ਗੁਰੂ ਅਰਜਨ ਦੇਵ ਜੀ ਦਾ ਜਨਮ ਵੈਸਾਖ ਮਹੀਨੇ ਦਾ ਹੈ। ਇਸੇ ਮਹੀਨੇ ਗੁਰੂ ਅੰਗਦ ਦੇਵ ਜੀ ਦਾ ਵੀ ਪ੍ਰਕਾਸ਼ ਹੋਇਆ। ਉਸ ਦਿਨ 5 ਵੈਸਾਖ ਸੀ। ਭਾਵੇਂ ਅਸੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਮਨਾਉਂਦੇ ਹਾਂ ਪਰ ਕਈ ਪੁਰਾਤਨ ਲਿਖਤਾਂ ਵਿਚ ਗੁਰੂ ਸਾਹਿਬ ਦਾ ਪ੍ਰਕਾਸ਼ 20 ਵੈਸਾਖ ਨੂੰ ਹੋਇਆ ਲਿਖਿਆ ਮਿਲਦਾ ਹੈ। ਗੁਰੂ ਅਰਜਨ ਦੇਵ ਜੀ ਦਾ ਜਨਮ 19 ਵੈਸਾਖ ਸੰਮਤ 1620 ਨੂੰ ਹੋਇਆੀ, ਈਸਵੀ ਸੰਨ 1563 ਸੀ ਤੇ ਅਪ੍ਰੈਲ ਮਹੀਨੇ ਦੀ 15 ਤਰੀਕ ਸੀ। ਗੁਰੂ ਜੀ ਬੀਬੀ ਭਾਨੀ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਪੁੱਤਰ ਸਨ। ਨਾਨਾ-ਨਾਨੀ ਜੀ ਦਾ ਨਾਂ ਕ੍ਰਮਵਾਰ ਗੁਰੂ ਅਮਰਦਾਸ ਜੀ ਤੇ ਮਨਸਾ ਦੇਵੀ ਜੀ ਸੀ। ਬੀਬੀ ਅਨੂਪੀ ਤੇ ਹਰਿਦਾਸ ਜੀ ਦਾਦੀ-ਦਾਦਾ ਜੀ ਸਨ। ਗੁਰੂ ਸਾਹਿਬ ਦੇ ਦਾਦਕੇ ਲਾਹੌਰ ਤੇ ਨਾਨਕੇ ਗੋਇੰਦਵਾਲ ਸਨ। ਗੁਰੂ ਸਾਹਿਬ ਦਾ ਜਨਮ ਗੋਇੰਦਵਾਲ ਵਿਖੇ ਹੋਇਆ। ਉਨ੍ਹਾਂ ਦਾ ਬਚਪਨ ਇਥੇ ਹੀ ਬੀਤਿਆ। ਗੁਰੂ ਜੀ ਤਿੰਨ ਭਰਾ ਸਨ। ਗੁਰੂ ਜੀ ਸਭ ਤੋਂ ਛੋਟੇ ਸਨ। ਵੱਡੇ ਭਰਾ ਦਾ ਨਾਂ ਪ੍ਰਿਥੀ ਚੰਦ ਸੀ ਤੇ ਉਸ ਤੋਂ ਛੋਟੇ ਮਹਾਦੇਵ ਸਨ। ਪ੍ਰਿਥੀ ਚੰਦ ਨੇ ਗੁਰੂ ਗੱਦੀ ਲਈ ਬੇਅੰਤ ਲਲਕ ਵਿਖਾਈ ਪਰ ਉਹ ਗੁਰੂ ਅਰਜਨ ਦੇਵ ਜੀ ਦੇ ਸਹਿਜ ਅੱਗੇ ਮਿੱਟੀ ਹੋ ਗਿਆ। ਗੁਰੂ ਜੀ ਅੰਦਰ ਵਸਦੇ ਸਹਿਜ ਦੇ ਝਲਕਾਰੇ ਉਨ੍ਹਾਂ ਬਾਰੇ ਪ੍ਰਚਲਤ ਬਾਲ ਸਾਖੀਆਂ ਤੋਂ ਪ੍ਰਤੱਖ ਹੁੰਦੇ ਹਨ।
ਇਕ ਵਾਰ ਬਾਲ (ਗੁਰੂ) ਅਰਜਨ ਦੇਵ ਜੀ ਵਿਹੜੇ ‘ਚ ਗੇਂਦ ਨਾਲ ਖੇਡ ਰਹੇ ਸਨ। ਖੇਡਦੇ ਸਮੇਂ ਗੇਂਦ ਰੁੜ੍ਹਦੀ-ਰੁੜ੍ਹਦੀ ਗੁਰੂ ਅਮਰਦਾਸ ਜੀ ਦੇ ਕਮਰੇ ਅੰਦਰ ਚਲੀ ਗਈ। ਬਾਲ ਅਰਜਨ ਦੇਵ ਵੀ ਗੇਂਦ ਦੇ ਮਗਰ ਰਿੜ੍ਹਦੇ ਹੋਏ ਅੰਦਰ ਜਾ ਵੜੇ। ਬਾਲ ਅਰਜਨ ਦੇਵ ਜੀ ਨੂੰ ਅੰਦਰ ਗੇਂਦ ਨਾ ਦਿਸੀ। ਉਨ੍ਹਾਂ ਸੋਚਿਆ ਗੇਂਦ ਪਲੰਘ ਉੱਪਰ ਹੋਵੇਗੀ। ਪਲੰਘ ਉੱਪਰ ਗੁਰੂ ਅਮਰਦਾਸ ਜੀ ਆਰਾਮ ਕਰ ਰਹੇ ਸਨ। ਬਾਲ ਅਰਜਨ ਦੇਵ ਪਲੰਘ ‘ਤੇ ਚੜ੍ਹਨ ਲਈ ਪਾਵੇ ਦਾ ਸਹਾਰਾ ਲੈ ਕੇ ਖੜ੍ਹੇ ਹੋਏ ਤੇ ਫਿਰ ਬਾਹੀ ਨਾਲ ਲਟਕ ਕੇ ਉੱਤੇ ਚੜ੍ਹਨ ਦਾ ਯਤਨ ਕਰਨ ਲੱਗੇ। ਇਸ ਨਾਲ ਪਲੰਘ ਹਿੱਲਿਆ ਤੇ ਗੁਰੂ ਅਮਰਦਾਸ ਜੀ ਧਿਆਨ ਅੰਦਰੋਂ ਬੋਲੇ, ‘ਇਹ ਕੌਣ ਵੱਡਾ ਪੁਰਖ ਹੈ, ਜਿਸ ਨੇ ਸਾਡਾ ਪਲੰਘ ਹਿਲਾ ਦਿੱਤਾ!’ ਉਨ੍ਹਾਂ ਦੇਖਿਆ ਤਾਂ ਬਾਲ ਅਰਜਨ ਦੇਵ ਜੀ ਪਲੰਘ ‘ਤੇ ਚੜ੍ਹਨ ਦਾ ਯਤਨ ਕਰ ਰਹੇ ਸਨ। ਨਾਨਾ ਗੁਰੂ ਬਾਲ ਅਰਜਨ ਜੀ ਨੂੰ ਦੇਖ ਕੇ ਮੁਸਕਰਾਏ ਤੇ ਉਨ੍ਹਾਂ ਦੇ ਮੂੰਹੋਂ ਸਹਿਜ ਭਾਅ ਨਿਕਲਿਆ, ”ਕਾਹਲਾ ਨਾ ਪੈ, ਸਮਾਂ ਆਉਣ ‘ਤੇ ਇਸ ਆਸਣ ਦਾ ਵੀ ਮਾਲਕ ਹੋ ਜਾਵੇਂਗਾ।”
ਜਦੋਂ ਬੀਬੀ ਭਾਨੀ ਜੀ ਦੀ ਨਿਗਾਹ ਉਸ ਪਾਸੇ ਗਈ ਤਾਂ ਉਹ ਬਾਲ ਅਰਜਨ ਨੂੰ ਫੜਨ ਲਈ ਦੌੜ੍ਹੇ ਮਤੇ ਉਹ ਪਲੰਘ ‘ਤੇ ਚੜ੍ਹ ਕੇ ਪਿਤਾ ਗੁਰੂ ਦੇ ਵਸਤਰ ਮੈਲੇ ਨਾ ਕਰ ਦੇਣ ਤੇ ਪਿਤਾ ਗੁਰੂ ਦੀ ਨੀਂਦ ਨਾ ਖ਼ਰਾਬ ਹੋ ਜਾਵੇ ਪਰ ਪਿਤਾ ਗੁਰੂ ਨੇ ਬੀਬੀ ਭਾਨੀ ਨੂੰ ਰੋਕ ਦਿੱਤਾ ਤੇ ਖ਼ੁਦ ਬਾਲ ਅਰਜਨ ਨੂੰ ਚੁੱਕਣ ਲਈ ਬਾਹਾਂ ਪਸਾਰੀਆਂ। ਬਾਲ ਅਰਜਨ ਸਰੀਰੋਂ ਭਾਰੇ ਸਨ। ਨਾਨਾ ਗੁਰੂ ਦੇ ਮੁੱਖੋਂ ਫਿਰ ਨਿੱਕਲਿਆ, ‘ਐਨਾ ਗਹੁਰਾ, ਬੋਹਿਥ ਜਿੰਨਾ, ਵੱਡਾ ਹੋ ਬਾਣੀ ਦਾ ਵੀ ਬੋਹਿਥ ਹੋਵੇਗਾ।” ਹੁਣ ਇਹ ਸ਼ਬਦ ‘ਦੋਹਤਾ ਬਾਣੀ ਦਾ ਬੋਹਿਥਾ’ ਪੰਜਾਬੀ ਬੋਲੀ ਦਾ ਮੁਹਾਵਰਾ ਹੀ ਬਣ ਗਿਆ ਹੈ।
ਨਾਨਾ ਗੁਰੂ ਦੇ ਦੋਵੇਂ ਬਚਨ ਪੂਰੇ ਹੋਏ। ਬਾਲ ਅਰਜਨ ਗੁਰੂ ਰਾਮਦਾਸ ਜੀ ਤੋਂ ਬਾਅਦ ਪੰਜਵੇਂ ਗੁਰੂ ਹੋਏ ਤੇ ਬਾਣੀ ਬੋਹਿਥ ਪੱਖੋਂ ਉਨ੍ਹਾਂ ਨੇ ਆਦਿ ਗ੍ਰੰਥ ਜੀ ਦੀ ਸਾਜਨਾ ਹੀ ਨਹੀਂ ਕੀਤੀ ਸਗੋਂ ਇਸ ਅੰਦਰ ਦਰਜ ਬਾਣੀ ਵਿਚ ਉਨ੍ਹਾਂ ਦਾ ਖ਼ੁਦ ਦਾ ਬਾਣੀ ਭਾਗ ਕਰੀਬ 40 ਫ਼ੀਸਦੀ ਹੈ।
ਇਕ ਹੋਰ ਸਾਖੀ ਪ੍ਰਸਿੱਧ ਹੈ ਕਿ ਨਾਨਾ ਗੁਰੂ ਲੰਗਰ ਛਕਣ ਲਈ ਪੰਗਤ ‘ਚ ਬੈਠੇ ਸਨ। ਖੇਡ ਰਹੇ ਬਾਲ ਅਰਜਨ ਦੀ ਨਿਗਾਹ ਉਨ੍ਹਾਂ ‘ਤੇ ਪਈ। ਉਹ ਰਿੜ੍ਹਦੇ-ਰਿੜ੍ਹਦੇ ਨਾਨਾ ਗੁਰੂ ਕੋਲ ਆ ਗਏ। ਬਾਲ ਅਰਜਨ ਨੇ ਨਾਨਾ ਗੁਰੂ ਦਾ ਪ੍ਰਸ਼ਾਦੀ ਥਾਲ ਨੰਨ੍ਹੇ ਹੱਥਾਂ ਨਾਲ ਖਿਲਾਰ ਦਿੱਤਾ। ਮੁਸਕਰਾਉਂਦੇ ਨਾਨਾ ਗੁਰੂ ਬਾਲ ਅਰਜਨ ਨੂੰ ਨਿਹਾਰਦੇ ਰਹੇ। ਇਕ ਸੇਵਕ ਨੇ ਜਦੋਂ ਇਹ ਵੇਖਿਆ ਤਾਂ ਉਹ ਬਾਲ ਅਰਜਨ ਨੂੰ ਚੁੱਕ ਕੇ ਲੰਗਰ ਹਾਲ ਤੋਂ ਬਾਹਰ ਛੱਡ ਆਇਆ ਪਰ ਬਾਲ ਅਰਜਨ ਫਿਰ ਆਏ ਤੇ ਨਾਨਾ ਗੁਰੂ ਦਾ ਥਾਲ ਦੁਬਾਰਾ ਖਿਲਾਰਨ ਲੱਗੇ। ਸੇਵਕ ਰੋਕਣ ਦਾ ਯਤਨ ਕਰਨ ਲੱਗਾ ਪਰ ਨਾਨਾ ਗੁਰੂ ਨੇ ਉਸ ਨੂੰ ਵਰਜ ਦਿੱਤਾ। ਗੁਰੂ ਅਮਰਦਾਸ ਜੀ ਦੇ ਮੁੱਖੋਂ ਨਿਕਲਿਆ, ”ਠਹਿਰ ਓਏ ਥਾਲ ਦਿਆ ਮਾਲਕਾ, ਐਨਾ ਕਾਹਲਾ ਨਾ ਪੈ, ਖਿਲਾਰ ਲੈ, ਖਿਲਾਰ ਲੈ। ਇਹ ਥਾਲ ਤੈਨੂੰ ਹੀ ਸਾਂਭਣਾ ਤੇ ਪਰੋਸਣਾ ਪੈਣਾ ਹੈ।” ਬਾਅਦ ਵਿਚ ਨਾਨਾ ਗੁਰੂ ਦੇ ਇਨ੍ਹਾਂ ਬੋਲਾਂ ਨੇ ਆਦਿ ਬੀੜ ਦੀ ਸਾਜਨਾ ਦੇ ਰੂਪ ਰਾਹੀਂ ਮੁੰਦਾਵਣੀ ਦੇ ਸ਼ਬਦ ਬਣ ਪ੍ਰਕਾਸ਼ ਧਾਰਿਆ :
ਥਾਲ ਵਿਚਿ ਤਿਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ।।
ਅੰਮ੍ਰਿਤ ਨਾਮੁ ਠਾਕੁਰ ਕਾ ਪਈਓ ਜਿਸ ਕਾ ਸਭਸੁ ਅਧਾਰੋ।।
ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ।।
ਏਹੁ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ।।
ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ।।
ਗੁਰੂ ਅਰਜਨ ਦੇਵ ਜੀ ਜਦੋਂ ਬਾਲ ਸਨ ਤਾਂ ਗੋਇੰਦਵਾਲ ਵਿਖੇ ਮਾਤਾ ਬੀਬੀ ਭਾਨੀ ਜੀ ਦੇ ਪਿੱਛੇ ਪਿੱਛੇ ਤੁਰਦੇ ਰਹਿੰਦੇ ਸਨ। ਬੀਬੀ ਜੀ ਚੁੱਲ੍ਹੇ-ਚੌਂਕੇ ਦਾ ਕੰਮ ਕਰਦੇ ਤਾਂ ਬਾਲ ਅਰਜਨ ਹਰ ਕੰਮ ਨੂੰ ਨੀਝ ਨਾਲ ਦੇਖਦੇ। ਸਿੱਖ ਸਾਹਿਤ ਦੱਸਦਾ ਹੈ ਕਿ ਬੀਬੀ ਜੀ ਜਦੋਂ ਰੋਟੀ-ਟੁੱਕ ਬਣਾਉਂਦੇ ਸਨ ਤਾਂ ਬਾਲ ਅਰਜਨ ਚੁਪਕੇ ਜਿਹੇ ਚੌਂਕੇ ਦੁਆਲੇ ਬਣਾਏ ਓਟੀਏ ਨਾਲ ਲੱਗ ਕੇ ਖੜ੍ਹੇ ਹੋ ਜਾਂਦੇ ਤੇ ਧਿਆਨ ਨਾਲ ਚੁੱਲ੍ਹੇ ਵਿਚ ਬਲਦੀ ਅੱਗ, ਉੱਤੇ ਧਰੀ ਤਵੀ ਤੇ ਤਵੀ ‘ਤੇ ਪੱਕਦੀ ਰੋਟੀ ਨੂੰ ਨਿਹਾਰਦੇ ਰਹਿੰਦੇ। ਮੱਠੇ-ਮੱਠੇ ਸੇਕ ਨਾਲ ਤਪਦੀ ਤਵੀ ‘ਤੇ ਪੱਕਦੀ ਰੋਟੀ ਦੇ ਧਿਆਨ ਅੰਦਰ ਉਹ ਵਰਤਮਾਨ ਤੋਂ ਕਿੰਨ੍ਹੇ ਸਾਲ ਅਗਾਂਹ ਵੇਖਣ ਲੱਗ ਜਾਂਦੇ, ਜਦੋਂ ਉਨ੍ਹਾਂ ਸਿੱਖੀ ਦੀ ਰੋਟੀ ਪਕਾਉਣ ਲਈ ਖ਼ੁਦ ਤਪਤੀ ਤਵੀ ਉੱਤੇ ਜਾ ਬੈਠਣਾ ਸੀ। ਬੀਬੀ ਜੀ ਨੇ ਪੁੱਛਣਾ, ਅਰਜਨ! ਕੀ ਵੇਖਦਾ ਹੈਂ? ਤਾਂ ਬਾਲ ਅਰਜਨ ਬੋਲਦੇ : ”ਮਾਂ, ਰੋਟੀ ਨੂੰ ਪੱਕਣ ਲਈ ਕਿੰਨੇ ਕੁ ਸੇਕ ਦੀ ਲੋੜ ਹੁੰਦੀ ਹੈ?”
ਲਾਹੌਰ ਵਿਖੇ ਉਨ੍ਹਾਂ ਨੂੰ ਤੱਤੀ ਤਵੀ ਉੱਤੇ ਬੈਠਾ ਕੇ ਤਸੀਹੇ ਦਿੱਤੇ ਗਏ। ਉਨ੍ਹਾਂ ਨੇ ਛਾਲੇ-ਛਾਲੇ ਹੋਇਆ ਆਪਣਾ ਤਨ ਰਾਵੀ ਅੰਦਰ ਸਮਾ ਲਿਆ ਸੀ। ਇਸ ਤੋਂ ਬਾਅਦ ਤੱਤੀ ਤਵੀ ਪੰਜਾਬੀ ਬੋਲੀ ਦਾ ਤੇਜੱਸਵੀ ਸ਼ਬਦ ਬਣ ਗਿਆ। ਅੱਜ ਜਦੋਂ ਵੀ ਇਹ ਸ਼ਬਦ ਕਿਸੇ ਲਿਖਤ ਜਾਂ ਬੋਲਾਂ ਅੰਦਰ ਆਉਂਦਾ ਹੈ ਤਾਂ ਇਸ ਦਾ ਅਰਥ ਗੁਰੂ ਅਰਜਨ ਦੇਵ ਜੀ ਦੇ ਲਟ-ਲਟ ਬਲਦੇ ਸ਼ਹਾਦਤੀ ਬਿੰਬ ਨੂੰƒ ਪ੍ਰਕਾਸ਼ਮਾਨ ਕਰਦਾ ਹੈ ਤੇ ਸਾਡੇ ਦਿਲਾਂ ਅੰਦਰ ਅਣਖ ਨਾਲ ਜਿਉਂਣ ਤੇ ਜੂਝਣ ਦਾ ਜਜ਼ਬਾ ਪੈਦਾ ਕਰਦਾ ਹੈ ਅਤੇ ਓਟੀਏ ਨਾਲ ਖੜ੍ਹੇ ਬਾਲ ਅਰਜਨ ਤੱਤੇ ਰਾਹਾਂ ਉੱਤੇ ਤੁਰਦੇ ਹੋਏ ਗੁਰੂ ਬਣ ਦੁਨੀਆ ਦੇ ਹਰ ਪ੍ਰਾਣੀ ਲਈ ਜ਼ਿੰਦਗੀ ਦਾ ਸੋਮਾਂ ਹੋ ਜਾਂਦੇ ਹਨ।



Share On Whatsapp

Leave a comment




ਸੱਚਾ ਸੌਦਾ – ਸੇਵਾ ਦੀ ਸ਼ੁਰੂਆਤ

ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਮਰ 18 ਸਾਲ ਦੀ ਹੋਈ ਦੱਸੀ ਜਾਂਦੀ ਹੈ , ਤਾਂ ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਜੀ ਨੇ ਸੋਚਿਆ ਕਿ ਹੁਣ ਗੁਰੂ ਜੀ ਨੂੰ ਵਪਾਰ ਵਿੱਚ ਲਾਇਆ ਜਾਵੇ ਤਾਂ ਜੋ ਉਹ ਸੰਸਾਰਕ ਜੀਵਨ ਦੀ ਸਮਝ ਲੈ ਸਕਣ। ਇਸ ਲਈ ਉਨ੍ਹਾਂ ਨੇ ਗੁਰੂ ਜੀ ਨੂੰ 20 ਰੁਪਏ ਦਿੱਤੇ ਅਤੇ ਕਿਹਾ ਕਿ ਮੰਡੀ ਚੂਹੜਕਾਣਾ ਜਾ ਕੇ ਕੋਈ ਵਧੀਆ ਸੌਦਾ ਕਰ ਕੇ ਆਉਣ।

ਗੁਰੂ ਨਾਨਕ ਦੇਵ ਜੀ ਆਪਣੇ ਪਿਆਰੇ ਸਾਥੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਚਲੇ। ਪਰ ਮੰਡੀ ਪਹੁੰਚਣ ਤੋਂ ਪਹਿਲਾਂ, ਰਸਤੇ ਵਿੱਚ ਜੰਗਲ ਦੇ ਇੱਕ ਹਿੱਸੇ ਵਿੱਚ ਉਨ੍ਹਾਂ ਨੇ ਕੁਝ ਸਾਧੂਆਂ ਨੂੰ ਬਹੁਤ ਹੀ ਦੁਖੀ, ਭੁੱਖੇ ਅਤੇ ਲਾਚਾਰ ਵੇਖਿਆ। ਉਨ੍ਹਾਂ ਦੀ ਹਾਲਤ ਦੇਖ ਕੇ ਗੁਰੂ ਜੀ ਦੇ ਦਿਲ ਵਿੱਚ ਦਇਆ ਆਈ। ਉਨ੍ਹਾਂ ਨੂੰ ਲੱਗਿਆ ਕਿ ਇਥੇ ਅਸਲ ਸੇਵਾ ਦੀ ਲੋੜ ਹੈ।

ਇਸ ਲਈ ਗੁਰੂ ਜੀ ਨੇ ਉਹ 20 ਰੁਪਏ ਸਾਧੂਆਂ ਦੀ ਭੁੱਖ ਮਿਟਾਉਣ ਲਈ ਖਰਚ ਕਰ ਦਿੱਤੇ। ਉਨ੍ਹਾਂ ਲਈ ਲੰਗਰ ਬਣਾਇਆ ਗਿਆ, ਭੋਜਨ ਬਣਾਇਆ ਗਿਆ ਅਤੇ ਉਨ੍ਹਾਂ ਨੂੰ ਪਿਆਰ ਨਾਲ ਖਵਾਇਆ ਗਿਆ। ਇਹੀ ਸੀ ਗੁਰੂ ਜੀ ਦਾ “ਸੱਚਾ ਸੌਦਾ” — ਭੁੱਖਿਆਂ ਨੂੰ ਰੋਟੀ ਖਵਾਉਣ ਦੀ ਸੇਵਾ।

ਗੁਰੂ ਜੀ ਦੇ ਪਿਤਾ ਦੀ ਨਰਾਜ਼ਗੀ ਅਤੇ ਗੁਰੂ ਜੀ ਦੀ ਸਿੱਖਿਆ

ਜਦ ਗੁਰੂ ਨਾਨਕ ਜੀ ਦੇ ਘਰ ਪਹੁੰਚਣ ‘ਤੇ ਉਨ੍ਹਾਂ ਦੇ ਪਿਤਾ ਨੂੰ ਇਹ ਪਤਾ ਲੱਗਾ ਕਿ ਉਨ੍ਹਾਂ ਨੇ ਕੋਈ ਵਪਾਰ ਨਾ ਕਰਕੇ ਸਾਰੇ ਪੈਸੇ ਭੁੱਖਿਆਂ ਨੂੰ ਲੰਗਰ ਵਿੱਚ ਲਾ ਦਿਤੇ, ਤਾਂ ਉਹ ਕਾਫੀ ਨਰਾਜ ਹੋਏ। ਪਰ ਗੁਰੂ ਨਾਨਕ ਜੀ ਨੇ ਬੜੀ ਨਿਮਰਤਾ ਨਾਲ ਉਨ੍ਹਾਂ ਨੂੰ ਸਮਝਾਇਆ ਕਿ ਇਹ ਹੀ ਅਸਲ ਸੌਦਾ ਸੀ — ਸੱਚਾ ਸੌਦਾ। ਮਾਇਆ ਨਾਲ ਮਨੁੱਖੀ ਭਲਾ ਕਰਨਾ, ਲੋਕਾਂ ਦੀ ਸੇਵਾ ਕਰਨੀ — ਇਹ ਸਭ ਤੋਂ ਉੱਚਾ ਵਪਾਰ ਹੈ।

ਗੁਰਦੁਆਰਾ ਸੱਚਾ ਸੌਦਾ

ਜਿਥੇ ਗੁਰੂ ਜੀ ਨੇ ਇਹ ਲੰਗਰ ਛਕਾਇਆ ਸੀ, ਉਸ ਥਾਂ ਨੂੰ ਬਾਅਦ ਵਿਚ ਗੁਰਦੁਆਰਾ ਸੱਚਾ ਸੌਦਾ ਦੇ ਨਾਮ ਨਾਲ ਜਾਣਿਆ ਗਿਆ। ਇਹ ਗੁਰਦੁਆਰਾ ਹੁਣ ਲਾਹੌਰ, ਪਾਕਿਸਤਾਨ ਦੇ ਨਜ਼ਦੀਕ, ਫਿਰੋਜ਼ਪੁਰ ਰੋਡ ਉੱਤੇ ਮੌਜੂਦ ਹੈ। ਇਹ ਇਮਾਰਤ ਇੱਕ ਕਿਲੇ ਵਰਗੀ ਸੁੰਦਰ ਅਤੇ ਵਿਸ਼ਾਲ ਬਣਤਰ ਵਾਲੀ ਹੈ, ਜਿਸਦੀ ਨੀਂਹ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਵਿੱਚ ਪਈ।

ਇਸ ਗੁਰਦੁਆਰੇ ਨੂੰ ਲਗਭਗ 250 ਵਿਘੇ ਜ਼ਮੀਨ ਮਿਲੀ ਹੋਈ ਹੈ। ਇਥੇ ਪਹਿਲਾਂ ਵਿਸਾਖੀ, ਮਾਘ ਸੁਦੀ 1 ਅਤੇ ਕੱਤਕ ਪੁੰਨਿਆ ਨੂੰ ਵੱਡਾ ਮੇਲਾ ਲਗਦਾ ਸੀ। ਪਰ 1947 ਦੀ ਵੰਡ ਤੋਂ ਬਾਅਦ ਇਹ ਗੁਰਦੁਆਰਾ ਬੰਦ ਪੈ ਗਿਆ ਸੀ।

ਪੁਨਰੋਜਾਗਰਣ ਅਤੇ ਨਵੀਂ ਰੌਣਕ

1993 ਦੀ ਵਿਸਾਖੀ ਦੇ ਦਿਨ ਦੁਨੀਆਂ ਭਰ ਤੋਂ ਆਈ ਸੰਗਤਾਂ ਦੀ ਕੋਸ਼ਿਸ਼ ਅਤੇ ਮਿਹਨਤ ਨਾਲ ਇਸ ਗੁਰਦੁਆਰੇ ਦੇ ਦਰਸ਼ਨ ਦੁਬਾਰਾ ਖੋਲ੍ਹੇ ਗਏ। ਇੰਗਲੈਂਡ ਤੋਂ ਆਈ ਸੰਗਤ ਦੇ ਸਹਿਯੋਗ ਨਾਲ ਲੱਖਾਂ ਰੁਪਏ ਖਰਚ ਕਰਕੇ ਗੁਰਦੁਆਰੇ ਦੀ ਮੁਰੰਮਤ ਕੀਤੀ ਗਈ। ਨਵਾਂ ਲੰਗਰ ਹਾਲ ਅਤੇ ਸਰੋਵਰ ਵੀ ਉਸਾਰਿਆ ਗਿਆ।

ਹੁਣ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਅਤੇ ਸਾਲ ਵਿੱਚ ਚਾਰ ਵਾਰ ਅਖੰਡ ਪਾਠ ਸਾਹਿਬ ਵੀ ਅਰੰਭ ਕੀਤੇ ਜਾਂਦੇ ਹਨ। ਇਹ ਥਾਂ ਗੁਰੂ ਨਾਨਕ ਦੇਵ ਜੀ ਦੀ ਦਇਆ, ਸੇਵਾ ਅਤੇ ਸੱਚਾਈ ਦੀ ਜੀਵੰਤ ਨਿਸ਼ਾਨੀ ਹੈ।



Share On Whatsapp

Leave a comment


ਅੰਗ : 654
ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥
ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥ ਕਾਚੀ ਗਾਗਰਿ ਨੀਰੁ ਪਰਤੁ ਹੈ ਇਆ ਤਨ ਕੀ ਇਹੈ ਬਡਾਈ ॥੧॥ ਕਾਹੇ ਭਈਆ ਫਿਰਤੌ ਫੂਲਿਆ ਫੂਲਿਆ ॥ ਜਬ ਦਸ ਮਾਸ ਉਰਧ ਮੁਖ ਰਹਤਾ ਸੋ ਦਿਨੁ ਕੈਸੇ ਭੂਲਿਆ ॥੧॥ ਰਹਾਉ ॥ ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ ॥ ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ ॥੨॥ ਦੇਹੁਰੀ ਲਉ ਬਰੀ ਨਾਰਿ ਸੰਗਿ ਭਈ ਆਗੈ ਸਜਨ ਸੁਹੇਲਾ ॥ ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ ਆਗੈ ਹੰਸੁ ਅਕੇਲਾ ॥੩॥ ਕਹਤੁ ਕਬੀਰ ਸੁਨਹੁ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ॥ ਝੂਠੀ ਮਾਇਆ ਆਪੁ ਬੰਧਾਇਆ ਜਿਉ ਨਲਨੀ ਭ੍ਰਮਿ ਸੂਆ ॥੪॥੨॥

ਅਰਥ: ਮਰਨ ਪਿਛੋਂ) ਜੇ ਸਰੀਰ (ਚਿਖਾ ਵਿਚ) ਸਾੜਿਆ ਜਾਏ ਤਾਂ ਇਹ ਸੁਆਹ ਹੋ ਜਾਂਦਾ ਹੈ, ਜੇ (ਕਬਰ ਵਿਚ) ਟਿਕਿਆ ਰਹੇ ਤਾਂ ਕੀੜਿਆਂ ਦਾ ਦਲ ਇਸ ਨੂੰ ਖਾ ਜਾਂਦਾ ਹੈ। (ਜਿਵੇਂ) ਕੱਚੇ ਘੜੇ ਵਿਚ ਪਾਣੀ ਪੈਂਦਾ ਹੈ (ਤੇ ਘੜਾ ਗਲ ਕੇ ਪਾਣੀ ਬਾਹਰ ਨਿਕਲ ਜਾਂਦਾ ਹੈ ਤਿਵੇਂ ਸੁਆਸ ਮੁੱਕ ਜਾਣ ਤੇ ਸਰੀਰ ਵਿਚੋਂ ਭੀ ਜਿੰਦ ਨਿਕਲ ਜਾਂਦੀ ਹੈ, ਸੋ,) ਇਸ ਸਰੀਰ ਦਾ ਇਤਨਾ ਕੁ ਹੀ ਮਾਣ ਹੈ (ਜਿਤਨਾ ਕੱਚੇ ਘੜੇ ਦਾ) ।੧।ਹੇ ਭਾਈ! ਤੂੰ ਕਿਸ ਗੱਲੇ ਹੰਕਾਰ ਵਿਚ ਆਫਰਿਆ ਫਿਰਦਾ ਹੈਂ? ਤੈਨੂੰ ਉਹ ਸਮਾ ਕਿਉਂ ਭੁਲ ਗਿਆ ਹੈ ਜਦੋਂ ਤੂੰ (ਮਾਂ ਦੇ ਪੇਟ ਵਿਚ) ਦਸ ਮਹੀਨੇ ਉਲਟਾ ਟਿਕਿਆ ਰਿਹਾ ਸੈਂ?।੧।ਰਹਾਉ।ਜਿਵੇਂ ਮੱਖੀ (ਫੁੱਲਾਂ ਦਾ) ਰਸ ਜੋੜ ਜੋੜ ਕੇ ਸ਼ਹਿਦ ਇਕੱਠਾ ਕਰਦੀ ਹੈ, ਤਿਵੇਂ ਮੂਰਖ ਬੰਦੇ ਨੇ ਸਰਫ਼ੇ ਕਰ ਕਰ ਕੇ ਧਨ ਜੋੜਿਆ (ਪਰ ਆਖ਼ਰ ਉਹ ਬਿਗਾਨਾ ਹੀ ਹੋ ਗਿਆ) । ਮੌਤ ਆਈ, ਤਾਂ ਸਭ ਇਹੀ ਆਖਦੇ ਹਨ-ਲੈ ਚੱਲੋ, ਲੈ ਚੱਲੋ, ਹੁਣ ਇਹ ਬੀਤ ਚੁਕਿਆ ਹੈ, ਬਹੁਤਾ ਚਿਰ ਘਰ ਰੱਖਣ ਦਾ ਕੋਈ ਲਾਭ ਨਹੀਂ।੨।ਘਰ ਦੀ (ਬਾਹਰਲੀ) ਦਲੀਜ਼ ਤਕ ਵਹੁਟੀ (ਉਸ ਮੁਰਦੇ ਦੇ) ਨਾਲ ਜਾਂਦੀ ਹੈ, ਅਗਾਂਹ ਸੱਜਣ ਮਿੱਤਰ ਚੁੱਕ ਲੈਂਦੇ ਹਨ, ਮਸਾਣਾਂ ਤਕ ਪਰਵਾਰ ਦੇ ਬੰਦੇ ਤੇ ਹੋਰ ਲੋਕ ਜਾਂਦੇ ਹਨ, ਪਰ ਪਰਲੋਕ ਵਿਚ ਤਾਂ ਜੀਵ-ਆਤਮਾ ਇਕੱਲਾ ਹੀ ਜਾਂਦਾ ਹੈ।੩।ਕਬੀਰ ਆਖਦਾ ਹੈ-ਹੇ ਬੰਦੇ! ਸੁਣ, ਤੂੰ ਉਸ ਖੂਹ ਵਿਚ ਡਿੱਗਾ ਪਿਆ
ਹੈਂ ਜਿਸ ਨੂੰ ਮੌਤ ਨੇ ਘੇਰਿਆ ਹੋਇਆ ਹੈ (ਭਾਵ, ਮੌਤ ਅਵੱਸ਼ ਆਉਂਦੀ ਹੈ) । ਪਰ, ਤੂੰ ਆਪਣੇ ਆਪ ਨੂੰ ਇਸ ਮਾਇਆ ਨਾਲ ਬੰਨ੍ਹ ਰੱਖਿਆ ਹੈ ਜਿਸ ਨਾਲ ਸਾਥ ਨਹੀਂ ਨਿਭਣਾ, ਜਿਵੇਂ ਤੋਤਾ ਮੌਤ ਦੇ ਡਰ ਤੋਂ ਆਪਣੇ ਆਪ ਨੂੰ ਨਲਨੀ ਨਾਲ ਚੰਬੋੜ ਰੱਖਦਾ ਹੈ (ਨੋਟ: ਨਲਨੀ ਨਾਲ ਚੰਬੜਨਾ ਤੋਤੇ ਦੀ ਫਾਹੀ ਦਾ ਕਾਰਨ ਬਣਦਾ ਹੈ, ਮਾਇਆ ਨਾਲ ਚੰਬੜੇ ਰਹਿਣਾ ਮਨੁੱਖ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ) ।੪।੨।



Share On Whatsapp

Leave a comment


अंग : 654
रागु सोरठि बाणी भगत कबीर जी की घरु १ ੴ सतिगुर प्रसादि ॥जब जरीऐ तब होए भसम तनु रहै किरम दल खाई ॥ काची गागरि नीरु परतु है इआ तन की इहै बडाई ॥१॥ काहे भईआ फिरतौ फूलिआ फूलिआ ॥ जब दस मास उरध मुख रहता सो दिनु कैसे भूलिआ ॥१॥ रहाउ ॥ जिउ मधु माखी तिउ सठोरि रसु जोरि जोरि धनु कीआ ॥ मरती बार लेहु लेहु करीऐ भूतु रहन किउ दीआ ॥२॥ देहुरी लउ बरी नारि संगि भई आगै सजन सुहेला ॥ मरघट लउ सभु लोगु कुट्मबु भइओ आगै हंसु अकेला ॥३॥ कहतु कबीर सुनहु रे प्रानी परे काल ग्रस कूआ ॥ झूठी माइआ आपु बंधाइआ जिउ नलनी भ्रमि सूआ ॥४॥२॥
अर्थ: (मरने के बाद) अगर शरीर (चिखा में) जला दिया जाए तो ये राख हो जाता है, अगर (कब्र में) टिका रहे तो कीड़ियों का दल इसे खा जाता है। (जैसे) कच्चे घड़े में पानी डाला जाता है (तो घड़ा गल जाता है और पानी बाहर निकल जाता है वैसे ही सांसें समाप्त हो जाने पर शरीर में से जीवात्मा निकल जाती है, सो,) इस शरीर का इतना सा ही माण है (जितना कि कच्चे घड़े का)।1।हे भाई! तू किस बात पे अहंकार में अफरा फिरता है? तूझे वह समय क्यों भूल गया जब तू (माँ के पेट में) दस महीने उल्टा लटका हुआ था?।1। रहाउ।जैसे मक्खी (फूलों का) रस जोड़ जोड़ के शहद इकट्ठा करती है, वैसे ही मूर्ख बँदे ने कंजूसी कर करके धन जोड़ा (पर, आखिर वह बेगाना ही हो गया)। मौत आई, तो सब यही कहते हैं– ले चलो, ले चलो, अब ये बीत चुका है(मर चुका है), ज्यादा समय घर रखने का कोई लाभ नहीं।2।घर की (बाहरी) दहलीज तक पत्नी (उस मुर्दे के) साथ जाती है, आगे सज्जन-मित्र उठा लेते हैं, मसाणों तक परिवार के व अन्य लोग जाते हैं, पर परलोक में तो जीवात्मा अकेली ही जाती है।3।कबीर कहता है–हे बँदे! सुन, तू उस कूएं में गिरा पड़ा है जिसे मौत ने घेरा डाल रखा है (भाव, मौत अवश्य आती है)। पर, तूने अपने आप को इस माया से बाँध रखा है जिसने साथ नहीं निभाना, जैसे तोता मौत के डर से अपने आप को नलिनी से चिपकाए रखता है ।4।2।



Share On Whatsapp

Leave a comment




ਅੰਗ : 619
ਸੋਰਠਿ ਮਹਲਾ ੫ ॥ ਸੂਖ ਮੰਗਲ ਕਲਿਆਣ ਸਹਜ ਧੁਨਿ ਪ੍ਰਭ ਕੇ ਚਰਣ ਨਿਹਾਰਿਆ ॥ਰਾਖਨਹਾਰੈ ਰਾਖਿਓ ਬਾਰਿਕੁ ਸਤਿਗੁਰਿ ਤਾਪੁ ਉਤਾਰਿਆ ॥੧॥ ਉਬਰੇ ਸਤਿਗੁਰ ਕੀ ਸਰਣਾਈ ॥ ਜਾ ਕੀ ਸੇਵ ਨ ਬਿਰਥੀ ਜਾਈ ॥ ਰਹਾਉ ॥ ਘਰ ਮਹਿ ਸੂਖ ਬਾਹਰਿ ਫੁਨਿ ਸੂਖਾ ਪ੍ਰਭ ਅਪੁਨੇ ਭਏ ਦਇਆਲਾ ॥ ਨਾਨਕ ਬਿਘਨੁ ਨ ਲਾਗੈ ਕੋਊ ਮੇਰਾ ਪ੍ਰਭੁ ਹੋਆ ਕਿਰਪਾਲਾ ॥੨॥੧੨॥੪੦॥

ਅਰਥ: (ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਨੇ) ਪਰਮਾਤਮਾ ਦੇ ਚਰਨਾਂ ਦਾ ਦਰਸਨ ਕਰ ਲਿਆ, ਉਸ ਦੇ ਅੰਦਰ ਸੁਖ ਖ਼ੁਸ਼ੀ ਆਨੰਦ ਤੇ ਆਤਮਕ ਅਡੋਲਤਾ ਦੀ ਰੌ ਚੱਲ ਪਈ। (ਜੇਹੜਾ ਭੀ ਮਨੁੱਖ ਗੁਰੂ ਦੀ ਸ਼ਰਨ ਆ ਪਿਆ) ਗੁਰੂ ਨੇ ਉਸ ਦਾ ਤਾਪ (ਦੁੱਖ-ਕਲੇਸ਼) ਲਾਹ ਦਿੱਤਾ, ਰੱਖਿਆ ਕਰਨ ਦੀ ਸਮਰਥਾ ਵਾਲੇ ਗੁਰੂ ਨੇ ਉਸ ਬਾਲਕ ਨੂੰ (ਵਿਘਨਾਂ ਤੋਂ) ਬਚਾ ਲਿਆ (ਉਸ ਨੂੰ ਇਉਂ ਬਚਾਇਆ ਜਿਵੇਂ ਪਿਤਾ ਆਪਣੇ ਪੁੱਤਰ ਦੀ ਰੱਖਿਆ ਕਰਦਾ ਹੈ) ॥੧॥ ਹੇ ਭਾਈ! ਉਸ ਗੁਰੂ ਦੀ ਸ਼ਰਨ ਜੇਹੜੇ ਮਨੁੱਖ ਪੈਂਦੇ ਹਨ ਉਹ (ਆਤਮਕ ਜੀਵਨ ਦੇ ਰਸਤੇ ਵਿਚ ਆਉਣ ਵਾਲੀਆਂ ਰੁਕਾਵਟਾਂ ਤੋਂ) ਬਚ ਜਾਂਦੇ ਹਨ ਜਿਸ ਗੁਰੂ ਦੀ ਕੀਤੀ ਹੋਈ ਸੇਵਾ ਖ਼ਾਲੀ ਨਹੀਂ ਜਾਂਦੀ (ਉਸ ਦੀ ਸ਼ਰਨ ਪ੍ਰਾਪਤ ਕਰ।) ॥ ਰਹਾਉ॥ (ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਸ ਦੇ) ਹਿਰਦੇ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ, ਬਾਹਰ (ਦੁਨੀਆ ਨਾਲ ਵਰਤਣ ਵਿਹਾਰ ਕਰਦਿਆਂ) ਭੀ ਉਸ ਨੂੰ ਆਤਮਕ ਸੁਖ ਮਿਲਿਆ ਰਹਿੰਦਾ ਹੈ, ਉਸ ਉਤੇ ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ। ਹੇ ਨਾਨਕ! ਉਸ ਮਨੁੱਖ ਦੀ ਜ਼ਿੰਦਗੀ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਆਉਂਦੀ, ਉਸ ਉਤੇ ਪਰਮਾਤਮਾ ਕਿਰਪਾਲ ਹੋਇਆ ਰਹਿੰਦਾ ਹੈ ॥੨॥੧੨॥੪੦॥



Share On Whatsapp

Leave a comment


अंग : 619
सोरठि महला ५ ॥ सूख मंगल कलिआण सहज धुनि प्रभ के चरण निहारिआ ॥ राखनहारै राखिओ बारिकु सतिगुरि तापु उतारिआ ॥१॥ उबरे सतिगुर की सरणाई ॥ जा की सेव न बिरथी जाई ॥ रहाउ ॥ घर महि सूख बाहरि फुनि सूखा प्रभ अपुने भए दइआला ॥ नानक बिघनु न लागै कोऊ मेरा प्रभु होआ किरपाला ॥२॥१२॥४०॥
अर्थ: ( हे भाई! गुरु की शरण आ कर जिस मनुष ने) परमात्मा के चरणों का दर्शन कर लिया, उस के अंदर सुख खुशी आनंद और आत्मक अडोलता की लहर चल पड़ी। ( जो भी मनुष गुरु की शरण आ पड़ा) गुरु ने उस का ताप (दुःख-कलेश) खत्म कर दिया, रक्षा करने का समर्थय रखने वाले गुरु ने उस बालक को (विघ्नों से) बचा लिया (उस को इस प्रकार बचाया जैसे पिता अपने पुत्र की रक्षा करता है) ॥१॥ हे भाई! उस गुरु की शरण जो मनुख आते हैं (आत्मिक जीवन के रास्तेमें आने वाली रुकावटों से ) बच जाते हैं जिस गुरु कि की हुई सेवा खाली नहीं जाती (उस की शरण प्राप्त कर।)॥रहाउ॥ (हे भाई! जो मनुख गुरु की शरण आते हैं उन के) हृदय में आत्मिक आनंद बना रहता है, उस ऊपर प्रभू सदा दयावान रहता है। बाहर (दुनिया से बरत-विहार करते) भी उस को आत्मिक सुख मिलता रहता है, उस ऊपर परभू सदा दयावान रहता है। हे नानक! उस मनुख की जिंदगी के रास्ते में कोई रुकावट नहीं आती, उस ऊपर परमात्मा किरपाल हुआ रहता है॥२॥१२॥४०॥



Share On Whatsapp

Leave a comment


ਵਿਆਹ ਛੇਵੇ ਪਾਤਸ਼ਾਹ ਤੇ ਮਾਤਾ ਨਾਨਕੀ ਜੀ
21ਅਪਰੈਲ 1613 ਈ:
ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਤਿੰਨ ਵਿਆਹ ਹੋਏ ਦੂਸਰਾ ਆਨੰਦ ਕਾਰਜ 8 ਵਸਾਖ 1613 ਨੂੰ ਮਾਤਾ ਨਾਨਕੀ ਜੀ ਨਾਲ ਹੋਇਆ
ਮਾਤਾ ਨਾਨਕੀ ਜੀ ਬਾਬਾ ਬਕਾਲੇ ਨਗਰ ਦੇ ਵਾਸੀ ਬਾਬਾ ਹਰਿਚੰਦ ਜੀ ਤੇ ਮਾਤਾ ਹਰਿਦੇਈ ਜੀ ਦੀ ਸਪੁੱਤਰੀ ਸੀ ਰਿਸ਼ਤਾ ਤੈਅ ਹੋਣ ਤੋ ਕੁਝ ਸਮਾਂ ਬਾਦ ਵਿਆਹ ਲਈ 8 ਵਿਸਾਖੀ ਦਾ ਦਿਨ ਤਹਿ ਕਰਕੇ ਬਾਬਾ ਹਰਿਚੰਦ ਜੀ ਨੇ ਲਾਗੀ ਰਾਹੀ ਅੰਮ੍ਰਿਤਸਰ ਸਾਹਿਬ ਸੁਨੇਹਾਂ ਭੇਜਿਆ ਮਾਤਾ ਗੰਗਾ ਜੀ ਹੋਰ ਪਰਿਵਾਰ ਸਿੱਖ ਸੰਗਤ ਬੜੇ ਖੁਸ਼ ਹੋਏ ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ ਵੱਡੇ ਸਤਿਗੁਰਾਂ ਦੇ ਪਰਿਵਾਰ ਬੇਦੀ, ਤੇਹਣ, ਭੱਲੇ , ਸੋਢੀ, ਹੋਰ ਸਾਕ ਸਬੰਧੀ ਤੇ ਮੁਖੀ ਗੁਰਸਿੱਖਾਂ ਨੂੰ ਸੁਨੇਹੇ ਭੇਜੇ ਸਾਰੇ ਸ੍ਰੀ ਅੰਮ੍ਰਿਤਸਰ ਸਾਹਿਬ ਇਕੱਤਰ ਹੋੋਏ ਬਰਾਤ ਦੀ ਤਿਆਰੀ ਹੋਈ ਛੇਵੇਂ ਸਤਿਗੁਰੂ ਮਹਾਰਾਜੇ ਨੇ ਪੀਲੇ ਬਸਤਰ ਪਾਏ ਸੋਹਣੀ ਪੱਗ ਬੰਨੀ ਕਲਗੀ ਸਜਾਈ ਸ੍ਰੀ ਦਰਬਾਰ ਸਾਹਿਬ ਨਮਸਕਾਰ ਕਰਕੇ ਬਰਾਤ ਬਕਾਲੇ ਨਗਰ ਨੂੰ ਤੁਰੀ ਬਾਬਾ ਬੁੱਢਾ ਜੀ, ਬਿਧੀ ਚੰਦ ਜੀ ਭਾਈ ਗੁਰਦਾਸ ਜੇਠਾ ਜੀ ਆਦਿਕ ਗੁਰਸਿੱਖ ਪਿਆਰੇ ਨਾਲ ਨੇ ਚਲਦਿਆਂ ਬਰਾਤ ਬਕਾਲੇ ਪਹੁੰਚੀ ਉਧਰ ਜਦੋਂ ਬਾਬਾ ਹਰਿਚੰਦ ਜੀ ਨੂੰ ਖਬਰ ਮਿਲੀ ਬੜੇ ਚਾਅ ਨਾਲ ਅੱਗੋ ਲੈਣ ਆਏ ਅਗੇ ਹੋ ਸਤਿਗੁਰਾਂ ਚਰਨਾਂ ਨੂੰ ਨਮਸਕਾਰ ਕੀਤੀ ਪਾਤਸ਼ਾਹ ਲਈ ਸੋਹਣਾ ਆਸਣ ਤਿਆਰ ਸੀ ਉਥੇ ਬਿਠਾਇਆ ਬਾਕੀ ਸਭ ਬਰਾਤ ਦਾ ਯਥਾ ਯੋਗ ਸਤਿਕਾਰ ਕੀਤਾ ਪ੍ਰਸ਼ਾਦਾ ਪਾਣੀ ਛਕਾਇਆ ਘੋੜੇ ਹਾਥੀਆਂ ਨੂੰ ਦਾਣਾ ਪਾਣੀ ਦਿੱਤਾ ਅਗਲੇ ਦਿਨ ਕੀਰਤਨ ਤੋ ਬਾਦ ਲਾਵਾਂ ਹੋਈਆਂ ਉਸ ਸਮੇ ਦੇ ਰਿਵਾਜ ਅਨੁਸਾਰ ਤਿੰਨ ਦਿਨ ਬਰਾਤ ਦਾ ਬਕਾਲੇ ਨਗਰ ਰਹੀ ਬਾਬੇ ਹਰਿਚੰਦ ਨੇ ਰੱਜ ਕੇ ਸੇਵਾ ਕੀਤਾ
ਕਰ ਭੋਜਨ ਜਨ ਵਾਸੇ ਆਏ।
ਲਾਵਾਂ ਸਮਾਂ ਭਯੋ ਸੁਖ ਦਾਏ
ਹਰਿਗੋਬਿੰਦ ਗੁਰ ਲਾਵਾਂ ਲੀਨੀ ।
ਸੁਭ ਗ੍ਰਿਹ ਬੈਠੇ ਪਤਿ ਕਉ ਚੀਨੀ ।
ਤੀਨ ਦਿਵਸ ਇਸ ਭਾਂਤ ਬਿਤਾਏ ।
ਗੁਰ ਬਿਲਾਸ ਪਾਤਸ਼ਾਹੀ ੬ (6)
ਚੌਥੇ ਦਿਨ ਵਪਾਸੀ ਸਮੇ ਬਾਬੇ ਹਰਿਚੰਦ ਜੀ ਨੇ ਕਿਹਾ ਮਹਾਰਾਜ ਮੇਰੇ ਕੋਲੋਂ ਕੋਈ ਸੇਵਾ ਨਹੀ ਹੋਈ ਹੋਰ ਕੁਝ ਨਹੀ ਬਸ ਆ ਧੀ ਆਪ ਜੀ ਦੇ ਚਰਨਾਂ ਦੀ ਸੇਵਾ ਲਈ ਹਾਜ਼ਰ ਹੈ ਅਸੀ ਭੁਲਣਹਾਰ ਹਾਂ ਜੀ ਆਪ ਜੀ ਆਪਣੇ ਬਿਰਧ ਬਾਣੇ ਦੀ ਲਾਜ ਰੱਖੀਉ
ਮਾਤਾ ਹਰਦੇਈ ਜੀ ਨੇ ਨਾਨਕੀ ਜੀ ਨੂੰ ਸਮਝਾਉਂਦਿਆਂ ਕਿਆ ਧੀਏ ਪਤਨੀ ਲਈ ਪਤੀ ਰੱਬ ਰੂਪ ਹੁੰਦਾ ਪਰ ਤੂੰ ਤੇ ਵੱਡੇ ਭਾਗਾਂ ਵਾਲੀ ਅੈ ਸੱਚੇ ਪਾਤਸ਼ਾਹ ਦੇ ਚਰਨੀਂ ਲੱਗੀ ਆ ਤਨੋਂ ਮਨੋਂ ਪਤੀ ਗੁਰਦੇਵ ਦੀ ਸੇਵਾ ਕਰੀ ਫਿਰ ਮਾਤਾ ਪਿਤਾ ਨੇ ਘੁੱਟ ਘੁੱਟ ਕੇ ਸੀਨੇ ਨਾਲ ਲਾ ਧੀ ਦੀ ਡੋਲੀ ਤੋਰੀ ਹੌਲੀ ਹੌਲੀ ਸਾਰਾ ਸਫ਼ਰ ਤੈਅ ਕਰਦਿਆਂ ਬਰਾਤ ਬਕਾਲੇ ਤੋ ਅੰਮ੍ਰਿਤਸਰ ਸਾਹਿਬ ਪਹੁੰਚੀ ਇੱਥੇ ਵੀ ਸਭ ਤੋਂ ਪਹਿਲਾ ਦਰਬਾਰ ਸਾਹਿਬ ਨਮਸਕਾਰ ਕਰਕੇ ਸ਼ੁਕਰਾਨੇ ਦੀ ਅਰਦਾਸ ਕੀਤੀ
ਸ਼ਾਮ ਨੂੰ ਵਿਆਹ ਵਾਲੇ ਬਸਤਰਾਂ ਚ ਹੀ ਮੀਰੀ ਪੀਰੀ ਦੇ ਮਾਲਕ ਨੇ ਤਖ਼ਤ ਸਾਹਿਬ ਤੇ ਬਿਰਾਜਮਾਨ ਹੋ ਸਭ ਸੰਗਤ ਨੂੰ ਖੁਲੇ ਦਰਸ਼ਨ ਦੀਦਾਰ ਬਖਸ਼ ਨਿਹਾਲ ਕੀਤਾ ਮਠਿਆਈਆਂ ਵੰਡੀਆਂ ਹੋਲੀ ਹੌਲੀ ਸਭ ਬਰਾਤੀ ਰਿਸ਼ਤੇਦਾਰ ਵਿਦਾਇਗੀ ਲੈ ਗੁਣ ਗਉਦੇ ਘਰਾਂ ਨੂੰ ਮੁੜ ਗਏ
ਸਮੇਂ ਨਾਲ ਮਾਤਾ ਨਾਨਕੀ ਜੀ ਦੀ ਪਾਵਨ ਕੁਖੋਂ ਦੋ ਪੁੱਤਰਾਂ ਨੇ ਜਨਮ ਲਿਆ ਪਹਿਲੇ ਬਾਬਾ ਅਟੱਲ ਰਾਏ ਜੀ ਜੋ ਗੁਰੂ ਪਿਤਾ ਦੇ ਹੁਕਮਾਂ ਨਾਲ ਬਚਪਨ ਚ ਸਰੀਰ ਤਿਆਗ ਗਏ ਦੂਸਰੇ ਸਨ ਨੌਵੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ
ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਤੇ ਮਾਤਾ ਨਾਨਕੀ ਜੀ ਦੇ ਵਿਆਹ ਦੀਆਂ ਸਭ ਨੂੰ ਲੱਖ ਲੱਖ ਮੁਬਾਰਕਾਂ
ਨੋਟ ਕੁਝ ਨੇ ਵਿਆਹ ਦੀ ਤਰੀਕ 1ਵਸਾਖ ਲਿਖੀ ਹੈ ਕੁਝ ਨੇ 13 ਵਸਾਖ ਪਰ ਜ਼ਿਆਦਾ ਪ੍ਰਚੱਲਤ ਤੇ ਮਹਾਨ ਕੋਸ਼ ਦੀ ਲਿਖਤ 8 ਵੈਸਾਖ ਬਿਕਰਮੀ ਸੰਮਤ 1670 ਈਸਵੀ 1613 ਹੈ
ਮੇਜਰ ਸਿੰਘ
ਗੁਰੂ ਕਿਰਪਾ ਕਰੇ



Share On Whatsapp

Leave a comment




21 ਅਪ੍ਰੈਲ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਆ ਰਿਹਾ ਹੈ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ।
ਆਉ ਭਗਤ ਧੰਨਾ ਜੀ ਦੇ ਜੀਵਨ ਤੇ ਪਿਆਰੀ ਜਹੀ ਝਾਤ ਮਾਰੀਏ ਜੀ
ਸੱਭ ਤੋ ਪਹਿਲਾ ਇਹ ਦੱਸਣਾ ਜਰੂਰੀ ਹੈ ਕਿ ਭਗਤ ਧੰਨਾ ਜੀ ਨੇ ਸਰਧਾ , ਪਿਆਰ ਵਿੱਚੋ ਰੱਬ ਪਾਇਆ ਪੱਥਰ ਵਿੱਚੋ ਨਹੀ ਪੱਥਰ ਸਿਰਫ ਇਕ ਜਰੀਆ ਸੀ ।
ਭਗਤ ਧੰਨਾ ਜੀ ਹਿੰਦ ਉਪਮਹਾਦੀਪ ਦੇ ਇੱਕ ਅਹਿਮ ਰੂਹਾਨੀ ਅੰਦੋਲਨ ਮਧਕਾਲ ਦੀ ਭਗਤੀ ਲਹਿਰ ਦੇ ਇੱਕ ਭਗਤ ਸਨ। ਉਨ੍ਹਾਂ ਦਾ ਜਨਮ ਸੰਨ 21 ਅਪ੍ਰੈਲ 1416 ਰਾਜਸਥਾਨ ਦੇ ਜਿਲਾ ਟਾਂਕ, ਦਿਓਲੀ ਨੇੜੇ ਪਿੰਡ ਧੂਆਨ ਕਲਾਂ ਵਿੱਚ ਪਿਤਾ ਮਾਹੀ, ਜੋ ਕਿ ਇਕ ਕਿਸਾਨ ਜ਼ਮੀਦਾਰ ਦੇ ਘਰ ਹੋਇਆ ਸੀ। ਬਚਪਨ ਦੇ ਥੋੜੇ ਸਾਲ ਖੇਡਦਿਆਂ ਕੁਦਦਿਆਂ ਬੀਤੇ। ਜਦੋਂ ਥੋੜੇ ਵਡੇ ਹੋਏ ਤਾਂ ਮਾ-ਬਾਪ ਨੇ ਗਊਆਂ ਚਾਰਨ ਵਾਸਤੇ ਲਾ ਦਿੱਤਾ। ਧੰਨਾ ਜੀ ਜਿੱਧਰ ਗਊਆਂ ਚਾਰਨ ਜਾਇਆ ਕਰਦੇ ਸਨ, ਰਾਹ ਵਿੱਚ ਠਾਕਰ ਦੁਆਰਾ ਆਉਂਦਾ ਸੀ। ਪਿੰਡ ਦਾ ਪੰਡਤ ਹਰ ਰੋਜ਼ ਉਸ ਠਾਕੁਰ ਦੁਆਰੇ ਵਿੱਚ ਦੇਵੀ-ਦੇਵਤਿਆਂ ਦੀਆਂ ਬਣੀਆਂ ਪੱਥਰ ਦੀਆਂ ਮੂਰਤੀਆਂ ਨੂੰ ਨੁਹਾਉਂਦਾ, ਘੰਟੀਆਂ ਖੜਕਾ ਕੇ ਉਨ੍ਹਾ ਦੀ ਪੂਜਾ ਕਰਦਾ ਤੇ ਭੋਗ ਲਵਾਉਂਦਾ ਜੋ ਉਸਦੀ ਰੋਟੀ ਰੋਜ਼ੀ ਦਾ ਵਸੀਲਾ ਸੀ ਬੱਸ ਹੋਰ ਕੁਝ ਨਹੀਂ I ਧੰਨਾ ਬਚਪਨ ਤੋਂ ਓਸ ਬ੍ਰਾਹਮਣ ਨੂੰ ਪੂਜਾ ਕਰਦਾ ਦੇਖਦਾ ਆਇਆ । ਇਕ ਦਿਨ ਉਸਦੇ ਮੰਨ ਵਿੱਚ ਸਵਾਲ ਉਠਿਆ ਕਿ ਬ੍ਰਾਹਮਣ ਰੋਜ਼ ਠਾਕਰਾਂ ਦੀ ਪੂਜਾ ਕਿਉ ਕਰਦਾ ਹੈ, ਠਾਕੁਰ ਇਸ ਨੂੰ ਕੀ ਦੇਂਦੇ ਹਨ? ਜੇ ਠਾਕੁਰ ਵਾਕਿਆ ਹੀ ਕੁੱਝ ਦਿੰਦੇ ਹਨ, ਤਾਂ ਉਹ ਵੀ ਠਾਕੁਰ ਦੀ ਪੂਜਾ ਕਰੇਗਾ ਤਾਕਿ ਉਸ ਦੀ ਗਰੀਬੀ ਦੂਰ ਹੋ ਜਾਵੇ।
ਇੱਕ ਦਿਨ ਧੰਨੇ ਨੇ ਬ੍ਰਾਹਮਣ ਤੋਂ ਪੂਜਾ ਕਰਨ ਦਾ ਕਾਰਣ ਪੁੱਛਿਆ । ਪੰਡਤ ਨੇ ਦੱਸਿਆ ਕਿ ਜੇ ਠਾਕੁਰ ਖੁਸ਼ ਹੋ ਜਾਣ ਤਾ ਜੋ ਮੰਗੀਏ ਸੋ ਦੇ ਦੇਂਦੇ ਹਨ। ਧੰਨੇ ਨੇ ਕਿਹਾ ਕਿ ਪੰਡਤ ਜੀ ਇੱਕ ਠਾਕੁਰ ਮੈਨੂੰ ਵੀ ਦੇ ਦਿਉ। ਪੰਡਤ ਨੇ ਕਿਹਾ ਕਿ ਇਹ ਤੇਰੇ ਕੋਲੋ ਪ੍ਰਸੰਨ ਨਹੀ ਹੋਣਾ। ਇੱਕ ਤਾ ਤੂੰ ਜੱਟ ਹੈਂ, ਦੂਸਰਾ ਅਨਪੜ੍ਹ ਤੇ ਤੀਜਾ ਠਾਕੁਰ ਮੰਦਰ ਤੋਂ ਬਗੈਰ ਕਿਤੇ ਪ੍ਰਸੰਨ ਨਹੀਂ ਹੁੰਦਾ। ਬ੍ਰਾਹਮਣ ਦਾ ਕੰਮ ਪੂਜਾ ਕਰਨਾ ਤੇ ਤੁਹਾਡਾ ਕੰਮ ਹੈ ਖੇਤੀ ਕਰਨੀ Iਪੰਡਤ ਨੇ ਬਹੁਤ ਸਮਝਾਇਆ ਪਰ ਧੰਨਾ ਆਪਣੀ ਜਿਦ ਤੇ ਅੜ ਗਿਆ। ਪੰਡਤ ਨੇ ਸੋਚਿਆ ਕਿ ਕਿਤੇ ਗੁੱਸੇ ਆਕੇ ਕੁਝ ਉਲਟੀ ਸਿਧੀ ਹਰਕਤ ਨਾ ਕਰ ਦੇਵੇ ਉਸ ਨੇ ਮੰਦਰ ਵਿੱਚ ਪਿਆ ਇਕ ਸਾਲ ਗਰਾਮ ਪੱਥਰ ਧੰਨੇ ਨੂੰ ਦੇ ਦਿੱਤਾ ਤੇ ਪੂਜਾ ਕਰਨ ਦਾ ਤਰੀਕਾ ਵੀ ਸਮਝਾ ਦਿਤਾ । ਚਾਦਰ ਵਿੱਚ ਲਪੇਟ ਕੇ ਧੰਨਾ ਠਾਕੁਰ ਨੂੰ ਘਰ ਲੈ ਗਿਆ। ਤਰਖਾਣ ਕੋਲੋ ਲੱਕੜ ਦੀ ਚੌਂਕੀ ਬਣਾਈ ਤੇ ਠਾਕੁਰ ਨੂੰ ਉਸ ਉੱਪਰ ਰੱਖ ਦਿੱਤਾ। ਧੰਨਾ ਸਾਰੀ ਰਾਤ ਸੋਚਦਾ ਰਿਹਾ ਕਿ ਉਹ ਠਾਕੁਰ ਨੂੰ ਪ੍ਰਸੰਨ ਕਰ ਕੇ ਕੀ ਮੰਗੇਗਾ। ਘਰ ਵਿੱਚ ਕਈ ਲੋੜਾਂ ਹਨ, ਪਹਿਲਾ ਕੀ ਮੰਗੇਗਾ। ਸਵੇਰੇ ਉੱਠ ਕੇ ਆਪ ਇਸ਼ਨਾਨ ਕੀਤਾ ਫਿਰ ਠਾਕੁਰ ਨੂੰ ਕਰਾਇਆ। ਕੁੱਝ ਚਿਰ ਭਗਤੀ ਭਾਵ ਨਾਲ ਠਾਕੁਰ ਅੱਗੇ ਬੈਠਾ ਅਤੇ ਬਾਅਦ ਵਿੱਚ ਰੋਟੀ ਤਿਆਰ ਕਰਕੇ ਅੱਗੇ ਰੱਖ ਦਿੱਤੀ ਤੇ ਬੇਨਤੀ ਕੀਤੀ ਠਾਕੁਰ ਜੀ ਭੋਜਨ ਛਕੋ । ਧੰਨੇ ਨੇ ਵੇਖਿਆ ਕਿ ਵਾਰ ਵਾਰ ਮਿਨਤਾ ਕਰਨ ਤੇ ਵੀ ਠਾਕੁਰ ਨੇ ਪ੍ਰਸ਼ਾਦਾ ਨਹੀਂ ਛਕਿਆ। ਧੰਨੈ ਨੇ ਕਿਹਾ ਕਿ ਜੇਕਰ ਆਪ ਨਹੀਂ ਛਕੋਗੇ ਤਂ ਮੈ ਵੀ ਕੁੱਝ ਨਹੀਂ ਛਕਾਂਗਾ, ਭੁੱਖਾ ਹੀ ਮਰ ਜਾਵਾਂਗਾ। ਪ੍ਰਮਾਤਮਾ ਨੇ ਸੋਚਿਆ,ਧੰਨੇ ਦੀ ਆਤਮਾ ਨਿਰਮਲ ਹੈ ਉਹ ਵਲ ਛਲ ਨਹੀਂ ਜਾਣਦਾ ਤੇ ਸਚ-ਮੁਚ ਭੁਖਾ ਮਰ ਜਾਵੇਗਾI ਇਸ ਪਵਿੱਤਰ ਆਤਮਾ ਲਈ ਭਗਵਾਨ ਨੂੰ ਪੱਥਰ ਵਿੱਚੋਂ ਪ੍ਰਗਟ ਹੋਣਾ ਪਵੇਗਾ। ਧੰਨਾ ਉਡੀਕ ਵਿਚ ਠਾਕੁਰ ਤੇ ਅੱਖਾਂ ਜਮਾ ਕੇ ਬੈਠਾ ਰਿਹਾ। ਕਾਫੀ ਸਮਾਂ ਬੀਤ ਜਾਣ ਮਗਰੋ ਧੰਨਾ ਦੇਖਦਾ ਹੈ ਕਿ ਅਚਾਨਕ ਭਗਵਾਨ ਉਸ ਦੀ ਰੋਟੀ ਮੱਖਣ ਨਾਲ ਖਾ ਰਹੇ ਹਨ , ਥੋੜਾ ਪ੍ਰਸ਼ਾਦ ਧੰਨੇ ਵਾਸਤੇ ਬਚਾ ਦਿਤਾ । ਧੰਨਾ ਖੁਸ਼ੀ ਨਾਲ ਉਛਲ ਪਿਆ। ਰੋਟੀ ਖਾ ਕੇ ਭਗਵਾਨ ਜੀ ਨੇ ਪ੍ਰਸੰਨਚਿਤ ਹੋਕੇ ਧੰਨੇ ਨੂੰ ਕੁਝ ਮੰਗਣ ਵਾਸਤੇ ਕਿਹਾ । ਧੰਨੇ ਨੇ ਜੋ ਮੰਗਿਆ , ਉਨ੍ਹਾ ਦੀਆਂ ਸਤਰਾਂ ਰਾਗ ਧਨਾਸਰੀ ਹੇਠ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ਼ ਹਨ –
ਗੋਪਾਲ ਤੇਰਾ ਆਰਤਾ॥
ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ॥੧॥ ਰਹਾਉ॥
ਦਾਲਿ ਸੀਧਾ ਮਾਗਉ ਘੀਉ॥ ਹਮਰਾ ਖੁਸੀ ਕਰੈ ਨਿਤ ਜੀਉ॥
ਪਨੀ੍ਆ ਛਾਦਨੁ ਨੀਕਾ॥ ਅਨਾਜੁ ਮਾਗਉ ਸਤ ਸੀ ਕਾ॥੧॥
ਗਊ ਭੇਸ ਮਗਉ ਲਾਵੇਰੀ॥ ਇੱਕ ਤਾਜਨਿ ਤੁਰੀ ਚੰਗੇਰੀ॥
ਘਰ ਕੀ ਗੀਹਨਿ ਚੰਗੀ॥ ਜਨੁ ਧੰਨਾ ਲੇਵੈ ਮੰਗੀ॥੨॥੪॥ ਅੰਗ 695
ਅਰਥ: (ਹੇ ਧਰਤੀ ਦੇ ਪਾਲਣਹਾਰ ਪ੍ਰਭੂ ! ਮੈਂ ਤੁਹਾਡੇ ਦਰ ਦਾ ਮੰਗਤਾ ਹਾਂ, ਮੇਰੀ ਜਰੂਰਤਾਂ ਪੂਰੀ ਕਰ, ਜੋ-ਜੋ ਮਨੁੱਖ ਤੁਹਾਡੀ ਭਗਤੀ ਕਰਦੇ ਹਨ, ਤੂੰ ਉਨ੍ਹਾਂ ਦੇ ਕੰਮ ਪੂਰੇ ਕਰਦਾ ਹੈਂ ॥1॥ ਰਹਾਉ ॥ ਮੈਂ ਤੁਹਾਡੇ ਦਰ ਵਲੋਂ ਦਾਲ, ਆਟਾ ਅਤੇ ਘਿਉ ਮੰਗਦਾ ਹਾਂ, ਜੋ ਮੇਰੀ ਜਿੰਦ ਨੂੰ ਨਿਤ ਸੁਖੀ ਰੱਖ ਸਕੇ। ਜੁੱਤੀ ਅਤੇ ਸੁੰਦਰ ਕੱਪੜਾ ਵੀ ਮੰਗਦਾ ਹਾਂ ਅਤੇ ਸੱਤਸੀਵਾਂ ਦਾ ਅਨਾਜ ਵੀ ਮੰਗਦਾ ਹਾਂ ॥ ਹੇ ਗੋਪਾਲ ! ਮੈਂ ਦੁੱਧ ਦੇਣ ਵਾਲੀ ਗਾਂ ਵੀ ਮੰਗਦਾ ਹਾਂ ਅਤੇ ਇੱਕ ਅਰਬੀ ਘੋੜੀ ਵੀ ਮੰਗਦਾ ਹਾਂ। ਮੈਂ ਤੇਰਾ ਦਾਸ ਧੰਨਾ ਤੁਹਾਡੇ ਵਲੋਂ ਘਰ ਲਈ ਇੱਕ ਚੰਗੀ ਇਸਤਰੀ (ਨਾਰੀ) ਵੀ ਮੰਗਦਾ ਹਾਂ।)
ਇੱਸ ਪ੍ਰਚਲਤ ਕਹਾਣੀ ਦਾ ਜਿਕਰ ਭਾਈ ਗੁਰਦਾਸ ਜੀ ਵੀ ਦਸਵੀਂ ਵਾਰ ਦੀ 13ਵੀਂ ਪਉੜੀ ਵਿਚ ਜਿਕਰ ਕਰਦੇ ਹੋਏ ਲਿਖਦੇ ਹਨ –
ਬ੍ਰਾਹਮਣੁ ਪੂਜੇ ਦੇਵਤੇ, ਧੰਨਾ ਗਊ ਚਰਾਵਣ ਆਵੈਂ॥ ਧੰਨੇ ਡਿਠਾ ਚਲਿਤ ਏਹੁ, ਪੂਛੈ ਬ੍ਰਾਹਮਣ ਆਖਿ ਸੁਣਾਵੈ॥ ਠਾਕੁਰ ਦੀ ਸੇਵਾ ਕਰੈ, ਜੋ ਇਛੈ ਸੋਈ ਫਲ ਪਾਵੈ। ਧੰਨਾ ਕਰਦਾ ਜੋਦੜੀ, ਮੈਂ ਭਿ ਦੇਹ ਇੱਕ, ਜੇ ਤੁਧ ਭਾਵੈ॥ ਪਥਰੁ ਇੱਕ ਲਪੇਟਿ ਕਰਿ, ਦੇ ਧੰਨੈ ਨੋ ਗੈਲ ਛੁਡਾਵੈ॥ ਠਾਕੁਰ ਨੋ ਨ੍ਹਾਵਾਲਿਕੈ, ਛਾਹਿ, ਰੋਟੀ ਲੈ ਭੌਗੁ ਚੜ੍ਹਾਵੈ॥ ਹਥਿ ਜੋੜਿ ਮਿਨਤਾਂ ਕਰੈ, ਪੈਰੀ ਪੈ ਪੈ ਬਹੁਤ ਮਨਾਵੈ॥ ਹਉਂ ਭੀ ਮੁਹੁ ਨਾ ਜੁਠਾਲਸਾਂ, ਤੂੰ ਰੂਠਾ ਮੈਂ ਕਿਹੁ ਨਾ ਸੁਖਾਵੈ॥ ਗੋਸਾਈ ਪਰਤਖਿ ਹੋਇ, ਰੋਟੀ ਖਾਇ, ਛਾਹਿ ਮੁਹਿ ਲਾਵੈ॥ ਭੋਲਾ ਭਾਉ ਗੋਬਿੰਦੁ ਮਿਲਾਵੈ॥13॥
ਇਹ ਭਾਵਨਾ ਠੀਕ ਹੈ ਕਿ ਠੀਕ ਈਸ਼ਵਰ ਅਣਮੰਗਿਆ ਹੀ ਸਭ ਕੁਝ ਦਿੰਦਾ ਹੈ ਤੇ ਹਰ ਬੰਦਾ ਆਪਣੀਆਂ ਲੋੜਾਂ ਤੇ ਆਪਣੀ ਸੋਚ ਦੇ ਹਿਸਾਬ ਨਾਲ ਉਸ ਅਕਾਲ ਪੁਰਖ ਤੋ ਕੁਝ ਨਾ ਕੁਝ ਮੰਗਦਾ ਹੀ ਰਹਿੰਦਾਂ ਹੈ, ਭੁਖਾ ਦਾਲ ਰੋਟੀ ਤੇ ਰਜਿਆ ਮਹਿਲ ਮਾੜੀਆਂ ਤੇ ਅਧਿਆਤਮਿਕ ਉਸਦੇ ਰਾਹ ਤੇ ਤੁਰਨ ਦਾ ਰਸਤਾI ਪਰ ਜੋ ਢਿਡ ਤੋ ਭੁਖਾ ਤੇ ਸੋਚ ਤੋਂ ਅਧਿਆਤਮਿਕ ਹੋਵੇ ਉਹ ਪਹਿਲਾਂ ਰੋਟੀ ਤਾਂ ਰਬ ਕੋਲੋਂ ਮੰਗੇਗਾ ਹੀ, ਕਿਓਂਕਿ ਭੁਖਿਆਂ ਭਗਤੀ ਨਹੀਂ ਹੁੰਦੀ ਜਦ ਤਕ ਇਨਸਾਨ ਅਕਾਲ ਪੁਰਖ ਨਾਲ ਇਕਮਿਕ ਨਹੀਂ ਹੋ ਜਾਂਦਾI
ਮਾਂਗਉ ਰਾਮ ਤੇ ਸਭ ਥੋਕ ॥
ਮਾਨੁਖ ਕਉ ਜਾਚਤ ਸ੍ਰਮੁ ਪਾਈਐ, ਪ੍ਰਭ ਕੇ ਸਿਮਰਨਿ ਮੋਖ ॥ਰਹਾਉ॥50॥
ਧਨਾਸਰੀ ਮਹਲਾ 5
ਮੈ ਤਾਣੁ ਦੀਬਾਣੁ ਤੂ ਹੈ ਮੇਰੇ ਸੁਆਮੀ, ਮੈ ਤੁਧੁ ਆਗੈ ਅਰਦਾਸਿ ॥
ਮੈ ਹੋਰੂ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ, ਮੇਰਾ ਦੁਖੁ ਸੁਖੁ ਤੁਧ ਹੀ ਪਾਸਿ ॥
ਕਈ ਇਤਿਹਾਸਕਾਰ ਲਿਖਦੇ ਹਨ ਕਿ ਜਦੋਂ ਬ੍ਰਾਹਮਣ ਕੋਲੋਂ ਲੈਕੇ ਸਾਲਗਰਾਮ ਦੀ ਪੂਜਾ ਕਰਨ ਲੱਗੇ ਤਾਂ ਕੋਈ ਫਲ ਪ੍ਰਪਤ ਨਾ ਹੋਇਆ ਤਾਂ ਸਾਲਗਰਾਮ ਉਸ ਨੇ ਬ੍ਰਾਹਮਣ ਨੂੰ ਮੋੜ ਦਿੱਤਾ। ਕਹਿਣ ਲੱਗੇ ਕਿ ਸਾਲਗ੍ਰਾਮ ਮੇਰੇ ਨਾਲ ਗੁੱਸੇ ਹੈ, ਮੇਰੀ ਰੋਟੀ ਨਹੀਂ ਖਾਂਦਾ। ਬ੍ਰਾਹਮਣ ਨੇ ਅਸਲ ਗੱਲ ਦੱਸੀ ਕਿ ਭਾਈ ਇਹ ਤਾਂ ਤੱਥਰ ਹੈ, ਇਹ ਖਾਂਦਾ ਪੀਂਦਾ ਕੁਝ ਨਹੀਂ, ਰੱਬ ਤਾਂ ਹੋਰ ਹੈ। ਭਾਈ ਕਾਨ੍ਹ ਸਿੰਘ ਜੀ ਅਨੁਸਾਰ, ਭਗਤ ਧੰਨਾ ਜੀ ਨੇ ਸਵਾਮੀ ਰਾਮਾਨੰਦ ਜੀ ਤੋਂ ਕਾਂਸ਼ੀ ਜਾ ਕੇ ਗੁਰ ਦੀਖਿਆ ਲਈ, ਪਹਿਲੀ ਉਮਰ ਵਿਚ ਇਹ ਮੂਰਤੀ ਪੂਜਕ ਰਹੇ ਪਰ ਅੰਤ ਨੂੰ ਅਕਾਲ ਪੁਰਖ ਦਾ ਉਪਾਸ਼ਕ ਹੋ ਕੇ ਪਰਮਪਦ ਦਾ ਅਧਿਕਾਰੀ ਬਣੇ।` (ਪੰਨਾ 673 ਮਹਾਨ ਕੋਸ਼)
ਸਿੱਖ ਦੀ ਸ਼ਰਧਾ ਤਾਂ ਇਹ ਹੈ ਕਿ ਦੁਨੀਆ ਦਾ ਹਰੇਕ ਕਾਰ ਵਿਹਾਰ ਸ਼ੁਰੂ ਕਰਣ ਲੱਗੋ ਤਾਂ ਉਸਦੀ ਸਫਲਤਾ ਲਈ ਪ੍ਰਭੂ ਦੇ ਦਰ ਉੱਤੇ ਅਰਦਾਸ ਕਰਣੀ ਹੈ। ਸਿੱਖ ਵਿਦਆਰਥੀ ਜੇਕਰ ਇਮਤਿਹਾਨ ਦੇਣ ਜਾ ਰਿਹਾ ਹੈ, ਤਾਂ ਚਲਣ ਵਲੋਂ ਪਹਿਲਾਂ ਪ੍ਰਭੂ ਦੇ ਦਰ ਉੱਤੇ ਅਰਦਾਸ ਕਰੋ। ਸਿੱਖ ਜੇਕਰ ਸਫਰ ਵਿੱਚ ਚਲਿਆ ਹੈ ਤਾਂ ਅਰਦਾਸ ਕਰਕੇ ਚਲੇ। ਸਿੱਖ ਆਪਣਾ ਰਿਹਾਇਸ਼ੀ ਮਕਾਨ ਬਣਵਾਉਣ ਲਗਾ ਹੈ ਤਾਂ ਨੀਂਹ ਰੱਖਣ ਵਲੋਂ ਪਹਿਲਾਂ ਅਰਦਾਸ ਕਰੋ। ਹਰੇਕ ਦੁੱਖ-ਸੁਖ ਦੇ ਸਮੇਂ ਸਿੱਖ ਅਰਦਾਸ ਕਰੇ। ਜਦੋਂ ਕੋਈ ਰੋਗ ਆਦਿ ਬਿਪਦਾ ਪ੍ਰਭੂ ਦੀ ਮਿਹਰ ਵਲੋਂ ਦੂਰ ਹੁੰਦੀ ਹੈ, ਤੱਦ ਵੀ ਸਿੱਖ ਸ਼ੁਕਰਾਨੇ ਦੇ ਤੌਰ ਉੱਤੇ ਅਰਦਾਸ ਕਰੇ। ਹੁਣ ਤੁਸੀ ਹੀ ਦੱਸੋ ਸਾਧਸੰਗਤ ਜੀ ਕੀ ਇਹ ਗੁਰਮਤਿ ਦੇ ਵਿਰੂੱਧ ਹੈ ? ਬਾਣੀ ਵਿੱਚ ਹੁਕਮ ਤਾਂ ਇਹੀ ਹੈ:
ਕੀਤਾ ਲੋੜੀਐ ਕੰਮੁ, ਸੁ ਹਰਿ ਪਹਿ ਆਖੀਐ ॥
ਕਾਰਜੁ ਦੇਇ ਸਵਾਰਿ, ਸਤਿਗੁਰੂ ਸਚੁ ਸਾਖੀਐ ॥20॥ ਸਿਰੀ ਰਾਗ ਦੀ ਵਾਰ
ਭਗਤ ਧੰਨਾ ਜੀ ਦਾ ਅਗਲਾ ਸ਼ਬਦ,ਆਸਾ ਬਾਣੀ ਭਗਤ ਧੰਨੇ ਜੀ ਕੀ ੴ ਸਤਿਗੁਰ ਪ੍ਰਸਾਦਿ ॥
ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀ ਧੀਰੇ ॥
ਲਾਲਚ ਬਿਖੁ ਕਾਮ ਲੁਬਧ ਰਾਤਾ ਮਨਿ ਬਿਸਰੇ ਪ੍ਰਭ ਹੀਰੇ ॥੧॥ ਰਹਾਉ ॥
ਬਿਖੁ ਫਲ ਮੀਠ ਲਗੇ ਮਨ ਬਉਰੇ ਚਾਰ ਬਿਚਾਰ ਨ ਜਾਨਿਆ ॥
ਗੁਨ ਤੇ ਪ੍ਰੀਤਿ ਬਢੀ ਅਨ ਭਾਂਤੀ ਜਨਮ ਮਰਨ ਫਿਰਿ ਤਾਨਿਆ ॥੧॥
ਜੁਗਤਿ ਜਾਨਿ ਨਹੀ ਰਿਦੈ ਨਿਵਾਸੀ ਜਲਤ ਜਾਲ ਜਮ ਫੰਧ ਪਰੇ ॥
ਬਿਖੁ ਫਲ ਸੰਚਿ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ ॥੨॥
ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ ਧਿਆਨੁ ਮਾਨੁ ਮਨ ਏਕ ਮਏ ॥
ਪ੍ਰੇਮ ਭਗਤਿ ਮਾਨੀ ਸੁਖੁ ਜਾਨਿਆ ਤ੍ਰਿਪਤਿ ਅਘਾਨੇ ਮੁਕਤਿ ਭਏ ॥੩॥
ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ ॥
ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ ॥ ੪॥੧॥ ਅੰਗ 487
ਅਰਥ: (ਮਾਇਆ ਦੇ ਮੋਹ ਵਿੱਚ ਭਟਕਦੇ ਹੋਏ ਕਈ ਜਨਮ ਗੁਜਰ ਜਾਂਦੇ ਹਨ। ਇਹ ਸ਼ਰੀਰ ਨਾਸ਼ ਹੋ ਜਾਂਦਾ ਹੈ, ਮਨ ਭਟਕਦਾ ਰਹਿੰਦਾ ਹੈ ਅਤੇ ਪੈਸਾ ਵੀ ਟਿਕਿਆ ਨਹੀਂ ਰਹਿੰਦਾ। ਲੋਭੀ ਜੀਵ ਜਹਿਰ ਰੂਪੀ ਪਦਾਰਥਾਂ ਦੇ ਲਾਲਚ ਵਿੱਚ, ਕੰਮ ਵਾਸਨਾ ਵਿੱਚ ਰਹਿੰਦਾ ਹੈ, ਇਸਦੇ ਮਨ ਵਲੋਂ ਵੱਡਮੁੱਲਾ ਈਸ਼ਵਰ (ਵਾਹਿਗੁਰੂ) ਵਿਸਰ ਜਾਂਦਾ ਹੈ ॥1॥ਰਹਾਉ॥ ਹੇ ਕਮਲੇ ਮਨ ! ਇਹ ਜਹਿਰ ਰੂਪੀ ਫਲ ਤੈਨੂੰ ਮਿੱਠੇ ਲੱਗਦੇ ਹਨ, ਤੈਨੂੰ ਸੁੰਦਰ ਵਿਚਾਰ ਨਹੀਂ ਆਉਂਦੇ, ਗੁਣਾਂ ਵਲੋਂ ਹਟਕੇ ਹੋਰ-ਹੋਰ ਕਿੱਸਮ ਦੀ ਪ੍ਰੀਤ ਤੁਹਾਡੇ ਅੰਦਰ ਵੱਧ ਰਹੀ ਹੈ ਅਤੇ ਤੁਹਾਡੇ ਜਨਮ-ਮਰਣ ਦਾ ਤਾਨਾ ਬਣਿਆ ਜਾ ਰਿਹਾ ਹੈ ॥1॥ ਹੇ ਮਨ ! ਤੂੰ ਜੀਵਨ ਦੀ ਜੁਗਤ ਸੱਮਝਕੇ ਇਹ ਜੁਗਤੀ ਆਪਣੇ ਅੰਦਰ ਪੱਕੀ ਨਹੀਂ ਕੀਤੀ। ਤ੍ਰਿਸ਼ਣਾ ਵਿੱਚ ਜਲਕੇ ਤੈਨੂੰ ਯਮਦੂਤਾਂ ਦੇ ਜਾਲ, ਯਮਦੂਤਾਂ ਦੀ ਫਾਹੀ ਪੈ ਗਈ ਹੈ। ਹੇ ਮਨ ! ਤੂੰ ਵਿਸ਼ਾ ਰੂਪੀ ਜਹਿਰ ਦੇ ਫਲ ਹੀ ਇਕੱਠੇ ਕਰਕੇ ਸੰਭਾਲਦਾ ਰਿਹਾ ਅਤੇ ਅਜਿਹੇ ਸੰਭਾਲਦਾ ਰਿਹਾ ਕਿ ਤੈਨੂੰ ਪਰਮ ਪੁਰਖ ਪ੍ਰਭੂ ਭੁੱਲ ਗਿਆ ॥2॥ ਜਿਸ ਮਨੁੱਖ ਨੂੰ ਗੁਰੂ ਨੇ ਗਿਆਨ ਦਾ ਪਰਵੇਸ਼ ਰੂਪੀ ਧਨ ਦਿੱਤਾ, ਉਸਦੀ ਮੂਰਤਿ ਪ੍ਰਭੂ ਵਲੋਂ ਇੱਕ-ਮਿਕ ਹੋ ਗਈ, ਉਸਨੂੰ ਪ੍ਰਭੂ ਦਾ ਪਿਆਰ, ਪ੍ਰਭੂ ਦੀ ਭਗਤੀ ਚੰਗੀ ਲੱਗੀ, ਉਸਦੀ ਸੁਖ ਦੇ ਨਾਲ ਸਾਂਝ ਬੰਣ ਗਈ, ਉਹ ਮਾਇਆ ਵਲੋਂ ਚੰਗੀ ਤਰ੍ਹਾਂ ਵਲੋਂ ਰਜ ਗਿਆ ਅਤੇ ਬੰਧਨ ਮੂਕਤ ਹੋ ਗਿਆ ॥3॥ ਜਿਸ ਮਨੁੱਖ ਦੇ ਅੰਦਰ ਪ੍ਰਭੂ ਦੀ ਸਰਬ-ਵਿਆਪਕ ਜੋਤੀ ਟਿਕ ਗਈ, ਉਸਨੇ ਮਾਇਆ ਵਿੱਚ ਨਹੀਂ ਛਲੇ ਜਾਣ ਵਾਲੇ ਪ੍ਰਭੂ ਨੂੰ ਪਹਿਚਾਣ ਲਿਆ। ਮੈਂ ਯਾਨਿ ਧੰਨੇ ਨੇ ਵੀ ਉਸ ਪ੍ਰਭੂ ਦਾ ਨਾਮ ਰੂਪ ਧਨ ਢੂੰਢ ਲਿਆ ਹੈ ਜੋ ਸਾਰੀ ਧਰਤੀ ਦਾ ਆਸਰਾ ਹੈ, ਮੈਂ ਧੰਨਾ ਵੀ ਸੰਤ ਲੋਕਾਂ ਨੂੰ ਮਿਲਕੇ ਪ੍ਰਭੂ ਵਿੱਚ ਲੀਨ ਹੋ ਗਿਆ ਹਾਂ ॥4॥1॥1)
ਇਸ ਗੱਲ ਨੂੰ ਹੋਰ ਵਧੇਰੇ ਸਪਸ਼ਟ ਕਰਨ ਵਾਸਤੇ, ਗੁਰੂ ਗ੍ਰੰਥ ਦੇ ਰਚਾਇਤਾ, ਗੁਰੂ ਅਰਜਨ ਪਾਤਸ਼ਾਹ ਨੇ ਭੀ ਇਸੇ ਰਾਗ ਵਿਚ, ਇਸੇ ਹੀ ਪੰਨੇ ਤੇ ਇਸੇ ਸ਼ਬਦ ਦੇ ਨਾਲ ਆਪ ਇਕ ਸ਼ਬਦ ਉਚਾਰਿਆ ਅਤੇ ਦੱਸਿਆ ਕਿ ਭਗਤ ਨਾਮ ਦੇਵ, ਕਬੀਰ, ਰਵਿਦਾਸ ਅਤੇ ਸੈਣ ਦੀ ਸੁਣੀ ਹੋਈ ਸ਼ੋਭਾ ਸੁ ਕੇ ਭਗਤ ਧੰਨਾ ਭੀ ਪ੍ਰਭੂ ਭਗਤੀ ਵਿਚ ਜੁੜ ਗਿਆ ਅਤੇ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦਾ ਮਿਲਾਪ ਪੂਭੂ ਨਾਲ ਹੋ ਗਿਆ। ਪੂਰਾ ਸ਼ਬਦ ਇਸ ਤਰ੍ਹਾਂ ਹੈ –
ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥ ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥ ਰਹਾਉ ॥ ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥ ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ॥ ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥ ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥ ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ॥ ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ ॥ ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥4॥2॥
(ਗੁਰੂ ਗ੍ਰੰਥ ਸਾਹਿਬ, ਪੰਨਾ 487)
58 ਸਾਲ ਗੁਰੂ ਚਰਨਾ ਵਿਚ ਬਿਤਾ 1474 ਵਿਚ ਆਪ ਅਕਾਲ ਚਲਾਣਾ ਕਰ ਗਏ ।
ਜੋਰਾਵਰ ਸਿੰਘ ਤਰਸਿੱਕਾ
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕਿ ਫਤਹਿ ।



Share On Whatsapp

Leave a comment


ਹਿੰਦ ਦੀ ਚਾਦਰ
ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ
ਦੇ ਪ੍ਰਕਾਸ਼ ਪੁਰਬ ਦੀਆਂ
ਸਮੂਹ ਸੰਗਤਾਂ ਨੂੰ ਲੱਖ ਲੱਖ
ਵਧਾਈਆਂ



Share On Whatsapp

Leave a comment


ਅੰਗ : 671-672
ਧਨਾਸਰੀ ਮਹਲਾ ੫ ॥*
*ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ ਸੋਈ ਸੁਘੜੁ ਸੁਜਾਨੀ ॥ ਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ ਤਉ ਬਿਧਿ ਨੀਕੀ ਖਟਾਨੀ ॥੧॥ ਜੀਅ ਕੀ ਏਕੈ ਹੀ ਪਹਿ ਮਾਨੀ ॥ ਅਵਰਿ ਜਤਨ ਕਰਿ ਰਹੇ ਬਹੁਤੇਰੇ ਤਿਨ ਤਿਲੁ ਨਹੀ ਕੀਮਤਿ ਜਾਨੀ ॥ ਰਹਾਉ ॥ ਅੰਮ੍ਰਿਤ ਨਾਮੁ ਨਿਰਮੋਲਕੁ ਹੀਰਾ ਗੁਰਿ ਦੀਨੋ ਮੰਤਾਨੀ ॥ ਡਿਗੈ ਨ ਡੋਲੈ ਦ੍ਰਿੜੁ ਕਰਿ ਰਹਿਓ ਪੂਰਨ ਹੋਇ ਤ੍ਰਿਪਤਾਨੀ ॥੨॥ ਓਇ ਜੁ ਬੀਚ ਹਮ ਤੁਮ ਕਛੁ ਹੋਤੇ ਤਿਨ ਕੀ ਬਾਤ ਬਿਲਾਨੀ ॥ ਅਲੰਕਾਰ ਮਿਲਿ ਥੈਲੀ ਹੋਈ ਹੈ ਤਾ ਤੇ ਕਨਿਕ ਵਖਾਨੀ ॥੩॥ ਪ੍ਰਗਟਿਓ ਜੋਤਿ ਸਹਜ ਸੁਖ ਸੋਭਾ ਬਾਜੇ ਅਨਹਤ ਬਾਨੀ ॥ ਕਹੁ ਨਾਨਕ ਨਿਹਚਲ ਘਰੁ ਬਾਧਿਓ ਗੁਰਿ ਕੀਓ ਬੰਧਾਨੀ ॥੪॥੫॥

ਅਰਥ: ਹੇ ਭਾਈ! ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਮਨ ਹੈ, ਇਹ ਸਾਰਾ ਧਨ-ਪਦਾਰਥ ਭੀ ਉਸੇ ਦਾ ਦਿੱਤਾ ਹੋਇਆ ਹੈ, ਉਹੀ ਸੁਚੱਜਾ ਹੈ ਤੇ ਸਿਆਣਾ ਹੈ। ਅਸਾਂ ਜੀਵਾਂ ਦਾ ਦੁੱਖ ਸੁਖ (ਸਦਾ) ਉਸ ਪਰਮਾਤਮਾ ਨੇ ਹੀ ਸੁਣਿਆ ਹੈ, (ਜਦੋਂ ਉਹ ਸਾਡੀ ਅਰਦਾਸ-ਅਰਜ਼ੋਈ ਸੁਣਦਾ ਹੈ) ਤਦੋਂ (ਸਾਡੀ) ਹਾਲਤ ਚੰਗੀ ਬਣ ਜਾਂਦੀ ਹੈ ॥੧॥ ਹੇ ਭਾਈ! ਜਿੰਦ ਦੀ (ਅਰਦਾਸ) ਇਕ ਪਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ। (ਪਰਮਾਤਮਾ ਦੇ ਆਸਰੇ ਤੋਂ ਬਿਨਾ ਲੋਕ) ਹੋਰ ਬਥੇਰੇ ਜਤਨ ਕਰ ਕੇ ਥੱਕ ਜਾਂਦੇ ਹਨ, ਉਹਨਾਂ ਜਤਨਾਂ ਦਾ ਮੁੱਲ ਇਕ ਤਿਲ ਜਿਤਨਾ ਭੀ ਨਹੀਂ ਸਮਝਿਆ ਜਾਂਦਾ ॥ ਰਹਾਉ ॥ ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਨਾਮ ਇਕ ਐਸਾ ਹੀਰਾ ਹੈ ਜੇਹੜਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ। ਗੁਰੂ ਨੇ ਇਹ ਨਾਮ-ਮੰਤਰ (ਜਿਸ ਮਨੁੱਖ ਨੂੰ) ਦੇ ਦਿੱਤਾ, ਉਹ ਮਨੁੱਖ (ਵਿਕਾਰਾਂ ਵਿਚ) ਡਿੱਗਦਾ ਨਹੀਂ, ਡੋਲਦਾ ਨਹੀਂ, ਉਹ ਮਨੁੱਖ ਪੱਕੇ ਇਰਾਦੇ ਵਾਲਾ ਬਣ ਜਾਂਦਾ ਹੈ, ਉਹ ਮੁਕੰਮਲ ਤੌਰ ਤੇ (ਮਾਇਆ ਵਲੋਂ) ਸੰਤੋਖੀ ਰਹਿੰਦਾ ਹੈ ॥੨॥ (ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਪਾਸੋਂ ਨਾਮ-ਹੀਰਾ ਮਿਲ ਜਾਂਦਾ ਹੈ, ਉਸ ਦੇ ਅੰਦਰੋਂ) ਉਹਨਾਂ ਮੇਰ-ਤੇਰ ਵਾਲੇ ਸਾਰੇ ਵਿਤਕਰਿਆਂ ਦੀ ਗੱਲ ਮੁੱਕ ਜਾਂਦੀ ਹੈ ਜੋ ਜਗਤ ਵਿਚ ਬੜੇ ਪ੍ਰਬਲ ਹਨ। (ਉਸ ਮਨੁੱਖ ਨੂੰ ਹਰ ਪਾਸੇ ਪਰਮਾਤਮਾ ਹੀ ਇਉਂ ਦਿੱਸਦਾ ਹੈ, ਜਿਵੇਂ) ਅਨੇਕਾਂ ਗਹਣੇ ਮਿਲ ਕੇ (ਗਾਲੇ ਜਾ ਕੇ) ਰੈਣੀ ਬਣ ਜਾਂਦੀ ਹੈ, ਤੇ, ਉਸ ਢੇਲੀ ਤੋਂ ਉਹ ਸੋਨਾ ਹੀ ਅਖਵਾਂਦੀ ਹੈ ॥੩॥ (ਹੇ ਭਾਈ! ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੀ ਜੋਤਿ ਦਾ ਪਰਕਾਸ਼ ਹੋ ਜਾਂਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ, ਉਸ ਨੂੰ ਹਰ ਥਾਂ ਸੋਭਾ ਮਿਲਦੀ ਹੈ, ਉਸ ਦੇ ਹਿਰਦੇ ਵਿਚ ਸਿਫ਼ਤ-ਸਾਲਾਹ ਦੀ ਬਾਣੀ ਦੇ (ਮਾਨੋ) ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ। ਨਾਨਕ ਜੀ ਆਖਦੇ ਹਨ – ਗੁਰੂ ਨੇ ਜਿਸ ਮਨੁੱਖ ਵਾਸਤੇ ਇਹ ਪ੍ਰਬੰਧ ਕਰ ਦਿੱਤਾ, ਉਹ ਮਨੁੱਖ ਸਦਾ ਲਈ ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ॥੪॥੫॥



Share On Whatsapp

Leave a comment




अंग : 671-672
धनासरी महला ५ ॥*
*जिस का तनु मनु धनु सभु तिस का सोई सुघड़ु सुजानी ॥ तिन ही सुणिआ दुखु सुखु मेरा तउ बिधि नीकी खटानी ॥१॥ जीअ की एकै ही पहि मानी ॥ अवरि जतन करि रहे बहुतेरे तिन तिलु नही कीमति जानी ॥ रहाउ ॥ अम्रित नामु निरमोलकु हीरा गुरि दीनो मंतानी ॥ डिगै न डोलै द्रिड़ु करि रहिओ पूरन होइ त्रिपतानी ॥२॥ ओइ जु बीच हम तुम कछु होते तिन की बात बिलानी ॥ अलंकार मिलि थैली होई है ता ते कनिक वखानी ॥३॥ प्रगटिओ जोति सहज सुख सोभा बाजे अनहत बानी ॥ कहु नानक निहचल घरु बाधिओ गुरि कीओ बंधानी ॥४॥५॥

अर्थ: हे भाई! जिस प्रभू का दिया हुआ* *यह शरीर और मन है, यह सारा धन-पदार्थ भी उसी का दिया हुआ है, वही सुशील और स्याना है। हम जीवों का दुःख सुख (सदा) उस परमात्मा ने ही सुना है, (जब वह हमारी अरदास-अरजोई सुनता है) तभी (हमारी) हालत अच्छी बन जाती है ॥१॥ हे भाई! जिंद की (अरदास) एक परमात्मा के पास ही मानी जाती है। (परमात्मा के सहारे के बिना लोग) अन्य बहुत यत्न कर के थक जाते हैं, उन यत्नों का मुल्य एक तिल जितना भी नहीं समझा जाता ॥ रहाउ ॥ हे भाई! परमात्मा का नाम आतमिक जीवन देने वाला है, नाम एक ऐसा हीरा है जो किसी मूल्य से नहीं मिल सकता। गुरू ने यह नाम मन्त्र (जिस मनुष्य को) दे दिया, वह मनुष्य (विकारों में) गिरता नहीं, डोलता नहीं, वह मनुष्य पक्के इरादे वाला बन जाता है, वह मुकम्मल तौर पर (माया की तरफ से) संतोखी रहता है ॥२॥ (हे भाई! जिस मनुष्य को गुरू पासों नाम-हीरा मिल जाता है, उस के अंदरों) उन्हा मेर-तेर वाले सभी वितकरों की बात मुक जाती है जो जगत में बड़े पर्बल हैं। (उस मनुष्य को हर तरफ परमात्मा ही इस तरह दिखता है, जैसे) अनेकों गहनें मिल कर (गाले जा कर) रैणी बन जाती है, और, उस ढेली से वह सोना ही कहलाती है ॥३॥ (हे भाई! जिस मनुष्य के अंदर गुरू की कृपा से) परमात्मा की ज्योत का प्रकाश हो जाता है, उस के अंदर आतमिक अडोलता के आनंद पैदा हो जाते हैं, उस को हर जगह शोभा मिलती है, उस के हिरदे में सिफत-सलाह की बाणी के (मानों) एक-रस वाजे वजते रहते हैं। नानक जी कहते हैं – गुरू ने जिस मनुष्य के लिए यह प्रबंध कर दिया, वह मनुष्य सदा के लिए प्रभू-चरनों में टिकाणा प्राप्त कर लेता है ॥४॥५॥*



Share On Whatsapp

Leave a comment




Share On Whatsapp

Leave a comment


ਦੀਨ ਦੁਨੀ ਦੇ ਮਾਲਿਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ । ਐਸੇ ਮਹਾਨ ਪਰਉਪਕਾਰੀ ਪੁਰਸ਼ ਨੇ ਜਦੋ ਮਾਤਲੋਕ ਤੇ ਆਉਣਾ ਹੋਵੇ ਤਾਂ ਐਸਾ ਉਚਾ ਸੁੱਚਾ ਘਰ ਐਸਾ ਉਚਾ ਪਰਿਵਾਰ ਐਸੀ ਉਚੀ ਕੁੱਲ ਤੇ ਐਸਾ ਉਚਾ ਮਾਂ ਪਿਉ ਹੋਣਾ ਜਰੂਰੀ ਹੈ । ਇਹ ਸਾਰੀਆਂ ਸ਼ਰਤਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਘਰ ਪੂਰੀਆਂ ਸਨ , ਐਸੇ ਮਹਾਨ ਯੋਧੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗ੍ਰਹਿ ਮਾਤਾ ਨਾਨਕੀ ਜੀ ਦੀ ਪਵਿੱਤਰ ਕੁੱਖ ਤੋ ਅੰਮ੍ਰਿਤਸਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਤੇਗ ਬਹਾਦਰ ਸਾਹਿਬ ਜੀ ਨੇ ਅਵਤਾਰ ਧਾਰਨ ਕੀਤਾ । ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦੀ ਇਕ ਛੋਟੀ ਜਹੀ ਘਟਨਾਂ ਸਾਂਝੀ ਕਰਨ ਲੱਗਾ , ਗੁਰੂ ਤੇਗ ਬਹਾਦਰ ਸਾਹਿਬ ਜੀ ਅਜੇ ਉਮਰ ਵਿੱਚ ਛੋਟੇ ਸਨ ਬਾਬਾ ਗੁਰਦਿੱਤਾ ਜੀ ਦਾ ਅਨੰਦ ਕਾਰਜ ਦਾ ਦਿਨ ਸੀ । ਮਾਤਾ ਨਾਨਕੀ ਜੀ ਨੇ ਤੇਗ ਬਹਾਦਰ ਸਾਹਿਬ ਜੀ ਨੂੰ ਬਹੁਤ ਕੀਮਤੀ ਬਸਤਰ ਪਾਏ ਹੋਏ ਸਨ ਜਦੋ ਤੇਗ ਬਹਾਦਰ ਸਾਹਿਬ ਜੀ ਬਾਹਰਵਾਰ ਆਏ ਤੇਗ ਬਹਾਦਰ ਸਾਹਿਬ ਜੀ ਦੀ ਉਮਰ ਦਾ ਇਕ ਮੰਗਤਾ ਖੜਾ ਸੀ ਜਿਸ ਦੇ ਤਨ ਤੇ ਕੋਈ ਕੱਪੜਾ ਨਹੀ ਸੀ । ਇਹ ਵੇਖ ਕੇ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਕੀਮਤੀ ਬਸਤਰ ਉਸ ਮੰਗਤੇ ਨੂੰ ਦੇ ਕੇ ਉਸ ਦਾ ਤਨ ਢੱਕ ਦਿੱਤਾ । ਆਪ ਜਦੋ ਘਰ ਆਏ ਮਾਤਾ ਨਾਨਕੀ ਜੀ ਨੇ ਜਦੋ ਵੇਖਿਆ ਤੇਗ ਬਹਾਦਰ ਸਾਹਿਬ ਆਪਣੇ ਕੀਮਤੀ ਬਸਤਰ ਕਿਸੇ ਨੂੰ ਦੇ ਆਏ ਹਨ । ਇਹ ਵੇਖ ਕੇ ਮਾਤਾ ਜੀ ਕ੍ਰੋਧ ਵਿੱਚ ਆ ਗਏ ਤੇ ਤੇਗ ਬਹਾਦਰ ਸਾਹਿਬ ਜੀ ਨੂੰ ਗੁੱਸੇ ਹੋਣ ਲੱਗੇ ਏਨੇ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਆ ਗਏ। ਮਾਤਾ ਨਾਨਕੀ ਜੀ ਨੂੰ ਪੁੱਛਿਆ ਤੇਗ ਬਹਾਦਰ ਸਾਹਿਬ ਜੀ ਨੂੰ ਕਿਉ ਝਿੜਕ ਰਹੇ ਹੋ ਤਾਂ ਮਾਤਾ ਜੀ ਨੇ ਦੱਸਿਆ ਮੈ ਬਹੁਤ ਕੀਮਤੀ ਬਸਤਰ ਪਾਏ ਸਨ ਤੇਗ ਬਹਾਦਰ ਨੂੰ , ਪਰ ਇਹ ਆਪਣੇ ਸਾਰੇ ਬਸਤਰ ਕਿਸੇ ਮੰਗਤੇ ਨੂੰ ਦੇ ਕੇ ਆ ਗਏ ਹਨ। ਇਸ ਲਈ ਇਹਨਾਂ ਨੂੰ ਝਿੜਕ ਰਹੀ ਹਾਂ ਇਹ ਸੁਣ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਖਿਆ ਇਹਨਾਂ ਨੂੰ ਅੱਜ ਤੋ ਬਾਅਦ ਕਦੇ ਵੀ ਝਿੜਕਣਾ ਨਹੀ ਇਹਨਾਂ ਦਾ ਸੁਭਾਅ ਹੀ ਐਸਾ ਹੈ ਇਹ ਐਸੇ ਤਿਆਗੀ ਮਹਾਪੁਰਸ਼ ਹਨ ਸਾਡਾ ਵੀ ਸੀਸ ਇਹਨਾਂ ਅੱਗੇ ਝੁਕ ਜਾਦਾ ਹੈ । ਇਕ ਦਿਨ ਐਸਾ ਸਮਾ ਆਵੇਗਾ ਇਹ ਆਪਣਾ ਤਨ ਰੂਪੀ ਕੱਪੜਾ ਵੀ ਇਸ ਦੁੱਖੀ ਸੰਸਾਰ ਤੋ ਕੁਰਬਾਨ ਕਰ ਜਾਣਗੇ । ਤੇਗ ਬਹਾਦਰ ਸਾਹਿਬ ਜੀ ਜਦੋ ਜਵਾਨ ਹੋਏ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਕਰਤਾਰਪੁਰ ਦੀ ਜੰਗ ਵਿੱਚ ਆਪ ਜੀ ਨੇ ਵੀ ਹਿਸਾ ਲਿਆ । ਕਰਤਾਰਪੁਰ ਦੀ ਜੰਗ ਵਿੱਚ ਤੇਗ ਬਹਾਦਰ ਸਾਹਿਬ ਜੀ ਨੇ ਐਸੇ ਤਲਵਾਰ ਦੇ ਜੌਹਰ ਦਿਖਾਏ ਸਾਰੇ ਵੇਖ ਕੇ ਹੈਰਾਨ ਹੋ ਗਏ ਦੁਸ਼ਮਨ ਜਰਨੈਲ ਵੀ ਤੇਗ ਬਹਾਦਰ ਸਾਹਿਬ ਦੀ ਤਲਵਾਰ ਤੋ ਭੈਭੀਤ ਹੋ ਗਏ। ਗੁਰੂ ਹਰਿਗੋਬਿੰਦ ਸਾਹਿਬ ਜੀ ਐਨੇ ਖੁਸ਼ ਹੋਏ ਉਹਨਾ ਨੇ ਤੇਗ ਨੂੰ ਬਹਾਦਰੀ ਦਾ ਖਿਤਾਬ ਦੇ ਕੇ ਤੇਗ ਬਹਾਦਰ ਦਾ ਬਣਾ ਦਿੱਤਾ । ਜਿਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਬਹਾਦਰ ਯੋਧੇ ਸਨ ਉਥੇ ਮਹਾਨ ਤਿਆਗੀ ਮਹਾਨ ਪਰਉਪਕਾਰੀ ਮਹਾਨ ਗਿਆਨੀ ਮਹਾਨ ਸੰਤ ਮਹਾਨ ਸ਼ਹੀਦ ਮਹਾਨ ਵੈਰਾਗੀ ਮਹਾਨ ਵਿਦਵਾਨ ਮਹਾਨ ਪੁੱਤਰ ਤੇ ਮਹਾਨ ਪਿਤਾ ਸਨ । ਐਸੇ ਮਹਾਨ ਗੁਰੂ ਦੇ ਪ੍ਕਾਸ ਪੁਰਬ ਦੀਆਂ ਬਹੁਤ ਮੁਬਾਰਕਾਂ ਹੋਵਣ ਜੀ ।
ਜੋਰਾਵਰ ਸਿੰਘ ਤਰਸਿੱਕਾ ।



Share On Whatsapp

Leave a Comment
kulwant Gurusaria : , ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ



ਅੰਗ : 656
ਸੋਰਠਿ ੴ ਸਤਿਗੁਰ ਪ੍ਰਸਾਦਿ ॥
ਬਹੁ ਪਰਪੰਚ ਕਰਿ ਪਰ ਧਨੁ ਲਿਆਵੈ ॥
ਸੁਤ ਦਾਰਾ ਪਹਿ ਆਨਿ ਲੁਟਾਵੈ ॥੧॥
ਮਨ ਮੇਰੇ ਭੂਲੇ ਕਪਟੁ ਨ ਕੀਜੈ ॥
ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥੧॥ ਰਹਾਉ ॥
ਛਿਨੁ ਛਿਨੁ ਤਨੁ ਛੀਜੈ ਜਰਾ ਜਨਾਵੈ ॥
ਤਬ ਤੇਰੀ ਓਕ ਕੋਈ ਪਾਨੀਓ ਨ ਪਾਵੈ ॥੨॥
ਕਹਤੁ ਕਬੀਰੁ ਕੋਈ ਨਹੀ ਤੇਰਾ ॥
ਹਿਰਦੈ ਰਾਮੁ ਕੀ ਨ ਜਪਹਿ ਸਵੇਰਾ ॥੩॥੯॥

ਅਰਥ: ਸੋਰਠ।
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
ਬਹੁਤੀ ਠੱਗੀ ਠੋਰੀ ਕਰ ਕੇ, ਇਨਸਾਨ ਹੋਰਨਾਂ ਦੀ ਦੌਲਤ ਲਿਆਉਂਦਾ ਹੈ।
ਘਰ ਆ ਕੇ ਉਹ ਇਸ ਨੂੰ ਆਪਣੇ ਪੁੱਤਰਾਂ ਤੇ ਵਹੁਟੀ ਕੋਲ ਲੁਟਾ ਦਿੰਦਾ ਹੈ।
ਹੇ ਮੇਰੀ ਜਿੰਦੇ ਭੁੱਲ ਕੇ ਭੀ ਛਲ ਫਰੇਬ ਨਾਂ ਕਮਾ।
ਅਖੀਰ ਨੂੰ ਤੇਰੀ ਆਤਮਾ ਨੂੰ ਹੀ ਹਿਸਾਬ ਕਿਤਾਬ ਦੇਣਾ ਪੈਣਾ ਹੈ। ਠਹਿਰਾਉ।
ਹਰ ਮੁਹਤ ਸਰੀਰ ਖੁਰਦਾ ਜਾ ਰਿਹਾ ਹੈ ਅਤੇ ਬੁਢੇਪਾ ਗਲਬਾ ਪਾਈ ਜਾ ਰਿਹਾ ਹੈ।
ਤਦ ਕਿਸੇ ਨੇ ਤੇਰੀ ਬੁਕ ਵਿੱਚ ਪਾਣੀ ਭੀ ਨਹੀਂ ਪਾਉਣਾ।
ਕਬੀਰ ਜੀ ਆਖਦੇ ਹਨ ਕੋਈ ਭੀ ਤੇਰਾ ਨਹੀਂ।
ਤੂੰ ਕਿਉਂ ਵੇਲੇ ਸਿਰ ਸੁਆਮੀ ਦੇ ਨਾਮ ਦਾ ਆਪਣੇ ਰਿਦੇ ਵਿੱਚ ਉਚਾਰਨ ਨਹੀਂ ਕਰਦਾ?



Share On Whatsapp

Leave a comment


अंग : 656
सोरठि ੴ सतिगुर प्रसादि ॥
बहु परपंच करि पर धनु लिआवै ॥
सुत दारा पहि आनि लुटावै ॥१॥
मन मेरे भूले कपटु न कीजै ॥
अंति निबेरा तेरे जीअ पहि लीजै ॥१॥ रहाउ ॥
छिनु छिनु तनु छीजै जरा जनावै ॥
तब तेरी ओक कोई पानीओ न पावै ॥२॥
कहतु कबीरु कोई नही तेरा ॥
हिरदै रामु की न जपहि सवेरा ॥३॥९॥

अर्थ: सोरठि
वाहेगुरु केवल एक है और वह सच्चे गुरु द्वारा प्राप्त होता है ।
कई तरह की ठगीयां करके तू पराया माल लाता है, और ला के तू पुत्र व पत्नी पर आ लुटाता है।1।
हे मेरे भूले हुए मन! (रोजी आदि के खातिर किसी के साथ) धोखा-फरेब ना किया कर। आखिर को (इन बुरे कर्मों का) लेखा तेरे अपने प्राणों से ही लिया जाना है।1। रहाउ।
(देख, इन ठगीयां में ही) धीरे-धीरे तेरा अपना शरीर कमजोर होता जा रहा है, बुढ़ापे की निशानियां आ रही हैं (जब तू बुढ़ा हो गया, और हिलने के काबिल भी ना रहा) तब (इन में से, जिनकी खातिर तू ठगीयां करता है) किसी ने तेरी चुल्ली में पानी भी नहीं डालना।2।
(तुझे) कबीर कहता है: (हे जिंदे!) किसी ने भी तेरा (साथी) नहीं बनना। (एक प्रभु ही असल साथी है) तू समय रहते (अभी-अभी) उस प्रभु को क्यों नहीं सिमरती?।3।9।



Share On Whatsapp

Leave a comment


ਅੰਗ : 636
ਸੋਰਠਿ ਮਹਲਾ ੧ ॥*
*ਜਿਨੑੀ ਸਤਿਗੁਰੁ ਸੇਵਿਆ ਪਿਆਰੇ ਤਿਨੑ ਕੇ ਸਾਥ ਤਰੇ ॥ ਤਿਨੑਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ॥ ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰਿ ਕਰੇ ॥੧॥ ਭੀ ਤੂਹੈ ਸਾਲਾਹਣਾ ਪਿਆਰੇ ਭੀ ਤੇਰੀ ਸਾਲਾਹ ॥ ਵਿਣੁ ਬੋਹਿਥ ਭੈ ਡੁਬੀਐ ਪਿਆਰੇ ਕੰਧੀ ਪਾਇ ਕਹਾਹ ॥੧॥ ਰਹਾਉ ॥ ਸਾਲਾਹੀ ਸਾਲਾਹਣਾ ਪਿਆਰੇ ਦੂਜਾ ਅਵਰੁ ਨ ਕੋਇ ॥ ਮੇਰੇ ਪ੍ਰਭ ਸਾਲਾਹਨਿ ਸੇ ਭਲੇ ਪਿਆਰੇ ਸਬਦਿ ਰਤੇ ਰੰਗੁ ਹੋਇ ॥ ਤਿਸ ਕੀ ਸੰਗਤਿ ਜੇ ਮਿਲੈ ਪਿਆਰੇ ਰਸੁ ਲੈ ਤਤੁ ਵਿਲੋਇ ॥੨॥ ਪਤਿ ਪਰਵਾਨਾ ਸਾਚ ਕਾ ਪਿਆਰੇ ਨਾਮੁ ਸਚਾ ਨੀਸਾਣੁ ॥ ਆਇਆ ਲਿਖਿ ਲੈ ਜਾਵਣਾ ਪਿਆਰੇ ਹੁਕਮੀ ਹੁਕਮੁ ਪਛਾਣੁ ॥ ਗੁਰ ਬਿਨੁ ਹੁਕਮੁ ਨ ਬੂਝੀਐ ਪਿਆਰੇ ਸਾਚੇ ਸਾਚਾ ਤਾਣੁ ॥੩॥ ਹੁਕਮੈ ਅੰਦਰਿ ਨਿੰਮਿਆ ਪਿਆਰੇ ਹੁਕਮੈ ਉਦਰ ਮਝਾਰਿ ॥ ਹੁਕਮੈ ਅੰਦਰਿ ਜੰਮਿਆ ਪਿਆਰੇ ਊਧਉ ਸਿਰ ਕੈ ਭਾਰਿ ॥ ਗੁਰਮੁਖਿ ਦਰਗਹ ਜਾਣੀਐ ਪਿਆਰੇ ਚਲੈ ਕਾਰਜ ਸਾਰਿ ॥੪॥ ਹੁਕਮੈ ਅੰਦਰਿ ਆਇਆ ਪਿਆਰੇ ਹੁਕਮੇ ਜਾਦੋ ਜਾਇ ॥ ਹੁਕਮੇ ਬੰਨੑਿ ਚਲਾਈਐ ਪਿਆਰੇ ਮਨਮੁਖਿ ਲਹੈ ਸਜਾਇ ॥ ਹੁਕਮੇ ਸਬਦਿ ਪਛਾਣੀਐ ਪਿਆਰੇ ਦਰਗਹ ਪੈਧਾ ਜਾਇ ॥੫॥ ਹੁਕਮੇ ਗਣਤ ਗਣਾਈਐ ਪਿਆਰੇ ਹੁਕਮੇ ਹਉਮੈ ਦੋਇ ॥ ਹੁਕਮੇ ਭਵੈ ਭਵਾਈਐ ਪਿਆਰੇ ਅਵਗਣਿ ਮੁਠੀ ਰੋਇ ॥ ਹੁਕਮੁ ਸਿਞਾਪੈ ਸਾਹ ਕਾ ਪਿਆਰੇ ਸਚੁ ਮਿਲੈ ਵਡਿਆਈ ਹੋਇ ॥੬॥ ਆਖਣਿ ਅਉਖਾ ਆਖੀਐ ਪਿਆਰੇ ਕਿਉ ਸੁਣੀਐ ਸਚੁ ਨਾਉ ॥ ਜਿਨੑੀ ਸੋ ਸਾਲਾਹਿਆ ਪਿਆਰੇ ਹਉ ਤਿਨ੍ਹ੍ਹ ਬਲਿਹਾਰੈ ਜਾਉ ॥ ਨਾਉ ਮਿਲੈ ਸੰਤੋਖੀਆਂ ਪਿਆਰੇ ਨਦਰੀ ਮੇਲਿ ਮਿਲਾਉ ॥੭॥ ਕਾਇਆ ਕਾਗਦੁ ਜੇ ਥੀਐ ਪਿਆਰੇ ਮਨੁ ਮਸਵਾਣੀ ਧਾਰਿ ॥ ਲਲਤਾ ਲੇਖਣਿ ਸਚ ਕੀ ਪਿਆਰੇ ਹਰਿ ਗੁਣ ਲਿਖਹੁ ਵੀਚਾਰਿ ॥ ਧਨੁ ਲੇਖਾਰੀ ਨਾਨਕਾ ਪਿਆਰੇ ਸਾਚੁ ਲਿਖੈ ਉਰਿ ਧਾਰਿ ॥੮॥੩॥

ਅਰਥ: ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਦਾ ਪੱਲਾ ਫੜਿਆ ਹੈ, ਹੇ ਸੱਜਣ! ਉਹਨਾਂ ਦੇ ਸੰਗੀ-ਸਾਥੀ ਭੀ ਪਾਰ ਲੰਘ ਜਾਂਦੇ ਹਨ। ਜਿਨ੍ਹਾਂ ਦੀ ਜੀਭ ਪਰਮਾਤਮਾ ਦਾ ਨਾਮ-ਅੰਮ੍ਰਿਤ ਚੱਖਦੀ ਹੈ ਉਹਨਾਂ ਦੇ (ਜੀਵਨ-ਸਫ਼ਰ ਵਿਚ ਵਿਕਾਰ ਆਦਿਕਾਂ ਦੀ) ਰੁਕਾਵਟ ਨਹੀਂ ਪੈਂਦੀ। ਹੇ ਸੱਜਣ! ਜੇਹੜੇ ਮਨੁੱਖ ਪਰਮਾਤਮਾ ਦੇ ਡਰ-ਅਦਬ ਤੋਂ ਸੱਖਣੇ ਰਹਿੰਦੇ ਹਨ ਉਹ ਵਿਕਾਰਾਂ ਦੇ ਭਾਰ ਨਾਲ ਲੱਦੇ ਜਾਂਦੇ ਹਨ ਤੇ ਸੰਸਾਰ-ਸਮੁੰਦਰ ਵਿਚ ਡੁੱਬ ਜਾਂਦੇ ਹਨ। ਪਰ ਜਦੋਂ ਪਰਮਾਤਮਾ ਮੇਹਰ ਦੀ ਨਿਗਾਹ ਕਰਦਾ ਹੈ ਤਾਂ ਉਹਨਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ॥੧॥ ਹੇ ਸੱਜਣ-ਪ੍ਰਭੂ! ਸਦਾ ਤੈਨੂੰ ਹੀ ਸਾਲਾਹਣਾ ਚਾਹੀਦਾ ਹੈ, ਸਦਾ ਤੇਰੀ ਹੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ। (ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਣ ਵਾਸਤੇ ਤੇਰੀ ਸਿਫ਼ਤ-ਸਾਲਾਹ ਜੀਵਾਂ ਵਾਸਤੇ ਜਹਾਜ਼ ਹੈ, ਇਸ) ਜਹਾਜ਼ ਤੋਂ ਬਿਨਾ ਭਉ-ਸਾਗਰ ਵਿਚ ਡੁੱਬ ਜਾਈਦਾ ਹੈ। (ਕੋਈ ਭੀ ਜੀਵ ਸਮੁੰਦਰ ਦਾ) ਪਾਰਲਾ ਕੰਢਾ ਲੱਭ ਨਹੀਂ ਸਕਦਾ ॥੧॥ ਰਹਾਉ ॥ ਹੇ ਸੱਜਣ! ਸਾਲਾਹਣ-ਜੋਗ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਉਸ ਵਰਗਾ ਹੋਰ ਕੋਈ ਨਹੀਂ ਹੈ। ਜੇਹੜੇ ਬੰਦੇ ਪਿਆਰੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ ਉਹ ਭਾਗਾਂ ਵਾਲੇ ਹਨ। ਗੁਰੂ ਦੇ ਸ਼ਬਦ ਵਿਚ ਡੂੰਘੀ ਲਗਨ ਰੱਖਣ ਵਾਲੇ ਬੰਦੇ ਨੂੰ ਪਰਮਾਤਮਾ ਦਾ ਪ੍ਰੇਮ-ਰੰਗ ਚੜ੍ਹਦਾ ਹੈ। ਅਜੇਹੇ ਬੰਦੇ ਦੀ ਸੰਗਤਿ ਜੇ (ਕਿਸੇ ਨੂੰ) ਪ੍ਰਾਪਤ ਹੋ ਜਾਏ ਤਾਂ ਉਹ ਹਰੀ-ਨਾਮ ਦਾ ਰਸ ਲੈਂਦਾ ਹੈ ਤੇ (ਨਾਮ-ਦੁੱਧ ਨੂੰ) ਰਿੜਕ ਕੇ ਉਹ ਜਗਤ ਮੂਲ-ਪ੍ਰਭੂ ਨੂੰ ਮਿਲ ਪੈਂਦਾ ਹੈ ॥੨॥ ਹੇ ਭਾਈ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਪ੍ਰਭੂ-ਪਤੀ ਨੂੰ ਮਿਲਣ ਵਾਸਤੇ (ਇਸ ਜੀਵਨ-ਸਫ਼ਰ ਵਿਚ) ਰਾਹਦਾਰੀ ਹੈ, ਇਹ ਨਾਮ ਸਦਾ-ਥਿਰ ਰਹਿਣ ਵਾਲੀ ਮੋਹਰ ਹੈ। (ਪ੍ਰਭੂ ਦਾ ਇਹੀ ਹੁਕਮ ਹੈ ਕਿ) ਜਗਤ ਵਿਚ ਜੋ ਭੀ ਆਇਆ ਹੈ ਉਸ ਨੇ (ਪ੍ਰਭੂ* *ਨੂੰ ਮਿਲਣ ਵਾਸਤੇ, ਇਹ ਨਾਮ-ਰੂਪ ਰਾਹਦਾਰੀ) ਲਿਖ ਕੇ ਆਪਣੇ ਨਾਲ ਲੈ ਜਾਣੀ ਹੈ। ਹੇ* *ਭਾਈ! ਪ੍ਰਭੂ ਦੇ ਇਸ ਹੁਕਮ ਨੂੰ ਸਮਝ (ਪਰ ਇਸ ਹੁਕਮ ਨੂੰ ਸਮਝਣ ਲਈ ਗੁਰੂ ਦੀ ਸ਼ਰਨ ਪੈਣਾ ਪਏਗਾ) ਗੁਰੂ ਤੋਂ ਬਿਨਾ ਪ੍ਰਭੂ ਦਾ ਹੁਕਮ ਸਮਝਿਆ ਨਹੀਂ ਜਾ ਸਕਦਾ। ਹੇ ਭਾਈ! (ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਸਮਝ ਲੈਂਦਾ ਹੈ, ਵਿਕਾਰਾਂ ਦਾ ਟਾਕਰਾ ਕਰਨ ਲਈ ਉਸ ਨੂੰ) ਸਦਾ-ਥਿਰ ਪ੍ਰਭੂ ਦਾ ਸਦਾ-ਥਿਰ ਬਲ ਹਾਸਲ ਹੋ ਜਾਂਦਾ ਹੈ ॥੩॥ ਹੇ ਭਾਈ! ਜੀਵ ਪਰਮਾਤਮਾ ਦੇ ਹੁਕਮ ਅਨੁਸਾਰ (ਪਹਿਲਾਂ) ਮਾਤਾ ਦੇ ਗਰਭ ਵਿਚ ਟਿਕਦਾ ਹੈ, ਤੇ ਮਾਂ ਦੇ ਪੇਟ ਵਿਚ (ਦਸ ਮਹੀਨੇ ਨਿਵਾਸ ਰੱਖਦਾ ਹੈ)। ਪੁੱਠਾ ਸਿਰ ਭਾਰ ਰਹਿ ਕੇ ਪ੍ਰਭੂ ਦੇ ਹੁਕਮ ਅਨੁਸਾਰ ਹੀ (ਫਿਰ) ਜਨਮ ਲੈਂਦਾ ਹੈ। (ਕਿਸੇ ਖ਼ਾਸ ਜੀਵਨ-ਮਨੋਰਥ ਵਾਸਤੇ ਜੀਵ ਜਗਤ ਵਿਚ ਆਉਂਦਾ ਹੈ) ਜੋ ਜੀਵ ਗੁਰੂ ਦੀ ਸ਼ਰਨ ਪੈ ਕੇ ਜੀਵਨ-ਮਨੋਰਥ ਨੂੰ ਸਵਾਰ ਕੇ ਇਥੋਂ ਜਾਂਦਾ ਹੈ ਉਹ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ ॥੪॥ ਹੇ ਸੱਜਣ! ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਜੀਵ ਜਗਤ ਵਿਚ ਆਉਂਦਾ ਹੈ, ਰਜ਼ਾ ਅਨੁਸਾਰ ਹੀ ਇਥੋਂ ਚਲਾ ਜਾਂਦਾ ਹੈ। ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ (ਤੇ ਮਾਇਆ ਦੇ ਮੋਹ ਵਿਚ ਫਸ ਜਾਂਦਾ ਹੈ) ਉਸ ਨੂੰ ਪ੍ਰਭੂ ਦੀ ਰਜ਼ਾ ਅਨੁਸਾਰ ਹੀ ਬੰਨ੍ਹ ਕੇ (ਭਾਵ, ਜੋਰੋ ਜੋਰੀ) ਇਥੋਂ ਤੋਰਿਆ ਜਾਂਦਾ ਹੈ (ਕਿਉਂਕਿ ਮੋਹ ਦੇ ਕਾਰਨ ਉਹ ਇਸ ਮਾਇਆ ਨੂੰ ਛੱਡਣਾ ਨਹੀਂ ਚਾਹੁੰਦਾ)। ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਜਨਮ-ਮਨੋਰਥ ਨੂੰ) ਪਛਾਣ ਲਿਆ ਹੈ ਉਹ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਨਾਲ ਜਾਂਦਾ ਹੈ ॥੫॥ ਹੇ ਭਾਈ! ਪਰਮਾਤਮਾ ਦੀ ਰਜ਼ਾ ਅਨੁਸਾਰ ਹੀ (ਕਿਤੇ) ਮਾਇਆ ਦੀ ਸੋਚ ਸੋਚੀ ਜਾ ਰਹੀ ਹੈ, ਪ੍ਰਭੂ ਦੀ ਰਜ਼ਾ ਵਿਚ ਹੀ ਕਿਤੇ ਹਉਮੈ ਹੈ ਕਿਤੇ ਦ੍ਵੈਤ ਹੈ। ਪ੍ਰਭੂ ਦੀ ਰਜ਼ਾ ਅਨੁਸਾਰ ਹੀ (ਕਿਤੇ ਕੋਈ ਮਾਇਆ ਦੀ ਖ਼ਾਤਰ) ਭਟਕ ਰਿਹਾ ਹੈ, (ਕਿਤੇ ਕੋਈ) ਜਨਮ ਮਰਨ ਦੇ ਗੇੜ ਵਿਚ ਪਾਇਆ ਜਾ ਰਿਹਾ ਹੈ, ਕਿਤੇ ਪਾਪ ਦੀ ਠੱਗੀ ਹੋਈ ਲੋਕਾਈ (ਆਪਣੇ ਦੁੱਖ) ਰੋ ਰਹੀ ਹੈ। ਜਿਸ ਮਨੁੱਖ ਨੂੰ ਸ਼ਾਹ-ਪ੍ਰਭੂ ਦੀ ਰਜ਼ਾ ਦੀ ਸਮਝ ਆ ਜਾਂਦੀ ਹੈ, ਉਸ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਿਲ ਪੈਂਦਾ ਹੈ, ਉਸ ਦੀ (ਲੋਕ ਪਰਲੋਕ ਵਿਚ) ਵਡਿਆਈ ਹੁੰਦੀ ਹੈ ॥੬॥ ਹੇ ਭਾਈ! (ਜਗਤ ਵਿਚ ਮਾਇਆ ਦਾ ਪ੍ਰਭਾਵ ਇਤਨਾ ਹੈ ਕਿ) ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਸਿਮਰਨਾ ਬੜਾ ਕਠਨ ਹੋ ਰਿਹਾ ਹੈ, ਨਾਹ ਹੀ ਪ੍ਰਭੂ-ਨਾਮ ਸੁਣਿਆ ਜਾ ਰਿਹਾ ਹੈ (ਮਾਇਆ ਦੇ ਪ੍ਰਭਾਵ ਹੇਠ ਜੀਵ ਨਾਮ ਨਹੀਂ ਸਿਮਰਦੇ, ਨਾਮ ਨਹੀਂ ਸੁਣਦੇ)। ਹੇ ਭਾਈ! ਮੈਂ ਉਹਨਾਂ ਬੰਦਿਆਂ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤੀ ਹੈ। (ਮੇਰੀ ਇਹੀ ਅਰਦਾਸ ਹੈ ਕਿ ਉਹਨਾਂ ਦੀ ਸੰਗਤਿ ਵਿਚ) ਮੈਨੂੰ ਭੀ ਨਾਮ ਮਿਲੇ ਤੇ ਮੇਰਾ ਜੀਵਨ ਸੰਤੋਖੀ ਹੋ ਜਾਏ, ਮੇਹਰ ਦੀ ਨਜ਼ਰ ਵਾਲੇ ਪ੍ਰਭੂ ਦੇ ਚਰਨਾਂ ਵਿਚ ਮੈਂ ਜੁੜਿਆ ਰਹਾਂ ॥੭॥ ਹੇ ਭਾਈ! ਜੇ ਸਾਡਾ ਸਰੀਰ ਕਾਗ਼ਜ਼ ਬਣ ਜਾਏ, ਜੇ ਮਨ ਨੂੰ ਸਿਆਹੀ ਦੀ ਦਵਾਤ ਬਣਾ ਲਈਏ, ਜੇ ਸਾਡੀ ਜੀਭ ਪ੍ਰਭੂ ਦੀ ਸਿਫ਼ਤ-ਸਾਲਾਹ ਲਿਖਣ ਲਈ ਕਲਮ ਬਣ ਜਾਏ, ਤਾਂ, ਹੇ ਭਾਈ! (ਸੁਭਾਗਤਾ ਇਸੇ ਗੱਲ ਵਿਚ ਹੈ ਕਿ) ਪਰਮਾਤਮਾ ਦੇ ਗੁਣਾਂ ਨੂੰ ਆਪਣੇ ਸੋਚ-ਮੰਦਰ ਵਿਚ ਲਿਆ ਕੇ (ਆਪਣੇ ਅੰਦਰ) ਉੱਕਰਦੇ ਚੱਲੋ। ਹੇ ਨਾਨਕ ਜੀ! ਉਹ ਲਿਖਾਰੀ ਭਾਗਾਂ ਵਾਲਾ ਹੈ ਜੋ ਸਦਾ-ਥਿਰ ਵਾਲੇ ਪ੍ਰਭੂ ਦੇ ਨਾਮ ਨੂੰ ਹਿਰਦੇ ਵਿਚ ਟਿਕਾ ਕੇ (ਆਪਣੇ ਅੰਦਰ) ਉੱਕਰ ਲੈਂਦਾ ਹੈ ॥੮॥੩॥



Share On Whatsapp

Leave a comment





  ‹ Prev Page Next Page ›