ਸਾਖੀ – ਕਲਿਯੁਗ ਨਾਮ ਦੇ ਪੰਡਤ ਨੂੰ ਉਪਦੇਸ

ਗੁਰੂ ਨਾਨਕ ਦੇਵ ਜੀ ਗੁਰਮਤਿ ਦਾ ਪ੍ਰਚਾਰ ਕਰਦੇ ਹੋਏ ਜਗਨਾਨਾਥ ਪੁਰੀ ਪਹੁੰਚੇ| ਇਥੇ ਇਕ ਕਲਿਯੁਗ ਨਾਮੀ ਪੰਡਤ ਰਹਿੰਦਾ ਸੀ| ਇਹ ਪੰਡਤ ਭੋਲੇ-ਭਾਲੇ ਲੋਕਾਂ ਨੂੰ ਠੱਗ ਰਿਹਾ ਸੀ|
ਇਕ ਦਿਨ ਸਤਿਗੁਰਾਂ ਨੇ ਵੇਖਿਆ ਕਿ ਉਹ ਸਾਧਾਂ ਵਾਂਗ ਸਮਾਧੀ ਲਾ ਕੇ ਬੈਠਾ ਹੋਇਆ ਸੀ ਤੇ ਬਹੁਤ ਸਾਰੇ ਸਰਧਾਲੂ ਆਲੇ ਦੁਆਲੇ ਜੁੜੇ ਹੋਈੇ ਸਨ।
| ਉਸਨੇ ਆਪਣੇ ਸਾਹਮਣੇ ਇਕ ਗੜਵਾ ਰੱਖਿਆ ਹੋਇਆ ਸੀ ਜਿਸ ਵਿਚ ਉਸ ਦੇ ਸਰਧਾਂਲੂ ਮਾਇਆ ਪਾ ਰਹੇ ਸਨ| ਇਹ ਪੰਡਾ ਕਦੇ ਅੱਖਾਂ ਬੰਦ ਕਰ ਲੈਦਾ ਸੀ ਅਤੇ ਕਦੇ ਖੋਹਲ ਲੈਦਾ ਸੀ| ਕਦੇ ਅੰਗੂਠੇ ਅਤੇ ਨਾਂਲ ਦੀਆਂ ਦੋ ਉਗਲਾਂ ਨਾਲ ਨੱਕ ਫੜ ਲੈਦਾ ਸੀ|
ਕਦੇ ਕਹਿੰਦਾ ਕਿ ਮੈਨੂੰ ਸਵਰਗ ਵਿਚ ਭਗਵਾਨ ਦੇ ਦਰਸਨ ਹੋ ਰਹੇ ਹਨ| ਕਦੀ ਉਹ ਬ੍ਰਹਮਪੁਰੀ ਦੀਆਂ ਗੱਲਾਂ ਕਰਦਾ, ਕਦੀ ਸਿਵ ਪੁਰੀ ਦੀਆਂ ਤੇ ਕਦੀ ਵਿਸਨੂੰ ਪੁਰੀ ਦੀਆਂ| ਪਰ ਇਹ ਸਭ ਧੋਖਾ ਸੀ| ਸਰਧਾਲੂ ਚੁੱਪ-ਚਾਪ ਉਸ ਦੀਆਂ ਗੱਲਾਂ ਸੁਣੀ ਜਾ ਰਹੇ ਸਨ, ਨਾਲੇ ਹੈਰਾਨ ਹੋ ਰਹੇ ਸਨ| ਫਿਰ ਪੰਡਾ ਕਹਿਣ ਲੱਗਾ, “ਤੁਸੀ ਵੀ ਅੱਖਾਂ ਬੰਦ ਕਰ ਦੇ ਸਵਰਗ ਦਾ ਧਿਆਨ ਕਰੋ | ਤੁਹਾਨੂੰ ਵੀ ਮੈ ਦਰਸਨ ਕਰਾਉਦਾ ਹਾਂ|”
ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਪੰਡਤ ਦਾ ਸਾਰਾ ਪਖੰਡ ਵੇਖ ਰਹੇ ਸਨ| ਉਹ ਜਾਣਦੇ ਸਨ ਕਿ ਪੰਡਤ ਲੋਕਾਂ ਨੂੰ ਮੂਰਖ ਬਣਾ ਰਿਹਾ Jੈ ਜਦੋ ਪਾਂਡੇ ਦੇ ਕਹਿਣ ਤੇ ਸਭ ਨੇ ਅੱਖਾਂ ਬੰਦ ਕਰ ਲਈਆਂ ਤਾਂ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਇਸਾਰਾ ਕੀਤਾ ਕਿ ਉਸ ਦਾ ਗੜਵਾ ਚੁੱਕ ਦੇ ਊਸ ਦੇ ਪਿਛੇ ਰੱਖ ਦੇਵੇ ਭਾਂਈ ਮਰਦਾਨੇ ਨੇ ਇਸ ਤਰ੍ਹਾਂ ਕੀਤਾ|
ਕੁਝ ਦੇਰ ਬਾਅਦ ਜਦੋਂ ਪਾਂਡੇ ਨੇ ਅੱਖਾਂ ਖੋਹਲੀਆਂ ਤਾਂ ਕੀ ਵੇਖਿਆ ਕਿ ਗੜਵਾ ਗੁੰਮ ਹੈ| ਉਸ ਨੇ ਬੜਾ ਰੋਲਾ ਪਾਇਆ| ਬੜੇ ਕ੍ਰੋਧ ਵਿਚ ਆ ਕੇ ਪੁੱਛਣ ਲੱਗਾ,” ਮੇਰਾ ਗੜਵਾ ਕਿਸ ਨੇ ਚੁੱਕਿਆ ਹੈ ਸੰਤਾਂ ਨਾਲ ਮਸਕਰੀ ਕਰਨੀ ਠੀਕ ਨਈ| ਹਮ ਪੈਸੇ ਕਾ ਲਾਲਚ ਨਹੀ ਕਰਤੇ| ” ਪਰ ਅਸਲ ਗੱਲ ਤਾਂ ਸੀ ਹੀ ਪੈਸੇ ਦੀ|
ਵੇਖਣ ਵਾਲੇ ਹੈਰਾਨ ਹੋ ਗਏ | ਪਾਂਡੇ ਦਾ ਰੌਲਾ ਸੁਣ ਕੇ ਹੋਰ ਲੋਕ ਇਕੱਠੇ ਹੋ ਗਏ| ਹੁਣ ਗੁਰੂ ਸਾਹਿਬ ਨੇ ਵੇਖਿਆ ਕਿ ਮੌਕਾ ਠੀਕ ਬਣ ਗਿਆ ਹੈ| ਗੁਰੂ ਜੀ ਨੇ ਪਾਂਡੇ ਨੂੰ ਆਖਿਆ,”ਪੰਡਤ ਜੀ! ਤੁਹਾਨੂੰ ਤਾਂ ਤਿੰਨਾਂ ਲੋਕਾਂ ਦੇ ਦਰਸਨ ਹੋ ਰਹੇ ਸਨ| ਤੀ ਤਾਂ ਭਗਵਾਨ ਦੇ ਦਰਸਨ ਕਰ ਰਹੇ ਸੀ| ਤੁਸੀ ਆਪ ਹੀ ਨਜਰ ਮਾਰੋ, ਸਾਇਦ ਕਿਤੇ ਗੜਵਾ ਨਜਰ ਆ ਜਾਵੇ |”ਗੁਰੂ ਜੀ ਦੀ ਇਹ ਗੱਲ ਸੁਣ ਕੇ ਪਾਂਡਾ ਹੋਰ ਵੀ ਕਲਪਿਆ| ਇਕੱਠੇ ਹੋਏ ਲੋਕਾਂ ਵਿਚੋ ਵੀ ਕੁਝ ਨੇ ਕਿਹਾ,” ਪੰਡਤ ਜੀ! ਤੁਹਾਡੀ ਨਜਰ ਸਵਰਗ ਤਕ ਜਾ ਸਕਦੀ ਹੈ ਤਾਂ ਤੁਹਾਡੀ ਨਜਰ ਸਵਰਗ ਤੱਕ ਜਾ ਸਕਦੀ ਹੈ ਤਾਂ ਤੁਹਾਨੂੰ ਗੜਵਾ ਕਿਉ ਨਹੀ ਨਜਰ ਆਉਦਾ | ਪਾਂਡਾ ਸਰਮਸਾਰ ਹੌ ਰਿਹਾ ਸੀ| ਉਸਨੂੰ ਕੋਈ ਉੱਤਰ ਨਹੀਸੀ ਸੂਝ ਰਿਹਾ| ਲੋਕਾਂ ਨੂੰ ਪਾਂਡੇ ਦੇ ਸਾਰੇ ਪਖੰਡ ਦੀ ਸਮਝ ਆ ਚੁੱਕੀ ਸੀ| ਗੁਰੂ ਜੀ ਨੇ ਪੰਡਤ ਦੇ ਪਖੰਡ ਨੂੰ ਹੋਰ ਚੰਗੀ ਤਰ੍ਹਾਂ ਉਘੜਿਆ ਤੇ ਦੱਸਿਆ, ਗੜਵਾ ਤਾਂ ਉਸ ਦੇ ਪਿੱਛੇ ਪਿਆ ਹੈ|
ਗੁਰੂ ਜੀ ਨੇ ਲੋਕਾਂ ਨੂੰ ਉਪਦੇਸ ਦਿੱਤਾ ਜਿਹੜੇ ਪਾਖੰਡੀ, ਅੱਖ, ਨੱਕ ,ਕੰਨ ਆਦਿ ਬੰਦ ਕਰਕੇ ਲੋਕਾਂ ਨੂੰ ਠੱਗਣ ਲਈ ਸਮਾਧੀ ਲਾਉਣ ਦਾ ਬਹਾਨਾ ਕਰਦੇ ਹਨ, ਉਹਨਾਂ ਤੇ ਬਿਲਕੁਲ ਵਿਸਵਾਸ ਨਾ ਕਰੋ ! ਐਸ ੇ ਬੰਦੇ ਪ੍ਰਮਾਤਮਾ ਦੇ ਸੰਤ ਨਹੀ ਹਨ, ਸਗੋ ਠੱਗ ਹਨ|
ਗੁਰੂ ਜੀ ਦਾ ਪਵਿੱਤਰ ਉਪਦੇਸ ਸੁਣ ਕੇ ਕਲਿਯੁਗ ਪੰਡਾ ਗੁਰੂ ਜੀ ਦੇ ਚਰਨੀ ਡਿੱਗਾ ਅਤੇ ਗੁਰੂ ਜੀ ਦਾ ਸਿੱਖ ਬਣਿਆ| ਗੁਰੂ ਜੀ ਨੇ ਉਸਨੁੰ ਸਿੱਖ ਧਰਮ ਦਾ ਉਪਦੇਸ ਦੇ ਕੇ ਪ੍ਰਚਾਰਕ ਥਾਪਿਆ|
ਸਿਖਿਆ: ਸਾਨੂੰ ਗੁਰੂ ਸਾਹਿਬ ਦੀ ਬਾਣੀ ਅਨੁਸਾਰ ਸਾਰੇ ਕੰਮ ਕਰਨੇ ਚਾਹੀਦੇ ਹਨ| ਜੋ ਪਖੰਡੀ ਸਾਧ, ਕਲਿਯੁਗ ਪਾਂਡੇ ਵਾਂਗ ਸਮਾਧੀਆਂ ਲਾ ਕੇ ਪਾਖੰਡ ਕਰਦੇ ਹਨ, ਸਾਨੂੰ ਉਹਨਾਂ ਤੋ ਬਚ ਕੇ ਰਹਿਣਾ ਚਾਹੀਦਾ ਹੈ|
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਿਹ ||
ਭੁੱਲ ਚੁੱਕ ਮੁਆਫ ਕਰਨਾ ਸੰਗਤ ਜੀ 🙏🙏
(ਪੇਜ ਫੌਲੌ ਕਰਲਿਉ ਤਾਂ ਜੌ ਹੌਰ ਗੁਰੂ ਸਾਖੀਆਂ ਪੜ ਸਕੌ ਪੌਸਟ ਸ਼ੇਅਰ ਨਹੀਂ ਹੁੰਦੀ )
HRਮਨ 🙏


Share On Whatsapp

Leave a Reply




"2" Comments
Leave Comment
  1. kulwant Gurusaria

    ਵਾਹਿਗੁਰੂ ਜੀ

  2. ਹਰਪ੍ਰੀਤ ਕੌਰ

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ।

top