ਗਲਤ ਜਾਣਕਾਰੀ ਤੋ ਬਚੋ
ਕੁਝ ਵੀਰ ਅਜ 2 ਜਨਵਰੀ ਨੂੰ ਮੱਸੇ ਰੰਗੜ ਦਾ ਸਿਰ ਵੱਢਣ ਦੀ ਆ ਪੋਸਟ ਪਾ ਰਹੇ ਆ , ਪਿਛਲੇ ਸਾਲ ਵੀ ਏਦਾ ਸੀ। ਏ ਵੱਡੀ ਗਲਤੀ ਆ ਏਦਾ ਨ ਕਰੋ।
ਮੱਸੇ ਰੰਘੜ ਦਾ ਸਿਰ ਵੱਢਣ ਦੀ ਘਟਨਾ , ਭਾਦੋ ਮਹੀਨੇ ਦੀ ਆ। ਸਰਦਾਰ ਰਤਨ ਸਿੰਘ ਭੰਗੂ ਜੀ ਲਿਖਦੇ ਆ।
ਸਿਖਰ ਦੁਪਹਿਰ ਭਾਦਵੇ ਸੂਰਜ ਅਤਿ ਤਪਤਾਇ ।
(ਪੰਥ ਪ੍ਰਕਾਸ਼)
ਮੱਸੇ ਦਾ ਸੋਧਾ ਲਾਉਣ ਵਾਲੇ ਦੋਵੇਂ ਸਿੰਘ ਸੂਰਮੇ ਸਰਦਾਰ ਮਹਿਤਾਬ ਸਿੰਘ ਤੇ ਸੁੱਖਾ ਸਿੰਘ ਜੀ ਸਰਦਾਰ ਭੰਗੂ ਦੇ ਰਿਸ਼ਤੇ ਚ ਇਕ ਦਾਦਾ ਆ ਤੇ ਇਕ ਮਾਮਾ ਸਰਦਾਰ ਮਤਾਬ ਸਿੰਘ ਜੀ , ਸਰਦਾਰ ਭੰਗੂ ਜੀ ਦਾ ਦਾਦਾ ਆ।
ਜਥੇਦਾਰ ਸ਼ਾਮ ਸਿੰਘ ਜੀ ਭੰਗੂ ਜੀ ਦਾ ਨਾਨਾ ਲਗਦਾ ਸਰਦਾਰ ਸੁੱਖਾ ਸਿੰਘ ਨੂੰ ਜਥੇਦਾਰ ਜੀ ਨੇ ਪੁੱਤ ਬਣਾਇਆ ਸੀ। ਮਤਲਬ ਸੁੱਖਾ ਸਿੰਘ ਭੰਗੂ ਜੀ ਦਾ ਮਾਮਾ ਜੀ ਲੱਗਦਾ (ਯਾਦ ਰਹੇ ਸਕਾ ਮਾਮਾ ਨਹੀ ) ਬਾਕੀ ਸਿਰ ਵੱਢਣ ਤੋਂ ਬਾਅਦ ਦੋਵੇ ਯੋਧੇ ਜਥੇਦਾਰ ਸ਼ਾਮ ਸਿੰਘ ਜੀ ਕੋਲ ਹੀ ਬੁੱਢਾ ਜੋੜ ਪਹੁੰਚੇ ਸੀ , ਜਿਥੇ ਮੱਸੇ ਦਾ ਸਿਰ ਸਾੜਿਆ।
ਏਸ ਕਰਕੇ ਮੱਸੇ ਦਾ ਸਿਰ ਵੱਢਣ ਆਲੇ ਘਟਨਾ ਸਬੰਧੀ ਭੰਗੂ ਜੀ ਦੀ ਲਿਖਤ ਸਭ ਤੋਂ ਵੱਧ ਪ੍ਰਮਾਣਿਕ ਆ ਭੰਗੂ ਜੀ ਤੇ ਲਿਖਦੇ ਆ ਗੁਰੂ ਦੀ ਐਸੀ ਕਲਾ ਵਰਤੀ ਕੇ ਪਹਿਲਾ ਧੁੱਪ ਸੀ , ਪਰ ਜਦੋ ਅਰਦਾਸ ਕਰਕੇ ਸਿੰਘ ਦਰਬਾਰ ਸਾਹਿਬ ਪਹੁੰਚੇ , ਮੀੰਹ ਪੈਣ ਲਗ ਪਿਆ। ਸਿੰਘਾਂ ਨੂੰ ਮੁੰਹ ਵਲੇਟਣਾ ਸੌਖਾ ਹੋਗਿਆ।
ਬਾਪੂ ਸਵਰਨ ਸਿੰਘ ਹੁਣਾਂ ਵੀ “ਮੱਸਾ ਰੰਘੜ ” ਕਿਤਾਬ ਚ 22 ਭਾਦੋਂ ਦਾ ਹੀ ਜ਼ਿਕਰ ਕੀਤਾ। ਭੰਗੂ ਜੀ ਦੇ ਹਵਾਲੇ ਨਾਲ ਹਾਂ ਕੁਝ ਅਜੋਕੇ 11 ਅਗਸਤ ਲਿਖਦੇ ਆ ਪਰ ਆ 2 ਜਨਵਰੀ ਦਾ ਕੋਈ ਮੁੰਹ ਸਿਰ ਨੀ, ਏਦਾਂ ਗਲਤ ਜਾਣਕਾਰੀ ਸਾਂਝੀ ਨ ਕਰੋ।
ਕੋਈ ਮਾੜਾ ਮੋਟਾ ਫਰਕ ਹੋਵੇ ਗੱਲ ਹੋਰ ਪਰ ਕਿਥੇ ਜਨਵਰੀ ਕਿਥੇ ਭਾਦੋ ਕੋਈ ਤਾਲਮੇਲ ਹੈ ….ਧੰਨਵਾਦ ਜੀ
ਮੇਜਰ ਸਿੰਘ