ਮੌਤ ਨੂੰ ਯਾਦ – ਜਰੂਰ ਪੜਿਓ ਜੀ

ਅੱਜ ਇਕ ਬਹੁਤ ਪਿਆਰੀ ਘਟਨਾਂ ਆਪ ਜੀ ਨਾਲ ਸਾਂਝੀ ਕਰਨ ਲੱਗਾ ਸਾਰੇ ਜਰੂਰ ਪੜਿਓ ਜੀ ।
ਇਕ ਪਿੰਡ ਵਿੱਚ ਬਹੁਤ ਬੰਦਗੀ ਵਾਲੇ ਮਹਾਂਪੁਰਖ ਰਹਿੰਦੇ ਸਨ ਉਹ ਹਰ ਵੇਲੇ ਵਾਹਿਗੁਰੂ ਦੀ ਯਾਦ ਵਿੱਚ ਜੁੜੇ ਰਹਿੰਦੇ ਸਨ। ਉਹਨਾਂ ਮਹਾਂਪੁਰਖਾਂ ਨੇ ਮੌਤ ਨੂੰ ਹਮੇਸ਼ਾ ਯਾਦ ਰਖਿਆ ਸੀ , ਤੇ ਕਦੇ ਵੀ ਵਿਕਾਰਾਂ ਨੂੰ ਆਪਣੇ ਤੇ ਹਾਵੀ ਨਹੀ ਸੀ ਹੋਣ ਦਿੱਤਾ । ਜਿਹੜੇ ਵੀ ਸਰੀਰ ਉਹਨਾਂ ਕੋਲ ਜਾਦੇ ਸੰਤ ਹਮੇਸ਼ਾ ਧਰਮ ਤੇ ਚੱਲਣ ਦਾ ਹੀ ਉਪਦੇਸ਼ ਦਿੰਦੇ ਸਨ । ਉਸ ਪਿੰਡ ਵਿੱਚ ਹੀ ਮਹਾਂਪੁਰਖਾਂ ਦਾ ਬਚਪਨ ਦਾ ਮਿੱਤਰ ਫੌਜਾ ਸਿੰਘ ਰਹਿੰਦਾ ਸੀ ਜੋ ਸੁਭਾਅ ਕਰਕੇ ਬਹੁਤ ਮਜਾਕੀਆ ਸੀ । ਪਰ ਸੰਤਾਂ ਤੇ ਉਹ ਪੂਰਾ ਭਰੋਸਾ ਰੱਖਦਾ ਸੀ ਕਿ ਸੰਤ ਜੋ ਕਹਿੰਦੇ ਹਨ ਉਹ ਸੱਚ ਹੀ ਹੁੰਦਾਂ ਹੈ । ਇਕ ਦਿਨ ਮਹਾਂਪੁਰਖ ਕੋਠੇ ਉਪਰ ਬੈਠੇ ਸਨ ਕਿ ਕੁਝ ਬੀਬੀਆਂ ਸੰਤਾਂ ਵਾਸਤੇ ਪ੍ਰਸਾਦ ਪਾਣੀ ਤੇ ਫਲ ਵਗੈਰਾ ਲੈ ਕੇ ਆਈਆ ਸਨ । ਜਦੋ ਬੀਬੀਆਂ ਮਹਾਂਪੁਰਖਾ ਨੂੰ ਮਿਲ ਕੇ ਵਾਪਸ ਜਾਣ ਲੱਗੀਆ ਏਨੇ ਚਿਰ ਨੂੰ ਮਹਾਂਪੁਰਖਾਂ ਦਾ ਬਚਪਨ ਦਾ ਮਿੱਤਰ ਫੌਜਾ ਸਿੰਘ ਵੀ ਵਿਹੜੇ ਵਿੱਚ ਆ ਗਿਆ । ਬੀਬੀਆ ਨੂੰ ਜਾਂਦੀਆਂ ਵੇਖ ਕੇ ਮਹਾਂਪੁਰਖਾ ਨੂੰ ਕਹਿਣ ਲੱਗਾ ਸੰਤ ਜੀ ਤਹਾਨੂੰ ਮੌਜਾਂ ਲੱਗੀਆ ਨਾਲੇ ਬੀਬੀਆ ਦੇਖਦੇ ਜੇ ਨਾਲੇ ਵੰਨ – ਸੁਵੰਨੇ ਫਲ ਖਾਂਦੇ ਫਿਰਦੇ ਜੇ । ਇਹ ਕਹਿ ਕੇ ਫੌਜਾ ਸਿੰਘ ਨੇ ਕੋਠੇ ਦੀ ਪਹਿਲੀ ਪੌੜੀ ਤੇ ਜਿਵੇ ਹੀ ਪੈਰ ਰੱਖਿਆ , ਮਹਾਂਪੁਰਖ ਕਹਿਣ ਲੱਗੇ ਪਰਸੋਂ ਤੂੰ ਮਰ ਜਾਣਾ ਈ । ਇਹ ਸੁਣ ਕੇ ਫੌਜਾ ਸਿੰਘ ਦੇ ਪੈਰ ਥਿੜਕ ਗਏ ਫੇਰ ਵੀ ਹਿੰਮਤ ਕਰਕੇ ਦੂਸਰੀ ਪੌੜੀ ਤੇ ਪੈਰ ਰੱਖਿਆ । ਫੇਰ ਮਹਾਂਪੁਰਖ ਕਹਿਣ ਲੱਗੇ ਤੂੰ ਸੱਚੀ ਪਰਸੋ ਬਾਰਾਂ ਵਜੇ ਮਰ ਜਾਣਾ ਈ , ਇਹ ਸੁਣ ਕੇ ਉਸ ਦਾ ਹੌਸਲਾ ਟੁੱਟ ਗਿਆ ਉਸ ਨੂੰ ਪਤਾਂ ਸੀ ਮਹਾਂਪੁਰਖਾਂ ਦੀ ਗੱਲ ਸੱਚੀ ਹੁੰਦੀ ਹੈ । ਇਹ ਸੋਚ ਕੇ ਉਹ ਮਹਾਂਪੁਰਖਾਂ ਨੂੰ ਮਿਲਿਆ ਬਗੈਰ ਹੀ ਵਾਪਿਸ ਪਰਤ ਆਇਆ , ਤੇ ਘਰ ਦੇ ਜੀਆਂ ਨੂੰ ਕਹਿਣ ਲੱਗਾ ਮਹਾਂਪੁਰਖਾਂ ਨੇ ਮੈਨੂੰ ਆਖਿਆ ਹੈ , ਤੂੰ ਪਰਸੋ ਬਾਰਾਂ ਵਜੇ ਮਰ ਜਾਣਾ ਹੈ ਮਹਾਂਪੁਰਖਾਂ ਦਾ ਬਚਨ ਸੱਚ ਹੀ ਹੁੰਦਾ ਹੈ । ਮੈ ਮਹਾਂਪੁਰਖਾ ਦੀ ਸੰਗਤ ਕੀਤੀ ਹੈ ਉਹ ਕਹਿੰਦੇ ਹੁੰਦੇ ਸਨ ਕਿਸੇ ਦਾ ਹੱਕ ਨਾ ਮਾਰੋ ਕਿਸੇ ਦਾ ਪੈਸਾ ਨਾ ਰਖੋ ਕਿਸੇ ਦਾ ਦਿਲ ਨਾ ਦੁਖਾਓ । ਆਪਣੇ ਪੁੱਤਰਾਂ ਨੂੰ ਕਹਿਣ ਲੱਗਾ ਜਾਉ ਜਿਨਾ ਨੂੰ ਮੈ ਮਾੜਾ ਬੋਲਿਆ ਉਹਨਾ ਨੂੰ ਵੀ ਸਦ ਲਿਆਉ ਮੈ ਉਹਨਾ ਕੋਲੋ ਮੁਆਫੀ ਮੰਗ ਲਵਾਂ ਤੇ ਜਿਨਾ ਕੋਲੇ ਮੈ ਪੈਸੇ ਲਏ ਹਨ ਉਹਨਾ ਦਾ ਉਧਾਰ ਵੀ ਮੈ ਆਪਣੇ ਹੱਥੀ ਚੁਕਾ ਕੇ ਜਾਣਾ ਚਾਹੁੰਦਾ ਹਾ । ਜਦੋ ਰਿਸਤੇਦਾਰ ਆਂਢ ਗੁਆਢ ਨੂੰ ਪਤਾ ਲੱਗਾ ਕਿ ਫੌਜਾ ਸਿੰਘ ਨੂੰ ਮਹਾਂਪੁਰਖਾ ਨੇ ਦੱਸਿਆ ਹੈ ਤੂੰ ਮਰ ਜਾਣਾ ਹੈ ਸਾਰੇ ਉਸ ਦਾ ਪਤਾ ਲੈਣ ਵਾਸਤੇ ਪਹੁੰਚਣ ਲੱਗੇ । ਜਦੋ ਉਹ ਦਿਨ ਆ ਗਿਆ ਜਿਸ ਦਿਨ ਮਹਾਂਪੁਰਖਾ ਨੇ ਆਖਿਆ ਸੀ ਤੂੰ ਮਰ ਜਾਣਾ ਹੈ , ਫੌਜਾ ਸਿੰਘ ਘਬਰਾਹਟ ਨਾਲ ਮੰਜੇ ਤੇ ਪੈ ਗਿਆ ਕਿ ਕੁਝ ਹੀ ਘੰਟੇ ਰਹਿ ਗਏ ਹਨ ਮਰਨ ਵਿੱਚ। ਜਦੋ ਬਾਰਾਂ ਵੱਜਣ ਵਿੱਚ ਕੁਝ ਹੀ ਮਿੰਟ ਰਹਿ ਗਏ ਸਾਰੇ ਰਿਸਤੇਦਾਰ ਆਂਢ ਗੁਆਢ ਭਰਾ ਭਰਜਾਈਆਂ ਸਾਰੇ ਕੋਲ ਬੈਠੇ ਸਨ । ਜਿਹੜਾ ਵੀ ਆਵੇ ਫਲ ਫਰੂਟ ਲੈ ਕੇ ਆਵੇ ਫੌਜਾ ਸਿੰਘ ਦੇ ਕੋਲ ਫਲਾਂ ਦਾ ਢੇਰ ਲੱਗ ਗਿਆ । ਏਨੇ ਚਿਰ ਨੂੰ ਉਹ ਮਹਾਂਪੁਰਖ ਵੀ ਆ ਗਏ, ਆ ਕੇ ਕਹਿਣ ਲੱਗੇ ਫੌਜਾ ਸਿਆਂ ਦੇਖ ਤੇਰੇ ਕੋਲ ਫਲਾ ਦੇ ਢੇਰ ਲੱਗੇ ਪਏ ਹਨ ਕੁਝ ਤੇ ਖਾ ਤੇਰੇ ਰਿਸਤੇਦਾਰ ਤੇਰੀਆਂ ਭਰਜਾਈਆਂ ਤੇਰੇ ਕੋਲ ਬੈਠੀਆਂ ਹਨ ਕੋਈ ਗੱਲ ਤੇ ਕਰ । ਫੌਜਾ ਸਿੰਘ ਕਹਿੰਦਾ ਤੁਸੀ ਗੱਲਾ ਕਰਨ ਤੇ ਫਲ ਖਾਣ ਦੀ ਗੱਲ ਕਰਦੇ ਪਏ ਹੋ ਪਰਸੋ ਦਾ ਮੇਰੀਆਂ ਅੱਖਾ ਸਾਹਮਣੇ ਆਪਣਾ ਸਿਵਾ ਬਲਦਾ ਦੇਖ ਰਿਹਾ ਹਾ , ਨਾ ਕੋਈ ਫਲ ਚੰਗਾ ਲਗ ਰਿਹਾ ਨਾ ਭਰਾ ਭਰਜਾਈਆਂ । ਇਹ ਸੁਣ ਕੇ ਮਹਾਂਪੁਰਖ ਹੱਸ ਪਏ ਕਹਿਣ ਲੱਗੇ ਫੌਜਾ ਸਿੰਘ ਤੂੰ ਅਜੇ ਮਰਨਾ ਨਹੀ ਬੱਸ ਤੈਨੂੰ ਸਮਝਾਉਣ ਕਰਕੇ ਇਹ ਗਲ ਆਖੀ ਸੀ । ਜਿਵੇ ਤੈਨੂੰ ਮੌਤ ਚੇਤੇ ਆਉਣ ਕਰਕੇ ਸੰਸਾਰ ਦੀਆਂ ਕੋਈ ਵਸਤੂਆਂ ਚੰਗੀਆਂ ਨਹੀ ਲੱਗ ਰਹੀਆ ਹਨ , ਜਦੋ ਮੈਨੂੰ ਮੇਰੇ ਗੁਰੂ ਨੇ ਦੱਸਿਆ ਸੀ ਕਿ ਬੇਟਾ ਮੌਤ ਹਮੇਸ਼ਾ ਯਾਦ ਰੱਖੀ । ਉਸ ਸਮੇਂ ਤੋ ਲੈ ਕੇ ਹੁਣ ਤੱਕ ਮੈਨੂੰ ਕੋਈ ਵਿਕਾਰ ਤੰਗ ਨਹੀ ਕਰਦਾ ਨਾ ਹੀ ਸੰਸਾਰੀ ਪਦਾਰਥਾਂ ਦਾ ਕੋਈ ਮੋਹ ਹੈ । ਇਸ ਤੋ ਇਹ ਸਿਖਿਆ ਪ੍ਰਾਪਤ ਹੁੰਦੀ ਹੈ ਹਮੇਸ਼ਾ ਮੌਤ ਨੂੰ ਯਾਦ ਰੱਖੋ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰਿਆ ਕਰੋ ਜੀ ।
ਜੋਰਾਵਰ ਸਿੰਘ ਤਰਸਿੱਕਾ


Share On Whatsapp

Leave a Reply




top