ਵਿਆਹ ਪੁਰਬ ਗੁਰੂ ਕਾ ਲਾਹੌਰ

ਵਿਆਹ ਪੁਰਬ ਗੁਰੂ ਕਾ ਲਾਹੌਰ (ਬਸੰਤ ਪੰਚਵੀ)
ਅਨੰਦਪੁਰ ਸਾਹਿਬ ਦਾ ਦਰਬਾਰ ਸਜਿਆ, ਕਲਗੀਧਰ ਪਿਤਾ ਮਹਾਰਾਜ ਸੁਭਾਇਮਾਨ ਆ . 11 ਕ ਸਾਲ ਦੇ ਕਰੀਬ ਸਰੀਰਕ ਉਮਰ ਆ। ਲਾਹੌਰ ਤੋਂ ਬਹੁਤ ਸਾਰੀ ਸੰਗਤ ਦਰਸ਼ਨਾਂ ਲਈ ਆਈ। ਇਨ੍ਹਾਂ ਚ ਬਾਬਾ ਹਰਿਜਸ ਜੀ ਆਏ। ਗੁਰੂ ਪਾਤਸ਼ਾਹ ਦੇ ਦੀਦਾਰ ਕੀਤੇ ਕਥਾ ਕੀਰਤਨ ਸੁਣਿਆ ਸਮਾਪਤੀ ਹੋਈ ਪਾਤਸ਼ਾਹ ਦੇ ਦਰਸ਼ਨ ਕਰਦਿਆ ਬਾਬਾ ਜੀ ਮਨ ਚ ਸੋਚਦੇ , ਕਿਉ ਨਾ ਧੀ ਰਾਣੀ ਜੀਤੋ ਨੂੰ ਸਤਿਗੁਰੂ ਕਲਗੀਧਰ ਜੀ ਚਰਨਾ ਦੀ ਸੇਵਾ ਮਿਲਜੇ….. ਫੇ ਸੋਚਦਾ ਓ ਦੀਨ ਦੁਨੀਆ ਦੇ ਮਾਲਕ ਰਾਜਿਆਂ ਦੇ ਰਾਜੇ ਤੇ ਕਿਥੇ ਅਹੀ ਪਾਪੀ ਨੀਚ ਕਲਜੁਗੀ ਜੀਵ ….ਫੇ ਖਿਆਲ ਆਇਆ ਪਰ ਸਤਿਗੁਰੂ ਗਰੀਬ ਨਿਵਾਜ ਵੀ ਤਾਂ ਹੈ ਦੀਨਬੰਧੂ ਵੀ ਤਾਂ ਹੈ ਏਦਾ ਸੋਚਦਿਆ ਬਾਬਾ ਹਰਜੱਸ ਜੀ ਮਾਤਾ ਗੁਜਰੀ ਜੀ ਤੇ ਸਤਿਗੁਰੂ ਜੀ ਦੀ ਦਾਦੀ ਮਾਂ ਮਾਤਾ ਨਾਨਕੀ ਜੀ ਕੋਲ ਚਲੇ ਗਿਆ ਦਰਸ਼ਨ ਕੀਤੇ ਚਰਨਾਂ ਤੇ ਨਮਸਕਾਰ ਕੀਤੀ ਮਾਤਾਵਾਂ ਨੇ ਅਸੀਸ ਦਿੱਤੀ ਹੱਥ ਜੋੜ ਸਿਰ ਨਿਵਾ ਬਾਬਾ ਜੀ ਨੇ ਰਿਸ਼ਤੇ ਦੀ ਗੱਲ ਤੋਰੀ ਦੋਵੇ ਮਾਤਾ ਜੀ ਬੜੀਅਾਂ ਖੁਸ਼ ਹੋਈ ਸਾਰੀ ਗੱਲਬਾਤ ਕਰਕੇ ਠੀਕ ਆ ਪਰ ਸਤਿਗੁਰੂ ਜੀ ਦੀ ਆਗਿਆ ਲੈ ਲੋ ਮਾਮਾ ਕ੍ਰਿਪਾਲ ਚੰਦ ਜੀ ਨੂੰ ਨਾਲ ਭੇਜਿਆ ਗੁਰਦੇਵ ਜੀ ਦੇ ਨਾਲ ਰਿਸ਼ਤੇ ਦੀ ਗੱਲ ਕੀਤੀ ਮਾਤਾ ਜੀ ਦੀ ਸਹਿਮਤ ਬਾਰੇ ਦਸਿਆ ਪਾਤਸ਼ਾਹ ਨੇ ਆਗਿਆ ਦੇਤੀ ਰਿਸ਼ਤਾ ਪੱਕਾ ਹੋ ਗਿਆ
ਬਾਬਾ ਹਰੀਦਾਸ ਜੀ ਨੇ ਕਿਹਾ ਮਹਾਰਾਜ ਇੱਕ ਬੇਨਤੀ ਹੋਰ ਹੈ ਆਪ ਜੀ ਵੱਡੀ ਬਰਾਤ ਲੈ ਕੇ ਲਾਹੌਰ ਆਇਓ ਨਾਲੇ ਸੰਗਤ ਦਰਸ਼ਨ ਕਰ ਲਊ ਸਤਿਗੁਰਾਂ ਹੱਸਦਿਆ ਕਿਆ ਬਰਾਤ ਲਾਹੌਰ ਨੀ ਲਾਹੌਰ ਹੀ ਏਥੇ ਵਸਾਲਾ ਗੇ ਤਾਡੀ ਭਾਵਨਾ ਪੂਰੀ ਹੋਊ ਜਾਉ ਤਿਆਰੀ ਕਰੋ ਤੇ ਸਾਕ ਸਬੰਧੀਆ ਨੂੰ ਲੈ ਆਉ
ਏਧਰ ਅਨੰਦਪੁਰ ਤੋ 11/12 ਦੂਰ ਗੁਰੂ ਕਾ ਲਾਹੌਰ ਵਸਾਇਆ ਸੰਗਤ ਚ ਹੁਕਮ ਕੀਤਾ ਕਿਆ ਜਿੰਨੇ ਵਣਜ ਕਰਨ ਆਲ ਵਪਾਰੀ ਆ ਦੁਕਾਨਾਂ ਵਾਲੇ ਆ ਸਭ ਏਥੇ ਆ ਬਜਾਰ ਚ ਵਣਜ ਕਰੋ ਹਾਡੀ ਖੁਸ਼ੀ ਹੋਵੇ ਗੀ ਜਿਨ੍ਹਾਂ ਕੋਲ ਰਾਸ ਹੈ ਠੀਕ ਜਿਨ੍ਹਾਂ ਕੋਲ ਨਹੀ ਓ ਗੁਰੂ ਕੇ ਖਜਾਨੇ ਚੋ ਲੈ ਕੇ ਦੁਕਾਨਾ ਖੋਲੋ ਬਜਾਰ ਸਜਣ ਏਦਾ ਗੁਰੂ ਕਾ ਲਾਹੌਰ ਵਸਿਆ
ਉਧਰ ਬਾਬਾ ਹਰਜੱਸ ਨੇ ਘਰ ਜਾ ਕੇ ਗੱਲ ਕੀਤੀ ਸਾਕਾਂ ਨੂੰ ਦਸਿਆ ਸਾਰੇ ਬੜੇ ਖੁਸ਼ ਸਾਰੀ ਤਿਆਰੀ ਕਰਕੇ ਸਾਕ-ਸੰਬੰਧੀ ਲੈ ਗੁਰੂ ਕੇ ਲਾਹੌਰ ਆਇਆ ਉਥੋਂ ਦੀ ਰੌਣਕ ਵੇਖ ਬੜਾ ਹੈਰਾਨ ਵੀ ਤੇ ਖੁਸ਼ ਵੀ ਬੜਾ ਕੇ ਹਾਡੇ ਵਾਸਤੇ ਏਨੀਆ ਮਿਹਰਾਂ ਫੇ ਆਪ ਵੀ ਵਿਆਹ ਦੀ ਤਿਆਰੀ ਕਰਨ ਲੱਗ ਪਏ
ਵਿਆਹ ਦੇ ਦਿਨ ਨੇੜੇ ਆਗੇ ਏਧਰੋਂ ਅਨੰਦਪੁਰ ਪੁਰ ਸਾਹਿਬ ਤੋਂ ਬਰਾਤ ਚਲੀ ਬੇਦੀ ਤੇਹਣ ਭੱਲੇ ਸੋਢੀ ਸਭ ਪਹੁੰਚੇ ਮਾਤਾ ਵੀਰੋ ਜੀ ਦੇ ਪੰਜੇ ਪੁੱਤਰ ਮਾਮਾ ਕ੍ਰਿਪਾਲ ਚੰਦ ਭਾਈ ਦਇਆ ਰਾਮ ਆਦਿ ਚੱਲ ਪਏ ਜਿੱਥੇ ਰਾਹ ਚ ਪੜਾਅ ਕੀਤਾ ਸੇਰਾ ਬੰਨਿਆ ਉਥੇ ਗੁਰਦੁਆਰਾ ਸੇਹਰਾ ਸਾਹਿਬ ਬਣਿਆ ਹੋਇਆ ਬਰਾਤ ਨੇ ਗੁਰੂ ਕੇ ਲਾਹੌਰ ਢੁਕਾਉ ਕੀਤਾ ਮਾਮਾ ਕਿਰਪਾਲ ਚੰਦ ਹੁਣਾ ਮਿਲਣੀ ਕੀਤੀ ਸਾਰੀਆਂ ਰਸਮਾਂ ਹੋਈਆਂ ਮਾਤਾ ਜੀਤੋ ਜੀ ਨਾਲ ਅਨੰਦ ਕਾਰਜ ਹੋਇਆ ਦੋ ਤਿੰਨ ਦਿਨ ਬਰਾਤ ਰਹੀ
ਏਥੇ ਵਿਆਹ ਸਬੰਧੀ ਇਕ ਦੋ ਸਥਾਨ ਹੋਰ ਆ ਇੱਕ ਤੇ ਗੁਰਦੁਆਰਾ ਪੌੜ ਸਾਹਿਬ ਜਿਥੇ ਸਤਿਗੁਰੂ ਮਹਾਰਾਜ ਦੇ ਘੋੜੇ ਨੇ ਪੌੜ ਮਾਰਿਆ ਜਲ ਦਾ ਚਸ਼ਮਾ ਫੁਟਿਆ
ਦੂਜਾ ਹੈ ਤ੍ਰਿਬੇਣੀ ਸਾਹਿਬ ਹੈ ਏਥੇ ਸੰਗਤ ਨੇ ਪਾਣੀ ਲੀ ਬੇਨਤੀ ਕੀਤੀ ਸੂਰਜ ਪ੍ਰਕਾਸ਼ ਅਨੁਸਾਰ ਧੋਬੀ ਨੇ ਬੇਨਤੀ ਮਹਾਰਾਜ ਬਾਕੀ ਤੇ ਸਭ ਠੀਕ ਆ ਪਰ ਕਪੜੇ ਧੋਣ ਲਈ ਸਾਫ਼ ਜਲ ਨਹੀ ਕਪੜੇ ਨਿਖਰਦੇ ਨਹੀ ਆ ਕਿਰਪਾ ਕਰੋ ਪਾਤਸਾਹ ਘੋੜੇ ਤੇ ਸਵਾਰ ਸੀ ਹੱਥ ਚੌੜਾ ਕਰਪਾ ਬਰਛਾ ਸੀ (ਏ ਬਰਛਾ ਵੇਖ ਬੀਬੀ ਵੀਰੋ ਦੇ ਪੁਤਰ ਭਾਈ ਸੰਗੋ ਜੀ ਨੇ ਮਨ ਚ ਸ਼ੰਕਾ ਕੀਤਾ ਕੇ ਪਾਤਸਾਹ ਦਾ ਸਰੀਰ ਤੇ ਪਤਲਾ ਪਰ ਸ਼ਸ਼ਤਰ ਏਡਾ ਭਾਰੀ )
ਅੰਤਰਜਾਮੀ ਜੀ ਨੇ ਘੋੜੇ ਤੇ ਖੜਿਆ ਓ ਬਰਛਾ ਜੋਰ ਨਾਲ ਥਲੇ ਮਾਰਿਆ ਨੇੜੇ ਖੜ੍ਹੇ ਭਾਈ ਸੰਗੋ ਸ਼ਾਹ ਵਲ ਇਸ਼ਾਰਾ ਕਰਕੇ ਕਿਹਾ ਏਨੂ ਪੱਟੋ ਸਾਫਬਪਾਣੀ ਨਿਕਲੂ ਭਾਈ ਸੰਗੋ ਨੇ ਬੜਾ ਜੋਰ ਲਾਇਆ ਪਰ ਬਰਛਾ ਨ ਨਿਕਲਿਆ ਦਸਮੇਸ਼ ਜੀ ਨੇ ਘੋੜੇ ਤੇ ਬੈਠਿਆ ਅਰਾਮ ਨਾਲ ਹੀ ਖਿਚਲਿਆ ਸੰਗੋ ਜੀ ਨੇ ਜਾਣਿਆ ਮਨਾ ਏ ਤੇ ਦੀਨ ਦੁਨੀ ਦੇ ਮਾਲਕ ਆ ਤੂ ਸ਼ੱਕ ਨ ਕਰ ਸਿਰ ਨਿਵਾਇਆ
ਨੇੜੇ ਖੜਾ ਦੂਜੇ ਭਰਾ ਜੀਤ ਮੱਲ ਨੇ ਸੋਚਿਆ ਪਾਤਸ਼ਾਹ ਮੈਨੂੰ ਕਹਿੰਦੇ ਤੇ ਮੈਂ ਦੋਵਾਂ ਹਥਾਂ ਨਾਲ ਪੁੱਟ ਲੈਣਾ ਸੀ ਅੰਤਰਜਾਮੀ ਨੇ ਫੇ ਬਰਛਾ ਮਾਰਿਆ ਤੇ ਜੀਤ ਮੱਲ ਨੂੰ ਕਿਆ ਲੌ ਜੀ ਹੁਣ ਤੁਹੀ ਪੁੱਟੋ ਜੀਤ ਮਲ ਜੀ ਨੇ ਦੋਵਾਂ ਹੱਥ‍ਾਂ ਨਾਲ ਬੜਾ ਜੋਰ ਲਾਇਆ ਹੰਭ ਗਿਆ ਪਰ ਖਿਚਿਆ ਨ ਗਿਆ ਕਲਗੀਧਰ ਨੇ ਪਹਿਲਾਂ ਵਾਂਗ ਘੋੜੇ ਬੈਠਿਆਂ ਫੇ ਖਿਚਲਿਆ ਭਾਈ ਜੀਤ ਮੱਲ ਨੇ ਵੀ ਸਿਰ ਝੁਕਾ ਦਿੱਤਾ ਮਾਮਾ ਕ੍ਰਿਪਾਲ ਚੰਦ ਜੀ ਕੋਲ ਖੜੇ ਸੀ ਉ ਸਾਰਾ ਕੌਤਕ ਵੇਖਣ ਡਏ ਮਾਮਾ ਜੀ ਨੇ ਕਿਆ ਮਹਾਰਾਜ ਦੋ ਧਾਰਾਂ ਤੇ ਚੱਲ ਪਈਆਂ ਆਪ ਜੀ ਕਿਰਪਾ ਕਰੋ ਇੱਕ ਹੋਰ ਮਾਰੋ ਤੇ ਤ੍ਰਿਬੇਣੀ ਬਣਾ ਦਿਓ ਆਪਦੇ ਵਿਆਹ ਦੀ ਜੁੱਗੋ-ਜੁੱਗ ਅਟੱਲ ਨਿਸਾਨੀ ਰਹੂ ਸੰਗਤ ਦਰਸ਼ਨ ਕਰਿਆ ਕਰੂ ਕਲਗੀਧਰ ਨੇ ਤੀਜੀ ਵਾਰ ਬਰਛਾ ਮਾਰਕੇ ਖਿਚਿਆ ਹੱਸਦੀਆਂ ਕਿਆ ਲੌ ਮਾਮਾ ਜੀ ਬਣਾਤੀ ਤ੍ਰਿਬੇਣੀ ਏ ਤਿੰਨੇ ਧਾਰਾਂ ਜਮੀਨ ਚੋ ਹੁਣ ਤੱਕ ਲਗਾਤਾਰ ਵਹਿੰਦੀਆ ਨੇ
ਏਥੇ ਗੁਰਦੁਆਰਾ ਤ੍ਰਿਵੇਣੀ ਸਾਹਿਬ
ਦੂਸਰਾ ਗੁਰਦੁਆਰਾ ਪੌੜ ਸਾਹਿਬ
ਤੀਜਾ ਗੁਰਦੁਆਰਾ ਗੁਰੂ ਕਾ ਲਾਹੌਰ
(ਜਿੱਥੇ ਅਨੰਦ ਕਾਰਜ ਹੋਇਆ)
ਓਸ ਵੇਲੇ ਦੇ ਰਿਵਾਜ ਮੁਤਾਬਕ ਤਿੰਨ ਚਾਰ ਦਿਨ ਬਰਾਤ ਰਹੀ ਫੇ ਵਿਦਾਇਗੀ ਲੈ ਡੋਲਾ ਲੈ ਅਨੰਦਪੁਰ ਸਾਹਿਬ ਨੂੰ ਚਾਲੇ ਪਾਏ ਮਾਤਾ ਗੁਜਰੀ ਜੀ ਨੇ ਕਹਿਕੇ ਪਹਿਲਾਂ ਗੁਰਦੇਵ ਪਿਤਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਥਾਨ ਤੇ ਮੱਥੇ ਟਿਕਿਆ ਅਰਦਾਸ ਬੇਨਤੀ ਕੀਤੀ ਫੇ ਮਾਤਾ ਜੀ ਨੌੰਹ ਨੂੰ ਘਰ ਲੈ ਕੇ ਗਈ
ਏਦਾ 1677 ਨੂੰ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਹਿਲਾ ਅਨੰਦ ਕਾਰਜ ਮਾਤਾ ਜੀਤੋ ਜੀ ਦੇ ਨਾਲ ਹੋਇਆ ਜਿਨ੍ਹਾਂ ਦੀ ਕੁੱਖ ਚੋਂ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦਾ ਜਨਮ ਹੋਇਆ ਸੀ
ਸਤਿਗੁਰੂ ਮਹਾਰਾਜ ਜੀ ਦੇ ਵਿਆਹ ਪੁਰਬ ਦੀ ਖੁਸ਼ੀ ਚ ਗੁਰਦੁਆਰਾ ਗੁਰੂ ਕਾ ਲਾਹੌਰ ਬਸੰਤ ਪੰਚਮੀ ਤੇ ਭਾਰੀ ਜੋੜ ਮੇਲਾ ਮਨਾਇਆ ਹੁੰਦਾ ਲਿਖਤੀ ਵਿਆਹ ਦਾ ਮਹੀਨਾ ਹਾੜ ਆ ਪਰ ਰਵਾਇਤੀ ਅਨੁਸਾਰ ਮਨਾਇਆ ਬਸੰਤ ਪੰਚਮੀ ਨੂੰ ਹੀ ਜਾਂਦਾ
ਨੋਟ ਬਸੰਤ ਪੰਚਵੀ ਸਬੰਧੀ ਤੀਜੀ ਪੋਸਟ
ਮੇਜਰ ਸਿੰਘ
ਗੁਰੂ ਕਿਰਪਾ ਕਰੇ


Share On Whatsapp

Leave a Reply




top