ਇਤਿਹਾਸ – 27 ਅਕਤੂਬਰ ਗੁਰਤਾ ਗੱਦੀ ਦਿਹਾੜਾ( 1708)

ਇਤਿਹਾਸ – 27 ਅਕਤੂਬਰ ਗੁਰਤਾ ਗੱਦੀ ਦਿਹਾੜਾ( 1708)
ਧੰਨ ਗੁਰੂ ਗ੍ਰੰਥ ਸਾਹਿਬ ਜੀ
ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕਹੇ, ਅਸੀਂ ਹੁਣ ਸੱਚਖੰਡ ਗਮਨ ਕਰਨਾ ਹੈ। ਸੁਣ ਕੇ ਸਭ ਸਿੰਘ ਗਮਗੀਨ ਹੋ ਗਏ। ਫਿਰ ਹੱਥ ਜੋੜ ਬੇਨਤੀ ਕੀਤੀ ਮਹਾਰਾਜ ਪੰਥ ਨੂੰ ਕਿਸ ਦੇ ਲੜ ਲਾ ਚੱਲੇ ਹੋ…… ?
ਸਤਿਗੁਰਾਂ ਨੇ ਕਿਹਾ, ਤੁਹਾਨੂੰ ਐਸੇ ਗੁਰੂ ਦੇ ਲੜ ਲਾਵਾਂਗੇ ਜੋ ਸਦਾ ਅਮਰ ਅਟੱਲ ਹੈ , ਤੁਹਾਨੂੰ ਸਬਦ ਗੁਰੂ ਦੇ ਲੜ ਜੋੜਾਗੇ। ਪੰਜ ਸਿੰਘ, ਭਾਈ ਧਰਮ ਸਿੰਘ ਜੀ , ਭਾਈ ਹਰਿ ਸਿੰਘ ਜੀ (ਜੋ ਸਤਿਗੁਰਾਂ ਦੀ ਰੋਜ਼ਾਨਾ ਡਾਇਰੀ ਲਿਖਦੇ ਸਨ) ਭਾਈ ਗੁਰਬਖ਼ਸ਼ ਸਿੰਘ ਜੀ (ਜਿਨ੍ਹਾਂ ਦਾ ਸ਼ਹੀਦ ਗੰਜ ਸ੍ਰੀ ਅਕਾਲ ਤਖਤ ਸਾਹਿਬ ਦੇ ਮਗਰ ਹੈ) , ਬਾਬਾ ਦੀਪ ਸਿੰਘ ਜੀ , ਹਜੂਰੀ ਸੇਵਕ ਭਾਈ ਸੰਤੋਖ ਸਿੰਘ ਜੀ ਪੰਜ ਪਿਆਰਿਆਂ ਦੇ ਰੂਪ ਚ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਕੀਤੇ।
ਕੱਤੇ ਸੁਦੀ 2 ਸੰਮਤ ੧੭੬੫ (1708) ਨੂੰ ਅੱਜ ਦੇ ਦਿਨ ਸ੍ਰੀ ਹਜੂਰ ਸਾਹਿਬ ਨਾਦੇੜ ਕਲਗੀਧਰ ਪਿਤਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਪੰਜ ਪੈਸੇ ਨਾਰੀਅਲ ਰੱਖ ਕੇ ਤਿੰਨ ਪਰਿਕਰਮਾ ਕਰਕੇ ਮੱਥਾ ਟੇਕਿਆ। ਭਾਈ ਮਨੀ ਸਿੰਘ ਜੀ ਤਾਬਿਆ ਬੈਠੇ ਸੀ। ਭਾਈ ਸਾਹਿਬ ਨੇ ਸ੍ਰੀ ਮੁੱਖਵਾਕ ਲਿਆ।
ਸ਼ਬਦ ਸੀ
ਮਾਰੂ ਮਹਲਾ ੫ ॥
ਖੁਲਿਆ ਕਰਮੁ ਕਿ੍ਰਪਾ ਭਈ ਠਾਕੁਰ ਕੀਰਤਨੁ ਹਰਿ ਹਰਿ ਗਾਈ ॥
ਸ੍ਰਮੁ ਥਾਕਾ ਪਾਏ ਬਿਸ੍ਰਾਮਾ ਮਿਟਿ ਗਈ ਸਗਲੀ ਧਾਈ ॥੧॥
………
ਅੰਗ ੧੦੦੦ (1000)
ਦਸਮੇਸ਼ ਜੀ ਨੇ ਹੁਕਮ ਕੀਤਾ ਅੱਜ ਤੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਗੁਰੂ ਕਰ ਜਾਨਣਾ। ਏ ਸਾਡਾ ਰੂਪ ਨੇ ਜਿਸ ਨੂੰ ਸਾਡੇ ਨਾਲ ਗੱਲ ਕਰਨ ਦੀ ਇੱਛਾ ਹੋਵੇ ਗੁਰਬਾਣੀ ਦਾ ਪਾਠ ਕਰਨਾ। ਇਨ੍ਹਾਂ ਦੇ ਦਰਸ਼ਨ ਸਾਡੇ ਦਰਸ਼ਨ ਹੋਣਗੇ। ਹੋਰ ਵੀ ਬਹੁਤ ਸਾਰੇ ਬਚਨ ਕੀਤੇ ਜੋ ਵਿਸਥਾਰ ਨਾਲ ਗ੍ਰੰਥਾਂ ਚ ਕਿਤਾਬਾਂ ਚ ਲਿਖੇ ਪਏ ਆ।
ਆਗਿਆ ਭਈ ਅਕਾਲ ਕੀ ਤਬੀ ਚਲਾਯੋ ਪੰਥ
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ
……
ਗੁਰੂ ਬਚਨ ਨੇ
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥੫॥
ਨੋਟ : ਇਹ ਵੀ ਲਿਖਿਆ ਮਿਲਦਾ ਹੈ ਕੇ ਗੁਰਤਾ ਗੱਦੀ ਤੋਂ ਪਹਿਲਾ ਸ੍ਰੀ ਅਖੰਡ ਪਾਠ ਹੋਇਆ ਪਾਤਸ਼ਾਹ ਨੇ ਆਪ ਇੱਕੋ ਚੌਂਕੜੇ ਚ ਬੈਠ ਕੇ ਸਾਰਾ ਪਾਠ ਸੁਣਿਆ। ਭੋਗ ਤੋਂ ਉਪਰੰਤ ਗੁਰਤਾ ਗੱਦੀ ਬਖ਼ਸ਼ਿਸ਼ ਕੀਤੀ
ਜਾਗਤ ਜੋਤਿ ਸ਼ਬਦ ਗੁਰੂ ਪ੍ਰਤੱਖ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗੁਰਤਾਗੱਦੀ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ
ਮੇਜਰ ਸਿੰਘ
ਗੁਰੂ ਕਿਰਪਾ ਕਰੇ


Share On Whatsapp

Leave a Reply




"1" Comment
Leave Comment
  1. ਸਤਿਨਾਮ ਵਾਹਿਗੁਰੂ ਜੀ

top