ਸ਼੍ਰੀ ਗੁਰੂ ਅਮਰਦਾਸ ਜੀ ਦੀ ਬੁਢਾਪੇ ਵਿੱਚ ਅਣਥੱਕ ਸੇਵਾ ਦਾ ਜ਼ਿਕਰ ਕਰਨਾ ਕਥਨ ਤੋਂ ਪਰ੍ਹੇ ਹੈ,
ਪੜ੍ਹ ਕੇ ਲੂ ਕੰਡੇ ਖੜ੍ਹੇ ਹੁੰਦੇ ਹਨ। ਧੰਨ ਗੁਰੂ ਤੇ ਧੰਨ ਸਿੱਖੀ ਹੈ।
ਕਾਲੀਆਂ ਘਟਾਵਾਂ ਚੜ੍ਹੀਆਂ, ਸਾਰੇ ਪਾਸੇ ਹਨੇਰਾ ਪਸਰ ਗਿਆ, ਕਿਣਮਿਣ ਬੂੰਦਾਂ ਬਾਂਦੀ ਹੋ ਰਹੀ ਸੀ,ਜਿਸ ਕਰਕੇ ਸਾਰੇ ਪਾਸੇ ਚਿੱਕੜ ਹੋ ਗਿਆ ਸੀ। ਬਿਰਧ ਅਵਸਥਾ ਵਿਚ ਗੁਰੂ ਅਮਰਦਾਸ ਜੀ ਆਪਣੇ ਨੇਮ ਅਨੁਸਾਰ ਬਿਆਸਾ ਤੋਂ ਜਲ ਦੀ ਗਾਗਰ ਭਰ ਕੇ ਤੁਰ ਪਏ। ਬਾਰਸ਼ ਤੇਜ਼ ਹੋ ਗਈ ਰਸਤੇ ਵਿੱਚ ਜੁਲਾਹੇ ਦੀ ਖੱਡੀ ਦੇ ਕਿੱਲੇ ਨਾਲ ਪੈਰ ਅੜਿਆ ਡਿੱਗ ਪਏ। ਖੜਾਕਾ ਸੁਣ ਕੇ ਜੁਲਾਹੇ ਨੇ ਅੰਦਰੋਂ ਆਵਾਜ਼ ਦਿੱਤੀ ਕੌਣ ਹੈ ??
ਜੁਲਾਹੀ ਕਹਿਣ ਲੱਗੀ ਹੋਰ ਕੋਣ ਹੋਣਾ ਏ ਏਸ ਵੇਲੇ ਅਮਰੂ ਨਿਥਾਵਾ ,ਜਿਸ ਨੂੰ ਨਾ ਦਿਨੇ ਆਰਾਮ ਹੈ ਨਾ ਰਾਤੀ , ਕੁੜਮਾਂ ਦੇ ਬੂਹੇ ਤੇ ਬੈਠਾ ਪਾਣੀ ਢੋਂਦਾ ਤੇ ਪੇਟ ਭਰਦਾ ਹੈ,ਹੋਰ ਇਸ ਵੇਲੇ ਕਿਸ ਨੇ ਆਉਣਾ ਹੈ। ਗੁਰੂ ਅਮਰਦਾਸ ਜੀ ਕਹਿਣ ਲੱਗੇ ਕਮਲੀਏ ਹੁਣ ਤੇ ਮੈਂ ਥਾਂ ਵਾਲਾ ਹਾਂ ਜਿਸ ਨੂੰ ਦੀਨ ਦੁਨੀਆ ਦੇ ਮਾਲਕ ਨੇ ਆਪਣੀ ਚਰਨੀਂ ਲਾ ਲਿਆ ਹੋਵੇ ਉਹ ਨਿਥਾਵਾ ਕਿਸ ਤਰ੍ਹਾਂ ਹੋ ਸਕਦਾ ਹੈ। ਗਾਗਰ ਚੁੱਕ ਕੇ ਚਲੇ ਗਏ। ਉਧਰੋਂ ਜੁਲਾਹਾ ਜੁਲਾਹੀ ਨੂੰ ਲੇ ਕੇ ਆ ਗਿਆ ,ਜੋ ਕਮਲੀ ਹੋਈ ਕੱਪੜੇ ਪਾੜਦੀ ਗਾਲ੍ਹਾਂ ਕੱਢਦੀ ਫਿਰੇ। ਜਦੋਂ ਲਿਆ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ਤੇ ਮੱਥਾ ਟਿਕਾਇਆ ਦਰਸ਼ਨ ਕਰਵਾਏ, ਤਾਂ ਝੱਟ ਰਾਜ਼ੀ ਹੋ ਗਈ, ਹੋਸ਼ ਹਵਾਸ ਕੈਮ ਹੋ ਗਏ ਹੱਥ ਜੋੜ ਕੇ ਆਪਣੀ ਭੁੱਲ ਦੀ ਮਾਫ਼ੀ ਮੰਗੀ। ਜੁਲਾਹੇ ਜੁਲਾਹੀ ਨੇ ਰਾਤ ਵਾਲੀ ਸਾਰੀ ਘਟਨਾ ਜਿਵੇਂ ਹੋਈ ਸੀ ਸੱਚ ਸੱਚ ਦੱਸ ਦਿੱਤੀ।
ਸਤਿਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿਣ ਲੱਗੇ
ਅਮਰਦਾਸ ਨਿਥਾਵਿਆਂ ਦੀ ਥਾਂ ਹੈ , ਨਿਓਟਿਆਂ ਦੀ ਓਟ ਹੈ, ਨਿਆਸਰਿਆਂ ਦਾ ਆਸਰਾ ਹੈ, ਨਿਧਰਿਆਂ ਦੀ ਧਿਰ ਹੈ, ਨਿਪਤਿਆਂ ਦੀ ਪਤ ਹੈ, ਨਿਤਾਣਿਆਂ ਦਾ ਤਾਣ ਹੈ, ਨਿਮਾਣਿਆਂ ਦਾ ਮਾਣ ਹੈ , ਨਿਗਤਿਆਂ ਦੀ ਗਤ ਹੈ। ਸਭ ਪੀਰਾਂ ਦੇ ਪੀਰ ਸਰਬ ਕਲਾ ਸਮਰੱਥ ਅਮਰਦਾਸ ਜੀ ਹਨ। ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਨੇ ਬਖਸ਼ਿਸ਼ਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ !💕
ਭੁੱਲ ਚੁੱਕ ਮੁਆਫ ਕਰਨਾ ਸੰਗਤ ਜੀ 🙏
Harmanpreet Singh
Waheguru Waheguru Ji.