ਵਿਸਾਖੀ 13 ਅਪ੍ਰੈਲ ਦੀ ਥਾਂ 14 ਅਪ੍ਰੈਲ ਦੀ ਕਿਉਂ?
ਦੇਸੀ ਮਹੀਨੇ ਦੀ ਸ਼ੁਰੂਆਤ ਸੰਗਰਾਂਦ ਵਾਲੇ ਦਿਨ ਹੁੰਦੀ ਹੈ। ਭਾਵ ਜਿਸ ਦਿਨ ਸੂਰਜ ਇੱਕ ਰਾਸ਼ੀ ਦਾ ਪੈਂਡਾ ਤਹਿ ਕਰਕੇ ਨਵੀਂ ਰਾਸ਼ੀ ਵਿੱਚ ਦਾਖਿਲ ਹੁੰਦਾ ਮੰਨਿਆ ਜਾਂਦਾ ਹੈ। ਇਸ ਵਾਰ ਦੀ ਸੰਗਰਾਂਦ 14 ਅਪ੍ਰੈਲ ਨੂੰ ਹੈ। ਪਿਛਲੀ ਸਦੀ ਵਿੱਚ ਇਹ ਜਿਆਦਾਤਰ 13 ਅਪ੍ਰੈਲ ਨੂੰ ਹੁੰਦੀ ਸੀ। (ਇਸ ਦਾ ਕਾਰਨ ਇਹ ਹੈ ਕਿ ਰਾਸ਼ੀ ਲਗਭਗ 72 ਸਾਲ ਬਾਅਦ ਇਕ ਦਿਨ ਪਿਛੇ ਖਿਸਕ ਜਾਂਦੀ ਹੈ।) ਪਰ ਹੁਣ ਜਿਆਦਾਤਰ 14 ਅਪ੍ਰੈਲ ਨੂੰ ਆਉਂਦੀ ਹੈ। ਹੁਣ ਵੀ ਲੀਪ ਵਾਲੇ ਸਾਲ ਵਿੱਚ 13 ਨੂੰ ਆਉਂਦੀ ਹੈ ਅਗਲੇ ਸਾਲ 2024 ਨੂੰ 13 ਅਪ੍ਰੈਲ ਦੀ ਹੈ। ਇਹ ਸਿਰਫ 2040 ਤੱਕ ਹੀ ਹੈ ਫਿਰ 14 ਜਾਂ 15 ਵਿੱਚ ਹੀ ਆਵੇਗੀ। ਇਸ ਮਹੀਨੇ ਵਿੱਚ ਪੂਰਨਮਾਸ਼ੀ ਨੂੰ ਚੰਦਰਮਾ ਵਿਸ਼ਾਖਾ ਨਛੱਤਰ ਕੋਲ ਹੋਵੇਗਾ। ਜਿਸ ਕਾਰਣ ਮਹੀਨੇ ਦਾ ਨਾਮ ਵਿਸਾਖ ਹੈ।


Leave a Reply




top