿੱਚ ਟਰਾਲਾ ਚਲੌਦਾ ਸੀ ਇਕ ਵਾਰ ਮੇਰੀ ਕੰਪਨੀ ਅਲ ਸਹਾਰਾ ਨੇ ਕੁਝ ਸਮੇ ਵਾਸਤੇ ਕੁਝ ਡਰਾਇਵਰਾਂ ਤੇ ਟਰਾਲਿਆਂ ਨੂੰ L N T ਕੰਪਨੀ ਨੂੰ ਸਪਲਾਈ ਤੇ ਦਿੱਤਾ ਕਿਉਕਿ L N T ਕੰਪਨੀ ਨੇ ਗੈਸ ਪਾਇਪ ਲਾਇਨ ਦਾ ਕੰਮ ਕਰ ਰਹੀ ਸੀ । ਇਕ ਵਾਰ ਮੈ ਆਬੂਧਾਬੀ ਦੇ ਇਲਾਕੇ ਹਫਸ਼ਾਂਨ ਤੋ ਵਾਇਆ ਗਿਆਤੀ ਰੋਡ ਰਵੇਸ ਜਾ ਰਿਹਾ ਸੀ । ਜਦੋ ਮੈ ਹਫਸ਼ਾਨ ਤੋ ਨਿਕਲ ਕੇ ਗਿਆਤੀ ਰੋਡ ਪਇਆ ਤਾ ਇਕ ਪਠਾਣ ਨੇ ਮੇਰੇ ਟਰਾਲੇ ਨੂੰ ਹੱਥ ਦਿੱਤਾ । ਮੈ ਸੋਚਿਆ ਗਰਮੀ ਬਹੁਤ ਆ ਬਾਹਰ ਧੁੱਪ ਵਿਚ ਇਸ ਦਾ ਬੁਰਾ ਹਾਲ ਹੋ ਜਾਵੇਗਾ ਤਰਸ ਕਰ ਕੇ ਉਸ ਨੂੰ ਟਰਾਲੇ ਵਿਚ ਬਿਠਾ ਲਿਆ । ਜਦੋ ਚਲਣ ਲੱਗੇ ਮੈ ਸੋਚਿਆ ਏਵੇ ਫਾਲਤੂ ਦੀਆਂ ਗੱਲਾ ਕਰਨ ਨਾਲੋ ਕਿਉ ਨਾ ਰੱਬ ਦੇ ਘਰ ਦੀ ਗੱਲ ਕੀਤੀ ਜਾਵੇ ਘੜੀ ਰੱਬ ਦੇ ਲੇਖੇ ਵਿਚ ਲਗੇਗੀ । ਫੇਰ ਮੈ ਸੋਚਿਆ ਜੇ ਮੈ ਆਪਣੇ ਧਰਮ ਦੀ ਗਲ ਕੀਤੀ ਹੋ ਸਕਦਾ ਇਸ ਨੂੰ ਬੁਰਾ ਲਗੇ ਕਿਉ ਨਾ ਇਸ ਦੇ ਹੀ ਧਰਮ ਦੀ ਗਲ ਕਰ ਲਈਏ ਕਿਉ ਕਿ ਰੱਬ ਤੇ ਇਕ ਹੈ । ਧਰਮ ਤੇ ਉਹਨਾ ਨਦੀਆਂ ਵਾਗ ਹਨ ਜੋ ਪਾਣੀ ਨੂੰ ਸਮੁੰਦਰ ਤਕ ਪਹੁੰਚਦੀਆਂ ਹਨ । ਕਿਉਕਿ ਜੇ ਨਦੀ ਆਪਣਾ ਪਾਣੀ ਲੈ ਕੇ ਸਮੁੰਦਰ ਤਕ ਜਾ ਰਹੀ ਹੈ ਤਾ ਜਰੂਰ ਸਮੁੰਦਰ ਤਕ ਪਹੁੰਚ ਸਕਦੀ ਹੈ । ਪਰ ਜੇ ਦੂਸਰੀ ਨਦੀ ਦਾ ਵੀ ਪਾਣੀ ਪਹਿਲੀ ਨਦੀ ਵਿਚ ਪਾ ਦਿੱਤਾ ਜਾਵੇ ਤਾ ਕਈ ਸ਼ਹਿਰਾਂ ਦੇ ਸ਼ਹਿਰ ਬਰਬਾਦ ਕਰ ਸਕਦੀ ਹੈ । ਏਸੇ ਤਰਾ ਜੇ ਸਾਰੇ ਧਰਮਾਂ ਦੇ ਇਨਸਾਨਾਂ ਨੂੰ ਇਕ ਹੀ ਧਰਮ ਵਿੱਚ ਕਰਨ ਦਾ ਜਤਨ ਕੀਤਾ ਜਾਵੇ ਤੇ ਸਭ ਬਰਬਾਦ ਹੋ ਜਾਵੇਗਾ । ਇਸ ਲਈ ਸਾਰੇ ਧਰਮ ਸਤਿਕਾਰ ਯੋਗ ਹਨ ਪਰ ਆਪਣੇ ਧਰਮ ਵਿਚ ਹਮੇਸ਼ਾ ਪੱਕੇ ਰਹੋ ਤੇ ਇਜ਼ਤ ਸਾਰੇ ਧਰਮਾਂ ਦੀ ਕਰੋ ਜੀ । ਖੈਰ ਮੈ ਉਸ ਨੂੰ ਆਖਿਆ ਖ਼ਾਨ ਜੀ ਮੱਕੇ ਹਜ ਕਰਨ ਗਏ ਕਦੇ , ਕਹਿਦਾ ਹਾ ਗਿਆ ਹਜ ਵਾਸਤੇ ਮੱਕੇ ਵੀ ਤੇ ਮਦੀਨੇ ਵੀ ਗਿਆ । ਮੈ ਕਿਹਾ ਠੀਕ ਹੈ ਕੋਈ ਗਲ ਸੁਣਾਉ ਅੱਲਾ ਦੀਆਂ ਕਾਫੀ ਗਲਾ ਸੁਣਾਈਆਂ ਮੈ ਸੁਣੀਆਂ । ਆਖਰ ਵਿੱਚ ਕਹਿੰਦਾ ਤੁਹਾਡਾ ਇਕ ਸਰਦਾਰ ਸੀ ਉਸ ਦੀ ਉਮਰ ਹੋਵੇਗੀ 45 ਕੁ ਸਾਲ ਦੀ ਉਹ ਏਥੋ ਦੀ ਅਮੀਰੀ ਦੇਖ ਕੇ ਮੁਸਲਮਾਨ ਬਣ ਗਿਆ ਕਹਿਦਾ ਤੁਹਾਡਾ ਧਰਮ ਮੈਨੂੰ ਵਧੀਆ ਲੱਗਿਆ । ਉਹ ਪਠਾਣ ਮੈਨੂੰ ਕਹਿਦਾ ਇਸ ਬਾਰੇ ਤੇਰਾ ਕੀ ਵੀਚਾਰ ਹੈ ਮੈ ਕਿਹਾ ਦੇਖੋ ਖਾਂਨ ਜੀ ਉਹ ਸਾਡੇ ਧਰਮ ਵਿੱਚ ਪੈਦਾ ਹੋਇਆ ਸਾਡੇ ਧਰਮ ਵਿੱਚ ਪੜ੍ਹਿਆ ਸਾਡੇ ਧਰਮ ਵਿੱਚ ਜਵਾਨ ਹੋਇਆ ਸਾਡੇ ਧਰਮ ਵਿੱਚ ਉਸ ਦਾ ਵਿਆਹ ਹੋਇਆ ਸਾਡੇ ਧਰਮ ਵਿੱਚ ਉਸ ਦੇ ਸਾਰੇ ਰਿਸਤੇਦਾਰ ਭੈਣ ਭਰਾ ਬਣੇ ਸਾਡੇ ਧਰਮ ਵਿੱਚ ਉਸ ਦੇ ਬੱਚੇ ਹੋਏ । ਜੇ ਉਹ 45 ਸਾਲ ਸਾਡੇ ਧਰਮ ਵਿੱਚ ਰਹਿ ਕੇ ਸਾਡਾ ਨਹੀ ਹੋਇਆ ਤੇ ਤੁਸੀ ਕੀ ਆਸ ਰੱਖਦੇ ਹੋ ਕਿ ਉਹ ਤੁਹਾਡੇ ਧਰਮ ਦਾ ਬਣ ਜਾਵੇਗਾ ਕਲ ਨੂੰ ਉਸ ਨੂੰ ਕਿਸੇ ਹੋਰ ਧਰਮ ਕੋਲੋ ਲਾਲਚ ਮਿਲਿਆ ਉਹ ਕਿਸੇ ਹੋਰ ਧਰਮ ਦਾ ਹੋ ਜਾਵੇਗਾ । ਕਹਿਦਾ ਤੁਸੀ ਬਿਲਕੁਲ ਠੀਕ ਕਹਿ ਰਹੇ ਹੋ ਮੈ ਤੇ ਕਦੇ ਇਸ ਬਾਰੇ ਸੋਚਿਆ ਹੀ ਨਹੀ ਸੀ । ਫੇਰ ਉਹ ਪਠਾਣ ਕਹਿਦਾ ਤੁਸੀ ਕਿਸ ਨੂੰ ਸਹੀ ਸਮਝਦੇ ਹੋ ਮੈ ਕਿਹਾ ਅਸੀ ਉਸ ਨੂੰ ਸਹੀ ਸਮਝਦੇ ਹਾਂ ਜੋ ਆਪਣੇ ਧਰਮ ਵਿੱਚ ਪੱਕਾ ਹੈ ਤੇ ਇਜ਼ਤ ਸਾਰੇ ਧਰਮਾ ਦੀ ਕਰਦਾ ਹੈ । ਕਿਸੇ ਵੀ ਧਰਮ ਦੇ ਬੰਦੇ ਨੂੰ ਤੰਗ ਨਾ ਕਰੇ ਹਰ ਵਿੱਚ ਉਸ ਰੱਬ ਦੀ ਜੋਤ ਨੂੰ ਦੇਖੇ ਉਹੋ ਹੀ ਵਧੀਆ ਧਰਮੀ ਇਨਸਾਨ ਹੈ । ਫੇਰ ਕਹਿਦਾ ਤੇਰੇ ਖਿਆਲ ਨਾਲ ਤੁਹਾਡਾ ਧਰਮ ਸਹੀ ਹੈ ਜਾ ਸਾਡਾ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਹਾਦਰ ਸ਼ਾਹ ਨੂੰ ਕਹੀ ਗਲ ਚੇਤੇ ਆ ਗਈ ਜਦੋ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਪੁਛਿਆਂ ਸੀ ਆਪ ਕਾ ਧਰਮ ਖੂਬ ਕਿ ਹਮਾਰਾ ਧਰਮ ਖੂਬ , ਜਵਾਬ ਵਿੱਚ ਗੁਰੂ ਜੀ ਬੋਲੇ ਆਪ ਕੋ ਆਪ ਕਾ ਖੂਬ ਹਮ ਕੋ ਹਮਾਰਾ ਖੂਬ । ਇਹੋ ਈ ਉਤਰ ਮੈ ਪਠਾਣ ਨੂੰ ਦਿੱਤਾ ਆਪ ਕੋ ਆਪ ਕਾ ਖੂਬ ਹਮ ਕੋ ਹਮਾਰਾ ਖੂਬ । ਉਹ ਬਹੁਤ ਖੁਸ਼ ਹੋਇਆ ਉਸ ਸਮੇ ਤਕ ਉਸਦੀ ਉਹ ਜਗਾ ਆ ਗਈ ਜਿਥੇ ਉਸ ਨੇ ਉਤਰਨਾ ਸੀ ਜਦੋ ਉਹ ਉਤਰ ਰਿਹਾ ਸੀ ਮੈਨੂੰ ਕਹਿ ਰਿਹਾ ਸੀ ਵਾਕਿਆ ਹੀ ਬੰਦਾ ਆਪਣੇ ਧਰਮ ਵਿੱਚ ਪੱਕਾ ਹੋਣਾ ਚਾਹੀਦਾ ਇਜ਼ਤ ਹਰ ਧਰਮ ਦੀ ਕਰਨੀ ਚਾਹੀਦੀ ਜਿਹੜਾ 45 ਸਾਲ ਤੁਹਾਡੇ ਵਿੱਚ ਰਹਿ ਕੇ ਤੁਹਾਡਾ ਨਹੀ ਹੋਇਆ ਉਹ ਲਾਲਚ ਵੱਸ ਸਾਡੇ ਵਿੱਚ ਆਇਆ ਸਾਡਾ ਕਦੋ ਹੋਵੇਗਾ ।ਇਹ ਕਹਿ ਕੇ ਉਹ ਉਤਰ ਗਿਆ । ਅਜ ਕਲ ਪੰਜਾਬ ਵਿੱਚ ਵੀ ਏਹੋ ਹੀ ਚਲ ਰਿਹਾ ਕਿਨੇ ਬੰਦੇ ਇਸਾਈ ਬਣ ਰਹੇ ਲਾਲਚ ਵਸ ਹੋ ਕੇ ਇਹ ਜੇ ਸਾਡੇ ਨਹੀ ਬਣ ਸਕੇ ਤੇ ਇਹ ਇਸਾਈਆਂ ਦੇ ਵੀ ਨਹੀ ਬਣਦੇ । ਕਲ ਨੂੰ ਕਿਤਿਓ ਕੋਈ ਹੋਰ ਲਾਲਚ ਮਿਲਿਆ ਇਹ ਹੋਰ ਪਾਸੇ ਭੱਜ ਜਾਣਗੇ । ਹਮੇਸ਼ਾ ਆਪਣੇ ਧਰਮ ਵਿੱਚ ਰਹਿ ਕੇ ਧਰਮੀ ਬਣੋ ਤੇ ਦਇਆ ਹਰ ਇਨਸਾਨੀਅਤ ਤੇ ਜੀਵਾ ਤੇ ਕਰੋ ਇਹ ਧਰਮੀ ਬੰਦਿਆ ਦੀਆਂ ਨਿਸ਼ਾਨੀਆ ਹੁੰਦੀਆਂ ਹਨ ।
ਜੋਰਾਵਰ ਸਿੰਘ ਤਰਸਿੱਕਾ ।
Good