ਗੈਰ ਧਰਮ ਵਿੱਚੋਂ ਆ ਕੇ ਪੰਥ ਦੀ ਚੜਦੀ ਕਲਾ ਲਈ ਆਪਣਾ ਆਪ ਉਜਾੜ ਦਿੱਤਾ – ਜਰੂਰ ਪੜ੍ਹੋ ਵਾਹਿਗੁਰੂ ਜੀ

ਰਾਤ ਦੇ ਕਰੀਬਨ ਸਾਡੇ ਕੁ ਅੱਠ ਵਜੇ ਦਰਵਾਜ਼ਾ ਖੜਕਿਆ। ਮਾਤਾ ਨੇ ਦਰਵਾਜ਼ਾ ਖੋਲਿਆ ਅਤੇ ਕੱਚੀ ਕੰਧੋਲੀ ਦੇ ਅੰਦਰ ਚੁੱਲਾ ਬਾਲ ਰੋਟੀਆਂ ਪਕਾਉਣ ਲੱਗੀ । ਏਨੇ ਨੂੰ ਹੱਥ ਮੂੰਹ ਧੋਕੇ ਕੋਲ ਆਣ ਬੈਠੇ ਆਪਣੇ ਪੁੱਤ ਨੂੰ ਕਹਿੰਦੀ ਕਿ ਪੁੱਤ ਪਾਲੇ ਤੂੰ ਕੋਈ ਓਦਾਂ ਦਾ ਕੰਮ ਤਾਂ ਨਹੀਂ ਕਰਦਾ । ਅੱਗੋਂ ਪਾਲੇ ਨੇ ਜਵਾਬ ਦਿੱਤਾ,,ਓਦਾਂ ਦਾ ਮਤਲਬ ?? ਓਦਾਂ ਜਿਵੇਂ ਕਹਿੰਦੇ ਹੁਣ ਤਾਂ ਕੋਈ ਉੱਗ ਸੁੱਘ ਵੀ ਨਹੀਂ ਦਿੰਦੇ। ਪਤਾ ਨਹੀਂ ਕਿੱਧਰ ਖਪਾ ਦਿੰਦੇ ਆ । ਚੁੱਲਿਆਂ ਵਿੱਚ ਘਾਹ ਉੱਗ ਆਉਂਦੇ ਆ ਪੁੱਤ ਵੇ। ਬੇਬੇ ਤੂੰ ਓਦਾਂ ਹੀ ਬੱਸ । ਓਦਾਂ ਪੁੱਤ ਫ਼ਿਕਰ ਹੁੰਦਾ। ਜਦੋਂ ਐਥੇ ਗੱਡੀਆਂ ਦੇ ਹੂਟਰ ਵੱਜਦੇ ਆ ਤਾਂ ਕਾਲਜੇ ਨੂੰ ਧੂ ਪੈਂਦੀ ਆ। ਤੇਰਾ ਬਾਪੂ ਤਾਂ ਪਹਿਲਾਂ ਹੀ ਸਾਥ ਛੱਡ ਗਿਆ । ਤੇਰੇ ਬਿਨਾ ਹੈ ਹੀ ਕੌਂਣ ਮੇਰਾ? ਫੇਰ ਬੇਬੇ ਗੁਰੂ ਸਾਹਿਬ ਨੇ ਓਦਾਂ ਹੀ,,?? ਅੱਧੀ ਗੱਲ ਮੂੰਹ ਵਿੱਚ ਰੱਖ ਐਨਾ ਕਹਿੰਦਾ ਹੋਇਆ ਰੋਟੀ ਦਾ ਬੁਰਕਾ ਜਿਹਾ ਬਣਾ ਕੇ ਓਥੋਂ ਉੱਠ ਖਲੋਤਾ। ਅਤੇ ਕੋਠੇ ਉੱਪਰ ਜਾ ਕੇ ਸੌਂ ਗਿਆ। ਮਾਂ ਦੇ ਦਿਲ ਅੰਦਰ ਕਾਫੀ ਕੁੱਝ ਉਥਲ ਪੁਤਲ ਹੁੰਦੀ ਰਹੀ।
ਫੇਰ ਕੁੱਝ ਦਿਨਾਂ ਬਾਅਦ ਕੋਈ ਗੁਆਂਢ ਵਿੱਚੋਂ ਹੀ ਘਰੇ ਅਖ਼ਬਾਰ ਦੀ ਟੁਕੜੀ ਲੈ ਕੇ ਖ਼ਬਰ ਦੇਣ ਆਇਆ। ਬੇਬੇ ,ਬੇਬੇ ਆਪਣਾ ਪਾਲਾ ਮਾਰਤਾ ਜ਼ਾਲਮਾਂ ਨੇ। ਤਸਵੀਰ ਵੇਖਣ ਦੀ ਹਿੰਮਤ ਨਾ ਪਈ ਕੰਬਦੇ ਹੱਥਾਂ ਨਾਲ ਅਖ਼ਬਾਰ ਫੜਿਆ। ਦੋ ਅਫਸਰ ਪਾਲੇ ਦੀ ਲਾਸ਼ ਉੱਪਰ ਪੈਰ ਰੱਖ ਕੇ ਖੜੇ ਸਨ ਅਤੇ ਕੁੱਝ ਸਿਪਾਹੀ ਨਾਲ ਖੜ੍ਹੇ ਸਨ। ਗੁਆਂਢੀ ਨੇ ਹੈਡਿੰਗ ਪੜ ਕੇ ਸੁਣਾਇਆ ,,ਖੂੰਖਾਰ ਅੱਤਵਾਦੀ ਹਥਿਆਰਾਂ ਸਣੇ ਹਲਾਕ। ਹੈਂ??ਖੂੰਖਾਰ ਅੱਤਵਾਦੀ?? ਮਾਂ ਦਾ ਸਰੀਰ ਸੁੰਨ ਹੋ ਗਿਆ। ਅੱਖਾਂ ਵਿੱਚ ਲਹੂ ਉੱਤਰ ਆਇਆ ਪਰ ਪਾਣੀ ਅੰਦਰ ਹੀ ਰੋਕ ਲਿਆ । ਸਮੁੰਦਰ ਨੂੰ ਬੰਨ ਮਾਰਨ ਵਾਂਗ। ਮਨ ਵਿੱਚ ਪਾਲੇ ਦੀ ਕਹੀ ਹੋਈ ਗੱਲ ਦਾ ਖਿਆਲ ਆਇਆ ਕਿ ਬੇਬੇ ਫਿਰ ਗੁਰੂ ਸਾਹਿਬ ਓਦਾਂ ਹੀ ਅਗਲੀ ਗੱਲ ਆਪ ਮੁਹਾਰੇ ਕਰ ਲਈ ਗੁਰੂ ਸਾਹਿਬ ਓਦਾਂ ਹੀ ਆਪਣੇ ਚਾਰ ਵਾਰ ਗਿਆ। ਥੋੜਾ ਹੌਸਲਾ ਕੀਤਾ। ਕਿਓਂਕਿ ਅਜੇ ਪ੍ਰਿਖਿਆ ਹੋਣੀ ਬਾਕੀ ਸੀ। ਫੇਰ ਨਿੱਤ ਲਾਸ਼ ਲੈਣ ਲਈ ਥਾਣਿਆਂ ਦੇ ਗੇੜੇ। ਪੰਥਕ ਆਗੂਆਂ ਤੱਕ ਵੀ ਪਹੁੰਚ ਕੀਤੀ। ਕਿਸੇ ਨਾ ਸੁਣੀ । ਲਾਸ਼ ਹੋਵੇ ਤਾਂ ਦੇਣ। ਫੇਰ ਬੜੇ ਤਰਲੇ ਕੀਤੇ ਵੇ ਐਨਾ ਹੀ ਦੱਸ ਦਿਓ ਕਿ ਕਿੱਥੇ ਫੂਕਿਆ। ਮੈਂ ਓਹਦੀ ਸਵਾਹ ਦੇ ਸਹਾਰੇ ਜ਼ਿੰਦਗੀ ਕੱਟ ਲਵਾਂਗੀ। ਜ਼ਾਲਮੋਂ ਤੁਹਾਨੂੰ ਤੁਹਾਡੇ ਪੁੱਤਰਾਂ ਦੀ ਮਿੱਟੀ ਵੀ ਨਸੀਬ ਨਾ ਹੋਵੇ 2013 ਵਿੱਚ ਮਾਤਾ ਸੁਰਜੀਤ ਕੌਰ ਦੀ ਮੌਤ ਹੋ ਗਈ ਸੀ। ਬੜੇ ਵਾਰ ਦਿਲ ਕੀਤਾ ਕਿ ਜੋ ਓਹਦੇ ਮੂੰਹੋਂ ਸੁਣਿਆ ਓਦਾਂ ਹੀ ਲਿਖ ਦੇਵਾਂ ਪਰ ਜੇਰਾ ਨਹੀਂ ਹੋਇਆ। ਬੜਾ ਕੁੱਝ ਅਜੇ ਹੋਰ ਸੀ। ਜੋ ਸ਼ਾਇਦ ਲਿਖਣ ਦੀ ਮੈਂ ਹਿੰਮਤ ਵੀ ਨਾ ਕਰ ਸਕਾਂ।
ਇਹ ਜੋ ਤਸਵੀਰ ਆ ਇਹ ਬੀਬੀ ਬਿਮਲ ਕੌਰ ਖਾਲਸਾ ਦੀ ਏ ਨਾਲ ਬਾਈ ਸਰਬਜੀਤ ਸਿੰਘ ਜੋ ਕਿ ਅੱਜ ਫਰੀਦਕੋਟ ਤੋਂ ਇਲੈਕਸ਼ਨ ਲੜ ਰਿਹਾ। ਗੁਰੂ ਸਾਹਿਬ ਨੇ ਕਿਹਾ ਸੀ ਕਿ ਜੀਹਦੇ ਅੰਦਰ ਇੱਕ ਬੂੰਦ ਵੀ ਅੰਮ੍ਰਿਤ ਦੀ ਚਲੀ ਗਈ ਚਾਹੇ ਕਿੰਨੇ ਜਨਮ ਲੱਗ ਜਾਣ,ਮੈਂ ਓਹਨੂੰ ਮੁਕਤ ਜ਼ਰੂਰ ਕਰਾਂਵਾਂਗਾ। ਏਥੇ ਬੀਬੀ ਨੇ ਗੈਰ ਧਰਮ ਵਿੱਚੋਂ ਆ ਕੇ ਭਾਈ ਮੋਹਰ ਸਿੱੰਘ ਵਾਂਗੂੰ ਪੰਥ ਦੀ ਚੜਦੀ ਕਲਾ ਲਈ ਆਪਣਾ ਆਪ ਉਜਾੜ ਦਿੱਤਾ। ਪਰ ਏਥੇ ਜਿੰਨਾ ਨੂੰ ਸਿੱਖੀ ਖੂਨ ਵਿੱਚ ਮਿਲੀ ਸੀ ਓਹਨਾ ਆਪਣੇ ਹੀ ਗੁਰੂ ਤੇ ਸ਼ੰਕੇ ਕੀਤੇ। ਆਪਣੇ ਹੀ ਭਰਾਵਾਂ ਦੀ ਉੱਡਦੀ ਹੋਈ ਸਵਾਹ ਤੇ ਖੜ੍ਹ ਕੇ ਭੰਗੜੇ ਪਾਏ। ਅੱਜ ਤੱਕ ਵੱਡੇ ਵੱਡੇ ਲੇਖ ਲਿਖਦੇ ਰਹੇ ਆ ਆਪਣੇ ਹੀ ਨੌਜਵਾਨਾਂ ਦੇ ਖਿਲਾਫ। ਜਿਹੜੇ ਕੁੱਝ ਹਕੂਮਤ ਦੁਆਰਾ ਮਾਰ ਦਿੱਤੇ ਗਏ,ਅਤੇ ਕੁੱਝ ਜੇਲਾਂ ਵਿੱਚ ਬੰਦ ਆ। ਜਿੰਨਾ ਦਾ ਆਪਣਾ ਕੋਈ ਨਿੱਜ ਹੀ ਨਹੀਂ ਸੀ ।ਜਿਹੜੀਆਂ ਕੁਰਸੀਆਂ ਤੁਹਾਨੂੰ ਦਿੱਲੀ ਦੀ ਦਲਾਲੀ ਕਰਨ ਲਈ ਖੈਰਾਤ ਵਿੱਚ ਮਿਲੀਆਂ ਇਹ ਓਦੋਂ ਤੱਕ ਤੁਹਾਡੇ ਥੱਲੇ ਜਦੋਂ ਤੱਕ ਇਹ ਨੌਜਵਾਨ ਕੁਰਬਾਨੀਆਂ ਦੇ ਰਹੇ ਆ। ਪੰਥ ਵਸੈ ਮੈਂ ਉਜੜਾਂ ਮਨ ਚਾਓ ਘਨੇਰਾ।


Share On Whatsapp

Leave a Reply




top