ਸੰਧਿਆ ਵੇਲੇ ਦਾ ਹੁਕਮਨਾਮਾ – 24 ਮਈ 2025

ਅੰਗ : 685
ਧਨਾਸਰੀ ਮਹਲਾ ੯ ॥
ਅਬ ਮੈ ਕਉਨੁ ਉਪਾਉ ਕਰਉ ॥
ਜਿਹ ਬਿਧਿ ਮਨ ਕੋ ਸੰਸਾ ਚੂਕੈ
ਭਉ ਨਿਧਿ ਪਾਰਿ ਪਰਉ ॥੧॥ ਰਹਾਉ ॥
ਜਨਮੁ ਪਾਇ ਕਛੁ ਭਲੋ ਨ ਕੀਨੋ
ਤਾ ਤੇ ਅਧਿਕ ਡਰਉ ॥
ਮਨ ਬਚ ਕ੍ਰਮ ਹਰਿ ਗੁਨ ਨਹੀ ਗਾਏ
ਯਹ ਜੀਅ ਸੋਚ ਧਰਉ ॥੧॥
ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ
ਪਸੁ ਜਿਉ ਉਦਰੁ ਭਰਉ ॥
ਕਹੁ ਨਾਨਕ ਪ੍ਰਭ ਬਿਰਦੁ ਪਛਾਨਉ
ਤਬ ਹਉ ਪਤਿਤ ਤਰਉ
॥੨॥੪॥੯॥੯॥੧੩॥੫੮॥੪॥੯੩॥

ਅਰਥ: ਧਨਾਸਰੀ ਨੌਵੀਂ ਪਾਤਿਸ਼ਾਹੀ।
ਹੁਣ ਮੈਂ ਕਿਹੜਾ ਉਪਰਾਲਾ ਕਰਾਂ?
ਜਿਸ ਤਰੀਕੇ ਨਾਲ ਮੇਰੇ ਮਨ ਦਾ ਭਰਮ ਮਿਟ ਜਾਵੇ ਅਤੇ ਮੈਂ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਹੋ ਜਾਵਾਂ। ਠਹਿਰਾਉ।
ਮਨੁੱਖੀ ਜੀਵਨ ਪ੍ਰਾਪਤ ਕਰ ਕੇ, ਮੈਂ ਕੋਈ ਚੰਗਾ ਕੰਮ ਨਹੀਂ ਕੀਤਾ, ਇਸ ਲਈ ਮੈਂ ਬਹੁਤ ਡਰਦਾ ਹਾਂ।
ਮਨ, ਬਚਨਾਂ ਅਤੇ ਅਮਲ ਵਿੱਚ ਮੈਂ ਵਾਹਿਗੁਰੂ ਦੀ ਕੀਰਤੀ ਗਾਇਨ ਨਹੀਂ ਕੀਤੀ। ਇਹ ਚਿੰਤਾ ਮੇਰੇ ਮਨ ਨੂੰ ਲੱਗੀ ਰਹਿੰਦੀ ਹੈ।
ਗੁਰਾਂ ਦਾ ਉਪਦੇਸ਼ ਸੁਣ ਕੇ ਮੇਰੇ ਅੰਦਰ ਕੋਈ ਬ੍ਰਹਮ-ਬੋਧ ਪੈਦਾ ਨਹੀਂ ਹੋਇਆ। ਮੈਂ ਡੰਗਰ ਦੀ ਤਰ੍ਹਾਂ ਆਪਣ ਢਿੱਡ ਭਰਦਾ ਹਾਂ।
ਗੁਰੂ ਜੀ ਫੁਰਮਾਉਂਦੇ ਹਨ, ਹੋ ਸੁਆਮੀ! ਤੂੰ ਆਪਣੇ ਬਖਸ਼ ਦੇਣ ਦੇ ਧਰਮ ਦੀ ਪਾਲਣਾ ਕਰ। ਕੇਵਲ ਤਦ ਹੀ ਮੈਂ ਪਾਪੀ ਪਾਰ ਉੱਤਰ ਸਕਦਾ ਹਾਂ।

Share On Whatsapp
Leave a Reply