ਵੇਖ ਚੜਤ ਤੇਰੀ ਕਲਗੀ ਵਾਲਿਆ ਵੇ
ਪਹਾੜੀ ਰਾਜਿਆਂ ਤੋਂ ਨਾਂ ਸਹਾਰ ਹੁੰਦੀ
ਸੀਨੇ ਮੱਚਦੇ ਭੈੜੀ ਨੀਤ ਵਾਲਿਆਂ ਦੇ
ਜਦੋਂ ਕੋਲ ਬਾਜ਼ ਤੇ ਹੱਥ ਤਲਵਾਰ ਹੁੰਦੀ
ਤੇਰੀ ਸ਼ਹਿਨਸ਼ਾਹੀ ਚੜਤ ਵੇਖ ਸਾਰੇ
ਭੈੜੀਆਂ ਚਾਲਾਂ ਰਲ ਮਿਲ ਘੜਦੇ ਨੇਂ
ਨੀਲਾ ਘੋੜਾ ਸ਼ਹਿਨਸ਼ਾਹੀ ਫੱਬਤ ਵੇਖ
ਸੀਨੇ ਵੈਰੀਆਂ ਦੇ ਈਰਖਾ ਚ ਸੜਦੇ ਨੇਂ
ਕਿਸੇ ਚੁਗਲ ਨੇਂ ਚੁਗਲ ਖੋਰ ਬਣਕੇ
ਕੰਨ ਔਰੰਗਜ਼ੇਬ ਦੇ ਦਿੱਲੀ ਜਾ ਭਰੇ ਨੇਂ
ਕੌਣ ਨੀਵਾਂ ਦਿਖਾਊ ਮੇਰੇ ਪਾਤਿਸ਼ਾਹ ਨੂੰ
ਮਾੜੀ ਸੋਚ ਵਾਲੇ ਤਾਂ ਪਹਿਲਾਂ ਈ ਹਰੇ ਨੇਂ
ਝੂਠੀਆਂ ਕਸਮਾਂ ਗਊ ਦੀ ਸੌਂਹ ਖਾ ਕੇ
ਯੁੱਧ ਨਾਂ ਕਰਨ ਨੂੰ ਸਭ ਕਹਿ ਗਏ ਨੇਂ
ਸ਼ਹਿਨਸ਼ਾਹ ਕਿਲੇ ਨੂੰ ਖਾਲੀ ਕਰ ਤੁਰ ਪਏ
ਸਾਰੇ ਵੈਰੀ ਜਾਂਦੇ ਜਥੇ ਨੂੰ ਪਿਛੋਂ ਪੈ ਗਏ ਨੇਂ


Leave a Reply




top