ਅੰਗ : 669-670
ਧਨਾਸਰੀ ਮਹਲਾ ੪ ॥ ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ ॥ ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ॥੧॥ ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥ ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ ॥ ਰਹਾਉ ॥ ਜਹ ਹਰਿ ਸਿਮਰਨੁ ਭਇਆ ਤਹ ਉਪਾਧਿ ਗਤੁ ਕੀਨੀ ਵਡਭਾਗੀ ਹਰਿ ਜਪਨਾ ॥ ਜਨ ਨਾਨਕ ਕਉ ਗੁਰਿ ਇਹ ਮਤਿ ਦੀਨੀ ਜਪਿ ਹਰਿ ਭਵਜਲੁ ਤਰਨਾ ॥੨॥੬॥੧੨॥
ਅਰਥ: ਹੇ ਮੇਰੀ ਜਿੰਦੇ! ਜੇਹੜਾ ਹਰੀ ਸਾਰੀਆਂ ਕਾਮਨਾਂ ਪੂਰੀਆਂ ਕਰਨ ਵਾਲਾ ਹੈ, ਜੇਹੜਾ ਸਾਰੇ ਸੁਖ ਦੇਣ ਵਾਲਾ ਹੈ, ਜਿਸ ਦੇ ਵੱਸ ਵਿਚ (ਸ੍ਵਰਗ ਵਿਚ ਰਹਿਣ ਵਾਲੀ ਸਮਝੀ ਗਈ) ਕਾਮਧੇਨ ਹੈ। ਹੇ ਮੇਰੇ ਮਨ! ਉਸ ਅਜੇਹੀ ਸਮਰਥਾ ਵਾਲੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। (ਜਦੋਂ ਤੂੰ ਪਰਮਾਤਮਾ ਦਾ ਸਿਮਰਨ ਕਰੇਂਗਾ) ਤਦੋਂ ਸਾਰੇ ਸੁਖ ਹਾਸਲ ਕਰ ਲਏਂਗਾ ॥੧॥ ਹੇ ਮਨ! ਸਦਾ-ਥਿਰ ਪ੍ਰਭੂ ਦਾ ਨਾਮ ਸਦਾ ਜਪਿਆ ਕਰ। ਹੇ ਭਾਈ! ਸਰਬ-ਵਿਆਪਕ ਨਿਰਲੇਪ ਹਰੀ ਦਾ ਸਦਾ ਧਿਆਨ ਧਰਨਾ ਚਾਹੀਦਾ ਹੈ, (ਇਸ ਤਰ੍ਹਾਂ) ਲੋਕ ਪਰਲੋਕ ਵਿਚ ਇੱਜ਼ਤ ਖੱਟ ਲਈਦੀ ਹੈ ॥ ਰਹਾਉ ॥ ਹੇ ਭਾਈ! ਜਿਸ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਹੁੰਦੀ ਹੈ ਉਸ ਵਿਚੋਂ ਹਰੇਕ ਕਿਸਮ ਦਾ ਝਗੜਾ-ਬਖੇੜਾ ਚਾਲੇ ਪਾ ਜਾਂਦਾ ਹੈ। (ਫਿਰ ਭੀ) ਵੱਡੇ ਭਾਗਾਂ ਨਾਲ ਹੀ ਪਰਮਾਤਮਾ ਦਾ ਭਜਨ ਹੋ ਸਕਦਾ ਹੈ। ਹੇ ਭਾਈ! ਦਾਸ ਨਾਨਕ ਜੀ ਨੂੰ (ਤਾਂ) ਗੁਰੂ ਨੇ ਇਹ ਸਮਝ ਬਖ਼ਸ਼ੀ ਹੈ ਕਿ ਪਰਮਾਤਮਾ ਦਾ ਨਾਮ ਜਪ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ॥੨॥੬॥੧੨॥
12 ਮਈ 1710 – ਸਰਹਿੰਦ ਫਤਿਹ ਦਿਵਸ
ਵਜੀਦੇ ਦੀ ਸਰਹਿੰਦ ਪਿਛਲੇ ਸਾਢੇ ਪੰਜ ਸਾਲ ਤੋਂ ਖ਼ਾਲਸੇ ਦੀਆਂ ਅੱਖਾਂ ਚ ਰੜਕਦੀ ਸੀ ਇਸ ਜਗ੍ਹਾ ਤੇ 1704 ਨੂੰ ਗੁਰੂ ਕੇ ਲਾਲਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਦੀਵਾਰਾਂ ਚ ਚੁਣਿਆ ਸੀ
ਜਾਲਮਾਂ ਦੇ ਸੋਧੇ ਲੌਣ ਲਈ ਕਲਗੀਧਰ ਪਿਤਾ ਜੀ ਦਾ ਥਾਪੜਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਆਇਅ ਪਹਿਲਾ ਸਰਹਿੰਦ ਦਾ ਆਸ ਪਾਸ ਸਮਾਣਾ ਆਦਿਕ ਫਤਹਿ ਕੀਤੇ ਤੇ ਸਰਹਿੰਦ ਫਤਿਹ ਦੀ ਤਿਆਰੀ ਕਰਨ ਲੱਗਾ ਉਧਰ ਵਜ਼ੀਦਾ ਵੀ ਜੰਗ ਵੀ ਤਿਆਰੀ ਨੂੰ ਜੁਟਿਆ ਸੀ ਵਜੀਦੇ ਨੇ ਆਸ ਪਾਸ ਤੋ ਕਾਫੀ ਫ਼ੌਜ ਇਕੱਠੀ ਕਰਲੀ ਤੋਪਾਂ ਹਾਥੀ ਘੋੜੇ ਬੰਦੂਕਾਂ ਹੋਰ ਜੰਗੀ ਲੋੜੀਂਦਾ ਸਾਮਾਨ ਤੇ ਨਾਲ ਜਹਾਦ ਦੇ ਨਾ ਤੇ ਬਹੁਤ ਸਾਰਾ ਮੁਲਖਈਆ ਇਕੱਠਾ ਕਰਕੇ 20 000+ ਫੌਜ ਨਾਲ ਸ਼ਹਿਰ ਤੋ ਬਾਹਰ ਚੱਪੜਚਿੜੀ ਦੇ ਮੈਦਾਨ ਚ ਆ ਗਿਆ
ਬਾਬਾ ਬੰਦਾ ਸਿੰਘ ਬਹਾਦਰ ਵੀ ਚੱਪੜਚਿੜੀ ਦੇ ਮੈਦਾਨ ਚ ਪਹੁੰਚਿਆ ਬਾਬਾ ਜੀ ਕੋਲ ਨਾ ਕੋਈ ਤੋਪਖਾਨਾ ਸੀ ਨਾ ਕੋਈ ਜੰਗੀ ਹਾਥੀ ਬਲਕਿ ਫ਼ੌਜ ਕੋਲ ਘੋੜੇ ਵੀ ਪੂਰੇ ਨਹੀਂ ਸੀ ਹਥਿਆਰ ਵੀ ਗਿਣਤੀ ਦੀਆਂ ਬੰਦੂਕਾਂ ਤੇ ਕੁਝ ਕੋਲ ਲੰਮੇ ਨੇਜ਼ੇ ਤੀਰ ਕਮਾਨ ਬਾਕੀ ਤਲਵਾਰਾਂ ਸੀ ਗਿਣਤੀ ਚ ਵੀ ਖਾਲਸਾ ਫੌਜ ਸਰਹਿੰਦ ਦੀ ਫ਼ੌਜ ਮੁਕਾਬਲੇ ਬਹੁਤ ਘਟ ਸੀ ਪਰ ਸਿੱਖਾਂ ਦਾ ਆਪਸੀ ਪਿਆਰ ਦਲੇਰੀ ਹਿੰਮਤ ਸਰਹਿੰਦ ਦੇ ਪ੍ਰਤੀ ਰੋਹ ਸਾਹਿਬਜ਼ਾਦਿਆਂ ਪ੍ਰਤੀ ਪਿਆਰ ਗੁਰੂ ਪਿਆਰ ਚ ਮਰ ਮਿਟਣ ਦਾ ਜਜ਼ਬਾ ਸਾਰੀਆਂ ਘਾਟਾਂ ਨੂੰ ਪੂਰਿਆਂ ਕਰਦਾ
ਬੰਦਾ ਸਿੰਘ ਦੀ ਫੌਜ ਚ ਚਾਰ ਤਰਾਂ ਦੇ ਲੋਕ ਸੀ
ਇਕ ਤੇ ਉ ਲੁਟੇਰੇ ਲੋਕ ਜੋ ਸਿਰਫ ਲੁੱਟ ਦਾ ਮਾਲ ਇਕੱਠਾ ਕਰਨ ਲਈ ਨਾਲ ਮਿਲੇ ਸੀ ਏ ਉਹਨਾਂ ਸਮਿਆ ਚ ਆਮ ਹੁੰਦਾ ਸੀ
ਦੂਸਰਾ ਸੁੱਚਾ (ਝੂਠਾ) ਨੰਦ ਨੇ ਆਪਣੇ ਭਤੀਜੇ ਨੂੰ ਕੁਝ ਫੌਜ ਦੇ ਕੇ ਸ਼ਾਜਿਸ਼ ਤਹਿਤ ਭੇਜਿਆ ਸੀ ਜੇ ਦਾਅ ਲੱਗੇ ਤਾਂ ਬੰਦਾ ਸਿੰਘ ਨੂੰ ਕਤਲ ਕਰ ਦਿਓ ਜੇ ਨ ਦਾਅ ਲੱਗੇ ਤਾਂ ਗਹਿਗਚ ਜੰਗ ਚੋਂ ਆਪਣੀ ਫ਼ੌਜ ਲੈ ਕੇ ਭੱਜ ਜਾਣਾ ਤਾਂ ਕਿ ਸਿੱਖ ਫ਼ੌਜ ਚ ਘਬਰਾਹਟ ਪੈ ਜਾਵੇ ਉਨ੍ਹਾਂ ਦਾ ਮਨ ਬਲ ਟੁੱਟ ਜਾਵੇ
ਤੀਜੇ ਫੂਲਕੇ ਸਰਦਾਰਾਂ ਵੱਲੋਂ ਭੇਜੇ ਹੋਏ ਤਨਖ਼ਾਹੀ ਸਿਪਾਹੀ ਸੀ ਸਰਦਾਰ ਆਪ ਤੇ ਨਾ ਆਏ ਪਰ ਉਨ੍ਹਾਂ ਦੀ ਹਮਦਰਦੀ ਸਿੰਘਾਂ ਦੇ ਨਾਲ ਸੀ ਤੇ ਸਹਿਤਾ ਕਰਨੀ ਵੀ ਚਉਦੇ ਸੀ ਇਸ ਲਈ ਤਨਖਾਹੀ ਸਿਪਾਹੀ ਭੇਜੇ
ਚੌਥੇ ਓ ਸੂਰਮੇ ਸੀ ਜਿਨ੍ਹਾਂ ਚ ਕੁਝ ਤੇ ਦੱਖਣ ਤੋ ਨਾਲ ਆਏ ਸਿੰਘ ਕੁਝ ਪੰਜਾਬ ਤੋਂ ਇਕੱਤਰ ਹੋਏ ਸੂਰਮੇ ਜਿਨ੍ਹਾਂ ਦੇ ਅੰਦਰ ਨਿਰੋਲ ਗੁਰੂ ਦਾ ਪਿਆਰ ਸਿੱਖੀ ਜਜ਼ਬਾ ਧਰਮ ਯੁਧ ਚ ਮਰ ਮਿਟਣ ਦਾ ਚਾਅ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਦੇ ਲਈ ਉਤਸ਼ਾਹ ਸੀ
ਬੰਦਾ ਸਿੰਘ ਜੀ ਨੇ ਆਪਣੀ ਫ਼ੌਜ ਦੀ ਅਗਵਾਈ ਪੰਜ ਸਿੰਘਾਂ ਦੇ ਹੱਥ ਸੌਪੀ ਭਾਈ ਫਤਿਹ ਸਿੰਘ ਭਾਈ ਕਰਮ ਸਿੰਘ ਭਾਈ ਧਰਮ ਸਿੰਘ ਆਲੀ ਸਿੰਘ ਅਤੇ ਸ਼ਾਮ ਸਿੰਘ
ਆਪ ਬਾਬਾ ਬੰਦਾ ਸਿੰਘ ਉੱਚੇ ਟਿੱਬੇ ਤੇ ਬੈਠ ਗਿਆ ਜਿੱਥੋਂ ਸਾਰੀ ਜੰਗ ਦਾ ਜਾਇਜ਼ਾ ਲੈ ਸਕੇ ਤੇ ਲੋੜ ਅਨੁਸਾਰ ਸਹਾਇਤਾ ਭੇਜ ਸਕੇ
ਲੜਾਈ ਸ਼ੁਰੂ ਹੋਈ ਨਵਾਬ ਦੀਆਂ ਤੋਪਾਂ ਨੇ ਅੱਗ ਵਰ੍ਹਾਉਣੀ ਸ਼ੁਰੂ ਕੀਤੀ ਪਹਿਲੇ ਹੱਲੇ ਹੀ ਲੁਟੇਰੇ ਲੋਕ ਪੱਤਰਾ ਵਾਚ ਗਏ ਇਸੇ ਨੂੰ ਦੇਖਦਿਆਂ ਕੁਝ ਇਤਿਹਾਸਕਾਰ ਲਿਖਦੇ ਕੇ ਪਹਿਲੀ ਸੱਟੇ ਸਿੰਘ ਥਿੜਕ ਗਏ ਕੁਝ ਸਮੇ ਬਾਅਦ ਸੁੱਚਾ ਨੰਦ ਦਾ ਭਤੀਜਾ ਜਿਹੜਾ ਧੋਖਾ ਦੇਣ ਦੇ ਲਈ ਨਾਲ ਰਲਿਆ ਸੀ ਦੌੜ ਗਿਆ ਇਸ ਕਰਕੇ ਸਿਖਾਂ ਚ ਥੋੜ੍ਹੀ ਜਿਹੀ ਹਿਲਜੁੱਲ ਪੈ ਗਈ ਬਾਬਾ ਬਾਜ਼ ਸਿੰਘ ਨੇ ਛੇਤੀ ਨਾਲ ਬੰਦਾ ਸਿੰਘ ਨੂੰ ਸੁਨੇਹਾ ਦਿੱਤਾ
ਬਾਬਾ ਜੀ ਇੱਕ ਸੂਰਬੀਰ ਜਰਨੈਲ ਦੀ ਤਰ੍ਹਾਂ ਇਕਦਮ ਤਾਜ਼ਾ ਫ਼ੌਜ ਦੇ ਸਮੇਤ ਮੈਦਾਨ ਵਿਚ ਉਤਰੇ
ਸਰਦਾਰ ਰਤਨ ਸਿੰਘ ਭੰਗੂ ਜੀ ਲਿਖਦੇ ਆ
….ਦਯੋ ਸੁ ਤੀਰ ਚਲਾਇ।
ਕਲਗੀਧਰ ਪਿਤਾ ਦੇ ਬਖਸ਼ੇ ਤੀਰਾਂ ਚੋ ਇਕ ਤੀਰ ਬੰਦਾ ਸਿੰਘ ਨੇ ਚਲਾਇਆ” ਤੇ ਜੰਗ ਦਾ ਰੰਗ ਹੀ ਬਦਲ ਦਿੱਤਾ ਸਿੱਖਾਂ ਚ ਰੂਹ ਫੂਕ ਦਿੱਤੀ ਸਤਿ ਸ੍ਰੀ ਅਕਾਲ ਦੇ ਜੈਕਾਰੇ ਲਾਉਂਦਿਆਂ ਸੂਰਮਿਆ ਨੇ ਨਵਾਬ ਦੀਆਂ ਤੋਪਾਂ ਮੂਧੀਆਂ ਮਾਰਤੀਆ ਹਾਥੀਆਂ ਦੀਆਂ ਸੁੰਡਾਂ ਵੱਢ ਜਖਮੀ ਕਰਤੇ ਹਾਥੀ ਚਿੰਘਾੜਾਂ ਮਾਰਦੇ ਪਿੱਛੇ ਨੂੰ ਦੌੜੇ ਆਪਣੀ ਹੀ ਫੌਜ ਨੂੰ ਦਰੜਨ ਲੱਗ ਪਏ ਐਸੇ ਜੋਸ਼ ਦਾ ਹੱਲਾ ਕੀਤਾ ਕਿ ਜੰਗ ਹੱਥੋਂ ਹੱਥੀ ਤੇ ਆ ਗਈ ਲੋਥਾਂ ਦੇ ਅੰਬਾਰ ਲੱਗ ਗਏ
ਪਲਾਂ ਚ ਹੀ ਨਵਾਬ ਦੇ ਜਰਨੈਲ ਸ਼ੇਰ ਮੁਹੰਮਦ ਖਾਂ ਖਵਾਜ਼ਾ ਅਲੀ ਮਲੇਰ ਕੋਟਲੀਆ ਆਦਿਕ ਸਭ ਵੱਢ ਸੁਟੇ ਚਾਹੇ ਵਜ਼ੀਰ ਖਾਂ ਬੁੱਢਾ ਹੋ ਗਿਆ ਸੀ ਪਰ ਬੜੀ ਬਹਾਦਰੀ ਨਾਲ ਲੜਿਆ ਅਖੀਰ ਲੜਦਿਆਂ ਹੋਇਆਂ ਬਹੁਤੀ ਮੁਗਲ ਫੌਜ ਮਾਰੀ ਗਈ ਨਵਾਬ ਨੇ ਬਾਜ ਸਿੰਘ ਤੇ ਨੇਜ਼ੇ ਨਾਲ ਹਮਲਾ ਕੀਤਾ ਬਾਜ ਸਿੰਘ ਨੇ ਨੇਜ਼ਾ ਖੋਹ ਕੇ ਵਜ਼ੀਰ ਖਾਂ ਦੇ ਘੋੜੇ ਦੇ ਸਿਰ ਚ ਮਾਰਿਆ ਵਜੀਦਾ ਪੈਦਲ ਹੋ ਗਿਆ ਕੁਝ ਚਿਰ ਬਾਅਦ ਲੜਦਿਆਂ ਵਜ਼ੀਦੇ ਨੇ ਇੱਕ ਤੀਰ ਮਾਰਿਆ ਜੋ ਬਾਜ ਸਿੰਘ ਦੀ ਬਾਂਹ ਚ ਵਜ੍ਹਾ ਤੇ ਤਲਵਾਰ ਦੇ ਨਾਲ ਹਮਲਾ ਕਰਨ ਲਈ ਅੱਗੇ ਵੱਧਿਆ ਨੇਡ਼ਿਓਂ ਫਤਿਹ ਸਿੰਘ ਨੇ ਤਲਵਾਰ ਦਾ ਅੈਸਾ ਵਾਰ ਕੀਤਾ ਕੇ ਵਜੀਦਾ ਧਰਤੀ ਤੇ ਜਾ ਡਿੱਗਾ ਵਜ਼ੀਦੇ ਨੂੰ ਡਿੱਗਦਿਆਂ ਦੇਖ ਬਚੀ ਖੁਚੀ ਮੁਗਲ ਫੌਜ ਚ ਰੌਲਾ ਮੱਚ ਗਿਆ ਸਿੰਘ ਇਕ ਦਮ ਘੁੱਟ ਕੇ ਫ਼ੌਜ ਤੇ ਪੈ ਗਏ
ਖਾਫੀ ਖਾਂ ਲਿਖਦਾ ਹੈ ਕਿ (20 000) ਇਸਲਾਮੀ ਲਸ਼ਕਰ ਚੋਂ ਇਕ ਵੀ ਬੰਦਾ ਸਿਵਾਏ ਆਪਣੀ ਜਾਨ ਤੇ ਤਨ ਦੇ ਕੱਪੜਿਆਂ ਬਿਨਾਂ ਕੁਝ ਨਾ ਬਚਾ ਸਕਿਆ ਖਾਲਸੇ ਦੀ ਫਤਹਿ ਹੋਈ ਚੱਪੜ ਚਿੜੀ ਦੇ ਮੈਦਾਨ ਚ ਸਤਿ ਸ੍ਰੀ ਅਕਾਲ ਦੇ ਜੈਕਾਰੇ ਲੱਗੇ
ਏਥੋ ਸਰਹਿੰਦ ਸ਼ਹਿਰ ਅਜੇ ਦਸ ਕੁ ਮੀਲ ਦੀ ਵਿੱਥ ਤੇ ਸੀ ਜੋ 14 ਮਈ ਨੂੰ ਦੋ ਦਿਨਾਂ ਬਾਅਦ ਫਤਹਿ ਕੀਤਾ
ਮੇਜਰ ਸਿੰਘ
ਗੁਰੂ ਕਿਰਪਾ ਕਰੇ
अंग : 609-610
सोरठि महला ५ ॥ गुरु पूरा भेटिओ वडभागी मनहि भइआ परगासा ॥ कोइ न पहुचनहारा दूजा अपुने साहिब का भरवासा ॥१॥ अपुने सतिगुर कै बलिहारै ॥ आगै सुखु पाछै सुख सहजा घरि आनंदु हमारै ॥ रहाउ ॥ अंतरजामी करणैहारा सोई खसमु हमारा ॥ निरभउ भए गुर चरणी लागे इक राम नाम आधारा ॥२॥ सफल दरसनु अकाल मूरति प्रभु है भी होवनहारा ॥ कंठि लगाइ अपुने जन राखे अपुनी प्रीति पिआरा ॥३॥ वडी वडिआई अचरज सोभा कारजु आइआ रासे ॥ नानक कउ गुरु पूरा भेटिओ सगले दूख बिनासे ॥४॥५॥
अर्थ: हे भाई! बड़ी किस्मत से मुझे पूरा गुरू मिल गया है, मेरे मन में आत्मिक जीवन की सूझ पैदा हो गई है। अब मुझे अपने मालिक का सहारा हो गया है, कोई उस मालिक की बराबरी नहीं कर सकता ॥१॥ हे भाई! मैं अपने गुरू से कुर्बान जाता हूँ, (गुरू की कृपा से) मेरे हृदय-घर में आनंद बना रहता है, इस लोग में भी आत्मिक अडोलता का सुख मुझे प्राप्त हो गया है, और, परलोक में भी यह सुख टिका रहने वाला है ॥ रहाउ ॥ हे भाई! (मुझे निश्चय हो गया है कि जो) सिरजनहार सब के दिल की जानने वाला है वही मेरे सिर पर राखा है। जब से मैं गुरू की चरणी लगा हूँ, मुझे परमात्मा के नाम का सहारा हो गया है। कोई भय मुझे अब छू नहीं सकता ॥२॥ (हे भाई! गुरू की कृपा से मुझे यकीन बन गया है कि) जिस परमात्मा का दर्शन मनुष्य जन्म का फल देने वाला है, जिस परमात्मा की हस्ती मौत से रहित है, वह इस पल भी (मेरे सिर पर) मौजूद है, और, सदा कायम रहने वाला है। वह प्रभू अपनी प्रीत की अपने प्यार की दात दे कर अपने सेवकों को अपने गले से लगा कर रखता है ॥३॥ वह गुरू बड़ी वडियाई वाला है, अश्रचर्ज शोभा वाला है, उस की श़रण पड़ने से जिंदगी का मनोरथ प्राप्त हो जाता है। हे भाई! मुझे नानक को पूरा गुरू मिल गया है, मेरे सभी दुख दूर हो गए हैं ॥४॥५॥
ਅੰਗ : 609-610
ਸੋਰਠਿ ਮਹਲਾ ੫ ॥ ਗੁਰੁ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ॥ ਕੋਇ ਨ ਪਹੁਚਨਹਾਰਾ ਦੂਜਾ ਅਪੁਨੇ ਸਾਹਿਬ ਕਾ ਭਰਵਾਸਾ ॥੧॥ ਅਪੁਨੇ ਸਤਿਗੁਰ ਕੈ ਬਲਿਹਾਰੈ ॥ ਆਗੈ ਸੁਖੁ ਪਾਛੈ ਸੁਖ ਸਹਜਾ ਘਰਿ ਆਨੰਦੁ ਹਮਾਰੈ ॥ ਰਹਾਉ ॥ ਅੰਤਰਜਾਮੀ ਕਰਣੈਹਾਰਾ ਸੋਈ ਖਸਮੁ ਹਮਾਰਾ ॥ ਨਿਰਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ॥੨॥ ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ ਹੈ ਭੀ ਹੋਵਨਹਾਰਾ ॥ ਕੰਠਿ ਲਗਾਇ ਅਪੁਨੇ ਜਨ ਰਾਖੇ ਅਪੁਨੀ ਪ੍ਰੀਤਿ ਪਿਆਰਾ ॥੩॥ ਵਡੀ ਵਡਿਆਈ ਅਚਰਜ ਸੋਭਾ ਕਾਰਜੁ ਆਇਆ ਰਾਸੇ ॥ ਨਾਨਕ ਕਉ ਗੁਰੁ ਪੂਰਾ ਭੇਟਿਓ ਸਗਲੇ ਦੂਖ ਬਿਨਾਸੇ ॥੪॥੫॥
ਅਰਥ: ਹੇ ਭਾਈ! ਵੱਡੀ ਕਿਸਮਤਿ ਨਾਲ ਮੈਨੂੰ ਪੂਰਾ ਗੁਰੂ ਮਿਲ ਪਿਆ ਹੈ, ਮੇਰੇ ਮਨ ਵਿਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ। ਹੁਣ ਮੈਨੂੰ ਆਪਣੇ ਮਾਲਕ ਦਾ ਸਹਾਰਾ ਹੋ ਗਿਆ ਹੈ, ਕੋਈ ਉਸ ਮਾਲਕ ਦੀ ਬਰਾਬਰੀ ਨਹੀਂ ਕਰ ਸਕਦਾ ॥੧॥ ਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, (ਗੁਰੂ ਦੀ ਕਿਰਪਾ ਨਾਲ) ਮੇਰੇ ਹਿਰਦੇ-ਘਰ ਵਿਚ ਆਨੰਦ ਬਣਿਆ ਰਹਿੰਦਾ ਹੈ, ਇਸ ਲੋਕ ਵਿਚ ਭੀ ਆਤਮਕ ਅਡੋਲਤਾ ਦਾ ਸੁਖ ਮੈਨੂੰ ਪ੍ਰਾਪਤ ਹੋ ਗਿਆ ਹੈ, ਤੇ, ਪਰਲੋਕ ਵਿਚ ਭੀ ਇਹ ਸੁਖ ਟਿਕਿਆ ਰਹਿਣ ਵਾਲਾ ਹੈ ॥ ਰਹਾਉ ॥ ਹੇ ਭਾਈ! (ਮੈਨੂੰ ਨਿਸ਼ਚਾ ਹੋ ਗਿਆ ਹੈ ਕਿ ਜੇਹੜਾ) ਸਿਰਜਣਹਾਰ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਉਹੀ ਮੇਰੇ ਸਿਰ ਉਤੇ ਰਾਖਾ ਹੈ। ਜਦੋਂ ਦਾ ਮੈਂ ਗੁਰੂ ਦੀ ਚਰਨੀਂ ਲੱਗਾ ਹਾਂ, ਮੈਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਹੋ ਗਿਆ ਹੈ। ਕੋਈ ਡਰ ਮੈਨੂੰ ਹੁਣ ਪੋਹ ਨਹੀਂ ਸਕਦਾ ॥੨॥ (ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੈਨੂੰ ਯਕੀਨ ਬਣ ਗਿਆ ਹੈ ਕਿ) ਜਿਸ ਪਰਮਾਤਮਾ ਦਾ ਦਰਸ਼ਨ ਮਨੁੱਖਾ ਜਨਮ ਦਾ ਫਲ ਦੇਣ ਵਾਲਾ ਹੈ, ਜਿਸ ਪਰਮਾਤਮਾ ਦੀ ਹਸਤੀ ਮੌਤ ਤੋਂ ਰਹਿਤ ਹੈ, ਉਹ ਇਸ ਵੇਲੇ ਭੀ (ਮੇਰੇ ਸਿਰ ਉਤੇ) ਮੌਜੂਦ ਹੈ, ਤੇ, ਸਦਾ ਕਾਇਮ ਰਹਿਣ ਵਾਲਾ ਹੈ। ਉਹ ਪ੍ਰਭੂ ਆਪਣੀ ਪ੍ਰੀਤਿ ਦੀ ਆਪਣੇ ਪਿਆਰ ਦੀ ਦਾਤਿ ਦੇ ਕੇ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ ॥੩॥ ਉਹ ਗੁਰੂ ਬੜੀ ਵਡਿਆਈ ਵਾਲਾ ਹੈ, ਅਚਰਜ ਸੋਭਾ ਵਾਲਾ ਹੈ, ਉਸ ਦੀ ਸਰਨ ਪਿਆਂ ਜ਼ਿੰਦਗੀ ਦਾ ਮਨੋਰਥ ਪ੍ਰਾਪਤ ਹੋ ਜਾਂਦਾ ਹੈ। ਹੇ ਭਾਈ! ਮੈਨੂੰ ਨਾਨਕ ਨੂੰ ਪੂਰਾ ਗੁਰੂ ਮਿਲ ਪਿਆ ਹੈ, ਮੇਰੇ ਸਾਰੇ ਦੁੱਖ ਦੂਰ ਹੋ ਗਏ ਹਨ ॥੪॥੫॥
ਅੰਗ : 633
ਇਹ ਜਗਿ ਮੀਤੁ ਨ ਦੇਖਿਓ ਕੋਈ ॥ ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥੧॥ ਰਹਾਉ ॥ ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ ॥ ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ ॥੧॥ ਕਹਂਉ ਕਹਾ ਯਿਆ ਮਨ ਬਉਰੇ ਕਉ ਇਨ ਸਿਉ ਨੇਹੁ ਲਗਾਇਓ ॥ ਦੀਨਾ ਨਾਥ ਸਗਲ ਭੈ ਭੰਜਨ ਜਸੁ ਤਾ ਕੋ ਬਿਸਰਾਇਓ ॥੨॥ ਸੁਆਨ ਪੂਛ ਜਿਉ ਭਇਓ ਨ ਸੂਧਉ ਬਹੁਤੁ ਜਤਨੁ ਮੈ ਕੀਨਉ ॥ ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤੁਹਾਰਉ ਲੀਨਉ ॥੩॥੯॥
ਅਰਥ: ਹੇ ਭਾਈ! ਇਸ ਜਗਤ ਵਿਚ ਕੋਈ ਤੋੜ ਸਾਥ ਨਿਭਾਉਣ ਵਾਲਾ ਮਿੱਤਰ ਮੈਂ ਨਹੀਂ ਵੇਖਿਆ। ਸਾਰਾ ਸੰਸਾਰ ਆਪਣੇ ਸੁਖ ਵਿਚ ਹੀ ਜੁੱਟਾ ਪਿਆ ਹੈ, ਦੁੱਖ ਵਿਚ ਕੋਈ ਕਿਸੇ ਦੇ ਨਾਲ ਸਾਥੀ ਨਹੀਂ ਬਣਦਾ।੧।ਰਹਾਉ। ਹੇ ਭਾਈ! ਇਸਤ੍ਰੀ, ਮਿੱਤਰ, ਪੁੱਤਰ, ਰਿਸ਼ਤੇਦਾਰ- ਇਹ ਸਾਰੇ ਧਨ ਨਾਲ ਹੀ ਪਿਆਰ ਕਰਦੇ ਹਨ। ਜਦੋਂ ਹੀ ਇਹਨਾਂ ਨੇ ਮਨੁੱਖ ਨੂੰ ਕੰਗਾਲ ਵੇਖਿਆ, ਤਦੋਂ ਸਾਥ ਛੱਡ ਕੇ ਸਾਰੇ ਨੱਸ ਜਾਂਦੇ ਹਨ।੧। ਹੇ ਭਾਈ! ਮੈਂ ਇਸ ਝੱਲੇ ਮਨ ਨੂੰ ਕੀਹ ਸਮਝਾਵਾਂ? ਇਸ ਨੇ ਇਹਨਾਂ ਕੱਚੇ ਸਾਥੀਆਂ ਨਾਲ ਪਿਆਰ ਪਾਇਆ ਹੋਇਆ ਹੈ। ਜੇਹੜਾ ਪਰਮਾਤਮਾ ਗਰੀਬਾਂ ਦਾ ਰਾਖਾ ਤੇ ਸਾਰੇ ਡਰ ਨਾਸ ਕਰਨ ਵਾਲਾ ਹੈ ਉਸ ਦੀ ਸਿਫ਼ਤਿ ਸਾਲਾਹ ਇਸ ਨੇ ਭੁਲਾਈ ਹੋਈ ਹੈ।੨। ਹੇ ਭਾਈ! ਜਿਵੇਂ ਕੁੱਤੇ ਦੀ ਪੂਛਲ ਸਿੱਧੀ ਨਹੀਂ ਹੁੰਦੀ, ਇਸੇ ਤਰ੍ਹਾਂ ਇਸ ਮਨ ਦੀ ਪਰਮਾਤਮਾ ਦੀ ਯਾਦ ਵਲੋਂ ਲਾ-ਪਰਵਾਹੀ ਹਟਦੀ ਨਹੀਂ, ਮੈਂ ਬਹੁਤ ਯਤਨ ਕੀਤਾ ਹੈ। ਹੇ ਨਾਨਕ! ਆਖ- ਹੇ ਪ੍ਰਭੂ! ਆਪਣੇ ਮੁੱਢ-ਕਦੀਮਾਂ ਦੇ ਪਿਆਰ ਵਾਲੇ ਸੁਭਾਵ ਦੀ ਲਾਜ ਰੱਖ, ਮੇਰੀ ਮਦਦ ਕਰ ਤਾਂ ਹੀ ਮੈਂ ਤੇਰਾ ਨਾਮ ਜਪ ਸਕਦਾ ਹਾਂ।੩।੯।
अंग : 633
सोरठि महला ९ ॥ रे नर इह साची जीअ धारि ॥ सगल जगतु है जैसे सुपना बिनसत लगत न बार ॥१॥ रहाउ ॥ बारू भीति बनाई रचि पचि रहत नही दिन चारि ॥ तैसे ही इह सुख माइआ के उरझिओ कहा गवार ॥१॥ अजहू समझि कछु बिगरिओ नाहिनि भजि ले नामु मुरारि ॥ कहु नानक निज मतु साधन कउ भाखिओ तोहि पुकारि ॥२॥८॥
अर्थ: हे मनुष्य! अपने हृदय में इस सत्य को धारण कर लो कि यह समूचा जगत एक स्वप्न जैसा है और इसका विनाश होने में कोई देरी नहीं लगती ॥१॥ रहाउ ॥ जैसे बनाई गई रेत की दीवार, पोतकर चार दिन भी नहीं रहती, वैसे ही यह माया के सुख हैं, हे गंवार मनुष्य! तू उन में क्यों फॅसा हुआ है ॥१॥ आज ही कुछ समझ ले चूंकि अभी भी कुछ बिगड़ा नहीं है और भगवान के नाम का भजन कर ले। नानक जी का कथन है कि हे मनुष्य! संतों का यही निजी उपदेश एवं युक्ति है जो तुझे पुकार कर बता दी है ॥२॥८॥
ਅੰਗ : 633
ਸੋਰਠਿ ਮਹਲਾ ੯ ॥
ਰੇ ਨਰ ਇਹ ਸਾਚੀ ਜੀਅ ਧਾਰਿ ॥ ਸਗਲ ਜਗਤੁ ਹੈ ਜੈਸੇ ਸੁਪਨਾ ਬਿਨਸਤ ਲਗਤ ਨ ਬਾਰ ॥੧॥ ਰਹਾਉ ॥ ਬਾਰੂ ਭੀਤਿ ਬਨਾਈ ਰਚਿ ਪਚਿ ਰਹਤ ਨਹੀ ਦਿਨ ਚਾਰਿ ॥ ਤੈਸੇ ਹੀ ਇਹ ਸੁਖ ਮਾਇਆ ਕੇ ਉਰਝਿਓ ਕਹਾ ਗਵਾਰ ॥੧॥ ਅਜਹੂ ਸਮਝਿ ਕਛੁ ਬਿਗਰਿਓ ਨਾਹਿਨਿ ਭਜਿ ਲੇ ਨਾਮੁ ਮੁਰਾਰਿ ॥ ਕਹੁ ਨਾਨਕ ਨਿਜ ਮਤੁ ਸਾਧਨ ਕਉ ਭਾਖਿਓ ਤੋਹਿ ਪੁਕਾਰਿ ॥੨॥੮॥
ਅਰਥ: ਹੇ ਮਨੁੱਖ! ਆਪਣੇ ਦਿਲ ਵਿਚ ਇਹ ਪੱਕੀ ਗੱਲ ਟਿਕਾ ਲੈ, (ਕਿ) ਸਾਰਾ* *ਸੰਸਾਰ ਸੁਪਨੇ ਵਰਗਾ ਹੈ, (ਇਸ ਦੇ) ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ॥੧॥ ਰਹਾਉ ॥ ਹੇ ਭਾਈ! (ਜਿਵੇਂ ਕਿਸੇ ਨੇ) ਰੇਤ ਦੀ ਕੰਧ ਉਸਾਰ ਕੇ ਪੋਚ ਕੇ ਤਿਆਰ ਕੀਤੀ ਹੋਵੇ; ਪਰ ਉਹ ਕੰਧ ਚਾਰ ਦਿਨ ਭੀ (ਟਿਕੀ) ਨਹੀਂ ਰਹਿੰਦੀ। ਇਸ ਮਾਇਆ ਦੇ ਸੁਖ ਭੀ ਉਸ (ਰੇਤ ਦੀ ਕੰਧ) ਵਰਗੇ ਹੀ ਹਨ। ਹੇ ਮੂਰਖ! ਤੂੰ ਇਹਨਾਂ ਸੁਖਾਂ ਵਿਚ ਕਿਉਂ ਮਸਤ ਹੋ ਰਿਹਾ ਹੈਂ? ॥੧॥ ਹੇ ਭਾਈ! ਅਜੇ ਭੀ ਸਮਝ ਜਾ (ਅਜੇ) ਕੁਝ ਵਿਗੜਿਆ ਨਹੀਂ; ਤੇ ਪਰਮਾਤਮਾ ਦਾ ਨਾਮ ਸਿਮਰਿਆ ਕਰ । ਨਾਨਕ ਜੀ ਆਖਦੇ ਹਨ – (ਹੇ ਭਾਈ!) ਮੈਂ ਤੈਨੂੰ ਗੁਰਮੁਖਾਂ ਦਾ ਇਹ ਨਿਜੀ ਖ਼ਿਆਲ ਪੁਕਾਰ ਕੇ ਸੁਣਾ ਰਿਹਾ ਹਾਂ ॥੨॥੮॥
ਦੀਨ ਦੁਨੀ ਦੇ ਮਾਲਿਕ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ।
ਅਸੀ ਸਾਰੇ ਗੁਰੂ ਅੱਗੇ ਇਕ ਅਰਦਾਸ ਕਰਦੇ ਹਾਂ ਹੇ ਸਤਿਗੁਰੂ ਜੀ ਸਾਨੂੰ ਆਪਣੇ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਬਖਸ਼ਿਸ਼ ਕਰੋ ਜੀ । ਅਸੀ ਪੂਰਨ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਨੂੰ ਵੀ ਤਰਸਦੇ ਹਾਂ ਹੋ ਸਕਦਾ ਕਿਧਰੇ ਸਾਨੂੰ ਐਸਾ ਗੁਰਸਿੱਖ ਮਿਲ ਜਾਵੇ ਜਿਹੜਾ ਗੁਰੂ ਦੇ ਦਰ ਤੇ ਪਰਵਾਨ ਹੋਵੇ । ਉਸ ਗੁਰਸਿੱਖ ਦੇ ਦਰਸ਼ਨ ਕਰਕੇ ਸਾਡਾ ਵੀ ਜੀਵਨ ਗੁਰੂ ਜੀ ਦੇ ਦਰਸਾਏ ਰਾਹ ਤੇ ਚੱਲ ਪਵੇ। ਪਰ ਸੋਚੋ ਜੇ ਪੂਰਾ ਗੁਰੂ ਨਾਨਕ ਸਾਹਿਬ ਜੀ ਕਹਿ ਦੇਵੇ ਭਾਈ ਲਹਿਣਾ ਜੀ ਅੱਜ ਤੋ ਤੁਸੀ ਸਾਡੇ ਸਰੀਰ ਦਾ ਹੀ ਅੰਗ ਬਣ ਗਏ ਜੇ ਤੁਹਾਡੇ ਵਿੱਚ ਤੇ ਸਾਡੇ ਵਿੱਚ ਕੋਈ ਭੇਦ ਨਹੀ ਰਿਹਾ । ਸੋਚੋ ਉਸ ਸਮੇ ਦਾ ਵਿਖਿਆਣ ਕੋਈ ਵੇਦ ਜਾ ਗ੍ਰੰਥ ਕੀ ਕਰ ਸਕਦਾ ਹੈ । ਪਰ ਭਾਈ ਲਹਿਣੇ ਤੋ ਗੁਰੂ ਅੰਗਦ ਸਾਹਿਬ ਤਕ ਦਾ ਸਫਰ ਕੋਈ ਸੋਖਾ ਨਹੀ ਸੀ ਜਿਹੜੀ ਸੇਵਾ , ਸਿਦਕ , ਨਿਮਰਤਾ ਤੇ ਆਗਿਆਕਾਰ ਦੀ ਮੂਰਤ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਪੇਸ਼ ਕੀਤੀ ਕੋਈ ਨਹੀ ਕਰ ਸਕਦਾ । ਜੇ ਗੁਰੂ ਨਾਨਕ ਸਾਹਿਬ ਜੀ ਨੇ ਕਹਿ ਦਿੱਤਾ ਭਾਈ ਲਹਿਣਾ ਜੀ ਇਸ ਚਿੱਕੜ ਵਿੱਚ ਲੋਟਾ ਡਿਗ ਪਿਆ ਕੱਢ ਲਿਆਉ । ਕਿਸੇ ਵੱਲ ਨਹੀ ਤੱਕਿਆ ਲੋਕ ਕੀ ਕਹਿਣਗੇ ਜਾ ਕੱਪੜੇ ਗੰਦੇ ਹੋ ਜਾਣਗੇ ਬੱਸ ਹੁਕਮ ਵੱਲ ਦੇਖਿਆ ਜੋ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ ਸੀ ਛਾਲ ਮਾਰ ਕੇ ਚਿੱਕੜ ਵਿਚੋ ਲੋਟਾ ਕੱਢ ਲਿਆਦਾ । ਜੇ ਨਵੇ ਕੱਪੜੇ ਪਹਿਣ ਕੇ ਭਾਈ ਲਹਿਣਾ ਜੀ ਆਏ ਗੁਰੂ ਨਾਨਕ ਸਾਹਿਬ ਜੀ ਨੇ ਗਿਲੇ ਕੱਖ ਭਾਈ ਲਹਿਣਾ ਜੀ ਦੇ ਸੀਸ ਤੇ ਚੁਕਾ ਦਿੱਤੇ । ਨਵੇ ਕੱਪੜਿਆਂ ਤੇ ਗੰਦੇ ਛਿੱਟੇ ਪੈ ਕੇ ਕੱਪੜੇ ਖਰਾਬ ਹੋ ਗਏ ਜਦੋ ਗੁਰੂ ਨਾਨਕ ਸਾਹਿਬ ਜੀ ਘਰ ਆਏ ਮਾਤਾ ਸੁਲੱਖਣੀ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਆਖਿਆ ਤੁਸੀ ਭਾਈ ਲਹਿਣਾ ਜੀ ਦੇ ਨਵੇ ਕੱਪੜੇ ਚਿਕੜ ਨਾਲ ਖਰਾਬ ਕਰਵਾ ਦਿੱਤੇ । ਗੁਰੂ ਨਾਨਕ ਸਾਹਿਬ ਜੀ ਨੇ ਹੱਸ ਕੇ ਆਖਿਆ ਇਹ ਚਿਕੜ ਨਹੀ ਕੇਸਰ ਦਾ ਛਿੜਕਾ ਕੀਤਾ ਭਾਈ ਲਹਿਣਾ ਜੀ ਦੇ ਉਤੇ । ਏਨੀ ਔਖੀ ਸੇਵਾ ਤੇ ਆਗਿਆਕਾਰੀ ਸੁਭਾਅ ਤੇ ਗੁਰੂ ਅੰਗਦ ਸਾਹਿਬ ਜੀ ਹੀ ਪੂਰੇ ਉਤਰ ਸਕਦੇ ਸਨ ਹੋਰ ਕੋਈ ਨਹੀ । ਨਾ ਗੁਰੂ ਪੁੱਤਰ ਤੇ ਨਾ ਕੋਈ ਹੋਰ ਸੇਵਾਦਾਰ ਉਹਨਾ ਵਾਂਗ ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਮੰਨ ਸਕਦਾ ਸੀ । ਜਦੋ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਭਾਈ ਲਹਿਣਾ ਜੀ ਨੇ ਤੁਰਨਾ ਇਹ ਵੀ ਖਿਆਲ ਰੱਖਣਾ ਮੇਰੀ ਤੇ ਗੱਲ ਦੂਰ ਦੀ ਕਿਤੇ ਮੇਰੀ ਬਾਂਹ ਵੀ ਗੁਰੂ ਨਾਨਕ ਸਾਹਿਬ ਤੋ ਅੱਗੇ ਨਾ ਹੋ ਜਾਵੇ । ਏਵੇ ਨਹੀ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਹੋ ਕੇ ਗੁਰੂ ਨਾਨਕ ਸਾਹਿਬ ਜੀ ਦੇ ਸਰੀਰ ਦਾ ਅੰਗ ਬਣ ਕੇ ਗੁਰਗੱਦੀ ਤੇ ਬੈਠ ਕੇ ਗੁਰੂ ਅੰਗਦ ਸਾਹਿਬ ਜੀ ਬਣ ਗਏ। ਹੋਰ ਵੀ ਮਹਾਨ ਕੌਤਕ ਤੇ ਸੇਵਾ ਦਾ ਸਿਖਰ ਜੋ ਗੁਰੂ ਅੰਗਦ ਸਾਹਿਬ ਜੀ ਨੇ ਪ੍ਰਾਪਤ ਕੀਤਾ ਜੇ ਪੂਰਾ ਲਿਖਾ ਹੋ ਸਕਦਾ ਕਈ ਜਨਮਾਂ ਵਿੱਚ ਵੀ ਪੂਰੇ ਨਾ ਲਿਖ ਪਾਵਾਂ । ਗੁਰੂ ਦੀ ਜੀਵਨੀ ਸਾਡੇ ਵਰਗੇ ਅਧੂਰੇ ਕੀ ਲਿਖ ਸਕਦੇ ਹਨ ਬਸ ਮੈ ਏਨਾ ਹੀ ਕਹਿ ਸਕਦਾ ਉਹਨਾ ਵਰਗੇ ਉਹੋ ਹੀ ਸਨ ਐਸੇ ਦੀਨ ਦੁਨੀਆ ਦੇ ਮਾਲਿਕ ਗੁਰੂ ਅੰਗਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਫੇਰ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ।
ਜੋਰਾਵਰ ਸਿੰਘ ਤਰਸਿੱਕਾ ।
ਅੰਗ : 667
ਧਨਾਸਰੀ ਮਹਲਾ ੪ ॥*
*ਹਮ ਅੰਧੁਲੇ ਅੰਧ ਬਿਖੈ ਬਿਖੁ ਰਾਤੇ ਕਿਉ ਚਾਲਹ ਗੁਰ ਚਾਲੀ ॥ ਸਤਗੁਰੁ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ ॥੧॥ ਗੁਰਸਿਖ ਮੀਤ ਚਲਹੁ ਗੁਰ ਚਾਲੀ ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥੧॥ ਰਹਾਉ ॥ ਹਰਿ ਕੇ ਸੰਤ ਸੁਣਹੁ ਜਨ ਭਾਈ ਗੁਰੁ ਸੇਵਿਹੁ ਬੇਗਿ ਬੇਗਾਲੀ ॥ ਸਤਗੁਰੁ ਸੇਵਿ ਖਰਚੁ ਹਰਿ ਬਾਧਹੁ ਮਤ ਜਾਣਹੁ ਆਜੁ ਕਿ ਕਾਲ੍ਹ੍ਹੀ ॥੨॥ ਹਰਿ ਕੇ ਸੰਤ ਜਪਹੁ ਹਰਿ ਜਪਣਾ ਹਰਿ ਸੰਤੁ ਚਲੈ ਹਰਿ ਨਾਲੀ ॥ ਜਿਨ ਹਰਿ ਜਪਿਆ ਸੇ ਹਰਿ ਹੋਏ ਹਰਿ ਮਿਲਿਆ ਕੇਲ ਕੇਲਾਲੀ ॥੩॥ ਹਰਿ ਹਰਿ ਜਪਨੁ ਜਪਿ ਲੋਚ ਲਚਾਨੀ ਹਰਿ ਕਿਰਪਾ ਕਰਿ ਬਨਵਾਲੀ ॥ ਜਨ ਨਾਨਕ ਸੰਗਤਿ ਸਾਧ ਹਰਿ ਮੇਲਹੁ ਹਮ ਸਾਧ ਜਨਾ ਪਗ ਰਾਲੀ ॥੪॥੪॥
ਅਰਥ: ਹੇ ਗੁਰਸਿੱਖ ਮਿੱਤਰੋ! ਗੁਰੂ ਦੇ ਦੱਸੇ ਹੋਏ ਜੀਵਨ-ਰਾਹ ਤੇ ਤੁਰੋ। (ਗੁਰੂ ਆਖਦਾ ਹੈ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਿਆ ਕਰੋ, ਇਹ) ਜੋ ਕੁਝ ਗੁਰੂ ਆਖਦਾ ਹੈ, ਇਸ ਨੂੰ (ਆਪਣੇ ਵਾਸਤੇ) ਭਲਾ ਸਮਝੋ, (ਕਿਉਂਕਿ) ਪ੍ਰਭੂ ਦੀ ਸਿਫ਼ਤਿ-ਸਾਲਾਹ ਅਨੋਖੀ (ਤਬਦੀਲੀ ਜੀਵਨ ਵਿਚ ਪੈਦਾ ਕਰ ਦੇਂਦੀ ਹੈ) ।੧।ਰਹਾਉ।
ਹੇ ਭਾਈ! ਅਸੀ ਜੀਵ ਮਾਇਆ ਦੇ ਮੋਹ ਵਿਚ ਬਹੁਤ ਅੰਨ੍ਹੇ ਹੋ ਕੇ ਮਾਇਕ ਪਦਾਰਥਾਂ ਦੇ ਜ਼ਹਰ ਵਿਚ ਮਗਨ ਰਹਿੰਦੇ ਹਾਂ। ਅਸੀ ਕਿਵੇਂ ਗੁਰੂ ਦੇ ਦੱਸੇ ਜੀਵਨ-ਰਾਹ ਉਤੇ ਤੁਰ ਸਕਦੇ ਹਾਂ? ਸੁਖਾਂ ਦਾ ਦੇਣ ਵਾਲਾ ਗੁਰੂ (ਆਪ ਹੀ) ਮੇਹਰ ਕਰੇ, ਤੇ, ਸਾਨੂੰ ਆਪਣੇ ਲੜ ਲਾ ਲਏ।੧।
ਹੇ ਹਰੀ ਦੇ ਸੰਤ ਜਨੋ! ਹੇ ਭਰਾਵੋ! ਸੁਣੋ, ਛੇਤੀ ਹੀ ਗੁਰੂ ਦੀ ਸਰਨ ਪੈ ਜਾਓ। ਗੁਰੂ ਦੀ ਸਰਨ ਪੈ ਕੇ (ਜੀਵਨ-ਸਫ਼ਰ ਵਾਸਤੇ) ਪਰਮਾਤਮਾ ਦੇ ਨਾਮ ਦੀ ਖਰਚੀ (ਪੱਲੇ) ਬੰਨ੍ਹੋ। ਮਤਾਂ ਇਹ ਸਮਝਿਓ ਕਿ ਅੱਜ (ਇਹ ਕੰਮ ਕਰ ਲਵਾਂਗੇ) ਭਲਕੇ (ਇਹ ਕੰਮ ਕਰ ਲਵਾਂਗੇ। ਟਾਲ ਮਟੋਲੇ ਨਾਹ ਕਰਨੇ) ।੨।
ਹੇ ਹਰੀ ਦੇ ਸੰਤ ਜਨੋ! ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰੋ। (ਇਸ ਜਾਪ ਦੀ ਬਰਕਤਿ ਨਾਲ) ਹਰੀ ਦਾ ਸੰਤ ਹਰੀ ਦੀ ਰਜ਼ਾ ਵਿਚ ਤੁਰਨ ਲੱਗ ਪੈਂਦਾ ਹੈ। ਹੇ ਭਾਈ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ, ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ। ਚੋਜ-ਤਮਾਸ਼ੇ ਕਰਨ ਵਾਲਾ ਚੋਜੀ ਪ੍ਰਭੂ ਉਹਨਾਂ ਨੂੰ ਮਿਲ ਪੈਂਦਾ ਹੈ।੩।
ਹੇ ਦਾਸ ਨਾਨਕ! ਆਖ-) ਹੇ ਬਨਵਾਰੀ ਪ੍ਰਭੂ! ਮੈਨੂੰ ਤੇਰਾ ਨਾਮ ਜਪਣ ਦੀ ਤਾਂਘ ਲੱਗੀ ਹੋਈ ਹੈ। ਮੇਹਰ ਕਰ ਮੈਨੂੰ ਸਾਧ ਸੰਗਤਿ ਵਿਚ ਮਿਲਾਈ ਰੱਖ, ਮੈਨੂੰ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲੀ ਰਹੇ।੪।੪।