ਗੁਰਦੁਆਰਾ ਗੁਰੂ ਕੇ ਬਾਗ਼ ਪਿੰਡ ਘੁੱਕੇਵਾਲੀ (ਅੰਮ੍ਰਿਤਸਰ ) ਚ ਚੱਲ ਰਹੇ ਮੋਰਚੇ ਤੇ ਗ੍ਰਿਫਤਾਰੀਆਂ ਸਬੰਧੀ ਵਿਸ਼ੇਸ਼ ਗੱਲਬਾਤ ਲਈ 25 ਅਗਸਤ 1922 ਦਿਨ ਸ਼ੁੱਕਰਵਾਰ ਦਾ ਸੰਗਤ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ। ਜਿਸ ਕਰਕੇ 25 ਨੂੰ ਬੜਾ ਭਾਰੀ ਇੱਕਠ ਹੋਇਆ ਗੁਰਦੁਆਰਾ ਸਾਹਿਬ ਤੋਂ ਬਾਹਰ ਦਰਬਾਰ ਸਜਿਆ। ਸੰਗਤ ਸ਼ਾਂਤੀ ਨਾਲ ਬੈਠੀ ਸੀ , ਦੀਵਾਨ ਸਜਿਆ ਸੀ , ਇਸ ਵੇਲੇ ਡਿਪਟੀ ਸੁਪਰਡੈਂਟ ਪਲਿਸ ਮਨਿਸਟਰ B.T , ਸ਼ੇਖ ਜ਼ਹੂਰ ਉਦ-ਦੀਨ ਆਦਿਕ ਅਫ਼ਸਰ ਮੌਜੂਦ ਸੀ। ਸ਼ਾਂਤ ਬੈਠੇ ਸਿੰਘਾਂ ਤੇ ਪੁਲੀਸ ਨੇ ਇਕਦਮ ਹਮਲਾ ਕਰ ਦਿੱਤਾ। ਬਹੁਤ ਜ਼ਿਆਦਾ ਕੁੱਟਮਾਰ ਕੀਤੀ। ਕੇਸਾਂ ਦਾੜ੍ਹੀਆਂ ਤੋਂ ਫੜ ਕੇ ਖਿੱਚਿਆ ਧੂਹਿਆ। ਕਈਆਂ ਨੂੰ ਚੁੱਕ ਚੁੱਕ ਕੰਧਾਂ ਤੋਂ ਪਾਰ ਸੁੱਟਿਆ। ਸਿੰਘ ਬਹੁਤ ਜ਼ਖ਼ਮੀ ਹੋ ਗਏ। ਏਸ ਦਿਨ ਮੀੱਹ ਵੀ ਪਿਆ . ਜਿਸ ਕਰਕੇ ਗੁਰੂ ਸਾਹਿਬ ਦਾ ਸਰੂਪ ਭਿੱਜ ਗਿਆ। ਪੁਲਿਸ ਨੇ ਸੱਜੇ ਦਰਬਾਰ ਚ ਮੰਜੀਆਂ ਡਾਹ ਹੁੱਕੇ ਪੀਤੇ। ਹੋਰ ਬਹੁਤ ਕੁਝ ਅਪਮਾਨਜਨਕ ਕੀਤਾ। ਚਾਹੇ ਦਰਬਾਰ ਉੱਥੇ ਸਜਿਆ ਸੀ , ਜਿਥੇ ਪਹਿਲਾਂ ਪੁੰਨਿਆਂ ਮੱਸਿਆ ਤੇ ਸਜਦਾ ਸੀ ਪਰ ਫਿਰ ਵੀ ਦੋ ਸਿੱਖਾਂ ਨੂੰ ਭਾਈ ਵਰਿਆਮ ਸਿੰਘ ਸੁਚੇਤ ਸਿੰਘ ਨੂੰ ਇਸ ਲਈ ਗ੍ਰਿਫਤਾਰ ਕੀਤਾ ਕੇ ਮਹੰਤ ਸੁੰਦਰ ਦਾਸ ਦੀ ਜ਼ਮੀਨ ਚ ਦੀਵਾਨ ਸਜਾਇਆ ਹੈ। ਇਸ ਦਿਨ 30 ਗ੍ਰਿਫ਼ਤਾਰੀਆਂ ਹੋਈਆਂ , 180 ਪਹਿਲਾਂ ਸੀ। ਹੁਣ 210 ਹੋ ਗਈਆਂ। ਇਸ ਤੋਂ ਬਾਅਦ ਏਡਾ ਵੱਡਾ ਇਕੱਠ ਨਾ ਹੋ ਸਕੇ , ਇਸ ਲਈ ਗੋਰਾ ਪੁਲਿਸ ਨੇ ਗੁਰਦੁਆਰਾ ਗੁਰੂ ਕੇ ਬਾਗ ਪਿੰਡ ਘੁੱਕੇਵਾਲੀ ਨੂੰ ਆਉਂਦੇ ਸਾਰੇ ਰਾਹ ਬੰਦ ਕਰ ਫੋਰਸ ਲਾ ਦਿੱਤੀ। ਸਿੱਖਾਂ ਦੇ ਵੱਲੋਂ ਜ਼ਖ਼ਮੀ ਸਿੰਘਾਂ ਦੀ ਦੇਖਭਾਲ ਮੱਲ੍ਹਮ ਪੱਟੀ ਕੀਤੀ ਗਈ। ਪ੍ਰਣਾਮ ਜੁਝਾਰੂਆਂ ਨੂੰ 🙏
ਮੇਜਰ ਸਿੰਘ
ਗੁਰੂ ਕਿਰਪਾ ਕਰੇ