ਜਦੋਂ 4 ਜੂਨ 1984 ਨੂੰ ਤੋਪ ਦਾ ਪਹਿਲਾ ਗੋਲਾ ਲਁਗਾ ਸੀ ਸ੍ਰੀ ਅਕਾਲ ਤਖਤ ਦੇ ਗੁੰਬਦਾ ‘ਤੇ

ਜੂਨ 1984 ਵਿੱਚ ਦਰਬਾਰ ਸਾਹਿਬ ‘ਤੇ ਜਿਹੜਾ ਹਮਲਾ ਹੋਇਆ ਉਹ ਦੇਸ਼ ਆਜ਼ਾਦ ਹੋਣ ਦੇ 38 ਸਾਲ ਬਾਅਦ ਹੀ ਹੋ ਗਿਆ ਸੀ।ਜਦੋ ਸਿੱਖਾਂ ਨੇ ਵੱਡੀ ਗਿਣਤੀ ਵਿੱਚ ਕੁਰਬਾਨੀਆਂ ਦੇ ਕੇ ਦੇਸ਼ ਨੂੰ ਅਜ਼ਾਦ ਕਰਵਾਉਣ ਵਿੱਚ ਵੱਡੀ ਤੇ ਅਹਿਮ ਭੂਮਿਕਾ ਨਿਭਾਈ ਸੀ। ਇਤਿਹਾਸ ਵਿੱਚ ਇਹ ਪਹਿਲਾਂ ਮੌਕਾ ਸੀ ਕਿ ਆਪਣੇ ਹੀ ਦੇਸ਼ ਦੇ ਲੋਕਾਂ ਦੇ ਧਾਰਮਿਕ ਅਸਥਾਨ ‘ਤੇ ਇਸ ਤਰ੍ਹਾਂ ਨਾਲ ਟੈਂਕਾਂ ਤੇ ਤੋਪਾਂ ਨਾਲ ਹਮਲਾ ਕੀਤਾ ਗਿਆ ਹੋਵੇ।
ਅੱਜ ਇਸ ਹਮਲੇ ਨੂੰ 40 ਸਾਲ ਹੋ ਗਏ ਹਨ।ਅਜੇ ਤੱਕ ਵੀ ਸਾਰਾ ਸੱਚ ਸਾਹਮਣੇ ਨਹੀਂ ਆਇਆ ਸੈਕੜੇ ਕਿਤਾਬਾਂ ਇਸ ਬਾਰੇ ਲਿਖੀਆ ਜਾ ਚੁੱਕੀਆਂ ਹਨ ਤੇ ਭਵਿੱਖ ਵਿੱਚ ਸ਼ਾਇਦ ਹੋਰ ਵੀ ਲਿਖੀਆਂ ਜਾਣਗੀਆਂ। ਜਿਵੇਂ ਅੱਜ ਦੇਸ਼ ਵਿੱਚ ਗੋਦੀ ਮੀਡੀਆ ਕੰਮ ਕਰ ਰਿਹਾ ਹੈ, ਠੀਕ ਉਸੇ ਤਰਜ਼ ‘ਤੇ ਇਹ ਮੀਡੀਆਂ 38 ਸਾਲ ਪਹਿਲਾਂ ਵੀ ਇਹੋ ਕੁਝ ਹੀ ਕਰ ਰਿਹਾ ਸੀ।ਸਮੇਂ ਦੀਆਂ ਸਰਕਾਰਾਂ ਹਮੇਸ਼ਾਂ ਮੀਡੀਆਂ ਨੂੰ ਆਪਣੇ ਮੁਤਾਬਿਕ ਅਤੇ ਆਪਣੀ ਮਰਜ਼ੀ ਅਨੁਸਾਰ ਚਲਾਉਣ ਲਈ ਹਰ ਹਰਬਾ ਵਰਤ ਦੀਆਂ ਆ ਰਹੀਆ ਹਨ।84 ਵਿੱਚ ਵੀ ਅਜਿਹਾ ਹੋਇਆ ਸੀ ਤੇ ਹੁਣ ਵੀ ਅਜਿਹਾ ਹੀ ਹੋ ਰਿਹਾ ਹੈ।ਮੀਡੀਆ ਲਈ ਪਰਖ ਦੀ ਘੜੀ ਅਤੇ ਚਣੌਤੀ ਹਮੇਸ਼ਾਂ ਬਣੀ ਰਹਿੰਦੀ ਹੈ ਭਾਵੇ ਉਹ ਕਿਸੇ ਵੀ ਦੌਰ ਵਿੱਚੋਂ ਲੰਘ ਰਿਹਾ ਹੋਵੇ।
4 ਜੂਨ 1984 ਵਾਲੇ ਦਿਨ ਦਾ ਜਸਪਾਲ ਸਿੰਘ ਸਿੱਧੂ ਨੇ ਆਪਣੀ ਕਿਤਾਬ `ਜੂਨ 84 ਦੀ ਪੱਤਰਕਾਰੀ` ਵਿੱਚ ਇਸ ਤਰ੍ਹਾਂ ਜ਼ਿਕਰ ਕੀਤਾ ;
ਚਾਰ ਜੂਨ ਨੂੰ ਰਿਜ਼ਟ ਹੋਟਲ ਵਿੱਚ ਫ਼ੌਜ ਦੇ ਵੱਡੇ ਅਫ਼ਸਰਾਂ ਵੱਲੋਂ ਸਿਟੀ ਐਸਪੀ ਸੀਤਲ ਦਾਸ ਨੂੰ ਸੁਨੇਹੇ ਦਿੱਤੇ ਜਾ ਰਹੇ ਸਨ ਕਿ ‘ਸਾਰੇ ਵਿਦੇਸ਼ੀ ਪੱਤਰਕਾਰਾਂ ਨੂੰ ਪੰਜਾਬ ਤੋਂ ਬਾਹਰ ਜਲਦੀ ਭੇਜੋ ( send them out ) ਪਰ ਸੀਤਲ ਦਾਸ ਕੁਝ ਜ਼ਿਆਦਾ ਦੇਰੀ ਕਰ ਰਿਹਾ ਸੀ, ਸ਼ਾਇਦ , ਬੱਸ ਆਉਣ ਵਿੱਚ ਦੇਰੀ ਸੀ ਜਾਂ ਕੋਈ ਹੋਰ ਕਾਰਨ ਸਨ।ਅਖ਼ੀਰ ਪੱਤਰਕਾਰਾਂ ਨੂੰ 4-5 ਜੂਨ ਵਿਚਲੀ ਰਾਤ ਹੀ ਬਾਹਰ ਭੇਜਿਆ ਗਿਆ।
ਚਾਰ ਜੂਨ ਨੂੰ ਦੁਪਹਿਰ ਤੱਕ ਦਰਬਾਰ ਸਾਹਿਬ ‘ਤੇ ਕਾਫੀ ਗੋਲੀਬਾਰੀ ਹੁੰਦੀ ਰਹੀ ਸੀ।ਉਸ ਤੋਂ ਬਾਅਦ ਗੋਲੀ ਰੁਕ ਰੁਕ ਕੇ ਚੱਲਦੀ ਰਹੀ।ਹੈਲੀਕਾਪਟਰ ਵੀ ਦਰਬਾਰ ਸਾਹਿਬ ‘ਤੇ ਚੱਕਰ ਲਾਉਂਦੇ ਸਾਨੂੰ ਦਿਖਾਈ ਦਿੱਤੇ। ਅਸੀਂ ਦਿਨ ਭਰ ਕਮਰੇ ਅੰਦਰ ਬੈਠੇ ਰਹੇ। ਰੇਡੀਓ ਦੀਆਂ ਖ਼ਬਰਾਂ ਸੁਣਨ ਤੋਂ ਬਗ਼ੈਰ ‘ਬਾਹਰ ਦਰਬਾਰ ਸਾਹਿਬ ਵਿੱਚ,ਪੰਜਾਬ ਵਿੱਚ ਕੀ ਹੋ ਰਿਹਾ ਹੈ’ ਬਾਰੇ ਸਾਨੂੰ ਬਿਲਕੁਲ ਪਤਾ ਨਹੀਂ ਲੱਗ ਰਿਹਾ ਸੀ।
ਬੀਬੀਸੀ ਅਤੇ ਪਾਕਿਸਤਾਨ ਰੇਡੀਓ ਨੇ ਵੀ ਦੱਸਿਆ ਕਿ ‘ਸਾਰੇ ਪੰਜਾਬ ਵਿੱਚ ਬਹੁਤ ਸਖ਼ਤ ਕਰਫਿਊ ਲੱਗਿਆ ਹੋਇਆ ਹੈ। ਪੰਜਾਬ ਨੂੰ ਦੁਨੀਆਂ ਤੋਂ ਬਿਲਕੁਲ ਤੋੜ ਗਿਆ ਹੈ।ਅੰਮ੍ਰਿਤਸਰ ਤੋਂ ਬਾਹਰ ਵੀ ਹੋਰ ਗੁਰਦੁਆਰਿਆਂ ਵਿੱਚ ਫੌਜੀ ਐਕਸ਼ਨ ਹੋਏ ਹਨ।ਆਲ ਇੰਡੀਆ ਰੇਡੀਓ ਦੇ ਬੁਲੇਟਿਨ ਨੇ ਕਿਹਾ ਕਿ ਪੰਜਾਬ ਵਿੱਚ 38 ਗੁਰਦੁਆਰਿਆਂ ਪੰਜ ਮੰਦਰਾਂ ਅਤੇ ਇੱਕ ਮਸਜਿਦ ਦੀ ਤਲਾਸ਼ੀ ਸੁਰੱਖਿਆ ਬਲਾਂ ਨੇ ਕੀਤੀ।
ਇਸੇ ਤਰ੍ਹਾਂ 1984 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਰਹੇ ਕਿਰਪਾਲ ਸਿੰਘ ਨੇ ਆਪਣੀ ਕਿਤਾਬ ‘ਅੱਖੀ ਡਿੱਠਾ ਸਾਕਾ ਨੀਲਾ ਤਾਰਾ- ਵਿੱਚ ਉਨ੍ਹਾਂ ਲਿਖਿਆ ਕਿ 3 ਜੂਨ ਦੀ ਰਾਤ ਨੂੰ ਮੈਂ ਪਰਿਵਾਰ ਸਮੇਤ ਕੋਠੇ ‘ਤੇ ਸੱਤਾ ਪਿਆ ਸਾਂ ਕਿ ਅੰਮ੍ਰਿਤ ਵੇਲੇ ਉਠ ਕੇ ਇਸ਼ਨਾਨ ਕਰਕੇ ਕੋਠੇ ‘ਤੇ ਮੰਜੇ ਉਪਰ ਬੈਠਾ ਨਿਤਨੇਮ ਕਰ ਰਿਹਾ ਸਾਂ ਕਿ 4.40 ਵਜੇ ਇੱਕ ਭਾਰੀ ਤੋਪ ਦਾ ਗੋਲਾ ਚੱਲਿਆ ਜਿਸ ਦੇ ਧਮਾਕੇ ਨਾਲ ਮੇਰੇ ਪਰਿਵਾਰ ਦੇ ਮੈਂਬਰ ਤੇ ਜੋ ਇਰਦ-ਗਿਰਦ ਦੇ ਘਰਾਂ ਦੇ ਜੀਅ ਆਪੋ ਆਪਣੇ ਕੋਠਿਆਂ ਦੀ ਛੱਤਾਂ ‘ਤੇ ਸੁੱਤੇ ਪਏ ਸਨ ਅਬੜਵਾਹੇ ਉਠ ਨੱਠੇ।ਇੱਕ ਦੂਜੇ ਨੂੰ ਕਹਿੰਦੇ ਸਨ ਇਹ ਕੀ ਹੋਇਆ ? ਘਬਰਾਇਆ ਹੋਇਆ ਨੂੰ ਪੌੜੀਆਂ ਨਾ ਲੱਭਣ । ਉਸੇ ਤਰ੍ਹਾਂ ਦਾ ਫਿਰ ਦੂਜਾ ਗੋਲਾ ਚੱਲਿਆ। ਬਹੁਤ ਡਰਾਉਣਾ ਧਮਾਕਾ ਹੋਇਆ। ਇਸ ਤਰ੍ਹਾਂ ਦੱਸ-ਬਾਰਾਂ ਗੋਲੇ ਥੋੜ੍ਹੇ ਫਰਕ ਨਾਲ ਚੱਲੇ।
……….ਸਾਰਾ ਦਿਨ ਗੋਲੀਆਂ ਚੱਲਦੀਆਂ ਰਹੀਆਂ। ਕਦੇਂ ਜ਼ੋਰ ਨਾਲ ਕਦੇ ਮੱਧਮ ਹੋ ਜਾਂਦੀਆਂ। ਸਾਡੇ ਸਾਹਮਣੇ ਸੜਕ ‘ਤੇ ਫੌਜ ਗਸ਼ਤ ਕਰ ਰਹੀ ਸੀ। ਫੌਜੀ ਕਿਸੇ ਨੂੰ ਆਪਣੇ ਬੂਹੇ ਤੋਂ ਬਾਹਰ ਸਿਰ ਨਹੀਂ ਕੱਢਣ ਦਿੰਦੇ ਸੀ।
ਜਸਪਾਲ ਸਿੰਘ ਸਿੱਧੂ ਦੀ ਕਿਤਾਬ ‘ਜੂਨ 84 ਦੀ ਪੱਤਰਕਾਰੀ`


Share On Whatsapp

Leave a Reply




top