ਸ੍ਰੀ ਹੇਮਕੁੰਟ ਸਾਹਿਬ ਚਮੋਲੀ ਜ਼ਿਲ੍ਹਾ, ਉੱਤਰਾਖੰਡ, ਭਾਰਤ ਵਿੱਚ ਸਥਿਤ ਸਿੱਖਾਂ ਦਾ ਇੱਕ ਬਹੁਤ ਹੀ ਪ੍ਰਸਿੱਧ ਤੀਰਥ ਅਸਥਾਨ ਹੈ।
ਭਾਰਤ ਦੇ ਨਿਰੀਖਣ ਮੁਤਾਬਕ ਇਹ ਹਿਮਾਲਾ ਪਰਬਤਾਂ ਵਿੱਚ ੪੬੩੨ ਮੀਟਰ (੧੫,੨੦੦ ਫੁੱਟ) ਦੀ ਉਚਾਈ ‘ਤੇ ਇੱਕ ਬਰਫ਼ਾਨੀ ਝੀਲ ਕੰਢੇ ਸੱਤ ਪਹਾੜਾਂ ਵਿਚਕਾਰ ਬਿਰਾਜਮਾਨ ਹੈ;
ਇਹਨਾਂ ਸੱਤਾਂ ਪਹਾੜਾਂ ਉੱਤੇ ਨਿਸ਼ਾਨ ਸਾਹਿਬ ਝੂਲਦੇ ਹਨ।
ਇਸ ਤੱਕ ਰਿਸ਼ੀਕੇਸ਼-ਬਦਰੀਨਾਥ ਸ਼ਾਹ-ਰਾਹ ਉੱਤੇ ਪੈਂਦੇ ਗੋਬਿੰਦਘਾਟ ਤੋਂ ਸਿਰਫ਼ ਪੈਦਲ ਚੜ੍ਹਾਈ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ।
ਇੱਥੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਸੁਸ਼ੋਬਤ ਹੈ।
ਇਸ ਅਸਥਾਨ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਦੁਆਰਾ ਲਿਖੇ ਗਏ ਦਸਮ ਗ੍ਰੰਥ ਵਿੱਚ ਆਉਂਦਾ ਹੈ; ਇਸ ਕਰਕੇ ਇਹ ਸਿੱਖਾਂ ਲਈ ਖ਼ਾਸ ਮਹੱਤਵ ਰੱਖਦਾ ਹੈ ਜੋ ਦਸਮ ਗ੍ਰੰਥ ਵਿੱਚ ਵਿਸ਼ਵਾਸ ਰੱਖਦੇ ਹਨ ।
ਹੇਮਕੁੰਟ ਇੱਕ ਸੰਸਕ੍ਰਿਤ ਨਾਂ ਹੈ ਜੋ ਹੇਮ (“ਬਰਫ਼”) ਅਤੇ ਕੁੰਡ (“ਕਟੋਰਾ”) ਤੋਂ ਆਇਆ ਹੈ।
ਦਸਮ ਗ੍ਰੰਥ ਮੁਤਾਬਕ ਇਹ ਉਹ ਥਾਂ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੂਰਬਲੇ ਜਨਮ ਵਿਚ ਭਗਤੀ ਕੀਤੀ ਸੀ।
(ਨੋਟ:ਮੈਂ ਪੁਨਰਜਨਮ ਸਬੰਧੀ ਕਿਸੇ ਵੀ ਇਤਿਹਾਸ ਦੀ ਹਮਾਇਤ ਨਹੀਂ ਕਰਦਾ,)
ਧੰਨਵਾਦ ਸਹਿਤ🙏ਭੁੱਲ ਚੁੱਕ ਮੁਆਫ🙏
🙏ਗੁਰਲਾਲ ਸਿੰਘ ਕੰਗ ਰਾਊ ਵਾਲੀਆ🙏