ਮੈਲੇ ਕੁਚੈਲੇ ਲੀੜੇ, ਗਰਮੀ ਚ, ਜੈਕਟ ਪਾਈ, ਸਿਰ, ,’ਤੇ ਉਨ ਦੀ ਟੋਪੀ, ਮੈਂ ਬਾਥਰੂਮ ਚੋ ਵਾਪਸ ਆ ਰਿਹਾ ਸੀ ਮੇਰੀ ਨਿਗ੍ਹਾ ਘੁੰਮਦੀ ਘੁੰਮਾਉਦੀ ਬੁਜਰਗ ਅਵਸਥਾ ਵਾਲੇ ਬੰਦੇ ਤੇ ਪਈ, ਜਿਸ ਨੇ ਪੂਰੀ ਗਰਮੀ ਚ, ਇਹ ਚੀਜਾ ਪਹਿਨੀਆਂ ਹੋਈਆ ਸਨ, ਉਸ ਵੱਲ ਵੇਖ ਕਿ ਮੇਰੇ ਮਨ ਅੰਦਰ ਕਈ ਤਰਾਂ ਦੇ ਤੌਖਲੇ ਖੜੇ ਹੋ ਗਏ, ਵੇਖ ਕਿ ਇੰੰਜ ਲੱਗਾ ਜਿਵੇਂ ਦੁਨੀਆਂ ਦਾ ਸੌਖਾ ਬੰਦਾ ਛੋਟੀ ਜਿਹੀ ਬੰਨੀ ਉਪਰ ਬੈਠਾ ਪਰਮਾਤਮਾ ਚ, ਅਭੇਦ ਹੈ, ਪਰ ਲਿਬਾਸ ਦੱਸਦਾ ਸੀ, ਕਿ ਉਹ ਭਿਖਾਰੀ, ਜਾਂ, ਮੰਗਤਾ ਹੈ, ਪਰ ਇਹ ਗੱਲ ਮੇਰੇ ਹਲਕ ਚੋ ਥੱਲੇ ਨਹੀਂ ਸੀ ਉਤਰ ਰਹੀ, ਮੈਂ ਦੂਰ ਟਿਕ ਟਿਕੀ ਲਾ ਕਿ ਉਸ ਵੱਲ ਵੇਖ ਕਿ ਆਪਣੀ ਜਿੰਦਗੀ ਜਮਾਂ ਘਟਾਓ, ਕਰ ਰਿਹਾ ਸੀ, ਕਿ ਅਚਾਨਕ ਉਸਦੇ ਹੱਥਾ ਨੇ ਹਰਕਤ ਕੀਤੀ ਉਸਨੇ ਆਪਣੇ ਮੋਢੇ ਟੰਗੇ ਝੋਲੇ ਚੋ ਇਕ ਲੁਫਾਫਾ ਕੱਢਿਆ, ਮੈਂ ਸੋਚਿਆ ਕੁੱਝ ਖਾਣ ਲੱਗਾ ਹੈ, ਪਰ ਉਸਨੇ ਉਸ ਵਿੱਚੋਂ ਇਕ ਕੱਪੜਾ ਕੱਢਿਆ ਜੋ ਗੋਲ ਲੁਪੇਟਿਆ ਸੀ, ਬਹੁਤਾ ਸਾਫ ਵੀ ਨਹੀਂ ਸੀ ! ਜਦੋਂ ਉਸਨੇ ਉਸ ਵਿੱਚੋਂ ਇੱਕ ਹੋਰ ਕੱਪੜਾ ਕੱਢਿਆ, ਉਹ ਬਿਲਕੁਲ ਸਾਫ ਸੀ, ਉਸ ਚੋ ਉਸਨੇ, ਮੇਰੇ ਸਾਹਮਣੇ ਇੱਕ ਗੁਟਕਾ ਸਾਹਿਬ ਕੱਢਿਆ, ‘ਤੇ ਮਸਤਕ ਨੂੰ ਸ਼ਪਰਸ਼ ਕਰਨ ਲੱਗਾ, ਇਹ ਕਿਰਿਆ ਉਸਨੇ ਚਾਰ ਵਾਰ ਕੀਤੀ, ਫਿਰ ਖੋਲਿਆ, ਫਿਰ ਸਿਜਦਾ ਕੀਤਾ, ‘ਤੇ ਪਹਿਲੇ ਪੰਨੇ ਤੋਂ ਪੜਨਾ ਆਰੰਭ ਹੀ ਕਰਨ ਲੱਗਾ ਸੀ, ਤਾਂ ਸਬੱਬ ਨਾਲ ਉਸਦੀ ਨਿਗ੍ਹਾ ਮੇਰੇ ਤੇ ਪਈ, ਮੇਰੇ ਮਨ ਚ ਵੀ ਉਛਾਲ ਆ ਗਿਆ, ਮੈਂ ਸੋਚਿਆ ਇਸਦੇ ਸ਼ੁਰੂ ਹੋਣ ਤੋਂ ਪਹਿਲਾ ਮੈਂ ਕੁੱਝ ਗੱਲਾਂ ਕਰ ਲਵਾ, ਤਾਂ ਤੁਰੰਤ ਮੈਂ ਸਵਾਲ ਕੀਤਾ, ਤੁਸੀਂ ਪੱੜ ਲੈਦੇ ਜੇ, ਜਵਾਬ ਜੀ ਪੜ ਲੈਂਦਾ, ਕਿਉਂ ਪੱੜਦੇ ਜੇ, ਮੈਂ ਕਾਰਨ ਜਾਨਣ ਦੀ ਕੋਸ਼ਿਸ਼ ਕੀਤੀ, ਕਹਿੰਦਾ ਪਾਠ ਪੱੜਕੇ ਢੱਲਦੇ ਮੰਨ ਨੂੰ ਹੋੜਾ ਮਿਲ ਜਾਂਦਾ, ਗੁਟਕਾ ਸਾਹਿਬ ਸੁਖਮਣੀ ਸਾਹਿਬ ਜੀ ਦਾ ਸੀ, ਭਾਸ਼ਾ ਹਿੰਦੀ ਸੀ, ਬੋਲ ਸੁਣ ਕਿ ਸਰੀਰ ਸੁੰਨ ਹੋ ਗਿਆ ਸਵਾਲ ਤਾ ਬਹੁਤ ਸਨ ਮਨ ਚ, ਪਰ ਬੁੱਲਾਂ ਤੋਂ ਹੈਠਾ ਨਹੀਂ ਸਨ ਉਤਰ ਰਹੇ, ਦਿਲ ਦੀ ਧੜਕਣ ਵੱਧ ਗਈ ਸੀ, ਜਿਵੇਂ ਸਵਾਲਾਂ ਤੇ ਸਵਾਲੀਆ ਚਿੰਨ ਲੱਗ ਗਿਆ ਹੋਵੇ, ਉਸਦੀ ਇਹਨੇ ਬੋਲਾਂ ਨੇ ਹੀ ਮੰੰਨ ਅੰਦਰ ਸੁਕੇ ਸੱੜੇ ਮਾਰੂਥਲ, ਤੇ ਚੋਖੀ ਬਰਸਾਤ ਕਰ ਦਿੱਤੀ ਸੀ, ਇੰਝ ਭਾਪਣ ਲੱਗਾ ਜਿਵੇਂ ਸਾਹਮਣੇ ਬੈਠਾ ਭਿਖਾਰੀ ਨਹੀਂ ਕੋਈ ਅਸਚਰਜ ਸ਼ਖਸ਼ੀਅਤ ਹੋਵੇ, ਮੈਂ ਹੱਥ ਜੋੜ ਕਿ ਸਿਰ ਨਵਾਂ ਕਿ ਉਸਦਾ ਸਤਿਕਾਰ ਕੀਤਾ ਅੱਗਿਓ ਉਸ ਨੇ ਵੀ ਸਿਰ ਹਿਲਾ ਕਿ ਜਵਾਬ ਦਿੱਤਾ, ਉਹ ਆਪਣੇ ਕਾਰਜ ਚ, ਮਗਨ ਹੋ ਗਿਆ ‘ਤੇ ਮੈਂ ਪੈਰ ਘੜੀਸਦਾ ਹੋਇਆ ਅੱਗੇ ਚੱਲਾ ਗਿਆ,
ਹੈ ਤਾਂ ਉਹ ਭਿਖਾਰੀ ਸੀ, ਪਰ ਸੱਚੇ ਦਰ ਦਾ, ਬਸ ਇਕੋ ਗੱਲ ਮਨ ਚੋ ਨਿਕਲ ਰਹੀ ਧੰਨ ਨਿਰੰਕਾਰ,
ਮੌਕੇ ਤੇ ਜੋ ਵੇਖਿਆ ਸੋ ਬਿਆਨ ਕੀਤਾ, ਤਸਵੀਰ ਨਾਲ ਨੱਥੀ ਹੈ,,,,🙏 🙏🙏
ਨਿਸ਼ਾਨ ਸਿੰਘ ਦੀ ਵਾਲ ਤੌ ਕਾਪੀ 🌷🙏🌷🙏
Harmanpreet Singh