ਅੰਗ : 659
ਰਾਗੁ ਸੋਰਠਿ ਬਾਣੀ ਭਗਤ ਭੀਖਨ ਕੀ
ੴ ਸਤਿਗੁਰ ਪ੍ਰਸਾਦਿ ॥
ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ ॥
ਰੂਧਾ ਕੰਠੁ ਸਬਦੁ ਨਹੀ ਉਚਰੈ ਅਬ ਕਿਆ ਕਰਹਿ ਪਰਾਨੀ ॥੧॥ ਰਾਮ ਰਾਇ ਹੋਹਿ ਬੈਦ ਬਨਵਾਰੀ ॥
ਅਪਨੇ ਸੰਤਹ ਲੇਹੁ ਉਬਾਰੀ ॥੧॥ ਰਹਾਉ ॥
ਮਾਥੇ ਪੀਰ ਸਰੀਰਿ ਜਲਨਿ ਹੈ ਕਰਕ ਕਰੇਜੇ ਮਾਹੀ ॥
ਐਸੀ ਬੇਦਨ ਉਪਜਿ ਖਰੀ ਭਈ ਵਾ ਕਾ ਅਉਖਧੁ ਨਾਹੀ ॥੨॥ ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ ॥
ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ ॥੩॥੧॥
ਅਰਥ: ਰਾਗ ਸੋਰਠਿ ਸ਼ਬਦ ਸੰਤ ਬੀਖਨ ਦੇ।
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
ਮੇਰੀਆਂ ਅੱਖਾਂ ਵਿਚੋਂ ਪਾਣੀ ਵਗਦਾ ਹੈ, ਮੇਰੀ ਦੇਹ ਕਮਜ਼ੋਰ ਹੋ ਗਈ ਹੈ ਅਤੇ ਮੇਰੇ ਵਾਲ ਦੁੱਧ ਰੰਗੇ ਹੋ ਗਏ ਹਨ।
ਮੇਰਾ ਗਲਾ ਰੁਕ ਗਿਆ ਹੈ। ਮੈਂ ਇਕ ਲਫਜ਼ ਭੀ ਬੋਲ ਨਹੀਂ ਸਕਦਾ। ਮੇਰੇ ਵਾਰਗਾ ਫਾਨੀ ਜੀਵ, ਹੁਣ ਕੀ ਕਰ ਸਕਦਾ ਹੈ?
ਹੇ ਪਾਤਿਸ਼ਾਹ ਪ੍ਰਮੇਸ਼ਰ ਜਗਤ ਦੇ ਮਾਲੀ, ਤੂੰ ਮੇਰਾ ਹਕੀਮ ਥੀ ਵੰਞ,
ਅਤੇ ਆਪਣੇ ਸੰਤਾਂ ਤਾ ਪਾਰ ਕਰ ਦੇ। ਠਹਿਰਾਉ।
ਮੇਰੇ ਮੱਥੇ ਵਿੱਚ ਪੀੜ, ਤਨ ਅੰਦਰ ਸੜਨ ਅਤੇ ਦਿਲ ਵਿੱਚ ਦਰਦ ਹੈ।
ਮੇਰੇ ਅੰਦਰ ਐਹੋ ਜੇਹੀ ਬੀਮਾਰੀ ਉਠ ਖੜੀ ਹੋਈ ਹੈ ਕਿ ਜਿਸ ਦੀ ਦੀ ਕੋਈ ਦਵਾਈ ਨਹੀਂ।
ਵਾਹਿਗੁਰੂ ਦੇ ਨਾਮ ਦਾ ਪਵਿੱਤਰ ਅੰਮ੍ਰਿਤ ਸਰੂਪ ਪਾਣੀ, ਇਸ ਸਸਾਰ ਵਿੱਚ ਸਭ ਤੋਂ ਸ੍ਰੇਸ਼ਟ ਦਵਾਈ ਹੈ।
ਦਾਸ ਭੀਖਣ ਆਖਦਾ ਹੈ, ਗੁਰਾਂ ਦੀ ਮਿਹਰ ਸਦਕਾ ਮੈਂ ਮੁਕਤੀ ਦਾ ਦਰਵਾਜਾ ਪ੍ਰਾਪਤ ਕਰ ਲਿਆ ਹੈ।