धनासरी महला ३ ॥ जो हरि सेवहि तिन बलि जाउ ॥ तिन हिरदै साचु सचा मुखि नाउ ॥ साचो साचु समालिहु दुखु जाइ ॥ साचै सबदि वसै मनि आइ ॥१॥ गुरबाणी सुणि मैलु गवाए ॥ सहजे हरि नामु मंनि वसाए ॥१॥ रहाउ ॥ कूड़ु* *कुसतु त्रिसना अगनि बुझाए ॥ अंतरि सांति सहजि सुखु पाए ॥ गुर कै भाणै चलै ता आपु जाइ ॥ साचु महलु पाए हरि गुण गाइ ॥२॥ न सबदु बूझै न जाणै बाणी ॥ मनमुखि अंधे दुखि विहाणी ॥ सतिगुरु भेटे ता सुखु पाए ॥ हउमै विचहु ठाकि रहाए ॥३॥ किस नो कहीऐ दाता इकु सोइ ॥ किरपा करे सबदि मिलावा होइ ॥ मिलि प्रीतम साचे गुण गावा ॥ नानक साचे साचा भावा ॥४॥५॥

अर्थ: (हे भाई! गुरबाणी का आसरा ले कर) जो मनुष्य​ परमात्मा का सिमरन करते हैं, मैं उन से कुर्बान जाता हूँ। उनके हृदय में सदा-थिर प्रभू वसा रहता है, उनके मुख में सदा-थिर हरी-नाम टिका रहता है। हे भाई! सदा-थिर प्रभू को ही (हृदय में) संभाल कर रखा करो (इस की बरकत से प्रत्येक) दुख दूर हो जाता है। सदा-थिर प्रभू की सिफ़त-सालाह वाले श़ब्द में जुड़ने से (हरी-नाम) मन में आ वसता है ॥१॥ हे भाई! गुरू की बाणी सुना कर, (यह बाणी मन में से विकारों की) मैल दूर कर देती है। (यह बाणी) आतमिक अडोलता में (टिका कर) परमात्मा का नाम मन में वसा देती है ॥१॥ रहाउ ॥ (हे भाई! गुरू की बाणी मन में से) झूठ फ़रेब खत्म कर देती है, तृष्णा की आग बुझा देती है। (गुरबाणी की बरकत से) मन में शांति पैदा हो जाती है, आतमिक अडोलता में टिक जाते हैं, आतमिक आनंद प्राप्त होता है। (जब मनुष्य गुरबाणी के अनुसार) गुरू की रजा में चलता है, तब (उस के अंदर से) आपा-भाव दूर हो जाता है, तब वह प्रभू की सिफ़त-सालाह के गीत गा गा कर सदा-थिर रहने वाला टिकाना प्राप्त कर लेता है (प्रभू के चरणों में लीन रहता है) ॥२॥ हे भाई! जो मनुष्य ना गुरू के श़ब्द को समझता है, ना गुरू की बाणी के साथ गहरी सांझ पाता है, माया के मोह में अंधे हो चुके, और, अपने मन के पीछे चलने वाले (उस मनुष्य की उम्र) दुख में ही गुज़रती है। जब उस को गुरू मिल जाता है, तब वह आतमिक आनंद हासिल करता है, गुरू उस के मन में से अंहकार खत्म कर देता है ॥३॥ परन्तु, हे भाई! (परमात्मा के बिना) ओर किसी के आगे अरज़ोई की नहीं जा सकती। केवल परमात्मा ही (गुरू के मिलाप की दात) देने वाला है। जब परमात्मा (यह) कृपा करता है, तब गुरू के श़ब्द में जुड़ने से (प्रभू से) मिलाप हो जाता है। (अगर प्रभू की मेहर हो, तो) मैं प्रीतम-गुरू को मिल कर सदा-थिर प्रभू के गीत गा सकता हूँ। हे नानक जी! (कहो-) सदा-थिर प्रभू का नाम जप जप कर सदा-थिर प्रभू को प्यारा​ लग सकता हूँ ॥४॥५॥



Share On Whatsapp

Leave a comment




ਅੰਗ : 665

ਧਨਾਸਰੀ ਮਹਲਾ ੩ ॥ ਜੋ ਹਰਿ ਸੇਵਹਿ ਤਿਨ ਬਲਿ ਜਾਉ ॥ ਤਿਨ ਹਿਰਦੈ ਸਾਚੁ ਸਚਾ ਮੁਖਿ ਨਾਉ ॥ ਸਾਚੋ ਸਾਚੁ ਸਮਾਲਿਹੁ ਦੁਖੁ ਜਾਇ ॥ ਸਾਚੈ ਸਬਦਿ ਵਸੈ ਮਨਿ ਆਇ ॥੧॥ ਗੁਰਬਾਣੀ ਸੁਣਿ ਮੈਲੁ ਗਵਾਏ ॥ ਸਹਜੇ ਹਰਿ ਨਾਮੁ ਮੰਨਿ ਵਸਾਏ ॥੧॥ ਰਹਾਉ ॥ ਕੂੜੁ ਕੁਸਤੁ ਤ੍ਰਿਸਨਾ ਅਗਨਿ ਬੁਝਾਏ ॥ ਅੰਤਰਿ ਸਾਂਤਿ ਸਹਜਿ ਸੁਖੁ ਪਾਏ ॥ ਗੁਰ ਕੈ ਭਾਣੈ ਚਲੈ ਤਾ ਆਪੁ ਜਾਇ ॥ ਸਾਚੁ ਮਹਲੁ ਪਾਏ ਹਰਿ ਗੁਣ ਗਾਇ ॥੨॥ ਨ ਸਬਦੁ ਬੂਝੈ ਨ ਜਾਣੈ ਬਾਣੀ ॥ ਮਨਮੁਖਿ ਅੰਧੇ ਦੁਖਿ ਵਿਹਾਣੀ ॥ ਸਤਿਗੁਰੁ ਭੇਟੇ ਤਾ ਸੁਖੁ ਪਾਏ ॥ ਹਉਮੈ ਵਿਚਹੁ ਠਾਕਿ ਰਹਾਏ ॥੩॥ ਕਿਸ ਨੋ ਕਹੀਐ ਦਾਤਾ ਇਕੁ ਸੋਇ ॥ ਕਿਰਪਾ ਕਰੇ ਸਬਦਿ ਮਿਲਾਵਾ ਹੋਇ ॥ ਮਿਲਿ ਪ੍ਰੀਤਮ ਸਾਚੇ ਗੁਣ ਗਾਵਾ ॥ ਨਾਨਕ ਸਾਚੇ ਸਾਚਾ ਭਾਵਾ ॥੪॥੫॥

ਅਰਥ: (ਹੇ ਭਾਈ! ਗੁਰਬਾਣੀ ਦਾ ਆਸਰਾ ਲੈ ਕੇ) ਜੇਹੜੇ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਉਹਨਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਵੱਸਿਆ ਰਹਿੰਦਾ ਹੈ, ਉਹਨਾਂ ਦੇ ਮੂੰਹ ਵਿਚ ਸਦਾ-ਥਿਰ ਹਰਿ-ਨਾਮ ਟਿਕਿਆ ਰਹਿੰਦਾ ਹੈ। ਹੇ ਭਾਈ! ਸਦਾ-ਥਿਰ ਪ੍ਰਭੂ ਨੂੰ ਹੀ (ਹਿਰਦੇ ਵਿਚ) ਸੰਭਾਲ ਕੇ ਰੱਖਿਆ ਕਰੋ (ਇਸ ਦੀ ਬਰਕਤਿ ਨਾਲ ਹਰੇਕ) ਦੁੱਖ ਦੂਰ ਹੋ ਜਾਂਦਾ ਹੈ। ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਸ਼ਬਦ ਵਿਚ ਜੁੜਿਆਂ (ਹਰਿ-ਨਾਮ) ਮਨ ਵਿਚ ਆ ਵੱਸਦਾ ਹੈ ॥੧॥ ਹੇ ਭਾਈ! ਗੁਰੂ ਦੀ ਬਾਣੀ ਸੁਣਿਆ ਕਰ, (ਇਹ ਬਾਣੀ ਮਨ ਵਿਚੋਂ ਵਿਕਾਰਾਂ ਦੀ) ਮੈਲ ਦੂਰ ਕਰ ਦੇਂਦੀ ਹੈ। (ਇਹ ਬਾਣੀ) ਆਤਮਕ ਅਡੋਲਤਾ ਵਿਚ (ਟਿਕਾ ਕੇ) ਪਰਮਾਤਮਾ ਦਾ ਨਾਮ ਮਨ ਵਿਚ ਵਸਾ ਦੇਂਦੀ ਹੈ ॥੧॥ ਰਹਾਉ ॥ (ਹੇ ਭਾਈ! ਗੁਰੂ ਦੀ ਬਾਣੀ ਮਨ ਵਿਚੋਂ) ਝੂਠ ਫ਼ਰੇਬ ਮੁਕਾ ਦੇਂਦੀ ਹੈ, ਤ੍ਰਿਸ਼ਨਾ ਦੀ ਅੱਗ ਬੁਝਾ ਦੇਂਦੀ ਹੈ। (ਗੁਰਬਾਣੀ ਦੀ ਬਰਕਤਿ ਨਾਲ) ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਕ ਅਡੋਲਤਾ ਵਿਚ ਟਿਕ ਜਾਈਦਾ ਹੈ, ਆਤਮਕ ਆਨੰਦ ਪ੍ਰਾਪਤ ਹੁੰਦਾ ਹੈ। (ਜਦੋਂ ਮਨੁੱਖ ਗੁਰਬਾਣੀ ਅਨੁਸਾਰ) ਗੁਰੂ ਦੀ ਰਜ਼ਾ ਵਿਚ ਤੁਰਦਾ ਹੈ, ਤਦੋਂ (ਉਸ ਦੇ ਅੰਦਰੋਂ) ਆਪਾ-ਭਾਵ ਦੂਰ ਹੋ ਜਾਂਦਾ ਹੈ, ਤਦੋਂ ਉਹ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾ ਗਾ ਕੇ ਸਦਾ-ਥਿਰ ਰਹਿਣ ਵਾਲਾ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ (ਪ੍ਰਭੂ ਚਰਨਾਂ ਵਿਚ ਲੀਨ ਰਹਿੰਦਾ ਹੈ) ॥੨॥ ਹੇ ਭਾਈ! ਜੇਹੜਾ ਮਨੁੱਖ ਨਾਹ ਗੁਰੂ ਦੇ ਸ਼ਬਦ ਨੂੰ ਸਮਝਦਾ ਹੈ, ਨਾਹ ਗੁਰੂ ਦੀ ਬਾਣੀ ਨਾਲ ਡੂੰਘੀ ਸਾਂਝ ਪਾਂਦਾ ਹੈ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ, ਤੇ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ (ਉਸ ਮਨੁੱਖ ਦੀ ਉਮਰ) ਦੁੱਖ ਵਿਚ ਹੀ ਗੁਜ਼ਰਦੀ ਹੈ। ਜਦੋਂ ਉਸ ਨੂੰ ਗੁਰੂ ਮਿਲ ਪੈਂਦਾ ਹੈ, ਤਦੋਂ ਉਹ ਆਤਮਕ ਆਨੰਦ ਹਾਸਲ ਕਰਦਾ ਹੈ, ਗੁਰੂ ਉਸ ਦੇ ਮਨ ਵਿਚੋਂ ਹਉਮੈ ਮਾਰ ਮੁਕਾਂਦਾ ਹੈ ॥੩॥ ਪਰ, ਹੇ ਭਾਈ! (ਪਰਮਾਤਮਾ ਤੋਂ ਬਿਨਾ) ਹੋਰ ਕਿਸੇ ਅੱਗੇ ਅਰਜ਼ੋਈ ਕੀਤੀ ਨਹੀਂ ਜਾ ਸਕਦੀ। ਸਿਰਫ਼ ਪਰਮਾਤਮਾ ਹੀ (ਗੁਰੂ ਦੇ ਮਿਲਾਪ ਦੀ ਦਾਤਿ) ਦੇਣ ਵਾਲਾ ਹੈ। ਜਦੋਂ ਪਰਮਾਤਮਾ (ਇਹ) ਕਿਰਪਾ ਕਰਦਾ ਹੈ, ਤਦੋਂ ਗੁਰੂ ਦੇ ਸ਼ਬਦ ਵਿਚ ਜੁੜਿਆਂ (ਪ੍ਰਭੂ ਨਾਲ) ਮਿਲਾਪ ਹੋ ਜਾਂਦਾ ਹੈ। (ਜੇ ਪ੍ਰਭੂ ਦੀ ਮੇਹਰ ਹੋਵੇ, ਤਾਂ) ਮੈਂ ਪ੍ਰੀਤਮ-ਗੁਰੂ ਨੂੰ ਮਿਲ ਕੇ ਸਦਾ-ਥਿਰ ਪ੍ਰਭੂ ਦੇ ਗੀਤ ਗਾ ਸਕਦਾ ਹਾਂ। ਹੇ ਨਾਨਕ ਜੀ! (ਆਖੋ-) ਸਦਾ-ਥਿਰ ਪ੍ਰਭੂ ਦਾ ਨਾਮ ਜਪ ਜਪ ਕੇ ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗ ਸਕਦਾ ਹਾਂ ॥੪॥੫॥



Share On Whatsapp

Leave a comment


जैतसरी महला ४ ॥ जिन हरि हिरदै नामु न बसिओ तिन मात कीजै हरि बांझा ॥ तिन सुंञी देह फिरहि बिनु नावै ओइ खपि खपि मुए करांझा ॥१॥ मेरे मन जपि राम नामु हरि माझा ॥ हरि हरि क्रिपालि क्रिपा प्रभि धारी गुरि गिआनु दीओ मनु समझा ॥ रहाउ ॥ हरि कीरति कलजुगि पदु ऊतमु हरि पाईऐ सतिगुर माझा ॥ हउ बलिहारी सतिगुर अपुने जिनि गुपतु नामु परगाझा ॥२॥

हे भाई! जिन मनुखों के हृदये में परमात्मा का नाम नहीं बस्ता, उनकी माँ को हरी बाँझ ही कर दिया कर (तो अच्छा है, क्योंकि) उनका सरीर हरी नाम से सूना रहता है, वह नाम के बिना ही रह रहे हैं, और कुछ कुछ खुआर हो हो कर आत्मिक मौत बुलाते रहते हैं॥१॥ हे मेरे मन! उस परमात्मा का नाम जपा कर, जो तेरे अंदर ही बस रहा है। हे भाई! कृपाल प्रभु ने (जिस मनुख ऊपर) कृपा की उस को गुरु ने आत्मिक जीवन की समझ दी उस का मन (नाम जपने की कदर) समझ गया॥रहाउ॥ हे भाई! जगत में परमात्मा की सिफत-सलाह ही सब से उच्चा दर्जा है, (पर) परमात्मा गुरु के द्वारा (ही) मिलता है। हे भाई! मैं अपने गुरु से कुर्बान जाता हूँ जिस ने मेरे अंदर ही छिपे बैठे परमात्मा के नाम प्रकट कर दिया॥२॥



Share On Whatsapp

Leave a comment


ਅੰਗ : 697

ਜੈਤਸਰੀ ਮਹਲਾ ੪ ॥ ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ ॥ ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ ਓਇ ਖਪਿ ਖਪਿ ਮੁਏ ਕਰਾਂਝਾ ॥੧॥ ਮੇਰੇ ਮਨ ਜਪਿ ਰਾਮ ਨਾਮੁ ਹਰਿ ਮਾਝਾ ॥ ਹਰਿ ਹਰਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ ਗੁਰਿ ਗਿਆਨੁ ਦੀਓ ਮਨੁ ਸਮਝਾ ॥ ਰਹਾਉ ॥ ਹਰਿ ਕੀਰਤਿ ਕਲਜੁਗਿ ਪਦੁ ਊਤਮੁ ਹਰਿ ਪਾਈਐ ਸਤਿਗੁਰ ਮਾਝਾ ॥ ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਗੁਪਤੁ ਨਾਮੁ ਪਰਗਾਝਾ ॥੨॥

ਅਰਥ: ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹਨਾਂ ਦੀ ਮਾਂ ਨੂੰ ਹਰੀ ਬਾਂਝ ਹੀ ਕਰ ਦਿਆ ਕਰੇ (ਤਾਂ ਚੰਗਾ ਹੈ, ਕਿਉਂਕਿ) ਉਹਨਾਂ ਦਾ ਸਰੀਰ ਹਰਿ-ਨਾਮ ਤੋਂ ਸੁੰਞਾ ਰਹਿੰਦਾ ਹੈ, ਉਹ ਨਾਮ ਤੋਂ ਵਾਂਜੇ ਹੀ ਤੁਰੇ ਫਿਰਦੇ ਹਨ, ਅਤੇ, ਉਹ ਕ੍ਰੁਝ ਕ੍ਰੁਝ ਕੇ ਖ਼ੁਆਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ ॥੧॥ ਹੇ ਮੇਰੇ ਮਨ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਜੋ ਤੇਰੇ ਅੰਦਰ ਹੀ ਵੱਸ ਰਿਹਾ ਹੈ। ਹੇ ਭਾਈ! ਕ੍ਰਿਪਾਲ ਪ੍ਰਭੂ ਨੇ (ਜਿਸ ਮਨੁੱਖ ਉਤੇ) ਕਿਰਪਾ ਕੀਤੀ ਉਸ ਨੂੰ ਗੁਰੂ ਨੇ ਆਤਮਕ ਜੀਵਨ ਦੀ ਸੂਝ ਬਖ਼ਸ਼ੀ ਉਸ ਦਾ ਮਨ (ਨਾਮ ਜਪਣ ਦੀ ਕਦਰ) ਸਮਝ ਗਿਆ ॥ ਰਹਾਉ॥ ਹੇ ਭਾਈ! ਜਗਤ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਸਭ ਤੋਂ ਉੱਚਾ ਦਰਜਾ ਹੈ, (ਪਰ) ਪਰਮਾਤਮਾ ਗੁਰੂ ਦੀ ਰਾਹੀਂ (ਹੀ) ਮਿਲਦਾ ਹੈ। ਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਜਿਸ ਨੇ ਮੇਰੇ ਅੰਦਰ ਹੀ ਗੁੱਝੇ ਵੱਸਦੇ ਪਰਮਾਤਮਾ ਦਾ ਨਾਮ ਪਰਗਟ ਕਰ ਦਿੱਤਾ ॥੨॥



Share On Whatsapp

Leave a comment




जैतसरी महला ४ घरु १ चउपदे ੴसतिगुर प्रसादि ॥ मेरै हीअरै रतनु नामु हरि बसिआ गुरि हाथु धरिओ मेरै माथा ॥ जनम जनम के किलबिख दुख उतरे गुरि नामु दीओ रिनु लाथा ॥१॥ मेरे मन भजु राम नामु सभि अरथा ॥ गुरि पूरै हरि नामु दि्रड़ाइआ बिनु नावै जीवनु बिरथा ॥ रहाउ ॥ बिनु गुर मूड़ भए है मनमुख ते मोह माइआ नित फाथा ॥ तिन साधू चरण न सेवे कबहू तिन सभु जनमु अकाथा ॥२॥ जिन साधू चरण साध पग सेवे तिन सफलिओ जनमु सनाथा ॥ मो कउ कीजै दासु दास दासन को हरि दइआ धारि जगंनाथा ॥३॥ हम अंधुले गिआनहीन अगिआनी किउ चालह मारगि पंथा ॥ हम अंधुले कउ गुर अंचलु दीजै जन नानक चलह मिलंथा ॥४॥१॥

अर्थ: राग जैतसरी, घर १ में गुरु रामदास जी की चार-बन्दों वाली बाणी। अकाल पुरख एक है और सतिगुरु की कृपा द्वारा मिलता है। (हे भाई! जब) गुरु ने मेरे सिर ऊपर अपना हाथ रखा, तो मेरे हृदय में परमात्मा का रत्न (जैसा कीमती) नाम आ वसा। (हे भाई! जिस भी मनुष्य को) गुरु ने परमात्मा का नाम दिया, उस के अनकों जन्मों के पाप दुःख दूर हो गए, (उस के सिर से पापों का कर्ज) उतर गया ॥१॥ हे मेरे मन! (सदा) परमात्मा का नाम सिमरिया कर, (परमात्मा) सारे पदार्थ (देने वाला है)। (हे मन! गुरु की सरन में ही रह) पूरे गुरु ने (ही) परमात्मा का नाम (ह्रदय में) पक्का किया है। और, नाम के बिना मनुष्य जीवन व्यर्थ चला जाता है ॥ रहाउ ॥ हे भाई! जो मनुष्य अपने मन के पीछे चलते है वह गुरु (की सरन) के बिना मुर्ख हुए रहते हैं, वह सदा माया के मोह में फसे रहते है। उन्होंने कभी भी गुरु का सहारा नहीं लिया, उनका सारा जीवन व्यर्थ चला जाता है ॥२॥ हे भाई! जो मनुष्य गुरू के चरनो का आसरा लेते हैं, वह गुरू वालेे बन जाते हैं, उनकी जिदंगी सफल हो जाती है। हे हरी! हे जगत के नाथ! मेरे पर मेहर कर, मुझे अपने दासों के दासों का दास बना ले ॥३॥ हे गुरू! हम माया मे अँधे हो रहे हैं, हम आतमिक जीवन की सूझ से अनजान हैं, हमे सही जीवन की सूझ नही है, हम आपके बताए हुए जीवन-राह पर चल नही सकते। दास नानक जी!(कहो-) हे गुरू! हम अँधियों के अपना पला दीजिए जिस से हम आपके बताए हुए रास्ते पर चल सकें ॥४॥१॥



Share On Whatsapp

Leave a comment


ਅੰਗ : 696

ਜੈਤਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥ ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥ ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥ ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥ ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥੪॥੧॥

ਅਰਥ: ਰਾਗ ਜੈਤਸਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। (ਹੇ ਭਾਈ! ਜਦੋਂ) ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆ ਵੱਸਿਆ। (ਹੇ ਭਾਈ! ਜਿਸ ਭੀ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, (ਉਸ ਦੇ ਸਿਰੋਂ ਪਾਪਾਂ ਦਾ) ਕਰਜ਼ਾ ਉਤਰ ਗਿਆ ॥੧॥ ਹੇ ਮੇਰੇ ਮਨ! (ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਪਰਮਾਤਮਾ) ਸਾਰੇ ਪਦਾਰਥ (ਦੇਣ ਵਾਲਾ ਹੈ)। (ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ਪੂਰੇ ਗੁਰੂ ਨੇ (ਹੀ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕੀਤਾ ਹੈ। ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ॥ ਰਹਾਉ ॥ ਹੇ ਭਾਈ! ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ (ਦੀ ਸਰਨ) ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਉਹਨਾਂ ਨੇ ਕਦੇ ਭੀ ਗੁਰੂ ਦਾ ਆਸਰਾ ਨਹੀਂ ਲਿਆ, ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ ॥੨॥ ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਹੇ ਹਰੀ! ਹੇ ਜਗਤ ਦੇ ਨਾਥ! ਮੇਰੇ ਉੱਤੇ ਮੇਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ॥੩॥ ਹੇ ਗੁਰੂ! ਅਸੀ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ, ਅਸੀ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ। ਦਾਸ ਨਾਨਕ ਜੀ! (ਆਖੋ—) ਹੇ ਗੁਰੂ! ਸਾਨੂੰ ਅੰਨ੍ਹਿਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀ ਤੇਰੇ ਦੱਸੇ ਹੋਏ ਰਸਤੇ ਉਤੇ ਤੁਰ ਸਕੀਏ ॥੪॥੧॥



Share On Whatsapp

Leave a comment


ਵਿਆਹ ਪੁਰਬ ਗੁਰੂ ਕਾ ਲਾਹੌਰ (ਬਸੰਤ ਪੰਚਵੀ)
ਅਨੰਦਪੁਰ ਸਾਹਿਬ ਦਾ ਦਰਬਾਰ ਸਜਿਆ, ਕਲਗੀਧਰ ਪਿਤਾ ਮਹਾਰਾਜ ਸੁਭਾਇਮਾਨ ਆ . 11 ਕ ਸਾਲ ਦੇ ਕਰੀਬ ਸਰੀਰਕ ਉਮਰ ਆ। ਲਾਹੌਰ ਤੋਂ ਬਹੁਤ ਸਾਰੀ ਸੰਗਤ ਦਰਸ਼ਨਾਂ ਲਈ ਆਈ। ਇਨ੍ਹਾਂ ਚ ਬਾਬਾ ਹਰਿਜਸ ਜੀ ਆਏ। ਗੁਰੂ ਪਾਤਸ਼ਾਹ ਦੇ ਦੀਦਾਰ ਕੀਤੇ ਕਥਾ ਕੀਰਤਨ ਸੁਣਿਆ ਸਮਾਪਤੀ ਹੋਈ ਪਾਤਸ਼ਾਹ ਦੇ ਦਰਸ਼ਨ ਕਰਦਿਆ ਬਾਬਾ ਜੀ ਮਨ ਚ ਸੋਚਦੇ , ਕਿਉ ਨਾ ਧੀ ਰਾਣੀ ਜੀਤੋ ਨੂੰ ਸਤਿਗੁਰੂ ਕਲਗੀਧਰ ਜੀ ਚਰਨਾ ਦੀ ਸੇਵਾ ਮਿਲਜੇ….. ਫੇ ਸੋਚਦਾ ਓ ਦੀਨ ਦੁਨੀਆ ਦੇ ਮਾਲਕ ਰਾਜਿਆਂ ਦੇ ਰਾਜੇ ਤੇ ਕਿਥੇ ਅਹੀ ਪਾਪੀ ਨੀਚ ਕਲਜੁਗੀ ਜੀਵ ….ਫੇ ਖਿਆਲ ਆਇਆ ਪਰ ਸਤਿਗੁਰੂ ਗਰੀਬ ਨਿਵਾਜ ਵੀ ਤਾਂ ਹੈ ਦੀਨਬੰਧੂ ਵੀ ਤਾਂ ਹੈ ਏਦਾ ਸੋਚਦਿਆ ਬਾਬਾ ਹਰਜੱਸ ਜੀ ਮਾਤਾ ਗੁਜਰੀ ਜੀ ਤੇ ਸਤਿਗੁਰੂ ਜੀ ਦੀ ਦਾਦੀ ਮਾਂ ਮਾਤਾ ਨਾਨਕੀ ਜੀ ਕੋਲ ਚਲੇ ਗਿਆ ਦਰਸ਼ਨ ਕੀਤੇ ਚਰਨਾਂ ਤੇ ਨਮਸਕਾਰ ਕੀਤੀ ਮਾਤਾਵਾਂ ਨੇ ਅਸੀਸ ਦਿੱਤੀ ਹੱਥ ਜੋੜ ਸਿਰ ਨਿਵਾ ਬਾਬਾ ਜੀ ਨੇ ਰਿਸ਼ਤੇ ਦੀ ਗੱਲ ਤੋਰੀ ਦੋਵੇ ਮਾਤਾ ਜੀ ਬੜੀਅਾਂ ਖੁਸ਼ ਹੋਈ ਸਾਰੀ ਗੱਲਬਾਤ ਕਰਕੇ ਠੀਕ ਆ ਪਰ ਸਤਿਗੁਰੂ ਜੀ ਦੀ ਆਗਿਆ ਲੈ ਲੋ ਮਾਮਾ ਕ੍ਰਿਪਾਲ ਚੰਦ ਜੀ ਨੂੰ ਨਾਲ ਭੇਜਿਆ ਗੁਰਦੇਵ ਜੀ ਦੇ ਨਾਲ ਰਿਸ਼ਤੇ ਦੀ ਗੱਲ ਕੀਤੀ ਮਾਤਾ ਜੀ ਦੀ ਸਹਿਮਤ ਬਾਰੇ ਦਸਿਆ ਪਾਤਸ਼ਾਹ ਨੇ ਆਗਿਆ ਦੇਤੀ ਰਿਸ਼ਤਾ ਪੱਕਾ ਹੋ ਗਿਆ
ਬਾਬਾ ਹਰੀਦਾਸ ਜੀ ਨੇ ਕਿਹਾ ਮਹਾਰਾਜ ਇੱਕ ਬੇਨਤੀ ਹੋਰ ਹੈ ਆਪ ਜੀ ਵੱਡੀ ਬਰਾਤ ਲੈ ਕੇ ਲਾਹੌਰ ਆਇਓ ਨਾਲੇ ਸੰਗਤ ਦਰਸ਼ਨ ਕਰ ਲਊ ਸਤਿਗੁਰਾਂ ਹੱਸਦਿਆ ਕਿਆ ਬਰਾਤ ਲਾਹੌਰ ਨੀ ਲਾਹੌਰ ਹੀ ਏਥੇ ਵਸਾਲਾ ਗੇ ਤਾਡੀ ਭਾਵਨਾ ਪੂਰੀ ਹੋਊ ਜਾਉ ਤਿਆਰੀ ਕਰੋ ਤੇ ਸਾਕ ਸਬੰਧੀਆ ਨੂੰ ਲੈ ਆਉ
ਏਧਰ ਅਨੰਦਪੁਰ ਤੋ 11/12 ਦੂਰ ਗੁਰੂ ਕਾ ਲਾਹੌਰ ਵਸਾਇਆ ਸੰਗਤ ਚ ਹੁਕਮ ਕੀਤਾ ਕਿਆ ਜਿੰਨੇ ਵਣਜ ਕਰਨ ਆਲ ਵਪਾਰੀ ਆ ਦੁਕਾਨਾਂ ਵਾਲੇ ਆ ਸਭ ਏਥੇ ਆ ਬਜਾਰ ਚ ਵਣਜ ਕਰੋ ਹਾਡੀ ਖੁਸ਼ੀ ਹੋਵੇ ਗੀ ਜਿਨ੍ਹਾਂ ਕੋਲ ਰਾਸ ਹੈ ਠੀਕ ਜਿਨ੍ਹਾਂ ਕੋਲ ਨਹੀ ਓ ਗੁਰੂ ਕੇ ਖਜਾਨੇ ਚੋ ਲੈ ਕੇ ਦੁਕਾਨਾ ਖੋਲੋ ਬਜਾਰ ਸਜਣ ਏਦਾ ਗੁਰੂ ਕਾ ਲਾਹੌਰ ਵਸਿਆ
ਉਧਰ ਬਾਬਾ ਹਰਜੱਸ ਨੇ ਘਰ ਜਾ ਕੇ ਗੱਲ ਕੀਤੀ ਸਾਕਾਂ ਨੂੰ ਦਸਿਆ ਸਾਰੇ ਬੜੇ ਖੁਸ਼ ਸਾਰੀ ਤਿਆਰੀ ਕਰਕੇ ਸਾਕ-ਸੰਬੰਧੀ ਲੈ ਗੁਰੂ ਕੇ ਲਾਹੌਰ ਆਇਆ ਉਥੋਂ ਦੀ ਰੌਣਕ ਵੇਖ ਬੜਾ ਹੈਰਾਨ ਵੀ ਤੇ ਖੁਸ਼ ਵੀ ਬੜਾ ਕੇ ਹਾਡੇ ਵਾਸਤੇ ਏਨੀਆ ਮਿਹਰਾਂ ਫੇ ਆਪ ਵੀ ਵਿਆਹ ਦੀ ਤਿਆਰੀ ਕਰਨ ਲੱਗ ਪਏ
ਵਿਆਹ ਦੇ ਦਿਨ ਨੇੜੇ ਆਗੇ ਏਧਰੋਂ ਅਨੰਦਪੁਰ ਪੁਰ ਸਾਹਿਬ ਤੋਂ ਬਰਾਤ ਚਲੀ ਬੇਦੀ ਤੇਹਣ ਭੱਲੇ ਸੋਢੀ ਸਭ ਪਹੁੰਚੇ ਮਾਤਾ ਵੀਰੋ ਜੀ ਦੇ ਪੰਜੇ ਪੁੱਤਰ ਮਾਮਾ ਕ੍ਰਿਪਾਲ ਚੰਦ ਭਾਈ ਦਇਆ ਰਾਮ ਆਦਿ ਚੱਲ ਪਏ ਜਿੱਥੇ ਰਾਹ ਚ ਪੜਾਅ ਕੀਤਾ ਸੇਰਾ ਬੰਨਿਆ ਉਥੇ ਗੁਰਦੁਆਰਾ ਸੇਹਰਾ ਸਾਹਿਬ ਬਣਿਆ ਹੋਇਆ ਬਰਾਤ ਨੇ ਗੁਰੂ ਕੇ ਲਾਹੌਰ ਢੁਕਾਉ ਕੀਤਾ ਮਾਮਾ ਕਿਰਪਾਲ ਚੰਦ ਹੁਣਾ ਮਿਲਣੀ ਕੀਤੀ ਸਾਰੀਆਂ ਰਸਮਾਂ ਹੋਈਆਂ ਮਾਤਾ ਜੀਤੋ ਜੀ ਨਾਲ ਅਨੰਦ ਕਾਰਜ ਹੋਇਆ ਦੋ ਤਿੰਨ ਦਿਨ ਬਰਾਤ ਰਹੀ
ਏਥੇ ਵਿਆਹ ਸਬੰਧੀ ਇਕ ਦੋ ਸਥਾਨ ਹੋਰ ਆ ਇੱਕ ਤੇ ਗੁਰਦੁਆਰਾ ਪੌੜ ਸਾਹਿਬ ਜਿਥੇ ਸਤਿਗੁਰੂ ਮਹਾਰਾਜ ਦੇ ਘੋੜੇ ਨੇ ਪੌੜ ਮਾਰਿਆ ਜਲ ਦਾ ਚਸ਼ਮਾ ਫੁਟਿਆ
ਦੂਜਾ ਹੈ ਤ੍ਰਿਬੇਣੀ ਸਾਹਿਬ ਹੈ ਏਥੇ ਸੰਗਤ ਨੇ ਪਾਣੀ ਲੀ ਬੇਨਤੀ ਕੀਤੀ ਸੂਰਜ ਪ੍ਰਕਾਸ਼ ਅਨੁਸਾਰ ਧੋਬੀ ਨੇ ਬੇਨਤੀ ਮਹਾਰਾਜ ਬਾਕੀ ਤੇ ਸਭ ਠੀਕ ਆ ਪਰ ਕਪੜੇ ਧੋਣ ਲਈ ਸਾਫ਼ ਜਲ ਨਹੀ ਕਪੜੇ ਨਿਖਰਦੇ ਨਹੀ ਆ ਕਿਰਪਾ ਕਰੋ ਪਾਤਸਾਹ ਘੋੜੇ ਤੇ ਸਵਾਰ ਸੀ ਹੱਥ ਚੌੜਾ ਕਰਪਾ ਬਰਛਾ ਸੀ (ਏ ਬਰਛਾ ਵੇਖ ਬੀਬੀ ਵੀਰੋ ਦੇ ਪੁਤਰ ਭਾਈ ਸੰਗੋ ਜੀ ਨੇ ਮਨ ਚ ਸ਼ੰਕਾ ਕੀਤਾ ਕੇ ਪਾਤਸਾਹ ਦਾ ਸਰੀਰ ਤੇ ਪਤਲਾ ਪਰ ਸ਼ਸ਼ਤਰ ਏਡਾ ਭਾਰੀ )
ਅੰਤਰਜਾਮੀ ਜੀ ਨੇ ਘੋੜੇ ਤੇ ਖੜਿਆ ਓ ਬਰਛਾ ਜੋਰ ਨਾਲ ਥਲੇ ਮਾਰਿਆ ਨੇੜੇ ਖੜ੍ਹੇ ਭਾਈ ਸੰਗੋ ਸ਼ਾਹ ਵਲ ਇਸ਼ਾਰਾ ਕਰਕੇ ਕਿਹਾ ਏਨੂ ਪੱਟੋ ਸਾਫਬਪਾਣੀ ਨਿਕਲੂ ਭਾਈ ਸੰਗੋ ਨੇ ਬੜਾ ਜੋਰ ਲਾਇਆ ਪਰ ਬਰਛਾ ਨ ਨਿਕਲਿਆ ਦਸਮੇਸ਼ ਜੀ ਨੇ ਘੋੜੇ ਤੇ ਬੈਠਿਆ ਅਰਾਮ ਨਾਲ ਹੀ ਖਿਚਲਿਆ ਸੰਗੋ ਜੀ ਨੇ ਜਾਣਿਆ ਮਨਾ ਏ ਤੇ ਦੀਨ ਦੁਨੀ ਦੇ ਮਾਲਕ ਆ ਤੂ ਸ਼ੱਕ ਨ ਕਰ ਸਿਰ ਨਿਵਾਇਆ
ਨੇੜੇ ਖੜਾ ਦੂਜੇ ਭਰਾ ਜੀਤ ਮੱਲ ਨੇ ਸੋਚਿਆ ਪਾਤਸ਼ਾਹ ਮੈਨੂੰ ਕਹਿੰਦੇ ਤੇ ਮੈਂ ਦੋਵਾਂ ਹਥਾਂ ਨਾਲ ਪੁੱਟ ਲੈਣਾ ਸੀ ਅੰਤਰਜਾਮੀ ਨੇ ਫੇ ਬਰਛਾ ਮਾਰਿਆ ਤੇ ਜੀਤ ਮੱਲ ਨੂੰ ਕਿਆ ਲੌ ਜੀ ਹੁਣ ਤੁਹੀ ਪੁੱਟੋ ਜੀਤ ਮਲ ਜੀ ਨੇ ਦੋਵਾਂ ਹੱਥ‍ਾਂ ਨਾਲ ਬੜਾ ਜੋਰ ਲਾਇਆ ਹੰਭ ਗਿਆ ਪਰ ਖਿਚਿਆ ਨ ਗਿਆ ਕਲਗੀਧਰ ਨੇ ਪਹਿਲਾਂ ਵਾਂਗ ਘੋੜੇ ਬੈਠਿਆਂ ਫੇ ਖਿਚਲਿਆ ਭਾਈ ਜੀਤ ਮੱਲ ਨੇ ਵੀ ਸਿਰ ਝੁਕਾ ਦਿੱਤਾ ਮਾਮਾ ਕ੍ਰਿਪਾਲ ਚੰਦ ਜੀ ਕੋਲ ਖੜੇ ਸੀ ਉ ਸਾਰਾ ਕੌਤਕ ਵੇਖਣ ਡਏ ਮਾਮਾ ਜੀ ਨੇ ਕਿਆ ਮਹਾਰਾਜ ਦੋ ਧਾਰਾਂ ਤੇ ਚੱਲ ਪਈਆਂ ਆਪ ਜੀ ਕਿਰਪਾ ਕਰੋ ਇੱਕ ਹੋਰ ਮਾਰੋ ਤੇ ਤ੍ਰਿਬੇਣੀ ਬਣਾ ਦਿਓ ਆਪਦੇ ਵਿਆਹ ਦੀ ਜੁੱਗੋ-ਜੁੱਗ ਅਟੱਲ ਨਿਸਾਨੀ ਰਹੂ ਸੰਗਤ ਦਰਸ਼ਨ ਕਰਿਆ ਕਰੂ ਕਲਗੀਧਰ ਨੇ ਤੀਜੀ ਵਾਰ ਬਰਛਾ ਮਾਰਕੇ ਖਿਚਿਆ ਹੱਸਦੀਆਂ ਕਿਆ ਲੌ ਮਾਮਾ ਜੀ ਬਣਾਤੀ ਤ੍ਰਿਬੇਣੀ ਏ ਤਿੰਨੇ ਧਾਰਾਂ ਜਮੀਨ ਚੋ ਹੁਣ ਤੱਕ ਲਗਾਤਾਰ ਵਹਿੰਦੀਆ ਨੇ
ਏਥੇ ਗੁਰਦੁਆਰਾ ਤ੍ਰਿਵੇਣੀ ਸਾਹਿਬ
ਦੂਸਰਾ ਗੁਰਦੁਆਰਾ ਪੌੜ ਸਾਹਿਬ
ਤੀਜਾ ਗੁਰਦੁਆਰਾ ਗੁਰੂ ਕਾ ਲਾਹੌਰ
(ਜਿੱਥੇ ਅਨੰਦ ਕਾਰਜ ਹੋਇਆ)
ਓਸ ਵੇਲੇ ਦੇ ਰਿਵਾਜ ਮੁਤਾਬਕ ਤਿੰਨ ਚਾਰ ਦਿਨ ਬਰਾਤ ਰਹੀ ਫੇ ਵਿਦਾਇਗੀ ਲੈ ਡੋਲਾ ਲੈ ਅਨੰਦਪੁਰ ਸਾਹਿਬ ਨੂੰ ਚਾਲੇ ਪਾਏ ਮਾਤਾ ਗੁਜਰੀ ਜੀ ਨੇ ਕਹਿਕੇ ਪਹਿਲਾਂ ਗੁਰਦੇਵ ਪਿਤਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਥਾਨ ਤੇ ਮੱਥੇ ਟਿਕਿਆ ਅਰਦਾਸ ਬੇਨਤੀ ਕੀਤੀ ਫੇ ਮਾਤਾ ਜੀ ਨੌੰਹ ਨੂੰ ਘਰ ਲੈ ਕੇ ਗਈ
ਏਦਾ 1677 ਨੂੰ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਹਿਲਾ ਅਨੰਦ ਕਾਰਜ ਮਾਤਾ ਜੀਤੋ ਜੀ ਦੇ ਨਾਲ ਹੋਇਆ ਜਿਨ੍ਹਾਂ ਦੀ ਕੁੱਖ ਚੋਂ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦਾ ਜਨਮ ਹੋਇਆ ਸੀ
ਸਤਿਗੁਰੂ ਮਹਾਰਾਜ ਜੀ ਦੇ ਵਿਆਹ ਪੁਰਬ ਦੀ ਖੁਸ਼ੀ ਚ ਗੁਰਦੁਆਰਾ ਗੁਰੂ ਕਾ ਲਾਹੌਰ ਬਸੰਤ ਪੰਚਮੀ ਤੇ ਭਾਰੀ ਜੋੜ ਮੇਲਾ ਮਨਾਇਆ ਹੁੰਦਾ ਲਿਖਤੀ ਵਿਆਹ ਦਾ ਮਹੀਨਾ ਹਾੜ ਆ ਪਰ ਰਵਾਇਤੀ ਅਨੁਸਾਰ ਮਨਾਇਆ ਬਸੰਤ ਪੰਚਮੀ ਨੂੰ ਹੀ ਜਾਂਦਾ
ਨੋਟ ਬਸੰਤ ਪੰਚਵੀ ਸਬੰਧੀ ਤੀਜੀ ਪੋਸਟ
ਮੇਜਰ ਸਿੰਘ
ਗੁਰੂ ਕਿਰਪਾ ਕਰੇ



Share On Whatsapp

Leave a comment





  ‹ Prev Page