ਵਿਵਾਹ – ਭਾਗ ਤੀਸਰਾ

ਇਥੇ ਚੰਬੇ ਦੇ ਰਾਜੇ ਉਦੈ ਸਿੰਘ ਨੇ ਬੰਦਾ ਸਿੰਘ ਦੀ ਸ਼ਾਦੀ ਆਪਣੀ ਭਤੀਜੀ ਸੁਸ਼ੀਲ ਕੌਰ ਨਾਲ ਕਰਵਾਣ ਦੀ ਪੇਸ਼ਕਸ਼ ਕੀਤੀ। ਗੁਰ ਮਰਿਆਦਾ ਅਨੁਸਾਰ ਪੰਜ ਪਿਆਰਿਆਂ ਦੇ ਅਗੇ ਇਹ ਪੇਸ਼ਕਸ਼ ਰਖੀ ਗਈ। ਉਨਾਂ ਨੇ ਪੁਛ ਪੜਤਾਲ ਕੀਤੀ ਕੀ ਕਿਸੀ ਡਰ ਜਾ ਕਿਸੇ ਧੋਖੇ ਤਹਿਤ ਤੇ ਓਹ ਆਪਣੇ ਬੇਟੀ ਦਾ ਰਿਸ਼ਤਾ ਤਾਂ ਨਹੀ ਦੇ ਰਹੇ ਤਾਂ ਸੁਸ਼ੀਲ ਕੌਰ ਬਾਹਰ ਨਿਕਲ ਆਈ, ਉਸਨੇ ਕਿਹਾ ਕੀ ਇਹ ਮੇਰੀ ਮਰਜੀ ਹੈ। ਗੁਰੂ ਸਾਹਿਬ ਨੇ ਜੁਲਮ ਤੇ ਜਬਰ ਦੀ ਟਕਰ ਲੈਣ ਲਈ ਅਨੇਕਾਂ ਕੁਰਬਾਨੀਆ ਦਿਤੀਆਂ ਹਨ। ਇਨਾਂ ਰਾਜਿਆਂ ਨੇ ਉਨਾਂ ਨਾਲ ਗਦਾਰੀ ਕੀਤੀ ਹੈ, ਮੈਂ ਉਸ ਭੁਲ ਨੂੰ ਬ੍ਖ੍ਸ਼ਾਓਣ ਲਈ ਆਪਣਾ ਜੀਵਨ ਸਿਖੀ ਨੂੰ ਦੇ ਰਹੀ ਹਾਂ ਅਗਰ ਲੋੜ ਪਈ ਤੇ ਆਪਣਾ ਸਭ ਕੁਛ ਕੁਰਬਾਨ ਕਰ ਦਿਆਂਗੀ।
ਵਿਵਾਹ ਹੋ ਗਿਆ, ਬੰਦਾ ਬਹਾਦੁਰ, ਬੀਬੀ ਸੁਸ਼ੀਲ ਕੌਰ ਤੇ ਕੁਝ ਸਿਖ ਜੰਮੂ ਦੇ ਇਲਾਕੇ, ਰਿਆਸੀ ਦੇ ਨੇੜੇ ਚਨਾਬ ਕਿਨਾਰੇ ਚਲੇ ਗਏ। ਜੰਮੂ ਦੇ ਫੌਜ਼ਦਾਰ ਨੂੰ ਹਰਾਕੇ ਮਾਰ ਮੁਕਾਇਆ। ਫਿਰ ਉਨ੍ਹਾ ਨੇ ਇਥੇ ਹੀ ਰਹਿਣਾ ਸ਼ੁਰੂ ਕਰ ਦਿਤਾ। ਇਥੇ ਸਵੇਰੇ ਸ਼ਾਮ ਕੀਰਤਨ ਹੁੰਦਾ, ਲੰਗਰ ਵਰਤਿਆ ਜਾਂਦਾ, ਫੌਜੀ ਸਿਖਲਾਈ ਵੀ ਹੁੰਦੀ ਤਕਰੀਬਨ ਢਾਈ ਸਾਲ ਇਥੇ ਹੀ ਰਹੇ। ਕੁਝ ਇਤਿਹਾਸਕਾਰ ਕਹਿੰਦੇ ਹਨ ਇਥੇ ਬੰਦਾ ਬਹਾਦੁਰ ਨੇ ਵ੍ਜ਼ੀਰ੍ਬਾਦ ਤੇ ਵਸਨੀਕ ਖਤ੍ਰੀ ਸ਼ਿਵ ਰਾਮ ਦੀ ਲੜਕੀ ਸਾਹਿਬ ਕੌਰ ਨਾਲ ਦੂਸਰੀ ਸ਼ਾਦੀ ਕੀਤੀ ਜਿਸਦੀ ਕੁਖੋਂ ਰਣਜੀਤ ਸਿੰਘ ਪੈਦਾ ਹੋਇਆ। ਇਹ ਪਰਿਵਾਰ ਜੰਮੂ ਹੀ ਰਿਹਾ ਜਦ ਕੀ ਸ਼ੁਸ਼ੀਲ ਕੌਰ ਹਮੇਸ਼ਾ ਬੰਦਾ ਬਹਾਦਰ ਦੇ ਨਾਲ ਨਾਲ ਰਹੀ।
16 ਫਰਵਰੀ 1712 ਵਿਚ ਬਹਾਦਰ ਸ਼ਾਹ ਦੀ ਮੌਤ ਹੋ ਗਈ। ਤਖਤ ਲਈ ਖਾਨਾ ਜੰਗੀ ਹੋਈ ਬਹਾਦਰ ਸ਼ਾਹ ਤੋਂ ਬਾਦ ਜਾਨਦਾਰ ਤਖਤ ਤੇ ਬੈਠਾ ਜੋ ਕੀ ਆਯਾਸ਼ ਇਨਸਾਨ ਸੀ ਰਾਜ ਨੂੰ ਸੰਭਾਲ ਨਾ ਸਕਿਆ ਜਿਸ ਨੂੰ ਫ਼ਰਖਸ਼ੀਅਰ ਨੇ ਕਤਲ ਕਰ ਦਿਤਾ ਤੇ , ਆਪ ਤਖਤ ਤੇ ਬੈਠ ਗਿਆ। ਇਸ ਦੌਰਾਨ ਬੰਦਾ ਸਿੰਘ ਨੇ ਗੁਰਦਾਸਪੁਰ ਦੇ ਕਿਲੇ ਤੇ ਕਬਜਾ ਕਰ ਲਿਆ। ਉਸਦੀ ਮੁੰਰ੍ਮਤ ਕਰਵਾਈ ਤੇ ਦਾਰੂ ਸਿੱਕਾ ਇਕੱਠਾ ਕੀਤਾ। ਇਸਤੋਂ ਬਾਦ ਕਲਾਨੋਰ, ਬਟਾਲਾ, ਕਾਹਨੂਵਾਲ ਦਾ ਇਲਾਕਾ ਆਪਣੇ ਕਬਜ਼ੇ ਵਿਚ ਲੈ ਲਿਆ।
ਫ੍ਰ੍ਕ੍ਸੀਅਰ ਨੇ ਬੰਦਾ ਬਹਾਦਰ ਨਾਲ ਫੈਸਲਾਕੁਨ ਲੜਾਈ ਲੜਨ ਦਾ ਫੈਸਲਾ ਕਰ ਲਿਆ, ਲਾਹੌਰ ਦਾ ਗਵਨਰ ਅਰਦੁਸ ਸਮਦ ਖਾਨ, ਕਸ਼ਮੀਰ ਦਾ ਗਵਰਨਰ ਜਬਰਦਸਤ ਖਾਨ,,ਪੰਜਾਬ ਦਾ ਫੌਜਦਾਰ,ਤੇ ਜਗੀਰਦਾਰ, ਕਟੋਚੇ ਤੇ ਜ੍ਸਰੋਤੇ ਦੀਆਂ ਫੌਜਾਂ ਤੇ 20000 ਦਿਲੀ ਦੀਆਂ ਫੌਜਾ। ਸਿਖਾਂ ਦਾ ਖ਼ੁਰਾ ਖੋਜ ਮਿਟਾਣ ਲਈ ਪੰਜਾਬ ਦੀ ਕਮਾਨ ਅਬਦਸ ਸਮਦ ਦੀ ਥਾਂ ਦਲੇਰ ਜੰਗ ਦੇ ਹਥ ਵਿਚ ਦੇ ਦਿਤੀ ਤੇ ਹੁਕਮ ਕੀਤਾ ਕੀ ਬੰਦਾ ਸਿੰਘ ਦੇ ਖਿਲਾਫ਼ ਭਾਰੀ ਜੰਗ ਛੇੜੀ ਜਾਏ। ਕਲਾਨੋਰ ਸ਼ਾਹੀ ਸੈਨਾ ਨਾਲ ਬੜੀ ਬਹਾਦਰੀ ਨਾਲ ਮੁਕਾਬਲਾ ਹੋਇਆ ਪਰ ਬੰਦਾ ਗੁਰਦਾਸ ਪੁਰ ਦੇ ਕਿਲੇ ਤਕ ਨਾ ਪਹੁੰਚ ਸਕਿਆ। ਗੁਰਦਾਸ ਨੰਗਲ ਵਿਚ ਦੁਨੀ ਚੰਦ ਦੀ ਹਵੇਲੀ ਵਿਚ ਸ਼ਰਨ ਲੈਣੀ ਪਈ।
1715 ਵਿਚ ਬੜੀ ਭਾਰੀ ਤਿਆਰੀ ਕਰਕੇ ਬੰਦਾ ਬਾਹਦਰ ਤੇ ਚੜਾਈ ਕਰ ਦਿਤੀ। ਗੁਰਦਾਸਪੁਰ ਤੋਂ 4 ਮੀਲ ਦੀ ਦੂਰੀ ਤੇ ਬੜੀ ਭਾਰੀ ਲੜਾਈ ਹੋਏ। ਸਿਖਾਂ ਦਾ ਰਾਸ਼ਨ ਪਾਣੀ ਬੰਦ ਹੋ ਗਿਆ ਅਠ ਮਹੀਨੇ ਭੁਖੇ ਰਹਿ ਕੇ ਓਹ ਦੁਨੀ ਚੰਦ ਦੀ ਗੜੀ ਵਿਚ ਲਗਾਤਾਰ ਟਾਕਰਾ ਕਰਦੇ ਰਹੇ, ਜਦ ਰਾਸ਼ਨ ਪਾਣੀ ਖਤਮ ਹੋ ਗਿਆ ਤਾਂ ਘਾਹ ਪਤੇ ਖਾਕੇ,ਜਦ ਘਾਹ- ਪਤੇ ਖਤਮ ਹੋ ਗਏ ਤਾਂ ਦਰੱਖਤ ਦੀਆ ਛਿਲ੍ੜਾ ਨੂੰ ਕੁਟਕੇ ਉਸਦੀ ਰੋਟੀ ਪਕਾ ਕੇ ਖਾਂਦੇ ਰਹੇ। ਜਦ ਦਰਖਤ ਵੀ ਖਤਮ ਹੋ ਗਏ ਤਾਂ ਭੁਖੇ ਹੀ ਲੜਦੇ ਰਹੇ ਪਰ ਹੌਸਲਾ ਨਹੀ ਹਾਰਿਆ। ਪਰ ਆਪਸ ਵਿਚ ਇਤਨਾ ਪਿਆਰ ਸੀ ਜੋ ਇਸ ਘਟਨਾ ਤੋਂ ਪਤਾ ਚਲਦਾ ਹੈ ਕਿ ਇਕ ਬੀਮਾਰ ਸਿਖ ਆਪਣੇ ਜਰਨੈਲ ਬਾਜ ਸਿੰਘ ਨੂੰ ਬੁਲਾਕੇ ਕਹਿੰਦਾ ਹੈ ਕਿ ਮੈਂ ਤਾ ਇਤਨਾ ਬੀਮਾਰ ਹਾਂ ਲੜ ਨਹੀ ਸਕਦਾ, ਮੇਰੇ ਪੱਟਾਂ ਦਾ ਮਾਸ ਖਾ ਲਓ ਕਿਓਂਕਿ ਤੁਸੀਂ ਤਾਂ ਅਜੇ ਜੰਗ ਵਿਚ ਝੂਝਣਾ ਹੈ।
ਇਥੇ ਬਾਬਾ ਬੰਦਾ ਸਿੰਘ ਤੇ ਬਾਬਾ ਵਿਨੋਦ ਸਿੰਘ ਦਾ ਮਤ -ਭੇਦ ਹੋ ਗਿਆ। ਬਾਬਾ ਵਿਨੋਦ ਸਿੰਘ ਘੇਰੇ ਚੋਂ ਨਿਕਲ ਕੇ ਬਾਹਰ ਜਾਣਾ ਚਾਹੁੰਦੇ ਸੀ ਤਾਕਿ ਫਿਰ ਤਾਕਤ ਇਕਠੀ ਕਰਕੇ ਮੁਕਾਬਲਾ ਕੀਤਾ ਜਾਏ ਪਰ ਬਾਬਾ ਬੰਦਾ ਬਹਾਦਰ ਅੰਤ ਸਮੇ ਤਕ ਜੂਝਣਾ ਚਾਹੁੰਦੇ ਸੀ। ਬਾਬਾ ਵਿਨੋਦ ਸਿੰਘ ਦਾ ਪੁਤਰ ਵਿਚਕਾਰ ਖੜਾ ਹੋ ਗਿਆ, ਜਿਸਨੇ ਆਪਣੇ ਪਿਓ ਨੂੰ ਕਿਹਾ ਕੀ ਮੈ ਤਾਂ ਕੌਮ ਦੇ ਜਰਨੈਲ ਦਾ ਸਾਥ ਦਿਆਂਗਾ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਬੇਸ਼ਕ ਚਲੇ ਜਾਓ।
ਇਬਰਤ ਨਾਮੇ ਵਿਚ ਮੁਹੰਮਦ ਹਰੀਸ਼ੀ ਲਿਖਦਾ ਹੈ ਕਿ ਸਿਖਾਂ ਦੇ ਬਹਾਦਰੀ ਤੇ ਦਲੇਰੀ ਭਰੇ ਕਾਰਨਾਮੇ ਹੈਰਾਨਕੁਨ ਸਨ। ਸ਼ਾਹੀ ਫੌਜ਼ ਨੂੰ ਇਨਾਂ ਲੋਕਾਂ ਦਾ ਇਤਨਾ ਡਰ ਸੀ ਕੀ ਸ਼ਾਹੀ ਫੌਜ਼ ਦੇ ਕਮਾਂਡਰ ਦੁਆ ਕਰਦੇ ਸਨ ਕੀ ਖੁਦਾ ਕੁਝ ਐਸਾ ਕਰੇ ਕੀ ਬੰਦਾ ਗੜੀ ਵਿਚੋਂ ਬਚ ਕੇ ਨਿਕਲ ਜਾਏ। ਅਖੀਰ 8 ਮਹੀਨੇ ਦੇ ਲੰਬੇ ਘੇਰੇ ਦੌਰਾਨ ਰਾਸ਼ਨ- ਪਾਣੀ, ਦਰਖਤ, ਘਾਹ ਪਤੇ ਸਭ ਕੁਛ ਖਤਮ ਹੋ ਗਿਆ ਤਾਂ ਭੁਖੇ ਵੀ ਲੜਦੇ ਰਹੇ ਪਰ ਜਦ ਦਾਰੂ ਸਿੱਕਾ ਖਤਮ ਹੋ ਗਿਆ ਤਾਂ ਉਨਾ ਕੋਲ ਕੋਈ ਚਾਰਾ ਨਾ ਰਿਹਾ। ਗੜੀ ਵਿਚ 117 ਕਮਾਨ ਸੀ ਤੀਰ ਇਕ ਵੀ ਨਹੀ, 208 ਬੰਦੂਕਾਂ ਸੀ ਗੋਲੀ ਇਕ ਵੀ ਨਹੀ।
ਗੜੀ ਦਾ ਦਰਵਾਜਾ ਖੋਲ ਦਿਤਾ। ਭੁਖੇ ਸ਼ੇਰਾਂ ਦੀ ਤਰਹ ਗੜੀ ਚੋਂ ਬਾਹਰ ਨਿਕਲ ਕੇ ਵੈਰੀਆਂ ਤੇ ਟੁਟ ਪਏ। ਲੜਾਈ ਵਿਚ ਵਡੀ ਗਿਣਤੀ ਵਿਚ ਸਿਖ ਮਾਰੇ ਗਏ। ਸਿਖ ਜੋ ਭੁਖ ਨਾਲ ਅਧਮਰੇ ਹੋ ਚੁਕੇ ਸੀ, ਲੜਦੇ ਲੜਦੇ ਡਿਗ ਪੈਂਦੇ ਤੇ ਮੁਗਲਾਂ ਦੇ ਹਥ ਆ ਜਾਂਦੇ। ਇਸ ਤਰਹ ਹੋਲੀ ਹੋਲੀ ਸਿਖ ਵੀ ਖਤਮ ਹੁੰਦੇ ਚਲੇ ਗਏ 300 ਅਧਮਰੇ ਸਿਘ ਜੋ ਮੁਗਲਾਂ ਦੇ ਹਥ ਆ ਗਏ ਉਨ੍ਹਾ ਦੇ ਸਿਰ ਕਲਮ ਕਰਕੇ ਟੁਕੜੇ ਟੁਕੜੇ ਕਰ ਦਿਤੇ ਗਏ। ਉਨਾਂ ਦਾ ਪੇਟ ਪਾੜ ਕੇ ਦੇਖਿਆ ਕਿਤੇ ਸੋਨੇ ਦੀਆਂ ਮੋਹਰਾਂ ਤਾਂ ਨਹੀਂ ਨਿਗਲ ਗਏ। , ਜੋ ਰਹਿ ਗਏ ਕੈਦੀ ਬਣਾ ਲਏ ਗਏ। ਬਾਬਾ ਬੰਦਾ ਸਿੰਘ ਇਕਲੇ ਰਹਿ ਗਏ। ਓਹ ਇਕਲੇ ਵੀ ਇੰਜ ਲਗ ਰਹੇ ਸੀ ਜਿਵੈਂ ਭੇਡਾਂ ਦੇ ਝੁੰਡ ਵਿਚ ਸ਼ੇਰ ਘੁਮ ਰਿਹਾ ਹੋਵੇ। ਸ਼ਾਹੀ ਫੌਜ਼ ਦੇ 59 ਫੌਜੀ ਮਾਰਕੇ ਗ੍ਰਿਫਤਾਰ ਹੋਏ।
( ਚਲਦਾ )


Share On Whatsapp

Leave a Reply




top