ਅੰਗ : 656
ਬਹੁ ਪਰਪੰਚ ਕਰਿ ਪਰ ਧਨੁ ਲਿਆਵੈ ।। ਸੁਤ ਦਾਰਾ ਪਹਿ ਆਨਿ ਲੁਟਾਵੈ ।। १ ।।
ਮਨ ਮੇਰੇ ਭੂਲੇ ਕਪਟੁ ਨਾ ਕੀਜੈ ।। ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ।।
।। १ ।। ਰਹਾਉ ।। ਛਿਨੁ ਛਿਨੁ ਤਨੁ ਛੀਜੈ ਜਰਾ ਜਨਾਵੈ ।।
ਤਬ ਤੇਰੀ ਓਕ ਕੋਈ ਪਾਨੀਓ ਨਾ ਪਾਵੈ ।। १ ।।
ਅਰਥ : ਕਈ ਤਰਾਂ ਦੀਆਂ ਠੱਗੀਆਂ ਕਰਕੇ ਤੂੰ ਪਰਾਇਆ ਮਾਲ ਲਿਆਉਂਦਾ ਹੈ, ਤੇ ਲਿਆ ਕੇ ਆਪਣੇ ਪੁੱਤਰ ਤੇ ਵਹੁਟੀ ਦੇ ਹਵਾਲੇ ਕਰ ਦਿੰਦਾ ਹੈਂ। ।१। ਹੇ ਮੇਰੇ ਭੁੱਲੇ ਹੋਏ ਮਨ ! ਰੋਜ਼ੀ ਆਦਿਕ ਦੀ ਖਾਤਿਰ ਕਿਸੇ ਨਾਲ ਧੋਖਾ ਫਰੇਬ ਨਾ ਕਰਿਆ ਕਰ। ਆਖਿਰ ਨੂੰ (ਇਹਨਾਂ ਮੰਦ ਕਰਮਾਂ ਦਾ ) ਲੇਖਾ ਤੇਰੀ ਆਪਣੀ ਜਿੰਦ ਤੋਂ ਹੀ ਲਿਆ ਜਾਣਾ ਹੈ।१। ਰਹਾਉ। (ਵੇਖ, ਇਹਨਾਂ ਠੱਗੀਆਂ ਵਿੱਚ ਹੀ) ਸਹਿਜੇ ਸਹਿਜੇ ਤੇਰਾ ਆਪਣਾ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਹੈ , ਬੁਢੇਪੇ ਦੀਆਂ ਨਿਸ਼ਾਨੀਆਂ ਆ ਰਹੀਆਂ ਹਨ (ਜਦੋਂ ਤੂੰ ਬੁੱਢਾ ਹੋ ਗਿਆ , ਤੇ ਹਿੱਲਣ ਜੋਗ ਨਾ ਰਿਹਾ ) ਤਦੋਂ (ਇਹਨਾਂ ਵਿਚੋਂ , ਜਿਹਨਾਂ ਦੀ ਖਾਤਿਰ ਠੱਗੀ ਕਰਦਾ ਹੈਂ ) ਕਿਸੇ ਨੇ ਤੇਰੇ ਬੁੱਕ ਵਿੱਚ ਪਾਣੀ ਵੀ ਨਹੀਂ ਪਾਉਣਾ।१।
Waheguru Ji🙏