ਐ ਰਬਾਬ, ਰਹਾਂਗੇ ਸਦਾ ਤੇਰੇ ਰਿਣੀ, ਕਰਜ਼ਦਾਰ ਤੇ ਸ਼ੁਕਰਗੁਜ਼ਾਰ
ਐ ਰਬਾਬ, ਬਾਬੇ ਨਾਨਕ ਤੇ ਮਰਦਾਨੇ ਦੀ ਰਹੀ ਤੂ ਮਦਦਗਾਰ
ਤੂੰ ਬਾਣੀ ਨੂੰ ਦਿੱਤੀ ਧੁੰਨ, ਮਾਹੌਲ ਸਿਰਜਿਆ ਸਦਾ ਖੁਸ਼ਗਵਾਰ
ਹੇ ਰਬਾਬ, ਤੇਰਾ ਰਿਹਾ ਹਰ ਪਲ ਦਾ ਸਾਥ
ਬਾਬੇ ਨਾਨਕ ਤੇ ਭਾਈ ਮਰਦਾਨਾ ਜੀ ਦੇ ਨਾਲ
ਤੂੰ ਮਾਣੀ ਭਾਈ ਮਰਦਾਨਾ ਜੀ ਦੇ ਸੋਹਣੇ ਹੱਥਾਂ ਦੀ ਛੋਹ
ਛੇੜੇ ਰਾਗ, ਪਿਰੋਈ ਬਾਣੀ, ਗੁੰਦਿਆ ਸਿੱਖੀ ਦੇ ਨਾਲ ਮੋਹ
ਹੇ ਰਬਾਬ, ਤੂ ਵੀ ਕੀਤੀ ਯਾਤਰਾ ਉਦਾਸੀਆਂ ਦੀ
ਲੋਕਾਈ ਨੂੰ ਸੰਗੀਤਕ ਰਸ ਨਾਲ ਕੀਤਾ ਨਿਹਾਲ
ਭਾਈ ਮਰਦਾਨੇ ਨੇ ਛੇੜੇ ਮਿੱਠੇ ਸੁਰ ਤੇਰੇ ,
ਗੁਰੂ ਨਾਨਕ ਨੇ ਦਿੱਤੀ ਬਾਣੀ ਉਚਾਰ
ਸਿੱਖ ਤੇ ਗੈਰ-ਸਿੱਖ ਰਹਿਣਗੇ ਸਦਾ ਰਿਣੀ ਤੇਰੇ
ਤੂੰ ਸੰਗ ਕੀਤਾ ਬਾਣੀ ਦਾ ਤੇ ਕੀਤਾ ਮਨੁੱਖਤਾ ਦਾ ਉਦਾਰ
ਐ ਰਬਾਬ, ਸਦਾ ਰਹਾਂਗੇ ਤੇਰੇ ਰਿਣੀ, ਕਰਜ਼ਦਾਰ ਤੇ ਸ਼ੁਕਰਗੁਜ਼ਾਰ
… ✍️ਗੁਰਮੀਤ ਸਚਦੇਵਾ…