ਬੀਬੀ ਭਾਨੀ ਜੀ

ਬੀਬੀ ਭਾਨੀ ਸਿੱਖ ਜਗਤ ਦੀ ਬਹੁਤ ਹੀ ਮਹਾਨ ਸ਼ਖਸੀਅਤ ਹੈ। ਬੀਬੀ ਭਾਨੀ ਜੀ ਨੇ ਪਿਤਾ ਦੀ ਸੇਵਾ ਕਰ ਕੇ ਇਹ ਪੂਰਨ ਵਿੱਚ ਸਿੱਧ ਕਰ ਦਿੱਤਾ ਕਿ ਬੇਟੀ ਅਤੇ ਬੇਟੇ ਵਿੱਚ ਕੋਈ ਵੀ ਫ਼ਰਕ ਨਹੀਂ ਹੈ।
ਬੀਬੀ ਜੀ ਬਚਪਨ ਤੋਂ ਹੀ ਪ੍ਰਭੁ-ਭਗਤੀ ਵਿੱਚ ਲੱਗ ਗਏ ਸਨ। ਆਪ ਸੁਭਾਅ ਦੇ ਅਤਿ ਸੁਸ਼ੀਲ, ਸੰਜਮੀ ਅਤੇ ਨਿੰਮ੍ਰਤਾ ਵਾਲੇ ਸਨ, ਸ੍ਰੇਸ਼ਟ ਬੁੱਧੀ ਦੇ ਮਾਲਕ ਸਨ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸਿੱਖ ਇਤਿਹਾਸ ਵਿੱਚ ਕੇਵਲ ਬੀਬੀ ਭਾਨੀ ਜੀ ਹੀ ਹਨ ਜੋ ਗੁਰ ਬੇਟੀ ਵੀ ਹਨ, ਗੁਰ ਪਤਨੀ ਵੀ, ਗੁਰ ਜਨਣੀ, ਗੁਰੂ ਦੀ ਦਾਦੀ ਅਤੇ ਪੜਦਾਦੀ ਸਨ।
ਆਪ ਦਾ ਜਨਮ 19 ਜਨਵਰੀ, 1535 ਨੂੰ ਸਿੱਖਾਂ ਦੇ ਤੀਜੇ ਗੁਰੂ ਗੁਰੂ ਅਮਰਦਾਸ ਜੀ ਦੇ ਘਰ ਮਾਤਾ ਮਨਸਾ ਦੇਵੀ ਦੀ ਕੁਖੋਂ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ।
ਆਪ ਗੁਰੂ ਜੀ ਦੀ ਛੋਟੀ ਪੁੱਤਰੀ ਸਨ। ਆਪ ਦੇ ਭਰਾਵਾਂ ਦਾ ਨਾਮ ਭਾਈ ਮੋਹਨ ਜੀ ਅਤੇ ਭਾਈ ਮੋਹਰ ਜੀ ਅਤੇ ਵੱਡੀ ਭੈਣ ਦਾ ਨਾਮ ਬੀਬੀ ਦਾਨੀ ਜੀ ਸਨ। ਆਪ ਦਾ ਵਿਆਹ ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਨਾਲ ਹੋਇਆ। ਆਪ ਦੇ ਘਰ ਤਿੰਨ ਪੁੱਤਰ ਪ੍ਰਿਥੀ ਚੰਦ 1558,
ਮਹਾਦੇਵ 1560
ਧੰਨ ਧੰਨ ਗੁਰੂ ਅਰਜਨ ਦੇਵ ਜੀ 1563
ਦਾ ਜਨਮ ਹੋਇਆ।
ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਸਾਹਿਬ ਜੀ ਦੇ 1580 ਵਿਚ ਜੋਤੀ ਜੋਤ ਸਮਾਉਣ ਉਪਰੰਤ ਬੀਬੀ ਭਾਨੀ ਤਰਨ ਤਾਰਨ ਵਿਚ ਟਿਕ ਕੇ 18 ਸਾਲ ਕੋਹੜੀਆਂ ਦੀ ਸੇਵਾ ਕਰਦੇ ਰਹੇ ।
ਬੀਬੀ ਭਾਨੀ ਜੀ 9 ਅਪਰੈਲ,1598 ਈਸਵੀ ਨੂੰ ਅਕਾਲ ਚਲਾਣਾ ਕਰ ਗਏ ।ਧੰਨਵਾਦ ਸਹਿਤ।
🙏ਗੁਰਲਾਲ ਸਿੰਘ ਕੰਗ ਰਾਊ ਵਾਲੀਆ🙏


Share On Whatsapp

Leave a Reply




top