12 ਫਰਵਰੀ ਜਨਮ ਦਿਹਾੜਾ ਸਾਹਿਬਜ਼ਾਦਾ ਅਜੀਤ ਸਿੰਘ

ਗੁਰੂ ਕਲਗੀਧਰ ਪਿਤਾ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦਾ ਜਨਮ 29 ਮਾਘ 1686 ਈ: ਨੂੰ ਮਾਤਾ ਸੁੰਦਰੀ ਜੀ ਦੀ ਪਾਵਨ ਕੁੱਖੋ ਹੋਇਆ। ਜਦੋ ਸਹਿਬਜ਼ਾਦਾ ਜੀ ਦਾ ਜਨਮ ਹੋਇਆ ਉਸ ਵੇਲੇ ਭੰਗਾਣੀ ਦੀ ਜੰਗ ਜਿੱਤੀ ਸੀ। ਇਕ ਤੇ ਜੰਗ ਜਿੱਤਣ ਦੀ ਖੁਸ਼ੀ ਇਧਰ ਸਾਹਿਬਜ਼ਾਦੇ ਦਾ ਜਨਮ ਸਤਿਗੁਰਾਂ ਨੂੰ ਖ਼ਬਰ ਮਿਲੀ , ਨਾਮ ਰੱਖਿਆ ਅਜੀਤ ਸਿੰਘ (ਕੁਝ ਲਿਖਤਾ ਚ ਜੀਤ ਸਿੰਘ ਤੇ ਰਣਜੀਤ ਸਿੰਘ ਵੀ ਲਿਖਿਆ ਹੈ ਸਾਲ ਦਾ ਵੀ ਮੱਤਭੇਦ ਆ ) .
ਸਾਹਿਬਜ਼ਾਦਾ ਜੀ ਮਹਾਨ ਸੂਰਬੀਰ ਯੋਧੇ ਸੰਤ ਸਿਪਾਹੀ ਸਨ। ਆਨੰਦਪੁਰ ਸਾਹਿਬ ਦੀਆਂ ਜੰਗਾਂ ਚ ਹਿੱਸਾ ਲਿਆ ਵੈਰੀਆਂ ਦੇ ਆਹੂ ਲਾਹੇ। ਇੱਕ ਵਾਰ ਕਿਸੇ ਬ੍ਰਾਹਮਣ ਨੇ ਪੁਕਾਰ ਕੀਤੀ , ਜੀ ਮੇਰੀ ਘਰਵਾਲੀ ਨੂੰ ਪਠਾਨ ਚੁੱਕ ਕੇ ਲੈ ਗਿਆ। ਸਤਿਗੁਰਾਂ ਨੇ ਸਾਹਿਬਜ਼ਾਦਾ ਅਜੀਤ ਸਿੰਘ ਦੀ ਅਗਵਾਈ ਵਿੱਚ ਜਥਾ ਭੇਜਿਆ। ਬਾਹਮਣ ਦੇ ਘਰ ਵਾਲੀ ਛੁਡਾਈ ਤੇ ਨਾਲ ਹੀ ਉਹ ਬੱਸੀ ਦੇ ਪਠਾਨ ਨੂੰ ਡੰਡ ਦਿੱਤਾ।
ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਸਮੇਂ ਸਾਹਿਬਜ਼ਾਦਾ ਜੀ ਨੇ ਬੜੀ ਜੁੰਮੇਵਾਰੀ ਨਿਭਾਈ। ਹਰ ਵੇਲੇ ਗੁਰੂ ਪਿਤਾ ਦੇ ਹੁਕਮ ਦੀ ਪਾਲਣਾ ਕਰਦੇ। ਜਦੋਂ ਹਿੰਦੂ ਰਾਜੇ ਮੁਗਲ ਨਵਾਬ ਕਸਮਾਂ ਤੋੜ ਕੇ ਸਿਰ ਚੜ੍ਹ ਆਏ ਤਾਂ ਪਰਿਵਾਰ ਵਿਛੋੜਾ ਹੋਇਆ। ਸਰਸਾ ਦੇ ਕੰਢੇ ਭਿਆਨਕ ਜੰਗ ਸਮੇ ਵੈਰੀ ਸਾਹਮਣੇ ਆਪਣੇ ਜਥੇ ਸਮੇਤ ਦੀਵਾਰ ਬਣ ਖੜ ਗਏ। ਸਰਸਾ ਪਾਰ ਕੀਤੀ।
1704 ਨੂੰ ਚਮਕੌਰ ਦੀ ਜੰਗ ਵਿੱਚ ਜੋ ਸੂਰਬੀਰਤਾ ਦਿਖਾਈ , ਉਹ ਲਾਸਾਨੀ ਅਤੇ ਅਦੁੱਤੀ ਹੈ। ਗੁਰ ਪਿਤਾ ਦਾ ਥਾਪੜਾ ਲੈ ਕੇ ਜਦੋਂ ਜੰਗ ਵਿਚ ਆਏ। ਤੀਰਾਂ ਦੀ ਵਰਖਾਂ ਤੋ ਬਾਅਦ ਹੱਥ ਵਿੱਚ ਬਰਛੀ ਲੈ ਲਈ।
ਕਵੀ ਸੈਨਾਪਤਿ ਜੀ ਲਿਖਦੇ , ਜਦੋਂ ਸਾਹਿਬਜ਼ਾਦਾ ਜੀ ਬਰਛੀ ਨਾਲ ਵੈਰੀ ਦੇ ਸੀਨੇ ਪਰਾਉਦੇ ਸੀ ਤਾਂ ਦੁਸ਼ਮਣ ਦੇਖ ਦੇਖ ਥਰ ਥਰ ਕੰਬਦੇ ਕਹਿੰਦੇ ਯਾ ਖੁਦਾ ਬਚਾ ਇਸ ਤੋ।
ਦੋਹਰਾ
ਲੇਤ ਪਰੋਏ ਪਠਾਨ ਕੋ ਸਬਹਨ ਸਾਂਗ ਦਿਖਰਾਇ
ਦੇਖ ਹੀ ਸਭ ਕਹਿਤ ਹੈਂ ਅਰੇ ਖੁਦਾਇ ਖੁਦਾਇ
ਆਪਣੇ ਵੱਡੇ ਫ਼ਰਜ਼ੰਦ ਨੂੰ ਜੰਗ ਚ ਜੂਝਦਿਆਂ ਦੇਖ ਚਮਕੌਰ ਗੜੀ ਤੇ ਖੜ੍ਹੇ ਪੁੱਤਰਾਂ ਦੇ ਦਾਨੀ ਕਲਗੀਆਂ ਵਾਲੇ ਸਤਿਗੁਰਾਂ ਨੇ ਉੱਚੀ ਆਵਾਜ਼ ਚ ਕਿਹਾ ਸੀ।
ਸਾਬਾਸ਼ ਪਿਸਰ ਕਿਆ ਖ਼ੂਬ ਲੜੇ ਹੋ
ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜੰਦ ਬੜੇ ਹੋ
(ਜੋਗੀ ਅੱਲਾ ਯਾਰ ਖਾਂ)
ਪੁੱਤਰ ਜੀ ਸ਼ਾਬਾਸ਼ ਸ਼ਾਬਾਸ਼ ਬਹੁਤ ਖ਼ੂਬ ਯੁਧ ਕੀਤਾ।
ਤੁਹਾਡਾ ਜੂਝਣਾ ਵੀ ਏਦਾ ਹੀ ਬਣਦਾ ਹੈ
ਕਿਉਂਕਿ ਤੁਸੀਂ ਸਾਡੇ ਵੱਡੇ ਫ਼ਰਜ਼ੰਦ ਹੋ ਵੱਡੇ ਪੁੱਤਰ ਹੋ।
ਏਸੇ ਮਹਾਂਬਲੀ ਸੂਰਬੀਰ ਸੰਤ ਸਿਪਾਹੀ ਕਲਗੀਆਂ ਵਾਲੇ ਸਤਿਗੁਰਾਂ ਦੇ ਵੱਡੇ ਫਰਜੰਦ ਮਾਤਾ ਸੁੰਦਰੀ ਜੀ ਦੇ ਲਾਲ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਦਿਹਾੜੇ ਦੀਆਂ ਲੱਖ ਲੱਖ ਵਧਾਈ।
ਮੇਜਰ ਸਿੰਘ
ਗੁਰੂ ਕਿਰਪਾ


Share On Whatsapp

Leave a Reply




top