ਭਗਤ ਕਬੀਰ ਜੀ ਅਕਸਰ ਸ਼ਮਸਾਨਘਾਟ ਕਿਉਂ ਜਾਂਦੇ ਸੀ ?

ਭਗਤ ਕਬੀਰ ਜੀ ਅਕਸਰ ਬਨਾਰਸ਼ ਵਿੱਚ ਸ਼ਮਸਾਨਘਾਟ ਚਲੇ ਜਾਇਆ ਕਰਦੇ ਸਨ । ਇੱਕ ਦਿਨ ਭਗਤ ਕਬੀਰ ਜੀ ਦੇ ਮਾਤਾ ਜੀ ਨੇ ਬੜੇ ਪੁਰਜ਼ੌਰ ਢੰਗ ਨਾਲ ਰੌਕਿਆ…ਪੁੱਤਰ ਜਦ ਕਿਸ਼ੇ ਦਾ ਕੌਈ ਰਿਸਤੇਦਾਰ ਸਬੰਧੀ ਚਲਾਣਾ ਕਰ ਜਾਦੇਂ ਤਾਂ ਸਮਸਾਨਘਾਟ ਜਾਂਦੇ ਹਨ..ਤੂੰ ਤਾਂ ਰੌਜ ਹੀ ਚਲਾ ਜ਼ਾਦਾ ਏ…ਤਾਂ ਭਗਤ ਕਬੀਰ ਜੀ ਕਹਿਣ ਲੱਗੇ ਮਾਂ ਉਥੇ ਬੜੇ ਰਤਨ ਬਿਖਰੇ ਪਏ ਹੁੰਦੇ ਨੇ..ਲੌਕੀਂ ਮੌਹ ਦੇ ਮਾਰੇ ਅਗਿਆਨਤਾ ਦੇ ਮਾਰੇ ਉਨਾ ਰਤਨਾਂ ਨੂੰ ਉਥੇ ਛੱਡ ਕੇ ਚਲੇ ਜਾਦੇਂ ਹਨ । ਆਪਾਂ ਹਰ ਰੌਜ਼ ਉਥੌ ਝੌਲੀਆਂ ਭਰ ਕੇ ਲਿਆਉਦੇਂ ਹਾਂ । ਮਾਂ ਹੱਸ ਪਈ ਤੇ ਕਹਿਣ ਲੱਗੀ ਪੁੱਤਰ ਲਗਦਾ ਤੂੰ ਸੁਦਾਈ ਹੌ ਗਿਆ । ਘਰ ਵਿੱਚ ਤਾਂ ਕੁਛ ਖਾਣ ਨੂੰ ਨਹੀ..ਤੇ ਤੂੰ ਕਿਹੜੀ ਰਤਨਾਂ ਦੀ ਪੰਡ ਉਥੌ ਬੰਨ ਕੇ ਲਿਆਉਦਾਂ ਏ..
ਪਰ ਜਿਸ ਰਹੱਸ ਦੀ ਗੱਲ ਭਗਤ ਕਬੀਰ ਜੀ ਕਰ ਰਿਹਾ ਹੈ । ਉਸਨੂੰ ਸਮਝਣ ਵਾਸਤੇ ਭਗਤ ਕਬੀਰ ਵਰਗਾ ਹੀ ਹਿਰਦਾ ਚਾਹੀਦਾ ਹੈ । ਤਾਂ ਹੀ ਭਗਤ ਕਬੀਰ ਜੀ ਦੀ ਗੱਲ ਨੂੰ ਸਮਝਿਆ ਜਾ ਸਕਦਾ ਹੈ ।
ਇੱਕ ਦਿਨ ਮਾਂ ਨੇ ਪਿੱਛਾ ਕੀਤਾ । ਕੀ ਦੇਖਦੀ ਹੈ ਕਿ ਭਗਤ ਕਬੀਰ ਜੀ ਸਤਿਨਾਮ ਦੀ ਧੁਨ ਵਿੱਚ ਮਸਤ ਹੈ । ਅਨੇਕਾਂ ਹੀ ਮੁਰਦੇ ਸ਼ਮਸਾਨਘਾਟ ਤੇ ਜਲ ਰਹੇ ਸਨ । ਮਾਂ ਨੇ ਡਾਟਦਿਆਂ ਹੌਇਆ ਕਿਹਾ,ਪੁੱਤਰ ਤੂੰ ਤਾਂ ਕਹਿੰਦਾ ਸੀ ਮੈ ਤਾ ਰਤਨ ਚੁਨਣ ਆਉਦਾਂ ਹਾਂ,,,ਮੌਤੀ ਚੁਨਣ ਆਉਣਾਂ ਹਾਂ, ਇੱਥੇ ? ਕਿਹੜੀ ਮੌਤੀਆ ਦੀ ਖਾਨ ਹੈ ਇੱਥੇ ? ਜੌ ਤੂੰ ਕੱਢ ਕੇ ਲਿਆਂਦਾ ਹੈ ਰੌਜ । ਕਿੱਥੇ ਨੇ ਮੌਤੀ ਕਿੱਥੇ ਨੇ ਰਤਨ ।
ਤਾਂ ਭਗਤ ਕਬੀਰ ਜੀ ਕਹਿੰਦੇ ਨੇ ਮਾਂ ਜੌ ਮੇਰੀ ਰਸਨਾ ਸਤਿਨਾਮ ਸਤਿਨਾਮ ਜਪਦੀ ਪਈ ਏ,ਹਿਰਦੇ ਦੀ ਖਾਣ ਵਿੱਚੌਂ ਜੌ ਰਤਨ ਤੇ ਮੌਤੀ ਮੈਂ ਕੱਢ ਰਿਹਾ ਹਾਂ,ਇਹ ਤੈਨੂੰ ਦਿਖਾਈ ਨਹੀ ਦੇ ਰਹੇ ? ਮਾਂ ਆਖਿਰ ਮਾਂ ਸੀ,ਕਹਿਣ ਲੱਗੀ ਪੁੱਤਰ ਇਹ ਤਾਂ ਤੂੰ ਘਰ ਵੀ ਕਰ ਸਕਦਾ ਏਂ । ਭਗਤ ਕਬੀਰ ਜੀ ਕਹਿੰਦੇ ਨਹੀ ਮਾਂ ਘਰ ਵਿੱਚ ਮਨ ਨਹੀ ਮੰਨਦਾ..ਪਰਮਾਤਮਾ ਯਾਦ ਵੀ ਨਹੀ ਆਉਦਾਂ । ਕਿਉਕਿ ਘਰ ਵਿੱਚ ਜਿੰਦਗੀ ਯਾਦ ਆਉਦੀ ਹੈ,.ਪਰਿਵਾਰ ਯਾਦ ਆਉਦਾਂ ਏ… ਅਤੇ ਇੱਥੇ ਮੌਤ ਯਾਦ ਆਉਦੀਂ ਹੈ । ਮਾਂ ਜਦ ਮੈਂ ਜਲਦੇ ਹੌਏ ਮੁਰਦੇ ਵੇਖਦਾਂ ਹਾਂ ਤਾਂ ਆਪਣੇ ਮਨ ਨੂੰ ਸਮਝਾਉਦਾਂ ਹਾਂ ।
.
.
ਕਹਤ ਕਬੀਰ ਸੁਨਹੁ ਮਨ ਮੇਰੇ ।।
ਇਹੀ ਹਵਾਲ ਹੌਹਿਗੇ ਤੇਰੇ ।। (ਅੰਗ 330)
.
.
ਜਦ ਮੈਂ ਜਲਦੇ ਹੌਏ ਮੁਰਦੇ ਵੇਖਦਾਂ ਹਾਂ,,ਮੈਨੂੰ ਲੱਗਦਾ ਹੈ ਇੱਕ ਦਿਨ ਮੇਰਾ ਵੀ ਇਹੌ ਹਾਲ ਹੌਣਾ ਹੈ,ਤਾਂ ਮੈਂ ਇੱਕ ਦਮ ਸਤਿਨਾਮ ਦੀ ਧੁਨ ਨਾਲ ਜੁੜ ਜਾਦਾਂ ਹਾਂ। ਆਪਣਾ ਅੰਤ ਦਿਖਾਈ ਦਿੰਦਿਆਂ ਹੀ ਸੁਰਤ ਬੇਅੰਤ ਨਾਲ ਜੁੜ ਜਾਦੀਂ ਹੈ।
ਭੁੱਲ ਚੁੱਕ ਮੁਆਫ ਕਰਨਾ ਸੰਗਤ ਜੀ 🙏
( ਪੇਜ ਫੌਲੌ ਕਰਲਿਉ ਜੀ)
HRਮਨ 🙏


Share On Whatsapp

Leave a Reply




"2" Comments
Leave Comment
  1. I’ve Just Read Baba Kabir’s Story Its Very Touching Very Real And We Must All Follow It If Not Daily Then Occasionally I Sometimes Go To Grave Yards To Spend Sometimes There

  2. ਦਲਬੀਰ ਸਿੰਘ

    🙏🙏ਸਤਿਨਾਮ ਵਾਹਿਗੁਰੂ ਜੀ🙏🙏

top