ਹਰ ਰੋਜ਼ ਸ਼ਹੀਦੀਆਂ, ਬੇਕਸੂਰਾਂ ਨੂੰ ਸ਼ਹੀਦੀਆਂ,,

ਦੁਨੀਆਂ ਨੂੰ ਕੋਈ ਉਲਾਂਭਾ ਨੀ ਰਹਿਣ ਦਿੱਤਾ ਸਿੱਖ ਬੀਬੀਆਂ ਨੇ ਆਪਣੇ ਹਿੱਸੇ ਦੇ ਜ਼ੁਲਮ ਤੇ ਕੁਰਬਾਨੀਆਂ ਇਤਿਹਾਸ ਵਿਚ ਬਰਾਬਰ ਦਰਜ਼ ਕਰਵਾਇਆ 🙏
90ਦੇ ਦੋਹਕੇ ਦੌਰਾਨ ਪੰਜਾਬ ਅੰਦਰ 15ਸਾਲ ਤੋਂ 35ਸਾਲ ਤਕ ਦੇ ਮੁੰਡੇ ਖ਼ਤਮ ਕੀਤੇ ਜਾ ਰਹੇ ਸਨ ਨਾਲ ਦੀ ਨਾਲ ਕੋਈ ਧੀ – ਭੈਣ ਵੀ ਜੇ ਇਹਨਾਂ ਸਰਕਾਰੀ ਅੱਤਵਾਦੀਆਂ ਨੂੰ ਗਾਤਰਾ ਕਿਰਪਾਨ ਪਾਈ ਦਿਸਦੀ ਤਾਂ ਉਸ ਨਾਲ ਕੀ ਕੀਤਾ ਜਾਂਦਾ ਇਹ ਕਲਮ ਨਾਲ ਬਿਆਨ ਵੀ ਨਹੀਂ ਕੀਤਾ ਜਾ ਸਕਦਾ ।
ਭਾਰਤੀ ਸੁਰੱਖਿਆ ਫੌਜਾਂ ਅਤੇ ਪੰਜਾਬ ਪੁਲਿਸ ਨੇ ਮਨੁੱਖੀ ਅਧਿਕਾਰ ਇਕ ਖਿਡੌਣਾ ਬਣਾ ਕੇ ਰੱਖ ਦਿੱਤਾ ਸੀ ।
1992ਦੇ ਦੌਰ ਵਿਚ ਬੀਬੀ ਹਰਪ੍ਰੀਤ ਕੌਰ ਰਾਣੋ ਵੀ ਇਹਨਾਂ ਭਾਰਤੀ ਸੁਰੱਖਿਆ ਬਲਾਂ ਦੇ ਵਹਿਸ਼ੀਅਤ ਦਾ ਸ਼ਿਕਾਰ ਹੋਈ । ਬੀਬੀ ਹਰਪ੍ਰੀਤ ਕੌਰ ਦੀ ਉਮਰ ਉਸ ਵੇਲੇ ਸਿਰਫ਼ 15ਸਾਲ ਦੀ ਸੀ ਹਰਪ੍ਰੀਤ ਕੌਰ ਦਾ ਕਸੂਰ ਇਹ ਸੀ ਕਿ ਉਹ ਅਪਣੀ ਕੌਮ ਦੇ ਸੂਰਬੀਰਾਂ ਨਾਲ ਸਨੇਹ ਰੱਖਦੀ ਸੀ । ਹਾਲਾਂਕਿ ਹਰਪ੍ਰੀਤ ਕੌਰ ਕੋਈ ਸਰਗਰਮ ਮੈਂਬਰ ਨਹੀਂ ਸੀ ਅੰਮ੍ਰਿਤਸਰ ਦੇ ਘਿਓ ਮੰਡੀ ਤੋ ਸਾਈਕਲ ਤੇ ਜਾ ਰਹੀ ਹਰਪ੍ਰੀਤ ਕੌਰ ਨੂੰ 25ਜੂਨ 1992ਨੂੰ ਰੋਕ ਲਿਆ ਤੇ ਤਲਾਸ਼ੀ ਲਈ ਗਈ । ਤਲਾਸ਼ੀ ਦੌਰਾਨ ਬੈਗ ਵਿਚੋਂ ਇਕ ਸਿੰਘ ਸੂਰਮੇ ਦੇ ਭੋਗ ਦੇ ਇਸ਼ਤਿਹਾਰ ਦੀ ਅਖ਼ਬਾਰ ਦੀ ਕਟਿੰਗ ਨਿੱਕਲੀ ਜੋ ਕਿਸੇ ਸ਼ਹੀਦ ਵੀਰ ਦੇ ਭੋਗ ਲਈ ਇਸ਼ਤਿਹਾਰ ਦਿਤਾ ਹੋਇਆ ਸੀ ।
ਪੁਲਿਸ ਨੂੰ ਬਹਾਨਾ ਮਿਲ ਗਿਆ ਤੇ ਬੀਬੀ ਹਰਪ੍ਰੀਤ ਕੌਰ ਰਾਣੋ ਨੂੰ ਗਿਰਫ਼ਤਾਰ ਕਰਕੇ ਅੰਮ੍ਰਿਤਸਰ ਦੇ BR ਮਾਡਰਨ ਸਕੂਲ ਜੋ ਪੁਲਿਸ ਦਸਤਦ ਦਾ ਅੱਡਾ ਬਣਾਇਆ ਹੋਇਆ ਸੀ ਉੱਥੇ ਲੈ ਗਏ ।
ਹਰਪ੍ਰੀਤ ਕੌਰ ਨੂੰ ਥਾਣੇਦਾਰ ਦਰਸ਼ਨ ਲਾਲ ਦੀ ਹਿਰਾਸਤ ਵਿਚ ਰੱਖਿਆ ਗਿਆ , ਉਸ ਹਨ੍ਹੇਰੀ ਕਾਲ ਕੋਠੜੀ ਵਿਚ ਦਰਸ਼ਨ ਲਾਲ ਦਾ ਅਤਿਆਚਾਰ ਸੁਰੂ ਹੋ ਗਿਆ । ਓਸਦੀ ਕਰਤੂਤ ਤਾਂ ਵਾਹਿਗੁਰੂ ਹੀ ਜਾਣਦਾ ਹੈ ਕਿਵੇਂ ਸਹਾਰਦੀ ਸੀ ਬੀਬੀ ਹਰਪ੍ਰੀਤ ਕੌਰ।
ਬੀਬੀ ਹਰਪ੍ਰੀਤ ਕੌਰ ਰਾਣੋ ਨੂੰ ਛੁਡਾਉਣ ਲਈ ਸਾਰੇ ਹੀਲੇ ਵਸੀਲੇ ਕੀਤੇ ਪਰ ਕਿੱਸੇ ਨੇ ਕੋਈ ਨਾ ਸੁਣੀ। ਸੁਣਦਾ ਕੌਣ ਜੱਦ ਰਖਸ਼ਕ ਹੀ ਰਖਸ਼ਾਸ ਬਣ ਜਾਣ ਤਾਂ ਫਰਿਆਦੀ ਦੀ ਕੋਈ ਨੀ ਸੁਣਦਾ ।
ਅਖੀਰ ਅਖ਼ਬਾਰਾਂ ਰਾਹੀਂ ਖ਼ਬਰ ਮਿਲੀ ਕਿ 3ਹੋਰ ਖਾੜਕੂ ਸਿੰਘਾਂ ਦੇ ਨਾਲ ਹੀ ਬੀਬੀ ਹਰਪ੍ਰੀਤ ਕੌਰ ਰਾਣੋ ਜੀ ਦੀ 27ਜੂਨ 1992ਨੂੰ ਸੁਲਤਾਵਿੰਡ ਦੇ ਲਾਗੇ ਸ਼ਹੀਦ ਕਰ ਦਿੱਤਾ ਗਿਆ।
ਪਰਿਵਾਰ ਨੂੰ ਹਰਪ੍ਰੀਤ ਕੌਰ ਰਾਣੋ ਦਾ ਸਰੀਰ ਤੱਕ ਨੀ ਦਿੱਤਾ ਗਿਆ ਕਿੱਸੇ ਭਲੇ ਮਾਨਸ ਤੋਂ ਪਤਾ ਲੱਗਿਆ ਕਿ ਬੀਬੀ ਹਰਪ੍ਰੀਤ ਕੌਰ ਰਾਣੋ ਦਾ ਪੁਲਿਸ ਨੇ ਅੰਤਿਮ ਸਸਕਾਰ ਦੁਰਗਿਆਣਾ ਮੰਦਿਰ ਦੇ ਸ਼ਮਸ਼ਾਨ ਘਾਟ ਚ ਕਰ ਦਿੱਤਾ ਸੀ, ਪਰਿਵਾਰ ਦੁਰਗਿਆਣਾ ਮੰਦਿਰ ਦੇ ਸ਼ਮਸ਼ਾਨ ਘਾਟ ਵਿਖੇ ਬੀਬੀ ਹਰਪ੍ਰੀਤ ਕੌਰ ਰਾਣੋ ਦਾ ਰਾਖ ਹੋਏ ਸਰੀਰ ਦੇ ਢੇਰ ਵਿਚੋਂ ਇਕ ਕੜਾ ਇਕ ਬਰੇਸਲੇਟ ਮਿਲਿਆ ਜਿਥੋਂ ਪਰਿਵਾਰ ਨੂੰ ਬੀਬੀ ਹਰਪ੍ਰੀਤ ਕੌਰ ਰਾਣੋ ਦੀ ਪਹਿਚਾਣ ਹੋਈ ।


Share On Whatsapp

Leave a Reply




top