Share On Whatsapp

Leave a comment




ਅੰਗ : 656
ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ ਗੁਰਿ ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥ ਮੂੰਦਿ ਲੀਏ ਦਰਵਾਜੇ ॥ ਬਾਜੀਅਲੇ ਅਨਹਦ ਬਾਜੇ ॥੧॥ ਕੁੰਭ ਕਮਲੁ ਜਲਿ ਭਰਿਆ ॥ ਜਲੁ ਮੇਟਿਆ ਊਭਾ ਕਰਿਆ ॥ ਕਹੁ ਕਬੀਰ ਜਨ ਜਾਨਿਆ ॥ ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥
ਅਰਥ: ਰਾਗ ਸੋਰਠਿ, ਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਸੰਤ ਜਨੋ! (ਮੇਰੇ) ਪਉਣ (ਵਰਗੇ ਚੰਚਲ) ਮਨ ਨੂੰ (ਹੁਣ) ਸੁਖ ਮਿਲ ਗਿਆ ਹੈ, (ਹੁਣ ਇਹ ਮਨ ਪ੍ਰਭੂ ਦਾ ਮਿਲਾਪ) ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ ॥ ਰਹਾਉ ॥ (ਕਿਉਂਕਿ) ਸਤਿਗੁਰੂ ਨੇ (ਮੈਨੂੰ ਮੇਰੀ ਉਹ) ਕਮਜ਼ੋਰੀ ਵਿਖਾ ਦਿੱਤੀ ਹੈ, ਜਿਸ ਕਰਕੇ (ਕਾਮਾਦਿਕ) ਪਸ਼ੂ ਅਡੋਲ ਹੀ (ਮੈਨੂੰ) ਆ ਦਬਾਉਂਦੇ ਸਨ। (ਸੋ, ਮੈਂ ਗੁਰੂ ਦੀ ਮਿਹਰ ਨਾਲ ਸਰੀਰ ਦੇ) ਦਰਵਾਜ਼ੇ (ਗਿਆਨ-ਇੰਦ੍ਰੇ: ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ) ਬੰਦ ਕਰ ਲਏ ਹਨ, ਤੇ (ਮੇਰੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਵਾਜੇ ਇੱਕ-ਰਸ ਵੱਜਣ ਲੱਗ ਪਏ ਹਨ ॥੧॥ (ਮੇਰਾ) ਹਿਰਦਾ-ਕਮਲ ਰੂਪ ਘੜਾ (ਪਹਿਲਾਂ ਵਿਕਾਰਾਂ ਦੇ) ਪਾਣੀ ਨਾਲ ਭਰਿਆ ਹੋਇਆ ਸੀ, (ਹੁਣ ਗੁਰੂ ਦੀ ਬਰਕਤਿ ਨਾਲ ਮੈਂ ਉਹ) ਪਾਣੀ ਡੋਲ੍ਹ ਦਿੱਤਾ ਹੈ ਤੇ (ਹਿਰਦੇ ਨੂੰ) ਉੱਚਾ ਕਰ ਦਿੱਤਾ ਹੈ। ਕਬੀਰ ਜੀ ਆਖਦੇ ਹਨ – (ਹੁਣ) ਮੈਂ ਦਾਸ ਨੇ (ਪ੍ਰਭੂ ਨਾਲ) ਜਾਣ-ਪਛਾਣ ਕਰ ਲਈ ਹੈ, ਤੇ ਜਦੋਂ ਤੋਂ ਇਹ ਸਾਂਝ ਪਾਈ ਹੈ, ਮੇਰਾ ਮਨ (ਉਸ ਪ੍ਰਭੂ ਵਿਚ ਹੀ) ਗਿੱਝ ਗਿਆ ਹੈ ॥੨॥੧੦॥



Share On Whatsapp

Leave a comment


अंग : 656
रागु सोरठि बाणी भगत कबीर जी की घरु १ ੴ सतिगुर प्रसादि ॥ संतहु मन पवनै सुखु बनिआ ॥ किछु जोगु परापति गनिआ ॥ रहाउ ॥ गुरि दिखलाई मोरी ॥ जितु मिरग पड़त है चोरी ॥ मूंदि लीए दरवाजे ॥ बाजीअले अनहद बाजे ॥१॥ कु्मभ कमलु जलि भरिआ ॥ जलु मेटिआ ऊभा करिआ ॥ कहु कबीर जन जानिआ ॥ जउ जानिआ तउ मनु मानिआ ॥२॥१०॥
अर्थ: राग सोरठि, घर १ में भगत कबीर जी की बाणी। अकाल पुरख एक है और सतिगुरू की कृपा द्वारा मिलता है। हे संत जनों। (मेरे) पवन (जैसे चंचल) मन को (अब) सुख मिल गया है, (अब यह मन प्रभू का मिलाप) हासिल करने योग्य थोडा बहुत समझा जा सकता है ॥ रहाउ ॥ (क्योंकि) सतिगुरू ने (मुझे मेरी वह) कमज़ोरी दिखा दी है, जिस कारण (कामादिक) पशु अडोल ही (मुझे) आ दबाते थे। (सो, मैं गुरू की मेहर से शरीर के) दरवाज़े (ज्ञान-इन्द्रियाँ: पर निंदा, पर तन, पर धन आदिक की तरफ़ से) बंद कर लिए हैं, और (मेरे अंदर प्रभू की सिफ़त-सलाह के) बाजे एक-रस बजने लग गए हैं ॥१॥ (मेरा) हृदय-कमल रूप घड़ा (पहले विकारों के) पानी से भरा हुआ था, (अब गुरू की बरकत से मैंने वह) पानी गिरा दिया है, और (हृदय को) ऊँचा कर दिया है। कबीर जी कहते हैं – (अब) मैंने दास ने (प्रभू के साथ) जान-पहचान कर ली है, और जब से यह साँझ पड़ी है, मेरा मन (उस प्रभू में ही) लीन हो गया है ॥२॥१०॥



Share On Whatsapp

Leave a comment




Share On Whatsapp

View All 2 Comments
GurMeet Singh : Waheguru Ji
Karamjeet Sandhu : Waheguru Ji



ਅੰਗ : 671
ਧਨਾਸਰੀ ਮਃ ੫ ॥ ਜਬ ਤੇ ਦਰਸਨ ਭੇਟੇ ਸਾਧੂ ਭਲੇ ਦਿਨਸ ਓਇ ਆਏ ॥ ਮਹਾ ਅਨੰਦੁ ਸਦਾ ਕਰਿ ਕੀਰਤਨੁ ਪੁਰਖ ਬਿਧਾਤਾ ਪਾਏ ॥੧॥ ਅਬ ਮੋਹਿ ਰਾਮ ਜਸੋ ਮਨਿ ਗਾਇਓ ॥ ਭਇਓ ਪ੍ਰਗਾਸੁ ਸਦਾ ਸੁਖੁ ਮਨ ਮਹਿ ਸਤਿਗੁਰੁ ਪੂਰਾ ਪਾਇਓ ॥੧॥ ਰਹਾਉ ॥ ਗੁਣ ਨਿਧਾਨੁ ਰਿਦ ਭੀਤਰਿ ਵਸਿਆ ਤਾ ਦੂਖੁ ਭਰਮ ਭਉ ਭਾਗਾ ॥ ਭਈ ਪਰਾਪਤਿ ਵਸਤੁ ਅਗੋਚਰ ਰਾਮ ਨਾਮਿ ਰੰਗੁ ਲਾਗਾ ॥੨॥ ਚਿੰਤ ਅਚਿੰਤਾ ਸੋਚ ਅਸੋਚਾ ਸੋਗੁ ਲੋਭੁ ਮੋਹੁ ਥਾਕਾ ॥ ਹਉਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਬਿਬਾਕਾ ॥੩॥ ਗੁਰ ਕੀ ਟਹਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਭਾਣੀ ॥ ਕਹੁ ਨਾਨਕ ਜਿਨਿ ਜਮ ਤੇ ਕਾਢੇ ਤਿਸੁ ਗੁਰ ਕੈ ਕੁਰਬਾਣੀ ॥੪॥੪॥
ਅਰਥ: ਹੇ ਭਾਈ! ਮੈਨੂੰ ਪੂਰਾ ਗੁਰੂ ਮਿਲ ਪਿਆ ਹੈ, (ਇਸ ਵਾਸਤੇ ਉਸ ਦੀ ਕਿਰਪਾ ਨਾਲ) ਹੁਣ ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਆਪਣੇ) ਮਨ ਵਿਚ ਗਾ ਰਿਹਾ ਹਾਂ, (ਮੇਰੇ ਅੰਦਰ ਆਤਮਕ ਜੀਵਨ ਦਾ) ਚਾਨਣ ਹੋ ਗਿਆ ਹੈ, ਮੇਰੇ ਮਨ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ।1। ਰਹਾਉ। ਹੇ ਭਾਈ! ਜਦੋਂ ਤੋਂ ਗੁਰੂ ਦੇ ਦਰਸਨ ਪ੍ਰਾਪਤ ਹੋਏ ਹਨ, ਮੇਰੇ ਇਹੋ ਜਿਹੇ ਚੰਗੇ ਦਿਨ ਆ ਗਏ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਕਰ ਕੇ ਸਦਾ ਮੇਰੇ ਅੰਦਰ ਸੁਖ ਬਣਿਆ ਰਹਿੰਦਾ ਹੈ, ਮੈਨੂੰ ਸਰਬ-ਵਿਆਪਕ ਕਰਤਾਰ ਮਿਲ ਪਿਆ ਹੈ।1। (ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਮੇਰੇ ਹਿਰਦੇ ਵਿਚ ਆ ਵੱਸਿਆ ਹੈ, ਤਦੋਂ ਤੋਂ ਮੇਰਾ ਦੁੱਖ ਭਰਮ ਡਰ ਦੂਰ ਹੋ ਗਿਆ ਹੈ। ਪਰਮਾਤਮਾ ਦੇ ਨਾਮ ਵਿਚ ਮੇਰਾ ਪਿਆਰ ਬਣ ਗਿਆ ਹੈ, ਮੈਨੂੰ (ਉਹ ਉੱਤਮ) ਚੀਜ਼ ਪ੍ਰਾਪਤ ਹੋ ਗਈ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਸੀ ਹੋ ਸਕਦੀ।2। (ਹੇ ਭਾਈ! ਗੁਰੂ ਦੇ ਦਰਸਨ ਦੀ ਬਰਕਤਿ ਨਾਲ) ਮੈਂ ਸਾਰੀਆਂ ਚਿੰਤਾਂ ਤੇ ਸੋਚਾਂ ਤੋਂ ਬਚ ਗਿਆ ਹਾਂ, (ਮੇਰੇ ਅੰਦਰੋਂ) ਗ਼ਮ ਮੁੱਕ ਗਿਆ ਹੈ, ਲੋਭ ਖ਼ਤਮ ਹੋ ਗਿਆ ਹੈ, ਮੋਹ ਦੂਰ ਹੋ ਗਿਆ ਹੈ। (ਗੁਰੂ ਦੀ) ਕਿਰਪਾ ਨਾਲ (ਮੇਰੇ ਅੰਦਰੋਂ) ਹਉਮੈ ਆਦਿਕ ਰੋਗ ਮਿਟ ਗਏ ਹਨ, ਮੈਂ ਜਮ-ਰਾਜ ਤੋਂ ਭੀ ਕੋਈ ਡਰ ਨਹੀਂ ਕਰਦਾ।3। ਹੇ ਭਾਈ! ਹੁਣ ਮੈਨੂੰ ਗੁਰੂ ਦੀ ਟਹਲ-ਸੇਵਾ, ਗੁਰੂ ਦੀ ਰਜ਼ਾ ਹੀ ਪਿਆਰੀ ਲੱਗਦੀ ਹੈ। ਹੇ ਨਾਨਕ! ਆਖ—(ਹੇ ਭਾਈ! ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਮੈਨੂੰ ਜਮਾਂ ਤੋਂ ਬਚਾ ਲਿਆ ਹੈ।4। 4।



Share On Whatsapp

Leave a comment


अंग : 671
धनासरी मः ५ ॥ जब ते दरसन भेटे साधू भले दिनस ओइ आए ॥ महा अनंदु सदा करि कीरतनु पुरख बिधाता पाए ॥१॥ अब मोहि राम जसो मनि गाइओ ॥ भइओ प्रगासु सदा सुखु मन महि सतिगुरु पूरा पाइओ ॥१॥ रहाउ ॥ गुण निधानु रिद भीतरि वसिआ ता दूखु भरम भउ भागा ॥ भई परापति वसतु अगोचर राम नामि रंगु लागा ॥२॥ चिंत अचिंता सोच असोचा सोगु लोभु मोहु थाका ॥ हउमै रोग मिटे किरपा ते जम ते भए बिबाका ॥३॥ गुर की टहल गुरू की सेवा गुर की आगिआ भाणी ॥ कहु नानक जिनि जम ते काढे तिसु गुर कै कुरबाणी ॥४॥४॥
अर्थ: हे भाई ! मुझे पूरा गुरु मिल गया है, (इस लिए उस की कृपा के साथ) अब मैं परमात्मा की सिफ़त-सालाह (अपने) मन में गा रहा हूँ, (मेरे अंदर आत्मिक जीवन का) रोशनी हो गई है, मेरे मन में सदा आनंद बना रहता है।1।रहाउ। हे भाई ! जब से गुरु के दर्शन प्राप्त हुए हैं, मेरे इस प्रकार के अच्छे दिन आ गए कि परमात्मा की सिफ़त-सालाह कर कर के सदा मेरे अंदर सुख बना रहता है, मुझे सर्व-व्यापक करतार मिल गया है।1। (हे भाई ! गुरु की कृपा के साथ जब से) गुणों का खजाना परमात्मा मेरे हृदय में आ बसा है , तब से मेरा दु:ख भ्रम डर दूर हो गया है। परमात्मा के नाम में मेरा प्यार बन गया है, मुझे (वह उॅतम) चीज प्राप्त हो गई है जिस तक ज्ञान-इन्द्रियों की पहुंच नहीं हो सकती।2। (हे भाई ! गुरु के दर्शन की बरकत के साथ) मैं सभी चिंताँ और सोचों से बच गया हूँ, (मेरे अंदर से) गम खत्म हो गया है, लोभ खत्म हो गया है, मोह दूर हो गया है। (गुरु की) कृपा के साथ (मेरे अंदर से) हऊमै आदि रोग मिट गए हैं, मुझे यम-राज से भी कोई डर नहीं लगता।3। हे भाई ! अब मुझे गुरु की टहल-सेवा, गुरु की रजा ही प्यारी लगती है। हे नानक ! बोल-(हे भाई ! मैं उस गुरु से सदके जाता हूँ, जिस ने मुझे यमों से बचा लिया है।4।4।



Share On Whatsapp

Leave a comment




Share On Whatsapp

Leave a comment




5 ਜੂਨ ਦੀ ਰਾਤ ਪੈਣ ਤਕ ਕੋਈ ਫੌਜੀ ਅੰਦਰ ਨਹੀਂ ਵੜਨ ਦਿੱਤਾ ਫਿਰ ਰਾਤ ਨੂੰ 8 ਕੁ ਵਜੇ ਫੌਜ ਨੇ ਆਪਣੇ ਟ੍ਰੇਂਡ ਕਮਾਂਡੋ ਤਿੰਨ ਬਾਹੀਆਂ ਤੋਂ ਅੰਦਰ ਭੇਜੇ ਇਨ੍ਹਾਂ ਸਾਰੇ ਕਮਾਂਡੋਆਂ ਦੇ ਬੁਲਟ ਪਰੂਫ ਜੈਕਟਾਂ ਸਨ ਇਨ੍ਹਾਂ ਦੇ ਗੋਲੀ ਪੂਰਾ ਨਿਸ਼ਾਨਾ ਤਕ ਕੇ ਸਿਰ ਚ ਮਾਰਨੀ ਪੈਂਦੀ ਸੀ ਜਾਂ ਜਿੱਥੇ ਜੈਕੇਟ ਨਹੀਂ ਉੱਥੇ ਮਾਰਨੀ ਪੈਂਦੀ ਸੀ ਇਨ੍ਹਾਂ ਦੀ ਟ੍ਰੇਨਿੰਗ ਵੀ ਸਪੈਸ਼ਲ ਹੁੰਦੀ ਹੈ ਕਰੋੜਾਂ ਰੁਪਏ ਇਨ੍ਹਾਂ ਤੇ ਖਰਚ ਅਉਦਾ ਇਹ ਕਮਾਂਡੋ ਅੰਦਰ ਲੰਘ ਗਏ ਅੰਦਰਲੀ ਡਿਉੜੀ ਤਕ ਇਹ ਪਹੁੰਚ ਗਏ ਇਨ੍ਹਾਂ ਦੀਆਂ ਜੈਕੇਟਾਂ ਦਾ ਸਾਨੂੰ ਇੱਕ ਫਾਇਦਾ ਵੀ ਹੋਇਆ ਉਹ ਇਹ ਕਿ ਜਦੋਂ ਇਨ੍ਹਾਂ ਦੀ ਵਰਦੀ ਤੇ ਗੋਲੀ ਵੱਜਦੀ ਸੀ ਤਾਂ ਉਹਦੇ ਵਿੱਚੋਂ ਅੱਗ ਦਾ ਭੰਬੂਕਾ ਨਿਕਲਦਾ ਸੀ ਉਹ ਹਨੇਰੇ ਚ ਚਾਨਣ ਕਰ ਦਿੰਦਾ ਸੀ ਉਹਦੇ ਨਾਲ ਆਲੇ ਦੁਆਲੇ ਹੋਰ ਕਮਾਂਡੋ ਵੀ ਸਪੱਸ਼ਟ ਦਿਸ ਪੈਂਦੇ ਸਨ ਜੋ ਥੱਲੇ ਲੇਟੇ ਹੋਏ ਸੀ ਬਸ ਫਿਰ ਪਲਾਂ ਚ ਹੀ ਮੋਰਚਿਆਂ ਤੋਂ ਸਿੰਘਾਂ ਨੇ ਨਿਸ਼ਾਨੇ ਬੰਨ੍ਹ ਬੰਨ੍ਹ ਕੇ ਕਮਾਂਡੋ ਭੁੰਨ ਤੇ ਇਸ ਤਰ੍ਹਾਂ ਸਿੰਘਾਂ ਨੇ ਸਾਰੇ ਕਮਾਂਡੋ ਮਾਰਤੇ ਜੋ ਗਿਣਤੀ ਵਿੱਚ 400 ਦੇ ਕਰੀਬ ਸੀ ਉਨ੍ਹਾਂ ਦੇ ਮਰਨ ਤੋਂ ਬਾਅਦ ਭਾਰਤੀ ਫੌਜ ਵਿੱਚ ਤਰਥੱਲੀ ਮੱਚੀ ਸੀ ਤੇ ਦਿੱਲੀ ਤਕ ਚੀਕ ਚਿਹਾੜਾ ਪੈ ਗਿਆ ਸੀ ਫਿਰ ਰਾਤ ਨੂੰ ਗਿਆਰਾਂ ਕੁ ਵਜੇ ਦੇ ਕਰੀਬ ਟੈਂਕ ਅੰਦਰ ਭੇਜੇ
ਅੱਖੀਂ ਡਿੱਠਾ ਹਾਲ ਭਾਈ ਸੁਖਵੰਤ ਸਿੰਘ ਜਲਾਲਾਬਾਦ
#ਸਰੋਤ ਘੱਲੂਘਾਰਾ ਜੂਨ 84
ਮੇਜਰ ਸਿੰਘ
ਗੁਰੂ ਕਿਰਪਾ ਕਰੋ



Share On Whatsapp

Leave a comment


ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਬਾਰੇ ਬਹੁ ਪੱਖੀ ਵਿਚਾਰ (1563 – 1606ਈ.) ਭਾਗ ਦੂਜਾ
(6) ਦੂਜੇ ਪਾਸੇ ਕੱਟੜ, ਮੁਤੱਅਸਬੀ ਤੇ ਜਨੂੰਨੀ ਮੁਸਲਮਾਨ ਵੀ ਗੁਰੂ ਜੀ ਦੇ ਸਿੱਖੀ ਪ੍ਰਚਾਰ ਤੋਂ ਦੁਖੀ ਸਨ। ਇਸਲਾਮ ਦੇ ਭਾਈਚਾਰਕ ਤੇ ਧਾਰਮਕ ਅਸੂਲ ਕੁਝ ਇਸ ਤਰ੍ਹਾਂ ਦੇ ਹੀ ਰਹੇ ਹਨ ਕਿ ਉਹ ਸ਼ੁਰੂ ਤੋਂ ਹਰ ਥਾਂ ਮੁਸਲਮਾਨੀ ਰਾਜ ਸ਼ਕਤੀ ਵਾਲੇ ਸਮਾਜ ਦੀ ਸਥਾਪਨਾ ਕਰਨਾ ਆਪਣੇ ਮੱਤ ਦੇ ਅਨੁਕੂਲ ਸਮਝਦੇ ਰਹੇ ਹਨ। ਉਹ ਹਿੰਦੁਸਤਾਨ ਵਿਚ ਨਿਰੋਲ ਇਸਲਾਮੀ ਰਾਜ ਕਾਇਮ ਕਰਨਾ ਚਾਹੁੰਦੇ ਸਨ ਪਰੰਤੂ, ਗੁਰੂ ਜੀ ਦਾ ਪ੍ਰਚਾਰ ਉਨ੍ਹਾਂ ਦੇ ਇਸ ਕਾਰਜ ਵਿਚ ਵੱਡੀ ਰੋਕ ਸੀ। ਸਿੱਖੀ ਦੇ ਪ੍ਰਚਾਰ ਤੋਂ ਪ੍ਰਭਾਵਤ ਹੋ ਕੇ ਬਹੁਤ ਸਾਰੇ ਮੁਸਲਮਾਨ ਸਿੱਖ ਧਰਮ ਗ੍ਰਹਿਣ ਕਰ ਰਹੇ ਸਨ। ਗੁਰੂ ਅਮਰਦਾਸ ਜੀ ਦੁਆਰਾ ਥਾਪੀਆਂ 22 ਮੰਜੀਆਂ ਵਿਚੋਂ ਇਕਮੰਜੀਦਾਰ ਅੱਲਾ ਯਾਰ ਖ਼ਾਨ ਮੁਸਲਮਾਨ ਤੋਂ ਸਿੱਖ ਬਣ ਕੇ ਸਿੱਖੀ ਦਾ ਵੱਡਾ ਪ੍ਰਚਾਰਕ ਬਣ ਚੁੱਕਾ ਸੀ। ਇਸੇ ਪ੍ਰਕਾਰ ਜਲੰਧਰ ਦੇ ਗਵਰਨਰ ਸੱਯਦ ਅਜ਼ੀਮ ਖਾਂ ਨੇ ਸਿੱਖੀ ਤੋਂ ਪ੍ਰਭਾਵਤ ਹੋ ਕੇ ਨਾ ਸਿਰਫ ਸਿੱਖੀ ਅਸੂਲ ਗ੍ਰਹਿਣ ਕੀਤੇ, ਬਲਕਿ ਸਤਿਗੁਰਾਂ ਨੂੰ ਉਚੇਚੀ ਬੇਨਤੀ ਕਰਕੇ ਆਪਣੇ ਇਲਾਕੇ ਕਰਤਾਰਪੁਰ (ਜ਼ਿਲ੍ਹਾ ਜਲੰਧਰ) ਵਿਖੇ ਸਿੱਖੀ ਦਾ ਮਹਾਨ ਕੇਂਦਰ ਸਥਾਪਤ ਕਰਵਾਇਆ। ਪੱਖੋਕੇ (ਜ਼ਿਲ੍ਹਾ ਅੰਮ੍ਰਿਤਸਰ) ਵਿਖੇ ਸਖੀ ਸਰਵਰੀਆਂ ਦੀ ਗੱਦੀ, ਜੋ ਸ਼ੇਖ ਫੱਤੇ ਦੀ ਗੱਦੀ ਕਰਕੇ ਵੀ ਮਸ਼ਹੂਰ ਸੀ, ਇਸਲਾਮ ਦਾ ਇਕ ਪ੍ਰਮੁੱਖ ਪ੍ਰਚਾਰ ਸੈਂਟਰ ਸੀ। ਇਸ ਗੱਦੀ ਦੇ ਪ੍ਰਚਾਰ ਨੂੰ ਖੁੰਢਾ ਕਰਨ ਲਈ ਗੁਰੂ ਜੀ ਨੇ ਪੱਖੋਕੇ ਤੋਂ ਪੰਜ ਕੁ ਮੀਲ ਪੱਛਮ ਵਾਲੇ ਪਾਸੇ, ਤਰਨ ਤਾਰਨ ਸ਼ਹਿਰ ਵਸਾ ਕੇ ਸਿੱਖੀ ਦਾ ਪ੍ਰਚਾਰ ਕੇਂਦਰ ਸਥਾਪਤ ਕਰ ਦਿੱਤਾ। ਇਸ ਨਾਲ ਸਖੀ ਸਰਵਰੀਆਂ ਦੇ ਇਸਲਾਮਕ ਪ੍ਰਚਾਰ ਨੂੰ ਤਕੜੀ ਢਾਹ ਲੱਗੀ ਅਤੇ ਬੜਾ ਜਾਣਿਆ ਜਾਂਦਾ ਸਖੀ ਸਰਵਰੀਆਂ ਅਤੇ ਕਬਰਾਂ ਪੂਜ, ਭਾਈ ਮੰਝ੍ਹ ਗੁਰੂ ਜੀ ਦਾ ਸਿੱਖ ਬਣਿਆ। ਇਸ ਕਾਰਨ, ਕੱਟੜ ਤੇ ਜਨੂੰਨੀ ਮੁਸਲਮਾਨ ਡਾਢੇ ਚਿੰਤਾਤੁਰ ਹੋਏ, ਕਿਉਂਕਿ ਇਕ ਤਾਂ ਉਨ੍ਹਾਂ ਦੇ ਸਾਰੇ ਹਿੰਦੁਸਤਾਨ ਨੂੰ ਇਸਲਾਮੀ ਝੰਡੇ ਹੇਠ ਲਿਆਉਣ ਦੇ ਨਿਸ਼ਾਨੇ ਨੂੰ ਪੂਰਾ ਕਰਨ ਵਿਚ ਇਕ ਵੱਡਾ ਵਿਘਨ ਪੈ ਗਿਆ ਅਤੇ ਦੂਜਾ, ਉਲਟੇ ਮੁਸਲਮਾਨਾਂ ਵਿਚੋਂ ਆਪਣੇ ਧਰਮ ਦਾ ਪਰਿਵਰਤਨ ਕਰਕੇ ਲੋਕ ਸਿੱਖ ਬਣਨੇ ਸ਼ੁਰੂ ਹੋ ਗਏ।

(7) ਆਦਿ ਗੁਰੂ ਗ੍ਰੰਥ ਸਾਹਿਬ: ਬਾਦਸ਼ਾਹ ਅਕਬਰ ਜਦੋਂ ਸੰਨ 1600 ਦੇ ਲਾਗੇ-ਚਾਗੇ ਖ਼ੁਦ ਪੰਜਾਬ ਆਇਆ ਸੀ ਤਾਂ ਗੁਰੂ-ਦੋਖੀਆਂ ਨੇ ਇਕ ਮੇਜਰਨਾਮੇ ਦੁਆਰਾ ਇਸ ਗੱਲ ਦੀ ਸ਼ਿਕਾਇਤ ਕੀਤੀ ਸੀ ਕਿ ਗੁਰੂ ਸਾਹਿਬ ਨੇ ਆਪਣੀ ਉੱਮਤ ਲਈ ਇਕ ਅਜਿਹੀ ਧਰਮ-ਪੁਸਤਕ ਤਿਆਰ ਕਰ ਲਈ ਹੈ ਜਿਸ ਵਿਚ ਇਸਲਾਮ ਬਾਰੇ ਨਿੰਦਾ ਤੇ ਬੇਅਦਬੀ-ਭਰੇ ਸ਼ਬਦ ਦਰਜ ਹਨ। ਪਰ ਅਕਬਰ ਨੇ ਜਦੋਂ ਉਸ ਪਾਵਨ ਪੁਸਤਕ, ਆਦਿ (ਗੁਰੂ) ਗ੍ਰੰਥ ਸਾਹਿਬ, ਦੇ ਕੁਝ ਵਿਕੋਲਿੱਤਰੇ ਸ਼ਬਦ ਥਾਂਉਂ-ਥਾਂਈਉਂ ਸੁਣੇ ਤਾਂ ਉਸ ਦੀ ਖੁਸ਼ੀ ਤੇ ਤਸੱਲੀ ਦੀ ਕੋਈ ਹੱਦ ਨਹੀਂ ਰਹੀ ਸੀ ਅਤੇ ਉਸ ਨੇ ਝੂਠੀ ਸ਼ਿਕਾਇਤ ਨੂੰ ਉਸੇ ਵੇਲੇ ਖ਼ਾਰਜ ਕਰਦਿਆਂ ਅਤੇ ਸਤਿਕਾਰ ਤੇ ਧੰਨਵਾਦ ਵਜੋਂ 51 ਮੁਹਰਾਂ ਭੇਟਾ ਕਰਦਿਆਂ, ਗੁਰੂ ਸਾਹਿਬ ਦੇ ਸਰਬ-ਸਾਂਝੇ ਸੰਦੇਸ਼ ਤੇ ਪਰਉਪਕਾਰੀ ਕਾਰਜਾਂ ਦੀ ਭਰਪੂਰ ਸ਼ਲਾਘਾ ਵੀ ਕੀਤੀ ਸੀ। (ਗੁਪਤਾ, ਹਿਸਟਰੀ ਆਫ਼ ਦੀ ਸਿੱਖਸ, 1984, ਪੰਨਾ 143-44) ਗੁਰੂ ਅਰਜਨ ਦੇਵ ਜੀ ਨੇ ਇਸ ਕ੍ਰਿਪਾਲਤਾ ਤੇ ਪੈਜ ਰਖਾਈ ਲਈ ਵੀ ਕੇਵਲ ਵਾਹਿਗੁਰੂ ਦਾ ਹੀ ਧੰਨਵਾਦ ਕਰਦਿਆਂ ਫ਼ੁਰਮਾਇਆ ਸੀ: ‘‘ਮਹਜਰੁ ਝੂਠਾ ਕੀਤੋਨੁ ਆਪਿ॥ ਪਾਪੀ ਕਉ ਲਾਗਾ ਸੰਤਾਪੁ॥… ਰੋਗ ਬਿਆਪੇ ਕਰਦੇ ਪਾਪ॥ ਅਦਲੀ ਹੋਇ ਬੈਠਾ ਪ੍ਰਭੁ ਆਪਿ॥… ਨਾਨਕ ਸਰਨਿ ਪਰੇ ਦਰਬਾਰਿ॥ ਰਾਖੀ ਪੈਜ ਮੇਰੈ ਕਰਤਾਰਿ॥’’ (ਪੰਨਾ 199)

(8) ਸ਼ੇਖ ਅਹਿਮਦ ਸਰਹੰਦੀ ਤੀਖਣ ਬੁੱਧੀ ਵਾਲਾ ਕੱਟੜ ਮੁਸਲਮਾਨ ਸੀ ਅਤੇ ਹਰ ਕਿਸੇ ਨੂੰ ਪ੍ਰਭਾਵਤ ਕਰਨ ਦੀ ਕਾਬਲੀਅਤ ਰੱਖਦਾ ਸੀ। ਸ਼ੇਖ ਫਰੀਦ ਬੁਖਾਰੀ (ਮੁਰਤਜ਼ਾ ਖਾਂ) ਅਕਬਰ ਦੇ ਜੀਵਨ ਦੇ ਅੰਤਲੇ ਸਮੇਂ ਵਿਚ ਸਭ ਨਾਲੋਂ ਵੱਧ ਮਜ਼ਬੂਤ ਤੇ ਪ੍ਰਭਾਵਸ਼ਾਲੀ ਦਰਬਾਰੀ ਬਣ ਚੁੱਕਾ ਸੀ ਅਤੇ ਉਹ ਸ਼ੇਖ ਅਹਿਮਦ ਸਰਹੰਦੀ ਦਾ ਸ਼ਰਧਾਲੂ ਬਣ ਗਿਆ ਸੀ। ਸ਼ੇਖ ਅਹਿਮਦ ਸਰਹੰਦੀ ਗੁਰੂ ਅਰਜਨ ਸਾਹਿਬ ਜੀ ਦਾ ਕੱਟੜ ਵਿਰੋਧੀ ਸੀ, ਕਿਉਂਕਿ ਉਹ ਗੁਰੂ ਜੀ ਦੇ ਪ੍ਰਚਾਰ ਨੂੰ ਇਸਲਾਮ ਦੇ ਪ੍ਰਚਾਰ ਦੇ ਰਸਤੇ ਵਿਚ ਰੁਕਾਵਟ ਸਮਝਦਾ ਸੀ। ਅਕਬਰ ਦੇ ਬਾਦਸ਼ਾਹ ਹੁੰਦਿਆਂ ਕੱਟੜਪੰਥੀ ਸ਼ੇਖ ਅਹਿਮਦ ਸਰਹੰਦੀ (1569-1624 ਈ.) ਦੀ ਕੋਈ ਪੇਸ਼ ਨਾ ਗਈ। ਅਕਬਰ ਸੁਲਹਕੁਲ ਦੀ ਨੀਤੀ ਦਾ ਸਮਰਥਕ ਸੀ ਅਤੇ ਉਸ ਦਾ ਪੋਤਰਾ ਖੁਸਰੋ (ਜਹਾਂਗੀਰ ਦਾ ਪੁੱਤਰ) ਵੀ ਇਨ੍ਹਾਂ ਵਿਚਾਰਾਂ ਦਾ ਧਾਰਨੀ ਸੀ। ਇਸ ਲਈ ਅਕਬਰਉਸ ਨੂੰ ਰਾਜਗੱਦੀ ਦੇਣਾ ਚਾਹੁੰਦਾ ਸੀ। ਪਰੰਤੂ ਜਹਾਂਗੀਰ ਖੁਦ ਬਾਦਸ਼ਾਹ ਬਣਨਾ ਚਾਹੁੰਦਾ ਸੀ, ਜਦਕਿ ਅਕਬਰ ਉਸ ਨੂੰ ਸ਼ਰਾਬੀ ਤੇ ਅੱਯਾਸ਼ ਹੋਣ ਕਾਰਨ ਚੰਗਾ ਨਹੀਂ ਸੀ ਸਮਝਦਾ।

ਸਹਿਨਸ਼ੀਲ ਬਾਦਸ਼ਾਹ ਅਕਬਰ ਦੇ 17 ਅਕਤੂਬਰ 1605 ਨੂੰ ਆਗਰੇ ਵਿੱਚ ਹੋਏ ਦੇਹਾਂਤ ਤੋਂ ਬਾਅਦ, ਜਦੋਂ ਉਸ ਦਾ ਪੁੱਤਰ, ਨੂਰ-ਉਦ-ਦੀਨ ਜਹਾਂਗੀਰ (1605-1627 ਈ.) ਤਖ਼ਤ-ਨਸ਼ੀਨ ਹੋਇਆ ਤਾਂ ਮੁਗ਼ਲੀਆ ਸਰਕਾਰ ਦੀ ਨੀਤ ਤੇ ਨੀਤੀ ਬਦਲਣੀ ਸ਼ੁਰੂ ਹੋ ਗਈ ਸੀ। ਆਪਣੇ ਆਪ ਨੂੰ ਰੱਬ ਦਾ ਨਾਇਬ ਤੇ ‘ਮਜੱਦਦਅਲਫ਼ ਸਾਨੀ’ ਅਖਵਾਉਣ ਵਾਲੇ ਅਤੇ ਗੁਰੂ ਅਰਜਨ ਦੇਵ ਜੀ ਨੂੰ ‘ਇਮਾਮੇ ਕੁਫ਼ਰ’ ਆਖਣ ਵਾਲੇ ਸ਼ੇਖ ਅਹਿਮਦ ਸਰਹੰਦੀ ਅਤੇ ਉਸ ਦੀਆਂ ਤੁਅੱਸਬੀ ਸਰਗਰਮੀਆਂ ਦਾ ਬੋਲ-ਬਾਲਾ ਹੋ ਗਿਆ ਸੀ। (ਪੰਜਾਬ ਪਾਸਟ ਐਂਡ ਪਰੈਜ਼ੈਂਟ, ਜਿ. 12, 1978, ਪੰਨਾ 163)।

ਜਹਾਂਗੀਰ ਨਾ ਤਾਂ ਕੱਟੜ ਮੁਸਲਮਾਨ ਸੀ ਤੇ ਨਾ ਹੀ ਇਸਲਾਮ ਨਾਲ ਉਸ ਦਾ ਕੋਈ ਵਾਸਤਾ ਸੀ। ਉਸ ਦਾ ਇਕੋ ਇਕ ਨਿਸ਼ਾਨਾ ਹਿੰਦੁਸਤਾਨ ਦਾ ਤਖ਼ਤ ਹਾਸਲ ਕਰਨਾ ਸੀ। ਰਾਜ ਦਰਬਾਰ ਦੇ ਜਿਸ ਧੜੇ ਨੂੰ ਉਹ ਨਾਲ ਲੈ ਸਕਦਾ ਸੀ, ਉਹ ਹਰ ਪ੍ਰਕਾਰ ਦੀ ਗੰਢ-ਤੁਪ ਕਰਕੇ ਨਾਲ ਲੈਣ ਦੇ ਜਤਨ ਕਰ ਰਿਹਾ ਸੀ।

ਜਦ ਕੱਟੜ ਤੇ ਜਨੂੰਨੀ ਮੁਸਲਮਾਨਾਂ ਦਾ ਧੜਾ ਜਹਾਂਗੀਰ ਨੂੰ ਤਖ਼ਤ ਦਿਵਾਉਣ ਵਿਚ ਕਾਮਯਾਬ ਹੋ ਗਿਆ ਤਾਂ ਇਸ ਦੀ ਸਭ ਤੋਂ ਵੱਧ ਖੁਸ਼ੀ ਸ਼ੇਖ ਅਹਿਮਦ ਸਰਹੰਦੀ ਨੂੰ ਹੋਈ, ਜਿਸ ਦਾ ਪਤਾ ਉਸ ਦੀਆਂ ਚਿੱਠੀਆਂ ਦੇ ਸੰਗ੍ਰਹਿ ਮਕਤੂਬਾਤਿ-ਇਮਾਮਿ-ਰਬਾਨੀ ਦੀ ਚਿੱਠੀ ਨੰਬਰ 47, ਜੋ ਸ਼ੇਖ ਫਰੀਦ ਬੁਖਾਰੀ ਨੂੰ ਲਿਖੀ ਗਈ ਸੀ, ਤੋਂ ਲੱਗਦਾ ਹੈ। ਉਹ ਲਿਖਦਾ ਹੈ, ‘ਇਸਲਾਮ ਦੀ ਸਰਬ ਉਤਮਤਾ ਨੂੰ ਨਾ ਮੰਨਣ ਵਾਲੇ ਅਕਬਰ ਬਾਦਸ਼ਾਹ ਦੀ ਮੌਤ ਦੀ ਖ਼ਬਰ ਅਤੇ ਇਸਲਾਮ ਦੇ ਬਾਦਸ਼ਾਹ ਦੇ ਤਖ਼ਤ ਉੱਤੇ ਬੈਠਣ ਦੀ ਖ਼ਬਰ ਅੱਜ ਸਾਰੇ ਸੱਚੇ ਮੁਸਲਮਾਨਾਂ ਨੇ ਬੜੇ ਚਾਅ ਨਾਲ ਸੁਣੀ ਅਤੇ ਸਭ ਨੇ ਫੈਸਲਾ ਕੀਤਾ ਹੈ ਕਿ ਇਸਲਾਮ ਦੇ ਬਾਦਸ਼ਾਹ ਜਹਾਂਗੀਰ ਨੂੰ ਪੂਰੀ ਪੂਰੀ ਮਦਦ ਦਿੱਤੀ ਜਾਏ ਤਾਂ ਕਿ ਇਸਲਾਮ ਦਾ ਭਰਪੂਰ ਪਸਾਰਾ ਕਰਕੇ ਇਸ ਦੀ ਤਾਕਤ ਵਿਚ ਵਾਧਾ ਕੀਤਾ ਜਾਏ।’ ਮੌਕੇ ਦਾ ਫਾਇਦਾ ਉਠਾਉਂਦਿਆਂ ਸ਼ੇਖ ਅਹਿਮਦ ਸਰਹੰਦੀ ਦੇ ਇਸ਼ਾਰੇ ਉੱਤੇ ਸ਼ੇਖ ਫਰੀਦ ਬੁਖਾਰੀ ਨੇ 23 ਮਈ 1606 ਦੇ ਨੇੜੇ ਤੇੜੇ ਇਕ ਝੂਠੀ ਸ਼ਿਕਾਇਤ ਗੁਰੂ ਅਰਜਨ ਪਾਤਸ਼ਾਹ ਬਾਰੇ ਪਹੁੰਚਾਈ ਕਿ ਗੁਰੂ ਜੀ ਨੇ ਗੋਇੰਦਵਾਲ ਵਿਖੇ ਬਾਗੀ ਖੁਸਰੋ ਦੀ ਮਦਦ ਕੀਤੀ ਅਤੇ ਉਸ ਦੇ ਮੱਥੇ ਉੱਤੇ ਤਿਲਕ ਲਗਾਇਆ। (ਕੁਝ ਇਤਿਹਾਸਕਾਰਾਂ ਅਨੁਸਾਰ ਜਦੋਂ ਖੁਸਰੋ ਨੇ ਗੋਇੰਦਵਾਲ ਦੇ ਪੱਤਣ ਤੋਂ ਬਿਆਸ ਦਰਿਆ ਪਾਰ ਕੀਤਾ, ਉਸ ਸਮੇਂ ਗੁਰੂ ਅਰਜਨ ਸਾਹਿਬ ਜੀ ਤਰਨ ਤਾਰਨ ਸਾਹਿਬ ਵਿਖੇ ਸਨ ਅਤੇ ਖੁਸਰੋ ਦਾ ਗੁਰੂ ਸਾਹਿਬ ਜੀ ਨਾਲ ਮੇਲ ਨਹੀਂ ਸੀ ਹੋਇਆ।) ਇਹ ਫਰਜ਼ੀ ਕਹਾਣੀ ਸਿਰਫ ਇਸ ਲਈ ਘੜੀ ਗਈ ਤਾਂ ਕਿ ਜਹਾਂਗੀਰ ਦੇ ਗੁੱਸੇ ਨੂੰ (ਜੋ ਖੁਸਰੋ ਦੀ ਬਗ਼ਾਵਤ ਕਾਰਨ ਅੱਗੇ ਹੀ ਗੁੱਸੇ ਵਿਚ ਸੀ) ਹੋਰ ਭੜਕਾਇਆ ਜਾ ਸਕੇ ਤੇ ਖੁਸਰੋ ਦਾ ਹਮਾਇਤੀ ਦੱਸ ਕੇ ਗੁਰੂ ਜੀ ਨੂੰ ਵੀ ਖੁਸਰੋ ਦੇ ਦੂਸਰੇ ਹਮਾਇਤੀਆਂ ਦੀ ਤਰ੍ਹਾਂ ਸਖ਼ਤ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਜਾਵੇ। ਗੁਰੂ ਜੀ ਦੇ ਖਿਲਾਫ਼ ਕੀਤੀ ਸ਼ਿਕਾਇਤ ਦਾ ਜਹਾਂਗੀਰ ਦੇ ਮਨ ’ਤੇ ਬੜਾ ਪ੍ਰਭਾਵ ਪਿਆ ਕਿਉਂਕਿ ਇਕ ਤਾਂ ਇਹ ਸ਼ਿਕਾਇਤ ਉਸ ਦੇ ਸਭ ਤੋਂ ਭਰੋਸੇਯੋਗ ਤੇ ਵਿਸ਼ਵਾਸਪਾਤਰ ਦਰਬਾਰੀ ਸ਼ੇਖ ਫਰੀਦ ਬੁਖਾਰੀ (ਮੁਰਤਜ਼ਾ ਖਾਂ) ਨੇ ਕੀਤੀ ਸੀ ਤੇ ਦੂਸਰਾ ਇਹ ਸ਼ਿਕਾਇਤ ਗੁਰੂ ਜੀ ਨੂੰ ਖੁਸਰੋ ਦਾ ਹਮਾਇਤੀ ਸਿੱਧਕਰਦੀ ਸੀ ਅਤੇ ਖੁਸਰੋ ਦੀ ਬਗ਼ਾਵਤ ਤੋਂ ਖਫ਼ਾ ਜਹਾਂਗੀਰ, ਖੁਸਰੋ ਦੇ ਹਰੇਕ ਹਮਾਇਤੀ ਨੂੰ ਸਖ਼ਤ ਸਜ਼ਾ ਦੇਣ ਦੇ ਹੱਕ ਵਿਚ ਸੀ। ਜਹਾਂਗੀਰ ਦੇ ਮਨ ’ਤੇ ਇਸ ਸ਼ਿਕਾਇਤ ਦਾ ਜੋ ਪ੍ਰਤੀਕਰਮ ਹੋਇਆ ਉਹ ਉਸ ਦੀ ਆਪਣੀ ਸਵੈ-ਲਿਖਤ ਤੁਜ਼ਕਿ ਜਹਾਂਗੀਰੀ ਵਿਚੋਂ ਪੜ੍ਹਿਆਂ ਪਤਾ ਲਗਦਾ ਹੈ। ਸ਼ਰਾਬੀ, ਅੱਯਾਸ਼ ਅਤੇ ਤੁਅੱਸਬਨਾਲ ਭਰਿਆ-ਪੀਤਾ ਜਹਾਂਗੀਰ ਅਤੇ ਉਸ ਦੇ ਧਾਰਮਿਕ ਸਰਪ੍ਰਸਤ ਤੇ ਕੱਟੜਪੰਥੀ ਸਲਾਹਕਾਰ ਆਪਣੇ ਰਾਜ-ਭਾਗ ਤੇ ਧਰਮ-ਖੇਤਰ ਵਿਚ ਅਜਿਹੀ ਬੇਬਾਕ ਵੱਖਰਤਾ ਬਰਦਾਸ਼ਤ ਨਹੀਂ ਕਰ ਸਕੇ ਸਨ ਅਤੇ ਉਨ੍ਹਾਂ ਨੇ ਇਸ ਲਹਿਰ ਨੂੰ ਉੱਥੇ ਹੀ ਰੋਕ ਦੇਣ ਅਤੇ ਇਸ ਦੇ ਪਾਵਨ ਸੰਚਾਲਕ ਨੂੰ ਛੇਤੀ ਤੋਂ ਛੇਤੀ ਮਾਰ-ਮੁਕਾਉਣ ਦਾ ਪੱਕਾ ਫੈਸਲਾ ਕਰ ਲਿਆ ਸੀ। ਸਿੱਖ ਲਹਿਰ ਨੂੰ ਦੁਕਾਨੇ ਬਾਤਲ (ਕੂੜ ਦਾ ਵਪਾਰ) ਕਹਿ ਕੇ ਦਬਾਉਣ ’ਤੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਤੋਂ ਕੇਵਲ ਵੀਹਦਿਨ ਬਾਅਦ, ਜਹਾਂਗੀਰ ਨੇ ਆਪਣੀ ਸਵੈਜੀਵਨੀ, ਤੁਜ਼ਕਿ ਜਹਾਂਗੀਰੀ ਵਿਚ 19 ਜੂਨ 1606 ਈ. ਨੂੰ ਇਹ ਆਪ ਲਿਖਿਆ ਸੀ: ‘ਗੋਇੰਦਵਾਲ ਵਿਚ, ਜੋ ਦਰਿਆ ਬਿਆਸ ਦੇ ਕੰਢੇ ਸਥਿਤ ਹੈ, (ਗੁਰੂ) ਅਰਜਨ ਨਾਂ ਦਾ ਇਕ ਹਿੰਦੂ ਪੀਰਾਂ-ਸ਼ੇਖਾਂ ਦੇ ਭੇਸ ਵਿਚ ਰਹਿ ਰਿਹਾ ਸੀ। ਉਸ ਨੇ ਬਹੁਤ ਸਾਰੇ ਸਿੱਧੇ-ਸਾਦੇ ਹਿੰਦੂਆਂ, ਸਗੋਂ ਮੂਰਖ ਅਤੇ ਨੀਚ ਮੁਸਲਮਾਨਾਂ ਨੂੰ ਵੀ ਆਪਣੇ ਧਰਮ-ਕਰਮ ਦਾ ਸ਼ਰਧਾਲੂ ਬਣਾ ਕੇ, ਆਪਣੀ ਪੀਰੀ ਅਤੇ ਪਦਵੀ ਦਾ ਢੋਲ ਉੱਚੀ ਆਵਾਜ਼ ਨਾਲ ਵਜਾਇਆ ਹੋਇਆ ਸੀ। ਲੋਕ ਉਸ ਨੂੰ ‘ਗੁਰੂ’ ਆਖਦੇ ਸਨ ਅਤੇ ਕਈ ਪਾਸਿਆਂ ਅਤੇ ਦਿਸ਼ਾਵਾਂ ਦੇ ਭੋਲੇ-ਭਾਲੇ ਅਤੇ ਪਾਖੰਡ-ਪੂਜ ਲੋਕ ਉਸ ਵੱਲ ਰੁਚਿਤ ਸਨ ਅਤੇ ਉਸ ਦੀ ਜਾਤ ਵਿਚ ਸੰਪੂਰਨ ਨਿਸਚਾ ਰੱਖ ਰਹੇ ਸਨ। ਉਨ੍ਹਾਂ ਨੇ ਤਿੰਨ-ਚਾਰ ਪੀੜ੍ਹੀਆਂ ਤੋਂ ਇਹ ਦੁਕਾਨ (ਭਾਵ ਸਿੱਖ ਲਹਿਰ) ਚਲਾਈ ਹੋਈ ਸੀ। ਮੇਰੇ ਦਿਲ ਵਿਚ ਇਹ ਖਿਆਲ ਚੋਖੇ ਚਿਰ ਤੋਂ ਆ ਰਿਹਾ ਸੀ ਕਿ ਇਸ ਝੂਠ ਦੀ ਦੁਕਾਨ (ਭਾਵ ਸਿੱਖ ਧਰਮ) ਨੂੰ ਬੰਦ ਕਰ ਦਿੱਤਾ ਜਾਏ ਜਾਂ ਉਸ (ਗੁਰੂ ਅਰਜਨ ਦੇਵ ਜੀ) ਨੂੰ ਇਸਲਾਮ ਦੇ ਧਰਮ-ਮੰਡਲ ਵਿਚ ਦਾਖਲ ਕਰ ਲਿਆ ਜਾਏ।… ਮੈਂ ਹੁਕਮ ਦਿੱਤਾ ਕਿ ਉਸ ਨੂੰ ਹਾਜ਼ਰ ਕੀਤਾ ਜਾਏ ਜਾਂ ਉਸ ਨੂੰ ਇਸਲਾਮ ਦੇ ਘੇਰੇ ਵਿਚ ਦਾਖ਼ਲ ਕਰ ਲਿਆ ਜਾਏ। ਉਸ ਦਾ ਘਰ-ਘਾਟ ਤੇ ਬੱਚੇ ਮੈਂ ਮੁਰਤਜ਼ਾ ਖ਼ਾਨ ਦੇ ਹਵਾਲੇ ਕੀਤੇ ਅਤੇ ਉਸ ਦਾ ਮਾਲ-ਅਸਬਾਬ, ਜ਼ਬਤ ਕਰ ਕੇ ਮੈਂ ਹੁਕਮ ਦਿੱਤਾ ਕਿ ਉਸ ਨੂੰ ਸਿਆਸਤ (ਵਿਧਾਨ) ਅਤੇ ਯਾਸਾ ਦੀ ਰਾਜ-ਡੰਡਾਵਲੀ ਅਨੁਸਾਰ, ਮਾਰ-ਮੁਕਾ ਦਿੱਤਾ ਜਾਏ।’ (ਤੁਜ਼ਕਿ ਜਹਾਂਗੀਰੀ, 1606 ਈ., ਪੰਨਾ 35)

ਯਾਸਾ ਦੀ ਰਾਜ-ਦੰਡਾਵਲੀ ਮੰਗੋਲੀਆਂ ਦਾ ਉਹ ਕਾਨੂੰਨ ਸੀ ਜਿਸ ਨੂੰ ਚੰਗੇਜ਼ ਖਾਂ ਨੇ ਬੱਧਾ ਅਤੇ ਇਹ ਦੰਡ ਰਾਜਨੀਤਕ ਕਾਰਨਾਂ ਕਰਕੇ ਦਿੱਤਾ ਜਾਂਦਾ ਸੀ, ਨਾਂ ਕਿ ਮੁਸਲਮਾਨੀ ਧਰਮ ਕਰਕੇ। ਚੰਦੂ ਜੋ ਕਿ ਗੁਰੂ ਜੀ ਵਾਸਤੇ ਬਦਲੇ ਦੀ ਭਾਵਨਾ ਰੱਖਦਾ ਸੀ, ਉਸ ਨੂੰ ਬਦਲਾ ਲੈਣ ਦਾ ਮੌਕਾ ਮਿਲ ਗਿਆ। ਜਹਾਂਗੀਰ ਸਜ਼ਾ ਦਾ ਹੁਕਮ ਸੁਣਾ ਕੇ ਆਪ ਕਸ਼ਮੀਰ ਵਲ ਚਲਾ ਗਿਆ ਜਦੋਂ ਕਿ ਗੁਰੂ ਜੀ ਨੂੰ ਸਜ਼ਾ ਦੇਣ ਦੀ ਜ਼ੁਮੇਵਾਰੀ ਚੰਦੂ ਨੇ ਸੰਭਾਲ ਲਈ। ਇਸ ਸਜ਼ਾ ਲਈ, ਚੰਦੂ ਗੁਰੂ ਜੀ ਨੂੰ ਆਪਣੀ ਹਵੇਲੀ ਲੈ ਆਇਆ। ਫਿਰ ਕੀ, ਉਸੇ ਨਿਰਦਈ ਦੰਡਾਵਲੀ ਅਨੁਸਾਰ ਦੈਵੀ, ਕੋਮਲ-ਚਿੱਤ ਤੇ ਮਹਾਨ ਆਤਮਾ ਦੇ ਸੁਆਮੀ, ਅੰਮ੍ਰਿਤਸਰ, ਕਰਤਾਰ ਪੁਰ, ਸ੍ਰੀ ਹਰਿਗੋਬਿੰਦ ਪੁਰ, ਤਰਨ ਤਾਰਨ ਅਤੇ ਕਈ ਹੋਰ ਨਗਰਾਂ ਦੇ ਉਸਰੱਈਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਚਨਹਾਰ, ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਅਤੇ ਧਰਮ-ਕਰਮ ਦੇ ਅਨੂਠੇ ਪਹਿਰੇਦਾਰ, ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਉੱਤੇ ਬਿਠਾਇਆ ਗਿਆ, ਭਖਦੀ ਰੇਤ ਪਾ ਕੇ ਦੁਖਾਇਆ ਗਿਆ ਅਤੇ ਖੌਲਦੇ ਪਾਣੀ ਵਿਚ ਉਬਾਲਿਆ ਗਿਆ। ਇਕ ਸਮਕਾਲੀ ਬਿਦੇਸ਼ੀ ਮਿਸ਼ਨਰੀ, ਫ਼ਾਦਰ ਫਰਦੀਨੰਦ ਗੁਇਰੈਰੌ ਦੀ 25 ਸਤੰਬਰ 1606 ਨੂੰ ਲਾਹੌਰ ਤੋਂ ਆਪਣੇ ਦੇਸ਼ ਵੱਲ ਲਿਖ ਭੇਜੀ ਅਤੇ ਸੰਨ 1609 ਵਿਚ ਲਿਜ਼ਬਨ (ਪੁਰਤਗਾਲ) ਵਿਖੇ ਪ੍ਰਕਾਸ਼ਤ ਹੋਈ ਇਕ ਚਿੱਠੀ ਅਨੁਸਾਰ, ‘ਜਦੋਂ ਬਾਦਸ਼ਾਹ ਜਹਾਂਗੀਰ ਨੇ ਸ਼ਹਿਜ਼ਾਦਾ ਖੁਸਰੋ ਨੂੰ ਫੜ ਲਿਆ ਸੀ ਤਾਂ ਉਸ ਨੇ ਗੁਰੂ (ਅਰਜਨ ਦੇਵ) ਨੂੰ ਬੁਲਵਾ ਕੇ, ਇਕ ਅਮੀਰ ਮੂਰਤੀ ਪੂਜ (ਦੀਵਾਨ ਚੰਦੂ ਸ਼ਾਹ) ਦੇ ਹਵਾਲੇ ਕਰ ਦਿੱਤਾ ਸੀ। ਉਹ ਉਨ੍ਹਾਂ ਨੂੰ ਨਿੱਤ-ਨਵੇਂ ਕਸ਼ਟ ਦੇਂਦਾ ਰਿਹਾ ਸੀ। ਇਸ ਤਰ੍ਹਾਂ, ਸਿੱਖਾਂ ਦੇ ਉਹ ਨੇਕ ਪੋਪ (ਗੁਰੂ ਅਰਜਨ ਦੇਵ) ਦੁੱਖ, ਤਸੀਹੇ ਤੇ ਨਿਰਾਦਰੀਆਂ ਸਹਾਰਦੇ ਹੋਏ ਸੁਰਗਵਾਸ ਹੋ ਗਏ ਸਨ।’ (ਐਨੂਅਲ ਰੀਲੇਸ਼ਨਜ਼, 1609 ਈ., ਜਿ. 2, ਪੰਨਾ. 366) ਜਹਾਂਗੀਰ ਦਾ ਦੂਸਰਾ ਹੁਕਮ, ਕਿ ਗੁਰੂ ਜੀ ਦਾ ਘਰ-ਘਾਟ ਤੇ ਬੱਚਿਆਂ ਨੂੰ ਮੁਰਤਜ਼ਾ ਖਾਂ ਦੇ ਹਵਾਲੇ ਕੀਤਾ ਜਾਵੇ ਤੇ ਮਾਲ ਅਸਬਾਬ ਜਬਤ ਕੀਤਾ ਜਾਵੇ, ਇਤਿਹਾਸਕਾਰਾਂ ਅਨੁਸਾਰ ਸਾਈਂ ਮੀਆਂ ਮੀਰ ਜੀ ਦੇ ਦਖਲ ਦੇਣ ਤੇ ਰੱਦ ਕਰ ਦਿੱਤਾ ਗਿਆ।

ਜਹਾਂਗੀਰ ਨੂੰ ਚੁੱਕਾਂ ਦੇਣ ਵਾਲੇ ਤੁਅੱਸਬੀ ਸ਼ੇਖ ਅਹਿਮਦ ਸਰਹਿੰਦੀ ਉਰਫ਼ ਮਜੱਦਦ-ਅਲਫ਼ ਸਾਨੀ ਨੇ ਰੱਬ ਦੀ ਰਜ਼ਾ ਵਿਚ ਰਾਜ਼ੀ ਰਹਿੰਦਿਆਂ ਅਤੇ ਸ਼ੁਕਰਾਨਿਆਂਭਰੀ ਚੜ੍ਹਦੀ ਕਲਾ ਵਿਚ ਵਿਗਸਦਿਆਂ, ਦਿੱਤੀ ਗਈ ਇਸ ਮਹਾਨ ਸ਼ਹਾਦਤ ਨੂੰ ਲਾਹੌਰ ਦੇ ਉਕਤ ਗਵਰਨਰ, ਮੁਰਤਜ਼ਾ ਖ਼ਾਨ ਵੱਲ ਲਿਖੀ ਮੁਬਾਰਕੀ ਚਿੱਠੀ ਵਿਚ, ‘ਗੋਇੰਦਵਾਲ ਦੇ ਫਿਟਕਾਰਯੋਗ ਕਾਫ਼ਰ ਦਾ ਕਤਲ ਇਸਲਾਮ ਦੇ ਸ਼ਰਧਾਲੂਆਂ ਲਈ ਉੱਚਤਮ ਸ਼ੋਭਾ ਵਾਲਾ ਕੰਮ’ ਦੱਸਿਆ ਸੀ। (ਮਕਤੂਬਾਤੇ ਇਮਾਮੇ ਰੱਬਾਨੀ, ਜਿ.1-3, ਮਿਤੀ 1964, ਨੰ. 193)

ਉਪਰੋਕਤ ਸਮਕਾਲੀ ਤੇ ਭਰੋਸੇਯੋਗ ਇਤਿਹਾਸਕ ਗਵਾਹੀਆਂ (ਸਮਕਾਲੀ ਬਾਦਸ਼ਾਹ ਜਹਾਂਗੀਰ, ਬਿਦੇਸ਼ੀ ਮਿਸ਼ਨਰੀ ਫ਼ਰਦੀਨੰਦ ਅਤੇ ਸ਼ੇਖ ਅਹਿਮਦ ਸਰਹੰਦੀ ਦੀਆਂ) ਨੂੰ ਮੁੱਖ ਰੱਖਦਿਆਂ, ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਅਸਲ ਕਾਰਨ ਅਤੇ ਅਸਲ ਦੋਸ਼ੀ ਪ੍ਰਿਥੀ ਚੰਦ ਤੇ ਉਸ ਦੀ ਖ਼ਾਨਦਾਨੀ ਈਰਖਾ, ਚੰਦੂ ਤੇ ਉਸ ਦੀ ਜਾਤੀ ਰੰਜਸ਼, ਖ਼ੁਸਰੋ ਤੇ ਉਸ ਦੀ ਗੋਇੰਦਵਾਲ-ਆਵੰਦ ਜਾਂ ਇਸ ਤਰ੍ਹਾਂ ਦੀਆਂ ਆਮ-ਦੱਸੀਆਂ ਜਾਂਦੀਆਂ ਗੱਲਾਂ ਜਾਂ ਘਟਨਾਵਾਂ ਇੱਕ ਨਿਗੁਣਾ ਕਾਰਨ ਸਨ।ਇਤਿਹਾਸ ਤੋਂ ਇਸ ਗੱਲ ਦੀ ਗਵਾਹੀ ਮਿਲਦੀ ਹੈ ਕਿ ਗੁਰੂ ਅਰਜਨ ਦੇਵ ਜੀ ਦੀ, ਜਹਾਂਗੀਰ ਦੀ ਤਾਜਪੋਸ਼ੀ ਤੋਂ ਵਰ੍ਹਾ ਕੁ ਬਾਅਦ 30 ਮਈ, 1606 ਈ. ਨੂੰ ਹੋਈ ਸ਼ਹੀਦੀ ਦਾ ਮੂਲ ਤੇ ਮੁੱਖ ਕਾਰਨ ਸਿੱਖ-ਲਹਿਰ ਦੀ ਅੱਗੇ-ਵਧਤਾ ਮੁਗ਼ਲ ਰਾਜ ਦੇ ਕੱਟੜ ਸਲਾਹਕਾਰਾਂ ਦੇ ਇਸਲਾਮੀ ਰਾਜ ਸਥਾਪਤ ਕਰਨ ਵਿੱਚ ਰੋੜਾ ਬਣਨ ਦੀ ਵੱਡੀ ਸੰਭਾਵਣਾ ਸੀ ਜਿਸ ਨਾਲ ਮੁਗ਼ਲ ਰਾਜ ਦੀ ਨੀਤ ਤੇ ਨੀਤੀ ਵਿਚ ਇਕਦਮ ਅਨਿਆਂ ਭਰੀ ਤੇ ਪੱਖਪਾਤੀ ਤਬਦੀਲੀ ਆਈ ਸੀ।

ਸਿੱਖ ਇਤਿਹਾਸ ਦੀ ਇਹ ਪਹਿਲੀ ਅਤੇ ਅਦੁੱਤੀ ਸ਼ਹੀਦੀ ਸਮੇਂ ਦੇ ਮੁਗ਼ਲ ਬਾਦਸ਼ਾਹ, ਜਹਾਂਗੀਰ ਦੇ ਉਪਰੋਕਤ ਲਿਖਤੀ ਬਿਆਨ ਮੁਤਾਬਕ, ਉਸ ਦੇ ਆਪਣੇ ਹੁਕਮਅਧੀਨ ਅਤੇ ਉਸ ਦੀ ਤੁਅੱਸਬੀ ਨੀਤੀ ਅਨੁਸਾਰ ਹੀ ਹੋਈ ਸੀ।

ਇਸ ਸ਼ਹੀਦੀ ਨੇ ਸਿੱਖ ਧਰਮ ਦੀ ਉਸਾਰੀ ਦੀਆਂ ਨੀਂਹਾਂ, ਇੰਨੀਆਂ ਪੱਕੀਆਂ ਕਰ ਦਿੱਤੀਆਂ ਸਨ ਕਿ ਉਨ੍ਹਾਂ ਉੱਤੇ, ਉਨ੍ਹਾਂ ਦੇ ਹੀ ਪਾਵਨ ਪੋਤੇ (ਗੁਰੂ ਤੇਗ ਬਹਾਦਰ ਜੀ), ਪੜਪੋਤੇ (ਗੁਰੂ ਗੋਬਿੰਦ ਸਿੰਘ ਜੀ) ਤੇ ਨਕੜਪੋਤਿਆਂ (ਚਾਰ ਸਾਹਿਬਜ਼ਾਦਿਆਂ) ਨੇ ਆਪੋ-ਆਪਣੇ ਬਲੀਦਾਨਾਂ ਰਾਹੀਂ ਇਕ ਅਜਿਹਾ ਅਮਰ ਤੇ ਅਦੁੱਤੀ ਮਹਿਲ ਉਸਾਰ ਦਿੱਤਾ ਸੀ ਜਿਸ ਨੂੰ ਸਿੱਖ ਕੌਮ ਅਤੇ ਪੰਥ ਖ਼ਾਲਸਾ ਅਖਵਾਉਣ ਦਾ ਮਾਣ ਪ੍ਰਾਪਤ ਹੈ। ਅਖੀਰ ਵਿੱਚ, ਹਰ ਸਾਲ ਸ਼ਹੀਦੀ ਪੁਰਬ ਮਨਾਣ ਦਾ ਤਾਂ ਹੀ ਲ੍ਹਾਭ ਹੈ ਜੇ ਕਰ ਅਸੀਂ ਨਿਮਨ ਲਿਖਤ ਗੱਲਾਂ ਵਲ ਧਿਆਨ ਦੇਵਾਂਗੇ ਅਤੇ ਅਮਲ ਵਿੱਚ ਲਿਆਵਾਂਗੇ।

(1). ਗੁਰਬਾਣੀ ਪੜ੍ਹਨ, ਸ਼ਬਦ ਦੀ ਵਿਚਾਰ ਤੋਂ ਜੀਵਨ-ਜਾਚ ਬਾਰੇ ਗਿਆਨ ਪ੍ਰਾਪਤ ਕਰਨਾ ਅਤੇ ਗੁਰਬਾਣੀ ਤੋਂ ਸਿੱਖੀ ਜੀਵਨ-ਜਾਚ ਅਨੁਸਾਰੀ ਜੀਵਨ ਬਤੀਤਕਰਨਾ, ਕਿਰਤ ਦੀ ਕਮਾਈ ਕਰਨੀ ਅਤੇ ਸਮਾਜਕ ਜ਼ਿੰਮੇਵਾਰੀਆਂ ਵਿੱਚ ਭਰਪੂਰ ਹਿੱਸਾ ਪਾਉਣਾ।

(2). ਊਚ-ਨੀਚ, ਜਾਤ-ਪਾਤ, ਛੁਤ ਛਾਤ ਦਾ ਪੂਰਨ ਰੂਪ ਵਿੱਚ ਤਿਆਗ ਕਰ ਕੇ, ਸਰਬ-ਸਾਂਝੀਵਾਲਤਾ ਅਤੇ ਰਾਜਾ ਰੰਕ ਬਰਾਬਰੀ ਵਾਲਾ ਰਾਹ ਅਪਣਾਉਣਾ।

(3). ਔਰਤ ਜਾਤੀ ਦੇ ਸਮਾਜ ਵਿੱਚ ਬਰਾਬਰਤਾ ਦੇ ਹੱਕ ਅਤੇ ਸਤਿਕਾਰ ਕਰਨ ਦੇ ਧਾਰਨੀ ਬਣਨਾ।

(4). ਗੁਰਮੁੱਖੀ ਲਿੱਪੀ ਅਤੇ ਪੰਜਾਬੀ ਭਾਸ਼ਾ ਨੂੰ ਅਪਣਾਉਣਾ ਅਤੇ ਪ੍ਰਫੁਲਿਤ ਕਰਨਾ।

(5). ਮਨੁਖੀ ਹੱਕਾਂ ਦੀ ਰਾਖੀ ਕਰਨੀ ਅਤੇ ਸੱਚ ਦੇ ਧਾਰਨੀ ਬਣਨਾ।

(6). ਪੀਰਾਂ, ਬਾਬਿਆਂ, ਡੇਰਿਆਂ ਅਤੇ ਕਬਰਾਂ ਪੂਜਣ ਦਾ ਤਿਆਗ ਅਤੇ ਖੰਡਨ ਕਰਕੇ ਗੁਰੂ ਬਾਣੀ ਨੂੰ ਪੜ੍ਹ ਕੇ ਵਿਚਾਰਨ ਦੇ ਧਾਰਨੀ ਹੋਣਾ।

(7). ਸਾਰੇ ਸਮਾਜਿਕ ਧੜਿਆਂ ਦਾ ਤਿਆਗ ਕਰ, ਸੱਚ ਅਤੇ ਪ੍ਰਮਾਤਮਾ ਦੇ ਧੜੇ ਦੇ ਧਾਰਨੀ ਬਣਨਾ।

(8). ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪਾਂ ਅਤੇ ਪੁਰਾਤਨ ਇਤਿਹਾਸਿਕ ਸਰੋਤਾਂ ਨੂੰ ਨਾਨਕਸਰੀਆਂ ਆਦਿ ਹੋਰ ਡੇਰਿਆਂ ਦੇ ਬਣਾਏ ਅੰਗੀਠਾ ਸਾਹਿਬ ਦੀ ਸੇਵਾ ਤੋਂ ਬਚਾਣਾ ਭਾਵ ਪੁਰਾਤਨ ਪਾਵਨ ਸਰੂਪਾਂ ਤੇ ਇਤਿਹਾਸਿਕ ਸਮੱਗਰੀ ਨੂੰ ਅਗਨ ਭੇਟ ਹੋਣ ਤੋਂ ਬਚਾਉਣਾ।

(9). ਬਾਬਿਆਂ ਦੀ ਕਾਰ ਸੇਵਾ ਤੋਂ ਕਿਤੇ ਕੁਝ ਬਚੀਆਂ ਹੋਈਆਂ ਸਿੱਖ ਇਤਿਹਾਸਿਕ ਨਿਸ਼ਾਨੀਆਂ ਨੂੰ ਸੰਗਮਰ ਦੀ ਮਾਰ ਤੋਂ ਬਚਾਣਾ ਅਤੇ ਕੌਮ ਦਾ ਪੈਸਾ ਆਦਿ, ਵੀ ਬਚਾਣਾ, ਆਦਿ।
ਭੁੱਲ ਚੁੱਕ ਮੁਆਫ ਕਰਨਾ ਜੀ
ਦਾਸ ਸਿਮਰਨਜੀਤ ਸਿੰਘ ਖ਼ਾਲਸਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 👏🏻

This love story was submitted by ਸਿਮਰਨਜੀਤ ਸਿੰਘ ਖ਼ਾਲਸਾ 9878533386.



Share On Whatsapp

Leave a comment


ਅੰਗ : 697
ਜੈਤਸਰੀ ਮਹਲਾ ੪ ॥ ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ ॥ ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ ਓਇ ਖਪਿ ਖਪਿ ਮੁਏ ਕਰਾਂਝਾ ॥੧॥ ਮੇਰੇ ਮਨ ਜਪਿ ਰਾਮ ਨਾਮੁ ਹਰਿ ਮਾਝਾ ॥ ਹਰਿ ਹਰਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ ਗੁਰਿ ਗਿਆਨੁ ਦੀਓ ਮਨੁ ਸਮਝਾ ॥ ਰਹਾਉ ॥ ਹਰਿ ਕੀਰਤਿ ਕਲਜੁਗਿ ਪਦੁ ਊਤਮੁ ਹਰਿ ਪਾਈਐ ਸਤਿਗੁਰ ਮਾਝਾ ॥ ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਗੁਪਤੁ ਨਾਮੁ ਪਰਗਾਝਾ ॥੨॥
ਅਰਥ: ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹਨਾਂ ਦੀ ਮਾਂ ਨੂੰ ਹਰੀ ਬਾਂਝ ਹੀ ਕਰ ਦਿਆ ਕਰੇ (ਤਾਂ ਚੰਗਾ ਹੈ, ਕਿਉਂਕਿ) ਉਹਨਾਂ ਦਾ ਸਰੀਰ ਹਰਿ-ਨਾਮ ਤੋਂ ਸੁੰਞਾ ਰਹਿੰਦਾ ਹੈ, ਉਹ ਨਾਮ ਤੋਂ ਵਾਂਜੇ ਹੀ ਤੁਰੇ ਫਿਰਦੇ ਹਨ, ਅਤੇ, ਉਹ ਕ੍ਰੁਝ ਕ੍ਰੁਝ ਕੇ ਖ਼ੁਆਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ ॥੧॥ ਹੇ ਮੇਰੇ ਮਨ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਜੋ ਤੇਰੇ ਅੰਦਰ ਹੀ ਵੱਸ ਰਿਹਾ ਹੈ। ਹੇ ਭਾਈ! ਕ੍ਰਿਪਾਲ ਪ੍ਰਭੂ ਨੇ (ਜਿਸ ਮਨੁੱਖ ਉਤੇ) ਕਿਰਪਾ ਕੀਤੀ ਉਸ ਨੂੰ ਗੁਰੂ ਨੇ ਆਤਮਕ ਜੀਵਨ ਦੀ ਸੂਝ ਬਖ਼ਸ਼ੀ ਉਸ ਦਾ ਮਨ (ਨਾਮ ਜਪਣ ਦੀ ਕਦਰ) ਸਮਝ ਗਿਆ ॥ ਰਹਾਉ॥ ਹੇ ਭਾਈ! ਜਗਤ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਸਭ ਤੋਂ ਉੱਚਾ ਦਰਜਾ ਹੈ, (ਪਰ) ਪਰਮਾਤਮਾ ਗੁਰੂ ਦੀ ਰਾਹੀਂ (ਹੀ) ਮਿਲਦਾ ਹੈ। ਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਜਿਸ ਨੇ ਮੇਰੇ ਅੰਦਰ ਹੀ ਗੁੱਝੇ ਵੱਸਦੇ ਪਰਮਾਤਮਾ ਦਾ ਨਾਮ ਪਰਗਟ ਕਰ ਦਿੱਤਾ ॥੨॥



Share On Whatsapp

Leave a comment




अंग : 697
जैतसरी महला ४ ॥ जिन हरि हिरदै नामु न बसिओ तिन मात कीजै हरि बांझा ॥ तिन सुंञी देह फिरहि बिनु नावै ओइ खपि खपि मुए करांझा ॥१॥ मेरे मन जपि राम नामु हरि माझा ॥ हरि हरि क्रिपालि क्रिपा प्रभि धारी गुरि गिआनु दीओ मनु समझा ॥ रहाउ ॥ हरि कीरति कलजुगि पदु ऊतमु हरि पाईऐ सतिगुर माझा ॥ हउ बलिहारी सतिगुर अपुने जिनि गुपतु नामु परगाझा ॥२॥
अर्थ: हे भाई! जिन मनुखों के हृदये में परमात्मा का नाम नहीं बस्ता, उनकी माँ को हरी बाँझ ही कर दिया कर (तो अच्छा है, क्योंकि) उनका सरीर हरी नाम से सूना रहता है, वह नाम के बिना ही रह रहे हैं, और कुछ कुछ खुआर हो हो कर आत्मिक मौत बुलाते रहते हैं॥१॥ हे मेरे मन! उस परमात्मा का नाम जपा कर, जो तेरे अंदर ही बस रहा है। हे भाई! कृपाल प्रभु ने (जिस मनुख ऊपर) कृपा की उस को गुरु ने आत्मिक जीवन की समझ दी उस का मन (नाम जपने की कदर) समझ गया॥रहाउ॥ हे भाई! जगत में परमात्मा की सिफत-सलाह ही सब से उच्चा दर्जा है, (पर) परमात्मा गुरु के द्वारा (ही) मिलता है। हे भाई! मैं अपने गुरु से कुर्बान जाता हूँ जिस ने मेरे अंदर ही छिपे बैठे परमात्मा के नाम प्रकट कर दिया॥२॥



Share On Whatsapp

Leave a comment


ਅੰਗ : 621
ਸੋਰਠਿ ਮਹਲਾ ੫ ਘਰੁ ੩ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮਿਲਿ ਪੰਚਹੁ ਨਹੀ ਸਹਸਾ ਚੁਕਾਇਆ ॥ ਸਿਕਦਾਰਹੁ ਨਹ ਪਤੀਆਇਆ ॥ ਉਮਰਾਵਹੁ ਆਗੈ ਝੇਰਾ ॥ ਮਿਲਿ ਰਾਜਨ ਰਾਮ ਨਿਬੇਰਾ ॥੧॥ ਅਬ ਢੂਢਨ ਕਤਹੁ ਨ ਜਾਈ ॥ ਗੋਬਿਦ ਭੇਟੇ ਗੁਰ ਗੋਸਾਈ ॥ ਰਹਾਉ ॥ ਆਇਆ ਪ੍ਰਭ ਦਰਬਾਰਾ ॥ ਤਾ ਸਗਲੀ ਮਿਟੀ ਪੂਕਾਰਾ ॥ ਲਬਧਿ ਆਪਣੀ ਪਾਈ ॥ ਤਾ ਕਤ ਆਵੈ ਕਤ ਜਾਈ ॥੨॥ ਤਹ ਸਾਚ ਨਿਆਇ ਨਿਬੇਰਾ ॥ ਊਹਾ ਸਮ ਠਾਕੁਰੁ ਸਮ ਚੇਰਾ ॥ ਅੰਤਰਜਾਮੀ ਜਾਨੈ ॥ ਬਿਨੁ ਬੋਲਤ ਆਪਿ ਪਛਾਨੈ ॥੩॥ ਸਰਬ ਥਾਨ ਕੋ ਰਾਜਾ ॥ ਤਹ ਅਨਹਦ ਸਬਦ ਅਗਾਜਾ ॥ ਤਿਸੁ ਪਹਿ ਕਿਆ ਚਤੁਰਾਈ ॥ ਮਿਲੁ ਨਾਨਕ ਆਪੁ ਗਵਾਈ ॥੪॥੧॥੫੧॥
ਅਰਥ: ਰਾਗ ਸੋਰਠਿ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਨਗਰ ਦੇ ਪੈਂਚਾਂ ਨੂੰ ਮਿਲ ਕੇ (ਕਾਮਾਦਿਕ ਵੈਰੀਆਂ ਤੋਂ ਪੈ ਰਿਹਾ) ਸਹਿਮ ਦੂਰ ਨਹੀਂ ਕੀਤਾ ਜਾ ਸਕਦਾ। ਸਰਦਾਰਾਂ ਲੋਕਾਂ ਤੋਂ ਭੀ ਤਸੱਲੀ ਨਹੀਂ ਮਿਲ ਸਕਦੀ (ਕਿ ਇਹ ਵੈਰੀ ਤੰਗ ਨਹੀਂ ਕਰਨਗੇ।) ਸਰਕਾਰੀ ਹਾਕਮਾਂ ਅੱਗੇ ਭੀ ਇਹ ਝਗੜਾ (ਪੇਸ਼ ਕੀਤਿਆਂ ਕੁਝ ਨਹੀਂ ਬਣਦਾ।) ਪ੍ਰਭੂ ਪਾਤਿਸ਼ਾਹ ਨੂੰ ਮਿਲ ਕੇ ਫ਼ੈਸਲਾ ਹੋ ਜਾਂਦਾ ਹੈ (ਤੇ, ਕਾਮਾਦਿਕ ਵੈਰੀਆਂ ਦਾ ਡਰ ਮੁੱਕ ਜਾਂਦਾ ਹੈ) ॥੧॥ ਹੁਣ (ਕਾਮਾਦਿਕ ਵੈਰੀਆਂ ਤੋਂ ਪੈ ਰਹੇ ਸਹਿਮ ਤੋਂ ਬਚਣ ਲਈ) ਕਿਸੇ ਹੋਰ ਥਾਂ (ਆਸਰਾ) ਭਾਲਣ ਦੀ ਲੋੜ ਨਾਹ ਰਹਿ ਗਈ, ਜਦੋਂ ਗੋਬਿੰਦ ਨੂੰ, ਗੁਰੂ ਨੂੰ ਸ੍ਰਿਸ਼ਟੀ ਦੇ ਖਸਮ ਨੂੰ ਮਿਲ ਪਏ ॥ ਰਹਾਉ ॥ ਹੇ ਭਾਈ! ਜਦੋਂ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚਦਾ ਹੈ (ਚਿੱਤ ਜੋੜਦਾ ਹੈ), ਤਦੋਂ ਇਸ ਦੀ (ਕਾਮਾਦਿਕ ਵੈਰੀਆਂ ਦੇ ਵਿਰੁੱਧ) ਸਾਰੀ ਸ਼ਿਕੈਤ ਮੁੱਕ ਜਾਂਦੀ ਹੈ। ਤਦੋਂ ਮਨੁੱਖ ਉਹ ਵਸਤ ਹਾਸਲ ਕਰ ਲੈਂਦਾ ਹੈ, ਜੋ ਸਦਾ ਇਸ ਦੀ ਆਪਣੀ ਬਣੀ ਰਹਿੰਦੀ ਹੈ, ਤਦੋਂ ਵਿਕਾਰਾਂ ਦੇ ਢਹੇ ਚੜ੍ਹ ਕੇ ਭਟਕਣੋਂ ਬਚ ਜਾਂਦਾ ਹੈ ॥੨॥ ਹੇ ਭਾਈ! ਪ੍ਰਭੂ ਦੀ ਹਜ਼ੂਰੀ ਵਿਚ ਸਦਾ ਕਾਇਮ ਰਹਿਣ ਵਾਲੇ ਨਿਆਂ ਅਨੁਸਾਰ (ਕਾਮਾਦਿਕਾਂ ਨਾਲ ਹੋ ਰਹੀ ਟੱਕਰ ਦਾ) ਫ਼ੈਸਲਾ ਹੋ ਜਾਂਦਾ ਹੈ। ਉਸ ਦਰਗਾਹ ਵਿਚ (ਜਾਬਰਾਂ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਂਦਾ) ਮਾਲਕ ਤੇ ਨੌਕਰ ਇਕੋ ਜਿਹਾ ਸਮਝਿਆ ਜਾਂਦਾ ਹੈ। ਹਰੇਕ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ (ਹਜ਼ੂਰੀ ਵਿਚ ਪਹੁੰਚੇ ਹੋਏ ਸਵਾਲੀਏ ਦੇ ਦਿਲ ਦੀ) ਜਾਣਦਾ ਹੈ, (ਉਸ ਦੇ) ਬੋਲਣ ਤੋਂ ਬਿਨਾਂ ਉਹ ਪ੍ਰਭੂ ਆਪ (ਉਸ ਦੇ ਦਿਲ ਦੀ ਪੀੜਾ ਨੂੰ) ਸਮਝ ਲੈਂਦਾ ਹੈ ॥੩॥ ਹੇ ਭਾਈ! ਪ੍ਰਭੂ ਸਾਰੇ ਥਾਵਾਂ ਦਾ ਮਾਲਕ ਹੈ, ਉਸ ਨਾਲ ਮਿਲਾਪ-ਅਵਸਥਾ ਵਿਚ ਮਨੁੱਖ ਦੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਇਕ-ਰਸ ਪੂਰਾ ਪ੍ਰਭਾਵ ਪਾ ਲੈਂਦੀ ਹੈ (ਤੇ, ਮਨੁੱਖ ਉੱਤੇ ਕਾਮਾਦਿਕ ਵੈਰੀ ਆਪਣਾ ਜ਼ੋਰ ਨਹੀਂ ਪਾ ਸਕਦੇ)। (ਪਰ, ਹੇ ਭਾਈ! ਉਸ ਨੂੰ ਮਿਲਣ ਵਾਸਤੇ) ਉਸ ਨਾਲ ਕੋਈ ਚਲਾਕੀ ਨਹੀਂ ਕੀਤੀ ਜਾ ਸਕਦੀ। ਨਾਨਕ ਜੀ! (ਆਖੋ-ਹੇ ਭਾਈ! ਜੇ ਉਸ ਨੂੰ ਮਿਲਣਾ ਹੈ, ਤਾਂ) ਆਪਾ-ਭਾਵ ਗਵਾ ਕੇ (ਉਸ ਨੂੰ) ਮਿਲ ॥੪॥੧॥੫੧॥



Share On Whatsapp

Leave a comment


अंग : 621
सोरठि महला ५ घरु ३ चउपदे ੴ सतिगुर प्रसादि ॥ मिलि पंचहु नही सहसा चुकाइआ ॥ सिकदारहु नह पतीआइआ ॥ उमरावहु आगै झेरा ॥ मिलि राजन राम निबेरा ॥१॥ अब ढूढन कतहु न जाई ॥ गोबिद भेटे गुर गोसाई ॥ रहाउ ॥ आइआ प्रभ दरबारा ॥ ता सगली मिटी पूकारा ॥ लबधि आपणी पाई ॥ ता कत आवै कत जाई ॥२॥ तह साच निआइ निबेरा ॥ ऊहा सम ठाकुरु सम चेरा ॥ अंतरजामी जानै ॥ बिनु बोलत आपि पछानै ॥३॥ सरब थान को राजा ॥ तह अनहद सबद अगाजा ॥ तिसु पहि किआ चतुराई ॥ मिलु नानक आपु गवाई ॥४॥१॥५१॥
अर्थ: राग सोरठि, घर ३ में गुरू अर्जनदेव जी की चार-बंदों वाली बाणी। अकाल पुरख एक है और सतिगुरू की कृपा से मिलता है। हे भाई ! नगर के पैंचाँ को मिल के (कामादिक वैरीयो से हो रहा) सहम दूर नहीं किया जा सकता। सरदारों लोगों से भी तस्सली नहीं मिल सकती (कि यह वैरी तंग नहीं करेगे) सरकारी हाकिम के आगे भी यह झगड़ा (पेश करने से कुछ नहीं बनता) भगवान पातिशाह को मिल के फैसला हो जाता है (और, कामादिक वैरीयो का भय खत्म हो जाता है) ॥१॥ अब (कामादिक वैरीयो से हो रहे सहम से बचने के लिए) किसी ओर जगह (सहारा) खोजने की जरूरत ना रह गई, जब गोबिंद को, गुरु को सृष्टि के खसम को मिल गए ॥ रहाउ ॥ हे भाई ! जब मनुष्य भगवान की हजूरी में पहुंचता है (चित् जोड़ता है), तब इस की (कामादिक वैरीयो के विरुध) सारी शिकैत खत्म हो जाती है। तब मनुख वह वसत हासिल कर लेता है जो सदा इस की अपनी बनी रहती है, तब विकारों में फंस कर भटकने से बच जाता है ॥२॥ हे भाई ! भगवान की हजूरी में सदा कायम रहने वाले न्याय अनुसार (कामादिकाँ के साथ हो रही टकर का) फैसला हो जाता है। उस दरगाह में (जुल्मी का कोई लिहाज नहीं किया जाता) स्वामी और नौकर एक जैसा समझा जाता है। हरेक के दिल की जानने वाला भगवान (हजूरी में पहुंचे हुए सवाली के दिल की) जानता है, (उस के) बोले बिना वह भगवान आप (उस के दिल की पीड़ा को) समझ लेता है ॥३॥ हे भाई ! भगवान सारे लोकों का स्वामी है, उस के साथ मिलाप-अवस्था में मनुख के अंदर भगवान की सिफ़त-सालाह की बाणी एक-रस पूरा प्रभाव डाल लेती है (और, मनुख ऊपर कामादिक वैरी अपना जोर नहीं पा सकते)। (पर, हे भाई ! उस को मिलने के लिए) उस के साथ कोई चलाकी नहीं की जा सकती। नानक जी ! (कहो-हे भाई ! अगर उस को मिलना है, तो) आपा-भाव गवा के (उस को) मिल ॥४॥१॥५१॥



Share On Whatsapp

Leave a comment






Share On Whatsapp

Leave a comment


ਜੂਨ 1984 ਵਿੱਚ ਦਰਬਾਰ ਸਾਹਿਬ ‘ਤੇ ਜਿਹੜਾ ਹਮਲਾ ਹੋਇਆ ਉਹ ਦੇਸ਼ ਆਜ਼ਾਦ ਹੋਣ ਦੇ 38 ਸਾਲ ਬਾਅਦ ਹੀ ਹੋ ਗਿਆ ਸੀ।ਜਦੋ ਸਿੱਖਾਂ ਨੇ ਵੱਡੀ ਗਿਣਤੀ ਵਿੱਚ ਕੁਰਬਾਨੀਆਂ ਦੇ ਕੇ ਦੇਸ਼ ਨੂੰ ਅਜ਼ਾਦ ਕਰਵਾਉਣ ਵਿੱਚ ਵੱਡੀ ਤੇ ਅਹਿਮ ਭੂਮਿਕਾ ਨਿਭਾਈ ਸੀ। ਇਤਿਹਾਸ ਵਿੱਚ ਇਹ ਪਹਿਲਾਂ ਮੌਕਾ ਸੀ ਕਿ ਆਪਣੇ ਹੀ ਦੇਸ਼ ਦੇ ਲੋਕਾਂ ਦੇ ਧਾਰਮਿਕ ਅਸਥਾਨ ‘ਤੇ ਇਸ ਤਰ੍ਹਾਂ ਨਾਲ ਟੈਂਕਾਂ ਤੇ ਤੋਪਾਂ ਨਾਲ ਹਮਲਾ ਕੀਤਾ ਗਿਆ ਹੋਵੇ।
ਅੱਜ ਇਸ ਹਮਲੇ ਨੂੰ 40 ਸਾਲ ਹੋ ਗਏ ਹਨ।ਅਜੇ ਤੱਕ ਵੀ ਸਾਰਾ ਸੱਚ ਸਾਹਮਣੇ ਨਹੀਂ ਆਇਆ ਸੈਕੜੇ ਕਿਤਾਬਾਂ ਇਸ ਬਾਰੇ ਲਿਖੀਆ ਜਾ ਚੁੱਕੀਆਂ ਹਨ ਤੇ ਭਵਿੱਖ ਵਿੱਚ ਸ਼ਾਇਦ ਹੋਰ ਵੀ ਲਿਖੀਆਂ ਜਾਣਗੀਆਂ। ਜਿਵੇਂ ਅੱਜ ਦੇਸ਼ ਵਿੱਚ ਗੋਦੀ ਮੀਡੀਆ ਕੰਮ ਕਰ ਰਿਹਾ ਹੈ, ਠੀਕ ਉਸੇ ਤਰਜ਼ ‘ਤੇ ਇਹ ਮੀਡੀਆਂ 38 ਸਾਲ ਪਹਿਲਾਂ ਵੀ ਇਹੋ ਕੁਝ ਹੀ ਕਰ ਰਿਹਾ ਸੀ।ਸਮੇਂ ਦੀਆਂ ਸਰਕਾਰਾਂ ਹਮੇਸ਼ਾਂ ਮੀਡੀਆਂ ਨੂੰ ਆਪਣੇ ਮੁਤਾਬਿਕ ਅਤੇ ਆਪਣੀ ਮਰਜ਼ੀ ਅਨੁਸਾਰ ਚਲਾਉਣ ਲਈ ਹਰ ਹਰਬਾ ਵਰਤ ਦੀਆਂ ਆ ਰਹੀਆ ਹਨ।84 ਵਿੱਚ ਵੀ ਅਜਿਹਾ ਹੋਇਆ ਸੀ ਤੇ ਹੁਣ ਵੀ ਅਜਿਹਾ ਹੀ ਹੋ ਰਿਹਾ ਹੈ।ਮੀਡੀਆ ਲਈ ਪਰਖ ਦੀ ਘੜੀ ਅਤੇ ਚਣੌਤੀ ਹਮੇਸ਼ਾਂ ਬਣੀ ਰਹਿੰਦੀ ਹੈ ਭਾਵੇ ਉਹ ਕਿਸੇ ਵੀ ਦੌਰ ਵਿੱਚੋਂ ਲੰਘ ਰਿਹਾ ਹੋਵੇ।
4 ਜੂਨ 1984 ਵਾਲੇ ਦਿਨ ਦਾ ਜਸਪਾਲ ਸਿੰਘ ਸਿੱਧੂ ਨੇ ਆਪਣੀ ਕਿਤਾਬ `ਜੂਨ 84 ਦੀ ਪੱਤਰਕਾਰੀ` ਵਿੱਚ ਇਸ ਤਰ੍ਹਾਂ ਜ਼ਿਕਰ ਕੀਤਾ ;
ਚਾਰ ਜੂਨ ਨੂੰ ਰਿਜ਼ਟ ਹੋਟਲ ਵਿੱਚ ਫ਼ੌਜ ਦੇ ਵੱਡੇ ਅਫ਼ਸਰਾਂ ਵੱਲੋਂ ਸਿਟੀ ਐਸਪੀ ਸੀਤਲ ਦਾਸ ਨੂੰ ਸੁਨੇਹੇ ਦਿੱਤੇ ਜਾ ਰਹੇ ਸਨ ਕਿ ‘ਸਾਰੇ ਵਿਦੇਸ਼ੀ ਪੱਤਰਕਾਰਾਂ ਨੂੰ ਪੰਜਾਬ ਤੋਂ ਬਾਹਰ ਜਲਦੀ ਭੇਜੋ ( send them out ) ਪਰ ਸੀਤਲ ਦਾਸ ਕੁਝ ਜ਼ਿਆਦਾ ਦੇਰੀ ਕਰ ਰਿਹਾ ਸੀ, ਸ਼ਾਇਦ , ਬੱਸ ਆਉਣ ਵਿੱਚ ਦੇਰੀ ਸੀ ਜਾਂ ਕੋਈ ਹੋਰ ਕਾਰਨ ਸਨ।ਅਖ਼ੀਰ ਪੱਤਰਕਾਰਾਂ ਨੂੰ 4-5 ਜੂਨ ਵਿਚਲੀ ਰਾਤ ਹੀ ਬਾਹਰ ਭੇਜਿਆ ਗਿਆ।
ਚਾਰ ਜੂਨ ਨੂੰ ਦੁਪਹਿਰ ਤੱਕ ਦਰਬਾਰ ਸਾਹਿਬ ‘ਤੇ ਕਾਫੀ ਗੋਲੀਬਾਰੀ ਹੁੰਦੀ ਰਹੀ ਸੀ।ਉਸ ਤੋਂ ਬਾਅਦ ਗੋਲੀ ਰੁਕ ਰੁਕ ਕੇ ਚੱਲਦੀ ਰਹੀ।ਹੈਲੀਕਾਪਟਰ ਵੀ ਦਰਬਾਰ ਸਾਹਿਬ ‘ਤੇ ਚੱਕਰ ਲਾਉਂਦੇ ਸਾਨੂੰ ਦਿਖਾਈ ਦਿੱਤੇ। ਅਸੀਂ ਦਿਨ ਭਰ ਕਮਰੇ ਅੰਦਰ ਬੈਠੇ ਰਹੇ। ਰੇਡੀਓ ਦੀਆਂ ਖ਼ਬਰਾਂ ਸੁਣਨ ਤੋਂ ਬਗ਼ੈਰ ‘ਬਾਹਰ ਦਰਬਾਰ ਸਾਹਿਬ ਵਿੱਚ,ਪੰਜਾਬ ਵਿੱਚ ਕੀ ਹੋ ਰਿਹਾ ਹੈ’ ਬਾਰੇ ਸਾਨੂੰ ਬਿਲਕੁਲ ਪਤਾ ਨਹੀਂ ਲੱਗ ਰਿਹਾ ਸੀ।
ਬੀਬੀਸੀ ਅਤੇ ਪਾਕਿਸਤਾਨ ਰੇਡੀਓ ਨੇ ਵੀ ਦੱਸਿਆ ਕਿ ‘ਸਾਰੇ ਪੰਜਾਬ ਵਿੱਚ ਬਹੁਤ ਸਖ਼ਤ ਕਰਫਿਊ ਲੱਗਿਆ ਹੋਇਆ ਹੈ। ਪੰਜਾਬ ਨੂੰ ਦੁਨੀਆਂ ਤੋਂ ਬਿਲਕੁਲ ਤੋੜ ਗਿਆ ਹੈ।ਅੰਮ੍ਰਿਤਸਰ ਤੋਂ ਬਾਹਰ ਵੀ ਹੋਰ ਗੁਰਦੁਆਰਿਆਂ ਵਿੱਚ ਫੌਜੀ ਐਕਸ਼ਨ ਹੋਏ ਹਨ।ਆਲ ਇੰਡੀਆ ਰੇਡੀਓ ਦੇ ਬੁਲੇਟਿਨ ਨੇ ਕਿਹਾ ਕਿ ਪੰਜਾਬ ਵਿੱਚ 38 ਗੁਰਦੁਆਰਿਆਂ ਪੰਜ ਮੰਦਰਾਂ ਅਤੇ ਇੱਕ ਮਸਜਿਦ ਦੀ ਤਲਾਸ਼ੀ ਸੁਰੱਖਿਆ ਬਲਾਂ ਨੇ ਕੀਤੀ।
ਇਸੇ ਤਰ੍ਹਾਂ 1984 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਰਹੇ ਕਿਰਪਾਲ ਸਿੰਘ ਨੇ ਆਪਣੀ ਕਿਤਾਬ ‘ਅੱਖੀ ਡਿੱਠਾ ਸਾਕਾ ਨੀਲਾ ਤਾਰਾ- ਵਿੱਚ ਉਨ੍ਹਾਂ ਲਿਖਿਆ ਕਿ 3 ਜੂਨ ਦੀ ਰਾਤ ਨੂੰ ਮੈਂ ਪਰਿਵਾਰ ਸਮੇਤ ਕੋਠੇ ‘ਤੇ ਸੱਤਾ ਪਿਆ ਸਾਂ ਕਿ ਅੰਮ੍ਰਿਤ ਵੇਲੇ ਉਠ ਕੇ ਇਸ਼ਨਾਨ ਕਰਕੇ ਕੋਠੇ ‘ਤੇ ਮੰਜੇ ਉਪਰ ਬੈਠਾ ਨਿਤਨੇਮ ਕਰ ਰਿਹਾ ਸਾਂ ਕਿ 4.40 ਵਜੇ ਇੱਕ ਭਾਰੀ ਤੋਪ ਦਾ ਗੋਲਾ ਚੱਲਿਆ ਜਿਸ ਦੇ ਧਮਾਕੇ ਨਾਲ ਮੇਰੇ ਪਰਿਵਾਰ ਦੇ ਮੈਂਬਰ ਤੇ ਜੋ ਇਰਦ-ਗਿਰਦ ਦੇ ਘਰਾਂ ਦੇ ਜੀਅ ਆਪੋ ਆਪਣੇ ਕੋਠਿਆਂ ਦੀ ਛੱਤਾਂ ‘ਤੇ ਸੁੱਤੇ ਪਏ ਸਨ ਅਬੜਵਾਹੇ ਉਠ ਨੱਠੇ।ਇੱਕ ਦੂਜੇ ਨੂੰ ਕਹਿੰਦੇ ਸਨ ਇਹ ਕੀ ਹੋਇਆ ? ਘਬਰਾਇਆ ਹੋਇਆ ਨੂੰ ਪੌੜੀਆਂ ਨਾ ਲੱਭਣ । ਉਸੇ ਤਰ੍ਹਾਂ ਦਾ ਫਿਰ ਦੂਜਾ ਗੋਲਾ ਚੱਲਿਆ। ਬਹੁਤ ਡਰਾਉਣਾ ਧਮਾਕਾ ਹੋਇਆ। ਇਸ ਤਰ੍ਹਾਂ ਦੱਸ-ਬਾਰਾਂ ਗੋਲੇ ਥੋੜ੍ਹੇ ਫਰਕ ਨਾਲ ਚੱਲੇ।
……….ਸਾਰਾ ਦਿਨ ਗੋਲੀਆਂ ਚੱਲਦੀਆਂ ਰਹੀਆਂ। ਕਦੇਂ ਜ਼ੋਰ ਨਾਲ ਕਦੇ ਮੱਧਮ ਹੋ ਜਾਂਦੀਆਂ। ਸਾਡੇ ਸਾਹਮਣੇ ਸੜਕ ‘ਤੇ ਫੌਜ ਗਸ਼ਤ ਕਰ ਰਹੀ ਸੀ। ਫੌਜੀ ਕਿਸੇ ਨੂੰ ਆਪਣੇ ਬੂਹੇ ਤੋਂ ਬਾਹਰ ਸਿਰ ਨਹੀਂ ਕੱਢਣ ਦਿੰਦੇ ਸੀ।
ਜਸਪਾਲ ਸਿੰਘ ਸਿੱਧੂ ਦੀ ਕਿਤਾਬ ‘ਜੂਨ 84 ਦੀ ਪੱਤਰਕਾਰੀ`



Share On Whatsapp

Leave a comment




Share On Whatsapp

View All 3 Comments
rajinder Kaur : Wahegurji Wahegurji Wahegurji Wahegurji Wahegurji Wahegurji Wahegurji Wahegurji
mani : waheguru ggg




Next Page ›