ਭੱਟ ਮਥਰਾ ਜੀ ਤੂੰ ਕਿਸੇ ਨੇ ਪੁੱਛਿਆ ਤੁਸੀਂ ਗੁਰੂ ਦੇ ਸਿੱਖ ਹੋ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਕੇ ਤੁਹਾਨੂੰ ਕੀ ਲੱਗਦਾ ਉਹ ਕੌਣ ਨੇ ?? ਕੋਈ ਤੱਤ ਦੀ ਗੱਲ ਦੋ ਸ਼ਬਦਾਂ ਦੇ ਵਿੱਚ ਹੀ ਦੱਸੋ
ਸੁਣ ਕੇ ਭੱਟ ਮਥੁਰਾ ਜੀ ਦਾ ਸਿਰ ਗੁਰੂ ਪਿਆਰ ਦੇ ਵਿੱਚ ਚੁੱਕਿਆ ਅੱਖਾਂ ਪ੍ਰੇਮ ਦੇ ਜਲ ਨਾਲ ਭਰ ਗਈਆਂ ਤੇ ਬਚਨ ਕਹੇ ਤੱਤ ਸਾਰ ਤਾਂ ਫਿਰ ਇਹ ਹੈ ਗੁਰੂ ਅਰਜਨ ਦੇਵ ਜੀ ਇਕ ਜਹਾਜ਼ ਨੇ ਜਿਨ੍ਹਾਂ ਨੂੰ ਜਗਤ ਦਾ ਉਧਾਰ ਕਰਨ ਦੇ ਲਈ ਪ੍ਰਮਾਤਮਾ ਨੇ ਆਪ ਅਵਤਾਰ ਬਣਾ ਕੇ ਭੇਜਿਆ ਹੈ
ਜਿਸ ਨੇ ਵੀ ਗੁਰੂ ਅਰਜਨ ਦੇਵ ਜੀ ਦਾ ਨਾਮ ਲਿਆ ਉਹ ਫਿਰ ਗਰਭ ਜੂਨੀ ਵਿੱਚ ਨਹੀਂ ਆਉਂਦਾ ਫਿਰ ਜਨਮ ਮਰਨ ਦੇ ਦੁੱਖ ਵਿਚ ਨਹੀਂ ਪੈਂਦਾ
ਭੱਟ ਮਥਰਾ ਜੀ ਦੇ ਬਚਨ ਨੇ
ਤਤੁ ਬਿਚਾਰੁ ਯਹੈ ਮਥੁਰਾ
ਜਗ ਤਾਰਨ ਕਉ ਅਵਤਾਰੁ ਬਨਾਯਉ ॥
ਜਪਉ ਜਿਨੑ ਅਰਜੁਨ ਦੇਵ ਗੁਰੂ
ਫਿਰਿ ਸੰਕਟ ਜੋਨਿ ਗਰਭ ਨ ਆਯਉ ॥੬॥
ਅੰਗ ਨੰਬਰ ੧੪੦੯ (1409)
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ
ਮੇਜਰ ਸਿੰਘ
ਗੁਰੂ ਕਿਰਪਾ ਕਰੇ



Share On Whatsapp

Leave a comment




ਅਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਹੈ।ਮੈਨੂੰ ਹਰ ਸਾਲ ਇਸ ਦਿਨ ਨਾਲ ਸੰਬੰਧਤ ਯਾਦ ਆਉਂਦੀ ਹੈ ਆਪਣੀ ਹੱਡ ਬੀਤੀ ।
ਕਈ ਇਨਸਾਨ ਸਾਡੀ ਜਿੰਦਗੀ ਵਿੱਚ ਅਜਿਹੇ ਆਉਂਦੇ ਨੇ ਜੋ ਕਦੀ ਨਹੀਂ ਭੁੱਲਦੇ ।ਉਹਨਾਂ ਦੇ ਕਹੇ ਸ਼ਬਦਾਂ ਦਾ ਅਸਰ ਸਦੀਵੀ ਹੋ ਜਾਂਦਾ ਹੈ ।ਜੋ ਉਹਨਾਂ ਉਸ ਸਮੇਂ ਕਿਹਾ ਹੁੰਦਾ ਜਦੋਂ ਅਸੀਂ ਕਿਸੇ ਮੁਸ਼ਕਿਲ ਵਿਚ ਹੋਈਏ ਤਾਂ ਹੋਰ ਵੀ ਵਧੀਆ ਮਹਿਸੂਸ ਹੁੰਦਾ ਹੈ ਜਿਵੇਂ ਜਖਮੀ ਨੂੰ ਮੱਲਮ ਪੱਟੀ ਕਰ ਦਵਾਈ ਦੇ ਕੇ ਸਵਾਇਆ ਹੋਵੇ।
ਵਾਰਤਾ ਮਾਲਵਾ ਕਾਲਜ ਲੁਧਿਆਣਾ ਦੀ ਹੈ।’ਜਦੋਂ ਬੀ.ਐੱਡ ਕਰ ਰਹੀ ਸੀ ।ਹੋਸਟਲ ਦੀ ਉਪਰਲੀ ਮੰਜ਼ਿਲ ਦਾ ਕਮਰਾ , ਗਰਮੀ ਨਾਲ ਬੁਰਾ ਹਾਲ ਹੋਵੇ। ਕਮਰੇ ਦੇ ਦਰਵਾਜ਼ੇ ਤੇ ਰੱਸੀਆਂ ਬੰਨ ਕੇ ਚਾਦਰ ਗਿੱਲੀ ਕਰਕੇ ਟੰਗ ਰਹੀਆਂ ਸੀ ਅਸੀਂ, ਤਾਂ ਜੋ ਹਵਾ ਠੰਡੀ ਲੱਗੇ।ਕੋਲੋਂ ਦੀ ਇਕ ਦੀਦੀ ਲੰਘੇ ਜੋ ਐਮ.ਐਡ ਕਰ ਰਹੇ ਸੀ।
ਕੇਸਕੀ ਸਜਾਉਂਦੇ ਸੀ।ਪੁੱਛਣ ਲੱਗੇ ਬਈ ਇਹ ਕੀ ਹੋ ਰਿਹਾ ਹੈ ਤਾਂ ਅਸੀਂ ਦੱਸਿਆ ਕਿ ਗਰਮੀ ਦਾ ਇਲਾਜ ਕਰਨ ਲੱਗੇ ਹਾਂ ।ਦੀਦੀ ਨੇ ਸਭ ਨੂੰ ਬਿਠਾ ਲਿਆ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਵੇਲਾ ਅੱਖਾਂ ਅੱਗੇ ਲਿਆ ਦਿੱਤਾ ।ਸਾਡੇ ਨਾਲ ਵਿਚਾਰ ਸਾਂਝੇ ਕੀਤੇ ਤੇ ਸਾਡੇ ਮੂੰਹੋਂ ਸਾਰਾ ਸੁਣਿਆ । ਕਿਵੇਂ ਅੰਤਾਂ ਦੀ ਗਰਮੀ ਤੇ ਜਾਲਮ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਅਸਿਹ ਤਸੀਹੇ ਦਿੱਤੇ ।ਚੰਦੂ ਪਾਪੀ ਨੇ ਭੜਭੁੰਜੇ ਤੋਂ ਕੜਛੇ ਨਾਲ ਗੁਰੂ ਸਾਹਿਬ ਜੀ ਦੇ ਸੀਸ ਵਿੱਚ ਤੱਤੀ ਰੇਤ ਪਵਾਈ ।ਅਖੀਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਲਾਹੌਰ ਗਏ ਤਾਂ ਸੰਗਤ ਨੇ ਰੋਹ ਵਿਚ ਚੰਦੂ ਦੇ ਨਕੇਲ ਪਾ ਕੇ ਘੜੀਸਿਆ ਤੇ ਉਸੇ ਥਾਂ ਤੇ ਲੈ ਗਏ ਤਾਂ ਉਸੇ ਭੜਭੁੰਜੇ ਨੇ ਉਹੀ ਕੜਛਾ ਚੰਦੂ ਦੇ ਸਿਰ ਵਿਚ ਮਾਰਿਆ ।ਹੋਰ ਵੀ ਗੱਲਾਂ ਯਾਦ ਕਰਕੇ ਸੁਖਮਨੀ ਸਾਹਿਬ ਦਾ ਪਾਠ ਕਰਨ ਲਈ ਕਿਹਾ ।
ਇਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਨੂੰ ਯਾਦ ਕੀਤਾ ।ਬੇਸ਼ੱਕ ਉਹਨਾਂ ਦਿਨਾਂ ਵਿੱਚ ਸ਼ਹੀਦੀ ਦਿਨ ਨਹੀਂ ਸੀ ਪਰ ਗਰਮੀ ਅੱਤ ਦੀ ਸੀ ।ਸਾਨੂੰ ਹੌਂਸਲੇ ਨਾਲ ਰਹਿਣ ਤੇ ਸ਼ਾਂਤ ਹੋ ਕੇ ਪੜਨ ਲਈ ਉਸ ਭੈਣ ਨੇ ਸਾਨੂੰ ਸਾਰਾ ਕੁੱਝ ਯਾਦ ਕਰਵਾਇਆ। ਹਮੇਸ਼ਾਂ ਹੀ ਉਹਨਾਂ ਨੂੰ ਯਾਦ ਕਰਦੀ ਹਾਂ ਚਾਹੇ ਕੋਈ ਫੋਨ ਨੰ ਜਾਂ ਫਿਰ ਫੋਟੋ ਆਦਿ ਨਹੀਂ ਪਰ ਉਹਨਾਂ ਦਾ ਅਕਸ ਹਮੇਸ਼ਾਂ ਮੇਰੇ ਅੰਦਰ ਸਮਾਇਆ ਹੋਇਆ ਹੈ ।
ਗੁਰੂ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇਸ ਦਿਹਾੜੇ ਤੇ ਸਾਰੀ ਖਲਕਤ ਲਈ ਚੜਦੀ ਕਲਾ ਦੀ ਅਰਦਾਸ ਹੈ ਜੀ ।ਵਾਹਿਗੁਰੂ ਸਭ ਤੇ ਮਿਹਰ ਭਰਿਆ ਹੱਥ ਰੱਖੇ ।
ਮਨਦੀਪ ਕੌਰ ਰਤਨ
ਅੰਮ੍ਰਿਤਸਰ



Share On Whatsapp

Leave a comment


ਕੀ ਕੀ ਤਸੀਹੇ ਦਿੱਤੇ
ਸ਼ਹੀਦੀ ਦਿਹਾੜਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ
ਸ਼ਾਹੀ ਹੁਕਮ ਨਾਲ ਸਤਿਗੁਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਲਾਹੌਰ ਤੋਂ ਫੌਜ ਆਈ ਮਹਾਰਾਜ ਨੇ ਕਿਹਾ ਅਸੀਂ ਆਪ ਜਾਵਾਂਗੇ। ਛੇਵੇਂ ਪਾਤਸ਼ਾਹ ਨੂੰ ਗੁਰਤਾਗੱਦੀ ਦੇ ਕੇ ਸਤਿਗੁਰੂ ਪੰਜ ਸਿੱਖਾਂ ਬਾਬਾ ਬਿਧੀ ਚੰਦ ,ਭਾਈ ਪੈੜਾ ਜੀ ,ਪਿਰਾਣਾ ਜੀ ਲੰਗਾਹ ਜੀ , ਜੇਠਾ ਜੀ ਨੂੰ ਨਾਲ ਲੈ ਕੇ ਆਪ ਲਾਹੌਰ ਗਏ। ਇਕ ਸਿੱਖ ਦੇ ਘਰ ਰੁਕੇ।
ਫਿਰ ਸਤਿਗੁਰੂ ਸਰਕਾਰੀ ਦਰਬਾਰ ਚ ਪਹੁੰਚੇ। ਕਈ ਸਵਾਲ ਜਵਾਬ ਹੋਏ। ਸਾਰਿਆਂ ਦਾ ਜਵਾਬ ਦਿੱਤਾ । ਬਾਦਸ਼ਾਹ ਨੇ ਕਿਹਾ ਇੱਕ ਤੇ ਤੁਹਾਡੇ ਤੇ ਜੁਰਮਾਨਾ ਹੈ । ਖੁਸਰੋ ਦੀ ਮਦਦ ਕੀਤੀ , ਦੂਸਰਾ ਜੋ ਗ੍ਰੰਥ ਤਿਆਰ ਕੀਤਾ । ਉਸ ਚ ਮੁਹੰਮਦ ਸਾਹਿਬ ਦੀ ਵਡਿਆਈ ਲਿਖੋ ਜਾਂ ਤੁਸੀਂ ਇਸਲਾਮ ਚ ਆ ਜਾਊ । ਤੁਹਾਨੂੰ ਛੱਡ ਦਿੱਤਾ ਜਾਵੇਗਾ । ਸਤਿਗੁਰਾਂ ਨੇ ਇਹ ਮੰਗਾਂ ਤੋਂ ਇਨਕਾਰ ਕਰ ਦਿੱਤਾ । ਮਹਾਰਾਜ ਨੇ ਕਿਹਾ ਪੈਸਾ ਸੰਗਤ ਦਾ ਹੈ । ਗ੍ਰੰਥ ਅਤੇ ਧਰਮ ਅਸੀਂ ਤਬਦੀਲ ਕਰਨਾ ਨਹੀਂ ।
ਸਤਿਗੁਰਾਂ ਨੂੰ ਚੰਦੂ ਦੀ ਹਵੇਲੀ ਵਿੱਚ ਭੇਜ ਦਿੱਤਾ ।
ਉੱਥੇ ਪੰਜਾਂ ਸਿੱਖਾਂ ਨੂੰ ਸਤਿਗੁਰਾਂ ਤੋਂ ਵੱਖ ਕਰਕੇ ਸਿੱਖਾਂ ਨੂੰ ਰੱਸੀਆਂ ਨਾਲ ਬੰਨ੍ਹ ਦਿੱਤਾ । ਚੰਦੂ ਨੇ ਸਿਪਾਹੀਆਂ ਨੂੰ ਹੁਕਮ ਕੀਤਾ , ਅੱਜ ਤੋਂ ਇਨ੍ਹਾਂ ਦਾ ਖਾਣਾ ਪੀਣਾ ਬੰਦ ਤੇ ਧਿਆਨ ਰੱਖਣਾ, ਇਨ੍ਹਾਂ ਨੂੰ ਸੌਣ ਨਹੀਂ ਦੇਣਾ , ਨਾ ਲੰਮੇ ਪੇੈਣ ਦੇਣਾ , ਨਾ ਉੱਠਣ ਦੇਣਾ , ਨਾ ਕਿਸੇ ਨਾਲ ਬੋਲਣ ਦੇਣਾ , ਸਾਰਾ ਦਿਨ ਸਾਰੀ ਰਾਤ ਭੁੱਖੇ ਪਿਆਸੇ ਤੇ ਬਿਨਾਂ ਨੀਂਦ ਤੋਂ ਬਤੀਤ ਕੀਤੀ ।
ਦੂਸਰੇ ਦਿਨ ਚੰਦੂ ਆਇਆ ਜਹਾਂਗੀਰ ਦੀ ਗੱਲ ਮੰਨਣ ਦੇ ਲਈ ਆਖਿਆ , ਨਾਲ ਆਪਣੀ ਧੀ ਦਾ ਰਿਸ਼ਤਾ ਲੈਣ ਦੇ ਲਈ ਕਿਹਾ । ਸਤਿਗੁਰਾਂ ਨੇ ਇਨਕਾਰ ਕਰ ਦਿੱਤਾ । ਗੁਰੂਦੇਵ ਨੂੰ ਦੇਗ ਚ ਪਾਣੀ ਪਾ ਕੇ ਹੇਠਾਂ ਅੱਗ ਦਾ ਭਾਂਬੜ ਬਾਲ ਕੇ ਉਬਾਲਿਆ ਗਿਆ । ਤਕਰੀਬਨ ਦੋ ਪਹਿਰ ਭਾਵ 5/6 ਘੰਟੇ ਇਸ ਤਰ੍ਹਾਂ ਕਸਟ ਦਿੱਤਾ । ਫਿਰ ਬਾਹਰ ਕੱਢ ਲਿਆ ਉਹ ਰਾਤ ਵੀ ਬਤੀਤ ਹੋਈ ।
ਤੀਸਰੇ ਦਿਨ ਚੰਦੂ ਨੇ ਉਹੀ ਗੱਲ ਦੁਹਰਾਈ । ਸਤਿਗੁਰੂ ਚੁਪ ਰਹੇ ਤਾਂ ਚੰਦੂ ਨੇ ਰੇਤਾ ਗਰਮ ਕਰਵਾਇਆ । ਉਹਦੇ ਉੱਪਰ ਬੈਠਇਆ । ਫਿਰ ਗਰਮ ਰੇਤ ਦੇ ਕੜਛੇ ਭਰ ਭਰ ਕੇ ਸਰੀਰ ਪਰ ਪਾਏ । ਜਿਸ ਕਰਕੇ ਸਾਰਾ ਸਰੀਰ ਸੜ ਗਿਆ । ਸਾਰੇ ਸਰੀਰ ਤੇ ਛਾਲੇ ਨਿਕਲ ਆਏ ਤੀਸਰਾ ਦਿਨ ਇਸ ਤਰ੍ਹਾਂ ਬਤੀਤ ਹੋਇਆ ।
ਚੌਥੇ ਦਿਨ ਲੋਹੇ ਦੀ ਇੱਕ ਵੱਡੀ ਤਵੀ ਨੂੰ ਅੱਗ ਨਾਲ ਤਪਾਇਆ । ਸਤਿਗੁਰਾਂ ਨੂੰ ਉਹਦੇ ਉਪਰ ਖੜ੍ਹਿਆਂ ਕੀਤਾ । ਜਿਸ ਕਰਕੇ ਪੈਰਾਂ ਦਾ ਮਾਸ ਸੜ ਗਿਆ । ਫਿਰ ਉੱਪਰ ਬੈਠਾਇਆ ਗਰਮ ਰੇਤਾ ਸੀਸ ਦੇ ਵਿੱਚ ਪਾਇਆ। 3/4 ਘੰਟੇ ਇਸ ਤਰ੍ਹਾਂ ਤਵੀ ਤੇ ਬਿਠਾਇਆ । ਜਿਸ ਕਰਕੇ ਲੱਤਾਂ ਦੇ ਨਾਲੋਂ ਮਾਸ ਉੱਖੜ ਕੇ ਤਵੀ ਦੇ ਨਾਲ ਹੀ ਜੁੜ ਗਿਆ ।
ਇਸ ਤਰਾਂ ਚਾਰ ਦਿਨ ਸਤਿਗੁਰਾਂ ਨੂੰ ਅਕਹਿ ਤੇ ਅਸਹਿ ਤਸੀਹੇ ਦਿੱਤੇ (ਬੰਸਾਵਲੀ ਨਾਮੇ ਅਨੁਸਾਰ ਸਤਿਗੁਰਾਂ ਦੇ ਸਿਰ ਚ ਇੱਟ ਵੀ ਮਾਰੀ)
ਪੰਜਵੇਂ ਦਿਨ ਫਿਰ ਪੁੱਛਿਆ ਗਿਆ ਜਹਾਂਗੀਰ ਦੀ ਗੱਲ ਮੰਨ ਲਉ । ਸਤਿਗੁਰਾਂ ਕਿਹਾ ਅਸੀਂ ਰਾਵੀ ਤੇ ਇਸ਼ਨਾਨ ਕਰਨਾ ਚਾਹੁੰਦੇ ਹਾਂ । ਚੰਦੂ ਨੇ ਸੋਚਿਆ ਸ਼ਾਇਦ ਮਨ ਬਦਲ ਗਿਆ ਹੋਵੇ । ਆਗਿਆ ਮਿਲ ਨਾਲ ਸਿਪਾਹੀ ਗਏ । ਭਾਈ ਪੈੜਾ ਜੀ ਦਾ ਸਹਾਰਾ ਲੈ ਕੇ ਸਤਿਗੁਰੂ ਹੌਲੀ ਹੌਲੀ ਚੱਲਦੇ ਨੇ ਕਿਉਂਕਿ ਸਾਰਾ ਸਰੀਰ ਛਾਲਿਆਂ ਦੇ ਨਾਲ ਭਰਿਆ ਪਿਆ ਤੇ ਪੈਰਾਂ ਤੋਂ ਮਾਸ ਸੜ ਚੁੱਕਿਆ ਸੀ । ਰਾਵੀ ਜੋ ਬਿਲਕੁਲ ਨੇੜੇ ਸੀ , ਉੱਥੇ ਸਤਿਗੁਰਾਂ ਇਸ਼ਨਾਨ ਕੀਤਾ । ਜਪੁਜੀ ਸਾਹਿਬ ਦਾ ਪਾਠ ਕੀਤਾ । ਸਿੱਖਾਂ ਨੂੰ ਕਿਹਾ ਅਸੀਂ ਹੁਣ ਸਰੀਰ ਤਿਆਗ ਦੇਣਾ ਹੈ । ਤੁਸੀਂ ਵਾਪਸ ਚਲੇ ਜਾਣਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਦੇ ਵਿੱਚ ਰਹਿਣਾ ਆਪ ਲੇਟ ਗਏ ਸਰੀਰ ਤਿਆਗ ਦਿੱਤਾ ।
ਪਾਤਸ਼ਾਹ ਦੀ ਸਰੀਰਕ ਅੰਤਿਮ ਕਿਰਿਆ ਬਾਰੇ ਲਿਖਤਾਂ ਇਕਸਾਰ ਨਹੀ । ਮਹਿਮਾ ਪ੍ਰਕਾਸ਼ ਅਨੁਸਾਰ ਰਾਵੀ ਦੇ ਕੰਢੇ ਸਤਿਗੁਰਾਂ ਦਾ ਸਸਕਾਰ ਕੀਤਾ ।
ਕੁਝ ਲੇਖਕ ਕਹਿੰਦੇ ਨੇ ਸਤਿਗੁਰਾਂ ਨੂੰ ਰੱਸੀਆਂ ਨਾਲ ਬੰਨ੍ਹ ਕੇ ਰਾਵੀ ਦੇ ਵਿਚ ਰੋੜ੍ਹ ਦਿੱਤਾ ਗਿਆ । ਕੁਝ ਲਿਖਤਾਂ ਚ ਜਿਕਰ ਆ ਜਦੋ ਗੁਰਦੇਵ ਰਾਵੀ ਚ ਵੜੇ ਤਾਂ ਬਾਹਰ ਨਹੀ ਨਿਕਲੇ । ਦਰਿਆ ਚ ਲੀਣ ਹੋ ਗਏ ਏ ਮਤਿ ਭੇਦ ਹੈ ਜੋ ਏਡੀ ਵੱਡੀ ਸ਼ਹਾਦਤ ਉੱਤੇ ਹੋਣਾ ਹੀ ਸੀ ।
ਕੁਝ ਵਿਦਵਾਨ ਆਪ ਸਰੀਰ ਤਿਆਗਣ ਨੂੰ ਆਤਮਹੱਤਿਆ ਕਹਿੰਦੇ ਨੇ । ਪਰ ਏ ਸਹੀ ਨਹੀਂ ਕਿਉਂਕਿ ਭਾਈ ਤਾਰੂ ਸਿੰਘ ਖੋਪਰ ਲੱਥਣ ਤੋਂ ਬਾਈ ਦਿਨ ਬਾਅਦ ਸਰੀਰ ਤਿਆਗਦੇ ਨੇ ਕੀ ਉਹ ਸ਼ਹੀਦ ਨਹੀਂ ?? ਖੈਰ ਗੁਰੂ ਸੁਮਤਿ ਬਖਸ਼ੇ
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਜੇਠ ਸੁਦੀ 4 ਸੰਮਤ ੧੬੬੩ ਸੰਨ 1606 ਨੂੰ ਹੋਈ ਪੰਜਵੇ ਗੁਰਦੇਵ 24 ਸਾਲ 9 ਮਹੀਨੇ ਗੁਰ ਤਖਤ ਤੇ ਬਿਰਜਾਮਾਨ ਰਹੇ ਕੁਲ ਸਰੀਰ ਉਮਰ 43 ਕ ਸਾਲ ਸੀ ।
ਭਾਈ ਗੁਰਦਾਸ ਜੀ ਕਹਿੰਦੇ ਚਾਹੇ ਕਿਤਨ ਭੀੜ ਪਈ ਕਿਤਨੇ ਕਸ਼ਟ ਝੱਲੇ ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਨ ਚ ਇਕ ਤੋਂ ਬਗ਼ੈਰ ਕਿਸੇ ਹੋਰ ਦਾ ਖਿਆਲ ਨਹੀਂ ਆਇਆ । ਉਬਲਦੀ ਦੇਗ ਵਿੱਚ ਉਹ ਇਸ ਤਰਾਂ ਰਹੇ ਜਿਵੇਂ ਮੱਛੀ ਪਾਣੀ ਦੇ ਵਿੱਚ ਅਨੰਦਿਤ ਰਹਿੰਦੀ ਹੈ । ਅਖੀਰ ਤੇ ਭਾਈ ਸਾਹਿਬ ਕਹਿੰਦੇ ਨੇ :
ਗੁਰ ਅਰਜਨ ਵਿਟਹੁ ਕੁਰਬਾਣੀ ॥੨੩॥
ਜਿੱਥੇ ਸਤਿਗੁਰਾਂ ਦੀ ਸ਼ਹਾਦਤ ਹੋਈ ਉੱਥੇ ਲਾਹੌਰ ਚ ਅਸਥਾਨ ਹੈ ਗੁਰਦੁਆਰਾ ਦੇਹੁਰਾ ਸਾਹਿਬ
ਸ਼ਹੀਦਾਂ ਦੇ ਸਰਤਾਜ ਸ਼ਾਤੀ ਦੀ ਪੁੰਜ ਦਇਆ ਦੇ ਦਰਿਆ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਨੂੰ ਕੋਟਾਨਿ ਕੋਟਿ ਪ੍ਰਣਾਮ 🙏🙏🙏🙏🙏
ਮੇਜਰ ਸਿੰਘ
ਗੁਰੂ ਕਿਰਪਾ ਕਰੇ



Share On Whatsapp

Leave a Comment
ਦਲਬੀਰ ਸਿੰਘ : 🙏🙏Satnam Sri Waheguru Ji🙏🙏

सलोकु मः ३ ॥ सेखा चउचकिआ चउवाइआ एहु मनु इकतु घरि आणि ॥ एहड़ तेहड़ छडि तू गुर का सबदु पछाणु ॥ सतिगुर अगै ढहि पउ सभु किछु जाणै जाणु ॥ आसा मनसा जलाइ तू होइ रहु मिहमाणु ॥ सतिगुर कै भाणै भी चलहि ता दरगह पावहि माणु ॥ नानक जि नामु न चेतनी तिन धिगु पैनणु धिगु खाणु ॥१॥ मः ३ ॥ हरि गुण तोटि न आवई कीमति कहणु न जाइ ॥ नानक गुरमुखि हरि गुण रवहि गुण महि रहै समाइ ॥२॥ पउड़ी ॥ हरि चोली देह सवारी कढि पैधी भगति करि ॥ हरि पाटु लगा अधिकाई बहु बहु बिधि भाति करि ॥ कोई बूझै बूझणहारा अंतरि बिबेकु करि ॥ सो बूझै एहु बिबेकु जिसु बुझाए आपि हरि ॥ जनु नानकु कहै विचारा गुरमुखि हरि सति हरि ॥११॥



Share On Whatsapp

Leave a comment




ਅੰਗ : 646

ਸਲੋਕੁ ਮਃ ੩ ॥ ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ ॥ ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥ ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥ ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥ ਸਤਿਗੁਰ ਕੈ ਭਾਣੈ ਭੀ ਚਲਹਿ ਤਾ ਦਰਗਹ ਪਾਵਹਿ ਮਾਣੁ ॥ ਨਾਨਕ ਜਿ ਨਾਮੁ ਨ ਚੇਤਨੀ ਤਿਨ ਧਿਗੁ ਪੈਨਣੁ ਧਿਗੁ ਖਾਣੁ ॥੧॥ ਮਃ ੩ ॥ ਹਰਿ ਗੁਣ ਤੋਟਿ ਨ ਆਵਈ ਕੀਮਤਿ ਕਹਣੁ ਨ ਜਾਇ ॥ ਨਾਨਕ ਗੁਰਮੁਖਿ ਹਰਿ ਗੁਣ ਰਵਹਿ ਗੁਣ ਮਹਿ ਰਹੈ ਸਮਾਇ ॥੨॥ ਪਉੜੀ ॥ ਹਰਿ ਚੋਲੀ ਦੇਹ ਸਵਾਰੀ ਕਢਿ ਪੈਧੀ ਭਗਤਿ ਕਰਿ ॥ ਹਰਿ ਪਾਟੁ ਲਗਾ ਅਧਿਕਾਈ ਬਹੁ ਬਹੁ ਬਿਧਿ ਭਾਤਿ ਕਰਿ ॥ ਕੋਈ ਬੂਝੈ ਬੂਝਣਹਾਰਾ ਅੰਤਰਿ ਬਿਬੇਕੁ ਕਰਿ ॥ ਸੋ ਬੂਝੈ ਏਹੁ ਬਿਬੇਕੁ ਜਿਸੁ ਬੁਝਾਏ ਆਪਿ ਹਰਿ ॥ ਜਨੁ ਨਾਨਕੁ ਕਹੈ ਵਿਚਾਰਾ ਗੁਰਮੁਖਿ ਹਰਿ ਸਤਿ ਹਰਿ ॥੧੧॥

ਅਰਥ: ਹੇ ਚੁੱਕੇ ਚੁਕਾਏ ਸ਼ੇਖ਼! ਇਸ ਮਨ ਨੂੰ ਇਕ ਟਿਕਾਣੇ ਤੇ ਲਿਆ;ਵਿੰਗੀਆਂ ਟੇਢੀਆਂ ਗੱਲਾਂ ਛੱਡ ਤੇ ਸਤਿਗੁਰੂ ਦੇ ਸ਼ਬਦ ਨੂੰ ਸਮਝ। ਹੇ ਸ਼ੇਖਾ! ਜੋ (ਸਭ ਦਾ) ਜਾਣੂ ਸਤਿਗੁਰੂ ਸਭ ਕੁਝ ਸਮਝਦਾ ਹੈ ਉਸ ਦੀ ਚਰਨੀਂ ਲੱਗ;ਆਸਾਂ ਤੇ ਮਨ ਦੀਆਂ ਦੌੜਾਂ ਮਿਟਾ ਕੇ ਆਪਣੇ ਆਪ ਨੂੰ ਜਗਤ ਵਿਚ ਪਰਾਹੁਣਾ ਸਮਝ; ਜੇ ਤੂੰ ਸਤਿਗੁਰੂ ਦੇ ਭਾਣੇ ਵਿਚ ਚਲੇਂਗਾ ਤਾਂ ਰੱਬ ਦੀ ਦਰਗਾਹ ਵਿਚ ਆਦਰ ਪਾਵੇਂਗਾ। ਹੇ ਨਾਨਕ! ਜੋ ਮਨੁੱਖ ਨਾਮ ਨਹੀਂ ਸਿਮਰਦੇ, ਉਹਨਾਂ ਦਾ (ਚੰਗਾ) ਖਾਣਾ ਤੇ (ਚੰਗਾ) ਪਹਿਨਣਾ ਫਿਟਕਾਰ-ਜੋਗ ਹੈ।1। ਹਰੀ ਦੇ ਗੁਣ ਬਿਆਨ ਕਰਦਿਆਂ ਉਹ ਗੁਣ ਮੁੱਕਦੇ ਨਹੀਂ, ਤੇ ਨਾਹ ਹੀ ਇਹ ਦੱਸਿਆ ਜਾ ਸਕਦਾ ਹੈ ਕਿ ਇਹਨਾਂ ਗੁਣਾਂ ਨੂੰ ਵਿਹਾਝਣ ਲਈ ਮੁੱਲ ਕੀਹ ਹੈ; (ਪਰ,) ਹੇ ਨਾਨਕ! ਗੁਰਮੁਖ ਜੀਊੜੇ ਹਰੀ ਦੇ ਗੁਣ ਗਾਉਂਦੇ ਹਨ। (ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ ਉਹ) ਗੁਣਾਂ ਵਿਚ ਲੀਨ ਹੋਇਆ ਰਹਿੰਦਾ ਹੈ।2। (ਇਹ ਮਨੁੱਖਾ) ਸਰੀਰ, ਮਾਨੋ, ਚੋਲੀ ਹੈ ਜੋ ਪ੍ਰਭੂ ਨੇ ਬਣਾਈ ਹੈ ਤੇ ਭਗਤੀ (-ਰੂਪ ਕਸੀਦਾ) ਕੱਢ ਕੇ ਇਹ ਚੋਲੀ ਪਹਿਨਣ-ਜੋਗ ਬਣਦੀ ਹੈ। (ਇਸ ਚੋਲੀ ਨੂੰ) ਬਹੁਤ ਤਰ੍ਹਾਂ ਕਈ ਵੰਨਗੀਆਂ ਦਾ ਹਰੀ-ਨਾਮ ਪੱਟ ਲੱਗਾ ਹੋਇਆ ਹੈ; (ਇਸ ਭੇਤ ਨੂੰ) ਮਨ ਵਿਚ ਵਿਚਾਰ ਕਰ ਕੇ ਕੋਈ ਵਿਰਲਾ ਸਮਝਣ ਵਾਲਾ ਸਮਝਦਾ ਹੈ। ਇਸ ਵਿਚਾਰ ਨੂੰ ਉਹ ਸਮਝਦਾ ਹੈ, ਜਿਸ ਨੂੰ ਹਰੀ ਆਪ ਸਮਝਾਵੇ। ਦਾਸ ਨਾਨਕ ਇਹ ਵਿਚਾਰ ਦੱਸਦਾ ਹੈ ਕਿ ਸਦਾ-ਥਿਰ ਰਹਿਣ ਵਾਲਾ ਹਰੀ ਗੁਰੂ ਦੀ ਰਾਹੀਂ (ਸਿਮਰਿਆ ਜਾ ਸਕਦਾ ਹੈ)।11।



Share On Whatsapp

Leave a Comment
Dalbara Singh : satnam Shri waheguru ji 🙏

गूजरी की वार महला ३ सिकंदर बिराहिम की वार की धुनी गाउणी ੴ सतिगुर प्रसादि ॥ सलोकु मः ३ ॥ इहु जगतु ममता मुआ जीवण की बिधि नाहि ॥ गुर कै भाणै जो चलै तां जीवण पदवी पाहि ॥ ओइ सदा सदा जन जीवते जो हरि चरणी चितु लाहि ॥ नानक नदरी मनि वसै गुरमुखि सहजि समाहि ॥१॥ मः ३ ॥ अंदरि सहसा दुखु है आपै सिरि धंधै मार ॥ दूजै भाइ सुते कबहि न जागहि माइआ मोह पिआर ॥ नामु न चेतहि सबदु न वीचारहि इहु मनमुख का आचारु ॥ हरि नामु न पाइआ जनमु बिरथा गवाइआ नानक जमु मारि करे खुआर ॥२॥

अर्थ :-अकाल पुरख एक है और सतगुरु की कृपा द्वारा मिलता है, सलोक गुरु अमर दास जी का। यह जगत (भावार्थ, हरेक जीव) (यह चीज ‘मेरी’ बन जाए, यह चीज ‘मेरी’ हो जाए-इस) अणपत में इतना फँसा पड़ा है कि इस को जीवन का ढंग नहीं रहा । जो जो मनुख सतिगुरु के कहे पर चलते है वह जीवन-जुगति सीख लेते हैं, जो मनुख भगवान के चरणों में चित् जोड़ते हैं, वह समझो, सदा ही जीवित हैं, (क्योंकि) हे नानक ! गुरु के सनमुख होने से मेहर का स्वामी भगवान मन में आ बसता है और गुरमुखि उस अवस्था में जा पहुँचते हैं जहाँ पदार्थों की तरफ मन डोलता नहीं ।1। जिन मनुष्यों का माया के साथ मोह प्यार है जो माया के प्यार में मस्त हो रहे हैं (इस गफलित में से) कभी जागते नहीं, उन के मन में तौखला और कलेश टिका रहता है, उन्हों ने दुनिया के झंबेलिआँ का यह खपाणा आपने सिर ऊपर आप सहेड़िआ हुआ है। अपने मन के पिछे चलने वाले मनुष्यों की रहिणी यह है कि वह कभी गुर-शब्द नहीं वीचारदे । हे नानक ! उनको परमात्मा का नाम नसीब नहीं हुआ, वह जन्म अजाईं गवाँदे हैं और जम उनको मार के खुआर करता है (भावार्थ, मौत हाथों सदा सहमे रहते हैं) ।2।



Share On Whatsapp

Leave a comment


ਅੰਗ : 508

ਗੂਜਰੀ ਕੀ ਵਾਰ ਮਹਲਾ ੩ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ੴ ਸਤਿਗੁਰ ਪ੍ਰਸਾਦਿ ॥ ਸਲੋਕੁ ਮਃ ੩ ॥ ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ ॥ ਗੁਰ ਕੈ ਭਾਣੈ ਜੋ ਚਲੈ ਤਾਂ ਜੀਵਣ ਪਦਵੀ ਪਾਹਿ ॥ ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ ॥ ਨਾਨਕ ਨਦਰੀ ਮਨਿ ਵਸੈ ਗੁਰਮੁਖਿ ਸਹਜਿ ਸਮਾਹਿ ॥੧॥ ਮਃ ੩ ॥ ਅੰਦਰਿ ਸਹਸਾ ਦੁਖੁ ਹੈ ਆਪੈ ਸਿਰਿ ਧੰਧੈ ਮਾਰ ॥ ਦੂਜੈ ਭਾਇ ਸੁਤੇ ਕਬਹਿ ਨ ਜਾਗਹਿ ਮਾਇਆ ਮੋਹ ਪਿਆਰ ॥ ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਆਚਾਰੁ ॥ ਹਰਿ ਨਾਮੁ ਨ ਪਾਇਆ ਜਨਮੁ ਬਿਰਥਾ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥੨॥

ਅਰਥ: ਰਾਗ ਗੂਜਰੀ ਵਿੱਚ, ਗੁਰੂ ਅਮਰਦਾਸ ਜੀ ਦੀ ਬਾਣੀ ‘ਵਾਰ’, ਇਸ ਨੂੰ ਸਿਕੰਦਰ ਬਿਰਾਹਿਮ ਦੀ ‘ਵਾਰ’ ਦੀ ਧੁਨ ਨਾਲ ਗਾਉਣਾ ਹੈ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸਲੋਕ ਗੁਰੂ ਅਮਰਦਾਸ ਜੀ ਦਾ।
ਇਹ ਜਗਤ ਅਣਪੱਤ (ਇਹ ਚੀਜ਼ ‘ਮੇਰੀ’ ਬਣ ਜਾਏ, ਇਹ ਚੀਜ਼ ‘ਮੇਰੀ’ ਹੋ ਜਾਏ) ਵਿਚ ਇਤਨਾ ਫਸਿਆ ਪਿਆ ਹੈ ਕਿ ਇਸ ਨੂੰ ਜੀਉਣ ਦੀ ਜਾਚ ਨਹੀਂ ਰਹੀ। ਜਿਹੜੇ ਮਨੁੱਖ ਸਤਿਗੁਰੂ ਦੇ ਕਹੇ ਤੇ ਤੁਰਦੇ ਹਨ ਉਹ ਜੀਵਨ-ਜੁਗਤਿ ਸਿੱਖ ਲੈਂਦੇ ਹਨ। ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਚਿੱਤ ਜੋੜਦੇ ਹਨ, ਉਹ ਸਮਝੋ, ਸਦਾ ਹੀ ਜੀਉਂਦੇ ਹਨ। ਹੇ ਨਾਨਕ! ਗੁਰੂ ਦੇ ਸਨਮੁਖ ਹੋਇਆਂ ਮਿਹਰ ਦਾ ਮਾਲਕ ਪ੍ਰਭੂ ਮਨ ਵਿਚ ਆ ਵੱਸਦਾ ਹੈ ਤੇ ਗੁਰਮੁਖ ਉਸ ਅਵਸਥਾ ਵਿਚ ਜਾ ਅੱਪੜਦੇ ਹਨ ਜਿਥੇ ਪਦਾਰਥਾਂ ਵਲ ਮਨ ਡੋਲਦਾ ਨਹੀਂ ॥੧॥ ਉਹਨਾਂ ਦੇ ਮਨ ਵਿਚ ਤੌਖਲਾ ਤੇ ਕਲੇਸ਼ ਟਿਕਿਆ ਰਹਿੰਦਾ ਹੈ, ਤੇ ਦੁਨੀਆ ਦੇ ਝੰਬੇਲਿਆਂ ਦਾ ਇਹ ਖਪਾਣਾ ਆਪਣੇ ਸਿਰ ਉਤੇ ਆਪ ਸਹੇੜਿਆ ਹੋਇਆ ਹੈ, ਜਿਨ੍ਹਾਂ ਦਾ ਮਾਇਆ ਨਾਲ ਮੋਹ ਪਿਆਰ ਹੈ ਜੋ ਮਾਇਆ ਦੇ ਪਿਆਰ ਵਿਚ ਮਸਤ ਹੋ ਰਹੇ ਹਨ (ਇਸ ਗ਼ਫ਼ਲਿਤ ਵਿਚੋਂ) ਕਦੇ ਜਾਗਦੇ ਨਹੀਂ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੀ ਰਹਿਣੀ ਇਹ ਹੈ ਕਿ ਉਹ ਕਦੇ ਗੁਰ-ਸ਼ਬਦ ਨਹੀਂ ਵੀਚਾਰਦੇ ਤੇ ਨਾਮ ਨਹੀ ਜਪਦੇ, ਹੇ ਨਾਨਕ! ਉਹਨਾਂ ਨੂੰ ਪਰਮਾਤਮਾ ਦਾ ਨਾਮ ਨਸੀਬ ਨਹੀਂ ਹੋਇਆ, ਉਹ ਜਨਮ ਅਜਾਈਂ ਗਵਾਂਦੇ ਹਨ ਤੇ ਜਮ ਉਹਨਾਂ ਨੂੰ ਮਾਰ ਕੇ ਖ਼ੁਆਰ ਕਰਦਾ ਹੈ (ਭਾਵ, ਮੌਤ ਹੱਥੋਂ ਸਦਾ ਸਹਮੇ ਰਹਿੰਦੇ ਹਨ) ॥੨॥



Share On Whatsapp

View All 2 Comments
Jarnail Singh : ਸਤਿਨਾਮ ਸ੍ੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਸਾਹਿਬ ਸ੍ੀ ਗੁਰੂ ਰਾਮਦਾਸ ਸਾਹਿਬ ਜੀ
ਦਲਬੀਰ ਸਿੰਘ : 🙏🙏Ek Onkar Satnam Sri Waheguru Ji Kirpa Nidhan Eh Bakhshan Hare Sarbat De Bhale Di...



सोरठि महला ५ ॥ हमरी गणत न गणीआ काई अपणा बिरदु पछाणि ॥ हाथ देइ राखे करि अपुने सदा सदा रंगु माणि ॥१॥ साचा साहिबु सद मिहरवाण ॥ बंधु पाइआ मेरै सतिगुरि पूरै होई सरब कलिआण ॥ रहाउ ॥ जीउ पाइ पिंडु जिनि साजिआ दिता पैनणु खाणु ॥ अपणे दास की आपि पैज राखी नानक सद कुरबाणु ॥२॥१६॥४४॥

हे भाई! परमात्मा हम जीवों के किये बुरे-कर्मो का कोई ध्यान नहीं करता। वह अपने मूढ़-कदीमा के (प्यार वाले) सवभाव को याद रखता है, (वह, बल्कि, हमें गुरु मिला कर, हमें) अपना बना कर (अपने) हाथ दे के (हमे विकारों से) बचाता है। (जिस बड़े-भाग्य वाले को गुरु मिल जाता है , वह) सदा ही आत्मिक आनंद मानता रहता है॥१॥ हे भाई! सदा कायम रहने वाला मालिक-प्रभु सदा दयावान रहता है, (कुकर्मो की तरफ बड़ रहे मनुख को गुरु मिलाता है। जिस को पूरा गुरु मिल गया, उस के विकारों के रास्ते में) मेरे पूरे गुरु ने बंद लगा दिया ( और, इस प्रकार उस के अंदर) सारे आत्मिक आनंद पैदा हो गए॥रहाउ॥ हे भाई! जिस परमात्मा ने जान डालकर (हमारा) सरीर पैदा किया है, जो (हर समय) हमे खुराक और पोशाक दे रहा है, वह परमात्मा (संसार-समुन्द्र की विकार लहरों से) अपने सेवक की इज्ज़त (गुरु मिला कर) आप बचाता है। हे नानक! (कह की मैं उस परमात्मा से) सदा सदके जाता हूँ॥२॥१६॥४४॥



Share On Whatsapp

Leave a comment


ਅੰਗ : 619

ਸੋਰਠਿ ਮਹਲਾ ੫ ॥ ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥ ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ॥੧॥ ਸਾਚਾ ਸਾਹਿਬੁ ਸਦ ਮਿਹਰਵਾਣ ॥ ਬੰਧੁ ਪਾਇਆ ਮੇਰੈ ਸਤਿਗੁਰਿ ਪੂਰੈ ਹੋਈ ਸਰਬ ਕਲਿਆਣ ॥ ਰਹਾਉ ॥ ਜੀਉ ਪਾਇ ਪਿੰਡੁ ਜਿਨਿ ਸਾਜਿਆ ਦਿਤਾ ਪੈਨਣੁ ਖਾਣੁ ॥ ਅਪਣੇ ਦਾਸ ਕੀ ਆਪਿ ਪੈਜ ਰਾਖੀ ਨਾਨਕ ਸਦ ਕੁਰਬਾਣੁ ॥੨॥੧੬॥੪੪॥

ਅਰਥ: ਹੇ ਭਾਈ! ਪਰਮਾਤਮਾ ਅਸਾਂ ਜੀਵਾਂ ਦੇ ਕੀਤੇ ਮੰਦ-ਕਰਮਾਂ ਦਾ ਕੋਈ ਖ਼ਿਆਲ ਨਹੀਂ ਕਰਦਾ। ਉਹ ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਉ ਨੂੰ ਚੇਤੇ ਰੱਖਦਾ ਹੈ, (ਉਹ, ਸਗੋਂ, ਸਾਨੂੰ ਗੁਰੂ ਮਿਲਾ ਕੇ, ਸਾਨੂੰ) ਆਪਣੇ ਬਣਾ ਕੇ (ਆਪਣੇ) ਹੱਥ ਦੇ ਕੇ (ਸਾਨੂੰ ਵਿਕਾਰਾਂ ਵਲੋਂ) ਬਚਾਂਦਾ ਹੈ। (ਜਿਸ ਵਡ-ਭਾਗੀ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਸਦਾ ਹੀ ਆਤਮਕ ਆਨੰਦ ਮਾਣਦਾ ਹੈ ॥੧॥ ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਮਾਲਕ-ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ, (ਕੁਕਰਮਾਂ ਵਲ ਪਰਤ ਰਹੇ ਬੰਦਿਆਂ ਨੂੰ ਉਹ ਗੁਰੂ ਮਿਲਾਂਦਾ ਹੈ। ਜਿਸ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਵਿਕਾਰਾਂ ਦੇ ਰਸਤੇ ਵਿਚ) ਮੇਰੇ ਪੂਰੇ ਗੁਰੂ ਨੇ ਬੰਨ੍ਹ ਮਾਰ ਦਿੱਤਾ (ਤੇ, ਇਸ ਤਰ੍ਹਾਂ ਉਸ ਦੇ ਅੰਦਰ) ਸਾਰੇ ਆਤਮਕ ਆਨੰਦ ਪੈਦਾ ਹੋ ਗਏ ॥ ਰਹਾਉ॥ ਹੇ ਭਾਈ! ਜਿਸ ਪਰਮਾਤਮਾ ਨੇ ਜਿੰਦ ਪਾ ਕੇ (ਸਾਡਾ) ਸਰੀਰ ਪੈਦਾ ਕੀਤਾ ਹੈ, ਜੇਹੜਾ (ਹਰ ਵੇਲੇ) ਸਾਨੂੰ ਖ਼ੁਰਾਕ ਤੇ ਪੁਸ਼ਾਕ ਦੇ ਰਿਹਾ ਹੈ, ਉਹ ਪਰਮਾਤਮਾ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਆਪਣੇ ਸੇਵਕ ਦੀ ਇੱਜ਼ਤ (ਗੁਰੂ ਮਿਲਾ ਕੇ) ਆਪ ਬਚਾਂਦਾ ਹੈ। ਹੇ ਨਾਨਕ! (ਆਖ ਕਿ ਮੈਂ ਉਸ ਪਰਮਾਤਮਾ ਤੋਂ) ਸਦਾ ਸਦਕੇ ਜਾਂਦਾ ਹਾਂ ॥੨॥੧੬॥੪੪॥



Share On Whatsapp

View All 3 Comments
ਦਲਬੀਰ ਸਿੰਘ : 🙏🙏ek Onkar Satguru Parshad🙏🙏
Dalbara Singh : waheguru ji 🙏

धंना ॥ गोपाल तेरा आरता ॥ जो जन तुमरी भगति करंते तिन के काज सवारता ॥१॥ रहाउ ॥ दालि सीधा मागउ घीउ ॥ हमरा खुसी करै नित जीउ ॥ पन्हीआ छादनु नीका ॥ अनाजु मगउ सत सी का ॥१॥ गऊ भैस मगउ लावेरी ॥ इक ताजनि तुरी चंगेरी ॥ घर की गीहनि चंगी ॥ जनु धंना लेवै मंगी ॥२॥४॥

अर्थ: हे पृथ्वी को पालने वाले प्रभू! मैं तेरे दर का मंगता हूँ (मेरी जरूरतें पूरी कर); जो जो मनुष्य तेरी भक्ति करते हैं तू उनके काम सिरे चढ़ाता है।1। रहाउ।
मैं (तेरे दर से) दाल, आटा और घी माँगता हूँ, जो मेरी जिंद को नित्य सुखी रखे, जूती व बढ़िया कपड़ा भी माँगता हूँ, और सात जोताई वाला अन्न भी (तुझी से) माँगता हूँ।1।
हे गोपाल! मैं गाय भैंस लावेरी भी माँगता हूँ, और एक बढ़िया अरबी घोड़ी भी चाहिए। मैं तेरा दास धंना तुझसे माँग के घर की अच्छी स्त्री भी लेता हूँ।2।1।



Share On Whatsapp

Leave a comment




ਅੰਗ : 695

ਧੰਨਾ ॥ ਗੋਪਾਲ ਤੇਰਾ ਆਰਤਾ ॥ ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥ ਦਾਲਿ ਸੀਧਾ ਮਾਗਉ ਘੀਉ ॥ ਹਮਰਾ ਖੁਸੀ ਕਰੈ ਨਿਤ ਜੀਉ ॥ ਪਨ੍ਹ੍ਹੀਆ ਛਾਦਨੁ ਨੀਕਾ ॥ ਅਨਾਜੁ ਮਗਉ ਸਤ ਸੀ ਕਾ ॥੧॥ ਗਊ ਭੈਸ ਮਗਉ ਲਾਵੇਰੀ ॥ ਇਕ ਤਾਜਨਿ ਤੁਰੀ ਚੰਗੇਰੀ ॥ ਘਰ ਕੀ ਗੀਹਨਿ ਚੰਗੀ ॥ ਜਨੁ ਧੰਨਾ ਲੇਵੈ ਮੰਗੀ ॥੨॥੪॥

ਅਰਥ: ਹੇ ਪ੍ਰਿਥਵੀ ਦੇ ਪਾਲਣ ਵਾਲੇ ਪ੍ਰਭੂ! ਮੈਂ ਤੇਰੇ ਦਰ ਦਾ ਮੰਗਤਾ ਹਾਂ (ਮੇਰੀਆਂ ਲੋੜਾਂ ਪੂਰੀਆਂ ਕਰ) ; ਜੋ ਜੋ ਮਨੁੱਖ ਤੇਰੀ ਭਗਤੀ ਕਰਦੇ ਹਨ ਤੂੰ ਉਹਨਾਂ ਦੇ ਕੰਮ ਸਿਰੇ ਚਾੜ੍ਹਦਾ ਹੈਂ।੧।ਰਹਾਉ।
ਮੈਂ (ਤੇਰੇ ਦਰ ਤੋਂ) ਦਾਲ, ਆਟਾ ਤੇ ਘਿਉ ਮੰਗਦਾ ਹਾਂ, ਜੋ ਮੇਰੀ ਜਿੰਦ ਨੂੰ ਨਿੱਤ ਸੁਖੀ ਰੱਖੇ, ਜੁੱਤੀ ਤੇ ਸੋਹਣਾ ਕੱਪੜਾ ਭੀ ਮੰਗਦਾ ਹਾਂ, ਤੇ ਸੱਤਾਂ ਸੀਆਂ ਦਾ ਅੰਨ ਭੀ (ਤੈਥੋਂ ਹੀ) ਮੰਗਦਾ ਹਾਂ।੧।
ਹੇ ਗੋਪਾਲ! ਮੈਂ ਗਾਂ ਮਹਿੰ ਲਵੇਰੀ (ਭੀ) ਮੰਗਦਾ ਹਾਂ, ਤੇ ਇਕ ਚੰਗੀ ਅਰਬੀ ਘੋੜੀ ਭੀ ਚਾਹੀਦੀ ਹੈ। ਮੈਂ ਤੇਰਾ ਦਾਸ ਧੰਨਾ ਤੈਥੋਂ ਮੰਗ ਕੇ ਘਰ ਦੀ ਚੰਗੀ ਇਸਤ੍ਰੀ ਭੀ ਲੈਂਦਾ ਹਾਂ।੨।੧।



Share On Whatsapp

Leave a comment




Share On Whatsapp

Leave a comment


ਅੰਗ : 685

ਗੁਰੁ ਸਾਗਰੁ ਰਤਨੀ ਭਰਪੂਰੇ ॥ ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ॥ ਹਰਿ ਰਸੁ ਚੋਗ ਚੁਗਹਿ ਪ੍ਰਭ ਭਾਵੈ ॥ ਸਰਵਰ ਮਹਿ ਹੰਸੁ ਪ੍ਰਾਨਪਤਿ ਪਾਵੈ ॥੧॥ ਕਿਆ ਬਗੁ ਬਪੁੜਾ ਛਪੜੀ ਨਾਇ ॥ ਕੀਚੜਿ ਡੂਬੈ ਮੈਲੁ ਨ ਜਾਇ ॥੧॥ਰਹਾਉ ॥ ਰਖਿ ਰਖਿ ਚਰਨ ਧਰੇ ਵੀਚਾਰੀ ॥ ਦੁਬਿਧਾ ਛੋਡਿ ਭਏ ਨਿਰੰਕਾਰੀ॥ ਮੁਕਤਿ ਪਦਾਰਥੁ ਹਰਿ ਰਸ ਚਾਖੇ॥ ਆਵਣ ਜਾਣ ਰਹੇ ਗੁਰਿ ਰਾਖੇ ॥੨॥ ਸਰਵਰ ਹੰਸਾ ਛੋਡਿ ਨ ਜਾਇ ॥ ਪ੍ਰੇਮ ਭਗਤਿ ਕਰਿ ਸਹਜਿ ਸਮਾਇ ॥ਸਰਵਰ ਮਹਿ ਹੰਸੁ ਹੰਸ ਮਹਿ ਸਾਗਰੁ ॥ ਅਕਥ ਕਥਾ ਗੁਰ ਬਚਨੀ ਆਦਰੁ ॥੩॥ ਸੁੰਨ ਮੰਡਲ ਇਕੁ ਜੋਗੀ ਬੈਸੇ ॥ ਨਾਰਿ ਨ ਪੁਰਖੁ ਕਹਹੁ ਕੋਊ ਕੈਸੇ ॥ ਤ੍ਰਿਭਵਣ ਜੋਤਿ ਰਹੇ ਲਿਵ ਲਾਈ ॥ ਸੁਰਿ ਨਰ ਨਾਥ ਸਚੇ ਸਰਣਾਈ ॥੪॥ ਆਨੰਦ ਮੂਲੁ ਅਨਾਥ ਅਧਾਰੀ ॥ ਗੁਰਮੁਖਿ ਭਗਤਿ ਸਹਜਿ ਬੀਚਾਰੀ ॥ ਭਗਤਿ ਵਛਲ ਭੈ ਕਾਟਣਹਾਰੇ ॥ ਹਉਮੈ ਮਾਰਿ ਮਿਲੇ ਪਗੁ ਧਾਰੇ ॥੫॥ ਅਨਿਕ ਜਤਨ ਕਰਿ ਕਾਲੁ ਸੰਤਾਏ ॥ ਮਰਣੁ ਲਿਖਾਇ ਮੰਡਲ ਮਹਿ ਆਏ ॥ ਜਨਮੁ ਪਦਾਰਥੁ ਦੁਬਿਧਾ ਖੋਵੈ ॥ ਆਪੁ ਨ ਚੀਨਸਿ ਭ੍ਰਮਿ ਭ੍ਰਮਿ ਰੋਵੈ ॥੬॥ ਕਹਤਉ ਪੜਤਉ ਸੁਣਤਉ ਏਕ ॥ਧੀਰਜ ਧਰਮੁ ਧਰਣੀਧਰ ਟੇਕ ॥ ਜਤੁ ਸਤੁ ਸੰਜਮੁ ਰਿਦੈ ਸਮਾਏ ॥ ਚਉਥੇ ਪਦ ਕਉ ਜੇ ਮਨੁ ਪਤੀਆਏ ॥੭॥ ਸਾਚੇ ਨਿਰਮਲ ਮੈਲੁ ਨ ਲਾਗੈ ॥ ਗੁਰ ਕੈ ਸਬਦਿ ਭਰਮ ਭਉ ਭਾਗੈ ॥ ਸੂਰਤਿ ਮੂਰਤਿ ਆਦਿ ਅਨੂਪੁ ॥ ਨਾਨਕੁ ਜਾਚੈ ਸਾਚੁ ਸਰੂਪੁ ॥੮॥੧॥

ਅਰਥ: ਗੁਰੂ ਮਾਨੋ ਇਕ ਸਮੁੰਦਰ ਹੈ ਜੋ ਪ੍ਰਭੂ ਦੀ ਸਿਫ਼ਤਿ ਸਾਲਾਹ ਦੇ ਰਤਨਾਂ ਨਾਲ ਨਕਾ-ਨਕ ਭਰਿਆ ਹੋਇਆ ਹੈ। ਗੁਰਮੁਖ ਸਿੱਖ ਉਸ ਸਾਗਰ ਵਿਚੋਂ ਆਤਮਕ ਜੀਵਨ ਦੇਣ ਵਾਲੀ ਖ਼ੁਰਾਕ ਪ੍ਰਾਪਤ ਕਰਦੇ ਹਨ, ਜਿਵੇਂ ਹੰਸ ਮੋਤੀ ਚੁਗਦੇ ਹਨ ਤੇ ਗੁਰੂ ਤੋਂ ਦੂਰ ਨਹੀਂ ਰਹਿੰਦੇ। ਪ੍ਰਭੂ ਦੀ ਮੇਹਰ ਅਨੁਸਾਰ ਸੰਤ-ਹੰਸ ਹਰਿ-ਨਾਮ ਰਸ ਦੀ ਚੋਗ ਚੁਗਦੇ ਹਨ। (ਗੁਰਸਿੱਖ) ਹੰਸ ਗੁਰੂ-ਸਰੋਵਰ ਵਿਚ ਟਿਕਿਆ ਰਹਿੰਦਾ ਹੈ, ਤੇ ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਹੈ ।੧। ਵਿਚਾਰਾ ਬਗਲਾ ਛਪੜੀ ਵਿਚ ਕਾਹਦੇ ਲਈ ਨ੍ਹਾਉਂਦਾ ਹੈ? ਕੁੱਝ ਨਹੀਂ ਖੱਟਦਾ, ਸਗੋਂ ਛਪੜੀ ਵਿਚ ਨੑਾ ਕੇ ਚਿੱਕੜ ਵਿਚ ਡੁੱਬਦਾ ਹੈ, ਉਸ ਦੀ ਇਹ ਮੈਲ਼ ਦੂਰ ਨਹੀਂ ਹੁੰਦੀ। (ਜੇਹੜਾ ਮਨੁੱਖ ਗੁਰੂ-ਸਮੁੰਦਰ ਨੂੰ ਛੱਡ ਕੇ ਦੇਵੀ ਦੇਵਤਿਆਂ ਆਦਿਕ ਹੋਰ ਹੋਰ ਦੇ ਆਸਰੇ ਭਾਲਦਾ ਹੈ ਉਹ, ਮਾਨੋ, ਛਪੜੀ ਵਿਚ ਹੀ ਨੑਾ ਰਿਹਾ ਹੈ। ਉਥੋਂ ਉਹ ਹੋਰ ਮਾਇਆ-ਮੋਹ ਦੀ ਮੈਲ ਸਹੇੜ ਲੈਂਦਾ ਹੈ)।੧।ਰਹਾਉ। ਗੁਰਸਿੱਖ ਬੜਾ ਸੁਚੇਤ ਹੋ ਕੇ ਪੂਰੀ ਵੀਚਾਰ ਨਾਲ ਜੀਵਨ-ਸਫ਼ਰ ਵਿਚ ਪੈਰ ਰੱਖਦਾ ਹੈ। ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਛੱਡ ਕੇ ਪਰਮਾਤਮਾ ਦਾ ਹੀ ਬਣ ਜਾਂਦਾ ਹੈ। ਪਰਮਾਤਮਾ ਦੇ ਨਾਮ ਦਾ ਰਸ ਚੱਖ ਕੇ ਗੁਰਸਿੱਖ ਉਹ ਪਦਾਰਥ ਹਾਸਲ ਕਰ ਲੈਂਦਾ ਹੈ ਜੋ ਮਾਇਆ ਦੇ ਮੋਹ ਤੋਂ ਖ਼ਲਾਸੀ ਦਿਵਾ ਦੇਂਦਾ ਹੈ। ਜਿਸ ਦੀ ਗੁਰੂ ਨੇ ਸਹਾਇਤਾ ਕਰ ਦਿੱਤੀ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਗਏ ।੨। ਜਿਵੇਂ ਹੰਸ ਮਾਨਸਰੋਵਰ ਨੂੰ ਛੱਡ ਕੇ ਨਹੀਂ ਜਾਂਦਾ, ਤਿਵੇਂ ਜੇਹੜਾ ਸਿੱਖ ਗੁਰੂ ਦਾ ਦਰ ਛੱਡ ਕੇ ਨਹੀਂ ਜਾਂਦਾ ਉਹ ਪ੍ਰੇਮ ਭਗਤੀ ਦੀ ਬਰਕਤਿ ਨਾਲ ਅਡੋਲ ਆਤਮਕ ਅਵਸਥਾ ਵਿਚ ਲੀਨ ਹੋ ਜਾਂਦਾ ਹੈ। ਜੇਹੜਾ ਗੁਰਸਿੱਖ-ਹੰਸ, ਗੁਰੂ-ਸਰੋਵਰ ਵਿਚ ਟਿਕਦਾ ਹੈ, ਉਸ ਦੇ ਅੰਦਰ ਗੁਰੂ-ਸਰੋਵਰ ਆਪਣਾ ਆਪ ਪਰਗਟ ਕਰਦਾ ਹੈ, ਉਸ ਸਿੱਖ ਦੇ ਅੰਦਰ ਗੁਰੂ ਵੱਸ ਪੈਂਦਾ ਹੈ, ਇਹ ਕਥਾ ਅਕੱਥ ਹੈ ਭਾਵ, ਇਸ ਆਤਮਕ ਅਵਸਥਾ ਦਾ ਬਿਆਨ ਨਹੀਂ ਹੋ ਸਕਦਾ। ਸਿਰਫ਼ ਇਹ ਕਹਿ ਸਕਦੇ ਹਾਂ ਕਿ ਗੁਰੂ ਦੇ ਬਚਨਾਂ ਉਤੇ ਤੁਰ ਕੇ ਉਹ ਲੋਕ ਪਰਲੋਕ ਵਿਚ ਆਦਰ ਪਾਂਦਾ ਹੈ ।੩। ਜੇਹੜਾ ਕੋਈ ਵਿਰਲਾ ਪ੍ਰਭੂ-ਚਰਨਾਂ ਵਿਚ ਜੁੜਿਆ ਬੰਦਾ ਅਫੁਰ ਅਵਸਥਾ ਵਿਚ ਟਿਕਦਾ ਹੈ, ਉਸ ਦੇ ਅੰਦਰ ਇਸਤ੍ਰੀ ਮਰਦ ਵਾਲੀ ਤਮੀਜ਼ ਨਹੀਂ ਰਹਿੰਦੀ। ਭਾਵ, ਉਸ ਦੇ ਅੰਦਰ ਕਾਮ ਚੇਸ਼ਟਾ ਜੋਰ ਨਹੀਂ ਪਾਂਦੀ। ਦੱਸੋ, ਕੋਈ ਇਹ ਸੰਕਲਪ ਕਰ ਭੀ ਕਿਵੇਂ ਸਕਦਾ ਹੈ? ਕਿਉਂਕਿ ਉਹ ਤਾਂ ਸਦਾ ਉਸ ਪਰਮਾਤਮਾ ਵਿਚ ਸੁਰਤਿ ਜੋੜੀ ਰੱਖਦਾ ਹੈ ਜਿਸ ਦੀ ਜੋਤਿ ਤਿੰਨਾਂ ਭਵਨਾਂ ਵਿਚ ਵਿਆਪਕ ਹੈ ਅਤੇ ਦੇਵਤੇ, ਮਨੁੱਖ, ਨਾਥ ਆਦਿਕ ਸਭ ਜਿਸ ਸਦਾ-ਥਿਰ ਦੀ ਸਰਨ ਲਈ ਰੱਖਦੇ ਹਨ ।੪। ਗੁਰਮੁਖ-ਹੰਸ ਗੁਰੂ-ਸਾਗਰ ਵਿਚ ਟਿਕ ਕੇ ਉਸ ਪ੍ਰਾਨਪਤਿ-ਪ੍ਰਭੂ ਨੂੰ ਮਿਲਦਾ ਹੈ ਜੋ ਆਤਮਕ ਆਨੰਦ ਦਾ ਸੋਮਾ ਹੈ ਜੋ ਨਿਆਸਰਿਆਂ ਦਾ ਆਸਰਾ ਹੈ। ਗੁਰਮੁਖ ਉਸ ਦੀ ਭਗਤੀ ਦੀ ਰਾਹੀਂ ਅਤੇ ਉਸ ਦੇ ਗੁਣਾਂ ਦੀ ਵਿਚਾਰ ਦੀ ਰਾਹੀਂ ਅਡੋਲ ਆਤਮਕ ਅਵਸਥਾ ਵਿਚ ਟਿਕੇ ਰਹਿੰਦੇ ਹਨ। ਉਹ ਪ੍ਰਭੂ ਆਪਣੇ ਸੇਵਕਾਂ ਦੀ ਭਗਤੀ ਨਾਲ ਪ੍ਰੇਮ ਕਰਦਾ ਹੈ, ਉਹਨਾਂ ਦੇ ਸਾਰੇ ਡਰ ਦੂਰ ਕਰਨ ਦੇ ਸਮਰੱਥ ਹੈ। ਗੁਰਮੁਖਿ ਹਉਮੈ ਮਾਰ ਕੇ ਅਤੇ ਸਾਧ ਸੰਗਤਿ ਵਿਚ ਟਿਕ ਕੇ ਉਸ ਆਨੰਦ-ਮੂਲ ਪ੍ਰਭੂ ਦੇ ਚਰਨਾਂ ਵਿਚ ਜੁੜਦੇ ਹਨ ।੫। ਜੇਹੜਾ ਮਨੁੱਖ ਵਿਚਾਰੇ ਬਗੁਲੇ ਵਾਂਗ ਹਉਮੈ ਦੀ ਛਪੜੀ ਵਿਚ ਹੀ ਨ੍ਹਾਉਂਦਾ ਰਹਿੰਦਾ ਹੈ ਤੇ ਆਪਣੇ ਆਤਮਕ ਜੀਵਨ ਨੂੰ ਨਹੀਂ ਪਛਾਣਦਾ, ਉਹ ਹਉਮੈ ਵਿਚ ਭਟਕ ਭਟਕ ਕੇ ਦੁਖੀ ਹੁੰਦਾ ਹੈ; ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਕਰਕੇ ਸਹੇੜੀ ਹੋਈ ਆਤਮਕ ਮੌਤ ਉਸ ਨੂੰ ਸਦਾ ਦੁਖੀ ਕਰਦੀ ਹੈ, ਉਹ ਪਿਛਲੇ ਕੀਤੇ ਕਰਮਾਂ ਅਨੁਸਾਰ ਧੁਰੋਂ ਆਤਮਕ ਮੌਤ ਦਾ ਲੇਖ ਹੀ ਆਪਣੇ ਮੱਥੇ ਉਤੇ ਲਿਖਾ ਕੇ ਇਸ ਜਗਤ ਵਿਚ ਆਇਆ ਤੇ ਇਥੇ ਭੀ ਆਤਮਕ ਮੌਤ ਹੀ ਵਿਹਾਝਦਾ ਰਿਹਾ ।੬। ਪਰ ਜੇਹੜਾ ਮਨੁੱਖ ਇਕ ਪਰਮਾਤਮਾ ਦੀ ਸਿਫ਼ਤਿ ਸਾਲਾਹ ਹੀ ਨਿੱਤ ਉਚਾਰਦਾ ਹੈ, ਪੜ੍ਹਦਾ ਹੈ ਤੇ ਸੁਣਦਾ ਹੈ ਤੇ ਧਰਤੀ ਦੇ ਆਸਰੇ ਪ੍ਰਭੂ ਦੀ ਟੇਕ ਫੜਦਾ ਹੈ, ਉਹ ਗੰਭੀਰ ਸੁਭਾਉ ਗ੍ਰਹਣ ਕਰਦਾ ਹੈ ਉਹ ਮਨੁੱਖਾ ਜੀਵਨ ਦੇ ਫ਼ਰਜ਼ ਨੂੰ ਪਛਾਣਦਾ ਹੈ। ਜੋ ਮਨੁੱਖ ਗੁਰੂ ਦੀ ਸਰਨ ਵਿਚ ਰਹਿ ਕੇ ਆਪਣੇ ਮਨ ਨੂੰ ਉਸ ਆਤਮਕ ਅਵਸਥਾ ਵਿਚ ਗਿਝਾ ਲਏ ਜਿਥੇ ਮਾਇਆ ਦੇ ਤਿੰਨੇ ਹੀ ਗੁਣ ਜੋਰ ਨਹੀਂ ਪਾ ਸਕਦੇ, ਤਾਂ ਸੁਤੇ ਹੀ ਜਤ,ਸਤ ਤੇ ਸੰਜਮ ਉਸ ਦੇ ਹਿਰਦੇ ਵਿਚ ਲੀਨ ਰਹਿੰਦੇ ਹਨ ।੭। ਸਦਾ-ਥਿਰ ਪ੍ਰਭੂ ਵਿਚ ਟਿਕ ਕੇ ਪਵਿਤ੍ਰ ਹੋਏ ਮਨੁੱਖ ਦੇ ਮਨ ਨੂੰ ਵਿਕਾਰਾਂ ਦੀ ਮੈਲ ਨਹੀਂ ਚੰਬੜਦੀ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ ਉਸ ਦਾ ਦੁਨੀਆਂ ਵਾਲਾ ਡਰ-ਸਹਮ ਮੁੱਕ ਜਾਂਦਾ ਹੈ। ਨਾਨਕ ਭੀ ਉਸ ਸਦਾ-ਥਿਰ ਹਸਤੀ ਵਾਲੇ ਪ੍ਰਭੂ ਦੇ ਦਰ ਤੋਂ ਨਾਮ ਦੀ ਦਾਤਿ ਮੰਗਦਾ ਹੈ ਜਿਸ ਵਰਗਾ ਹੋਰ ਕੋਈ ਨਹੀਂ ਹੈ ਜਿਸ ਦੀ ਸੋਹਣੀ ਸੂਰਤ ਤੇ ਜਿਸ ਦਾ ਵਜੂਦ ਆਦਿ ਤੋਂ ਹੀ ਚਲਿਆ ਆ ਰਿਹਾ ਹੈ ।੮।੧।



Share On Whatsapp

View All 2 Comments
Dalbara Singh : waheguru ji 🙏
Sneha : Waheguru ji



ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦਰਬਾਰ ਲੱਗਾ ਹੋਇਆ ਸੀ । ਗੁਰੂ ਸਾਹਿਬ ਆਪਣੇ ਸਿੰਘਾਸਣ ਤੇ ਬਿਰਾਜਮਾਨ ਸਨ । ਰਾਗੀ ਸਿੰਘਾਂ ਨੇ ਮਿੱਠੀ ਤੇ ਸੁਰੀਲੀ ਆਵਾਜ਼ ਵਿੱਚ ਗੁਰਬਾਣੀ ਦਾ ਸੁੰਦਰ ਗਾਇਨ ਕੀਤਾ । ਉਪਰੰਤ ਗੁਰਮਤਿ ਦੇ ਵਿਦਵਾਨਾਂ ਨੇ ਸਿੱਖ ਧਰਮ ਦੇ ਉੱਤਮ ਉਪਦੇਸ਼ਾਂ ਦੀ ਵਿਆਖਿਆ ਕੀਤੀ । ਇੰਨੇ ਵਿੱਚ ਦਸ ਪੰਦਰਾਂ ਸਿੰਘਾਂ ਦੀ ਇੱਕ ਟੋਲੀ ਬਾਹਰ ਵਾਲੇ ਪਾਸਿਓਂ ਦੀਵਾਨ ਵਿੱਚ ਦਾਖਲ ਹੋਈ । ਇਸ ਟੋਲੀ ਦੇ ਪਿੱਛੇ ਕਈ ਬੱਚੇ, ਜੁਆਨ ਅਤੇ ਬਿਰਧ ਉੱਚੀ ਉੱਚੀ ਹੱਸਦੇ ਆ ਰਹੇ ਸਨ । ਇਨ੍ਹਾਂ ਸਿੰਘਾਂ ਦੇ ਪਾਸ ਇੱਕ ਖੋਤਾ ਸੀ ਜੋ ਦੀਵਾਨ ਵਿੱਚ ਦਾਖ਼ਲ ਹੋਣ ਸਮੇਂ ਬਾਹਰ ਬੰਨ ਦਿੱਤਾ ਗਿਆ ਸੀ । ਮੁਹਰਲੇ ਇੱਕ ਸਿੰਘ ਨੇ ਸੇਰ ਦੀ ਇੱਕ ਸੁੰਦਰ ਖੱਲ ਮੋਢੇ ਉੱਤੇ ਧਰੀ ਹੋਈ ਸੀ ।
ਜਦੋਂ ਸਭ ਸਿੰਘ ਮੱਥਾ ਟੇਕ ਚੁੱਕੇ ਤਾਂ ਗੁਰੂ ਪਾਤਸ਼ਾਹ ਨੇ ਮੁਹਰਲੇ ਸਿੰਘ ਨੂੰ ਸਾਰੀ ਵਿੱਥਿਆ ਦੱਸਣ ਲਈ ਹੁਕਮ ਦਿੱਤਾ । ਉਸ ਸਿੰਘ ਨੇ ਦੱਸਣਾ ਸ਼ੁਰੂ ਕੀਤਾ ਕਿ ਪਿਛਲੇ ਤਿੰਨ ਦਿਨਾਂ ਤੋਂ ਸ਼ਹਿਰ ਦੇ ਪੱਛਮ ਵੱਲ ਕਈ ਵਿਅਕਤੀਆਂ ਨੇ ਇੱਕ ਸ਼ੇਰ ਦੇ ਆਉਣ ਦੀ ਖ਼ਬਰ ਦਿੱਤੀ ਸੀ । ਉਸ ਪਾਸੇ ਲੋਕ ਡਰਦੇ ਜਾਂਦੇ ਨਹੀਂ ਸਨ । ਸ਼ੇਰ ਦੀ ਚਰਚਾ ਸਾਰੇ ਨਗਰ ਵਿਚ ਛਿੜੀ ਪਈ ਸੀ । ਅੱਜ ਮੇਰੇ ਨਗਰ ਦਾ ਘੁਮਿਆਰ ਆਪਣੇ ਕੁਝ ਖੋਤੇ ਲੈ ਕੇ ਨਗਰ ਦੇ ਬਾਹਰ ਜਾ ਰਿਹਾ ਸੀ । ਕੁੱਤਿਆਂ ਨੂੰ ਵੇਖ ਕੇ ਉਹ ਸ਼ੇਰ ਹੀਂਗਣ ਲੱਗ ਪਿਆ । ਘੁਮਿਆਰ ਨੂੰ ਸ਼ੇਰ ਦੀ ਅਸਲੀਅਤ ਦਾ ਪਤਾ ਪਤਾ ਲੱਗ ਗਿਆ ਕਿ ਉਹ ਸ਼ੇਰ ਨਹੀਂ ਸੀ ਸਗੋਂ ਖੋਤਾ ਸੀ ਜਿਸਤੇ ਕਿਸੇ ਨੇ ਬੜੀ ਸਾਵਧਾਨੀ ਨਾਲ ਸੇਰ ਦੀ ਖੱਲ ਪਾ ਦਿੱਤੀ ਸੀ ਤਾਂ ਕਿ ਵੇਖਣ ਵਾਲੇ ਨੂੰ ਖੋਤਾ ਸ਼ੇਰ ਨਜ਼ਰ ਆਵੇ । ਘੁਮਿਆਰ ਨੇ ਖੋਤੇ ਉੱਪਰੋਂ ਸ਼ੇਰ ਵਾਲੀ ਖ਼ਾਲ ਉਤਾਰ ਲਈ ਜੋ ਅਸੀਂ ਉਸ ਤੋਂ ਲੈ ਕੇ ਆਪ ਹਾਜ਼ਿਰ ਹੋਏ ਹਾਂ । ਖੋਤਾ ਵੀ ਬਾਹਰ ਬੰਨ੍ਹਿਆ ਹੋਇਆ ਹੈ, ਜਿਸ ਤੋਂ ਖੱਲ ਲਾਹ ਕੇ ਲਿਆਂਦੀ ਹੈ । ਸਿੰਘ ਨੇ ਸਾਰੀ ਕਹਾਣੀ ਸੁਣਾ ਦਿੱਤੀ ।
ਸਾਰੀ ਸੰਗਤ ਵਿੱਚ ਇਹ ਵਿੱਥਿਆ ਸੁਣ ਕੇ ਹਾਸਾ ਮੱਚ ਗਿਆ । ਗੁਰੂ ਕਲਗੀਧਰ ਪਾਤਸ਼ਾਹ ਨੇ ਸੰਗਤਾਂ ਨੂੰ ਸੰਬੋਧਨ ਕਰਕੇ ਕਿਹਾ ਸਿੰਘੋਂ ! ਤੁਸੀਂ ਇਹ ਨਕਲੀ ਸੇਰ ਦੀ ਅਸਲੀਅਤ ਪ੍ਰਗਟ ਹੋਣ ਤੇ ਬਹੁਤ ਹੱਸ ਰਹੇ ਹੋ, ਪਰ ਆਪਣੇ ਅੰਦਰ ਝਾਤੀ ਮਾਰ ਕੇ ਵੇਖੋ ਕਿ ਤੁਹਾਡੇ ਵਿੱਚੋਂ ਕੌਣ ਕੌਣ ਇਸ ਨਕਲੀ ਸ਼ੇਰਦਾ ਭਾਈ ਹੈ ।
ਗੁਰੂ ਸਾਹਿਬ ਕਹਿਣ ਲੱਗੇ, “ਸਿੰਘੋ ! ਸਾਡੇ ਵਿੱਚ ਅਨੇਕਾਂ ਕੱਚੇ ਪਿੱਲੇ ਵੀ ਹਨ ਜਿਨ੍ਹਾਂ ਨੇ ਦੇਖਾ ਦੇਖੀ ਸਿੰਘਾਂ ਵਾਲਾ ਸਰੂਪ ਬਣਾ ਲਿਆ ਹੈ ਪਰ ਅੰਦਰ ਰਹਿਣੀ ਰਹਿਤ ਸਿੰਘਾਂ ਵਾਲੀ ਨਹੀਂ । ਕੇਵਲ ਬਾਹਰਲਾ ਰੂਪ ਸਿੰਘਾਂ ਵਾਲਾ ਬਣਾ ਲੈਣ ਨਾਲ ਧਰਮ ਦੀ ਪ੍ਰਾਪਤੀ ਨਹੀਂ ਹੋ ਸਕਦੀ । ਜਿੱਥੇ ਅਸੀਂ ਆਪਣਾ ਬਾਹਰਲਾ ਸਰੂਪ ਸਿੰਘਾਂ ਵਾਲਾ ਬਣਾਉਣਾ ਹੈ ਉੱਥੇ ਆਪਣੇ ਅੰਦਰ ਸਿੰਘਾਂ ਵਾਲੇ ਗੁਣ ਵੀ ਧਾਰਨ ਕਰਨੇ ਹਨ । ਜੇਕਰ ਅੰਦਰ ਸਿੱਖੀ ਦੇ ਗੁਣ ਨਾ ਹੋਣ ਤਾਂ ਬਾਹਰਲਾ ਰੂਪ ਵਿਖਾਵਾ ਬਣ ਜਾਂਦਾ ਹੈ । ਸਾਡੇ ਅੰਦਰ ਸਿੰਘਾਂ ਵਾਲੀ ਦਲੇਰੀ, ਸੂਰਬੀਰਤਾ, ਪਰੋਪਕਾਰ ਦੀ ਭਾਵਨਾ ਦਾ ਹੋਣਾ ਜ਼ਰੂਰੀ ਹੈ । ਸਾਡਾ ਆਚਰਨ ਉੱਚਾ ਸੁੱਚਾ ਹੋਣਾ ਚਾਹੀਦਾ ਹੈ । ਜੇ ਸਾਡੇ ਅੰਦਰ ਸਿੱਖੀ ਦੇ ਸ਼ੁਭ ਗੁਣ ਨਹੀਂ ਹੋਣਗੇ ਤਾਂ ਸਾਡੀ ਹਾਲਤ ਉਸ ਖੋਤੇ ਵਾਲੀ ਹੋਵੇਗੀ ਜਿਸ ਨੇ ਸ਼ੇਰ ਵਾਲੀ ਖੱਲ ਪਾਈ ਹੋਵੇ ।”
ਫਿਰ ਗੁਰੂ ਜੀ ਨੇ ਸਾਰੀ ਸੰਗਤ ਨੂੰ ਇਹ ਵੀ ਦੱਸ ਦਿੱਤਾ ਕਿ ਉਨ੍ਹਾਂ ਨੇ ਆਪ ਹੀ ਖੋਤੇ ਉੱਤੇ ਸ਼ੇਰ ਦੀ ਖਲ ਮੜ੍ਹਾ ਕੇ ਨਗਰ ਵਿੱਚ ਛੱਡ ਦਿੱਤਾ ਸੀ ।
ਸਿੱਖਿਆ – ਇਹ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਅਸੀਂ ਨਕਲੀ ਸਿੰਘ ਨਹੀਂ ਬਣਨਾ, ਸੱਚੇ ਸਿੱਖ ਬਣਨਾ ਹੈ । ਜਿੱਥੇ ਸਾਡਾ ਬਾਹਰਲਾ ਸਰੂਪ ਸਿੱਖਾਂ ਵਾਲਾ ਹੈ, ਉੱਥੇ ਅਸੀਂ ਆਪਣੇ ਅੰਦਰ ਸਿੱਖੀ ਵਾਲੇ ਗੁਣ ਵੀ ਧਾਰਨ ਕਰਨੇ ਹਨ । ਅਸੀਂ ਆਪਣੇ ਅੰਦਰ ਪਰਉਪਕਾਰ, ਮਿਠਾਸ, ਨੇਕੀ, ਸੁੱਚਾ ਆਚਰਨ, ਸੱਚ ਬੋਲਣਾ, ਸੂਰਬੀਰਤਾ ਆਦਿ ਗੁਣ ਧਾਰਨ ਕਰਨੇ ਹਨ । ਪੰਜ ਕਕਾਰਾਂ ਦੀ ਰਹਿਤ ਵੀ ਰੱਖਣੀ ਹੈ ਤੇ ਗੁਰਬਾਣੀ ਅਨੁਸਾਰ ਜੀਵਨ ਦੀ ਬਣਾਉਣਾ ਹੈ । ਅਸੀਂ ਹੋਰਨਾਂ ਧਰਮਾਂ ਦੇ ਵਿਸ਼ਵਾਸਾਂ, ਰਸਮਾਂ, ਰੀਤਾਂ, ਰਿਵਾਜਾਂ ਵਿੱਚ ਨਹੀਂ ਫਸਣਾ ।
ਭੁੱਲ ਚੁੱਕ ਮੁਆਫ ਕਰਨਾ ਸੰਗਤ ਜੀ 🙏

#Harmanpreet Singh 🙏
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਿਹ ||



Share On Whatsapp

Leave a comment


ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸੇਠ ਸਿੱਖ ਜਿਹੜਾ ਕਿ ਬਹੁਤ ਅਮੀਰ ਸੀ। ਗੁਰੂ ਸਾਹਿਬ ਦੀ ਕਿਰਪਾ ਨਾਲ ਕਾਫ਼ੀ ਧਨ ਦੌਲਤ ਇਸ ਨੇ ਜੋੜ ਰੱਖਿਆ ਸੀ। ਆਪਣੀ ਸਾਰੀ ਕਮਾਈ ਦਾ ਦਸਵੰਧ ਇਹ ਗੁਰੂ ਸਾਹਿਬ ਨੂੰ ਆਪ ਅਨੰਦਪੁਰ ਆਕੇ ਭੇਟ ਕਰਿਆ ਕਰਦਾ ਸੀ।
ਇਕ ਸਮਾਂ ਐਸਾ ਬਣਿਆ ਕਿ ਇਸ ਤੋਂ ਆਪ ਦਸਵੰਧ ਦੇਣ ਨਾ ਆਇਆ ਗਿਆ। ਇਸ ਨੇ ਆਪਣੇ ਪੁੱਤਰ ਨੂੰ ਇਹ ਸੋਚਕੇ ਕਿ ਇਹ ਵੀ ਗੁਰੂ ਸਾਹਿਬ ਦੇ ਦਰਸ਼ਨ ਕਰ ਲਵੇਗਾ ਤੇ ਇਸ ਨੂੰ ਵੀ ਕੁਝ ਸੌਝੀ ਧਰਮ ਕਰਮ ਦੀ ਪਵੇਗੀ ਗੁਰੂ ਸਾਹਿਬ ਕੋਲ ਦਸਵੰਧ ਦੇਕੇ ਭੇਜ ਦਿੱਤਾ। ਕਈ ਪ੍ਰਕਾਰ ਦੇ ਮਹਿੰਗੇ ਬਸਤਰ ਉਪਕਾਰੀ ਵਸਤੂਆਂ ਤੇ ਧਨ ਰਾਸ਼ੀ ਲੈਕੇ ਇਸ ਦਾ ਪੁੱਤਰ ਅਨੰਦਪੁਰ ਸਾਹਿਬ ਆ ਪੁੱਜਾ।
ਪਿਤਾ ਦੇ ਕਹਿਣ ਤੇ ਆ ਗਿਆ ਪਰ ਸੀ ਇਹ ਧਰਮ ਵਾਲੇ ਪਾਸਿਓਂ ਉਕਾ ਹੀ ਕੋਰਾ ਥੋੜ੍ਹਾ ਨਾਸਤਿਕ ਬਿਰਤੀ ਦਾ ਸੀ ਧਰਮ ਪ੍ਰਤੀ ਸ਼ਰਧਾ ਵਿਸ਼ਵਾਸ਼ ਵਾਲਾ ਬੀਜ ਇਸ ਦੇ ਮਨ ਵਿੱਚ ਨਹੀਂ ਸੀ ਪੁੰਗਰਿਆ। ਗੁਰੂ ਸਾਹਿਬ ਦੇ ਦਰਬਾਰ ਵਿੱਚ ਬੈਠਾ ਗੁਰੂ ਸਾਹਿਬ ਦੇ ਬਚਨ ਸੁਣੇ ਪਰ ਅਸਰ ਕੁਝ ਨਾ ਹੋਇਆ। ਗੁਰੂ ਸਾਹਿਬ ਦੇ ਅਮੋਲਕ ਬਚਨ ਇਸ ਨੇ ਇਉਂ ਵਿਸਾਰ ਦਿੱਤੇ ਜਿਵੇਂ ਰੇਤ ਉਤੇ ਡੁਲਿਆ ਪਾਣੀ ਹੁੰਦਾ।
ਗੁਰੂ ਵੀ ਉਸ ਨੂੰ ਸੁਧਾਰ ਸਕਦਾ ਹੈ ਜੋ ਆਪ ਸੁਧਰਨਾ ਚਾਹੁੰਦਾ ਹੈ। ਇਸ ਲਈ ਗੁਰਬਾਣੀ ਵਿੱਚ ਭਗਤ ਕਬੀਰ ਜੀ ਕਹਿੰਦੇ ਹਨ।
ਕਬੀਰ ਸਾਚਾ ਸਤਿਗੁਰ ਕਿਆ ਕਰੈ ਜਾ ਸਿਖਾ ਮਹਿ ਚੂਕ।।
ਅੰਧੇ ਏਕ ਨਾ ਲਗਈ ਜਿਉਂ ਬਾਂਸ ਬਜਾਈਐ ਫੂਕ।।
ਭਾਵ ਕਿ ਸੱਚਾ ਸਤਿਗੁਰੂ ਕੀ ਕਰੇ ਜੇ ਸਿੱਖ ਵਿੱਚ ਹੀ ਊਣਤਾਈ ਹੈ। ਗੁਰੂ ਸਾਹਿਬ ਦੇ ਕੀਤੇ ਬਚਨਾਂ ਨੂੰ ਉਹ ਇਉਂ ਟਾਲ ਦਿੰਦਾ ਹੈ। ਜਿਉਂ ਬਾਂਸ ਵਿੱਚ ਫੂਕ ਮਾਰੇ ਤੋਂ ਦੂਜੇ ਪਾਸੇ ਨਿਕਲ ਜਾਂਦੀ ਹੈ। ਭਾਵ ਬਚਨ ਸੁਣਕੇ ਉਸ ਨੂੰ ਹਿਰਦੇ ਵਿੱਚ ਨਹੀਂ ਵਸਾਉਂਦਾ ਤੇ ਇਕ ਕੰਨ ਸੁਣਕੇ ਦੂਸਰੇ ਕੰਨ ਕੱਢ ਦਿੰਦਾ ਹੈ। ਅਜਿਹੇ ਸਿੱਖ ਦਾ ਗੁਰੂ ਕਦੇ ਵੀ ਭਲਾ ਨਹੀਂ ਕਰ ਸਕਦਾ ਭਲਾ ਉਸ ਦਾ ਹੀ ਹੋਊ ਜੋ ਗੁਰੂ ਸਾਹਿਬ ਦੇ ਬਚਨਾ ਨੂੰ ਮੰਨਦਾ ਹੈ ਅਤੇ ਉਸ ਅਨੁਸਾਰ ਜੀਵਣ ਢਾਲਦਾ ਹੈ।
ਇਸ ਨੇ ਆਪਣੇ ਪਿਤਾ ਵਲੋਂ ਦਿੱਤੀਆਂ ਸੌਗਾਤਾਂ ਗੁਰੂ ਸਾਹਿਬ ਨੂੰ ਭੇਂਟ ਕੀਤੀਆਂ।ਗੁਰੂ ਸਾਹਿਬ ਨੇ ਇਸ ਨੂੰ ਪ੍ਰਸ਼ਾਦ ਅਤੇ ਇਕ ਕੜ੍ਹਾ ਦਿੱਤਾ ਅਤੇ ਕਿਹਾ ਕਿ ਤੁਹਾਡੇ ਤੇ ਗੁਰੂ ਸਾਹਿਬ ਦੀਆਂ ਬੇਅੰਤ ਬਖਸ਼ਿਸ਼ਾਂ ਹਨ। ਗੁਰੂ ਸਾਹਿਬ ਵੱਲੋਂ ਦਿੱਤਾ ਪ੍ਰਸ਼ਾਦ ਅਤੇ ਕੜ੍ਹਾ ਦੇਖ ਇਹ ਬਹੁਤ ਹੈਰਾਨ ਹੋਇਆ ਤੇ ਸੋਚਣ ਲੱਗਾ ਐਨੀਆਂ ਵਸਤੂਆਂ ਦਿੱਤੀਆਂ ਪਰ ਇਸ ਗੁਰੂ ਨੇ ਅੱਗੋਂ ਲੋਹਾ ਦਾ ਇਕ ਕੜ੍ਹਾ ਹੀ ਦਿੱਤਾ। ਸੋਚਣ ਲੱਗਾ ਮੇਰਾ ਪਿਓ ਵੀ ਕਿੱਡਾ ਮੂਰਖ ਹੈ ਜੋ ਇਸ ਗੁਰੂ ਪਿੱਛੇ ਲੱਗਾ ਹੈ।
ਇਹ ਸੋਚਦਾ ਘਰ ਨੂੰ ਪਰਤ ਰਿਹਾ ਸੀ ਤਾਂ ਰਾਤ ਇਕ ਸਿੱਖ ਦੇ ਘਰ ਮੁਕਾਮ ਕੀਤਾ। ਬੜਾ ਸੋਚਾਂ ਵਿਚ ਪਿਆ ਉਦਾਸ ਸੀ। ਸਿੱਖ ਨੇ ਇਸ ਦੇ ਮੂੰਹ ਤੇ ਉਦਾਸੀ ਦੇਖਕੇ ਪੁੱਛਿਆ ਕੀ ਗੱਲ ਭਾਈ ਜੀ ਗੁਰੂ ਸਾਹਿਬ ਦੇ ਦਰਸ਼ਨ ਦੀਦਾਰੇ ਕਰਕੇ ਆਏ ਜੇ ਤਦ ਵੀ ਇਤਨੇ ਉਦਾਸ ਜੇ ਕੀ ਗੱਲ ਹੈ ਤਾਂ ਅੱਗੋਂ ਉਸ ਵਪਾਰੀ ਦੇ ਪੁੱਤਰ ਨੇ ਜਵਾਬ ਦਿੱਤਾ ਕਾਹਦਾ ਗੁਰੂ ਮੈਂ ਇਤਨੀਆਂ ਚੀਜ਼ਾਂ ਭੇਟ ਕੀਤੀਆਂ ਪਰ ਉਸ ਗੁਰੂ ਨੇ ਅੱਗੋਂ ਮੈਨੂੰ ਇਕ ਲੋਹੇ ਦਾ ਕੜਾ ਦਿੱਤਾ ਤੇ ਨਾਲੇ ਕਹਿ ਦਿੱਤਾ ਤੁਹਾਡੇ ਤੇ ਗੁਰੂ ਦੀਆਂ ਬਖਸ਼ਿਸ਼ਾਂ ਹਨ।
ਮੈਂਨੂੰ ਤਾਂ ਆਪਣੇ ਬਾਪ ਤੇ ਗੁੱਸਾ ਆ ਰਿਹਾ ਹੈ ਜੇ ਇਤਨਾ ਪੈਸਾ ਵਪਾਰ ਵਿੱਚ ਲਾਇਆ ਹੁੰਦਾ ਤਾਂ ਕਿਤਨਾ ਕੰਮ ਹੋਰ ਵੱਧ ਜਾਣਾ ਸੀ। ਪਰ ਸਾਰੇ ਪੈਸੇ ਬਰਬਾਦ ਕਰ ਦਿੱਤੇ। ਉਸ ਦੀਆਂ ਅਜਿਹੀਆਂ ਗੱਲਾਂ ਸੁਣਕੇ ਸਿੱਖ ਸਮਝ ਗਿਆ ਕਿ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਨੂੰ ਨਹੀਂ ਸਮਝਦਾ ਉਸ ਸਿੱਖ ਨੇ ਕਿਹਾ ਚਲ ਇਹ ਦੱਸ ਤੂੰ ਮੈਨੂੰ ਇਹ ਕੜਾ ਤੇ ਪ੍ਰਸ਼ਾਦ ਦੇਣ ਦੀ ਕਿੰਨੀ ਕੀਮਤ ਲੈਣੀ ਹੈ। ਤਾਂ ਵਪਾਰੀ ਦੇ ਪੁੱਤਰ ਨੇ ਝੱਟ ਕਿਹਾ ਪੰਜ ਸੌ ਰੁਪਏ ਮਿਲ ਜਾਣ ਤਾਂ ਵਧੀਆ ਹੈ। ਇਹ ਸੁਣ ਸਿੱਖ ਖੁਸ਼ ਹੋਗਿਆ ਉਸਨੇ ਘਰ ਦਾ ਕੁਝ ਸਮਾਨ ਸਸਤੇ ਭਾਅ ਵੇਚਿਆ ਕੁਝ ਪੈਸਾ ਉਧਾਰ ਫੜਿਆ ਤੇ ਕਿਤੋਂ ਵੀ ਪੰਜ ਸੌ ਰੁਪਈਆ ਕਰਕੇ ਉਸ ਵਪਾਰ ਦੇ ਪੁੱਤਰ ਨੂੰ ਦੇ ਦਿੱਤਾ।
ਵਪਾਰੀ ਦੇ ਪੁੱਤਰ ਨੇ ਸੋਚਿਆ ਮੈਂ ਤਾਂ ਸੋਚਦਾ ਸੀ ਮੇਰਾ ਪਿਉ ਹੀ ਮੂਰਖ ਹੈ ਪਰ ਇਹ ਤਾਂ ਉਸਤੋਂ ਵੀ ਉੱਪਰ ਹੈ। ਸਿੱਖ ਨੇ ਕਿਹਾ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਸੀ ਕਿ ਤੇਰੇ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਉਸ ਤਰ੍ਹਾਂ ਹੀ ਉਹ ਬਖਸ਼ਿਸ਼ ਤੂੰ ਮੈਨੂੰ ਦੇ ਦੇ। ਵਪਾਰੀ ਦੇ ਪੁੱਤਰ ਨੇ ਝੱਟ ਹੀ ਕਿਹਾ ਕਿ ਜੋ ਗੁਰੂ ਸਾਹਿਬ ਨੇ ਮੈਨੂੰ ਬਖਸ਼ਿਸ਼ ਕੀਤੀ ਹੈ। ਉਹ ਮੈਂ ਤੈਨੂੰ ਦਿੰਦਾ ਹਾਂ। ਸਰਬ ਲੋਹ ਦਾ ਕੜਾ ਤੇ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਲੈਕੇ ਇਹ ਸਿੱਖ ਬਹੁਤ ਖੁਸ਼ ਹੋਇਆ। ਇਹ ਇਕ ਸ਼ਰਧਾਵਾਨ ਸਿੱਖ ਸੀ ਜੋ ਗੁਰੂ ਸਾਹਿਬ ਦੀ ਬਖਸ਼ਿਸ਼ ਨੂੰ ਸਮਝਦਾ ਸੀ। ਜਿਸ ਤਰ੍ਹਾਂ ਹੀਰੇ ਦੀ ਪਰਖ ਜੌਹਰੀ ਨੂੰ ਹੀ ਹੁੰਦੀ ਹੈ। ਕਰਿਆਨੇ ਦੀਆਂ ਹੱਟੀਆਂ ਤੇ ਹੀਰੇ ਦਾ ਮੁੱਲ ਨਹੀਂ ਪੈਂਦਾ।
ਉਸੇ ਤਰ੍ਹਾਂ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਸ਼ਰਧਾ ਤੇ ਭਾਵਨਾ ਵਾਲੇ ਹੀ ਲੈਂਦੇ ਹਨ। ਦੂਸਰਿਆਂ ਤਾਂ ਸਿਰਫ਼ ਤਰਕਾਂ ਕੁਤਰਕਾਂ ਵਿੱਚ ਹੀ ਪਏ ਰਹਿੰਦੇ ਹਨ।
ਵਪਾਰੀ ਦਾ ਪੁੱਤਰ ਬਹੁਤ ਖੁਸ਼ ਹੋਇਆ ਕਿ ਉਸਨੇ ਸਿੱਖ ਨੂੰ ਮੂਰਖ ਬਣਾਕੇ ਪੰਜ ਸੌ ਰੁਪਇਆ ਕਮਾ ਲਿਆ ਹੈ ਰਸਤੇ ਵਿੱਚ ਉਸਨੇ ਉਨ੍ਹਾਂ ਪੰਜ ਸੌ ਰੁਪਇਆ ਨਾਲ ਹੀਰੇ ਖਰੀਦੇ ਤੇ ਅੱਗੇ ਮਹਿੰਗੇ ਕਰਕੇ ਵੇਚ ਦਿੱਤੇ। ਉਸ ਤੋਂ ਹੋਰ ਵਸਤੂ ਖਰੀਦੀ ਤੇ ਮਹਿੰਗੀ ਵੇਚ ਦਿੱਤੀ। ਇਸ ਤਰ੍ਹਾਂ ਪੰਜ ਸੋ ਦਾ ਇਸਨੇ ਪੰਦਰਾਂ ਸੌ ਬਣਾ ਲਿਆ। ਇਹ ਸੌਦਾ ਕਰਕੇ ਬਹੁਤ ਖੁਸ਼ ਹੋਇਆ ਤੇ ਆਪਣੇ ਪਿਤਾ ਨੂੰ ਦੱਸਣ ਲੱਗਾ ਕਿ ਦੇਖ ਮੈਂ ਕਿਤਨਾ ਵਧੀਆਂ ਵਪਾਰ ਕੀਤਾ ਹੈ। ਗੁਰੂ ਦੇ ਦਿੱਤੇ ਲੋਹੇ ਦੇ ਕੜੇ ਨੂੰ ਮੈਂ ਪੰਜ ਸੌ ਦਾ ਵੇਚਕੇ ਪੰਦਰਾਂ ਸੌ ਬਣਾ ਲਿਆ ਹੈ। ਪਿਤਾ ਨੇ ਸਾਰੀ ਗੱਲ ਸੁਣੀ ਤੇ ਮੱਥੇ ਉੱਤੇ ਹੱਥ ਮਾਰਕੇ ਬਹੁਤ ਪਛਤਾਇਆ।
ਆਖਣ ਲੱਗਾ ਇਹ ਤੂੰ ਕੀ ਕਰ ਆਇਆਂ ਹੈਂ ਉਹ ਸਿੱਖ ਮੂਰਖ ਨਹੀਂ ਸੀ ਉਹ ਜਾਣਦਾ ਸੀ ਗੁਰੂ ਸਾਹਿਬ ਦੀ ਬਖਸ਼ਿਸ਼ ਨੂੰ ਤੂੰ ਇਹ ਕਰਕੇ ਬਹੁਤ ਘਾਟਾ ਖਾਧਾ ਹੈ। ਗੱਲ ਕੀ ਥੋੜ੍ਹੀ ਹੀ ਸਮਾਂ ਪਿਆ ਜਿਸ ਗਰੀਬ ਸਿੱਖ ਨੇ ਉਹ ਕੜਾ ਤੇ ਬਖਸ਼ਿਸ਼ਾਂ ਖਰੀਦੀਆਂ ਸਨ ਉਹ ਕੁਝ ਸਮੇਂ ਵਿੱਚ ਹੀ ਅਮੀਰ ਹੋ ਗਿਆ ਤੇ ਇਧਰ ਵਪਾਰੀ ਤੇ ਉਸ ਦਾ ਪੁੱਤਰ ਦਿਨੋਂ ਦਿਨ ਘਾਟੇ ਖਾਂਦੇ ਰੋਟੀ ਤੋਂ ਵੀ ਮੁਥਾਜ ਹੋ ਗਏ।
ਵਪਾਰੀ ਨੇ ਆਪਣੇ ਪੁੱਤਰ ਨੂੰ ਨਾਲ ਲਿਆ ਤੇ ਜਿਸ ਸਿੱਖ ਨੂੰ ਕੜਾ ਵੇਚਿਆ ਸੀ ਉਸ ਪਾਸ ਗਏ ਉਸ ਨੂੰ ਨਾਲ ਲੈਕੇ ਅਨੰਦਪੁਰ ਗਏ ਤੇ ਗੁਰੂ ਸਾਹਿਬ ਤੋਂ ਭੁੱਲ ਬਖਸ਼ਾਈ।
ਪਹਿਲੇ ਸਮੇਂ ਵਿੱਚ ਬਜ਼ੁਰਗ ਗੁਰਦੁਆਰਾ ਸਾਹਿਬ ਤੋਂ ਮਿਲਿਆ ਪ੍ਰਸ਼ਾਦ ਉਥੇ ਹੀ ਖਾ ਆਉਂਦੇ ਸਨ। ਘਰ ਨਹੀਂ ਸੀ ਲਿਆਉਂਦੇ ਅਤੇ ਨਾ ਹੀ ਕਿਸੇ ਨੂੰ ਦਿੰਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਸਾਨੂੰ ਹੀ ਮਿਲੀ ਹੈ। ਜੇ ਘਰ ਲਿਜਾਣਾ ਵੀ ਹੁੰਦਾ ਤਾਂ ਆਪਣਾ ਗੱਫਾ ਛੱਕ ਕੇ ਹੋਰ ਲੈ ਲੈਂਦੇ ਸਨ। ਘਰ ਲਿਜਾਣ ਲਈ ਪਰ ਅੱਜ ਦੇਖਿਆ ਜਾਂਦਾ ਹੈ ਕਿ ਕਈ ਸੱਜਣ ਪ੍ਰਸ਼ਾਦ ਲੈਕੇ ਨਾਲ ਵਾਲਿਆਂ ਨੂੰ ਥੋੜ੍ਹਾ ਥੋੜ੍ਹਾ ਦੇ ਦਿੰਦੇ ਹਨ ਤੇ ਕਹਿੰਦੇ ਹਨ ਕਿ ਮੈਨੂੰ ਸ਼ੂਗਰ ਹੈ ਮੈਂ ਜ਼ਿਆਦਾ ਨਹੀਂ ਖਾਣਾ ਆਦਿ।
ਜਦਕਿ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੀ ਹੁੰਦੀ ਹੈ ਜੋ ਸਾਨੂੰ ਗੁਰੂ ਘਰ ਵੱਲੋਂ ਮਿਲਦੀ ਹੈ ਭਾਵੇਂ ਸਿਰਪਾਓ ਹੋਵੇ ਚਾਹੇ ਕੋਈ ਹੋਰ ਵਸਤੂ ਉਸ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਸਮਝਕੇ ਸਤਿਕਾਰਣਾ ਚਾਹੀਦਾ ਹੈ।
ਭੁੱਲ ਚੁੱਕ ਮੁਆਫ ਕਰਨਾ ਸੰਗਤ ਜੀ 🙏
Harmanpreet Singh



Share On Whatsapp

Leave a comment


ਸਾਡੀ ਰੂਹ ਰਿਹਾ ਛਿੱਲਦਾ ਅਤੀਤ ਲਿਖਦੇ
ਉਸ ਦੌਰ ਤੇ ਵੀ ਯਾਰਾ ਕੋਈ ਗੀਤ ਲਿਖਦੇ!
ਬੰਦ ਹੋ ਗਿਆ ਪੰਜਾਬ ਆਈ ਫੌਜ ਦੱਸਦੇ
ਕਿਹਨੇ ਲੰਗਰ ਵੰਡਾਏ ਲੱਗੀ ਮੌਜ ਦੱਸਦੇ
ਚੰਦੂ ਗੰਗੂ ਦੀ ਨਿਭਾਈ ਜਿੰਨੇ ਰੀਤ ਲਿਖਦੇ
ਉਸ ਦੌਰ ਤੇ ਵੀ ਯਾਰਾ ਕੋਈ ਗੀਤ ਲਿਖਦੇ!
ਕਾਹਤੋਂ ਖੰਡੇ ਨਾਲ ਭਿੜੀ ਤ੍ਰਿਸੂਲ ਦੱਸਦੇ
ਫਾਂਸੀ ਹੱਸ ਜਿੰਨੇ ਕੀਤੀ ਸੀ ਕਬੂਲ ਦੱਸਦੇ
ਜਿਹਦੀ ਸਿੱਖੀ ਨਾਲ ਨਿਭਗੀ ਪ੍ਰੀਤ ਲਿਖਦੇ
ਉਸ ਦੌਰ ਤੇ ਵੀ ਯਾਰਾ ਕੋਈ ਗੀਤ ਲਿਖਦੇ!
ਨਹਿਰਾਂ ਪੁਲੀਆਂ ਤੇ ਹੋਏ ਸਭ ਕਾਰੇ ਲਿਖ ਤੂੰ
ਲੱਗੇ ਸਾਡੇ ਜੋ ਖਿਲਾਫ਼ ਸਭ ਨਾਹਰੇ ਲਿਖ ਤੂੰ
ਕਿਹਦੀ ਬਦਲੀ ਸੀ ਪੈਸਾ ਦੇਖ ਨੀਤ ਲਿਖਦੇ
ਉਸ ਦੌਰ ਤੇ ਵੀ ਯਾਰਾ ਕੋਈ ਗੀਤ ਲਿਖਦੇ!
ਮੋਏ ਪੁੱਤ ਜੋ ਉਡੀਕਦੀਆਂ ਮਾਂਵਾ ਭੁੱਲੀਂ ਨਾ
ਸਾਡਾ ਲਹੂ ਜਿੱਥੇ ਡੁੱਲ੍ਹਿਆ ਤੂੰ ਰਾਹਾਂ ਭੁੱਲੀਂ ਨਾ
ਦਹਾਕਿਆਂ ਦੀ ਲੰਮੀ ਜਹੀ ਉਡੀਕ ਲਿਖਦੇ
ਉਸ ਦੌਰ ਤੇ ਵੀ ਯਾਰਾ ਕੋਈ ਗੀਤ ਲਿਖਦੇ!
ਲਾਸ਼ਾਂ ਲੱਭਦਾ ਜੋ ਬਣ ਗਿਆ ਲਾਸ਼ ਕੌਣ ਸੀ
ਉਦੋਂ ਦਿੱਲੀ ਦਰਬਾਰ ਦਾ ਵੇ ਖਾਸ ਕੌਣ ਸੀ
ਉਨ੍ਹਾਂ ਡਾਢਿਆਂ ਦਾ ਬਣਿਆ ਜੋ ਮੀਤ ਲਿਖਦੇ
ਉਸ ਦੌਰ ਤੇ ਵੀ ਯਾਰਾ ਕੋਈ ਗੀਤ ਲਿਖਦੇ!



Share On Whatsapp

Leave a comment





  ‹ Prev Page Next Page ›