ਨੂਰੀ ਮੁਖੜਾ ਵਿਖਾ ਜਾ ਬਾਜਾਂ ਵਾਲਿਆ ! ਸੁੰਝਾ ਛੱਡ ਕੇ ਅਨੰਦਪੁਰ ਸ਼ਹਿਰ ਨੂੰ, ਏਨਾ ਦਸ ਜਾ ਤੂੰ ਡੇਰਾ ਕਿਥੇ ਲਾ ਲਿਆ।
ਓ ਬਾਜਾਂ ਵਾਲਿਆ !
ਵੱਡਾ ਜੂਝ ਕੇ ਸ਼ਹੀਦ ਜਦੋਂ ਹੋ ਗਿਆ। ਛੋਟਾ ਸਾਹਿਬਜ਼ਾਦਾ ਉਠ ਕੇ ਖਲੋ ਗਿਆ। ਗੁਰਾਂ ਖਿੜੇ ਮੱਥੇ ਤੋਰਿਆ ਜੁਝਾਰ ਨੂੰ, ਕੋਈ ਕਹੇ ਨਾ ਕਿ ਇਕ ਨੂੰ ਲੁਕਾ ਲਿਆ।
ਓ ਬਾਜਾਂ ਵਾਲਿਆ !
ਮਾਹੀ ਮਾਛੀਵਾੜੇ ਕੰਡਿਆਂ ਤੇ ਸੌਂ ਗਿਆ। ਰੰਗ ਚੰਦ ਤੇ ਸਤਾਰਿਆਂ ਦਾ ਭੌਂ ਗਿਆ। ਸੂਲਾਂ ਤਿੱਖੀਆਂ ਸਰੀਰ ਵਿਚ ਚੁਭੀਆਂ, ਮਾਨੋਂ ਕੰਡਿਆਂ ਨੇ ਗੰਗਾ ਵਿਚ ਨਹਾ ਲਿਆ।
ਓ ਬਾਜਾਂ ਵਾਲਿਆ !
ਆ ਕੇ ਨੀਂਹ ਥੱਲੇ ਫਤਹਿ ਸਿੰਘ ਬੋਲਿਆ। ਮੈਂ ਨਹੀਂ ਪੱਥਰਾਂ ਦੇ ਭਾਰ ਥੱਲੇ ਡੋਲਿਆ। ਜਿਹੜੇ ਅੱਥਰੂ ਬ੍ਰਾਹਮਣਾਂ ਦੇ ਡਿੱਗਦੇ, ਭਾਰ ਉਨ੍ਹਾਂ ਦਾ ਨੀ ਜਾਂਦਾ ਓ ਸੰਭਾਲਿਆ।
ਓ ਬਾਜਾਂ ਵਾਲਿਆ !
ਕੁਝ ਹੋਰ ਸਿੱਖ ਸਟੇਟਸ :
ਬਾਬੁਲੁ ਮੇਰਾ ਵਡ ਸਮਰਥਾ ਕਰਣ ਕਾਰਣ ਪ੍ਰਭੁ ਹਾਰਾ ॥ ਜਿਸੁ ਸਿਮਰਤ ਦੁਖੁ ਕੋਈ ਨ ਲਾਗੈ...
Read More
ਵਾਹਿਗੁਰੂ ਦਾ ਜਾਪ ਗੁਰੂ ਨਾਨਕ ਅੱਗੇ ਕੀਤੀ ਅਰਦਾਸ ਕਦੀ ਖਾਲੀ ਨਹੀ ਜਾਂਦੀ ਵਾਹਿਗੁਰੂ ਜੀਓ🙏
Read More
ਸੰਤਾਲੀ ਦੀ ਵੰਡ ਤੋਂ ਕੁਝ ਦਿਨ ਪਹਿਲਾਂ ਮੇਰੀ ਦਾਦੀ ਆਪਣੇ ਭਰਾ ਗਿਆਨੀ ਗੁਪਾਲ ਸਿੰਘ ਨੂੰ...
Read More
ਕਿੰਨੇ ਇਤਫਾਕ ਦੀ ਗੱਲ ਐ ਸਾਲ ਦੀ ਸ਼ੁਰੂਆਤ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ...
Read More
#ਧੰਨ_ਗੁਰੂ_ਰਾਮਦਾਸ_ਜੀ ਹਰਿ ਭਾਇਆ ਸਤਿਗੁਰੁ ਬੋਲਿਆ ਹਰਿ ਮਿਲਿਆ ਪੁਰਖੁ ਸੁਜਾਣੁ ਜੀਉ ॥ ਰਾਮਦਾਸ ਸੋਢੀ ਤਿਲਕੁ ਦੀਆ...
Read More
ਗੁਰੂ ਨਾਨਕ ਦੇਵ ਜੀ ਤੁਹਾਨੂੰ ਤੰਦਰੁਸਤੀ, ਦੌਲਤ, ਸ਼ਾਂਤੀ ਅਤੇ ਬੁੱਧੀ ਬਖਸ਼ਣ। ਤੁਹਾਨੂੰ ਅਤੇ ਤੁਹਾਡੇ ਪਰਿਵਾਰ...
Read More