ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਸੂਬਾ ਸਰਹੰਦ ਦੀ ਬੇਗਮ ਨੇ ਕੀਤੀ ਆਤਮ ਹੱਤਿਆ

*ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਸੂਬਾ ਸਰਹੰਦ ਵਜ਼ੀਰ ਖਾਨ ਦੀ ਬੇਗਮ (ਘਰਵਾਲੀ) ਜੈਨਬ ਜੀ ਨੇ ਵੀ ਮਹਿਲ ਦੀ ਸ਼ਤ ਤੋ ਛਾਲ ਮਾਰ ਕੇ ਕੇ ਆਤਮ ਹੱਤਿਆ ਕਰ ਲਈ ਸੀ*
*”ਨੂਰੇ ਮਾਹੀ” ਨੇ ਜਦ ਸਰਹੰਦ ਦੀ ਸਾਰੀ ਘਟਨਾਂ ਚੌਧਰੀ ਰਾਇ ਕੱਲਾ ਤੇ ਉਸ ਦੇ ਪਰਿਵਾਰ ਸਾਹਮਣੇ ਸੁਣਾਈਤਾਂ ਅਖ਼ੀਰ ਆਪ ਹੀ ਫੁੱਟ ਫੁੱਟ ਰੋ ਪਿਆ …. ਸਭ ਦੀਆਂ ਅੱਖਾਂ ਨਮ ਸਨ… ਰਾਇ ਕੱਲੇ ਦੀ ਬੇਗਮ ਤੇ ਬੱਚੇ ਰੋ ਰਹੇ ਸਨ… “*
*ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੰਤਰ ਧਿਆਨ ਬੈਠੇ ਸਨ” ਨੂਰੇ ਮਾਹੀ ਕਾਫੀ ਚਿਰ ਬਾਦ ਹੌਕਾ ਭਰ ਚੁੱਪ ਤੋੜੀ…*
*ਮਹਾਰਾਜ ਇਕ ਘਟਨਾ ਹੋਰ ਵਾਪਰੀ ਹੈ….*
*ੳਹ ਕੀ…..? ਰਾਏ ਕੱਲੇ ਨੇ ਉਤਸੁਕਤਾ ਨਾਲ ਪੁੱਛਿਆ …..*
*ਨਵਾਬ ਵਜੀਰ ਖਾਂ ਦੀ ਵੱਡੀ ਬੇਗਮ ਜੈਨਬ ਨੇ ਬੜਾ ਰੋਕਿਆ ਕਿ ਸਾਹਿਬਜ਼ਾਦਿਆਂ ਨੂੰ ਕੁਝ ਨਾ ਕਿਹਾ ਜਾਵੇ… ਪਰ ਨਵਾਬ ਨੇ ੳੁਸਦੀ ਗੱਲ ਵੱਲ ਧਿਆਨ ਨਾ ਦਿੱਤਾ। ਫਿਰ ਬੇਗਮ ਨੇ ਕਿਹਾ, “ਜੇ ਬੱਚਿਆਂ ਨੂੰ ਮਾਰੇਗਾ ਤਾਂ ਉਹ ਮਹੱਲਾਂ ਤੋਂ ਛਾਲ ਮਾਰਕੇ ਜਾਨ ਦੇ ਦੇਵੇਗੀ”*
*ਮੈਨੂੰ ਲੋਕ ਦੱਸਦੇ ਸਨ ਕਿ ੳੁਸਨੇ ਅਪਣੀ ਗੱਲ ਪੂਰੀ ਕਰ ਵਿਖਾਈ । ਜਦ ਉਸ ਨੂੰ ਪਤਾ ਲੱਗਾ ਕਿ ਸਾਹਿਬਜ਼ਾਦਿਆਂ ਨੂੰ ਕਤਲ ਕਰ ਦਿੱਤਾ ਗਿਆ ਹੈ, ਉਸਨੇ ਉਸੇ ਵੇਲੇ ਮਹਿਲਾਂ ਤੋਂ ਛਾਲ ਮਾਰ ਦਿੱਤੀ। ਜਦ ਵਜੀਰ ਖਾਂ ਛੇਤੀ ਛੇਤੀ ਘਰ ਪਹੁੰਚਿਆ ਤਾਂ ਉਹ ਜਾਂਦਿਆਂ ਨੂੰ ਮਰ ਚੁੱਕੀ ਸੀ ।*
*ਮਾਹੀ ਦੀ ਏਹ ਗੱਲ ਸਣਕੇ ਸਭ ਹੈਰਾਨ ਰਹਿ ਗਏ ਤਾਂ ਧਰਮ ਰਖਿਅੱਕ ਗੁਰੂ ਜੀ ਕਹਿਣ ਲੱਗੇ “ਮਾਵਾਂ ਮਾਵਾਂ ਹੀ ਹੁੰਦੀਆਂ ਹਨ । ਉਸ ਸ਼ੇਰਨੀ ਔਰਤ ਨੇ ਇਸਤਰੀ ਜਾਤ ਦੀ ਲਾਜ ਰੱਖ ਲਈ ਹੈ । ਧੰਨ ਹੈ ਜੈਨਬ ਬੇਗਮ, ਅਕਾਲ ਪੁਰਖ ਉਸ ਨੂੰ ਬਹਿਸ਼ਤਾਂ ਵਿਚ ਵਾਸਾ ਦੇਵੇ, ਉਹ ਜੀਵਨ ਮਰਨ ਦੇ ਚੱਕਰ ਤੋਂ ਮੁਕਤ ਹੋ ਗਈ ਹੈ”।
ਭੁੱਲ ਚੁੱਕ ਮੁਆਫ ਕਰਨਾ ਸੰਗਤ ਜੀ 🙏
(ਵਾਹਿਗੁਰੂ ਲਿਖ ਕੇ ਪੌਸਟ ਸ਼ੇਅਰ ਕਰਦਿਉ ਜੀ)
Harmanpreet Singh 🙏


Share On Whatsapp

Leave a Reply




top