ਇਹ ਪਾਵਨ ਅਸਥਾਨ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੀ ਪਵਿੱਤਰ ਯਾਦਗਾਰ ਦੇ ਰੂਪ ਵਿੱਚ ਦਿੱਲੀ ਵਿੱਚ ਸ਼ੁਸੋਭਿਤ ਹੈ , ਚੇਤ ਸੁਦੀ 14 ਸਮੰਤ 1721 ਬਿਕ੍ਰਮੀ (1664 ਈਸਵੀ) ਨੂੰ ਸਤਿਗੁਰ ਜੀ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਭ ਲੋਕਾਂ ਦਾ ਦੁੱਖ ਆਪਣੇ ਉੱਤੇ ਲੈ ਲਿਆ, ਇਸ ਲਈ ਆਪ ਜੀ ਦੀ ਇੱਛਾ ਅਨੁਸਾਰ ਆਪ ਜੀ ਨੂੰ ਸ਼ਹਿਰ ਤੋਂ ਬਾਹਰ ਜਮਨਾ ਦੇ ਕੰਡੇ , ਇਸੇ ਅਸਥਾਨ ਤੇ ਗੁਰਦੁਆਰਾ ਬਾਲਾ ਸਾਹਿਬ ਲਿਆਂਦਾ ਗਿਆ , ਖੁੱਲੇ ਮੈਦਾਨ ਵਿੱਚ ਤੰਬੂ ਲਗਾ ਦਿੱਤੇ ਗਏ , ਇਸੇ ਅਸਥਾਨ ਤੇ ਗੁਰੂ ਜੀ ਨੇ ਆਪਣਾ ਅੰਤਿਮ ਸਮਾਂ ਜਾਣ ਕੇ ਸਾਧ ਸੰਗਤ ਨੂੰ ਹੁਕਮ ਕੀਤਾ ਕੇ ਪੰਜ ਪੈਸੇ , ਇੱਕ ਨਾਰੀਅਲ ਲੈ ਆਓ , ਤਾਂ ਸੰਗਤਾਂ ਨੇ ਬੇਨਤੀ ਕੀਤੀ ਕ ਸਤਿਗੁਰ ਜੀ ਗੁਰਗੱਦੀ ਕਿਸ ਦੇ ਸਪੁਰਦ ਕਰ ਰਹੇ ਹੋ ? ਤਾਂ ਗੁਰੂ ਜੀ ਨੇ ਸੰਗਤਾਂ ਨੂੰ ਧੀਰਜ ਦਿੱਤਾ ਤੇ ਬਚਨ ਕੀਤਾ “ਬਾਬਾ ਬਕਾਲੇ”
ਇਹ ਭੇਦ ਭਰਿਆ ਬਚਨ ਕਹਿ ਕੇ ਆਪ ਸੱਚਖੰਡ ਜਾ ਬਿਰਾਜੇ , ਇਸ ਅਸਥਾਨ ਤੇ ਆਪ ਜੀ ਦੀ ਦੇਹ ਦਾ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਫੁੱਲ ਦਿੱਲੀ ਤੋਂ ਬਾਹਰ ਪਤਾਲਪੁਰੀ , ਗੁਰਦੁਆਰਾ ਕੀਰਤਪੁਰ ਸਾਹਿਬ ਵਿਖੇ ਲਿਜਾਏ ਗਏ , ਇਸੇ ਅਸਥਾਨ ਤੇ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ , ਮਾਤਾ ਸਾਹਿਬ ਕੌਰ ਜੀ ਦੇ ਅੰਗੀਠੇ ਵੀ ਹਨ।
ਵੱਧ ਤੋਂ ਵੱਧ ਸ਼ੇਅਰ ਕਰੋ ਵਾਹਿਗੁਰੂ ਜੀ
ਵਾਹਿਗੁਰੂ ਜੀ🙏