ਸਾਖੀ ਵੇਸ਼ਵਾ ਅਤੇ ਬਾਬਾ ਫਰੀਦ ਜੀ – ਦਾੜੀ ਚੰਗੀ ਜਾਂ ਕੁੱਤੇ ਦੀ ਪੂਛ

ਬਾਬਾ ਸ਼ੇਖ ਫਰੀਦ ਜੀ ਦਾ ਜਿਥੇ ਮੁਕਾਮ (ਡੇਰਾ) ਸੀ , ਉਸ ਦੇ ਰਸਤੇ ਵਿੱਚ ਇੱਕ ਵੇਸਵਾ ਦਾ ਕੋਠਾ ਸੀ।
|ਬਾਬਾ ਜੀ ਜਦੋਂ ਵੀ ਉਸ ਦੇ ਘਰ ਅਗਿਉਂ ਦੀ ਲੰਘਦੇ ਉਹ ਵੇਸਵਾ ਬਾਬਾ ਫਰੀਦ ਜੀ ਨੂੰ ਆਖਦੀ ; ਭਗਤ ਜੀ ਤੁਹਾਡੀ ਦਾੜ੍ਹੀ ਨਾਲੋਂ ਮੇਰੇ ਕੁੱਤੇ ਦੀ ਪੂਛ ਚੰਗੀ ਹੈ|…”ਚੰਗੀ ਹੋਵੇਗੀ” ਏਨਾ ਆਖ ਬਾਬਾ ਫਰੀਦ ਜੀ ਅੱਗੇ ਲੰਘ ਜਾਂਦੇ|
ਇਸ ਤਰ੍ਹਾਂ ਕਈ ਵਾਰ ਉਹ ਵੇਸਵਾ ਬਾਬਾ ਫਰੀਦ ਜੀ ਨੂੰ ਇਹੀ ਸਵਾਲ ਕਰਦੀ ਰਹੀ, ਹਰ ਵਾਰ ਬਾਬਾ ਜੀ ਦਾ ਇਕ ਹੀ ਜਵਾਬ ਹੁੰਦਾ ‘ ਚੰਗੀ ਹੋਵੇਗੀ..
ਅਖੀਰ ਆਪਣਾ ਅੰਤਿਮ ਸਮਾਂ ਨਜਦੀਕ ਆਇਆ ਜਾਣ ਕੇ ਬਾਬਾ ਫਰੀਦ ਜੀ ਨੇ ਆਪਣੇ ਚੇਲਿਆਂ ਨੂੰ ਕਿਹਾ ਕੇ ਉਸ ਕੋਠੇ ਵਾਲੀ ਵੇਸਵਾ ਨੂੰ ਸੱਦਿਆ ਜਾਵੇ|ਚੇਲੇ ਹੈਰਾਨ ਹੋ ਗਏ, ਸਾਰੀ ਉਮਰ ਰੱਬ ਦੀ ਇਬਾਦਤ ਕਰਨ ਵਾਲਾ ਅੰਤਲੇ ਸਮੇਂ ,ਇਕ ਵੇਸਵਾ ਨੂੰ ਯਾਦ ਕਰ ਰਿਹਾ ਹੈ ਬੜੀ ਅਸਚਰਜ ਗਲ ਹੈ|
ਚੇਲੇ ਉਸ ਵੇਸਵਾ ਨੂੰ ਸਦ ਕੇ ਲੈ ਆਏ| ਵੇਸਵਾ ਕਹਿਣ ਲਗੀ ਹਾਜੀ ਭਗਤ ਜੀ ਦਸੋ ਕੀ ਕੰਮ ਹੈ?
ਬਾਬਾ ਫਰੀਦ ਜੀ ਕਹਿਣ ਲੱਗੇ ਅਜ ਮੈਂ ਤੇਰੇ ਸਵਾਲ ਦਾ ਜਵਾਬ ਦੇਣ ਲੱਗਾ ਹਾਂ , “ਮੇਰੀ ਦਾੜ੍ਹੀ ‘ਤੇਰੇ ਕੁੱਤੇ ਦੀ ਪੂਛ ਨਾਲੋਂ ਕਿਤੇ ਚੰਗੀ ਹੈ”
ਵੇਸਵਾ ਕਹਿਣ ਲੱਗੀ ਜਦੋਂ ਮੈਂ ਪੁੱਛਦੀ ਸੀ ਉਦੋਂ ਜਵਾਬ ਕਿਉਂ ਨਹੀਂ ਦਿੱਤਾ?
ਬਾਬਾ ਫਰੀਦ ਜੀ ਕਹਿਣ ਲੱਗੇ ਇਸ ਸੰਸਾਰ ਵਿੱਚ ਵਿਚਰਦਿਆਂ ਮੇਰੇ ਕੋਲੋਂ ਜੇ ਕੋਈ ਗਲਤ ਕਰਮ ਹੋ ਜਾਂਦਾ, ਜਿਸ ਨਾਲ ਮੇਰੀ ਦਾੜ੍ਹੀ ਕਲੰਕਿਤ ਹੋ ਜਾਂਦੀ ,ਫਿਰ ਮੇਰੀ ਦਾੜੀ ਨਾਲੋਂ ਤੇਰੇ ਕੁੱਤੇ ਦੀ ਪੂਛ ਚੰਗੀ ਹੋਣੀ ਸੀ|
ਪਰ ਅੱਜ ਮੈਂ ਸੁਰਖੁਰੂ ਹੋ ਕੇ ਇਸ ਫਾਨੀ ਸੰਸਾਰ ਤੋਂ ਜਾ ਰਿਹਾ ਹਾਂ ਇਸ ਲਈ ਤੇਰੇ ਕੁੱਤੇ ਦੀ ਪੂਛ ਨਾਲੋਂ ਮੇਰੀ ਦਾੜ੍ਹੀ ਕਿਤੇ ਚੰਗੀ ਹੈ| …..ਇਹ ਮਹਾਨਤਾ ਹੈ ਮਹਾਨ ਫਕੀਰ ਪੂਰਨ ਮਹਾਪੁਰਸ਼ਾ ਦੀ. ..
ਕੱਪੜੇ , ਭੇਖ , ਗੱਡੀਆਂ , ਪੰਜ ਸੱਤ ਚੇਲੇ ਚਾਪਟੇ ਲੈਕੇ ਤਾਂ ਅਜਕਲ ਹਰ ਇੱਕ ਸਾਧੂ ਅਖਵਾ ਰਿਹਾ ਪਰ ਇਹ ਸਭ ਦੇਖ ਕੇ ਨਾ ਹਰ ਇੱਕ ਨੂੰ ਸਾਧੂ ਮੰਨ ਲਿਆ ਕਰੋ ਜੀ।
ਜਿਸਦਿਨ ਕੋਈ ਬਾਬਾ ਫਰੀਦ ਜੀ ਵਰਗਾ ਮਿਲ ਗਿਆ ਤਾ ਸਮਜ ਲਿਉ ਅੱਜ ਸੱਚੇ ਸਾਧੂ ਦਾ ਮਿਲਾਪ ਹੋ ਗਿਆ ਹੈ।
ਧੰਨ ਬਾਬਾ ਫਰੀਦ ਧੰਨ ਬਾਬਾ ਫਰੀਦ 🙏
HRਮਨ 🙏


Share On Whatsapp

Leave a Reply




"1" Comment
Leave Comment
  1. 🙏🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏

top