गूजरी की वार महला ३ सिकंदर बिराहिम की वार की धुनी गाउणी ੴ सतिगुर प्रसादि ॥ सलोकु मः ३ ॥ इहु जगतु ममता मुआ जीवण की बिधि नाहि ॥ गुर कै भाणै जो चलै तां जीवण पदवी पाहि ॥ ओइ सदा सदा जन जीवते जो हरि चरणी चितु लाहि ॥ नानक नदरी मनि वसै गुरमुखि सहजि समाहि ॥१॥ मः ३ ॥ अंदरि सहसा दुखु है आपै सिरि धंधै मार ॥ दूजै भाइ सुते कबहि न जागहि माइआ मोह पिआर ॥ नामु न चेतहि सबदु न वीचारहि इहु मनमुख का आचारु ॥ हरि नामु न पाइआ जनमु बिरथा गवाइआ नानक जमु मारि करे खुआर ॥२॥

अर्थ :-अकाल पुरख एक है और सतगुरु की कृपा द्वारा मिलता है, सलोक गुरु अमर दास जी का। यह जगत (भावार्थ, हरेक जीव) (यह चीज ‘मेरी’ बन जाए, यह चीज ‘मेरी’ हो जाए-इस) अणपत में इतना फँसा पड़ा है कि इस को जीवन का ढंग नहीं रहा । जो जो मनुख सतिगुरु के कहे पर चलते है वह जीवन-जुगति सीख लेते हैं, जो मनुख भगवान के चरणों में चित् जोड़ते हैं, वह समझो, सदा ही जीवित हैं, (क्योंकि) हे नानक ! गुरु के सनमुख होने से मेहर का स्वामी भगवान मन में आ बसता है और गुरमुखि उस अवस्था में जा पहुँचते हैं जहाँ पदार्थों की तरफ मन डोलता नहीं ।1। जिन मनुष्यों का माया के साथ मोह प्यार है जो माया के प्यार में मस्त हो रहे हैं (इस गफलित में से) कभी जागते नहीं, उन के मन में तौखला और कलेश टिका रहता है, उन्हों ने दुनिया के झंबेलिआँ का यह खपाणा आपने सिर ऊपर आप सहेड़िआ हुआ है। अपने मन के पिछे चलने वाले मनुष्यों की रहिणी यह है कि वह कभी गुर-शब्द नहीं वीचारदे । हे नानक ! उनको परमात्मा का नाम नसीब नहीं हुआ, वह जन्म अजाईं गवाँदे हैं और जम उनको मार के खुआर करता है (भावार्थ, मौत हाथों सदा सहमे रहते हैं) ।2।



Share On Whatsapp

Leave a comment




ਅੰਗ : 508

ਗੂਜਰੀ ਕੀ ਵਾਰ ਮਹਲਾ ੩ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ੴ ਸਤਿਗੁਰ ਪ੍ਰਸਾਦਿ ॥ ਸਲੋਕੁ ਮਃ ੩ ॥ ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ ॥ ਗੁਰ ਕੈ ਭਾਣੈ ਜੋ ਚਲੈ ਤਾਂ ਜੀਵਣ ਪਦਵੀ ਪਾਹਿ ॥ ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ ॥ ਨਾਨਕ ਨਦਰੀ ਮਨਿ ਵਸੈ ਗੁਰਮੁਖਿ ਸਹਜਿ ਸਮਾਹਿ ॥੧॥ ਮਃ ੩ ॥ ਅੰਦਰਿ ਸਹਸਾ ਦੁਖੁ ਹੈ ਆਪੈ ਸਿਰਿ ਧੰਧੈ ਮਾਰ ॥ ਦੂਜੈ ਭਾਇ ਸੁਤੇ ਕਬਹਿ ਨ ਜਾਗਹਿ ਮਾਇਆ ਮੋਹ ਪਿਆਰ ॥ ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਆਚਾਰੁ ॥ ਹਰਿ ਨਾਮੁ ਨ ਪਾਇਆ ਜਨਮੁ ਬਿਰਥਾ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥੨॥

ਅਰਥ: ਰਾਗ ਗੂਜਰੀ ਵਿੱਚ, ਗੁਰੂ ਅਮਰਦਾਸ ਜੀ ਦੀ ਬਾਣੀ ‘ਵਾਰ’, ਇਸ ਨੂੰ ਸਿਕੰਦਰ ਬਿਰਾਹਿਮ ਦੀ ‘ਵਾਰ’ ਦੀ ਧੁਨ ਨਾਲ ਗਾਉਣਾ ਹੈ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸਲੋਕ ਗੁਰੂ ਅਮਰਦਾਸ ਜੀ ਦਾ।

ਇਹ ਜਗਤ ਅਣਪੱਤ (ਇਹ ਚੀਜ਼ ‘ਮੇਰੀ’ ਬਣ ਜਾਏ, ਇਹ ਚੀਜ਼ ‘ਮੇਰੀ’ ਹੋ ਜਾਏ) ਵਿਚ ਇਤਨਾ ਫਸਿਆ ਪਿਆ ਹੈ ਕਿ ਇਸ ਨੂੰ ਜੀਉਣ ਦੀ ਜਾਚ ਨਹੀਂ ਰਹੀ। ਜਿਹੜੇ ਮਨੁੱਖ ਸਤਿਗੁਰੂ ਦੇ ਕਹੇ ਤੇ ਤੁਰਦੇ ਹਨ ਉਹ ਜੀਵਨ-ਜੁਗਤਿ ਸਿੱਖ ਲੈਂਦੇ ਹਨ। ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਚਿੱਤ ਜੋੜਦੇ ਹਨ, ਉਹ ਸਮਝੋ, ਸਦਾ ਹੀ ਜੀਉਂਦੇ ਹਨ। ਹੇ ਨਾਨਕ! ਗੁਰੂ ਦੇ ਸਨਮੁਖ ਹੋਇਆਂ ਮਿਹਰ ਦਾ ਮਾਲਕ ਪ੍ਰਭੂ ਮਨ ਵਿਚ ਆ ਵੱਸਦਾ ਹੈ ਤੇ ਗੁਰਮੁਖ ਉਸ ਅਵਸਥਾ ਵਿਚ ਜਾ ਅੱਪੜਦੇ ਹਨ ਜਿਥੇ ਪਦਾਰਥਾਂ ਵਲ ਮਨ ਡੋਲਦਾ ਨਹੀਂ ॥੧॥ ਉਹਨਾਂ ਦੇ ਮਨ ਵਿਚ ਤੌਖਲਾ ਤੇ ਕਲੇਸ਼ ਟਿਕਿਆ ਰਹਿੰਦਾ ਹੈ, ਤੇ ਦੁਨੀਆ ਦੇ ਝੰਬੇਲਿਆਂ ਦਾ ਇਹ ਖਪਾਣਾ ਆਪਣੇ ਸਿਰ ਉਤੇ ਆਪ ਸਹੇੜਿਆ ਹੋਇਆ ਹੈ, ਜਿਨ੍ਹਾਂ ਦਾ ਮਾਇਆ ਨਾਲ ਮੋਹ ਪਿਆਰ ਹੈ ਜੋ ਮਾਇਆ ਦੇ ਪਿਆਰ ਵਿਚ ਮਸਤ ਹੋ ਰਹੇ ਹਨ (ਇਸ ਗ਼ਫ਼ਲਿਤ ਵਿਚੋਂ) ਕਦੇ ਜਾਗਦੇ ਨਹੀਂ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੀ ਰਹਿਣੀ ਇਹ ਹੈ ਕਿ ਉਹ ਕਦੇ ਗੁਰ-ਸ਼ਬਦ ਨਹੀਂ ਵੀਚਾਰਦੇ ਤੇ ਨਾਮ ਨਹੀ ਜਪਦੇ, ਹੇ ਨਾਨਕ! ਉਹਨਾਂ ਨੂੰ ਪਰਮਾਤਮਾ ਦਾ ਨਾਮ ਨਸੀਬ ਨਹੀਂ ਹੋਇਆ, ਉਹ ਜਨਮ ਅਜਾਈਂ ਗਵਾਂਦੇ ਹਨ ਤੇ ਜਮ ਉਹਨਾਂ ਨੂੰ ਮਾਰ ਕੇ ਖ਼ੁਆਰ ਕਰਦਾ ਹੈ (ਭਾਵ, ਮੌਤ ਹੱਥੋਂ ਸਦਾ ਸਹਮੇ ਰਹਿੰਦੇ ਹਨ) ॥੨॥



Share On Whatsapp

View All 3 Comments
Dalbara Singh : waheguru ji 🙏🌹
ਦਲਬੀਰ ਸਿੰਘ : 🙏🙏ਮੇਰਾ ਮੁਝ ਮੇ ਕਿੱਛ ਨਹੀ ਜੋ ਕਿੱਛ ਹੈ ਸੋ ਤੇਰਾ,ਤੇਰਾ ਤੁਝ ਕੋ ਸੌਪ ਕੇ ਕਿਆ...

ਸਭ ਜਾਤੀਆਂ ਤੇ ਵਰਗਾਂ ਨੂੰ ਬਰਾਬਰੀ ਦੇਣਾ, ਦੇਸ਼ ,ਕੌਮ ,ਹੱਦਾਂ , ਸਰਹੱਦਾਂ ਤੋ ਉਪਰ ਉਠਕੇ ਉਸ ਵਕ਼ਤ ਦੀ ਜਰੂਰਤ ਸੀ । ਕਿਓਂਕਿ ਉਚ –ਜਾਤੀਏ , ਬ੍ਰਾਹਮਣ ,ਪੰਡਿਤ ,ਰਾਜੇ ਮਹਾਰਾਜੇ ਇਨਾਂ ਲੋਕਾਂ ਤੇ ਇਤਨੇ ਜੁਲਮ ਕਰ ਰਹੇ ਸੀ ਜੋ ਬਰਦਾਸ਼ਤ ਤੋਂ ਬਾਹਰ ਹੋ ਰਹੇ ਸੀ । ਪਹਿਲੇ ਅਠ ਗੁਰੂਆਂ ਨੇ ਇਨਾ ਨੂੰ ਕਿਰਤ ,ਕਰਮਾਂ ,ਉਦੇਸ਼ਾਂ ਤੇ ਉਪਦੇਸ਼ਾਂ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ , ਛੇਵੈ ਗੁਰੂ ਸਾਹਿਬ ਨੇ ਪੀਰੀ ਨਾਲ ਮੀਰੀ ਦਾ ਰਾਹ ਦਿਖਾਇਆ ਤੇ ਦਸਵੇ ਗੁਰੂ ਨੇ ਇਸ ਨੂੰ ਅਪਨਾਕੇ ਸਮਾਜਿਕ ਕ੍ਰਾਂਤੀ ਲਿਆ ਦਿਤੀ ।
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀਆਂ ਲਿਖਤਾ ਤੇ ਖਾਲਸੇ ਦੀ ਜਥੇਬੰਦੀ ਵਿਚ ਇਸਤਰੀ ਜਾਤੀ ਦਾ ਪੂਰਾ ਪੂਰਾ ਸਤਕਾਰ ਕੀਤਾ ਜੋ ਅਜ ਤਕ ਵੀ ਇਕ ਸਮਸਿਆ ਬਣੀ ਹੋਈ ਹੈ । ਮਾਤਾ ਸਾਹਿਬ ਕੌਰ ਨੂੰ ਖਾਲਸੇ ਦੀ ਮਾਤਾ ਹੋਣ ਦਾ ਰੁਤਬਾ ਬਖਸ਼ਿਆ । ਖੰਡੇ ਬਾਟੇ ਦੀ ਪਾਹੁਲ ਵਿਚ ਮਿਠਾਸ , ਹਲੀਮੀ , ਨਿਮਰਤਾ , ਤੇ ਪਰਉਪਕਾਰ ਦੇ ਚਿਨ “ਪਤਾਸੇ ” ਪਾਣ ਦਾ ਮਾਣ ਮਾਤਾ ਜੀਤੋ ਨੂੰ ਬਖਸ਼ਿਆ । ਮਾਤਾ ਗੁਜਰ ਕੌਰ ਜੀ ਨੂੰ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਠੰਡੇ ਬੁਰਜ ਵਿਚ ਜੋਤੀ ਜੋਤ ਸਮਾਣ ਤੇ ਪਹਿਲੀ ਔਰਤ ਨੂੰ ਸ਼ਹੀਦ ਹੋਣ ਦਾ ਮਾਨ ਪ੍ਰਾਪਤ ਹੋਇਆ । ਮਾਈ ਭਾਗੋ ਨੂੰ ਸਿਖਾਂ ਦੀ ਪਹਿਲੀ ਜਥੇਦਾਰੀ ਸੋਪੀ । ਸਦੀਆਂ ਤੋ ਮਰਦ ਪ੍ਰਧਾਨ ਸਮਾਜ ਅੰਦਰ ਦਬੀ ਕੁਚਲੀ ਇਸਤਰੀ ਜੋ ਪੈਰਾਂ ਦੀ ਜੁਤੀ ਸਮਝੀ ਜਾਂਦੀ ਮਾਈ ਭਾਗੋ ਦੀਆਂ ਬੇਦਾਵਾ ਦੇਣ ਵਾਲੇ ਸਿਖਾਂ ਨੂੰ ਲਾਹਨਤਾ ਪਾਣੀਆ ਤੇ ਵੰਗਾਰਨਾ , ਪਛਤਾਵੇ ਤੋ ਬਾਅਦ ਉਹਨਾਂ ਦੀ ਅਗਵਾਈ ਕਰਕੇ ਮੁਕਤਸਰ ਲਿਆਉਣਾ , ਗੁਰੂ ਸਾਹਿਬ ਦੀ ਪ੍ਰੇਰਨਾ ਨਾਲ ਮਾਈ ਭਾਗੋ ਦਾ ਦਖਣ ਭਾਰਤ ਵਿਚ ਸਿਖੀ ਪ੍ਰਚਾਰ ਕਰਨਾ, ਇਹ ਇਕ ਬਹੁਤ ਵਡਾ ਇਨਕਲਾਬ ਤੇ ਇਸਤਰੀ ਜਾਤੀ ਲਈ ਫਖਰ ਦੀ ਗਲ ਸੀ । ਵਿਭਚਾਰ ਦਾ ਖੰਡਣ ਕਰਦਿਆ ਸਿਖਾਂ ਨੂੰ ਗ੍ਰਿਹਸਤੀ ਜੀਵਨ ਦੀ ਜਾਚ ਦਸੀ , ਸ਼ੁਭ ਅਮਲਾਂ ਦਾ ਰਾਹ ਦਿਖਾਇਆ ।
ਉਹਨਾਂ ਦਾ ਗੁਰੂ ਗਰੰਥ ਸਾਹਿਬ ਨੂੰ ਗੁਰੂ ਦਾ ਦਰਜਾ ਦੇਣਾ ਵੀ ਇਕ ਵਡੇਰੀ ਸੋਚ ਸੀ । ਜੇਕਰ ਗੁਰੂ ਗਰੰਥ ਸਾਹਿਬ ਨੂੰ ਗੁਰੂ ਨਾ ਥਾਪਿਆ ਹੁੰਦਾ ਤਾਂ ਅਜ ਆਸੀਮ ਗਿਣਤੀ ਵਿਚ ਪੂਜਾ ਕਰਵਾ ਰਹੇ ਦੇਹ ਧਾਰੀ ਗੁਰੂਆਂ ਦੇ ਪਖੰਡਾ ਵਿਚ ਸਿਖ ਜਗਤ ਫਸਿਆ ਹੁੰਦਾ ।
ਅਜ ਦੀ ਰੈਡ –ਕ੍ਰੋਸ ਸੰਕਲਪ ਵੀ ਗੁਰੂ ਗੋਬਿੰਦ ਸਿੰਘ ਦੀਆਂ ਪਈਆਂ ਇਨ੍ਹਾ ਲੀਹਾਂ ਤੋ ਉਤਪਨ ਹੋਇਆ ਹੈ ਜਦੋਂ ਉਨਾ ਨੇ ਭਾਈ ਘਨਇਆ ਨੂੰ ਜਖਮੀਆਂ ਚਾਹੇ ਓਹ ਦੁਸ਼ਮਨ ਵਲੋ ਕਿਓਂ ਨਾ ਹੋਵੇ , ਪਾਣੀ ਪਿਲਾਣ ਦੇ ਨਾਲ ਨਾਲ ਮਰਹਮ ਪਟੀ ਕਰਨ ਦੀ ਹਿਦਾਇਤ ਦਿਤੀ ।
“ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਬਨਿ ਆਈ ।।
ਮਾਨਸ ਕੀ ਜਾਤ ਸਬਾਈ ਏਕੈ ਪਹਿਚਾਨਬੋ ।।“
ਉਹਨਾਂ ਦੀ ਲੜਾਈ ਕਦ ਕਿਸੇ ਧਰਮ ,ਜਾਤੀ ਜਾਂ ਨਸਲ ਦੇ ਵਿਰੁਧ ਨਹੀ ਸੀ । ਇਹ ਲੜਾਈ ਤਾ ਜੁਲਮ ਜਬਰ , ਜਾਬਰ , ਜਾਲਮ , ਅਤਿਆਚਾਰੀ , ਦੁਰਾਚਾਰੀ , ਲੁਟੇਰੇ ਤੇ ਜਨਤਾ ਦੇ ਸੁਖ ਚੈਨ ਨੂੰ ਲੁਟਣ ਵਾਲਿਆਂ ਵਿਰੁਧ ਸੀ ।
‘ਐਡਮੰਡ ਚੈਂਡਲਰ’ ਕਿੰਨੇ ਸੁੰਦਰ ਸ਼ਬਦਾਂ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ, ਉਸ ਅਨੁਸਾਰ: ‘ਗੁਰੂ ਗੋਬਿੰਦ ਸਿੰਘ ਜੀ ਫ਼ਿਲਾਸਫ਼ਰ ਅਤੇ ਮਨੋਵਿਗਿਆਨੀ ਸਨ। ਹਿੰਦੋਸਤਾਨ ਵਿੱਚ ਇਹ ਪਹਿਲੇ ਅਤੇ ਅਖੀਰਲੇ ਗੁਰੂ ਸਨ ਜਿਹਨਾਂ ਨੇ ਫ਼ੌਲਾਦ (ਤਲਵਾਰ) ਦੀ ਠੀਕ ਵਰਤੋਂ ਕੀਤੀ। ਸਿੱਖਾਂ ਨੂੰ ਰਹਿਤ ਦੇਣੀ ਅਤੇ ਉਸ ਲਈ ਪੰਜ ਕੱਕੇ ਚੁਣਨੇ, ਉਹਨਾਂ ਦੇ ਅਮਲੀ ਫ਼ਿਲਾਸਫ਼ਰ ਹੋਣ ਦਾ ਇੱਕ ਜਿਊਂਦਾ ਜਾਗਦਾ ਸਬੂਤ ਹੈ। ਉਸ ਅਮਲੀ ਫ਼ਿਲਾਸਫ਼ਰ ਨੇ ਜਿੱਥੇ ਅਕਲ ਬਦਲੀ, ਉੱਥੇ ਸ਼ਕਲ ਵੀ ਬਦਲਾ ਦਿੱਤੀ। ਪੰਜ ਚਿੰਨ੍ਹਾਂ ਦੇ ਦੇਣ ਦਾ ਭਾਵ ਹੀ ਇਹ ਸੀ ਕਿ ਸਿੱਖ ਇੱਕ ਅਮਲੀ ਫ਼ਿਲਾਸਫ਼ਰ ਬਣ ਜਾਣ। ਕੇਸ ਜਥੇਬੰਦੀ ਲਈ, ਕੜਾ ਵਹਿਮਾਂ ਨੂੰ ਤੋੜਨ ਲਈ ਤੇ ਵਿਸ਼ਵ ਦਾ ਸ਼ਹਿਰੀ ਬਣਾਉਣ ਲਈ, ਕਛਹਿਰਾ ਬ੍ਰਾਹਮਣਵਾਦ ਉੱਤੇ ਇੱਕ ਕਰਾਰੀ ਚੋਟ ਸੀ ਅਤੇ ਸੱਭਯ ਹੋਣ ਦੇ ਚਿੰਨ੍ਹ ਸਨ, ਕਿਰਪਾਨ ਸੁਤੰਤਰ ਸਿਆਸਤ ਲਈ ਤੇ ਕੰਘਾ ਸਫਾਈ ਤੇ ਸੰਸਾਰੀ ਜੀਵ ਬਣਾਉਣ ਲਈ।’
। ਗੁਰੂ ਸਾਹਿਬ ਜੀ ਨੇ ਬੁਲੇ ਸ਼ਾਹ ਦੇ ਬਚਨਾਂ ਅਨੁਸਾਰ ਭਾਰਤੀਆਂ ਦੀ ਸੁੰਨਤ ਹੋਣ ਤੋਂ ਬਚਾ ਕੇ ਉਨ੍ਹਾਂ ਦਾ ਧਰਮ ਤੇ ਸੰਸਕ੍ਰਿਤੀ ਬਚਾਈ ਜਿਸਦੇ ਬਦਲੇ ਵਜੋਂ ਸਾਰੇ ਭਾਰਤੀ ਅੱਵਲ ਤਾਂ ਗੁਰੂ ਸਾਹਿਬ ਦੇ ਸਿੱਖ ਬਣ ਜਾਂਦੇ, ਜੇ ਇਹ ਨਾ ਕਰ ਸਕਦੇ ਤਾਂ ਗੁਰੂ ਸਾਹਿਬ ਦੇ ਅਹਿਸਾਨ ਨੂੰ ਮੁੱਖ ਰੱਖ ਕੇ ਗੁਰੂ ਜੀ ਵਲੋਂ ਸਜਾਏ ਖਾਲਸਾ ਪੰਥ ਨੇ ਜੋ ਭਾਰਤ ਲਈ ਅਠਾਰਵੀਂ ਤੇ ਉਨੀਂਵੀਂ ਸਦੀ ਵਿੱਚ ਕੁਰਬਾਨੀਆਂ ਕੀਤੀਆਂ ਸਨ , ਉਸ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਦੀ ਕਦੇ ਨਾ ਸੋਚਦੇ, ਪਰ ਇਸ ਤੋਂ ਉਲਟ ਖਾਲਸਾ ਪੰਥ ਨੂੰ ਹਰ ਪੱਖੋਂ ਅਤੇ ਹਰ ਪ੍ਰਾਪਤ ਹੀਲੇ ਤੇ ਵਸੀਲੇ ਨਾਲ ਖਤਮ ਕਰਨ ਦੀਆਂ ਕੋਸ਼ਿਸ਼ਾਂ ਪੂਰੇ ਤਾਨ ਨਾਲ ਹੋ ਰਹੀਆਂ ਹਨ। ਇਹ ਹੈ ਇਨ੍ਹਾਂ ਵਲੋਂ ਸਰਬੰਸ ਦਾਨੀ ਮਹਾਨ ਗੁਰੂ ਸਾਹਿਬ ਅਤੇ ਉਨ੍ਹਾਂ ਵਲੋਂ ਸਜਾਏ ‘ਖਾਲਸਾ ਪੰਥ’ ਵਲੋਂ ਕੀਤੇ ਅਹਿਸਾਨਾਂ ਦੇ ਬਦਲੇ ਅਕ੍ਰਿਤਘਣਤਾ ।
ਕੁਦਰਤ ਦੇ ਸ਼ੌਕੀਨ
ਗੁਰੂ ਸਾਹਿਬ ਸਾਰੀ ਉਮਰ ਵਗਦੇ ਦਰਿਆ ਦੀਆਂ ਝਨਝਨਾ ਤੋਂ ਨਿਕਲੇ ਮਿਠੇ ਸੰਗੀਤ ਦਾ ਰਸ ਮਾਣਦੇ ਰਹੇ ,ਪਟਨਾ ਵਿਚ ਗੰਗਾ ਨਦੀ ਵਿਚ ਆਨੰਦਪੁਰ ਵਿਚ ਸਤਲੁਜ ਦਾ, ਪੋੰਟਾ ਸਾਹਿਬ, ਜਮੁਨਾ ਦਾ ਇਥੋਂ ਤਕ ਕੀ ਜੋਤੀ ਜੋਤ ਸਮਾਣ ਲਈ ਵੀ ਗੋਦਾਵਰੀ ਦੇ ਕੰਢੇ ਇਕਾਂਤ ਵਿਚ ਨਦੇੜ ਦਾ ਇਲਾਕਾ ਜਾ ਚੁਣਿਆ । ਪੋੰਟਾ ਸਾਹਿਬ ਵੀ ਬਾਹਰ ਨਦੀ ਦੇ ਵਿਚਕਾਰ ਇਕ ਛੋਟੇ ਜਿਹੇ ਟਾਪੂ ਵਿਚ ਓਹ ਘੰਟਿਆਂ ਬਧੀ ਬੈਠ ਕੇ ਬਾਣੀ ਦਾ ਉਚਾਰਨ ਕਰਦੇ ਰਹਿੰਦੇ ।
ਕੁਦਰਤ ਦੇ ਬਹੁਤ ਸ਼ੌਕੀਨ ਸੀ । ਬਚਪਨ ਉਹਨਾਂ ਦਾ ਪਟਨੇ ਵਿਚ ਬੀਤਿਆ । ਆਪਣੇ ਬਚਪਨ ਦਾ ਬਹੁਤਾ ਸਮਾ ਗੰਗਾ ਨਦੀ ਦੇ ਆਸ ਪਾਸ ਹੀ ਗੁਜਾਰਿਆ । ਉਥੇ ਹੀ ਆਪਣੇ ਦੋਸਤਾਂ ਨਾਲ ਖੇਡਣਾ ,ਬੇੜੀ ਵਿਚ ਬੈਠਕੇ ਆਪਣੇ ਦੋਸਤਾਂ ਨਾਲ ਸੈਰ ਕਰਨੀ ,ਜਦੋਂ ਪੰਡਿਤ ਸ਼ਿਵ ਦਾਸ ਗੰਗਾ ਵਿਚੋਂ ਇਸ਼ਨਾਨ ਕਰਕੇ ਕੰਡੇ ਪਾਸ ਬੈਠਦੇ ਤਾਂ ਗੁਰੂ ਸਾਹਿਬ ਮਲਕੜੇ ਜਿਹੇ ਜਾਕੇ ਉਹਨਾਂ ਦੇ ਕੰਨਾ ਵਿਚ ,’ ਪੰਡਿਤ ਜੀ ਝਾਤ ਕਹਕੇ ਉਹਨਾਂ ਦੀ ਸਮਾਧੀ ਨੂੰ ਖੋਲ ਦਿੰਦੇ । ਪੰਡਿਤ ਜੀ ਗੁਸੇ ਹੋਣ ਦੀ ਬਜਾਏ ਬੜੇ ਖੁਸ਼ ਹੁੰਦੇ । ਓਹ ਇਹਨਾਂ ਨੂੰ ਕ੍ਰਿਸ਼ਨ ਦਾ ਰੂਪ ਸਮਝਦੇ ਸੀ । ਇਕ ਵਪਾਰੀ ਨੇ ਉਹਨਾਂ ਨੂੰ ਇਕ ਛੋਟੀ ਜਿਹੀਂ ਬੇੜੀ ਭੇਂਟ ਕੀਤੀ ਜਿਸਨੂੰ ਓਹ ਆਪਣੇ ਦੋਸਤਾਂ ਨਾਲ ਦਰਿਆ ਵਿਚ ਠੇਲ ਕੇ ,ਚ੍ਪੂਆਂ ਨਾਲ ਬੜੀ ਹੁਸ਼ਿਆਰੀ ਨਾਲ ਚਲਾਂਦੇ ਤੇ ਆਪਣੇ ਦੋਸਤਾਂ ਨਾਲ ਦਰਿਆ ਦੀ ਸੈਰ ਕਰਦੇ ਰਹਿੰਦੇ ।
ਇਕ ਵਾਰੀ ਆਪਣਾ ਕੰਗਨ ਗੰਗਾ ਵਿਚ ਸੁਟ ਆਏ । ਮਾਤਾ ਜੀ ਨੇ ਜਦ ਪੁਛਿਆ ਕੀ ਕੰਗਣ ਕਿਧੇ ਸੁਟਿਆ ਹੈ ? ਤਾਂ ਦੂਸਰਾ ਵੀ ਗੰਗਾ ਵਿਚ ਸੁਟ ਕੇ ਕਹਿਣ ਲਗੇ ਕੀ ਇਥੇ ਸੁਟਿਆ ਹੈ।
ਪਾਉਂਟਾ ਸਾਹਿਬ ਵੀ ਜਦ ਮੇਦਨੀ ਪ੍ਰਕਾਸ਼ ਨੇ ਜਗਹ ਪਸੰਦ ਕਰਣ ਨੂੰ ਕਿਹਾ ਤਾਂ ਇਕ ਰਮਣੀਕ ਜਗਾ ਸਤਲੁਜ ਦਰਿਆ ਦੇ ਕੰਡੇ ਤੇ ਚੁਣੀ ਤੇ ਉਥੇ ਹੀ ਆਪਣਾ ਕਿਲਾ ਬਣਾਇਆ । 52 ਕਵੀਆਂ ਦੀ ਮਿਹਫਲ ਵੀ ਸਤਲੁਜ ਦੇ ਕੰਡੇ ਤੇ ਲਗਦੀ । ਪਾਉਂਟਾ ਸਾਹਿਬ ਗੁਰੂ ਸਾਹਿਬ ਤਿੰਨ ਸਾਲ ਰਹੇ । ਇਥੇ ਹੀ ਇਨ੍ਹਾਂ ਨੇ ਜਾਪੁ ਸਾਹਿਬ , ਸਵਇਏ ਅਤੇ ਅਕਾਲ ਉਸਤਤਿ ਬਾਣੀਆਂ ਉਚਾਰਨ ਕੀਤੀਆਂ । ਆਨੰਦਪੁਰ ਛਡਣ ਤੋ ਬਾਅਦ ਵੀ ਜਿਥੇ ਉਹ ਸੁੰਦਰ ਕੁਦਰਤੀ ਨਜ਼ਾਰੇ ਦੇਖਦੇ ਡੇਰਾ ਲਾ ਲੇਂਦੇ ।
ਲਖੀ ਜੰਗਲ ਵਿਚ ਜਦ ਸੁੰਦਰ ਨਜ਼ਾਰੇ ਦੇਖੇ ਤੇ ਕੁਝ ਦੇਰ ਉਥੇ ਹੀ ਠਹਿਰਨ ਦਾ ਫੈਸਲਾ ਕਰ ਲਿਆ । ਇਥੇ ਹੀ ਚਿਰਾਂ ਤੋ ਵਿਛੜੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ,ਕਵੀ, ਢਾਡੀ,ਤੇ ਜੋ ਸਿਖ ਆਨੰਦਪੁਰ ਛਡਣ ਤੋਂ ਬਾਅਦ ਵਿਛੜ ਗਏ ਸੀ ਮੁੜ ਆ ਜੁੜੇ । ਕਥਾ ,ਕੀਰਤਨ ਵਖਿਆਨ ਤੇ ਕਵੀ ਦਰਬਾਰ , ਮੁੜਕੇ ਓਹੀ ਰੌਣਕਾਂ ਲਗ ਗਈਆਂ ਪਰ ਹਾਲਤ ਓਹ ਨਹੀਂ ਸਨ ।
ਜਦੋਂ ਔਰੰਗਜ਼ੇਬ ਨੂੰ ਜ਼ਫ਼ਰਨਾਮਾ ਲਿਖਿਆ ਉਸ ਵਿਚ ਵੀ ਉਹਨਾਂ ਦਾ ਕੁਦਰਤ ਨਾਲ ਪਿਆਰ ਪ੍ਰਤਖ ਨਜਰ ਆਓਂਦਾ ਹੈ । ਜ਼ਫਰਨਾਮੇ ਵਿਚ ਲਿਖਦੇ ਹਨ ‘ ਜਦੋਂ ਸੂਰਜ ਨੇ ਮੂੰਹ ਛੁਪਾਇਆ ਰਾਤ ਦਾ ਰਾਜਾ ਚੰਦ ਨਿਕਲਿਆ ਇਧਰ ਜੁਝਾਰ ਦੀ ਸ਼ਹੀਦੀ ਹੋਈ । ਸਾਹਿਬਜਾਦਿਆ ਦੇ ਸ਼ਹੀਦ ਹੋਣ ਦੇ ਵੇਲੇ ਵੀ ਕੁਦਰਤ ਤੋ ਬਲਿਹਾਰ ਜਾਣਾ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੇ ਹਿੱਸੇ ਆਇਆ ਹੇ । ਉਹਨਾਂ ਦੀ ਬਾਣੀ ਵਿਚ ਵੀ ਵਹਿਗੁਰੂ ,ਕੁਦਰਤ ਤੇ ਮਨੁਖਤਾ ਦਾ ਪਿਆਰ ਪ੍ਰਤਖ ਝਲਕਦਾ ਨਜ਼ਰ ਆਓਂਦਾ ਹੈ ।ਜਦੋਂ ਬਹਾਦਰ ਸ਼ਾਹ ਗੁਰੂ ਸਾਹਿਬ ਨੂੰ ਮਿਲਣ ਲਈ ਆਇਆ ਤਾਂ ਵੀ ਗੁਰੂ ਸਾਹਿਬ ਨੰਦੇੜ ਗੋਦਾਵਰੀ ਦੇ ਕੰਢੇ ਤੇ ਹੀ ਬੈਠੇ ਸੀ ।
( ਚਲਦਾ )



Share On Whatsapp

Leave a comment




Share On Whatsapp

Leave a Comment
Mangal singh : waheguru ji





Share On Whatsapp

Leave a comment




Share On Whatsapp

Leave a Comment
Anandeep kaur : satnam Shri Waheguru ji 🙏🏻

सूही महला १ घरु ६ ੴ सतिगुर प्रसादि ॥ उजलु कैहा चिलकणा घोटिम कालड़ी मसु ॥ धोतिआ जूठि न उतरै जे सउ धोवा तिसु ॥१॥ सजण सेई नालि मै चलदिआ नालि चलंन्हि ॥ जिथै लेखा मंगीऐ तिथै खड़े दिसंनि ॥१॥ रहाउ ॥ कोठे मंडप माड़ीआ पासहु चितवीआहा ॥ ढठीआ कमि न आवन्ही विचहु सखणीआहा ॥२॥ बगा बगे कपड़े तीरथ मंझि वसंन्हि ॥ घुटि घुटि जीआ खावणे बगे ना कहीअन्हि ॥३॥ सिमल रुखु सरीरु मै मैजन देखि भुलंन्हि ॥ से फल कमि न आवन्ही ते गुण मै तनि हंन्हि ॥४॥ अंधुलै भारु उठाइआ डूगर वाट बहुतु ॥ अखी लोड़ी ना लहा हउ चड़ि लंघा कितु ॥५॥ चाकरीआ चंगिआईआ अवर सिआणप कितु ॥ नानक नामु समालि तूं बधा छुटहि जितु ॥६॥१॥३॥

अर्थ: राग सूही, घर ६ में गुरू नानक​ देव जी की बाणी अकाल पुरख एक है और सतिगुरू की कृपा द्वारा मिलता है। मैंने​ काँसे (का) साफ और चमकीला (बर्तन) घसाया (तो उस में से) थोड़ी थोड़ी काली सियाही (लग गई)। अगर मैं सौ वारी भी उस काँसे के बर्तन को धोवा (साफ करू) तो भी (बाहरों) धोने से उस की (अंदरली) जूठ (कालिख) दूर नहीं होती ॥१॥ मेरे असल मित्र वही हैं जो (सदा) मेरे साथ रहन, और (यहाँ से) चलते समय भी मेरे साथ ही चलें, (आगे) जहाँ (किए कर्मो का) हिसाब माँगा जाता है वहाँ बेझिझक हो कर हिसाब दे सकें (भावार्थ, हिसाब देने में कामयाब हो सकें) ॥१॥ रहाउ ॥ जो घर मन्दिर महल चारों तरफ से तो चित्रे हुए हों, पर अंदर से खाली हों, (वह ढह जाते हैं और) ढहे हुए किसी काम नहीं आते ॥२॥ बगुलों के सफेद पंख होते हैं, वसते भी वह तीर्थों पर ही हैं। पर जीवों को (गला) घोट घोट के खा जाने वाले (अंदर से) साफ सुथरे नहीं कहे जाते ॥३॥ (जैसे) सिंबल का वृक्ष (है उसी प्रकार) मेरा शरीर है, (सिंबल के फलों को) देख कर तोते भ्रम खा जाते हैं, (सिंबल के) वह फल (तोतों के) काम नहीं आते, वैसे ही गुण मेरे शरीर में हैं ॥४॥ मैंने अंधे ने (सिर पर विकारों का) भार उठाया हुआ है, (आगे मेरा जीवन-पंध) बड़ा पहाड़ी मार्ग है। आँखों के साथ खोजने से भी मैं मार्ग-खहिड़ा खोज नहीं सकता (क्योंकि आँखें ही नहीं हैं। इस हालत में) किस तरीके के साथ (पहाड़ी पर) चड़ कर मैं पार निकलूँ ? ॥५॥ हे नानक जी! (पहाड़ी रस्ते जैसे बिखड़े जीवन-पंध में से पार निकलने के लिए) दुनिया के लोगों की खुश़ामदें, लोग-दिखावे और चतुराइयाँ किसी काम नहीं आ सकती। परमात्मा का नाम (अपने हृदय में) संभाल कर रख। (माया के मोह में) बंधा हुआ तूँ इस नाम (-सिमरन) के द्वारा ही (मोह के बंधनों से) मुक्ति पा सकेंगा ॥६॥१॥३॥



Share On Whatsapp

Leave a comment




ਅੰਗ : 729

ਸੂਹੀ ਮਹਲਾ ੧ ਘਰੁ ੬ ੴ ਸਤਿਗੁਰ ਪ੍ਰਸਾਦਿ ॥ ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥ ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿ੍॥ ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥੧॥ ਰਹਾਉ ॥ ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ ॥ ਢਠੀਆ ਕੰਮਿ ਨ ਆਵਨੀ੍ ਵਿਚਹੁ ਸਖਣੀਆਹਾ ॥੨॥ ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿ੍ ॥ ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨਿ੍ ॥੩॥ ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨਿ੍॥ ਸੇ ਫਲ ਕੰਮਿ ਨ ਆਵਨੀ੍ ਤੇ ਗੁਣ ਮੈ ਤਨਿ ਹੰਨਿ੍ ॥੪॥ ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ ॥ ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ ॥੫॥ ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ ॥ ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ ॥੬॥੧॥੩॥

ਅਰਥ: ਰਾਗ ਸੂਹੀ, ਘਰ ੬ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਮੈਂ ਕੈਂਹ (ਦਾ) ਸਾਫ਼ ਤੇ ਲਿਸ਼ਕਵਾਂ (ਭਾਂਡਾ) ਘਸਾਇਆ (ਤਾਂ ਉਸ ਵਿਚੋਂ) ਮਾੜੀ ਮਾੜੀ ਕਾਲੀ ਸਿਆਹੀ (ਲੱਗ ਗਈ)। ਜੇ ਮੈਂ ਸੌ ਵਾਰੀ ਭੀ ਉਸ ਕੈਂਹ ਦੇ ਭਾਂਡੇ ਨੂੰ ਧੋਵਾਂ (ਸਾਫ਼ ਕਰਾਂ) ਤਾਂ ਭੀ (ਬਾਹਰੋਂ) ਧੋਣ ਨਾਲ ਉਸ ਦੀ (ਅੰਦਰਲੀ) ਜੂਠ (ਕਾਲਖ) ਦੂਰ ਨਹੀਂ ਹੁੰਦੀ ॥੧॥ ਮੇਰੇ ਅਸਲ ਮਿੱਤ੍ਰ ਉਹੀ ਹਨ ਜੋ (ਸਦਾ) ਮੇਰੇ ਨਾਲ ਰਹਿਣ, ਤੇ (ਇਥੋਂ) ਤੁਰਨ ਵੇਲੇ ਭੀ ਮੇਰੇ ਨਾਲ ਹੀ ਚੱਲਣ, (ਅਗਾਂਹ) ਜਿਥੇ (ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ ਉਥੇ ਅਝੱਕ ਹੋ ਕੇ ਹਿਸਾਬ ਦੇ ਸਕਣ (ਭਾਵ, ਹਿਸਾਬ ਦੇਣ ਵਿਚ ਕਾਮਯਾਬ ਹੋ ਸਕਣ) ॥੧॥ ਰਹਾਉ ॥ ਜੇਹੜੇ ਘਰ ਮੰਦਰ ਮਹਲ ਚੌਹਾਂ ਪਾਸਿਆਂ ਤੋਂ ਤਾਂ ਚਿੱਤਰੇ ਹੋਏ ਹੋਣ, ਪਰ ਅੰਦਰੋਂ ਖ਼ਾਲੀ ਹੋਣ, (ਉਹ ਢਹਿ ਜਾਂਦੇ ਹਨ ਤੇ) ਢੱਠੇ ਹੋਏ ਕਿਸੇ ਕੰਮ ਨਹੀਂ ਆਉਂਦੇ ॥੨॥ ਬਗਲਿਆਂ ਦੇ ਚਿੱਟੇ ਖੰਭ ਹੁੰਦੇ ਹਨ, ਵੱਸਦੇ ਭੀ ਉਹ ਤੀਰਥਾਂ ਉਤੇ ਹੀ ਹਨ। ਪਰ ਜੀਆਂ ਨੂੰ (ਗਲੋਂ) ਘੁੱਟ ਘੁੱਟ ਕੇ ਖਾ ਜਾਣ ਵਾਲੇ (ਅੰਦਰੋਂ) ਸਾਫ਼ ਸੁਥਰੇ ਨਹੀਂ ਆਖੇ ਜਾਂਦੇ ॥੩॥ (ਜਿਵੇਂ) ਸਿੰਬਲ ਦਾ ਰੁੱਖ (ਹੈ ਤਿਵੇਂ) ਮੇਰਾ ਸਰੀਰ ਹੈ, (ਸਿੰਬਲ ਦੇ ਫਲਾਂ ਨੂੰ) ਵੇਖ ਕੇ ਤੋਤੇ ਭੁਲੇਖਾ ਖਾ ਜਾਂਦੇ ਹਨ, (ਸਿੰਬਲ ਦੇ) ਉਹ ਫਲ (ਤੋਤਿਆਂ ਦੇ) ਕੰਮ ਨਹੀਂ ਆਉਂਦੇ, ਉਹੋ ਜੇਹੇ ਹੀ ਗੁਣ ਮੇਰੇ ਸਰੀਰ ਵਿਚ ਹਨ ॥੪॥ ਮੈਂ ਅੰਨ੍ਹੇ ਨੇ (ਸਿਰ ਉਤੇ ਵਿਕਾਰਾਂ ਦਾ) ਭਾਰ ਚੁੱਕਿਆ ਹੋਇਆ ਹੈ, (ਅਗਾਂਹ ਮੇਰਾ ਜੀਵਨ-ਪੰਧ) ਬੜਾ ਪਹਾੜੀ ਰਸਤਾ ਹੈ। ਅੱਖਾਂ ਨਾਲ ਭਾਲਿਆਂ ਭੀ ਮੈਂ ਰਾਹ-ਖਹਿੜਾ ਲੱਭ ਨਹੀਂ ਸਕਦਾ (ਕਿਉਂਕਿ ਅੱਖਾਂ ਹੀ ਨਹੀਂ ਹਨ। ਇਸ ਹਾਲਤ ਵਿਚ) ਕਿਸ ਤਰੀਕੇ ਨਾਲ (ਪਹਾੜੀ ਤੇ) ਚੜ੍ਹ ਕੇ ਮੈਂ ਪਾਰ ਲੰਘਾਂ ? ॥੫॥ ਹੇ ਨਾਨਕ ਜੀ! (ਪਹਾੜੀ ਰਸਤੇ ਵਰਗੇ ਬਿਖੜੇ ਜੀਵਨ-ਪੰਧ ਵਿਚੋਂ ਪਾਰ ਲੰਘਣ ਲਈ) ਦੁਨੀਆ ਦੇ ਲੋਕਾਂ ਦੀਆਂ ਖ਼ੁਸ਼ਾਮਦਾਂ, ਲੋਕ-ਵਿਖਾਵੇ ਤੇ ਚਲਾਕੀਆਂ ਕਿਸੇ ਕੰਮ ਨਹੀਂ ਆ ਸਕਦੀਆਂ। ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ। (ਮਾਇਆ ਦੇ ਮੋਹ ਵਿਚ) ਬੱਝਾ ਹੋਇਆ ਤੂੰ ਇਸ ਨਾਮ (-ਸਿਮਰਨ) ਦੀ ਰਾਹੀਂ ਹੀ (ਮੋਹ ਦੇ ਬੰਧਨਾਂ ਤੋਂ) ਖ਼ਲਾਸੀ ਪਾ ਸਕੇਂਗਾ ॥੬॥੧॥੩॥



Share On Whatsapp

Leave a Comment
Dalbara Singh : waheguru ji 🙏



Share On Whatsapp

Leave a comment




Share On Whatsapp

Leave a comment




ਗੁਰੂ ਸਾਹਿਬ ਨੇ ਪਹਿਲੇ 10 ਸਾਲ 1676 ਤਕ ਲੋਕਾਂ ਨੂੰ ਸਮਾਜਿਕ ਤੇ ਅਧਿਆਤਮਿਕ ਉਪਦੇਸ਼ ਦਿਤੇ । ਬਾਕੀ ਸਾਰੀ ਜਿੰਦਗੀ ਓਹ ਮਾਨਵ ਸੁਤੰਤਰਤਾ ਲਈ ਜਦੋ ਜਹਿਦ ਕਰਦੇ ਰਹੇ, ਝੂਜਦੇ ਰਹੇ , ਆਤਮ ਵਿਸ਼ਵਾਸ ਨਾਲ ਆਤਮ ਸਨਮਾਨ ਲਈ ਸੰਘਰਸ਼ ਕਰਦੇ ਰਹੇ ,ਮਜਲੂਮਾਂ .ਗਰੀਬਾਂ ਤੇ ਇਨਸਾਫ਼ ਦੀ ਰਖਿਆ ਕਰਨ ਲਈ ਅਨੇਕ ਕੁਰਬਾਨੀਆਂ ਦਿਤੀਆ ਪਰ ਨਿਸ਼ਚਿਤ ਆਦਰਸ਼ਾ ਤੋ ਮੂੰਹ ਨਹੀ ਮੋੜਿਆ । ਗੁਰੂ ਪਿਤਾ ਦੀ ਸ਼ਹੀਦੀ ਹੋਵੇ ਜਾਂ ਬਚਿਆ ਦੀ ,ਮੈਦਾਨੇ ਜੰਗ ਜਾਂ ਸਰਹੰਦ ਦੀਆਂ ਨੀਹਾਂ ਵਿਚ, ਓਹ ਹਮੇਸ਼ਾ ਹੀ ਅਡੋਲ ਰਹੇ ਤੇ ਹਰ ਕੁਰਬਾਨੀ ਤੋ ਬਾਅਦ ਰਬ ਦਾ ਸ਼ੁਕਰ ਮਨਾਉਂਦੇ ਰਹੇ ।
ਅਵਤਾਰ, ਪੈਗੰਬਰਾਂ , ਰਸੂਲਾਂ ਵਿਚ ਕੋਈ ਵੀ ਐਸਾ ਨਹੀਂ ਹੋਇਆ ,ਜਿਸਨੇ ਆਪਣੇ ਪੁਤਰਾਂ ਨੂੰ ਆਪ ਜੰਗ ਵਿਚ ਸ਼ਹੀਦ ਹੋਣ ਲਈ ਤੋਰਿਆ ਹੋਵੇ ,ਸ਼ਹੀਦ ਕਰਵਾਕੇ ਇਕ ਵੀ ਹੰਜੂ ਕੇਰੇ ਬਿਨਾਂ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਹੋਵੇ ਇਸ ਲਈ ਕੀ ਬਚੇ ਆਪਣੇ ਧਰਮ ਤੇ ਫਰਜ਼ ਲਈ ਕੁਰਬਾਨ ਹੋਏ ਹਨ, ਆਪਣੇ ਪੁਤਰਾਂ ਨੂੰ ਵਾਰਕੇ ਦੇਸ਼ਵਾਸੀਂਆਂ ਦੀ ਰੂਹ ਨੂੰ ਪੁਨਰ ਜੀਵਤ ਕੀਤਾ ਹੋਵੇ । ਇਹ ਭਗਤੀ ਤੇ ਸ਼ਕਤੀ ਦੇ ਸੁਮੇਲ ਦੀ ਇਕ ਹਦ ਹੈ ।
ਮਿਰਜ਼ਾ ਹਕੀਮ ਅਲਾਹ ਯਾਰ ਖਾਨ ਜੋਗੀ ਗੁਰੂ ਸਾਹਿਬ ਦੇ ਪੀਰ ਪੈਗੰਬਰਾਂ ਦੇ ਰੁਤੇਬੇ ਬਾਰੇ ਲਿਖਦੇ ਹਨ:
“ਯਾਕੂਬ ਨੇ ਯੂਸਫ ਕੇ ਬਿਛੜਨੇ ਨੇ ਰੁਲਾਇਆ
ਸਾਬਰ ਕੋਈ ਕਮ ਐਸਾ ਰ੍ਸੂਲੋੰ ਮੇ ਆਯਾ
ਕਟਵਾ ਕੇ ਪਿਸਰ ਚਾਰ ਏਕ ਆਂਸੂ ਨਾ ਗਿਰਾਯਾ
ਰੁਤਬਾ ਗੁਰੂ ਗੋਬਿੰਦ ਸਿੰਘ ਨੇ ਰਿਸ਼ਿਓਂ ਕਾ ਬੜਾਇਆ“
ਸਾਰੇ ਰਹਿਬਰਾਂ ਵਿਚ ਗੁਰੂ ਗੋਬਿੰਦ ਸਿੰਘ ਜੀ ਵਰਗਾ ਸਬਰ , ਸਿਦਕ , ਸਹਿਜ , ਅਡੋਲਤਾ ਦਾ ਮੁਜਸਮਾ ਅਜੇ ਤਕ ਕੋਈ ਨਹੀਂ ਹੋਇਆ । ਅਨੇਕਾ ਦੇਸ਼ੀ , ਵਿਦੇਸ਼ੀ, ਵਖ ਵਖ ਧਰਮਾਂ , ਵਿਸ਼ਵਾਸਾ , ਭਾਸ਼ਾਵਾਂ ਦੇ ਲੇਖਕਾ, ਇਤਿਹਾਸਕਾਰਾਂ , ਸਹਿਤਕਾਰਾਂ ਤੇ ਵਿਦਵਾਨਾ ਨੇ ਉਨਾ ਦੀ ਮਹਾਨਤਾ , ਅਨੋਖੀ , ਅਜ਼ੀਮ ਅਤੇ ਅਦਭੁਤ ਕ੍ਰਿਸ਼ਮਈ ਸ਼ਖਸ਼ੀਅਤ ਬਾਰੇ ਲਿਖਦਿਆਂ ਆਪਣੀ ਸ਼ਰਧਾ ਅਤੇ ਨਿਘੇ ਸਤਕਾਰ ਦਾ ਪ੍ਰਗਟਾਵਾ ਕੀਤਾ ਹੈ ।
ਗੁਰੂ ਸਾਹਿਬ ਨੇ ਕਿਸੇ ਵੀ ਜਿਤ ਮਗਰੋਂ ਕਿਸੇ ਦੀ ਜਗਹ ਤੇ ਕਬਜਾ ਨਹੀ ਕੀਤਾ ,ਨਾ ਕੋਈ ਨਿਜੀ ਲਾਭ ਉਠਾਇਆ , ਨਾ ਦੌਲਤ ਲੁਟੀ , ਨਾ ਕਿਸੇ ਨੂੰ ਬੰਦੀ ਬਣਾਇਆ , ਕਿਸੀ ਦੀ ਬਹੁ ਬੇਟੀ ਨੂੰ ਬੇਆਬਰੂ ਨਹੀਂ ਕੀਤਾ ਨਾ ਕਰਵਾਇਆ । ਉਹਨਾਂ ਦੀਆਂ ਲੜਾਈ ਦੀਆਂ ਸ਼ਰਤਾ ਵੀ ਦੁਨਿਆ ਤੋ ਵਖਰੀਆਂ ਸਨ , ਕਿਸੇ ਤੇ ਪਹਿਲੇ ਹਲਾ ਨਹੀਂ ਬੋਲਣਾ , ਕਿਸੇ ਤੇ ਪਹਿਲੇ ਵਾਰ ਨਹੀਂ ਕਰਨਾ , ਭਗੋੜੇ ਦੇ ਪਿਛੇ ਨਹੀ ਭਜਣਾ, ਜਖਮੀ ਚਾਹੇ ਆਪਣਾ ਹੋਵੇ ਜਾਂ ਦੁਸ਼ਮਨ ਦਾ ਪਾਣੀ ਪਿਲਾਣ ਦੇ ਨਾਲ ਨਾਲ ਮਰਹਮ ਪਟੀ ਕਰਨਾ, ਇਹ ਖਾਲੀ ਸਿਪਾਹੀ ਤੇ ਨਹੀ ਹੋ ਸਕਦਾ ,ਸੰਤ ਸਿਪਾਹੀ ਹੀ ਹੋ ਸਕਦਾ ਹੈ ।
ਓਹ ਚਾਹੁੰਦੇ ਤਾਂ ਰਾਜਿਆਂ ਤੇ ਮੁਗਲ ਹਕੂਮਤ ਨਾਲ ਸੁਲਾ– ਕੁਲ ਦੀ ਨੀਤੀ ਅਪਣਾਕੇ ਆਰਾਮ ਦੀ ਜਿੰਦਗੀ ਬਸਰ ਕਰ ਸਕਦੇ ਸੀ ਪਰ ਉਹਨਾਂ ਨੇ ਔਖਾ ਰਾਹ ਚੁਣਿਆ ,ਜਿਸਦੀ ਪਹਿਲੀ ਸ਼ਰਤ ਹੀ ਕੁਰਬਾਨੀ ਸੀ । ਆਪਨੇ ਪਿਤਾ ਨੂੰ ਕੁਰਬਾਨ ਕੀਤਾ , ਪੁਤਰਾਂ ਨੂੰ, ਹਜਾਰਾਂ ਪਿਆਰੇ ਸਿਖਾਂ ਨੂੰ ਆਪਣੀ ਅਖੀ ਸ਼ਹੀਦ ਹੁੰਦਿਆ ਵੇਖਿਆ । ਆਨੰਦਪੁਰ ਨੂੰ ਛਡ ਕੇ ਸਰਸਾ ਚਮਕੌਰ ਤੇ ਮਾਛੀਵਾੜੇ ਦੀਆਂ ਅਓਕੜਾ ਦਾ ਮੁਕਾਬਲਾ ਕਰਕੇ ਜਦ ਦੀਨੇ ਪਹੁੰਚ ਕੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਓਹ ਵੀ ਚੜਦੀ ਕਲਾ ਵਿਚ ਜਿਸ ਨੂੰ ਪੜਕੇ ਹਿੰਦੁਸਤਾਨ ਦਾ ਪਥਰ ਦਿਲ ਬਾਦਸ਼ਾਹ ਵੀ ਕੰਬ ਉਠਿਆ ।
ਰਾਧਾ ਕ੍ਰਿਸ਼ਨਨ ਲਿਖਦੇ ਹਨ ,” ਧਰਮ ਦਾ ਕੰਮ ਹੈ ਕਿ ਮਨੁਖ ਨੂੰ ਸਹੀ ਢੰਗ ਨਾਲ ਜਿੰਦਗੀ ਜਿਓਣਾ ਸਿਖਾਏ । ਸਿਖ ਧਰਮ, ਮਨੁਖ ਨੂੰ ਆਪਣੀ ਜਿੰਦਗੀ ਨਾਲ ਜੋੜਦਾ ਹੈ ਤੇ ਸਿਖ ਜਿੰਦਗੀ ਮਨੁਖ ਨੂੰ ਧਰਮ ਨਾਲ । ਅਗਰ ਇਨਾਂ ਦੋਨੋ ਨੂੰ ਅਡ ਅਡ ਕਰ ਦਿਤਾ ਜਾਏ ਤੇ ਨਾ ਧਰਮ ਵਿਕਸਿਤ ਹੋ ਸਕਦਾ ਹੈ ਨਾਂ ਇਨਸਾਨ । ਸਿਖ ਧਰਮ ਨੇ ਮਨੁਖ ਨੂੰ ਸਮਾਜ ਵਿਚ ਪੈਦਾ ਹੋਈਆਂ ਬੁਰਾਈਆਂ ,ਓਕੜਾ ਤੇ ਜਦੋ–ਜਹਿਦ ਵਿਚੋਂ ਭਜਣਾ ਨਹੀ ਸਿਖਾਇਆ ਸਗੋਂ ਟਾਕਰਾ ਕਰਨਾ ਸਿਖਾਇਆ ਹੈ ਤੇ ਇਹ ਧਰਮ ਦੀ ਸਿਖਰ ਨੂੰ ਛੋਹਣ ਵਾਲੇ ਸੀ ਗੁਰੂ ਗੋਬਿੰਦ ਸਿੰਘ ਜੀ ਸਨ । ਜਦੋਂ ਧਰਮ ਨੇ ਸਭ ਨੂੰ ਸੁਖ ਸ਼ਾਂਤੀ ਦੇਣੀ ਸੀ , ਆਪਸ ਦੇ ਝਗੜੇ ਕਿ ਮੇਰਾ ਰਬ ਚੰਗਾ ਹੈ, ਮੇਰਾ ਰਬ ਚੰਗਾ ਹੈ ਕਹਿ ਕੇ, ਆਪਸ ਵਿਚ ਵੰਡੀਆ ਪੈ ਗਈਆਂ । ਰਬ ਦੇ ਨਾਵਾਂ ਤੇ ਧਰਮਾਂ ਕਰਕੇ ਲੋਕ ਲੜਦੇ ਰਹੇ ਤਦ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਅਕਾਲ ਪੁਰਖ ਦੀ ਫੌਜ਼ ਕਹਕੇ ਰਬ ਨੂੰ ਵੰਡਣ ਦਾ ਝਗੜਾ ਹੀ ਖਤਮ ਕਰ ਦਿਤਾ ।
ਗੁਰੂ ਸਾਹਿਬ ਆਪਣੇ ਸਿਖਾਂ ਨੂੰ ਬੇਹੱਦ ਪਿਆਰ ਕਰਦੇ ਸੀ । ਪਤਾ ਨਹੀ ਸੀ ਚਲਦਾ ਕੀ ਸਿਖ ਗੁਰੂ ਸਾਹਿਬ ਦੇ ਆਸ਼ਕ ਹਨ ਜਾਂ ਗੁਰੂ ਸਾਹਿਬ ਸਿਖਾਂ ਦੇ ।ਉਹਨਾਂ ਦੇ ਬੋਲ ਇਤਨੇ ਮਿਠੇ ਤੇ ਜਾਦੂ ਭਰੇ ਸੀ ਕਿ ਮੁਰਦਿਆਂ ਵਿਚ ਵੀ ਜਾਨ ਪਾ ਦਿੰਦੇ ਸੀ । ਬਖਸ਼ਿਸ਼ਾ ਇਤਨੀਆਂ ਕਰਦੇ ਸੀ ਕਿ ਕਰ ਕਰ ਕੇ ਉਹਨਾਂ ਦਾ ਆਪਾ ਮਾਰ ਦਿੰਦੇ ਸੀ । ਉਹਨਾਂ ਦਾ ਇਨਸਾਨਿਅਤ ਨਾਲ ਪਿਆਰ ਤਾਂ ਸੀ ਹੀ ਓਹ ਆਪਣੇ ਸਿਖਾਂ ਨੂੰ ਵੀ ਰਜ ਕੇ ਪਿਆਰ ਕਰਦੇ ਸੀ । ਜਦ ਚਮਕੌਰ ਦੀ ਗੜ੍ਹੀ ਚੋਂ ਤਿੰਨ ਪਿਆਰਿਆਂ ਦੇ ਨਾਲ ਗੁਰੂ ਸਾਹਿਬ ਨਿਕਲੇ ਤਾਂ ਰਸਤੇ ਵਿਚ ਹੋਰ ਲਾਸ਼ਾਂ ਦੇ ਨਾਲ ਉਹਨਾਂ ਦੇ ਬਚਿਆਂ ਦੀਆਂ ਵੀ ਲਾਸ਼ਾ ਪਈਆਂ ਹੋਈਆਂ ਸਨ । ਜਦ ਭਾਈ ਦਾਇਆ ਸਿੰਘ ਦੀ ਨਜਰ ਅਜੀਤ ਸਿੰਘ ਤੇ ਜੁਝਾਰ ਸਿੰਘ ਦੇ ਪਵਿੱਤਰ ਸਰੀਰ ਤੇ ਪਈ ਤਾ ਉਹਨਾਂ ਦਾ ਦਿਲ ਕੀਤਾ ਕੀ ਆਪਣੀ ਦਸਤਾਰ ਅਧੀ ਅਧੀ ਕਰਕੇ ਦੋਨਾ ਦੇ ਉਪਰ ਪਾਣ ਦਾ । ਜਦ ਉਹਨਾਂ ਨੇ ਆਪਣੀ ਖਾਹਿਸ਼ ਗੁਰੂ ਸਾਹਿਬ ਅਗੇ ਪ੍ਰਗਟ ਕੀਤੀ , ਕਿਹਾ ਕੀ ਦੁਨਿਆ ਦੇ ਗਰੀਬ ਤੋਂ ਗਰੀਬ ਬਚੇ ਵੀ ਬਿਨਾਂ ਕਫਨ ਤੋਂ ਇਸ ਦੁਨਿਆ ਤੋ ਨਹੀ ਜਾਂਦੇ, ਤਾਂ ਗੁਰੂ ਸਾਹਿਬ ਨੇ ਕਿਹਾ ਕਿ ਦੇਖ ਇਹ ਸਾਰੀਆਂ ਲਾਸ਼ਾਂ ,ਇਹ ਸਭ ਮੇਰੇ ਬਚੇ ਹਨ, ਜੇ ਤੇਰੇ ਕੋਲ ਸਭ ਦੇ ਉਤੇ ਕਫਨ ਪਾਣ ਦਾ ਇੰਤਜ਼ਾਮ ਹੈ ਤਾਂ ਤੇਰੀ ਖਾਹਿਸ਼ ਪੂਰੀ ਹੋ ਸਕਦੀ ਹੈ । ਇਹ ਕਹਿਕੇ ਗੁਰੂ ਸਾਹਿਬ ਅਗੇ ਨੂੰ ਤੁਰ ਪਏ ।
ਖਾਲਸੇ ਨੂੰ ਆਪਣਾ ਸਰੂਪ , ਆਪਣੀ ਆਤਮਾ ,ਆਪਣੇ ਵਿਚਾਰ , ਜੋ ਕੁਝ ਵੀ ਉਨਾ ਕੋਲ ਸੀ ਆਪਣਾ ਤਨ–ਮਨ , ਧਨ ਸਭ ਕੁਝ ਖਾਲਸੇ ਦੀ ਝੋਲੀ ਵਿਚ ਪਾ ਦਿਤਾ । ਓਹਨਾ ਤੋ ਅਮ੍ਰਿਤ ਛੱਕ ਕੇ ,ਖਾਲਸੇ ਨੂੰ ਆਪਣੇ ਬਰਾਬਰ ਖੜਾ ਕਰ ਦਿਤਾ ਤੇ ਕਿਹਾ ਵੀ ਕਿ ਜੇ ਮੈਂ ਗੁਰੂ ਬਣਿਆ ਰਿਹਾ ਤੇ ਤੁਸੀਂ ਚੇਲੇ ਤੇ ਫਿਰ ਬਰਾਬਰੀ ਕਿਵੇਂ ਹੋਈ ?
ਸੇਵ ਕਰੀ ਇਨ ਹੀ ਕੀ ਭਾਵਤ
ਅਓਰ ਕੀ ਸੇਵ ਸੁਹਾਤ ਨਾ ਜੀ ਕੋ
ਦਾਨ ਦਿਓ ਇਨ ਹੀ ਕੋ ਭਲੇ
ਅਰੁ ਆਨ ਕੋ ਦਾਨ ਨ ਲਾਗਤ ਨੀਕੋ
ਮੁਕਤੇ ਮੇਰੇ ਪ੍ਰਾਨ ,ਜੋ ਕਰਨ ਸੋ ਪ੍ਰਵਾਨ ।।
ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ
ਨਹੀਂ ਮੋ ਸੋ ਗਰੀਬ ਕਰੋਰ ਪਰੇ
ਖਾਲਸਾ ਮੇਰਾ ਰੂਪ ਹੈ ਖਾਸ
ਖਾਲਸੇ ਮਹਿ ਹਓ ਕਰਹਿ ਨਿਵਾਸ
ਸਿਖ ਪੰਚੋ ਮੇ ਮੇਰਾ ਵਾਸਾ
ਪੂਰਨ ਕਰੇ ਜਿਹ ਆਸਾ
ਖਾਲਸਾ ਗੁਰੂ, ਗੁਰੂ ਖਾਲਸਾ ਕਹੋ ਮੈ ਅਬ
ਜੈਸੇ ਗੁਰੂ ਨਾਨਕ ਅੰਗਦ ਕੋ ਕੀਨਿਓ“
ਅਲਾਹ ਯਾਰ ਖਾਨ ਜੋਗੀ ਲਿਖਦਾ ਹੈ ਕੀ ਜਿਨਾਂ ਪਿਆਰ ਗੁਰੂ ਸਾਹਿਬ ਨੇ ਆਪਣੇ ਸਿਖਾਂ ਨਾਲ ਕੀਤਾ ਕਿਸੇ ਮੁਰਸ਼ਦ ਨੇ ਆਪਣੇ ਮੁਰੀਦ ਨਾਲ ਨਹੀ ਕੀਤਾ ।
“ਹਾਸ਼ਾ ਕਿਸੀ ਮੁਰਸ਼ਦ ਮੈਂ ਯੇਹ ਇਸਾਰ ਨਹੀਂ ਹੈਂ।
ਏਹ ਪਿਆਰ ਕਿਸੀ ਪੀਰ ਮੈਂ ਜਿਨ੍ਹਾਰ ਨਹੀਂ ਹੈਂ।“
ਜਦੋਂ ਚਮਕੌਰ ਦੀ ਗੜੀ ਵਿਚੋਂ ਬਚਿਆਂ ਨੂੰ ਲੈਕੇ ਗੁਰੂ ਸਾਹਿਬ ਨੂੰ ਨਿਕਲਨ ਵਾਸਤੇ ਕਿਹਾ ਗਇਆ ਤਾਂ ਉਹਨਾਂ ਨੇ ਇਹ ਕਿਹਾ ਤੁਸੀਂ ਕਿਹੜੇ ਬਚਿਆਂ ਦੀ ਗਲ ਕਰਦੇ ਹੋ ਤੁਸੀਂ ਸਾਰੇ ਹੀ ਮੇਰੇ ਬਚੇ ਹੋ । ਉਹ ਗਲ ਵਖਰੀ ਹੈ ਕੀ ਜਦ ਦੋਨੋ ਬਚੇ ਸ਼ਹੀਦ ਹੋ ਗਏ ਤਾਂ ਸਿਖਾਂ ਨੇ ਪੰਜ ਪਿਆਰਿਆਂ ਦਾ ਰੂਪ ਧਾਰ ਕੇ ਗੁਰੂ ਸਾਹਿਬ ਨੂੰ ਗੜੀ ਵਿਚੋਂ ਨਿਕਲਣ ਦਾ ਹੁਕਮ ਦਿਤਾ ਜਿਸ ਨੂੰ ਮਨਾ ਕਰਨਾ ਉਹਨਾਂ ਦੇ ਵਸ ਵਿਚ ਨਹੀਂ ਸੀ , ਕਿਓਂਕਿ ਇਹ ਹੁਕਮ ਦੇਣ ਦੀ ਤਾਕਤ ਗੁਰੂ ਸਾਹਿਬ ਨੇ ਖੁਦ ਪੰਜ ਪਿਆਰਿਆਂ ਨੂੰ ਬਖਸ਼ੀ ਸੀ । ਸਿਖਾਂ ਨੇ ਇਸ ਨੂੰ ਇਸਤਮਾਲ ਕਰਨਾ ਪਿਆ ਕਿਓਂਕਿ ਅਗਲੇ ਦਿਨ ਗੜੀ ਵਿਚ ਸਭ ਦੀ ਸ਼ਹੀਦੀ ਯਕੀਨਨ ਸੀ ਤੇ ਜੇ ਕਲ ਨੂੰ ਗੁਰੂ ਸਾਹਿਬ ਵੀ ਨਾ ਰਹੇ ਤਾਂ ਸਿਖੀ ਤੇ ਸਿਖਾਂ ਦੀ ਅਗਵਾਈ ਕੋਣ ਕਰੇਗਾ?
ਜਦੋਂ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਲਖੀ ਜੰਗਲ ਵਿਚ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਆਏ, ਸਾਹਿਬਜਾਦਿਆਂ ਨੂੰ ਉਹਨਾਂ ਨਾਲ ਨਾਂ ਦੇਖਕੇ ਪੁਛਿਆ ਕੀ ਸਾਹਿਬਜ਼ਾਦੇ ਕਿਥੇ ਹਨ ? ਤਾਂ ਗੁਰੂ ਸਾਹਿਬ ਨੇ ਖਾਲਸੇ ਦੇ ਇਕੱਠ ਵਲ ਇਸ਼ਾਰਾ ਕਰਕੇ ਕਿਹਾ ਇਹਨਾਂ ਵਿਚ ਆਪਣੇ ਅਜੀਤ, ਜੁਝਾਰ ,ਫਤਹਿ ਸਿੰਘ ਤੇ ਜੋਰਾਵਰ ਨੂੰ ਢੂੰਡ ਲਉ ਮੇਰੇ ਵਾਸਤੇ ਇਹ ਸਭ ਅਜੀਤ ,ਜੁਝਾਰ. ਫਤਹਿ ਤੇ ਜੋਰਾਵਰ ਹਨ।
“ਇਨ ਪੁਤਰਨ ਕੇ ਸੀਸ ਪੈ ਵਾਰ ਦੀਏ ਸੁਤ ਚਾਰ ।
ਚਾਰ ਮੁਏ ਤਾਂ ਕਿਯਾ ਹੁਆ ਜੀਵਤ ਕਈ ਹਜ਼ਾਰ ।“
ਇਸਤੋ ਮੈਨੂ ਸੁਖਪ੍ਰੀਤ ਸਿੰਘ ਉਦੋਕੇ ਜੀ ਦੀ ਵਾਰਤਾ ਯਾਦ ਆਈ ਹੈ , ਜਦੋਂ ਓਹ ਇੰਗ੍ਲੈੰਡ ਇਕ ਸਕੂਲ ਵਿਚ ਬਚਿਆਂ ਦੀ ਧਾਰਮਿਕ ਕਲਾਸ ਲੈਣ ਗਏ ਤਾਂ ਇਕ ਅੰਗਰੇਜ਼ ਬਚੀ ਨੇ ਸਵਾਲ ਕੀਤਾ, ਕੀ ਸ਼ਾਦੀ ਤੇ ਮਾ–ਬਾਪ ਮੁੰਡੇ ਕੁੜੀ ਤੋਂ ਪੈਸੇ ਕਿਓਂ ਘੁਮਾਂਦੇ ਹਨ । ਉਹਨਾਂ ਨੇ ਦਸਿਆ ਕੀ ਇਹ ਚਾਹੇ ਸਾਡੀ ਰਸਮ ਨਹੀ ਪਰ ਇਸਦਾ ਮਤਲਬ ਇਹੀ ਹੁੰਦਾ ਹੈ ਕੀ ਅਸੀਂ ਤੁਹਾਡੇ ਅਗੇ ਪੈਸੇ ਨੂੰ ਕੁਝ ਨਹੀ ਸਮ੍ਝਦੇ ਮਤਲਬ ਇਸ ਪੈਸੇ ਤੋ ਵੀ ਵਧ ਪਿਆਰ ਅਸੀਂ ਤੁਹਾਨੂੰ ਕਰਦੇ ਹਾਂ । ਤਾਂ ਉਸ ਬਚੀ ਨੇ ਪੁਛਿਆ ਕੀ ਕਿਨੇ ਪੈਸੇ ਵਾਰਦੇ ਹਨ ਤੇ ਵਧ ਤੋ ਵਧ ਕਿਤਨਾ ਸਿਰਵਾਰਨਾ ਅਜ ਤਕ ਕਿਸੇ ਨੇ ਕੀਤਾ ਹੋਵੇਗਾ । ਤਾਂ ਉਦੋਕੇ ਸਾਹਿਬ ਨੇ ਦਸਿਆ ਕੀ ਮੈਨੂ ਪੈਸਿਆਂ ਦਾ ਤਾ ਪਤਾ ਨਹੀ ਪਰ ਜੋ ਸਿਰਵਾਰਨਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਖਾਲਸੇ ਤੇ ਕੀਤਾ ਹੈ ਓਹ ਅਜ ਤਕ ਹੋਰ ਕਿਸੇ ਨੇ ਨਹੀਂ ਕੀਤਾ ।
ਜਦੋਂ ਮੁਕਤਸਰ ਦਾ ਜੰਗ ਖਤਮ ਹੋਇਆ ਤਾਂ ਗੁਰੂ ਸਾਹਿਬ ਮੋਰਚੇ ਤੋਂ ਨਿਕਲਕੇ ਜੰਗ ਦੇ ਮੈਦਾਨ ਵਿਚ ਪਹੁੰਚੇ । ਵਜੀਰ ਖਾਨ ਆਪਣੇ ਫੌਜੀਆਂ ਦੀਆਂ ਲਾਸ਼ਾਂ ਨੂੰ ਇਥੇ ਛਡ ਕੇ ਚਲਾ ਗਿਆ ਸੀ । ਗੁਰੂ ਸਾਹਿਬ ਨੇ ਆਪਣੇ ਇਕ ਇਕ ਸਿਖ ਗੋਦੀ ਵਿਚ ਲਿਆ ਉਹਨਾਂ ਦਾ ਮੂੰਹ ਪੂੰਜਿਆ, ਬੜੇ ਪਿਆਰ ਨਾਲ ਉਨਾ ਨੂੰ ਮਨਸਬ ਸਰਦਾਰੀਆਂ ਬਖ੍ਸ਼ੀਆਂ , ਮੇਰਾ ਪੰਜ ਹਜ਼ਾਰੀ, ਮੇਰਾ ਦਸ ਹਜ਼ਾਰੀ , ਮੇਰਾ ਤੀਸ ਹਜ਼ਾਰੀ ਆਦਿ । ਬਖਸ਼ਿਸ਼ਾਂ ਕਰਦੇ…
ਕਰਦੇ ਜਦ ਓਹ ਮਹਾਂ ਸਿੰਘ ਕੋਲ ਪਹੁੰਚੇ, ਓਹ ਆਖਰੀ ਸਾਹ ਲੈ ਰਿਹਾ ਸੀ । ਗੁਰੂ ਸਾਹਿਬ ਬੜੇ ਪਿਆਰ ਨਾਲ ਓਸਦੇ ਸਿਰ ਆਪਣੀ ਗੋਦੀ ਵਿਚ ਰਖਦੇ ਹਨ ,ਮੂੰਹ ਤੇ ਪਾਣੀ ਦੇ ਛਿਟੇ ਮਾਰਦੇ ਹਨ । ਓਸ ਨੂੰ ਥੋੜੀ ਹੋਸ਼ ਆਓਂਦੀ ਹੈ ਕਹਿੰਦੇ ਹਨ ” ਕੁਛ ਮੰਗ ਲੈ ”, ਤਾਂ ਉਸਨੇ ਕਿਹਾ ਕੀ ਤੁਹਾਡੀ ਗੋਦੀ ਵਿਚ ਮੇਰਾ ਸਿਰ ਹੈ ਇਸਤੋ ਵਧ ਮੈਨੂੰ ਕੀ ਚਾਹੀਦਾ ਹੈ ? ਗੁਰੂ ਸਾਹਿਬ ਨੇ ਫਿਰ ਮੰਗਣ ਵਾਸਤੇ ਕਿਹਾ ਤਾਂ ਉਸਦੇ ਮੂੰਹ ਚੋਂ ਇਹੀ ਨਿਕਲਿਆ ,’ ਸਤਿਗੁਰੂ ਜੇ ਤੁਠੇ ਹੋ ਤਾਂ ਸਾਡਾ ਲਿਖਿਆ ਬੇਦਾਵਾ ਫਾੜ ਦਿਓ । ਗੁਰੂ ਸਾਹਿਬ ਨੇ ਝਟ ਕਮਰਕਸੇ ਤੋਂ ਬੇਦਾਵਾ ਕਢਿਆ ਤੇ ਫਾੜ ਦਿਤਾ ਤੇ ਕਿਹਾ ਕਿ ਬੇਦਾਵਾ ਤਾਂ ਤੁਸੀਂ ਦਿਤਾ ਸੀ ਮੈ ਤਾਂ ਆਪਣੇ ਆਪ ਨੂੰ ਤੁਹਾਡੇ ਤੋ ਅੱਲਗ ਕਦੇ ਨਹੀ ਕੀਤਾ । ਇਹ ਉਸਦੇ ਆਖਰੀ ਸਾਹ ਸੀ।
ਗੁਰੂ ਸਾਹਿਬ ਨੇ ਆਪਣਾ ਵਕਤ ਨਜਦੀਕ ਆਓਣਾ ਜਾਣਕੇ , ਪੰਜ ਪੈਸੇ ,ਨਾਰੀਅਲ ਮੰਗਵਾ ਕੇ ਗੁਰੂ ਗਰੰਥ ਸਾਹਿਬ ਨੂੰ ਗੁਰਗਦੀ ਸੋੰਪ ਦਿਤੀ । ਸਿਖੀ ਨੂੰ ਸ਼ਬਦ ਨਾਲ ਜੋੜ ਦਿਤਾ । ਕਿਹਾ ਬਾਣੀ ਸਾਡਾ ਹਿਰਦਾ ਹੈ , ਜਿਸ ਨੇ ਸਾਡੇ ਬਚਨ ਸੁਣਨੇ ਹੋਣ ਬਾਣੀ ਦਾ ਪਾਠ ਕਰੇ,। ਜਿਸ ਨੇ ਸਾਡੇ ਦਰਸ਼ਨ ਕਰਨੇ ਹੋਣ ਪੰਜ ਪਿਆਰਿਆਂ ਦੇ ਦਰਸ਼ਨ ਕਰੇ । ਸਿਖਾਂ ਨੂੰ ਤਸੱਲੀ ਨਹੀਂ ਹੋਈ ਉਹਨਾਂ ਨੇ ਕਿਹਾ ,” ਅਸੀਂ ਇਕ ਇਕ ਸਿਖ ਦਸ ਦਸ ਲਖ ਦੀ ਫੌਜ਼ ਨਾਲ ਲੜ ਜਾਂਦੇ ਹਾਂ , ਸਿਰਫ ਇਹੀ ਸੋਚ ਕੇ ਕੀ ਸਾਡੀ ਪਿਠ ਪਿਛੇ ਗੁਰੂ ਗੋਬਿੰਦ ਸਿੰਘ ਜੀ ਹਨ , ਮੁਕਤਸਰ ਤੇ ਚਮਕੌਰ ਦਾ ਹਵਾਲਾ ਦਿਤਾ । ਤੁਹਾਡੇ ਜਾਣ ਤੋ ਬਾਅਦ ਕੀ ਹੋਏਗਾ ? ਗੁਰੂ ਸਾਹਿਬ ਨੇ ਕਿਹਾ ਕਿ ਮੈਨੂੰ ਲੋਕ ਸੂਰਬੀਰ ਕਹਿੰਦੇ ਹਨ , ਮੈਂ 14 ਜੰਗ ਜਿਤੇ ਹਨ , ਬਹੁਤ ਕੁਝ ਕਹਿੰਦੇ ਹਨ ਪਰ ਉਹਨਾਂ ਨੂੰ ਇਹ ਨਹੀ ਪਤਾ ਕਿ ,
“ਜੁਧ ਜਿਤੇ ਇਨ ਹੀ ਕੇ ਪ੍ਰਸਾਦਿ
ਇਨ ਹੀ ਕੇ ਪ੍ਰਸਾਦਿ ਸੁ ਦਾਨ ਕਰੇ
ਅਘ ਅਓਘ ਟਰੈ, ਇਨਹਿ ਕੇ ਪ੍ਰਸਾਦਿ
ਇਨਹਿ ਕਿਰਪਾ ਫੁਨ ਧਾਮ ਭਰੇ
ਇਨਹਿ ਕੇ ਪ੍ਰਸਾਦਿ ਸੁ ਬਿਦਿਆ ਲਈ
ਇਨਹਿ ਕੀ ਕਿਰਪਾ ਸਭ ਸ਼ਤਰੂ ਮਰੇ
ਇਨਹਿ ਹੀ ਕੀ ਕਿਰਪਾ ਸੇ ਸਜੇ ਹਮ ਹੈਂ
ਨਹੀਂ ਮੋ ਸੋ ਗਰੀਬ ਕਰੋਰ ਪਰੇ“
ਆਪਣੇ ਆਖਰੀ ਸਮੇ ਵਿਚ ਵੀ ਆਪਣੇ ਸਾਰੇ ਗੁਣ , ਆਪਣੀਆ ਸਾਰੀਆਂ ਕਾਮਯਾਬੀਆਂ ਦਾ ਮਾਣ ਆਪਣੇ ਸਿੰਘਾ ਨੂੰ ਬਖਸ਼ਿਆ ਤੇ ਆਪਣੇ ਆਪ ਨੂੰ ਕਰੋੜਾ ਗਰੀਬਾਂ ਵਿਚੋਂ ਇਕ ਆਖਿਆ ।
ਫਿਰ ਗੁਰੂ ਹਰਗੋਬਿੰਦ ਸਾਹਿਬ ਤੇ ਮੁਗਲਾਂ ਨੇ ਚਾਰ ਹਮਲੇ ਕੀਤੇ ਜਿਸਦਾ ਸਿਖਾਂ ਨੇ ਓਹਨਾਂ ਦੀ ਅਗਵਾਈ ਹੇਠ ਮੂੰਹ ਤੋੜਵੇ ਜਵਾਬ ਦਿਤੇ । ਇਸ ਵਿਚ ਕੋਈ ਸ਼ਕ ਨਹੀ ਕੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕਰਕੇ ਇਸਤੇ ਸੰਪੂਰਨਤਾ ਦੀ ਮੋਹਰ ਲਗਾਈ, ਜੋ ਕੀ ਕੋਈ ਤੁਰੰਤ ਫੁਰੰਤ ਵਾਲੀ ਘਟਨਾ ਨਹੀ ਸੀ ਬਲਿਕ ਗੁਰੂ ਸਾਹਿਬਾਨਾ ਵਲੋਂ 230 ਵਰਿਆਂ ਦੀ ਘਾਲਣਾ ਸੀ । ਔਰ ਇਹ ਵੀ ਸਚ ਹੈ ਜਿਸ ਖਾਲਸੇ ਦੀ ਸਿਰਜਣਾ ਨੂੰ ਸੰਪੂਰਨਤਾ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ੀ ਹੈ ਓਹ ਸਿਰਫ ਜਬਰ ,ਜੁਲਮ ਤੇ ਅਨਿਆਏ ਵਿਰੁਧ ਜੂਝਣ ਵਾਲਾ ਸਿਪਾਹੀ ਹੀ ਨਹੀਂ ਬਲਿਕੇ ਨਾਮ ਜਪਣ, ਕਿਰਤ ਕਰਣ ਤੇ ਵੰਡ ਕੇ ਛਕਣ ਵਾਲਾ ਸੰਤ ਵੀ ਸੀ ।
( ਚਲਦਾ )



Share On Whatsapp

Leave a Comment
Dalbara Singh : waheguru ji

तिलंग बाणी भगता की कबीर जी ੴ सतिगुर प्रसादि ॥ बेद कतेब इफतरा भाई दिल का फिकरु न जाइ ॥ टुकु दमु करारी जउ करहु हाजिर हजूरि खुदाइ ॥१॥ बंदे खोजु दिल हर रोज ना फिरु परेसानी माहि ॥ इह जु दुनीआ सिहरु मेला दसतगीरी नाहि ॥१॥ रहाउ ॥ दरोगु पड़ि पड़ि खुसी होइ बेखबर बादु बकाहि ॥ हकु सचु खालकु खलक मिआने सिआम मूरति नाहि ॥२॥ असमान मिह्याने‍ लहंग दरीआ गुसल करदन बूद ॥ करि फकरु दाइम लाइ चसमे जह तहा मउजूदु ॥३॥ अलाह पाकं पाक है सक करउ जे दूसर होइ ॥ कबीर करमु करीम का उहु करै जानै सोइ ॥४॥१॥

अर्थ: राग तिलंग में भगतों की बाणी; कबीर जी की। अकाल पुरख एक है और सतिगुरू की कृपा द्वारा मिलता है। हे भाई! (वाद-विवाद की खातिर) वेदों कतेबों के हवाले दे दे कर ज्यादा बातें करने से (मनुष्य के अपने) दिल का सहम दूर नहीं होता। (हे भाई!) अगर आप अपने मन को एक पल भर ही टिकाउ, तो आपको सब में ही रब वस्ता दिखेगा (किसी के विरुद्ध तर्क करने की जरुरत नहीं पड़ेगी) ॥१॥ हे भाई! (अपने ही) दिल को हर समय खोज, (बहस करने की) घबराहट में न भटक। यह जगत एक जादू सा है, एक तमाश़ा सा है, (इस में से इस व्यर्थ वाद-विवाद के द्वारा) हाथ आने वाली कोई शै नहीं ॥१॥ रहाउ ॥ बे-समझ लोग (अन-मतों की धर्म-पुस्तकों के बारे यह) पढ़ पढ़ कर (कि इन में जो लिखा है) झूठ (है), ख़ुश हो हो कर बहस करते हैं। (परन्तु वो यह नहीं जानते कि) सदा कायम रहने वाला रब सृष्टि में (भी) वस्ता है, (ना वह अलग सातवें आसमान पर बैठा है और) ना वह परमात्मा कृष्ण की मूर्ति​ है ॥२॥ (सातवें आसमान पर बैठा समझने की जगह, हे भाई!) वह प्रभू-रूप दरिया पर अंतःकरण में लहरें मार रहा है, तुझे उस में स्नान करना था। सो, उस की सदा बंदगी कर, (यह भगती का) चश्मा लगा (कर देख), वह हर जगह मौजूद है ॥३॥ रब सब से पवित्र (हस्ती) है (उस से पवित्र कोई अन्य नहीं है), इस बात पर मैं तब ही शंका करूं, अगर उस रब जैसा कोई अन्य हो। हे कबीर जी! (इस बात को) वह मनुष्य​ ही समझ सकता है जिस को वह समझने-योग्य बनाए। और, यह बख़्श़श़ उस बख़्श़श़ करने वाले के अपने हाथ है ॥४॥१॥



Share On Whatsapp

Leave a comment


ਅੰਗ : 727

ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ੴ ਸਤਿਗੁਰ ਪ੍ਰਸਾਦਿ ॥ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥ ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ ॥੧॥ ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥ ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥੧॥ ਰਹਾਉ ॥ ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ ਬਕਾਹਿ ॥ ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ ॥੨॥ ਅਸਮਾਨ ਮ੍ਹਿਾਨੇ ਲਹੰਗ ਦਰੀਆ ਗੁਸਲ ਕਰਦਨ ਬੂਦ ॥ ਕਰਿ ਫਕਰੁ ਦਾਇਮ ਲਾਇ ਚਸਮੇ ਜਹ ਤਹਾ ਮਉਜੂਦੁ ॥੩॥ ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ ॥ ਕਬੀਰ ਕਰਮੁ ਕਰੀਮ ਕਾ ਉਹੁ ਕਰੈ ਜਾਨੈ ਸੋਇ ॥੪॥੧॥

ਅਰਥ: ਰਾਗ ਤਿਲੰਗ ਵਿੱਚ ਭਗਤਾਂ ਦੀ ਬਾਣੀ; ਕਬੀਰ ਜੀ ਦੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! (ਵਾਦ-ਵਿਵਾਦ ਦੀ ਖ਼ਾਤਰ) ਵੇਦਾਂ ਕਤੇਬਾਂ ਦੇ ਹਵਾਲੇ ਦੇ ਦੇ ਕੇ ਵਧ ਗੱਲਾਂ ਕਰਨ ਨਾਲ (ਮਨੁੱਖ ਦੇ ਆਪਣੇ) ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। (ਹੇ ਭਾਈ!) ਜੇ ਤੁਸੀ ਆਪਣੇ ਮਨ ਨੂੰ ਪਲਕ ਭਰ ਹੀ ਟਿਕਾਓ, ਤਾਂ ਤੁਹਾਨੂੰ ਸਭਨਾਂ ਵਿਚ ਹੀ ਵੱਸਦਾ ਰੱਬ ਦਿੱਸੇਗਾ (ਕਿਸੇ ਦੇ ਵਿਰੁੱਧ ਤਰਕ ਕਰਨ ਦੀ ਲੋੜ ਨਹੀਂ ਪਏਗੀ) ॥੧॥ ਹੇ ਭਾਈ! (ਆਪਣੇ ਹੀ) ਦਿਲ ਨੂੰ ਹਰ ਵੇਲੇ ਖੋਜ, (ਬਹਿਸ ਮੁਬਾਹਸੇ ਦੀ) ਘਬਰਾਹਟ ਵਿਚ ਨਾਹ ਭਟਕ। ਇਹ ਜਗਤ ਇਕ ਜਾਦੂ ਜਿਹਾ ਹੈ, ਇਕ ਤਮਾਸ਼ਾ ਜਿਹਾ ਹੈ, (ਇਸ ਵਿਚੋਂ ਇਸ ਵਿਅਰਥ ਵਾਦ-ਵਿਵਾਦ ਦੀ ਰਾਹੀਂ) ਹੱਥ-ਪੱਲੇ ਪੈਣ ਵਾਲੀ ਕੋਈ ਸ਼ੈ ਨਹੀਂ ॥੧॥ ਰਹਾਉ ॥ ਬੇ-ਸਮਝ ਲੋਕ (ਅਨ-ਮਤਾਂ ਦੇ ਧਰਮ-ਪੁਸਤਕਾਂ ਬਾਰੇ ਇਹ) ਪੜ੍ਹ ਪੜ੍ਹ ਕੇ (ਕਿ ਇਹਨਾਂ ਵਿਚ ਜੋ ਲਿਖਿਆ ਹੈ) ਝੂਠ (ਹੈ), ਖ਼ੁਸ਼ ਹੋ ਹੋ ਕੇ ਬਹਿਸ ਕਰਦੇ ਹਨ। (ਪਰ ਉਹ ਇਹ ਨਹੀਂ ਜਾਣਦੇ ਕਿ) ਸਦਾ ਕਾਇਮ ਰਹਿਣ ਵਾਲਾ ਰੱਬ ਖ਼ਲਕਤ ਵਿਚ (ਭੀ) ਵੱਸਦਾ ਹੈ, (ਨਾਹ ਉਹ ਵੱਖਰਾ ਸੱਤਵੇਂ ਅਸਮਾਨ ਤੇ ਬੈਠਾ ਹੈ ਤੇ) ਨਾਹ ਉਹ ਪਰਮਾਤਮਾ ਕ੍ਰਿਸ਼ਨ ਦੀ ਮੂਰਤੀ ਹੈ ॥੨॥ (ਸਤਵੇਂ ਅਸਮਾਨ ਦੇ ਵਿਚ ਬੈਠਾ ਸਮਝਣ ਦੇ ਥਾਂ, ਹੇ ਭਾਈ!) ਉਹ ਪ੍ਰਭੂ-ਰੂਪ ਦਰਿਆ ਤੇ ਅੰਤਹਕਰਨ ਵਿਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿਚ ਇਸ਼ਨਾਨ ਕਰਨਾ ਸੀ। ਸੋ, ਉਸ ਦੀ ਸਦਾ ਬੰਦਗੀ ਕਰ, (ਇਹ ਭਗਤੀ ਦੀ) ਐਨਕ ਲਾ (ਕੇ ਵੇਖ), ਉਹ ਹਰ ਥਾਂ ਮੌਜੂਦ ਹੈ ॥੩॥ ਰੱਬ ਸਭ ਤੋਂ ਪਵਿੱਤਰ (ਹਸਤੀ) ਹੈ (ਉਸ ਤੋਂ ਪਵਿੱਤਰ ਕੋਈ ਹੋਰ ਨਹੀਂ ਹੈ), ਇਸ ਗੱਲ ਵਿਚ ਮੈਂ ਤਾਂ ਹੀ ਸ਼ੱਕ ਕਰਾਂ, ਜੇ ਉਸ ਰੱਬ ਵਰਗਾ ਕੋਈ ਹੋਰ ਦੂਜਾ ਹੋਵੇ। ਹੇ ਕਬੀਰ ਜੀ! (ਇਸ ਭੇਤ ਨੂੰ) ਉਹ ਮਨੁੱਖ ਹੀ ਸਮਝ ਸਕਦਾ ਹੈ ਜਿਸ ਨੂੰ ਉਹ ਸਮਝਣ-ਜੋਗ ਬਣਾਏ। ਤੇ, ਇਹ ਬਖ਼ਸ਼ਸ਼ ਉਸ ਬਖ਼ਸ਼ਸ਼ ਕਰਨ ਵਾਲੇ ਦੇ ਆਪਣੇ ਹੱਥ ਹੈ ॥੪॥੧॥



Share On Whatsapp

Leave a Comment
ਦਲਬੀਰ ਸਿੰਘ : 🙏🙏ਹੇ ਅਕਾਲ ਪੁਰਖ ਵਾਹਿਗੁਰੂ ਜੀੳ ਸਰੱਬਤ ਦੇ ਭਲੇ ਦੀ ਅਰਦਾਸ ਪ੍ਰਵਾਨ ਕਰਨਾ ਜੀ🙏🙏





Share On Whatsapp

Leave a Comment
ManjeetSingh : Amrit shako Singh sajoo

ਕਦੇ ਹਨੇਰੀ-ਝਖੜ , ਕਦੇ ਬਦਲਾਂ ਦੀ ਗੜ੍ਹ ਗੜ੍ਹ , ਕਦੇ ਦਰਵਾਜ਼ੇ ਖਿੜਕੀਆਂ ਦੀ ਤਾੜ ਤਾੜ ਬਾਦਸ਼ਾਹ ਔਰੰਗਜ਼ੇਬ ਦੇ ਮਨ ਵਿਚ ਖੋਰੂਂ ਪਾ ਰਹੀ ਸੀ । ਸਰੀਰ ਤਰੇਲੀਓ -ਤਰੇਲੀ ਸੁਰਾਹੀਆਂ ਦੀਆਂ ਸੁਰਾਹੀਆਂ , ਪਾਣੀ ਦੀਆ ਖਤਮ ਹੁੰਦੀਆਂ ਜਾ ਰਹੀਆ ਸੀ ਨੀਂਦ ਮੰਜੇ ਤੋਂ ਕੋਸੋਂ ਦੂਰ ਸੀ ਮਖਮਲੀ ਸੇਜ ਕੰਡਿਆਂ ਤੋ ਬਤਰ ਹੋ ਗਈ ਸੀ । ਸਿਰ ਦੀ ਟੋਪੀ ਕਈ ਵਾਰ ਸਿਰ ਤੇ ਟਿਕੀ ਤੇ ਕਈ ਵਾਰ ਡਿਗੀ ।
ਪਾਗਲਾਂ ਤੇ ਵਹਿਸ਼ੀਆਂ ਵਾਂਗ ਸਿਰ ਮਾਰਦਾ ਬਾਦਸ਼ਾਹ ਦਾ ਹਾਲ ਅਜ ਦੀ ਰਾਤ ਟੱਪਰੀਵਾਸਾ ਤੋਂ ਵੀ ਭੈੜਾ ਸੀ ਹੁੱਕੇ ਦੇ ਕਸ਼ ਖਿਚਦਿਆਂ ਉਸ ਨੂੰ ਜਬਰਦਸਤ ਖੰਘ ਛਿੜ ਪਈ ਐਸੀ ਖੰਘ ਜਿਵੇਂ ਖਹੂੰ ਖਹੂੰ ਕਰਦਿਆਂ ਮਹਿਲ ਦੀਆਂ ਦੀਵਾਰਾਂ ਹਿਲ ਹਿਲ ਉਹਦੇ ਉਪਰ ਢੇਹ-ਢੇਰੀ ਹੋ ਜਾਣਗੀਆਂ । ਜ਼ਫਰਨਾਮੇ ਦੀ ਇਕ ਇਕ ਸੱਤਰ ਉਸਦਾ ਸੀਨਾ ਕੋਹ ਰਹੀ ਸੀ ਕਾਫਰ ,ਦੱਗਾ – ਫਰੋਸ਼ , ਈਮਾਂ-ਸ਼ਿਕਨ ਸ਼ਬਦ ਉਸਦੀ ਰੂਹ ਨੂੰ ਖਰੋਚ ਰਹੇ ਸੀ । ਗੁਰੂ ਤੇਗ ਬਹਾਦਰ ਤੋਂ ਲੈਕੇ ਛੋਟੇ ਸਾਹਿਬਜ਼ਾਦਿਆਂ ਤਕ ਦੀਆਂ ਸ਼ਹਾਦਤਾਂ ਦੀਆਂ ਤਸਵੀਰਾਂ ਉਸਦੇ ਸਾਮਣੇ ਰੂਪਮਾਨ ਹੋਕੇ ਆ ਰਹੀਆਂ ਸਨ ।
ਚਾਂਦਨੀ ਚੌਕ ਦੇ ਸਾਮਣੇ ਚੌਕੜਾ ਲਾਈ ਬੈਠਾ ਗੁਰੂ ਤੇਗ ਬਹਾਦਰ ਉਸਤੇ ਜਿਵੇਂ ਜੋਰੋ-ਜੋਰ ਹਸ ਰਿਹਾ ਹੋਵੇ ,” ਔਰੰਗੇ ਦੇਖ ਤੇਨੂੰ ਕਿਹਾ ਸੀ ਨਾ ਕਿ ਤੇਰੀ ਰੂਹ ਤੋਂ ਪਾਪਾਂ ਦਾ ਭਾਰ ਚੁਕ ਨਹੀਂ ਹੋਣਾ ਦਸ ਭਲਾ ਅਜ ਕੋਣ ਹਾਰਿਆ ” ਤੂੰ ਤਾ ਜਿੱਤ ਜਿੱਤ ਕੇ ਵੀ ਲਗਾਤਾਰ ਹਾਰਦਾ ਆਇਆਂ ਏ ਉਸਨੇ ਗੁਰੂ ਦੇ ਸਾਏ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਕੁਝ ਵੀ ਹਥ ਪਲੇ ਨਾ ਪਿਆ ਸਿਧਾ ਸਪਾਟ ਮੱਥਾ ਫਰਸ਼ ਤੇ ਜਾ ਵਜਿਆ ਮਥੇ ਉਤੇ ਪਿਆ ਰੋੜਾ ਉਸਦੇ ਹਥ ਤੇ ਪੂਰੀ ਤਰਹ ਰੜਕ ਰਿਹਾ ਸੀ । ਮਥੇ ਤੇ ਹਥ ਘਸਾਉਂਦਾ, ਡਿਗਦਾ ਢਹਿੰਦਾ ਸ਼ੀਸ਼ੇਦਾਨੀ ਮੁਹਰੇ ਜਾ ਪਹੁੰਚਿਆ ,ਆਪਣੇ ਆਪ ਨੂੰ ਸ਼ੀਸ਼ੇ ਵਿਚ ਤਕਿਆ, ਉਹ ਤ੍ਰਭਕ ਗਿਆ । ਸ਼ੀਸ਼ੇ ਵਿਚ ਉਸ ਨੂੰ ਭਿਆਨਕ ਅਕਸ਼ ਦਿਖਿਆ ਇਕ ਕਾਤਲ, ਇਕ ਸ਼ਿਕਾਰੀ, ਰੱਬ ਦੇ ਘਰ ਦਾ ਦੁਸ਼ਮਨ ਤੇ ਜ਼ਾਲਮਾਂ ਦਾ ਹਿਮਾਇਤੀ ।
ਉਹ ਸ਼ੀਸ਼ੇ ਵਲੋਂ ਮੂੰਹ ਮੋੜ ਕੇ ਸੇਜ ਵਲ ਦੌੜਿਆ, ਉਸ ਨੂੰ ਲਗਾ ਜਿਵੇਂ ਕੋਈ ਉਸਦੀ ਰੂਹ ਘਸਾ -ਘਸ ਚੀਰ ਰਿਹਾ ਹੋਵੇ ਉਹ ਵਿਲਕਣ ਲਗਾ ਮਤੀਦਾਸ ਦੇ ਸਿਰ ਤੇ ਚਲਦਾ ਆਰਾ ਉਸ ਨੂੰ ਪ੍ਰੱਤਖ ਦਿਸਣ ਲਗਾ ਮਤੀ ਦਾਸ ਦਾ ਡਿਗਦਾ ਦੋ-ਫਾੜ ਸਰੀਰ ਉਹਨੇ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਖਾਲੀ ਬਾਹਾਂ ਮਾਰਨ ਤੋ ਸਿਵਾ ਉਸਦੇ ਪਲੇ ਕੁਝ ਨਾ ਪਿਆ ਥਕ -ਹਾਰ ਕੇ ਉਸਨੇ ਮਤੀ ਦਾਸ ਦੇ ਚਰਨਾ ਤੇ ਢਹਿਣ ਦੀ ਕੋਸ਼ਿਸ਼ ਕੀਤੀ ,’ ਬਖਸ਼ ਮੇਰੇ ਗੁਨਾਹਾਂ ਨੂੰ ਵੀਰ ਪੁਰਸ਼ਾ ਬਖਸ਼ “ ਮਥੇ ਤੇ ਇਕ ਹੋਰ ਰੋੜੇ ਤੋਂ ਸਿਵਾ ਕੁਝ ਵੀ ਨਸੀਬ ਨਾ ਹੋਇਆ ਸ਼ੀਸ਼ੇ ਨੂੰ ਦੁਬਾਰਾ ਵੇਖਣ ਦਾ ਹੀਆ ਨਾ ਪਿਆ ਦੌੜ ਕੇ ਆਪਣੇ ਮੰਜੇ ਤੇ ਜਾ ਲੇਟਿਆ ਰਜਾਈ ਵਿਚ ਸਿਰ ਜਾ ਤੁਨਿਆ ਪਰ ਉਭੜਵਾਹੇ ਫਿਰ ਉਠ ਕੇ ਬਹਿ ਗਿਆ
ਜਿਸਮ ਤੇ ਲਪੇਟੀ ਰਜਾਈ ਉਸ ਨੂੰ ਅਗ ਵਰਗੀ ਜਾਪੀ ਸਚ-ਮੁਚ ਰਜਾਈ ਤੋਂ ਲਪਟਾਂ ਨਿਕਲ ਰਹੀਆਂ ਸਨ ਬਿਲਕੁਲ ਉਵੇਂ ਜਿਵੇਂ ਸਤੀਦਾਸ ਦੁਆਲੇ ਰੂੰ ਵਿਚੋਂ ਨਿਕਲੀਆਂ ਸਨ । ਉਸਨੇ ਭਜਣ ਦੀ ਕੋਸ਼ਿਸ਼ ਕੀਤੀ ਪਰ ਭਜ ਕੇ ਜਾਵੇ ਕਿਥੇ ਅਖੀਰ ਉਹ ਬਾਦਸ਼ਾਹ ਸੀ ਉਹ ਮੁਈਨੂਦੀਨ ਤੋਂ ਬੜੇ ਫਖਰ ਨਾਲ ਔਰੰਗਜੇਬ ਬਣਿਆ ਸੀ -ਜਿਸਦਾ ਮਤਲਬ ਤਖ਼ਤ ਦੀ ਸ਼ਾਨ । ਉਹ ਆਲਮਗੀਰ ਸੀ ਜਿਸਦਾ ਮਤਲਬ ਸੀ ਕੁਲ ਦੁਨੀਆਂ ਦਾ ਵਾਲੀ , ਉਹ ਅਜ ਦੁਨੀਆਂ ਨੂੰ ਪਿਠ ਕਿਵੇਂ ਦਿਖਾ ਸਕਦਾ ਹੈ । ਉਸਨੇ ਸੋਚਿਆ ਕੀ ਉਹ ਅੰਦਰੋ-ਅੰਦਰ ਸਾਰੇ ਮਾਮਲੇ ਨਬੇੜ ਲਵੇਗਾ ਤੇ ਮੁਆਫੀਆਂ ਮੰਗ ਕੇ ਸੁਰਖਰੂ ਹੋ ਜਾਵੇਗਾ ਖਾਲੀ ਇਕ ਰਾਤ ਦੀ ਤਾਂ ਗਲ ਸੀ ਉਹ ਭਜ ਕੇ ਸਤੀ ਦਾਸ ਦੇ ਨੇੜੇ ਪਹੁੰਚਿਆ ਹਥ ਮਾਰਕੇ ਅਗ ਦੀਆਂ ਲਪਟਾਂ ਬੁਝਾਣ ਦੀ ਕੋਸ਼ਿਸ਼ ਕੀਤੀ ਪਰ ਹਥ ਤਾਂ ਜਿਵੇਂ ਖਾਲੀ ਹਵਾ ਵਿਚ ਸ਼ੂਕ ਰਹੇ ਸਨ । ਹੁਣ ਓਹ ਰੋਣ -ਹਾਕਾ ਹੋ ਗਿਆ ਉਸਨੇ ਉਚੀ ਅਵਾਜ਼ ਵਿਚ ਚੀਕਾਂ ਮਾਰਨ ਦੀ ਕੋਸ਼ਿਸ਼ ਕੀਤੀ ਧੁਰ ਅੰਦਰੋਂ ਨਿਕਲੀਆਂ ਚੀਕਾਂ ਉਸਦੇ ਗਲੇ ਵਿਚ ਹੀ ਅਟਕ ਕੇ ਰਹਿ ਗਈਆਂ ਉਹ ਮਾਰਦਾ ਵੀ ਕਿਵੇਂ ਅਖੀਰ ਓਹ ਬਾਦਸ਼ਾਹ ਸੀ ।
ਉਹ ਪਾਣੀ ਦੀ ਸੁਰਾਹੀ ਵਲ ਦੋੜਿਆ ਪਾਣੀ ਦਾ ਭਰਵਾਂ ਗਲਾਸ ਉਸਨੇ ਆਪਣੇ ਅੰਦਰ ਵਗਾਹ ਮਾਰਿਆ , ਪਾਣੀ ਨੇ ਠੰਡ ਪਾਣ ਦੀ ਬਜਾਏ ਉਸਦੇ ਅੰਦਰ ਉਬਾਲੇ ਛੇੜ ਦਿਤੇ ਉਸ ਨੂੰ ਦੇਗ ਵਿਚ ਉਬਲਦਾ ਭਾਈ ਦਿਆਲਾ ਯਾਦ ਆਇਆ ਉਹ ਲੇਟਣ ਲਗਾ , ਉਹਦੀਆਂ ਅੱਖਾਂ ਅਗੇ ਭਾਈ ਦਿਆਲਾ ਦੀ ਸ਼ਾਂਤ ਮੂਰਤ , ਦੇਗ ਵਿਚ ਚੌਕੜਾ ਮਾਰ ਕੇ ਬੈਠਾ , ਨਾਮ-ਰੰਗ ਵਿਚ ਰੰਗਿਆ ਉਹਨੂੰ ਹਲੂਣ ਰਿਹਾ ਸੀ ਜਿਵੇਂ ਕਹਿ ਰਿਹਾ ਹੋਵੇ ,’ ਦੇਖ ਔਰੰਗੇ ਤੇਰੇ ਅੰਦਰ ਠੰਡੇ ਪਾਣੀ ਦਾ ਗਲਾਸ ਵੀ ਨਹੀਂ ਸਮਾ ਰਿਹਾ ਤੇ ਇਧਰ ਗੁਰੂ ਦੀ ਕਿਰਪਾ ਨਾਲ ਉਬਲਦੀ ਦੇਗ ਵੀ ਠੰਡਕ ਦੇ ਰਹੀ ਹੈ । ਉਹ ਲੇਟਦਾ ਹੋਇਆ ਅਚਾਨਕ ਸਿਰ ਮਾਰਦਾ ਉਠ ਖੜੋਤਾ ਉਸਦੀ ਨਿਗਾਹ ਸਾਮਣੇ ਪਈ ਤੇਗ ਤੇ ਜਾ ਪਈ ਉਹ ਤੇਗ ਵਲ ਵਧਿਆ ਉਸ ਨੂੰ ਖ਼ਿਆਲ ਆਇਆ ਕੀ ਇਸ ਕੁਲੇਹਿਣੀ ਰਾਤ ਨਾਲ ਮੁਕਾਬਲਾ ਕਰਨ ਦੀ ਬਜਾਏ ਤਾਂ ਮਰ ਜਾਣਾ ਬਿਹਤਰ ਹੈ । ਉਸ ਨੇ ਤਲਵਾਰ ਮਿਆਨ ਵਿਚੋ ਕਢੀ ,ਗਰਦਨ ਤੇ ਰਖੀ , ਫਿਰ ਉਸ ਨੂੰ ਖ਼ਿਆਲ ਆਇਆ ਹਥੀਂ ਮੌਤ ਸ਼ਹੇੜਨੀ ਕੁਫਰ ਹੈ ,ਪਾਪ ਹੈ, ਨਿਰੀ ਕਾਇਰਤਾ ਹੈ ਮੈਂ ਹਾਲਤ ਦਾ ਮੁਕਾਬਲਾ ਕਰਾਂਗਾ ਭੁਲ ਬਖਸ਼ਾਵਾਂਗਾ ਗੁਰ ਦੇ ਪੈਰ ਪਵਾਂਗਾ । ਦੋਜਖ ਦੀ ਸਜ਼ਾ ਤੋ ਬਚਾਂਗਾ ਵਜੂਦ ਦੇ ਨਿਰੰਤਰ ਕਾਂਬੇ ਨੇ ਉਸਦੀਆਂ ਅੱਖਾਂ ਮੂੰਦ ਦਿਤੀਆਂ ਉਸ ਨੂੰ ਗੁਰੂ ਤੇਗ ਬਹਾਦਰ ਦਾ ਇਕੋ ਝਟਕੇ ਨਾਲ ਸਰੀਰ ਅੱਲਗ ਹੁੰਦਾ ਦਿਖਾਈ ਦਿਤਾ ਸਰੀਰ ਦੇ ਦੋ ਹਿਸੇ ਦੋਨੋ ਬਿਲਕੁਲ ਸ਼ਾਂਤ ਤੇਗ ਚਲਦੇ ਵਕਤ ਕੋਈ ਹਿਲ ਨਾ ਜੁੱਲ ਇਕ ਅਕਿਹ ਸ਼ਾਂਤੀ ਉਸ ਨੂੰ ਆਪਣੇ ਅੰਦਰ ਗਿਲਾਨੀ ਮਹਿਸੂਸ ਹੋਈ । ਉਸਨੇ ਆਪਣੇ ਆਪ ਨੂੰ ਲਾਹਨਤ ਪਾਈ ਉਸ ਨੂੰ ਆਪਣੀ ਔਰੰਗਜੇਬੀ ਤੇ ਸ਼ਕ ਹੋਣ ਲਗਾ ਉਸਨੇ ਅਡੋਲ ਗੁਰੂ ਦੇ ਚਰਨਾ ਤੇ ਸੀਸ਼ ਨੀਵਾਣ ਦੀ ਕੋਸ਼ਿਸ਼ ਕੀਤੀ ਇਕ ਹੋਰ ਰੋੜਾ ਮੱਥੇ ਤੇ ਉਭਰ ਆਇਆ ਉਸਦਾ ਮੱਥਾ ਉਸਦੀ ਆਪਣੀ ਪਹਿਚਾਣ ਤੋਂ ਬਾਹਰ ਹੋ ਗਿਆ ਇਉਂ ਮਹਿਸੂਸ ਹੋਇਆ ਜਿਵੇ ਸ਼ੀਸ਼ਾ ਉਸਦਾ ਮੂੰਹ ਚਿੜਾ ਰਿਹਾ ਹੋਵੇ ਉਸਨੇ ਅੱਤਰ ਦੀ ਸ਼ੀਸ਼ੀ ਸ਼ੀਸ਼ੇ ਤੇ ਵਗਾਹ ਮਾਰੀ ਸ਼ੀਸ਼ੇ ਤੇ ਤਰੇੜਾਂ ਉਭਰ ਆਈਆਂ ਉਸ ਨੂੰ ਆਪਣਾ ਚੇਹਰਾ ਕਿਤੇ ਵਧ ਭਿਆਨਕ ਦਿਖਾਈ ਦੇਣ ਲਗਾ ਉਸਨੇ ਮੱਥੇ ਤੇ ਹਥ ਫੇਰਿਆ ਉਬੜ ਖਾਬੜ ਮਥੇ ਨੇ ਆਨੰਦਪੁਰ ਦੀਆਂ ਉਚੀਆਂ ਨੀਵੀਆਂ ਪਹਾੜੀਆਂ ਯਾਦ ਕਰਾ ਦਿਤੀਆ ।
ਆਨੰਦਪੁਰ ਨੂੰ ਪਾਇਆ ਛੇ ਮਹੀਨਿਆਂ ਤੋਂ ਵਡਾ ਘੇਰਾ ਯਾਦ ਆਇਆ ਉਸ ਨੂੰ ਸ਼ਰਮਿੰਦਗੀ ਮਹਿਸੂਸ ਹੋਈ ਪਹਾੜੀ ਰਾਜਿਆਂ ਨਾਲ ਦੋਸਤੀ ਦਾ ਚੇਤਾ ਆਇਆ ਬੁਤ ਪ੍ਰਸਤਾਂ ਨਾਲ ਕੀਤੀ ਸੰਧੀ ਨੇ ਉਸ ਨੂੰ ਹਲੂਣ ਕੇ ਰਖ ਦਿਤਾ ਉਹ ਆਪਣੇ ਆਪ ਨੂੰ ਮੁਹੰਮਦ ਸਾਹਿਬ ਦਾ ਵੀ ਦੋਸ਼ੀ ਮੰਨਣ ਲਗਾ ਉਹਨੇ ਸੋਚਿਆਂ ਹੁਣ ਤਾ ਪੱਕਾ ਉਹ ਦੋਜਖ ਵਾਸੀ ਬਣੇਗਾ ਦੁਨਿਆ ਦੀ ਕੋਈ ਤਾਕਤ ਮੈਨੂੰ ਦੋਜ਼ਖ ਵਿਚ ਸੜਨ ਤੋਂ ਬਚਾ ਨਹੀਂ ਸਕਦੀ ਬੁਤ ਪ੍ਰਸਥਾ ਨਾਲ ਸੰਧੀ ਤੇ ਬੁਤ-ਸ਼ਿਕਨਾਂ ਨਾਲ ਮਥਾ ,” ਓ ਅਲਾ ਤਾਲਾ ਮੈਨੂੰ ਕੀ ਹੋ ਗਿਆ ਸੀ ” ਉਸਨੇ ਜੋਰ ਨਾਲ ਕੰਧ ਤੇ ਮਥਾ ਮਾਰਿਆ ਇਕ ਗਰਮ ਤਤੀਰੀ ਉਸਦੇ ਪੈਰਾਂ ਤੇ ਵਜੀ ਉਹ ਤ੍ਰਭਕ ਪਿਆ ਉਸ ਨੂੰ ਆਪਣਾ ਖੂਨ ਕਾਲਾ ਸਿਆਹ ਜਾਪਿਆ ਦੁਬਾਰਾ ਕੰਧ ਤੇ ਮਥਾ ਮਾਰਨ ਦੀ ਕੋਸ਼ਿਸ਼ ਕੀਤੀ ਪਰ ਹਿੰਮਤ ਨਾ ਪਈ ਉਸ ਨੂੰ ਲਗਿਆ ਸ਼ਾਇਦ ਸਾਹਿਬਜ਼ਾਦੇ ਕਿਤੇ ਆਸ ਪਾਸ ਹੋਣ ਤੇ ਉਸਦੀ ਹਾਲਤ ਤੇ ਹੱਸ ਰਹੇ ਹੋਣ ਸ਼ੀਸ਼ਾ ਜੜੀ ਦੀਵਾਰ ਵਿਚੋ ਉਹ ਫਤਹਿ ਦਾ ਜੈਕਾਰਾ ਗਜਾਉਂਦੇ ਸਾਮਣੇ ਪ੍ਰਤਖ ਨਜਰ ਆ ਗਏ ਫੁਲਾਂ ਵਾਂਗ ਲਟਕਦੇ ਚੇਹਰੇ ਜਿਵੇਂ ਇਸਦੇ ਥੋਬੜ ਚਿਹਰੇ ਦਾ ਮਜ਼ਾਕ ਉੜਾ ਰਹੇ ਹੋਣ ਉਸ ਨੇ ਛੇਤੀ ਨਾਲ ਆਪਣਾ ਚੇਹਰਾ ਦੋਨਾ ਹਥਾ ਵਿਚ ਲਕੋ ਲਿਆ ਦੋਨੋ ਹਥ ਖੂਨ ਨਾਲ ਲਥ-ਪਥ ਹੋਏ ਸੀ । ਉਹ ਦੁਬਾਰਾ ਤ੍ਰਭਕ ਗਿਆ ਉਹਦੇ ਹਥ ਮਜਲੂਮਾ ਦੇ ਖੂਨ ਨਾਲ ਰੰਗੇ ਹੋਏ ਸੀ ਉਸ ਨੂੰ ਮਹਿਲ ਦੇ ਕਿਸੇ ਨੁਕਰੋਂ ਬੋਲੇ ਸੋ ਨਿਹਾਲ ਦੇ ਨਾਹਰੇ ਸੁਣਾਈ ਦੇਣ ਲਗੇ ਉਹ ਦੋੜ ਕੇ ਰੋਸ਼ਨਦਾਨ ਤੋਂ ਹੇਠਾਂ ਦੇਖਣ ਲਗ ਪਿਆ ਦੂਰੋਂ ਦਿਸਦੇ ਤਕ ਸੁੰਨ-ਸਾਨ ਰਾਤ ਜਿਵੇਂ ਉਸਂ ਨੂੰ ਨਿਗਲਣ ਲਈ ਕਾਹਲੀ ਹੋਵੇ ਉਹ ਛੇਤੀ ਨਾਲ ਹੇਠਾਂ ਉਤਰ ਆਇਆ ਉਸ ਨੂੰ ਅਜੇ ਵੀ ਸਵਾ ਸਵਾ ਨਾਲ ਇਕ ਇਕ ਸਿਖ ਲੜਦਾ ਨਜਰ ਆ ਰਿਹਾ ਸੀ । ਚਮਕੌਰ ਦੀ ਗੜੀ ਚੇਤੇ ਆ ਗਈ ਇਕ ਪਾਸੇ ਗਿਣਤੀ ਦੇ ਭੁੱਖਣ -ਭਾਣੇ ਚਾਲੀ ਸਿੱਖ ਤੇ ਦੂਜੇ ਪਾਸੇ 1000000 ਲਖ ਦੀ ਫੌਜ਼ ਉਸ ਨੂੰ ਲਗਿਆ ਜਿਵੇਂ ਇਕ ਇਕ ਸਿੱਖ ਕਿਲੇ ਨੂੰ ਢਾਹ ਕੇ ਉਸਦੇ ਵਜੂਦ ਵਿਚ ਦਾਖਲ ਹੋ ਰਿਹਾ ਹੈ । ਉਹ ਜਖਮੀ ਸੱਪ ਦੀ ਤਰਹ ਪਲਸੇਟੇ ਮਾਰਨ ਲਗਾ ਸਾਹਮਣੇ ਤਖਤ ਪੋਸ਼ ਤੇ ਗੁਰੂ ਗੋਬਿੰਦ ਸਿੰਘ ਦਾ ਖਤ ਵਿਚ ਲਿਖੀ ਉਹ ਸਤਰ ਯਾਦ ਆਉਣ ਲਗੀ ,’ ਕੀ ਹੋਇਆ ਜੇ ਤੂੰ ਮੇਰੇ ਚਾਰ ਸਾਹਿਬਜ਼ਾਦੇ ਮਾਰ ਦਿਤੇ ਹਨ ਕੁੰਡਲੀ ਵਾਲਾ ਸੱਪ ਖਾਲਸਾ ਅਜੇ ਵੀ ਬਾਕੀ ਹੈ । ਉਸ ਨੂੰ ਲਗਾ ਹੁਣੇ ਹੀ ਕੁੰਡਲੀ ਵਾਲਾ ਸੱਪ ਉਸ ਨੂੰ ਆਪਣੀ ਲਪੇਟ ਵਿਚ ਲੈ ਲਵੇਗਾ ਉਸ ਨੂੰ ਡੰਗ ਮਾਰੇਗਾ ਤੇ ਇਹ ਜ਼ਫਰਨਾਮਾ ਸਚਮੁਚ ਉਸਦੀ ਮੌਤ ਦਾ ਪੈਗਾਮ ਹੋਵੇਗਾ ।
ਉਸਦੀ ਚੀਕ ਨਿਕਲ ਗਈ ਭੈਭੀਤ ਹੋ ਗਿਆ ਚੋਬਦਾਰ ਹਾਜਰ ਸਨ ਬਾਦਸ਼ਾਹ ਦੀ ਮੰਦੀ ਹਾਲਤ ਦੇਖਕੇ ਚਿੰਤਾਜਨਕ ਹੋ ਗਏ ਵੈਦ , ਹਕੀਮ ਬੁਲਾਏ ਗਏ ਮਥੇ ਤੇ ਮਲਮ ਲਗਾਈ ਜਿਸਨੇ ਬਲਦੀ ਅੱਗ ਤੇ ਘਿਉ ਦਾ ਕੰਮ ਕੀਤਾ ਬਾਦਸ਼ਾਹ ਦਾ ਗੁਸਾ ਆਸਮਾਨ ਪਾੜਨ ਲਗਾ ਹਕੀਮ ਤੇ ਚੋਬਦਾਰ ਬਾਹਰ ਹੋ ਗਏ ਦਰਵਾਜ਼ਾ ਬੰਦ ਹੋ ਗਿਆ ਬਾਦਸ਼ਾਹ ਨੂੰ ਬੋਲੇ ਸੋ ਨਿਹਾਲ ਦੇ ਨਾਹਰੇ ਤੇ ਘੋੜਿਆਂ ਦੇ ਸੁੰਮਾ ਦੀ ਅਵਾਜ਼ ਜੋ ਹੋਰ ਨੇੜੇ , ਹੋਰ ਨੇੜੇ ਆਈ ਜਾ ਰਹੀ ਸੀ । ਉਸ ਨੂੰ ਜਾਪਿਆ ਜਿਵੇ ਘੋੜੇ ਦੇ ਸੁੰਮ ਤਾੜ ਤਾੜ ਉਸਦੀ ਛਾਤੀ ਤੇ ਚੜ ਗਏ ਹੋਣ ਉਹ ਦੋੜ ਕੇ ਰੋਸ਼ਨਦਾਨ ਕੋਲ ਆ ਗਿਆ ਉਸ ਨੂੰ ਲਗਿਆ ਸਿੰਘ ਹਥ ਵਿਚ ਤੇਗ ਤੇ ਨੇਜੇ ਫੜੀ ਚਾਂਦਨੀ ਚੌਕ ਵਲ ਵਧ ਰਹੇ ਹੋਣ ਅਚਾਨਕ ਉਸਦੀ ਅਖਾਂ ਦੀ ਲੋਅ ਤੇਜ਼ ਹੋ ਗਈ ਉਸ ਨੂੰ ਲਗਾ ਕੇ ਨੀਲੇ ਘੋੜੇ ਤੇ ਅਸਵਾਰ ਕਲਗੀਆਂ ਵਾਲੇ ਖੁਦ ਸਿੰਘਾਂ ਦੀ ਅਗਵਾਈ ਕਰ ਰਹੇ ਹੋਣ ਉਸਨੇ ਮੰਨ ਬਣਾਇਆ ,’
ਉਹ ਤੇਗ ਨਹੀਂ ਚੁਕੇਗਾ , ਓਹ ਇਤਿਹਾਸ ਨਹੀਂ ਦੁਹਰਾਇਗਾ ਉਹ ਇਸ ਦਰਵੇਸ਼ ਦੇ ਕਦਮਾਂ ਤੇ ਢਹਿ ਕੇ ਆਪਣੇ ਗੁਨਾਹਾਂ ਤੋਂ ਤੋਬਾ ਕਰ ਲਵੇਗਾ ਉਹ ਉਹਨਾ ਦੇ ਖੱਤ ਨੂੰ ਸੋਨੇ ਚਾਂਦੀ ਵਿਚ ਮੜਵਾਇਗਾ ਜਿਸ ਨੇ ਤੱਬਸਮ ਵਿਚ ਸੁਤੀ ਉਸਦੀ ਰੂਹ ਦੁਬਾਰਾ ਜਗਾ ਦਿਤੀ ਓਹ ਵਾਰੀ ਵਾਰੀ ਖਤ ਨੂੰ ਚੁੰਮ ਰਿਹਾ ਸੀ ਉਸ ਦੀਆਂ ਅਖਾਂ ਵਿਚੋਂ ਪਰਲ ਪਰਲ ਨੀਰ ਬਹਿ ਰਿਹਾ ਸੀ । ਉਹ ਦੁਬਾਰਾ ਸੇਜ ਤੇ ਆ ਟਿਕਿਆ ਉਹਨੇ ਖਤ ਨੂੰ ਪਲਕਾਂ ਤੇ ਟਿਕਾ ਲਿਆ ਉਸ ਨੂੰ ਡਾਢਾ ਸਕੂਨ ਮਿਲ ਰਿਹਾ ਸੀ ਪਹੁ ਫੁਟਾਲਾ ਹੋਣ ਲਗਾ ਚਿੜੀਆਂ ਦੇ ਚੂਕਨ ਦੀ ਅਵਾਜ਼ ਆਈ ਔਰੰਗਾ ਬੜੀ ਗੂੜੀ ਨੀਦ ਵਿਚ ਸੀ ਜਿਵੇਂ ਕਈ ਜਨਮਾਂ ਤੋ ਸੁਤਾ ਨਾ ਹੋਵੇ ।
ਜਫਰਨਾਮਾ ਪੜਨ ਤੋਂ ਬਾਅਦ ਹੀ ਉਸਨੇ ਇਕ ਹੁਕਨਾਮਾ ਜਾਰੀ ਕੀਤਾ ਸੀ ਕੀ ਗੁਰੂ ਗੋਬਿੰਦ ਸਿੰਘ ਜੀ ਜਿਥੇ ਵੀ ਰਹਿਣ , ਜੋ ਵੀ ਕਰਨ ਉਸ ਵਿਚ ਕੋਈ ਦਖਲ-ਅੰਦਾਜੀ ਨਹੀਂ ਹੋਣੀ ਚਾਹੀਦੀ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਦੀ ਬੇਨਤੀ ਕੀਤੀ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਪਰਵਾਨ ਕਰ ਲਈ ਪਰ ਗੁਰੂ ਜੀ ਨੂੰ ਮਿਲਣ ਤੋ ਪਹਿਲਾ ਹੀ ਔਰੰਗਜ਼ੇਬ ਦੀ ਮੌਤ ਹੋ ਗਈ । ਔਰੰਗਜ਼ੇਬ ਨੇ ਆਖਿਆ ਸੀ ਮੈ ਬਹੁਤ ਪਾਪੀ ਬਾਦਸ਼ਾਹ ਹਾ ਮੇਰੀ ਕਬਰ ਬਹੁਤ ਸਾਦੀ ਬਣਵਾਇਆ ਜੇ ਨਾ ਹੀ ਮੇਰੀ ਕਬਰ ਲਾਗੇ ਕੋਈ ਰੁੱਖ ਹੋਵੇ ਕਿਉਕਿ ਮੇਰੇ ਵਰਗੇ ਪਾਪੀ ਦੀ ਕਬਰ ਨੂੰ ਛਾਂ ਵੀ ਨਸੀਬ ਨਹੀ ਹੋਣੀ ਚਾਹੀਦੀ 🙏



Share On Whatsapp

View All 2 Comments
Gurjit Kaur : ਵਾਹਿਗੁਰੂ ਜੀ🙏🏻🙏🏻
Rajinder Singh : waheguru ji



Share On Whatsapp

Leave a comment





  ‹ Prev Page Next Page ›