ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥
ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥78॥
ਬਾਬਾ ਫਰੀਦ ਪੰਜਾਬ ਦੇ ਉਨ੍ਹਾਂ ਮਹਾਨ ਸੂਫ਼ੀ ਦਰਵੇਸ਼ਾਂ ਵਿਚੋਂ ਹਨ ਜਿਨ੍ਹਾਂ ਨੇ ਆਪਣੇ ਰੂਹਾਨੀ ਸੰਦੇਸ਼ ਅਤੇ ਮਿੱਠੀ ਸ਼ਾਇਰੀ ਰਾਹੀਂ ਪੰਜਾਬੀ ਅਦਬ ਦੀ ਸੂਫ਼ੀਆਨਾ ਰਵਾਇਤ ਦਾ ਮੁੱਢ ਬੰਨਿਆਂ। ਬਾਬਾ ਫਰੀਦ ਕਾਬਲ ਦੇ ਬਾਦਸ਼ਾਹ ਫ਼ਰਖ਼ ਸ਼ਾਹ ਆਦਲ ਦੇ ਖ਼ਾਨਦਾਨ ਵਿਚੋਂ ਸਨ। ਪਰ ਜਦੋਂ ਕਾਬਲ ਗ਼ਜ਼ਨੀ ਦੇ ਅਧੀਨ ਹੋ ਗਿਆ ਤਾਂ ਫਰੀਦ ਦੇ ਦਾਦਾ ਕਾਜ਼ੀ ਸ਼ੇਖ਼ ਸ਼ੁਐਬ ਆਪਣੇ ਪਰਿਵਾਰ ਨੂੰ ਲੈ ਕੇ ਪੰਜਾਬ ਵਿਚ ਆ ਵਸੇ। ਬਾਬਾ ਫਰੀਦ ਦੇ ਪਿਤਾ ਜਮਾਲਉੱਦੀਨ ਸੁਲੇਮਾਨ ਮਹੁੰਮਦ ਗ਼ੌਰੀ ਦੇ ਜ਼ਮਾਨੇ ਵਿਚ ਪੱਛਮੀ ਪੰਜਾਬ ਦੇ ਕਸਬੇ ਕੋਠੀਵਾਲ, ਸੂਬਾ ਮੁਲਤਾਨ, ਦੇ ਕਾਜ਼ੀ ਮੁਕੱਰਰ ਹੋਏ।ਇਹ ਉਹ ਸਮਾ ਸੀ ਜਦੋਂ ਭਾਰਤ ਵਿਚ ਇਸਲਾਮੀ ਹਕੂਮਤ ਦੀ ਸਥਾਪਤੀ ਹੋ ਚੁੱਕੀ ਸੀ ਅਤੇ ਕੁਤਬੁੱਦਦੀਨ ਵਰਗੇ ਕੁਝ ਸ਼ਾਸਕਾਂ ਨੇ ਤਾਕਤ ਦੇ ਜ਼ੋਰ ਨਾਲ ਇਸਲਾਮ ਨੂੰ ਫੈਲਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੇ ਸਿੱਟੇ ਵਜੋਂ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਵੈਰ-ਵਿਰੋਧ ਦੀ ਭਾਵਨਾ ਫੈਲ ਰਹੀ ਸੀ।
ਇਸੇ ਸਮੇਂ ਹੀ ਇੱਥੇ ਮੁਸਲਿਮ ਪੀਰ ਫ਼ਕੀਰਾਂ ਦੀ ਆਮਦ ਵੀ ਸ਼ੁਰੂ ਹੋ ਚੁੱਕੀ ਸੀ। ਇਨ੍ਹਾਂ ਸੂਫ਼ੀ ਸੰਤਾਂ ਨੇ ਰੱਬੀ ਪਿਆਰ ਅਤੇ ਭਾਈਚਾਰੇ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਵਿਚ ਬਹੁਤ ਮਕਬੂਲ ਹੋ ਗਏ। ਇਹ ਦੌਰ ਭਗਤੀ ਲਹਿਰ ਅਤੇ ਸੂਫ਼ੀ ਲਹਿਰ ਦੇ ਸਮਾਨੰਤਰ ਉਭਾਰ ਦਾ ਦੌਰ ਹੈ। ਜੇ ਭਗਤੀ ਲਹਿਰ ਨੇ ਮੁਗ਼ਲ ਸਾਮੰਤਵਾਦ ਦੇ ਆਰਥਕ ਸ਼ੋਸ਼ਣ ਅਤੇ ਕੱਟੜ ਮਜ਼੍ਹਬੀ ਨੀਤੀ ਕਾਰਣ ਦਹਿਸ਼ਤ ਅਤੇ ਦਮਨ ਦੇ ਸੰਤਾਪੇ ਹੋਏ ਹਿੰਦੂ ਸਮਾਜ ਦੇ ਨੈਤਿਕ ਮਨੋਬਲ ਨੂੰ ਉਭਾਰਣ ਦਾ ਉਪਰਾਲਾ ਕੀਤਾ ਸੀ ਤਾਂ ਸੂਫ਼ੀ ਲਹਿਰ ਨੇ ਇਸਲਾਮ ਦੀ ਰਹੱਸਵਾਦੀ ਵਿਆਖਿਆ ਰਾਹੀਂ ਬੰਦੇ ਅਤੇ ਖ਼ੁਦਾ ਦੀ ਬੁਨਿਆਦੀ ਏਕਤਾ ਉੱਤੇ ਬਲ ਦਿੱਤਾ। ਇਸਲਾਮ ਦੇ ਇਸ ਉਦਾਰਵਾਦੀ ਸਰੂਪ ਨੇ ਸ਼ਰ੍ਹਈ ਕੱਟੜਤਾ ਨਾਲੋਂ ਰੱਬੀ ਪਿਆਰ (ਇਸ਼ਕ-ਹਕੀਕੀ) ਨੂੰ ਜੀਵਨ-ਜਾਚ ਦਾ ਆਧਾਰ ਬਣਾਇਆ।
ਇਨ੍ਹਾ ਵਕਤਾਂ ਵਿਚ ਹੀ ਬਾਬੇ ਫ਼ਰੀਦ ਦਾ ਜਨਮ ਸੰਨ 1173 ਪਿੰਡ ਖੇਤਵਾਲ, ਜ਼ਿਲ੍ਹਾ ਮੁਲਤਾਨ ( ਪਾਕਿਸਤਾਨ) ਵਿੱਚ ਜਮਾਲ-ਉਦ-ਦੀਨ ਸੁਲੇਮਾਨ ਅਤੇ ਸ਼ੇਖ਼ ਵਜੀਹ-ਉਦ-ਦੀਨ ਖੋਜੇਂਦੀ ਦੀ ਧੀ ਮਰੀਅਮ ਬੀਬੀ ਦੇ ਘਰ ਹੋਇਆ ਸੀ । ਬਾਬਾ ਫ਼ਰੀਦ ਦਾ ਪੂਰਾ ਨਾਮ ਸ਼ੇਖ਼ ਫ਼ਰੀਦਉੱਦੀਨ ਮਸਊਦ ਗੰਜਿ-ਸ਼ਕਰ ਸੀ। ਉਹਨਾਂ ਦੇ ਪਿਤਾ ਬਾਬਾ ਫ਼ਰੀਦ ਜੀ ਨੂੰ ਕੇਵਲ 18 ਮਹੀਨੇ ਦੀ ਉਮਰ ਵਿੱਚ ਛੱਡ ਕੇ ਗੁਜਰ ਗਏ ਸਨ। ਉਨ੍ਹਾ ਦੀ ਮਾਤਾ ਕਰਸੂਮ ਸੁਭਾਅ, ਕਰਮ ਅਤੇ ਸ਼ਰੀਰ ਵਲੋਂ ਇੰਨੀ ਪਵਿਤਰ ਅਤੇ ਸੁੰਦਰ ਸੀ ਕਿ ਲੋਕ ਉਨ੍ਹਾਂ ਨੂੰ ਪਿਆਰ ਅਤੇ ਸ਼ਰਧਾ ਵਲੋਂ ਮਾਤਾ ਮਰੀਅਮ ਕਹਿਕੇ ਬੁਲਾਉਂਦੇ ਸਨ। ਮਾਤਾ ਮਰੀਅਮ (ਕਰਸੂਮ) ਜੀ ਦੀ ਮਾਂ ਹਜਰਤ ਅਲੀ ਦੇ ਖਾਨਦਾਨ ਵਿੱਚੋਂ ਸਨ। ਮਾਤਾ ਮਰੀਅਮ (ਕਰਸੂਮ) ਜੀ ਵਿੱਚ ਪ੍ਰਭੂ ਦੀ ਭਗਤੀ ਦੇ ਕਾਰਣ ਕੁੱਝ ਨਿਰਾਲੀ ਸ਼ਕਤੀਆਂ ਸਨ। ਪਰ ਉਹ ਕਦੇ ਇਨ੍ਹਾਂ ਦੀ ਨੁਮਾਇਸ਼ ਨਹੀਂ ਕਰਦੀ ਸੀ।
ਫਰੀਦ ਜੀ ਨੇ ਮੁਢਲੀ ਵਿਦਿਆਂ ਆਪਣੀ ਮਾਤਾ ਕੁਰਸੂਮ ਕੋਲੋਂ ਹੀ ਪ੍ਰਾਪਤ ਕੀਤੀ 15 ਸਾਲ ਤਕ ਹੱਜ ਦੀ ਰਸਮ ਪੂਰੀ ਕਰਕੇ ਹਾਜੀ ਦੀ ਪਦਵੀ ਹਾਸਲ ਕੀਤੀ ਮਜੀਦ ਮੌਲਾਨਾ ਅਬੂ ਹਾਫ਼ਜ਼ ਕੋਲੋਂ ਕੁਰਾਨ ਪੜਿਆ ਤੇ ਸਾਰਾ ਕੁਰਾਨ ਯਾਦ ਕਰਕੇ ਹਾਫ਼ਿਜ਼ ਬਣ ਗਏ ਇਨ੍ਹਾ ਦੇ ਤਿੰਨ ਵਿਆਹ ਹੋਏ , ਪਹਿਲੀ ਪਤਨੀ ਦਿਲੀ ਦੇ ਬਾਦਸ਼ਾਹ ਬਲਬਨ ਦੀ ਪੁਤਰੀ ਸੀ । ਪੰਜ ਪੁਤਰ ਤੇ ਤਿਨ ਧੀਆਂ ਨੇ ਜਨਮ ਲਿਆ ਉਸਤੋਂ ਬਾਅਦ ਉਹ ਪਾਕਪਟਨ (ਪਾਕਿਸਤਾਨ) ਚਲੇ ਗਏ ਜਿਥੇ ਉਨ੍ਹਾ ਨੇ ਬੜੀ ਕੜੀ ਸਾਧਨਾ ਕੀਤੀ, ਇਲਾਹੀ ਪਿਆਰ, ਭਗਤੀ ਤੇ ਉਚ ਸਦਾਚਾਰ ਦਾ ਪ੍ਰਚਾਰ ਕੀਤਾ ਇਸ ਪਿਛੋਂ ਉਹ ਬਗਦਾਦ ਗਏ ਜਿੱਥੇ ਉਹਨਾਂ ਨੇ ‘ਅਬਦੁਲ ਕਾਦਰ ਜੀਲਾਨੀ`, ‘ਸ਼ੇਖ ਸ਼ਿਰਾਬੁਦੀਨ ਸੁਹਰਾਵਰਦੀ`, ‘ਖਵਾਜ਼ਾ ਮੁਅਈਉਨਦੀਨ ਚਿਸ਼ਤੀ` ਤੇ ‘ਸ਼ੇਖ ਕਿਰਸਾਨੀਂ` ਆਦਿ ਦੀ ਸੰਗਤ ਵਿਚ ਰਹਿ ਬਹੁਤ ਕੁਝ ਸਿਖਿਆ ।” ਸੂਫ਼ੀਵਾਦ ਦੇ ਪ੍ਰਸਿੱਧ ਸਮਕਾਲੀ ਪਾਕਿਸਤਾਨੀ ਵਿਦਵਾਨ ਕਾਜ਼ੀ ਜਾਵੇਦ ਨੇ ਆਪਣੀ ਪੁਸਤਕ ਪੰਜਾਬ ਦੀ ਸੂਫ਼ੀਆਨਾ ਰਵਾਇਤ ਵਿਚ ਲਿਖਿਆ ਹੈ ਕਿ ਸੂਫੀਆਂ ਵਿਚੋਂ ਮੁਹੱਬਤ, ਇਨਸਾਨ-ਦੋਸਤੀ, ਉਦਾਰਤਾ, ਸੰਗੀਤ ਅਤੇ ਹੋਰਨਾਂ ਕੋਮਲ ਕਲਾਵਾਂ ਨਾਲ ਲਗਾਉ ਚਿਸ਼ਤੀ ਬਜ਼ੁਰਗਾਂ ਦੇ ਨਿੱਖੜਵੇਂ ਗੁਣ ਹਨ!
ਇਨ੍ਹਾਂ ਨੇ ਆਪਣੇ ਪ੍ਰਚਾਰ ਦਾ ਕੇਂਦਰ ਅਜੋਧਨ (ਪਾਕਪਟਨ) ਨੂੰ ਬਣਾਇਆ। ਇਨ੍ਹਾਂ ਨੇ ਆਪਣੇ ਪੀਰਾਂ ਅਤੇ ਮੁਰਸ਼ਦਾਂ ਦੇ ਕਹਿਣ ਉੱਤੇ 18 ਸਾਲਾਂ ਤਕ ਗ਼ਜ਼ਨੀ, ਬਗ਼ਦਾਦ, ਸੀਰੀਆ, ਈਰਾਨ ਆਦਿ ਇਸਲਾਮੀ ਮੁਲਕਾਂ ਦਾ ਸਫ਼ਰ ਕੀਤਾ ਅਤੇ ਆਪਣੇ ਵੇਲੇ ਦੇ ਪ੍ਰਸਿੱਧ ਸੂਫ਼ੀ ਫ਼ਕੀਰਾਂ ਨੂੰ ਮਿਲੇ।.ਇਨ੍ਹਾਂ ਨੂੰ ਆਪਣੇ ਜੀਵਨ-ਕਾਲ ਵਿਚ ਹੀ ਇੰਨੀ ਪ੍ਰਸਿੱਧੀ ਹਾਸਿਲ ਹੋ ਗਈ ਸੀ ਕਿ ‘ਸੀਅਰੁਲ ਔਲੀਆ’ ਪੁਸਤਕ ਦੇ ਲੇਖਕ ਹਜ਼ਰਤ ਕ੍ਰਿਮਾਨੀ ਨੇ ਇਨ੍ਹਾਂ ਨੂੰ ‘ਪੀਰਾਂ ਦਾ ਪੀਰ’ ਆਖਿਆ ਹੈ।
ਮਕੇ ਦੀ ਯਾਤਰਾ ਕਰਨ ਤੋਂ ਬਾਅਦ ਵਾਪਸ ਪੰਜਾਬ ਵਿਚ ਆਉਣ ਤੇ ਜਦ ਉਹ ਮੁਲਤਾਨ ਵਿਚ ਉਸ ਵੇਲੇ ਦੇ ਪ੍ਰਸਿਧ ਸੂਫ਼ੀ ਫਕੀਰ ਖਵਾਜਾ ਬ੍ਖਤੀਅਰ ਕਾਕੀ ਨੂੰ ਮਿਲੇ ਤਾ ਇਤਨੇ ਪਰਭਾਵਿਤ ਹੋਏ ਕੀ ਉਨ੍ਹਾ ਦੇ ਹੋ ਕੇ ਰਹਿ ਗਏ ਤੇ ਉਨ੍ਹਾ ਨਾਲ ਹੀ ਦਿਲੀ ਆ ਗਏ । ਕਾਕੀ ਜੀ ਨੇ ਫ਼ਰੀਦ ਨੂੰ ਗਿਆਨ ਬਖ਼ਸ ਕੇ ਹਰ ਇੱਕ ਗੁਣਾ ਪੱਖੋਂ ਪਰਪੱਕ ਕਰ ਦਿੱਤਾ। ਲੰਮੇ ਫ਼ਾਕੇ ਕੱਟਣ, ਮਨ ਦੀ ਗ਼ਰੀਬੀ ਧਾਰਨ, ਰੋਜੇ ਨਮਾਜ਼ ਵਾਲਾ ਸ਼ਰੱਈ ਜੀਵਨ ਬਿਤਾਉਣ ਤੇ ਸਬਰ ਸੰਤੋਖ ਨਾਲ ਰਹਿਣ ਵਿਚੋਂ ਫ਼ਰੀਦ ਜੀ ਉਤਨੇ ਹੀ ਸਿਰਕੱਢ ਸਨ ਜਿਤਨੇ ਕਾਕੀ ਜੀ | ਇਸ ਸਾਧਨਾਂ ਦਾ ਫ਼ਲ ਇਹ ਹੋਇਆ ਕਿ ਕਾਕੀ ਜੀ ਦੇ ਅਕਾਲ ਚਲਾਣੇ ਸਮੇਂ ਫ਼ਰੀਦ ਜੀ ਨੂੰ ਆਪਣਾ ਖ਼ਲੀਫਾ ਥਾਪ ਗਏ ਤੇ ਬਾਅਦ ਵਿਚ ਚਿਸ਼ਤੀ ਸੰਪ੍ਰਦਾਇ ਦੇ ਪ੍ਰਸਿਧ ਮੁਖੀ ਬਣੇ। ਸ਼ੇਖ਼ ਫ਼ਰੀਦ ਨੇ ਬਾਰਾਂ ਸਾਲ ਇੱਥੇ ਰਹੇ ਤੇ ਫਿਰ ਵਾਪਸ ਪਾਕਪਟਨ ਚਲੇ ਗਏ ਹਾਂਸੀ ਨੂੰ ਸੂਫ਼ੀਆਂ ਦੇ ਗੜ੍ਹ ਵਜੋਂ ਸਥਾਪਿਤ ਤੇ ਵਿਕਸਿਤ ਕਰਨ ਦਾ ਸਿਹਰਾ ਸ਼ੇਖ਼ ਫ਼ਰੀਦ ਸ਼ਕਰਗੰਜ ਦੇ ਸਿਰ ਬੱਝਦਾ ਹੈ। “ਜਦੋਂ ਫ਼ਰੀਦ ਜੀ ਨੇ ਚਿਸ਼ਤੀ ਪੰਥ ਦੀ ਵਾਗ ਡੋਰ ਸੰਭਾਲੀ ਉਦੋ ਹਿੰਦੁਸਤਾਨ ਵਿੱਚ ਸੂਫ਼ੀਆਂ ਦੇ ਦੋ ਹੋਰ ਵੱਡੇ ਫ਼ਿਰਕੇ, ਕਾਦਰੀ ਤੇ ਸੁਹਰਾਵਰਦੀ ਵੀ ਧਰਮ ਪ੍ਰਚਾਰ ਦੇ ਖੇਤਰ ਵਿੱਚ ਕੰਮ ਕਰ ਰਹੇ ਸਨ। ਬਾਬਾ ਫ਼ਰੀਦ ਜੀ ਤੇ ਅੱਗੋਂ ਉਹਨਾਂ ਦੇ ਖਲੀਫ਼ੇ ਸ਼ੇਖ ਨਿਜਾਮੁੱਦ-ਦੀਨ ਔਲੀਆਂ ਨੇ ਚਿਸ਼ਤੀ ਸੰਪ੍ਰਦਾਇ ਨੂੰ ਐਸੀ ਟੀਸੀ ਉੱਤੇ ਪਹੁੰਚਾਇਆ ਕਿ ਸੁਹਰਾਵਰਦੀ ਤਾਂ ਬੱਸ ਮੁਲਤਾਨ ਜੋਗੇ ਹੀ ਰਹਿ ਗਏ ਤੇ ਕਾਦਰੀ ਵੀ ਕੋਈ ਬਹੁਤੀ ਤਰੱਕੀ ਨਾ ਕਰ ਸਕੇ। ਇਸ ਵੇਲੇ ਸੂਫ਼ੀ ਸਿਲਸਿਲਆ ਵਿਚੋਂ ਚਿਸ਼ਤੀ ਸਿਲਸਿਲਾ ਹਿੰਦੁਸਤਾਨ ਤੇ ਪਾਕਿਤਸਾਨ ਵਿੱਚ ਸਭ ਤੋਂ ਵੱਡਾ ਸਿਲਸਿਲਾ ਹੈ।”
ਚਿਸ਼ਤੀ ਸੰਪ੍ਰਦਾਇ ਦਾ ਸਿਲਸਲਾ ਖਵਾਜਾ ਹਸਨ ਬਸਰੀ ਤੋਂ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ ਕਹਿੰਦੇ ਹਨ ਕਿ ਉਨ੍ਹਾ ਨੇ ਫ਼ਕੀਰੀ ਦੀ ਗੋਦੜੀ ਹਜ਼ਰਤ ਅਲੀ ਪਾਸੋਂ ਪ੍ਰਾਪਤ ਕੀਤੀ ਤੇ ਆਪਣੀਆ ਤੇਰਾਂ ਪੁਸ਼ਤਾਂ ਤਕ ਇਸ ਪਿੰਡ ‘ਚਿਸ਼ਤ` ਨੂੰ ਹੀ ਆਪਣਾ ਟਿਕਾਣਾ ਬਣਾਈ ਰੱਖਿਆ। ਇਨ੍ਹਾ ਦੀ 14 ਵੀ ਪੁਸ਼ਤ ਖਵਾਜਾ ਮੁਈਨੱਦਦੀਨ ਨੇ ਚਿਸ਼ਤੀ ਸੰਪ੍ਰਦਾਇ ਦੀ ਨੀਂਹ ਰੱਖੀ, ਜਿਨ੍ਹਾ ਨੇ ਮੁਲਤਾਨ ਆਕੇ ਆਪਣੀ ਗੱਦੀ ਖਵਾਜਾ ਕੁਤਬੁੱਦ-ਦੀਨ ਬਖ਼ਤਯਾਰ ਕਾਕੀ ਚਿਸ਼ਤੀ ਨੂੰ ਬਖ਼ਸੀ । ਉਸ ਵੇਲੇ ‘ਮੁਲਤਾਨ` ਉੱਤਰ ਪੱਛਮੀ ਹਿੰਦੁਸਤਾਨ ਦੇ ਵਪਾਰ, ਸੱਭਿਆਚਾਰ ਤੇ ਰਾਜਨੀਤੀ ਦਾ ਇੱਕ ਬਹੁਤ ਵੱਡਾ ਇਸਲਾਮੀ ਕੇਂਦਰ ਸੀ | ਹੋਰ ਦੇਸ਼ਾਂ ਵਿਚੋਂ ਮੌਲਵੀ ਤੇ ਸੂਫ਼ੀ ਹੁੰਮ ਹੁੰਮਾ ਕੇ ਮੁਲਤਾਨ ਪਹੁੰਚਿਆ ਕਰਦੇ ਸਨ। ਇਸ ਥਾਂ ਦੀਆਂ ਸ਼ਾਨਦਾਰ ਮਸੀਤਾਂ, ਵਿਦਿਆਲੇ ਸਨ ਅਤੇ ਉੱਚ ਇਸਲਾਮੀ ਸਿੱਖਿਆ ਲਈ ਇਹ ਥਾਂ ਬਹੁਤ ਮਸ਼ਹੂਰ ਸੀ। ਇਸੇ ਸਥਾਨ ਤੇ ਹੀ ਇੱਕ ਦਿਨ ਕਾਕੀ ਜੀ ਵੀ ਆਏ ਅਤੇ ਉਨ੍ਹਾ ਦਾ ਫ਼ਰੀਦ ਜੀ ਨਾਲ ਇੱਕ ਮਸੀਤ ਵਿੱਚ ਮਿਲਾਪ ਹੋਇਆ
ਦਿੱਲੀ ਵਿਚ ਉਨ੍ਹਾਂ ਦੀ ਬਹੁਤ ਆਉ-ਭਗਤ ਹੋਈ। ਦਿੱਲੀ ਦਾ ਸੁਲਤਾਨ ਬਲਬਨ ਵੀ ਉਨ੍ਹਾਂ ਦੀ ਲਿਆਕਤ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਨੇ ਆਪਣੀ ਧੀ ਦਾ ਰਿਸ਼ਤਾ ਬਾਬਾ ਫਰੀਦ ਨਾਲ ਕਰਨਾ ਚਾਹਿਆ। ਫਰੀਦ ਨੇ ਇਹ ਰਿਸ਼ਤਾ ਤਾਂ ਪ੍ਰਵਾਨ ਕਰ ਲਿਆ ਪਰ ਉਨ੍ਹਾਂ ਵਲੋਂ ਦਿਤੇ ਕੀਮਤੀ ਤੁਹਫ਼ੇ ਪ੍ਰਵਾਨ ਨਹੀਂ ਕੀਤੇ । ਬਾਬਾ ਫਰੀਦ ਦਾ ਨਾਮ ਗੰਜਿ-ਸ਼ੱਕਰ ਕਿਉਂ ਪਿਆ ਇਸ ਬਾਰੇ ਕਈ ਰਵਾਇਤਾਂ ਪ੍ਰਚੱਲਤ ਹਨ। ਡਾ. ਗੁਰਦੇਵ ਸਿੰਘ ਨੇ ਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸ ਵਿਚ ਇਸ ਬਾਰੇ ਲਿਖਿਆ ਹੈ ਕਿ “ਅਸਲ ਵਿਚ ਆਪ ਦੀ ਸ਼ੀਰੀਂ ਬਿਆਨੀ (ਮਧੁਰ-ਕਥਨੀ) ਕਰਕੇ ਹੀ ਆਪ ਨੂੰ ਗੰਜਿ-ਸ਼ੱਕਰ (ਜਾਂ ਮਿਠਾਸ ਦਾ ਖ਼ਜ਼ਾਨਾ) ਕਿਹਾ ਹੋਵੇਗਾ ਇਕ ਕਾਰਨ ਇਨ੍ਹਾ ਦਾ ਨਾਂ ਵੀ ਹੋ ਸਕਦਾ “ਫਰੀਦ ਮਤਲਬ ਅਦੁਤੀ ,ਇੱਕਲਾ, ਸਭ ਤੋਂ ਭਿੰਨ ਇਸਦਾ ਦਾ ਕਾਰਨ ਮਾਤਾ ਮਰੀਅਮ ਵੀ ਹੋ ਸਕਦੀ ਹੈ ਜੋ ਬਚਪਨ ਵਿਚ ਲਾਲਚ ਵਜੋਂ ਉਨ੍ਹਾ ਦੇ ਸਰਹਾਣੇ ਹੇਠ ਰੋਜ਼ ਸ਼ਕਰ ਦੀਆਂ ਪੁੜੀਆਂ ਬਣਾ ਕੇ ਰਖ ਦਿੰਦੇ ਸਨ ਕਿ “ਇਹ ਅਲ੍ਹਾ-ਪਾਕ ਖੁਸ਼ ਹੋਕੇ ਰਖਦਾ ਹੈ ਕਿਓਂਕਿ ਆਪ ਹਰ ਰੋਜ਼ ਨਮਾਜ਼ ਪੜਨ ਲਈ ਮਸਜਿਦ ਜਾਂਦੇ ਹੋ ।
ਬਾਬਾ ਫਰੀਦ ਬਹੁਤ ਹੀ ਸਬਰ ਸੰਤੋਖ ਵਾਲੇ ਇਨਸਾਨ ਸਨ। ਇਕ ਵਾਰ ਜਦੋਂ ਸ਼ਮਸੁੱਦੀਨ ਉੱਚ ਸ਼ਰੀਫ਼ ਅਤੇ ਮੁਲਤਾਨ ਉੱਤੇ ਹਮਲਾ ਕਰਨ ਲਈ ਆਇਆ ਤਾਂ ਆਪ ਦੇ ਦਰਸ਼ਨਾਂ ਲਈ ਅਜੋਧਨ ਵੀ ਆਇਆ। ਉਹ ਆਪ ਦੇ ਦਰਸ਼ਨ ਕਰਕੇ ਇਤਨਾ ਪ੍ਰਸੰਨ ਹੋਇਆ ਕਿ ਆਪਣੇ ਵਜ਼ੀਰ ਅਲਿਫ਼ ਖਾਂ ਦੇ ਹਥ ਬਾਬਾ ਫਰੀਦ ਲਈ ਬਹੁਤ ਸਾਰੀ ਦੌਲਤ ਅਤੇ ਚਾਰ ਪਿੰਡਾਂ ਦੀ ਜਾਗੀਰ ਦਾ ਪਰਵਾਨਾ ਭੇਜਿਆ । ਆਪ ਨੇ ਸਾਰੀ ਦੌਲਤ ਤਾਂ ਗ਼ਰੀਬਾਂ ਵਿਚ ਵੰਡ ਦਿੱਤੀ ਤੇ ਪ੍ਰਵਾਨਾ ਇਹ ਕਹਿ ਕੇ ਮੋੜ ਦਿੱਤਾ ਕਿ, ਇਹ ਲੋੜਵੰਦਾਂ ਨੂੰ ਦੇ ਦੇਵੋ ।’ ਬਾਦ ਵਿਚ ਇਹੀ ਸੁਲਤਾਨ ਗ਼ਿਆਸੁੱਦੀਨ ਬਲਬਨ ਦੇ ਨਾਮ ਨਾਲ ਪ੍ਰਸਿੱਧ ਹੋਇਆ ।
ਬਾਬਾ ਫਰੀਦ ਰੱਬ ਦੀ ਰਜ਼ਾ ਵਿਚ ਰਹਿਣ ਵਾਲੇ, ਸਾਦਗੀ, ਸੱਚਾਈ ਅਤੇ ਨੇਕੀ ਦੇ ਲਾ-ਮਿਸਾਲ ਇਨਸਾਨ ਸਨ। ਇਸ ਗੱਲ ਦੀ ਇਕ ਮਿਸਾਲ ਉਨ੍ਹਾਂ ਦੇ ਜੀਵਨ ਦੀ ਇਕ ਘਟਨਾ ਰਾਹੀਂ ਚੰਗੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ। ਕਹਿੰਦੇ ਹਨ ਕਿ ਇਕ ਵਾਰੀ ਕਿਸੇ ਲੋੜਵੰਦ ਨੇ ਇਨ੍ਹਾਂ ਨੂੰ ਸੁਲਤਾਨ ਬਲਬਨ ਕੋਲ ਉਸਦੀ ਸਿਫਾਰਿਸ਼ ਕਰਨ ਲਈ ਬੇਨਤੀ ਕੀਤੀ ਜੋ ਕਿ ਜਾਇਜ਼ ਸੀ ।’ ਫਰੀਦ ਜੀ ਨੇ ਬਾਦਸ਼ਾਹ ਦੇ ਨਾਮ ਇਕ ਚਿੱਠੀ ਲਿਖ ਦਿੱਤੀ ਜਿਸ ਵਿਚ ਉਨ੍ਹਾਂ ਨੇ ਇਹ ਲਿਖਿਆ, “ ਮੈਂ ਇਹ ਕੰਮ ਅੱਲਾਹ ਦੇ ਹਵਾਲੇ ਕੀਤਾ ਹੈ ਤੇ ਜ਼ਾਹਰਾ ਤੌਰ ਤੇ ਤੁਹਾਡੇ ਪਾਸ ਭੇਜਿਆ ਹੈ। ਜੇ ਤੁਸੀਂ ਇਸ ਨੂੰ ਕੁਝ ਦੇ ਦਿਓਗੇ ਤਾਂ ਅਸਲ ਵਿਚ ਦੇਣ ਵਾਲਾ ਅੱਲਾਹ ਹੋਵੇਗਾ ਅਤੇ ਤੁਹਾਡਾ ਧੰਨਵਾਦ ਹੋਵੇਗਾ। ਜੇ ਤੁਸੀਂ ਇਸ ਲੋੜਵੰਦ ਨੂੰ ਕੁਝ ਨਹੀਂ ਦੇਵੋਗੇ ਤਾਂ ਨਾਂਹ ਕਰਨ ਵਾਲਾ ਅੱਲਾਹ ਹੋਵੇਗਾ ਤੇ ਤੁਸੀਂ ਮਜਬੂਰ ਹੋਵੋਗੇ।“ ਇਸ ਤਰ੍ਹਾਂ ਬਾਬਾ ਫਰੀਦ ਹੁਕਮ ਅਤੇ ਰਜ਼ਾ ਦਾ ਜੀਵਨ ਜਿਉਣ ਵਿਚ ਸਦਾ ਜਤਨਸ਼ੀਲ ਰਹੇ।
ਬਾਬਾ ਫਰੀਦ ਨੇ ਪਾਕ ਪਟਨ ਨੂੰ ਰੁਹਾਨੀਅਤ ਦਾ ਕੇਂਦਰ ਬਣਾ ਦਿੱਤਾ ਅਤੇ ਦੂਰੋਂ ਦੂਰੋਂ ਲੋਕ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕਰਨ ਅਤੇ ਸਿਖਿਆ ਹਾਸਿਲ ਕਰਨ ਆਉਂਦੇ ਸਨ। ਭਾਵੇਂ ਉਨ੍ਹਾਂ ਨੇ ਅਰਬੀ ਅਤੇ ਫ਼ਾਰਸੀ ਦੀ ਤਾਲੀਮ ਹਾਸਿਲ ਕੀਤੀ ਸੀ ਪਰ ਆਮ ਲੋਕਾਂ ਨਾਲ ਉਹ ਆਪਣੀ ਮਾਂ ਬੋਲੀ ਪੰਜਾਬੀ ਵਿਚ ਹੀ ਗੱਲ ਕਰਦੇ ਸਨ। ਇਸੇ ਭਾਸ਼ਾ ਵਿਚ ਹੀ ਉਨ੍ਹਾਂ ਨੇ ਆਪਣਾ ਸ਼ਾਇਰਾਨਾ ਕਲਾਮ ਵੀ ਰਚਿਆ ਹੈ।ਇਕ ਵਾਰੀ ਕਿਸੇ ਜਿਗਿਆਸੂ ਨੇ ਇਨ੍ਹਾਂ ਨੂੰ ਚਾਰ ਸਵਾਲ ਕੀਤੇ ਜਿਨ੍ਹਾ ਦਾ ਜਵਾਬ ਉਨ੍ਹਾਂ ਦੀ ਜੀਵਨ ਦ੍ਰਿਸ਼ਟੀ ਦਾ ਭਲੀ ਭਾਂਤ ਪ੍ਰਗਟਾਵਾ ਕਰਦੇ ਹਨ।(1) ਸੱਭ ਨਾਲੋਂ ਸਿਆਣਾ ਕੌਣ ਹੈ? ਜਿਹੜਾ ਗੁਨਾਹਾਂ ਤੋਂ ਦੂਰ ਰਹਿੰਦਾ ਹੈ(2) ਅਕ੍ਲਮੰਦ? ਜੋ ਕਿਸੇ ਹਾਲਤ ਵਿਚ ਡੋਲਦਾ ਨਹੀਂ (3) ਅਜਾਦ? ਜਿਹੜਾ ਸਬਰ ਸੰਤੋਖ ਦਾ ਜੀਵਨ ਜਿਓੰਦਾ ਹੈ । ਤੇ ਜਰੂਰਮੰਦ? ਉਹ ਹੈ ਜਿਹੜਾ ਇਨ੍ਹਾ ਤੇ ਅਮਲ ਨਹੀਂ ਕਰਦਾ ।
ਬਾਬਾ ਫ਼ਰੀਦ ਜੀ ਪਾਕਪਟਨ ਵਿਚ 1266 ਈਸਵੀ ਨੂੰ ਦੇਹਾਂਤ ਹੋਇਆ। ਬਾਬਾ ਫਰੀਦ ਨੇ ਆਪਣੀ ਰੂਹਾਨੀ ਵਿਰਾਸਤ ਆਪਣੇ ਮੁਰੀਦਾਂ ਨੂੰ ਸੌਂਪ ਦਿੱਤੀ ਜਿਨ੍ਹਾਂ ਨੇ ਇਸ ਰੂਹਾਨੀ ਮਿਸ਼ਨ ਨੂੰ ਪੂਰਾ ਕਰਨ ਦਾ ਪੂਰਾ ਜਤਨ ਵੀ ਕੀਤਾ। ਇਸ ਮਹਾਨ ਸੂਫ਼ੀ ਦਰਵੇਸ਼ ਦੀ ਰਚਨਾ ਕਈ ਭਾਸ਼ਾਵਾਂ ਵਿਚ ਮਿਲਦੀ ਹੈ। ਮਿਸਾਲ ਵਜੋਂ ਇਨ੍ਹਾਂ ਦੀ ਇਕ ਰਚਨਾ ਫ਼ਵਾਇਦ-ਉੱਸਾਲਿਕੈਨ ਅਰਥਾਤ ਸਲੂਕ ਵਾਲਿਆ ਜਾਂ ਧਰਮ ਦੇ ਰਾਹ ਤੁਰਨ ਵਾਲਿਆਂ ਦੇ ਲਾਭ (ਹਿਤ)। ਇਸ ਪੁਸਤਕ ਵਿਚ ਖ਼ਵਾਜਾ ਕੁਤਬੁੱਦੀਨ ਬਖ਼ਤਿਆਰ ਕਾਕੀ ਦੇ ਬਚਨ ਹਨ ਜਿਨ੍ਹਾਂ ਨੂੰ ਬਾਬਾ ਫਰੀਦ ਨੇ ਇਕੱਤਰ ਅਤੇ ਸੰਪਾਦਿਤ ਕੀਤਾ ਹੈ। ਇਸੇ ਤਰ੍ਹਾਂ ਫ਼ਾਰਸੀ ਜ਼ੁਬਾਨ ਵਿਚ ਦੋ ਪੁਸਤਕਾਂ ਅਜਿਹੀਆਂ ਮਿਲਦੀਆਂ ਹਨ ਜਿਨ੍ਹਾਂ ਵਿਚ ਇਨ੍ਹਾਂ ਦੇ ਬਚਨ ਜਾਂ ਆਦੇਸ਼ ਇਕੱਤਰ ਕੀਤੇ ਗਏ ਹਨ। ਇਹ ਹਨ -1. ਰਾਹਤ-ਅਲ-ਕਲੂਬ ਹੈ। ਇਹ ਰਚਨਾ ਫਾਰਸੀ ਜ਼ੁਬਾਨ ਵਿਚ ਹੈ ਅਤੇ ਇਸ ਵਿਚ ਇਨ੍ਹਾਂ ਦੇ ਉਹ ਆਦੇਸ਼ ਹਨ ਜਿਹੜੇ ਇਨ੍ਹਾਂ ਦੇ ਸ਼ਿੱਸ਼ ਖ਼ਵਾਜਾ ਨਿਜ਼ਾਮੁੱਦੀਨ ਔਲੀਆ ਨੇ ਇਕੱਤਰ ਕੀਤੇ ਹਨ।2. ਸਿਰਾਜ-ਉਲ-ਔਲੀਆ ਇਸ ਪੁਸਤਕ ਵਿਚ ਵੀ ਆਪ ਦੇ ਆਦੇਸ਼ ਸੰਗ੍ਰਹਿ ਕੀਤੇ ਗਏ ਹਨ। ਇਨ੍ਹਾਂ ਦੇ ਸੰਗ੍ਰਹਿ-ਕਰਤਾ ਆਪ ਦੇ ਸੁਪੁੱਤਰ ਸ਼ਾਹ ਬਦਰ ਦੀਵਾਨ ਹਨ।
ਇਸ ਤੋਂ ਇਲਾਵਾ ਹਿੰਦੀ ਵਿਚ ਵੀ ਆਪ ਦੇ ਕੁਝ ਕਥਨ ਮਿਲਦੇ ਹਨ ਜਿਨ੍ਹਾਂ ਦੀ ਰਚਨਾ ਆਪ ਨੇ ਹਾਂਸੀ (ਜ਼ਿਲਾ ਹਿਸਾਰ) ਵਿਚ ਰਹਿੰਦਿਆਂ ਕੀਤੀ। ਉਪਰੋਕਤ ਰਚਨਾ ਤੋਂ ਇਲਾਵਾ ਬਾਬਾ ਫਰੀਦ ਦੀ ਰਚਨਾ ਪੰਜਾਬੀ ਜਾਂ ਲਹਿੰਦੀ ਵਿਚ ਵੀ ਮਿਲਦੀ ਹੈ। ਇਹ ਰਚਨਾ ਸਿੱਖ ਧਰਮ ਦੇ ਪਾਵਨ ਗ੍ਰੰਥ ਅਰਥਾਤ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਾਪਤ ਹੈ ਜੋ ਸ਼ਬਦਾਂ ਅਤੇ ਸ਼ਲੋਕਾਂ ਦੇ ਰੂਪ ਵਿਚ ਹੈ।
ਬਾਬਾ ਫ਼ਰੀਦ ਜੀ ਦੀ ਰਚਨਾ ਭਾਵੇਂ ਆਕਾਰ ਵਿੱਚ ਬਹੁਤੀ ਨਹੀ, ਪਰ ਕਾਵਿ ਗੁਣਾਂ ਕਰ ਕੇ, ਵਿਸ਼ੇ ਦੀ ਸ੍ਰੇਸ਼ਟਤਾ ਵਿੱਚ ਉੱਤਮ ਤੇ ਸਦੀਵੀਂ ਯੋਗਦਾਨ ਕਿਹਾ ਜਾ ਸਕਦਾ ਹੈ। ਪੰਜਾਬੀ ਸਾਹਿਤ ਵਿੱਚ ਬਾਬਾ ਫ਼ਰੀਦ ਜੀ ਦੀ ਪ੍ਰਾਪਤ ਹੋਈ ਰਚਨਾ ਕਰ ਕੇ ਉਹਨਾਂ ਨੂੰ ਪੰਜਾਬੀ ਦਾ ਪਹਿਲਾ ਕਵੀ ਜਾ ਸ਼ਾਇਰ ਮੰਨ ਲਿਆ ਜਾਂਦਾ ਹੈ। ਬਾਬਾ ਫ਼ਰੀਦ ਜੀ ਨੇ ਪੰਜਾਬੀ ਸਾਹਿੱਤ ਵਿੱਚ ਸਭ ਤੋਂ ਵੱਡਮੁੱਲਾ ਯੋਗਦਾਨ ਉਸ ਸਮੇਂ ਪੰਜਾਬੀ ਵਿੱਚ ਸ਼ਲੋਕਾਂ ਤੇ ਸ਼ਬਦਾਂ ਦੀ ਰਚਨਾ ਕਰ ਕੇ ਦਿੱਤਾ ਹੈ। ਬਾਬਾ ਫ਼ਰੀਦ ਜੀ ਦੀ ਬਾਣੀ ਦੀ ਉੱਚਤਾ ਹੋਣ ਕਾਰਨ ਹੀ ‘ਗੁਰੂ ਅਰਜਨ ਦੇਵ` ਜੀ ਨੇ ਉਹਨਾਂ ਦੀ ਬਾਣੀ ਨੂੰ ਇੱਕਤਰ ਕਰ ਕੇ ‘ਆਦਿ ਸ੍ਰੀ ਗੁਰੂ ਗ੍ਰੰਥ` ਸਾਹਿਬ ਵਿੱਚ ਦਰਜ ਕਰ ਕੇ ਇਸ ਬਾਣੀ ਨੂੰ ਅਹਿਮ ਸਥਾਨ ਦਿੱਤਾ ਅਤੇ ਇਸ ਦੀ ਸੰਭਾਲ ਕੀਤੀ।‘ਆਦਿ ਸ੍ਰੀ ਗੁਰੂ ਗ੍ਰੰਥ` ਸਾਹਿਬ ਵਿੱਚ ਬਾਬਾ ਫ਼ਰੀਦ ਜੀ ਦੇ 4 ਸ਼ਬਦ (ਦੋ ਸ਼ਬਦ ਆਸਾ ਰਾਗ ਵਿੱਚ ਦੋ ਸੂਹੀ ਰਾਗ ਵਿਚ) ਅਤੇ 112 ਸਲੋਕ ਦਰਜ ਕੀਤੇ ਗਏ ।
“ਇਸ ਰਚਨਾਂ ਤੋਂ ਇਲਾਵਾ ‘ਮੀਆਂ ਮੌਲਾ ਬਖ਼ਸ਼ ਕੁਸ਼ਤਾ` ਨੇ ਬਾਬਾ ਫ਼ਰੀਦ ਦੀਆਂ ਲਿਖੀਆਂ ਚਾਰ ਪੁਸਤਕਾਂ ਦੀ ਦੱਸ ਇਉਂ ਪਾਈ ਹੈ, ਆਪ ਦੀਆਂ ਚਾਰ ਕਿਤਾਬਾਂ, ਤਿੰਨ ਨਸਰ (ਵਾਰਤਕ) ਦੀਆਂ ਤੇ ਇੱਕ ਨਜ਼ਮ ਦੀ (ਸਲੋਕ) ਹਨ I ਮੁਹਰਮ ਦੇ ਪੰਜਵੇਂ ਦਿਨ , ਸੰਨ 1266 ਵਿਚ ਬਾਬਾ ਫਰੀਦ ” ਨਮੋਨੀਆਂ ਹੋਣ ਕਰਕੇ ਪ੍ਰਲੋਕ ਸਿਧਾਰ ਗਏ ਪਾਕਪਟਨ ਦੇ ਬਾਹਰ ਮਾਰਚਰ ਗਰੇਵ ਉਨ੍ਹਾ ਦੀ ਸਮਾਧੀ ਬਣਾਈ ਗਈ ।
ਫਰੀਦ ਜੀ ਦੀ ਬਾਣੀ
ਬਾਬਾ ਫ਼ਰੀਦ ਦੀ ਬਾਣੀ ਜਾਂ ਕਲਾਮ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਪੰਜਾਬੀ ਦੀ ਸੂਫ਼ੀ ਸ਼ਾਇਰੀ ਲਈ ਵੀ ਸਾਹਿਤਕ ਅਤੇ ਸਿੱਧਾਂਤਕ ਰੂੜ੍ਹੀਆਂ ਪ੍ਰਦਾਨ ਕਰਦੀ ਹੈ। ਬਾਬਾ ਫ਼ਰੀਦ ਦੁਆਰਾ ਸਥਾਪਿਤ ਇਨ੍ਹਾਂ ਕਾਵਿ-ਰੂੜ੍ਹੀਆਂ ਨੂੰ ਬਾਦ ਦੇ ਸੂਫ਼ੀ ਸ਼ਾਇਰਾਂ ਨੇ ਆਪਣੀ ਸਿਰਜਣਾ ਦਾ ਆਧਾਰ ਬਣਾਇਆ ਜਿਸਦੇ ਸਿੱਟੇ ਵਜੋਂ ਪੰਜਾਬੀ ਦੀ ਇਕ ਗੌਰਵਮਈ ਕਾਵਿ-ਪ੍ਰਵਿਰਤੀ ਹੋਂਦ ਵਿਚ ਆਈ।
ਫਰੀਦ ਦੀ ਰਚਨਾ ਵਿਚ ਜਿਹੜੇ ਦੋ ਕਾਵਿ-ਰੂਪ ਵਰਤੇ ਗਏ ਹਨ ਉਹ ਦੋਵੇਂ ਹੀ ਭਾਰਤੀ ਪਰੰਪਰਾ ਨਾਲ ਸੰਬੰਧ ਰੱਖਦੇ ਹਨ। ਸ਼ਲੋਕਾਂ ਦੀ ਰਚਨਾ ਤਾਂ ਭਾਰਤ ਵਿਚ ਬਹੁਤ ਪੁਰਾਣੇ ਸਮੇਂ ਤੋਂ ਅਰਥਾਤ ਵੈਦਿਕ ਕਾਲ ਤੋਂ ਹੀ ਹੁੰਦੀ ਰਹੀ ਹੈ। ਇਹ ਇਕ ਅਜਿਹਾ ਕਾਵਿ-ਰੂਪ ਹੈ ਜਿਸ ਵਿਚ ਸੰਜਮ ਅਤੇ ਸੰਖੇਪਤਾ ਹੁੰਦੀ ਹੈ। ਇਸ ਵਿਚ ਕਵੀ ਆਪਣੇ ਵਿਚਾਰਾਂ ਜਾਂ ਭਾਵਾਂ ਨੂੰ ਇਸ ਢੰਗ ਨਾਲ ਪ੍ਰਸਤੁਤ ਕਰਦਾ ਹੈ ਕਿ ਪਾਠਕ ਜਾਂ ਸਰੋਤੇ ਦੇ ਮਨ ਉੱਤੇ ਬੱਝਵਾਂ ਪ੍ਰਭਾਵ ਪੈਂਦਾ ਹੈ। ਮਿਸਾਲ ਦੇ ਤੌਰ ਤੇ ਫਰੀਦ ਬਾਣੀ ਦੇ ਕੁਝ ਸ਼ਲੋਕ ਪੇਸ਼ ਕੀਤੇ ਜਾਂਦੇ ਹਨ :
ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾਂ ਨ ਮਾਰੇ ਘੁੰਮਿ ॥ਆਪਨੜੈ ਘਰਿ ਜਾਈਐ ਪੈਰ ਤਿਨਾਂ ਦੇ ਚੁੰਮਿ ॥7॥
ਦੇਖੁ ਫਰੀਦਾ ਜੁ ਥੀਆ ਦਾੜੀ ਹੋਈ ਭੂਰ ॥ਅਗਹੁ ਨੇੜਾ ਆਇਆ ਪਿਛਾ ਰਹਿਆ ਦੂਰਿ ॥9॥
ਦੇਖੁ ਫਰੀਦਾ ਜਿ ਥੀਆ ਸਕਰ ਹੋਈ ਵਿਸੁ ॥ਸਾਂਈ ਬਾਝਹੁ ਆਪਣੇ ਵੇਦਣ ਕਹੀਐ ਕਿਸੁII (ਗੁਰੂ ਗ੍ਰੰਥ ਸਾਹਿਬ, ਪੰਨਾ – 1778)
ਇਨ੍ਹਾਂ ਸ਼ਲੋਕਾਂ ਵਿਚ ਉਹ ਆਪਣਾ ਵਿਚਾਰ ਬੜੇ ਹੀ ਸੰਜਮ ਅਤੇ ਅਸਰਦਾਰ ਢੰਗ ਨਾਲ ਪੇਸ਼ ਕਰਦੇ ਹਨ । ਮਨੁਖ ਨੂੰ ਅਹਿੰਸਾ ਵਲ ਪ੍ਰੇਰਦੇ ਹਨ । ਉਨ੍ਹਾ ਦਾ ਕਥਨ ਹੈਕਿ ਸਾਨੂੰ ਹਿੰਸਾ ਦਾ ਜਵਾਬ ਹਿੰਸਾ ਨਾਲ ਨਹੀਂ ਸਗੋਂ ਅਹਿੰਸਾ ਤੇ ਹਲੀਮੀ ਨਾਲ ਦੇਣਾ ਚਾਹੀਦਾ ਹੈ। ਇਸੇ ਤਰ੍ਹਾਂ 9ਵਾਂ ਅਤੇ 10ਵਾਂ ਸ਼ਲੋਕ ਮਨੁੱਖੀ ਜੀਵਨ ਦੀ ਨਾਸ਼ਮਾਨਤਾ ਵਲ ਸੰਕੇਤ ਕਰਕੇ ਜੀਵਨ ਦੀ ਸਾਰਥਕਤਾ ਨੂੰ ਪਛਾਨਣ ਉੱਤੇ ਬਲ ਦਿੰਦੇ ਹਨ।
ਫਰੀਦ ਬਾਣੀ ਵਿਚ ਜਿਹੜਾ ਦੂਸਰਾ ਕਾਵਿ-ਰੂਪ ਵਰਤਿਆ ਗਿਆ ਹੈ ਉਹ ਹੈ ਸ਼ਬਦ। ਇਹ ਕਾਵਿ-ਰੂਪ ਭਾਰਤ ਦੇ ਕਲਾਸੀਕਲ ਦੌਰ ਵਿਚ ਨਹੀਂ ਸਗੋਂ ਮੱਧਕਾਲ ਵਿਚ ਹੀ ਵਿਕਸਿਤ ਹੋਇਆ ਹੈ। ਇਸਦੀ ਵਰਤੋਂ ਵਧੇਰੇ ਭਗਤ ਕਵੀਆਂ ਨੇ ਕੀਤੀ ਹੈ। ਇਸ ਵਿਚ ਸ਼ਲੋਕ ਨਾਲੋਂ ਕੁਝ ਲਮੇਰੇ ਆਕਾਰ ਦੀ ਰਚਨਾ ਕੀਤੀ ਜਾਂਦੀ ਹੈ ਅਤੇ ਨੈਤਿਕ ਸਿਖਿਆ ਨਾਲੋਂ ਭਗਤੀ ਜਾਂ ਪ੍ਰੇਮ ਦੀ ਭਾਵਨਾ ਨੂੰ ਵਧੇਰੇ ਵਿਅਕਤ ਕੀਤਾ ਜਾਂਦਾ ਹੈ। ਮਿਸਾਲ ਵਜੋਂ ਕੁਝ ਪੰਗਤੀਆਂ ਪੇਸ਼ ਹਨ :
ਦਿਲਹੁ ਮੁਹਬਤਿ ਜਿੰਨ੍ ਸੇਈ ਸਚਿਆ ॥ ਜਿਨ੍ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥1॥
ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥ਵਿਸਰਿਆ ਜਿਨ੍ ਨਾਮੁ ਤੇ ਭੁਇ ਭਾਰੁ ਥੀਏ ॥1॥ ਰਹਾਉ ॥
ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ ॥ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥2॥
ਪਰਵਦਗਾਰ ਅਪਾਰ ਅਗਮ ਬੇਅੰਤ ਤੂ ॥ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ
ਤੇਰੀ ਪਨਹ ਖੁਦਾਇ ਤੂ ਬਖਸੰਦਗੀ ॥ਸੇਖ ਫਰੀਦੈ ਖੈਰੁ ਦੀਜੈ ਬੰਦਗੀ ॥
ਇਸ ਸ਼ਬਦ ਵਿਚ ਕਵੀ ਨੇ ਰੱਬੀ ਪਿਆਰ ਦੀ ਭਾਵਨਾ ਨੂੰ ਵੱਖ ਵੱਖ ਪ੍ਰਸੰਗਾਂ ਵਿਚ ਪੇਸ਼ ਕੀਤਾ ਹੈ ਜਿਸ ਨਾਲ ਪਾਠਕ ਜਾਂ ਸਰੋਤੇ ਦੇ ਮਨ ਉੱਤੇ ਇਕ ਖ਼ਾਸ ਕਿਸਮ ਦਾ ਪ੍ਰਭਾਵ ਪੈਂਦਾ ਹੈ। ਇਸ ਤਰ੍ਹਾਂ ਦੇ 4 ਸ਼ਬਦ ਫਰੀਦ ਬਾਣੀ ਵਿਚ ਮਿਲਦੇ ਹਨ।
ਬਾਬਾ ਫ਼ਰੀਦ ਦੀ ਬਾਣੀ ਵਿਚ ਇਕ ਵਿਸ਼ੇਸ਼ ਭਾਂਤ ਦੀ ਕਾਵਿ-ਸੰਵੇਦਨਾ ਦ੍ਰਿਸ਼ਟੀ ਗੋਚਰ ਹੁੰਦੀ ਹੈ ਜਿਸਦੇ ਪਿਛੋਕੜ ਵਿਚ ਤਸੱਵੁਫ਼ ਅਤੇ ਇਸ਼ਕ-ਹਕੀਕੀ ਦੇ ਲਖਾਇਕ ਸੂਫ਼ੀ ਸੰਕਲਪ ਨਜ਼ਰ ਆਉਂਦੇ ਹਨ। ਇਹ ਵਿਸ਼ੇਸ਼ ਭਾਂਤ ਦੀ ਧਾਰਮਿਕ ਚੇਤਨਾ ‘ਬਿਰਹਾ’, ‘ਨੇਹੁ’, ਅਤੇ ‘ਇਸ਼ਕ’ ਦੇ ਸੰਕਲਪਾਂ ਰਾਹੀਂ ਮੂਰਤੀਮਾਨ ਹੁੰਦੀ ਹੈ। ਮਿਸਾਲ ਵਜੋਂ ਬਾਬਾ ਫ਼ਰੀਦ ਦੀ ਰਚਨਾ ਦੀਆਂ ਨਿਮਨ-ਅੰਕਿਤ ਪੰਗਤੀਆਂ ਦੇਖੀਆਂ ਜਾ ਸਕਦੀਆਂ ਹਨ :
ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ ॥ਚਲਾ ਤ ਭਿਜੈ ਕੰਬਲੀ ਰਹਾਂ ਤ ਤੁਟੈ ਨੇਹੁ ॥24॥
ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ ॥ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀਂ ਨੇਹੁ ॥”(ਗੁਰੂ ਗ੍ਰੰਥ ਸਾਹਿਬ, ਪੰਨਾ – 1379.)
ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥ ਵਿਸਰਿਆ ਜਿਨ੍ ਨਾਮੁ ਤੇ ਭੁਇ ਭਾਰੁ ਥੀਏ ॥1॥ ਰਹਾਉ ॥
ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ ॥ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥2॥
ਪਰਵਦਗਾਰ ਅਪਾਰ ਅਗਮ ਬੇਅੰਤ ਤੂੰ ॥ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ ॥
ਤੇਰੀ ਪਨਹ ਖੁਦਾਇ ਤੂ ਬਖਸੰਦਗੀ ॥ ਸੇਖ ਫਰੀਦੈ ਖੈਰੁ ਦੀਜੈ ਬੰਦਗੀ ॥ (ਆਦਿ ਗ੍ਰੰਥ, ਪੰਨਾ – 488.)
ਇਸ ਤਰ੍ਹਾਂ ਫ਼ਰੀਦ ਬਾਣੀ ਦਾ ਨਿਚੋੜ ਸੂਫ਼ੀ ਸ਼ਾਇਰੀ ਦੇ ਨਾਲ ਨਾਲ ਗੁਰਬਾਣੀ ਜਾਂ ਗੁਰਮਤਿ ਕਾਵਿ ਨਾਲ ਵੀ ਸਹਿਜੇ ਹੀ ਮੇਲ ਖਾ ਜਾਂਦੇ ਹਨ। ਭਾਵੇਂ ਮਨੁੱਖ ਦੀ ਰੂਹਾਨੀ ਇਕੱਲਤਾ ਅਤੇ ਸੰਸਾਰ ਦੀ ਨਾਸ਼ਮਾਨਤਾ ਦਾ ਅਹਿਸਾਸ ਫ਼ਰੀਦ ਬਾਣੀ ਦੀ ਵਿਸ਼ੇਗਤ ਉਸਾਰੀ ਮੂਲ ਆਧਾਰ ਹੈ ਪਰ ਇਨ੍ਹਾਂ ਸਰੋਕਾਰਾਂ ਨੂੰ ਸਮਕਾਲੀ ਸਾਮਾਜਿਕ ਅਤੇ ਸਭਿਆਚਾਰਕ ਸੰਦਰਭ ਨਾਲ ਜੋੜ ਕੇ ਵੀ ਵਾਚਿਆ ਜਾ ਸਕਦਾ ਹੈ। ਪੰਜਾਬੀ ਦੇ ਸੁਪ੍ਰਸਿੱਧ ਆਲੋਚਕ ਨਜਮ ਹੁਸੈਨ ਸੱਯਦ ਨੇ ਫ਼ਰੀਦ ਬਾਣੀ ਦਾ ਇਸੇ ਕਿਸਮ ਦਾ ਅਧਿਐਨ ਆਪਣੀ ਪੁਸਤਕ ਫ਼ਰੀਦੋਂ ਨਾਨਕ, ਨਾਨਕੋਂ ਫ਼ਰੀਦ ਵਿਚ ਪੇਸ਼ ਕੀਤਾ ਹੈ ਜਿਸ ਵਿਚ ਇਸ ਰਚਨਾ ਦਾ ਲੋਕ ਪੱਖੀ ਚਰਿਤਰ ਮੂਰਤੀਮਾਨ ਹੁੰਦਾ ਹੈ। ਨਜਮ ਹੁਸੈਨ ਸੱਯਦ ਨੇ ਫ਼ਰੀਦ ਬਾਣੀ ਦੀਆਂ ਗੁਝੀਆਂ ਰਮਜ਼ਾਂ ਅਤੇ ਸੈਨਤਾਂ ਦੀ ਵਿਆਖਿਆ ਕਰਦਿਆਂ ਉਸਨੂੰ ਤਤਕਾਲੀ ਯਥਾਰਥ ਦੀ ਰੌਸ਼ਨੀ ਵਿਚ ਪੜ੍ਹਨ ਦੀ ਚੇਸ਼ਟਾ ਕੀਤੀ ਹੈ।
ਇਸ ਤੋਂ ਇਲਾਵ ਫ਼ਰੀਦ ਬਾਣੀ ਆਪਣੇ ਪ੍ਰਗਟਾਵੇ ਲਈ ਵਧੇਰੇ ਲੋਕ-ਕਾਵਿ ਦੀਆਂ ਰੀਤਾਂ ਅਤੇ ਰਵਾਇਤਾਂ ਨੂੰ ਆਧਾਰ ਬਣਾਉਂਦੀ ਹੈ। ਇਹ ਪੰਜਾਬ ਦੇ ਪ੍ਰਕਿਰਤਕ ਵਾਯੂਮੰਡਲ ਅਤੇ ਸਭਿਆਚਾਰਕ ਮਾਹੌਲ ਨਾਲ ਸੰਬੰਧਿਤ ਸਾਮਗ੍ਰੀ ਨੂੰ ਆਪਣੀ ਕਾਵਿ ਰਚਨਾ ਦਾ ਮਾਧਿਅਮ ਬਣਾਉਂਦੀ ਹੈ। ਮਿਸਾਲ ਵਜੋਂ ਕੁਝ ਪੰਗਤੀਆਂ ਪੇਸ਼ ਹਨ :
ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਓ ਮਾਂਝਾ ਦੁਧੁ ॥
ਸਭੇ ਵਸਤੂ ਮਿਠੀਆਂ ਰਬ ਨ ਪੁਜਨਿ ਤੁਧੁ ॥
ਪੰਜਾਬੀ ਸੂਫ਼ੀ ਸ਼ਾਇਰਾਂ ਨੇ ਹਰ ਦੌਰ ਵਿਚ ਇਸ਼ਕ ਹਕੀਕੀ ਮਤਲਬ ਰਬੀ ਪਿਆਰ ਨਾਲ ਵਫ਼ਾ ਪਾਲੀ ਹੈ। ਸੂਫ਼ੀਵਾਦ ਅਸਲ ਵਿਚ ਇਸਲਾਮ ਦਾ ਰਹੱਸਵਾਦੀ ਮਾਰਗ ਹੈ ਜੋ ਕੁਰਾਨ ਸ਼ਰੀਫ਼ ਦੇ ਬਾਹਰਮੁਖੀ ਅਰਥਾਂ ਨਾਲੋਂ ਉਸਦੇ ਅੰਤਰਮੁਖੀ ਅਧਿਆਤਮਕ ਅਰਥਾਂ ਉੱਤੇ ਜਿਆਦਾ ਬਲ ਦਿੰਦਾ ਹੈ। ਇਹੀ ਕਾਰਣ ਹੈ ਕਿ ਸੂਫ਼ੀ ਲਹਿਰ ਧਾਰਮਿਕ ਕਰਮ-ਕਾਂਡ ਅਤੇ ਦਿਖਾਵੇ ਦੇ ਵਿਰੋਧ ਵਿਚ ਸਾਮ੍ਹਣੇ ਆਈ ਹੈ। ਇਨ੍ਹਾਂ ਪੜਾਵਾਂ ਦੀ ਰੌਸ਼ਨੀ ਵਿਚ ਜਦੋਂ ਅਸੀਂ ਬਾਬਾ ਫਰੀਦ ਦੇ ਕਲਾਮ ਦਾ ਅੀਧਐਨ ਕਰਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਉਹ ਸ਼ਰ੍ਹੀਅਤ ਦੇ ਪੜਾਉ ਦੀ ਗੱਲ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਕਰਦੇ ਹਨ।
ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ ॥
ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ ॥71॥
ਜੋ ਸਿਰੁ ਸਾਈ ਨਾ ਨਿਵੈ ਸੋ ਸਿਰੁ ਕੀਜੈ ਕਾਂਇ ॥
ਕੁੰਨੇ ਹੇਠਿ ਜਲਾਈਐ ਬਾਲਣ ਸੰਦੈ ਥਾਇ ॥72॥
ਫਰੀਦਾ ਬੇ ਨਿਵਾਜਾ ਕੁਤਿਆ ਏਹ ਨ ਭਲੀ ਰੀਤਿ ॥
ਕਬਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ ॥70॥
ਇਹ ਗੱਲ ਠੀਕ ਹੈ ਕਿ ਬਾਬਾ ਫਰੀਦ ਸ਼ਰ੍ਹਾ ਦੇ ਨੇਮਾਂ ਦੀ ਪਾਲਨਾ ਕਰਨ ਉੱਤੇ ਜ਼ੋਰ ਦਿੰਦੇ ਹਨ ਪਰ ਉਹ ਨਿਰੋਲ ਸ਼ਰ੍ਹਾ ਦੇ ਕਵੀ ਨਹੀਂ ਮੰਨੇ ਜਾ ਸਕਦੇ। ਸ਼ਰ੍ਹਾ ਦੇ ਨਾਲ ਨਾਲ ਉਨ੍ਹਾਂ ਦੀ ਸ਼ਾਇਰੀ ਵਿਚ ਸੂਫ਼ੀ ਸਿੱਧਾਂਤਾਂ ਦਾ ਪ੍ਰਗਟਾਵਾ ਵੀ ਉਤਨੀ ਹੀ ਸ਼ਿੱਦਤ ਨਾਲ ਹੈ , ਜਿੰਨੀ ਸ਼ਿੱਦਤ ਨਾਲ ਸ਼ਰ੍ਹਾ ਦਾ। ਜੇ ਉਹ ‘ਜੋ ਸਿਰੁ ਸਾਂਈ ਨਾ ਨਿਵੈ’ ਨੂੰ ‘ਕਪਿ ਉਤਾਰਿ’ ਦੇਣ ਦੀ ਗੱਲ ਕਰਦੇ ਹਨ ਤਾਂ ਇਸਦੇ ਨਾਲ ਹੀ ਉਹ ਰੱਬੀ ਪਿਆਰ ਅਤੇ ਖ਼ੁਦਾ ਦੇ ਇਸ਼ਕ ਵਿਚ ਰੱਤੇ ਹੋਏ ਬੰਦਿਆਂ ਦੀ ਗੱਲ ਵੀ ਕਰਦੇ ਹਨ।
ਬਾਬਾ ਫ਼ਰੀਦ ਜੀ ਦੀ ਰਚਨਾ ਭਾਵੇਂ ਆਕਾਰ ਵਿੱਚ ਬਹੁਤੀ ਨਹੀ, ਪਰ ਕਾਵਿ ਗੁਣਾਂ ਕਰ ਕੇ, ਵਿਸ਼ੇ ਦੀ ਸ੍ਰੇਸ਼ਟਤਾ ਵਿੱਚ ਉੱਤਮ ਤੇ ਸਦੀਵੀਂ ਯੋਗਦਾਨ ਕਿਹਾ ਜਾ ਸਕਦਾ ਹੈ। ਪੰਜਾਬੀ ਸਾਹਿਤ ਵਿੱਚ ਬਾਬਾ ਫ਼ਰੀਦ ਜੀ ਦੀ ਪ੍ਰਾਪਤ ਹੋਈ ਰਚਨਾ ਕਰ ਕੇ ਉਹਨਾਂ ਨੂੰ ਪੰਜਾਬੀ ਦਾ ਪਹਿਲਾ ਕਵੀ ਜਾ ਸ਼ਾਇਰ ਮੰਨ ਲਿਆ ਜਾਂਦਾ ਹੈ। ਬਾਬਾ ਫ਼ਰੀਦ ਜੀ ਨੇ ਪੰਜਾਬੀ ਸਾਹਿੱਤ ਵਿੱਚ ਸਭ ਤੋਂ ਵੱਡਮੁੱਲਾ ਯੋਗਦਾਨ ਉਸ ਸਮੇਂ ਪੰਜਾਬੀ ਵਿੱਚ ਸ਼ਲੋਕਾਂ ਤੇ ਸ਼ਬਦਾਂ ਦੀ ਰਚਨਾ ਕਰ ਕੇ ਦਿੱਤਾ ਹੈ। ਬਾਬਾ ਫ਼ਰੀਦ ਜੀ ਦੀ ਬਾਣੀ ਦੀ ਉੱਚਤਾ ਹੋਣ ਕਾਰਨ ਹੀ ‘ਪਹਿਲੇ ਚਾਰ ਗੁਰੂਆਂ ਨੇ ਉਨ੍ਹਾ ਦੀ ਬਾਣੀ ਨੂੰ ਸੰਭਾਲਿਆ ਤੇ ਪੰਜੇ ਪਾਤਸ਼ਾਹ ਗੁਰੂ ਅਰਜਨ ਦੇਵ` ਜੀ ਨੇ ਉਹਨਾਂ ਦੀ ਬਾਣੀ ਨੂੰ ਇੱਕਤਰ ਕਰ ਕੇ ‘ਆਦਿ ਸ੍ਰੀ ਗੁਰੂ ਗ੍ਰੰਥ` ਸਾਹਿਬ ਵਿੱਚ ਦਰਜ ਕਰ ਕੇ ਇਸ ਬਾਣੀ ਨੂੰ ਅਹਿਮ ਸਥਾਨ ਦਿਤਾ “ਇਸ ਰਚਨਾਂ ਤੋਂ ਇਲਾਵਾ ‘ਮੀਆਂ ਮੌਲਾ ਬਖ਼ਸ਼ ਕੁਸ਼ਤਾ` ਨੇ ਬਾਬਾ ਫ਼ਰੀਦ ਦੀਆਂ ਲਿਖੀਆਂ ਚਾਰ ਪੁਸਤਕਾਂ ਦੀ ਦੱਸ ਇਉਂ ਪਾਈ ਹੈ, ਆਪ ਦੀਆਂ ਚਾਰ ਕਿਤਾਬਾਂ, ਤਿੰਨ ਨਸਰ (ਵਾਰਤਕ) ਦੀਆਂ ਤੇ ਇੱਕ ਨਜ਼ਮ ਦੀ (ਸਲੋਕ) ਹਨ, ਕੁਸ਼ਤਾ ਜੀ ਨੇ ਇੱਕ ਗੱਲ ਇਹ ਵੀ ਸਾਬਤ ਕੀਤੀ ਹੈ ਕਿ ਪਾਕਪਟਨ ਦੇ ਵਾਸ ਵੇਲੇ ਲੋਕ ਭਾਸ਼ਾ ਪੰਜਾਬੀ ਵਿੱਚ ਉਹਨਾਂ ਨੇ ਰਚਨਾ ਕੀਤੀ।
ਜੋਰਾਵਰ ਸਿੰਘ ਤਰਸਿੱਕਾ ।
10 ਅਕਤੂਬਰ
ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ
ਜਨਮ ਦਿਹਾੜੇ ਦੀਆਂ ਸਭ ਸੰਗਤਾਂ ਨੂੰ
ਲੱਖ ਲੱਖ ਮੁਬਾਰਕਾਂ ਹੋਣ
ਵਾਹਿਗੁਰੂ ਜੀ
ਭਾਈ ਤਾਰੂ ਸਿੰਘ (1720-1745)ਅਠਾਰ੍ਹਵੀਂ ਸਦੀ ਦੇ ਇਤਿਹਾਸ ਦੇ ਸ਼ਹੀਦਾਂ ਵਿੱਚੋਂ ਇੱਕ ਮਹਾਨ ਸਿੱਖ ਸ਼ਹੀਦ ਹਨ, ਆਪ ਦਾ ਜਨਮ ਪਿੰਡ ਪੂਹਲਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ।
ਭਾਈ ਤਾਰੂ ਸਿੰਘ
ਜਨਮ :- 1720 (ਪਿੰਡ ਪੂਹਲਾ, ਅੰਮ੍ਰਿਤਸਰ)
ਮੌਤ :- 1745 (ਲਾਹੋਰ)
ਧਰਮ :- ਸਿੱਖ
ਮੁਗਲਾਂ ਦੇ ਜੁਲਮ
ਸੋਧੋ
1716 ਈ: ‘ਚ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਉਨ੍ਹਾਂ ਦੇ ਸਾਥੀ ਸਿੰਘਾਂ ਦੀ ਸ਼ਹੀਦੀ ਉਪਰੰਤ ਮੁਗ਼ਲਾਂ ਵੱਲੋਂ ਸਿੰਘਾਂ ਉੱਤੇ ਬਹੁਤ ਅੱਤਿਆਚਾਰ ਕਰਨੇ ਸ਼ੁਰੂ ਹੋ ਗਏ, ਇੱਥੋਂ ਤੱਕ ਕਿ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਣੇ ਵੀ ਆਰੰਭ ਹੋ ਗਏ, ਉਸ ਸਮੇਂ ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਨੇ ਤਾਂ ਜ਼ੁਲਮ ਦੀ ਹੱਦ ਹੀ ਕਰ ਦਿੱਤੀ ਸੀ। ਅਜਿਹੇ ਸਮੇਂ ਵਿੱਚ ਸਿੰਘਾਂ ਨੇ ਜੰਗਲਾਂ ਵਿੱਚ ਨਿਵਾਸ ਕਰਨਾ ਠੀਕ ਸਮਝਿਆ ਤਾਂ ਜੋ ਉਹ ਜ਼ੁਲਮੀ ਹਕੂਮਤ ਦਾ ਟਾਕਰਾ ਕਰ ਸਕਣ। ਅਜਿਹੇ ਹਾਲਾਤ ਵਿੱਚ ਭਾਈ ਤਾਰੂ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨੇ ਮਿਲ ਕੇ ਸਿੰਘਾਂ ਦੀ ਸਹਾਇਤਾ ਲੰਗਰ ਤੇ ਹੋਰ ਜ਼ਰੂਰੀ ਚੀਜ਼ਾਂ ਨਾਲ ਕੀਤੀ।
ਗ੍ਰਿਫਤਾਰੀ
ਭਾਈ ਤਾਰੂ ਸਿੰਘ ਦੀ ਮੁਖਬਰੀ ਨਿਰੰਜਨੀਆ ਰੰਧਾਵਾਨੇ ਕੀਤੀ ਜਿਸ ਨੂੰ ਹਰਿਭਗਤ ਨਿਰੰਜਨੀਆ ਰੰਧਾਵਾ ਵੀ ਕਿਹਾ ਜਾਂਦਾ ਸੀ ਜਦੋਂ ਭਾਈ ਤਾਰੂ ਸਿੰਘ ਬਾਰੇ ਪਤਾ ਲੱਗਿਆ, ਤਾਂ ਉਸ ਨੇ ਜ਼ਰਾ ਵੀ ਦੇਰ ਨਾ ਕੀਤੀ ਤੇ ਗਵਰਨਰ ਜ਼ਕਰੀਆ ਖਾਨ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਜ਼ਕਰੀਆ ਖਾਨ ਤੋਂ ਇਹ ਬਰਦਾਸ਼ਤ ਨਾ ਹੋਇਆ ਤੇ ਤੁਰੰਤ ਹੀ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ। ਭਾਈ ਤਾਰੂ ਸਿੰਘ ਨੂੰ ਬੰਦੀ ਬਣਾ ਕੇ ਪੇਸ਼ ਕੀਤਾ ਗਿਆ। ਭਾਈ ਤਾਰੂ ਸਿੰਘ ਜੀ ਨੂੰ ਬਹੁਤ ਤਸੀਹੇ ਦਿੱਤੇ ਗਏ। ਭਾਈ ਤਾਰੂ ਸਿੰਘ ਨੂੰ ਸਿੰਘਾਂ ਦੀ ਸਹਾਇਤਾ ਕਰਨ ਦੇ ਜੁਰਮ ਵਿੱਚ ਬਹੁਤ ਅੱਤਿਆਚਾਰ ਸਹਿਣ ਕਰਨੇ ਪਏ ਪਰ ਉਹ ਜ਼ਰਾ ਵੀ ਸਿੱਖੀ ਸਿਦਕ ਤੋਂ ਨਾ ਡੋਲੇ।
ਖੋਪਰੀ ਉਤਾਰਨ ਦਾ ਹੁਕਮ
ਸੋਧੋ
ਜ਼ਕਰੀਆ ਖਾਨ ਨੇ ਭਾਈ ਤਾਰੂ ਸਿੰਘ ਨੂੰ ਆਪਣਾ ਧਰਮ ਛੱਡ ਕੇ ਮੁਸਲਮਾਨ ਬਣਨ ਲਈ ਕਿਹਾ ਤੇ ਅਜਿਹਾ ਨਾ ਮੰਨਣ ‘ਤੇ ਕੇਸ ਕਤਲ ਕਰਨ ਦਾ ਹੁਕਮ ਦਿੱਤਾ। ਪਰ ਭਾਈ ਤਾਰੂ ਸਿੰਘ ਨੇ ਮੁਸਲਮਾਨ ਨਾ ਬਣਨ ਤੇ ਨਾ ਹੀ ਕੇਸ ਕਤਲ ਕਰਵਾਉਣ ਦੀ ਗੱਲ ਮੰਨੀ ਤੇ ਕਿਹਾ ਕਿ ਮੈਂ ਸਿਰ ਕਟਵਾ ਸਕਦਾ ਹਾਂ, ਪਰ ਸਤਿਗੁਰੂ ਦੀ ਦਿੱਤੀ ਪਿਆਰੀ ਪਵਿੱਤਰ ਦਾਤ ਨਹੀਂ ਦੇ ਸਕਦਾ। ਇਸ ਤੋਂ ਬਾਅਦ ਜ਼ਕਰੀਆ ਖਾਨ ਨੇ ਜੱਲਾਦ ਨੂੰ ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰਨ ਦਾ ਹੁਕਮ ਦਿੱਤਾ, ਜਿਸ ‘ਤੇ ਭਾਈ ਤਾਰੂ ਸਿੰਘ ਨੂੰ ਜ਼ਰਾ ਵੀ ਦੁੱਖ ਨਾ ਹੋਇਆ। ਉਨ੍ਹਾਂ ਨੇ ਆਪਣੀ ਸਿੱਖੀ ਨੂੰ ਕੇਸਾਂ-ਸੁਆਸਾਂ[2] ਨਾਲ ਨਿਭਾਅ ਕੇ ਮਿਸਾਲ ਕਾਇਮ ਕੀਤੀ। ਜਲਾਦ ਰੰਬੀ ਨਾਲ ਭਾਈ ਸਾਹਿਬ ਦੀ ਖੋਪਰੀ ਉਤਾਰ ਰਿਹਾ ਸੀ ਤੇ ਆਪ ਗੁਰੂ ਦਾ ਭਾਣਾ ਮੰਨਦੇ ਰਹੇ। ਪੰਥ ਪ੍ਰਕਾਸ਼ ਦਾ ਕਰਤਾ ਲਿਖਦਾ ਹੈ:
ਜਿਮ ਜਿਮ ਸਿੰਘਨ ਤੁਰਕ ਸਤਾਵੈ।
ਤਿਮ ਤਿਮ ਮੁਖ ਸਿੰਘ ਲਾਲੀ ਆਵੈ।
ਸ਼ਹੀਦੀ
ਸੋਧੋ
ਮੰਨਿਆ ਜਾਂਦਾ ਹੈ ਕਿ ਖੋਪਰੀ ਉਤਰ ਜਾਣ ਤੋਂ ਬਾਅਦ ਵੀ ਆਪ 22 ਦਿਨ ਤੱਕ ਜੀਵਤ ਰਹੇ। ਇਸ ਤਰ੍ਹਾਂ ਆਪ ਨੇ 1745 ਈ: ਨੂੰ ਸ਼ਹੀਦੀ ਪ੍ਰਾਪਤ ਕੀਤੀ। ਭਾਈ ਤਾਰੂ ਸਿੰਘ ਜੀ ਦੀ ਅਦੁੱਤੀ ਸ਼ਹਾਦਤ ਨੂੰ ਅਸੀਂ ਆਪਣੀ ਨਿੱਤ ਦੀ ਅਰਦਾਸ ਵਿੱਚ ਯਾਦ ਕਰਦੇ ਰਹੇ ਹਾਂ। ਸਿੱਖ ਧਰਮ ਦੇ ਇਤਿਹਾਸ ਵਿੱਚ ਸ਼ਹਾਦਤ ਦੀ ਨੀਂਹ ਰੱਖਣ ਵਾਲੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਹਨ। ਗੁਰੂ ਸ਼ਹੀਦ ਪਰੰਪਰਾ ਦਾ ਆਗਾਜ਼ ਆਪ ਦੀ ਸ਼ਹੀਦੀ ਤੋਂ ਹੁੰਦਾ ਹੈ। ਧਰਮ, ਕੌਮ ਅਤੇ ਮਨੁੱਖਤਾ ਦੇ ਭਲੇ ਹਿੱਤ ਆਪਣੇ ਪ੍ਰਾਣਾਂ ਦੀ ਪ੍ਰਵਾਹ ਕੀਤੇ ਬਿਨਾਂ ਮਰ ਮਿੱਟਣ ਵਾਲੇ ਨੂੰ ਸ਼ਹੀਦ ਕਿਹਾ ਜਾਂਦਾ ਹੈ।
ਭਾਈ ਹਰਜਿੰਦਰ ਸਿੰਘ ਜੀ ਜਿੰਦਾ ਤੇ ਭਾਈ ਸੁਖਦੇਵ ਸਿੰਘ ਜੀ ਸੁੱਖਾ ਸਿੱਖ ਕੌਮ ਦੇ ਮਹਾਨ ਯੋਧੇ (ਸ਼ਹੀਦੀ 9 ਅਕਤੂਬਰ 1992)
‘ਜਦੋਂ ਦੁਸਮਣ ਨੇ ਸਿੰਘਾਂ ਦੀ ਬਹਾਦਰੀ ਤੇ ਸਿਦਕ ਦਾ ਲੋਹਾ ਮੰਨਿਆ’
ਦਿੱਲੀ ਪੁਲਿਸ ਦੇ ਕਮਿਸ਼ਨਰ ‘ਵੇਦ ਮਾਰਵਾਹ’ ਦੇ ਮੂਹੋਂ ਨਿਕਲੇ ਇਹ ਸ਼ਬਦ ਹਜ਼ਾਰਾਂ ਸਾਲਾਂ ਦੇ ਮਨੁੱਖੀ ਇਤਿਹਾਸ ਵਿੱਚ ਆਪਣੀ ਬਾਲੜੀ ਉਮਰ ਵਾਲੀ ਸਿੱਖ ਕੌਮ ਨੂੰ ਇਹ ਮਾਣ ਹਾਸਲ ਹੈ ਕਿ ਉਸ ਦੇ ਗਗਨ ’ਤੇ ਹਜ਼ਾਰਾਂ ਨਹੀਂ, ਲੱਖਾਂ ਖਾਲਸਾ ਜੀ ਦੇ ਇਹੋ ਜਿਹੇ ਚਮਕਦੇ ਸਿਤਾਰੇ ਹਨ, ਜੋ ਬੇਇਨਸਾਫੀ ਅਤੇ ਜੁਲਮ ਦੀ ਕਾਲੀ ਬੋਲੀ ਰਾਤ ਵਿੱਚ ਹੱਕ-ਸੱਚ-ਇਨਸਾਫ਼ ਦੇ ਹਰ ਪਾਂਧੀ ਨੂੰ ਰੌਸਨੀ ਭਰਪੂਰ, ਜਾਗਦੀਆਂ ਜ਼ਮੀਰਾਂ ਵਾਲਿਆਂ ਦੇ ਰਾਹ ’ਤੇ ਤੁਰਨ ਵਿੱਚ ਅਗਵਾਈ ਤੇ ਹੌਸਲਾ ਬਖ਼ਸ਼ਦੇ ਹਨ। ਗੁਰੂ ਕਲਗੀਧਰ ਦੇ ਵਰੋਸਾਏ ਖਾਲਸਾ ਪੰਥ ਦੇ ਦੋ ਲਾਡਲੇ ਸਪੁੱਤਰਾਂ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਆਪਣੀ ਅਦੁੱਤੀ ਬਹਾਦਰੀ ਤੇ ਲਾਸਾਨੀ ਸਹਾਦਤ ਨਾਲ ਖਾਲਸਾਈ ਗਗਨ ਨੂੰ ਤਾਂ ਲਟ ਲਟ ਰੌਸਨ ਕੀਤਾ ਹੀ ਹੈ । ਲੱਖਾਂ ਫੌਜਾਂ ਦੀ ਕਮਾਂਡ ਕਰਨ ਵਾਲਾ ਅਕਾਲ ਤਖਤ ਸਾਹਿਬ ’ਤੇ ਹਮਲਾਵਰ ‘ਜਨਰਲ ਵੈਦਿਆ’ ਤਾਂ ਇਤਿਹਾਸ ਦੇ ਘੱਟੇ ਵਿੱਚ ਗੁਆਚ ਗਿਆ ਹੈ ਪਰ ਭਾਈ ਜਿੰਦਾ ਤੇ ਭਾਈ ਸੁੱਖਾ ਸਿੱਖਾ ਦੇ ਸਦੀਵੀ ਜਰਨੈਲ ਸਥਾਪਤ ਹੋ ਗਏ ਹਨ, ਜਿਨ੍ਹਾਂ ਦੀ ਬਹਾਦਰੀ ਤੇ ਨਿਰਭੈਤਾ ਦਾ ਲੋਹਾ ਦੁਸਮਣ ਨੇ ਵੀ ਮੰਨਿਆ ਹੈ। ਜੰਗ ਦੇ ਮੈਦਾਨ ਵਿਚ ਬੱਬਰ ਸ਼ੇਰ ਦੀ ਗਰਜ ਰੱਖਣ ਵਾਲੇ ਇਨ੍ਹਾਂ ਸੂਰਮਿਆਂ ਨੇ ਫਾਂਸੀ ਦੇ ਰੱਸੇ ਨੂੰ ਗਲ ’ਚ ਪਾਉਣ ਤੱਕ ਦਾ ਸਫਰ ਸੰਤਤਾਈ ਦੀ ਉੱਚ ਆਤਮਿਕ ਅਵਸਥਾ ਵਿੱਚ ਵਿਚਰਦਿਆਂ ਤਹਿ ਕੀਤਾ। ਇਹਨਾਂ ਦੋ ਜਾਗਦੀਆਂ ਰੂਹਾਂ ਵਾਲਿਆਂ ਨੂੰ ਮੌਤ ਲਾੜੀ ਵਿਆਹੁਣ ਦੇ ਖਿਆਲ ਨੇ ਅਨੰਦਮਈ ਅਵਸਥਾ ਵਿੱਚ ਪਹੁੰਚਾ ਦਿੱਤਾ। ਦਗ-ਦਗ ਭਖਦੇ ਚਿਹਰਿਆਂ ਦੇ ਤੇਜੱਸਵੀ ਜਲਾਲ ਸਾਹਮਣੇ ਮੌਤ ਨੂੰ ਵੀ ਦੰਦਲ ਪੈ ਗਈ ਹੋਵੇਗੀ। ਪਰ ਨਿਰਮਾਣਤਾ ਦੇ ਪੁੰਜ ਵੀਰਿਆਂ ਨੇ ਜਲਾਦ ਨੂੰ ਵੀ ਗਲ ਨਾਲ ਲਾ ਕੇ ਵਧਾਈ ਦਿੱਤੀ ਕਿਉਂਕਿ ਮੌਤ ਨਾਲ ਅਨੰਦ (ਵਿਆਹ) ਪੜ੍ਹਾਉਣ ਦੀ ਰਸਮ ਤਾਂ ਉਹ ਹੀ ਅਦਾ ਕਰ ਰਿਹਾ ਸੀ। ਬੋਲੇ ਸੋ ਨਿਹਾਲ ਦੇ ਨਾਅਰੇ ਗਜਾਉਂਦਿਆਂ ਫਾਂਸੀ ਦੇ ਰੱਸਿਆਂ ’ਤੇ ਝੂਟਾ ਲੈ ਰਹੇ ਭਾਈ ਸੁੱਖਾ-ਜਿੰਦਾ ਨੂੰ ਮਾਨੋ ਦਸਮੇਸ਼ ਪਿਤਾ ਆਪ ਲੋਰੀਆਂ ਦੇ ਰਹੇ ਸਨ।
ਜਦੋਂ ਅਸੀਂ 18 ਵੀਂ ਸਦੀ ਦੇ ਸਿੰਘਾਂ ਦੀ ਬਹਾਦਰੀ ਤੇ ਆਚਰਨ ਦਾ ਹਵਾਲਾ ਦਿੰਦੇ ਹਾਂ ਤਾਂ ਅਹਿਮਦ ਸਾਹ ਅਬਦਾਲੀ ਦੇ ਨਾਲ ਆਏ ਜਰਨੈਲ-ਇਤਿਹਾਸਕਾਰ ਕਾਜੀ ਨੂਰ ਮੁਹੰਮਦ ਦਾ ਜਿਕਰ ਕੀਤਾ ਜਾਂਦਾ ਹੈ। ਕਾਜੀ ਨੂਰ ਮੁਹੰਮਦ ਦਾ ਕਹਿਣਾ ਹੈ ‘ਇਨ੍ਹਾਂ ਸਿੱਖਾਂ ਨੂੰ ਕੁੱਤੇ ਨਾ ਆਖੋ (ਕਿਉਂਕਿ ਉਹ ਪਹਿਲਾਂ ਆਪ ਹੀ ਸਿੱਖਾਂ ਲਈ ਕੁੱਤਾ, ਫਾਰਸੀ ਵਿੱਚ ਸੱਗ ਸਬਦ ਵਰਤ ਚੁੱਕਾ ਸੀ) ਇਹ ਤਾਂ ਅਸਲੀ ਸ਼ੇਰ ਹਨ। ਜਿਹੜਾ ਜੰਗ ਦੇ ਮੈਦਾਨ ਵਿੱਚ ਸ਼ੇਰ ਦੀ ਭਬਕਾਰ ਨਾਲ ਜੂਝਦਾ ਹੈ, ਉਸ ਨੂੰ ਕੁੱਤਾ ਕਿਵੇਂ ਆਖਿਆ ਜਾ ਸਕਦਾ ਹੈ ? ਉਹ ਤਲਵਾਰ ਦੇ ਯੋਧਿਓ! ਜੇ ਤੁਸੀਂ ਜੰਗ ਦੇ ਦਾਓ ਪੇਚ ਸਿੱਖਣੇ ਹਨ, ਤਲਵਾਰ ਵਾਹੁਣੀ ਸਿੱਖਣੀ ਹੈ ਤਾਂ ਇਨ੍ਹਾਂ ਤੋਂ ਸਿੱਖੋ। ਇਹ ਨਾਇਕਾਂ ਵਾਂਗ ਦੁਸਮਣ ਦਾ ਟਾਕਰਾ ਕਰਦੇ ਹਨ ਅਤੇ ਫੇਰ ਬੜੀ ਸਫਾਈ ਨਾਲ ਸੁਰੱਖਿਅਤ ਨਿਕਲ ਵੀ ਜਾਂਦੇ ਹਨ।’ ਦੁਸਮਣ ਵੱਲੋਂ ਕੀਤੀ ਗਈ ਸਿਫਤ ਹੀ ਅਸਲ ਆਚਰਨ ਦੀ, ਭਰੋਸੇਯੋਗ ਜਾਮਨੀ ਹੁੰਦੀ ਹੈ।
20 ਵੀਂ ਸਦੀ ਦੇ ਅੰਤ ਵਿੱਚ ਖਾਲਸਤਾਨੀ ਸੰਘਰਸ਼ ਲਈ ਸ਼ਹੀਦ ਡੇਢ ਲੱਖ ਤੋਂ ਜ਼ਿਆਦਾ ਸਿੰਘਾਂ-ਸਿੰਘਣੀਆਂ ਦੀ ਸੂਰਬੀਰਤਾ, ਸਿਦਕ ਅਤੇ ਮੌਤ ਦੇ ਬੇਖ਼ੌਫ ਹੋਣ ਦੇ ਕਰੈਕਟਰ ਦਾ ਰੋਲ-ਮਾਡਲ ਭਾਈ ਜਿੰਦਾ ਤੇ ਭਾਈ ਸੁੱਖਾ ਕਹੇ ਜਾ ਸਕਦੇ ਹਨ।
ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਸੰਖੇਪ ਜੀਵਨੀ:
ਭਾਈ ਹਰਜਿੰਦਰ ਸਿੰਘ ਜਿੰਦਾ ਦੀ ਮਾਤਾ ਜੀ ਗੁਰਨਾਮ ਕੌਰ ਅਤੇ ਪਿਤਾ ਗੁਲਜਾਰ ਸਿੰਘ ਜੀ ਚੜ੍ਹਦੀ-ਕਲਾ ਵਾਲੇ ਕਿਰਤੀ ਸਿੱਖ ਸਨ। ਭਾਈ ਸਾਹਿਬ ਦੇ ਦੋ ਵੱਡੇ ਭਰਾ ਨਿਰਭੈਲ ਸਿੰਘ ਅਤੇ ਭੁਪਿੰਦਰ ਸਿੰਘ ਤੇ ਇਕ ਭੈਣ ਬੀਬੀ ਬਲਵਿੰਦਰ ਕੌਰ ਹੈ। ਭਾਈ ਸਾਹਿਬ ਦਾ ਜਨਮ 4 ਅਪ੍ਰੈਲ 1962 ਵਿੱਚ ਹੋਇਆ ਸੀ। ਭਾਈ ਹਰਜਿੰਦਰ ਸਿੰਘ ਨੇ ਮੁੱਢਲੀ ਵਿਦਿਆ ਆਪਣੇ ਪਿੰਡ ਗਦਲੀ (ਜਿਲ੍ਹਾ ਅੰਮ੍ਰਿਤਸਰ) ਤੋਂ ਪਾ੍ਰਪਤ ਕੀਤੀ। ਗਹਿਰੀ ਮੰਡੀ ਤੋਂ ਦਸਵੀਂ ਪਾਸ ਕਰਕੇ ਤੇ ਬਾਰਵੀਂ ਜੰਡਿਆਲਾ ਗੁਰੂ ਤੋਂ ਪਾਸ ਕਰਕੇ ਖਾਲਸਾ ਕਾਲਜ ਅੰਮ੍ਰਿਤਸਰ ’ਚ ਉੱਚ-ਵਿੱਦਿਆ ਪ੍ਰਾਪਤ ਕਰਨ ਲਈ ਦਾਖਲਾ ਲੈ ਲਿਆ। ਅਜੇ ਬੀ. ਏ. (ਭਾਗ ਦੂਜਾ) ਵਿੱਚ ਪੜ੍ਹਦੇ ਸਨ ਕਿ 1984 ਦਾ ਘੱਲੂਘਾਰਾ ਵਾਪਰ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਹੀਦੀ ਪੁਰਬ ਸਮੇਂ ਸ੍ਰੀ ਦਰਬਾਰ ਸਾਹਿਬ ਇਕੱਤਰ ਹੋਈਆਂ ਸਿੱਖ-ਸੰਗਤਾਂ ਨੂੰ ਭਾਰਤੀ ਫੌਜ ਵੱਲੋਂ ਗੋਲੀਆਂ, ਬੰਬਾਂ, ਤੋਪਾਂ ਤੇ ਟੈਕਾਂ ਨਾਲ ਭੁੰਨ ਦਿੱਤਾ ਗਿਆ। ਸ੍ਰੀ ਅਕਾਲ ਤਖ਼ਤ ਢਹਿ ਢੇਰੀ ਕਰ ਦਿੱਤਾ ਗਿਆ, ਚਾਲੀ ਹੋਰ ਗੁਰਧਾਮ ਫੌਜੀ ਛਾਉਣੀਆਂ ਵਿੱਚ ਤਬਦੀਲ ਕਰ ਦਿੱਤੇ ਗਏ ਤੇ ਪਿੰਡਾਂ ਵਿੱਚ ਸਿੱਖ ਜਵਾਨਾਂ ਨੂੰ ਚੁਣ-ਚੁਣ ਕੇ ਮਾਰਨਾ ਸ਼ੁਰੂ ਕਰ ਦਿੱਤਾ ਗਿਆ। ਇਹਨਾਂ ਘਟਨਾਵਾਂ ਕਰਕੇ ਹਰ ਸਿੱਖ ਵਾਂਗ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਖੂਨ ਨੇ ਵੀ ਉਬਾਲਾ ਖਾਧਾ, ਸਿੱਖੀ ਅਣਖ ਜਾਗੀ ਤੇ ਪੜ੍ਹਾਈ ਵਿੱਚੇ ਛੱਡ ਕੇ ਸਿੱਖ-ਸੰਘਰਸ਼ ਵਿੱਚ ਕੁੱਦ ਪਏ। ਜਦੋਂ ਫੌਜਾਂ ਨੇ ਸ੍ਰੀ ਦਰਬਾਰ ਸਾਹਿਬ ਆਪਣੇ ਕਬਜ਼ੇ ਵਿੱਚ ਕੀਤਾ ਹੋਇਆ ਸੀ ਉਦੋਂ ਭਾਈ ਹਰਜਿੰਦਰ ਸਿੰਘ ਜਿੰਦਾ ਆਪਣੇ ਪਿੰਡ ਤੇ ਨੇੜੇ-ਨੇੜੇ ਦੀਆਂ ਸਿੱਖ ਸੰਗਤਾਂ ਨਾਲ ਸ੍ਰੀ ਦਰਬਾਰ ਸਾਹਿਬ ਆਜ਼ਾਦ ਕਰਵਾਉਣ ਲਈ ਕੀਤੇ ਮਾਰਚ ਵਿੱਚ ਸ਼ਾਮਲ ਸੀ। ਪਰ ਫੌਜੀ ਨਾਕਿਆਂ ਦੇ ਤਸੱਦਦ ਸਾਹਮਣੇ ਕੋਈ ਪੇਸ਼ ਨਾ ਗਈ ਤੇ ਕਚੀਚੀਆਂ ਖਾਂਦੇ ਦੁੱਖੀ-ਹਿਰਦਿਆਂ ਨਾਲ ਕੁੱਟ-ਮਾਰ ਖਾ ਕੇ ਘਰਾਂ ਨੂੰ ਪਰਤ ਆਏ। ਭਾਈ ਹਰਜਿੰਦਰ ਸਿੰਘ ਜਿੰਦਾ ਆਪਣੇ ਨਾਨਕੇ ਪਿੰਡ ਚੱਕ ਬਾਈ ਐਚ. ਸ੍ਰੀ ਗੰਗਾਨਗਰ ਚਲਾ ਗਿਆ। ਆਪ ਦੇ ਮਾਮੇ ਦੇ ਪੁੱਤਰ ਬਲਜਿੰਦਰ ਸਿੰਘ ਰਾਜੂ ਅਤੇ ਉਸ ਦੇ ਮਿੱਤਰ ਭਾਈ ਸੁਖਦੇਵ ਸਿੰਘ ਸੁੱਖਾ 16 ਐਫ. ਨਾਲ ਮਿਲ ਕੇ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਹਰਮਿੰਦਰ ਸਾਹਿਬ ਤੇ ਹੋਰ ਗੁਰਧਾਮਾਂ ਦੀ ਕੀਤੀ ਬੇਅਦਬੀ ਅਤੇ ਸਿੱਖ ਕੌਮ ਦੀ ਹੋਈ ਬੇਪਤੀ ਦਾ ਬਦਲਾ ਲੈਣ ਲਈ ਪ੍ਰਣ ਕੀਤਾ। ਭਾਈ ਰਾਜੂ ਪੁਲਿਸ ਦੇ ਕਾਬੂ ਆ ਗਏ ਤੇ ਉਸ ਉੱਤੇ ਕੀਤੇ ਤਸੱਦਦ ਦੀ ਖ਼ਬਰ ਸੁਣ ਕੇ ਭਾਈ ਜਿੰਦਾ ਤੇ ਭਾਈ ਸੁੱਖੇ ਦਾ ਮਨ ਹੋਰ ਵੀ ਉਬਾਲੇ ਖਾਣ ਲੱਗਾ ਇਸ ਤੋਂ ਬਾਅਦ ਭਾਈ ਜਿੰਦਾ ਜੀ ਨੇ ਜੋ ਕਾਰਨਾਮੇ ਕੀਤੇ ਉਹ ਇਸ ਪ੍ਰਕਾਰ ਹਨ:
31 ਜੁਲਾਈ 1985 ਨੂੰ ਦਿੱਲੀ ਕਤਲੇਆਮ ਦੇ ਮੁਖ ਹਤਿਆਰੇ ਕਾਂਗਰਸੀ ਨੇਤਾ ਲਲਿਤ ਮਾਕਨ ਨੂੰ ਜਾ ਸੋਧਾ ਲਾਇਆ ਏਸ ਕਾਰਵਾਈ ’ਚ ਗੁਰੂ ਦੇ ਦੋਵੇਂ ਲਾਡਲੇ ਭਾਈ ਜਿੰਦਾ ਜੀ ਅਤੇ ਭਾਈ ਸੁੱਖ ਜੀ ਦੇ ਨਾਲ ਹੀ ਭਾਈ ਰਣਜੀਤ ਸਿੰਘ ਗਿੱਲ ਵੀ ਸਨ ਭਾਈ ਰਣਜੀਤ ਸਿੰਘ ਗਿੱਲ ਜੀ ਨੂੰ 14 ਮਈ 1987 ਨੂੰ ਅਮਰੀਕਾ ਜਰਸੀ ਵਿਖੇ ਇੰਟਰਪੋਲ ਦੀ ਮਦਦ ਨਾਲ ਗ੍ਰਿਫਤਾਰ ਕਰ ਲਿਆ ਗਿਆ ਅਤੇ 6 ਫਰਵਰੀ 1988 ਨੂੰ ਯੂ ਏਨ ਓ ’ਚ ਸੁਣਵਾਈ ’ਤੇ ਸੰਨ 2000 ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਗਇਆ ਜਿੱਥੇ ਭਾਈ ਰਣਜੀਤ ਸਿੰਘ ਗਿੱਲ ਨੂੰ ਸਜ਼ਾ ਸੁਣਾ ਦਿੱਤੀ ਗਈ।
1984 ਦੇ ਦਿੱਲੀ ਅਤੇ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਸਿੱਖਾਂ ਦਾ ਕਤਲੇਆਮ ਕਰਵਾਉਣ ’ਚ ਅਹਿਮ ਰੋਲ ਅਦਾ ਕਰਨ ਵਾਲਾ ਇੱਕ ਹੋਰ ਕਾਂਗਰਸੀ ਨੇਤਾ ਅਰਜੁਨ ਦਾਸ ਸੀ, ਜਿਸ ਨੂੰ ਨਾਨਾਵਤੀ ਕਮਿਸ਼ਨ ਨੇ ਵੀ ਦੋਸ਼ੀ ਕਰਾਰ ਦਿੱਤਾ ਸੀ। 5 ਸਤੰਬਰ 1985 ਨੂੰ ਗੁਰੂ ਦੇ ਲਾਡਲਿਆਂ ਨੇ ਅਰਜੁਨ ਦਾਸ ਨੂੰ ਗੱਡੀ ਚੜ੍ਹਾ ਦਿੱਤਾ ਇਹ ਰਾਜੀਵ ਗਾਂਧੀ ਦਾ ਖਾਸ ਚਮਚਾ ਸੀ।
10 ਅਗਸਤ 1986 ਨੂੰ ਸਭ ਤੋਂ ਵੱਡਾ ਕਾਰਨਾਮਾ ਤਦ ਕੀਤਾ ਗਿਆ ਜਦ ਸੂਰਮਿਆਂ ਨੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਨ ਦੇ ਮੋਹਰੀ ਰਹੇ ‘ਜਨਰਲ ਵੈਦਿਆ ’ ਨੂੰ ਉਸ ਦੇ ਕੀਤੇ ਦੀ ਸਜ਼ਾ ਵੱਜੋਂ ਸੋਧਾ ਲਾ ਦਿੱਤਾ ਗਿਆ ਇਹ ਭਾਰਤ ਸਰਕਾਰ ਦੇ ਮੂੰਹ ’ਤੇ ਹੁਣ ਤੱਕ ਦਾ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਸਭ ਤੋਂ ਵੱਡਾ ਕਰਾਰਾ ਤਮਾਚਾ ਸੀ।
ਸਿੱਖ ਸੰਘਰਸ਼ ਨੂੰ ਮੁਕਾਮ ਤੱਕ ਲੈ ਜਾਨ ਲਈ ਸਿੰਘਾਂ ਨੂੰ ਹਥਿਆਰਾਂ ਦੀ ਸਖ਼ਤ ਲੋੜ ਸੀ, ਜਿਸ ਵਾਸਤੇ ਭਾਰਤ ਦੇ ਇਤਿਹਾਸ ਵਿੱਚ 13 ਫਰਵਰੀ 1987 ਨੂੰ ਖਾਲਿਸਤਾਨ ਕਮਾਂਡੋ ਫੋਰਸ ਦੇ ਸਿੰਘਾਂ ਨੇ ਜਨਰਲ ਲਾਭ ਸਿੰਘ ਜੀ ਦੀ ਅਗਵਾਈ ਹੇਠ ਪੰਜਾਬ ’ਚ ਇੱਕ ਬੈਂਕ ਵਿੱਚੋਂ 5.70 ਕਰੋੜ ਰੁਪਏ ਲੈ ਕੇ ਨਿਕਲਣ ’ਚ ਕਾਮਯਾਬ ਹੋ ਗਏ, ਕਿਹਾ ਜਾਂਦਾ ਹੈ ਕਿ ਇਹ ਕਾਰਨਾਮਾ ‘ਲਿਮ੍ਕਾ ਬੁੱਕ ਆਫ ਰਿਕਾਰਡ’ ’ਚ ਦਰਜ ਹੈ।
ਇਹ ਕਾਰਵਾਈ ਸੁਣ ਕੇ ਵੱਡੇ ਵੱਡੇ ਅਧਿਕਾਰੀਆਂ ਦੇ ਪਸੀਨੇ ਨਿਕਲ ਗਏ ਸੀ, ਜਿਸ ਢੰਗ ਨਾਲ ਸਿੰਘ ਸਫਾਈ ਨਾਲ ਬਾਹਰ ਨਿਕਲੇ ਸੀ ਉਸ ਬਾਰੇ ਪੂਰਾ ਸੱਚ ਭਾਰਤ ਸਰਕਾਰ ਦੇ ਅਧਿਕਾਰੀ ਦੇ ਮੂਹੋਂ ਆਪ ਸੁਣੋ :
‘ਵੇਦ ਮਰਵਾਹਾ’ ਦਿੱਲੀ ਪੁਲਿਸ ਦਾ ਮੁਖੀ (ਕਮਿਸਨਰ) ਹੁਣ ਨੌਕਰੀ ਤੋਂ ਰਿਟਾਇਰ ਹੋ ਚੁੱਕਾ ਹੈ। ਇਸ ਦੀ ਕਮਾਂਡ ਥੱਲੇ ਦਿੱਲੀ ਪੁਲਿਸ ਨੇ ਦੋ ਵਾਰ (1985 ਤੇ ਫਿਰ 1987 ਵਿਚ) ਭਾਈ ਹਰਜਿੰਦਰ ਸਿੰਘ ਜਿੰਦਾ ਨੂੰ ਗ੍ਰਿਫਤਾਰ ਕੀਤਾ ਸੀ। ‘ਵੇਦ ਮਰਵਾਹੇ’ ਨੇ ਰਿਟਾਇਰਮੈਂਟ ਤੋਂ ਬਾਅਦ ਇੱਕ ਕਿਤਾਬ ਲਿਖੀ ਜਿਸ ਦਾ ਸਿਰਲੇਖ ਹੈ ‘ਅਨਸਿਵਲ ਵਾਰਜ ਪਥੋਲੌਜੀ ਆਫ ਟੈਰਰਿਜਮ ਇਨ ਇੰਡੀਆ।’
ਇਸ ਕਿਤਾਬ ਦੇ ਸਫਾ 16 ’ਤੇ ਉਸ ਨੇ ਇੱਕ ਸਿਰਲੇਖ ਦਿੱਤਾ ਹੈ: ‘ਜਿੰਦਾ ਕੋਈ ਸਧਾਰਣ ਮਨੁੱਖ ਨਹੀਂ ਸੀ।’ ਇਸ ਦੀ ਲਿਖਤ ਵਿਚਲਾ ਵੇਰਵਾ ਕਾਜੀ ਨੂਰ ਮੁਹੰਮਦ ਦੀ 18 ਵੀਂ ਸਦੀ ਦੇ ਸਿੰਘਾਂ ਬਾਰੇ ‘ਗਵਾਹੀ’ ਵਾਂਗ ਹੀ ਹੈ। ਭਾਰਤੀ ਰਾਸਟ੍ਰ ਭਗਤੀ ਤੇ ਫਿਰਕੂਪੁਣੇ ਨਾਲ ਭਰਿਆ ਪੰਜਾਬੀ ਹਿੰਦੂ ਮੂਲ ਦਾ ‘ਵੇਦ ਮਰਵਾਹਾ’ ਲਿਖਦਾ ਹੈ: ‘ਹਰਜਿੰਦਰ ਸਿੰਘ ਜਿੰਦਾ, ਜਿਸ ਨੂੰ ਜਨਰਲ ਵੈਦਿਆ ਦੇ ਕਤਲ ਕੇਸ ਵਿਚ ਸਜਾ ਹੋਈ ਅਤੇ ਬਾਅਦ ਵਿਚ ਫਾਂਸੀ ’ਤੇ ਲਟਕਾਇਆ ਗਿਆ ਕੋਈ ਸਧਾਰਨ ਮਨੁੱਖ ਨਹੀਂ ਸੀ। … ਇਹ ਸਿਰਫ਼ ਇੱਕ ਬੇਤਰਸ ਹਤਿਆਰਾ ਨਹੀਂ ਸੀ। ਉਸ ਦੀ ਸਖ਼ਸੀਅਤ ਦਾ ਇੱਕ ਬੜਾ ਅਨੋਖਾ ਪੱਖ ਵੀ ਸੀ। ਉਹ ਜਦੋਂ ਸਖ਼ਤ ਜਖਮੀ ਸੀ ਅਤੇ ਜੀਵਨ-ਮੌਤ ਦੀ ਲੜਾਈ ਲੜ ਰਿਹਾ ਸੀ, ਉਦੋਂ ਵੀ ਉਹ ਬੜਾ ਮਖੌਲੀਆ ਅਤੇ ਦਿਲ ਨੂੰ ਲੁਭਾਉਣ ਵਾਲਾ ਅੰਦਾਜ ਰੱਖਦਾ ਸੀ। ਜਦੋਂ ਮੈਂ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਪਹਿਲੀ ਵਾਰ ਮਿਲਿਆ ਤਾਂ ਮੈਂ ਮਹਿਸੂਸ ਕੀਤਾ ਕਿ ਉਹ ਕੋਈ ਮਨੋਰੋਗੀ ਨਹੀਂ ਸੀ ਬਲਕਿ ਉਸ ਦੀ ਮਾਨਸਿਕਤਾ ਵਿੱਚ ਐਸੇ ਅਸਾਧਾਰਨ ਤੱਤ ਸਨ, ਜਿਹੜੇ ਉਸ ਨੂੰ ਇੱਕ ਵੱਖਰੀ ਦਿੱਖ ਵਾਲਾ ਇਨਸਾਨ ਸਥਾਪਤ ਕਰਦੇ ਸਨ।’
‘ਵੇਦ ਮਰਵਾਹਾ’ ਅੱਗੋਂ ਛੋਟਾ ਸਿਰਲੇਖ ਦਿੰਦੇ ਹਨ: ‘ਪਹਿਲੀ ਗ੍ਰਿਫਤਾਰੀ’ ਲਿਖਤ ਅਨੁਸਾਰ-‘ਜਿੰਦਾ ਪਹਿਲੀ ਵਾਰ ਅਚਾਨਕ ਹੀ 1985 ਵਿਚ ਪੁਲਿਸ ਦੇ ਹੱਥ ਲੱਗ ਗਿਆ। ਉਦੋਂ ਦਿੱਲੀ ਵਿੱਚ ਲਗਾਤਾਰ ਬੈਂਕ ਲੁੱਟੇ ਜਾ ਰਹੇ ਸਨ ਪਰ ਪੁਲਿਸ ਨੂੰ ਕੋਈ ਸੂਹ ਨਹੀਂ ਸੀ ਮਿਲ ਰਹੀ। ਮੈਨੂੰ ਰੋਜ਼ਾਨਾ ਭਾਰਤ ਦੇ ਗ੍ਰਹਿ ਮੰਤਰੀ ਤੋਂ ਝਾੜਾਂ ਪੈ ਰਹੀਆਂ ਸਨ ਅਤੇ ਮੀਡੀਏ ਵਿੱਚ ਵੀ ਦਿੱਲੀ ਪੁਲਿਸ ਦੀ ਦੁਰਗਤੀ ਬਣ ਰਹੀ ਸੀ। ਉਦੋਂ ਤੱਕ ਸਾਨੂੰ ਚਿੱਤ ਚੇਤੇ ਵੀ ਨਹੀਂ ਸੀ ਕਿ ਇਨ੍ਹਾਂ ਬੈਂਕ ਡਕੈਤੀਆਂ ਨਾਲ ਪੰਜਾਬ ਦੇ ਦਹਿਸਤਗਰਦਾਂ ਦਾ ਵੀ ਕੋਈ ਸਬੰਧ ਹੋ ਸਕਦਾ ਹੈ। ਜਿੰਦੇ ਦੀ ਗ੍ਰਿਫਤਾਰੀ ਇੱਕ ਛੋਟੇ ਦਰਜੇ ਦੀ ਜਾਣਕਾਰੀ ਦੇ ਆਧਾਰ ’ਤੇ ਹੋਈ, ਜਿਸ ਦਾ ਸੰਬੰਧ ਕਿਸੇ ਕਾਰ ਦੀ ਚੋਰੀ ਨਾਲ ਸੀ। ਕ੍ਰਾਈਮ ਬਰਾਂਚ ਦੇ ਐਡੀਸ਼ਨਲ ਕਮਿਸਨਰ ਆਰ. ਕੇ. ਸਰਮਾ ਨੇ ਮੈਨੂੰ ਇੱਕ ਐਤਵਾਰ ਦੀ ਸਵੇਰ ਫੋਨ ਕਰ ਕੇ ਜਿੰਦੇ ਦੀ ਗ੍ਰਿਫਤਾਰੀ ਦੀ ‘ਵੱਡੀ ਪ੍ਰਾਪਤੀ’ ਸੰਬੰਧੀ ਦੱਸਿਆ। ਉਦੋਂ ਪਹਿਲੀ ਵਾਰ ਦਿੱਲੀ ਪੁਲਿਸ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ ਇੱਕ ਅਚਾਨਕ ਇੱਕ ਮਾਰਕਾਖੋਜ ਕੰਮ ਕੀਤਾ ਹੈ।’
‘ਮਰਵਾਹੇ’ ਦੀ ਲਿਖਤ ਦਾ ਅਗਲਾ ਸਿਰਲੇਖ ਹੈ-‘ਪੁੱਛ ਗਿੱਛ’ (ਇੰਟੈਰੋਗੇਸਨ) ਮਰਵਾਹੇ ਅਨੁਸਾਰ -‘ਮੈਂ ਆਪਣੇ ਘਰੋਂ ਫੌਰਨ ਕ੍ਰਾਈਮ ਬਰਾਂਚ ਇੰਟੈਰੋਗੇਸਨ ਸੈਂਟਰ ਪਹੁੰਚਿਆ ਅਤੇ ਇਸ ਸਾਧਾਰਨ ਜਿਹੀ ਦਿੱਖ ਵਾਲੇ ਵਿਅਕਤੀ ਦੀ ਇੱਕ ਘੰਟੇ ਤੋਂ ਜ਼ਿਆਦਾ ਸਮਾਂ ਪੁੱਛਗਿੱਛ (ਇਸ ਨੂੰ ਤਸੱਦਦ ਪੜ੍ਹਿਆ ਜਾਵੇ) ਕੀਤੀ। ਮੈਂ ਉਸ ਵੱਲੋਂ ਕਹਾਣੀ ਬਿਆਨ ਕਰਨ ਦੇ ਢੰਗ ਤੋਂ ਬੜਾ ਅਚੰਭਿਤ ਹੋਇਆ ਅਤੇ ਉਸ ਵੱਲੋਂ ਦੱਸੀਆਂ ਗਈਆਂ ਗੱਲਾਂ ਤੋਂ ਵੀ। ਉਸ ਦੀ ਖੱਲੜੀ ਵਿੱਚ ਡਰ ਨਾਂ ਦੀ ਕੋਈ ਚੀਜ ਨਹੀਂ ਸੀ ਅਤੇ ਨਾ ਹੀ ਉਸ ਨੂੰ ਆਪਣੇ ਕੀਤੇ ਤੋਂ ਪਛਤਾਵਾ ਸੀ। ਉਹ ਤਾਂ ਬਾਲੀਵੁਡ ਦੀਆਂ ਫਿਲਮਾਂ ਦੇ ਅੰਦਾਜ਼ ਵਿੱਚ ਪੁਲਿਸ ਨੂੰ ਥਾਂ-ਥਾਂ ਝਕਾਨੀ ਦੇ ਕੇ ਨਿਕਲਣ ਦੇ ਕਾਰਨਾਮਿਆਂ ਨੂੰ ਬੜੇ ਚਸਕੇ ਲੈ ਕੇ ਸੁਣਾ ਰਿਹਾ ਸੀ। ਮੇਰੇ ਸਾਹਮਣੇ ਅੰਮ੍ਰਿਤਸਰ ਸ਼ਹਿਰ ਦਾ ਇੱਕ ਨੌਜਵਾਨ ਸਿੱਖ ਖੜ੍ਹਾ ਸੀ ਜਿਸ ਨੇ ਸਮੁੱਚੀ ਦਿੱਲੀ ਪੁਲਿਸ ਨੂੰ ਵਖਤ ਪਾਇਆ ਹੋਇਆ ਸੀ, ਇਸ ਤੱਥ ਦੀ ਵੀ ਉਸ ਨੂੰ ਬੜੀ ਖੁਸੀ ਸੀ। ਉਸ ਨੇ ਆਪਣੇ ਖਾਲਸਤਾਨੀ ਸੰਘਰਸ਼ ਵਿਚਲੇ ਰੋਲ ਨੂੰ ਘਟਾ ਕੇ ਦੱਸਿਆ ਪਰ ਦਿੱਲੀ (ਜਿਸ ਨੂੰ ਉਹ ਰਾਜਧਾਨੀ ਕਹਿਣ ਦੀ ਜਿਦ ਕਰਦਾ ਸੀ) ਵਿਚਲੀ ਬੈਂਕ ਡਕੈਤੀਆਂ ਸੰਬੰਧੀ ਉਸ ਨੇ ਬੜੇ ਮਾਣ ਨਾਲ ਖੁੱਲ੍ਹ ਕੇ ਦੱਸਿਆ। ਉਸ ਦਾ ਦਿੱਲੀ ਨੂੰ ਵਾਰ ਵਾਰ ‘ਰਾਜਧਾਨੀ’ ਕਹਿਣ ਤੋਂ ਵੀ ਇਹ ਹੀ ਭਾਵ ਸੀ, ਉਹ ਦਿੱਲੀ ਪੁਲਿਸ ਦਾ ਪੂਰਾ ਮਜਾਕ ਉਡਾ ਰਿਹਾ ਸੀ। ਉਦੋਂ ਭਾਵੇਂ ਸਾਨੂੰ ਉਸ ਦੀਆਂ ਗਤੀਵਿਧੀਆਂ ਬਾਰੇ ਪੂਰੀ ਜਾਣਕਾਰੀ ਨਹੀਂ ਸੀ ਪਰ ਉਹ ਗੱਲ ਕਰਨ ਲੱਗਿਆ ‘ਉਹ’ (ਭਾਰਤ ਸਰਕਾਰ) ਤੇ ਅਸੀਂ (ਖਾਲਸਤਾਨੀ) ਸਬਦਾਵਲੀ ਦੀ ਵਰਤੋਂ ਕਰ ਰਿਹਾ ਸੀ। ਮੈਨੂੰ ਉਦੋਂ ਮਹਿਸੂਸ ਹੋਇਆ ਕਿ ਉਹ ਮੇਰੇ ਨਾਲ, ਇੱਕ ‘ਪੁਲਿਸ ਮੁਖੀ’ ਦੇ ਤੌਰ ’ਤੇ ਬਰਾਬਰ ਦੀ ਧਿਰ ਬਣ ਕੇ ਗੱਲ ਕਰ ਰਿਹਾ ਸੀ (ਨਾ ਕਿ ਮੁਜਰਮ ਦੇ ਤੌਰ ’ਤੇ) …. ਉਸ ਨੂੰ ਫੇਰ ਅਸੀਂ ਗੁਜਰਾਤ ਪੁਲਿਸ ਦੇ ਹਵਾਲੇ ਕਰ ਦਿੱਤਾ, ਜਿੱਥੋਂ ਕਿ ਉਹ ਅਦਾਲਤ ਵਿਚ ਪੇਸ਼ੀ ਲਈ ਲਿਜਾਂਦੇ ਸਮੇਂ, ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ। ਉਸ ਤੋਂ ਬਾਅਦ ਉਸ ਨੇ ਬੜੇ ਦਲੇਰਾਨਾ ਕੰਮ ਕੀਤੇ, ਜਿਨ੍ਹਾਂ ਵਿੱਚ ‘ਲਲਿਤ ਮਾਕਨ’ ਐਮ. ਪੀ. ਤੇ ‘ਅਰਜਨ ਦਾਸ’ ਆਦਿ ਸੰਜੇ ਗਾਂਧੀ ਦੇ ਨੇੜਲੇ ਸਾਥੀਆਂ ਦਾ ਮਾਰੇ ਜਾਣਾ ਵੀ ਸ਼ਾਮਲ ਸੀ। ਦਿੱਲੀ ਤੇ ਪੰਜਾਬ ਵਿੱਚ ਜਿੰਦੇ ਦੇ ਨਾਂ ਦੀ ਬੜੀ ਦਹਿਸ਼ਤ ਫੈਲ ਗਈ।’
‘ਵੇਦ ਮਰਵਾਹਾ’ ਫੇਰ, ਇੱਕ ਸਬ-ਹੈਡਿੰਗ ‘ਦੂਸਰੀ ਮੁਲਾਕਾਤ’ ਦਾ ਹਵਾਲਾ ਦਿੰਦਾ ਹੈ, ਜਿਸ ਅਨੁਸਾਰ ਅਗਸਤ 1987 ਵਿੱਚ ਸਿਵਲ ਲਾਈਨਜ ਏਰੀਏ ਵਿੱਚ ਹੋਏ ਇੱਕ ਪੁਲਿਸ ਮੁਕਾਬਲੇ ਵਿੱਚ ਜਿੰਦਾ ਸਖ਼ਤ ਜਖ਼ਮੀ ਹਾਲਤ ਵਿੱਚ ਦਿੱਲੀ ਪੁਲਿਸ ਨੇ ਦਬੋਚ ਲਿਆ। ….. ਮੈਂ ਆਪਣੇ ਵਾਇਰਲੈੱਸ ਸੈੱਟ ’ਤੇ ਜਿੰਦੇ ਦੀ ਗ੍ਰਿਫਤਾਰੀ ਬਾਰੇ ਸੁਣਿਆ ਅਤੇ ਕੁਝ ਮਿੰਟਾਂ ਵਿੱਚ ਹੀ ਪੁਲਿਸ ਸਟੇਸ਼ਨ ਪਹੁੰਚ ਗਿਆ। ਜਿੰਦੇ ਨੂੰ ਇੱਕ ਸਟਰੈਚਰ ’ਤੇ ਪਾ ਕੇ ਐਂਬੂਲੈਂਸ ਵੱਲ ਲਿਜਾਇਆ ਜਾ ਰਿਹਾ ਸੀ ਜਦੋਂਕਿ ਉਸ ਨੇ ਮੈਨੂੰ ਵੇਖ ਲਿਆ। ਉਸ ਨੇ ਮੁਸਕਰਾ ਕੇ ਮੇਰਾ ਸਵਾਗਤ ਕੀਤਾ। ਉਹ ਬੜੀ ਗੰਭੀਰ ਜਖ਼ਮੀ ਹਾਲਤ ਵਿੱਚ ਸੀ ਪਰ ਫਿਰ ਵੀ ਉਸ ਨੇ ਮੈਨੂੰ ਮਜਾਕੀਆ ਲਹਿਜੇ ਵਿੱਚ ਕਿਹਾ -‘ਮੁਬਾਰਕ ਹੋ, ਅਬ ਆਪ ਕੋ ਬਹੁਤ ਬੜੀ ਤਰੱਕੀ ਮਿਲੇਗੀ ਦਿੱਲੀ ਪੁਲਿਸ ਨੇ ਮੁਝੇ ਪਕੜ ਲੀਆ ਹੈ।’ ਮੇਰੇ ਸਾਹਮਣੇ ਉਹ ਬੰਦਾ ਸੀ, ਜਿਹੜਾ ਮੌਤ ਦੇ ਮੂੰਹ ਵਿੱਚ ਜਾ ਰਿਹਾ ਸੀ ਪਰ ਉਹ ਇਨ੍ਹਾਂ ਪਲਾਂ ਵਿੱਚ ਵੀ ਬੇਪ੍ਰਵਾਹ ਹੋ ਕੇ ਮਜਾਕ ਕਰ ਰਿਹਾ ਸੀ। ਮੈਂ ਦੇਖ ਰਿਹਾ ਸੀ ਕਿ ਉਸ ਨੂੰ ਆਪਣੇ ਕਾਰਜ ਲਈ ਮਹਾਨ ਕੁਰਬਾਨੀ ਕਰਨ ਦੀ ਤਸੱਲੀ ਵੀ ਸੀ ਤੇ ਪੁਲਿਸ ਨੂੰ ਨੀਵਾਂ ਦਿਖਾਉਣ ਦਾ ਚਾਅ ਵੀ… ਉਸ ਦਾ ਫੌਜੀ ਹਸਪਤਾਲ ਵਿੱਚ ਇਲਾਜ ਚੱਲਿਆ ਤੇ ਉਹ ਇੱਕ ਅਪਰੇਸ਼ਨ ਤੋਂ ਬਾਅਦ ਕਰਾਮਾਤੀ ਤੌਰ ’ਤੇ ਠੀਕ ਹੋ ਗਿਆ। ਮੈਂ ਉਸ ਨੂੰ ਡੀ. ਜੀ. ਪੀ. ਕ੍ਰਾਈਮ ਦੇ ਨਾਲ ਹਸਪਤਾਲ ਵਿੱਚ ਦੇਖਣ ਗਿਆ। ਪਰ ਇਸ ਵਾਰ ਮੈਂ ਪੁੱਛਗਿੱਛ ਲਈ ਨਹੀਂ ਗਿਆ ਪਰ ਉਸ ਇਨਸਾਨ ਨੂੰ ਮਿਲਣ ਗਿਆ, ਜਿਸ ਨੇ ਮੇਰੇ ਮਨ ’ਚ ਵੀ ਸਤਿਕਾਰ ਦੀ ਥਾਂ ਬਣਾ ਲਈ ਸੀ। ਮੈਂ ਇਹ ਇਕਬਾਲ ਕਰਨਾ ਚਾਹੁੰਦਾ ਹਾਂ ਕਿ ਉਦੋਂ ਮੇਰੀਆਂ ਜਿੰਦੇ ਪ੍ਰਤੀ ਭਾਵਨਾਵਾਂ ਇੱਕ ਪ੍ਰੋਫੈਸਨਲ ਪੁਲਿਸ ਅਫਸਰ ਵਾਲੀਆਂ ਨਹੀਂ ਸਨ ਬਲਕਿ ਪ੍ਰਸੰਸਾ ਤੇ ਨਿੱਘ ਵਾਲੀਆਂ ਸਨ…..।’
ਖਾਲਸਤਾਨੀ ਸੰਘਰਸ਼ ਦੇ ਇਸ ਸਿਪਾਹ ਸਿਲਾਰ ਨੂੰ ‘ਦੁਸਮਣ’ ਵੱਲੋਂ ਦਿੱਤੀ ਗਈ, ਇਸ ਸਰਧਾਂਜਲੀ ਚੋਂ ਭਵਿੱਖ ਦੀਆਂ ਪੀੜੀਆਂ ਨੂੰ ਖਾਲਸਤਾਨੀ ਸੰਘਰਸ਼ ਦੇ ਯੋਧਿਆਂ ਦੀ ਅਸਲੀ ਤਸਵੀਰ ਨਜ਼ਰ ਆ ਰਹੀ ਹੋਵੇਗੀ।
ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੀ ਸੰਖੇਪ ਜੀਵਨੀ
ਭਾਈ ਸੁਖਦੇਵ ਸਿੰਘ ਦਾ ਜਨਮ ਰਾਜਿਸਥਾਨ ਜਿਲ੍ਹੇ ਗੰਗਾਨਗਰ ਦੀ ਤਹਿਸੀਲ ਕਰਨਪੁਰ ਦੇ ਚੱਕ ਨੰਬਰ 11 ਵਿੱਚ ਹੋਇਆ।
ਆਪ ਜੀ ਦੇ ਪਿਤਾ ਮਹਿੰਗਾ ਸਿੰਘ ਗੁਰਸਿੱਖ ਹਨ ਤੇ ਖੇਤੀ ਦਾ ਕੰਮ ਕਰਦੇ ਹਨ। ਮਾਤਾ ਸੁਰਜੀਤ ਕੌਰ ਪੂਰਨ ਗੁਰਸਿਖ, ਰਹਿਤ ਦੇ ਧਾਰਨੀ ਤੇ ਨਿਤਨੇਮੀ ਹਨ। ਭਾਈ ਸੁਖਦੇਵ ਸਿੰਘ ਨੂੰ ਸਿੱਖੀ ਸਿਦਕ ਦੀ ਦਾਤ ਵਿਰਸੇ ਵਿੱਚ ਮਿਲੀ ਹੋਈ ਸੀ। ਸਕੂਲ ਦੀ ਪੜ੍ਹਾਈ ਦੇ ਨਾਲ ਹੀ ਧਾਰਮਿਕ ਵਿਦਿਆ ਤੇ ਗੁਰਬਾਣੀ ਦਾ ਅਭਿਆਸ ਉਸ ਦਾ ਨਿਤ ਕਰਮ ਬਣ ਗਿਆ। ਮੁੱਢਲੀ ਵਿਦਿਆ ਪਿੰਡ ਮਾਣਕਪੁਰ ਚੱਕ ਨੰਬਰ 13 ਤੋਂ ਪ੍ਰਾਪਤ ਕੀਤੀ ਤੇ ਕਾਨਪੁਰ ਤੋਂ ਦਸਵੀਂ ਪਾਸ ਕਰਕੇ ਗਿਆਨ ਜੋਤੀ ਕਾਲਜ ਤੋਂ ਬੀ. ਏ. ਪਾਸ ਕੀਤੀ। ਐਮ. ਏ ਅੰਗਰੇਜੀ ਵਿੱਚ ਪੜ੍ਹਦੇ ਸਨ, ਜਦੋਂ 1984 ਦਾ ਸਿੱਖੀ ਦਮਨ ਕਰਨ ਵਾਲਾ ਘੱਲੂਘਾਰਾ ਵਾਪਰ ਗਿਆ। ਭਾਈ ਸੁੱਖਾ ਜੀ ਘਰੋਂ ਬੇਘਰ ਹੋ ਕੇ ਸਿੱਖੀ ਦੀ ਪੱਤ ਬਚਾਉਣ ਦੀਆ ਵਿਉਂਤਾਂ ਵਿੱਚ ਲਗ ਗਿਆ। ਆਪਣੇ ਮਿੱਤਰ ਬਲਜਿੰਦਰ ਸਿੰਘ ਰਾਜੂ ਦੇ ਭੂਆ ਦੇ ਪੁੱਤਰ ਹਰਜਿੰਦਰ ਸਿੰਘ ਜਿੰਦਾ ਨੂੰ ਆਪਣੇ ਕਾਰਜ ਦੇ ਨਿਸ਼ਾਨੇ ਉੱਤੇ ਪੁੱਜਣ ਲਈ ਆਪ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕੀਤੀ। ਗੁਰੂ ਮਹਾਰਾਜ ਦੇ ਬਖ਼ਸ਼ੇ ਹੋਏ ਲਾਡਲੇ ਸਪੁੱਤਰਾਂ ਨੂੰ ਪੰਥ ਦੇ ਲੇਖੇ ਲਾ ਸੁਰਖ਼ਰੂ ਹੋ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਭਾਈ ਲਾਭ ਸਿੰਘ ਪੰਜਵਡ, ਭਾਈ ਜਰਨੈਲ ਸਿੰਘ ਹਲਵਾਰਾ ਤੇ ਮਥਰਾ ਸਿੰਘ ਚੌਡੇ ਮਧਰੇ ਤੇ ਭਾਈ ਚਰਨਜੀਤ ਸਿੰਘ ਚੰਨੀ ਲੁਧਿਆਣਾ (ਪੰਜਾਬ) ਵਿੱਚ ਸਰਗਰਮ ਸਨ। ਉਨਾਂ ਵਿੱਚ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਪੰਜਾਬ ਤੋਂ ਬਾਹਰ ਦਿੱਲੀ ਨੂੰ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਣਾਇਆ ਹੋਇਆ ਸੀ ਕਿਉਂਕਿ ਨਵੰਬਰ 1984 ਵਿੱਚ ਸਿੱਖਾਂ ਦੀ ਸਭ ਤੋਂ ਵੱਧ ਕਤਲੇਆਮ ਤੇ ਬੇਪਤੀ ਦਿੱਲੀ ਵਿੱਚ ਹੋਈ ਸੀ।
ਦਿੱਲੀ ਵਿੱਚ ਇਨਾਂ ਦਾ ਨਾਮ ਸੁਣ ਕੇ ਅਤੇ ਸਰਕਾਰ ਵੱਲੋਂ ਟੀ. ਵੀ. ਉੱਤੇ ਇਨ੍ਹਾਂ ਦੀਆਂ ਤਸਵੀਰਾਂ ਦਿਖਾਉਣ ਕਰਕੇ ਦਿੱਲੀ ਦੇ ਫ਼ਿਰਕੂ ਕਾਤਲ ਘਰਾਂ ਤੋਂ ਬਾਹਰ ਨਹੀਂ ਨਿਕਲਦੇ ਸਨ। ਇਕ ਵਾਰੀ ਭਾਈ ਹਰਜਿੰਦਰ ਸਿੰਘ ਜਿੰਦਾ ਦਿੱਲੀ ਪੁਲਿਸ ਦੇ ਕਾਬੂ ਆ ਗਏ ਤੇ ਅਹਿਮਦਾਬਾਦ ਜੇਲ ਵਿੱਚ ਭੇਜ ਦਿੱਤੇ ਗਏ ਉੱਥੋਂ ਕਿਸੇ ਢੰਗ ਨਾਲ ਨਿਕਲਣ ਵਿੱਚ ਸਫਲ ਹੋ ਗਏ ਫਿਰ ਇਹਨਾਂ ਨੇ ਹਿੰਦੁਸਤਾਨੀ ਫੌਜਾਂ ਦੇ ਉਸ ਵੇਲੇ ਦੇ ਕਮਾਂਡਰ ਇਨ-ਚੀਫ ਜਨਰਲ ਵੈਦਿਆ ਨੂੰ ਸੋਧਣ ਦਾ ਪ੍ਰੋਗਰਾਮ ਬਣਾਇਆ, ਜਿਸ ਦੀ ਕਮਾਨ ਹੇਠ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਜੀ ਤੇ ਹੋਰ ਗੁਰਦੁਆਰਿਆਂ ਦੀ ਬੇਹੁਰਮਤੀ (ਬੇਇੱਜ਼ਤੀ) ਹੋਈ ਸੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ-ਢੇਰੀ ਕੀਤਾ ਗਿਆ ਸੀ। ਜਨਰਲ ਵੈਦਿਆ ਫੌਜ ਵਿੱਚੋਂ ਰਿਟਾਇਰ ਹੋ ਕੇ ਪੂਨੇ ਵਿੱਚ ਰਹਿ ਰਿਹਾ ਸੀ।
ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਪੂਨੇ ਪਹੁੰਚ ਗਏ ਤੇ ਜਨਰਲ ਵੈਦਿਆ ਦੀ ਭਾਲ ਪਿੱਛੋਂ ਮੌਕਾ ਮਿਲਦਿਆਂ ਹੀ ਉਸ ਨੂੰ ਗੋਲੀਆਂ ਦਾ ਨਿਸ਼ਾਨਾ ਬਣਾ ਦਿੱਤਾ। ਇਸ ਤਰ੍ਹਾਂ ਉਨ੍ਹਾਂ ਨੇ ਪਾਪੀ ਨੂੰ ਉਸ ਦੇ ਪਾਪਾਂ ਦੀ ਸਜ਼ਾ ਦੇ ਕੇ ਆਪਣੇ ਮਿਥੇ ਨਿਸ਼ਾਨੇ ਦੀ ਪੂਰਤੀ ਕੀਤੀ।’
17 ਸਤੰਬਰ 1987 ਨੂੰ ਭਾਈ ਸੁੱਖਾ ਜੀ ਦਾ ਪੂਨੇ ਇੱਕ ਟਰੱਕ ਨਾਲ ਐਕਸਿਡੈੱਨਟ ਹੋ ਗਇਆ ਉਸ ਸਮੇਂ ਭਾਈ ਸੁੱਖਾ ਜੀ ਉਸ ਮੋਟਰ ਸਾਇਕਲ ’ਤੇ ਹੀ ਸਵਾਰ ਸਨ ਜੋ ਉਨ੍ਹਾਂ ਨੇ ਵੈਦ੍ਯ ਨੂੰ ਸੋਧ ਲਾਉਣ ਸਮੇਂ ਇਸਤੇਮਾਲ ਕੀਤਾ ਸੀ। ਭਾਈ ਜਿੰਦਾ ਜੀ ਦੇ 1987 ਦੇ ਦਿੱਲੀ ਮੁਕਾਬਲੇ ’ਚ ਪੈਰ ’ਚ ਗੋਲੀ ਲਗੀ ਸੀ ਅਤੇ ਮਾਰਚ ਦੇ ਮਹੀਨੇ ਭਾਈ ਜਿੰਦਾ ਜੀ ਨੂੰ ਗੁਰਦੁਆਰਾ ਮਜਨੂੰ ਦਾ ਟਿਲਾ (ਦਿੱਲੀ) ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਵਾਂ ਸਿੰਘਾਂ ਤੇ ਜਨਰਲ ਵੈਦ੍ਯ ਦੀ ਹਤਿਆ ਦਾ ਦੋਸ਼ ਲਾਇਆ ਗਇਆ ਜਿਸ ਦੀ ਸਜ਼ਾ ਮੌਤ ਤੋਂ ਘੱਟ ਨਹੀਂ ਸੀ। 21 ਅਕਤੂਬਰ 1989 ਨੂੰ 2. 05 ਵਜੇ ਦੋਵੇਂ ਸਿੰਘਾਂ ਨੂੰ ਜੱਜ ਨੇ ਫਾਂਸੀ ਦੇਣ ਦੇ ਹੁਕਮ ਸੁਣਾ ਦਿੱਤੇ, ਜਿਸ ਦਾ ਸੁਆਗਤ ਦੋਵੇਂ ਸਿੰਘਾਂ ਨੇ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।’ ਦੇ ਜੈਕਾਰਿਆਂ ਅਤੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਹਰਿਆਂ ਨਾਲ ਕੀਤਾ।
ਭਾਈ ਜਿੰਦਾ ਅਤੇ ਭਾਈ ਸੁੱਖਾ ਜੀ ਨੇ ਆਪਣੀ ਸਜ਼ਾ ਦੇ ਵਿਰੁਧ ਅਗਾਂਹ (ਹਾਈਕੋਰਟ ’ਚ) ਕੋਈ ਅਪੀਲ ਦਰਜ ਨਹੀਂ ਕੀਤੀ ਪਰ ਬਹੁਤ ਸਿੱਖ ਜਥੇਬੰਦੀਆਂ ਨੇ ਦੋਵੇਂ ਸਿੰਘਾਂ ਦੇ ਹੱਕ ਚ ਅਰਜ਼ੀਆਂ ਪਾਈਆਂ ਪਰ 9 ਅਕਤੂਬਰ 1992 ਨੂੰ ਕੋਰਟ ਨੇ ਉਨ੍ਹਾਂ ਅਰਜ਼ੀਆਂ ਨੂੰ ਨਾਂ ਮਨਜ਼ੂਰ ਕਰਦਿਆਂ ਰੱਦ ਕਰ ਦਿੱਤਾ।
ਯਾਰਵੜਾ ਦੀ ਜੇਲ ’ਚ ਭਾਈ ਜਿੰਦਾ ਜੀ ਅਤੇ ਭਾਈ ਸੁੱਖ ਜੀ ਨੂੰ 9 ਅਕਤੂਬਰ 1992 (ਸਵੇਰੇ 4 ਵਜੇ) ਫਾਂਸੀ ’ਤੇ ਚੜ੍ਹਾ ਦਿੱਤਾ ਗਿਆ ਇਸ ਤੋਂ ਪਹਿਲਾਂ ਉਨ੍ਹਾਂ ਨੇ ਬੋਲੇ ਸੋ ਨਿਹਾਲ ਦੇ ਨਾਹਰੇ ਲਗਾਏ। ਦੋਵੇਂ ਸਿੰਘਾਂ ਨੂੰ 30 ਮਿੰਟਾਂ ਤੱਕ ਹਵਾ ’ਚ ਲਟਕਦਿਆਂ ਰੱਖਿਆ ਗਿਆ, ਉਸ ਤੋਂ ਬਾਅਦ ਹੀ ਥੱਲੇ ਉਤਾਰਿਆ ਗਿਆ। ਉਸ ਦਿਨ ਪੂਰੇ ਉੱਤਰ ਭਾਰਤ ਨੂੰ ਹਾਈ ਅਲਰਟ ਕੀਤਾ ਹੋਇਆ ਸੀ।
ਭਾਈ ਜਿੰਦਾ ਜੀ ਅਤੇ ਭਾਈ ਸੁਖਾ ਜੀ ਦੇ ਅੰਤਿਮ ਸੰਸਕਾਰ ਮੁਲਾ ਦਰਿਆ ਦੇ ਕੰਡੇ ’ਤੇ 4 ਉਪ ਪੁਲਿਸ ਆਯੁਕਤ, 10 ਜੂਨਿਯਰ ਆਯੁਕਤ, 14 ਨਿਰੀਕ੍ਸ਼ਕ, 145 ਜੂਨਿਯਰ ਨਿਰੀਕ੍ਸ਼ਕ, 1275 ਹੋਰ ਅਧਿਕਾਰੀਆਂ ਦੀ ਤਾਇਨਾਤੀ ਹੇਠ ਸਵੇਰੇ 6.30 ਵਜੇ ਕੀਤੇ ਗਏ।
ਉਸ ਦਿਨ ਪੰਜਾਬ ਸਮੇਤ ਭਾਰਤ ਦੇ ਬਾਕੀ ਰਾਜਾਂ ’ਚ ਵੀ ਭਾਰੀ ਵਿਰੋਧ ਕੀਤੇ ਗਏ। ਸਿੱਖ ਸੰਗਤਾਂ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਖੇ ਇਕੱਠੀਆਂ ਹੋਈਆ ਜਿੱਥੋਂ ਭਾਰਤੀ ਫੋਰਸਾਂ ਨੇ 300 ਦੇ ਲਗਭਗ ਸਿੱਖਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਭਾਈ ਜਿੰਦਾ ਤੇ ਭਾਈ ਸੁੱਖਾ ਜੀ ਨੇ ਰਾਸਟਰਪਤੀ ਨੂੰ ਲਿਖੇ ਆਪਣੇ ਪੱਤ੍ਰ ਵਿੱਚ ਖਾਲਸਤਾਨੀ ਸੰਘਰਸ਼ ਦੀ ਤਰਜਮਾਨੀ ਕਰਦਿਆਂ ਬੜੇ ਫਖ਼ਰ ਨਾਲ ਲਿਖਿਆ ਸੀ: ‘ਜਦੋਂ ਕੌਮਾਂ ਜਾਗਦੀਆਂ ਹਨ ਤਾਂ ਇਤਿਹਾਸ ਨੂੰ ਕੰਬਣੀ ਛਿੜ ਜਾਂਦੀ ਹੈ। ਸ੍ਰੀ ਅਕਾਲ ਤਖਤ ਸਾਹਿਬ ’ਤੇ ਹਮਲੇ ਨੇ ਸਮੁੱਚੀ ਕੌਮ ਨੂੰ ਉਸ ਦੇ ਫ਼ਰਜ਼ ਦੀ ਯਾਦ ਕਰਵਾਈ ਹੈ ਤੇ ਹੁਣ ਕੌਮ ਨੇ ਤੁਹਾਡੀ ਗੁਲਾਮੀ ਦਾ ਜੂਲਾ ਪਰ੍ਹਾਂ ਵਗਾਹ ਕੇ ਆਪਣੀ ਮੰਜ਼ਲ ਵੱਲ ਚੜ੍ਹਾਈ ਕੀਤੀ ਹੋਈ ਹੈ।’
ਖਾਲਸਾ ਜੀ ! ਆਪਣੇ ਕੌਮੀ ਫ਼ਰਜ਼ਾਂ ਦੀ ਪਛਾਣ ਕਰੀਏ। ਇਹੀ ਇਨ੍ਹਾਂ ਦੋ ਮਰਜੀਵੜਿਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ: ‘ਜਿਸ ਸਾਨ ਸੇ ਕੋਈ ਮੁਕਤਲ ਮੇਂ ਗਿਆ, ਵੋਹ ਸਾਨ ਸਲਾਮਤ ਰਹਤੀ ਹੈ। ਇਸ ਜਾਨ ਕੀ ਤੋ ਕੋਈ ਬਾਤ ਨਹੀਂ, ਯੇ ਜਾਨ ਤੋ ਆਨੀ-ਜਾਨੀ ਹੈ।’
गूजरी की वार महला ३ सिकंदर बिराहिम की वार की धुनी गाउणी ੴ सतिगुर प्रसादि ॥ सलोकु मः ३ ॥ इहु जगतु ममता मुआ जीवण की बिधि नाहि ॥ गुर कै भाणै जो चलै तां जीवण पदवी पाहि ॥ ओइ सदा सदा जन जीवते जो हरि चरणी चितु लाहि ॥ नानक नदरी मनि वसै गुरमुखि सहजि समाहि ॥१॥ मः ३ ॥ अंदरि सहसा दुखु है आपै सिरि धंधै मार ॥ दूजै भाइ सुते कबहि न जागहि माइआ मोह पिआर ॥ नामु न चेतहि सबदु न वीचारहि इहु मनमुख का आचारु ॥ हरि नामु न पाइआ जनमु बिरथा गवाइआ नानक जमु मारि करे खुआर ॥२॥
अर्थ :-अकाल पुरख एक है और सतगुरु की कृपा द्वारा मिलता है, सलोक गुरु अमर दास जी का। यह जगत (भावार्थ, हरेक जीव) (यह चीज ‘मेरी’ बन जाए, यह चीज ‘मेरी’ हो जाए-इस) अणपत में इतना फँसा पड़ा है कि इस को जीवन का ढंग नहीं रहा । जो जो मनुख सतिगुरु के कहे पर चलते है वह जीवन-जुगति सीख लेते हैं, जो मनुख भगवान के चरणों में चित् जोड़ते हैं, वह समझो, सदा ही जीवित हैं, (क्योंकि) हे नानक ! गुरु के सनमुख होने से मेहर का स्वामी भगवान मन में आ बसता है और गुरमुखि उस अवस्था में जा पहुँचते हैं जहाँ पदार्थों की तरफ मन डोलता नहीं ।1। जिन मनुष्यों का माया के साथ मोह प्यार है जो माया के प्यार में मस्त हो रहे हैं (इस गफलित में से) कभी जागते नहीं, उन के मन में तौखला और कलेश टिका रहता है, उन्हों ने दुनिया के झंबेलिआँ का यह खपाणा आपने सिर ऊपर आप सहेड़िआ हुआ है। अपने मन के पिछे चलने वाले मनुष्यों की रहिणी यह है कि वह कभी गुर-शब्द नहीं वीचारदे । हे नानक ! उनको परमात्मा का नाम नसीब नहीं हुआ, वह जन्म अजाईं गवाँदे हैं और जम उनको मार के खुआर करता है (भावार्थ, मौत हाथों सदा सहमे रहते हैं) ।2।
ਅੰਗ : 508
ਗੂਜਰੀ ਕੀ ਵਾਰ ਮਹਲਾ ੩ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ੴ ਸਤਿਗੁਰ ਪ੍ਰਸਾਦਿ ॥ ਸਲੋਕੁ ਮਃ ੩ ॥ ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ ॥ ਗੁਰ ਕੈ ਭਾਣੈ ਜੋ ਚਲੈ ਤਾਂ ਜੀਵਣ ਪਦਵੀ ਪਾਹਿ ॥ ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ ॥ ਨਾਨਕ ਨਦਰੀ ਮਨਿ ਵਸੈ ਗੁਰਮੁਖਿ ਸਹਜਿ ਸਮਾਹਿ ॥੧॥ ਮਃ ੩ ॥ ਅੰਦਰਿ ਸਹਸਾ ਦੁਖੁ ਹੈ ਆਪੈ ਸਿਰਿ ਧੰਧੈ ਮਾਰ ॥ ਦੂਜੈ ਭਾਇ ਸੁਤੇ ਕਬਹਿ ਨ ਜਾਗਹਿ ਮਾਇਆ ਮੋਹ ਪਿਆਰ ॥ ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਆਚਾਰੁ ॥ ਹਰਿ ਨਾਮੁ ਨ ਪਾਇਆ ਜਨਮੁ ਬਿਰਥਾ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥੨॥
ਅਰਥ: ਰਾਗ ਗੂਜਰੀ ਵਿੱਚ, ਗੁਰੂ ਅਮਰਦਾਸ ਜੀ ਦੀ ਬਾਣੀ ‘ਵਾਰ’, ਇਸ ਨੂੰ ਸਿਕੰਦਰ ਬਿਰਾਹਿਮ ਦੀ ‘ਵਾਰ’ ਦੀ ਧੁਨ ਨਾਲ ਗਾਉਣਾ ਹੈ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸਲੋਕ ਗੁਰੂ ਅਮਰਦਾਸ ਜੀ ਦਾ।
ਇਹ ਜਗਤ ਅਣਪੱਤ (ਇਹ ਚੀਜ਼ ‘ਮੇਰੀ’ ਬਣ ਜਾਏ, ਇਹ ਚੀਜ਼ ‘ਮੇਰੀ’ ਹੋ ਜਾਏ) ਵਿਚ ਇਤਨਾ ਫਸਿਆ ਪਿਆ ਹੈ ਕਿ ਇਸ ਨੂੰ ਜੀਉਣ ਦੀ ਜਾਚ ਨਹੀਂ ਰਹੀ। ਜਿਹੜੇ ਮਨੁੱਖ ਸਤਿਗੁਰੂ ਦੇ ਕਹੇ ਤੇ ਤੁਰਦੇ ਹਨ ਉਹ ਜੀਵਨ-ਜੁਗਤਿ ਸਿੱਖ ਲੈਂਦੇ ਹਨ। ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਚਿੱਤ ਜੋੜਦੇ ਹਨ, ਉਹ ਸਮਝੋ, ਸਦਾ ਹੀ ਜੀਉਂਦੇ ਹਨ। ਹੇ ਨਾਨਕ! ਗੁਰੂ ਦੇ ਸਨਮੁਖ ਹੋਇਆਂ ਮਿਹਰ ਦਾ ਮਾਲਕ ਪ੍ਰਭੂ ਮਨ ਵਿਚ ਆ ਵੱਸਦਾ ਹੈ ਤੇ ਗੁਰਮੁਖ ਉਸ ਅਵਸਥਾ ਵਿਚ ਜਾ ਅੱਪੜਦੇ ਹਨ ਜਿਥੇ ਪਦਾਰਥਾਂ ਵਲ ਮਨ ਡੋਲਦਾ ਨਹੀਂ ॥੧॥ ਉਹਨਾਂ ਦੇ ਮਨ ਵਿਚ ਤੌਖਲਾ ਤੇ ਕਲੇਸ਼ ਟਿਕਿਆ ਰਹਿੰਦਾ ਹੈ, ਤੇ ਦੁਨੀਆ ਦੇ ਝੰਬੇਲਿਆਂ ਦਾ ਇਹ ਖਪਾਣਾ ਆਪਣੇ ਸਿਰ ਉਤੇ ਆਪ ਸਹੇੜਿਆ ਹੋਇਆ ਹੈ, ਜਿਨ੍ਹਾਂ ਦਾ ਮਾਇਆ ਨਾਲ ਮੋਹ ਪਿਆਰ ਹੈ ਜੋ ਮਾਇਆ ਦੇ ਪਿਆਰ ਵਿਚ ਮਸਤ ਹੋ ਰਹੇ ਹਨ (ਇਸ ਗ਼ਫ਼ਲਿਤ ਵਿਚੋਂ) ਕਦੇ ਜਾਗਦੇ ਨਹੀਂ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੀ ਰਹਿਣੀ ਇਹ ਹੈ ਕਿ ਉਹ ਕਦੇ ਗੁਰ-ਸ਼ਬਦ ਨਹੀਂ ਵੀਚਾਰਦੇ ਤੇ ਨਾਮ ਨਹੀ ਜਪਦੇ, ਹੇ ਨਾਨਕ! ਉਹਨਾਂ ਨੂੰ ਪਰਮਾਤਮਾ ਦਾ ਨਾਮ ਨਸੀਬ ਨਹੀਂ ਹੋਇਆ, ਉਹ ਜਨਮ ਅਜਾਈਂ ਗਵਾਂਦੇ ਹਨ ਤੇ ਜਮ ਉਹਨਾਂ ਨੂੰ ਮਾਰ ਕੇ ਖ਼ੁਆਰ ਕਰਦਾ ਹੈ (ਭਾਵ, ਮੌਤ ਹੱਥੋਂ ਸਦਾ ਸਹਮੇ ਰਹਿੰਦੇ ਹਨ) ॥੨॥
सोरठि महला ३ घरु १ तितुकी ੴ सतिगुर प्रसादि ॥ भगता दी सदा तू रखदा हरि जीउ धुरि तू रखदा आइआ ॥ प्रहिलाद जन तुधु राखि लए हरि जीउ हरणाखसु मारि पचाइआ ॥ गुरमुखा नो परतीति है हरि जीउ मनमुख भरमि भुलाइआ ॥१॥ हरि जी एह तेरी वडिआई ॥ भगता की पैज रखु तू सुआमी भगत तेरी सरणाई ॥ रहाउ ॥ भगता नो जमु जोहि न साकै कालु न नेड़ै जाई ॥ केवल राम नामु मनि वसिआ नामे ही मुकति पाई ॥ रिधि सिधि सभ भगता चरणी लागी गुर कै सहजि सुभाई ॥२॥
राग सोरठि, घर १ में गुरु अमरदास जी की तीन-तुकी बाणी। अकाल पुरख एक है और सतगुरु की कृपा द्वारा मिलता है। हे हरी! तूं अपने भगतों की इज्जत सदा रखता है, जब से जगत बना है तब से (भगतों की इज्जत) रखता आ रहा है। हे हरी! प्रहलाद भगत जैसे अनेकों सेवकों के तुने इज्जत राखी है, तुने हर्नाकश्यप को मार डाला। हे हरी! जो मनुख गुरु के सन्मुख रहते हैं उनको निश्चय होता है (की भगवान् भगतों की इज्जत बचाता है, परन्तु) अपने मन के पीछे चलने वाले मनुख भटक कर कुराह पड़े रहते हैं।१। हे हरी! हे स्वामी! भगत तेरी सरन पड़े रहते हैं, तूं भगतों की इज्जत रख। हे हरी! (भगतों की इज्जत) तेरी ही इज्जत है।रहाउ। हे भाई! भगतों को मौत डरा नहीं सकती, मौत का डर भगतों के नजदीक नहीं आ सकता (क्यों-की मौत के डर की जगह) परमात्मा का नाम हर समय मन में बस्ता है, नाम की बरकत से ही वह (मौत के डर से मुक्ति पा लेते हैं। भगत गुरु के द्वारा (गुरु की सरन आ कर) आत्मिक अदोलता में प्रभु-प्रेम में (टिके रहते है, इस लिए) सब करामाती शक्तियां भगतों के चरणों में लगी रहती हैं।२।
ਅੰਗ : 637
ਸੋਰਠਿ ਮਹਲਾ ੩ ਘਰੁ ੧ ਤਿਤੁਕੀ ੴ ਸਤਿਗੁਰ ਪ੍ਰਸਾਦਿ ॥ ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ ॥ ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ ਹਰਣਾਖਸੁ ਮਾਰਿ ਪਚਾਇਆ ॥ ਗੁਰਮੁਖਾ ਨੋ ਪਰਤੀਤਿ ਹੈ ਹਰਿ ਜੀਉ ਮਨਮੁਖ ਭਰਮਿ ਭੁਲਾਇਆ ॥੧॥ ਹਰਿ ਜੀ ਏਹ ਤੇਰੀ ਵਡਿਆਈ ॥ ਭਗਤਾ ਕੀ ਪੈਜ ਰਖੁ ਤੂ ਸੁਆਮੀ ਭਗਤ ਤੇਰੀ ਸਰਣਾਈ ॥ ਰਹਾਉ ॥ ਭਗਤਾ ਨੋ ਜਮੁ ਜੋਹਿ ਨ ਸਾਕੈ ਕਾਲੁ ਨ ਨੇੜੈ ਜਾਈ ॥ ਕੇਵਲ ਰਾਮ ਨਾਮੁ ਮਨਿ ਵਸਿਆ ਨਾਮੇ ਹੀ ਮੁਕਤਿ ਪਾਈ ॥ ਰਿਧਿ ਸਿਧਿ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਜਿ ਸੁਭਾਈ ॥੨॥
ਅਰਥ: ਰਾਗ ਸੋਰਠਿ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਤਿਨ-ਤੁਕੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਹਰੀ! ਤੂੰ ਆਪਣੇ ਭਗਤਾਂ ਦੀ ਇੱਜ਼ਤ ਸਦਾ ਰੱਖਦਾ ਹੈਂ, ਜਦੋਂ ਤੋਂ ਜਗਤ ਬਣਿਆ ਹੈ ਤਦੋਂ ਤੋਂ (ਭਗਤਾਂ ਦੀ ਇੱਜ਼ਤ) ਰੱਖਦਾ ਆ ਰਿਹਾ ਹੈਂ। ਹੇ ਹਰੀ! ਪ੍ਰਹਿਲਾਦ ਭਗਤ ਵਰਗੇ ਅਨੇਕਾਂ ਸੇਵਕਾਂ ਦੀ ਤੂੰ ਇੱਜ਼ਤ ਰੱਖੀ ਹੈ, ਤੂੰ ਹਰਣਾਖਸ ਨੂੰ ਮਾਰ ਕੇ ਮੁਕਾ ਦਿੱਤਾ। ਹੇ ਹਰੀ! ਜੇਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ ਉਹਨਾਂ ਨੂੰ ਨਿਸ਼ਚਾ ਹੁੰਦਾ ਹੈ (ਕਿ ਤੂੰ ਭਗਤਾਂ ਦੀ ਇੱਜ਼ਤ ਬਚਾਂਦਾ ਹੈਂ, ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ।੧। ਹੇ ਹਰੀ! ਹੇ ਸੁਆਮੀ! ਭਗਤ ਤੇਰੀ ਸਰਨ ਪਏ ਰਹਿੰਦੇ ਹਨ, ਤੂੰ ਆਪਣੇ ਭਗਤਾਂ ਦੀ ਇੱਜ਼ਤ ਰੱਖ। ਹੇ ਹਰੀ! (ਭਗਤਾਂ ਦੀ ਇੱਜ਼ਤ) ਤੇਰੀ ਹੀ ਇੱਜ਼ਤ ਹੈ।ਰਹਾਉ। ਹੇ ਭਾਈ! ਭਗਤਾਂ ਨੂੰ ਮੌਤ ਡਰਾ ਨਹੀਂ ਸਕਦੀ, ਮੌਤ ਦਾ ਡਰ ਭਗਤਾਂ ਦੇ ਨੇੜੇ ਨਹੀਂ ਢੁਕਦਾ (ਕਿਉਂਕਿ ਮੌਤ ਦੇ ਡਰ ਦੇ ਥਾਂ) ਸਿਰਫ਼ ਪਰਮਾਤਮਾ ਦਾ ਨਾਮ (ਉਹਨਾਂ ਦੇ) ਮਨ ਵਿਚ ਵੱਸਦਾ ਹੈ, ਨਾਮ ਦੀ ਬਰਕਤਿ ਨਾਲ ਹੀ ਉਹ (ਮੌਤ ਦੇ ਡਰ ਤੋਂ) ਖ਼ਲਾਸੀ ਪ੍ਰਾਪਤ ਕਰ ਲੈਂਦੇ ਹਨ। ਭਗਤ ਗੁਰੂ ਦੀ ਰਾਹੀਂ (ਗੁਰੂ ਦੀ ਸ਼ਰਨ ਪੈ ਕੇ) ਆਤਮਕ ਅਡੋਲਤਾ ਵਿਚ ਪ੍ਰਭੂ-ਪਿਆਰ ਵਿਚ (ਟਿਕੇ ਰਹਿੰਦੇ ਹਨ, ਇਸ ਵਾਸਤੇ) ਸਭ ਕਰਾਮਾਤੀ ਤਾਕਤਾਂ ਭਗਤਾਂ ਦੀ ਚਰਨੀਂ ਲੱਗੀਆਂ ਰਹਿੰਦੀਆਂ ਹਨ।੨।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਉੱਤੇ ਸਮੂਹ ਸਿੱਖ ਸੰਗਤਾਂ ਵਲੋਂ ਉਹਨਾਂ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ ਜਾਂਦੀ ਹੈ। ਗੁਰੂ ਸਾਹਿਬ ਨੇ ਕਰਮ-ਕਾਂਡਾਂ ਵਿਚ ਉਲਝੀ ਲੋਕਾਈ ਨੂੰ ਕਿਰਤ ਕਰੋ, ਊਚ-ਨੀਚ ਅਤੇ ਜਾਤ-ਪਾਤ ਦੇ ਵਖਰੇਂਵਿਆਂ ‘ਚ ਗ੍ਰਸੇ ਜਗਤ ਨੂੰ ‘ਸਭੇ ਸਾਂਝੀਵਾਲ ਸਦਾਇਨ ਕੋਈ ਨ ਦਿਸਹਿ ਬਾਹਰਾ ਜੀਉ’ ਦਾ ਉਪਦੇਸ਼ ਦਿੱਤਾ।
ਸ੍ਰੀ ਗੁਰੂ ਨਾਨਕ ਦੇਵ ਜੀ (ਪਹਿਲੇ ਨਾਨਕ, ਸਿੱਖੀ ਦੇ ਮੋਢੀ) ਦਾ ਜਨਮ 15 ਅਪ੍ਰੈਲ 1469 ਨੂੰ ਰਾਏਭੋਏ ਦੀ ਤਲਵੰਡੀ ਵਿਖੇ ਜਿਲ੍ਹਾ ਸੇਖਪੁਰਾ ਜੋ ਕਿ ਅੱਜ ਕੱਲ ਨਾਨਕਾਣਾ ਸਾਹਿਬ ਤੋਂ ਜਾਣੂ ਹੈ, ਵਿੱਚ ਹੋਇਆ। ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਕੱਤਕ ਦੀ ਪੁਰਨਮਾਸ਼ੀ ਨੂੰ ਹਰ ਸਾਲ ਮਨਾਇਆ ਜਾਂਦਾ ਹੈ। ਕਈ ਵਿਦਵਾਨਾ ਦਾ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ 20 ਅਕਤੂਬਰ 1469 ਨੂੰ ਪਿਤਾ ਮਹਿਤਾ ਕਲਿਆਣ ਜੀ ਜੋ ਮਹਿਤਾ ਕਾਲੂ ਤੋਂ ਜਾਣੂ ਸਨ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁਖੋਂ ਹੋਇਆ।
ਗੁਰੂ ਨਾਨਕ ਦੇਵ ਜੀ ਦੇ ਪਿਤਾ, ਮਹਿਤਾ ਕਾਲੂ, ਰਾਏ ਬੁਲਾਰ ਦੇ ਮੁੱਖ ਮੁਨਸ਼ੀ ਸਨ ਅਤੇ ਮਾਤਾ ਤ੍ਰਿਪਤਾ ਸਧਾਰਨ ਆਗਿਆਕਾਰੀ ਅਤੇ ਧਾਰਮਿਕ ਵਿਚਾਰਾਂ ਵਾਲੇ ਸਨ। ਬੇਬੇ ਨਾਨਕੀ (ਗੁਰੂ ਨਾਨਕ ਦੇਵ ਜੀ ਦੇ ਭੈਣ) ਗੁਰੂ ਜੀ ਨੂੰ ਬਹੁਤ ਪਿਆਰ ਅਤੇ ਸਤਿਕਾਰ ਦਿੰਦੇ ਸਨ। ਗੁਰੂ ਜੀ ਨਿਰਾਲੇ ਬਾਲਕ ਸਨ ਪਰਮਾਤਮਾ ਨੇ ਉਹਨਾਂ ਨੂੰ ਧਾਰਮਿਕ ਵਿਚਾਰਾਂ ਵਾਲਾ ਅਤੇ ਵੱਡੀ ਸੋਚ ਦਾ ਮਾਲਕ ਬਣਾਇਆ। ਸਿਰਫ ਸੱਤ ਸਾਲ ਦੀ ਉਮਰ ਵਿਚ ਆਪ ਨੇ ਹਿੰਦੀ ਅਤੇ ਸੰਸਕ੍ਰਿਤ ਸਿੱਖੀ।
ਆਪ ਜੀ ਦੀ ਰੱਬ ਬਾਰੇ ਅਦਭੁੱਤ ਅਤੇ ਸੁਜੱਚੀ ਸੋਚ ਨੇ ਆਪਣੇ ਪਾਧੇ ਨੂੰ ਹੈਰਾਨ ਕਰ ਦਿੱਤਾ। 13 ਸਾਲ ਦੀ ਉਮਰ ਵਿਚ ਆਪ ਨੇ ਪਾਰਸੀ ਸਿੱਖੀ ਅਤੇ 16 ਸਾਲ ਦੀ ਉਮਰ ਵਿੱਚ ਆਪ ਆਪਣੇ ਇਲਾਕੇ ਵਿੱਚ ਸਭ ਤੋਂ ਵੱਧ ਗਿਆਨ ਸਨ। ਗੁਰੂ ਜੀ ਦਾ ਵਿਆਹ ਮਾਤਾ ਸੁੱਲਖਣੀ ਜੀ ਨਾਲ ਹੋਇਆ। ਜਿਹਨਾਂ ਨੇ ਦੋ ਬਾਲਕਾਂ ਸ੍ਰੀ ਚੰਦ ਅਤੇ ਲੱਖਮੀ ਦਾਸ ਜੀ ਨੂੰ ਜਨਮ ਦਿੱਤਾ। ਸੰਨ 1504 ਵਿਚ ਗੁਰੂ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਉਹਨਾਂ ਨੂੰ ਸੁਲਤਾਨ ਪੁਰੀ ਲੈ ਗਏ ਜਿਥੇ ਉਹਨਾਂ ਦੇ ਪਤੀ ਜੈ ਰਾਮ ਜੀ ਨੈ ਗੁਰੂ ਜੀ ਨੂੰ ਇਲਾਕੇ ਦੇ ਨਵਾਬ ਦੌਲਤ ਖਾਂ ਲੋਧੀ ਦੇ ਮੋਦੀ ਖਾਨੇ ਵਿਚ ਨੌਕਰੀ ਲਗਵਾ ਦਿੱਤਾ।’
38 ਸਾਲ (1504) ਦੀ ਉਮਰ ਵਿੱਚ ਜਦੋਂ ਗੁਰੂ ਜੀ ਵੈਨ ਨਦੀ ਵਿਚ ਇਸ਼ਨਾਨ ਲਈ ਉਹਨਾਂ ਨੂੰ ਇਲਾਹੀ ਫਰਮਾਨ (ਅਕਾਸ਼ਬਾਣੀ) ਸੁਣੀ ਜੋ ਕਿ ਸੁਲਤਾਨ ਪੁਰੀ ਲੋਧੀ ਦੇ ਨੇੜੇ ਹੈ ਗੁਰੂ ਜੀ ਦੇ ਇਸ਼ਨਾਨ ਕਰਨ ਤੋਂ ਬਾਅਦ ਸਭ ਤੋਂ ਪਹਿਲੀ ਇਹ ਤੁਕ ਉਚਾਰੀ “ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ” ਗੁਰੂ ਜੀ ਨੇ ਇੱਕ ਅਲੱਗ ਧਰਮ (ਜਿਸ ਨੁੰ ਸਿੱਖੀ ਕਿਹਾ ਜਾਂਦਾ ਹੈ) ਦੇ ਪ੍ਰਚਾਰ ਲਈ ਕਈ ਉਦਾਸੀਆਂ ਧਾਰੀਆਂ। ਗੁਰੂ ਜੀ ਪੰਜਾਬ ਦੀ ਕਈ ਥਾਵਾਂ ਤੇ ਜਾਣ ਤੋਂ ਬਾਅਦ ਚਾਰ ਲੰਮੀਆਂ (ਅਲੱਗ ਅਲੱਗ ਦਿਸ਼ਾਵਾਂ ਵਿੱਚ, ਦੇਸ਼ਾਂ ਅਤੇ ਪਰਦੇਸ਼ਾਂ ਵਿੱਚ ਗਏ) ਯਾਤਰਵਾਂ ਕੀਤੀਆਂ।
ਇਸ ਦੌਰਾਨ ਉਹ ਕਈ ਧਾਰਮਿਕ ਸਥਾਨਾਂ ਤੇ ਵੀ ਗਏ ਅਤੇ ਸਿੱਖੀ ਦਾ ਪ੍ਰਚਾਰ ਕੀਤਾ। ਗੁਰੂ ਜੀ ਦੁਆਰਾ ਇਹ ਯਾਤਰਵਾਂ ਨੂੰ ਹੀ ਚਾਰ ਉਦਾਸੀਆਂ ਦਾ ਨਾਮ ਦਿੱਤਾ ਗਿਆ। ਇਹਨਾਂ ਚਾਰ ਉਦਾਸੀਆਂ ਦੌਰਾਨ ਆਪ ਜਿਹੜੇ ਅਲੱਗ ਅਲੱਗ ਸਥਾਨਾਂ ਤੇ ਗਏ ਉਹਨਾਂ ਵਿੱਚੋਂ ਕੁਰੂਕਸ਼ੇਤਰ, ਹਰਿਦੁਆਰ, ਜੋਸ਼ੀ ਮੱਠ, ਰਾੜਾ ਸਾਹਿਬ, ਗੋਰਖ ਮੱਠ (ਨਾਨਕ ਮੱਠ), ਅਯੁੱਧਿਆ, ਪ੍ਰਯਾਗ, ਵਾਰਾਨਸੀ, ਗਯਾ, ਪਟਨਾ ਦੁੱਗਰੀ ਅਤੇ ਗੁਹਾਟੀ (ਆਸਾਮ) ਢਾਕਾ, ਪੂਰੀ, ਕੱਟਕ, ਰਾਮੇਸ਼ਵਰਮ, ਸਿ਼ਲੋਂਗ, ਬਿਦਰ, ਬਰੋਚ, ਸੋਮਨਾਥ, ਦਵਾਰਕਾ, ਉਜੈਨ, ਅਜਮੇਰ, ਮਥੁਰਾ, ਤਲਵੰਡੀ, ਲਾਹੌਰ, ਸੁਲਤਾਨਪੁਰ, ਬਿਲਾਸਪੁਰ, ਰਿਵਾਲਸਰ, ਜਵਾਲਾਜੀ, ਤਿੱਬਤ, ਲੱਦਾਖ, ਕਾਰਗਿਲ, ਅਮਰਨਾਥ, ਸ੍ਰੀਨਗਰ ਅਤੇ ਬਰਮੁੱਲਾ ਆਦਿ ਪ੍ਰਮੁੱਖ ਹਨ।
ਇਹਨਾਂ ਤੋਂ ਇਲਾਵਾ ਆਪ ਜੀ ਨੇ ਮੁਸਲਮਾਨਾਂ ਦੇ ਧਾਰਮਿਕ ਸਥਾਨਾਂ ਤੇ ਵੀ ਗਏ ਜਿਹਨਾਂ ਵਿਚੋਂ ਮੱਕਾ, ਮਦੀਨਾ, ਬਗਦਾਦ, ਮੁਲਤਾਨ, ਪੇਸ਼ਾਵਰ, ਸਖਰ, ਸੋਨ ਮਿਆਨੀ ਹਿੰਗਲਾਜ ਆਦਿ ਪ੍ਰਮੁੱਖ ਹਨ। ਕਈਆਂ ਦਾ ਕਹਿਣਾ ਹੈ ਕਿ ਗੁਰੂ ਜੀ ਸਮੁੰਦਰੀ ਰਾਸਤੇ ਤੋਂ ਮੱਕਾ ਗਏ। ਗੁਰੂ ਜੀ ਸਿਆਰ, ਤੁਰਕੀ ਅਤੇ ਤੇਹਰਾਨ (ਇਰਾਨ ਦੀ ਰਾਜਧਾਨ) ਵਿੱਚ ਵੀ ਗਏ। ਤੇਹਰਾਨ ਤੋਂ ਬਾਅਦ ਗੁਰੂ ਜੀ ਬੱਗੀ ਦੇ ਰਾਸਤਿਓ ਕਾਬੁਲ, ਕੰਧਾਰ ਅਤੇ ਜਲਾਲਾਬਾਦ ਵੀ ਗਏ।
ਗੁਰੂ ਜੀ ਦੀ ਉਦਾਸੀਆਂ ਦਾ ਮੁੱਖ ਉਪਦੇਸ਼ ਲੋਕਾਂ ਨੂੰ ਉਸ ਅਕਾਲ ਪੁਰਖ (ਪ੍ਰਮਾਤਮਾ) ਦੇ ਪ੍ਰਤੀ ਜਾਗਰੂਕ ਕਰਵਾਉਣਾ ਅਤੇ ਸਿੱਖੀ ਨੂੰ ਸਥਾਪਤ ਕਰਨਾ ਸੀ। ਸਿੱਖ ਧਰਮ ਨੂੰ ਫੈਲਾਉਣ ਲਈ ਕਈ ਮਦਰੱਸੇ (ਸਕੂਲ) ਖੋਲੇ ਜਿਹੜੇ ਕਿ ਮੰਜੀ ਦੇ ਨਾਮ ਤੋਂ ਜਾਣੂ ਸਨ। ਇਹਨਾਂ ਲਈ ਗੁਰੂ ਜੀ ਨੇ ਯੋਗ ਸਰਧਾਲੂ ਦੀ ਨਿਯੁਕਤੀ ਮੁੱਖ ਪ੍ਰਚਾਰਕ ਦੇ ਰੂਪ ਵਿੱਚ ਕੀਤੀ। ਸਿੱਖੀ ਦਾ ਬੀਜ ਭਾਰਤ ਅਤੇ ਪ੍ਰਦੇਸ਼ਾਂ ਵਿੱਚ ਬੜੇ ਸੁਚੱਜੇ ਢੰਗ ਨਾਲ ਬੀਜਿਆ।
ਅੰਤ ਸਮੇ ਨੂੰ ਵੇਖਦਿਆਂ ਹੋਇਆ ਗੁਰੁ ਜੀ ਨੇ ਆਪਣੇ ਦੋਹਾਂ ਪੁੱਤਰਾਂ ਨੂੰ ਪਰਖਣ ਤੋਂ ਬਾਅਦ ਗੁਰੂਗੱਦੀ ਭਾਈ ਲਹਿਣਾ ਜੀ (ਗੁਰੂ ਅੰਗਦ ਦੇਵ) ਨੁੰ 1539 ਵਿਚ ਸੋਂਪ ਦਿੱਤੀ। ਕੁਝ ਦਿਨ ਬਾਅਦ 9 ਅਕਤੂਬਰ 1539 ਨੂੰ ਗੁਰੂ ਅਕਾਲ ਚਲਾਣਾ ਕਰ ਗਏ। ਇਸ ਤਰ੍ਹਾਂ ਅਕਾਲ ਪੁਰਖ ਦੇ ਅਵਤਾਰ ਦੀ ਸੰਸਾਰਕ ਯਾਤਰਾ ਪੂਰੀ ਹੋਈ। ਉਹਨਾਂ ਨੇ ਤਿਆਗ ਅਤੇ ਯੋਗ (ਵੇਦਾਂ ਅਤੇ ਹਿੰਦੂ ਦੀ ਜਾਤ ਪ੍ਰਥਾ) ਦਾ ਅੰਤ ਕੀਤਾ।
ਗੁਰੂ ਜੀ ਨੇ ਗ੍ਰਹਿਸਥੀ ਜੀਵਨ ਵਿਚ ਰਹਿੰਦੇ ਹੋਏ ਮਾਇਆ ਤੋਂ ਨਿਰਲੇਪ ਰਹਿਣ ਲਈ ਪ੍ਰੇਰਿਆ। ਮਾਨਵਤਾ ਦੀ ਸੇਵਾ ਕੀਰਤ ਸੰਤਿਸੰਗ ਅਤੇ ਇੱਕ ਹੀ ਅਕਾਲ ਪੁਰਖ ਤੇ ਭਰੋਸਾ ਰੱਖਣਾ ਸਿੱਖ ਧਰਮ ਲਈ ਮੁੱਢਲੇ ਸਿਧਾਂਤ ਬਣਾਏ। ਇਸ ਤਰ੍ਹਾਂ ਉਹਨਾਂ ਨੇ ਸਿੱਖੀ ਦੀ ਨੀਂਹ ਰੱਖੀ। ਗੁਰੂ ਜੀ ਨੇ ਬੜੇ ਸੋਹਣੇ ਸ਼ਬਦਾਂ ਵਿਚ ਅਕਾਲ ਪੁਰਖ ਦੇ ਬਾਰੇ ਦੱਸਿਆ ਕਿ ਉਹ ਸਭ ਤੋ਼ ਵੱਡਾ, ਸਭ ਤੋਂ ਤਾਕਤਵਰ, ਸਰਵ ਵਿਆਪਕ ਅਤੇ ਸੱਚਾ ਹੈ, ਉਹਨਾਂ ਨੇ ਪ੍ਰਰਮਾਤਮਾ ਦੀ ਵਡਿਆਈ ਮੂਲ ਮੰਤਰ ਵਿੱਚ ਹੇਠ ਲਿਖੇ ਅਨੁਸਾਰ ਕੀਤੀ:
ਸਤਿਨਾਮ ਕਰਤਾ ਪੁਰਖ, ਨਿਰਭੋ ਨਿਰਵੈਰ, ਅਕਾਲ ਮੂਰਤ, ਅਜੂੰਨੀ ਸੈਭੰਗ, ਗੁਰਪ੍ਰਸਾਦਿ
ਜਪ
ਆਦਿ ਸਚ, ਜੁਗਾਦਿ ਸਚ, ਨਾਨਕ ਹੋਸੀ ਵੀ ਸਚ !!! ”
ਜਿਹਨਾਂ ਨੂੰ ਸਿੱਖਾਂ ਦੇ ਪੰਜਵੇ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕੀਤਾ। ਗੁਰੂ ਜੀ ਪੁਰਨ ਸੰਗੀਤਕਾਰ ਵੀ ਸਨ। ਉਹਨਾਂ ਨੈ ਮਰਦਾਨਾ ਜੀ ਨਾਲ ਕਈ ਰਾਗਾਂ ਦਾ ਉਚਾਰਣ ਕੀਤਾ। ਜੋ ਕਿ ਪਸ਼ੂ ਬੁੱਧੀ ਵਾਲੇ ਜੀਵਾਂ ਜਿਵੇਂ ਕਿ ਬਾਬਰ, ਚੋਰ ਲੁਟੇਰੇ ਅਤੇ ਠੱਗਾਂ ਨੰੂ ਵੀ ਮੋਹ ਲੈਂਦਾ ਸੀ। ਗੁਰੂ ਜੀ ਇੱਕ ਸਮਾਜ ਸੁਧਾਰਕ ਕ੍ਰਾਤੀਕਾਰੀ ਵੀ ਸਨ। ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਪ੍ਰਤੱਖ ਪ੍ਰਮਾਤਮਾ ਦਾ ਰੂਪ ਹੈ।
ਭਗਤ ਨਾਮਦੇਵ ਜੀ ਦਾ ਜਨਮ ਕ੍ਰਿਸ਼ਨਾ ਨਦੀ ਦੇ ਕੰਢੇ ’ਤੇ ਵਸੇ ਪਿੰਡ ਨਰਸੀ ਬਾਮਨੀ, ਜ਼ਿਲ੍ਹਾ ਸਤਾਰਾ (ਮਹਾਰਾਸਟਰ) ਵਿਖੇ ਪਿਤਾ ਦਾਮਾਸੇਟੀ ਤੇ ਮਾਤਾ ਗੋਨਾ ਬਾਈ ਜੀ ਦੇ ਉਦਰ ਤੋਂ 4 ਨਵੰਬਰ 1270 ’ਚ ਹੋਇਆ। ਆਪ ਵਰਣ-ਵੰਡ ਮੁਤਾਬਕ ਛੀਂਬਾ ਜਾਤੀ ਨਾਲ਼ ਸੰਬੰਧਿਤ ਸਨ। ਆਪ ਜੀ ਦੀ ਸ਼ਾਦੀ ਗੋਬਿੰਦਸੇਟੀ ਜੀ ਦੀ ਬੇਟੀ ਬੀਬੀ ਰਾਜਾ ਬਾਈ ਜੀ ਨਾਲ਼ ਹੋਈ, ਜਿਨ੍ਹਾਂ ਦੇ ਉਦਰ ਤੋਂ ਚਾਰ ਪੁੱਤਰ (ਨਾਰਾਇਣ, ਮਹਾਦੇਵ, ਗੋਬਿੰਦ ਤੇ ਵਿੱਠਲ) ਅਤੇ ਇੱਕ ਬੇਟੀ (ਲਿੰਬਾ ਬਾਈ) ਨੇ ਜਨਮ ਲਿਆ।
ਆਰੰਭਕ ਕਾਲ ਵਿੱਚ ਆਪ ਸ਼ਿਵ ਤੇ ਵਿਸਨੁ ਭਗਤ ਮੰਨੇ ਜਾਂਦੇ ਰਹੇ ਪਰ ਆਤਮਗਿਆਨੀ ਵਿਸੋਬਾ ਖੇਚਰ ਤੇ ਗਿਆਨਦੇਵ (ਗਿਆਨੇਸਵਰ) ਜੀ ਦੀ ਸੰਗਤ ਨਾਲ਼ ਆਪ ਜੀ ਇੱਕ ਨਿਰਾਕਾਰ ਰੱਬ ਦੇ ਸੇਵਕ, ਜਾਤ-ਪਾਤ ਦੀ ਨਿਖੇਧੀ ਕਰਨ ਵਾਲ਼ੇ ਤੇ ਧਾਰਮਿਕ ਪੱਖਪਾਤ ਦੀ ਵਿਰੋਧਤਾ ਦੇ ਹਮਾਇਤੀ ਬਣ ਗਏ। ਆਪ ਅਕਾਲ ਪੁਰਖ ਨੂੰ ਕਈ ਨਾਵਾਂ ਨਾਲ਼ ਯਾਦ ਕਰਦੇ ਸਨ ਪਰ ਆਪਣੇ ਸਭ ਤੋਂ ਛੋਟੇ ਤੇ ਪਿਆਰੇ ਪੁੱਤਰ ਦਾ ਨਾਮ ‘ਵਿੱਠਲ’ ਹੋਣ ਕਾਰਨ ਰੱਬ ਦਾ ਨਾਮ ਵੀ ‘ਵਿੱਠਲ’ (ਬੀਠਲ) ਵਧੇਰੇ ਪ੍ਰਚਲਿਤ ਕੀਤਾ। ‘ਵਿੱਠਲ’ਮਰਾਠੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ: ‘ਜੋ ਅਗਿਆਨੀ ਨੂੰ ਸਵੀਕਾਰੇ ਜਾਂ ਮਹਾਂਮੁਰਖਾਂ ਨੂੰ ਗਲ ਨਾਲ਼ ਲਾਏ’। ਆਪ ਜੀ ਦੇ ਵਚਨ ਹਨ ਕਿ ‘ਵਿੱਠਲ’ (ਬੀਠਲ) ਸਰਬ ਵਿਆਪਕ ਹੈ: ‘‘ਈਭੈ ਬੀਠਲੁ, ਊਭੈ ਬੀਠਲੁ; ਬੀਠਲ ਬਿਨੁ ਸੰਸਾਰੁ ਨਹੀ ॥’’ (ਭਗਤ ਨਾਮਦੇਵ/੪੮੫)
ਭਗਤ ਨਾਮਦੇਵ ਜੀ; ਗਿਆਨੇਸਵਰ ਜੀ ਤੋਂ ਉਮਰ ’ਚ 5 ਸਾਲ ਵੱਡੇ ਸਨ, ਇਸ ਲਈ ਕੁਝ ਇਤਿਹਾਸਕਾਰਾਂ ਮੁਤਾਬਕ ਆਪ ਨੇ ਵਿਸੋਬਾ ਖੇਚਰ ਜੀ ਨੂੰ ਆਪਣਾ ਗੁਰੂ ਸਵੀਕਾਰ ਲਿਆ ਸੀ। ਭਗਤ ਨਾਮਦੇਵ ਜੀ ਨੇ ਸੰਤ ਗਿਆਨੇਸਵਰ ਜੀ ਨਾਲ਼ ਮਿਲ਼ ਕੇ ਪੂਰੇ ਮਹਾਰਾਸਟਰ ਦਾ ਭ੍ਰਮਣ ਕੀਤਾ, ਭਗਤੀ-ਗੀਤ ਰਚੇ ਅਤੇ ਜਨਤਾ ਜਨਾਰਦਨ ਨੂੰ ਸਮਤਾ (ਸਮਾਨਤਾ) ਅਤੇ ਇੱਕ ਪ੍ਰਭੂ ਭਗਤੀ ਦਾ ਪਾਠ ਪੜ੍ਹਾਇਆ। ਸੰਨ 1295 ’ਚ ਸੰਤ ਗਿਆਨੇਸਵਰ ਜੀ ਦੇ ਪ੍ਰਲੋਕ ਗਮਨ ਤੋਂ ਬਾਅਦ ਆਪ ਜੀ ਨੇ ਪੂਰੇ ਭਾਰਤ ਦਾ ਭ੍ਰਮਣ ਕੀਤਾ ਤੇ ਮਰਾਠੀ ਭਾਸ਼ਾ ਤੋਂ ਇਲਾਵਾ ਹਿੰਦੀ ਵਿੱਚ ਵੀ ਰਚਨਾਵਾਂ ਲਿਖੀਆਂ।
ਆਪ ਜੀ ਦਾ ਜ਼ਿਆਦਾਤਰ ਸਮਾਂ (ਲਗਭਗ 60 ਸਾਲ ਦੀ ਉਮਰ ਤੱਕ ਜਾਂ ਸੰਨ 1330 ਤੱਕ) ਮਹਾਰਾਸਟਰ ’ਚ ਮੁੰਬਈ ਨੇੜੇ (ਭੀਮਾ ਨਦੀ ਦੇ ਕਿਨਾਰੇ) ਜ਼ਿਲ੍ਹਾ ਸ਼ੋਲਾਪੁਰ ਦੇ ਪਿੰਡ ਪੰਢਰਪੁਰ (ਪੁੰਡੀਰਪੁਰ) ’ਚ ਬੀਤਿਆ, ਜਿੱਥੇ ਵਿਸਨੁ (ਵਿਠੋਵਾ) ਦਾ ਪ੍ਰਸਿੱਧ ਮੰਦਿਰ ਹੈ।
ਆਪ ਜੀ ਦੇ ਸਮੇਂ ਮਹਾਰਾਸਟਰ ’ਚ ਤਿੰਨ ਤਰ੍ਹਾਂ ਦੀ ਵਿਚਾਰਧਾਰਾ ਪ੍ਰਧਾਨ ਸੀ:
(1). ਨਾਥ ਪੰਥ, ਜੋ ਅਲਖ ਨਿਰੰਜਨ ਦੀ ਸਾਧਨਾ ’ਚ ਯਕੀਨ ਰੱਖਦਾ ਸੀ ਤੇ ਬਾਹਰੀ ਆਡੰਬਰਾਂ ਦਾ ਵਿਰੋਧੀ ਸੀ।
(2). ਮਹਾਨੁਭਾਵ ਪੰਥ, ਜੋ ਵੈਦਿਕ ਕਰਮਕਾਂਡ ਅਤੇ ਬਹੁ ਦੇਵ ਉਪਾਸ਼ਨਾ ਦਾ ਵਿਰੋਧੀ ਸੀ, ਪਰ ਮੂਰਤੀ ਪੂਜਾ ਦਾ ਖੰਡਨ ਨਹੀਂ ਕਰਦਾ ਸੀ।
(3). ਵਿਠੋਬਾ ਪੰਥ, ਜੋ ਪੰਢਰਪੁਰ ਵਿਖੇ ਵਿਸਨੁ ਦੀ ਉਪਾਸ਼ਨਾ ਕਰਦਾ ਸੀ। ਕੁਝ ਇਤਿਹਾਸਕਾਰਾਂ ਮੁਤਾਬਕ ਇਨ੍ਹਾਂ ਵਿਚੋਂ ਹੀ ਭਗਤ ਨਾਮਦੇਵ ਜੀ ਪ੍ਰਮੁੱਖ ਸੰਤ ਰਹੇ ਸਨ। ਆਮ ਜਨਤਾ ਹਰ ਸਾਲ ਗੁਰੂ-ਪੁੰਨਿਆਂ ਅਤੇ ਕੱਤਕ ਦੀ ਇਕਾਦਸੀ ਨੂੰ ਇੱਥੋਂ ਦੀ ਯਾਤਰਾ ਕਰਦੀ ਸੀ, ਜੋ ਅੱਜ ਵੀ ਪ੍ਰਚਲਿਤ ਹੈ।
ਇਹ ਵੀ ਵਿਚਾਰ ਦਾ ਵਿਸ਼ਾ ਹੈ ਕਿ ਭਗਤ ਨਾਮਦੇਵ ਜੀ ਦੇ ਸਮਕਾਲੀ ਮਹਾਰਾਸਟਰ ਵਿੱਚ ਨਾਮਦੇਵ ਨਾਮਕ 5 ਸੰਤ ਹੋਏ ਹਨ ਤੇ ਇਨ੍ਹਾਂ ਸਭ ਨੇ ਹੀ ਥੋੜ੍ਹੀ ਬਹੁਤ ਅਭੰਗ (ਛੰਦ) ਅਤੇ ਪਦ-ਰਚਨਾ ਕੀਤੀ ਮਿਲਦੀ ਹੈ। ਮਹਾਰਾਸਟਰ ਦੀ ਸੰਤ ਗਾਥਾ ਵਿੱਚ ਨਾਮਦੇਵ ਦੇ ਨਾਮ ਉੱਤੇ 2500 ਅਭੰਗ (ਛੰਦ) ਲਿਖੇ ਗਏ, ਜਿਨ੍ਹਾਂ ਵਿੱਚੋਂ ਲਗਭਗ 600 ਅਭੰਗਾਂ ਵਿੱਚ ਕੇਵਲ ਨਾਮਦੇਵ ਜਾਂ ਨਾਮਾ ਸ਼ਬਦ ਦੀ ਛਾਪ ਹੈ ਤੇ ਬਾਕੀ ਵਿੱਚ ‘ਵਿਸਨੁਦਾਸਨਾਮਾ’ ਦੀ ਛਾਪ। ਸ਼ਾਇਦ ਭਗਤ ਨਾਮਦੇਵ ਜੀ ਨੂੰ ਇੱਕ ਸਰਬ ਵਿਆਪਕ ‘ਵਿੱਠਲ’ਦੇ ਉਪਾਸ਼ਕ ਅਪ੍ਰਵਾਨ ਕਰਦਿਆਂ ‘ਵਿਸਨੁ ਦਾ ਦਾਸ’ (ਪੱਥਰ ਪੂਜਕ) ਸਾਬਤ ਕਰਨ ਲਈ ‘ਵਿਸਨੁਦਾਸਨਾਮਾ’ ਛਾਪ ਹੇਠਾਂ ਰਚਨਾ ਲਿਖਣ ਪਿੱਛੇ ਵੈਦਿਕ ਪ੍ਰੇਮੀਆਂ ਦਾ ਸੁਆਰਥ ਹੋਵੇ; ਜਿਵੇਂ ਕਿ ਗੁਰੂ ਨਾਨਕ’ ਛਾਪ ਅਧੀਨ ਵੀ ‘ਗੁਰੂ ਗ੍ਰੰਥ ਸਾਹਿਬ’ ਜੀ ਤੋਂ ਬਾਹਰ ਕਈ ਸ਼ਬਦ ਲਿਖੇ ਮਿਲਦੇ ਹਨ।
ਭਗਤ ਨਾਮਦੇਵ ਜੀ ਨੇ ਆਪਣੇ ਸੰਸਾਰਕ ਸਫ਼ਰ ਦੇ ਆਖ਼ਰੀ 18 ਸਾਲ ਪੰਜਾਬ ਦੇ ਪਿੰਡ ਘੁੰਮਾਣ ਜ਼ਿਲ੍ਹਾ ਗੁਰਦਾਸਪੁਰ ਵਿੱਚ ਬਤੀਤ ਕੀਤੇ, ਜਿੱਥੇ ਉਨ੍ਹਾਂ ਨੇ 80 ਸਾਲ ਉਮਰ ਭੋਗਦਿਆਂ 2 ਮਾਘ ਸੰਮਤ 1406 (ਸੰਨ 1350 ਈਸਵੀ) ਨੂੰ ਅੰਤਿਮ ਸੁਆਸ ਲਿਆ।
ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਨੇ ਆਪ ਜੀ ਦੀ ਯਾਦ ਨੂੰ ਸਦੀਵੀ ਤਾਜ਼ਾ ਰੱਖਣ ਲਈ ਇਸ ਇਤਿਹਾਸਿਕ ਜਗ੍ਹਾ ਨੂੰ ਮੁੜ ਸੁਰਜੀਤ ਕੀਤਾ ਜਿੱਥੇ ਹੁਣ ‘ਤਪਿਆਣਾ ਸਾਹਿਬ’ ਸੁਸ਼ੋਭਿਤ ਹੈ ਤੇ ਹਰ ਸਾਲ 2 ਮਾਘ ਨੂੰ ਭਾਰੀ ਮੇਲਾ ਲੱਗਦਾ ਹੈ।
ਆਪ ਜੀ ਦੀ ਬਾਣੀ ਨੂੰ ਗੁਰਮਤਿ ਅਨੁਕੂਲ ਪ੍ਰਵਾਨ ਕਰਦਿਆਂ ਗੁਰੂ ਅਰਜਨ ਸਾਹਿਬ ਜੀ ਨੇ ਸੰਨ 1604 ਈਸਵੀ ’ਚ ‘ਗੁਰੂ ਗ੍ਰੰਥ ਸਾਹਿਬ’ ਜੀ ਵਿੱਚ ਦਰਜ ਕੀਤਾ, ਜੋ 18 ਰਾਗਾਂ ’ਚ ਕੁੱਲ 61 ਸ਼ਬਦ ਹਨ ।
ਦੇਹੁਰਾ ਫਿਰਨਾ ਜਾਂ ਮੰਦਰ ਘੁਮਣਾ
ਹੁਣ ਤੱਕ ਸਾਰੇ ਮਹਾਰਾਸ਼ਟਰ ਪ੍ਰਾਂਤ ਵਿੱਚ ਭਗਤ ਨਾਮਦੇਵ ਜੀ ਦਾ ਜਸ ਫੈਲ ਚੁੱਕਿਆ ਸੀ। ਜਿਵੇਂ–ਜਿਵੇਂ ਇਨ੍ਹਾਂ ਦੇ ਉਪਦੇਸ਼ ਦੀ ਸ਼ੋਭਾ ਫੈਲ ਰਹੀ ਸੀ ਉਂਜ–ਉਂਜ ਉਨ੍ਹਾਂ ਦੇ ਉਪਦੇਸ਼ ਸੁਣਨ ਲਈ ਲੋਕ ਦੂਰ–ਦੂਰ ਵਲੋਂ ਮਿਲਕੇ ਆਉਂਦੇ ਸਨ। ਇਨ੍ਹਾਂ ਦੇ ਉਪਦੇਸ਼ ਸੁਣਕੇ ਅਤੇ ਨਾਮ ਦਾਨ ਲੈ ਕੇ ਭਗਤਗਣ ਇਨ੍ਹਾਂ ਦਾ ਜਸ ਗਾਉਂਦੇ ਹੋਏ ਜਾਂਦੇ ਸਨ। ਹੁਣ ਤੱਕ ਬੇਅੰਤ ਇਸਤਰੀ ਅਤੇ ਪੁਰਖ ਇਨ੍ਹਾਂ ਦੇ ਉਪਦੇਸ਼ ਲੈ ਕੇ ਇਨ੍ਹਾਂ ਦੇ ਪੈਰੇਕਾਰ ਬਣ ਚੁੱਕੇ ਸਨ। ਪਰ ਹੁਣੇ ਵੀ ਕਈ ਜਾਤੀ ਅਹੰਕਾਰੀ ਅਤੇ ਵਿਦਿਆ ਅਭਿਮਾਨੀ ਬ੍ਰਾਹਮਣ ਉਨ੍ਹਾਂ ਦੇ ਖਿਲਾਫ ਨਿੰਦਿਆ ਕਰਦੇ ਫਿਰਦੇ ਸਨ। ਜਿਸਦਾ ਬਹੁਤ ਵੱਡਾ ਕਾਰਣ ਇਹ ਸੀ ਕਿ ਭਗਤ ਨਾਮਦੇਵ ਜੀ ਦਾ ਉਪਦੇਸ਼ ਜਾਤ–ਪਾਤ ਦੇ ਵਿਰੁੱਧ ਅਤੇ ਕ੍ਰਿਤਰਿਮ ਵਸਤੁਵਾਂ ਦੀ ਪੂਜਾ ਦੇ ਖਿਲਾਫ ਹੁੰਦਾ ਸੀ ਅਤੇ ਇਸਦੇ ਅਸਰ ਵਲੋਂ ਹਜਾਰਾਂ ਆਦਮੀ, ਪਾਖੰਡੀ ਬ੍ਰਾਹਮਣਾਂ ਦੇ ਜਾਲ ਵਿੱਚੋਂ ਨਿਕਲਕੇ ਆਜਾਦ ਹੋ ਚੁੱਕੇ ਸਨ। ਇਸਲਈ ਆਪਣੇ ਰੋਜਗਾਰ ਵਿੱਚ ਘਾਟਾ ਅਨੁਭਵ ਕਰਣ ਵਾਲੇ ਬ੍ਰਾਹਮਣ ਇਨ੍ਹਾਂ ਦੇ ਵਿਰੁਧ ਹੋ ਗਏ ਅਤੇ ਉਨ੍ਹਾਂ ਕੋਲੋਂ ਬਦਲਾ ਲੈਣ ਦੀ ਤਾੜ ਵਿੱਚ ਫਿਰਦੇ ਸਨ। ਪਰ ਉਹ ਭਗਤ ਨਾਮਦੇਵ ਜੀ ਦਾ ਕੁੱਝ ਵੀ ਨਹੀਂ ਵਿਗਾੜ ਸਕੇ ਸਗੋਂ ਭਗਤ ਨਾਮਦੇਵ ਜੀ ਨੇ ਆਪਣੇ ਇਰਾਦੇ ਨੂੰ ਹੋਰ ਵੀ ਪੱਕਾ ਅਤੇ ਦ੍ਰੜ ਕਰ ਲਿਆ। ਭਗਤ ਨਾਮਦੇਵ ਜੀ ਨੇ ਇਰਾਦਾ ਕੀਤਾ ਕਿ ਹਰਿ ਨਾਮ ਦਾ ਕੀਰਤਨ ਅਤੇ ਪਾਖੰਡ ਖੰਡਨ ਦਾ ਪ੍ਰਚਾਰ ਕਿਸੇ ਭਾਰੀ ਜਨ ਸਮੂਹ (ਇਕੱਠ) ਵਿੱਚ ਕਰਣਾ ਚਾਹੀਦਾ ਹੈ। ਮਹਾਰਾਸ਼ਟਰ ਪ੍ਰਾਂਤ ਵਿੱਚ “ਅਵੰਡਾ ਨਾਗ ਨਾਥ“ ਅਤੇ “ਓਢਿਲਾ ਨਾਗ ਨਾਥ“ ਜੋ ਕਿ ਇੱਕ ਪ੍ਰਸਿੱਧ ਨਗਰ ਹੈ ਅਤੇ ਜਿੱਥੇ ਇੱਕ ਆਲੀਸ਼ਨ ਮੰਦਰ ਹੈ, ਇੱਥੇ ਮਹਾਸ਼ਿਵਰਾਤਰੀ ਦਾ ਭਾਰੀ ਮੇਲਾ ਲੱਗਦਾ ਹੈ। ਇਸ ਮੇਲੇ ਵਿੱਚ ਭਾਰੀ ਭੀੜ ਦੂਰ–ਦੂਰ ਵਲੋਂ ਆਉਂਦੀ ਹੈ। ਭਗਤ ਨਾਮਦੇਵ ਜੀ ਨੇ ਸਲਾਹ ਕੀਤੀ ਕਿ ਇਸ ਮੇਲੇ ਵਿੱਚ ਜਾਕੇ ਆਪਣੇ ਵਿਚਾਰਾਂ ਦਾ ਪ੍ਰਚਾਰ ਕਰੋ। ਭਗਤ ਨਾਮਦੇਵ ਜੀ ਨੇ ਆਪਣੇ ਸਾਥਿਆਂ ਨੂੰ ਅਪਣਾ ਇਰਾਦਾ ਦੱਸਿਆ। ਉਹ ਸਾਰੇ ਤਿਆਰ ਹੋਕੇ ਆ ਗਏ ਅਤੇ ਚੱਲ ਪਏ ਅਤੇ ਮੇਲੇ ਵਿੱਚ ਜਾਕੇ ਸ਼ਾਮਿਲ ਹੋ ਗਏ। ਭਗਤ ਨਾਮਦੇਵ ਜੀ ਸੰਗਤ ਸਮੇਤ ਹਰਿ ਜਸ ਗਾਉਂਦੇ ਹੋਏ ਮੰਦਰ ਦੇ ਅੰਦਰ ਚਲੇ ਗਏ। ਸ਼ਰਧਾਲੂ ਪੁਰਸ਼ਾਂ ਨੇ ਉਨ੍ਹਾਂ ਦਾ ਵੱਡੀ ਸ਼ਰਧਾ ਦੇ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਲਈ ਆਸਨ ਲਵਾ ਦਿੱਤਾ। ਈਰਖਾਲੂ ਪੁਰਖ ਅਤੇ ਬ੍ਰਾਹਮਣ ਜਿਨ੍ਹਾਂ ਦੇ ਧੰਧੇਂ ਵਿੱਚ ਫਰਕ ਪੈਂਦਾ ਸੀ ਉਹ ਜਲ–ਭੁੰਜ ਗਏ। ਪੂਜਾਰੀ ਇਸ ਸਮੇਂ ਆਰਤੀ ਕਰ ਰਿਹਾ ਸੀ। ਭਗਤ ਨਾਮਦੇਵ ਜੀ ਨੇ ਇਕੱਠੇ ਸੰਗਤਾਂ ਨੂੰ ਉਪਦੇਸ਼ ਦੇਣ ਲਈ ਬਾਣੀ ਉਚਾਰਣ ਕੀਤੀ ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ “ਰਾਗ ਆਸਾ” ਵਿੱਚ ਦਰਜ ਹੈ:
ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ ॥
ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ ॥੧॥
ਜਤ੍ਰ ਜਾਉ ਤਤ ਬੀਠਲੁ ਭੈਲਾ ॥ ਮਹਾ ਅਨੰਦ ਕਰੇ ਸਦ ਕੇਲਾ ॥੧॥ ਰਹਾਉ ॥
ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ ॥
ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ ॥੨॥
ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ ॥
ਪਹਿਲੇ ਦੂਧੁ ਬਿਟਾਰਿਓ ਬਛਰੈ ਬੀਠਲੁ ਭੈਲਾ ਕਾਇ ਕਰਉ ॥੩॥
ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ॥
ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ ॥੪॥੨॥ ਅੰਗ 485
ਮਤਲੱਬ– (ਭਗਤ ਨਾਮਦੇਵ ਜੀ ਆਰਤੀ ਕਰਣ ਵਾਲੇ ਬੰਦਿਆਂ ਨੂੰ ਸੰਬੋਧਿਤ ਕਰਦੇ ਹੋਏ ਕਹਿੰਦੇ ਹਨ ਕਿ ਤੁਸੀ ਘੜਾ ਪਾਣੀ ਵਲੋਂ ਭਰ ਕੇ ਠਾਕੁਰ ਦਾ ਇਸਨਾਨ ਕਰਾਉਣ ਲਈ ਲਿਆਂਦੇ ਹੋ ਪਰ ਪਾਣੀ ਵਿੱਚ ਤਾਂ 42 ਲੱਖ ਜੀਵ ਜੰਮਦੇ ਰਹਿੰਦੇ ਹਨ। ਤਾਂ ਪਾਣੀ ਕਿਸ ਪ੍ਰਕਾਰ ਵਲੋਂ ਪਵਿਤਰ ਹੋਇਆ। ਉਹ ਪਿਆਰਾ ਈਸ਼ਵਰ ਬੀਠਲ ਹਰ ਸਥਾਨ ਉੱਤੇ ਵਿਆਪਕ ਹੈ ਅਤੇ ਆਨੰਦ ਕਰ ਰਿਹਾ ਹੈ। ਫਿਰ ਤੁਸੀ ਫੁਲ ਲੈ ਕੇ ਆਉਂਦੇ ਹੋ ਈਸ਼ਵਰ ਦੀ ਪੂਜਾ ਕਰਣ ਦੇ ਲਈ, ਪਰ ਉਹ ਫੁਲ ਤਾਂ ਪਹਿਲਾਂ ਭੰਵਰੇ ਨੇ ਸੁੰਘ ਲਏ ਹਨ ਯਾਨੀ ਜੂਠੇ ਕਰ ਦਿੱਤੇ ਹਨ, ਉਹ ਠਾਕੁਰ ਦੇ ਕਿਸ ਕੰਮ ਦੇ। ਤੁਸੀ ਦੁਧ ਲਿਆਕੇ ਖੀਰ ਬਣਾਉਂਦੇ ਹੋ ਤਾਕਿ ਠਾਕੁਰ ਜੀ ਨੂੰ ਭੋਗ ਲਗਾਇਆ ਜਾ ਸਕੇ, ਪਰ ਦੁਧ ਤਾਂ ਪਹਿਲਾਂ ਵਲੋਂ ਹੀ ਬਛੜੇ ਨੇ ਜੂਠਾ ਕਰ ਦਿੱਤਾ ਹੈ, ਠਾਕੁਰ ਪਿਆਰਾ ਕਿਸ ਪ੍ਰਕਾਰ ਵਲੋਂ ਭੋਗ ਕਬੂਲ ਕਰੇ। ਇੱਥੇ ਵੀ ਈਸ਼ਵਰ ਹੈ, ਉੱਥੇ ਵੀ ਈਸ਼ਵਰ (ਵਾਹਿਗੁਰੂ) ਹੈ ਯਾਨੀ ਹਰ ਸਥਾਨ ਉੱਤੇ ਉਹ ਵਿਆਪਕ ਹੈ। ਉਸਦੇ ਬਿਨਾਂ ਕੋਈ ਸਥਾਨ ਨਹੀਂ ਹੈ, ਨਾਮਦੇਵ ਉਨ੍ਹਾਂਨੂੰ ਪਰਨਾਮ ਕਰਦਾ ਹੈ ਜੋ ਹਰ ਸਥਾਨ ਉੱਤੇ ਵਿਆਪਕ ਹੈ।) ਸਾਰੇ ਬ੍ਰਾਹਮਣ ਕ੍ਰੋਧ ਵਿੱਚ ਆਕੇ ਬੋਲੇ: ਨਾਮਦੇਵ ! ਮੰਦਰ ਦੇ ਅੰਦਰ ਉਪਦੇਸ਼ ਕਰਣ ਦਾ ਕਾਰਜ ਤਾਂ ਕੇਵਲ ਬ੍ਰਾਹਮਣ ਹੀ ਕਰ ਸਕਦਾ ਹੈ ਤੁਸੀ ਇੱਥੋਂ ਚਲੇ ਜਾਓ ਜਾਂ ਫਿਰ ਆਪਣਾ ਪ੍ਰਚਾਰ ਬੰਦ ਕਰ ਦਿੳ। ਭਗਤ ਨਾਮਦੇਵ ਜੀ ਨੇ ਸਬਰ ਵਲੋਂ ਕਿਹਾ: ਬ੍ਰਾਹਮਣ ਦੇਵਤਾਂੳ ! ਈਸ਼ਵਰ ਨੇ ਸਾਰੇ ਜੀਵਾਂ ਨੂੰ ਇੱਕ ਸਮਾਨ ਬਣਾਇਆ ਹੈ ਅਤੇ ਉਨ੍ਹਾਂ ਦੇ ਲਈ ਚੰਦਰਮਾਂ, ਸੂਰਜ, ਹਵਾ, ਪਾਣੀ ਸਾਰੀ ਵਸਤੁਵਾਂ ਨੂੰ ਇੱਕ ਸਮਾਨ ਬਣਾਇਆ ਹੈ। ਫਿਰ ਤੁਸੀ ਕਿਵੇਂ ਕਹਿ ਸੱਕਦੇ ਹੋ ਕਿ ਹਰਿ ਸਿਮਰਨ ਜਾਂ ਧਰਮ ਉਪਦੇਸ਼ ਕਰਣ ਦਾ ਠੇਕਾ ਕੇਵਲ ਬ੍ਰਾਹਮਣਾਂ ਦੇ ਕੋਲ ਹੀ ਹੈ। ਜੇਕਰ ਆਪ ਵਿੱਚ ਤਰਸ, ਧਰਮ, ਪ੍ਰੇਮ, ਦੋਸਤੀ ਭਾਵ ਨਹੀਂ ਹੈ ਤਾਂ ਫਿਰ ਆਪਣੇ ਆਪ ਨੂੰ ਬ੍ਰਾਹਮਣ ਕਿਸ ਪ੍ਰਕਾਰ ਕਹਲਵਾ ਸੱਕਦੇ ਹੋ। ਤੁਹਾਡੇ ਬ੍ਰਾਹਮਣਾਂ ਦੇ ਘਰ ਉੱਤੇ ਪੈਦਾ ਹੋਣ ਦੇ ਕਾਰਣ ਤੁਸੀ ਆਪਣੇ ਆਪ ਨੂੰ ਬ੍ਰਾਹਮਣ ਸੱਮਝਦੇ ਹੋ ਤਾਂ ਇਹ ਤੁਹਾਡੀ ਭੁੱਲ ਹੈ, ਕਿਉਂਕਿ ਜੋ ਇੱਕ ਆਦਮੀ ਬ੍ਰਾਹਮਣ ਦੇ ਘਰ ਜਨਮ ਲੈ ਕੇ ਭ੍ਰਿਸ਼ਟ ਕਰਮ ਕਰੇ ਅਤੇ ਮਲੀਨ ਪੈਸਾ ਅਰਜਿਤ ਕਰੇ ਤਾਂ ਕੀ ਤੁਸੀ ਉਸਨੂੰ ਬ੍ਰਾਹਮਣ ਸਮੱਝੋਗੇ ? ਅਤੇ ਇੱਕ ਆਦਮੀ ਕਿਸੇ ਨੀਵੀਂ ਜਾਤ ਵਾਲੇ ਦੇ ਘਰ ਜਨਮ ਲੈ ਕੇ ਵੇਦਵਕਤਾ ਅਤੇ ਪਵਿਤਰ ਧਰਮਧਾਰੀ ਹੋਵੇ ਤਾਂ ਕੀ ਤੁਸੀ ਉਸਨੂੰ ਨੀਚ ਕਹੋਗੇ ? ਭਗਤ ਨਾਮਦੇਵ ਜੀ ਦੇ ਲਾਜਵਾਬ ਪ੍ਰਵਚਨ ਸੁਣਕੇ ਸਾਰੇ ਬ੍ਰਾਹਮਣ ਖਾਮੋਸ਼ ਹੋ ਗਏ। ਭਗਤ ਨਾਮਦੇਵ ਜੀ ਨੇ ਬਾਣੀ ਉਚਾਰਣ ਕੀਤੀ ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ “ਰਾਗ ਰਾਮਕਲੀ” ਵਿੱਚ ਦਰਜ ਹੈ:
ਮਾਇ ਨ ਹੋਤੀ ਬਾਪੁ ਨ ਹੋਤਾ ਕਰਮੁ ਨ ਹੋਤੀ ਕਾਇਆ ॥
ਹਮ ਨਹੀ ਹੋਤੇ ਤੁਮ ਨਹੀ ਹੋਤੇ ਕਵਨੁ ਕਹਾਂ ਤੇ ਆਇਆ ॥੧॥
ਰਾਮ ਕੋਇ ਨ ਕਿਸ ਹੀ ਕੇਰਾ ॥ ਜੈਸੇ ਤਰਵਰਿ ਪੰਖਿ ਬਸੇਰਾ ॥੧॥ ਰਹਾਉ ॥
ਚੰਦੁ ਨ ਹੋਤਾ ਸੂਰੁ ਨ ਹੋਤਾ ਪਾਨੀ ਪਵਨੁ ਮਿਲਾਇਆ ॥
ਸਾਸਤੁ ਨ ਹੋਤਾ ਬੇਦੁ ਨ ਹੋਤਾ ਕਰਮੁ ਕਹਾਂ ਤੇ ਆਇਆ ॥੨॥
ਖੇਚਰ ਭੂਚਰ ਤੁਲਸੀ ਮਾਲਾ ਗੁਰ ਪਰਸਾਦੀ ਪਾਇਆ ॥
ਨਾਮਾ ਪ੍ਰਣਵੈ ਪਰਮ ਤਤੁ ਹੈ ਸਤਿਗੁਰ ਹੋਇ ਲਖਾਇਆ ॥੩॥੩॥ ਅੰਗ 973
ਮਤਲੱਬ– (ਜਦੋਂ ਮਾਤਾ ਪਿਤਾ ਨਹੀਂ ਸਨ। ਕਰਮ ਨਹੀਂ ਸੀ ਅਤੇ ਸ਼ਰੀਰ ਵੀ ਨਹੀਂ ਸੀ। ਤੁਸੀ ਅਤੇ ਅਸੀ ਵੀ ਨਹੀਂ ਸੀ ਅਤੇ ਇਹ ਵੀ ਨਹੀਂ ਪਤਾ ਸੀ ਕਿ ਜੀਵ ਕਿਸ ਸਮਾਂ ਅਤੇ ਕਿੱਥੋ ਆਇਆ ਸੀ। ਹੇ ਭਾਈ ! ਕੋਈ ਵੀ ਕਿਸੇ ਦਾ ਨਹੀਂ। ਇਹ ਸੰਸਾਰ ਇਸ ਪ੍ਰਕਾਰ ਹੈ ਜਿਸ ਤਰ੍ਹਾਂ ਰੁੱਖ ਉੱਤੇ ਪੰਛੀ ਵਸਦੇ ਹਨ। ਚੰਦਰਮਾਂ ਵੀ ਨਹੀਂ ਸੂਰਜ ਵੀ ਨਹੀਂ, ਹਵਾ ਅਤੇ ਪਾਣੀ ਵੀ ਮਿਲਾਏ ਹੋਏ ਨਹੀਂ ਸਨ। ਸ਼ਾਸਤਰ ਅਤੇ ਵੇਦ ਵੀ ਨਹੀਂ ਹੁੰਦੇ ਸਨ, ਉਸ ਸਮੇਂ ਕਰਮ ਕਿੱਥੋ ਆਇਆ ਸੀ। ਤਾਲੂ ਵਿੱਚ ਜੀਭ ਲਗਾਉਣੀ ਅਤੇ ਭੋਹਾਂ ਵਿੱਚ ਬਿਰਦੀ ਲਗਾਉਣੀ ਭਾਵ ਇਸ ਸਾਧਨਾ ਨੂੰ ਕਰਣ ਵਾਲਿਆਂ ਨੇ ਗੁਰੂ ਦੀ ਕ੍ਰਿਪਾ ਕਰਕੇ ਪ੍ਰਾਪਤੀ ਕੀਤੀ।) ਭਗਤ ਨਾਮਦੇਵ ਜੀ ਦੇ ਉਪੇਦਸ਼ ਸੁਣਕੇ ਸਾਰੇ ਲੋਕ ਅਡੋਲ ਬੈਠ ਗਏ ਅਤੇ ਬ੍ਰਾਹਮਣ ਆਪਣੀ ਕੋਈ ਚਾਲ ਨਹੀਂ ਚੱਲਦੀ ਵੇਖਕੇ ਛੱਲ ਉੱਤੇ ਉੱਤਰ ਆਏ। ਉਨ੍ਹਾਂਨੇ ਇੱਕ ਚਾਲ ਚੱਲੀ। ਬ੍ਰਾਹਮਣ ਬੋਲੇ: ਨਾਮਦੇਵ ! ਤੂੰ ਪਿਛਲੇ ਇੱਕ ਮੇਲੇ ਵਿੱਚ ਦੇਵੀ–ਦੇਵਤਾਵਾਂ ਅਤੇ ਅਵਤਾਰਾਂ ਦੇ ਖਿਲਾਫ ਤੀਰਸਕਾਰ ਭਰੇ ਸ਼ਬਦ ਕਿਉਂ ਬੋਲੇ ਸਨ ? ਨਾਮਦੇਵ ਜੀ ਬੋਲੇ ਕਿ: ਬ੍ਰਾਹਮਣ ਦੇਵਤਾੳ ! ਮੈਂ ਤਾਂ ਇਸ ਗੱਲ ਨੂੰ ਮਹਾਂ ਪਾਪ ਸੱਮਝਦਾ ਹਾਂ। ਅਸੀਂ ਅਜਿਹਾ ਨਹੀਂ ਕੀਤਾ ਸੀ। ਪਰ ਇੱਕ ਗੱਲ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਕਿ ਤੁਸੀ ਉਸ ਈਸ਼ਵਰ ਦੇ ਵੱਲੋਂ ਭੇਜੇ ਗਏ ਇਨ੍ਹਾਂ ਮਹਾਪੁਰਖਾਂ ਨੂੰ ਹੀ ਈਸ਼ਵਰ ਸੱਮਝਕੇ ਉਨ੍ਹਾਂ ਦੀ ਪੂਜਾ ਕਰੋ। ਬਸ ਮੈ ਤੁਹਾਡੇ ਇਸ ਅਗਿਆਨ ਨੂੰ ਦੂਰ ਕਰਣਾ ਚਾਹੁੰਦਾ ਹਾਂ ਅਤੇ ਤੁਹਾਡੇ ਹਰ ਵਿਰੋਧ ਦਾ ਮੁਕਾਬਲਾ ਕਰਣ ਨੂੰ ਤਿਆਰ ਹਾਂ ਅਤੇ ਇਸਲਈ ਹਰ ਪ੍ਰਕਾਰ ਦੀ ਤਕਲੀਫ ਬਰਦਾਸ਼ਤ ਕਰਣ ਲਈ ਤਿਆਰ ਹਾਂ। ਮੈ ਆਪਣੇ ਖਿਆਲ ਉੱਤੇ ਨਿਰਭਏ ਹੋਕੇ ਅਤੇ ਜ਼ਾਹਰ ਕਰਣ ਵਲੋਂ ਸੰਕੋਚ ਨਹੀਂ ਕਰਾਂਗਾ, ਕਿਉਂਕਿ ਮੈਂ ਹੁਣ ਇਰਾਦਾ ਕਰ ਲਿਆ ਹੈ–
ਅਬ ਜੀਅ ਜਾਨ ਇਹੀ ਬਨ ਆਈ ॥ ਮਿਲਉ ਗੁਪਾਲ ਨੀਸਾਨ ਬਜਾਈ ॥
ਮੈਂ ਇਰਾਦਾ ਕਰ ਲਿਆ ਹੈ ਕਿ ਡੰਕਾ ਵਜਾ ਕੇ ਈਸ਼ਵਰ (ਵਾਹਿਗੁਰੂ) ਵਲੋਂ ਮਿਲਾਂਗਾ। ਇਹ ਗੱਲ ਬੋਲਦੇ ਹੀ ਭਗਤ ਨਾਮਦੇਵ ਜੀ ਬਾਣੀ ਉਚਾਰਣ ਕਰਣ ਲੱਗੇ ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ “ਰਾਗ ਗੋਂਡ” ਵਿੱਚ ਦਰਜ ਹੈ:
ਭੈਰਉ ਭੂਤ ਸੀਤਲਾ ਧਾਵੈ ॥ ਖਰ ਬਾਹਨੁ ਉਹੁ ਛਾਰੁ ਉਡਾਵੈ ॥੧॥
ਹਉ ਤਉ ਏਕੁ ਰਮਈਆ ਲੈਹਉ ॥ ਆਨ ਦੇਵ ਬਦਲਾਵਨਿ ਦੈਹਉ ॥੧॥ ਰਹਾਉ ॥
ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ ਬਲਦ ਚਢੇ ਡਉਰੂ ਢਮਕਾਵੈ ॥੨॥
ਮਹਾ ਮਾਈ ਕੀ ਪੂਜਾ ਕਰੈ ॥ ਨਰ ਸੈ ਨਾਰਿ ਹੋਇ ਅਉਤਰੈ ॥੩॥
ਤੂ ਕਹੀਅਤ ਹੀ ਆਦਿ ਭਵਾਨੀ ॥ ਮੁਕਤਿ ਕੀ ਬਰੀਆ ਕਹਾ ਛਪਾਨੀ ॥੪॥
ਗੁਰਮਤਿ ਰਾਮ ਨਾਮ ਗਹੁ ਮੀਤਾ ॥ ਪ੍ਰਣਵੈ ਨਾਮਾ ਇਉ ਕਹੈ ਗੀਤਾ ॥੫॥ ਅੰਗ 874
ਮਤਲਬ– (ਜੋ ਇਸਤਰੀ ਪੁਰਖ, ਭੈਰਵ ਭੂਤ ਅਤੇ ਸੀਤਲਤਾ ਦੀ ਪੂਜਾ ਕਰਦੇ ਹਨ ਅਤੇ ਰਾਖ ਉੜਾਂਦੇ ਹਨ। ਮੈਂ ਤਾਂ ਇੱਕ ਰਾਮ ਦਾ ਨਾਮ ਲਵਾਂਗਾ ਅਤੇ ਬਾਕੀ ਦੇ ਦੇਵਤੇ ਬਦਲ ਦੇਵਾਂਗਾ ਯਾਨੀ ਦਿਲ ਵਿੱਚ ਉਨ੍ਹਾਂ ਦੇਵਤਾਵਾਂ ਨੂੰ ਨਹੀਂ ਵਸਾਵਾਂਗਾ। ਜੋ ਪੁਰਖ ਸ਼ਿਵਜੀ ਦਾ ਸਿਮਰਨ ਕਰਣਗੇ ਉਹ ਬੈਲ ਦੀ ਸਵਾਰੀ ਕਰਕੇ ਡਮਰੂ ਵਜਾਉਂਦੇ ਫਿਰਣਗੇ। ਜੋ ਆਦਮੀ ਕਾਲੀ ਯਾਨੀ ਦੈਵੀ ਦੀ ਪੂਜਾ ਕਰੇਗਾ ਉਹ ਆਦਮੀ ਅਤੇ ਇਸਤਰੀ ਦੀ ਜੂਨੀ ਧਾਰਨ ਕਰੇਗਾ ਅਰਥਾਤ ਉਹ ਜਨਮ–ਮਰਣ ਵਲੋਂ ਮੂਕਤੀ ਕਦੇ ਵੀ ਨਹੀਂ ਪਾ ਸਕੇਂਗਾ। ਮਾਤਾ ਨੂੰ ਆਦਿ ਭਵਾਨੀ ਕਹਿੰਦੇ ਹਨ ਪਰ ਮੂਕਤੀ ਦਿਲਵਾਣ ਦੇ ਸਮੇਂ ਉਹ ਕਿਤੇ ਲੁੱਕ ਜਾਂਦੀ ਹੈ। (ਪੁਰਾਤਨ ਕਥਾ ਹੈ ਕਿ ਭਗਤ ਪੀਪਾ ਟੋਡਰਪੁਰ ਦਾ ਰਾਜਾ ਸੀ ਉਹ ਸਾਰੀ ਉਮਰ ਦੇਵੀ ਦੀ ਪੂਜਾ ਕਰਦਾ ਰਿਹਾ ਪਰ ਅੰਤ ਸਮਾਂ ਆਇਆ ਤਾਂ ਉਹ ਦੇਵੀ ਉਸਨੂੰ ਮੁਕਤੀ ਨਾ ਦਿਲਵਾ ਸਕੀ ਅਤੇ ਲੁੱਕ ਗਈ।) ਹੇ ਦੋਸਤੋ ! ਗੁਰੂ ਦੀ ਸੱਮਝ ਦੁਆਰਾ ਰਾਮ ਨਾਮ ਨੂੰ ਕਬੂਲ ਕਰੋ। ਨਾਮਦੇਵ ਜੀ ਕਹਿੰਦੇ ਹਨ ਕਿ ਮੈਂ ਤਾਂ ਇਹੀ ਗੀਤ ਗਾਉਂਦਾ ਹਾਂ।) ਇਹ ਕੜਾਕੇਦਾਰ ਖੰਡਨ ਸੁਣਕੇ ਸੱਮਝਦਾਰ ਅਤੇ ਗਿਆਨੀ ਆਦਮੀ ਬਹੁਤ ਖੁਸ਼ ਹੋਏ ਪਰ ਬ੍ਰਾਹਮਣ ਕਰੋਧਵਾਨ ਹੋ ਗਏ। ਭਗਤ ਨਾਮਦੇਵ ਜੀ ਇਸ ਸਮੇਂ ਹਰਿ ਜਸ ਗਾਣ ਵਿੱਚ ਅਜਿਹੇ ਮਸਤ ਹੋ ਗਏ ਅਤੇ ਕਾਫ਼ੀ ਰਾਤ ਹੋ ਗਈ। ਸਾਰੇ ਲੋਕ ਭਗਤ ਨਾਮਦੇਵ ਜੀ ਦੇ ਦੀਵਾਨ ਵਿੱਚ ਜੁੜਦੇ ਜਾ ਰਹੇ ਸਨ ਅਤੇ ਬ੍ਰਾਹਮਣਾਂ ਦੀ ਆਮਦਨੀ ਉੱਤੇ ਵੀ ਇਸਤੋਂ ਅੱਛਾ ਖਾਸਾ ਪ੍ਰਭਾਵ ਪਿਆ। ਸਾਰੇ ਬ੍ਰਾਹਮਣ ਇਕੱਠੇ ਹੋਕੇ ਆਪਸ ਵਿੱਚ ਖੁਸਰ–ਪੁਸਰ ਕਰਣ ਲੱਗੇ। ਬ੍ਰਾਹਮਣ ਬੋਲੇ: ਨਾਮਦੇਵ ਜੀ ! ਹਾਲਾਂਕਿ ਰਾਤ ਬਹੁਤ ਹੋ ਗਈ ਹੈ, ਸਾਨੂੰ ਮੰਦਰ ਦੇ ਦਰਵਾਜੇ ਬੰਦ ਕਰਣੇ ਹਨ ਇਸਲਈ ਤੁਸੀ ਕੀਰਤਨ ਦੀ ਅੰਤ ਕਰੋ। ਭਗਤ ਨਾਮਦੇਵ ਜੀ ਹਰਿ ਕੀਰਤਨ ਵਿੱਚ ਮਸਤ ਸਨ ਉਨ੍ਹਾਂਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਤਾਂ ਉਹ ਬ੍ਰਾਹਮਣ ਬਹੁਤ ਹੀ ਜ਼ਿਆਦਾ ਕਰੋਧਵਾਨ ਹੋ ਗਏ ਅਤੇ ਇੱਕਦਮ ਹਮਲਾ ਬੋਲ ਦਿੱਤਾ ਅਤੇ ਢੋਲਕੀ, ਬਾਜੇ, ਛੇਣੈ ਆਦਿ ਖੌਹ ਲਏ ਅਤੇ ਸਾਰਿਆ ਨੂੰ ਧੱਕੇ ਮਾਰਕੇ ਬਾਹਰ ਕੱਢ ਦਿੱਤਾ। ਜਿਸਦੇ ਨਾਲ ਭਗਤ ਨਾਮਦੇਵ ਜੀ ਦੇ ਸ਼ਰਧਾਲੂਆਂ ਵਿੱਚ ਬਹੁਤ ਜੋਸ਼ ਆ ਗਿਆ। ਜੇਕਰ ਭਗਤ ਨਾਮਦੇਵ ਜੀ ਨੇ ਉਸ ਸਮੇਂ ਸ਼ਾਂਤੀ ਦਾ ਉਪਦੇਸ਼ ਨਹੀਂ ਦਿੱਤਾ ਹੁੰਦਾ ਤਾਂ ਪਤਾ ਨਹੀਂ ਇਨ੍ਹਾਂ ਬ੍ਰਾਹਮਣ ਪੂਜਾਰੀਆਂ ਦਾ ਕੀ ਹਾਲ ਹੁੰਦਾ। ਪਰ ਭਗਤ ਨਾਮਦੇਵ ਜੀ ਦੇ ਇੱਕ ਪ੍ਰੇਮੀ ਨੇ ਜੋਸ਼ ਵਿੱਚ ਆਕੇ ਬੋਲਣਾ ਸ਼ੁਰੂ ਕਰ ਦਿੱਤਾ: “ਕਿਨ੍ਹੇ ਦੁੱਖ ਦੀ ਗੱਲ ਹੈ ਕਿ ਹਰਿ ਜਸ ਕਰਦੇ ਸਮਾਂ ਭਗਤ ਨੂੰ ਮੰਦਰ ਵਿੱਚੋਂ ਧੱਕੇ ਮਾਰਕੇ ਬਾਹਰ ਕੱਢ ਦਿੱਤਾ ਗਿਆ ਹੈ। ਇਹ ਅਨਰਥ ਕਰਣ ਵਾਲੇ ਜਾਲਿਮੋਂ ! ਯਾਦ ਰੱਖੋ ਇਹ ਜਿਆਦਤੀ ਤੁਹਾਡਾ ਸਤਿਆਨਾਸ ਕਰ ਦੇਵੇਗੀ। ਤੁਸੀ ਅੱਜ ਤੱਕ ਰਬ ਦੇ ਬੰਦਿਆਂ ਅਤੇ ਪਿਆਰਿਆਂ ਉੱਤੇ ਜੋ ਵੀ ਕਹਰ ਢਾਇਆ ਹੈ, ਉਹ ਈਸ਼ਵਰ ਤੁਹਾਂਨੂੰ ਇਸਦਾ ਅਜਿਹਾ ਸਬਕ ਸਿਖਾਏਗਾ ਕਿ ਕਦੇ ਉੱਠਣ ਦੇ ਲਾਇਕ ਹੀ ਨਹੀਂ ਰਹੋਗੇ। ਤੁਹਾਡੇ ਕੁਲ ਵਿੱਚੋਂ ਹੀ ਇੱਕ ਪਰਸ਼ੁਰਾਮ ਨੇ ਭਾਰਤ ਵਰਸ਼ ਵਲੋਂ ਸ਼ਤਰਿਅ ਖ਼ਾਨਦਾਨ ਦਾ ਸਰਵਨਾਸ਼ ਕਰਣ ਦਾ ਸੰਕਲਪ ਲਿਆ ਤਾਂ ਵੱਡੇ–ਵੱਡੇ ਸ਼ਸਤਰ ਵਿਦਿਆ ਦੇ ਧਨੀ ਮਾਰ ਦਿੱਤੇ। ਸ਼ਤਰੀਆਂ ਨੇ ਬ੍ਰਾਹਮਣ ਜਾਣਕੇ ਉਸਨੂੰ ਮਾਰਣਾ ਪਾਪ ਸੱਮਝਿਆ ਪਰ ਉਹ ਆਪਣੇ ਸੰਕਲਪ ਵਲੋਂ ਪਿੱਛੇ ਨਹੀਂ ਹਟਿਆ। ਤੁਹਾਡੇ ਇੱਕ ਵੇਦ ਵਕਤਾ ਰਾਵਣ ਨੇ ਸ਼੍ਰੀ ਰਾਮਚੰਦਰ ਜੀ ਨੂੰ ਜੋ ਕਿ ਵਨਵਾਸ ਕੱਟਣ ਲਈ ਜੰਗਲ ਗਏ ਸਨ, ਉਨ੍ਹਾਂਨੂੰ ਆਪਣਾ ਸਮਾਂ ਆਰਾਮ ਵਲੋਂ ਕੱਟਣ ਨਹੀਂ ਦਿੱਤਾ। ਤੁਹਾਡੇ ਇੱਕ ਬੁਜੁਰਗ ਨੇ ਸ਼੍ਰੀ ਕ੍ਰਿਸ਼ਣ ਜੀ ਨੂੰ ਖਤਮ ਕਰਣ ਦਾ ਨੀਚ ਜਤਨ ਕੀਤਾ। ਮੈਂ ਕਿਸ–ਕਿਸ ਮਹਾਂਪੁਰਖ ਦਾ ਵਰਣਨ ਕਰਾਂ ਜੋ ਤੁਹਾਡੇ ਜਿਹੇ ਬ੍ਰਾਹਮਣਾਂ ਦੇ ਅਹੰਕਾਰ ਅਤੇ ਕ੍ਰੋਧ ਦਾ ਸ਼ਿਕਾਰ ਨਹੀਂ ਹੋਇਆ ਹੈ। ਅੱਜ ਤੁਸੀ ਇੱਕ ਸੰਤ ਸਵਰੂਪ ਭਗਤ ਨਾਮਦੇਵ ਜੀ ਦੀ ਬੇਇੱਜ਼ਤੀ ਕੀਤੀ ਹੈ। ਇਸਲਈ ਉਹ ਈਸ਼ਵਰ ਆਪਣੇ ਜੋਸ਼ ਵਿੱਚ ਆਵੇਗਾ। ਜਦੋਂ ਈਸ਼ਵਰ ਦੇ ਕਿਸੇ ਪਿਆਰੇ ਭਗਤ ਉੱਤੇ ਕਸ਼ਟ ਆਉਂਦਾ ਹੈ ਤਾਂ ਉਹ ਈਸ਼ਵਰ ਵੀ ਦੁਖੀ ਹੁੰਦਾ ਹੈ ਅਤੇ ਉਸਦੇ ਇੱਕ ਇਸ਼ਾਰੇ ਉੱਤੇ ਤੁਹਾਡਾ ਮਾਨ, ਸਨਮਾਨ ਅਤੇ ਘਮੰਡ ਸਭ ਕੁੱਝ ਨਸ਼ਟ ਹੋ ਜਾਵੇਗਾ ਅਤੇ ਤੁਸੀ ਦਰ–ਦਰ ਭਟਕੋਂਗੇ ਅਤੇ ਟਕੇ–ਟਕੇ ਦੀਆਂ ਮਜਦੂਰੀਆਂ ਲਈ ਭਟਕਦੇ ਫਿਰੋਗੇ। ਜਿਨ੍ਹਾਂ ਨੂੰ ਤੂੰ ਹੋਰ ਵਰਣ ਦੇ ਅਤੇ ਨੀਚ ਸੱਦ ਰਹੇ ਹੋ, ਇਨ੍ਹਾਂ ਦੇ ਤੁਸੀ ਜੂਠੇ ਬਰਤਨ (ਭਾਂਡੇ) ਮਾਂਜਕੇ ਉਦਰ ਦੀ ਪੂਰਤੀ ਕਰੋਗੇ। ਮੰਗ–ਮੰਗ ਕੇ ਆਪਣੇ ਪਰਵਾਰ ਦੀ ਪਾਲਨਾ ਕਰੋਗੇ।” ਭਗਤ ਨਾਮਦੇਵ ਜੀ ਨੇ ਖੜੇ ਹੋਕੇ ਉਸ ਪ੍ਰੇਮੀ ਨੂੰ ਸ਼ਾਂਤ ਕਰਾਇਆ ਅਤੇ ਮੰਦਰ ਦੇ ਪਿੱਛੇ ਸੰਗਤ ਸਮੇਤ ਜਾਕੇ ਬੈਠ ਗਏ ਅਤੇ ਆਪਣੇ ਈਸ਼ਵਰ (ਵਾਹਿਗੁਰੂ) ਦੇ ਚਰਣਾਂ ਵਿੱਚ ਮਨ ਜੋੜਨ ਲਈ ਬਾਣੀ ਉਚਾਰਣ ਕੀਤੀ, ਜੋ ਕਿ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ “ਰਾਗ ਭੈਰਉ“ ਵਿੱਚ ਦਰਜ ਹੈ:
ਕਬਹੂ ਖੀਰਿ ਖਾਡ ਘੀਉ ਨ ਭਾਵੈ ॥ ਕਬਹੂ ਘਰ ਘਰ ਟੂਕ ਮਗਾਵੈ ॥
ਕਬਹੂ ਕੂਰਨੁ ਚਨੇ ਬਿਨਾਵੈ॥੧॥ ਜਿਉ ਰਾਮੁ ਰਾਖੈ ਤਿਉ ਰਹੀਐ ਰੇ ਭਾਈ ॥
ਹਰਿ ਕੀ ਮਹਿਮਾ ਕਿਛੁ ਕਥਨੁ ਨ ਜਾਈ ॥੧॥ ਰਹਾਉ ॥
ਕਬਹੂ ਤੁਰੇ ਤੁਰੰਗ ਨਚਾਵੈ ॥ ਕਬਹੂ ਪਾਇ ਪਨਹੀਓ ਨ ਪਾਵੈ ॥੨॥
ਕਬਹੂ ਖਾਟ ਸੁਪੇਦੀ ਸੁਵਾਵੈ ॥ ਕਬਹੂ ਭੂਮਿ ਪੈਆਰੁ ਨ ਪਾਵੈ ॥੩॥
ਭਨਤਿ ਨਾਮਦੇਉ ਇਕੁ ਨਾਮੁ ਨਿਸਤਾਰੈ ॥
ਜਿਹ ਗੁਰੁ ਮਿਲੈ ਤਿਹ ਪਾਰਿ ਉਤਾਰੈ ॥੪॥੫॥ ਅੰਗ 1164
ਮਤਲੱਬ– (ਕਦੇ ਘੀ, ਸ਼ੱਕਰ (ਖਾਂਡ), ਖੀਰ ਆਦਿ ਪਦਾਰਥ ਵੀ ਚੰਗੇ ਨਹੀਂ ਲੱਗਦੇ ਅਤੇ ਕਦੇ ਘਰ–ਘਰ ਟੁਕੜੇ ਮੰਗਣੇ ਪੈਂਦੇ ਹਨ। ਹੇ ਭਰਾਵੋ ! ਜਿਸ ਤਰ੍ਹਾਂ ਈਸ਼ਵਰ ਰੱਖੇ, ਰਹਿਣਾ ਪੈਂਦਾ ਹੈ। ਉਸ ਈਸ਼ਵਰ (ਵਾਹਿਗੁਰੂ) ਜੀ ਦੀ ਉਸਤਤੀ ਕਹੀ ਨਹੀਂ ਜਾਂਦੀ। ਕਦੇ ਘੋੜਿਆਂ ਉੱਤੇ ਚੜਾਂਦਾ ਹੈ ਅਤੇ ਕਦੇ ਪੈਰਾਂ ਵਿੱਚ ਪਹਿਨਣ ਨੂੰ ਜੁੱਤੀ ਵੀ ਨਹੀਂ ਮਿਲਦੀ। ਕਦੇ ਸਫੇਦ ਵਿਛੌਣੇ ਉੱਤੇ ਪਲੰਗਾਂ ਉੱਤੇ ਸੁਵਾਂਦਾ ਹੈ ਅਤੇ ਕਦੇ ਜ਼ਮੀਨ ਉੱਤੇ ਸੋਣ ਲਈ ਹੇਠਾਂ ਵਿਛਾਉਣ ਲਈ ਪਰਾਲੀ ਵੀ ਨਹੀਂ ਮਿਲਦੀ। ਸ਼੍ਰੀ ਨਾਮਦੇਵ ਜੀ ਕਹਿੰਦੇ ਹਨ ਕਿ ਈਸ਼ਵਰ ਦਾ ਨਾਮ ਹੀ ਨਿਸਤਾਰਾ ਕਰੇਗਾ ਅਤੇ ਜਿਸਨੂੰ ਸੱਚਾ ਗੁਰੂ ਮਿਲੇਗਾ ਉਹ ਹੀ ਸੰਸਾਰ ਸਾਗਰ ਵਲੋਂ ਪਾਰ ਉਤਰੇਗਾ।) ਭਗਤ ਨਾਮਦੇਵ ਜੀ ਨੇ ਮਨ ਹੀ ਮਨ ਈਸ਼ਵਰ ਵਲੋਂ ਪ੍ਰਾਰਥਨਾ ਕੀਤੀ ਕਿ ਹੇ ਸਰਬ ਵਿਆਪਕ ਦਰਸ਼ਨ ਦਿੳ। ਸ਼੍ਰੀ ਨਾਮਦੇਵ ਜੀ ਉਸ ਈਸ਼ਵਰ ਦੇ ਇਲਾਵਾ ਕਦੇ ਕਿਸੇ ਦਾ ਆਸਰਾ ਨਹੀਂ ਲੈਂਦੇ ਸਨ। ਇਸਲਈ ਉਨ੍ਹਾਂਨੇ ਈਸ਼ਵਰ ਨੂੰ ਪੂਕਾਰਿਆ– ਹੇ ਈਸ਼ਵਰ ! ਮੈਂ ਤੁਹਾਡੇ ਨਾਮ ਦਾ ਡੰਕਾ ਵਜਾ ਰਿਹਾ ਹਾਂ। ਇਨ੍ਹਾਂ ਬ੍ਰਾਹਮਣਾਂ ਨੇ ਮੇਰੀ ਜੋ ਨਿਰਾਦਰੀ ਕੀਤੀ ਹੈ, ਮੈਨੂੰ ਉਸਦੀ ਕੋਈ ਫਿਕਰ ਨਹੀਂ, ਕਿਉਂਕਿ ਮੈਨੂੰ ਤਾਂ ਤੁਸੀ ਜਿਸ ਹਾਲਤ ਵਿੱਚ ਰੱਖੋਗੇ ਮੈਂ ਰਾਜੀ ਰਹਾਗਾਂ। ਪਰ ਤੁਹਾਡਾ ਨਾਮ ਜਪਦੇ ਹੋਏ ਜੋ ਤਿਰਸਕਾਰ ਹੋਇਆ ਹੈ, ਉਸ ਵਿੱਚ ਤੁਹਾਡੀ ਹੀ ਬੇਇੱਜ਼ਤੀ ਹੈ। ਇਸਲਈ ਤੂੰ ਮੇਰੀ ਸਹਾਇਤਾ ਕਰ ਅਤੇ ਇੱਜਤ ਰੱਖ। ਭਗਤ ਨਾਮਦੇਵ ਜੀ ਨੇ ਬਾਣੀ ਉਚਾਰਣ ਕੀਤੀ ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ “ਰਾਗ ਭੈਰਉ” ਵਿੱਚ ਦਰਜ ਹੈ:
ਹਸਤ ਖੇਲਤ ਤੇਰੇ ਦੇਹੁਰੇ ਆਇਆ ॥
ਭਗਤਿ ਕਰਤ ਨਾਮਾ ਪਕਰਿ ਉਠਾਇਆ ॥੧॥
ਹੀਨੜੀ ਜਾਤਿ ਮੇਰੀ ਜਾਦਿਮ ਰਾਇਆ ॥
ਛੀਪੇ ਕੇ ਜਨਮਿ ਕਾਹੇ ਕਉ ਆਇਆ ॥੧॥ ਰਹਾਉ ॥
ਲੈ ਕਮਲੀ ਚਲਿਓ ਪਲਟਾਇ ॥ ਦੇਹੁਰੈ ਪਾਛੈ ਬੈਠਾ ਜਾਇ ॥੨॥
ਜਿਉ ਜਿਉ ਨਾਮਾ ਹਰਿ ਗੁਣ ਉਚਰੈ ॥
ਭਗਤ ਜਨਾਂ ਕਉ ਦੇਹੁਰਾ ਫਿਰੈ ॥੩॥੬॥ ਅੰਗ 1164
ਮਤਲੱਬ– (ਹੇ ਈਸ਼ਵਰ ! ਮੈਂ ਹੰਸਦੇ–ਖੇਡਦੇ ਹੋਏ ਤੁਹਾਡੇ ਦਵਾਰੇ ਉੱਤੇ ਆਇਆ ਸੀ ਅਤੇ ਮੈਨੂੰ ਤੁਹਾਡੀ ਭਗਤੀ ਵਲੋਂ ਕੀਰਤਨ ਵਲੋਂ ਫੜਕੇ ਉਠਾ ਦਿੱਤਾ ਗਿਆ ਹੈ। ਪਰ ਯਾਦਵ ਕੁਲ ਦੇ ਮਾਲਿਕ ਸ਼੍ਰੀ ਕਿਰਸ਼ਣ ਨੇ ਵੀ ਇਸ ਸ਼ਤਰਿਅ ਕੁਲ ਕਿਉਂ ਜਨਮ ਲਿਆ ? ਨਾਮਦੇਵ ਪਰਤ ਆਇਆ ਹੈ ਅਤੇ ਮੰਦਰ ਦੇ ਪਿੱਛੇ ਆਕੇ ਬੈਠ ਗਿਆ ਹੈ। ਜਿਵੇਂ–ਜਿਵੇਂ ਨਾਮਦੇਵ ਹਰਿ ਦੇ ਗੁਣਾਂ ਨੂੰ ਗਾਇਨ ਕਰਦਾ ਜਾਂਦਾ ਸੀ। ਉਂਜ–ਉਂਜ ਦੇਹੁਰਾ ਯਾਨੀ ਮੰਦਰ ਫਿਰਦਾ ਜਾਂਦਾ ਸੀ। ਇੱਥੇ ਈਸ਼ਵਰ ਨੇ ਅਜਿਹੀ ਕਲਾ ਕੀਤੀ ਕਿ ਬ੍ਰਾਹਮਣਾਂ ਦਾ ਅਹੰਕਾਰ ਕੱਚ ਦੀ ਤਰ੍ਹਾਂ ਟੁੱਟ ਕੇ ਚਕਨਾਚੂਰ ਹੋ ਗਿਆ। ਈਸ਼ਵਰ ਨੇ ਮੰਦਰ ਦਾ ਦਰਵਾਜਾ ਬ੍ਰਾਹਮਣਾਂ ਦੇ ਵੱਲੋਂ ਘੂਮਾਕੇ ਮੰਦਰ ਦੇ ਪਿੱਛੇ ਬੈਠੇ ਭਗਤ ਨਾਮਦੇਵ ਜੀ ਦੇ ਤਰਫ ਕਰ ਦਿੱਤਾ। ਜੇਕਰ ਕੋਈ ਸ਼ੰਕਾਵਾਦੀ ਪੁੱਛੇ ਕਿ ਮੰਦਰ ਘੁੰਮਿਆ ? ਤਾਂ ਅਸੀ ਕਹਾਂਗੇ ਕਿ ਹਾਂ ਭਾਈ ਘੁੰਮਿਆ। ਜੇਕਰ ਕੋਈ ਪ੍ਰਸ਼ਨ ਕਰੇ ਕਿ “ਮੰਦਰ ਕਿਸ ਤਰ੍ਹਾਂ ਘੁੰਮਿਆ” ? ਤਾਂ ਅਸੀ ਕਹਾਂਗੇ ਕਿ ਈਸ਼ਵਰ ਪ੍ਰਾਣੀ ਮਾਤਰ ਦੀ ਪੁਕਾਰ ਸੁਣਦਾ ਹੈ, ਪਰ ਆਪਣੇ ਭਗਤ ਦੀ ਪੁਕਾਰ ਤਾਂ ਹਰ ਵਕਤ ਸੁਣਦਾ ਹੈ ਅਤੇ ਭਗਤ ਨਾਮਦੇਵ ਜੀ ਨੇ ਤਾਂ ਦਰਦ ਭਰੇ ਦਿਲੋਂ ਪੁਕਾਰ ਕੀਤੀ ਸੀ। ਤੇ ਅਜ ਵੀ ਮੰਦਰ ਜਾ ਕੇ ਦੇਖ ਸਕਦੇ ਹੋ ਭਗਤ ਨਾਮਦੇਵ ਜੀ ਦੀ ਪ੍ਰਾਰਥਨਾ ਸਵੀਕਾਰ ਕਰਕੇ ਉਸ ਈਸ਼ਵਰ ਨੇ ਲਾਜ ਰੱਖ ਲਈ ਤਾਂ ਉਨ੍ਹਾਂਨੇ ਉਸ ਈਸ਼ਵਰ ਦੇ ਨਾਲ ਲਿਵ ਜੋੜ ਲਈ ਅਤੇ ਬਾਣੀ ਗਾਇਨ ਕੀਤੀ, ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ “ਰਾਗ ਸੋਰਠਿ” ਵਿੱਚ ਦਰਜ ਹੈ:
ਜਬ ਦੇਖਾ ਤਬ ਗਾਵਾ ॥ ਤਉ ਜਨ ਧੀਰਜੁ ਪਾਵਾ ॥੧॥
ਨਾਦਿ ਸਮਾਇਲੋ ਰੇ ਸਤਿਗੁਰੁ ਭੇਟਿਲੇ ਦੇਵਾ ॥੧॥ ਰਹਾਉ ॥
ਜਹ ਝਿਲਿ ਮਿਲਿ ਕਾਰੁ ਦਿਸੰਤਾ ॥ ਤਹ ਅਨਹਦ ਸਬਦ ਬਜੰਤਾ ॥
ਜੋਤੀ ਜੋਤਿ ਸਮਾਨੀ ॥ ਮੈ ਗੁਰ ਪਰਸਾਦੀ ਜਾਨੀ ॥੨॥
ਰਤਨ ਕਮਲ ਕੋਠਰੀ ॥ ਚਮਕਾਰ ਬੀਜੁਲ ਤਹੀ ॥
ਨੇਰੈ ਨਾਹੀ ਦੂਰਿ ॥ ਨਿਜ ਆਤਮੈ ਰਹਿਆ ਭਰਪੂਰਿ ॥੩॥
ਜਹ ਅਨਹਤ ਸੂਰ ਉਜ੍ਯ੍ਰਾ ॥ ਤਹ ਦੀਪਕ ਜਲੈ ਛੰਛਾਰਾ ॥
ਗੁਰ ਪਰਸਾਦੀ ਜਾਨਿਆ ॥ ਜਨੁ ਨਾਮਾ ਸਹਜ ਸਮਾਨਿਆ ॥੪॥੧॥ ਅੰਗ 657
ਮਤਲੱਬ– (ਜਦੋਂ ਈਸ਼ਵਰ ਨੂੰ ਵੇਖਿਆ ਤੱਦ ਹੀ ਗਾਨ ਲਗਿਆ ਅਤੇ ਆਪਣੇ ਮਨ ਨੂੰ ਸਬਰ ਦਿੰਦਾ ਹਾਂ। ਜਦੋਂ ਗੁਰੂ ਦਾ ਮੇਲ ਹੋਇਆ ਤਾਂ ਉਨ੍ਹਾਂ ਦਾ ਉਪਦੇਸ਼ ਦਿਲ ਵਿੱਚ ਵਸਿਆ ਹੈ। ਈਸ਼ਵਰ ਦੀ ਜੋਤ ਸਾਰਿਆਂ ਵਿੱਚ ਸਮਾਈ ਹੋਈ ਹੈ, ਇਹ ਮੈਂ ਗੁਰੂ ਦੀ ਕ੍ਰਿਪਾ ਕਰਕੇ ਜਾਣਿਆ ਹੈ। ਇਸ ਸ਼ਰੀਰ ਰੂਪੀ ਕੋਠੜੀ ਵਿੱਚ ਜੋ ਦਿਲ ਰੂਪੀ ਕਮਲ ਹੈ। ਉਸ ਵਿੱਚ ਚੇਤਨ ਕਲਾ ਰੂਪ ਬਿਜਲੀ ਚਮਕਦੀ ਹੈ। ਉਹ ਈਸ਼ਵਰ ਦੂਰ ਨਹੀਂ ਕੋਲ ਹੀ ਹੈ ਅਤੇ ਆਤਮਾ ਵਿੱਚ ਭਰਪੂਰ ਰਿਹਾਇਸ਼ ਕਰ ਰਿਹਾ ਹੈ। ਜਿੱਥੇ ਇੱਕ ਗਿਆਨ ਰਸ ਰੂਪ, ਗਿਆਨ ਦਾ ਸੂਰਜ ਚਮਕਦਾ ਹੈ ਉੱਥੇ ਹੋਰ ਦੀਵੇ (ਝੂਠੇ ਗਿਆਨ) ਬੁੱਝ ਜਾਂਦੇ ਹਨ। ਇਹ ਸਭ ਗੁਰੂਵਾਂ ਦੀ ਕ੍ਰਿਪਾ ਕਰਕੇ ਜਾਣਿਆ ਹੈ ਅਤੇ ਦਾਸ ਯਾਨੀ ਨਾਮਦੇਵ ਉਸ ਈਸ਼ਵਰ ਵਿੱਚ ਲੀਨ ਹੋ ਗਿਆ ਹੈ ਅਰਥਾਤ ਸਮਾ ਗਿਆ ਹੈ।) ਭਗਤ ਨਾਮਦੇਵ ਜੀ ਆਪਣੇ ਹੀ ਭਗਤੀ ਰੰਗ ਵਿੱਚ ਰੰਗੇ ਹੋਏ ਸਨ। ਉੱਧਰ ਜਦੋਂ ਦੇਹੁਰਾ ਫਿਰ ਗਿਆ ਤਾਂ ਬ੍ਰਾਹਮਣ ਕੰਬ ਗਏ ਅਤੇ ਆਪਣੇ ਦੁਆਰਾ ਕੀਤੀ ਗਈ ਕਰਤੂਤ ਉੱਤੇ ਬਹੁਤ ਹੀ ਸ਼ਰਮਿੰਦਾ ਹੋਏ ਅਤੇ ਹਜਾਰਾਂ ਲੋਕਾਂ ਦੇ ਸਾਹਮਣੇ ਹੀ ਭਗਤ ਨਾਮਦੇਵ ਜੀ ਦੇ ਚਰਣਾਂ ਵਿੱਚ ਆਕੇ ਡਿੱਗ ਪਏ। ਭਗਤ ਨਾਮਦੇਵ ਜੀ ਨੇ ਸਾਰਿਆਂ ਨੂੰ ਸੱਚ ਉਪਦੇਸ਼ ਦਿੱਤਾ ਅਤੇ ਕ੍ਰਿਤਾਰਥ ਕੀਤਾ।
ਜੋਰਾਵਰ ਸਿੰਘ ਤਰਸਿੱਕਾ ।
ਸਿੱਖ ਇਤਿਹਾਸ ਦੇ ਵਿੱਚ ਗੁਰੂਆਂ ਭਗਤਾਂ ਪੀਰਾਂ ਪਗੰਬਰਾਂ ਦਾ ਅਮੋਲ ਖ਼ਜਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਮਿਲਦਾ ਹੈ।ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿੱਥੇ ਆਪਣੇ ਗੁਰਿਆਈ ਕਾਲ ਦੌਰਾਨ ਇਸ ਬਾਣੀ ਦੇ ਖ਼ਜ਼ਾਨੇ ਨੂੰ ਪਹਿਲੇ ਚਾਰ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ 11 ਭੱਟਾਂ ਅਤੇ ਗੁਰੂ ਘਰ ਦੇ ਗੁਰਸਿੱਖਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ,ਉੱਥੇ ਹੀ ਗੂਰੂ ਸਾਹਿਬ ਨੇ ਬੜੇ ਪਿਆਰ ਅਤੇ ਸਤਿਕਾਰ ਨਾਲ 15 ਭਗਤਾਂ ਦੀ ਬਾਣੀ ਨੂੰ ਵੀ ਦਰਜ ਕੀਤਾ ਇਨ੍ਹਾਂ ਵਿੱਚ ਬਾਬਾ ਫ਼ਰੀਦ ਜੀ,ਭਗਤ ਕਬੀਰ ਜੀ,ਭਗਤ ਬੇਣੀ ਜੀ,ਭਗਤ ਨਾਮਦੇਵ ਜੀ,ਭਗਤ ਤਰਲੋਚਨ ਜੀ,ਭਗਤ ਜੈ ਦੇਵ ਜੀ,ਭਗਤ ਰਾਮਾ ਨੰਦ ਜੀ,ਭਗਤ ਸੈਣ ਜੀ ਭਗਤ ਸਧਨਾ ਜੀ , ਭਗਤ ਪੀਪਾ ਜੀ , ਭਗਤ ਧੰਨਾਂ ਜੀ ਭਗਤ ਸੂਰਦਾਸ ਜੀ ਅਤੇ ਭਗਤ ਰਵਿਦਾਸ ਜੀ ਦਾ ਨਾਂ ਵਰਨਣਯੋਗ ਹੈ। ਭਗਤ ਰਵਿਦਾਸ ਜੀ ਦੇ 40 ਸ਼ਬਦ 16 ਰਾਗਾਂ ਹੇਠ ਗੁਰੂ ਗਰੰਥ ਸਾਹਿਬ ਵਿਚ ਦਰਜ਼ ਹਨ । ਇਸ ਤੋਂ ਇਲਾਵਾ ਵੀ ਉਨ੍ਹਾਂ ਦੀ ਕਾਫੀ ਰਚਨਾ ਮਿਲਦੀ ਹੈ । ਉਨ੍ਹਾਂ ਦੀ ਰਚਨਾ ਰੱਬ, ਗੁਰੂ, ਬ੍ਰਹਮੰਡ ਅਤੇ ਕੁਦਰਤ ਨਾਲ ਪ੍ਰੇਮ ਦਾ ਸੁਨੇਹਾ ਦਿੰਦੀ ਹੋਈ ਮਨੁੱਖ ਦੀ ਭਲਾਈ ਤੇ ਜੋਰ ਦਿੰਦੀ ਹੈ । ਉਨ੍ਹਾਂ ਦੀ ਰਚਨਾ ਦਾ ਭਗਤੀ ਵਿਚਾਰਧਾਰਾ ਉਤੇ ਵੀ ਬਹੁਤ ਡੂੰਘਾ ਪ੍ਰਭਾਵ ਪਿਆ ਹੈ ।
ਜੋ ਮਨੁੱਖ ਰੱਬ ਦਾ ਨਾਮ-ਹੀਰਾ ਛੱਡ ਕੇ ਹੋਰ ਥਾਵਾਂ ਤੋਂ ਸੁਖਾਂ ਦੀ ਆਸ ਰੱਖਦਾ ਹੈ ਉਸ ਮਨੁੱਖ ਨੂੰ ਸਿਰਫ ਦੁਖ ਹੀ ਮਿਲਦੇ । ਭਗਤ ਰਵਿਦਾਸ ਜੀ ਨੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦਿਆਂ ਉਸ ਵੇਲੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਉਚ-ਨੀਚ,ਛੂਤ-ਛਾਤ,ਭੇਖਾਂ-ਪਖੰਡਾਂ,ਨਾ-ਬਰਾਬਰੀ ਦਾ ਜ਼ੋਰਦਾਰ ਖੰਡਨ ਕੀਤਾ।ਭਗਤ ਰਵਿਦਾਸ ਜੀ ਦੁਆਰਾ ਰਚਿਤ ਬਾਣੀ ਦੇ 40 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ
ਪ੍ਰਭੁ ਭਗਤੀ ਦੇ ਨਾਲ ਨਾਲ ਜਿਨ੍ਹਾ ਭਗਤਾਂ ਨੇ ਸਮਾਜ ਸੁਧਾਰ ਵਿਚ ਵੱਡਮੁਲਾ ਯੋਗਦਾਨ ਪਾਇਆ ਹੈ, ਉਨ੍ਹਾ ਵਿਚੋ ਭਗਤ ਰਵਿਦਾਸ ਜੀ ਦਾ ਅਹਿਮ ਸਥਾਨ ਹੈ ਭਗਤ ਰਵਿਦਾਸ ਦਾ ਜਨਮ 1377-1378 ਚੌਦਵੀਂ ਸਦੀ ਵਿਚ ਪਿਤਾ ਸੰਤੋਖ ਦਾਸ ਜੀ ਦੇ ਘਰ ਮਾਤਾ ਕੌਸ ਦੇਵੀ ਜੀ ਦੀ ਕੁਖੋਂ ਕਾਂਸ਼ੀ, ਬਨਾਰਸ ਵਿਖੇ ਹੋਇਆ । ਭਗਤ ਰਵਿਦਾਸ ਜੀ ਨੂੰ ਗੁਰੂ ਰਵੀਦਾਸ, ਭਗਤ ਰਵਿਦਾਸ ਜੀ, ਸੰਤ ਰਵੀਦਾਸ, ਰੈਦਾਸ, ਰੋਹੀਦਾਸ ਅਤੇ ਰੂਹੀਦਾਸ ਆਦਿ ਕਈ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ । ਉਹ ਇਕ ਸਮਾਜ ਸੁਧਾਰਕ, ਮਾਨਵਵਾਦੀ, ਧਾਰਮਿਕ ਮਨੁੱਖ, ਚਿੰਤਕ ਅਤੇ ਮਹਾਨ ਕਵੀ ਸਨ । ਉਨ੍ਹਾਂ ਦਾ ਸੰਬੰਧ ਦੁਨਿਆਵੀ ਤੌਰ ਤੇ ਕੁਟਬਾਂਢਲਾ ਚਮਾਰ ਜਾਤੀ ਨਾਲ ਸੀ ਜੋ ਉਸ ਵਕਤ ਇਕ ਅਛੂਤ ਜਾਤ ਮੰਨੀ ਜਾਂਦੀ ਸੀ । ਉਨ੍ਹਾ ਦੇ ਪੁਰਖੇ ਮਰੇ ਹੋਏ ਪਸ਼ੂਆਂ ਨੂੰ ਢੋਣ ਦਾ ਕੰਮ ਕਰਦੇ ਸੀ । ਮਨੂੰ ਸਿਮਰਤੀ ਅਨੁਸਾਰ ਇਸ ਜਾਤੀ ਦੀ ਉਤਪਤੀ ਪਿਤਾ ਅਤੇ ਸ਼ੂਦਰ ਮਾਤਾ ਤੋਂ ਹੋਈ ਹੈ ,ਇਸ ਕਰਕੇ ਇਸ ਜਾਤੀ ਨੂੰ ਬੜੀ ਘ੍ਰਿਣਾ ਨਾਲ ਦੇਖਿਆ ਜਾਂਦਾ ਸੀ । ਭਗਤ ਰਵਿਦਾਸ ਸੰਤ ਰਾਮਾ ਨੰਦ ਦੇ ਚੇਲੇ ਤੇ ਭਗਤ ਕਬੀਰ ਦੇ ਸਮਕਾਲੀ ਸਨ ਭਗਤ ਰਵਿਦਾਸ ਨੂੰ ਭਗਤੀ ਕਰਨ ਕਰਕੇ ਜਾਤ ਅਭਿਮਾਨੀਆਂ ਵਲੋਂ ਕਈ ਵਾਰੀ ਡਰ ਦਿਤਾ ਗਿਆ ਤੇ ਕਈ ਵਾਰ ਉਨ੍ਹਾ ਨੂੰ ਜ਼ਲੀਲ ਹੋਣਾ ਪਿਆ । ਇਕ ਵਾਰੀ ਸਾਰੇ ਪੰਡਤਾਂ ਨੇ ਇੱਕਠੇ ਹੋਕੇ ਰਵਿਦਾਸ ਜੀ ਨੂੰ ਪ੍ਰਮਾਤਮਾ ਦੀ ਭਗਤੀ ਨੂੰ ਤਿਆਗਣ ਦਾ ਹੁਕਮ ਦਿਤਾ ਪਰ ਰਵਿਦਾਸ ਨੇ ਨਿਧੜਕ ਹੋਕੇ ਕਿਹਾ ਕੀ ਪ੍ਰਮਾਤਮਾ ਕਿਸੇ ਖਾਸ ਜਾਤ , ਵਰਣ ਜਾ ਮਜਹਬ ਦਾ ਨਹੀਂ ਹੈ ਉਹ ਸਭ ਦਾ ਹੈ । ਬ੍ਰਾਹਮਣਾ ਨੇ ਗੁਸੇ ਵਿਚ ਡਾਂਗਾਂ ਚੁਕ ਲਈਆਂ ਤੇ ਉਨ੍ਹਾ ਨੂੰ ਮਾਰਨ ਦੀ ਧਮਕੀ ਦਿਤੀ ਇਸ ਘਟਨਾ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾ ਦਾ ਜੀਵਨ ਕਿਤਨਿਆਂ ਮੁਸ਼ਕਲਾਂ ਭਰਿਆ ਰਿਹਾ ਹੋਵੇਗਾ ਸ਼ਾਇਦ ਇਹੀ ਵਜਹ ਹੈ ਕਿ ਭਗਤ ਰਵਿਦਾਸ ਨੇ ਆਪਣੀ ਬਾਣੀ ਵਿਚ ਪ੍ਰਮਾਤਮਾ ਨੂੰ ਨੀਵੀਆਂ ਜਾਤੀਆਂ ਦੇ ਰਖਿਅਕ ਦੇ ਰੂਪ ਵਿਚ ਸਹਾਇਤਾ ਕਰਨ ਲਈ ਕਈ ਵਾਰ ਪੁਕਾਰਿਆ ਹੈ ।
ਭਗਤ ਰਵਿਦਾਸ ਨੇ ਸਮਾਜ ਵਿਚ ਅਜਿਹੀਆਂ ਫੈਲੀਆਂ ਕੁਰੀਤੀਆਂ ਨੂੰ ਬੜੀ ਸ਼ਿਦਤ ਨਾਲ ਮਹਿਸੂਸ ਕੀਤਾ ਤੇ ਇਸ ਭੇਦ -ਭਾਵ ਨੂੰ ਤਾਰਕਿਕ ਅਤੇ ਦਲੀਲ ਭਰਪੂਰ ਢੰਗ ਨਾਲ ਖੰਡਿਤ ਕਰਦੇ ਕੇਵਲ ਪ੍ਰਮਾਤਮਾ ਦੇ ਭਗਤ ਨੂੰ ਸਭ ਤੋ ਉਚਾ ਦਰਜਾ ਦਿਤਾ ਉਨ੍ਹਾ ਦਾ ਕਥਨ ਹੈ ਕਿ ਮਨੁਖ ਅੰਦਰ ਡਰ, ਚਿੰਤ, ਗਰੀਬੀ, ਦੁਖ ,ਗਿਰਾਵਟ, ਦੁਬਿਧਾ, ਜੋ ਮਧਕਾਲੀ ਸਮਾਜ ਦੀਆਂ ਸਮਸਿਆਵਾਂ ਸਨ, ਜਿਸ ਨਾਲ ਮਨੁਖ ਮਾਨਸਿਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ ਤੇ ਉਸ ਨੂੰ ਪਤਨ ਦੇ ਰਸਤੇ ਤੇ ਪਾਉਂਦਾ ਹੈ ਪਰ ਇਸੇ ਸ਼ਬਦ ਵਿਚ ਉਨ੍ਹਾ ਨੇ ਅਜਿਹੀ ਸੂਚੀ ਵੀ ਦਿਤੀ ਹੈ ਕਿ ਜੋ ਮਨੁਖ ਨੂੰ ਵਿਕਾਸ ਦੇ ਰਸਤੇ ਤੇ ਪਾਕੇ ਖੁਸ਼ਹਾਲੀ ਤੇ ਅਨੰਦ ਦੇ ਰਾਹ ਵਲ ਨੂੰ ਲੈ ਜਾਂਦੀ ਹੈ । ਇਸ ਵਿਚ ਉਹ ਇਕ ਖੁਸ਼ਹਾਲ ਸਮਾਜ ਦੀ ਕਲਪਨਾ ਕਰਦੇ ਹਨ, ਇਕ ਐਸੇ ਸ਼ਹਿਰ ਤਸਵੀਰ ਪੇਸ਼ ਕਰਦੇ ਹਨ, ਜਿਥੇ ਰੋਜ਼ੀ ਰੋਟੀ ਦਾ ਫਿਕਰ ਨਾ ਹੋਵੇ, ਨਾਂ ਖਿਰਾਜ਼ ਭਰਨ ਦਾ ਡਰ ,ਨਾ ਹਕੂਮਤ ਦਾ ਖੌਫ਼ , ਸੈਰ ਸਪਾਟੇ ਦੀ ਖੁਲੀ ਆਜ਼ਾਦੀ, ਜਿਥੇ ਕੋਈ ਰੋਕ ਟੋਕ ਨਾ ਹੋਵੇ ਪੰਨਾ 345 ਤੇ ਦਰਜ਼ ਆਪ ਜੀ ਬਾਣੀ ਦੇ ਸ਼ਬਦ ਵਿਚ ਉਹ ਇਸ ਅਕਾਲ ਪੁਰਖ ਦੀ ਨਗਰੀ ਬੇਗਮ ਪੁਰੇ ਦੇ ਆਨੰਦਮਈ ਸੁਹਜਤਾ ਦਾ ਅਲੋਲਿਕ ਅਤੇ ਨੂਰਾਨੀ ਪ੍ਰਕਾਸ਼ ਦਾ ਅਨੰਦ ਭਰਪੂਰ ਅਲੋਲਿਕ ਨਜ਼ਾਰਾ ਪੇਸ਼ ਕਰਦੇ ਹਨ ।
ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥
ਨਾਂ ਤਸਵੀਸੁ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ
ਭਗਤ ਰਵਿਦਾਸ ਇਕ ਅਗਾਂਹ ਵਧੂ ਖਿਆਲੀ ਹਨ ਉਹ ਮਰਨ ਤੋ ਬਾਅਦ ਮੁਕਤੀ ਦੀ ਨਹੀਂ ਬਲਕਿ ਜੀਵਨ ਮੁਕਤੀ ਦੀ ਗਲ ਕਰਦੇ ਹਨ,ਜੋ ਮੁਕਤੀ ਨਿਜੀ ਨਹੀਂ ਬਲਕਿ ਸਮੂਹਕ ਮੁਕਤੀ ਹੈ ,ਸਾਰੇ ਸਮਾਜ ਦੇ ਕਲਿਆਣ ਦੀ ,ਸਰਬਤ ਦੇ ਭਲੇ ਦੀ ਗਲ ਕਰਦੇ ਹਨ ਭਗਤ ਰਵਿਦਾਸ ਸਮਾਜ-ਦਰਸ਼ਨ ਬਦਲਣ ਤੇ ਉਸਾਰਨ ਦੀ ਪ੍ਰੇਰਨਾ ਕਰਦੇ ਹਨ ਕਿਓਂਕਿ ਉਹ ਸਮਾਂ ਤੁਰਕਾਂ ਅਤੇ ਪਠਾਣਾਂ ਦੇ ਰਾਜ ਵਿਚ ਅਰਾਜਕਤਾ, ਅਸਥਿਰਤਾ ਤੇ ਅਸ਼ਾਂਤੀ ਦਾ ਬੋਲਬਾਲਾ ਸੀ ਦਿਲੀ ਦੀ ਸਲਤਨਤ ਕਮਜ਼ੋਰ ਹੋ ਚੁਕੀ ਸੀ ਆਮ ਲੋਕਾਂ ਵਿਚ ਨਿਰਾਸ਼ਾ ਪੈਦਾ ਹੋ ਚੁਕੀ ਸੀ । ਭਗਤ ਰਵਿਦਾਸ ਨੇ ਇਨ੍ਹਾ ਹਾਰਿਆਂ ਲਤਾੜਿਆ ਲੋਕਾਂ ਨੂੰ ਇਕ ਨਵਾਂ ਸੁਪਨਾ ਦਿਖਾਇਆ ਸਦੀਆਂ ਪਹਿਲਾਂ ਸੰਸਾਰ ਦੇ ਪ੍ਰਸਿਧ ਦਾਰਸ਼ਨਿਕ ਪਲੈਟੋ ਨੇ ਆਦਰਸ਼ਵਾਦੀ ਰਾਜ ਦੀ ਤਸਵੀਰ ਖਿਚੀ ਸੀ ਉਸਤੋਂ ਬਾਅਦ ਥੋਮਸ ਮੋਰ ਨੇ ਇਕ ਕਲਪਿਤ ਦੀਪ ਦੀ ਆਦਰਸ਼ਵਾਦੀ ਸਮਾਜਿਕ ਤੇ ਰਾਜਨੀਤਕ ਤਸਵੀਰ ਤੱਸਵਰ ਕੀਤੀ ਸੀ , ਜਿਸਦੀ ਚਰਚਾ ਸੰਸਾਰ ਵਿਚ ਹਰ ਥਾਂ ਤੇ ਹੋਈ ਪਰ ਭਗਤ ਰਵਿਦਾਸ ਦੇ ਬੇਗਮਪੁਰਾ ਦੀ ਚਰਚਾ ਕਿਤੇ ਨਹੀਂ ਹੋਈ ਸਿਵਾਏ ਸ੍ਰੀ ਗੁਰੂ ਗਰੰਥ ਸਾਹਿਬ ਤੋਂ
ਭਗਤ ਰਵਿਦਾਸ ਨੂੰ ਆਪਣੀ ਨੀਵੀਂ ਜਾਤ ਹੋਣ ਵਿਚ ਕੋਈ ਸ਼ਰਮ ਨਹੀਂ ਸੀ ਸਗੋਂ ਉਨ੍ਹਾ ਨੇ ਗੁਰਬਾਣੀ ਵਿਚ ਆਪਣੀ ਨੀਵੀਂ ਜਾਤ ਹੋਣ ਦਾ ਬੜੇ ਮਿੱਠੇ ਤੇ ਭਾਵਪੂਰਤ ਤਰੀਕੇ ਨਾਲ ਪਰਿਚੇ ਦਿਤਾ ਹੈ
ਮੇਰੀ ਜਾਤ ਕਮੀਨੀ ਪਾਤਿ ਕਮੀਨੀ ਓਛਾ ਜਨਮੁ ਹਮਾਰਾ,
ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ।।
ਇੱਕ ਵਾਰ ਚਿੱਤੌੜ ਦੀ ਰਾਣੀ ਝਾਲਾਂ ਬਾਈ ਨੇ ਭਗਤ ਰਵੀਦਾਸ ਤੇ ਹੋਰ ਪਡਿਤਾਂ ਨੂੰ ਆਪਣੇ ਮਹਿਲ ‘ਚ ਬ੍ਹਹਮ ਭੋਜਨ ਲਈ ਬੁਲਾਇਆ।ਪੰਡਤਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਰਾਣੀ ਨੇ ਭਗਤ ਰਵਿਦਾਸ ਨੂੰ ਬੁਲਾਇਆ ਸੀ । ਫੈਸਲਾ ਹੋਇਆ ਕੀ ਪਹਿਲੇ ਸਾਰੇ ਪੰਡਤ ਭੋਜਨ ਛਕਣ ਗੇ ਤੇ ਉਨ੍ਹਾ ਤੋਂ ਬਾਅਦ ਵਿਚ ਰਵਿਦਾਸ ਕਿਓਂਕਿ ਭਗਤ ਰਵੀਦਾਸ ਜੀ ਨੀਵੀਂ ਜਾਤ ਦੇ ਸਨ ਜਿਨ੍ਹਾ ਨੂੰ ਬਰਾਬਰ ਬੈਠਾਣਾ ਬ੍ਰਾਹਮਣਾ ਨੂੰ ਮਨਜ਼ੂਰ ਨਹੀਂ ਸੀ।ਰਾਣੀ ਨੂੰ ਇਹ ਗੱਲ ਸਵੀਕਾਰ ਕਰਨੀ ਪਈ ।ਜਿਸ ਵਕਤ ਭੋਜਨ ਦਾ ਸਮਾਂ ਆਇਆ 118 ਪੰਡਿਤਾਂ ਦਾ ਭੋਜਨ ਪਰੋਸਿਆ ਗਿਆ ਰਾਣੀ ਨੂੰ ਇਹ ਚੰਗਾ ਨਹੀਂ ਲਗਿਆ ਪਰ ਭਗਤ ਰਵੀਦਾਸ ਨੇ ਕਿਹਾ ਠੀਕ ਹੈ , ਮੈ ਬਾਅਦ ਵਿਚ ਛਕ ਲਵਾਂਗਾ ਇਹ ਕਹਿਕੇ ਉਹ ਭਗਤੀ ਵਿਚ ਲੀਨ ਹੋ ਗਏ ।
ਜਿਸ ਵਕਤ ਪੰਗਤ ਵਿੱਚ ਭੋਜਨ ਛੱਕਣ ਲਈ ਪੰਡਿਤ ਬੈਠੇ ਤਾਂ ਹਰ ਪੰਡਿਤ ਦੀ ਥਾਲੀ ਵਿਚੋਂ ਭਗਤ ਰਵਿਦਾਸ ਭੋਜਨ ਛਕਦੇ ਨਜ਼ਰ ਆਏ ਪੰਡਾਲ ਵਿਚ ਰੋਲਾ ਪੈ ਗਿਆ ਹਰ ਪੰਡਿਤ ਇਹੋ ਕਹਿ ਰਹੇ ਸੀ ਕਿ ਭਗਤ ਰਵਿਦਾਸ ਮੇਰੀ ਧਾਲੀ ਵਿਚੋਂ ਭੋਜਨ ਖਾ ਰਿਹਾ ਹੈ ਪੰਡਤਾਂ ਦੇ ਆਗੂ ਨੂੰ ਸਭ ਸਮਝ ਆ ਗਿਆ ਕਿ ਇਹ ਭਗਤਾਂ ਦੀ ਉਚੀ ਅਵਸਥਾ ਵਿਚ ਪਹੁੰਚੇ ਭਗਤ ਹਨ । ਸਭ ਨੇ ਜਾਕੇ ਭਗਤ ਰਵਿਦਾਸ ਦੇ ਪੈਰ ਛੂਹੇ ਤੇ ਮਾਫ਼ੀ ਮੰਗੀ ਰਾਣੀ ਨੇ ਭਗਤ ਜੀ ਨੂੰ ਹਾਥੀ ਤੇ ਬੈਠਾ ਕੇ ਉਪਰ ਛਤਰ ਝੁਲਾਇਆ ਤੇ ਜਲੂਸ ਦੀ ਸ਼ਕਲ ਵਿਚ ਸਾਰੇ ਪਿੰਡ ਨੂੰ ਉਨ੍ਹਾ ਦੇ ਦਰਸ਼ਨ ਕਰਵਾਏ ਇਸ ਵਕਤ ਇਹ ਸ਼ਬਦ ਉਸ ਪ੍ਰਮਾਤਮਾ ਦੀ ਵਡਿਆਈ ‘ਚ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਉਚਾਰੇ ਹਨ ।
”ਐਸੀ ਲਾਲ ਤੁਝ ਬਿਨੁ ਕਉਨੁ ਕਰੈ
ਗਰੀਬ ਨਿਵਾਜੁ ਗੁਸਾਈਆ ਮੇਰਾ ਮਾਥੈ ਛਤ੍ਰ ਧਰੈ”
ਭਾਵ ਹੇ ਪ੍ਰਮਾਤਮਾ ਤੇਰੀ ਕ੍ਰਿਪਾ ਨਾਲ ਮੇਰੇ ਸਿਰ ਉੱਤੇ ਛੱਤਰ ਝੁਲ ਰਿਹਾ ਹੈ ਤੇ ਤੇਰੀ ਕ੍ਰਿਪਾ ਨਾਲ ਹੀ ਮੈਨੂੰ ਏਨਾ ਮਾਣ ਸਨਮਾਨ ਮਿਲ ਰਿਹਾ ਹੈ। ਭਗਤ ਰਵਿਦਾਸ ਜੀ ਦਾ ਕਥਨ ,” ਮਨ ਚੰਗਾ ਤੋ ਕਠੋਤੀ ਮੈਂ ਗੰਗਾ” ਲਿਖ ਕੇ ਇਹ ਸਾਫ਼ ਕਰ ਦਿਤਾ ਹੈ ਕੀ ਅਗਰ ਇਨਸਾਨ ਦਾ ਦਿਲ ਸਾਫ਼ ਹੈ ,ਇਨਸਾਨੀਅਤ ਹੈ ਤਾਂ ਤੀਰਥਾਂ ਤੇ ਮੰਦਰਾਂ ਵਿਚ ਜਾਣ ਦੀ ਕੋਈ ਲੋੜ ਨਹੀਂ ਰੱਬ ਨੂੰ ਖੁਸ਼ ਕਰਨ ਲਈ ਜੇਹੜੇ ਅਡੰਬਰ ਤੇ ਕਰਮਕਾਂਡ ਬ੍ਰਾਹਮਣਾ ਨੇ ਕਾਇਮ ਕੀਤੇ ਇਨ੍ਹਾ ਨੇ ਖੁਲ ਕੇ ਵਿਰੋਧ ਕੀਤਾ ਭਗਤ ਰਵਿਦਾਸ ਨੇ ਆਪਣੀ ਬਾਣੀ ਦੁਆਰਾ ਜਾਤ -ਪਾਤ ਤੇ ਊਚ-ਨੀਚ ਦਾ ਵਿਰੋਧ ਕੀਤਾ ਜਿਥੇ ਆਪਜੀ ਨੇ ਆਪਣੇ ਪਵਿਤਰ ਜੀਵਨ ਅਤੇ ਨਾਮ ਬਾਣੀ ਨਾਲ ਅਨੇਕਾ ਪ੍ਰਾਣੀਆਂ ਦਾ ਪਾਰ ਉਤਾਰਾ ਕੀਤਾ ਉਥੇ ਆਪ ਜੀਵਨ ਦੇ ਸ਼ੰਕਿਆਂ ਨੂੰ ਨਵਿਰਤ ਕਰਦੇ ਅਕਾਲ ਪੁਰਖ ਦੇ ਹੁਕਮ ਵਿਚ ਰਹਿੰਦੇ ਨੇਕ ਅਮਲਾਂ ਤੇ ਚਲਦਿਆਂ ਜੀਵਨ ਗੁਜ਼ਾਰਨ ਦਾ ਸੰਦੇਸ਼ ਦਿਤਾ।
ਆਪਜੀ ਦੀ ਪਿਤਾ ਕੋਲ ਬਹੁਤ ਸਾਰੀ ਦੌਲਤ ਹੁੰਦਿਆ ਵੀ ਆਪ ਜੀ ਨੇ ਕਦੀ ਦੋਲਤ ਨੂੰ ਆਪਣੇ ਅਸੂਲਾਂ ਤੇ ਹਾਵੀ ਨਹੀਂ ਹੋਣ ਦਿਤਾ ਆਪਜੀ ਤਿਆਗੀ ਸੁਭਾਵ ਦੇ ਸਨ ਜੋ ਵੀ ਆਪਜੀ ਕੋਲ ਹੁੰਦਾ ਉਹ ਵੀ ਆਪ ਸੰਤਾ ,ਭਗਤਾਂ ਦੀ ਲੋੜਾ ਨੂੰ ਦੇਖਦੇ ਉਨ੍ਹਾ ਤੇ ਖਰਚ ਕਰ ਦਿੰਦੇ ਜਿਸ ਤੋਂ ਆਪਜੀ ਦੇ ਮਾਤਾ ਪਿਤਾ ਨੂੰ ਨਿਰਾਸ਼ਾ ਵੀ ਹੁੰਦੀ ਜਦ ਮਾਤਾ ਪਿਤਾ ਨੇ ਆਪਜੀ ਨੂੰ ਸ਼ਾਦੀ ਤੋ ਬਾਅਦ ਆਪਜੀ ਨੂੰ ਅੱਲਗ ਕਰ ਦਿਤਾ ਤਾਂ ਆਪ ਚਮੜੇ ਦੀਆਂ ਜੁਤੀਆਂ ਬਣਾ ਕੇ ਆਪਣਾ ਨਿਰਬਾਹ ਕਰਨ ਲਗੇ ਅਮੀਰੀ ਦੀ ਆਪਜੀ ਨੂੰ ਕੋਈ ਚਾਹ ਨਹੀਂ ਸੀ । ਕਹਿੰਦੇ ਹਨ ਕਿ ਇਕ ਵਾਰੀ ਜਦ ਆਪਜੀ ਦੇ ਹਮਦਰਦ ਨੇ ਆਪਜੀ ਦੀ ਗਰੀਬੀ ਦੇਖੀ ਤਾਂ ਆਪਜੀ ਦੀ ਝੁਗੀ ਵਿਚ ਪਾਰਸ ਰਖਕੇ ਆਪ ਕੁਝ ਦਿਨਾਂ ਲਈ ਬਾਹਰ ਚਲਾ ਗਿਆ ਸੋਚਿਆ ਕੀ ਗਰੀਬੀ ਤੋਂ ਛੁਟਕਾਰਾ ਪਾ ਲੈਣਗੇ ਜਦ ਕੁਝ ਵਾਪਸ ਆਇਆ ਤਾਂ ਉਸਨੇ ਪਾਰਸ ਉਥੇ ਹੀ ਤੇ ਉਸੇ ਤਰ੍ਹਾਂ ਪਿਆ ਦੇਖਿਆ ਜਿਥੇ ਤੇ ਜਿਵੇਂ ਉਹ ਰਖ ਕੇ ਗਿਆ ਸੀ ।
151 ਸਾਲ ਦੀ ਉਮਰ ਬਿਤਾ ਕੇ ਭਗਤ ਰਵੀਦਾਸ ਜੀ ਚਿਤੌੜ ਵਿਖੇ ਪ੍ਰਮਾਤਮਾ ਦੇ ਚਰਨਾਂ ‘ਚ ਜਾ ਬਿਰਾਜੇ।ਚਿਤੌੜ ਵਿਖੇ ਭਗਤ ਰਵੀਦਾਸ ਜੀ ਦੀ ਯਾਦ ਵਿੱਚ ਮਹਾਨ ਯਾਦਗਾਰ ਸੁਸ਼ੋਭਿਤ ਹੈ।ਆਪ ਜੀ ਦੀ ਉੱਚੇ ਤੇ ਸੁੱਚੇ ਉਪਦੇਸ਼ ਸਮੁੱਚੀ ਜਾਤੀ ਲਈ ਚਾਨਣ -ਮੁਨਾਰਾ ਬਣ ਕੇ ਰਾਹ ਦਿਖਾਂਦਾ ਰਹੇਗਾ ।
ਹਜਾਰਾਂ ਸਾਲਾਂ ਤੋਂ ਭਾਰਤ ਵਰਸ਼ ਡਿੱਬੇਬੰਦ ਸਮਾਜ ਵਿੱਚ ਜਕੜਿਆ ਪਿਆ ਹੈ । ੧੩ਵੀਂ ਸਦੀ ਵਿੱਚ ਮੁਸਲਮਾਨ ਸੁਲਤਾਨਾਂ ਨੇ ਭਾਰਤ ਵਿੱਚ ਰਾਜ ਕੀਤਾ । ਮੁਸਲਮਾਨ ਇੱਕ ਅੱਲਾ ਦੇ ਪੁਜਾਰੀ ਸਨ ਅਤੇ ਮੂਰਤੀ ਪੂਜਾ ਦੇ ਵਿਰੁੱਧ ਸਨ ਉਹ ਵਹਿਮਾਂ ਭਰਮਾ ਅਤੇ ਪਾਖੰਡਾ ਦੇ ਵਿਰੁੱਧ ਸਨ, ਏਸੇ ਹੀ ਸਮੇਂ ਦਲਿਤ (ਸ਼ੂਦਰ) ਭਗਤਾਂ ਨੇ ਬ੍ਰਾਹਮਣਵਾਦੀ ਨੀਤੀ ਦੇ ਵਿਰੁੱਧ ਅਵਾਜ਼ ਕੱਢੀ ਸੀ, ਭਗਤ ਵੀ ਇੱਕ ਰੱਬ ਦੇ ਪੁਜਾਰੀ ਅਤੇ ਮੂਰਤੀ ਪੂਜਾ ਦੇ ਖਿਲਾਫ ਸਨ । ਭਗਤ ਹਿੰਦੂ ਜਮਾਤ ਵਲੋਂ ਹਜਾਰਾਂ ਸਾਲਾਂ ਤੋਂ ਲਤਾੜੀ ਸ੍ਰੇਣੀ ਵਿਚੋਂ ਸਨ ਅਤੇ ਉਹਨਾਂ ਦੇ ਸਿਧਾਂਤ ਬ੍ਰਹਮਣਵਾਦੀਆਂ ਤੋਂ ਉਲਟ ਸਨ । ਬ੍ਰਾਹਮਣਵਾਦੀਆਂ ਨੇ ਆਪਣੀ ਆਦਤ ਅਨੁਸਾਰ ਸਮੇਂ ਦੇ ਸ਼ਾਸਕਾਂ ਨੂੰ .ਗਲਤ ਜਾਣਕਾਰੀ ਦਿੱਤੀ ਸੀ । ਏਸੇ ਕਰਕੇ ਇਹਨਾਂ ਭਗਤਾਂ ਨੂੰ ਤਸ਼ੀਹੇ ਝੱਲਣੇ ਪਏ । ਕਬੀਰ ਸਾਹਿਬ ਨੂੰ ਤਸੀਹੇ ਦਿੱਤੇ ਗਏ । ਭਗਤ ਨਾਮਦੇਵ ਜੀ ਨੂੰ ਤਸੀਹੇ ਦਿੱਤੇ ਗਏ । ਪਰ ਪੰਡਤਾਂ ਨੇ ਭਗਤ ਰਵਿਦਾਸ ਜੀ ਨੂੰ ਦਿੱਤੇ ਤਸੀਹਿਆਂ ਨੂੰ ਬੜੀ ਸਫਾਈ ਨਾਲ਼ ਮਿਟਾਇਆ ਗਿਆ ।
ਬ੍ਰਾਹਮਣਵਾਦੀਆਂ ਦੇ ਗੜ੍ਹ ਬਨਾਰਸ ਵਿੱਚ ਭਗਤ ਰਵਿਦਾਸ ਜੀ ਬ੍ਰਾਹਮਣਵਾਦੀਆਂ ਦੇ ਸਿਧਾਤਾਂ ਦੇ ਵਿਰੁੱਧ ਰਹੇ । ਬ੍ਰਾਹਮਣਵਾਦੀਆਂ ਨੇ ਸਮੇਂ ਦੇ ਸੁਲਾਤਨ ਕੋਲ਼ ਸਿਕਾਇਤਾਂ ਲਗਾਈਆਂ ਕਿ ਭਗਤ ਰਵਿਦਾਸ ਕੁਰਾਨ ਦੇ ਖਿਲਾਫ ਬੋਲਦਾ ਹੈ । ਰਾਜ ਵਾਸਤੇ ਖਤਰਨਾਕ ਹੈ । ਬਨਾਰਸ ਦਾ ਚੌਧਰੀ ਨਾਗਰਮੱਲ ਸੀ । ਉਦੋਂ ਤਾਂ ਬ੍ਰਾਹਮਣਵਾਦੀ ਬਿਲਕੁਲ ਹੀ ਸੜਭੁੱਜ ਗਏ ਜਦੋਂ ਚਿਤੌੜ ਦੇ ਰਾਜਪੂਤਾਂ ਦੀ ਸੱਸ, ਨੂੰਹ ਰਾਣੀ ਝਾਲਾਬਾਈ ਅਤੇ ਮੀਰਾਂਬਾਈ ਨੇ ਭਗਤ ਰਵਿਦਾਸ ਜੀ ਨੂੰ ਆਪਣਾ ਗੁਰੂ ਧਾਰਨ ਕਰ ਲਿਆ । ਮੀਰਾਂਬਾਈ ਦੇ ਭਜਨਾਂ ਤੋਂ ਭਗਤ ਰਵਿਦਾਸ ਜੀ ਨੂੰ ਗੁਰੂ ਧਾਰਨ ਕਰਨ ਦੇ ਸੰਕੇਤ ਮਿਲ਼ਦੇ ਹਨ । ਜਿਵੇਂ ਕਿ :-ਨਹਿ ਮੈਂ ਪੀਹਰ ਸਾਸਰੋ, ਨਹੀਂ ਪੀਆ ਜੀ ਸਾਥ
ਮੀਰਾਂ ਨੇ ਗੋਬਿੰਦ ਮਿਲਿਆ ਜੀ, ਗੁਰੂ ਮਿਲਿਆ ਰੈਦਾਸ ॥( ਮੀਰਾ ਬ੍ਰਹਸਤਦਵਾਲੀ ਭਾਗ ਪਹਿਲਾ ਪੰਨਾ ੨੦੧)
ਕਾਂਸੀ ਨਗਰ ਮਾ ਚੌਕ ਮਾਂ ਮਨੇ ਗੁਰੂ ਮਿਲਾ ਰੈਦਾਸ (ਮੱਧ ਕਾਲੀਨ ਪ੍ਰੇਮ ਸਾਧਨਾ ੧੩੫)
ਗੁਰੂ ਮਿਲਿਆਂ ਮਹਾਨੇ ਰੈਦਾਸ ਨਾਮ ਨਹੀਂ ਛੋਡੂੰ (ਮੀਰਾਂ ਸੁਧਾ ਸਿੰਧੂ ਪੰਨਾ ੨੮੧)
ਪਹਿਲਾਂ ਮੀਰਾਂ ਬਾਈ ਦੀ ਚਚੇਰੀ ਸੱਸ ਝਾਲਾਂ ਬਾਈ ਨੇ ਨਾਮ ਲਿਆ ਸੀ । ਉਦਾਹਰਣ
ਬਸਤ ਚਿਤੌਰ ਮਾਝ ਰਾਣੀ ਇੱਕ ਝਾਲੀ ਨਾਮ
ਨਾਮ ਬਿਨ ਕਾਇ ਖਾਲੀ ਆਨਿ ਸਿਸ ਭਈ ਹੈ ।
ਮੀਰਾਂ ਬਾਈ ਨੂੰ ਮੰਨਹੂਸ ਮੰਨਿਆ ਗਿਆ ਸੀ । ਕਿਉਕਿ ਮੀਰਾਂ ਪੈਦਾ ਹੋਣ ਤੋਂ ਬਾਅਦ ਹੀ ਮਾਂ ਮਰ ਗਈ । ਫਿਰ ਪਿਤਾ ਮਰ ਗਿਆ, ਅੰਤ ਪਤੀ ਭੀ ਮਰ ਗਿਆ ਸੀ । ਇਸੇ ਕਾਰਨ ਹੀ ਮੀਰਾਂ ਬਾਈ ਨੁੰ ਮਨਹੂਸ ਮੰਨਿਆਂ ਗਿਆ ਸੀ । ਪਤੀ ਨਾਲ਼ ਸਤੀ ਹੋਣ ਲਈ ਪ੍ਰੇਰਿਆ ਗਿਆ ਸੀ । ਜ਼ਹਿਰ ਪਿਲਾਇਆ ਗਿਆ ਸੀ । ਪਰ ਮੀਰਾਂ ਨਾ ਮਰੀ ਉਲਟਾ ਬੈਰਾਗਣ ਹੋ ਕੇ ਭਗਤ ਰਵਿਦਾਸ ਜੀ ਨੂੰ ਗੁਰੂ ਧਾਰਨ ਕਰ ਲਿਆ । ਇਹ ਸੱਭ ਮੀਰਾਂ ਬਾਣੀ ਵਿੱਚ ਮਿਲਦਾ ਹੈ । ਮੀਰਾਂ ਦੀ ਨਣਦ ਕਹਿੰਦੀ ਹੈ :-
ਅਬ ਮੀਰਾਂ ਮਾਨਿ ਲੀਜਿਓ ਮਹਾਰੀ, ਥਾਨੇ ਸਖੀਆ ਬਰਜੇ ਸਾਰੀ ।
ਰਾਣੀ ਬਰਜੈ ਰਾਣਾ ਬਰਜੈ ਬਰਜੈ ਸਭਿ ਪਰਿਵਾਰੀ ।
ਸਾਧਨ ਕੈ ਢਿੰਗ ਬੈਠਿ ਬੈਠਿ ਲਾਜਿ ਗਮਾਈ ਸਾਰੀ ।
ਨਿਤਿ ਪ੍ਰਤੀ ਉੱਠਿ ਨੀਚਿ ਘਰ ਜਾਵੋ।
ਕੁੱਲਿ ਕੋ ਲਗਾਵੈ ਗਾਰੀ ॥
ਕਰਿ ਨਮਸਕਾਰੰ ॥
ਭਗਤ ਰਵਿਦਾਸ ਜੀ ਕਹਿਦੇ
ਮੇਰੀ ਜਾਤਿ ਕੁਟਿ ਬਾਢਲਾ ਢੋਰਿ ਢਵੰਤਾ ਨਿਤਹਿ ਬਨਸਰਸੀ ਆਸਿ ਪਾਸਾ ॥
ਅਬ ਬਿਪਰ ਪ੍ਰਧਾਨ ਤਿਹਿ ਕਰਹਿ ਡੰਡਾਉਤਿ ਤੇਰਾ ਨਾਮਿ ਸਰਣਾਇ ਰਵਿਦਾਸ ਦਾਸਾ ॥੧੨੯੩॥
ਭਾਵ :- ਐ ਨਾਗਰ ਮੱਲ ਮੇਰੀ ਜਾਤ ਦੀ ਵਿਆਖਿਆ ਚਮਾਰ ਕਰਕੇ ਕੀਤੀ ਜਾਂਦੀ ਹੈ ਪਰ ਮੇਰੇ ਹਿਰਦੇ ਵਿਚ ਪ੍ਰਭੂ ਦੇ ਨਾਮ ਦਾ ਸਾਰ ਹੈ, ਤੱਤ ਹੈ । ਜਿਵੇਂ ਗੰਗਾ ਦੀ ਛੱਲ, (ਪਾਣੀ )ਤੋਂ ਸ਼ਰਾਬ ਬਣੀ ਹੋਵੇ ਤਾਂ ਸੰਤ ਜਨ ਉਹਦਾ ਸੇਵਨ ਨਹੀਂ ਕਰਦੇ । ਅਗਰ ਏਹੀ ਅਪਵਿਤਰ ਸ਼ਰਾਬ ਨੂੰ ਫਿਰ ਗੰਗਾ ਵਿੱਚ ਪਾ ਦੇਈਏ ਤਾਂ ਉਹ ਵੀ ਗੰਗਾ ਦਾ ਰੂਪ ਹੋ ਜਾਂਦੀ ਹੈ । ਤਾੜ ਦੇ ਰੁੱਖ ਵਿਚੋਂ ਇੱਕ ਰਸ ਨਿਕਲਦਾ ਹੈ ਜਿਸ ਨੂੰ ਤਾੜੀ ਕਿਹਾ ਜਾਂਦਾ ਹੈ । ਜੋ ਕਿ ਇੱਕ ਨਸ਼ੀਲਾ ਪਦਾਰਥ ਹੁੰਦਾ ਹੈ । ਇਸ ਰੁੱਖ ਦਾ ਅਗਰ ਕਾਗਜ ਬਣਾ ਲਈਏ ਤਾਂ ਅਪਵਿਤਰ ਮੰਨਿਆ ਜਾਂਦਾ ਹੈ ਫਿਰ ਵੀ ਜੇ ਇਸ ਕਾਗਜ ਉਪਰ ਗੁਰੂਆਂ ਦੀ ਬਾਣੀ ਲਿਖ ਦੇਈਏ ਤਾਂ ਉਹ ਪੂਜਣਯੋਗ ਹੋ ਜਾਂਦਾ ਹੈ ਤੇ ਉਹਨੂੰ ਨਮਸਕਾਰਾਂ ਹੁੰਦੀਆਂ ਹਨ । ਏਸੇ ਤਰਾਂ ਮੇਰੀ ਜਾਤ ਦੇ ਲੋਕ ਚਮੜਾ ਕੁੱਟਦੇ ਵੱਢਦੇ ਹਨ ਅਤੇ ਮਰੇ ਹੋਏ ਡੰਗਰਾਂ ਨੂੰ ਬਨਾਰਸ ਦੇ ਲਾਗੇ ਚਾਗੇ ਢੋਂਦੇ ਫਿਰਦੇ ਅਜੇ ਵੀ ਦੇਖੇ ਜਾ ਸਕਦੇ ਹਨ । ਇਸ ਕ੍ਰਿਤ ਕਰਕੇ ਤੁਸੀਂ ਲੋਕ ਸਾਨੂੰ ਅਪਵਿਤਰ ਸਮਝਦੇ ਹੋ । ਹੁਣ ਇਹ ਅਪਵਿਤਰ ਸਰੀਰ ਪ੍ਰਭੂ ਦੇ ਲੜ ਲੱਗ ਕੇ ਪ੍ਰਭੂ ਦੀ ਸ਼ਰਨ ਪੈਣ ਸਦਕਾ ਹੁਣ ਦੇਖ ਲਵੋ ਬਨਾਰਸ ਦੇ ਬਿਪਰਾਂ ਦਾ ਪ੍ਰਧਾਨ ਵੀ ਪੈਰੀਂ ਪਿਆ ਹੈ । ਇਸ ਇੱਕ ਸ਼ਬਦ ਵਿੱਚੋਂ ਹੀ ਭਗਤ ਜੀ ਦੇ ਸਿਧਾਂਤਾਂ ਦਾ ਪਤਾ ਲੱਗਦਾ ਹੈ । ਭਗਤ ਰਵਿਦਾਸ ਜੀ ਨੇ ਆਪਣਾ ਤਨ ਮਨ ਤੇ ਧਨ ਪ੍ਰਭੂ ਨੂੰ ਅਰਪਣ ਕੀਤਾ ਹੋਇਆ ਹੈ । ਆਪ ਕਿਰਤ ਕਰਕੇ ਖਾਂਦੇ ਸਨ । ਜਾਤ ਪਾਤ ਦੇ ਵਿਰੋਧੀ ਸਨ । ਇਹ ਸ਼ਬਦ ਬਨਾਰਸ ਦੇ ਚੌਧਰੀ ਨਾਗਰ ਮੱਲ ਨੂੰ ਸੰਬੋਧਨ ਕਰਕੇ ਗਾਇਆ ਗਿਆ ਸੀ ।
ਸੁਲਤਾਨ ਨੇ ਬਿਪਰਾਂ ਤੋਂ ਮੁਆਂਫੀ ਮੰਗਵਾਈ ਅਤੇ ਨਾਗਰਮੱਲ ਨੂੰ ਭਗਤ ਜੀ ਦੀ ਰੱਖਿਆ ਲਈ ਹੁਕਮ ਕੀਤਾ ਸੀ । ਭਗਤ ਰਵਿਦਾਸ ਜੀ ਨੂੰ ਰਾਣੀ ਝਾਲਾਂਬਾਈ ਤੇ ਮੀਰਾਂਬਾਈ ਨੇ ਗੁਰੂ ਧਾਰਨ ਕੀਤਾ ਹੋਇਆ ਸੀ ਅਤੇ ਭਗਤ ਰਵਿਦਾਸ ਜੀ ਦੇ ਬਚਾਅ ਨੂੰ ਮੁੱਖ ਰੱਖ ਕੇ ਭਗਤ ਰਵਿਦਾਸ ਜੀ ਨੂੰ ਰਾਣੀ ਝਾਲਾਂਬਾਈ ਤੇ ਮੀਰਾਂਬਾਈ ਜੀ ਨੂੰ ਸੌਂਪ ਦਿੱਤਾ । ਉਹ ਭਗਤ ਰਵਿਦਾਸ ਜੀ ਨੂੰ ਰਾਜਸਥਾਨ ਦੇ ਚਿਤੌੜ ਸ਼ਹਿਰ ਲੈ ਗਈਆਂ ਅਤੇ ਉਥੇ ਚਮਾਰਾਂ ਦੀ ਬਸਤੀ ਵਿੱਚ ਠਹਿਰਾਇਆ ਗਿਆ । ਝਾਲਾਂ ਤੇ ਮੀਰਾਂਬਾਈ ਹਰ ਰੋਜ ਆਪਣੇ ਗੁਰੂ ਦਾ ਸਤਿਸੰਗਤਿ ਕਰਨ ਜਾਂਦੀਆਂ ਸਨ । ਰਾਜਸਥਾਨ ਵਿੱਚ ਰਾਜਪੂਤਾਂ ਦੀਆਂ ਔਰਤਾਂ ਦਾ ਇੱਕ ਚਮਾਰ ਦੇ ਦੁਆਰੇ ਜਾ ਕੇ ਮੱਥਾ ਟੇਕਣਾ ਇੱਕ ਯੁੱਗ ਪਲਟਣ ਵਾਲ਼ੀ ਗੱਲ ਸੀ । ਰਵਿਦਾਸ ਜੀ ਚਰਚਾ ਦਾ ਵਿਸ਼ਾ ਬਣ ਗਏ । ਝਾਲਾਂਬਾਈ ਮਰ ਗਈ । ਮੀਰਾਂਬਾਈ ਦਾ ਪਤੀ ਵੀ ਮਰ ਗਿਆ । ਪਹਿਲਾਂ ਤਾਂ ਮੀਰਾਂਬਾਈ ਨੂੰ ਪਤੀ ਨਾਲ਼ ਸਤੀ ਹੋਣ ਲਈ ਪ੍ਰੇਰਿਆ ਗਿਆ ਤੇ ਲੋਕਾਂ ਨੇ ਸਤੀ ਨਾ ਹੋਣ ਦਿੱਤਾ । ਫਿਰ ਚੋਰੀ ਛਿਪੇ ਜ਼ਹਿਰ ਦਿੱਤਾ ਗਿਆ । ਫਿਰ ਵੀ ਮੀਰਾਂਬਾਈ ਜੀ ਭਗਤ ਰਵਿਦਾਸ ਜੀ ਕੋਲ਼ ਜਾਣੋ ਨਾ ਹਟੇ । ਅਖੀਰ ਬ੍ਰਾਹਮਣਵਾਦੀਆਂ ਦੇ ਛੜਯੰਤਰ ਨਾਲ਼ ਰਾਜਪੂਤਾਂ ਨੇ ਭਗਤ ਰਵਿਦਾਸ ਜੀ ਨੂੰ ਆਪਣੇ ਮਹਿਲੀਂ ਬੁਲਾ ਲਿਆ ਅਤੇ ਹੱਤਿਆ ਕਰ ਦਿੱਤੀ ਗਈ । ਉਥੇ ਹੀ ਸੰਸਕਾਰ ਕਰ ਦਿੱਤਾ । ਕਿੰਨਾ ਹੀ ਚਿਰ ਕੋਈ ਉੱਘ ਸੁੱਘ ਨਹੀਂ ਨਿਕਲ਼ੀ । ਇਸ ਦੇ ਸਬੂਤ ਚਿਤੌੜ ਗੜ ਦੁਰਗ ਵਿੱਚ ਭਗਤ ਰਵਿਦਾਸ ਜੀ ਦੀ ਸਮਾਧ ਰੂਪੀ ਛਤਰੀ ਅੱਜ ਵੀ ਬਣੀ ਹੋਈ ਹੈ । ਏਥੇ ਕੋਈ ਮੂਰਤੀ ਨਹੀਂ ਪਰ ਇੱਕ ਸਿੱਲ ਪੱਧਰ ਉੱਤੇ ਦੇਵਨਾਗਰੀ ਵਿੱਚ ਉਕਰਿਆ ਹੋਇਆ ਹੈ, ‘ਗੁਰੂ ਰਵਿਦਾਸ ਜੀ ਕੀ ਚਰਣ ਪਾਦਕਾ ਕੋ ਪ੍ਰਣਾਮ’ਸਿੱਲ ਉਪਰ ਦੋ ਪੈਰਾਂ ਦੇ ਨਿਸ਼ਾਨ ਵੀ ਬਣੇ ਹਨ ।
ਜੋਰਾਵਰ ਸਿੰਘ ਤਰਸਿੱਕਾ ।
ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ ॥
ਘਰਿ ਤ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ ਸੁ ਪਾਵਏ ॥
🌹💢ਸਤਿਨਾਮ ਸ਼੍ਰੀ ਵਾਹਿਗੁਰੂ ਜੀ💢🌹
1839 ਨੂੰ ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਤੋਂ ਬਾਅਦ ਉਨ੍ਹਾਂ ਦਾ ਸਭ ਤੋਂ ਵੱਡਾ ਤੇ ਲਾਇਕ ਪੁੱਤਰ ਮਹਾਰਾਜਾ ਖੜਕ ਸਿੰਘ ਰਾਜਗੱਦੀ ਤੇ ਬੈਠਾ। ਥੋੜ੍ਹੇ ਸਮੇਂ ਚ ਹੀ ਉਸਨੂੰ ਡੋਗਰਿਆਂ ਦੀਆਂ ਚਾਲਾਂ ਦੀ ਭਿਣਕ ਪਈ ਤਾਂ ਆਪਣਾ ਸਲਾਹਕਾਰ ਸਰਦਾਰ ਚੇਤ ਸਿੰਘ ਬਾਜਵਾ ਨੂੰ ਬਣਾਇਆ, ਜੋ ਉਸ ਦਾ ਪੁਰਾਣਾ ਮਿੱਤਰ ਸੀ। ਚੇਤ ਸਿੰਘ ਦੇ ਸਲਾਹਕਾਰ ਹੋਣ ਨਾਲ ਡੋਗਰਿਆਂ ਦੀ ਤਾਕਤ ਘਟ ਗਈ। ਇੱਥੋਂ ਤਕ ਉਨ੍ਹਾਂ ਤੇ ਕਈ ਪਾਬੰਦੀਆਂ ਲਾ ਦਿੱਤੀਆਂ। ਪਰ ਫਿਰ ਡੋਗਰਿਆਂ ਨੇ ਐਸੀ ਚਾਲ ਖੇਡੀ ਕਿ ਮਹਾਰਾਜਾ ਖੜਕ ਸਿੰਘ ਦਾ ਪਰਿਵਾਰ ਪਤਨੀ ਚੰਦ ਕੌਰ ਤੇ ਪੁਤਰ ਨੌਨਿਹਾਲ ਸਿੰਘ ਤੇ ਰਾਜ ਖਾਲਸਾ ਦੇ ਵੱਡੇ ਜਰਨੈਲ ਖੜਕ ਸਿੰਘ ਜੀ ਦੇ ਵਿਰੁੱਧ ਕਰ ਦਿੱਤੇ। 8 ਅਕਤੂਬਰ 1839 ਸਰਦਾਰ ਚੇਤ ਸਿੰਘ ਬਾਜਵਾ ਨੂੰ ਕਤਲ ਕਰ ਦਿੱਤਾ। ਮਹਾਰਾਜਾ ਖੜਕ ਸਿੰਘ ਨੂੰ ਗੱਦੀ ਤੋਂ ਲਾਹ ਕੇ ਕੈਦ ਕਰ ਲਿਆ। ਉਸ ਦੀਆਂ ਅੱਖਾ ਸਾਹਮਣੇ ਚੇਤ ਸਿੰਘ ਬਾਜਵਾ ਦਾ ਕਤਲ ਖ਼ਾਲਸਾ ਰਾਜ ਦੇ ਆਪਸੀ ਝਗੜਿਆਂ ਦਾ ਪਹਿਲਾ ਕਤਲ ਸੀ।
ਖੜਕ ਸਿੰਘ ਮਹਾਰਾਜ ਨੇ ਢਾਹ ਮਾਰੀ,
ਮੋਇਆ ਮੁੱਢ ਕਦੀਮ ਦਾ ਯਾਰ ਮੀਆਂ ।
ਇਥੋਂ ਖਾਨ ਜੰਗੀ ਦੀ ਸ਼ੁਰੂਆਤ ਹੋਈ। ਇਕ ਇਕ ਕਰਕੇ ਮਹਾਰਾਜੇ ਦਾ ਸਾਰਾ ਪਰਿਵਾਰ ਕਤਲ ਹੋਇਆ ਤੇ ਅਖੀਰ ਪੰਜਾਬ ਦਾ ਚੜਦਾ ਸੂਰਜ ਅੰਗਰੇਜ਼ਾਂ ਦੇ ਰਾਜ ਚ ਅਸਤ ਹੋਇਆ।
ਸ਼ਾਹ ਮੁਹੰਮਦਾ ਧੁਰੋਂ ਤਲਵਾਰ ਵੱਗੀ,
ਸਭੇ ਕਤਲ ਹੋਂਦੇ ਵਾਰੋ ਵਾਰ ਮੀਆਂ ।
ਮਹਾਰਾਜਾ ਖੜਕ ਸਿੰਘ ਨੂੰ ਕੈਦ ਕਰਕੇ ਖਾਣੇ ਚ ਥੋੜ੍ਹੀ ਥੋੜ੍ਹੀ ਜ਼ਹਿਰ ਦੇਣੀ ਸ਼ੁਰੂ ਕੀਤੀ ਪਹਿਲਾਂ ਬੀਮਾਰ ਹੋਏ ਫਿਰ ਇੱਕ ਸਾਲ ਬਾਦ ਅਕਾਲ ਚਲਾਣਾ ਕਰ ਗਏ।
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਉਹ ਪਵਿੱਤਰ ਅਸਥਾਨ ਹੈ, ਜਿਥੇ ਬਾਬਾ ਬੁੱਢਾ ਸਾਹਿਬ ਜੀ ਨੇ ਮਾਤਾ ਗੰਗਾ ਜੀ ਨੂੰ ਪੁੱਤਰ ਦਾ ਵਰ ਦਿੱਤਾ। ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਅੰਮ੍ਰਿਤਸਰ ਤੋਂ ਕੋਈ 20-25 ਕਿਲੋਮੀਟਰ ਦੂਰ ਖੇਮਕਰਨ ਰੋਡ ਨਜਦੀਕ ਕਸਬਾ ਝਬਾਲ ਨੇੜੇ ਸੁਸ਼ੋਭਿਤ ਹੈ। ਗੁਰਦੁਆਰਾ ਬੀੜ ਸਾਹਿਬ ਦਾ ਸਬੰਧ ਬ੍ਰਹਮਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਹੈ।
ਬਾਬਾ ਬੁੱਢਾ ਜੀ ਨੂੰ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਸੇਵਾ ਅਤੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਪੰਜ ਗੁਰੂ ਸਾਹਿਬਾਨ ਜੀ ਨੂੰ ਗੱਦੀ ਤਿਲਕ ਬਖਸ਼ਿਸ਼ ਕੀਤਾ। ਜਦੋਂ ਸ੍ਰੀ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਵਿਚ ਰਹਿੰਦੇ ਸਨ ਤਾਂ ਉਨ੍ਹਾਂ ਦੇ ਪਰਮ ਸੇਵਕ ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਦੀ ਸੇਵਾ ਅਤੇ ਨਾਮ ਸਿਮਰਨ ਵਿਚ ਲੱਗੇ ਰਹਿੰਦੇ ਸਨ। ਅਕਬਰ ਬਾਦਸ਼ਾਹ ਵੀ ਗੁਰੂ ਜੀ ਦਾ ਸ਼ਰਧਾਲੂ ਸੀ। ਇਕ ਦਿਨ ਅਕਬਰ ਬਾਦਸ਼ਾਹ ਗੁਰੂ ਜੀ ਦੇ ਦਰਸ਼ਨ ਕਰਨ ਲਈ ਗੋਇੰਦਵਾਲ ਸਾਹਿਬ ਆਇਆ ਅਤੇ ਪਹਿਲਾਂ ਉਸ ਨੇ ਪੰਗਤ ਵਿਚ ਬੈਠ ਕੇ ਪ੍ਰਸ਼ਾਦਾ ਛਕਿਆ ਤੇ ਬਾਅਦ ਵਿਚ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ ।
ਗੁਰੂ ਜੀ ਦਾ ਹੁਕਮ ਸੀ ਕਿ ਪਹਿਲਾਂ ਪੰਗਤ ਪਾਛੇ ਸੰਗਤ’। ਅਕਬਰ ਬਾਦਸ਼ਾਹ ਨੇ ਸ੍ਰੀ ਗੁਰੂ ਅਮਰਦਾਸ ਜੀ ਨਾਲ ਵਚਨ ਬਿਲਾਸ ਕੀਤੇ ਅਤੇ ਉਨ੍ਹਾਂ ਦੀ ਸੇਵਾ ਭਾਵਨਾ ਤੇ ਸਹਿਣਸ਼ੀਲਤਾ ਵੇਖ ਕੇ ਬਹੁਤ ਪ੍ਰਭਾਵਿਤ ਹੋਇਆ। ਉਨ੍ਹਾਂ ਦੇ ਮਨ ਵਿਚ ਆਇਆ ਕਿ ਗੁਰੂ ਘਰ ਨੂੰ ਕੁਝ ਜ਼ਮੀਨ ਦਾਨ ਵਿਚ ਦਿੱਤੀ ਜਾਵੇ। ਬਾਦਸ਼ਾਹ ਨੇ ਪ੍ਰਸੰਨ ਹੋ ਕੇ ਆਪਣੀ ਜਗੀਰ ਵਿਚੋਂ ਕੁਝ ਜ਼ਮੀਨ ਝਬਾਲ ਅਤੇ ਠੱਠੇ ਪਿੰਡ ਵਿੱਚੋਂ ਦਾਨ ਕਰ ਦਿੱਤੀ। ਇਸ ਜ਼ਮੀਨ ਵਿਚ ਛੋਟਾ ਜਿਹਾ ਜੰਗਲ ਸੀ, ਜਿਸਨੂੰ ਬੀੜ ਵੀ ਕਿਹਾ ਜਾਂਦਾ ਸੀ। ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਤੋਂ ਬਾਬਾ ਬੁਢਾ ਸਾਹਿਬ ਜੀ ਨੂੰ ਜ਼ਮੀਨ ਦੀ ਸਾਂਭ ਸੰਭਾਲ ਵਾਸਤੇ ਪਿੰਡ ਠੱਠੇ ਭੇਜਿਆ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਖੇਤੀਬਾੜੀ ਬਹੁਤ ਚੰਗੀ ਤਰ੍ਹਾਂ ਜਾਣਦੇ ਸਨ। ਬਾਬਾ ਬੁੱਢਾ ਸਾਹਿਬ ਜੀ ਗੁਰੂ ਜੀ ਦਾ ਹੁਕਮ ਮੰਨ ਕੇ ਪਿੰਡ ਠੱਠੇ ਆ ਗਏ ਤੇ ਇੱਥੇ ਆ ਕੇ ਉਨ੍ਹਾਂ ਨੇ ਖੇਤੀ ਕੀਤੀ। ਨਾਲ ਹੀ ਜੰਗਲ ( ਬੀੜ ) ਦੀ ਸਾਂਭ-ਸੰਭਾਲ ਕੀਤੀ। ਬਾਬਾ ਬੁੱਢਾ ਸਾਹਿਬ ਜੀ ਨੇ ਮੱਝਾਂ, ਗਾਵਾਂ ਰੱਖੀਆ ਅਤੇ ਨਾਲ ਹੀ ਬੱਚਿਆਂ ਨੂੰ ਗੁਰਬਾਣੀ ਦੀ ਸਿੱਖਿਆ ਤੇ ਸ਼ਸਤਰ ਵਿਦਿਆ ਵੀ ਦਿੰਦੇ ਸਨ । ਇਸ ਤਰ੍ਹਾਂ ਇਸ ਅਸਥਾਨ ਦਾ ਨਾਮ ਬੀੜ ਬਾਬਾ ਬੁੱਡਾ ਸਾਹਿਬ ਜੀ ਪੈ ਗਿਆ ।
ਇਕ ਵਾਰ ਮਾਤਾ ਗੰਗਾ ਜੀ ਗੁਰੂ ਘਰ ਦੇ ਬਹੁਤ ਹੀ ਕੀਮਤੀ ਦੁਸ਼ਾਲੇ ਸੁਕਾ ਰਹੇ ਸਨ। ਦੁਸ਼ਾਲੇ ਵੇਖ ਕੇ ਪ੍ਰਿਥੀ ਚੰਦ ਦੀ ਘਰਵਾਲੀ ਕਰਮੋ, ਜੋ ਕਿ ਮਾਤਾ ਗੰਗਾ ਜੀ ਦੀ ਜੇਠਾਣੀ ਲਗਦੀ ਸੀ। ਆਪਣੇ ਪਤੀ ਪ੍ਰਿਥੀ ਚੰਦ ਨੂੰ ਕਹਿਣ ਲੱਗੀ ਕਿ ਮੈਨੂੰ ਵੀ ਵਧੀਆ ਦੁਸ਼ਾਲੇ ਲਿਆ ਕੇ ਦਿਓ, ਮੈਂ ਵੀ ਸੰਭਾਲ ਕੇ ਰੱਖਣੇ ਹਨ ਤਾਂ ਅੱਗੋਂ ਪਿਥੀ ਚੰਦ ਕਹਿਣ ਲੱਗਾ ਕਿ ਇਹ ਦੁਸ਼ਾਲੇ ਆਪਣੇ ਪੁੱਤਰ ਮਿਹਰਬਾਨ ਦੇ ਕੰਮ ਆਉਣੇ ਹਨ, ਕਿਉਂਕਿ ਮਾਤਾ ਗੰਗਾ ਜੀ ਦੇ ਘਰ ਕਿਹੜਾ ਕੋਈ ਪੁੱਤਰ ਹੈ। ਇਹ ਗੱਲ ਮਾਤਾ ਗੰਗਾ ਜੀ ਦੇ ਕੰਨੀਂ ਪੈ ਗਈ ਤੇ ਮਾਤਾ ਜੀ ਬਹੁਤ ਉਦਾਸ ਰਹਿਣ ਲਗ ਪਏ। ਮਾਤਾ ਗੰਗਾ ਜੀ ਦੀ ਉਦਾਸੀ ਵੇਖ ਕੇ ਗੁਰੂ ਅਰਜਨ ਦੇਵ ਜੀ ਨੇ ਮਾਤਾ ਗੰਗਾ ਜੀ ਨੂੰ ਉਨ੍ਹਾਂ ਦੀ ਉਦਾਸੀ ਦਾ ਕਾਰਨ ਪੁੱਛਿਆ ਤਾਂ ਮਾਤਾ ਗੰਗਾ ਜੀ ਨੇ ਸਾਰੀ ਗੱਲ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦੱਸੀ। ਸ੍ਰੀ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਨੂੰ ਕਹਿਣ ਲੱਗੇ ਕਿ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਬੀੜ ਸਾਹਿਬ ਵਿੱਚ ਰਹਿੰਦੇ ਹਨ। ਤੁਸੀਂ ਆਪ ਆਟਾ ਪੀਸ ਕੇ ਮਿੱਸੇ ਪ੍ਰਸ਼ਾਦੇ ,ਅਚਾਰ, ਪਿਆਜ ਤੇ ਲੱਸੀ ਦਾ ਮਟਕਾ ਲੈ ਕੇ ਨੰਗੇ ਪੈਰੀਂ ਜਾ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਸ਼ਾਦਾ ਛਕਾਓ ਅਤੇ ਉਨ੍ਹਾਂ ਅੱਗੇ ਅਰਦਾਸ ਕਰੋ ਕਿ ਬਾਬਾ ਜੀ ਸਾਨੂੰ ਪੁੱਤਰ ਦੀ ਦਾਤ ਬਖਸ਼ੋ ।
ਮਾਤਾ ਗੰਗਾ ਜੀ ਨੇ ਨੰਗੇ ਪੈਰੀਂ ਜਾ ਬੀੜ ਸਾਹਿਬ ਵਿਖੇ ਜਾ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਸ਼ਾਦਾ ਛਕਾਇਆ ਅਤੇ ਉਨ੍ਹਾਂ ਅੱਗੇ ਪੁੱਤਰ ਦੀ ਦਾਤ ਮੰਗੀ । ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਦੀ ਸੇਵਾ ਭਾਵਨਾ ਤੋਂ ਪ੍ਰਸੰਨ ਹੋ ਕੇ ਕਿਹਾ ਕਿ ਆਪ ਜੀ ਦੇ ਘਰ ਵਿਚ ਬਹੁਤ ਵੱਡਾ ਯੋਧਾ ਪੁੱਤਰ ਪੈਦਾ ਹੋਵੇਗਾ। ਬਾਬਾ ਬੁੱਢਾ ਜੀ ਦੇ ਵਰ ਦੇ ਨਾਲ ਮਾਤਾ ਗੰਗਾ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਨਮ ਲਿਆ।
ਬਾਬਾ ਬੁੱਢਾ ਜੀ ਸਿੱਖ ਪੰਥ ਦੀ ਮਹਾਨ ਸਤਿਕਾਰਯੋਗ ਸ਼ਖ਼ਸੀਅਤ ਸਨ। ਸ੍ਰੀ ਗੁਰੂ ਰਾਮਦਾਸ ਜੀ ਨੇ ਜਦੋਂ ਸ੍ਰੀ ਦਰਬਾਰ ਸਾਹਿਬ ਦੀ ਸਥਾਪਨਾ ਕੀਤੀ ਤਾਂ ਆਪ ਜੀ ਇੱਕ ਬੇਰੀ ਦੇ ਰੁੱਖ ਹੇਠ ਬੈਠ ਕੇ ਸੰਗਤਾਂ ਨੂੰ ਸੇਵਾ ਲਈ ਪ੍ਰੇਰਿਤ ਕਰਦੇ ਸਨ। ਸ੍ਰੀ ਦਰਬਾਰ ਸਾਹਿਬ ਦੇ ਪਹਿਲੇ ਮੁੱਖ ਗ੍ਰੰਥੀ ਹੋਣ ਦਾ ਆਪ ਜੀ ਨੂੰ ਸੁਭਾਗ ਪ੍ਰਾਪਤ ਹੋਇਆ ਹੈ। ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕੀਤਾ ਗਿਆ ਸੀ ਤਾਂ ਬਾਬਾ ਬੁੱਢਾ ਜੀ ਅੰਮ੍ਰਿਤਸਰ ਤੋਂ ਸੰਗਤਾਂ ਨੂੰ ਨਾਲ ਲੈ ਕੇ ਗਵਾਲੀਅਰ ਜਾਂਦੇ ਰਹੇ। ਬਾਬਾ ਬੁੱਢਾ ਜੀ ਦੀ ਸਖਸ਼ੀਅਤ ਤੋਂ ਸਿੱਖ ਸੰਗਤਾਂ ਬਹੁਤ ਪ੍ਰਭਾਵਿਤ ਸਨ। ਅੱਜ ਵੀ ਸੰਗਤਾਂ ਬੀੜ ਸਾਹਿਬ ਵਿਖੇ ਬੜੀ ਸ਼ਰਧਾ ਨਾਲ ਮਿੱਸੇ ਪ੍ਰਸ਼ਾਦੇ ਪਿਆਜ ਚੜਾਉਂਦੀਆਂ ਹਨ। ਮਾਝੇ ਦੇ ਸਭ ਤੋਂ ਪ੍ਰਸਿੱਧ ਇਸ ਮੇਲੇ ਚ ਮਾਲਵੇ ਦੀ ਸੰਗਤ ਵੀ ਇਕ ਦਿਨ ਪਹਿਲਾਂ ਹੁੰਮ-ਹੁਮਾ ਕੇ ਆਉਂਦੀ ਹੈ। ਇਸ ਅਸਥਾਨ ਤੇ ਹਰ ਸਾਲ ਦੀ ਤਰ੍ਹਾਂ 6 ਅਤੇ 7 ਅਕਤੂਬਰ ਨੂੰ ਬਹੁਤ ਭਾਰੀ ਜੋੜ ਮੇਲਾ ਲੱਗਦਾ ਹੈ। ਇਸ ਅਸਥਾਨ ਦੀ ਸੇਵਾ ਸੰਭਾਲ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸੰਭਾਲੀ ਹੋਈ ਹੈ ।