ਸਾਖੀ ਮਾਤਾ ਸੁਲੱਖਣੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ

ਇਕ ਦਿਨ ਗੁਰੂ ਹਰਿਗੋਬਿੰਦ ਸਾਹਿਬ ਜੀ ਪਿੰਡ ਚੱਬੇ ਵੱਲ ਜਾ ਰਹੇ ਸਨ ਕਿ ਇੱਕ ਮਾਈ ਜਿਸ ਦਾ ਨਾਂ ਸੁਲੱਖਣੀ ਸੀ ਗੁਰੂ ਜੀ ਦੇ ਘੋੜੇ ਨੂੰ ਘੇਰ ਖਲੋਤੀ । ਮਾਤਾ ਸੁਲੱਖਣੀ ਚੱਬੇ ਪਿੰਡ ਦੀ ਰਹਿਣ ਵਾਲੀ ਸੀ ਅਤੇ ਉਸ ਦੇ ਘਰ ਕੋਈ ਔਲਾਦ ਨਹੀਂ ਸੀ । ਉਹ ਕਈ ਸਾਧਾਂ ਫਕੀਰਾਂ ਪਾਸ ਜਾ ਚੁੱਕੀ ਸੀ ਪਰ ਉਹਦੇ ਮਨ ਦੀ ਮੁਰਾਦ ਪੂਰੀ ਨਾ ਹੋਈ ।
ਜਦ ਉਸ ਨੂੰ ਲੋਕਾਂ ਨੇ ਦੱਸਿਆ ਕਿ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਿਗੋਬਿੰਦ ਸਾਹਿਬ ਆਪ ਚੱਬੇ ਪਿੰਡ ਆ ਰਹੇ ਹਨ ਤਾਂ ਉਹ ਕਲਮ ਦਵਾਤ ਲੈ ਕੇ ਰਾਹ ਵਿਚ ਆ ਖਲੋਤੀ । ਗੁਰੂ ਜੀ ਦਾ ਘੋੜਾ ਡੱਕ ਕੇ ਕਹਿਣ ਲੱਗੀ ਇਸ ਦੀਨ ਦੁਨੀਆਂ ਦੇ ਵਾਲੀ ਮੈ ਸੰਸਾਰ ਵਿੱਚ ਬੇ – ਔਲਾਦ ਤੁਰੀ ਫਿਰਦੀ ਹਾਂ । ਤੁਹਾਡੇ ਦਰ ਤੋਂ ਕੋਈ ਖਾਲੀ ਨਹੀਂ ਗਿਆ ਮੈਨੂੰ ਗਰੀਬਣੀ ਨੂੰ ਇਕ ਪੁੱਤਰ ਦੀ ਦਾਤ ਬਖਸ਼ੋ ।
ਗੁਰੂ ਜੀ ਨੇ ਕਿਹਾ ਤੇਰੇ ਲੇਖਾਂ ਵਿਚ ਪੁੱਤਰ ਦੀ ਦਾਤ ਨਹੀ ਲਿਖੀ ਹੈ ।
ਮਾਈ ਸੁਲੱਖਣੀ ਬੜੇ ਵਿਸ਼ਵਾਸ ਨਾਲ ਕਹਿਣ ਲੱਗੀ ਉਥੇ ਵੀ ਲੇਖ ਤੁਸੀਂ ਲਿਖਣੇ ਸੀ ਇਥੇ ਵੀ ਤੁਸੀਂ ਲਿਖਣੇ ਹਨ । ਉਸ ਨੇ ਕਲਮ ਦਵਾਤ ਗੁਰੂ ਜੀ ਨੂੰ ਫੜਾਈ ਅਤੇ ਆਪਣਾ ਹੱਥ ਲੇਖ ਲਿਖਣ ਵਾਸਤੇ ਗੁਰੂ ਜੀ ਅੱਗੇ ਕੀਤਾ । ਜਦ ਗੁਰੂ ਜੀ ਉਸ ਦੇ ਹੱਥ ਉੱਤੇ 1 ਲਿਖਣ ਲੱਗੇ ਤਾਂ ਘੋੜੇ ਨੇ ਪੈਰ ਹਿਲਾ ਦਿੱਤਾ ਤਾਂ 1 ਦੇ ਥਾਂ 7 ਲਿਖਿਆ ਗਿਆ । ਇਤਿਹਾਸ ਗਵਾਹ ਹੈ ਕਿ ਉਸ ਮਾਈ ਦੇ ਘਰ ਸੱਤ ਪੁੱਤਰ ਪੈਦਾ ਹੋਏ ਅਤੇ ਉਹ ਗੁਰੂ ਘਰ ਦੀ ਬਹੁਤ ਸੇਵਾ ਕਰਦੇ ਰਹੇ ।
ਭੁੱਲ ਚੁੱਕ ਮੁਆਫ ਕਰਨਾ ਸੰਗਤ ਜੀ ‌,🙏
HRਮਨ 🙏


Share On Whatsapp

Leave a Reply




top