ਇਤਿਹਾਸ – ਗੁਰਦੁਆਰਾ ਨਾਨਕ ਪਿਆਉ ਸਾਹਿਬ ਜੀ – ਦਿੱਲੀ
gurdwara nanak piao delhi

ਸੰਨ 1506 -10 ਦੇ ਦਰਮਿਆਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਥੀ ਭਾਈ ਮਰਦਾਨਾ ਜੀ ਨਾਲ ਪੂਰਬ ਦੀ ਯਾਤਰਾ ਤੋਂ ਵਾਪਸੀ ਸਮੇਂ ਦਿੱਲੀ ਪਧਾਰੇ। ਪੁਰਾਣੀ ਸਬਜ਼ੀ ਮੰਡੀ ਦੇ ਨਜ਼ਦੀਕ ਜੀ.ਟੀ. ਰੋਡ ਦੇ ਕਿਨਾਰੇ ਸਥਿਤ ਇੱਕ ਬਾਗ ਵਿੱਚ ਉਤਾਰਾ ਕੀਤਾ , ਉਸ ਸਮੇਂ ਸ਼ਾਹੀ ਸੜਕ ਹੋਣ ਕਾਰਨ , ਜੀ.ਟੀ. ਰੋਡ ਆਮ ਮੁਸਾਫ਼ਰਾਂ ਦੇ ਆਵਾਜਾਈ ਦਾ ਮਾਰਗ ਸੀ , ਦੁਪਹਿਰ ਦੀ ਗਰਮੀ ਤੋਂ ਬਚਣ ਲਈ ਲੰਬੇ ਸਫ਼ਰ ਤੋਂ ਥੱਕੇ ਰਾਹਗੀਰ ਆਪ ਤੌਰ ਤੇ ਇਸੇ ਬਾਗ ਵਿਚ ਅਰਾਮ ਕਰਦੇ ਸਨ। ਇਸ ਬਾਗ ਵਿੱਚ ਬਣੇ ਇਕ ਖੂਹ ਨੂੰ ਗੁਰੂ ਸਾਹਿਬ ਨੇ ਪਿਆਉ ਵਿੱਚ ਤਬਦੀਲ ਕਰ ਦਿੱਤਾ , ਥੱਕੇ ਹਾਰੇ ਮੁਸਾਫਿਰਾਂ ਨੂੰ ਲੰਗਰ ਛਕਾਉਂਦੇ , ਪਾਣੀ ਪਿਲਾਉਂਦੇ ਅਤੇ ਰੱਬੀ ਕਾਵਿ ਮਈ ਬਾਣੀ ਰਾਹੀਂ ਜੀਵਨ ਜੀਉਣ ਦੀ ਸਹੀ ਜੁਗਤੀ ਸਮਝਾਉਦੇ। ਇਸ ਤਰਾਂ ਜਿਥੇ ਉਨ੍ਹਾਂ ਦੀ ਤਪ ਦੀ ਭੁੱਖ ਪਿਆਸ ਮਿਟਦੀ ਉੱਥੇ ਆਤਮਿਕ ਸ਼ਾਂਤੀ ਤੇ ਤ੍ਰਿਪਤੀ ਵੀ ਪ੍ਰਾਪਤ ਹੁੰਦੀ। ਹੋਲੀ ਹੋਲੀ ਦਿੱਲੀ ਦੀਆਂ ਸੰਗਤਾਂ ਵੀ ਸ਼ਾਮਿਲ ਹੋਣੀਆਂ ਸ਼ੁਰੂ ਗਈਆਂ ਜੋ ਵੀ ਭੇਟਾ ਆਉਂਦੀ , ਗਰੀਬਾਂ ਤੇ ਜਰੂਰਤਮੰਦਾਂ ਵਿੱਚ ਵੰਡ ਦਿੰਦੇ ਜਾਨ ਗੁਰੂ ਕੇ ਲੰਗਰ ਵਿੱਚ ਪਾ ਦਿੰਦੇ। ਇਸ ਤਰਾਂ ਗੁਰੂ ਸਾਹਿਬ ਦੀ ਕੀਰਤੀ ਸਾਰੇ ਸ਼ਹਿਰ ਵਿਚ ਫੈਲ ਗਈ , ਉਨ੍ਹਾਂ ਦੀ ਮਹਿਮਾ ਸੁਨ ਕੇ ਕਿ ਪੀਰ ਫਕੀਰ ਚਰਚਾ ਕਰਨ ਲਈ ਵੀ ਆਉਂਦੇ। ਸਮੇ ਦਾ ਹਾਕਮ ਸਿਕੰਦਰ ਲੋਧੀ ਵੀ ਗੁਰੂ ਸਾਹਿਬ ਦੀ ਸ਼ਖਸ਼ੀਅਤ ਦਾ ਕਾਇਲ ਹੋ ਗਿਆ , ਹੋਰ ਜਗ੍ਹਾ ਦੀ ਤਰਾਂ ਗੁਰੂ ਸਾਹਿਬ ਨੇ ਇਥੇ ਵੀ ਸਿੱਖ ਸੰਗਤ ਕਾਇਮ ਕੀਤੀ ਜਿਸ ਨੂੰ ਨਾਨਕ ਪਿਆਉ ਸੰਗਤ ਕਰਕੇ ਜਾਣਿਆ ਜਾਣ ਲੱਗਾ।


Share On Whatsapp

Leave a Reply




"1" Comment
Leave Comment
  1. Chandpreet Singh

    ਵਾਹਿਗੁਰੂ ਜੀ🙏

top