ਇਤਿਹਾਸ ਗੁਰਦੁਆਰਾ ਸ਼੍ਰੀ ਸੱਚ ਖੰਡ ਸਾਹਿਬ – ਮੰਡੀ ਚੂਰ ਕਾਣਾ , ਪਾਕਿਸਤਾਨ

ਇਹ ਪਵਿੱਤਰ ਗੁਰਦੁਆਰਾ ਸ੍ਰੀ ਗੁਰੂ ਸੱਚਾ ਸੌਦਾ ਸਾਹਿਬ ਤੋਂ ਸਿਰਫ 400 ਮੀਟਰ ਦੀ ਦੂਰੀ ‘ਤੇ ਰੇਲਵੇ ਲਾਈਨ ਦੇ ਦੂਸਰੇ ਪਾਸੇ ਖੇਤਾਂ ਵਿਚ ਸਥਿਤ ਹੈ।
ਗੁਰਦੁਆਰਾ ਸੱਚਾ ਸੌਦਾ ਜਿਸ ਬਾਰੇ ਆਪਾਂ ਸਾਰੇ ਚੰਗੀ ਤਰਾਂ ਜਾਣਦੇ ਹਾਂ ਜਿਥੇ ਗੁਰੂ ਨਾਨਕ ਦੇਵ ਜੀ ਨੇ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਸੀ। ਪਰ ਇਸ ਗੁਰਦੁਆਰੇ ਗੁਰਦੁਆਰਾ ਸ਼੍ਰੀ ਸੱਚ ਖੰਡ ਸਾਹਿਬ ਜੀ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ।
ਆਓ ਜਾਣਦੇ ਹਾਂ ਇਸ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ :
ਇੱਕ ਵਾਰ ਜਦੋਂ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਇਸ ਜਗ੍ਹਾ ਤੇ ਬੈਠੇ ਸਨ ਤਾਂ ਭਾਈ ਮਰਦਾਨਾ ਜੀ ਨੇ ਕਿਹਾ ਕਿ ਗੁਰੂ ਜੀ ਮੈਨੂੰ ਭੁੱਖ ਲੱਗੀ ਹੈ , ਤਾਂ ਗੁਰੂ ਜੀ ਨੇ ਕਿਹਾ ਕੇ ਉਹ ਕੋਈ ਵਪਾਰੀ ਗਧੀਆਂ ਤੇ ਬੋਰੀਆਂ ਚ ਲੱਧ ਕੇ ਕੋਈ ਸਮਾਨ ਲੈ ਕੇ ਜਾ ਰਿਹਾ ਹੈ , ਗੁਰੂ ਜੀ ਨੇ ਕਿਹਾ ਕੇ ਜਾਓ ਪੁੱਛ ਕੇ ਆਓ ਉਹਨਾਂ ਬੋਰੀਆਂ ਵਿੱਚ ਕੀ ਹੈ ,
ਜਦੋਂ ਭਾਈ ਮਰਦਾਨੇ ਨੇ ਵਪਾਰੀ ਨੂੰ ਪੁੱਛਿਆ ਕੇ ਇਸ ਵਿਚ ਕੀ ਹੈ ਤਾਂ ਉਸਨੇ ਕਿਹਾ ਕੇ ਇਸ ਵਿੱਚ ਤਾਂ ਨਮਕ ਹੈ , ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਆ ਕੇ ਦੱਸਿਆ ਤਾਂ ਗੁਰੂ ਜੀ ਨੇ ਕਿਹਾ :
‘ਠੀਕ ਹੈ! ਜੇ ਉਹ ਕਹਿੰਦਾ ਹੈ ਕਿ ਨਮਕ ਹੈ ਤਾਂ ਨਮਕ ਹੀ ਹੋਵੇਗਾ’
ਜਦੋਂ ਘਰ ਆ ਕੇ ਵਪਾਰੀ ਨੇ ਬੋਰੀਆਂ ਖੋਲ ਕੇ ਦੇਖੀਆਂ ਤਾਂ ਉਹ ਸੱਚਮੁੱਚ ਨਮਕ ਨਾਲ ਭਰੀਆਂ ਹੋਈਆਂ ਸਨ ਜਦਕਿ ਵਪਾਰੀ ਗੁੜ ਦਾ ਵਪਾਰ ਕਰਦਾ ਸੀ , ਅਤੇ ਬੋਰੀਆਂ ਵੀ ਗੁੜ ਨਾਲ ਭਰੀਆਂ ਹੋਈਆਂ ਸਨ।
ਇਹ ਦੇਖ ਕੇ ਵਪਾਰੀ ਚਿੰਤਤ ਹੋ ਗਿਆ ਅਤੇ ਉਸਨੂੰ ਯਾਦ ਆਇਆ ਕੇ ਉਸਨੇ ਗੁਰੂ ਜੀ ਕੋਲ ਝੂਠ ਬੋਲਿਆ ਸੀ , ਵਾਪਸ ਆਇਆ ਅਤੇ ਗੁਰੂ ਜੀ ਦੇ ਪੈਰ ਫੜ੍ਹ ਲਏ ,
ਅਤੇ ਕਿਹਾ ਕਿ ਮੈਂ ਝੂਠ ਬੋਲਿਆ ਸੀ ਇਸ ਵਿੱਚ ਗੁੜ ਸੀ ਤਾਂ ਗੁਰੂ ਜੀ ਨੇ ਕਿਹਾ :
‘ਠੀਕ ਹੈ! ਜੇ ਉਹ ਕਹਿੰਦਾ ਹੈ ਕਿ ਗੁੜ ਹੈ ਤਾਂ ਗੁੜ ਹੀ ਹੋਵੇਗਾ’
ਤਾਂ ਬੋਰੀਆਂ ਵਿੱਚ ਗੁੜ ਆ ਗਿਆ। ਗੁਰੂ ਜੀ ਨੇ ਉਸਨੂੰ ਕਿਹਾ ਕੇ ਗਰੀਬਾਂ ਨੂੰ ਲੰਗ ਛਕਾਇਆ ਕਰ ਅਤੇ ਉਹ ਗੁਰੂ ਜੀ ਦੇ ਲੜ ਲੱਗ ਗਿਆ।
ਭਾਈ ਮਰਦਾਨੇ ਨੂੰ ਗੁੜ ਦਿੱਤਾ।
ਇਥੇ ਇੱਕ ਸ਼ਾਨਦਾਰ ਗੁਰਦੁਆਰਾ ਹੁੰਦਾ ਸੀ ਜਿਥੇ 1947 ਦੀ ਵੰਡ ਵੇਲੇ ਸਿੱਖ ਇਕੱਠੇ ਹੋਏ ਸਨ ਅਤੇ ਫਿਰ ਇਥੋਂ ਹੀ ਭਾਰਤ ਵੱਲ ਨੂੰ ਰਵਾਨਾ ਹੋਏ ਸਨ। ਅੱਜ ਇਸ ਗੁਰਦੁਆਰੇ ਦੀ ਸਥਿਤੀ ਖਰਾਬ ਹੈ ਅਤੇ ਕੋਈ ਰੱਖ-ਰਖਾਅ ਨਹੀਂ ਕੀਤਾ ਜਾਂਦਾ।


Share On Whatsapp

Leave a Reply




top