ਕਲਗੀਆਂ ਵਾਲਿਆ ਤੇਰੇ ਸਕੂਲ ਅੰਦਰ ਮੈਂ ਤਾਂ ਸੁਣਿਆ ਸੀ ਲਗਦੀ ਫੀਸ ਕੋਈ ਨਾ ਸੋਭਾ ਸੁਣ ਕੇ ਦਾਖਲ ਮੈਂ ਆਣ ਹੋਇਆ ਦੇਣੇ ਪੈਣਗੇ ਬੀਸ ਤੇ ਤੀਸ ਕੋਈ ਨਾ ਐਸੀ ਜੱਗ ਤੇ ਕਾਇਮ ਮਿਸਾਲ ਕੀਤੀ ਜੀਹਦੀ ਦੁਨੀਆਂ ਤੇ ਕਰਦਾ ਰੀਸ ਕੋਈ ਨਾ ਝਾਤੀ ਮਾਰੀ ਮੈਂ ਜਦੋਂ ਜਮਾਤ ਅੰਦਰ ਪੜਨ ਵਾਲਿਆਂ ਦੇ ਸਿਰਾਂ ਤੇ ਸੀਸ ਕੋਈ ਨਾ