ਗਰੀਬੀ ਦਾ ਬੋਝ

ਭਾਈ ਮਨਸਾ ਸਿੰਘ ਜੀ ਸੱਚਖੰਡ ਹਰਮੰਦਰ ਸਾਹਿਬ ਵਿੱਖੇ ਕੀਰਤਨ ਕਰ ਰਹੇ ਸਨ, ਕੀਰਤਨ ਸੁਣਦਿਆਂ ਸੁਣਦਿਆਂ ਮਹਾਰਾਜਾ ਰਣਜੀਤ ਸਿੰਘ ਦੇ ਨੇਤਰ ਗੁਰੂ ਦੇ ਸਤਿਕਾਰ ‘ਚ ਨਮ ਹੋ ਗਏ। ਪੁੱਛਣ ‘ਤੇ ਹੈਡ ਗ੍ਰੰਥੀ ਗਿਆਨੀ ਸੰਤ ਸਿੰਘ ਨੇ ਸਹਿਜ ਸੁਭਾਅ ਕਿਹਾ ਕਿ ਭਾਈ ਮਨਸਾ ਸਿੰਘ ਜਿਹਾ ਰਾਗੀ ਹੋਣਾ ਬੜੀ ਮਹਾਨ ਗੱਲ ਹੈ, ਪਰ ਉਨਾਂ ‘ਤੇ ਗਰੀਬੀ ਦਾ ਬੋਝ ਹੈ।
ਮਹਾਰਾਜੇ ਨੇ 10,0000 ਸੋਨੇ ਦੀਆਂ ਮੋਹਰਾਂ ਦੇਣ ਦਾ ਐਲਾਨ ਕੀਤਾ ਤੇ ਕਿਹਾ, “ਮੇਰੇ ਲਈ ਸੁਭਾਗ ਵਾਲੀ ਗੱਲ ਹੋਵੇਗੀ ਜੇ ਭਾਈ ਸਾਹਿਬ ਮੇਰੇ ਘਰ ਭੋਜਨ ਛੱਕਣ ਲਈ ਆਓਣ।”
ਭਾਈ ਸਾਹਿਬ ਦੇ ਭੋਜਨ ਲਈ ਏਹ ਆਖ ਆਓਣ ਤੋਂ ਇਨਕਾਰ ਕਰਨ ਤੇ ਕਿ ਓਹ ਭੋਜਨ ਸਿਰਫ਼ ਆਪਣੇ ਘਰ ਹੀ ਕਰਦੇ ਹਨ …. ਤਾਂ ਅਗਲੇ ਦਿਨ ਹਾਥੀ ‘ਤੇ ਸਵਾਰ ਹੋ ਕੇ ਮਹਾਰਾਜਾ ਭੇਟਾ ਦੇਣ ਓਨਾ ਦੇ ਘਰ ਜਾ ਪੁੱਜਾ…. ਮਹਾਰਾਜੇ ਦੇ ਆਓਣ ਦੀ ਖਬਰ ਸੁਣ ਕੇ ਭਾਈ ਸਾਹਿਬ ਨੇ ਆਪਣੇ ਘਰ ਦਾ ਦਰਵਾਜ਼ਾ ਅੰਦਰੋ ਬੰਦ ਕਰ ਲਿਆ…! !
“ਭਾਈ ਸਾਹਿਬ! ਦਰਵਾਜ਼ਾ ਖੋਲੋ, ਮੈਂ ਤੁਹਾਨੂੰ ਮਿਲਣ ਲਈ ਆਇਆ ਹਾਂ, ਮੇਰੀ ਭੇਟਾ ਸਵੀਕਾਰ ਕਰੋ” ਨਿਮਰਤਾ ਨਾਲ ਮਹਾਰਾਜਾ ਬੋਲਿਆ।
“ਮਹਾਰਾਜ! ਤੁਸੀਂ ਮੈਨੂੰ ਦੇਣ ਲਈ ਮੋਹਰਾਂ ਕਿਉਂ ਲੈ ਕੇ ਆਏ ਹੋਂ, ਕੀ ਮੈਂ ਏਸ ਦੀ ਮੰਗ ਕੀਤੀ ਸੀ?”
“ਤੁਸੀਂ ਗੁਰੂ ਘਰ ਦੇ ਕੀਰਤਨੀਏ ਹੋ, ਏਸ ਲਈ ਤੁਹਾਡੇ ਲਈ ਭੇਟਾ ਲੈ ਕੇ ਆਇਆ ਹਾਂ!”
“ਨਹੀਂ! ਤੁਸੀਂ ਏਹ ਭੇਟਾ ਮੈਨੂੰ ਗਰੀਬ ਸਮਝ ਲੈ ਕੇ ਆਏ ਹੋਂ… ਤੁਸੀਂ ਦਸੋ! ਕੀ ਵਾਹਿਗੁਰੂ ਮੇਰੇ ਹਾਲਾਤ ਨਹੀਂ ਜਾਣਦਾ… ਓਹ! ਮੇਰੀ ਗਰੀਬੀ ਦੂਰ ਕਰਨ ਦੀ ਤਾਕਤ ਨਹੀਂ ਰੱਖਦਾ?”
“ਵਾਹਿਗੁਰੂ! ਤਾਂ ਸਭ ਨੂੰ ਰੱਖਣ ਵਾਲਾ ਹੈ।”
“ਜੇ ਤੁਹਾਨੂੰ ਏਹ ਵਿਸ਼ਵਾਸ ਹੈ ਤਾਂ ਫੇਰ ਤੁਸੀਂ ਓਸ ਦਾ ਰੋਲ ਅਦਾ ਕਰਨ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋਂ? ਸਭ ਨੂੰ ਦੇਣ ਵਾਲਾ ਓਹ ਹੈ, ਤਾਂ ਮੈਂ ਤੁਹਾਡੇ ਤੋਂ ਕੁਝ ਵੀ ਕਿਉਂ ਲਵਾਂਗਾ!” ਨਿਮਰਤਾ ਨਾਲ ਭਾਈ ਸਾਹਿਬ ਨੇ ਜਵਾਬ ਦਿੱਤਾ।
ਮਹਾਰਾਜੇ ਨੂੰ ਪਤਾ ਲੱਗ ਲਿਆ ਕਿ ਗੁਰੂ ਦੀ ਸ਼ਰਨ ‘ਚ ਜਿਉਂਦਾ ਹਰ ਮਨੁੱਖ ਅੰਦਰੋਂ ਬਾਹਰੋਂ ਰੱਜਿਆ ਹੋਇਆ ਤੇ ਤ੍ਰਿਪਤ ਹੁੰਦਾ ਹੈ। ਮਹਾਰਾਜਾ ਓਨਾ ਨੂੰ ਮਿਲੇ ਬਿਨਾ ਓਥੋਂ ਚਲਾ ਗਿਆ…. ਬਾਅਦ ‘ਚ ਮਹਾਰਾਜੇ ਨੂੰ ਸੱਚਖੰਡ ਹਰਮੰਦਰ ਸਾਹਿਬ ਵਿੱਖੇ ਚਲ ਰਹੇ ਕੀਰਤਨ ਮੌਕੇ ਭਾਈ ਸਾਹਿਬ ਨੂੰ ਮਿਲਣ ਦਾ ਮੌਕਾ ਮਿਲਦਾ ਹੈ।
ਵਰਿੰਦਰ ਬਜਾਜ ਮਲੋਟ….✍️


Share On Whatsapp

Leave a Reply




top