ਸਿੱਖੀ ਦਾ ਮਨਸੂਰ

ਭਾਈ ਮਨੀ ਸਿੰਘ ਜੀ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕਰਨ ਦਾ ਫਤਵਾ ਸੁਣਾਇਆ ਤਾਂ ਉਹਨਾਂ ਨੂੰ ਲਾਹੌਰ ਦੇ ਨਖਾਸ ਚੌਕ ਵਿੱਚ ਬੇੈਠਾ ਕੇ ਜਦੋ ਜੱਲਾਦ ਭਾਈ ਸਾਹਿਬ ਜੀ ਦਾ ਹੱਥ ਵੱਢਣ ਲੱਗਾ ਤਾਂ ਭਾਈ ਸਾਹਿਬ ਨੇ ਕਿਹਾ , ਨਹੀਂ ਜਲਾਦਾ ਏਦਾ ਨੀ , ਤੈਨੂੰ ਬੰਦ ਬੰਦ ਕੱਟਣ ਦਾ ਹੁਕਮ ਆ ਲੱਗਦਾ, ਤੈਨੂੰ ਸਰੀਰ ਦੇ ਬੰਦਾਂ ਦਾ ਪਤਾ ਨੀ , ਸੁਣ ਮੈਂ ਦੱਸਦਾ ਉਂਗਲ ਦੇ ਤਿੰਨ ਬੰਦ ਹੁੰਦੇ ਆ , ਇੱਕ ਉਂਗਲ ਨੂੰ ਤਿੰਨ ਥਾਵਾਂ ਤੋਂ ਵੱਢ।
ਏਦਾ ਸਾਰੀਆਂ ਉਗਲਾਂ ਵੱਢ ਕੇ ਫਿਰ ਗੁੱਟ ਕੁੂਣੀਆਂ ਫਿਰ ਮੋਢੇ ਵੱਡੀ , ਏਦਾ ਈ ਫਿਰ ਪੈਰਾਂ ਦੀਆਂ ਉਂਗਲਾਂ ਵੱਡੀ , ਫਿਰ ਪੈਰ ਤੇ ਲੱਤਾਂ ਭਾਈ ਸਾਹਿਬ ਏਦਾ ਸਮਝਉਦੇ ਸੀ , ਜਿਵੇ ਕੋਈ ਤਰਖਾਣ ਦੇ ਕੋਲੋ ਕਹਿ ਕਹਿ ਕੇ ਲੱਕੜਾਂ ਚਰਉਦਾ।
ਭਾਈ ਸਾਹਿਬ ਦਾ ਸਿਦਕ ਦੇਖ ਪੱਥਰ ਦਿਲ ਜਲਾਦ ਵੀ ਕੰਬ ਉੱਠਿਆ। ਕੋਲ ਖੜ੍ਹੇ ਬਹੁਤ ਸਾਰੇ ਲੋਕ ਕੋਈ ਵਾਹ ਵਾਹ ਕਰਦਾ , ਕੋਈ ਹਾਏ ਹਾਏ , ਕੋਈ ਤੌਬਾ ਤੌਬਾ। ਜੱਲਾਦ ਨੂੰ ਸਮਝਾ ਕੇ ਭਾਈ ਸਾਹਿਬ ਜੀ ਨੇ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ।
ਪਾਠ ਸੁਖਮਨੀ ਮੁੱਖੋ…

ਉਚਰੇੈ
ਸਰੀਰ ਦਾ ਬੰਦ ਬੰਦ ਕੱਟ ਦਿਆਂ ਭਾਈ ਸਾਹਿਬ ਸੁਖਮਨੀ ਸਾਹਿਬ ਪੜ੍ਹਦੇ ਰਹੇ। ਰਤਨ ਸਿੰਘ ਭੰਗੁੂ ਜੀ ਨੇ ਚੌਦਵੀਂ ਅਸ਼ਟਪਦੀ ਦਾ ਜ਼ਿਕਰ ਕੀਤਾ। ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਜਦੋਂ ਸਿਰ ਕਲਮ ਕੀਤਾ ਉਦੋ ਮੁੱਖ ਤੇ ਵਾਹਿਗੁਰੂ ਜੀ ਕੀ ਫ਼ਤਿਹ ਸੀ।
ਸ: ਰਤਨ ਸਿੰਘ ਭੰਗੂ ਏ ਵੀ ਲਿਖਦੇ ਨੇ ਆ ਕਿ ਜਦੋਂ ਮਨਸੂਰ ਨੂੰ ਮਾਰਨ ਦਾ ਹੁਕਮ ਹੋਇਆ ਤਾਂ ਉਸ ਦੇ ਪਹਿਲਾਂ ਦੋਵੇ ਹੱਥ ਵੱਢੇ ਗਏ। ਫਿਰ ਲੱਤਾਂ ਬਾਹਾਂ ਕੱਟ ਕੇ ਸਿਰ ਕਲਮ ਕੀਤਾ ਸੀ ,ਪਰ ਇਹ ਸਿੱਖੀ ਦਾ ਮਨਸੂਰ ਭਾਈ ਮਨੀ ਸਿੰਘ ਉਸ ਮਨਸੂਰ ਤੋਂ ਵੀ ਉੱਪਰ ਲੰਘ ਗਿਆ। ਜਿਨ੍ਹਾਂ ਦੇ ਦੋਵੇਂ ਹੱਥ ਇਕੱਠੇ ਨਹੀਂ ਬਲਕਿ ਇਕ ਇਕ ਬੰਦ ਕੱਟਿਆ ਗਿਆ ਤੇ ਕਟਵਾਇਆ ਵੀ ਆਪ ਦੱਸ ਦੱਸ ਕੇ।
ਭਾਈ ਮਨੀ ਸਿੰਘ ਸ਼ਹੀਦਾਂ ਦੇ ਸਰਦਾਰ ਤੇ ਸਾਹਿਬਜ਼ਾਦਿਆਂ ਦੇ ਡਿਓੜੀ ਬਰਦਾਰ ਹੋ ਗਏ।
ਭਾਈਓ ਸ਼ਹੀਦਨ ਮੇੈ ਸਰਦਾਰ ।
ਸਾਹਿਬਜ਼ਾਦਨ ਢਿਗ ਡਿਉਢੀ-ਦਾਰ ।
ਸਰੋਤ ਪ੍ਰਾਚੀਨ ਪੰਥ ਪ੍ਰਕਾਸ਼ , ਗੁਰੂ ਖਾਲਸਾ ਤਵਾਰੀਖ
ਭਾਈ ਸਾਬ ਦੀ ਸ਼ਹੀਦੀ
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥
ਦਾ ਪ੍ਰਤੱਖ ਰੂਪ ਆ
ਮੇਜਰ ਸਿੰਘ
ਗੁਰੂ ਕਿਰਪਾ ਕਰੋ


Share On Whatsapp

Leave a Reply




"1" Comment
Leave Comment
  1. Chandpreet Singh

    ਵਾਹਿਗੁਰੂ ਜੀ 🙏

top