ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਬੇਅਦਬੀ ਤੋਂ ਬਚਾਉਣ ਲਈ ਅਪਣੇ ਕੋਲੋਂ ਵੱਡਾ ਧਨ ਖ਼ਰਚ ਕੇ ਪੂਰੇ ਸਨਮਾਨ ਸਾਹਿਤ ਅੰਤਿਮ ਸਸਕਾਰ ਕਰਨ ਵਾਲੇ ਗੁਰੂ ਕੇ ਪਿਆਰੇ ਸਿੱਖ ਸੇਠ ਟੋਡਰ ਮੱਲ ਦਾ ਸਿੱਖ ਸਮਾਜ ਰਹਿੰਦੀ ਦੁਨੀਆਂ ਤਕ ਰਿਣੀ ਰਹੇਗਾ।
ਦੁਨੀਆਂ ਦੀ ਇਸ ਮਹਿੰਗੀ ਜ਼ਮੀਨ ਦੀ ਖ਼੍ਰੀਦ ਕਰਨ ਲਈ ਵੱਡੇ ਹੌਸਲੇ ਤੇ ਧਨ ਦੀ ਲੋੜ ਸੀ ਤੇ ਵਕਤ ਦੀ ਇਸ ਵੱਡੀ ਤੇ ਇਤਿਹਾਸਕ ਲੋੜ ਨੂੰ ਪੂਰਾ ਕਰਨ ਅੱਗੇ ਆਏ ਦੀਵਾਨ ਟੋਡਰ ਮੱਲ ਜੀ ਜਿਨ੍ਹਾਂ ਨੇ ਉਸ ਸਮੇਂ ਲਗਭਗ 78000 ਸੋਨੇ ਦੀਆਂ ਮੋਹਰਾਂ ਨੂੰ ਖੜੀਆਂ ਕਰ ਕੇ ਗੁਰੂਘਰ ਪ੍ਰਤੀ ਅਪਣੇ ਫ਼ਰਜ਼ ਨੂੰ ਨਿਭਾਇਆ ਤੇ ਸਿੱਖ ਇਤਿਹਾਸ ਦੇ ਅਮਰ ਪਾਤਰ ਬਣ ਗਏ।
ਟੋਡਰਮੱਲ ਜੀ ਜ਼ਿਲ੍ਹਾ ਲਾਹੌਰ ਪਿੰਡ ਚੂਹਈਆਂ ਦੇ ਵਾਸੀ ਇਕ ਗ਼ਰੀਬ ਖੱਤਰੀ ਸ੍ਰੀ ਭਗਵਤੀ ਦਾਸ ਦੇ ਘਰ ਵਿਚ ਜਨਮਿਆ । ਕੁਝ ਇਤਿਹਾਸਕਾਰ ਇਹਨਾਂ ਦਾ ਜਨਮ ਅੱਜੋਕਾ ਲਹਾਰਪੁਰ, ਉੱਤਰ ਪ੍ਰਦੇਸ਼, ਭਾਰਤ ਵਿੱਚ ਦਸਦੇ ਹਨ ਤੇ ਕੁਝ ਕਾਕੜਾ ਦਾ ਪਿੰਡ ਤੇ ਬਲਾਕ ਭਵਾਨੀਗੜ੍ਹ ਜਿਲਾ ਸੰਗਰੂਰ, ਟੋਡਰਮੱਲ ਜੀ ਫ਼ਾਰਸੀ ਤੋਂ ਬਿਨਾਂ ਹਿੰਦੀ ਦਾ ਵੀ ਕਵੀ ਸੀ । ਇਸ ਦੀ ਇਕ ਰਚਨਾ ਇਸ ਤਰ੍ਹਾਂ ਹੈ :
ਤੀਰ ਬਿਨ ਜਿਵੇ ਕਮਾਨ ਗੁਰੂ ਬਿਨ ਜੈਸੇ ਗਯਾਨ
ਮਾਨ ਬਿਨ ਦਾਨ ਜੈਸੇ ਜਲ ਬਿਨ ਸਰ ਹੈ ,
ਕੰਠ ਬਿਨ ਗੀਤ ਜੈਸੇ ਹਿਤੁ ਬਿਨ ਪ੍ਰੀਤਿ
ਜੈਸੇ ਵੇਸ਼ਯਾ ਰਸਰੀਤਿ ਜੈਸੇ ਫਲ ਬਿਨ ਤਰ ਹੈ ,
ਤਾਰ ਬਿਨ ਯੰਤੂ ਜੈਸੇ ਸਯਾਨੇ ਬਿਨ ਮੰਤ੍ਰ ਜੈਸੇ
ਪਤਿ ਬਿਨ ਨਾਰਿ ਜੈਸੇ ਪੁਤ੍ਰ ਬਿਨ ਘਰ ਹੈ ,
“ ਟੋਡਰ ” ਸੁ ਕਵਿ ਤੈਸੇ ਮਨ ਮੇ ਵਿਚਾਰ ਦੇਖੋ
ਧਰਮ ਵਿਹੀਨ ਧਨ ਪਕੀ ਬਿਨ ਪਰ ਹੈ .
ਮਾਤਾ ਗੁਜਰ ਕੌਰ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਦੀਆਂ ਦੇਹਾਂ ਦਾ ਅੰਤਿਮ ਸਸਕਾਰ ਕਰਨ ਲਈ ਦੀਵਾਨ ਟੋਡਰ ਮੱਲ ਨੇ ਜ਼ਮੀਨ ਦਾ ਇੱਕ ਟੁਕੜਾ ਚੌਧਰੀ ਅੱਤਾਂ ਨਾਂ ਦੇ ਇੱਕ ਜ਼ਿਮੀਂਦਾਰ ਪਾਸੋਂ ਭਾਰੀ ਕੀਮਤ ਅਦਾ ਕਰਕੇ ਖ਼ਰੀਦਿਆ ਸੀ। ਦੀਵਾਨ ਸਾਹਿਬ ਨੇ ਸਬੰਧਿਤ ਜ਼ਮੀਨ ਦੇ ਟੁਕੜੇ ’ਤੇ ਸੋਨੇ ਦੇ ਸਿੱਕੇ (ਅਸ਼ਰਫੀਆਂ) ਖੜ੍ਹੇ ਕਰ ਕੇ ਮੁੱਲ ਉਤਾਰਿਆ ਸੀ। ਸੇਠ ਟੋਡਰ ਮੱਲ ਨੇ ਹੀ ਇਨ੍ਹਾਂ ਤਿੰਨਾਂ ਸ਼ਹੀਦਾਂ ਦੀਆਂ ਦੇਹਾਂ ਨੂੰ ਅੰਤਿਮ ਸਸਕਾਰ ਕਰਨ ਦਾ ਪ੍ਰਬੰਧ ਕੀਤਾ ਸੀ। ਇਹੋ ਕਾਰਨ ਹੈ ਕਿ ਸਿੱਖ ਜਗਤ ਵਿੱਚ ਦੀਵਾਨ ਸਾਹਿਬ ਨੂੰ ਬੜੀ ਸ਼ਰਧਾ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ।
ਟੋਡਰ ਮੱਲ ਜੀ ਨੂੰ ਸ਼ਾਹਜਹਾਨੀ ਵੀ ਕਿਹਾ ਜਾਂਦਾ ਸੀ। ਬਾਦਸ਼ਾਹ ਨੇ ਇਸ ਨੂੰ ‘ਰਾਏ’ ਦਾ ਖ਼ਿਤਾਬ ਦਿੱਤਾ ਹੋਇਆ ਸੀ। ਇਸ ਕੋਲ ਪਹਿਲਾਂ 100 ਘੋੜਸਵਾਰ ਅਤੇ 200 ਪਿਆਦਾ ਫ਼ੌਜ ਰੱਖਣ ਦਾ ਹੱਕ ਸੀ, ਜੋ ਵਧਦਾ ਵਧਦਾ 1648 ਵਿੱਚ 2000 ਘੋੜਸਵਾਰ ਤੇ 4000 ਪਿਆਦਾ ਸਿਪਾਹੀਆਂ ਦਾ ਹੋ ਗਿਆ ਸੀ। 1650 ਵਿੱਚ ਇਸ ਟੋਡਰ ਮੱਲ ਦੇ ਨਿਜ਼ਾਮ ਹੇਠ ਸਰਹੰਦ ਹੀ ਨਹੀਂ ਬਲਕਿ ਦੀਪਾਲਪੁਰ, ਜਲੰਧਰ ਤੇ ਸੁਲਤਾਨਪੁਰ ਦੇ ਸੂਬੇ ਵੀ ਸਨ। ਇਨ੍ਹਾਂ ਦੀ ਆਮਦਨ ਵਿਚੋਂ 50 ਲੱਖ ਟਕੇ ਸਾਲਾਨਾ ਉਸ ਨੂੰ ਆਪਣੇ ਵਾਸਤੇ ਮਿਲਦੇ ਸਨ। ਉਹ ਜਿਸ ਮਹਲ ਵਿੱਚ ਰਹਿੰਦਾ ਸੀ ਉਸ ਦਾ ਨਾਂ ਜਹਾਜ਼ੀ ਹਵੇਲੀ ਸੀ ਕਿਉਂ ਕਿ ਉਸ ਦੀ ਸ਼ਕਲ ਸਮੁੰਦਰੀ ਜਹਾਜ਼ ਵਰਗੀ ਸੀ। ਦੀਵਾਨ ਟੋਡਰ ਮੱਲ ਸਰਹਿੰਦ ਦਾ ਧਨਾਢ ਮਹਾਜਨ ਸੀ। ਕਿਹਾ ਜਾਂਦਾ ਹੈ ਕਿ ਉਸਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਦੀ ਸ਼ਹਿਦੀ ਪਿੱਛੋਂ ਉਹਨਾਂ ਦੇ ਅਤੇ ਮਾਤਾ ਗੁਜਰੀ ਜੀ ਦੇ ਸਸਕਾਰ ਦੇ ਲਈ ਵੱਡੀ ਕੀਮਤ ਦੇ ਕੇ ਜ਼ਮੀਨ ਖ਼ਰੀਦੀ ਸੀ। ਦੀਵਾਨ ਟੋਡਰ ਮੱਲ ਆਗਰਾ ਤੋਂ ਲਾਹੌਰ ਤੱਕ ਜਾਣ ਲਈ ਲੰਮਾ ਸਫ਼ਰ ਤੈਅ ਕਰਨ ਵਾਲੇ ਯਾਤਰੀਆਂ ਦੀ ਪਿਆਸ ਬੁਝਾਉਣ ਲਈ ਰਾਜਾਤਾਲ ਵਿੱਚ ਬਣੇ ਤਲਾਬ ਦੇ ਪਾਣੀ ਦਾ ਪ੍ਰਬੰਧ ਕਰਨਾ ਬਹੁਤ ਵੱਡਾ ਪੁੰਨ ਸਮਝਦਾ ਸੀ। ਤਲਾਬ ਬਣਵਾਉਣ ਦੇ ਉਪਰਾਲੇ ਨਾਲ ਮਿਲੀ ਪ੍ਰਸਿੱਧੀ ਦੇ ਸਿੱਟੇ ਵਜੋਂ ਟੋਡਰ ਮੱਲ ਨੂੰ 1582 ਵਿੱਚ ‘ਦੀਵਾਨ’ ਦੀ ਉਪਾਧੀ ਪ੍ਰਾਪਤ ਹੋਈ। ਦੀਵਾਨ ਟੋਡਰ ਮੱਲ ਅਕਬਰ ਬਾਦਸ਼ਾਹ ਦੇ ਦਰਬਾਰ ਦਾ ਉੱਘਾ ਦਰਬਾਰੀ, ਧਾਰਮਿਕ ਤੇ ਦਿਆਲੂ ਸ਼ਖ਼ਸੀਅਤ ਸੀ। ਟੋਡਰ ਮੱਲ ਨੂੰ ਰਾਜ ਦਰਬਾਰ ਵਿੱਚ ਇੱਕ ਧਰਮੀ ਵਿਅਕਤੀ ਵਜੋਂ ਜਾਣਿਆ ਜਾਂਦਾ ਸੀ, ਜੋ ਖੇਤੀਬਾੜੀ ਸੁਧਾਰਾਂ ਵਿੱਚ ਮਾਹਿਰ ਸੀ।
ਭਾਈ ਟੋਡਰਮੱਲ ਜੀ, ਭਾਈ ਰਾਮਾਂ ਜੀ , ਭਾਈ ਤ੍ਲੋਕਾ ਜੀ , ਬਲੀਆਂ ਦਾ ਪਠਾਨ ਤੇ ਭਾਈ ਮੋਤੀ ਰਾਮ ਜੀ ਤੇ ਉਹਨਾਂ ਦਾ ਪਰਿਵਾਰ ਜੋ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੇ ਸਰੀਰ ਦੇ ਅੰਤਿਮ ਸੰਸਕਾਰ ਵੇਲੇ ਮੌਜੂਦ ਸਨ।
ਕਈ ਵੀਰ ਕਹਿੰਦੇ ਹਨ ਜੇ ਸੇਠ ਟੋਡਰ ਮੱਲ ਜੀ ਕੋਲ ਆਪਣੀ ਜਮੀਨ ਸੀ ਫੇਰ ਏਨੀਆ ਮੋਹਰਾ ਦੇ ਕੇ ਕਿਉ ਸੰਸਕਾਰ ਕੀਤਾ ਸਾਹਿਬਜਾਦਿਆਂ ਤੇ ਮਾਤਾ ਜੀ ਦਾ , ਮੈ ਦਸ ਦੇਣਾ ਚਾਹੁੰਦਾ ਹਾ ਵਜੀਰ ਖਾਂਨ ਨੇ ਮਾਤਾ ਜੀ ਤੇ ਸਾਹਿਬਜਾਦਿਆਂ ਦਾ ਸਰੀਰ ਰੁਲਣ ਵਾਸਤੇ ਦਰੱਖ਼ਤ ਦੇ ਕੋਲ ਛੁਟਵਾ ਦਿੱਤਾ ਸੀ । ਤੇ ਹੁਕਮ ਕੀਤਾ ਸੀ ਕਿ ਕੋਈ ਇਹਨਾ ਦੇ ਸਰੀਰਾਂ ਨੂੰ ਹੱਥ ਨਾ ਲਾਵੇ ਪਰ ਸੇਠ ਟੋਡਰਮਲ ਦੇ ਕਹਿਣ ਉਤੇ ਲਾਲਚ ਵਸ ਹੋ ਕੇ ਸੰਸਕਾਰ ਕਰਨ ਦੀ ਅਜਾਜਤ ਦਿੱਤੀ ਸੀ ।
ਜੋਰਾਵਰ ਸਿੰਘ ਤਰਸਿੱਕਾ।



Share On Whatsapp

Leave a Comment
SIMRANJOT SINGH : Shaheedan nu Kotin-kot Parnam Ji🙏🌹 Waheguru Ji🙏🌹



ਨਾਂ ਮੈਂ ਕੀਤੇ ਦਿਲ ਦੇ ਚਾਅ ਪੂਰੇ ਤੇ
ਨਾਂ ਹੀ ਮੈਂ ਕੋਈ ਗੀਤ ਸਗਨਾਂ ਦਾ ਗਾਇਆ
ਨਾਂ ਮੈਂ ਮੱਲ-ਮੱਲ ਲਾਇਆ ਵੱਟਣਾ ਤੇ
ਨਾਂ ਹੀ ਕਿਸੇ ਨੇ ਸੁਰਮਾ ਪਾਇਆ
ਨਾਂ ਮੈਂ ਤੇਲ ਬਰੂਹੀ ਚੋਇਆ
ਨਾਂ ਕੋਈ ਸਾਹੇ ਚਿੱਠੀ ਲੈ ਕੇ ਆਇਆ
ਨਾਂ ਮੈਂ ਸੱਦਾ ਭੇਜਿਆ ਨਾਨਕਿਆਂ ਨੂੰ
ਨਾਂ ਮੈਂ ਕੁੜਮੀ ਕੋਈ ਸਗਨ ਭੇਜਵਿਆਂ
ਨਾਂ ਕਿਸੇ ਨੇ ਗੁੰਦੀਆਂ ਵਾਂਗਾਂ ਤੇ
ਨਾਂ ਕਿਸੇ ਲਾਲਾ ਨੂੰ ਘੋੜੀ ਚੜਾਇਆ
ਨਾਂ ਭੈਣਾਂ ਨੇ ਬੰਨੇ ਸਿਹਰੇ ਤੇ
ਨਾਂ ਦਾਦੀ ਨੇ ਕੋਈ ਸੁਹਾਗ ਗਾਇਆ
ਨਾਂ ਕੋਈ ਸੱਜਿਆਂ ਸੀ ਖ਼ੁਦ ਬਰਾਤੀ ਤੇ
ਨਾਂ ਹੀ ਕਿਸੇ ਲਾੜਿਆ ਨੂੰ ਸਜਾਇਆ
ਲਾੜੀ ਮੋਤ ਨੂੰ ਵਿਆਹਉਣ ਲਈ
ਤੋਰ ਦਿੱਤੇ ਪੁੱਤ ਚਾਰੇ ਮੇਰੇ
ਮੈਨੂੰ ਦੱਸੋ ਗੋਬਿੰਦ ਸਿੰਘ ਜੀ ਤੁਸਾ ਮੇਰੇ ਲਾਲਾ
ਦਾ ਇਹ ਕਿਹੋ ਜਿਹਾ ਕਾਜ ਰਚਾਇਆਂ(ਢਿੱਲੋ)



Share On Whatsapp

Leave a comment


ਤਾੜੀ ਮਾਰਕੇ ਚਮਕੌਰ ਦੀ ਗੜ੍ਹੀ ਨੂੰ ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੰਗੇ ਪੈਰ ਤੁਰੇ ਜਾਂਦੇ ਨੇ , ਪੈਰਾਂ ਚੋਂ ਲਹੂ ਸਿੰਮਦਾ ਹੈ , ਇੱਕ ਹੱਥ ਚ ਨਗੀ ਕਿਰਪਾਨ ਹੈ , ਜਾਮਾ ਪੂਰਾ ਲੀਰੋ ਲੀਰ ਹੋਇਆ ਪਿਆ ਹੈ , ਅੰਤਾ ਦੀ ਠੰਡ ਪੈ ਰਹੀ ਸੀ ਤਾਂ ਜਾਂਦੇ ਜਾਂਦੇ ਤੜਕਸਾਰ ਇੱਕ ਪਿੰਡ ਚ ਪਹੁੰਚੇ ਜਿਸਦਾ ਨਾਂਅ ਇਤਿਹਾਸ ਵਿਚ ਬਹਿਲੋਲਪੁਰ ਆਉਂਦਾ ਹੈ । ਗੁਰੂ ਸਾਹਿਬ ਨੂੰ ਯਾਦ ਆਇਆ ਕਿ ਇਥੇ ਇੱਕ ਸਾਡਾ ਸੇਵਕ ਰਹਿੰਦਾ ਆ ਜਿਹੜਾ ਨਿੱਤ ਬੇਨਤੀਆਂ ਕਰਦਾ ਸੀ ਵੀ ਮਹਾਰਾਜ ਚਰਨ ਪਾਇਉ ਤਾਂ ਗੁਰੂ ਸਾਹਿਬ ਨੇ ਉਸਦੇ ਘਰ ਜਾਣਾ ਕੀਤਾ ,,,,,,,,,, ਸਵੇਰੇ ਤੜਕੇ ਚਾਰ ਬਜੇ ਦਾ ਸਮਾਂ ਹੋਣਾ ਗੁਰੂ ਸਾਹਿਬ ਨੇ ਦਰਵਾਜਾ ਖੜਕਾਇਆ ਤੇ ਅੰਦਰੋ ਨੌਕਰ ਨੇ ਪੁੱਛਿਆ ਕੌਣ ਉਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਵੀ ਭਾਈ ਅਪਣੇ ਮਾਲਕ ਨੂੰ ਕਹਿ ਅਨੰਦਪੁਰ ਆਲ਼ੇ ਗੁਰੂ ਆਏ ਨੇ ,,,,,,,,, ਇੰਨੀ ਗੱਲ ਸੁਣਕੇ ਪੂਰਨ ਮਸੰਦ ਦੇ ਭਾਈ ਜਿਊਣ ਨੇ ਬੂਹਾ ਖੋਲ ਦਿੱਤਾ ਤੇ ਗੁਰੂ ਸਾਹਿਬ ਨੂੰ ਆਪਣੇ ਹੀ ਆਸਨ ਤੇ ਬਿਠਾ ਦਿੱਤਾ ,,,,,,,, ਜਾਕੇ ਅਪਣੇ ਮਾਲਕ ਨੂੰ ਕਿਹਾ ਵੀ ਗੁਰੂ ਸਾਹਿਬ ਆਏ ਨੇ ਤਾਂ ਪੂਰਨ ਨੇ ਜਦੋਂ ਇੰਨੀ ਗੱਲ ਸੁਣੀ ਕਹਿੰਦਾ ਮਗਰ ਮੁਗਲ ਫੌਜਾਂ ਲੱਗੀਆਂ ਨੇ ਤੂੰ ਦਰਵਾਜਾ ਹੀ ਨਹੀਂ ਸੀ ਖੋਲ੍ਹਣਾ,,,,
ਜਾਕੇ ਕਹਿ ਦੇ ਸਾਨੂੰ ਦਰਸ਼ਨਾਂ ਦੀ ਲੋੜ ਨਹੀਂ ਜਦੋਂ ਹੋਈ ਅਸੀ ਆਪ ਅਨੰਦਪੁਰ ਆਕੇ ਕਰ ਲਵਾਂਗੇ ,,,,,,,,,,, ਜਦੋਂ ਇੰਨੀ ਗੱਲ ਭਾਈ ਜਿਊਣ ਨੇ ਸੁਣੀ ਤੇ ਉਸਦਾ ਮਨ ਬਹੁਤ ਦੁਖੀ ਹੋਇਆ ਓਹ ਰੋਂਦਾ ਹੋਇਆ ਥੱਲੇ ਆ ਗਿਆ ਗੁਰੂ ਸਾਹਿਬ ਸਾਰੀ ਗੱਲ ਸਮਝ ਗਏ ਕਹਿੰਦੇ ਤੂੰ ਰੋ ਨਾ ਕੋਈ ਗੱਲ ਨਹੀਂ ਪੂਰਨ ਨੂੰ ਕਹਿ ਦੇਈਂ ਵੱਸਦੇ ਰਹੋ ,,,,,,,
ਭਾਈ ਜਿਊਣ ਦੀ ਧਾਹਾਂ ਨਿੱਕਲ ਗਈਆਂ ਉਸਨੇ ਇੱਕ ਟਿੰਡ ਚ ਅੱਗ ਪਾਕੇ ਗੁਰੂ ਸਾਹਿਬ ਨੂੰ ਦਿੱਤੀ ਤੇ ਹੋਰ ਜਿੰਨੀ ਸੇਵਾ ਕਰ ਸਕਦਾ ਸੀ ਕੀਤੀ ਤੇ ਗੁਰੂ ਸਾਹਿਬ ਨਿੱਕਲ ਗਏ ਅੱਗੇ ਮਾਛੀਵਾੜੇ ਵੱਲ ਨੂੰ ,,,,, ਲੇਕਿਨ ਭਾਈ ਜਿਊਣ ਦਾ ਵੀ ਜੀ ਨਹੀਂ ਲੱਗਿਆ ਓਹ ਵੀ ਗੁਰੂ ਸਾਹਿਬ ਨੂੰ ਲੱਭਦਾ ਮਗਰ ਤੁਰ ਪਿਆ ਤੇਂ ਬਾਅਦ ਚ ਨਾਲ ਹੀ ਰਲ ਗਿਆ ਸੀ । ਇਤਿਹਾਸ ਮੁਤਾਬਕ ਭਾਈ ਜਿਊਣ ਨੇ ਬਾਅਦ ਵਿੱਚ ਅੰਮ੍ਰਿਤ ਛਕ ਕੇ ਜਿਉਣ ਸਿੰਘ ਬਣਿਆ ।



Share On Whatsapp

Leave a comment


ਸਤਲੁਜ ਵੱਲੋਂ ਰੁਮਕਦੀ, ਫ਼ਜਰੀ ਨਵੀਂ ਸਮੀਰ
ਪਲੰਘ ਪਾਲਕੀ, ਵਿੱਚ ਸੀ, ਸਜਿਆ ਉੱਚ ਦਾ ਪੀਰ
ਗ਼ਨੀ ਖ਼ਾਂ ਅਤੇ ਨਬੀ ਖ਼ਾਂ, ਦਗਣ ਅਕ਼ੀਦਤ ਨਾਲ
ਚਾਨਣ ਧਰ ਦਾ ਚੁੱਕਦੇ, ਜਿਸਦੇ ਰਾਹ ਮੁਹਾਲ।
~ ਹਰਿੰਦਰ ਸਿੰਘ ਮਹਿਬੂਬ✍️



Share On Whatsapp

Leave a comment




ਭਾਈ ਗੁਲਾਬੇ ਮਸੰਦ ਦਾ ਦਿਲ ਹਿੱਲ ਗਿਆ । ਉਹ ਦਿਲ ’ ਤੇ ਕਾਬੂ ਨਾ ਪਾ ਸਕਿਆ । ਉਹ ਤਾਂ ਭੌਂ ਉੱਤੇ ਲੱਥਿਆ ਜਾਣ ਲੱਗਾ । ਉਹ ਤਰਲੇ ਲੈ ਰਿਹਾ ਸੀ ਕਿ ਨਬੀ ਖ਼ਾਂ ਘਰ ਆ ਗਿਆ । ਉਸ ਨੇ ਜਦੋਂ ਗੁਲਾਬੇ ਦਾ ਦਿਲ ਡੋਲਿਆ ਦੇਖਿਆ ਤਾਂ ਬੜਾ ਹੈਰਾਨ ਹੋਇਆ । “ ਕਿਉਂ ਭਾਈ ! ” ਨਬੀ ਖ਼ਾਂ ਨੇ ਗੁਲਾਬੇ ਨੂੰ ਪੁੱਛਿਆ , “ ਐਨਾ ਕਿਉਂ ਘਾਬਰਦਾ ਹੈਂ । ਗੁਰੂ ਮਹਾਰਾਜ ਜੀ ਨੂੰ ਅਸੀਂ ਆਪਣੇ ਘਰ ਲੈ ਜਾਂਦੇ ਹਾਂ । ਸਿਰਫ਼ ਇਕ ਕੰਮ ਕੀਤਾ ਜਾਏ । ” “ ਉਹ ਕਿਹੜਾ ? ” ਭਾਈ ਮਾਨ ਸਿੰਘ ਨੇ ਅੱਗੇ ਹੋ ਕੇ ਨਬੀ ਖ਼ਾਂ ਕੋਲੋਂ ਪੁੱਛਿਆ । “ ਗੁਰੂ ਮਹਾਰਾਜ ਆਪਣੇ ਬਸਤਰ ਨੀਲੇ ਰੰਗ ਲੈਣ , ਜੈਸਾ ਕਿ ਉੱਚ ਦੇ ਪੀਰਾਂ ਦਾ ਲਿਬਾਸ ਹੁੰਦਾ ਹੈ । ਅਸੀਂ ਉੱਚ ਦੇ ਪੀਰ ਬਣਾ ਲੈਂਦੇ ਹਾਂ । ” “ ਨੀਲੇ ਬਸਤਰ ! ” ਗੁਲਾਬਾ ਇਕ ਦਮ ਬੋਲ ਪਿਆ । “ ਹਾਂ ! ” “ ਇਹ ਤਾਂ ਸੌਖਾ ਹੈ । ” “ ਕਿਵੇਂ ? ” “ ਇਕ ਮਾਈ ਸਤਿਗੁਰੂ ਮਹਾਰਾਜ ਨੂੰ ਖੱਦਰ ਦੇ ਬਸਤਰ ਦੇ ਗਈ ਹੈ । ਉਹੋ ਹੀ ਕੋਰੇ ਰੰਗੇ ਜਾਣ । ” “ ਕੌਣ ਰੰਗੇਗਾ ? ” “ ਘਰ ਦੇ ਨਾਲ ਹੀ ਲਲਾਰੀ ਹਨ । ” ਉਸ ਨੂੰ ਆਖੋ । ’ ’ “ ਮੈਂ ਹੁਣੇ ਆਖਦਾ ਹਾਂ । ” ਇਹ ਆਖ ਕੇ ਗੁਲਾਬਾ ਆਪਣੇ ਘਰ ਦੀ ਛੱਤ ਉਪਰ ਗਿਆ ਤੇ ਗੁਆਂਢੀਆਂ ਨੂੰ ਆਖਣ ਲੱਗਾ : ਦੇਖੋ ਭਰਾ , ਨੀਲੇ ਰੰਗ ਦੀ ਮੱਟੀ ਚਾੜ੍ਹੋ । ” “ ਕਿਉਂ ? ” ਉਸ ਨੇ ਪੁੱਛਿਆ । “ ਲੀੜੇ ਰੰਗਣੇ ਹਨ , ਸੋਨੇ ਦੀ ਮੋਹਰ ਮਿਲੇਗੀ । ‘ ਸੋਨੇ ਦੀ ਮੋਹਰ ! ’ ’ “ ਫਿਰ ਤਾਂ ਮੈਂ ਹੁਣੇ ਰੰਗ ਚਾੜ੍ਹ ਦਿੰਦਾ ਹਾਂ । ਮੇਰੇ ਧੰਨ ਭਾਗ ਜੇ ਸੋਨੇ ਦੀ ਮੋਹਰ ਮਿਲੇ । ਕਿੰਨੇ ਕੱਪੜੇ ਹੋਣਗੇ ? ਇਕ ਮੱਟੀ ਦਾ ਹੀ ਤਾਂ ਇਕਰਾਰ ਹੈ । ’ ’ ਉਹ ਆਖੀ ਗਿਆ ਤੇ ਸੋਚੀ ਵੀ ਗਿਆ । “ ਐਸੇ ਲੀੜਿਆਂ ਦੀ ਕੀ ਲੋੜ ਪਈ । ” ਪਰ ਸੋਨੇ ਦੀ ਮੋਹਰ ਨੇ ਉਹਦਾ ਮੂੰਹ ਬੰਦ ਕਰ ਦਿੱਤਾ । ਬਸਤਰ ਨੀਲੇ ਰੰਗੇ ਗਏ । ਸਤਿਗੁਰੂ ਜੀ ਨੇ ਪਹਿਨ ਲਏ ਤੇ ਗੁਰੂ ਜੀ ਦਾ ਭੇਸ ਐਸਾ ਹੋ ਗਿਆ ਜੈਸਾ ‘ ਉੱਚ ਦੇ ਪੀਰਾਂ ’ ਦਾ ਹੁੰਦਾ ਸੀ । ਰਾਤ ਦੇ ਹਨੇਰੇ ਗੁਰੂ ਜੀ ਨਬੀ ਖ਼ਾਂ ਤੇ ਗ਼ਨੀ ਖ਼ਾਂ ਦੇ ਘਰ ਚਲੇ ਗਏ । ਗੁਲਾਬੇ ਦੀ ਜਾਨ ਸੁਖਾਲੀ ਹੋਈ , ਪਰ ਉਸ ਨੂੰ ਕੋਈ ਸਰਾਪ ਨਹੀਂ ਦਿੱਤਾ । ਉਸ ਨੇ ਜਿੰਨੀ ਸੇਵਾ ਕੀਤੀ , ਉਤਨੀ ਮਹਾਰਾਜ ਨੇ ਪਰਵਾਨ ਕਰ ਲਈ । ਨਬੀ ਖ਼ਾਂ ਤੇ ਗ਼ਨੀ ਖ਼ਾਂ ਦਾ ਮਕਾਨ ਭਾਈ ਗੁਲਾਬੇ ਦੇ ਘਰ ਤੋਂ ਚੜ੍ਹਦੇ ਦੱਖਣ ਦਿਸ਼ਾ ਵੱਲ ਕੋਈ ਦੋ ਮਰਲੇ ਛੱਡ ਕੇ ਸੀ । ਗੁਰੂ ਜੀ ਬੇ – ਫ਼ਿਕਰੀ ਨਾਲ ਘਰ ਪਹੁੰਚ ਗਏ । ਕਿਸੇ ਨੂੰ ਬਹੁਤਾ ਸ਼ੱਕ ਨਹੀਂ ਪਿਆ ਤੇ ਉਹਨਾਂ ਨੇ ਸਤਿਗੁਰੂ ਜੀ ਨੂੰ ਇਕ ਪਲੰਘ ਉੱਤੇ ਸਤਿਕਾਰ ਨਾਲ ਬਿਠਾਇਆ । “ ਮਹਾਰਾਜ ! ਅਸਾਡੇ ਧੰਨ ਭਾਗ , ਖ਼ੁਦਾ ਦੀ ਬੜੀ ਮਿਹਰ ਹੈ । ਆਪ ਨੇ ਇਸ ਬਹਾਨੇ ਹੀ ਅਸਾਂ ਗ਼ਰੀਬਾਂ ਦੇ ਘਰ ਚਰਨ ਪਾਏ । ਸਾਰੇ ਪਰਿਵਾਰ ਦੇ ਹਰ ਇਕ ਬਸ਼ਰ ਨੇ ਐਸਾ ਹੀ ਬਚਨ ਕੀਤਾ ਤੇ ਗੁਰੂ ਮਹਾਰਾਜ ਦੇ ਚਰਨੀਂ ਹੱਥ ਲਾਇਆ । ਰਾਤ ਕੱਟੀ । ਸਵੇਰ ਹੋਈ ਤਾਂ ਸਤਿਗੁਰੂ ਜੀ ਨੂੰ ਮਾਛੀਵਾੜੇ ਦੀ ਹੱਦ ਤੋਂ ਪਾਰ ਕਰਨ ਦੀ ਯੋਜਨਾ ਉੱਤੇ ਅਮਲ ਹੋਣ ਲੱਗਾ , ਜਿਹੜੀ ਯੋਜਨਾ ਰਾਤ ਸਮੇਂ ਵੀਚਾਰੀ ਗਈ ਸੀ । ਪਲੰਘ ਉੱਤੇ ਸਤਿਗੁਰੂ ਜੀ ਨੂੰ ਬਿਠਾ ਲਿਆ । ਗ਼ਨੀ ਖ਼ਾਂ , ਨਬੀ ਖ਼ਾਂ ਨੇ ਅਗਲੇ ਪਾਵੇ ਚੁੱਕੇ ਤੇ ਭਾਈ ਦਇਆ ਸਿੰਘ ਤੇ ਮਾਨ ਸਿੰਘ ਨੇ ਪਿਛਲੇ ਦੋ ਪਾਵਿਆਂ ਤੋ ਪਲੰਘ ਨੂੰ ਚੁੱਕ ਕੇ ਪਿੰਡੋਂ ਬਾਹਰ ਹੋਣ ਲੱਗੇ । ਉਸ ਦਿਨ ਫ਼ੌਜ ਹੋਰ ਆ ਗਈ ਸੀ । ਸਾਰਾ ਸ਼ਹਿਰ ਘੇਰੇ ਵਿਚ ਲਿਆ ਸੀ ਤੇ ਆਏ ਗਏ ਦੀ ਪੁੱਛ ਬਹੁਤ ਹੁੰਦੀ ਸੀ । ਕੋਈ ਜੀਅ ਕਿਸੇ ਭੇਸ ਵਿਚ ਵੀ ਬਿਨਾਂ ਪੁੱਛੇ ਦੇ ਨਹੀਂ ਸੀ ਜਾ ਸਕਦਾ । ਸਤਿਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਕੇ ਨਬੀ ਖ਼ਾਂ ਤੇ ਗ਼ਨੀ ਖ਼ਾਂ ਜਦੋਂ ਲਈ ਜਾ ਰਹੇ ਸਨ ਤਦੋਂ ਉਹਨਾਂ ਨੂੰ ਗੁਰੂ ਮਹਾਰਾਜ ਦੀ ਬ੍ਰਹਮ ਸ਼ਕਤੀ ਉੱਤੇ ਵੀ ਭਰੋਸਾ ਸੀ । “ ਕੋਈ ਨਹੀਂ ਰੋਕੇਗਾ । ਘਰ ਦੇ ਵਾੜਿਆਂ ਦੀ ਹੱਦ ਤੋਂ ਬਾਹਰ ਆਏ , ਤਾਂ ਉਹ ਪਿੰਡੋਂ ਬਾਹਰ ਹੋਏ – ਤਾਂ ਮੁਗ਼ਲ ਫ਼ੌਜਦਾਰ ਨੇ ਰੋਕਿਆ । ‘ ਕੌਣ ਹੋ ? ’ ’ “ ਮੈਂ ਤੇ ਮੇਰਾ ਭਾਈ ਨਬੀ ਖ਼ਾਂ , ਗ਼ਨੀ ਖ਼ਾਂ , ਘੋੜਿਆਂ ਦੇ ਸੁਦਾਗਰ , ਜਿਹੜੇ ਸਰਕਾਰ ਨੂੰ ਮਾਲ ਦਿੰਦੇ ਹਾਂ । ” ਗ਼ਨੀ ਖ਼ਾਂ ਨੇ ਅੱਗੋਂ ਉੱਤਰ ਦਿੱਤਾ । “ ਪਲੰਘ ਉਪਰ ਕੌਣ ਹਨ ? ” “ ਉੱਚ ਦੇ ਪੀਰ ਜੀ । ਵਲੀ ਖ਼ੁਦਾ ਪ੍ਰਸਤ । ਰੋਜ਼ਾ ਰੱਖਿਆ ਹੈ , ਕਿਸੇ ਨਾਲ ਗੱਲ – ਬਾਤ ਨਹੀਂ ਕਰਦੇ । ” ‘ ਨਾਲ ਕੌਣ ਹਨ ? ‘ ‘ “ ਇਹਨਾਂ ਦੇ ਚੇਲੇ । ” “ ਪੀਰ ਜੀ ਕੁਝ ਖਾ ਕੇ ਜਾਣ । ” ਰੋਜ਼ਾ ਹੈ । “ ਉਹਨਾਂ ਦੇ ਚੇਲੇ ਖਾ ਲੈਣ । ” ਸਤਿਗੁਰੂ ਜੀ ਨੇ ਇਸ਼ਾਰਾ ਕੀਤਾ ਕਿ ‘ ਤਉ ਪ੍ਰਸਾਦ ਭਰਮ ਕਾ ਨਾਮੁ ਕ੍ਰਿਪਾਨ ਭੇਟ ਕਰ ਕੇ ਛਕ ਜਾਣ । ਉਹ ਤਿਆਰ ਹੋ ਗਏ , ਪਰ ਉਸੇ ਵੇਲੇ ਦੂਸਰੇ ਫ਼ੌਜਦਾਰ ਨੇ ਪਹਿਲੇ ਨੂੰ ਆਖਿਆ , “ ਜਾਣ ਦਿਉ । ਵਲੀ ਪੈਗ਼ੰਬਰਾਂ ਨੂੰ ਤੰਗ ਕੀਤਿਆਂ ਉਲਟਾ ਅਸਰ ਹੁੰਦਾ ਹੈ । ਖ਼ੁਦਾ ਦੇ ਬੰਦੇ ਹਨ , ਦਿਸਦਾ ਨਹੀਂ , ਹਿੰਦੂ ਪੀਰ ਵਾਲੀ ਕੋਈ ਵੀ ਨਿਸ਼ਾਨੀ ਨਹੀਂ।ਜਾਣ ਦਿਉ । ਇਹਨਾਂ ਦੇ ਚੇਲਿਆਂ ਉੱਤੇ ਸ਼ੱਕ ਕਰਨਾ ਵੀ ਠੀਕ ਨਹੀਂ । ” ਗੱਲ ਤਾਂ ਤੁਸਾਂ ਦੀ ਠੀਕ ਹੈ , ਪਰ ਖ਼ੁਦਾ ਨਾ ਕਰੇ , ਜੇ ਕੋਈ ਐਸੀ ਗੱਲ ਵੀ ਹੋ ਜਾਏ ਤਾਂ — ਆਪਾਂ ਨੂੰ ਤਾਂ ਸੂਬੇ ਨੇ ਕਤਲ ਕਰਾ ਦੇਣਾ ਹੈ । ” “ ਖ਼ੁਦਾ ` ਤੇ ਭਰੋਸਾ ਰੱਖ । ਨੇਕੀ ਦਾ ਫ਼ਲ ਨੇਕੀ ਮਿਲਦਾ ਹੈ । ਕਿਸੇ ਵਲੀ ਦੀ ਨਿਗਾਹ ਸਵੱਲੀ ਹੋ ਜਾਏ ਤਾਂ ਸਾਰੇ ਧੋਣੇ ਧੁੱਪ ਜਾਂਦੇ ਹਨ । ” ਉਸ ਵੇਲੇ ਸੁੱਕੇ ਅੰਬਰ ਵਿਚ ਬਿਜਲੀ ਚਮਕੀ । ਐਨਾ ਜ਼ੋਰ ਦਾ ਖੜਕਾ ਹੋਇਆ ਕਿ ਸਾਰੇ ਆਕਾਸ਼ ਵੱਲ ਦੇਖਣ ਲੱਗ ਪਏ । ਇਕ ਦੋ ਕਰਕੇ ਤਿੰਨ ਵਾਰ ਬਿਜਲੀ ਕੜਕੀ , ਕੁਝ ਧਰਤੀ ਹਿੱਲੀ , ਜਿਵੇਂ ਭੁਚਾਲ ਆ ਗਿਆ ਹੋਵੇ । ਉਹ ਸਾਰੇ ਖ਼ੁਦਾ ਦਾ ਨਾਮ ਲੈਣ ਲੱਗ ਪਏ । ਜਦੋਂ ਧਰਤੀ ਦਾ ਝਟਕਾ ਮੁੱਕਿਆ ਤਾਂ ਉਹ ਫ਼ੌਜਦਾਰ , ਜਿਹੜਾ ਪਹਿਲਾ ਸੀ , ਉਸ ਨੇ ਹੀ ਹੱਥ ਜੋੜ ਕੇ ਬੇਨਤੀ ਕੀਤੀ , “ ਆਪ ਜਾਈਏ । ਬਾਦਸ਼ਾਹੀ ਹੁਕਮ ਹੋਣ ” ਕਰਕੇ ਆਪ ਨੂੰ ਰੋਕਿਆ । ਅਸੀਂ…
ਨਿਰਦੋਸ਼ ਹਾਂ , ਖ਼ੁਦਾਈ ਮਿਹਰ ਰਹੇ ਅਸਾਂ ਤੇ , ਇਹ ਸੁਣ ਕੇ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਦੇ ਹੋਏ ਸਤਿਗੁਰੂ ਜੀ ਨੇ ਹੱਥ ਉਪਰ ਤੇ ਮੁੜ ਉਸ ਦੇ ਸਿਰ ਵੱਲ ਕਰ ਕੇ ਨਬੀ ਖ਼ਾਂ ਨੂੰ ਇਸ਼ਾਰਾ ਕੀਤਾ ਕਿ ਚੱਲਣ । ਉਹ ਚੱਲ ਪਏ । ਸਾਰੀ ਫ਼ੌਜ ਪਾਸੇ ਹੋ ਗਈ । ਸਤਿਗੁਰੂ ਜੀ ਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ । ਨਬੀ ਖ਼ਾਂ ਤੇ ਗ਼ਨੀ ਖਾਂ ਅੱਗੇ ਅੱਗੇ ਚੱਲਣ ਲੱਗੇ , ਬਹੁਤ ਕਾਹਲੀ ਕਿ ਕਿਤੇ ਐਸਾ ਨਾ ਹੋਵੇ ਕਿ ਕੋਈ ਹੋਰ ਦੁਸ਼ਮਣ ਸ਼ੱਕ ਕਰ ਕੇ , ਮੁੜ ਪਿੱਛਾ ਕਰਨ ਨਾ ਆ ਜਾਣ । ਐਸਾ ਕਰਨਾ , ਉਹਨਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਸੀ । ਉਹ ਦਬਾ – ਦਬ ਠਰੀ ਧਰਤੀ ਉੱਤੇ ਚੱਲਦੇ ਗਏ । ਸਾਰੇ ਹੀ ਪਰਮਾਤਮਾ ਦਾ ਨਾਮ ਲਈ ਜਾਂਦੇ ਸਨ । ਉਹਨਾਂ ਦੇ ਸ਼ਰਧਾਲੂ ਸਨ , ਗੁਰੂ ਚਰਨਾਂ ਨਾਲ ਜੁੜੇ ਸਨ । ਦੁਨੀਆਂ ਭੁੱਲ ਗਏ ਸਨ । ਤੁਰੇ ਗਏ ਤੇ ਖ਼ਤਰੇ ਦੀ ਹੱਦ ਲੰਘ ਕੇ ਗੁਰੂ ਜੀ ਨੇ ਬਚਨ ਕੀਤਾ : “ ਗੁਰਮੁਖੋ ! ਮੰਜਾ ਹੇਠਾਂ ਰੱਖ ਦਿਉ । ਤੁਸਾਂ ਦੀ ਸੇਵਾ ਪ੍ਰਵਾਨ ਹੋਈ । ਅਸੀਂ ਪ੍ਰਸੰਨ ਹਾਂ । ਅਕਾਲ ਪੁਰਖ ਤੁਸਾਂ ਦੀ ਸੇਵਾ ਪ੍ਰਵਾਨ ਕਰਨਗੇ । ” ਸਤਿਗੁਰੂ ਮਹਾਰਾਜ ਦੇ ਇਹ ਬਚਨ ਸੁਣ ਕੇ ਨਬੀ ਖ਼ਾਂ , ਗ਼ਨੀ ਖ਼ਾਂ ਅਤੇ ਸਿੰਘਾਂ ਨੇ ਪਲੰਘ ਹੇਠਾਂ ਰੱਖ ਦਿੱਤਾ । ਸਤਿਗੁਰੂ ਜੀ ਪਲੰਘ ਤੋਂ ਉਤਰ ਕੇ ਖਲੋ ਗਏ । ਨਬੀ ਖ਼ਾਂ ਤੇ ਗ਼ਨੀ ਖ਼ਾਂ ਨੂੰ ਬਚਨ ਕੀਤਾ , “ ਅਸੀਂ ਤੁਸਾਂ ਦੀ ਸੇਵਾ ਉੱਤੇ ਪ੍ਰਸੰਨ ਹਾਂ । ਜਿਹੜਾ ਮਿਲਵਰਤਣ ਤੁਸਾਂ ਦਿੱਤਾ ਹੈ , ਉਹ ਅਮਰ ਰਹੇਗਾ । ਬਰਕਤਾਂ ਆਉਣਗੀਆਂ । ਇਹ ਪਲੰਘ ਰੱਖ ਛੱਡਣਾ । ਸਮਾਂ ਪਲਟੇਗਾ , ਅਸਾਂ ਦੇ ਸਿੱਖ ਤੁਸਾਂ ਦਾ ਸਤਿਕਾਰ ਕਰਨਗੇ ਤੇ ਸਵਾ ਰੁਪਿਆ ਪਲੰਘ ਦੀ ਦਰਸ਼ਨ ਭੇਟ ਦਿਆ ਕਰਨਗੇ । ਮਾਛੀਵਾੜਾ ਨਗਰ ਚਾਰੇ – ਚੱਕ ਮਸ਼ਹੂਰ ਹੋਵੇਗਾ । ” ਸਤਿਗੁਰੂ ਜੀ ਦੇ ਦਿੱਤੇ ਵਰ ਸੁਣ ਕੇ ਨਬੀ ਖ਼ਾਂ ਤੇ ਗ਼ਨੀ ਖ਼ਾਂ ਦੇ ਮਨ ਐਸੇ ਪ੍ਰਸੰਨ ਹੋਏ ਕਿ ਮਨਾਂ ਦੀ ਪ੍ਰਸੰਨਤਾ ਉਹਨਾਂ ਦੀਆਂ ਅੱਖਾਂ ਵਿਚ ਹੰਝੂ ਬਣ ਕੇ ਆ ਗਈ । ਉਹ ਖ਼ੁਸ਼ ਹੋ ਗਏ । ਉਹਨਾਂ ਨੇ ਸਤਿਗੁਰੂ ਜੀ ਦੇ ਚਰਨ ਫੜ ਲਏ ਤੇ ਦੋਹਾਂ ਭਰਾਵਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ , “ ਮਹਾਰਾਜ ! ਸੇਵਾ ਕਰਨ ਦਾ ਅਸਾਂ ਦਾ ਚਾਅ ਅਜੇ ਪੂਰਾ ਨਹੀਂ ਹੋਇਆ । ਸਮਾਂ ਹੀ ਐਸਾ ਆ ਗਿਆ । ਸੇਵਾ ਕਰਨ ਦੀ ਰੀਝ ਸੀ । ਮਨ ਦੀਆਂ ਮਨ ਵਿਚ ਰਹੀਆਂ । ” “ ਜਿਹੜੀ ਸੇਵਾ ਤੁਸਾਂ ਕੀਤੀ ਹੈ , ਇਹ ਸਭ ਸੇਵਾਵਾਂ ਤੋਂ ਸ਼੍ਰੋਮਣੀ ਹੈ । ਬਿਪਤ ਕਾਲ ਵਿਚ ਸਾਰੇ ਸੰਗ ਛੱਡ ਜਾਂਦੇ ਹਨ , ਜਿਹੜਾ ਬਿਪਤਾ ਸਮੇਂ ਮਦਦ ਕਰਦਾ ਹੈ , ਉਹੋ ਹੀ ਸੱਚਾ ਮਿੱਤਰ ਹੁੰਦਾ ਹੈ । ਮਿੱਤਰਤਾ , ਸ਼ਰਧਾ ਪਿਆਰ ਆਦਿਕ ਦੀ ਪਰਖ ਸਦਾ ਬਿਪਤ ਕਾਲ ਵਿਚ ਹੀ ਹੁੰਦੀ ਹੈ । ਸੁਖਾਲ ਸਮੇਂ ਤਾਂ ਸਾਰੇ ਮਿੱਤਰ ਤੇ ਸ਼ਰਧਾਲੂ ਹੁੰਦੇ ਹਨ ….. ਅਸੀਂ ਤੁਸਾਂ ਉੱਤੇ ਬਹੁਤ ਨਿਹਾਲ ਹਾਂ । ” ਸਤਿਗੁਰੂ ਜੀ ਮਿਹਰ ਦਾ ਮੀਂਹ ਵਰਸਾਈ ਗਏ । ਦੋਹਾਂ ਨੂੰ ਨਿਹਾਲ ਕਰੀ ਗਏ । ਉਹ ਖਲੋ ਗਏ । ਸਤਿਗੁਰੂ ਜੀ ਅੱਗੇ ਚੱਲ ਪਏ । ਪੈਦਲ ਹੀ । ਹੁਣ ਇਹ ਵਾਧਾ ਸੀ ਕਿ ਪੈਰੀਂ ਜੋੜਾ ਸੀ । ਘੋੜਾ ਤਾਂ ਦੇ ਨਾ ਸਕੇ , ਕਿਉਂਕਿ ਘੋੜੇ ਨਾਲ ਵੈਰੀਆਂ ਨੂੰ ਸ਼ੱਕ ਪੈ ਜਾਣਾ ਸੀ । ਉਹ ਨਹੀਂ ਸਨ ਚਾਹੁੰਦੇ ਕਿ ਕਿਸੇ ਤਰ੍ਹਾਂ ਦਾ ਸ਼ੱਕ ਪਵੇ , ਪੱਤਾ ਪੱਤਾ ਵੈਰੀ ਸੀ । ਮੁਗ਼ਲ ਲਸ਼ਕਰ ਦੇ ਬੰਦੇ ਹਲਕੇ ਤੇ ਸ਼ਿਕਾਰੀ ਕੁੱਤਿਆਂ ਵਾਂਗ ਨੱਠੇ ਫਿਰਦੇ ਸਨ । ਦੋਵੇਂ ਭਰਾ ਖਲੋਤੇ ਦੇਖਦੇ ਰਹੇ , ਜਿਵੇਂ ਈਦ ਦੇ ਚੰਦ ਨੂੰ ਮੁਸਲਮਾਨ ਦੇਖਦੇ ਹਨ । ਜਦੋਂ ਸਤਿਗੁਰੂ ਜੀ ਨਿਗਾਹ ਤੋਂ ਉਹਲੇ ਹੋ ਗਏ ਤਾਂ ਨਬੀ ਖ਼ਾਂ ਨੇ ਕਿਹਾ , “ ਚਲੋ ਭਰਾ ਜੀ , ਚੱਲੀਏ ਵਾਪਸ । ” “ ਮਨ ਤਾਂ ਉਡਿਆ ਸਤਿਗੁਰੂ ਜੀ ਦੇ ਨਾਲ ਹੀ ਚਲਿਆ ਗਿਆ । ਏਥੇ ਤਾਂ ਸਰੀਰ ਦਾ ਪਿੰਜਰ ਖਲੋਤਾ ਹੈ । ” ਗ਼ਨੀ ਖ਼ਾਂ ਨੇ ਉੱਤਰ ਦਿੱਤਾ । ਦੋਹਾਂ ਭਰਾਵਾਂ ਨੇ ਪਲੰਘ ਨੂੰ ਚੁੱਕਿਆ ਤੇ ਪਿੱਛੇ ਨੂੰ ਮੁੜ ਪਏ । ਮਨ ਬੜਾ ਵੈਰਾਗੀ ਹੋ ਗਿਆ ਸੀ । ਦੋਹਾਂ ਭਰਾਵਾਂ ਨੂੰ ਇਉਂ ਪਰਤੀਤ ਹੋ ਰਿਹਾ ਸੀ ਜਿਵੇਂ ਉਹ ਬਹੁਤ ਕੁਝ ਹੀ ਨਹੀਂ , ਸਭ ਕੁਝ ਆਪਣਾ ਲੁਟਾ ਕੇ ਪਿੱਛੇ ਮੁੜ ਰਹੇ ਸਨ । ਦੋਹਾਂ ਦਾ ਧਿਆਨ ਸੀ , “ ਹੁਣ ਸਤਿਗੁਰੂ ਜੀ ਤੁਰੇ ਜਾਂਦੇ ਹੋਣਗੇ । ਲੰਘ ਗਏ ਐਨੀਆਂ ਪੈਲੀਆਂ , ਉਹ ਜੰਗਲ ਲੰਘ ਗਏ ਹੋਣਗੇ । ਕੋਈ ਚਿੰਤਾ ਨਹੀਂ , ਇਕੱਲੇ ਨਹੀਂ .. ……… ਨਾਲ ਸਿੰਘ ਹਨ । ’ ’ ਉਹ ਘਰੀਂ ਪੁੱਜੇ । “ ਗੁਰੂ ਜੀ । ” ਉਹਨਾਂ ਦੀਆਂ ਬੇਗ਼ਮਾਂ ਨੇ ਇਕ ਜ਼ਬਾਨ ਪੁੱਛਿਆ । “ ਚਲੇ ਗਏ । ” ਨਬੀ ਖ਼ਾਂ ਨੇ ਉੱਤਰ ਦਿੱਤਾ । “ ਫ਼ੌਜ ਨੇ ਰੋਕਿਆ ਸੀ ?? “ ਫਿਰ ਕੀ ਹੋਇਆ ?? “ ਖ਼ੁਦਾ ਨੇ ਮਦਦ ਕੀਤੀ । ’ ’ ‘ ਫਿਰ ਵੀ ? ” “ ਬੱਸ ਉੱਚ ਦਾ ਪੀਰ … ਆਖਿਆ ਕੁਝ । ” “ ਕੁਝ ਕੀ ? ’ ’ “ ਉਸ ਵੇਲੇ ਖ਼ੁਦਾਈ ਘਟਨਾ ਵਾਪਰੀ । ” ‘ ‘ ਉਹ ਕੀ ? ’ ’ “ ਬਿਜਲੀ ਕੜਕੀ — ਧਰਤੀ ਹਿੱਲੀ — ਭੁਚਾਲ ਆ ਗਿਆ । ਫ਼ੌਜਦਾਰ ਘਬਰਾ ਗਏ । ਉਹਨਾਂ ਨੇ ਅੱਗੇ ਜਾਣ ਦੀ ਖੁੱਲ੍ਹ ਦੇ ਦਿੱਤੀ । “ ਹਾਂ ਬਿਜਲੀ ਕੜਕੀ ਸੀ – ਧਰਤੀ ਹਿੱਲੀ ਸੀ , ਪਰ ਨੁਕਸਾਨ ਨਹੀਂ ਸੀ ਹੋਇਆ । ” “ ਮੁਗ਼ਲਾਂ ਨੂੰ ਡਰਾਇਆ ਸੀ । ” “ ਗੁਰੂ ਜੀ ਕਿਧਰ ਜਾਣਗੇ ? ” “ ਦੱਸਿਆ ਨਹੀਂ — ਏਨਾ ਜ਼ਰੂਰ ਬਚਨ ਕਰ ਗਏ ਹਨ । ” “ ਕੀ ? ” “ ਜਦੋਂ ਟਿਕਾਣੇ ਬੈਠ ਗਏ , ਅਮਨ ਹੋਇਆ ਤਾਂ ….. ਪਤਾ ਭੇਜਣਗੇ । ਫਿਰ ਦਰਸ਼ਨ ਕਰਾਂਗੇ । ਬਚਨ ਕਰ ਗਏ । ” “ ਕੀ ਬਚਨ ਕਰ ਗਏ ਹਨ ? ” “ ਕਿ ਨੌਂ ਨਿਧਾਂ ਤੇ ਬਾਰਾਂ ਸਿਧਾਂ ਰਹਿਣਗੀਆਂ । ਪਲੰਘ ਨੂੰ ਯਾਦਗਾਰ ਰੱਖਣਾ । ਅਸਾਂ ਦਾ ਖ਼ਾਨਦਾਨ ਪ੍ਰਤਾਪੀ ਹੋਏਗਾ । ਸੁਖ ਰਹੇਗੀ , ਕਿਸੇ ਗੱਲ ਦਾ ਘਾਟਾ ਨਹੀਂ ਆਏਗਾ । ਬਚਨ ਹੋਰ ਵੀ ਕਰ ਗਏ ਹਨ । ” “ ਉਹ ਕੀ ? ” “ ਇਹ ਨਗਰ ਮਸ਼ਹੂਰ ਰਹੇਗਾ । ਸਮਾਂ ਆਏਗਾ , ਜਦੋਂ ਗੁਰੂ ਜੀ ਦੇ ਸਿੱਖ ਰਾਜ ਕਰਨਗੇ । ”
“ ਜ਼ਰੂਰ ਸਾਰੀਆਂ ਗੱਲਾਂ ਸੱਚੀਆਂ ਹੋਣਗੀਆਂ । ਆਪ ਪੂਰੇ ਨਬੀ ਹਨ । ” ਨਬੀ ਖ਼ਾਂ ਦੀ ਬੇਗਮ ਨੇ ਉੱਤਰ ਦਿੱਤਾ । ਉਹਨਾਂ ਨੇ ਇਕ ਕਮਰੇ ਵਿਚ ਉਹ ਪਲੰਘ ਰੱਖ ਦਿੱਤਾ , ਉਸ ਦਾ ਸਤਿਕਾਰ ਕਰਨ ਲੱਗੇ । ਜਦੋਂ ਵੀ ਸਵੇਰੇ ਉੱਠ ਕੇ ਨਿਮਸ਼ਕਾਰ ਕਰਦੇ , ਤਦੋਂ ਉਹਨਾਂ ਨੂੰ ਸਤਿਗੁਰੂ ਜੀ ਮਹਾਰਾਜ ਦੇ ਦਰਸ਼ਨ ਹੁੰਦੇ ਰਹੇ । ਉਹਨਾਂ ਦੇ ਘਰ ਬਰਕਤਾਂ ਹੱਸਦੀਆਂ ਰਹੀਆਂ ।
( ਚਲਦਾ )



Share On Whatsapp

Leave a comment


ਓ ਮੈਂ ਮਰ ਗਿਆ । ” ਪੂਰਨ ਦੀ ਆਵਾਜ਼ ਸੀ , ਉਸ ਦੀ ਚਾਂਗਰ । “ ਮੈਨੂੰ ਕੁਝ ਪਤਾ ਨਹੀਂ , ਮੈਂ ਸੱਚ ਆਖਦਾ ਹਾਂ । ” “ ਹਰਾਮਜ਼ਾਦਿਆ , ਤੂੰ ਆਖਿਆ , ਮੇਰੇ ਪਿੰਡੋਂ ਹੋ ਕੇ ਆਏ । ਮੈਂ ਮਾਛੀਵਾੜੇ ਦਰਸ਼ਨ ਕੀਤੇ । ਹੁਣ ਮੁੱਕਰਦਾ ਹੈਂ ? ਦੱਸ ਕਿਸ ਦੇ ਘਰ ਹਨ ? ” “ ਮੈਨੂੰ ਨਹੀਂ ਪਤਾ । ” “ ਹੁਣੇ ਪਤਾ ਲੱਗ ਜਾਂਦਾ ਹੈ । ਤੇਰੀ ਵਹੁਟੀ ਨੂੰ ਵੀ ਏਥੇ ਪੁੱਠਾ ਟੰਗਦੇ ਹਾਂ । ਦੇਖ ਕਿਵੇਂ ਦੱਸਦੀ ਹੈ ? ” ਚੌਧਰੀ ਹਬੀਬਉੱਲਾ ਦੀ ਵੱਡੀ ਹਵੇਲੀ ਦੇ ਵਿਚ , ਹੱਥ ਉਪਰ ਕਰ ਕੇ ਪੂਰਨ ਮਸੰਦ ਨੂੰ ਬੰਨ੍ਹਿਆ ਸੀ , ਜਲਾਦ ਦਾ ਰੂਪ , ਕਾਲੀ ਸ਼ਕਲ ਵਾਲਾ ਪਠਾਣ ਇਕ ਤੂਤ ਦੀ ਮੋਟੀ ਸੋਟੀ ਲੈ ਕੇ ਉਸ ਦੇ ਉਦਾਲੇ ਹੋਇਆ ਸੀ । ਪੂਰਨ ਦੇ ਸਰੀਰ ਤੋਂ ਕਈ ਥਾਵਾਂ ਤੋਂ ਲਹੂ ਸਿੰਮ ਆਇਆ ਸੀ । ਸਿਆਲੀ ਦਿਨ ਤੇ ਲੀੜੇ ਉਸਦੇ ਉਤਾਰ ਦਿੱਤੇ ਗਏ ਸਨ । ਨੰਗਾ ਸਰੀਰ ਸੁੱਤਾ ਪਿਆ ਸੀ । ਐਸਾ ਸੁੱਤਾ ਕਿ ਸੋਟੀਆਂ ਦੀ ਮਾਰ ਵੀ ਸ਼ਾਇਦ ਅਸਰ ਕਰਨੋਂ ਹਟ ਗਈ ਸੀ , ਜਿਥੇ ਸੋਟੀ ਵੱਜਦੀ , ਉਥੇ ਦਾਗ਼ ਪੈ ਜਾਂਦਾ । “ ਬੋਲ ! ਸੱਚ ਦੱਸ । ” ਚੌਧਰੀ ਪੁੱਛਦਾ । ਇਕ ਫ਼ੌਜਦਾਰ ਕੋਲ ਬੈਠਾ ਸੀ । “ ਮੈਨੂੰ ਨਹੀਂ ਪਤਾ । ” “ ਓਏ ਝੂਠ ਨਾ ਬੋਲ ਕੰਬਖ਼ਤਾ …… ਤੂੰ ਤੇਜੇ ਨੂੰ ਆਖਿਆ , ਮੈਂ ਗੁਰੂ ਜੀ ਨੂੰ ਮਿਲ ਕੇ ਆਇਆ ਹਾਂ । ” “ ਜਿਸ ਨੇ ਤੁਸਾਂ ਨੂੰ ਦੱਸਿਆ , ਉਸ ਨੇ ਝੂਠ ਆਖਿਆ । ” “ ਉਸ ਨੇ ਸੱਚ ਆਖਿਆ । ਕੀ ਤੂੰ ਗੁਰੂ ਕਿਆਂ ਦਾ ਮਸੰਦ ਨਹੀਂ ‘ ਰਿਹਾ ਹਾਂ । ” ਰਿਹਾ ਹਾ “ ਕੀ ਗੁਰੂ ਜੀ ਬਲੋਲ ਪੁਰ ਤੇਰੇ ਘਰ ਨਹੀਂ ਸਨ ਗਏ ? ” “ ਗਏ ਸਨ ? ” “ ਤੂੰ ਘਰ ਨਾ ਰਹਿਣ ਦਿੱਤੇ । ” “ ਹਾਂ ! ” “ ਫਿਰ ਬਲੋਲ ਤੋਂ ਰਾਤੋ ਰਾਤ ਨੱਠਿਆ । ” “ ਹਾਂ ! ’ ’ “ ਰਾਹ ਵਿਚ ਤੈਨੂੰ ਸੱਟਾਂ ਲੱਗੀਆਂ । ‘ ‘ ਹਾਂ ! ’ ’ “ ਤੇਰੀ ਵਹੁਟੀ ਦੁਰਗੀ ਨੂੰ ਪਤਾ ਲੱਗਾ , ਉਸ ਦੇ ਆਖਣ ‘ ਤੇ ਤੂੰ ਗੁਰੂ ਜੀ ਕੋਲ ਹਾਜ਼ਰ ਹੋਇਆ — ਉਹਨਾਂ ਵਰ ਦਿੱਤਾ ਜੋ ਤੇਰੇ ਦੁੱਖ – ਦਰਦ ਜਾਂਦੇ ਰਹੇ । ਕੀ ਇਹ ਸਭ ਕੁਝ ਤੇਜੇ ਖੱਤਰੀ ਨੂੰ ਦੱਸਦਾ ਨਹੀਂ ਰਿਹਾ ? ” ਉਸ ਵੇਲੇ ਫ਼ੌਜਦਾਰ ਨੇ ਚੌਧਰੀ ਨੂੰ ਟੋਕ ਕੇ ਪੁੱਛ ਕੀਤੀ , “ ਤੇਜਾ ਕੌਣ ਹੈ ? ” “ ਉਹ ਜੀ ਖੱਤਰੀ ਹੈ । ਪਰ ਪਤਾ ਨਹੀਂ , ਘਰੋਂ ਕਿਧਰ ਨਿਕਲ ਗਿਆ । ਹੱਥ ਨਹੀਂ ਆਇਆ । ” “ ਉਸ ਨੂੰ ਉਸੇ ਵੇਲੇ ਫੜਨਾ ਸੀ । ” “ ਜਨਾਬ , ਜਦੋਂ ਦੱਸਣ ਵਾਲੇ ਨੇ ਦੱਸਿਆ , ਜਿਸ ਨੇ ਗੱਲਾਂ ਕਰਦੇ ਸੁਣੇ ਸਨ , ਉਸੇ ਵੇਲੇ ਬੰਦੇ ਭੇਜੇ । ਉਹ ਇਸ ਨੂੰ ਤਾਂ ਫੜ ਕੇ ਲੈ ਆਏ , ਪਰ ਉਹ ਉਥੇ ਹੀ ਕਿਤੇ ਛਾਈਂ ਮਾਈਂ ਹੋ ਗਿਆ । ਜੇ ਉਹ ਫੜਿਆ ਜਾਂਦਾ ਤਾਂ ਸਮਝੋ । ” “ ਪਰ ਉਸ ਦੇ ਧੀਆਂ ਪੁੱਤਰ ! ” “ ਉਹ ਤਾਂ ਘਰ ਹੋਣਗੇ । ” “ ਇਸ ਦੀ ਔਰਤ ? ” “ ਉਸ ਨੂੰ ਲਿਆਉਣ ਲਈ ਬੰਦੇ ਭੇਜੇ ਹਨ । ” ਚੌਧਰੀ ਤੇ ਫ਼ੌਜਦਾਰ ਇਉਂ ਗੱਲਾਂ ਕਰਦੇ ਰਹੇ ਤੇ ਪੂਰਨ ਸੁਣਦਾ ਰਿਹਾ । । ਉਹ ਸੁਣਦਾ ਹੋਇਆ ‘ ਗੁਰੂ ਗੁਰੂ ’ ਜਪਦਾ ਰਿਹਾ । ਉਸ ਨੇ ਹੌਂਸਲਾ ਬੁਲੰਦ ਕਰ ਲਿਆ ਤੇ ਮਨ ਵਿਚ ਇਹ ਧਾਰਨ ਕਰ ਲਿਆ ਕਿ ਉਹ ਮੁੜ ਕੇ ਗੁਰੂ ਜੀ ਦਾ ਪਤਾ ਨਹੀਂ ਦੱਸਣਗੇ , ਜਾਨ ਦੇ ਦੇਣਗੇ । ਅਸਲ ਵਿਚ ਉਸ ਕੋਲੋਂ ਗ਼ਲਤੀ ਹੋਈ ਸੀ । ਉਸ ਨੇ ਆਪਣੇ ਰਿਸ਼ਤੇਦਾਰ ਤੇਜੇ ਖੱਤਰੀ ਨੂੰ ਬਲੋਲਪੁਰ ਛੱਡਣ ਦੀ ਕਹਾਣੀ ਦੱਸਦਿਆਂ ਹੋਇਆ ਆਖ ਦਿੱਤਾ , “ ਸਤਿਗੁਰੂ ਜੀ ਗੁਲਾਬੇ ਮਸੰਦ ਦੇ ਘਰ ਹਨ । ਦਰਸ਼ਨ ਕਰ ਆਏ ਹਾਂ । ” ਉਹ ਗੱਲਾਂ ਕਰਦੇ ਸਨ ਕਿ ਨਾਲ ਦੇ ਘਰ ਵਾਲੇ ਮੁਸਲਮਾਨ ਨੇ ਸੁਣ ਲਈਆਂ । ਗੱਲਾਂ ਸੁਣਦਿਆਂ ਹੀ ਉਹ ਚੌਧਰੀ ਕੋਲ ਨੱਠ ਗਿਆ । ਸਿਆਣੇ ਤਦੇ ਤਾਂ ਆਖਦੇ ਹਨ , ਗੱਲ ਸੰਭਲ ਕੇ ਕਰੋ , ਕੰਧਾਂ ਨੂੰ ਵੀ ਕੰਨ ਹੁੰਦੇ ਹਨ । ਕੰਧਾਂ ਨੂੰ ਕੰਨ ਹੋਣ ਦਾ ਭਾਵ ਵੀ ਇਹੋ ਹੈ ਕਿ ਕੰਧ ਪਿੱਛੇ ਪ੍ਰਦੇਸ , ਕੀ ਪਤਾ ਕੌਣ ਹੈ । ਤੇਜੇ ਤੇ ਪੂਰਨ…
ਨੇ ਇਹ ਧਿਆਨ ਨਾ ਕੀਤਾ । ਉਹ ਮਨ ਦੀ ਮੌਜ ਤੇ ਸ਼ਰਧਾ ਦੇ ਲੋਰ ਵਿਚ ਗੱਲਾਂ ਕਰੀ ਗਏ । ਉਹ ਬੰਦੇ ਖ਼ਾਲੀ ਮੁੜ ਆਏ , ਜਿਹੜੇ ਤੇਜੇ ਦੇ ਘਰ ਭੇਜੇ ਸਨ , ਦੁਰਗੀ ਨੂੰ ਲਿਆਉਣ ਗਏ । “ ਕਿਉਂ ਓਏ ਖ਼ਾਲੀ ਆ ਗਏ ? ” “ ਘਰ ਖ਼ਾਲੀ ਪਿਆ ਹੈ । ਕੋਈ ਜੀਅ ਨਹੀਂ । ” ਉਹਨਾਂ ਵਿਚੋਂ ਇਕ ਨੇ ਉੱਤਰ ਦਿੱਤਾ । “ ਕਿਥੇ ਗਏ ? ” “ ਪੁੱਛਣ ‘ ਤੇ ਵੀ ਕੋਈ ਨਹੀਂ ਦੱਸਦਾ । ਹੈਰਾਨੀ ਦੀ ਗੱਲ ਇਹ ਹੈ ਕਿ ਦਰਵਾਜ਼ੇ ਖੁੱਲ੍ਹੇ ਹਨ । ਪਰ ਜਦੋਂ ਅੰਦਰ ਜਾ ਕੇ ਦੇਖਦੇ ਹਾਂ ਤਾਂ ਘਰ ਦੀਆਂ ਮੂਰਤਾਂ , ਭਾਂਡੇ ਆਦਿਕ ਹੀ ਨਜ਼ਰ ਆਉਂਦੇ ਹਨ , ਹੋਰ ਕੁਝ ਨਹੀਂ । ਨਾ ਕੋਈ ਆਵਾਜ਼ ਦਿੰਦਾ ਹੈ । ” ਇਕ ਨੇ ਇਹ ਦੱਸਿਆ ਤੇ ਦੂਸਰੇ ਨੇ ਝੱਟ ਕਿਹਾ , “ ਜਨਾਬ ! ਨਿਗਾਹ ਹੀ ਬਦਲ ਜਾਂਦੀ ਹੈ , ਹੋਰ ਦਾ ਹੋਰ ਨਜ਼ਰ ਆਉਣ ਲੱਗ ਪੈਂਦਾ ਹੈ । ” । ਇਹ ਸੁਣ ਕੇ ਪੂਰਨ ਉੱਚੀ ਬੋਲ ਪਿਆ , “ ਮੈਂ ਸੱਚ ਆਖਦਾ ਹਾਂ , ਉਸ ਘਰ ਨਾ ਜਾਣਾ , ਅੰਨ੍ਹੇ ਹੋ ਜਾਓਗੇ । ਤੁਸਾਂ ਦੀ ਭਾਵਨਾ ਗ਼ਲਤ ਹੈ । ਤੁਸੀਂ “ । ਚੁੱਪ ਕਰ ਕੁੱਤਿਆ , ਦੱਸ ਦੇ ਤੇਰਾ ਗੁਰੂ ਕਿਥੇ ਹੈ ? ਨਹੀਂ ਤੇ ਕਤਲ ਕੀਤਾ ਜਾਏਂਗਾ । ” “ ਮੈਨੂੰ ਮਾਰ ਦਿਉ । ” “ ਮਰਨ ਨੂੰ ਤਿਆਰ ਹੈਂ ? ” “ ਹਾਂ , ਹੁਣ ਮਰਨ ਨੂੰ ਤਿਆਰ ਹਾਂ । ” “ ਹੁਣ ਕੀ ਹੈ ? ” “ ਹੁਣ ਮੇਰਾ ਰਾਖਾ ਆ ਗਿਆ । ” “ ਕੌਣ ? ” ਮੇਰਾ ਭਰੋਸਾ , ਮੇਰਾ ਮਨ । ” “ ਮੇਰਾ ਰਾਖਾ , “ ਤੇਰਾ ਮਨ ਕਿਥੇ ਹੈ ? ” “ ਮੈਨੂੰ ਨਹੀਂ ਦਿੱਸਦਾ । ਨਾ ਤੁਸਾਂ ਨੂੰ ਦਿਸ ਸਕਦਾ ਹੈ । ” ਇਹ ਆਖ ਕੇ ਉਹ ਬੰਨ੍ਹਿਆ ਹੋਇਆ ਹੱਸਣ ਲੱਗ ਪਿਆ । ਉਸ ਦੇ ਚਿਹਰੇ ਦਾ ਰੰਗ ਬਦਲ ਗਿਆ । ਜਿਵੇਂ ਕਿ ਉਸ ਨੂੰ ਮੌਤ ਦਾ ਡਰ ਨਾ ਰਿਹਾ ਹੋਵੇ “ ਇਸ ਨੂੰ ਕੀ ਹੋ ਗਿਆ ? ” ਫ਼ੌਜਦਾਰ ਨੇ ਪੁੱਛਿਆ । “ ਪਾਗ਼ਲ ਹੋ ਗਿਆ । ” ਚੌਧਰੀ ਨੇ ਉੱਤਰ ਦਿੱਤਾ । “ ਮੈਂ ਪਾਗ਼ਲ ਨਹੀਂ ਚੌਧਰੀ , ਪਾਗ਼ਲ …. ਮੈਂ ਤਾਂ ਹੋਸ਼ ਵਿਚ ਹਾਂ । ਔਹ ਦੇਖੋ ! ਮੇਰਾ ਰਾਖਾ ਆ ਗਿਆ । ਆ ਗਿਆ । ਆਹਾ ! ਆ ਗਿਆ !! ” ਪੂਰਨ ਸਾਰਾ ਸਰੀਰ ਹਿਲਾ ਕੇ ਬੁੜਕ ਬੁੜਕ ਕੇ ਖ਼ੁਸ਼ੀ ਨਾਲ ਅੱਖਾਂ ਮਟਕਾ ਕੇ ਉਹ ਬੋਲੀ ਗਿਆ । ਉਸ ਦਾ ਬੋਲਣਾ ਚੌਧਰੀ ਦੀ ਹਵੇਲੀ ਨੂੰ ਗੁੰਜਾਉਣ ਲੱਗਾ । “ ਸੱਚ ਹੀ ਪਾਗ਼ਲ ਹੋ ਗਿਆ । “ ਠੰਡ ਬਹੁਤ ਹੈ , ਸਰਸਾਮ ਹੋ ਗਿਆ । ” ਇਸ ਨੂੰ ਮਾਰਨ ਕੁੱਟਣ ਦਾ ਕੋਈ ਲਾਭ ਨਹੀਂ । ਇਹ ਹੁਣ ਕੁਝ ਨਹੀਂ ਦੱਸੇਗਾ । ” “ ਜਨਾਬ ! ਮੈਂ ਤਾਂ ਇਕ ਖ਼ਿਆਲ ਕਰ ਰਿਹਾ ਹਾਂ ! “ ਕੀ ? ” “ ਇਹ ਜਿਹੜਾ ਅਨੰਦਪੁਰ ਵਾਲਾ ਪੀਰ ਹੈ — ਖ਼ੁਦਾ ਜਾਣੇ ….. ਜ਼ਰੂਰ ਅਜ਼ਮਤ ਵਾਲਾ ਹੈ । ਦੇਖੋ ਨਾ ਜਿਹੜੀ ਵੀ ਗੱਲ ਸੁਣੀਂਦੀ ਹੈ — ਉਹੋ ਹੀ ਹੈਰਾਨ ਕਰਨ ਵਾਲੀ …..। ” “ ਐਵੇਂ ਦਾ ਭਰਮ ਹੈ , ਜੇ ਅਜ਼ਮਤ ਵਾਲਾ ਹੁੰਦਾ ਤਾਂ ਅਨੰਦਪੁਰ ਤੇ ਚਮਕੌਰ ਤੋਂ ਕਿਉਂ ਨੱਠਦਾ ? ਐਸਾ ਖ਼ਿਆਲ ਨਹੀਂ ਕਰਨਾ ਚਾਹੀਦਾ । ” “ ਇਕ ਥਾਂ ਛੱਡ ਕੇ ਦੂਸਰੀ ਵੱਲ ਹਿਜਰਤ ਕਰਨਾ ਹੋਰ ਗੱਲ ਹੈ । ਦੇਖੋ ਨਾ ਨਬੀ ਰਸੂਲ ਨੇ ਵੀ ਤਾਂ ਮੱਕੇ ਸ਼ਰੀਫ਼ ਨੂੰ ਛੱਡਿਆ ਸੀ , ਪਰ .. “ ਚਲੋ …. ਘਰ ਘਰ ਦੀ ਤਲਾਸ਼ੀ ਲਉ । ” “ ਜ਼ਰੂਰ ….. ਮੈਂ ਤਾਂ ਤਿਆਰ ਹਾਂ । ਮੈਂ ਤਾਂ ਸੇਵਕ ਹਾਂ । ਪੱਕਾ ਸੇਵਕ ” ਚੌਧਰੀ ਤੇ ਫ਼ੌਜਦਾਰ ਹਵੇਲੀ ਵਿਚੋਂ ਉੱਠ ਕੇ ਜਾਣ ਨੂੰ ਤਿਆਰ ਹੋਏ ਤੇ ਪੂਰਨ ਦੇ ਉਹਨਾਂ ਨੇ ਬੰਧਨ ਕੱਟ ਦਿੱਤੇ । ਉਹਨਾਂ ਨੂੰ ਇਹ ਵੀ ਚੇਤਾ ਨਾ ਰਿਹਾ ਕਿ ਪੂਰਨ ਨੂੰ ਕੋਠੜੀ ਵਿਚ ਬੰਦ ਕਰਨਾ ਸੀ । ਬੰਧਨ ਖੁੱਲ੍ਹਦੇ ਸਾਰ ਉਸ ਕੋਲ ਐਸਾ ਬਲ ਆਇਆ ਕਿ ਹਵੇਲੀ ਵਿਚੋਂ ਨਿਕਲਦਾ ਹੀ ਨੱਠ ਉੱਠਿਆ ਤੇ ਸ਼ਹਿਰੋਂ ਬਾਹਰ ਨੂੰ ਚਲਿਆ ਗਿਆ । ਫ਼ੌਜਦਾਰ ਨਾਲ ਲੈ ਕੇ ਚੌਧਰੀ ਮਾਛੀਵਾੜੇ ਦਾ ਘਰ ਘਰ ਦੇਖਣ ਨੂੰ ਤਿਆਰ ਹੋਇਆ । ਅਕਾਲ ਦੇ ਬੇਟੇ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਭਾਲ ਵਿਚ , ਜਿਹੜੇ ਗੋਬਿੰਦ ਸਿੰਘ ਗੋਵਿੰਦ ਦਾ ਰੂਪ ਸਨ ।
( ਚਲਦਾ )



Share On Whatsapp

Leave a comment


ਜਦੋਂ ਤੱਕਿਆ ਦਾਦੇ ਨੇ ਅਕਾਸ਼ ਵਿਚੋਂ
ਕਿੰਨਾ ਸਿਦਕ ਹੈ ਮੇਰੇ ਪਰਿਵਾਰ ਅੰਦਰ
ਜੂਝੇ ਕਿਸ ਤਰਾਂ ਧਰਮ ਤੋਂ ਸਾਹਿਬਜ਼ਾਦੇ
2 ਮੈਦਾਨ ਅੰਦਰ , 2 ਦੀਵਾਰ ਅੰਦਰ



Share On Whatsapp

Leave a comment




धनासरी महला ४ ॥ हरि हरि बूंद भए हरि सुआमी हम चात्रिक बिलल बिललाती ॥ हरि हरि क्रिपा करहु प्रभ अपनी मुखि देवहु हरि निमखाती ॥१॥ हरि बिनु रहि न सकउ इक राती ॥ जिउ बिनु अमलै अमली मरि जाई है तिउ हरि बिनु हम मरि जाती ॥ रहाउ ॥ तुम हरि सरवर अति अगाह हम लहि न सकहि अंतु माती ॥ तू परै परै अपर्मपरु सुआमी मिति जानहु आपन गाती ॥२॥ हरि के संत जना हरि जपिओ गुर रंगि चलूलै राती ॥ हरि हरि भगति बनी अति सोभा हरि जपिओ ऊतम पाती ॥३॥ आपे ठाकुरु आपे सेवकु आपि बनावै भाती ॥ नानकु जनु तुमरी सरणाई हरि राखहु लाज भगाती ॥४॥५॥

अर्थ: हे हरी! हे स्वामी! मैं पपीहा तेरे नाम-बूँद के लिए तड़प रहा हूँ। (मेहर कर), तेरा नाम मेरे लिए जीवन बूँद बन जाए। हे हरी! हे प्रभू! अपनी मेहर कर, आँख के झपकने जितने समय के लिए ही मेरे मुख में (अपने नाम की शांति) की बूँद पा दे ॥१॥ हे भाई! परमात्मा के नाम के बिना मैं पल भर के लिए भी नहीं रह सकता। जैसे (अफीम आदि) के नशे के बिना अमली (नशे का आदी) मनुष्य नहीं रह सकता, तड़प उठता है, उसी प्रकार परमात्मा के नाम के बिना मैं घबरा जाता हूँ ॥ रहाउ ॥ हे प्रभू! तूँ (गुणों का) बड़ा ही गहरा समुँद्र हैं, हम तेरी गहराई का अंत थोड़ा भर भी नहीं ढूंढ सकते। तूँ परे से परे हैं, तूँ बेअंत हैं। हे स्वामी! तूँ किस तरह का हैं कितना बड़ा हैं-यह भेद तूँ आप ही जानता हैं ॥२॥ हे भाई! परमात्मा के जिन संत जनों ने परमात्मा का नाम सिमरिया, वह गुरू के (बख़्से हुए) गहरे प्रेम-रंग में रंगे गए, उनके अंदर परमात्मा की भगती का रंग बन गया, उन को (लोक परलोक में) बड़ी शोभा मिली। जिन्होंने प्रभू का नाम सिमरिया, उन को उत्तम इज़्जत प्राप्त हुई ॥३॥ पर, हे भाई! भगती करने की योजना प्रभू आप ही बनाता है, वह आप ही मालिक है आप ही सेवक है। हे प्रभू! तेरा दास नानक तेरी शरण आया है। तूँ आप ही अपने भगतों की इज्ज़त रखता हैं ॥४॥५॥



Share On Whatsapp

Leave a comment


ਅੰਗ : 668

ਧਨਾਸਰੀ ਮਹਲਾ ੪ ॥ ਹਰਿ ਹਰਿ ਬੂੰਦ ਭਏ ਹਰਿ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ॥ ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਮੁਖਿ ਦੇਵਹੁ ਹਰਿ ਨਿਮਖਾਤੀ ॥੧॥ ਹਰਿ ਬਿਨੁ ਰਹਿ ਨ ਸਕਉ ਇਕ ਰਾਤੀ ॥ ਜਿਉ ਬਿਨੁ ਅਮਲੈ ਅਮਲੀ ਮਰਿ ਜਾਈ ਹੈ ਤਿਉ ਹਰਿ ਬਿਨੁ ਹਮ ਮਰਿ ਜਾਤੀ ॥ ਰਹਾਉ ॥ ਤੁਮ ਹਰਿ ਸਰਵਰ ਅਤਿ ਅਗਾਹ ਹਮ ਲਹਿ ਨ ਸਕਹਿ ਅੰਤੁ ਮਾਤੀ ॥ ਤੂ ਪਰੈ ਪਰੈ ਅਪਰੰਪਰੁ ਸੁਆਮੀ ਮਿਤਿ ਜਾਨਹੁ ਆਪਨ ਗਾਤੀ ॥੨॥ ਹਰਿ ਕੇ ਸੰਤ ਜਨਾ ਹਰਿ ਜਪਿਓ ਗੁਰ ਰੰਗਿ ਚਲੂਲੈ ਰਾਤੀ ॥ ਹਰਿ ਹਰਿ ਭਗਤਿ ਬਨੀ ਅਤਿ ਸੋਭਾ ਹਰਿ ਜਪਿਓ ਊਤਮ ਪਾਤੀ ॥੩॥ ਆਪੇ ਠਾਕੁਰੁ ਆਪੇ ਸੇਵਕੁ ਆਪਿ ਬਨਾਵੈ ਭਾਤੀ ॥ ਨਾਨਕੁ ਜਨੁ ਤੁਮਰੀ ਸਰਣਾਈ ਹਰਿ ਰਾਖਹੁ ਲਾਜ ਭਗਾਤੀ ॥੪॥੫॥

ਅਰਥ: ਹੇ ਹਰੀ! ਹੇ ਸੁਆਮੀ! ਮੈਂ ਪਪੀਹਾ ਤੇਰੇ ਨਾਮ-ਬੂੰਦ ਵਾਸਤੇ ਤੜਫ਼ ਰਿਹਾ ਹਾਂ। (ਮੇਹਰ ਕਰ), ਤੇਰਾ ਨਾਮ ਮੇਰੇ ਵਾਸਤੇ (ਸ੍ਵਾਂਤੀ-) ਬੂੰਦ ਬਣ ਜਾਏ। ਹੇ ਹਰੀ! ਹੇ ਪ੍ਰਭੂ! ਆਪਣੀ ਮੇਹਰ ਕਰ, ਅੱਖ ਦੇ ਝਮਕਣ ਜਿਤਨੇ ਸਮੇ ਵਾਸਤੇ ਹੀ ਮੇਰੇ ਮੂੰਹ ਵਿਚ (ਆਪਣੀ ਨਾਮ ਦੀ ਸ੍ਵਾਂਤੀ) ਬੂੰਦ ਪਾ ਦੇ ॥੧॥ ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਰਤਾ ਭਰ ਸਮੇ ਲਈ ਭੀ ਰਹਿ ਨਹੀਂ ਸਕਦਾ। ਜਿਵੇਂ (ਅਫ਼ੀਮ ਆਦਿਕ) ਨਸ਼ੇ ਤੋਂ ਬਿਨਾ ਅਮਲੀ (ਨਸ਼ੇ ਦਾ ਆਦੀ) ਮਨੁੱਖ ਤੜਫ਼ ਉੱਠਦਾ ਹੈ, ਤਿਵੇਂ ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਘਬਰਾ ਜਾਂਦਾ ਹਾਂ ॥ ਰਹਾਉ ॥ ਹੇ ਪ੍ਰਭੂ! ਤੂੰ (ਗੁਣਾਂ ਦਾ) ਬੜਾ ਹੀ ਡੂੰਘਾ ਸਮੁੰਦਰ ਹੈਂ, ਅਸੀਂ ਤੇਰੀ ਡੂੰਘਾਈ ਦਾ ਅੰਤ ਰਤਾ ਭਰ ਭੀ ਨਹੀਂ ਲੱਭ ਸਕਦੇ। ਤੂੰ ਪਰੇ ਤੋਂ ਪਰੇ ਹੈਂ, ਤੂੰ ਬੇਅੰਤ ਹੈਂ। ਹੇ ਸੁਆਮੀ! ਤੂੰ ਕਿਹੋ ਜਿਹਾ ਹੈਂ ਤੇ ਕਿਤਨਾ ਵੱਡਾ ਹੈਂ-ਇਹ ਭੇਤ ਤੂੰ ਆਪ ਹੀ ਜਾਣਦਾ ਹੈਂ ॥੨॥ ਹੇ ਭਾਈ! ਪਰਮਾਤਮਾ ਦੇ ਜਿਨ੍ਹਾਂ ਸੰਤ ਜਨਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹ ਗੁਰੂ ਦੇ (ਬਖ਼ਸ਼ੇ ਹੋਏ) ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੇ ਗਏ, ਉਹਨਾਂ ਦੇ ਅੰਦਰ ਪਰਮਾਤਮਾ ਦੀ ਭਗਤੀ ਦਾ ਰੰਗ ਬਣ ਗਿਆ, ਉਹਨਾਂ ਨੂੰ (ਲੋਕ ਪਰਲੋਕ ਵਿਚ) ਬੜੀ ਸੋਭਾ ਮਿਲੀ। ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ, ਉਹਨਾਂ ਨੂੰ ਉੱਤਮ ਇੱਜ਼ਤ ਪ੍ਰਾਪਤ ਹੋਈ ॥੩॥ ਪਰ, ਹੇ ਭਾਈ! ਭਗਤੀ ਕਰਨ ਦੀ ਵਿਓਂਤ ਪ੍ਰਭੂ ਆਪ ਹੀ ਬਣਾਂਦਾ ਹੈ (ਢੋ ਆਪ ਹੀ ਢੁਕਾਂਦਾ ਹੈ), ਉਹ ਆਪ ਹੀ ਮਾਲਕ ਹੈ ਆਪ ਹੀ ਸੇਵਕ ਹੈ। ਹੇ ਪ੍ਰਭੂ! ਤੇਰਾ ਦਾਸ ਨਾਨਕ ਤੇਰੀ ਸਰਨ ਆਇਆ ਹੈ। ਤੂੰ ਆਪ ਹੀ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਹੈਂ ॥੪॥੫॥



Share On Whatsapp

View All 2 Comments
SIMRANJOT SINGH : Waheguru Ji🙏🌹
Dalbara Singh : waheguru ji 🙏

रागु सूही महला १ कुचजी ੴ सतिगुर प्रसादि ॥ मंञु कुचजी अमावणि डोसड़े हउ किउ सहु रावणि जाउ जीउ ॥ इक दू इकि चड़ंदीआ कउणु जाणै मेरा नाउ जीउ ॥ जिन्ही सखी सहु राविआ से अ्मबी छावड़ीएहि जीउ ॥ से गुण मंञु न आवनी हउ कै जी दोस धरेउ जीउ ॥ किआ गुण तेरे विथरा हउ किआ किआ घिना तेरा नाउ जीउ ॥ इकतु टोलि न अ्मबड़ा हउ सद कुरबाणै तेरै जाउ जीउ ॥ सुइना रुपा रंगुला मोती तै माणिकु जीउ ॥ से वसतू सहि दितीआ मै तिन्ह सिउ लाइआ चितु जीउ ॥ मंदर मिटी संदड़े पथर कीते रासि जीउ ॥ हउ एनी टोली भुलीअसु तिसु कंत न बैठी पासि जीउ ॥ अ्मबरि कूंजा कुरलीआ बग बहिठे आइ जीउ ॥ सा धन चली साहुरै किआ मुहु देसी अगै जाइ जीउ ॥ सुती सुती झालु थीआ भुली वाटड़ीआसु जीउ ॥ तै सह नालहु मुतीअसु दुखा कूं धरीआसु जीउ ॥ तुधु गुण मै सभि अवगणा इक नानक की अरदासि जीउ ॥ सभि राती सोहागणी मै डोहागणि काई राति जीउ ॥१॥ {पन्ना 762}

अर्थ: (हे सहेली!) मैंने सही जीवन की जाच नहीं सीखी, मेरे अंदर इतने ऐब हैं कि अंदर समा ही नहीं सकते (इस हालत में) मैं प्रभू-पति को प्रसन्न करने के लिए कैसे जा सकती हूँ? (उसके दर पर तो) एक से बढ़ कर एक हैं, मेरा तो वहाँ कोई नाम भी नहीं जानता। जिन सहेलियों ने प्रभू-पति को प्रसन्न कर लिया है, वह मानो (चौमासे में) आमों की (ठंडी) छाया में बैठी हुई हैं। मेरे अंदर तो वह गुण ही नहीं हैं (जिन पर प्रभू-पति रीझता है) मैं (अपने इस दुर्भाग्य का) दोष और किस पर दे सकती हूँ? Qहे प्रभू पति! (तू बेअंत गुणों का मालिक है) मैं तेरे कौन-कौन से गुण विस्तार से कहूँ? और मैं तेरा कौन-कौन सा नाम लूँ? (तेरे अनेकों गुणों को देख-देख के तेरा अनेकों ही नाम जीव ले रहे हैं)। तेरे बख्शे हुए किसी एक सुंदर पदार्थ के द्वारा भी (तेरी दातों के लेखे तक) नहीं पहुँच सकती (बस!) मैं तुझ पर से कुर्बान ही कुर्बान जाती हूँ। (हे सहेली! देख मेरे दुर्भाग्य) सोना, चाँदी, मोती और हीरा आदि सुंदर व कीमती पदार्थ- ये चीजें प्रभू-पति ने मुझे दीं, (और) मैं (उसको भुला के, उसकी दी हुई) इन चीजों से प्यार डाल बैठी। मिट्टी-पत्थर आदि के बनाए हुए सुंदर घर -यही मैंने अपने राशि-पूँजी बना लिए। मैं इन सुंदर पदार्थों में ही (फस के) गलती खा गई, (इन पदार्थों के देने वाले) उस पति-प्रभू के पास ना बैठी। माया के मोह में फस के जिस जीव-स्त्री के शुभ गुण उससे दूर-परे चले जाएं, और उसके अंदर निरे पाखण्ड ही इकट्ठे हो जाएं, वह जब इस हाल में परलोक जाए तो जा के परलोक में (प्रभू की हजूरी में) क्या मुँह दिखाएगी? हे प्रभू! माया के मोह की नींद में गाफिल पड़े रहने से मुझे बुढ़ापा आ गया है, जीवन के सही रास्ते से मैं विछुड़ी हुई हूँ, मैंने निरे दुख ही दुख सहेड़े हुए हैं। हे प्रभू! तू बेअंत गुणों वाला है, मेरे अंदर सारे अवगुण ही अवगुण हैं, फिर भी नानक की विनती (तेरे ही दर पर) है कि भाग्यशाली जीव-सि्त्रयाँ तो सदा ही तेरे नाम-रंग में रंगी हुई हैं, मुझ अभागन को भी कोई एक रात बख्श (मेरे पर भी कभी मेहर की निगाह कर)।1।



Share On Whatsapp

Leave a comment




ਅੰਗ : 762

ਰਾਗੁ ਸੂਹੀ ਮਹਲਾ ੧ ਕੁਚਜੀ ੴ ਸਤਿਗੁਰ ਪ੍ਰਸਾਦਿ ॥ ਮੰਞੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ ॥ ਇਕ ਦੂ ਇਕਿ ਚੜੰਦੀਆ ਕਉਣੁ ਜਾਣੈ ਮੇਰਾ ਨਾਉ ਜੀਉ ॥ ਜਿਨ੍ਹ੍ਹੀ ਸਖੀ ਸਹੁ ਰਾਵਿਆ ਸੇ ਅੰਬੀ ਛਾਵੜੀਏਹਿ ਜੀਉ ॥ ਸੇ ਗੁਣ ਮੰਞੁ ਨ ਆਵਨੀ ਹਉ ਕੈ ਜੀ ਦੋਸ ਧਰੇਉ ਜੀਉ ॥ ਕਿਆ ਗੁਣ ਤੇਰੇ ਵਿਥਰਾ ਹਉ ਕਿਆ ਕਿਆ ਘਿਨਾ ਤੇਰਾ ਨਾਉ ਜੀਉ ॥ ਇਕਤੁ ਟੋਲਿ ਨ ਅੰਬੜਾ ਹਉ ਸਦ ਕੁਰਬਾਣੈ ਤੇਰੈ ਜਾਉ ਜੀਉ ॥ ਸੁਇਨਾ ਰੁਪਾ ਰੰਗੁਲਾ ਮੋਤੀ ਤੈ ਮਾਣਿਕੁ ਜੀਉ ॥ ਸੇ ਵਸਤੂ ਸਹਿ ਦਿਤੀਆ ਮੈ ਤਿਨ੍ਹ੍ਹ ਸਿਉ ਲਾਇਆ ਚਿਤੁ ਜੀਉ ॥ ਮੰਦਰ ਮਿਟੀ ਸੰਦੜੇ ਪਥਰ ਕੀਤੇ ਰਾਸਿ ਜੀਉ ॥ ਹਉ ਏਨੀ ਟੋਲੀ ਭੁਲੀਅਸੁ ਤਿਸੁ ਕੰਤ ਨ ਬੈਠੀ ਪਾਸਿ ਜੀਉ ॥ ਅੰਬਰਿ ਕੂੰਜਾ ਕੁਰਲੀਆ ਬਗ ਬਹਿਠੇ ਆਇ ਜੀਉ ॥ ਸਾ ਧਨ ਚਲੀ ਸਾਹੁਰੈ ਕਿਆ ਮੁਹੁ ਦੇਸੀ ਅਗੈ ਜਾਇ ਜੀਉ ॥ ਸੁਤੀ ਸੁਤੀ ਝਾਲੁ ਥੀਆ ਭੁਲੀ ਵਾਟੜੀਆਸੁ ਜੀਉ ॥ ਤੈ ਸਹ ਨਾਲਹੁ ਮੁਤੀਅਸੁ ਦੁਖਾ ਕੂੰ ਧਰੀਆਸੁ ਜੀਉ ॥ ਤੁਧੁ ਗੁਣ ਮੈ ਸਭਿ ਅਵਗਣਾ ਇਕ ਨਾਨਕ ਕੀ ਅਰਦਾਸਿ ਜੀਉ ॥ ਸਭਿ ਰਾਤੀ ਸੋਹਾਗਣੀ ਮੈ ਡੋਹਾਗਣਿ ਕਾਈ ਰਾਤਿ ਜੀਉ ॥੧॥

ਅਰਥ: (ਹੇ ਸਹੇਲੀਏ!) ਮੈਂ ਸਹੀ ਜੀਵਨ ਦਾ ਚੱਜ ਨਹੀਂ ਸਿੱਖਿਆ, ਮੇਰੇ ਅੰਦਰ ਇਤਨੇ ਐਬ ਹਨ ਕਿ ਅੰਦਰ ਸਮਾ ਹੀ ਨਹੀਂ ਸਕਦੇ (ਇਸ ਹਾਲਤ ਵਿਚ) ਮੈਂ ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਲਈ ਕਿਵੇਂ ਜਾ ਸਕਦੀ ਹਾਂ? (ਉਸ ਦੇ ਦਰ ਤੇ ਤਾਂ) ਇਕ ਦੂਜੀ ਤੋਂ ਵਧੀਆ ਤੋਂ ਵਧੀਆ ਹਨ, ਮੇਰਾ ਤਾਂ ਉਥੇ ਕੋਈ ਨਾਮ ਭੀ ਨਹੀਂ ਜਾਣਦਾ। ਜਿਨ੍ਹਾਂ ਸਹੇਲੀਆਂ ਨੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰ ਲਿਆ ਹੈ ਉਹ, ਮਾਨੋ, (ਚੁਮਾਸੇ ਵਿਚ) ਅੰਬਾਂ ਦੀਆਂ (ਠੰਢੀਆਂ) ਛਾਵਾਂ ਵਿਚ ਬੈਠੀਆਂ ਹੋਈਆਂ ਹਨ। ਮੇਰੇ ਅੰਦਰ ਤਾਂ ਉਹ ਗੁਣ ਹੀ ਨਹੀਂ ਹਨ (ਜਿਨ੍ਹਾਂ ਉਤੇ ਪ੍ਰਭੂ-ਪਤੀ ਰੀਝਦਾ ਹੈ) ਮੈਂ (ਆਪਣੀ ਇਸ ਅਭਾਗਤਾ ਦਾ) ਦੋਸ ਹੋਰ ਕਿਸ ਨੂੰ ਦੇ ਸਕਦੀ ਹਾਂ? ਹੇ ਪ੍ਰਭੂ-ਪਤੀ! ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ) ਮੈਂ ਤੇਰੇ ਕੇਹੜੇ ਕੇਹੜੇ ਗੁਣ ਵਿਸਥਾਰ ਨਾਲ ਦੱਸਾਂ? ਤੇ ਮੈਂ ਤੇਰਾ ਕੇਹੜਾ ਕੇਹੜਾ ਨਾਮ ਲਵਾਂ? (ਤੇਰੇ ਅਨੇਕਾਂ ਗੁਣਾਂ ਨੂੰ ਵੇਖ ਕੇ ਤੇਰੇ ਅਨੇਕਾਂ ਹੀ ਨਾਮ ਜੀਵ ਲੈ ਰਹੇ ਹਨ) । ਤੇਰੇ ਬਖ਼ਸ਼ੇ ਹੋਏ ਕਿਸੇ ਇੱਕ ਸੁੰਦਰ ਪਦਾਰਥ ਦੀ ਰਾਹੀਂ ਭੀ (ਤੇਰੀਆਂ ਦਾਤਾਂ ਦੇ ਲੇਖੇ ਤਕ) ਨਹੀਂ ਪਹੁੰਚ ਸਕਦੀ (ਬਸ!) ਮੈਂ ਤੈਥੋਂ ਕੁਰਬਾਨ ਹੀ ਕੁਰਬਾਨ ਜਾਂਦੀ ਹਾਂ। (ਹੇ ਸਹੇਲੀਏ! ਵੇਖ ਮੇਰੀ ਅਭਾਗਤਾ!) ਸੋਨਾ, ਚਾਂਦੀ, ਮੋਤੀ ਤੇ ਹੀਰਾ ਆਦਿਕ ਸੋਹਣੇ ਕੀਮਤੀ ਪਦਾਰਥ-ਇਹ ਚੀਜ਼ਾਂ ਪ੍ਰਭੂ-ਪਤੀ ਨੇ ਮੈਨੂੰ ਦਿੱਤੀਆਂ, ਮੈਂ (ਉਸ ਨੂੰ ਭੁਲਾ ਕੇ ਉਸ ਦੀਆਂ ਦਿੱਤੀਆਂ) ਇਹਨਾਂ ਚੀਜ਼ਾਂ ਨਾਲ ਪਿਆਰ ਪਾ ਲਿਆ। ਮਿੱਟੀ ਪੱਥਰ ਆਦਿਕ ਦੇ ਬਣਾਏ ਹੋਏ ਸੋਹਣੇ ਘਰ-ਇਹੀ ਮੈਂ ਆਪਣੀ ਰਾਸ-ਪੂੰਜੀ ਬਣਾ ਲਏ। ਮੈਂ ਇਹਨਾਂ ਸੋਹਣੇ ਪਦਾਰਥਾਂ ਵਿਚ ਹੀ (ਫਸ ਕੇ) ਗ਼ਲਤੀ ਖਾ ਗਈ, (ਇਹ ਪਦਾਰਥ ਦੇਣ ਵਾਲੇ) ਉਸ ਖਸਮ-ਪ੍ਰਭੂ ਦੇ ਪਾਸ ਮੈਂ ਨਾਹ ਬੈਠੀ। ਮਾਇਆ ਦੇ ਮੋਹ ਵਿਚ ਫਸ ਕੇ ਜਿਸ ਜੀਵ-ਇਸਤ੍ਰੀ ਦੇ ਸ਼ੁਭ ਗੁਣ ਉਸ ਤੋਂ ਦੂਰ ਪਰੇ ਚਲੇ ਜਾਣ, ਤੇ ਉਸ ਦੇ ਅੰਦਰ ਨਿਰੇ ਪਖੰਡ ਹੀ ਇਕੱਠੇ ਹੋ ਜਾਣ, ਉਹ ਜਦੋਂ ਇਸ ਹਾਲ ਵਿਚ ਪਰਲੋਕ ਜਾਵੇ ਤਾਂ ਜਾ ਕੇ ਪਰਲੋਕ ਵਿਚ (ਪ੍ਰਭੂ ਦੀ ਹਜ਼ੂਰੀ ਵਿਚ) ਕੀਹ ਮੂੰਹ ਵਿਖਾਵੇਗੀ? ਹੇ ਪ੍ਰਭੂ! ਮਾਇਆ ਦੇ ਮੋਹ ਦੀ ਨੀਂਦ ਵਿਚ ਗ਼ਾਫ਼ਿਲ ਪਏ ਰਿਹਾਂ ਮੈਨੂੰ ਬੁਢੇਪਾ ਆ ਗਿਆ ਹੈ, ਜੀਵਨ ਦੇ ਸਹੀ ਰਸਤੇ ਤੋਂ ਮੈਂ ਖੁੰਝੀ ਹੋਈ ਹਾਂ। ਹੇ ਪਤੀ! ਮੈਂ ਤੇਰੇ ਨਾਲੋਂ ਵਿਛੁੜੀ ਹੋਈ ਹਾਂ, ਮੈਂ ਨਿਰੇ ਦੁੱਖ ਹੀ ਦੁੱਖ ਸਹੇੜੇ ਹੋਏ ਹਨ। ਹੇ ਪ੍ਰਭੂ! ਤੂੰ ਬੇਅੰਤ ਗੁਣਾਂ ਵਾਲਾ ਹੈਂ, ਮੇਰੇ ਅੰਦਰ ਸਾਰੇ ਔਗੁਣ ਹੀ ਔਗੁਣ ਹਨ, ਫਿਰ ਭੀ ਨਾਨਕ ਦੀ ਬੇਨਤੀ (ਤੇਰੇ ਹੀ ਦਰ ਤੇ) ਹੈ ਕਿ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਤਾਂ ਸਦਾ ਹੀ ਤੇਰੇ ਨਾਮ-ਰੰਗ ਵਿਚ ਰੰਗੀਆਂ ਹੋਈਆਂ ਹਨ, ਮੈਨੂੰ ਅਭਾਗਣ ਨੂੰ ਭੀ ਕੋਈ ਇਕ ਰਾਤ ਬਖ਼ਸ਼ (ਮੇਰੇ ਉਤੇ ਭੀ ਕਦੇ ਮੇਹਰ ਦੀ ਨਿਗਾਹ ਕਰ) ।੧।



Share On Whatsapp

Leave a Comment
SIMRANJOT SINGH : Waheguru Ji🙏🌹



Share On Whatsapp

Leave a comment




Share On Whatsapp

Leave a comment






Share On Whatsapp

Leave a comment




Share On Whatsapp

Leave a comment




Share On Whatsapp

Leave a comment





  ‹ Prev Page Next Page ›