रागु सोरठि बाणी भगत कबीर जी की घरु १
ੴ सतिगुर प्रसादि ॥
जब जरीऐ तब होए भसम तनु रहै किरम दल खाई ॥ काची गागरि नीरु परतु है इआ तन की इहै बडाई ॥१॥ काहे भईआ फिरतौ फूलिआ फूलिआ ॥ जब दस मास उरध मुख रहता सो दिनु कैसे भूलिआ ॥१॥ रहाउ ॥ जिउ मधु माखी तिउ सठोरि रसु जोरि जोरि धनु कीआ ॥ मरती बार लेहु लेहु करीऐ भूतु रहन किउ दीआ ॥२॥ देहुरी लउ बरी नारि संगि भई आगै सजन सुहेला ॥ मरघट लउ सभु लोगु कुट्मबु भइओ आगै हंसु अकेला ॥३॥ कहतु कबीर सुनहु रे प्रानी परे काल ग्रस कूआ ॥ झूठी माइआ आपु बंधाइआ जिउ नलनी भ्रमि सूआ ॥४॥२॥

अर्थ: (मरने के बाद) अगर शरीर (चिखा में) जला दिया जाए तो ये राख हो जाता है, अगर (कब्र में) टिका रहे तो कीड़ियों का दल इसे खा जाता है। (जैसे) कच्चे घड़े में पानी डाला जाता है (तो घड़ा गल जाता है और पानी बाहर निकल जाता है वैसे ही सांसें समाप्त हो जाने पर शरीर में से जीवात्मा निकल जाती है, सो,) इस शरीर का इतना सा ही माण है (जितना कि कच्चे घड़े का)।1।हे भाई! तू किस बात पे अहंकार में अफरा फिरता है? तूझे वह समय क्यों भूल गया जब तू (माँ के पेट में) दस महीने उल्टा लटका हुआ था?।1। रहाउ।जैसे मक्खी (फूलों का) रस जोड़ जोड़ के शहद इकट्ठा करती है, वैसे ही मूर्ख बँदे ने कंजूसी कर करके धन जोड़ा (पर, आखिर वह बेगाना ही हो गया)। मौत आई, तो सब यही कहते हैं– ले चलो, ले चलो, अब ये बीत चुका है(मर चुका है), ज्यादा समय घर रखने का कोई लाभ नहीं।2।घर की (बाहरी) दहलीज तक पत्नी (उस मुर्दे के) साथ जाती है, आगे सज्जन-मित्र उठा लेते हैं, मसाणों तक परिवार के व अन्य लोग जाते हैं, पर परलोक में तो जीवात्मा अकेली ही जाती है।3। कबीर जी कहते है–हे बँदे! सुन, तू उस कूएं में गिरा पड़ा है जिसे मौत ने घेरा डाल रखा है (भाव, मौत अवश्य आती है)। पर, तूने अपने आप को इस माया से बाँध रखा है जिसने साथ नहीं निभाना, जैसे तोता मौत के डर से अपने आप को नलिनी से चिपकाए रखता है ।4।2।



Share On Whatsapp

Leave a comment




ਅੰਗ : 654

ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧
ੴ ਸਤਿਗੁਰ ਪ੍ਰਸਾਦਿ ॥
ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥ ਕਾਚੀ ਗਾਗਰਿ ਨੀਰੁ ਪਰਤੁ ਹੈ ਇਆ ਤਨ ਕੀ ਇਹੈ ਬਡਾਈ ॥੧॥ ਕਾਹੇ ਭਈਆ ਫਿਰਤੌ ਫੂਲਿਆ ਫੂਲਿਆ ॥ ਜਬ ਦਸ ਮਾਸ ਉਰਧ ਮੁਖ ਰਹਤਾ ਸੋ ਦਿਨੁ ਕੈਸੇ ਭੂਲਿਆ ॥੧॥ ਰਹਾਉ ॥ ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ ॥ ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ ॥੨॥ ਦੇਹੁਰੀ ਲਉ ਬਰੀ ਨਾਰਿ ਸੰਗਿ ਭਈ ਆਗੈ ਸਜਨ ਸੁਹੇਲਾ ॥ ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ ਆਗੈ ਹੰਸੁ ਅਕੇਲਾ ॥੩॥ ਕਹਤੁ ਕਬੀਰ ਸੁਨਹੁ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ॥ ਝੂਠੀ ਮਾਇਆ ਆਪੁ ਬੰਧਾਇਆ ਜਿਉ ਨਲਨੀ ਭ੍ਰਮਿ ਸੂਆ ॥੪॥੨॥

ਅਰਥ: (ਮਰਨ ਪਿਛੋਂ) ਜੇ ਸਰੀਰ (ਚਿਖਾ ਵਿਚ) ਸਾੜਿਆ ਜਾਏ ਤਾਂ ਇਹ ਸੁਆਹ ਹੋ ਜਾਂਦਾ ਹੈ, ਜੇ (ਕਬਰ ਵਿਚ) ਟਿਕਿਆ ਰਹੇ ਤਾਂ ਕੀੜਿਆਂ ਦਾ ਦਲ ਇਸ ਨੂੰ ਖਾ ਜਾਂਦਾ ਹੈ। (ਜਿਵੇਂ) ਕੱਚੇ ਘੜੇ ਵਿਚ ਪਾਣੀ ਪੈਂਦਾ ਹੈ (ਤੇ ਘੜਾ ਗਲ ਕੇ ਪਾਣੀ ਬਾਹਰ ਨਿਕਲ ਜਾਂਦਾ ਹੈ ਤਿਵੇਂ ਸੁਆਸ ਮੁੱਕ ਜਾਣ ਤੇ ਸਰੀਰ ਵਿਚੋਂ ਭੀ ਜਿੰਦ ਨਿਕਲ ਜਾਂਦੀ ਹੈ, ਸੋ,) ਇਸ ਸਰੀਰ ਦਾ ਇਤਨਾ ਕੁ ਹੀ ਮਾਣ ਹੈ (ਜਿਤਨਾ ਕੱਚੇ ਘੜੇ ਦਾ) ।੧।ਹੇ ਭਾਈ! ਤੂੰ ਕਿਸ ਗੱਲੇ ਹੰਕਾਰ ਵਿਚ ਆਫਰਿਆ ਫਿਰਦਾ ਹੈਂ? ਤੈਨੂੰ ਉਹ ਸਮਾ ਕਿਉਂ ਭੁਲ ਗਿਆ ਹੈ ਜਦੋਂ ਤੂੰ (ਮਾਂ ਦੇ ਪੇਟ ਵਿਚ) ਦਸ ਮਹੀਨੇ ਉਲਟਾ ਟਿਕਿਆ ਰਿਹਾ ਸੈਂ?।੧।ਰਹਾਉ।ਜਿਵੇਂ ਮੱਖੀ (ਫੁੱਲਾਂ ਦਾ) ਰਸ ਜੋੜ ਜੋੜ ਕੇ ਸ਼ਹਿਦ ਇਕੱਠਾ ਕਰਦੀ ਹੈ, ਤਿਵੇਂ ਮੂਰਖ ਬੰਦੇ ਨੇ ਸਰਫ਼ੇ ਕਰ ਕਰ ਕੇ ਧਨ ਜੋੜਿਆ (ਪਰ ਆਖ਼ਰ ਉਹ ਬਿਗਾਨਾ ਹੀ ਹੋ ਗਿਆ) । ਮੌਤ ਆਈ, ਤਾਂ ਸਭ ਇਹੀ ਆਖਦੇ ਹਨ-ਲੈ ਚੱਲੋ, ਲੈ ਚੱਲੋ, ਹੁਣ ਇਹ ਬੀਤ ਚੁਕਿਆ ਹੈ, ਬਹੁਤਾ ਚਿਰ ਘਰ ਰੱਖਣ ਦਾ ਕੋਈ ਲਾਭ ਨਹੀਂ।੨।ਘਰ ਦੀ (ਬਾਹਰਲੀ) ਦਲੀਜ਼ ਤਕ ਵਹੁਟੀ (ਉਸ ਮੁਰਦੇ ਦੇ) ਨਾਲ ਜਾਂਦੀ ਹੈ, ਅਗਾਂਹ ਸੱਜਣ ਮਿੱਤਰ ਚੁੱਕ ਲੈਂਦੇ ਹਨ, ਮਸਾਣਾਂ ਤਕ ਪਰਵਾਰ ਦੇ ਬੰਦੇ ਤੇ ਹੋਰ ਲੋਕ ਜਾਂਦੇ ਹਨ, ਪਰ ਪਰਲੋਕ ਵਿਚ ਤਾਂ ਜੀਵ-ਆਤਮਾ ਇਕੱਲਾ ਹੀ ਜਾਂਦਾ ਹੈ।੩।ਕਬੀਰ ਜੀ ਆਖਦੇ ਹਨ-ਹੇ ਬੰਦੇ! ਸੁਣ, ਤੂੰ ਉਸ ਖੂਹ ਵਿਚ ਡਿੱਗਾ ਪਿਆ ਹੈਂ ਜਿਸ ਨੂੰ ਮੌਤ ਨੇ ਘੇਰਿਆ ਹੋਇਆ ਹੈ (ਭਾਵ, ਮੌਤ ਅਵੱਸ਼ ਆਉਂਦੀ ਹੈ) । ਪਰ, ਤੂੰ ਆਪਣੇ ਆਪ ਨੂੰ ਇਸ ਮਾਇਆ ਨਾਲ ਬੰਨ੍ਹ ਰੱਖਿਆ ਹੈ ਜਿਸ ਨਾਲ ਸਾਥ ਨਹੀਂ ਨਿਭਣਾ, ਜਿਵੇਂ ਤੋਤਾ ਮੌਤ ਦੇ ਡਰ ਤੋਂ ਆਪਣੇ ਆਪ ਨੂੰ ਨਲਨੀ ਨਾਲ ਚੰਬੋੜ ਰੱਖਦਾ ਹੈ (ਨੋਟ: ਨਲਨੀ ਨਾਲ ਚੰਬੜਨਾ ਤੋਤੇ ਦੀ ਫਾਹੀ ਦਾ ਕਾਰਨ ਬਣਦਾ ਹੈ, ਮਾਇਆ ਨਾਲ ਚੰਬੜੇ ਰਹਿਣਾ ਮਨੁੱਖ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ) ।੪।੨।



Share On Whatsapp

Leave a comment


ਗੁਰੂ ਲਾਧੋ ਰੇ, ਗੁਰੂ ਲਾਧੋ ਰੇ
ਦਾ ਰੋਲਾ ਕਿਸ ਸਿੱਖ ਨੇ ਪਾਇਆ ਸੀ।
ਕਮੇਂਟ ਕਰਕੇ ਦਸੋ ਜੀ।



Share On Whatsapp

View All 5 Comments
Ravneet Kaur : Bhai Makhan Shah Lubana
ਭੁਪਿੰਦਰ ਸਿੰਘ ਖਾਲਸਾ : ਬਾਬਾ ਮੱਖਣ ਸ਼ਾਹ ਲੁਬਾਣਾ



Share On Whatsapp

Leave a Comment
Ramneek Singh : Ramneek Singh





Share On Whatsapp

Leave a comment


22 ਅਪ੍ਰੈਲ , 2024
ਧੰਨ ਧੰਨ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ
ਦੇ ਗੁਰਗੱਦੀ ਗੁਰਪੁਰਬ ਦੀਆਂ ਸਮੂਹ ਸੰਗਤਾਂ
ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ 🙏🙏



Share On Whatsapp

Leave a comment


आसा महला ४ छंत ॥ वडा मेरा गोविंदु अगम अगोचरु आदि निरंजनु निरंकारु जीउ ॥ ता की गति कही न जाई अमिति वडिआई मेरा गोविंदु अलख अपार जीउ ॥ गोविंदु अलख अपारु अपर्मपरु आपु आपणा जाणै ॥ किआ इह जंत विचारे कहीअहि जो तुधु आखि वखाणै ॥ जिस नो नदरि करहि तूं अपणी सो गुरमुखि करे वीचारु जीउ ॥ वडा मेरा गोविंदु अगम अगोचरु आदि निरंजनु निरंकारु जीउ ॥१॥ तूं आदि पुरखु अपर्मपरु करता तेरा पारु न पाइआ जाइ जीउ ॥ तूं घट घट अंतरि सरब निरंतरि सभ महि रहिआ समाइ जीउ ॥ घट अंतरि पारब्रहमु परमेसरु ता का अंतु न पाइआ ॥ तिसु रूपु न रेख अदिसटु अगोचरु गुरमुखि अलखु लखाइआ ॥ सदा अनंदि रहै दिनु राती सहजे नामि समाइ जीउ ॥ तूं आदि पुरखु अपर्मपरु करता तेरा पारु न पाइआ जाइ जीउ ॥२॥ तूं सति परमेसरु सदा अबिनासी हरि हरि गुणी निधानु जीउ ॥ हरि हरि प्रभु एको अवरु न कोई तूं आपे पुरखु सुजानु जीउ ॥ पुरखु सुजानु तूं परधानु तुधु जेवडु अवरु न कोई ॥ तेरा सबदु सभु तूंहै वरतहि तूं आपे करहि सु होई ॥ हरि सभ महि रविआ एको सोई गुरमुखि लखिआ हरि नामु जीउ ॥ तूं सति परमेसरु सदा अबिनासी हरि हरि गुणी निधानु जीउ ॥३॥ सभु तूंहै करता सभ तेरी वडिआई जिउ भावै तिवै चलाइ जीउ ॥ तुधु आपे भावै तिवै चलावहि सभ तेरै सबदि समाइ जीउ ॥ सभ सबदि समावै जां तुधु भावै तेरै सबदि वडिआई ॥ गुरमुखि बुधि पाईऐ आपु गवाईऐ सबदे रहिआ समाई ॥ तेरा सबदु अगोचरु गुरमुखि पाईऐ नानक नामि समाइ जीउ ॥ सभु तूंहै करता सभ तेरी वडिआई जिउ भावै तिवै चलाइ जीउ ॥४॥७॥१४॥

अर्थ :-(हे भाई !) मेरा गोविंद (सब से) बड़ा है (किसी सयानप के साथ उस तक मनुख की) पहुँच नहीं हो सकती, वह ज्ञान-इन्द्रियों की पहुँच से परे है, (सारे जगत का) मूल है, उस को माया की कालिख नहीं लग सकती, उस की कोई खास रूप नहीं बताया जा सकता। (हे भाई !) यह नहीं बताया जा सकता कि परमात्मा किस प्रकार का है, उस का बड़प्पन भी मापा नहीं जा सकता (हे भाई !) मेरा वह गोविंद ब्यान से बाहर है बयंत है। परे से परे है, अपने आप को वह ही जानता है। इन जीवों विचारिआँ की क्या समरथा है (कि उस का सवरूप बता सके) ? (हे भगवान ! कोई भी ऐसा जीव नहीं है) जो तेरी हस्ती को ब्यान कर के समझा सके। हे भगवान ! जिस मनुख के ऊपर तूँ अपनी कृपा की निगाह करता हैं, वह गुरु की शरण में आकर (तेरे गुणों की) विचार करता है। (हे भाई !) मेरा गोविंद (सब से) बड़ा है, (किसी सयानप के साथ उस तक मनुख की) पहुँच नहीं हो सकती, वह ज्ञान-इन्द्रियों की पहुँच से परे है, (सारे जगत का) मूल है उस को माया की कालिख नहीं लग सकती उस की कोई खास रूप नहीं बताया जा सकता।1। हे भगवान ! तूँ सारे जगत का मूल हैं और सर्व-व्यापक हैं, तूँ परे से परे हैं और सारी रचना का रचनहार हैं। तेरी हस्ती का पारला किनारा (किसी से) खोजा नहीं जा सकता। तूँ हरेक शरीर में मौजूद हैं, तूँ एक-रस सभी में समा रहा हैं। हे भाई ! पारब्रह्म परमेश्वर हरेक शरीर के अंदर मौजूद है उस के गुणों का अंत (कोई जीव) नहीं पा सकता। उस भगवान का कोई खास रूप कोई खास चिहन चक्र बताया नहीं जा सकता। वह भगवान (इन आँखों के साथ) दिखता नहीं वह ज्ञान-इन्द्रियों की पहुँच से परे है, गुरु के द्वारा ही यह समझ पड़ती है कि उस परमात्मा का सवरूप ब्यान नहीं किया जा सकता। (जो मनुख गुरु की शरण पड़ता (शरण में आता) है वह) दिन रात हर समय आत्मिक आनंद में मगन रहता है, परमात्मा के नाम में लीन रहता है। हे भगवान ! तूँ सारे जगत का मूल हैं और सर्व-व्यापक हैं, तूँ परे से परे हैं और सारी रचना का रचनहार हैं। तेरी हस्ती का पारला किनारा (किसी से) खोजा नहीं जा सकता।2। हे भगवान ! तूँ सदा कायम रहने वाला हैं तूँ सब से बड़ा हैं, तूँ कभी भी नास होने वाला नहीं हैं, तूँ सारे गुणों का खजाना हैं। हे हरि ! तूँ ही एक एक स्वामी हैं, तेरे बराबर का ओर कोई नहीं है तूँ आप ही सब के अंदर मौजूद हैं, तूँ आप ही सब के दिल की जानने वाला हैं। हे हरि ! तूँ सब में व्यापक हैं, तूँ घट घट की जानने वाला हैं, तूँ सब से शिरोमणी हैं, तेरे जितना ओर कोई नहीं है। हर जगह तेरा ही हुक्म चल रहा है, हर जगह तूँ ही तूँ मौजूद हैं, जगत में वही र्थोंड़ा साजो तूँ आप ही करता हैं। हे भाई ! सारी सृष्टि में एक वह परमात्मा ही रम रहा है, गुरु की शरण आने से उस परमात्मा के नाम की सूझ पड़ती है। हे भगवान ! तूँ सदा कायम रहने वाला हैं, तूँ सब से बड़ा हाकम हैं, तूँ कभी भी नास होने वाला नहीं हैं, तूँ सारे गुणों का खजाना हैं।3। हे करतार ! हर जगह तूँ ही तूँ हैं, सारी सृष्टि तेरे ही तेज-प्रताप का प्रकाश है। हे करतार ! जैसे तुझे अच्छा लगे, उसी प्रकार, (अपनी इस रचना को अपने हुक्म में) चला। हे करतार ! जैसे तुझे आप को अच्छा लगता है उसी प्रकार तूँ सृष्टि को कार्य लगा रहा हैं, सारी लोकाई तेरे ही हुक्म के अनुसार हो के चलती है। सारी लोकाई तेरे हुक्म में ही टिकी रहती है, जब तुझे अच्छा लगता है, तो तेरे हुक्म अनुसार ही (जीवों को) आदर-मान मिलता है। हे भाई ! अगर गुरु की शरण में आकर अच्छी समझ हासिल कर लऐ, अगर (अपने अंदर से) हऊमै-अहंकार दूर कर लऐ, तो गुर-शब्द की बरकत के साथ वह करतार हर जगह व्यापक दिखता है। हे नानक ! (बोल-हे करतार !) तेरा हुक्म जीवों के ज्ञान-इन्द्रियों की पहुँच से परे है (तेरे हुक्म की समझ) गुरु की शरण आने से प्राप्त होती है, (जिस मनुख को प्राप्त होती है वह तेरे) नाम में लीन हो जाता है। हे करतार ! हर जगह तूँ ही तूँ हैं, सारी सृष्टि तेरे ही तेज-प्रताप का प्रकाश है। हे करतार ! जैसे तुझे अच्छा लगे उसी प्रकार (अपनी इस सृष्टि को अपने हुक्म में) चला।4।7।14।



Share On Whatsapp

Leave a comment




ਅੰਗ : 448

ਆਸਾ ਮਹਲਾ ੪ ਛੰਤ ॥ ਵਡਾ ਮੇਰਾ ਗੋਵਿੰਦੁ ਅਗਮ ਅਗੋਚਰੁ ਆਦਿ ਨਿਰੰਜਨੁ ਨਿਰੰਕਾਰੁ ਜੀਉ ॥ ਤਾ ਕੀ ਗਤਿ ਕਹੀ ਨ ਜਾਈ ਅਮਿਤਿ ਵਡਿਆਈ ਮੇਰਾ ਗੋਵਿੰਦੁ ਅਲਖ ਅਪਾਰ ਜੀਉ ॥ ਗੋਵਿੰਦੁ ਅਲਖ ਅਪਾਰੁ ਅਪਰੰਪਰੁ ਆਪੁ ਆਪਣਾ ਜਾਣੈ ॥ ਕਿਆ ਇਹ ਜੰਤ ਵਿਚਾਰੇ ਕਹੀਅਹਿ ਜੋ ਤੁਧੁ ਆਖਿ ਵਖਾਣੈ ॥ ਜਿਸ ਨੋ ਨਦਰਿ ਕਰਹਿ ਤੂੰ ਅਪਣੀ ਸੋ ਗੁਰਮੁਖਿ ਕਰੇ ਵੀਚਾਰੁ ਜੀਉ ॥ ਵਡਾ ਮੇਰਾ ਗੋਵਿੰਦੁ ਅਗਮ ਅਗੋਚਰੁ ਆਦਿ ਨਿਰੰਜਨੁ ਨਿਰੰਕਾਰੁ ਜੀਉ ॥੧॥ ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਤੇਰਾ ਪਾਰੁ ਨ ਪਾਇਆ ਜਾਇ ਜੀਉ ॥ ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਸਭ ਮਹਿ ਰਹਿਆ ਸਮਾਇ ਜੀਉ ॥ ਘਟ ਅੰਤਰਿ ਪਾਰਬ੍ਰਹਮੁ ਪਰਮੇਸਰੁ ਤਾ ਕਾ ਅੰਤੁ ਨ ਪਾਇਆ ॥ ਤਿਸੁ ਰੂਪੁ ਨ ਰੇਖ ਅਦਿਸਟੁ ਅਗੋਚਰੁ ਗੁਰਮੁਖਿ ਅਲਖੁ ਲਖਾਇਆ ॥ ਸਦਾ ਅਨੰਦਿ ਰਹੈ ਦਿਨੁ ਰਾਤੀ ਸਹਜੇ ਨਾਮਿ ਸਮਾਇ ਜੀਉ ॥ ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਤੇਰਾ ਪਾਰੁ ਨ ਪਾਇਆ ਜਾਇ ਜੀਉ ॥੨॥ ਤੂੰ ਸਤਿ ਪਰਮੇਸਰੁ ਸਦਾ ਅਬਿਨਾਸੀ ਹਰਿ ਹਰਿ ਗੁਣੀ ਨਿਧਾਨੁ ਜੀਉ ॥ ਹਰਿ ਹਰਿ ਪ੍ਰਭੁ ਏਕੋ ਅਵਰੁ ਨ ਕੋਈ ਤੂੰ ਆਪੇ ਪੁਰਖੁ ਸੁਜਾਨੁ ਜੀਉ ॥ ਪੁਰਖੁ ਸੁਜਾਨੁ ਤੂੰ ਪਰਧਾਨੁ ਤੁਧੁ ਜੇਵਡੁ ਅਵਰੁ ਨ ਕੋਈ ॥ ਤੇਰਾ ਸਬਦੁ ਸਭੁ ਤੂੰਹੈ ਵਰਤਹਿ ਤੂੰ ਆਪੇ ਕਰਹਿ ਸੁ ਹੋਈ ॥ ਹਰਿ ਸਭ ਮਹਿ ਰਵਿਆ ਏਕੋ ਸੋਈ ਗੁਰਮੁਖਿ ਲਖਿਆ ਹਰਿ ਨਾਮੁ ਜੀਉ ॥ ਤੂੰ ਸਤਿ ਪਰਮੇਸਰੁ ਸਦਾ ਅਬਿਨਾਸੀ ਹਰਿ ਹਰਿ ਗੁਣੀ ਨਿਧਾਨੁ ਜੀਉ ॥੩॥ ਸਭੁ ਤੂੰਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੈ ਤਿਵੈ ਚਲਾਇ ਜੀਉ ॥ ਤੁਧੁ ਆਪੇ ਭਾਵੈ ਤਿਵੈ ਚਲਾਵਹਿ ਸਭ ਤੇਰੈ ਸਬਦਿ ਸਮਾਇ ਜੀਉ ॥ ਸਭ ਸਬਦਿ ਸਮਾਵੈ ਜਾਂ ਤੁਧੁ ਭਾਵੈ ਤੇਰੈ ਸਬਦਿ ਵਡਿਆਈ ॥ ਗੁਰਮੁਖਿ ਬੁਧਿ ਪਾਈਐ ਆਪੁ ਗਵਾਈਐ ਸਬਦੇ ਰਹਿਆ ਸਮਾਈ ॥ ਤੇਰਾ ਸਬਦੁ ਅਗੋਚਰੁ ਗੁਰਮੁਖਿ ਪਾਈਐ ਨਾਨਕ ਨਾਮਿ ਸਮਾਇ ਜੀਉ ॥ ਸਭੁ ਤੂੰਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੈ ਤਿਵੈ ਚਲਾਇ ਜੀਉ ॥੪॥੭॥੧੪॥

ਅਰਥ: (ਹੇ ਭਾਈ!) ਮੇਰਾ ਗੋਵਿੰਦ (ਸਭ ਤੋਂ) ਵੱਡਾ ਹੈ (ਕਿਸੇ ਸਿਆਣਪ ਨਾਲ ਉਸ ਤਕ ਮਨੁੱਖ ਦੀ) ਪਹੁੰਚ ਨਹੀਂ ਹੋ ਸਕਦੀ, ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਸਾਰੇ ਜਗਤ ਦਾ) ਮੂਲ ਹੈ, ਉਸ ਨੂੰ ਮਾਇਆ ਦੀ ਕਾਲਖ ਨਹੀਂ ਲੱਗ ਸਕਦੀ, ਉਸ ਦੀ ਕੋਈ ਖ਼ਾਸ ਸ਼ਕਲ ਨਹੀਂ ਦੱਸੀ ਜਾ ਸਕਦੀ। (ਹੇ ਭਾਈ!) ਇਹ ਨਹੀਂ ਦੱਸਿਆ ਜਾ ਸਕਦਾ ਕਿ ਪਰਮਾਤਮਾ ਕਿਹੋ ਜਿਹਾ ਹੈ, ਉਸ ਦਾ ਵਡੱਪਣ ਭੀ ਮਿਣਿਆ ਨਹੀਂ ਜਾ ਸਕਦਾ (ਹੇ ਭਾਈ!) ਮੇਰਾ ਉਹ ਗੋਵਿੰਦ ਬਿਆਨ ਤੋਂ ਬਾਹਰ ਹੈ ਬੇਅੰਤ ਹੈ। ਪਰੇ ਤੋਂ ਪਰੇ ਹੈ, ਆਪਣੇ ਆਪ ਨੂੰ ਉਹ ਹੀ ਜਾਣਦਾ ਹੈ। ਇਹਨਾਂ ਜੀਵਾਂ ਵਿਚਾਰਿਆਂ ਦੀ ਕੀਹ ਪਾਂਇਆਂ ਹੈ (ਕਿ ਉਸ ਦਾ ਸਰੂਪ ਦੱਸ ਸੱਕਣ)? (ਹੇ ਪ੍ਰਭੂ! ਕੋਈ ਭੀ ਐਸਾ ਜੀਵ ਨਹੀਂ ਹੈ) ਜੋ ਤੇਰੀ ਹਸਤੀ ਨੂੰ ਬਿਆਨ ਕਰ ਕੇ ਸਮਝਾ ਸਕੇ। ਹੇ ਪ੍ਰਭੂ! ਜਿਸ ਮਨੁੱਖ ਉਤੇ ਤੂੰ ਆਪਣੀ ਮੇਹਰ ਦੀ ਨਿਗਾਹ ਕਰਦਾ ਹੈਂ, ਉਹ ਗੁਰੂ ਦੀ ਸਰਨ ਪੈ ਕੇ (ਤੇਰੇ ਗੁਣਾਂ ਦੀ) ਵਿਚਾਰ ਕਰਦਾ ਹੈ। (ਹੇ ਭਾਈ!) ਮੇਰਾ ਗੋਵਿੰਦ (ਸਭ ਤੋਂ) ਵੱਡਾ ਹੈ, (ਕਿਸੇ ਸਿਆਣਪ ਨਾਲ ਉਸ ਤਕ ਮਨੁੱਖ ਦੀ) ਪਹੁੰਚ ਨਹੀਂ ਹੋ ਸਕਦੀ, ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਸਾਰੇ ਜਗਤ ਦਾ) ਮੂਲ ਹੈ ਉਸ ਨੂੰ ਮਾਇਆ ਦੀ ਕਾਲਖ ਨਹੀਂ ਲੱਗ ਸਕਦੀ ਉਸ ਦੀ ਕੋਈ ਖ਼ਾਸ ਸ਼ਕਲ ਨਹੀਂ ਦੱਸੀ ਜਾ ਸਕਦੀ।1। ਅਰਥ:- ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਮੂਲ ਹੈਂ ਤੇ ਸਰਬ-ਵਿਆਪਕ ਹੈਂ, ਤੂੰ ਪਰੇ ਤੋਂ ਪਰੇ ਹੈਂ ਤੇ ਸਾਰੀ ਰਚਨਾ ਦਾ ਰਚਨਹਾਰ ਹੈਂ। ਤੇਰੀ ਹਸਤੀ ਦਾ ਪਾਰਲਾ ਬੰਨਾ (ਕਿਸੇ ਨੂੰ) ਲੱਭ ਨਹੀਂ ਸਕਦਾ। ਤੂੰ ਹਰੇਕ ਸਰੀਰ ਵਿਚ ਮੌਜੂਦ ਹੈਂ, ਤੂੰ ਇਕ-ਰਸ ਸਭਨਾਂ ਵਿਚ ਸਮਾ ਰਿਹਾ ਹੈਂ। ਹੇ ਭਾਈ! ਪਾਰਬ੍ਰਹਮ ਪਰਮੇਸਰ ਹਰੇਕ ਸਰੀਰ ਦੇ ਅੰਦਰ ਮੌਜੂਦ ਹੈ ਉਸ ਦੇ ਗੁਣਾਂ ਦਾ ਅੰਤ (ਕੋਈ ਜੀਵ) ਨਹੀਂ ਪਾ ਸਕਦਾ। ਉਸ ਪ੍ਰਭੂ ਦਾ ਕੋਈ ਖ਼ਾਸ ਰੂਪ ਕੋਈ ਖ਼ਾਸ ਚਿਹਨ ਚੱਕਰ ਦੱਸਿਆ ਨਹੀਂ ਜਾ ਸਕਦਾ। ਉਹ ਪ੍ਰਭੂ (ਇਹਨਾਂ ਅੱਖਾਂ ਨਾਲ) ਦਿੱਸਦਾ ਨਹੀਂ ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਗੁਰੂ ਦੀ ਰਾਹੀਂ ਹੀ ਇਹ ਸਮਝ ਪੈਂਦੀ ਹੈ ਕਿ ਉਸ ਪਰਮਾਤਮਾ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। (ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ) ਦਿਨ ਰਾਤ ਹਰ ਵੇਲੇ ਆਤਮਕ ਆਨੰਦ ਵਿਚ ਮਗਨ ਰਹਿੰਦਾ ਹੈ, ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ। ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਮੂਲ ਹੈਂ ਤੇ ਸਰਬ-ਵਿਆਪਕ ਹੈਂ, ਤੂੰ ਪਰੇ ਤੋਂ ਪਰੇ ਹੈਂ ਤੇ ਸਾਰੀ ਰਚਨਾ ਦਾ ਰਚਨਹਾਰ ਹੈਂ। ਤੇਰੀ ਹਸਤੀ ਦਾ ਪਾਰਲਾ ਬੰਨਾ (ਕਿਸੇ ਨੂੰ) ਲੱਭ ਨਹੀਂ ਸਕਦਾ।2। ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ ਤੂੰ ਸਭ ਤੋਂ ਵੱਡਾ ਹੈਂ, ਤੂੰ ਕਦੇ ਭੀ ਨਾਸ ਹੋਣ ਵਾਲਾ ਨਹੀਂ ਹੈਂ, ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ। ਹੇ ਹਰੀ! ਤੂੰ ਹੀ ਇਕੋ ਇਕ ਮਾਲਕ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਤੂੰ ਆਪ ਹੀ ਸਭ ਦੇ ਅੰਦਰ ਮੌਜੂਦ ਹੈਂ, ਤੂੰ ਆਪ ਹੀ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ। ਹੇ ਹਰੀ! ਤੂੰ ਸਭ ਵਿਚ ਵਿਆਪਕ ਹੈਂ, ਤੂੰ ਘਟ ਘਟ ਦੀ ਜਾਣਨ ਵਾਲਾ ਹੈਂ, ਤੂੰ ਸਭ ਤੋਂ ਸ਼ਿਰੋਮਣੀ ਹੈਂ, ਤੇਰੇ ਜੇਡਾ ਹੋਰ ਕੋਈ ਨਹੀਂ ਹੈ। ਹਰ ਥਾਂ ਤੇਰਾ ਹੀ ਹੁਕਮ ਚੱਲ ਰਿਹਾ ਹੈ, ਹਰ ਥਾਂ ਤੂੰ ਹੀ ਤੂੰ ਮੌਜੂਦ ਹੈਂ, ਜਗਤ ਵਿਚ ਉਹੀ ਹੁੰਦਾ ਹੈ ਜੋ ਤੂੰ ਆਪ ਹੀ ਕਰਦਾ ਹੈਂ। ਹੇ ਭਾਈ! ਸਾਰੀ ਸ੍ਰਿਸ਼ਟੀ ਵਿਚ ਇਕ ਉਹ ਪਰਮਾਤਮਾ ਹੀ ਰਮ ਰਿਹਾ ਹੈ, ਗੁਰੂ ਦੀ ਸਰਨ ਪਿਆਂ ਉਸ ਪਰਮਾਤਮਾ ਦੇ ਨਾਮ ਦੀ ਸੂਝ ਪੈਂਦੀ ਹੈ। ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਸਭ ਤੋਂ ਵੱਡਾ ਹਾਕਮ ਹੈਂ, ਤੂੰ ਕਦੇ ਭੀ ਨਾਸ ਹੋਣ ਵਾਲਾ ਨਹੀਂ ਹੈਂ, ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ।3। ਹੇ ਕਰਤਾਰ! ਹਰ ਥਾਂ ਤੂੰ ਹੀ ਤੂੰ ਹੈਂ, ਸਾਰੀ ਸ੍ਰਿਸ਼ਟੀ ਤੇਰੇ ਹੀ ਤੇਜ-ਪ੍ਰਤਾਪ ਦਾ ਪ੍ਰਕਾਸ਼ ਹੈ। ਹੇ ਕਰਤਾਰ! ਜਿਵੇਂ ਤੈਨੂੰ ਚੰਗਾ ਲੱਗੇ, ਤਿਵੇਂ, (ਆਪਣੀ ਇਸ ਰਚਨਾ ਨੂੰ ਆਪਣੇ ਹੁਕਮ ਵਿਚ) ਤੋਰ। ਹੇ ਕਰਤਾਰ! ਜਿਵੇਂ ਤੈਨੂੰ ਆਪ ਨੂੰ ਚੰਗਾ ਲੱਗਦਾ ਹੈ ਤਿਵੇਂ ਤੂੰ ਸ੍ਰਿਸ਼ਟੀ ਨੂੰ ਕਾਰੇ ਲਾ ਰਿਹਾ ਹੈਂ, ਸਾਰੀ ਲੁਕਾਈ ਤੇਰੇ ਹੀ ਹੁਕਮ ਦੇ ਅਨੁਸਾਰ ਹੋ ਕੇ ਤੁਰਦੀ ਹੈ। ਸਾਰੀ ਲੁਕਾਈ ਤੇਰੇ ਹੁਕਮ ਵਿਚ ਹੀ ਟਿਕੀ ਰਹਿੰਦੀ ਹੈ, ਜਦੋਂ ਤੈਨੂੰ ਚੰਗਾ ਲੱਗਦਾ ਹੈ, ਤਾਂ ਤੇਰੇ ਹੁਕਮ ਅਨੁਸਾਰ ਹੀ (ਜੀਵਾਂ ਨੂੰ) ਆਦਰ-ਮਾਣ ਮਿਲਦਾ ਹੈ। ਹੇ ਭਾਈ! ਜੇ ਗੁਰੂ ਦੀ ਸਰਨ ਪੈ ਕੇ ਚੰਗੀ ਅਕਲ ਹਾਸਲ ਕਰ ਲਈਏ, ਜੇ (ਆਪਣੇ ਅੰਦਰੋਂ) ਹਉਮੈ-ਅਹੰਕਾਰ ਦੂਰ ਕਰ ਲਈਏ, ਤਾਂ ਗੁਰ-ਸ਼ਬਦ ਦੀ ਬਰਕਤਿ ਨਾਲ ਉਹ ਕਰਤਾਰ ਹਰ ਥਾਂ ਵਿਆਪਕ ਦਿੱਸਦਾ ਹੈ। ਹੇ ਨਾਨਕ! (ਆਖ—ਹੇ ਕਰਤਾਰ!) ਤੇਰਾ ਹੁਕਮ ਜੀਵਾਂ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ (ਤੇਰੇ ਹੁਕਮ ਦੀ ਸਮਝ) ਗੁਰੂ ਦੀ ਸਰਨ ਪਿਆਂ ਪ੍ਰਾਪਤ ਹੁੰਦੀਾ ਹੈ, (ਜਿਸ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਉਹ ਤੇਰੇ) ਨਾਮ ਵਿਚ ਲੀਨ ਹੋ ਜਾਂਦਾ ਹੈ। ਹੇ ਕਰਤਾਰ! ਹਰ ਥਾਂ ਤੂੰ ਹੀ ਤੂੰ ਹੈਂ, ਸਾਰੀ ਸ੍ਰਿਸ਼ਟੀ ਤੇਰੇ ਹੀ ਤੇਜ-ਪ੍ਰਤਾਪ ਦਾ ਪ੍ਰਕਾਸ਼ ਹੈ। ਹੇ ਕਰਤਾਰ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ (ਆਪਣੀ ਇਸ ਸ੍ਰਿਸ਼ਟੀ ਨੂੰ ਆਪਣੇ ਹੁਕਮ ਵਿਚ) ਤੋਰ।4।7।14।



Share On Whatsapp

View All 2 Comments
ਦਲਬੀਰ ਸਿੰਘ : 🙏🙏ੴਸਤਿਨਾਮ ਕਰਤਾ ਪੁਰਖ ਨਿਰ ਭੳ ਨਿਰ ਵੈਰ ਅਕਾਲ ਮੂਰਤਿ ਅਜੂਣੀ ਸਵੈ ਭੰਗ ਗੁਰਪ੍ਰਸਾਦਿ 🙏🙏
Chandpreet Singh : ਵਾਹਿਗੁਰੂ ਜੀ🙏

सलोकु मः ३ ॥ पड़णा गुड़णा संसार की कार है अंदरि त्रिसना विकारु ॥ हउमै विचि सभि पड़ि थके दूजै भाइ खुआरु ॥ सो पड़िआ सो पंडितु बीना गुर सबदि करे वीचारु ॥ अंदरु खोजै ततु लहै पाए मोख दुआरु ॥ गुण निधानु हरि पाइआ सहजि करे वीचारु ॥ धंनु वापारी नानका जिसु गुरमुखि नामु अधारु ॥१॥ मः ३ ॥ विणु मनु मारे कोइ न सिझई वेखहु को लिव लाइ ॥ भेखधारी तीरथी भवि थके ना एहु मनु मारिआ जाइ ॥ गुरमुखि एहु मनु जीवतु मरै सचि रहै लिव लाइ ॥ नानक इसु मन की मलु इउ उतरै हउमै सबदि जलाइ ॥२॥ पउड़ी ॥ हरि हरि संत मिलहु मेरे भाई हरि नामु द्रिड़ावहु इक किनका ॥ हरि हरि सीगारु बनावहु हरि जन हरि कापड़ु पहिरहु खिम का ॥ ऐसा सीगारु मेरे प्रभ भावै हरि लागै पिआरा प्रिम का ॥ हरि हरि नामु बोलहु दिनु राती सभि किलबिख काटै इक पलका ॥ हरि हरि दइआलु होवै जिसु उपरि सो गुरमुखि हरि जपि जिणका ॥२१॥

अर्थ: पढ़ना और विचारना संसार का काम (ही हो गया) है (भावार्थ, अन्य व्यवहारों की तरह यह भी एक व्यवहार ही बन गया है, पर) हृदय में तृष्णा और विकार (टिके ही रहते) हैं। अहंकार में सारे (पंडित) पढ़ पढ़ कर थक गए हैं, माया के मोह में परेशान ही होते हैं। वह मनुष्य पढ़ा हुआ और समझदार पंडित है (भावार्थ, उस मनुष्य को पंडित समझो), जो सतिगुरू के श़ब्द में विचार करता है, जो अपने मन को खोजता है (अंदर से) हरी को खोज लेता है और (तृष्णा से) बचने के लिए मार्ग खोज लेता है, जो गुणों के ख़ज़ाने हरी को प्राप्त करता है और आतमिक अडोलता में टिक कर परमात्मा के गुणों में सुरती जोड़ी रखता है। हे नानक जी! इस तरह सतिगुरू के सनमुख हो कर जिस मनुष्य को ‘नाम’ आसरा (रूप) है, उस नाम का व्यापारी मुबारिक है ॥१॥ आप कोई भी मनुष्य ब्रिती जोड़ कर देख लो, मन को काबू करे बिना कोई कामयाब नहीं (भावार्थ, किसी का परिश्रम काम नहीं आया)। भेख करने वाले (साधू भी) तीर्थों की यात्रा कर के रह गए हैं, (इस तरह) यह मन मारा नहीं जाता। सतिगुरू के सनमुख हो कर मनुष्य सच्चे हरी में ब्रिती जोड़ी रखता है (इस लिए) उस का मन जीवित रहते हुए ही मरा हुआ है (भावार्थ, माया में रहते हुए भी माया से निरलेप है।) हे नानक जी! इस मन की मैल इस तरह उतरती है कि (मन की) हउमै (सतिगुरू के) श़ब्द के द्वारा जलाई जाए ॥२॥ हे मेरे भाई संत जनों! एक किनका मात्र (मुझे भी) हरी का नाम जपावो। हे हरी जनों! हरी के नाम का सिंगार बनावो, और माफ़ी की पुश़ाक पहनावो। इस तरह का सिंगार प्यारे हरी को अच्छा लगता है, हरी को प्रेम का सिंगार प्यारा लगता है। दिन रात हरी का नाम सिमरो, एक पल में सभी पाप कट देंगे। जिस गुरमुख पर हरी दयाल होता है, वह हरी का सिमरन कर के (संसार से) जीत (कर) जाता है ॥२१॥



Share On Whatsapp

Leave a comment


ਅੰਗ : 650

ਸਲੋਕੁ ਮਃ ੩ ॥ ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰਿ ਤ੍ਰਿਸਨਾ ਵਿਕਾਰੁ ॥ ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ ॥ ਸੋ ਪੜਿਆ ਸੋ ਪੰਡਿਤੁ ਬੀਨਾ ਗੁਰ ਸਬਦਿ ਕਰੇ ਵੀਚਾਰੁ ॥ ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ ॥ ਗੁਣ ਨਿਧਾਨੁ ਹਰਿ ਪਾਇਆ ਸਹਜਿ ਕਰੇ ਵੀਚਾਰੁ ॥ ਧੰਨੁ ਵਾਪਾਰੀ ਨਾਨਕਾ ਜਿਸੁ ਗੁਰਮੁਖਿ ਨਾਮੁ ਅਧਾਰੁ ॥੧॥ ਮਃ ੩ ॥ ਵਿਣੁ ਮਨੁ ਮਾਰੇ ਕੋਇ ਨ ਸਿਝਈ ਵੇਖਹੁ ਕੋ ਲਿਵ ਲਾਇ ॥ ਭੇਖਧਾਰੀ ਤੀਰਥੀ ਭਵਿ ਥਕੇ ਨਾ ਏਹੁ ਮਨੁ ਮਾਰਿਆ ਜਾਇ ॥ ਗੁਰਮੁਖਿ ਏਹੁ ਮਨੁ ਜੀਵਤੁ ਮਰੈ ਸਚਿ ਰਹੈ ਲਿਵ ਲਾਇ ॥ ਨਾਨਕ ਇਸੁ ਮਨ ਕੀ ਮਲੁ ਇਉ ਉਤਰੈ ਹਉਮੈ ਸਬਦਿ ਜਲਾਇ ॥੨॥ ਪਉੜੀ ॥ ਹਰਿ ਹਰਿ ਸੰਤ ਮਿਲਹੁ ਮੇਰੇ ਭਾਈ ਹਰਿ ਨਾਮੁ ਦ੍ਰਿੜਾਵਹੁ ਇਕ ਕਿਨਕਾ ॥ ਹਰਿ ਹਰਿ ਸੀਗਾਰੁ ਬਨਾਵਹੁ ਹਰਿ ਜਨ ਹਰਿ ਕਾਪੜੁ ਪਹਿਰਹੁ ਖਿਮ ਕਾ ॥ ਐਸਾ ਸੀਗਾਰੁ ਮੇਰੇ ਪ੍ਰਭ ਭਾਵੈ ਹਰਿ ਲਾਗੈ ਪਿਆਰਾ ਪ੍ਰਿਮ ਕਾ ॥ ਹਰਿ ਹਰਿ ਨਾਮੁ ਬੋਲਹੁ ਦਿਨੁ ਰਾਤੀ ਸਭਿ ਕਿਲਬਿਖ ਕਾਟੈ ਇਕ ਪਲਕਾ ॥ ਹਰਿ ਹਰਿ ਦਇਆਲੁ ਹੋਵੈ ਜਿਸੁ ਉਪਰਿ ਸੋ ਗੁਰਮੁਖਿ ਹਰਿ ਜਪਿ ਜਿਣਕਾ ॥੨੧॥

ਅਰਥ: ਪੜ੍ਹਨਾ ਤੇ ਵਿਚਾਰਨਾ ਸੰਸਾਰ ਦਾ ਕੰਮ (ਹੀ ਹੋ ਗਿਆ) ਹੈ (ਭਾਵ, ਹੋਰ ਵਿਹਾਰਾਂ ਵਾਂਗ ਇਹ ਭੀ ਇਕ ਵਿਹਾਰ ਹੀ ਬਣ ਗਿਆ ਹੈ, ਪਰ) ਹਿਰਦੇ ਵਿਚ ਤ੍ਰਿਸ਼ਨਾ ਤੇ ਵਿਕਾਰ (ਟਿਕੇ ਹੀ ਰਹਿੰਦੇ) ਹਨ। ਅਹੰਕਾਰ ਵਿਚ ਸਾਰੇ (ਪੰਡਿਤ) ਪੜ੍ਹ ਪੜ੍ਹ ਕੇ ਥੱਕ ਗਏ ਹਨ, ਮਾਇਆ ਦੇ ਮੋਹ ਵਿਚ ਖ਼ੁਆਰ ਹੀ ਹੁੰਦੇ ਹਨ। ਉਹ ਮਨੁੱਖ ਪੜ੍ਹਿਆ ਹੋਇਆ ਤੇ ਸਿਆਣਾ ਪੰਡਿਤ ਹੈ (ਭਾਵ, ਉਸ ਮਨੁੱਖ ਨੂੰ ਪੰਡਿਤ ਸਮਝੋ), ਜੋ ਸਤਿਗੁਰੂ ਦੇ ਸ਼ਬਦ ਵਿਚ ਵਿਚਾਰ ਕਰਦਾ ਹੈ, ਜੋ ਆਪਣੇ ਮਨ ਨੂੰ ਖੋਜਦਾ ਹੈ (ਅੰਦਰੋਂ) ਹਰੀ ਨੂੰ ਲੱਭ ਲੈਂਦਾ ਹੈ ਤੇ (ਤ੍ਰਿਸ਼ਨਾ ਤੋਂ) ਬਚਣ ਲਈ ਰਸਤਾ ਲਭ ਲੈਂਦਾ ਹੈ, ਜੋ ਗੁਣਾਂ ਦੇ ਖ਼ਜ਼ਾਨੇ ਹਰੀ ਨੂੰ ਪ੍ਰਾਪਤ ਕਰਦਾ ਹੈ ਤੇ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣਾਂ ਵਿਚ ਸੁਰਤਿ ਜੋੜੀ ਰੱਖਦਾ ਹੈ। ਹੇ ਨਾਨਕ ਜੀ! ਇਸ ਤਰ੍ਹਾਂ ਸਤਿਗੁਰੂ ਦੇ ਸਨਮੁਖ ਹੋਏ ਜਿਸ ਮਨੁੱਖ ਨੂੰ ‘ਨਾਮ’ ਆਸਰਾ (ਰੂਪ) ਹੈ, ਉਸ ਨਾਮ ਦਾ ਵਾਪਾਰੀ ਮੁਬਾਰਿਕ ਹੈ ॥੧॥ ਤੁਸੀਂ ਕੋਈ ਭੀ ਮਨੁੱਖ ਬ੍ਰਿਤੀ ਜੋੜ ਕੇ ਵੇਖ ਲਵੋ, ਮਨ ਨੂੰ ਕਾਬੂ ਕਰਨ ਤੋਂ ਬਿਨਾਂ ਕੋਈ ਨਹੀਂ ਸਿੱਝਿਆ (ਭਾਵ, ਕਿਸੇ ਦੀ ਘਾਲਿ ਥਾਇ ਨਹੀਂ ਪਈ)। ਭੇਖ ਕਰਨ ਵਾਲੇ (ਸਾਧੂ ਭੀ) ਤੀਰਥਾਂ ਦੀ ਯਾਤ੍ਰਾ ਕਰ ਕੇ ਰਹਿ ਗਏ ਹਨ, (ਇਸ ਤਰ੍ਹਾਂ) ਇਹ ਮਨ ਮਾਰਿਆ ਨਹੀਂ ਜਾਂਦਾ। ਸਤਿਗੁਰੂ ਦੇ ਸਨਮੁਖ ਹੋਇਆਂ ਮਨੁੱਖ ਸੱਚੇ ਹਰੀ ਵਿਚ ਬ੍ਰਿਤੀ ਜੋੜੀ ਰੱਖਦਾ ਹੈ (ਇਸ ਕਰਕੇ) ਉਸ ਦਾ ਮਨ ਜੀਊਂਦਾ ਹੀ ਮੋਇਆ ਹੋਇਆ ਹੈ (ਭਾਵ, ਮਾਇਆ ਵਿਚ ਵਰਤਦਿਆਂ ਭੀ ਮਾਇਆ ਤੋਂ ਉਦਾਸ ਹੈ)। ਹੇ ਨਾਨਕ ਜੀ! ਇਸ ਮਨ ਦੀ ਮੈਲ ਇਸ ਤਰ੍ਹਾਂ ਉਤਰਦੀ ਹੈ ਕਿ (ਮਨ ਦੀ) ਹਉਮੈ (ਸਤਿਗੁਰੂ ਦੇ) ਸ਼ਬਦ ਨਾਲ ਸਾੜੀ ਜਾਏ ॥੨॥ ਹੇ ਮੇਰੇ ਭਾਈ ਸੰਤ ਜਨੋਂ! ਇਕ ਕਿਣਕਾ ਮਾਤ੍ਰ (ਮੈਨੂੰ ਭੀ) ਹਰੀ ਦਾ ਨਾਮ ਜਪਾਵੋ। ਹੇ ਹਰੀ ਜਨੋਂ! ਹਰੀ ਦੇ ਨਾਮ ਦਾ ਸਿੰਗਾਰ ਬਣਾਵੋ, ਤੇ ਖਿਮਾ ਦੀ ਪੁਸ਼ਾਕ ਪਹਿਨੋ। ਇਹੋ ਜਿਹਾ ਸ਼ਿੰਗਾਰ ਪਿਆਰੇ ਹਰੀ ਨੂੰ ਚੰਗਾ ਲੱਗਦਾ ਹੈ, ਹਰੀ ਨੂੰ ਪ੍ਰੇਮ ਦਾ ਸ਼ਿੰਗਾਰ ਪਿਆਰਾ ਲੱਗਦਾ ਹੈ। ਦਿਨ ਰਾਤ ਹਰੀ ਦਾ ਨਾਮ ਸਿਮਰੋ, ਇਕ ਪਲਕ ਵਿਚ ਸਾਰੇ ਪਾਪ ਕੱਟ ਦੇਵੇਗਾ। ਜਿਸ ਗੁਰਮੁਖ ਉਤੇ ਹਰੀ ਦਇਆਲ ਹੁੰਦਾ ਹੈ, ਉਹ ਹਰੀ ਦਾ ਸਿਮਰਨ ਕਰ ਕੇ (ਸੰਸਾਰ ਤੋਂ) ਜਿੱਤ (ਕੇ) ਜਾਂਦਾ ਹੈ ॥੨੧॥



Share On Whatsapp

Leave a comment




ਤਿਆਗ ਤੇ ਦਇਆ ਦੀ ਮੂਰਤ ਹਿੰਦ ਦੀ ਚਾਦਰ, ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਨੂੰ ਅੰਮ੍ਰਿਤਸਰ ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੇ ਉਦਰ ਤੋਂ ਹੋਇਆ। ਗੁਰੂ ਤੇਗ ਬਹਾਦਰ ਜੀ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ। ਗੁਰੂ ਹਰਿਗੋਬਿੰਦ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰਗੱਦੀ ਮਿਲਣ ਤਕ ਆਪ ਲਗਪਗ 20 ਸਾਲ ਪ੍ਰਭੂ ਭਗਤੀ ‘ਚ ਲੀਨ ਰਹੇ। ਗੁਰ ਇਤਿਹਾਸ ‘ਚ ਪਹਿਲੀ ਵਾਰ ਅਜਿਹਾ ਹੋਇਆ ਕਿ ਦਿੱਲੀ ਤੋਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਬਾਬਾ ਬਕਾਲਾ ਵਿਖੇ ਭਗਤੀ ‘ਚ ਲੀਨ ਤੇਗ ਬਹਾਦਰ ਜੀ ਨੂੰ ਗੁਰਿਆਈ ਸੌਂਪੀ। ਇਸਤੋਂ ਪਹਿਲਾਂ ਹਰ ਗੁਰੂ ਸਾਹਿਬ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਹੱਥੀਂ ਆਪਣੇ ਉਤਰਾਧਿਕਾਰੀ ਨੂੰ ਗੁਰਿਆਈ ਦੀ ਜਿੰਮਵਾਰੀ ਸੌਂਪੀ ਪਰ ਅੱਠਵੇਂ ਪਾਤਸ਼ਾਹ ਨੂੰ ਦਿੱਲੀ ‘ਚ ਚੇਚਕ ਦੇ ਰੋਗੀਆਂ ਦੀ ਸੇਵਾ ਕਰਦੇ-ਕਰਦੇ ਖੁਦ ਨੂੰ ਚੇਚਕ ਹੋ ਗਈ ਤਾਂ 1664 ਵਿਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਵੱਲ ਗੁਰਿਆਈ ਦਾ ਇਸ਼ਾਰਾ ਕਰਦਿਆਂ ਕਿਹਾ — ‘ਬਾਬਾ ਬਕਾਲਾ ‘

ਗੁਰੂ ਸਾਹਿਬ ਦੇ ਇਹ ਬਚਨ ਸੁਣਨ ਤੋਂ ਬਾਅਦ ਬਹੁਤ ਸਾਰੇ ਪਖੰਡੀਆਂ ਨੇ, ਜਿਨ੍ਹਾਂ ਵਿਚ ਬਾਬਾ ਗੁਰਦਿਤਾ ਜੀ ਦਾ ਪੁਤਰ ਧੀਰ ਮੱਲ ਮੁੱਖ ਸੀ, ਉਹਨਾਂ ਨੇ ਬਕਾਲੇ ਵਿਚ ਡੇਰੇ ਲਗਾ ਲਏ। ਗੁਰਗੱਦੀ ਦੇ ਕਰੀਬ 22 ਦਾਅਵੇਦਾਰ ਜੋ ਆਪਣੇ-ਆਪ ਨੂੰ ਗੁਰੂ ਅਖਵਾਉਂਦੇ ਰਹੇ, ਬਕਾਲੇ ਵਿਖੇ ਮੰਜੀਆਂ ਲਗਾ ਕੇ ਬੈਠ ਗਏ ਤੇ ਸੰਗਤਾਂ ਨੂੰ ਗੁੰਮਰਾਹ ਕਰ ਕੇ ਭੇਟਾ ਉਗਰਾਹੁਣ ਲਗੇ। ਇਹ ਸਭ ਵੇਖ ਤੇ ਸਮਝ ਕੇ ਵੀ ਗੁਰੂ ਤੇਗ ਬਹਾਦਰ ਜੀ ਚੁੱਪ ਰਹੇ ਅਤੇ ਸ਼ਾਂਤ ਤੇ ਅਡੋਲ ਚਿੱਤ ਹੋ ਕੇ ਇਕਾਂਤ ਵਿਚ ਬੈਠ ਭਜਨ-ਬੰਦਗੀ ਕਰਦੇ ਰਹੇ।

ਸੰਗਤਾਂ ਅਖੋਤੀ ਗੁਰੂਆਂ ਕੋਲ ਆਓਂਦੀਆ ਪਰ ਜਿਸ ਆਤਮਿਕ ਸ਼ਾਂਤੀ ਤੇ ਮਨ ਦੇ ਸੁਖ ਦੀ ਉਨਾਂ ਨੂੰ ਤਾਂਘ ਸੀ, ਉਹ ਨਹੀਂ ਸੀ ਮਿਲਦਾ। ਇਸੇ ਰਾਮ ਰੌਲੇ ਵਿਚ ਲੰਮਾ ਸਮਾਂ ਬੀਤ ਗਿਆ। ਮਾਰਚ 1665 ਵਿਚ ਇਕ ਵਪਾਰੀ ਮੱਖਣ ਸ਼ਾਹ ਲੁਬਾਣਾ, ਜੋ ਗੁਰੂ ਘਰ ਦਾ ਸ਼ਰਧਾਲੂ ਸੀ, ਆਪਣੀ ਅਰਦਾਸ ਦੀਆਂ 500 ਮੋਹਰਾਂ ਗੁਰੂ ਸਾਹਿਬ ਨੂੰ ਭੇਟ ਕਰਨ ਲਈ ਬਕਾਲੇ ਪੁੱਜਾ। ਇਥੇ ਤਾਂ ਕਈ ਗੁਰੂ ਬਣੇ ਬੈਠੇ ਸਨ। ਅਰਦਾਸ ਦੀ ਭੇਟਾ ਉਹ ਕਿਸ ਨੂੰ ਦੇਵੇ? ਇਹ ਸਮਝ ਨਹੀਂ ਆਈ। ਮੱਖਣ ਸ਼ਾਹ ਨੇ ਮਨ ਹੀ ਮਨ ਸੱਚੇ ਗੁਰੂ ਅੱਗੇ ਅਰਦਾਸ ਕੀਤੀ ਕਿ ਤੁਸੀਂ ਆਪਣੀ ਭੇਟਾ ਆਪ ਹੀ ਮੰਗ ਲੈਣਾ। ਇਹ ਅਰਦਾਸ ਕਰਕੇ ਉਹ ਹਰ ਮੰਜੀ ਤੇ ਬੈਠੇ ਆਪੋ ਬਣੇ ਗੁਰੂਆਂ ਅੱਗੇ 2-2 ਮੋਹਰਾਂ ਰੱਖ ਕੇ ਮੱਥਾ ਟੇਕਦਾ ਗਿਆ, ਸੋਚਿਆ- ਜੋ ਅਸਲੀ ਗੁਰੂ ਹੋਵੇਗਾ ਆਪ ਆਪਣੀ ਅਮਾਨਤ ਮੰਗ ਲਵੇਗਾ। 2-2 ਮੋਹਰਾਂ ਲੈ ਕੇ ਸਭ ਖੁਸ਼ ਹੋ ਜਾਂਦੇ ਤੇ ਆਸ਼ੀਰਵਾਦ ਦਿੰਦੇ ਪਰ ਅਸਲੀ ਭੇਟਾ ਕਿਸੇ ਨੇ ਵੀ ਨਹੀਂ ਮੰਗੀ। ਪਰੇਸ਼ਾਨ ਹੋਏ ਮੱਖਣ ਸ਼ਾਹ ਨੂੰ ਕਿਸੇ ਨੇ ਗੁਰੂ ਤੇਗ ਬਹਾਦਰ ਬਾਰੇ ਦੱਸਿਆ ਕਿ ਇਕ ਹੋਰ ਸੰਤ ਵੀ ਹੈ ਜੋ ਜ਼ਿਆਦਾਤਰ ਭੋਰੇ ਵਿਚ ਬੈਠ ਉਸ ਅਕਾਲ ਪੁਰਖ ਦੀ ਭਗਤੀ ‘ਚ ਰਹਿੰਦਾ ਹੈ। ਮੱਖਣ ਸ਼ਾਹ ਗੁਰੂ ਸਾਹਿਬ ਕੋਲ ਪਹੁੰਚ ਗਿਆ ਤੇ ਇਥੇ ਵੀ 2 ਮੋਹਰਾਂ ਰੱਖ ਕੇ ਮੱਥਾ ਟੇਕਿਆ। ਗੁਰੂ ਤੇਗ ਬਹਾਦਰ ਜੀ ਨੇ ਅੱਖਾਂ ਖੋਲ੍ਹੀਆਂ ਤੇ ਬੋਲੇ ‘ਭਾਈ ਸਿੱਖਾ ! ਗੁਰੂ ਦੀ ਅਮਾਨਤ

ਦਿੱਤੀ ਹੀ ਭਲੀ ਹੁੰਦੀ ਹੈ, 500 ਵਿਚੋਂ ਕੇਵਲ ਦੋ ਮੋਹਰਾਂ ?
ਗੁਰੂ ਸਾਹਿਬ ਦੇ ਇਹ ਬਚਨ ਸੁਣ ਕੇ ਮੱਖਣ ਸ਼ਾਹ ਖੁਸ਼ੀ ਨਾਲ ਗਦਗਦ ਹੋ ਉਠਿਆ। ਕੋਠੇ ਚੜ੍ਹ ਕੇ ਪੱਲਾ ਫੇਰਿਆ ਤੇ ਉੱਚੀ-ਉੱਚੀ ਹੋਕਾ ਦੇਣ ਲੱਗਾ- ‘ਗੁਰੂ ਲਾਧੋ ਰੇ, ਗੁਰੂ ਲਾਧੋ ਰੇ’ ਸੰਗਤਾਂ ਵੀ ਚਾਅ ਤੇ ਖੇੜੇ ਵਿਚ ਦਰਸ਼ਨਾਂ ਲਈ ਨੱਸ ਤੁਰੀਆਂ, ਭੇਟਾ ਦੇ ਢੇਰ ਲਗ ਗਏ। ਬਾਬਾ ਬੁੱਢਾ ਜੀ ਦੇ ਪੋਤਰੇ ਤੋਂ ਗੁਰਗੱਦੀ ਦੀ ਰਸਮ ਅਦਾ ਕਰਵਾਈ ਗਈ। ਇਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰਗੱਦੀ ’ਤੇ ਬਿਰਾਜਮਾਨ ਹੋਏ ਅਤੇ ਉਨ੍ਹਾਂ ਨੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਪ੍ਰਚਾਰਕ ਦੌਰੇ ਆਰੰਭ ਕੀਤੇ। ਗੁਰੂ ਤੇਗ ਬਹਾਦਰ ਜੀ ਦੀ ਸਿੱਖਿਆ ਸਦਕਾ ਅਨੇਕਾਂ ਲੋਕਾਂ ਨੇ ਸਿੱਖੀ ਧਾਰਨ ਕੀਤੀ। ਇਸੇ ਦੌਰਾਨ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਦੀ ਬੇਨਤੀ ‘ਤੇ ਦਿੱਲੀ ਦੇ ਚਾਂਦਨੀ ਚੌਂਕ ਚ ਆਪਣੀ ਮਹਾਨ ਸ਼ਹਾਦਤ ਦੇ ਕੇ ਹਿੰਦੂ ਧਰਮ ਦੀ ਡੁਬਦੀ ਬੇੜੀ ਨੂੰ ਬਚਾਇਆ।



Share On Whatsapp

Leave a comment


ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਧੁਬੜੀ (ਆਸਾਮ) ਨੌਵੇਂ ਪਾਤਿਸ਼ਾਹ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਹੈ | ਇਸ ਪਵਿੱਤਰ ਤੇ ਇਤਿਹਾਸਕ ਸਥਾਨ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਬਾਲਾ ਤੇ ਭਾਈ ਮਰਦਾਨਾ ਦੇ ਨਾਲ ਆਪਣੇ ਚਰਨ ਪਾਏ ਸਨ | ਕੋਲਕਾਤਾ, ਦਿੱਲੀ, ਪੰਜਾਬ ਤੋਂ ਇੱਥੇ ਆਉਣ ਲਈ ਨਿਊ ਕੂਚ ਬਿਹਾਰ ਸਟੇਸ਼ਨ ‘ਤੇ ਉੱਤਰਨ ਤੋਂ ਬਾਅਦ ਬੱਸ ਰਾਹੀਂ ਸਿੱਧੇ ਧੁਬੜੀ ਸਾਹਿਬ ਪਹੁੰਚ ਸਕਦੇ ਹੋ | ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਵਿੰਦਰ ਸਿੰਘ ਦੱਸਦੇ ਹਨ ਕਿ ਆਸਾਮ ਦੇ ਇਤਿਹਾਸਕਾਰ ਲੇਖਕ ਐਸ.ਕੇ. ਭੁਈਆਂ ਆਪਣੀ ਕਿਤਾਬ ‘ਬੈਕਗ੍ਰਾਉਂਡ ਆਫ਼ ਆਸਾਮੀਜ਼ ਕਲਚਰ’ ‘ਚ ਲਿਖਦੇ ਹਨ ਕਿ ਗੁਰੂ ਨਾਨਕ ਦੇਵ ਜੀ ਆਪਣੀ ਸੰਸਾਰਕ ਯਾਤਰਾ ਦੌਰਾਨ ਧੰਨਪੁਰ ਰਾਹੀ ਆਸਾਮ (ਧੁਬੜੀ) ਆਏ ਅਤੇ ਇਸ ਸਥਾਨ ‘ਤੇ ਸੰਤ ਸ਼ੰਕਰਦੇਵ ਨੂੰ ਮਿਲੇ, ਜਿਹੜੇ ਕਿ ਆਸਾਮ ਦੇ ਵੈਸ਼ਨਵ ਸੁਧਾਰਕ ਸਨ | ਇਸ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀਦਾਸ ਤੇ ਹੋਰ ਸਿੱਖਾਂ ਸਮੇਤ 1667 ਇੱਥੇ ਆਏ ਸਨ | ਜਦੋਂ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ ਜੈਪੁਰ ਦੇ ਰਾਜਾ ਮਾਨ ਸਿੰਘ ਦੇ ਪੋਤਰੇ ਰਾਜਾ ਰਾਮ ਸਿੰਘ ਨੰੂ ਕਾਮਰੂਪ ਆਸਾਮ ਦੇ ਅਹੋਮ ਰਾਜਾ ਚੱਕਰਧਜ ਪਣਿਪਾਲ ਸਿੰਘ ‘ਤੇ ਚੜ੍ਹਾਈ ਕਰਨ ਭੇਜਿਆ ਸੀ | ਰਾਜਾ ਰਾਮ ਸਿੰਘ ਦੀ ਬੇਨਤੀ ‘ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਨ੍ਹਾਂ ਦੀ ਰੱਖਿਆ ਵਾਸਤੇ ਇੱਥੇ ਦਰਿਆ ਬ੍ਰਹਮਪੁੱਤਰ ਦੇ ਰਮਣੀਕ ਅਤੇ ਸੁੰਦਰ ਕਿਨਾਰੇ ‘ਤੇ ਬਿਰਾਜੇ ਸਨ | ਨੌਵੇਂ ਪਾਤਿਸ਼ਾਹ ਨੇ ਇੱਥੇ ਬੈਠ ਕੇ ਰਾਮ ਸਿੰਘ ਅਤੇ ਚੱਕਰਧਜ ਪਣਿਪਾਲ ਸਿੰਘ ਦੀ ਆਪਸ ‘ਚ ਸੁਲਾਹ ਕਰਵਾ ਦਿੱਤੀ ਸੀ | ਉਸ ਸੁਲਾਹ ‘ਚ ਦੋਵਾਂ ਰਾਜਿਆਂ ਦੀਆਂ ਫ਼ੌਜਾਂ ਨੇ ਆਪਣੀ ਪੰਜ ਲੱਖ ਢਾਲਾਂ ਮਿੱਟੀ ਦੀਆਂ ਭਰ ਕੇ ਮਹਾਰਾਜ ਦੀ ਆਗਿਆ ਨਾਲ ਇਕ ਉੱਚਾ ਥੜ੍ਹਾ ਬਣਾ ਦਿੱਤਾ ਸੀ, ਜਿਸ ‘ਤੇ ਗੁਰੂ ਜੀ ਆਪ ਪ੍ਰਸੰਨ ਹੋ ਕੇ ਬਿਰਾਜੇ ਸਨ | ਇੱਥੇ ਬੈਠ ਕੇ ਗੁਰੂ ਸਾਹਿਬ ਨੇ ਤਿ੍ਪੁਰਾ ਦੇ ਰਾਜਾ ਰਾਮ ਰਾਏ ਦੀ ਬੇਨਤੀ ‘ਤੇ ਉਸ ਨੂੰ ਵਰ ਬਖ਼ਸ਼ਿਆ, ਜਿਸ ਸਦਕਾ ਉਸ ਦੇ ਘਰ ਇਕ ਲੜਕਾ ਰਤਨ ਰਾਏ ਪੈਦਾ ਹੋਇਆ ਸੀ, ਜਿਸ ਦੇ ਮੱਥੇ ‘ਤੇ ਗੁਰੂ ਜੀ ਦੀ ਅੰਗੂਠੀ ‘ੴ’ ਦਾ ਨਿਸ਼ਾਨ ਸੀ | ਰਾਜਾ ਰਤਨ ਰਾਏ ਨੇ ਵੱਡੇ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਕੇ ਕਲਗ਼ੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ‘ਚ ਪ੍ਰਸ਼ਾਦੀ ਹਾਥੀ, ਚੰਦਨ ਦੀ ਚੌਕੀ, ਪੰਜ ਕਲਾ ਸ਼ਸਤਰ, ਹੀਰਿਆਂ ਨਾਲ ਜੜਿਆ ਹੋਇਆ ਚੰਦੋਆ ਤੇ ਹੀਰੇ ਜਵਾਹਰਾਤ ਬੜੀ ਸ਼ਰਧਾ ਭਾਵਨਾ ਨਾਲ ਭੇਟ ਕੀਤੇ | ਗੋਆਲਪਾੜਾ ਦੀ ਇਕ ਪ੍ਰਸਿੱਧ ਜਾਦੂਗਰਨੀ ਨੇਤਾਈ ਧੋਬਣ ਨੇ ਇੱਥੇ ਬੈਠੇ ਗੁਰੂ ਜੀ ‘ਤੇ ਇਕ ਬੜੇ ਭਾਰੀ ਪੱਥਰ ਦਾ ਵਾਰ ਕੀਤਾ ਸੀ, ਜੋ ਗੁਰੂ ਮਹਾਰਾਜ ਦੇ ਇਸ਼ਾਰੇ ਨਾਲ ਦੂਰ ਹੀ ਡਿੱਗ ਪਿਆ ਸੀ | ਉਹ ਪੱਥਰ ਅੱਜ ਵੀ ਇੱਥੇ ਮੌਜੂਦ ਹੈ | ਜਾਦੂਗਰਨੀ ਆਪਣਾ ਵਾਰ ਖ਼ਾਲੀ ਗਿਆ ਵੇਖ ਕੇ ਵੱਡਾ ਸਾਰਾ ਪਿੱਪਲ ਦਾ ਦਰਖ਼ਤ ਪੁੱਟ ਕੇ ਉਸ ‘ਤੇ ਬੈਠ ਕੇ ਗੁਰੂ ਜੀ ‘ਤੇ ਮਾਰੂ ਹਮਲਾ ਕਰਨ ਆਈ ਸੀ | ਉਹ ਪਿੱਪਲ ਵੀ ਗੁਰੂ ਜੀ ਦੇ ਇਸ਼ਾਰੇ ਨਾਲ ਹਵਾ ‘ਚ ਅਟਕ ਗਿਆ ਸੀ | ਉਹ ਪਿੱਪਲ ਅਜੇ ਵੀ ਮਿੱਟੀ ‘ਤੇ ਬਣਾਏ ਗਏ ਥੜੇ੍ਹ ‘ਤੇ ਕਾਇਮ ਹੈ | ਫਿਰ ਉਹ ਜਾਦੂਗਰਨੀ ਗੁਰੂ ਜੀ ਦੇ ਚਰਨਾਂ ‘ਤੇ ਡਿੱਗ ਪਈ ਅਤੇ ਗੁਰੂ ਜੀ ਤੋਂ ਮੁਆਫ਼ੀ ਮੰਗਦੀ ਹੋਈ ਨੇ ਗੁਰੂ ਜੀ ਨੰੂ ਵਚਨ ਦਿੱਤਾ ਕਿ ਅੱਜ ਤੋਂ ਬਾਅਦ ਕਦੇ ਕਾਲੇ ਜਾਦੂ ਨਹੀਂ ਕਰੇਗੀ | ਗੁਰੂ ਦੀ ਨੇ ਉਸ ਨੂੰ ਮੁਆਫ਼ ਕਰ ਦਿੱਤਾ | ਇਸ ‘ਤੇ ਉਸ ਜਾਦੂਗਰਨੀ ਨੇ ਬੇਨਤੀ ਕੀਤੀ ਕਿ ਉਸ ਦਾ ਨਾਂਅ ਰਹਿੰਦੀ ਦੁਨੀਆ ਤੱਕ ਕਾਇਮ ਰਹੇ | ਨੌਵੇਂ ਪਾਤਿਸ਼ਾਹ ਨੇ ਸ਼ਰਨ ਆਈ ਧੋਬਣ ਜਾਦੂਗਰਨੀ ਨੂੰ ਵਚਨ ਦਿੱਤਾ ਕਿ ਆਉਣ ਵਾਲੇ ਸਮੇਂ ‘ਤੇ ਤੇਰੇ ਨਾਂਅ ‘ਤੇ ਨਗਰੀ ਕਾਇਮ ਹੋਵੇਗੀ | ਉਕਤ ਧੋਬਣ ਦੇ ਨਾਂਅ ‘ਤੇ ਹੀ ਇਸ ਸ਼ਹਿਰ ਦਾ ਨਾਂਅ ਧੋਬੜੀ ਪਿਆ, ਜੋ ਹੌਲੀ-ਹੌਲੀ ਧੁਬੜੀ ਬਣ ਗਿਆ ਤੇ ਹੁਣ ਇਸ ਸ਼ਹਿਰ ਦਾ ਨਾਂਅ ਦੁਨੀਆ ਭਰ ‘ਚ ਪ੍ਰਸਿੱਧ ਹੈ |



Share On Whatsapp

Leave a comment


आसा ॥ जब लगु तेलु दीवे मुखि बाती तब सूझै सभु कोई ॥ तेल जले बाती ठहरानी सूंना मंदरु होई ॥१॥ रे बउरे तुहि घरी न राखै कोई ॥ तूं राम नामु जपि सोई ॥१॥ रहाउ ॥ का की मात पिता कहु का को कवन पुरख की जोई ॥ घट फूटे कोऊ बात न पूछै काढहु काढहु होई ॥२॥ देहुरी बैठी माता रोवै खटीआ ले गए भाई ॥ लट छिटकाए तिरीआ रोवै हंसु इकेला जाई ॥३॥ कहत कबीर सुनहु रे संतहु भै सागर कै ताई ॥ इसु बंदे सिरि जुलमु होत है जमु नही हटै गुसाई ॥४॥९॥

अर्थ: (जैसे) जब तक दिए में तेल है, और दिए के मुख में बाती है, तब तक (घर में) हर एक चीज नज़र आती है | तेल जल जाए, बाती बुझ जाए, तो घर सुना हो जाता है (उसी प्रकार, सरीर में जब तक श्वास हैं तब तक जिंदगी कायम है, तब तक हर एक चीज़ ‘अपनी’ महसूस होती है, पर श्वास ख़त्म हो जाने पर जिंदगी कि जोति बुझ जाती है और यह सरीर अकेला रह जाता है) |१| (उस समय) हे पगले! तुझे किसी ने एक पल भी घर में नहीं रहने देना| सो, भगवान् का नाम जप, वोही साथ निभाने वाला है|१|रहाउ| यहाँ बताओ, किस कि माँ? किस का बाप? और किस कि बीवी? जब सरीर रूप बर्तन टूटता है, कोई (इस को) नहीं पूछता, (तब) यही पड़ा होता है (भाव, हर जगह से यही आवाज आती है) कि इस को जल्दी बहार निकालो|२| घर कि दहलीज पर माँ बैठ कर रोती है, और भाई चारपाई उठा कर (शमशान को) ले जाते हैं| केश बिखेर कर पत्नी रोती है, (पर) जीवात्मा अकेले ही जाती है|३| कबीर जी कहते हैं- हे संत जनो! इस डरावने समुन्द्र कि बाबत सुनो (भाव, आखिर नतीजा यह निकलता है) ( कि जिन को ‘अपना’ समझ रहा था, उनसे साथ टूट जाने पर, अकेले) इस जीव पर (इस के किये कर्मो अनुसार) मुसीबत आती है, यम (का डर) सर से टलता नहीं|४|९|



Share On Whatsapp

Leave a comment




ਅੰਗ : 478

ਆਸਾ ॥ ਜਬ ਲਗੁ ਤੇਲੁ ਦੀਵੇ ਮੁਖਿ ਬਾਤੀ ਤਬ ਸੂਝੈ ਸਭੁ ਕੋਈ ॥ ਤੇਲ ਜਲੇ ਬਾਤੀ ਠਹਰਾਨੀ ਸੂੰਨਾ ਮੰਦਰੁ ਹੋਈ ॥੧॥ ਰੇ ਬਉਰੇ ਤੁਹਿ ਘਰੀ ਨ ਰਾਖੈ ਕੋਈ ॥ ਤੂੰ ਰਾਮ ਨਾਮੁ ਜਪਿ ਸੋਈ ॥੧॥ ਰਹਾਉ ॥ ਕਾ ਕੀ ਮਾਤ ਪਿਤਾ ਕਹੁ ਕਾ ਕੋ ਕਵਨ ਪੁਰਖ ਕੀ ਜੋਈ ॥ ਘਟ ਫੂਟੇ ਕੋਊ ਬਾਤ ਨ ਪੂਛੈ ਕਾਢਹੁ ਕਾਢਹੁ ਹੋਈ ॥੨॥ ਦੇਹੁਰੀ ਬੈਠੀ ਮਾਤਾ ਰੋਵੈ ਖਟੀਆ ਲੇ ਗਏ ਭਾਈ ॥ ਲਟ ਛਿਟਕਾਏ ਤਿਰੀਆ ਰੋਵੈ ਹੰਸੁ ਇਕੇਲਾ ਜਾਈ ॥੩॥ ਕਹਤ ਕਬੀਰ ਸੁਨਹੁ ਰੇ ਸੰਤਹੁ ਭੈ ਸਾਗਰ ਕੈ ਤਾਈ ॥ ਇਸੁ ਬੰਦੇ ਸਿਰਿ ਜੁਲਮੁ ਹੋਤ ਹੈ ਜਮੁ ਨਹੀ ਹਟੈ ਗੁਸਾਈ ॥੪॥੯॥

ਅਰਥ: (ਜਿਵੇਂ) ਜਦ ਤਕ ਦੀਵੇ ਵਿਚ ਤੇਲ ਹੈ, ਤੇ ਦੀਵੇ ਦੇ ਮੂੰਹ ਵਿਚ ਵੱਟੀ ਹੈ, ਤਦ ਤਕ (ਘਰ ਵਿਚ) ਹਰੇਕ ਚੀਜ਼ ਨਜ਼ਰੀਂ ਆਉਂਦੀ ਹੈ। ਤੇਲ ਸੜ ਜਾਏ, ਵੱਟੀ ਬੁੱਝ ਜਾਏ, ਤਾਂ ਘਰ ਸੁੰਞਾ ਹੋ ਜਾਂਦਾ ਹੈ (ਤਿਵੇਂ, ਸਰੀਰ ਵਿਚ ਜਦ ਤਕ ਸੁਆਸ ਹਨ ਤੇ ਜ਼ਿੰਦਗੀ ਕਾਇਮ ਹੈ, ਤਦ ਤਕ ਹਰੇਕ ਚੀਜ਼ ‘ਆਪਣੀ’ ਜਾਪਦੀ ਹੈ, ਪਰ ਸੁਆਸ ਮੁੱਕ ਜਾਣ ਅਤੇ ਜ਼ਿੰਦਗੀ ਦੀ ਜੋਤ ਬੁੱਝ ਜਾਣ ਤੇ ਇਹ ਸਰੀਰ ਇਕੱਲਾ ਰਹਿ ਜਾਂਦਾ ਹੈ) ॥੧॥ (ਉਸ ਵੇਲੇ) ਹੇ ਕਮਲੇ! ਤੈਨੂੰ ਕਿਸੇ ਨੇ ਇਕ ਘੜੀ ਭੀ ਘਰ ਵਿਚ ਰਹਿਣ ਨਹੀਂ ਦੇਣਾ। ਸੋ, ਰੱਬ ਦਾ ਨਾਮ ਜਪ, ਉਹੀ ਸਾਥ ਨਿਭਾਉਣ ਵਾਲਾ ਹੈ ॥੧॥ ਰਹਾਉ॥ ਇੱਥੇ ਦੱਸੋ, ਕਿਸ ਦੀ ਮਾਂ? ਕਿਸ ਦਾ ਪਿਉ? ਤੇ ਕਿਸ ਦੀ ਵਹੁਟੀ? ਜਦੋਂ ਸਰੀਰ-ਰੂਪ ਭਾਂਡਾ ਭੱਜਦਾ ਹੈ, ਕੋਈ (ਇਸ ਦੀ) ਵਾਤ ਨਹੀਂ ਪੁੱਛਦਾ, (ਤਦੋਂ) ਇਹੀ ਪਿਆ ਹੁੰਦਾ ਹੈ (ਭਾਵ, ਹਰ ਪਾਸਿਓਂ ਇਹੀ ਆਵਾਜ਼ ਆਉਂਦੀ ਹੈ) ਕਿ ਇਸ ਨੂੰ ਛੇਤੀ ਬਾਹਰ ਕੱਢੋ ॥੨॥ ਘਰ ਦੀ ਦਲੀਜ਼ ਤੇ ਬੈਠੀ ਮਾਂ ਰੋਂਦੀ ਹੈ, (ਤੇ) ਭਰਾ ਮੰਜਾ ਚੁੱਕ ਕੇ (ਮਸਾਣਾਂ ਨੂੰ) ਲੈ ਜਾਂਦੇ ਹਨ। ਕੇਸ ਖਿਲਾਰ ਕੇ ਵਹੁਟੀ ਪਈ ਰੋਂਦੀ ਹੈ, (ਪਰ) ਜੀਵਾਤਮਾ ਇਕੱਲਾ (ਹੀ) ਜਾਂਦਾ ਹੈ ॥੩॥ ਕਬੀਰ ਕਹਿੰਦਾ ਹੈ-ਹੇ ਸੰਤ ਜਨੋ! ਇਸ ਡਰਾਉਣੇ ਸਮੁੰਦਰ ਦੀ ਬਾਬਤ ਸੁਣੋ (ਭਾਵ, ਆਖ਼ਰ ਸਿੱਟਾ ਇਹ ਨਿਕਲਦਾ ਹੈ) || (ਕਿ ਜਿਨ੍ਹਾਂ ਨੂੰ ‘ਆਪਣਾ’ ਸਮਝਦਾ ਰਿਹਾ ਸੀ, ਉਹਨਾਂ ਨਾਲੋਂ ਸਾਥ ਟੁੱਟ ਜਾਣ ਤੇ, ਇਕੱਲੇ) ਇਸ ਜੀਵ ਉੱਤੇ (ਇਸ ਦੇ ਕੀਤੇ ਵਿਕਰਮਾਂ ਅਨੁਸਾਰ) ਮੁਸੀਬਤ ਆਉਂਦੀ ਹੈ, ਜਮ (ਦਾ ਡਰ) ਸਿਰੋਂ ਟਲਦਾ ਨਹੀਂ ਹੈ ॥੪॥੯॥



Share On Whatsapp

Leave a Comment
Harpal singh bharana : ਵਾਹਿਗੁਰੂ ਜੀ

ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਧੁਬੜੀ (ਆਸਾਮ) ਨੌਵੇਂ ਪਾਤਿਸ਼ਾਹ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਹੈ | ਇਸ ਪਵਿੱਤਰ ਤੇ ਇਤਿਹਾਸਕ ਸਥਾਨ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਬਾਲਾ ਤੇ ਭਾਈ ਮਰਦਾਨਾ ਦੇ ਨਾਲ ਆਪਣੇ ਚਰਨ ਪਾਏ ਸਨ | ਕੋਲਕਾਤਾ, ਦਿੱਲੀ, ਪੰਜਾਬ ਤੋਂ ਇੱਥੇ ਆਉਣ ਲਈ ਨਿਊ ਕੂਚ ਬਿਹਾਰ ਸਟੇਸ਼ਨ ‘ਤੇ ਉੱਤਰਨ ਤੋਂ ਬਾਅਦ ਬੱਸ ਰਾਹੀਂ ਸਿੱਧੇ ਧੁਬੜੀ ਸਾਹਿਬ ਪਹੁੰਚ ਸਕਦੇ ਹੋ | ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਵਿੰਦਰ ਸਿੰਘ ਦੱਸਦੇ ਹਨ ਕਿ ਆਸਾਮ ਦੇ ਇਤਿਹਾਸਕਾਰ ਲੇਖਕ ਐਸ.ਕੇ. ਭੁਈਆਂ ਆਪਣੀ ਕਿਤਾਬ ‘ਬੈਕਗ੍ਰਾਉਂਡ ਆਫ਼ ਆਸਾਮੀਜ਼ ਕਲਚਰ’ ‘ਚ ਲਿਖਦੇ ਹਨ ਕਿ ਗੁਰੂ ਨਾਨਕ ਦੇਵ ਜੀ ਆਪਣੀ ਸੰਸਾਰਕ ਯਾਤਰਾ ਦੌਰਾਨ ਧੰਨਪੁਰ ਰਾਹੀ ਆਸਾਮ (ਧੁਬੜੀ) ਆਏ ਅਤੇ ਇਸ ਸਥਾਨ ‘ਤੇ ਸੰਤ ਸ਼ੰਕਰਦੇਵ ਨੂੰ ਮਿਲੇ, ਜਿਹੜੇ ਕਿ ਆਸਾਮ ਦੇ ਵੈਸ਼ਨਵ ਸੁਧਾਰਕ ਸਨ | ਇਸ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀਦਾਸ ਤੇ ਹੋਰ ਸਿੱਖਾਂ ਸਮੇਤ 1667 ਇੱਥੇ ਆਏ ਸਨ | ਜਦੋਂ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ ਜੈਪੁਰ ਦੇ ਰਾਜਾ ਮਾਨ ਸਿੰਘ ਦੇ ਪੋਤਰੇ ਰਾਜਾ ਰਾਮ ਸਿੰਘ ਨੰੂ ਕਾਮਰੂਪ ਆਸਾਮ ਦੇ ਅਹੋਮ ਰਾਜਾ ਚੱਕਰਧਜ ਪਣਿਪਾਲ ਸਿੰਘ ‘ਤੇ ਚੜ੍ਹਾਈ ਕਰਨ ਭੇਜਿਆ ਸੀ | ਰਾਜਾ ਰਾਮ ਸਿੰਘ ਦੀ ਬੇਨਤੀ ‘ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਨ੍ਹਾਂ ਦੀ ਰੱਖਿਆ ਵਾਸਤੇ ਇੱਥੇ ਦਰਿਆ ਬ੍ਰਹਮਪੁੱਤਰ ਦੇ ਰਮਣੀਕ ਅਤੇ ਸੁੰਦਰ ਕਿਨਾਰੇ ‘ਤੇ ਬਿਰਾਜੇ ਸਨ | ਨੌਵੇਂ ਪਾਤਿਸ਼ਾਹ ਨੇ ਇੱਥੇ ਬੈਠ ਕੇ ਰਾਮ ਸਿੰਘ ਅਤੇ ਚੱਕਰਧਜ ਪਣਿਪਾਲ ਸਿੰਘ ਦੀ ਆਪਸ ‘ਚ ਸੁਲਾਹ ਕਰਵਾ ਦਿੱਤੀ ਸੀ | ਉਸ ਸੁਲਾਹ ‘ਚ ਦੋਵਾਂ ਰਾਜਿਆਂ ਦੀਆਂ ਫ਼ੌਜਾਂ ਨੇ ਆਪਣੀ ਪੰਜ ਲੱਖ ਢਾਲਾਂ ਮਿੱਟੀ ਦੀਆਂ ਭਰ ਕੇ ਮਹਾਰਾਜ ਦੀ ਆਗਿਆ ਨਾਲ ਇਕ ਉੱਚਾ ਥੜ੍ਹਾ ਬਣਾ ਦਿੱਤਾ ਸੀ, ਜਿਸ ‘ਤੇ ਗੁਰੂ ਜੀ ਆਪ ਪ੍ਰਸੰਨ ਹੋ ਕੇ ਬਿਰਾਜੇ ਸਨ | ਇੱਥੇ ਬੈਠ ਕੇ ਗੁਰੂ ਸਾਹਿਬ ਨੇ ਤਿ੍ਪੁਰਾ ਦੇ ਰਾਜਾ ਰਾਮ ਰਾਏ ਦੀ ਬੇਨਤੀ ‘ਤੇ ਉਸ ਨੂੰ ਵਰ ਬਖ਼ਸ਼ਿਆ, ਜਿਸ ਸਦਕਾ ਉਸ ਦੇ ਘਰ ਇਕ ਲੜਕਾ ਰਤਨ ਰਾਏ ਪੈਦਾ ਹੋਇਆ ਸੀ, ਜਿਸ ਦੇ ਮੱਥੇ ‘ਤੇ ਗੁਰੂ ਜੀ ਦੀ ਅੰਗੂਠੀ ‘ੴ’ ਦਾ ਨਿਸ਼ਾਨ ਸੀ | ਰਾਜਾ ਰਤਨ ਰਾਏ ਨੇ ਵੱਡੇ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਕੇ ਕਲਗ਼ੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ‘ਚ ਪ੍ਰਸ਼ਾਦੀ ਹਾਥੀ, ਚੰਦਨ ਦੀ ਚੌਕੀ, ਪੰਜ ਕਲਾ ਸ਼ਸਤਰ, ਹੀਰਿਆਂ ਨਾਲ ਜੜਿਆ ਹੋਇਆ ਚੰਦੋਆ ਤੇ ਹੀਰੇ ਜਵਾਹਰਾਤ ਬੜੀ ਸ਼ਰਧਾ ਭਾਵਨਾ ਨਾਲ ਭੇਟ ਕੀਤੇ | ਗੋਆਲਪਾੜਾ ਦੀ ਇਕ ਪ੍ਰਸਿੱਧ ਜਾਦੂਗਰਨੀ ਨੇਤਾਈ ਧੋਬਣ ਨੇ ਇੱਥੇ ਬੈਠੇ ਗੁਰੂ ਜੀ ‘ਤੇ ਇਕ ਬੜੇ ਭਾਰੀ ਪੱਥਰ ਦਾ ਵਾਰ ਕੀਤਾ ਸੀ, ਜੋ ਗੁਰੂ ਮਹਾਰਾਜ ਦੇ ਇਸ਼ਾਰੇ ਨਾਲ ਦੂਰ ਹੀ ਡਿੱਗ ਪਿਆ ਸੀ | ਉਹ ਪੱਥਰ ਅੱਜ ਵੀ ਇੱਥੇ ਮੌਜੂਦ ਹੈ | ਜਾਦੂਗਰਨੀ ਆਪਣਾ ਵਾਰ ਖ਼ਾਲੀ ਗਿਆ ਵੇਖ ਕੇ ਵੱਡਾ ਸਾਰਾ ਪਿੱਪਲ ਦਾ ਦਰਖ਼ਤ ਪੁੱਟ ਕੇ ਉਸ ‘ਤੇ ਬੈਠ ਕੇ ਗੁਰੂ ਜੀ ‘ਤੇ ਮਾਰੂ ਹਮਲਾ ਕਰਨ ਆਈ ਸੀ | ਉਹ ਪਿੱਪਲ ਵੀ ਗੁਰੂ ਜੀ ਦੇ ਇਸ਼ਾਰੇ ਨਾਲ ਹਵਾ ‘ਚ ਅਟਕ ਗਿਆ ਸੀ | ਉਹ ਪਿੱਪਲ ਅਜੇ ਵੀ ਮਿੱਟੀ ‘ਤੇ ਬਣਾਏ ਗਏ ਥੜੇ੍ਹ ‘ਤੇ ਕਾਇਮ ਹੈ | ਫਿਰ ਉਹ ਜਾਦੂਗਰਨੀ ਗੁਰੂ ਜੀ ਦੇ ਚਰਨਾਂ ‘ਤੇ ਡਿੱਗ ਪਈ ਅਤੇ ਗੁਰੂ ਜੀ ਤੋਂ ਮੁਆਫ਼ੀ ਮੰਗਦੀ ਹੋਈ ਨੇ ਗੁਰੂ ਜੀ ਨੰੂ ਵਚਨ ਦਿੱਤਾ ਕਿ ਅੱਜ ਤੋਂ ਬਾਅਦ ਕਦੇ ਕਾਲੇ ਜਾਦੂ ਨਹੀਂ ਕਰੇਗੀ | ਗੁਰੂ ਦੀ ਨੇ ਉਸ ਨੂੰ ਮੁਆਫ਼ ਕਰ ਦਿੱਤਾ | ਇਸ ‘ਤੇ ਉਸ ਜਾਦੂਗਰਨੀ ਨੇ ਬੇਨਤੀ ਕੀਤੀ ਕਿ ਉਸ ਦਾ ਨਾਂਅ ਰਹਿੰਦੀ ਦੁਨੀਆ ਤੱਕ ਕਾਇਮ ਰਹੇ | ਨੌਵੇਂ ਪਾਤਿਸ਼ਾਹ ਨੇ ਸ਼ਰਨ ਆਈ ਧੋਬਣ ਜਾਦੂਗਰਨੀ ਨੂੰ ਵਚਨ ਦਿੱਤਾ ਕਿ ਆਉਣ ਵਾਲੇ ਸਮੇਂ ‘ਤੇ ਤੇਰੇ ਨਾਂਅ ‘ਤੇ ਨਗਰੀ ਕਾਇਮ ਹੋਵੇਗੀ | ਉਕਤ ਧੋਬਣ ਦੇ ਨਾਂਅ ‘ਤੇ ਹੀ ਇਸ ਸ਼ਹਿਰ ਦਾ ਨਾਂਅ ਧੋਬੜੀ ਪਿਆ, ਜੋ ਹੌਲੀ-ਹੌਲੀ ਧੁਬੜੀ ਬਣ ਗਿਆ ਤੇ ਹੁਣ ਇਸ ਸ਼ਹਿਰ ਦਾ ਨਾਂਅ ਦੁਨੀਆ ਭਰ ‘ਚ ਪ੍ਰਸਿੱਧ ਹੈ |



Share On Whatsapp

Leave a comment


ਔਰੰਗਜ਼ੇਬ ਉਸ ਸਮੇਂ ਰਾਵਲ ਪਿੰਡੀ ਵਲ ਗਿਆ ਹੋਇਆ ਸੀ। ਉਹ ਗੁਰੂ ਜੀ ਬਾਰੇ ਆਪਣੇ ਵਜ਼ੀਰ ਇਨਸਾਫ਼ ਤੇ ਵੱਡੇ ਕਾਜ਼ੀ ਨੂੰ ਹੁਕਮ ਦੇ ਗਿਆ ਸੀ।
ਉਸ ਦੇ ਮੁਤਾਬਕ ਵੱਡੇ ਕਾਜ਼ੀ ਨੇ ਪਹਿਲਾਂ ਕੁਝ ਸ਼ਰ੍ਹਾ ਦੇ ਆਲਮ ਗੁਰੂ ਜੀ ਪਾਸ ਭੇਜੇ ਤਾਂ ਕਿ ਗੁਰੂ ਜੀ ਨਾਲ ਧਰਮ ਚਰਚਾ ਕਰਕੇ ਉਹਨਾਂ ਨੂੰ ਇਸਲਾਮ ਦੀ ਵਡਿਆਈ ਦਾ ਕਾਇਲ ਕਰਨ।
ਪਰ ਸ਼ਰਈ ਵਿਦਵਾਨ ਗੁਰੂ ਜੀ ਨੂੰ ਕਾਇਲ ਨਾ ਕਰ ਸਕੇ। ਤਦ ਕਾਜ਼ੀ ਨੇ ਗੁਰੂ ਜੀ ਨੂੰ ਕਈ ਪ੍ਰਕਾਰ ਦੇ ਲਾਲਚ ਦੇ ਕੇ ਮਨਾਉਣ ਦੀ ਕੋਸ਼ਿਸ਼ ਕੀਤੀ।
ਉਸ ਨੇ ਕਹਾ ਭੇਜਿਆ ਕਿ ਬਾਦਸ਼ਾਹ ਦੀ ਖ਼ਾਹਸ਼ ਹੈ, ਤੁਸੀਂ ਇਸਲਾਮ ਕਬੂਲ ਕਰ ਲਵੋ। ਤੁਹਾਨੂੰ ਮਸਲਮਾਨਾਂ ਦਾ ਵੱਡਾ ਇਮਾਮ ਬਣਾ ਦਿੱਤਾ ਜਾਏਗਾ।
ਤੁਹਾਨੂੰ ਸ਼ਾਹੀ ਦਰਬਾਰ ਵਿਚ ਇਜ਼ੱਤ ਤੇ ਦਰਜਾ ਹਾਸਲ ਹੋਵੇਗਾ ਨਾਲ ਹੀ ਹਰ ਕਿਸਮ ਦੇ ਦੁਨਿਆਈ ਸੁੱਖ ਤੇ ਆਰਾਮ ਮਿਲਣਗੇ।
ਪਰ ਗੁਰੂ ਜੀ ਨੇ ਇਸ ਪੇਸ਼ਕਸ਼ ਨੂੰ ਰੱਦ ਕਰਦਿਆਂ ਉੱਤਰ ਦਿੱਤਾ, ‘ਸਾਨੂੰ ਕਿਸੇ ਸੰਸਾਰਕ ਸੁਖ ਪਦਾਰਥ ਜਾਂ ਦਰਜੇ ਪਦਵੀ ਦੀ ਅਭਿਲਾਖਾ ਨਹੀਂ ਹੈ।
ਸਾਡੇ ਲਈ ਧਰਮ ਸਭ ਤੋਂ ਉਪਰ ਹੈ। ਜਿਵੇਂ ਤੁਹਾਨੂੰ ਆਪਣਾ ਦੀਨ ਪਿਆਰਾ ਹੈ, ਇਸੇ ਤਰ੍ਹਾਂ ਸਾਨੂੰ ਆਪਣਾ ਧਰਮ ਪਿਆਰਾ ਹੈ।
ਅਸੀਂ ਕਿਸੇ ਨੂੰ ਜ਼ੋਰ, ਦਬਾਅ ਜਾਂ ਲਾਲਚ ਨਾਲ ਆਪਣਾ ਧਰਮ ਧਾਰਨ ਲਈ ਮਜਬੂਰ ਨਹੀਂ ਕਰਦੇ, ਫਿਰ ਹਕੂਮਤ ਕਿਉਂ ਗ਼ੈਰ ਮੁਸਲਮਾਨਾਂ ਨੂੰ ਜ਼ੋਰੀਂ ਮੁਸਲਮਾਨ ਬਣਾਉਣ ਤੇ ਤੁਲੀ ਹੋਈ ਹੈ?
ਪਰਜਾ ਹਕੂਮਤ ਕੋਲੋਂ ਰੱਖਿਆ ਤੇ ਇਨਸਾਫ਼ ਦੀ ਉਮੀਦ ਰਖਦੀ ਹੈ, ਉਸ ਨਾਲ ਇਨਸਾਫ਼ ਦੀ ਥਾਂ ਧੱਕਾ ਕਰਨਾ ਖ਼ੁਦਾ ਦੀਆਂ ਨਜ਼ਰਾਂ ਵਿਚ ਵੀ ਗੁਨਾਹ ਹੈ।
ਕਾਜ਼ੀ ਨੇ ਕਿਹਾ, ‘ਬਾਦਸ਼ਾਹ ਦੀ ਮਰਜ਼ੀ ਇਹ ਹੈ ਕਿ ਹਿੰਦੁਸਤਾਨ ਵਿਚ ਇਕੋ ਮਜ਼ਹਬ ਤੇ ਇਕੋ ਕੌਮ ਰਹੇ। ਇਹ ਮਜ਼ਹਬ ਇਸਲਾਮ ਤੇ ਕੌਮ ਮੁਸਲਮਾਨ ਹੀ ਹੋ ਸਕਦੀ ਹੈ। ਬਾਕੀ ਦੇ ਮਜ਼ਹਬ ਕੁਫ਼ਰ ਹਨ, ਪਖੰਡ ਹਨ। ਉਹਨਾਂ ਨੂੰ ਖ਼ਤਮ ਕਰਨਾ ਸਵਾਬ ਹੈ’।
ਗੁਰੂ ਜੀ ਨੇ ਫ਼ੁਰਮਾਇਆ, ‘ਕਾਜ਼ੀ ਸਾਹਿਬ! ਇਹ ਸੁਣ ਲਵੋ, ਬਾਦਸ਼ਾਹ ਦੀ ਇਹ ਖ਼ਾਹਸ਼ ਤਰੈਕਾਲ ਪੂਰੀ ਨਹੀਂ ਹੋ ਸਕਦੀ ਕਿਉਂਕਿ ਇਹ ਰੱਬ ਦੀ ਰਜ਼ਾ ਦੇ ਬਾਹਰ ਹੈ। ਕੋਈ ਧਰਮ ਕੁਫ਼ਰ ਨਹੀਂ।
ਹਰ ਧਰਮ, ਮਤ ਜਾਂ ਮਜ਼ਹਬ ਰੱਬ ਤਕ ਪੁੱਜਣ ਦਾ ਸਾਧਨ ਹੈ। ਕੇਵਲ ਨਾਵਾਂ ਦਾ ਫ਼ਰਕ ਹੈ। ਕਿਸੇ ਮਜ਼ਹਬ ਨੂੰ ਮਿਟਾਉਣ ਦਾ ਮਤਲਬ ਉਸ ਮਜ਼ਹਬ ਦੇ ਪੈਰੋਕਾਰਾਂ ਨੂੰ ਰੱਬ ਦੀ ਦਰਗਾਹ ਤਕ ਪਹੁੰਚਣ ਤੋਂ ਰੋਕਣਾ ਹੈ।
ਕੀ ਇਸ ਨਾਲ ਰੱਬ ਖ਼ੁਸ ਹੋਵੇਗਾ? ਨਹੀਂ, ਸਗੋਂ ਅਜਿਹਾ ਕਰਨ ਵਾਲੇ ਤੇ ਰੱਬ ਦਾ ਕਹਿਰ ਟੁੱਟੇਗਾ। ਜੇ ਤੁਸੀਂ ਆਪਣੇ ਬਾਦਸ਼ਾਹ ਦੇ ਵਫ਼ਾਦਾਰ ਹੋ ਤਾਂ ਉਸ ਨੂੰ ਰੱਬ ਦੇ ਕਹਿਰ ਤੋਂ ਬਚਾਉਣ ਦਾ ਉਪਰਾਲਾ ਕਰੋ। ਇਹ ਬਾਦਸ਼ਾਹ ਵਲ ਵੀ ਖ਼ੈਰ ਖ਼ਾਹੀ ਹੈ ਤੇ ਇਨਸਾਨੀਅਤ ਵਲ ਵੀ’।
ਇਹ ਸੁਣ ਕੇ ਸ਼ਰ੍ਹਾ ਦੇ ਆਲਮ ਤੇ ਵੱਡਾ ਕਾਜ਼ੀ ਸਭ ਲਾ–ਜਵਾਬ ਹੋ ਗਏ। ਇਸ ਗਲੋਂ ਚਿੜ੍ਹ ਕੇ ਉਹਨਾਂ ਨੇ ਗੁਰੂ ਜੀ ਤੇ ਸਖ਼ਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਨਾਲ ਨਾਲ ਧਮਕੀਆਂ, ਡਰਾਵਿਆਂ ਤੇ ਲਾਲਚ ਦਾ ਸਿਲਸਲਾ ਵੀ ਜਾਰੀ ਰਖਿਆ।
ਪਰ ਹਰਖ ਸੋਗ ਤੋਂ ਅਤੀਤ ਰਹਿਣ ਵਾਲੇ ਗੁਰੂ ਜੀ ਤੇ ਇਹਨਾਂ ਕਸ਼ਟਾਂ ਦਾ ਕੀ ਅਸਰ ਹੋ ਸਕਦਾ ਸੀ? ਆਪ ਪਰਬਤ ਵਾਂਗ ਅਡੋਲ ਤੇ ਦ੍ਰਿੜ੍ਹ ਰਹੇ।
ਤਦ ਕਾਜ਼ੀ ਨੇ ਸੋਚਿਆ ਕਿ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਇਹਨਾਂ ਦੇ ਸਿੱਖਾਂ ਨੂੰ ਤਸੀਹੇ ਦੇ ਕਾ ਮਾਰਿਆ ਜਾਵੇ। ਉਹਨਾਂ ਵਲ ਵੇਖ ਕੇ ਸ਼ਾਇਦ ਇਹ ਡਰ ਜਾਣ।
👉ਪੋਸਟ ਨੂੰ ਪੜ੍ਹ ਕੇ ਸ਼ੇਅਰ ਜਰੂਰ ਕਰੋ ਜੀ ਜੋ ਵੱਧ ਤੋਂ ਵੱਧ ਵੀਰ ਭੈਣਾਂ ਆਪਣੇ ਇਤਿਹਾਸ ਨਾਲ ਜੁੜ ਸਕਣ .



Share On Whatsapp

Leave a comment





  ‹ Prev Page Next Page ›