टोडी महला ५ ॥ गरबि गहिलड़ो मूड़ड़ो हीओ रे ॥ हीओ महराज री माइओ ॥ डीहर निआई मोहि फाकिओ रे ॥ रहाउ ॥ घणो घणो घणो सद लोड़ै बिनु लहणे कैठै पाइओ रे ॥ महराज रो गाथु वाहू सिउ लुभड़िओ निहभागड़ो भाहि संजोइओ रे ॥१॥ सुणि मन सीख साधू जन सगलो थारे सगले प्राछत मिटिओ रे ॥ जा को लहणो महराज री गाठड़ीओ जन नानक गरभासि न पउड़िओ रे ॥२॥२॥१९॥

मुर्ख दिल अहंकार में पागल हुआ रहता है। इस हृदये को महाराज (प्रभु) की माया ने मछली की तरह मोह में फंसा रखा है (जैसे मछली की कांटे में)॥रहाउ॥ (मोह में फंसा हुआ हिरदा) सदा बहुत बहुत (माया) मांगता रहता है, पर भाग्य के बिना कहाँ से प्राप्त करे? महाराज का (दिया हुआ) यह सरीर है, इसी के साथ (मुर्ख जीव) मोह करता रहता है। अभागा मनुख (अपने मन को तृष्णा की) अग्नि के साथ जोड़े रखता है॥१॥ हे मन! सारे साधू जनों की शिक्षा सुना कर, (इस की बरकत से) तेरे सारे पाप मिट जायेंगे। हे दास नानक! महाराज के खजाने में से जिस के भाग्य में कुछ प्राप्ति लिखी है, वह जूनों में नहीं पड़ता॥२॥२॥१९॥



Share On Whatsapp

Leave a comment




ਅੰਗ : 715

ਟੋਡੀ ਮਹਲਾ ੫ ॥ ਗਰਬਿ ਗਹਿਲੜੋ ਮੂੜੜੋ ਹੀਓ ਰੇ ॥ ਹੀਓ ਮਹਰਾਜ ਰੀ ਮਾਇਓ ॥ ਡੀਹਰ ਨਿਆਈ ਮੋਹਿ ਫਾਕਿਓ ਰੇ ॥ ਰਹਾਉ ॥ ਘਣੋ ਘਣੋ ਘਣੋ ਸਦ ਲੋੜੈ ਬਿਨੁ ਲਹਣੇ ਕੈਠੈ ਪਾਇਓ ਰੇ ॥ ਮਹਰਾਜ ਰੋ ਗਾਥੁ ਵਾਹੂ ਸਿਉ ਲੁਭੜਿਓ ਨਿਹਭਾਗੜੋ ਭਾਹਿ ਸੰਜੋਇਓ ਰੇ ॥੧॥ ਸੁਣਿ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਛਤ ਮਿਟਿਓ ਰੇ ॥ ਜਾ ਕੋ ਲਹਣੋ ਮਹਰਾਜ ਰੀ ਗਾਠੜੀਓ ਜਨ ਨਾਨਕ ਗਰਭਾਸਿ ਨ ਪਉੜਿਓ ਰੇ ॥੨॥੨॥੧੯॥

ਅਰਥ: ਮੂਰਖ ਹਿਰਦਾ ਅਹੰਕਾਰ ਵਿਚ ਝੱਲਾ ਹੋਇਆ ਰਹਿੰਦਾ ਹੈ। ਇਸ ਹਿਰਦੇ ਨੂੰ ਮਹਾਰਾਜ (ਪ੍ਰਭੂ) ਦੀ ਮਾਇਆ ਨੇ-ਮੱਛੀ ਵਾਂਗ ਮੋਹ ਵਿਚ ਫਸਾ ਰੱਖਿਆ ਹੈ (ਜਿਵੇਂ ਮੱਛੀ ਨੂੰ ਕੁੰਡੀ ਵਿਚ) ॥ ਰਹਾਉ॥ (ਮੋਹ ਵਿਚ ਫਸਿਆ ਹੋਇਆ ਹਿਰਦਾ) ਸਦਾ ਬਹੁਤ ਬਹੁਤ (ਮਾਇਆ) ਮੰਗਦਾ ਰਹਿੰਦਾ ਹੈ, ਪਰ ਭਾਗਾਂ ਤੋਂ ਬਿਨਾ ਕਿਥੋਂ ਪ੍ਰਾਪਤ ਕਰੇ? ਮਹਾਰਾਜ ਦਾ (ਦਿੱਤਾ ਹੋਇਆ) ਇਹ ਸਰੀਰ ਹੈ, ਇਸੇ ਨਾਲ (ਮੂਰਖ ਜੀਵ) ਮੋਹ ਕਰਦਾ ਰਹਿੰਦਾ ਹੈ। ਨਿਭਾਗਾ ਮਨੁੱਖ (ਆਪਣੇ ਮਨ ਨੂੰ ਤ੍ਰਿਸ਼ਨਾ ਦੀ) ਅੱਗ ਨਾਲ ਜੋੜੀ ਰੱਖਦਾ ਹੈ ॥੧॥ ਹੇ ਮਨ! ਸਾਰੇ ਸਾਧੂ ਜਨਾਂ ਦੀ ਸਿੱਖਿਆ ਸੁਣਿਆ ਕਰ, (ਇਸ ਦੀ ਬਰਕਤਿ ਨਾਲ) ਤੇਰੇ ਸਾਰੇ ਪਾਪ ਮਿਟ ਜਾਣਗੇ। ਹੇ ਦਾਸ ਨਾਨਕ! ਮਹਾਰਾਜ ਦੇ ਖ਼ਜ਼ਾਨੇ ਵਿਚੋਂ ਜਿਸ ਦੇ ਭਾਗਾਂ ਵਿਚ ਕੁਝ ਪ੍ਰਾਪਤੀ ਲਿਖੀ ਹੈ, ਉਹ ਜੂਨਾਂ ਵਿਚ ਨਹੀਂ ਪੈਂਦਾ ॥੨॥੨॥੧੯॥



Share On Whatsapp

Leave a Comment
SIMRANJOT SINGH : Waheguru Ji🙏🌹

ਸਲੋਕ ਮਃ ੩ ॥
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ॥



Share On Whatsapp

Leave a comment


रागु धनासिरी महला ३ घरु ४ ੴ सतिगुर प्रसादि ॥ हम भीखक भेखारी तेरे तू निज पति है दाता ॥ होहु दैआल नामु देहु मंगत जन कंउ सदा रहउ रंगि राता ॥१॥ हंउ बलिहारै जाउ साचे तेरे नाम विटहु ॥ करण कारण सभना का एको अवरु न दूजा कोई ॥१॥ रहाउ ॥ बहुते फेर पए किरपन कउ अब किछु किरपा कीजै ॥ होहु दइआल दरसनु देहु अपुना ऐसी बखस करीजै ॥२॥ भनति नानक भरम पट खूल्हे गुर परसादी जानिआ ॥ साची लिव लागी है भीतरि सतिगुर सिउ मनु मानिआ ॥३॥१॥९॥

अर्थ: राग धनासरी, घर ४ में गुरू अमरदास जी की बाणी। अकाल पुरख एक है और सतिगुरू की कृपा द्वारा मिलता है। हे प्रभू! हम जीव तेरे (द्वार के) भिखारी हैं, तूँ स्वतंत्र रह कर सब को दातें देने वाला हैं। हे प्रभू! मेरे पर दयावान हो। मुझे भिखारी को अपना नाम दो (ता कि) मैं सदा तेरे प्रेम-रंग में रंगा रहूँ ॥१॥ हे प्रभू! मैं तेरे सदा कायम रहने वाले नाम से कुर्बान जाता हूँ। तूँ सारे संसार जगत का आधार हैं; तूँ ही सब जीवों को पैदा करने वाला हैं कोई अन्य (तेरे जैसा) नहीं है ॥१॥ रहाउ ॥ हे प्रभू! मुझे माया-नीच को (अब तक मरण के) अनेकों चक्र पड़ चुके हैं, अब तो मेरे पर कुछ मेहर कर। हे प्रभू! मेरे पर दयावान हो। मेरे पर इस तरह की बख़्श़श़ कर कि मुझे अपना दीदार बख़्श़ ॥२॥ हे भाई! नानक जी कहते हैं – गुरू की कृपा द्वारा जिस मनुष्य के भ्रम के परदे खुल जाते हैं, उस की (परमात्मा के साथ) गहरी सांझ बन जाती है। उस के हृदय में (परमात्मा के साथ) सदा कायम रहने वाली लगन लग जाती है, गुरू के द्वारा उस का मन संतुष्ट हो जाता है ॥३॥१॥९॥



Share On Whatsapp

Leave a comment




ਅੰਗ : 666

ਰਾਗੁ ਧਨਾਸਿਰੀ ਮਹਲਾ ੩ ਘਰੁ ੪ ੴ ਸਤਿਗੁਰ ਪ੍ਰਸਾਦਿ ॥ ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥ ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ ॥੧॥ ਹੰਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟਹੁ ॥ ਕਰਣ ਕਾਰਣ ਸਭਨਾ ਕਾ ਏਕੋ ਅਵਰੁ ਨ ਦੂਜਾ ਕੋਈ ॥੧॥ ਰਹਾਉ ॥ ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਛੁ ਕਿਰਪਾ ਕੀਜੈ ॥ ਹੋਹੁ ਦਇਆਲ ਦਰਸਨੁ ਦੇਹੁ ਅਪੁਨਾ ਐਸੀ ਬਖਸ ਕਰੀਜੈ ॥੨॥ ਭਨਤਿ ਨਾਨਕ ਭਰਮ ਪਟ ਖੂਲ੍ਹ੍ਹੇ ਗੁਰ ਪਰਸਾਦੀ ਜਾਨਿਆ ॥ ਸਾਚੀ ਲਿਵ ਲਾਗੀ ਹੈ ਭੀਤਰਿ ਸਤਿਗੁਰ ਸਿਉ ਮਨੁ ਮਾਨਿਆ ॥੩॥੧॥੯॥

ਅਰਥ: ਰਾਗ ਧਨਾਸਰੀ, ਘਰ ੪ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਪ੍ਰਭੂ! ਅਸੀਂ ਜੀਵ ਤੇਰੇ (ਦਰ ਦੇ) ਮੰਗਤੇ ਹਾਂ, ਤੂੰ ਸੁਤੰਤਰ ਰਹਿ ਕੇ ਸਭ ਨੂੰ ਦਾਤਾਂ ਦੇਣ ਵਾਲਾ ਹੈਂ। ਹੇ ਪ੍ਰਭੂ! ਮੇਰੇ ਉਤੇ ਦਇਆਵਾਨ ਹੋ। ਮੈਨੂੰ ਮੰਗਤੇ ਨੂੰ ਆਪਣਾ ਨਾਮ ਦੇਹ (ਤਾ ਕਿ) ਮੈਂ ਸਦਾ ਤੇਰੇ ਪ੍ਰੇਮ-ਰੰਗ ਵਿਚ ਰੰਗਿਆ ਰਹਾਂ ॥੧॥ ਹੇ ਪ੍ਰਭੂ! ਮੈਂ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਤੋਂ ਸਦਕੇ ਜਾਂਦਾ ਹਾਂ। ਤੂੰ ਸਾਰੇ ਜਗਤ ਦਾ ਮੂਲ ਹੈਂ; ਤੂੰ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈਂ ਕੋਈ ਹੋਰ (ਤੇਰੇ ਵਰਗਾ) ਨਹੀਂ ਹੈ ॥੧॥ ਰਹਾਉ ॥ ਹੇ ਪ੍ਰਭੂ! ਮੈਨੂੰ ਮਾਇਆ-ਵੇੜ੍ਹੇ ਨੂੰ (ਹੁਣ ਤਕ ਮਰਨ ਦੇ) ਅਨੇਕਾਂ ਗੇੜ ਪੈ ਚੁਕੇ ਹਨ, ਹੁਣ ਤਾਂ ਮੇਰੇ ਉਤੇ ਕੁਝ ਮੇਹਰ ਕਰ। ਹੇ ਪ੍ਰਭੂ! ਮੇਰੇ ਉਤੇ ਦਇਆਵਾਨ ਹੋ। ਮੇਰੇ ਉਤੇ ਇਹੋ ਜਿਹੀ ਬਖ਼ਸ਼ਸ਼ ਕਰ ਕਿ ਮੈਨੂੰ ਆਪਣਾ ਦੀਦਾਰ ਬਖ਼ਸ਼ ॥੨॥ ਹੇ ਭਾਈ! ਨਾਨਕ ਜੀ ਆਖਦੇ ਹਨ – ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਭਰਮ ਦੇ ਪਰਦੇ ਖੁਲ੍ਹ ਜਾਂਦੇ ਹਨ, ਉਸ ਦੀ (ਪਰਮਾਤਮਾ ਨਾਲ) ਡੂੰਘੀ ਸਾਂਝ ਬਣ ਜਾਂਦੀ ਹੈ। ਉਸ ਦੇ ਹਿਰਦੇ ਵਿਚ (ਪਰਮਾਤਮਾ ਨਾਲ) ਸਦਾ ਕਾਇਮ ਰਹਿਣ ਵਾਲੀ ਲਗਨ ਲੱਗ ਜਾਂਦੀ ਹੈ, ਗੁਰੂ ਨਾਲ ਉਸ ਦਾ ਮਨ ਪਤੀਜ ਜਾਂਦਾ ਹੈ ॥੩॥੧॥੯॥



Share On Whatsapp

Leave a Comment
SIMRANJOT SINGH : Waheguru Ji🙏🌹

धनासरी महला ४ ॥ हरि हरि बूंद भए हरि सुआमी हम चात्रिक बिलल बिललाती ॥ हरि हरि क्रिपा करहु प्रभ अपनी मुखि देवहु हरि निमखाती ॥१॥ हरि बिनु रहि न सकउ इक राती ॥ जिउ बिनु अमलै अमली मरि जाई है तिउ हरि बिनु हम मरि जाती ॥ रहाउ ॥ तुम हरि सरवर अति अगाह हम लहि न सकहि अंतु माती ॥ तू परै परै अपर्मपरु सुआमी मिति जानहु आपन गाती ॥२॥ हरि के संत जना हरि जपिओ गुर रंगि चलूलै राती ॥ हरि हरि भगति बनी अति सोभा हरि जपिओ ऊतम पाती ॥३॥ आपे ठाकुरु आपे सेवकु आपि बनावै भाती ॥ नानकु जनु तुमरी सरणाई हरि राखहु लाज भगाती ॥४॥५॥

अर्थ: हे हरी! हे स्वामी! मैं पपीहा तेरे नाम-बूँद के लिए तड़प रहा हूँ। (मेहर कर), तेरा नाम मेरे लिए जीवन बूँद बन जाए। हे हरी! हे प्रभू! अपनी मेहर कर, आँख के झपकने जितने समय के लिए ही मेरे मुख में (अपने नाम की शांति) की बूँद पा दे ॥१॥ हे भाई! परमात्मा के नाम के बिना मैं पल भर के लिए भी नहीं रह सकता। जैसे (अफीम आदि) के नशे के बिना अमली (नशे का आदी) मनुष्य नहीं रह सकता, तड़प उठता है, उसी प्रकार परमात्मा के नाम के बिना मैं घबरा जाता हूँ ॥ रहाउ ॥ हे प्रभू! तूँ (गुणों का) बड़ा ही गहरा समुँद्र हैं, हम तेरी गहराई का अंत थोड़ा भर भी नहीं ढूंढ सकते। तूँ परे से परे हैं, तूँ बेअंत हैं। हे स्वामी! तूँ किस तरह का हैं कितना बड़ा हैं-यह भेद तूँ आप ही जानता हैं ॥२॥ हे भाई! परमात्मा के जिन संत जनों ने परमात्मा का नाम सिमरिया, वह गुरू के (बख़्से हुए) गहरे प्रेम-रंग में रंगे गए, उनके अंदर परमात्मा की भगती का रंग बन गया, उन को (लोक परलोक में) बड़ी शोभा मिली। जिन्होंने प्रभू का नाम सिमरिया, उन को उत्तम इज़्जत प्राप्त हुई ॥३॥ पर, हे भाई! भगती करने की योजना प्रभू आप ही बनाता है, वह आप ही मालिक है आप ही सेवक है। हे प्रभू! तेरा दास नानक तेरी शरण आया है। तूँ आप ही अपने भगतों की इज्ज़त रखता हैं ॥४॥५॥



Share On Whatsapp

Leave a comment


ਅੰਗ : 668

ਧਨਾਸਰੀ ਮਹਲਾ ੪ ॥ ਹਰਿ ਹਰਿ ਬੂੰਦ ਭਏ ਹਰਿ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ॥ ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਮੁਖਿ ਦੇਵਹੁ ਹਰਿ ਨਿਮਖਾਤੀ ॥੧॥ ਹਰਿ ਬਿਨੁ ਰਹਿ ਨ ਸਕਉ ਇਕ ਰਾਤੀ ॥ ਜਿਉ ਬਿਨੁ ਅਮਲੈ ਅਮਲੀ ਮਰਿ ਜਾਈ ਹੈ ਤਿਉ ਹਰਿ ਬਿਨੁ ਹਮ ਮਰਿ ਜਾਤੀ ॥ ਰਹਾਉ ॥ ਤੁਮ ਹਰਿ ਸਰਵਰ ਅਤਿ ਅਗਾਹ ਹਮ ਲਹਿ ਨ ਸਕਹਿ ਅੰਤੁ ਮਾਤੀ ॥ ਤੂ ਪਰੈ ਪਰੈ ਅਪਰੰਪਰੁ ਸੁਆਮੀ ਮਿਤਿ ਜਾਨਹੁ ਆਪਨ ਗਾਤੀ ॥੨॥ ਹਰਿ ਕੇ ਸੰਤ ਜਨਾ ਹਰਿ ਜਪਿਓ ਗੁਰ ਰੰਗਿ ਚਲੂਲੈ ਰਾਤੀ ॥ ਹਰਿ ਹਰਿ ਭਗਤਿ ਬਨੀ ਅਤਿ ਸੋਭਾ ਹਰਿ ਜਪਿਓ ਊਤਮ ਪਾਤੀ ॥੩॥ ਆਪੇ ਠਾਕੁਰੁ ਆਪੇ ਸੇਵਕੁ ਆਪਿ ਬਨਾਵੈ ਭਾਤੀ ॥ ਨਾਨਕੁ ਜਨੁ ਤੁਮਰੀ ਸਰਣਾਈ ਹਰਿ ਰਾਖਹੁ ਲਾਜ ਭਗਾਤੀ ॥੪॥੫॥

ਅਰਥ: ਹੇ ਹਰੀ! ਹੇ ਸੁਆਮੀ! ਮੈਂ ਪਪੀਹਾ ਤੇਰੇ ਨਾਮ-ਬੂੰਦ ਵਾਸਤੇ ਤੜਫ਼ ਰਿਹਾ ਹਾਂ। (ਮੇਹਰ ਕਰ), ਤੇਰਾ ਨਾਮ ਮੇਰੇ ਵਾਸਤੇ (ਸ੍ਵਾਂਤੀ-) ਬੂੰਦ ਬਣ ਜਾਏ। ਹੇ ਹਰੀ! ਹੇ ਪ੍ਰਭੂ! ਆਪਣੀ ਮੇਹਰ ਕਰ, ਅੱਖ ਦੇ ਝਮਕਣ ਜਿਤਨੇ ਸਮੇ ਵਾਸਤੇ ਹੀ ਮੇਰੇ ਮੂੰਹ ਵਿਚ (ਆਪਣੀ ਨਾਮ ਦੀ ਸ੍ਵਾਂਤੀ) ਬੂੰਦ ਪਾ ਦੇ ॥੧॥ ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਰਤਾ ਭਰ ਸਮੇ ਲਈ ਭੀ ਰਹਿ ਨਹੀਂ ਸਕਦਾ। ਜਿਵੇਂ (ਅਫ਼ੀਮ ਆਦਿਕ) ਨਸ਼ੇ ਤੋਂ ਬਿਨਾ ਅਮਲੀ (ਨਸ਼ੇ ਦਾ ਆਦੀ) ਮਨੁੱਖ ਤੜਫ਼ ਉੱਠਦਾ ਹੈ, ਤਿਵੇਂ ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਘਬਰਾ ਜਾਂਦਾ ਹਾਂ ॥ ਰਹਾਉ ॥ ਹੇ ਪ੍ਰਭੂ! ਤੂੰ (ਗੁਣਾਂ ਦਾ) ਬੜਾ ਹੀ ਡੂੰਘਾ ਸਮੁੰਦਰ ਹੈਂ, ਅਸੀਂ ਤੇਰੀ ਡੂੰਘਾਈ ਦਾ ਅੰਤ ਰਤਾ ਭਰ ਭੀ ਨਹੀਂ ਲੱਭ ਸਕਦੇ। ਤੂੰ ਪਰੇ ਤੋਂ ਪਰੇ ਹੈਂ, ਤੂੰ ਬੇਅੰਤ ਹੈਂ। ਹੇ ਸੁਆਮੀ! ਤੂੰ ਕਿਹੋ ਜਿਹਾ ਹੈਂ ਤੇ ਕਿਤਨਾ ਵੱਡਾ ਹੈਂ-ਇਹ ਭੇਤ ਤੂੰ ਆਪ ਹੀ ਜਾਣਦਾ ਹੈਂ ॥੨॥ ਹੇ ਭਾਈ! ਪਰਮਾਤਮਾ ਦੇ ਜਿਨ੍ਹਾਂ ਸੰਤ ਜਨਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹ ਗੁਰੂ ਦੇ (ਬਖ਼ਸ਼ੇ ਹੋਏ) ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੇ ਗਏ, ਉਹਨਾਂ ਦੇ ਅੰਦਰ ਪਰਮਾਤਮਾ ਦੀ ਭਗਤੀ ਦਾ ਰੰਗ ਬਣ ਗਿਆ, ਉਹਨਾਂ ਨੂੰ (ਲੋਕ ਪਰਲੋਕ ਵਿਚ) ਬੜੀ ਸੋਭਾ ਮਿਲੀ। ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ, ਉਹਨਾਂ ਨੂੰ ਉੱਤਮ ਇੱਜ਼ਤ ਪ੍ਰਾਪਤ ਹੋਈ ॥੩॥ ਪਰ, ਹੇ ਭਾਈ! ਭਗਤੀ ਕਰਨ ਦੀ ਵਿਓਂਤ ਪ੍ਰਭੂ ਆਪ ਹੀ ਬਣਾਂਦਾ ਹੈ (ਢੋ ਆਪ ਹੀ ਢੁਕਾਂਦਾ ਹੈ), ਉਹ ਆਪ ਹੀ ਮਾਲਕ ਹੈ ਆਪ ਹੀ ਸੇਵਕ ਹੈ। ਹੇ ਪ੍ਰਭੂ! ਤੇਰਾ ਦਾਸ ਨਾਨਕ ਤੇਰੀ ਸਰਨ ਆਇਆ ਹੈ। ਤੂੰ ਆਪ ਹੀ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਹੈਂ ॥੪॥੫॥



Share On Whatsapp

Leave a Comment
SIMRANJOT SINGH : Waheguru Ji🙏🌹



ਆਮ ਕਰਕੇ ਲੋਕਾ ਦੇ ਦਿਮਾਗ ਵਿੱਚ ਕਈ ਸਵਾਲ ਆਉਦੇ ਰਹਿੰਦੇ ਹਨ ਕਿ ਜੇ ਰੱਬ ਏਦਾ ਕਰਦਾ ਕਿਨਾ ਵਧੀਆ ਹੁੰਦਾ । ਜੇ ਰੱਬ ਬੰਦੇ ਨੂੰ ਆਪਣੇ ਪਿਛਲੇ ਜਨਮਾਂ ਦਾ ਗਿਆਨ ਦੇ ਦੇਦਾ ਬੰਦੇ ਨੂੰ ਕਿਨਾ ਕੁਝ ਪਤਾ ਲਗਦਾ ਮੈ ਪਿਛਲੇ ਜਨਮ ਵਿੱਚ ਕਿਥੇ ਜੰਮਿਆ ਸੀ । ਪਰ ਰੱਬ ਜੋ ਕਰਦਾ ਠੀਕ ਕਰਦਾ ਜੇ ਰੱਬ ਤੈਨੂ ਇਹ ਸੋਝੀ ਦੇ ਦੇਦਾਂ ਤੂੰ ਪਿਛਲਿਆਂ ਜਨਮਾਂ ਵਿੱਚ ਕਿਥੇ ਜੰਮਿਆ ਸੀ ਸੋਚ ਤੇਰਾ ਕੀ ਹਾਲ ਹੁੰਦਾ। ਤੈਨੂ ਅਜੇ ਇਸ ਹੀ ਜਨਮ ਬਾਰੇ ਪਤਾ ਹੈ ਕਿ ਮੇਰਾ ਪਰਿਵਾਰ ਮੇਰੇ ਧੀਆ ਪੁੱਤਰ ਮੇਰਾ ਘਰ ਕਿਹੜਾ ਹੈ । ਤੇ ਤੂੰ ਆਖਰੀ ਸਾਹਾਂ ਤੱਕ ਆਪਣੇ ਪਰਿਵਾਰ ਵਾਸਤੇ ਮਰਨ ਤਕ ਜਾਦਾ ਕਿ ਕਿਤੇ ਮੇਰਾ ਪਰਿਵਾਰ ਭੁੱਖਾ ਨਾ ਮਰਜੇ ਦੂਸਰਿਆ ਦੀਆ ਵੱਟਾ ਵੱਡ ਵੱਡ ਕੇ ਆਪਣੇ ਪਰਿਵਾਰ ਦੀਆ ਜਮੀਨਾ ਖੁੱਲੀਆਂ ਕਰਨ ਵਿੱਚ ਲੱਗਾ ਹੋਇਆ। ਕਿਸੇ ਨਾਲ ਧੋਖਾ ਕਰਕੇ ਆਪਣੇ ਪਰਿਵਾਰ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਫਿਰਦਾ ਸਿਰ ਤੇ ਪਾਪ ਦੀਆਂ ਪੰਡਾਂ ਇਸ ਇਕ ਜਨਮ ਦੇ ਪਰਿਵਾਰ ਵਾਸਤੇ ਬੰਨ੍ਹ ਲਈਆ । ਜੇ ਤੈਨੂੰ ਰੱਬ ਗਿਆਨ ਦੇ ਦੇਦਾ ਕਿ ਤੂੰ ਪਿਛਲਿਆਂ ਜਨਮਾ ਵਿੱਚ ਏਥੇ – ਏਥੇ ਜੰਮਿਆ ਫੇਰ ਤੇਰਾ ਕੀ ਹਾਲ ਹੁੰਦਾ। ਇਸ ਜਨਮ ਤੂੰ ਅੰਮ੍ਰਿਤਸਰ ਸਾਹਿਬ ਵਿੱਚ ਜੰਮਿਆ ਪਿਛਲੇ ਜਨਮ ਤੂੰ ਮਹਾਰਸਟਰ ਵਿੱਚ ਜੰਮਿਆ ਹੁੰਦਾ ਤੂ ਆਖਣਾ ਸੀ ਮੈ ਵੇਖ ਕੇ ਆਵਾ ਮੇਰੇ ਪੋਤੇ ਪੜਪੋਤੇ ਕੀ ਕਰਦੇ ਹੋਣ ਗੇ ਕਿਤੇ ਗਰੀਬੀ ਵਿੱਚ ਭੁੱਖੇ ਨਾ ਮਰਦੇ ਹੋਵਣ । ਮੈ ਉਹਨਾ ਨੂੰ ਕੁਝ ਦੇ ਕੇ ਆਵਾ ਉਹਨਾ ਦਾ ਕਰਕੇ ਫੇਰ ਤੂੰ ਪਾਪਾ ਦੀਆਂ ਪੰਡਾਂ ਸਿਰ ਤੇ ਬੰਨ੍ਹ ਲੈਦਾ । ਜੇ ਉਸ ਤੋ ਪਿਛਲੇ ਜਨਮ ਦਾ ਪਤਾ ਹੁੰਦਾ ਤੇ ਫੇਰ ਕਿਸੇ ਹੋਰ ਸਟੇਟ ਵੱਲ ਤੁਰ ਪੈਦਾ ਆਪਣੀ ਕੁਲ ਨੂੰ ਵੇਖਣ ਵਾਸਤੇ ਮਨੁੱਖ ਪਰਿਵਾਰ ਦਾ ਫਿਕਰ ਕਰਦਾ ਕਰਦਾ ਪਾਗਲ ਹੋ ਜਾਦਾ । ਜੇ ਕਿਤੇ ਪਿਛਲੇ ਜਨਮ ਵਿੱਚ ਸੱਪ ਜਾ ਕੋਈ ਹੋਰ ਜੰਗਲੀ ਜਾਨਵਰ ਬਣਿਆ ਹੁੰਦਾ ਇਸ ਜਨਮ ਵਿੱਚ ਉਹਨਾ ਨੂੰ ਮਿਲਣ ਚਲਿਆ ਜਾਦਾ ਕਿ ਮੇਰੇ ਪਿਛਲੇ ਜਨਮ ਦਾ ਪਰਿਵਾਰ ਸੀ । ਤੇ ਹੋ ਸਕਦਾ ਤੂੰ ਜਿਉਦਾ ਹੀ ਵਾਪਿਸ ਨਾ ਆਉਦਾ ਇਸ ਜਨਮ ਦਾ ਪਰਿਵਾਰ ਨਾਲ ਕੀਤਾ ਹੋਇਆ ਮੋਹ ਤੇ ਪਹਿਲਾ ਹੀ ਰੱਬ ਦਾ ਨਾਮ ਨਹੀ ਜੱਪਣ ਦੇਦਾਂ ਪਤਾ ਨਹੀ ਪਰਿਵਾਰ ਖਾਤਿਰ ਆਦਮੀ ਕਿਨੇ ਭੈੜੇ ਕੰਮ ਕਰਦਾ ਜੇ ਪਿਛਲੇ ਜਨਮਾ ਦੇ ਪਰਿਵਾਰਾ ਬਾਰੇ ਪਤਾ ਹੁੰਦਾ ਤਾ ਆਦਮੀ ਕੀ ਕਰਦਾ । ਇਸ ਲਈ ਜੋ ਵਾਹਿਗੁਰੂ ਕਰਦਾ ਸਭ ਠੀਕ ਕਰਦਾ ।
ਦੂਸਰਾ ਸਵਾਲ ਲੋਕਾ ਦਾ ਹੁੰਦਾ ਅਸੀ ਮਰੀਏ ਨਾ ਅਸੀ ਜਿਉਦੇ ਰਹੀਏ ਜਿਸ ਕਰਕੇ ਲੋਕ ਕਈ ਤਰਾਂ ਦੇ ਪਾਪੜ ਵੇਲਦੇ ਹਨ । ਹਰਨਾਕਸ਼ ਵਰਗਿਆ ਨੇ ਬੰਦਗੀ ਕਰਕੇ ਕਈ ਵਰ ਲਏ ਸਨ ਕਿ ਮੈ ਮਰਾ ਨਾ ਪਰ ਮੌਤ ਵੀ ਰੱਬ ਦੀ ਇਕ ਦਾਤ ਹੈ ਪਰ ਸਾਨੂੰ ਚੰਗੀ ਨਹੀ ਲਗਦੀ । ਇਸ ਨਾਲ ਰਲਦੀ ਇਕ ਸਾਖੀ ਆਪ ਨਾਲ ਸਾਂਝੀ ਕਰਨ ਲੱਗਾ ਜੀ । ਗੁਰੂ ਨਾਨਕ ਸਾਹਿਬ ਜੀ ਜਦੋ ਉਦਾਸੀਆ ਤੋ ਵੇਹਲੇ ਹੋ ਕਿ ਕਰਤਾਰਪੁਰ ਸਾਹਿਬ ਜੋ ਪਾਕਿਸਤਾਨ ਵਿੱਚ ਹੈ ਨਗਰ ਵਸਾਉਣ ਵਾਸਤੇ ਵੀਚਾਰ ਬਣਾਇਆ ਉਸ ਸਮੇ ਬਹੁਤ ਗੁਰੂ ਜੀ ਦੇ ਸੇਵਕਾਂ ਨੇ ਤਨ ਮਨ ਤੇ ਧਨ ਨਾਲ ਗੁਰੂ ਜੀ ਦੀ ਸੇਵਾ ਕੀਤੀ । ਉਹਨਾ ਵਿੱਚੋ ਇਕ ਭਾਈ ਦੋਦਾ ਜੀ ਸਨ ਉਹਨਾਂ ਨੇ ਕਰਤਾਰਪੁਰ ਨਗਰ ਵਸਾਉਣ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬਹੁਤ ਮੱਦਦ ਕੀਤੀ । ਗੁਰੂ ਨਾਨਕ ਸਾਹਿਬ ਜੀ ਖੁੱਸ਼ ਹੋ ਕੇ ਕਹਿੰਦੇ ਦੋਦਿਆ ਕੁਝ ਮੰਗ ਲਾ ਅਸੀ ਤੇਰੀ ਸੇਵਾ ਤੋ ਬਹੁਤ ਖੁਸ਼ ਹੋਏ ਹਾ । ਦੇਖੋ ਦੋਦੇ ਨੇ ਕੀ ਮੰਗਿਆ ਕਹਿਦਾ ਸੱਚੇ ਪਾਤਸ਼ਾਹ ਮੇਰੇ ਪੰਜ ਪੁੱਤਰ ਹਨ ਮੈ ਚਾਹੁੰਦਾ ਅਗੇ ਇਹਨਾ ਪੰਜਾ ਪੁੱਤਰਾ ਦੇ ਵੀ ਪੰਜ ਪੰਜ ਪੱਤਰ ਹੋਵਣ ਗੁਰੂ ਜੀ ਕਹਿੰਦੇ ਠੀਕ ਆ ਦੋਦਿਆ ਹੋ ਜਾਣਗੇ ਕੁਝ ਹੋਰ ਮੰਗ ਲਾ ਦੋਦਾ ਕਹਿੰਦਾ ਅਗੇ ਉਹਨਾ ਪੰਝੀ ਪੋਤਿਆ ਦੇ ਫੇਰ ਪੰਜ ਪੰਜ ਪੁੱਤਰ ਹੋਵਣ ਗੁਰੂ ਜੀ ਕਹਿੰਦੇ ਠੀਕ ਦੋਦਿਆ ਹੋ ਜਾਵਣਗੇ ਕੁਝ ਹੋਰ ਮੰਗ ਲਾ । ਦੋਦਾ ਕਹਿੰਦਾਂ ਮੈਨੂੰ ਮੌਤ ਨਾ ਆਵੇ ਤੇ ਮੈ ਆਪਣਾ ਵੱਧਦਾ ਫੁੱਲਦਾ ਪਰਿਵਾਰ ਵੇਖਾ । ਗੁਰੂ ਜੀ ਕਹਿੰਦੇ ਮੌਤ ਤਾ ਅਟੱਲ ਸੱਚਾਈ ਹੈ ਇਹ ਤੇ ਵਾਹਿਗੁਰੂ ਜੀ ਦਾ ਕਾਨੂੰਨ ਹੈ ਇਹ ਤੇ ਆ ਕੇ ਹੀ ਰਹੇਗੀ । ਦੋਦਾ ਕਹਿੰਦਾ ਤੁਸੀ ਮੈਨੂ ਵਚਨ ਦਿੱਤਾ ਸੀ ਜੋ ਮੰਗੋਗੇ ਉਹੋ ਹੀ ਮਿਲੇਗਾ ਗੁਰੂ ਜੀ ਕਹਿੰਦੇ ਠੀਕ ਹੈ ਫੇਰ ਦੋਦਿਆ ਤੈਨੂੰ ਮੌਤ ਨਹੀ ਆਵੇਗੀ ਪਰ ਸਾਡਾ ਸਿੱਖ ਹੋਣ ਦੇ ਨਾਤੇ ਅਸੀ ਤੈਨੂੰ ਇਹ ਬਚਨ ਵੀ ਦਿੰਦੇ ਹਾ ਜੇ ਤੇਰਾ ਦਿਲ ਕਰੇ ਮਰਨ ਨੂੰ ਤੂੰ ਸਾਡੇ ਦਰਸ਼ਨ ਕਰਕੇ ਸਾਨੂੰ ਬੇਨਤੀ ਕਰਕੇ ਮਰ ਸਕਦਾ ਹੈ । ਭਾਈ ਦੋਦਾ ਬਹੁਤ ਖੁਸ਼ ਹੋਇਆ ਸਮਾ ਲੰਗਦਾ ਗਿਆ ਜਦੋ ਪੋਤ ਨੂੰਹਾ ਸੱਸਾ ਬਣੀਆਂ ਪੜਪੋਤ ਨੂੰਹਾ ਆਈਆਂ ਉਧਰ ਭਾਈ ਦੋਦੇ ਦੇ ਕੇਸ ਚਿੱਟੇ ਹੋਏ ਸਨ ਤੇ ਅੱਖਾ ਦੇ ਭਰਵੱਟੇ ਦੋ ਦੋ ਗਿਠਾਂ ਵੱਧ ਗਏ ਸਨ ।ਇਕ ਪੜਪੋਤ ਨੂੰਹ ਆਪਣੀ ਸੱਸ ਨੂੰ ਪੁੱਛਿਆ ਇਹ ਕੌਣ ਹੈ ਤਾ ਸੱਸ ਨੇ ਆਖਿਆ ਪਤਾ ਨਹੀ ਕੌਣ ਆ ਜਦੋ ਮੈ ਵੀ ਵਿਆਹੀ ਆਈ ਸੀ ਏਦਾ ਹੀ ਪਇਆ ਸੀ ਮੰਜੇ ਤੇ । ਇਹ ਗੱਲ ਜਦੋ ਭਾਈ ਦੋਦੇ ਦੇ ਕੰਨਾਂ ਵਿੱਚ ਪਈ ਤਾ ਬਹੁਤ ਦੁੱਖੀ ਹੋਇਆ। ਤੇ ਸੋਚਨ ਲੱਗਾ ਏਨੀ ਬੇਕਦਰੀ ਹੋ ਗਈ ਮੇਰੀ । ਧੰਨ ਸਤਿਗੁਰ ਨਾਨਕ ਸਾਹਿਬ ਜੀ ਤੁਸੀ ਸੱਚ ਹੀ ਆਖਦੇ ਸੀ ਜੋ ਕਰਤਾਰ ਕਰਦਾ ਹੈ ਸਭ ਠੀਕ ਕਰਦਾ ਹੈ ਮੌਤ ਵੀ ਉਸ ਦੀ ਇਕ ਦਾਤ ਹੈ । ਗੁਰੂ ਨਾਨਕ ਸਾਹਿਬ ਜੀ ਦੇ ਸਿਖ ਹੋਣ ਕਰਕੇ ਘਰ ਵਿੱਚ ਵੀ ਸਿੱਖੀ ਸੀ ਤੇ ਗੁਰੂ ਕਿ ਸਿੱਖ ਵੀ ਭਾਈ ਦੋਦੇ ਨੂੰ ਮਿਲਣ ਵਾਸਤੇ ਆਉਦੇ ਸਨ । ਭਾਈ ਦੋਦਾ ਕਹਿਣ ਲੱਗਾ ਗੁਰੂ ਕੇ ਸਿੱਖੋ ਪਤਾ ਕਰੋ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਹੁਣ ਕੌਣ ਬਿਰਾਜਮਾਨ ਹੈ ਤੇ ਉਹ ਕਿਥੇ ਹਨ ਇਸ ਸਮੇ । ਸਿੱਖਾ ਨੇ ਜਦੋ ਪਤਾ ਕੀਤਾ ਤਾ ਦੱਸਿਆ ਗੁਰੂ ਹਰਿਗੋਬਿੰਦ ਸਾਹਿਬ ਜੀ ਹਨ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਬਿਰਾਜਮਾਨ ਕਈ ਇਤਿਹਾਸਕਾਰ ਗੁਰੂ ਅਰਜਨ ਸਾਹਿਬ ਜੀ ਦਸਦੇ ਹਨ ਖੈਰ । ਸਿਖਾ ਨੇ ਦਸਿਆ ਕਿ ਗੁਰੂ ਇਸ ਸਮੇ ਗੁਰਦਾਸਪੁਰ ਦੀ ਧਰਤੀ ਤੇ ਹੀ ਵਿਚਰ ਰਹੇ ਹਨ । ਭਾਈ ਦੋਦੇ ਨੇ ਸਿੱਖਾ ਨੂੰ ਬੇਨਤੀ ਕੀਤੀ ਮੇਰਾ ਮੰਜਾ ਉਠਾ ਕੇ ਗੁਰੂ ਜੀ ਕੋਲ ਲੈ ਚਲੋ ਜਦੋ ਸਿੱਖ ਭਾਈ ਦੋਦੇ ਨੂੰ ਮੰਜੇ ਸਮੇਤ ਗੁਰੂ ਜੀ ਪਾਸ ਲੈ ਕੇ ਆਏ । ਤਾ ਭਾਈ ਦੋਦੇ ਨੇ ਗੁਰੂ ਸਾਹਿਬ ਨੂੰ ਸਾਰੀ ਗੱਲ ਦਸੀ ਤੇ ਹੁਣ ਆਪਣੀ ਮਰਨ ਦੀ ਇੱਛਾ ਵੀ ਗੁਰੂ ਜੀ ਨੂੰ ਦਸੀ । ਗੁਰੂ ਜੀ ਨੇ ਸਿੱਖਾ ਨੂੰ ਕੜਾਹ ਪ੍ਰਸਾਦ ਦੀ ਦੇਗ ਤਿਆਰ ਕਰਨ ਲਈ ਆਖਿਆ ਸਿੱਖ ਜਦੋ ਦੇਗ ਲੈ ਕੇ ਆਇਆ ਤਾ ਅਰਦਾਸੀਏ ਸਿੱਖ ਨੇ ਗੁਰੂ ਜੀ ਅਗੇ ਭਾਈ ਦੋਦੇ ਦੇ ਨਮਿੱਤ ਅਰਦਾਸ ਕੀਤੀ ਗੁਰੂ ਜੀ ਨੇ ਕੜਾਹ ਪ੍ਰਸਾਦ ਨੂੰ ਭੋਗ ਲਾਇਆ ਤੇ ਬਾਅਦ ਵਿੱਚ ਭਾਈ ਦੋਦੇ ਨੂੰ ਦੇਗ ਦੇਣ ਦਾ ਹੁਕਮ ਦਿਤਾ । ਜਿਵੇ ਹੀ ਭਾਈ ਦੋਦੇ ਨੇ ਦੇਖ ਛੱਕੀ ਉਸੇ ਸਮੇ ਭਾਈ ਦੋਦਾ ਸਰੀਰ ਛੱਡ ਕੇ ਸੱਚਖੰਡ ਜਾ ਬਿਰਾਜਿਆ। ਇਸ ਤੋ ਇਹੋ ਹੀ ਸਿਖਿਆ ਮਿਲਦੀ ਹੈ ਜੋ ਵਾਹਿਗੁਰੂ ਕਰਦਾ ਠੀਕ ਕਰਦਾ ਅਸੀ ਮੋਹ ਦੇ ਬੱਝੇ ਪਰਿਵਾਰ ਦਾ ਦੁੱਖ ਦੇਖ ਕੇ ਦੁੱਖੀ ਹੁੰਦੇ ਹਾ ਤੇ ਵਾਹਿਗੁਰੂ ਨੂੰ ਕਈ ਕੁਝ ਬੋਲਦੇ ਹਾ ਜਦੋ ਅਸੀ ਉਸ ਦਾ ਹੁਕਮ ਮੰਨ ਕੇ ਉਸ ਦੀ ਰਜ਼ਾ ਵਿੱਚ ਆ ਗਏ ਉਸ ਸਮੇ ਸਾਡਾ ਲੋਕ ਸੁੱਖੀ ਤੇ ਪਰਲੋਕ ਸੁਹੇਲਾ ਹੋ ਜਾਵੇਗਾ । ਭੁੱਲ ਚੁੱਕ ਦੀ ਮੁਆਫੀ ਦਾਸ ਜੋਰਾਵਰ ਸਿੰਘ ਤਰਸਿੱਕਾ ।



Share On Whatsapp

View All 2 Comments
Rajinder kaur : waheguru ji ka khalsa Waheguru ji ki Fateh ji 🙏🏻
Jasbir Kaur Sangha : Waheguru Ji Mehar Kara Sade Te Dukh Door Karo Sade Dhan Guru Nanak Dev Ji...

ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਜੰਗ ਵਿੱਚ ਕੁਝ ਲਾਡਲਿਆਂ ਨੂੰ ਪੰਥ ਤੋਂ ਵਾਰ ਕੇ ਅਤੇ ਕੁਝ ਨੂੰ ਜੂਝਦਾ ਛੱਡ ਕੇ ਪੰਜ ਪਿਆਰਿਆਂ ਦੀ ਬੇਨਤੀ ਮੰਨ ਕੇ , ਭਾਈ ਸੰਗਤ ਸਿੰਘ ਨੂੰ ਕਲਗੀ ਸੌਂਪ ਕੇ ਉੱਥੋਂ ਨਿਕਲ ਪਏ। ਜੰਗਲਾਂ ਵਿੱਚੋਂ ਹੁੰਦੇ ਹੋਏ ਝਾੜ ਵਿੱਚ ਵਿਸ਼ਰਾਮ ਕਰਨ ਮਗਰੋਂ ਗੁਰੂ ਜੀ ਮਾਛੀਵਾੜਾ ਵਿੱਚ ਨਗਰ ਤੋਂ ਬਾਹਰ ਗੁਲਾਬੇ ਖੱਤਰੀ ਦੇ ਬਾਗ਼ ਵਿੱਚ ਆ ਪੁੱਜੇ। ਗੁਰੂ ਗੋਬਿੰਦ ਸਿੰਘ ਜੀ ਪੋਹ ਮਹੀਨੇ ਦੀਆਂ ਠੰਢੀਆਂ ਰਾਤਾਂ ਵਿੱਚ ਇੱਥੇ ਪੁੱਜੇ ਸਨ। ਮਾਛੀਵਾੜਾ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ-ਛੋਹ ਪ੍ਰਾਪਤ ਕਈ ਇਤਿਹਾਸਕ ਅਸਥਾਨ ਹਨ, ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ: ਗੁਰਦੁਆਰਾ ਚਰਨ ਕੰਵਲ ਸਾਹਿਬ: ਗੁਰਦੁਆਰਾ ਚਰਨ ਕੰਵਲ ਸਾਹਿਬ, ਉਹ ਪਵਿੱਤਰ ਅਸਥਾਨ ਹੈ, ਜਿੱਥੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ 1704 ਈ. (ਸੰਮਤ ਬਿਕਰਮੀ 1761) ਨੂੰ ਨੰਗੇ ਪੈਰੀਂ, ਲਹੂ-ਲੁਹਾਣ, ਫਟੇ ਹੋਏ ਵਸਤਰਾਂ ਵਿੱਚ, ਪੈਰਾਂ ਵਿੱਚ ਛਾਲੇ , ਕੰਡਿਆਲੇ ਅਤੇ ਬਿਖਮ ਪੈਂਡੇ ਤੋਂ ਹੁੰਦੇ ਹੋਏ ਪੁੱਜੇ ਸਨ। ਗੁਲਾਬੇ ਖੱਤਰੀ ਦੇ ਬਾਗ਼ ਵਿੱਚ ਖੂਹ ਤੋਂ ਜਲ ਛਕਣ ਪਿੱਛੋਂ ਗੁਰੂ ਜੀ ਖੂਹ ਤੋਂ 70 ਗਜ਼ ਦੀ ਦੂਰੀ ’ਤੇ ਸਥਿਤ ਜੰਡ ਦੇ ਦਰਖ਼ਤ ਹੇਠ ਟਿੰਡ ਦਾ ਸਰ੍ਹਾਣਾ ਬਣਾ ਕੇ ਤੇ ਹੱਥ ਵਿੱਚ ਨੰਗੀ ਸ਼ਮਸ਼ੀਰ (ਕਿਰਪਾਨ) ਫੜ ਕੇ ਵਿਸ਼ਰਾਮ ਕਰਨ ਲੱਗ ਪਏ। ਇਸ ਸਮੇਂ ਤਕ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਸ਼ਹੀਦ ਹੋ ਚੁੱਕੇ ਸਨ। ਜਾਨ ਤੋਂ ਪਿਆਰੇ ਵਿੱਛੜ ਗਏ ਪਰ ਫਿਰ ਵੀ ਦਸਮੇਸ਼ ਪਿਤਾ ਦਾ ਸਿਦਕ ਨਹੀਂ ਡੋਲਿਆ। ਉਨ੍ਹਾਂ ਅਕਾਲ ਪੁਰਖ ਨੂੰ ਸੰਬੋਧਨ ਹੁੰਦਿਆਂ ਇਹ ਸ਼ਬਦ ਕਹੇ:
ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ।। ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ।। ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ।। ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ।। ੧ ।।¨੧ ।।
ਇੱਥੇ ਹੀ ਅੰਮ੍ਰਿਤ ਵੇਲੇ ਚਮਕੌਰ ਦੇ ਘੇਰੇ ਵਿੱਚੋਂ ਨਿਕਲ ਕੇ ਪੰਜ ਪਿਆਰਿਆਂ ਵਿੱਚੋਂ ਦੋ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਇੱਕ ਸਿੰਘ ਭਾਈ ਮਾਨ ਸਿੰਘ ਜੀ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਤਾਰਿਆਂ ਦੀ ਸੇਧ ਵਿੱਚ ਪੁੱਜੇ। ਗੁਰੂ ਸਾਹਿਬ ਦੇ ਵਸਤਰ ਲੀਰੋ-ਲੀਰ, ਪੈਰ ਜ਼ਖ਼ਮੀ ਹੋਏ ਹੋਣ ਦੇ ਬਾਵਜੂਦ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਪੜ੍ਹੇ ਜਾ ਰਹੇ ਸ਼ਬਦ ਨੂੰ ਸੁਣ ਕੇ ਉਹ ਫੁੱਟ-ਫੁੱਟ ਰੋ ਪਏ। ਗੁਰੂ ਸਾਹਿਬ ਨੇ ਸਿੰਘਾਂ ਨੂੰ ਹੌਂਸਲਾ ਦਿੱਤਾ। ਮਗਰੋਂ ਗੁਰੂ ਜੀ ਅਤੇ ਸਿੰਘਾਂ ਨੇ ਖੂਹ ਦੇ ਜਲ ਨਾਲ ਇਸ਼ਨਾਨ ਕਰਨ ਪਿੱਛੋਂ ਨਿੱਤਨੇਮ ਕੀਤਾ। ਉਸ ਸਮੇਂ ਬਾਗ਼ ਦਾ ਰਾਖਾ ਉੱਧਰ ਆ ਗਿਆ। ਉਸ ਨੇ ਗੁਰੂ ਜੀ ਅਤੇ ਸਿੱਖਾਂ ਨੂੰ ਬੈਠੇ ਦੇਖ ਕੇ ਬਾਗ਼ ਦੇ ਮਾਲਕ ਤੇ ਗੁਰੂ ਜੀ ਦੇ ਦੋ ਸ਼ਰਧਾਲੂ ਭਰਾਵਾਂ ਭਾਈ ਗੁਲਾਬੇ ਤੇ ਭਾਈ ਪੰਜਾਬੇ ਨੂੰ ਜਾ ਦੱਸਿਆ। ਦੋਵਾਂ ਭਰਾਵਾਂ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਤੇ ਸਤਿਕਾਰ ਨਾਲ ਉਨ੍ਹਾਂ ਨੂੰ ਘਰ ਲਿਆ ਕੇ ਪਹਿਲਾਂ ਇਸ਼ਨਾਨ ਕਰਵਾਇਆ ਤੇ ਫਿਰ ਜ਼ਖ਼ਮਾਂ ਉੱਤੇ ਮਲ੍ਹਮ ਲਗਾਈ। ਗੁਰਦੁਆਰਾ ਚਰਨ ਕੰਵਲ ਸਾਹਿਬ ਗੁਲਾਬੇ ਦੇ ਬਾਗ਼ ਵਿੱਚ, ਜਿੱਥੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਠਹਿਰੇ ਸਨ, ਉੱਥੇ ਸਥਿਤ ਹੈ। ਇਹ ਕਸਬੇ ਤੋਂ ਇੱਕ ਮੀਲ ਪੂਰਬ ਵੱਲ ਸਥਿਤ ਹੈ। ਗੁਰਦੁਆਰਾ ਚਰਨ ਕੰਵਲ ਸਾਹਿਬ ਵਿੱਚ ਯਾਤਰੂਆਂ ਲਈ ਰਿਹਾਇਸ਼ ਦਾ ਸੁਚੱਜਾ ਪ੍ਰਬੰਧ ਹੈ। ਗੁਰਦੁਆਰਾ ਗਨੀ ਖਾਂ ਨਬੀ ਖਾਂ: ਘੋੜਿਆਂ ਦੇ ਸੁਦਾਗਰ (ਵਪਾਰੀ) ਭਾਈ ਗਨੀ ਖਾਂ ਤੇ ਨਬੀ ਖਾਂ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਦਾ ਪਤਾ ਲੱਗਾ ਤਾਂ ਉਹ ਗੁਰੂ ਜੀ ਨੂੰ ਭਾਈ ਗੁਲਾਬੇ ਅਤੇ ਪੰਜਾਬੇ ਦੇ ਘਰੋਂ ਆਪਣੇ ਘਰ ਲੈ ਗਏ। ਦੋਵਾਂ ਭਰਾਵਾਂ ਨੇ ਸ਼ਰਧਾ ਨਾਲ ਗੁਰੂ ਜੀ ਦੀ ਸੇਵਾ ਕੀਤੀ। ਭਾਈ ਗਨੀ ਖਾਂ ਤੇ ਨਬੀ ਖਾਂ ਦੇ ਘਰ ਬੈਠ ਕੇ ਸਾਰਿਆਂ ਨੇ ਗੁਰੂ ਸਾਹਿਬ ਨੂੰ ਮੁਗ਼ਲਾਂ ਦੀ ਫ਼ੌਜ ਦੇ ਘੇਰੇ ਵਿੱਚੋਂ ਕੱਢਣ ਦੀ ਵਿਉਂਤ ਬਣਾਈ। ਇਸ ਸਮੇਂ ਭਾਈ ਗੁਲਾਬੇ, ਭਾਈ ਪੰਜਾਬੇ, ਗਨੀ ਖਾਂ ਤੇ ਨਬੀ ਖਾਂ ਤੋਂ ਇਲਾਵਾ ਪੰਜ ਪੀਰ ਸੱਯਦ ਅਨਾਇਤ ਅਲੀ, ਨੂਰਪੁਰੀਆ, ਕਾਜ਼ੀ ਪੀਰ ਮੁਹੰਮਦ, ਸੁਬੇਗ ਸ਼ਾਹ ਹਲਵਾਰੀਆ, ਸੱਯਦ ਹਸਨ ਅਲੀ ਤੇ ਕਾਜ਼ੀ ਚਿਰਾਗ ਸ਼ਾਹ ਵੀ ਮੌਜੂਦ ਸਨ। ਗੁਰਦੁਆਰਾ ਗਨੀ ਖਾਂ ਨਬੀ ਖਾਂ ਦੇ ਅਸਥਾਨ ’ਤੇ ਮਾਤਾ ਸੋਮਾ, ਮਾਤਾ ਦੇਸਾਂ (ਜਿਨ੍ਹਾਂ ਵਿੱਚੋਂ ਇੱਕ ਬਾਅਦ ਵਿੱਚ ਮਾਤਾ ਹਰਦੇਈ ਦੇ ਨਾਂ ਨਾਲ ਜਾਣੀ ਗਈ) ਵੱਲੋਂ ਸ਼ਰਧਾ ਅਤੇ ਪਿਆਰ ਨਾਲ ਤਿਆਰ ਕੀਤੀ ਖੱਦਰ ਦੀ ਪੌਸ਼ਾਕ (ਚੋਲਾ) ਗ੍ਰਹਿਣ ਕਰਨ ਪਿੱਛੋਂ ਗੁਰੂ ਜੀ ਸਿਰ ’ਤੇ ਢਿੱਲਾ ਜਿਹਾ ਪਰਨਾ ਬੰਨ੍ਹ ਕੇ ਤੇ ਕੇਸ ਪਿੱਛੇ ਨੂੰ ਖੁੱਲ੍ਹੇ ਛੱਡ ਕੇ ‘ਉੱਚ ਦੇ ਪੀਰ’ ਦੇ ਭੇਸ ਵਿੱਚ ਇੱਕ ਪਲੰਘ ਉੱਤੇ ਬੈਠ ਗਏ। ਗਨੀ ਖਾਂ ਅਤੇ ਨਬੀ ਖਾਂ ਭਰਾਵਾਂ ਨੇ ਪਲੰਘ ਨੂੰ ਅਗਲੇ ਪਾਸਿਓਂ ਅਤੇ ਭਾਈ ਦਇਆ ਸਿੰਘ ਤੇ ਧਰਮ ਸਿੰਘ ਨੇ ਪਿਛਲੇ ਪਾਸਿਓਂ ਚੁੱਕ ਲਿਆ ਤੇ ਤੁਰ ਪਏ। ਭਾਈ ਮਾਨ ਸਿੰਘ ਉਨ੍ਹਾਂ ਨੂੰ ਚੌਰ (ਚਵਰ) ਕਰ ਰਹੇ ਸਨ। ਪਿੰਡ ਤੋਂ ਬਾਹਰ ਨਿਕਲਦਿਆਂ ਹੀ ਮੁਗ਼ਲ ਫ਼ੌੌਜ ਨੇ ਉਨ੍ਹਾਂ ਨੂੰ ਰੋਕ ਲਿਆ। ਮੁਗ਼ਲ ਜਰਨੈਲ ਦਿਲਾਵਰ ਖਾਨ ਨੇ ਪੁੱਛਿਆ ਕਿ ਪਲੰਘ ’ਤੇ ਕੌਣ ਹੈ ਤਾਂ ਗਨੀ ਖਾਂ ਤੇ ਨਬੀ ਖਾਂ ਨੇ ਕਿਹਾ, ‘‘ਸਾਡੇ ਉੱਚ ਦੇ ਪੀਰ ਹਨ।’’ ਨੇੜਲੇ ਪਿੰਡ ਸੱਯਦ ਪੀਰ ਮੁਹੰਮਦ ਕਾਜ਼ੀ ਨੂੰ ਸੁਨੇਹਾ ਭੇਜਿਆ ਗਿਆ। ਉਸ ਨੇ ਭਾਵੇਂ ਆਉਂਦਿਆਂ ਹੀ ਗੁਰੂ ਸਾਹਿਬ ਨੂੰ ਪਛਾਣ ਲਿਆ ਕਿਉਂਕਿ ਗੁਰੂ ਸਾਹਿਬ ਨੇ ਉਸ ਕੋਲੋਂ ਫ਼ਾਰਸੀ ਪੜ੍ਹੀ ਸੀ ਪਰ ਸ਼ਰਧਾ ਵਿੱਚ ਗੜੁੱਚ ਕਾਜ਼ੀ ਨੇ ਪਰਮਾਤਮਾ ਦੀ ਰਜ਼ਾ ਅਨੁਸਾਰ ਕਹਿ ਦਿੱਤਾ ਕਿ ਉਹ ਉੱਚ ਦੇ ਪੀਰ ਹਨ, ਉਨ੍ਹਾਂ ਨੂੰ ਰੋਕਿਆ ਨਾ ਜਾਵੇ। ਜੇ ਰੋਕਿਆ ਤਾਂ ਕਿਆਮਤ ਆ ਜਾਵੇਗੀ। ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਗਨੀ ਖਾਂ ਤੇ ਨਬੀ ਖਾਂ ਦੋਵੇਂ ਭਰਾ ਦਸਮੇਸ਼ ਪਿਤਾ ਜੀ ਕੋਲ ਕੁਝ ਸਮਾਂ ਨੌਕਰ ਰਹੇ। ਜਦੋਂ ਚਮਕੌਰ ਸਾਹਿਬ ਤੋਂ ਚੱਲ ਕੇ ਕਲਗੀਧਰ ਪਾਤਸ਼ਾਹ ਮਾਛੀਵਾੜਾ ਆਏ ਉਦੋਂ ਇਹ ਪ੍ਰੇਮ ਭਾਵ ਨਾਲ ਸਤਿਗੁਰੂ ਦੀ ਸੇਵਾ ਵਿੱਚ ਹਾਜ਼ਰ ਹੋਏ ਅਤੇ ਸਤਿਗੁਰੂ ਦਾ ਪਲੰਘ ਉਠਾ ਕੇ ਹੇਰ ਪਿੰਡ ਤਕ ਸਾਥ ਰਹੇ। ਜਗਤ ਗੁਰੂ ਨੇ ਇਸ ਥਾਂ ਤੋਂ ਇਨ੍ਹਾਂ ਨੂੰ ਵਿਦਾ ਕਰਨ ਵੇਲੇ ਹੁਕਮਨਾਮਾ ਬਖ਼ਸ਼ਿਆ ਜਿਸ ਵਿੱਚ ਲਿਖਿਆ ਹੈ ਕਿ ਗਨੀ ਖਾਂ ਅਤੇ ਨਬੀ ਖਾਂ ਸਾਨੂੰ ਪੁੱਤਰਾਂ ਤੋਂ ਵੱਧ ਪਿਆਰੇ ਹਨ। ਇਸ ਪਵਿੱਤਰ ਅਸਥਾਨ ’ਤੇ ਗੁਰੂ ਸਾਹਿਬ ਨੇ ਦੋ ਦਿਨ ਤੇ ਦੋ ਰਾਤਾਂ ਆਰਾਮ ਕੀਤਾ। ਦਸਮੇਸ਼ ਪਿਤਾ ਜੀ ਵੱਲੋਂ ਬਖ਼ਸ਼ਿਸ਼ ਹੁਕਮਨਾਮਾ ਅੱਜ ਵੀ ਗਨੀ ਖਾਂ ਤੇ ਨਬੀ ਖਾਂ ਦੀ ਨੌਵੀਂ ਪੀੜ੍ਹੀ ਕੋਲ ਅਦਬ-ਸਤਿਕਾਰ ਨਾਲ ਜ਼ਿਲ੍ਹਾ ਲਾਹੌਰ ਪਾਕਿਸਤਾਨ ਵਿੱਚ ਸੰਭਾਲਿਆ ਹੋਇਆ ਹੈ। ਗਨੀ ਖਾਂ ਤੇ ਨਬੀ ਖਾਂ ਦੇ ਘਰ ਉਨ੍ਹਾਂ ਦੀਆਂ ਸਮਾਧਾਂ ਬਣੀਆਂ ਹੋਈਆਂ ਹਨ। ਇਹ ਸੁੰਦਰ ਗੁਰਦੁਆਰਾ ਬੱਸ ਸਟੈਂਡ ਦੇ ਨਜ਼ਦੀਕ ਹੀ ਸਥਿਤ ਹੈ। ਗੁਰਦੁਆਰਾ ਚੁਬਾਰਾ ਸਾਹਿਬ: ਇਸ ਅਸਥਾਨ ’ਤੇ ਗੁਰੂ ਜੀ ਨੂੰ ਭਾਈ ਗੁਲਾਬਾ ਤੇ ਪੰਜਾਬਾ ਸਤਿਕਾਰ ਨਾਲ ਲੈ ਕੇ ਆਏ ਸਨ। ਇਹ ਉਨ੍ਹਾਂ ਦਾ ਆਪਣਾ ਘਰ ਸੀ। ਇਸ ਗੁਰਦੁਆਰੇ ਵਿੱਚ ਮੱਟ ਸਾਹਿਬ ਸੁਸ਼ੋਭਿਤ ਹੈ। ਹਰਦੇਈ ਨੇ ਗੁਰੂ ਸਾਹਿਬ ਨੂੰ ਖੱਦਰ ਦਾ ਬਣਿਆ ਚੋਲਾ ਭੇਟ ਕੀਤਾ ਤਾਂ ਗਨੀ ਖਾਂ ਤੇ ਨਬੀ ਖਾਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਮੁਗ਼ਲਾਂ ਦੀ ਫ਼ੌਜ ਦੇ ਘੇਰੇ ਵਿੱਚੋਂ ਕੱਢ ਕੇ ਲੈ ਜਾਣਗੇ। ਗੁਰੂ ਸਾਹਿਬ ਨੇ ਕਿਹਾ, ‘‘ਤੁਸੀਂ ਕਿੰਜ ਫ਼ੌਜ ਦੇ ਘੇਰੇ ਵਿੱਚੋਂ ਕੱਢ ਕੇ ਲੈ ਜਾਓਗੇ।’’ ਗਨੀ ਖਾਂ ਤੇ ਨਬੀ ਖਾਂ ਨੇ ਕਿਹਾ, ‘‘ਜਦੋਂ ਸਾਡੇ ਪੀਰ ਸਾਡੇ ਕੋਲ ਆਉਂਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਆਦਰ-ਸਨਮਾਨ ਨਾਲ ਮੰਜੇ ’ਤੇ ਬਿਠਾ ਕੇ ‘ਉੱਚ ਦਾ ਪੀਰ’ ਬਣਾ ਕੇ ਦੂਰ ਤਕ ਛੱਡ ਕੇ ਆਉਂਦੇ ਹਾਂ। ਤੁਸੀਂ ਵੀ ਸਾਡੇ ਉੱਚ ਦੇ ਪੀਰ ਹੋ, ਤੁਸੀਂ ਵੀ ਚੋਲਾ ਪਾ ਲਓ।’’ ਗੁਰੂ ਜੀ ਨੇ ਕਿਹਾ, ‘‘ਚੋਲੇ ’ਤੇ ਲਲਾਰੀ ਕੋਲੋਂ ਨੀਲਾ ਰੰਗ ਕਰਵਾ ਲਿਆਓ।’’ ਜਦੋਂ ਗਨੀ ਖਾਂ ਤੇ ਨਬੀ ਖਾਂ ਲਲਾਰੀ ਕੋਲ ਰੰਗ ਕਰਵਾਉਣ ਗਏ ਤਾਂ ਉਸ ਨੇ ਕਿਹਾ ਕਿ ਮੱਟ ਵਿੱਚ ਰੰਗ ਮੁੱਕ ਚੁੱਕਾ ਹੈ। ਇਸ ਲਈ ਚੋਲੇ ਨੂੰ ਰੰਗ ਨਹੀਂ ਹੋ ਸਕਦਾ। ਗਨੀ ਖਾਂ ਤੇ ਨਬੀ ਖਾਂ ਨੇ ਇਸ ਬਾਰੇ ਵਾਪਸ ਆ ਕੇ ਗੁਰੂ ਸਾਹਿਬ ਨੂੰ ਦੱਸਿਆ। ਗੁਰੂ ਸਾਹਿਬ ਨੇ ਉਨ੍ਹਾਂ (ਗਨੀ ਖਾਂ ਤੇ ਨਬੀ ਖਾਂ) ਨੂੰ ਕਿਹਾ, ‘‘ਲਲਾਰੀ ਨੂੰ ਜਾ ਕੇ ਕਹੋ ਕਿ ਤੇਰੇ ਮੱਟ ਵਿੱਚ ਰੰਗ ਹੈ, ਤੂੰ ਮੱਟ ਨੂੰ ਪਾਣੀ ਨਾਲ ਭਰ ਕੇ ਵਾਹਿਗੁਰੂ ਦਾ ਨਾਂ ਲੈ ਕੇ ਚੋਲਾ ਵਿੱਚ ਪਾ ਦੇ।’’ ਜਦੋਂ ਲਲਾਰੀ ਨੇ ਗੁਰੂ ਜੀ ਦੇ ਬਚਨਾਂ ਅਨੁਸਾਰ ਚੋਲਾ ਮੱਟ ਵਿੱਚ ਪਾਇਆ ਤਾਂ ਚੋਲਾ ਰੰਗਿਆ ਗਿਆ। ਲਲਾਰੀ ਸਮਝ ਗਿਆ ਕਿ ਇਹ ਕੋਈ ਰੱਬ ਦਾ ਫ਼ਕੀਰ ਹੈ। ਉਸ ਨੇ ਆ ਕੇ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਦੱਸਿਆ ਕਿ ਉਸ ਦੇ ਕੋਈ ਔਲਾਦ ਨਹੀਂ ਹੈ ਤਾਂ ਗੁਰੂ ਜੀ ਨੇ ਉਸ ਨੂੰ ਆਸ਼ੀਰਵਾਰ ਦਿੱਤਾ ਕਿ ਉਸ ਦੇ ਘਰ ਪੁੱਤਰ ਹੋਵੇਗਾ। ਗੁਰੂ ਜੀ ਨੇ ਲਲਾਰੀ ਨੂੰ ਕਿਹਾ ਕਿ ਇਸ ਮੱਟ ਨੂੰ ਮੂਧਾ ਨਾ ਕਰੀਂ ਤੇ ਹਮੇਸ਼ਾ ਪਾਣੀ ਨਾਲ ਭਰ ਕੇ ਰੱਖੀਂ। ਵਾਹਿਗੁਰੂ ਦਾ ਨਾਂ ਲੈ ਕੇ ਜੋ ਵੀ ਰੰਗ ਸੋਚ ਕੇ ਇਸ ਵਿੱਚ ਪਾਵੇਂਗਾ, ਕੱਪੜਾ ਉਸੇ ਰੰਗ ਦਾ ਰੰਗਿਆ ਜਾਵੇਗਾ। ਇਸ ’ਤੇ ਸ਼ੰਕਾ ਨਾ ਕਰੀਂ ਤੇ ਨਾ ਹੀ ਇਸ ਦਾ ਭੇਤ (ਬੁਝਾਰਤ) ਕਿਸੇ ਨੂੰ ਦੱਸੀਂ। ਇਸ ਨਾਲ ਤੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ। ਗੁਰੂ ਜੀ ਦੀ ਕ੍ਰਿਪਾ ਨਾਲ ਲਲਾਰੀ ਦੇ ਘਰ ਪੁੱਤਰ ਪੈਦਾ ਹੋਇਆ। ਪੁੱਤਰ ਦੇ ਵੱਡਾ ਹੋਣ ’ਤੇ ਉਸ ਦਾ ਵਿਆਹ ਕੀਤਾ ਗਿਆ। ਲਲਾਰੀ ਦੀ ਨੂੰਹ ਨੇ ਮੱਟ ’ਤੇ ਸ਼ੰਕਾ ਕੀਤੀ ਤੇ ਮੱਟ ਨੂੰ ਖ਼ਾਲੀ ਕਰ ਕੇ ਮੂਧਾ ਕਰ ਦਿੱੱਤਾ ਤੇ ਉਸ ਦਾ ਭੇਤ ਵੀ ਆਮ ਲੋਕਾਂ ਨੂੰ ਦੱਸ ਦਿੱਤਾ। ਉਸ ਦਿਨ ਤੋਂ ਬਾਅਦ ਮੱਟ ਵਿੱਚੋਂ ਰੰਗ ਖ਼ਤਮ ਹੋ ਗਿਆ। ਗੁਰਦੁਆਰਾ ਚੁਬਾਰਾ ਸਾਹਿਬ ਵਿੱਚ ਉਹ ਮੱਟ ਸ਼ੀਸ਼ੇ ਦੇ ਫਰੇਮ ਵਿੱਚ ਜੜ੍ਹਤ ਹੈ। ਗੁਰਦੁਆਰਾ ਕਿਰਪਾਨ ਭੇਟ: ਇਹ ਗੁਰਦੁਆਰਾ ਮਾਛੀਵਾੜਾ-ਸਮਰਾਲਾ ਰੋਡ ’ਤੇ ਮਾਛੀਵਾੜਾ ਬੱਸ ਸਟੈਂਡ ਤੋਂ ਦੋ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਸ ਅਸਥਾਨ ’ਤੇ ਗੁਰੂ ਸਾਹਿਬ ਨੇ ਦਿਲਾਵਰ ਖਾਂ ਦੁਆਰਾ ਪਰੋਸਿਆ ਖਾਣਾ ਛਕਿਆ ਸੀ। ਭਾਈ ਸੰਤੋਖ ਸਿੰਘ ਅਨੁਸਾਰ ਦਿਲਾਵਰ ਖਾਂ ਨੇ ਚਮਕੌਰ ਦੀ ਜੰਗ ਵਿੱਚ ਆਪਣੀ ਜਾਨ ਬਚਾਉਣ ਲਈ ਉੱਚ ਦੇ ਪੀਰ ਅੱਗੇ ਪੰਜ ਸੌ ਅਸ਼ਰਫ਼ੀਆਂ (ਮੋਹਰਾਂ) ਦੀ ਮੰਨਤ ਮੰਨੀ ਸੀ। ਉਹ ਪੰਜ ਸੌ ਮੋਹਰਾਂ ਗੁਰੂ ਜੀ ਨੇ ਦਿਲਾਵਰ ਖਾਂ ਕੋਲੋਂ ਮੰਗ ਕੇ ਆਪਣੇ ਆਪ ਨੂੰ ‘ਉੱਚ ਦਾ ਪੀਰ’ ਸਿੱਧ ਕੀਤਾ ਸੀ। ਇਸ ਅਸਥਾਨ ’ਤੇ ਫ਼ੌਜ ਨੇ ਗੁਰੂ ਸਾਹਿਬ ਨੂੰ ਰੋਕਿਆ ਸੀ।
(ਚਲਦਾ)



Share On Whatsapp

Leave a comment


रागु सोरठि बानी भगत रविदास जी की ੴ सतिगुर प्रसादि ॥ दुलभ जनमु पुंन फल पाइओ बिरथा जात अबिबेकै ॥ राजे इंद्र समसरि ग्रिह आसन बिनु हरि भगति कहहु किह लेखै ॥१॥ न बीचारिओ राजा राम को रसु ॥ जिह रस अन रस बीसरि जाही ॥१॥ रहाउ ॥ जानि अजान भए हम बावर सोच असोच दिवस जाही ॥ इंद्री सबल निबल बिबेक बुधि परमारथ परवेस नही ॥२॥ कहीअत आन अचरीअत अन कछु समझ न परै अपर माइआ ॥ कहि रविदास उदास दास मति परहरि कोपु करहु जीअ दइआ ॥३॥३॥

अर्थ: राग सोरठि में भगत रविदास जी की बाणी। अकाल पुरख एक है और सतिगुरू की कृपा द्वारा मिलता है। यह मनुष्य जन्म बहुत मुश्किल से मिलता है, (पहले किए) भले कामों के फल स्वरूप हमें मिला है, परन्तु हमारी अज्ञानता में यह व्यर्थ ही जा रहा है, (हमने कभी सोचा ही नहीं कि) जे प्रभू की बंदगी से दूर रहे तो (देवतायों के) राजा इन्दर के स्वर्ग के महल भी किसी काम न आएंगे ॥१॥ (हम मायाधारी जीवों ने) जगत-प्रभू परमात्मा के नाम के उस आनंद को कभी नहीं विचारा, जिस आनंद की बरकत से (माया के) और सारे चस्के दूर हो जाते हैं ॥१॥ रहाउ ॥ (हे प्रभू!) जानते बुझते हुए भी हम पागल और मुर्ख बने हुए हैं, हमारी उम्र के दिन (माया की ही) अच्छी बुरी विचारों में बीत रहे हैं, हमारी काम-वाश़ना बढ रही है, विचार-शक्ति घट रही है, इस बात को हमने कभी नहीं सोचा की हमारी सब से बड़ी जरुरत क्या है ॥२॥ हम कहते कुछ हैं और करते कुछ ओर हैं, माया इतनी बलवान हो रही है कि हमें (अपनी मुर्खता की) समझ ही नहीं होती। (हे प्रभू!) तेरा दास रविदास कहता है – मैं अब इस (मुर्ख-पुने) से निरलेप हो गया हूँ, (मेरे अनजानपुने पर) गुस्सा ना करना और मेरी आत्मा पर मेहर करना ॥३॥३॥



Share On Whatsapp

Leave a comment




ਅੰਗ : 658

ਰਾਗੁ ਸੋਰਠਿ ਬਾਨੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਦੁਲਭ ਜਨਮੁ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਬੇਕੈ ॥ ਰਾਜੇ ਇੰਦ੍ਰ ਸਮਸਰਿ ਗ੍ਰਿਹ ਆਸਨ ਬਿਨੁ ਹਰਿ ਭਗਤਿ ਕਹਹੁ ਕਿਹ ਲੇਖੈ ॥੧॥ ਨ ਬੀਚਾਰਿਓ ਰਾਜਾ ਰਾਮ ਕੋ ਰਸੁ ॥ ਜਿਹ ਰਸ ਅਨ ਰਸ ਬੀਸਰਿ ਜਾਹੀ ॥੧॥ ਰਹਾਉ ॥ ਜਾਨਿ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ॥ ਇੰਦ੍ਰੀ ਸਬਲ ਨਿਬਲ ਬਿਬੇਕ ਬੁਧਿ ਪਰਮਾਰਥ ਪਰਵੇਸ ਨਹੀ ॥੨॥ ਕਹੀਅਤ ਆਨ ਅਚਰੀਅਤ ਅਨ ਕਛੁ ਸਮਝ ਨ ਪਰੈ ਅਪਰ ਮਾਇਆ ॥ ਕਹਿ ਰਵਿਦਾਸ ਉਦਾਸ ਦਾਸ ਮਤਿ ਪਰਹਰਿ ਕੋਪੁ ਕਰਹੁ ਜੀਅ ਦਇਆ ॥੩॥੩॥

ਅਰਥ: ਰਾਗ ਸੋਰਠਿ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਇਹ ਮਨੁੱਖਾ ਜਨਮ ਬੜੀ ਮੁਸ਼ਕਿਲ ਨਾਲ ਮਿਲਦਾ ਹੈ, (ਪਿਛਲੇ ਕੀਤੇ) ਭਲੇ ਕੰਮਾਂ ਦੇ ਫਲ ਵਜੋਂ ਅਸਾਨੂੰ ਮਿਲ ਗਿਆ, ਪਰ ਅਸਾਡੇ ਅੰਞਾਣਪੁਣੇ ਵਿਚ ਇਹ ਵਿਅਰਥ ਹੀ ਜਾ ਰਿਹਾ ਹੈ। (ਅਸਾਂ ਕਦੇ ਸੋਚਿਆ ਹੀ ਨਹੀਂ ਕਿ) ਜੇ ਪ੍ਰਭੂ ਦੀ ਬੰਦਗੀ ਤੋਂ ਵਾਂਜੇ ਰਹੇ ਤਾਂ (ਦੇਵਤਿਆਂ ਦੇ) ਰਾਜੇ ਇੰਦਰ ਦੇ ਸੁਰਗ ਵਰਗੇ ਭੀ ਮਹਿਲ ਮਾੜੀਆਂ ਕਿਸੇ ਕੰਮ ਨਹੀਂ ਹਨ ॥੧॥ (ਅਸਾਂ ਮਾਇਆ-ਧਾਰੀ ਜੀਵਾਂ ਨੇ) ਜਗਤ-ਪ੍ਰਭੂ ਪਰਮਾਤਮਾ ਦੇ ਨਾਮ ਦੇ ਉਸ ਆਨੰਦ ਨੂੰ ਨਹੀਂ ਕਦੇ ਵਿਚਾਰਿਆ, ਜਿਸ ਆਨੰਦ ਦੀ ਬਰਕਤਿ ਨਾਲ (ਮਾਇਆ ਦੇ) ਹੋਰ ਸਾਰੇ ਚਸਕੇ ਦੂਰ ਹੋ ਜਾਂਦੇ ਹਨ ॥੧॥ ਰਹਾਉ ॥ (ਹੇ ਪ੍ਰਭੂ!) ਜਾਣਦੇ ਬੁੱਝਦੇ ਹੋਏ ਭੀ ਅਸੀਂ ਕਮਲੇ ਤੇ ਮੂਰਖ ਬਣੇ ਹੋਏ ਹਾਂ, ਅਸਾਡੀ ਉਮਰ ਦੇ ਦਿਹਾੜੇ (ਮਾਇਆ ਦੀਆਂ ਹੀ) ਚੰਗੀਆਂ ਮੰਦੀਆਂ ਵਿਚਾਰਾਂ ਵਿਚ ਗੁਜ਼ਰ ਰਹੇ ਹਨ। ਅਸਾਡੀ ਕਾਮ-ਵਾਸ਼ਨਾ ਵਧ ਰਹੀ ਹੈ, ਵਿਚਾਰ-ਸ਼ਕਤੀ ਘਟ ਰਹੀ ਹੈ, ਇਸ ਗੱਲ ਦੀ ਅਸਾਨੂੰ ਕਦੇ ਸੋਚ ਹੀ ਨਹੀਂ ਫੁਰੀ ਕਿ ਅਸਾਡੀ ਸਭ ਤੋਂ ਵੱਡੀ ਲੋੜ ਕੀਹ ਹੈ ॥੨॥ ਅਸੀਂ ਆਖਦੇ ਹੋਰ ਹਾਂ ਤੇ ਕਰਦੇ ਕੁਝ ਹੋਰ ਹਾਂ, ਮਾਇਆ ਇਤਨੀ ਬਲਵਾਨ ਹੋ ਰਹੀ ਹੈ ਕਿ ਅਸਾਨੂੰ (ਆਪਣੀ ਮੂਰਖਤਾ ਦੀ) ਸਮਝ ਹੀ ਨਹੀਂ ਪੈਂਦੀ। (ਹੇ ਪ੍ਰਭੂ!) ਤੇਰਾ ਦਾਸ ਰਵਿਦਾਸ ਆਖਦਾ ਹੈ – ਮੈਂ ਹੁਣ ਇਸ (ਮੂਰਖ-ਪੁਣੇ) ਤੋਂ ਉਪਰਾਮ ਹੋ ਗਿਆ ਹਾਂ, (ਮੇਰੇ ਅੰਞਾਣਪੁਣੇ ਤੇ) ਗੁੱਸਾ ਨਾਹ ਕਰਨਾ ਤੇ ਮੇਰੀ ਆਤਮਾ ਉਤੇ ਮਿਹਰ ਕਰਨੀ ॥੩॥੩॥



Share On Whatsapp

Leave a Comment
SIMRANJOT SINGH : Waheguru Ji🙏🌹

रागु सोरठि बानी भगत रविदास जी की ੴ सतिगुर प्रसादि ॥ दुलभ जनमु पुंन फल पाइओ बिरथा जात अबिबेकै ॥ राजे इंद्र समसरि ग्रिह आसन बिनु हरि भगति कहहु किह लेखै ॥१॥ न बीचारिओ राजा राम को रसु ॥ जिह रस अन रस बीसरि जाही ॥१॥ रहाउ ॥ जानि अजान भए हम बावर सोच असोच दिवस जाही ॥ इंद्री सबल निबल बिबेक बुधि परमारथ परवेस नही ॥२॥ कहीअत आन अचरीअत अन कछु समझ न परै अपर माइआ ॥ कहि रविदास उदास दास मति परहरि कोपु करहु जीअ दइआ ॥३॥३॥

अर्थ: राग सोरठि में भगत रविदास जी की बाणी। अकाल पुरख एक है और सतिगुरू की कृपा द्वारा मिलता है। यह मनुष्य जन्म बहुत मुश्किल से मिलता है, (पहले किए) भले कामों के फल स्वरूप हमें मिला है, परन्तु हमारी अज्ञानता में यह व्यर्थ ही जा रहा है, (हमने कभी सोचा ही नहीं कि) जे प्रभू की बंदगी से दूर रहे तो (देवतायों के) राजा इन्दर के स्वर्ग के महल भी किसी काम न आएंगे ॥१॥ (हम मायाधारी जीवों ने) जगत-प्रभू परमात्मा के नाम के उस आनंद को कभी नहीं विचारा, जिस आनंद की बरकत से (माया के) और सारे चस्के दूर हो जाते हैं ॥१॥ रहाउ ॥ (हे प्रभू!) जानते बुझते हुए भी हम पागल और मुर्ख बने हुए हैं, हमारी उम्र के दिन (माया की ही) अच्छी बुरी विचारों में बीत रहे हैं, हमारी काम-वाश़ना बढ रही है, विचार-शक्ति घट रही है, इस बात को हमने कभी नहीं सोचा की हमारी सब से बड़ी जरुरत क्या है ॥२॥ हम कहते कुछ हैं और करते कुछ ओर हैं, माया इतनी बलवान हो रही है कि हमें (अपनी मुर्खता की) समझ ही नहीं होती। (हे प्रभू!) तेरा दास रविदास कहता है – मैं अब इस (मुर्ख-पुने) से निरलेप हो गया हूँ, (मेरे अनजानपुने पर) गुस्सा ना करना और मेरी आत्मा पर मेहर करना ॥३॥३॥



Share On Whatsapp

Leave a comment


ਅੰਗ : 658

ਰਾਗੁ ਸੋਰਠਿ ਬਾਨੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਦੁਲਭ ਜਨਮੁ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਬੇਕੈ ॥ ਰਾਜੇ ਇੰਦ੍ਰ ਸਮਸਰਿ ਗ੍ਰਿਹ ਆਸਨ ਬਿਨੁ ਹਰਿ ਭਗਤਿ ਕਹਹੁ ਕਿਹ ਲੇਖੈ ॥੧॥ ਨ ਬੀਚਾਰਿਓ ਰਾਜਾ ਰਾਮ ਕੋ ਰਸੁ ॥ ਜਿਹ ਰਸ ਅਨ ਰਸ ਬੀਸਰਿ ਜਾਹੀ ॥੧॥ ਰਹਾਉ ॥ ਜਾਨਿ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ॥ ਇੰਦ੍ਰੀ ਸਬਲ ਨਿਬਲ ਬਿਬੇਕ ਬੁਧਿ ਪਰਮਾਰਥ ਪਰਵੇਸ ਨਹੀ ॥੨॥ ਕਹੀਅਤ ਆਨ ਅਚਰੀਅਤ ਅਨ ਕਛੁ ਸਮਝ ਨ ਪਰੈ ਅਪਰ ਮਾਇਆ ॥ ਕਹਿ ਰਵਿਦਾਸ ਉਦਾਸ ਦਾਸ ਮਤਿ ਪਰਹਰਿ ਕੋਪੁ ਕਰਹੁ ਜੀਅ ਦਇਆ ॥੩॥੩॥

ਅਰਥ: ਰਾਗ ਸੋਰਠਿ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਇਹ ਮਨੁੱਖਾ ਜਨਮ ਬੜੀ ਮੁਸ਼ਕਿਲ ਨਾਲ ਮਿਲਦਾ ਹੈ, (ਪਿਛਲੇ ਕੀਤੇ) ਭਲੇ ਕੰਮਾਂ ਦੇ ਫਲ ਵਜੋਂ ਅਸਾਨੂੰ ਮਿਲ ਗਿਆ, ਪਰ ਅਸਾਡੇ ਅੰਞਾਣਪੁਣੇ ਵਿਚ ਇਹ ਵਿਅਰਥ ਹੀ ਜਾ ਰਿਹਾ ਹੈ। (ਅਸਾਂ ਕਦੇ ਸੋਚਿਆ ਹੀ ਨਹੀਂ ਕਿ) ਜੇ ਪ੍ਰਭੂ ਦੀ ਬੰਦਗੀ ਤੋਂ ਵਾਂਜੇ ਰਹੇ ਤਾਂ (ਦੇਵਤਿਆਂ ਦੇ) ਰਾਜੇ ਇੰਦਰ ਦੇ ਸੁਰਗ ਵਰਗੇ ਭੀ ਮਹਿਲ ਮਾੜੀਆਂ ਕਿਸੇ ਕੰਮ ਨਹੀਂ ਹਨ ॥੧॥ (ਅਸਾਂ ਮਾਇਆ-ਧਾਰੀ ਜੀਵਾਂ ਨੇ) ਜਗਤ-ਪ੍ਰਭੂ ਪਰਮਾਤਮਾ ਦੇ ਨਾਮ ਦੇ ਉਸ ਆਨੰਦ ਨੂੰ ਨਹੀਂ ਕਦੇ ਵਿਚਾਰਿਆ, ਜਿਸ ਆਨੰਦ ਦੀ ਬਰਕਤਿ ਨਾਲ (ਮਾਇਆ ਦੇ) ਹੋਰ ਸਾਰੇ ਚਸਕੇ ਦੂਰ ਹੋ ਜਾਂਦੇ ਹਨ ॥੧॥ ਰਹਾਉ ॥ (ਹੇ ਪ੍ਰਭੂ!) ਜਾਣਦੇ ਬੁੱਝਦੇ ਹੋਏ ਭੀ ਅਸੀਂ ਕਮਲੇ ਤੇ ਮੂਰਖ ਬਣੇ ਹੋਏ ਹਾਂ, ਅਸਾਡੀ ਉਮਰ ਦੇ ਦਿਹਾੜੇ (ਮਾਇਆ ਦੀਆਂ ਹੀ) ਚੰਗੀਆਂ ਮੰਦੀਆਂ ਵਿਚਾਰਾਂ ਵਿਚ ਗੁਜ਼ਰ ਰਹੇ ਹਨ। ਅਸਾਡੀ ਕਾਮ-ਵਾਸ਼ਨਾ ਵਧ ਰਹੀ ਹੈ, ਵਿਚਾਰ-ਸ਼ਕਤੀ ਘਟ ਰਹੀ ਹੈ, ਇਸ ਗੱਲ ਦੀ ਅਸਾਨੂੰ ਕਦੇ ਸੋਚ ਹੀ ਨਹੀਂ ਫੁਰੀ ਕਿ ਅਸਾਡੀ ਸਭ ਤੋਂ ਵੱਡੀ ਲੋੜ ਕੀਹ ਹੈ ॥੨॥ ਅਸੀਂ ਆਖਦੇ ਹੋਰ ਹਾਂ ਤੇ ਕਰਦੇ ਕੁਝ ਹੋਰ ਹਾਂ, ਮਾਇਆ ਇਤਨੀ ਬਲਵਾਨ ਹੋ ਰਹੀ ਹੈ ਕਿ ਅਸਾਨੂੰ (ਆਪਣੀ ਮੂਰਖਤਾ ਦੀ) ਸਮਝ ਹੀ ਨਹੀਂ ਪੈਂਦੀ। (ਹੇ ਪ੍ਰਭੂ!) ਤੇਰਾ ਦਾਸ ਰਵਿਦਾਸ ਆਖਦਾ ਹੈ – ਮੈਂ ਹੁਣ ਇਸ (ਮੂਰਖ-ਪੁਣੇ) ਤੋਂ ਉਪਰਾਮ ਹੋ ਗਿਆ ਹਾਂ, (ਮੇਰੇ ਅੰਞਾਣਪੁਣੇ ਤੇ) ਗੁੱਸਾ ਨਾਹ ਕਰਨਾ ਤੇ ਮੇਰੀ ਆਤਮਾ ਉਤੇ ਮਿਹਰ ਕਰਨੀ ॥੩॥੩॥



Share On Whatsapp

Leave a Comment
SIMRANJOT SINGH : Waheguru Ji🙏🌹



ਬੀਬੀ ਨਿਰਭੈ ਕੌਰ ਇਕ ਮਹਾਨ ਸੂਰਬੀਰ ਸਿੰਘਣੀ ਹੋਈ ਹੈ । ਜਿਹੜੀ ਕਰਤਾਰਪੁਰ ਵਿਚ ਇਕ ਪੂਰਨ ਮਰਦਾਵੇਂ ਪਹਿਰਾਵੇ ਵਿਚ ਰਹਿ ਕੇ ਤੁਰਕਾ ਨਾਲ ਲੋਹਾ ਲੈਂਦੀ ਰਹੀ । ਇਕ ਵਾਰ ਰਾਤ ਇਸ ਨੂੰ ਦੋ ਮੁਗਲਾਂ ਲਲਕਾਰਿਆ । ਇਸ ਨੇ ਲਲਕਾਰਨ ਵਾਲੇ ਦੇ ਫੁਰਤੀ ਨਾਲ ਆਪਣੀ ਸ੍ਰੀ ਸਾਹਿਬ ਮਿਆਨੋ ਕੱਢ ਉਸ ਦੀ ਬਾਂਹ ਵੱਢ ਦਿੱਤੀ ਦੂਜਾ ਡਰਦਾ ਭੱਜ ਗਿਆ ਜਦੋਂ ਜਹਾਨ ਖਾਂ ਤੇ ਨਾਸਰ ਅਲੀ ਫੌਜਦਾਰ ਜਲੰਧਰ ਨੇ ਕਰਤਾਰਪੁਰ ਹਮਲਾ ਕਰ ਕੇ ਗੁਰਦੁਆਰਾ ਥੰਮ ਸਾਹਿਬ ਵੀ ਸਾੜ ਦਿੱਤਾ ਤੇ ਸ਼ਹਿਰ ਵਿਚ ਕਤਲੇਆਮ ਦਾ ਹੁਕਮ ਦਿੱਤਾ ਮਾਸੂਮ ਤੇ ਨਿਰਦੋਸ਼ੇ ਮੌਤ ਦਾ ਘਾਟ ਉਤਾਰੇ ਜਾ ਰਹੇ ਸਨ । ਨਿਰਭੈ ਕੌਰ ਨੇ ਆਪਣੀ ਵਿਆਹੀ ਜਾ ਰਹੀ ਸਹੇਲੀ ਨੂੰ ਜਰਵਾਨਿਆਂ ਕੋਲੋਂ ਬਚਾ ਕੇ ਆਪਣੇ ਘੋੜੇ ਤੇ ਚੜਾ ਜਰਵਾਨਿਆਂ ਨੂੰ ਚੀਰਦੀ ਸੁਰੱਖਿਅਤ ਥਾਂ ਲੈ ਗਈ । ਹੋਰ ਇਸਤ੍ਰੀਆਂ ਨੂੰ ਵੀ ਆਪਣੇ ਵਾਂਗ ਸ਼ਸਤਰ ਵਿਦਿਆ ਦੇ ਸਿੱਘਣੀਆਂ ਨੇ ਜਰਵਾਨਿਆਂ ਦਾ ਟਾਕਰਾ ਕੀਤਾ ।
ਬੀਬੀ ਨਿਰਭੈ ਕੌਰ ਸ : ਜੰਗ ਬਹਾਦਰ ਸਿੰਘ ਦੇ ਘਰ ਮਾਤਾ ਦਾਤਾਰ ਕੌਰ ਦੀ ਕੁਖੋਂ ਕਰਤਾਰਪੁਰ ( ਜਲੰਧਰ ) ਵਿਚ ਪੈਦਾ ਹੋਈ । , ਜੰਗ ਬਹਾਦਰ ਸਿੰਘ ਬਾਬਾ ਵਡਭਾਗ ਸਿੰਘ ਸੋਢੀ ( ਜਿਹੜਾ ਬਾਬਾ ਗੁਰਦਿੱਤਾ ਜੀ ਦੀ ਛੇਵੀਂ ਪੀੜੀ ਤੇ ਸੀ ) ਦੀ ਸੈਨਾ ਵਿਚ ਇਕ ਨਾਮਵਰ ਸੂਰਬੀਰ ਸੈਨਿਕ ਸੀ । ਨਿਰਭੈ ਕੌਰ ਤੋਂ ਵੱਡੇ ਦੋ ਇਸ ਦੇ ਭਰਾ ਰੱਬ ਨੂੰ ਪਿਆਰੇ ਹੋ ਚੁੱਕੇ ਸਨ । ਪਰ ਪਰਮਾਤਮਾ ਨੇ ਇਸ ਦੇ ਹੋਰ ਕੋਈ ਵੀ ਨਾ ਦਿੱਤਾ । ਨਿਰਭੈ ਨੂੰ ਮਾਂ ਪਿਉ ਨੇ ਪੁੱਤਾਂ ਵਾਂਗ ਲਾਡਾਂ ਨਾਲ ਪਾਲਿਆ । ਜਦੋਂ ਇਹ ਵੱਡੀ ਹੋਈ ਤਾਂ ਇਸ ਨੂੰ ਅੰਮ੍ਰਿਤ ਛਕਾ ਕੇ ਮਰਦਾਵੇਂ ਲਿਬਾਸ ਵਿਚ ਤਿਆਰ ਬਰ ਤਿਆਰ ( ਸਿੰਘਾਂ ਵਾਂਗ ਤਿੰਨ ਫੁਟੀ ਕਿਰਪਾਨ ਗਾਤਰੇ ਵਿਚ ਰੱਖਦੀ ) । ਇਸ ਦਾ ਪਿਤਾ ਵਾਹੀ ਦਾ ਕੰਮ ਵੀ ਕਰਦਾ । ਜੇ ਲੋੜ ਪਵੇ ਤਾਂ ਸਿੰਘ ਮਹਿੰਮਾ ਤੇ ਵੀ ਲੈ ਜਾਂਦਾ । ਤੇ ਪਿਛੋਂ ਨਿਰਭੈ ਮੁੰਡਿਆਂ ਵਾਂਗ ਸਾਰਾ ਘਰ ਦਾ ਕੰਮ ਕਰਦੀ । ਹੱਲ ਵੀ ਵਾਹ ਲੈਂਦੀ ਮੱਝਾਂ ਦਾ ਦੁੱਧ ਚੁੰਘ ਚੁੰਘ ਲਗਰ ਵਾਂਗ ਵਧ ਪੌਣੇ ਛੇ ਫੁਟ ਜੁਆਨ ਹੋ ਪਿਤਾ ਨੇ ਸ਼ਸਤਰ ਵਿਦਿਆ ਦੀ ਸਿਖਿਆ ਵੀ ਦਿੱਤੀ । ਜੰਗਲ ਵਿਚ ਜਾ ਕੇ ਨਿੱਕੇ ਰੁੱਖਾਂ ਨੂੰ ਕਿਰਪਾਨ ਨਾਲ ਕੱਟ ਕੇ ਖੇਡਾਂ ਕਰਦੀ । ਚੁੰਗੀਆਂ ਲਾਉਂਦੀ ਫਿਰਦੀ । ਇਕ ਦਿਨ ਕਿਤੇ ਪੱਠੇ ਲੈ ਕੇ ਕਾਫੀ ਕਵੇਲੇ ਆਈ ਤਾਂ ਮਾਂ ਨੇ ਕਹਿ ਦਿੱਤਾ “ ਪੁੱਤਰਾ ਤੈਨੂੰ ਪਤਾ ਹੈ ਕਿ ਕਾਂ ਦਾ ਰਾਜ ਹੈ ਉਹ ਕੁੱਤਿਆਂ ਵਾਂਗ ਹਰਲ ਹਰਲ ਕਰਦੇ ਫਿਰਦੇ ਹਨ । ਤੇਰਾ ਪਿਉ ਘਰ ਨਹੀਂ ਹੈ । ਇਸ ਤਰਾਂ ਕਵੇਲੇ ਆਉਣਾ ਚੰਗਾ ਨਹੀਂ ਹੈ । ਅੱਗੇ ਤੋਂ ਵੇਲੇ ਸਿਰ ਪੱਠੇ ਲੈ ਕੇ ਆਇਆ ਕਰ । ਮਾਤਾ ਦੇ ਇਹ ਬੋਲ ਸੁਣ ਕੇ ਨਿਰਭੈ ਨੇ ਨਿਰਭੈ ਹੋ ਕੇ ਕਿਹਾ। ਦਸਮੇਸ਼ ਜੀ ਦਾ ਅੰਮ੍ਰਿਤ ਛਕਿਆ ਹੈ । ਘੋੜ ਸਵਾਰੀ , ਗੱਤਕਾ ਤੇਗ ਚਲਾਉਣੀ , ਨੇਜ਼ਾ ਬਰਛਾ ਚਲਾਉਣ , ਚੱਕਰ ਛੱਡਣਾ ਆਦਿ ਸਾਰੇ ਸ਼ਸਤਰਾਂ ਦੀ ਸਿਖਿਆ ਪਿਤਾ ਜੀ ਨੇ ਦਿੱਤੀ ਹੈ । ਗੁਰ ਜੀ ਹਰ ਸਮੇਂ ਮੇਰੇ ਅੰਗ ਸੰਗ ਹਨ । ਮੈਨੂੰ ਭੈਅ ਤੇ ਫਿਕਰ ਕਿਸ ਗੱਲ ਦਾ ਹੈ । ਉਹ ਆਪ ਮੇਰੀ ਰੱਖਿਆ ਕਰ ਰਿਹਾ ਹੈ , ਤੂੰ ਫਿਕਰ ਨਾ ਕਰ । ਨਿਰਭੈ ਬਾਈ ਸਾਲਾਂ ਦੀ ਸ਼ੈਲ ਸੁਣਖੀ ਮੁਟਿਆਰ ਹੋ ਗਈ ਹੈ । ਇਸ ਦੀਆਂ ਸਖੀਆਂ ਸਹੇਲੀਆਂ ਵੀ ਇਸ ਕੋਲੋਂ ਕੁਝ ਸ਼ਸਤਰ ਚਲਾਉਣੇ ਸਿੱਖ ਗਈਆਂ ਹਨ । ਇਸ ਨੂੰ ਮਖੌਲ ਕਰਦੀਆਂ ਹਨ ਕਿ “ ਸ਼ਾਂਤੀ ਭੈਣ ਕਿਸੇ ਸੈਨਾਪਤੀ ਨਾਲ ਵਿਆਹੀ ਜਾਵੇ ਤਾਂ ਚੰਗਾ ਹੈ । ਹੁਣ ਜੰਗਲਾਂ ਵਿਚ ਬੂਟੇ ਦੇ ਸਿਰ ਕਟਦੀ ਹੈ । ਕਿਤੇ ਆਪਣੇ ਸੈਨਾਪਤੀ ਨਾਲ ਮੁਹਿਮਾਂ ਤੇ ਜਾ ਕੇ ਇਸ ਤਰ੍ਹਾਂ ਤੁਰਕਾਂ ਦੇ ਸਿਰ ਕੱਟੇ । ਨਿਰਭੈ ਕੌਰ ਦਾ ਪਿਤਾ ਜੀ ਫੌਜ ਵਿਚ ਇੱਜ਼ਤ ਮਾਨ ਪਾਉਂਦੇ ਸਨ । ਵਾਹੀ ਕਰਨ ਲਈ ਖੁਲੀ ਜ਼ਮੀਨ ਦਿੱਤੀ ਹੋਈ ਸੀ । ਘਰ ਵੀ ਬੜਾ ਚੰਗਾ ਪੱਕਾ ਬਣਾ ਕੇ ਦਿੱਤਾ ਹੋਇਆ ਸੀ । ਨਿਰਭੈ ਕੌਰ ਦਾ ਵਿਆਹ ਇਕ ਛੇ ਫੁੱਟ ਜੁਆਨ ਸੈਲ ਸ਼ਬੀਲੇ ਸੈਨਿਕ ਹਰਬੇਲ ਸਿੰਘ ਸਪੁੱਤਰ ਝੰਡਾ ਸਿੰਘ ਨਾਲ ਪੂਰਨ ਗੁਰ ਮਰਯਾਦਾ ਨਾਲ ਕਰ ਦਿੱਤਾ । ਇਹ ਪਿਉ ਪੁੱਤਰ ਵੀ ਸਿੱਖ ਸੈਨਾ ਵਿਚ ਸਨ । ਏਥੇ ਕਰਤਾਰਪੁਰ ਪੂਰਨ ਬ੍ਰਹਮ ਗਿਆਨੀ ਮਹਾਂ ਪੁਰਸ਼ ਅੱਛਣ ਸ਼ਾਹ ਦੀ ਧਰਮਸਾਲ ਤੇ ਡੇਰਾ ਸੀ । ਇਹ ਮਹਾਂਪੁਰਸ਼ ਏਥੋਂ ਇਹ ਕਹਿ ਕੇ ਤੁਰ ਪਿਆ ਕਿ ਹੁਣ ਕਰਤਾਰਪੁਰ ਪਰਲੇ ਆਉਣ ਵਾਲੀ ਹੈ । ਮੈਂ ਇਹ ਵੇਖ ਕੇ ਜਰ ਨਹੀਂ ਸਕਦਾ । ਇਸ ਲਈ ਮੈਂ ਏਥੇ ਨਹੀਂ ਰਹਾਂਗਾ । ਹੋਰ ਜਿਹੜਾ ਵੀ ਏਥੇ ( ਡੇਰੇ ) ਆ ਜਾਏਗਾ ਉਸ ਦਾ ਵਾਲ ਵਿੰਗਾ ਨਹੀਂ ਹੋਏਗਾ । ‘ ‘ ਇਸ ਡੇਰੇ ਵਿਚ ਮੱਝਾਂ ਗਾਵਾਂ ਸਨ । ਹਰ ਸਮੇਂ ਆਏ ਗਏ ਲਈ ਲੰਗਰ ਚਲਦਾ ਰਹਿੰਦਾ ਸੀ । ਸਭ ਵਰਤੋਂ ਦੀਆਂ ਵਸਤੂਆਂ ਬਣਾਈਆਂ ਹੋਈਆ ਸਨ । ਸਭ ਕੁਝ ਤਿਆਗ ਡੇਰਾ ਭਾਈ ਭਾਗ ਜੀ ਨੂੰ ਸੌਂਪ ਹੱਥ ਇਕ ਕਰਮੰਡਲ ਤੇ ਮੋਢੇ ਤੇ ਕੰਬਲੀ ਪਾ ਕਰਤਾਰ ਪੁਰ ਨੂੰ ਅਲਵਿਦਾ ਕਹਿ ਤੁਰ ਪਿਆ ਸਾਰੇ ਸ਼ਹਿਰ ਵਿਚ ਆਪ ਦਾ ਬੜਾ ਸਤਿਕਾਰ ਕੀਤਾ ਜਾਂਦਾ ਸੀ । ਸਾਰੇ ਲੋਕਾਂ ਆਪ ਨੂੰ ਰੋਕਣ ਦਾ ਯਤਨ ਕੀਤਾ ਪਰ ਨਾ ਰੁਕਿਆ ਹੋਰ ਵੀ ਅਨੇਕ ਸਾਧੂ ਨਾਲ ਤੁਰ ਪਏ । ਕਈ ਸਿਦਕਵਾਨ ਏਥੇ ਭਾਈ ਭਾਗ ਜੀ ਨਾਲ ਰਹਿ ਪਏ । ਨਿਰਭੈ ਕੌਰ ਦੋ ਵੇਲੇ ਨਿੱਤਨੇਮ ਕਰਦੀ ਤੇ ਜਦੋਂ ਆਪਣੇ ਤੇ ਪਿਤਾ ਜੀ ਦੇ ਸ਼ਸਤਰ ਸਾਫ ਕਰਦੀ ਤੇ ਇਨਾਂ ਦੀ ਉਪਮਾ ਵਿਚ ਹੇਠ ਲਿਖਿਆ ਸਲੋਕ ਪੜਦੀ । ਨਮੋਂ ਬਾਣ ਬਾਣੰ । ਨਿਰਭਰਜਾਣੰ ਨਮੋ ਦੇਵ ਦੇਵੰ । ਭਵਾਣੰ ਭਵਾਅੰ ॥ ਸਿੱਖਾਂ ਨੇ ਅਬਦਾਲੀ ਨੂੰ ਵਾਪਿਸ ਜਾਂਦਿਆਂ ਨੇ ਲੁਟਿਆ ਵੀ ਤੇ ਹਿੰਦੂ ਬੀਬੀਆਂ ਉਸ ਦੀ ਕੈਦ ਚੋਂ ਛੁਡਾ ਕੇ ਉਨ੍ਹਾਂ ਦੇ ਘਰੀ ਪੁਚਾਇਆ ਸੀ । ਸਿੱਖਾਂ ਜੰਗਲਾਂ ਵਿਚ ਜਾ ਲੁਕਦੇ । ਨਸਰ ਅਲੀ ਫੋਜਦਾਰ ਜਲੰਧਰ ਨੇ ਜਹਾਨ ਖਾਂ ਸੂਬਾ ਲਾਹੋਰ ਨੂੰ ਕਰਤਾਰਪੁਰ ਤੇ ਚੜਾਈ ਕਰਨ ਲਈ ਸੱਦ ਭੇਜਿਆ । ਰਾਹ ਵਿੱਚ ਲੁੱਟ ਮਾਰ ਕਰਦਾ ਲਾਹੌਰ ਤੋਂ ਤੁਰ ਪਿਆ । ਕਰਤਾਰਪੁਰ ਅਮਨ ਅਮਾਨ ਵੱਸਦਾ ਕਿਸੇ ਨੂੰ ਕੋਈ ਪਤਾ ਨਹੀਂ ਕਿ ਕੀ ਵਾਪਰਨ ਵਾਲਾ ਹੈ ਸਵਾਏ ਉਸ ਮਹਾਂ ਪੁਰਸ਼ ਦੇ ਜਿਹੜਾ ਛਡ ਕੇ ਚਲਾ ਗਿਆ ਹੈ । ਬਾਬਾ ਵਡਭਾਗ ਸਿੰਘ ਆਪਣਾ ਪਰਿਵਾਰ ਪਹਾੜਾਂ ਵਿਚ ਸੁਰੱਖਿਅਤ ਥਾਂ ਭੇਜ ਦਿੱਤਾ ਸੀ ਤੇ ਆਪਣੇ ਕੁਝ ਨਾਮਵਰ ਸਿੰਘਾਂ ਨੂੰ ਲੈ ਕਿਲਾ ਛੱਡ ਚਲਾ ਗਿਆ । ਵਡਭਾਗ ਸਿੰਘ ਦੀ ਸੈਂਕੜਿਆਂ ਦੀ ਗਿਣਤੀ ਦੀ ਫੌਜ ਤੀਹ ਪੈਂਤੀ ਹਜਾਰ ਧਾੜਵੀਆਂ ਅੱਗੇ ਕਿਵੇਂ ਟਿੱਕ ਸਕਦੀ ਸੀ । ਕਾਫੀ ਸਿੱਖ ਸ਼ਹੀਦ ਹੋ ਗਏ । ਸ਼ਿਵ ਦਿਆਲ ਉਸ ਵੇਲੇ ਕਰਤਾਰਪੁਰ ਦਾ ਪ੍ਰਸਿੱਧ ਹਟਵਾਣੀਆਂ ਤੇ ਸ਼ਾਹੂਕਾਰ ਸੀ । ਗੁਰਦੁਆਰਾ ਸਾਹਿਬ ਦੇ ਕਿਲ੍ਹੇ ਹੇਠ ਇਸ ਦਾ ਹੱਟ ਸੀ । ਸ਼ਿਵ ਦਿਆਲ ਦੇ ਪੰਜ ਪੁੱਤਰ ਤੇ ਦੋ ਧੀਆਂ ਸਨ । ਇਸ ਦੀ ਵੱਡੀ ਲੜਕੀ ਕਾਂਤਾ ਦਾ ਵਿਆਹ ਰਚਿਆ ਹੋਇਆ । ਅੱਧੀ ਰਾਤ ਤੱਕ ਇਸਤਰੀਆਂ ਵਿਆਹ ਦੇ ਗੀਤ ਗਾਉਂਦੀਆਂ ਰਹੀਆਂ । ਨਿਰਭੈ ਕੌਰ ਜਿਹੜੀ ਆਪਣੇ ਸਹੇਲੀ ਦੇ ਵਿਆਹ ਦੇ ਗੀਤਾਂ ਵਿਚੋਂ ਵਿਹਲੀ ਹੋ ਕੇ ਘਰ ਜਾ ਰਹੀ ਸੀ ਤਾਂ ਦੇ ਮੁਗਲ ਜ਼ਾਦਿਆਂ ਇਸੇ ਵੇਲੇ ਇਕੱਲੀ ਜਾਂਦਿਆ ਵੇਖ ਲਲਕਾਰਿਆ ਤੇ ਕਿਹਾ ਕਿ ਜਾਣੇ ਨਾ ਪਾਏ ਨਿਰਭੈ ਕੌਰ ਨੇ ਫੁਰਤੀ ਨਾਲ ਆਪਣੀ ਸ੍ਰੀ ਸਾਹਿਬ ਕੱਢ ਲਲਕਾਰਨ ਵਾਲੇ ਦੀ ਬਾਂਹ ਲਾਹ ਸੁੱਟੀ ਉਹ ਚੀਕਾਂ ਮਾਰਦਾ ਭੱਜ ਗਿਆ । ਦੂਜਾ ਵੀ ਪਿਛੇ ਹਰਨ ਹੋ ਗਿਆ । ਨਿਡਰ ਸ਼ੀਹਣੀ ਜਦੋ ਲਹੂ ਭਿਜੀ ਕਿਰਪਾਨ ਨਾਲ ਘਰ ਪੁੱਜੀ ਤਾਂ ਮਾਂ ਪਿਓ ਇਹ ਵੇਖ ਕੇ ਹੈਰਾਨ ਹੋ ਗਏ । ਤੇ ਪਿਤਾ ਜੀ ਪੁਛਿਆ “ ਪੁੱਤਰੀ ਇਹ ਕੀ ਭਾਣਾ ਵਰਤਾ ਆਈ ਇਸ ਵੇਲੇ । ਨਿਰਭੈ ਨੇ ਪਿਤਾ ਜੀ ਨੂੰ ਕਿਹਾ “ ਦੋ ਕੁੱਤੇ ਭੌਕੇ ਸਨ ਇਕ ਨੂੰ ਸੋਧਾ ਲਾ ਦਿੱਤਾ ਹੈ ਤੇ ਦੂਜਾ ਭੱਜਣ ਵਿੱਚ ਸਫਲ ਹੋ ਗਿਆ ਹੈ । ‘ ‘ ਪਿਤਾ ਜੀ ਕਿਹਾ “ ਪੁਤਰੀ ! ਮੈ ਆਪਣੀ ਸੂਰਬੀਰ ਪੁਤਰੀ ਤੋਂ ਇਹੋ ਹੀ ਆਸ ਰਖਦਾ ਸਾਂ ਇਕ ਸਿੱਖ ਬੱਚੀ ਨੂੰ ਤੁਰਕਾਂ ਤੋਂ ਆਪਣੀ ਰਾਖੀ ਆਪ ਹੀ ਕਰਨੀ ਚਹੀਦੀ ਹੈ । ਉਦੋਂ ਤੁਰਕਾਂ ਦੇ ਬੱਚੇ ਬੜੇ ਭੂਤਰੇ ਫਿਰਦੇ ਸਨ । ਹਿੰਦੂ ਇਸਤਰੀਆਂ ਨੂੰ ਡੋਲਿਆਂ ਚੋਂ ਕੱਢ ਕੇ ਲੈ ਜਾਂਦੇ ਸਨ । ਅਗਲੇ ਦਿਨ ਬਰਾਤ ਆਈ ਹੋਈ ਸੀ । ਸਾਰੇ ਸਾਕ ਸੰਬੰਧੀ ਇਕੱਠੇ ਹੋਏ ਪਏ ਸਨ । ਹਿੰਦੂਆਂ ਦੇ ਫੇਰੇ ਸਵੇਰੇ ਚਾਰ ਵਜੇ ਹੁੰਦੇ ਹਨ । ਸਾਰੀ ਰਾਤ ਹਵਨ ਹੁੰਦਾ ਰਿਹਾ । ਸ਼ਿਵ ਦਿਆਲ ਦੇ ਮਿਲਤ ਗਿਲਤ ਬਹੁਤ ਸੀ ਇਸ ਲਈ ਅੱਧੇ ਸ਼ਹਿਰੀ ਦੀਆਂ ਇਸਤਰੀਆਂ ਵੀ ਜੰਝ ਵੇਖਣ ਆਈਆਂ ਹੋਈਆਂ ਸਨ । ਨਿਰਭੈ ਪੂਰੇ ਸ਼ਸ਼ਤਰ ਬੱਧ ਮਰਦਾਵੇਂ ਲਿਬਾਸ ਹੋਣ ਕਰਕੇ ਹਰ ਇਕ ਦੀ ਰੁਚੀ ਨੂੰ ਆਕਰਸ਼ਤ ਕਰ ਰਹੀ ਸੀ । ਫੇਰਿਆਂ ਦੀ ਰਸਮ ਸਮਾਪਤ ਹੋਣ ਹੀ ਵਾਲੀ ਸੀ ਕਿ ਸ਼ਹਿਰ ਵਿਚ ਬੜਾ ਰੌਲਾ ਜਿਹਾ ਮਚਿਆ । ਠਾਹ ਠਾਹ ਦੀ ਆਵਾਜ ਵੀ ਆਈ । ਕੁੱਤੇ ਭੌਕਣ ਲੱਗੇ । ਖੇਤੇ ਵੀ ਹੀਘਣ ਲੱਗੇ । ਲੁਟੇ ਗਏ ਮਾਰੇ ਦੀਆਂ ਆਵਾਜਾਂ ਉਚੀਆਂ ਹੋਈਆਂ । ਤੁਰਕਾਂ ਨੇ ਕਰਤਾਰਪੁਰ ਘੇਰਾ ਪਾ ਲਿਆ । ਉਧਰੋਂ ਬਾਬਾ ਵਡਭਾਗ ਸਿੰਘ ਨੇ ਆਪਣੇ ਕਿਲੇ ਤੋਂ ਤੇ ਦਾਗੀਆਂ । ਭਜਦੌੜ ਮੱਚ ਗਈ । ਲੋਕਾਂ ਡਰਦਿਆਂ ਕਿ ਤੁਰਕ ਨਾ ਲੈ ਜਾਣ ਆਪਣੀਆਂ ਧੀਆਂ ਭੈਣਾਂ ਭੜੋਲਿਆ ਵਿੱਚ ਲੁਕਾ ਦਿੱਤੀਆਂ । ਜਹਾਨ ਖਾਂ ਤੇ ਨਾਸਰ ਅੱਲੀ ਨੇ ਸਾਰੇ ਕਰਤਾਰਪੁਰ ਵਿਚ ਇਕ ਵੱਜੋਂ ਕਤਲੇਆਮ ਦਾ ਹੁਕਮ ਦੇ ਦਿੱਤਾ ।
ਖੁਸ਼ੀ ਦੀ ਜਿੱਤ ਵਿਚ ਜਹਾਂ ਖਾਂ ਤੇ ਫੌਜਦਾਰ ਨਾਸਰ ਅੱਲੀ ਸ਼ਰਾਬ ਦੀ ਬਦਮਸਤੀ . ਵਿੱਚ ਬੱਕਰੇ ਖਾ ਨਸ਼ੇ ਵਿਚ ਅੰਨੇ ਹੋਏ ਪਏ ਹਨ । ਸਿਪਾਹੀਆਂ ਨੇ ਸ਼ਹਿਰ ਵਿਚੋਂ ਕੁਝ ਮੁਟਿਆਰਾਂ ਧੂਹ ਕੇ ਬਾਹਰ ਇਕ ਤੰਬੂ ਵਿਚ ਲਿਆ ਸੁੱਟੀਆਂ । ਇਕ ਸਿਪਾਹੀ ਪਹਿਰੇ ਤੇ ਲਾ ਆਪ ਚਲੇ । ਗਏ । ਦੋਵੇਂ ਹਾਕਮ ਨਸ਼ੇ ਵਿਚ ਗੁੱਟ ਪਏ ਹਨ । ਇਕ ਬੀਬੀ ਨੇ ਤਾੜ ਕੇ ਬੜੀ ਫੁਰਤੀ ਪਹਿਰੇਦਾਰ ਪਾਸੋਂ ਉਸਦੀ ਤਲਵਾਰ ਖੋਹ ਕੇ ਇਕ ਦਮ ਉਸ ਦਾ ਗਾਟਾ ਲਾ ਤੰਬੂ ਵਿਚੋਂ ਭਜ ਕੇ ਭਾਈ ਅੱਡਣ ਸ਼ਾਹ ਦੇ ਡੇਰੇ ਜਾ ਵੜੀਆਂ । ਇਹ ਉਹੋ ਬੀਬੀ ਸੀ ਜਿਹੜੀ ਨਿਰਭੈ ਪਾਸੋਂ ਸ਼ਸਤਰ ਸਿੱਖਦੀ ਹੁੰਦੀ ਸੀ । ਇਹ ਦੋ ਹੋਰਾਂ ਨੂੰ ਵੀ ਨਾਲ ਛੁਡਾ ਕੇ ਲੈ ਗਈ । ਜਦੋਂ ਸਿਪਾਹੀ ਹੋਰ ਔਰਤਾਂ ਆਪਣੇ ਹਾਕਮਾਂ ਨੂੰ ਖੁਸ਼ ਕਰਨ ਲਈ ਲੈ ਕੇ ਆਏ ਤਾਂ ਪਹਿਰੇਦਾਰ ਨੂੰ ਮਰਿਆ ਵੇਖ ਉਹ ਕੈਦਣਾ ਭੱਜ ਗਈਆਂ ਵੇਖ ਬੜੇ ਹੈਰਾਨ ਹੋਏ । ਹੁਣ ਸ਼ਹਿਰ ਵਿਚ ਰੋਲਾ ਪੈ ਗਿਆ ਕਿ ਖੂਹਾਂ ਦਾ ਪਾਣੀ ਖਤਮ ਹੋ ਗਿਆ । ਤੁਰਕ ਤਿਆਏ ਤੜਪਣ ਲੱਗੇ ਪਾਣੀ ਕਿਤੋਂ ਨਾਂ ਮਿਲੇ।ਇਹ ਸਾਰਾ ਪਾਣੀ ਗੁਰਦੁਆਰਾ ਥੰਮ ਸਾਹਿਬ ਸਾੜਣ ਉਪਰੰਤ ਖਤਮ ਹੋਇਆ ਗੁਰਦੁਆਰੇ ਲਾਗੇ ਸਾਰੇ ਮਕਾਨ ਵੀ ਸਾੜ ਕੇ ਸਵਾਹ ਕਰ ਦਿੱਤੇ ਗਏ । ਮਾਰੇ ਜਾ ਰਹੇ ਲੋਕਾਂ ਦੀ ਚੀਖੋ ਪੁਕਾਰ ਹੋ ਰਹੀ ਸੀ । ਪਾਣੀ ਖੁਣੋ ਸਿਪਾਹੀ ਤਿਹਾਏ ਤੜਪਣ ਲੱਗੇ । ਤੁਰਕਾਂ ਨੂੰ ਪਤਾ ਲਗਾ ਕਿ ਪਾਣੀ ਭਾਈ ਅੱਡਣ ਸ਼ਾਹ ਦੇ ਡੇਰੇ ਹੀ ਮਿਲ ਸਕਦਾ ਹੈ । ਸਿਪਾਹੀ ਤਿਹਾਏ ਹਾਕਮਾਂ ਨੂੰ ਨਾਲ ਲੈ ਕੇ ਉਧਰ ਚਲ ਪਏ । ਇਹ ਪਾਣੀ ਦੀ ਖਬਰ ਕੁਝ ਸਿਪਾਹੀਆਂ ਆ ਕੇ ਦਿੱਤੀ ਸੀ ਜਿਹੜੇ ਕਿ ਨਿਰਭੈ ਦਾ ਪਿਛਾ ਕਰਦੇ ਉਥੇ ਪੁੱਜੇ । ਨਿਰਭੈ ਕੌਰ ਨੇ ਕਾਂਤਾਂ ਨੂੰ ਉਸ ਦੇ ਘਰੋ ਆਪਣੇ ਨਾਲ ਲੈ ਘਰੋਂ ਘੋੜੇ ਤੇ ਸਵਾਰ ਕਰ ਬਾਬੇ ਅੱਡਣ ਸ਼ਾਹ ਦੇ ਡੇਰੇ ਨੂੰ ਲੈ ਜਾ ਰਹੀ ਸੀ ਕਿ ਪਿਛੇ ਕੁਝ ਸਿਪਾਹੀਆਂ ਘੋੜੇ ਲਾ ਕੇ ਡੇਰੇ ਤੱਕ ਗਏ । ਅਗੋਂ ਬਾਬੇ ਨੇ ਅੰਦਰ ਵਾੜ ਕੇ ਬੂਹਾ ਬੰਦ ਕਰਨ ਲੱਗਾ ਤਾਂ ਸਿਪਾਹੀਆਂ ਬਾਬੇ ਤੇ ਹਮਲਾ ਕਰ ਚੰਗਾ ਜ਼ਖ਼ਮੀ ਕਰ ਦਿੱਤਾ ਬਾਬਾ ਡਿੱਗ ਪਿਆ ਤੇ ਬੀਬੀ ਨਿਰਭੈ ਕੌਰ ਦਰਵਾਜਾ ਖੋਹਲ ਕੇ ਉਨ੍ਹਾਂ ਨੂੰ ਉਠਾਇਆ । ਉਹਨੂੰ ਬਾਹਰ ਆਈ ਵੇਖ ਸਿਪਾਹੀ ਫਿਰ ਦਰਵਾਜੇ ਵੱਲ ਵੱਧੇ ਤਾਂ ਉਨ੍ਹਾਂ ਨੂੰ ਦਿਸਣੋਂ ਹੱਟ ਗਿਆ ਤੇ ਘੋੜੇ ਵੀ ਅੰਨੇ ਹੋ ਗਏ । ਜਦੋਂ ਪਿਛਾਂਹ ਪਰਤੇ ਤਾਂ ਫਿਰ ਠੀਕ ਹੋ ਗਏ । ਸਭ ਕੌਤਕ ਦੱਸਿਆ ਤਾਂ ਸਿਪਾਹੀਆਂ ਤਿਹਾਇਆਂ ਇਧਰ ਆਉਣਾ ਸ਼ੁਰੂ ਕਰ ਦਿੱਤਾ । ਹੁਣ ਬਾਬਾ ਭਾਗ ਜੀ ਜਖ਼ਮੀ ਹਾਲਤ ਵਿੱਚ ਖੂਹ ਗੇੜੀ ਜਾਣ ਤੇ ਖੁਦਾ ਦੀ ਖਲਕ ਜਾਣ ਕੇ ਵੈਰੀਆਂ , ਜਰਵਾਣਿਆਂ ਨੂੰ ਪਾਣੀ ਪਿਲਾਈ ਜਾਂਦਾ । ਜਹਾਂ ਖਾਂ ਤੇ ਨਾਸਰ ਅਲੀ ਵੀ ਆਪਦੇ ਸੇਵਿਕਾ ਨਾਲ ਇਥੇ ਆ ਪਾਣੀ ਪੀਣ ਲੱਗੇ ਭਾਈ ਭਾਗ ਜੀ ਆਪਣੇ ਮਤੇ ਵਿਚ ਖੂਹ ਗੇੜ ਕੇ ਪਸੀਨਿਓ ਪਸੀਨੇ ਹੋਇਆ ਪਿਆ ।ਉਧਰ ਬਾਬੇ ਦੀ ਹਾਲਤ ਵੇਖ ਕੇ ਹੈਰਾਨ ਹੋਏ ਤੇ ਸਨ । ਹੁਣ ਨਾਸਰ ਅਲੀ ਨੇ ਭਾਈ ਭਾਗ ਜੀ ਨੂੰ ਇਕ ਚੰਗਾ ਦਰਵੇਸ਼ ਜਾਣ ਉਸ ਨੂੰ ਖੂਹ ਗੇਰਨੋ ਹਟਾ ਕੇ ਆਪਣੇ ਚਾਰ ਪੰਜ ਸਿਪਾਹੀ ਖੂਹ ਗੇੜਣ ਲਾ ਦਿੱਤੇ । ਭਾਈ ਭਾਗ ਜੀ ਨੇ ਪਿਛੇ ਹਟ ਕੇ ਆਪਣੇ ਮੱਥੋਂ ਪਸੀਨਾ ਪੂੰਜਿਆ ਤੇ ਇਨ੍ਹਾਂ ਦੇ ਦੈਤਾਂ ਵਰਗੇ ਜਿਹੜੇ ਸਤ ਸਤ ਫੁੱਟ ਦੁੰਬੇ ਖਾ ਖਾ ਕੇ ਝੋਟਿਆਂ ਵਾਂਗ ਫਿਟੇ ਪਏ ਸਨ ਨੂੰ ਉਨ੍ਹਾਂ ਦਾ ਨਾ ਪੁਛਿਆ ਕਿ ਉਹ ਕੌਣ ਹਨ ? ਨਾਸਰ ਅਲੀ ਨੇ ਦਸਿਆ ਕਿ ਆਹ ਸੂਬਾ ਲਾਹੌਰ ਹੈ ਤੇ ਮੈਂ ਜਲੰਧਰ ਦਾ ਫੋਜਦਾਰ ਹਾਂ । ਭਾਈ ਭਾਗ ਜੀ ਨੇ ਨਿਧੜੱਕ ਤੇ ਨਿਰਭੈ ਹੋ ਕੇ ਕਿਹਾ , “ ਕੀ ਤੁਹਾਨੂੰ ਪਤਾ ਨਹੀਂ , ਕਿ ਖਦਾ ਹੈ ? ਤੇ ਖਲਕਤ ਖੁਦਾ ਦੀ ਹੈ । ਉਹ ਜ਼ਿੰਦਗੀ ਦੇਂਦਾ ਹੈ ਤੇ ਤੁਸੀਂ ਜਿੰਦਗੀ ਲੈਂਦੇ ਹੋ । ਕੀ ਤੁਸੀਂ ਸ਼ੈਤਾਨ ਦੇ ਪੁੱਤਰ ਹੋ ਜਾ ਇਨਸਾਨ ਦੇ ? ਜਿਹੜਾ ਹਾਕਮ ਆਪਣੀ ਰਿਆਇਆ ( ਪਰਜਾ ) ਨੂੰ ਕਤਲ ਕਰਦਾ ਹੈ ਉਹ ਹਾਕਮ ਨਹੀਂ ਹੋ ਸਕਦਾ ਉਹ ਡਾਕੂ ਜਾਂ ਕਸਾਈ ਹੀ ਹੋ ਸਕਦਾ ਹੈ । ਇਹ ਸੱਚੇ ਤੇ ਜੁਰਅਤ ਭਰਪੂਰ ਸ਼ਬਦ ਬੋਲਦਿਆ ਭਾਈ ਭਾਗ ਜੀ ਦਾ ਰੰਗ ਲਾਲ , ਅੱਖਾਂ ਲਾਲ ਬੜੇ ਜੋਸ਼ ਨਾਲ ਫਿਰ ਬੋਲਿਆ “ ਕੀ ਤੁਹਾਡਾ ਖਿਆਲ ਹੈ ਕਿ ਖੁਦਾ ਤੁਹਾਥੋਂ ਇਸ ਕਤਲੋਂ ਗਾਰਤ ਦੇ ਬਦਲਾ ਨਹੀਂ ਲਵੇਗਾ , ਕੋਈ ਹਿਸਾਬ ਨਹੀਂ ਪੁਛੇਗਾ ? ਮਾਸੂਮ ਬਚਿਆਂ , ਨਿਰਦੋਸ਼ ਇਸਤਰੀਆਂ ਪੁਰਸ਼ਾਂ ਨੂੰ ਕਤਲ ਕਰਨ ਤੇ ਅਨੇਕਾਂ ਜੀਵ ਜੰਤੂ ਤੁਹਾਡੀ ਅੱਗ ਵਿੱਚ ਸੜਨ ਵਾਲਿਆਂ ਦੀ ਰੂਹਾਂ ਪੁਕਾਰ ਪੁਕਾਰ ਕੇ ਤੁਹਾਡੇ ਕਾਲ ਨੂੰ ਵਾਜਾਂ ਮਾਰਨਗੀਆਂ । ਕੀ ਤੁਸੀਂ ਕਦੇ ਮਰਨਾ ਹੀ ਨਹੀਂ ਹੈ ? ” ਇਹੋ ਜਿਹੀਆਂ ਖਰੀਆਂ ਤੇ ਨਿਰਭੈ ਝਾੜਾਂ ਸੁਣ ਜਹਾਂ ਖਾਂ ਨੇ ਪੁਛਿਆ “ ਤੂੰ ਕੌਣ ਹੈ ? ‘ ‘ ਭਾਈ ਸਾਹਿਬ ਉਤਰ ਦਿੱਤਾ ਕਿ “ ਮੈਂ ਵੀ ਤੁਹਾਡੇ ਵਾਗ ਭੇਜਿਆ ਹੋਇਆ ਇਕ ਅਦਨਾ ਜਿਹਾ ਬੰਦਾ ( ਸਿੱਖ ਹਾਂ ) ਤੁਹਾਨੂੰ ਕਿਸੇ ਪੀਰ ਫਕੀਰ ਨੇ ਸਿਖਿਆ ਨਹੀਂ ਦਿੱਤੀ , ਗਿਆਨ ਨਹੀਂ ਕਰਾਇਆ । ਅਵਲ ਅੱਲਾ ਨੂਰ ਉਪਾਇਆ । ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗ ਉਪਜਿਆ ਕਉਣ ਭਲੇ ਕੋ ਮੰਦੇ । ” ਮੈਂ ਇਕ ਗੁਰੂ ਦਾ ਸਿੱਖ ਹਾਂ ਜਿਸ ਦਾ ਕੰਮ ਹੈ ਸਰਬੱਤ ਦਾ ਭਲਾ ਸੋਚਣਾ ਤੇ ਕਰਨਾ । ਤੁਹਾਡੇ ਭਲਾ ਇਸੇ ਵਿੱਚ ਹੈ ਕਿ ਮਾੜੇ ਕੰਮ ਛਡ ਦਿਓ ਤੇ ਇਨਸਾਨ ਬਣੋ । ਇਸ ਪਰਉਪਕਾਰੀ ਪਾਸੋਂ ਖਰੀਆਂ ਖਰੀਆਂ ਤੇ ਸਿਖਿਆ ਵਾਲੀਆਂ ਗੱਲਾਂ ਸੁਣ ਹਾਕਮਾਂ ਨੇ ਕਤਲੇਆਮ ਦਾ ਹੁਕਮ ਬੰਦ ਕਰ ਦਿੱਤਾ । ਪਰ ਫਿਰ ਵੀ ਬੜਾ ਕੁਝ ਲੁੱਟ ਮਾਰ ਕਰ ਕੇ ਲੈ ਗਏ।ਉਧਰ ਨਿਰਭ ਕੌਰ ਨੇ ਕੁਝ ਸਹੇਲੀਆਂ ਨੂੰ ਅੰਮ੍ਰਿਤਪਾਨ ਕਰਾ ਨਾਲ ਲੈ ਲਿਆ । ਤੇ ਇਨ੍ਹਾਂ ਦਾ ਵੀ ਨੌਜੁਆਨ ਸਿੱਖਾਂ ਜਿਹੜੇ ਜੰਗਲਾਂ ਵਿਚ ਵਿਚਰ ਰਹੇ ਸਨ ਨਾਲ ਵਿਆਹ ਕਰਾ ਦਿੱਤਾ ਤੇ ਬਾਹਰ ਆਪਣੇ ਪਤੀਆਂ ਨਾਲ ਰਹਿਣ ਲੱਗ ਪਈਆਂ । ਇਸ ਤਰਾਂ ਇਨ੍ਹਾਂ ਨੇ ਘਲੂਘਾਰੇ ਵੀ ਆਪਣਿਆਂ ਸਰੀਰਾਂ ਤੇ ਹੰਡਾਏ ਪਰ ਸਿੱਖੀ ਆਣ ਤੇ ਸਤਿਕਾਰ ਕਾਇਮ ਰੱਖਿਆ । ਜਿਸ ਦਾ ਸਿੱਖ ਇਤਿਹਾਸ ਗਵਾਹ ਹੈ ।
ਜੋਰਾਵਰ ਸਿੰਘ ਤਰਸਿੱਕਾ।



Share On Whatsapp

Leave a comment


ਅੱਜ ਇਕ ਹੋਰ ਹੱਡਬੀਤੀ ਆਪ ਜੀ ਨਾਲ ਸਾਂਝੀ ਕਰਨ ਲੱਗਾ ਜਿਸ ਤੋ ਸਾਨੂੰ ਸਾਰਿਆਂ ਤੋ ਬਹੁਤ ਸਿਖਿਆ ਮਿਲੇਗੀ ।
ਇਕ ਵੀਰ ਮੈਨੂੰ ਮਿਲਿਆ ਜੋ ਕਾਫੀ ਪੜਿਆ ਲਿਖਿਆ ਸੀ ਤੇ ਮੈਨੂੰ ਕਹਿਣ ਲੱਗਾ ਵੀਰ ਜੀ ਗੁਰਬਾਣੀ ਵਿੱਚ ਲਿਖਿਆ ਹੈ । ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ।। ਸਾਡੇ ਗੁਰੂ ਸਾਹਿਬ ਭਗਤ ਤੇ ਹੋਰ ਮਹਾਪੁਰਖ ਕਹਿੰਦੇ ਹਨ ਸਭ ਕੁਝ ਮਨੁੱਖ ਦੇ ਅੰਦਰ ਹੈ । ਫੇਰ ਤੇ ਅੰਮ੍ਰਿਤ ਵੀ ਸਾਡੇ ਅੰਦਰ ਹੈ ਰੱਬ ਦਾ ਨਾਮ ਵੀ ਸਾਡੇ ਅੰਦਰ ਹੈ ਫੇਰ ਸਾਨੂੰ ਪੰਜਾ ਪਿਆਰਿਆਂ ਪਾਸੋ ਕਿਉ ਅੰਮ੍ਰਿਤ ਛੱਕਣਾ ਪੈਦਾਂ ਹੈ ਤੇ ਵਾਹਿਗੁਰੂ ਦਾ ਸਿਮਰਨ ਕਿੳ ਬੋਲ ਕੇ ਕਰਨਾਂ ਪੈਂਦਾ ਹੈ । ਜਦੋ ਉਸ ਦੀ ਗੱਲ ਸਮਾਪਤ ਹੋਈ ਤਾ ਮੈ ਆਖਿਆ ਵੀਰ ਜੀ ਕਦੇ ਨਲਕਾ ਦੇਖਿਆ ਹੈ । ਬੋਰ ਕਰਕੇ ਧਰਤੀ ਵਿੱਚ ਜਦੋ ਨਲਕਾ ਲਾਉਦੇ ਹਾ ਤਾ ਧਰਤੀ ਤੇ ਪਾਣੀ ਨਾਲ ਭਰੀ ਪਈ ਹੈ ਤੁਸੀ ਜਦੋ ਨਵੇ ਨਲਕੇ ਨੂੰ ਭਾਵੇ ਸਾਰੀ ਉਮਰ ਗੇੜਦੇ ਰਹਿਉ ਉਸ ਵਿੱਚੋ ਕਦੇ ਵੀ ਪਾਣੀ ਨਹੀ ਆਵੇਗਾ । ਸਿਆਣੇ ਲੋਕ ਕੀ ਕਰਦੇ ਸਨ ਜਦੋ ਨਲਕਾ ਨਵਾ ਲਾਇਆ ਜਾਦਾ ਸੀ ਉਸ ਨਲਕੇ ਵਿਚ ਉਪਰ ਤੋ ਪਾਣੀ ਪਾਇਆ ਜਾਦਾ ਸੀ । ਤੇ ਕਾਫੀ ਵਾਰ ਨਲਕੇ ਨੂੰ ਗੇੜਿਆ ਜਾਦਾ ਸੀ ਪਾਣੀ ਪਾ ਕੇ ਤੇ ਵਾਰ ਵਾਰ ਨਲਕੇ ਨੂੰ ਗੇੜਨ ਤੋ ਬਾਅਦ ਨਲਕੇ ਵਿੱਚੋ ਉਹ ਪਾਣੀ ਨਿਕਲਣਾ ਸੁਰੂ ਹੋ ਜਾਦਾ ਸੀ ਜੋ ਧਰਤੀ ਵਿੱਚ ਵੱਡੀ ਮਾਤਰਾ ਵਿੱਚ ਪਾਇਆ ਜਾਦਾ ਹੈ । ਜੋ ਕਦੇ ਨਾ ਖਤਮ ਹੋਣ ਵਾਲਾ ਪਾਣੀ ਹੈ ਇਸੇ ਹੀ ਤਰਾ ਸਾਡੇ ਸਰੀਰ ਵਿੱਚ ਵੀ ਅੰਮ੍ਰਿਤ ਹੈ ਪਰ ਜਦੋ ਪੰਜ ਪਿਆਰੇ ਸਾਡੇ ਮੁਖ ਵਿੱਚ ਇਹ ਅੰਮ੍ਰਿਤ ਪਾਉਦੇ ਹਨ ਤੇ ਨਾਲ ਬਾਣੀ ਪੜ੍ਹਨ ਦਾ ਉਪਦੇਸ਼ ਦਿੰਦੇ ਹਨ । ਤਾ ਜਿਵੇ ਨਲਕੇ ਵਿੱਚ ਪਾਣੀ ਪਾਉਣ ਤੋ ਬਾਅਦ ਵਾਰ ਵਾਰ ਬੋਕੀਆਂ ਮਾਰੀਆ ਜਾਦੀਆ ਹਨ ਤੇ ਧਰਤੀ ਵਾਲਾ ਪਾਣੀ ਨਿਕਲਣਾ ਸੁਰੂ ਹੋ ਜਾਦਾ ਹੈ । ਉਸੇ ਤਰਾ ਹੀ ਅੰਮ੍ਰਿਤ ਛਕ ਕੇ ਜਦੋ ਬਾਣੀ ਦਾ ਅਭਿਆਸ ਵਾਰ ਵਾਰ ਕਰੀ ਦਾ ਹੈ ਤੇ ਸਾਡੇ ਸਰੀਰ ਅੰਦਰ ਜੋ ਅੰਮ੍ਰਿਤ ਹੈ ਉਹ ਬਾਹਰ ਨਿਕਲਣਾ ਸੁਰੂ ਹੋ ਜਾਦਾ ਹੈ ਤੇ ਸਾਨੂੰ ਸਾਰੇ ਪਾਸੇ ਤੇ ਹਰ ਇਕ ਵਿੱਚ ਉਸ ਅਕਾਲ ਪੁਰਖ ਦੀ ਹੀ ਜੋਤ ਨਜਰ ਆਉਦੀ ਹੈ । ਜਿਵੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਅਨੰਦ ਸਾਹਿਬ ਵਿੱਚ ਫਰਮਾਉਦੇ ਹਨ । ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥
ਇਹ ਸੁਣ ਕੇ ਉਹ ਵੀਰ ਕਹਿਣ ਲੱਗਾ ਵੀਰ ਜੀ ਧੰਨਵਾਦ ਜੋ ਆਪ ਜੀ ਨੇ ਵਿਸਥਾਰ ਨਾਲ ਦੱਸਿਆ ਮੈ ਆਖਿਆ ਵੀਰ ਜੀ ਧੰਨਵਾਦ ਉਸ ਰੱਬ ਦਾ ਜਿਸ ਨੇ ਮਿਹਰ ਕਰਕੇ ਸਾਨੂੰ ਇਨਸਾਨ ਬਣਾਇਆ ਤੇ ਦਿਮਾਗ ਦਿੱਤਾ ਸੋਚਣ ਲਈ । ਧੰਨਵਾਦ ਗੁਰੂ ਸਾਹਿਬ ਜੀ ਦਾ ਜਿਨਾ ਨੇ ਮਿਹਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਮਹਾਨ ਗਿਆਨ ਬਖਸ਼ਿਸ਼ ਕੀਤਾ । ਤੇ ਧੰਨਵਾਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਨਾ ਨੇ ਆਪਣਾ ਸਾਰਾ ਸਰਬੰਸ ਵਾਰ ਕੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ ਤੇ ਬਾਣੀ ਬਾਣੇ ਨਾਲ ਜੋੜਿਆ ਹੈ ।
ਦਾਸ ਜੋਰਾਵਰ ਸਿੰਘ ਤਰਸਿੱਕਾ ।
7277553000



Share On Whatsapp

Leave a Comment
Jarnail Singh : ਵਾਹਿਗੁਰੂ ਸਾਹਿਬ ਜੀ

ਓਟ ਸਤਿਗੁਰੂ ਪ੍ਰਸਾਦਿ
ਗੁਰੂ ਨਾਨਕ ਦੇ ਬਾਰੇ ਚਾਰ ਕੁ ਲਾਈਨਾਂ ਵਉਂਦਾ ਹਾਂ।
ਕੌਣ ਸੀ ਬਾਬਾ ਨਾਨਕ ਸ਼ਬਦਾਂ ਵਿੱਚ ਸਮਝਾਉਂਦਾ ਹਾਂ।
ਗੁਰੂ ਨਾਨਕ ਜੀ, ਗੁਰੂ ਨਾਨਕ ਜੀ।
ਸੱਭ ਨੂੰ ਤਾਰਦਾ ਗੁਰੂ ਨਾਨਕ ਜੀ।
ਭੁੱਲਿਆਂ ਨੂੰ ਵੀ ਰਾਹੇ ਪਾਉਂਦਾ
ਤਰਕਾਂ ਦੇ ਨਾਲ ਗੱਲ ਸਮਝਾਉਦਾ।
ਜਾਤਾਂ ਪਾਤਾ ਨੂੰ ਵੀ ਮਿਟਾਉਂਦਾ
ਗਰੀਬਾਂ ਦੇ ਨਾਲ ਯਾਰੀ ਪਾਉਂਦਾ।
ਜਾਲਮਾਂ ਅੱਗੇ ਅਵਾਜ ਉਠਉਂਦਾ
ਬਾਬਰ ਜਾਬਰ ਆਖ ਬਲਾਉਂਦਾ।
ਕਿਰਤ ਕਰਨ ਦਾ ਹੋਕਾ ਦਿੰਦਾ
ਆਪਣੇ ਹੱਥੀਂ ਹਲ ਓ ਬਾਉਦਾਂ।
ਹੱਕ ਹਲਾਲ ਦਾ ਖਾਣਾ ਖਾਂਦਾ
ਪਕਵਾਨਾਂ ਨੂੰ ਠੀਬੀ ਲਾਉਂਦਾ।
ਬੇਈ ਨਦੀ ਵਿੱਚ ਡੁਬਕੀ ਲਾਕੇ
ਏਕ ਓਂਕਾਰ ਦਾ ਨਾਰਾ ਲਾਉਂਦਾ।
ਭੁੱਖੇ ਸਾਧੂਆਂ ਭੋਜਨ ਵੰਡ ਕੇ
ਸੱਚਾ ਸੌਦਾ ਆਖ ਬਲਾਉਂਦਾ।
ਸਾਧੂ ਹੋ ਵੀ ਗ੍ਰਹਿਸਥੀ ਰਹਿੰਦਾ
ਉਦਾਸੀਆਂ ਕਰਕੇ ਵੀ ਘਰ ਆਉਂਦਾ।
ਸੱਭ ਧਰਮਾਂ ਦੀ ਇੱਜਤ ਕਰਦਾ
ਇਨਸਾਨੀਅਤ ਦੀ ਰੱਖਿਆ ਕਰਦਾ।
ਭਾਵੇਂ ਗੁਰਪ੍ਰੀਤ ਅਜੇ ਅਣਜਾਣ ਹੀ ਏ
ਤਾਂ ਵੀ ਓਸ ਤੋਂ ਸਬਦ ਲਿਖੌਂਦਾ।
ਗੁਰੂ ਨਾਨਕ ਜੀ,ਗੁਰੂ ਨਾਨਕ ਜੀ
ਸੱਭ ਨੂੰ ਤਾਰਦਾ ਗੁਰੂ ਨਾਨਕ ਜੀ
ਗੁਰਪ੍ਰੀਤ ਸੰਧੂ ਕਲਿਆਣ 9463257832



Share On Whatsapp

Leave a Comment
Sarbjeet Kaur : Waheguru ji menu kuchh nahi chahida bas apni gurubani nal Jodi rkhna waheguru ji




Next Page ›