ਇਤਿਹਾਸ ਗੁਰਦੁਆਰਾ ਟਾਹਲੀ ਸਾਹਿਬ – ਬਲ੍ਹੇਰ ਖਾਨ ਪੁਰ

ਇਸ ਪਵਿੱਤਰ ਅਸਥਾਨ ਨੂੰ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ , ਇਸ ਅਨੁਸਾਰ ਇਸ ਇਲਾਕੇ ਵਿਚ ਖਤਰਨਾਕ ਸ਼ੇਰ ਨੇ ਕਹਿਰ ਮਚਾਇਆ ਹੋਇਆ ਸੀ। ਇਸ ਇਲਾਕੇ ਦੀ ਸੰਗਤ ਨੇ ਗੁਰੂ ਸਾਹਿਬ ਦੇ ਦਰਬਾਰ ਕਰਤਾਰਪੁਰ ਵਿਖੇ ਪੁੱਜ ਕੇ ਉਹਨਾਂ ਨੂੰ ਖਤਰਨਾਕ ਸ਼ੇਰ ਤੋਂ ਮੁਕਤ ਕਰਾਉਣ ਲਈ ਫਰਿਆਦ ਕੀਤੀ। ਸੰਗਤਾਂ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਗੁਰੂ ਸਾਹਿਬ ਆਪਣੇ ਯੋਧੇ ਸਿੱਖਾਂ ਸਮੇਤ ਇਸ ਅਸਥਾਨ ਤੇ ਪੁੱਜੇ। ਟਾਹਲੀ ਦੇ ਦਰਖਤ ਨਾਲ ਆਪਣਾ ਘੋੜਾ ਬੰਨ ਕੇ ਗੁਰੂ ਜੀ ਨੇ ਇਸ ਅਸਥਾਨ ਤੇ ਅਰਾਮ ਕੀਤਾ। ਜੰਗਲ ਵਿੱਚ ਉਸ ਸਮੇਂ ਸ਼ੇਰ ਸੁੱਤਾ ਪਿਆ ਸੀ ਗੁਰੂ ਜੀ ਨੇ ਆਪਣੇ ਪੈਰ ਨਾਲ ਸ਼ੇਰ ਨੂੰ ਉਠਾਉਂਦੇ ਹੋਏ ਮੁਕਾਬਲਾ ਕਰਨ ਲਈ ਵੰਗਾਰਿਆ , ਕਾਫੀ ਜੱਦੋ ਜਹਿਦ ਉਪਰੰਤ ਸ਼ੇਰ ਦਾ ਪਿੱਛਾ ਕਰਕੇ ਉਸ ਨੂੰ ਇਥੋਂ ਦੋ ਮੀਲ ਦੀ ਦੂਰੀ ਤੇ ਟਾਵੀਂ ਦੇ ਸਥਾਨ ਤੇ ਮਾਰ ਮੁਕਾਇਆ।
ਉਸ ਸਮੇਂ ਇਸ ਪਿੰਡ ਵਿੱਚ ਝੰਡਾ ਨਾਮ ਦਾ ਹੰਕਾਰੀ ਤੇਲੀ ਰਹਿੰਦਾ ਸੀ ਜਿਸ ਦੇ 101 ਕੋਹਲੂ ਇਸ ਪਿੰਡ ਵਿੱਚ ਚੱਲਦੇ ਸਨ। ਗੁਰੂ ਜੀ ਨੇ ਉਸਦਾ ਹੰਕਾਰ ਤੋੜਦੇ ਹੋਏ ਲੋਕਾਂ ਨੂੰ ਨੀਂਵੇ ਹੋ ਕੇ ਨਿਮਰਤਾ ਤੇ ਹਲੀਮੀ ਨਾਲ ਚੱਲਣ ਦੀ ਸਿੱਖਿਆ ਦਿੱਤੀ , ਇਸ ਅਸਥਾਨ ਤੇ ਗੁਰਦੁਆਰਾ ਸਾਹਿਬ ਜੀ ਦੀ ਨੀਹਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ 22 ਜੁਲਾਈ 1978 ਨੂੰ ਆਪਣੇ ਹਸਤ ਕਮਲਾਂ ਨਾਲ ਰੱਖੀ ਸੀ।
ਇਤਿਹਾਸ ਚੰਗਾ ਲੱਗੇ ਤਾਂ ਸ਼ੇਅਰ ਜਰੂਰ ਕਰਿਓ।


Share On Whatsapp

Leave a Reply




top