ਗਿਆਨੀ ਸੰਤ ਸਿੰਘ ਜੀ ਮਸਕੀਨ”*
*ਪੰਛੀਆਂ ਦੇ ਬੱਚੇ ਜੰਮਦਿਆਂ ਹੀ ਚਹਿ-ਚਹਾਉਂਦੇ ਨੇ, ਅੰਡਿਆਂ ਚੋ ਜਿਉਂ ਹੀ ਨਿਕਲਦੇ ਨੇ ਗੀਤ ਗਾਉਦਿਆਂ ਹੀ ਸੰਸਾਰ ਵਿਚ ਆਉਂਦੇ ਨੇ। ਪਸ਼ੂਆਂ ਦੇ ਬੱਚੇ ਸੰਸਾਰ ਵਿਚ ਆਉਂਦੇ ਨੇ ਖਾਮੋਸ਼ੀ ਨਾਲ।*
*ਇਕੋ ਮਨੁੱਖ ਦਾ ਹੀ ਬੱਚਾ ਹੈ, ਜੋ ਜੱਗ ਤੇ ਰੋਂਦਿਆਂ ਹੋਇਆ ਆਉਂਦਾ ਹੈ, ਇਸ ਸੰਬੰਧ ਵਿਚ ਪ੍ਰਾਕ੍ਰਿਤਕ ਢੰਗ ਨਾਲ ਤੇ ਅਧਿਆਤਮਿਕ ਢੰਗ ਨਾਲ ਆਪੋ-ਆਪਣੀ ਖੋਜ਼ ਹੋਈ ਹੈ। ਭਗਤਾਂ ਨੇ ਇਹਦੇ ਸੰਬੰਧ ਵਿਚ ਬਹੁਤ ਮੁਤਾਲਿਆ ਕੀਤਾ ਹੈ।*
*ਇਕ ਦਫ਼ਾ ਵੈਦ ਤੇ ਹਕੀਮ ਗੁਰੂ-ਘਰ ਦੇ ਦਾਰਸ਼ਨਿਕ, ਭਾਈ ਸਾਹਿਬ ਭਾਈ ਗੁਰਦਾਸ ਜੀ ਪਾਸ ਇਕੱਠੇ ਹੋਏ, ਕਹਿਣ ਲੱਗੇ – “ਅਸੀਂ ਹੈਰਾਨ ਹਾਂ ਕਿ ਜੰਮਦੇ ਹੋਏ ਬੱਚੇ ਨੂੰ ਕੋਈ ਦੁਖ ਨਹੀਂ, ਕੋਈ ਸਰੀਰਕ ਰੋਗ ਵੀ ਨਹੀਂ, ਕੋਈ ਭੁੱਖ ਨਹੀਂ -*
*ਤਾਂ ਫਿਰ ਇਹਦੇ ਰੋਣ ਦਾ ਕਾਰਣ ਕੀ ਹੈ ?*
*ਤੋ ਭਾਈ ਸਾਹਿਬ ਦੱਸਦੇ ਨੇ -*
*ਰੋਵੈ ਰਤਨੁ ਗਵਾਇ ਕੈ,ਮਾਇਆ ਮੋਹੁ ਅਨੇਰੁ ਗੁਬਾਰਾ।*
*ਓਹੁ ਰੋਵੈ ਦੁਖੁ ਆਪਣਾ, ਹਸਿ ਹਸਿ ਗਾਵੈ ਸਭ ਪਰਵਾਰਾ।*
*ਇਹ ਇਕ ਰਤਨ ਗਵਾ ਚੁੱਕਿਆ ਹੈ, ਜਿਸ ਕਾਰਨ ਇਹ ਰੋ ਰਿਹਾ ਹੈ। ਇਹਦੇ ਕੋਲ ਇਕ ਰਤਨ ਸੀ ਕੀ ?*
*ਮਨ ਦੀ ਇਕਾਗਰਤਾ, ਮਨ ਦਾ ਟਿਕਾਉ, ਟਿਕੀ ਹੋਈ ਸੁਰਤ। ਜਨਮ ਹੋਇਆ ਅਤੇ ਜੰਮਦਿਆਂ ਸਾਰ ਲਿਵ ਟੁੱਟ ਗਈ, ਮਨ ਖਿੰਡ ਗਿਆ। ਸਰੀਰ ਨੇ ਕੁਝ ਸਪਰਸ਼ ਕੀਤਾ, ਅੱਖਾਂ ਨੇ ਕੁਝ ਵੇਖਿਆ, ਕੰਨਾਂ ਵਿਚ ਕੁਝ ਆਵਾਜਾਂ ਦੀਆਂ ਧੁਨੀਆਂ ਪਈਆਂ, ਕੁਝ ਸੰਸਾਰ ਦੀਆਂ ਲਹਿਰਾਂ ਟਕਰਾਈਆਂ ਔਰ ਇਹ ਧਾਈਆਂ ਮਾਰ ਕੇ ਰੋ ਉੱਠਿਆ, ਕਿਉਕਿ ਇਕਾਗਰਤਾ ਦਾ ਸੁਖ ਇਹ ਮਾਣ ਚੁੱਕਿਆ ਸੀ।*
*ਜੰਮਦਿਆਂ ਸਾਰ ਉਹ ਆਪਣਾ ਦੁਖ ਰੋ ਰਿਹਾ ਹੈ, ਪਰਿਵਾਰ ਵਿਚ ਵਧਾਈਆਂ ਚਲਦੀਆਂ…
ਨੇ, ਲੱਡੂ ਵੰਡੇ ਜਾ ਰਹੇ ਨੇ। ਬੱਚੇ ਦਾ ਜਨਮ ਜੋ ਹੋਇਐ, ਪਰ ਭਾਈ ਸਾਹਿਬ ਕਹਿੰਦੇ ਨੇ ਉਸ ਰੋਂਦੇ ਬੱਚੇ ਨੂੰ ਤਾਂ ਪੁੱਛੋ -*
*- ਉਹਦੇ ਦੁਖ ਦਾ ਮੂਲ ਕਾਰਨ ਕੀ ਹੈ ?*
*ਲਿਵ ਟੁੱਟ ਗਈ ਹੈ, ਧਿਆਨ ਭੰਗ ਹੋ ਗਿਆ, ਇਕਾਗਰਤਾ ਨਸ਼ਟ ਹੋ ਚੁੱਕੀ ਹੈ। ਸਹਿਜੇ ਸਹਿਜੇ ਹੋਰ ਰੋਣੇ ਪੈਦਾ ਹੋ ਜਾਂਦੇ ਨੇ।*
*ਪਹਿਲੈ ਪਿਆਰ ਲਗਾ ਥਣ ਦੁੱਧ,*.
*ਦੂਜੈ ਮਾਇ ਬਾਪ ਕੀ ਸੁਧਿ।*
*ਸਭ ਤੋਂ ਪਹਿਲੇ ਰੋਇਆ ਧਿਆਨ ਭੰਗ ਹੋ ਗਿਆ ਸੀ, ਪਰ ਹੁਣ ਰੋਂਦਾ ਹੈ ਦੁੱਧ ਵਾਸਤੇ। ਫਿਰ ਰੋਇਆ ਮਾਂ-ਬਾਪ ਵਾਸਤੇ, ਖਿਡੌਣਿਆਂ ਵਾਸਤੇ, ਤਾਲੀਮ ਵਾਸਤੇ।*
*ਹੋਰ ਵੱਡਾ ਹੋਇਆ ਰੋਇਆ ਕੰਮ ਧੰਦਿਆਂ ਵਾਸਤੇ, ਵਿਆਹ ਵਾਸਤੇ ਰੋਇਆ, ਫਿਰ ਬੱਚੇ ਹੋਏ ਨੇ, ਬੱਚਿਆਂ ਦੇ ਰੋਣੇ ਵਧ ਗਏ। ਇਤਨੇ ਰੋਣੇ ਧੋਣੇ ਇਕੱਠੇ ਹੋ ਗਏ ਕਿ ਸਭ ਤੋਂ ਪਹਿਲਾਂ ਇਹ ਜਿਹੜਾ ਰੋਇਆ ਸੀ, ਉਹ ਰੋਣਾ ਦੱਬ ਕੇ ਰਹਿ ਗਿਆ।*
*ਮਨੁੱਖ ਇਸ ਵਾਸਤੇ ਹੀ ਸਤਿਸੰਗ ਵਿਚ ਆਉਂਦੈ, ਕਿ ਸੰਸਾਰ ਦੇ ਇਹ ਸਾਰੇ ਰੋਣੇ ਇਕ ਪਾਸੇ ਕਰ ਕੇ ਉਸ ਰੋਣੇ ਨੂੰ ਨਵੇਂ ਸਿਰਿਉਂ ਸੁਰਜੀਤ ਕਰੀਏ, ਜੋ ਜ਼ਿੰਦਗੀ ਵਿਚ ਜਨਮ ਲੈਂਦਿਆਂ ਪਹਿਲੀ ਦਫ਼ਾ ਰੋਏ ਸੀ।*
*ਸਚਮੁੱਚ ਉਹੋ ਰੋਣਾ ਬੜਾ ਅਜ਼ੀਮ ਹੈ, ਬੜਾ ਮਹਾਨ ਹੈ, ਕਦੀ-ਕਦਾਈਂ ਹੀ ਕਿਸੇ ਦੀ ਝੋਲੀ ਵਿਚ ਪੈਂਦਾ ਹੈ -*
*ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ,*
*ਮੈ ਨੀਰੁ ਵਹੈ ਵਹਿ ਚਲੈ ਜੀਉ।*
ਬਾਬਾ ਨਾਨਕ
ਔਰਤ ਨੂੰ ਆਰਕਸ਼ਣ ਮਿਲਿਆ
ਸਭ ਪਾਸੇ ਖੁਸ਼ੀਆਂ ਵੰਡੀਆਂ ਜਾ ਰਹੀਆਂ ਨੇ
ਬਾਬਾ ਤੂੰ ਆਰਕਸ਼ਣ ਤਾਂ ਕੀ
ਔਰਤ ਨੂੰ ਅਸਮਾਨ ਤੇ ਬਿਠਾ ਦਿੱਤਾ
ਇਹ ਆਖ ਕੇ
ਸੋ ਕਿਉ ਮੰਦਾ ਆਖੀਐ
ਜਿਤੁ ਜੰਮਿਹ ਰਾਜਾਨ
ਬਾਬਾ ਇਹ ਗੱਲ ਗਵਾਰਾ ਨਹੀਂ ਹੋਵੇਗੀ
ਪੁੱਛਿਆ ਜਾਵੇ
ਆਰਕਸ਼ਣ ਕਿਨੂੰ ਮਿਲਣਾ ਚਾਹੀਦਾ ਹੈ?
ਅੰਗ : 676
ਧਨਾਸਰੀ ਮਹਲਾ ੫॥
ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥ ਆਨ ਸਗਲ ਬਿਧਿ ਕਾਂਮਿ ਨ ਆਵੈ ਹਰਿ ਹਰਿ ਨਾਮੁ ਧਿਆਇਆ ॥੧॥ ਤਾ ਤੇ ਮੋਹਿ ਧਾਰੀ ਓਟ ਗੋਪਾਲ ॥ ਸਰਨਿ ਪਰਿਓ ਪੂਰਨ ਪਰਮੇਸੁਰ ਬਿਨਸੇ ਸਗਲ ਜੰਜਾਲ ॥ ਰਹਾਉ ॥ ਸੁਰਗ ਮਿਰਤ ਪਇਆਲ ਭੂ ਮੰਡਲ ਸਗਲ ਬਿਆਪੇ ਮਾਇ ॥ ਜੀਅ ਉਧਾਰਨ ਸਭ ਕੁਲ ਤਾਰਨ ਹਰਿ ਹਰਿ ਨਾਮੁ ਧਿਆਇ ॥੨॥ ਨਾਨਕ ਨਾਮੁ ਨਿਰੰਜਨੁ ਗਾਈਐ ਪਾਈਐ ਸਰਬ ਨਿਧਾਨਾ ॥ ਕਰਿ ਕਿਰਪਾ ਜਿਸੁ ਦੇਇ ਸੁਆਮੀ ਬਿਰਲੇ ਕਾਹੂ ਜਾਨਾ ॥੩॥੩॥੨੧॥
ਅਰਥ: ਧਨਾਸਰੀ ਮਹਲਾ ੫॥
ਹੇ ਭਾਈ! ਭਾਲ ਕਰਦਿਆਂ ਕਰਦਿਆਂ ਜਦੋਂ ਮੈਂ ਗੁਰੂ ਮਹਾ ਪੁਰਖ ਨੂੰ ਮਿਲਿਆ, ਤਾਂ ਪੂਰੇ ਗੁਰੂ ਨੇ (ਮੈਨੂੰ) ਇਹ ਸਮਝ ਬਖ਼ਸ਼ੀ ਕਿ (ਮਾਇਆ ਦੇ ਮੋਹ ਤੋਂ ਬਚਣ ਲਈ) ਹੋਰ ਸਾਰੀਆਂ ਜੁਗਤੀਆਂ ਵਿਚੋਂ ਕੋਈ ਇੱਕ ਜੁਗਤਿ ਭੀ ਕੰਮ ਨਹੀਂ ਆਉਂਦੀ । ਪਰਮਾਤਮਾ ਦਾ ਨਾਮ ਸਿਮਰਿਆ ਹੋਇਆ ਹੀ ਕੰਮ ਆਉਂਦਾ ਹੈ ।੧। ਇਸ ਵਾਸਤੇ, ਹੇ ਭਾਈ! ਮੈਂ ਪਰਮਾਤਮਾ ਦਾ ਆਸਰਾ ਲੈ ਲਿਆ । (ਜਦੋਂ ਮੈਂ) ਸਰਬ-ਵਿਆਪਕ ਪਰਮਾਤਮਾ ਦੀ ਸਰਨ ਪਿਆ, ਤਾਂ ਮੇਰੇ ਸਾਰੇ (ਮਾਇਆ ਦੇ) ਜੰਜਾਲ ਨਾਸ ਹੋ ਗਏ ।ਰਹਾਉ। ਹੇ ਭਾਈ! ਦੇਵ ਲੋਕ, ਮਾਤ-ਲੋਕ, ਪਾਤਾਲ-ਸਾਰੀ ਹੀ ਸ੍ਰਿਸ਼ਟੀ ਮਾਇਆ (ਦੇ ਮੋਹ) ਵਿਚ ਫਸੀ ਹੋਈ ਹੈ । ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਇਹੀ ਹੈ ਜਿੰਦ ਨੂੰ (ਮਾਇਆ ਦੇ ਮੋਹ ਵਿਚੋਂ) ਬਚਾਣ ਵਾਲਾ, ਇਹੀ ਹੈ ਸਾਰੀਆਂ ਕੁਲਾਂ ਨੂੰ ਤਾਰਨ ਵਾਲਾ ।੨। ਹੇ ਨਾਨਕ! ਮਾਇਆ ਤੋਂ ਨਿਰਲੇਪ ਪਰਮਾਤਮਾ ਦਾ ਨਾਮ ਗਾਣਾ ਚਾਹੀਦਾ ਹੈ, (ਨਾਮ ਦੀ ਬਰਕਤਿ ਨਾਲ) ਸਾਰੇ ਖ਼ਜ਼ਾਨਿਆਂ ਦੀ ਪ੍ਰਾਪਤੀ ਹੋ ਜਾਂਦੀ ਹੈ, ਪਰ (ਇਹ ਭੇਤ) ਕਿਸੇ (ਉਸ) ਵਿਰਲੇ ਮਨੁੱਖ ਨੇ ਸਮਝਿਆ ਹੈ ਜਿਸ ਨੂੰ ਮਾਲਕ-ਪ੍ਰਭੂ ਆਪ ਮੇਹਰ ਕਰ ਕੇ (ਨਾਮ ਦੀ ਦਾਤਿ) ਦੇਂਦਾ ਹੈ ।੩।੩।੨੧।
22 ਸਤੰਬਰ ਨੂੰ ਬਟਾਲਾ ਸ਼ਹਿਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਮਨਾਇਆ ਜਾ ਰਿਹਾ ਹੈ। ਗੁਰਦੁਆਰਾ ਕੰਧ ਸਾਹਿਬ ਅਤੇ ਡੇਰਾ ਸਾਹਿਬ ਵਿੱਚ ਹਫ਼ਤੇ ਭਰ ਪਹਿਲਾਂ ਤੋਂ ਹੀ ਸੰਗਤ ਮੱਥਾ ਟੇਕਣ ਲਈ ਦੂਰੋਂ-ਦੂਰੋਂ ਆਉਂਦੀ ਹੈ। ਗੁਰਦੁਆਰਾ ਸਾਹਿਬ ਨੂੰ ਦੁਲਹਨ ਵਾਂਗ ਸਜਾਇਆ ਜਾਂਦਾ ਹੈ। ਇਸ ਮੇਲੇ ਵਿੱਚ ਹਰ ਤਰ੍ਹਾਂ ਦੇ ਭੰਗੂੜੇ ਅਤੇ ਵੰਨ-ਸਵੰਨੇ ਸਮਾਨ ਨਾਲ ਦੁਕਾਨਾਂ ਸੱਜੀਆ ਹੋਈਆ ਹਨ। ਕਿਸੇ ਵੀ ਕਿਸਮ ਦੀ ਵੰਨਗੀ ਦਾ ਕੋਈ ਹਿਸਾਬ ਹੀ ਨਹੀਂ ਲਗਦਾ।
ਗੁਰੂ ਨਾਨਕ ਦੇਵ ਜੀ 1487 ਈ: ਨੂੰ ਮੂਲ ਚੰਦ ਖੱਤਰੀ ਜੀ ਦੀ ਬੇਟੀ ਬੀਬੀ ਸੁਲੱਖਣੀ ਜੀ ਨੂੰ ਵਿਆਹੁਣ ਆਏ ਸਨ। ਗੁਰਦੁਆਰਾ ਕੰਧ ਸਾਹਿਬ ਵਿਖੇ ਸੰਗਤਾਂ ਦੀ ਆਮਦ ਦਿਨ-ਰਾਤ ਚਲਦੀ ਰਹਿੰਦੀ ਹੈ।ਬਾਬਾ ਜੀ ਦੇ ਵਿਆਹ ਦੀ ਯਾਦ ਵਿੱਚ ਉਹ ਕੰਧ ਸ਼ੀਸ਼ੇ ਵਿੱਚ ਜੜੀ ਹੋਈ ਹੈ ਜੋ ਕਈ ਯਾਦਾਂ ਚੇਤੇ ਕਰਵਾਉਂਦੀ ਹੈ।ਇਸ ਕੱਚੀ ਕੰਧ ਨੂੰ ਬਾਬਾ ਜੀ ਦਾ ਵਰ ਸੀ ਕਿ ਇਹ ਸੱਤਯੁੱਗ ਤੱਕ ਬਰਕਰਾਰ ਰਹੇਗੀ।ਇੱਥੇ ਲੋਕ ਸ਼ਰਧਾ ਨਾਲ ਨਤਮਸਤਕ ਹੁੰਦੇ ਹਨ। ਗੁਰਦੁਆਰਾ ਕੰਧ ਸਾਹਿਬ ਦੇ ਕੋਲ ਹੀ ਗੁਰਦੁਆਰਾ ਡੇਰਾ ਸਾਹਿਬ ਹੈ, ਜਿੱਥੇ ਗੁਰੂ ਜੀ ਦੇ ਫੇਰਿਆਂ ਦੀ ਰਸਮ ਹੋਈ ਸੀ।ਇਥੇ ਹੁਣ ਵੀ ਫੇਰੇ ਪੜ੍ਹੇ ਜਾਂਦੇ ਹਨ ਅਤੇ ਆਤਮਾ ਤੇ ਪਰਮਾਤਮਾ ਦੇ ਡੂੰਘੇ ਭੇਦ ਨੂੰ ਸਮਝਾਇਆ ਜਾਂਦਾ ਹੈ।
ਇਸ ਵਾਰ ਬਾਬਾ ਜੀ ਦਾ ਵਿਆਹ ਅਜੇ ਤੇਰਾਂ ਸਤੰਬਰ ਨੂੰ ਹੈ ,ਪਰ ਰੌਣਕਾਂ ਸ਼ੁਰੂ ਪਹਿਲਾਂ ਹੀ ਹੋ ਜਾਂਦੀਆ ਹਨ।ਮੇਲੇ ਵਿੱਚ ਭੀੜ ਕਾਫੀ ਹੁੰਦੀ ਹੈ ਵਿਆਹ ਪੁਰਬ ਵਾਲੇ ਦਿਨ ਤਾਂ ਤਿਲ ਸੁੱਟਣ ਜਿੰਨੀ ਥਾਂ ਵੀ ਨਹੀਂ ਹੁੰਦੀ। ਆਸੇ ਪਾਸੇ ਦੇ ਇਲਾਕੇ ਵਿੱਚੋਂ ਲੋਕ ਟਰੈਕਟਰ ਟਰਾਲੀਆਂ ਉੱਤੇ ਲੰਗਰ ਲੈ ਕੇ ਆਉਂਦੇ ਹਨ। ਇੰਝ ਮਹਿਸੂਸ ਹੁੰਦਾ ਹੈ ਜਿਵੇਂ ਪੂਰਾ ਜਹਾਨ ਹੀ ਉਮੰਡ ਪਿਆ ਹੋਵੇ।
ਚੀਜਾਂ ਵਸਤਾਂ ਦੀ ਵੰਨਗੀ ਦੀ ਤਾਂ ਅੱਤ ਹੀ ਹੋਈ ਹੁੰਦੀ ਹੈ। ਮੇਲੇ ਵਿੱਚ ਗੁੰਮ ਹੋ ਜਾਣ ਨੂੰ ਦਿਲ ਕਰਦਾ ਹੈ। ਅਸੀਂ ਲੋਕਲ ਹੋਣ ਕਾਰਨ ਅਕਸਰ ਹੀ ਮੇਲੇ ਵਿੱਚ ਜਾਂ ਗੁਰਦੁਆਰੇ ਚਲੇ ਜਾਂਦੇ ਹਾਂ। ਵੱਡੇ-ਵੱਡੇ ਝੂਲਿਆਂ ਉੱਤੇ ਹੂਟੇ ਵੀ ਲੈਦੇ ਹਾਂ। ਕਦੀ-ਕਦੀ ਵੱਡੇ ਝੂਲੇ ਉੱਤੇ ਬੈਠਿਆ ਡਰ ਲੱਗੇ ਤਾਂ ਚੀਕਾਂ ਵੀ ਮਾਰ ਲਈਦੀਆਂ ਹਨ। ਖ਼ੂਬ ਮੇਲਾ ਦੇਖੀਦਾ ਹੈ ਅਤੇ ਸਮਾਨ ਦੀ ਖਰੀਦਦਾਰੀ ਵੀ ਹੁੰਦੀ ਹੈ।
ਆਪਣੇ ਆਪ ਨੂੰ ਭਾਗਾਂ ਵਾਲੇ ਮੰਨਦੇ ਹਾਂ ਕਿ ਇਸ ਸ਼ਹਿਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਚਰਨ ਪਏ ਹਨ।ਉਹ ਚੱਕਰੀ ਬਜ਼ਾਰ ਦੀਆਂ ਗਲੀਆਂ ਭਾਵੇਂ ਭੀੜੀਆਂ ਹਨ, ਪਰ ਲੋਕਾਂ ਦੇ ਦਿਲ ਵੱਡੇ ਹਨ। ਸਭ ਲੋਕ ਮਿਲ ਜੁਲ ਕੇ ਵਿਆਹ ਪੁਰਬ ਨੂੰ ਮਨਾਉਂਦੇ ਹਨ। ਵਿਆਹ ਦੀਆਂ ਤਕਰੀਬਨ ਸਾਰੀਆ ਹੀ ਰਸਮਾਂ ਕੀਤੀਆ ਜਾਂਦੀਆ ਹਨ।
ਮੰਨਿਆ ਜਾਂਦਾ ਹੈ ਕਿ ਜਿਸ ਕਿਸੇ ਦਾ ਵਿਆਹ ਨਾ ਹੋ ਰਿਹਾ ਹੋਵੇ ਉਹ ਵਿਅਕਤੀ ਸਿਹਰਾ ਚੜਾਵੇ ਤਾਂ ਉਸ ਦੇ ਵਿਆਹ ਵਿਚਲੀ ਅੜਚਨ ਦੂਰ ਹੋ ਜਾਂਦੀ ਹੈ।ਗੱਲ ਕੋਈ ਵੀ ਹੋਵੇ ਮੁਰਾਦ ਤਾਂ ਸ਼ਰਧਾ ਕਰਕੇ ਪੂਰੀ ਹੁੰਦੀ ਹੈ।
ਵਿਆਹ ਤੋਂ ਇੱਕ ਦਿਨ ਪਹਿਲਾਂ ਬਰਾਤ ਦੇ ਰੂਪ ਵਿੱਚ ਸੁਲਤਾਨਪੁਰ ਲੋਧੀ ਤੋਂ ਜਥਾ ਨਗਰ ਕੀਰਤਨ ਦੇ ਰੂਪ ਵਿੱਚ ਆਉਂਦਾ ਹੈ। ਉਹਨਾਂ ਦੀ ਬਰਾਤੀਆਂ ਦੇ ਰੂਪ ਵਿੱਚ ਖ਼ੂਬ ਸੇਵਾ ਕੀਤੀ ਹੈ। ਹਰ ਤਰ੍ਹਾਂ ਦੀ ਮਠਿਆਈ ਅਤੇ ਭਾਜੀ ਬਣਾਈ ਜਾਂਦੀ ਹੈ। ਬਾਬਾ ਜੀ ਦੀ ਰੂਹ ਨੂੰ ਮਹਿਸੂਸ ਕੀਤਾ ਜਾਦਾਂ ਹੈ। ਅਗਲੇ ਦਿਨ ਨਗਰ ਕੀਰਤਨ ਵਿੱਚ ਸੁਲਤਾਨਪੁਰ ਤੋਂ ਆਈ ਸੰਗਤ ਸ਼ਾਮਲ ਹੁੰਦੀ ਹੈ।ਇਹ ਨਗਰ ਕੀਰਤਨ ਪੂਰੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਹੁੰਦਾ ਹੋਇਆ ਫਿਰ ਰਾਤ ਨੂੰ ਸੱਤ ਕਰਤਾਰੀਆ ਗੁਰਦੁਆਰੇ ਪਹੁੰਚਦਾ ਹੈ। ਸਾਰੇ ਸ਼ਹਿਰ ਅਤੇ ਇਲਾਕਾ ਨਿਵਾਸੀ ਬਾਬਾ ਜੀ ਦਾ ਵਿਆਹ ਪੁਰਬ ਨੂੰ ਬੜੀ ਸਰਧਾ ਅਤੇ ਧੂੰਮਧਾਮ ਨਾਲ ਮਨਾਉਂਦੇ ਹਨ।
ਬਟਾਲਾ ਸ਼ਹਿਰ ਹੈ ਤਾਂ ਬੜਾ ਇਤਿਹਾਸਕ ਹੈ, ਪਰ ਇਸ ਸ਼ਹਿਰ ਨੂੰ ਚੰਗਾ ਰਹਿਨੁਮਾ ਨਾ ਮਿਲਣ ਕਾਰਨ ਇਸ ਦਾ ਵਿਕਾਸ ਉਨਾ ਨਹੀਂ ਹੋਇਆ ਜਿੰਨਾਂ ਹੋਰਨਾ ਇਤਿਹਾਸਕ ਸ਼ਹਿਰਾਂ ਦਾ ਹੋਇਆ ਹੈ।
ਪਰਵੀਨ ਕੌਰ ਸਿੱਧੂ
21 ਸਤੰਬਰ 1960 ਦਾ ਬਹੁਤ ਦੁੱਖਦਾਈ ਇਤਿਹਾਸ ਸਾਰੇ ਜਰੂਰ ਪੜਿਓ ਅਖੀਰ ਤੱਕ ਜੀ ।
ਕਾਕਾ ਇੰਦਰਜੀਤ ਸਿੰਘ ਕਰਨਾਲ
1966 ਵਿੱਚ ਬੋਲੀ ਦੇ ਅਧਾਰ ‘ਤੇ ਪੰਜਾਬੀ ਸੂਬਾ ਹੋਂਦ ‘ਚ ਆਇਆ ਸੀ। ਅੱਜ ਦੇ ਦਿਨ ਯਾਦ ਕਰਨਾ ਬਣਦਾ ਹੈ ਕਾਕਾ ਇੰਦਰਜੀਤ ਸਿੰਘ ਨੂੰ ਜਿਸਨੂੰ ਤੋਤਲੇ ਬੋਲਾਂ ‘ਚ ‘ਪੰਜਾਬੀ ਸੂਬਾ ਜ਼ਿੰਦਾਬਾਦ’ ਕਹਿਣ ‘ਤੇ ਸਮੇਂ ਦੀ ਹਕੂਮਤ ਦੀ ਪੁਲਿਸ ਨੇ 21 ਸਤੰਬਰ 1960 ਨੂੰ ਤਸ਼ੱਦਦ ਉਪਰੰਤ ਖੂਹ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਸੀ।ਯਾਦ ਰਹੇ ਕਿ ਤਸ਼ੱਦਦ ਦੌਰਾਨ ਕਾਕਾ ਜੀ ਦੀ ਇੱਕ ਬਾਂਹ ਵੀ ਧੜ੍ਹ ਤੋਂ ਵੱਖ ਕਰ ਦਿੱਤੀ ਗਈ ਸੀ।
ਬੋਲੀ ਅਧਾਰਿਤ ਰਾਜ ਦੀ ਸਥਾਪਨਾ ਭਾਰਤੀ ਹਾਕਮ ਅਤੇ ਉਸਦੇ ਲਾਗੂ ਸੰਵਿਧਾਨ ਤਹਿਤ ਹੈ ਪਰ ਪੰਜਾਬ ਨਾਲ ਇਸ ਮਾਮਲੇ ‘ਚ ਵੀ ਧੱਕਾ ਕੀਤਾ ਗਿਆ ਅਤੇ ਧੱਕਾ ਜਾਰੀ ਹੈ। ਅੱਜ ਪੰਜਾਬੀ ਮਾਂ ਬੋਲੀ ਦੇ ਮੁੜ ਮਘੇ ਘੋਲ ਨੂੰ ਜਿਸ ਤਰ੍ਹਾਂ ਕੁਝ ਲੋਕ, ਬਰਾਬਰਤਾ ਦਾ ਹੱਕ ਮੰਗ ਰਹੇ ਹਨ । ਤੇ ਕਈ ਆਪਣੇ ਹੀ ਉਚੀਆਂ ਪੋਸਟਾਂ ਤੇ ਬੈਠੇ ਸਿੱਖਾਂ ਨੂੰ ਅੱਤਵਾਦੀ ਦਾ ਦਰਜਾ ਦਿੰਦੇ ਹਨ । ਜਿੱਥੇ ਉਹ ਕਾਕਾ ਇੰਦਰਜੀਤ ਸਿੰਘ ਵਰਗੀਆਂ ਉਹਨਾਂ ਹਜ਼ਾਰਾਂ ਰੂਹਾਂ ਨਾਲ ਦਗਾ ਕਮਾ ਰਹੇ ਹਨ ਜਿੰਨਾਂ ਬੋਲੀ ਅਧਾਰਿਤ ਸੂਬੇ ਲਈ ਜ਼ਿੰਦਗੀ ਵਾਰੀ। ਉੱਥੇ ਨਾਲ ਹੀ ਉਹ ਬੋਲੀ ਅਧਾਰਿਤ ਸਾਮਰਾਜਵਾਦ ਦਾ ਪੱਖ ਵੀ ਪੂਰ ਰਹੇ ਹਨ ਜੋ ਇਸ ਭਿੰਨਤਾਵਾਂ ਭਰੇ ਮੁਲਕ ਨੂੰ ਇੱਕ ਬੋਲੀ, ਇੱਕ ਧਰਮ, ਇੱਕ ਰਾਸ਼ਟਰ ਦੀ ਫਾਸ਼ੀਵਾਦੀ ਵਿਚਾਰਧਾਰਾ ਦੇ ਨਾਲ ਜੂੜ੍ਹਨ ਲਈ ਪੂਰੀ ਵਾਹ ਲਾ ਰਹੇ ਹਨ।
ਪਤਾ ਨਹੀੰ ਉਹ ਭੋਲ਼ੇ ਹਨ ਅਤੇ ਮੁੱਦੇ ਦੀ ਅਸਲ ਸਮਝ ਨਹੀਂ ਰੱਖਦੇ ਜਾਂ ਉਹ ਬਹੁਤ ਸ਼ਾਤਰ ਹੋ ਕੇ ਅਜੀਬ ਜਿਹੇ ਵਿਰੋਧ ਨਾਲ ਸਟੇਟ ਦਾ ਪੱਖ ਪੂਰ ਰਹੇ ਹਨ।
ਕਾਂਗਰਸ ਸਰਕਾਰ ਦੇ #ਪਰਤਾਪ_ਕੈਰੋਂ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਨਾਲ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਹਰੇ ਲਾਉਣ ਕਰਕੇ ਕਾਕਾ ਇੰਦਰਜੀਤ ਸਿੰਘ ਉਮਰ 10 ਸਾਲ ਨੂੰ ਅੱਜ ਦੇ ਦਿਨ #ਖੂਹ_ਵਿੱਚ_ਸੁੱਟ ਕੇ ਸ਼ਹੀਦ ਕੀਤਾ ਗਿਆ।ਖੂਹ ਵਿੱਚ ਸੁੱਟਣ ਤੋਂ ਪਹਿਲਾਂ ਉਸਨੂੰ ਬੇਰਹਿਮੀ ਨਾਲ਼ ਕੁੱਟਿਆ ਗਿਆ ਅਤੇ #ਇਕ_ਬਾਂਹ_ਵੱਢ ਦਿੱਤੀ ਗਈ ਸੀ।
ਅਖੌਤੀ ਅਜਾਦ ਭਾਰਤ ਵਿੱਚ ਪੰਜਾਬੀ ਸੂਬੇ ਲਈ ਜਾਨ ਵਾਰਨ ਵਾਲਾ ਇਹ #ਪਹਿਲਾ_ਸ਼ਹੀਦ ਹੈ ਜਿਸ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸਸ਼ੋਬਤ ਹੈ।
1960 ਤੱਕ ਪੰਜਾਬ ਸਰਕਾਰ ਅਤੇ ਪੁਲਿਸ, ਪੰਜਾਬੀ ਸੂਬਾ ਮੋਰਚੇ ਦੀ ਕਾਮਯਾਬੀ ਤੋਂ ਬਹੁਤ ਮਚੀ ਪਈ ਸੀ। ਹੁਣ ਤਾਂ ਉਹ ਸਾਰੇ ਸਿੱਖਾਂ ਨੂੰ ਆਪਣਾ ਨਿੱਜੀ ਦੁਸਮਣ ਸਮਝਣ ਲੱਗ ਪਈ ਸੀ। ਏਸੇ ਤਹਿਤ, ਸਰਕਾਰ ਨੇ ਪਬਲਿਕ ਥਾਂਵਾ ‘ਤੇ ‘ਪੰਜਾਬੀ ਸੂਬਾ ਜਿੰਦਾਬਾਦ’ ਦੇ ਨਾਲ-੨ ਸਿੱਖ ਜੈਕਾਰਿਆ ਤੇ ਵੀਂ ਪਾਬੰਦੀ ਲਗਾ ਦਿੱਤੀ ਸੀ। ਦੂਸਰੇ ਪਾਸੇ ਸਿੱਖਾਂ ‘ਚ ਏਨਾ ਉਤਸ਼ਾਹ ਸੀ ਕਿ ਵੱਡੇ ਹੀ ਨਹੀਂ ਬਲਕਿ ਛੋਟੇ-੨ ਬੱਚੇ ਵੀ ਪੰਜਾਬੀ ਸੂਬਾ ਮੋਰਚੇ ਦੇ ਰੰਗ ‘ਚ ਰੰਗੇ ਹੋਏ ਸਨ।
ਆਮ ਗਲੀਆਂ ਬਾਜ਼ਾਰਾਂ ਚ ਸਿੱਖ ਬੱਚੇ ‘ਪੰਜਾਬੀ ਸੂਬਾ ਜਿੰਦਾਬਾਦ’ ਦੇ ਨਾਹਰੇ ਲਾਉਦੇ ਨਜ਼ਰ ਆਉਦੇ ਸਨ। 21 ਸਤੰਬਰ 1960 ਦੇ ਦਿਨ, ਕਰਨਾਲ ਚ,( ਕਰਨਾਲ ਉਸ ਸਮੇਂ ਪੰਜਾਬ ਦਾ ਹਿੱਸਾ ਸੀ ) ਕੁੱਝ ਨਿੱਕੇ-੨ ਬੱਚੇ ‘ਪੰਜਾਬੀ ਸੂਬਾ ਜਿੰਦਾਬਾਦ’ ਦੇ ਨਾਹਰੇ ਲਾਉਦੇ ਘੁੰਮ ਰਹੇ ਸਨ। ਇਹਨਾਂ ਚ ਭੁਪਿੰਦਰਾ ਹਾਈ ਸਕੂਲ, ਮੋਗਾ ਦਾ ਪੰਜਵੀਂ ਜਮਾਤ ਦਾ ਬੱਚਾ ਕਾਕਾ ਇੰਦਰਜੀਤ ਸਿੰਘ ਵੀਂ ਸੀ ਜੋ ਕਰਨਾਲ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਹੋਇਆ ਸੀ। ਕਾਕਾ ਇੰਦਰਜੀਤ ਸਿੰਘ ਪੂਰੇ ਜੋਸ਼ ਨਾਲ, ਹੋਰਨਾਂ ਬੱਚਿਆ ਨਾਲ, ‘ਪੰਜਾਬੀ ਸੂਬਾ ਜਿੰਦਾਬਾਦ’, ‘ਵਾਹਿਗੁਰੂੂ ਜੀ ਕਾ ਖ਼ਾਲਸਾ, ਵਾਹਿਗੁਰੂੂ ਜੀ ਕੀ ਫ਼ਤਿਹ’, ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਨਾਹਰੇ ਲਗਾ ਰਿਹਾ ਸੀ ਕਿ ਪੁਲਿਸ ਨੇ ਆ ਕੇ ਇਹਨਾਂ ਨੂੰ ਘੇਰ ਲਿਆ ਤੇ ਨਾਹਰੇ ਬੰਦ ਕਰਨ ਲਈ ਦਬਾਅ ਪਾਉਣ ਲੱਗੇ। ਇਸ ‘ਤੇ ਕਾਕਾ ਇੰਦਰਜੀਤ ਸਿੰਘ ਨੇ ਅੱਗੇ ਆਕੇ ਕਿਹਾ ਕਿ ‘ਅਸੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ, ਅਸੀ ਡਰਨ ਵਾਲਿਆ ਚੋਂ ਨਹੀਂ ਹਾਂ, ਕਿਉਂਕਿ ਵਾਹਿਗੁਰੂ ਹਮੇਸਾ ਸਾਡੇ ਅੰਗ ਸੰਗ ਹੈਂ। ਏਸ ਕਰਾਰੇ ਜੁਆਬ ਤੇ ਪੁਲਿਸ ਵਾਲੇ ਭੜਕ ਉੱਠੇ ਤੇ ਦਰਿੰਦਗੀ ਤੇ ਉਤਰ ਆਏ ਤੇ ਬੱਚੇ ਨੂੰ ਮਾਰਨਾ-ਕੁੱਟਣਾ ਸ਼ੁਰੂ ਕਰ ਦਿੱਤਾ ਤੇ ਤਾਅਨੇ ਮਾਰਦੇ ਹੋਏ ਕਹਿਣ ਲੱਗੇ ਕਿ ਆਪਣੇ ਗੁਰੂ ਨੂੰ ਬੁਲਾ ਕਿ ਉਹ ਤੈਨੂੰ ਬਚਾ ਲਏ ਕਿਉਂਕਿ ਹੁਣ ਤੂੰ ਮਰਨ ਜਾ ਰਿਹਾ।
ਬਹਾਦਰ ਭੁਝੰਗੀ ਸਿੰਘ ਗਰਜਿਆ ਕਿ ‘ਸਿੰਘਾਂ ਦੀ ਕਿਸਮਤ ਚ ਸ਼ਹੀਦ ਹੋਣਾ ਹੀ ਲਿਖਿਆ ਹੈਂ’ ਤੇ ਜੈਕਾਰੇ ਲਗਾਉੁਦੇ ਹੋਏ ਕਹਿਣ ਲੱਗਾ ਕਿ ‘ਜੇਕਰ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦੇ ਛੋਟੀ ਉਮਰੇ ਸ਼ਹੀਦ ਹੋ ਸਕਦੇ ਹਨ ਤਾਂ ਮੈਂ ਵੀਂ ਓਸੇ ਸਰਬੰਸਦਾਨੀ ਦਾ ਸਿੰਘ ਹੋਕੇ ਸ਼ਹੀਦ ਕਿਉਂ ਨਹੀਂ ਹੋ ਸਕਦਾ?’
ਏਸ ਤੋਂ ਬਾਅਦ , ਜੋ ਕਹਿਰ ਇਸ ਬੱਚੇ ਤੇ ਵਾਪਰਿਆ ਉਹ ਦਿਲ ਨੂੰ ਹਿਲਾ ਦੇਣ ਵਾਲਾ ਸਾਕਾ ਸੀ। ਇਸ ਬੱਚੇ ਨੂੰ ਬਹੁਤ ਕੁਟਿਆ ਗਿਆ, ਫੇਰ ਲੱਤਾਂ ਗੋਲੀਆ ਨਾਲ ਭੁੰਨ ਸੁੱਟੀਆ ਤੇ ਫੇਰ ਇਸ ਮਾਸੂਮ ਦੀ ਪਹਿਲਾਂ ਤੋਂ ਹੀ ਜਖ਼ਮੀ ਬਾਂਹ ਨੂੰ ਤਸੀਹੇ ਦੇਕੇ ਵੱਢ ਦਿੱਤੀ, ਬੱਚਾ ਲਗਾਤਾਰ ਜੈਕਾਰੇ ਗਜਾ ਰਿਹਾ ਸੀ। ਪੁਲਿਸ ਵਾਲਿਆ ਦੀ ਦਰਿੰਦਗੀ ਦੀ ਇੱਥੇ ਹੀ ਬਸ ਨਹੀਂ, ਉਹਨਾਂ ਏਸ ਬੱਚੇ ਦੀਆ ਅੱਖਾਂ ਵੀ ਕੱਢ ਸੁੱਟੀਆ ਤੇ ਅੰਤ ਜਖਮੀ ਹਾਲਤ ਵਿੱਚ ਖੂਹ ਵਿੱਚ ਸੁੱਟ ਦਿੱਤਾ ਗਿਆ।
ਸਾਡਾ ਵੀਰ ਭਾਈ ਇੰਦਰਜੀਤ ਸਿੰਘ ਖੂਹ ਵਿੱਚ ਹੀ ਸਹਾਦਤ ਪਾ ਗਿਆ। ਇਸ ਵੀਰ ਦੀ ਉਮਰ ਉਸ ਵੇਲੇ 10 ਕੁ ਸਾਲ ਦੀ ਹੋਵੇਗੀ।
ਏਸ ਭੁਝੰਗੀ ਦੀ ਫੋਟੋ ਦਰਬਾਰ ਸਾਹਿਬ ਦੇ ਅਜਾਇਬ ਘਰ ਲੱਗੀ ਹੋਈ ਹੈਂ। ਅੰਤ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਦ ਵੀਂ ਦਰਬਾਰ ਸਾਹਿਬ ਜਾਓ, ਉੱਥੇ ਦੇ ਅਜਾਇਬ ਘਰ ਜਰੂਰ ਜਾਇਆ ਕਰੋ, ਖਾਸ ਕਰਕੇ ਜਦੋਂ ਬੱਚੇ ਸਾਥ ਹੋਣ,ਤਾਂ ਕਿ ਉਨਾ ਨੂੰ ਵੀ ਪਤਾ ਲੱਗੇ ਕਿ ਸਾਡੇ ਬਜਰੁਗਾ, ਕੌਮ ਲਈ ਕੀ-ਕੀ ਘਾਲਣਾ ਘਾਲੀਆ ਨੇ।
ਜੋਰਾਵਰ ਸਿੰਘ ਤਰਸਿੱਕਾ।
धनासरी महला ५ ॥ जिनि तुम भेजे तिनहि बुलाए सुख सहज सेती घरि आउ ॥ अनद मंगल गुन गाउ सहज धुनि निहचल राजु कमाउ ॥१॥ तुम घरि आवहु मेरे मीत ॥ तुमरे दोखी हरि आपि निवारे अपदा भई बितीत ॥ रहाउ ॥ प्रगट कीने प्रभ करनेहारे नासन भाजन थाके ॥ घरि मंगल वाजहि नित वाजे अपुनै खसमि निवाजे ॥२॥ असथिर रहहु डोलहु मत कबहू गुर कै बचनि अधारि ॥ जै जै कारु सगल भू मंडल मुख ऊजल दरबार ॥३॥ जिन के जीअ तिनै ही फेरे आपे भइआ सहाई ॥ अचरजु कीआ करनैहारै नानकु सचु वडिआई ॥४॥४॥२८॥
अर्थ: (हे मेरी जिंदे!) जिस ने तुझे (संसार में) भेजा है, उसी ने तुझे अपनी तरफ प्रेरणा शुरू की हुई है, तूँ आनंद से आत्मिक अडोलता से हृदय-घर में टिकी रह। हे जिन्दे! आत्मिक अडोलता की रोह में, आनंद खुशी पैदा करने वाले हरी-गुण गाया कर (इस प्रकारकामादिक वैरियों पर) अटल राज कर ॥१॥ मेरे मित्र (मन!) (अब) तूँ हृदय-घर में टिका रह (आ जा)। परमत्मा ने आप ही (कामादिक) तेरे वैरी दूर कर दिए हैं, (कामादिक से पड़ रही मार की) बिपता (अब) ख़त्म हो गई है ॥ रहाउ ॥ (हे मेरी जिन्दे!) सब कुछ कर सकने वाले प्रभू ने उनके अंदर उस ने अपना आप प्रगट कर दिया, उनकी भटकने ख़त्म हो गई। खसम-प्रभू ने उनके ऊपर मेहर की, उनके हृदय-घर में आत्मिक आनंद के (मानों) वाजे सदा के लिए वजने लग पड़ते हैं ॥२॥ (हे जिंदे!) गुरू के उपदेश पर चल के, गुरू के आसरे रह के, तूँ भी (कामादिक वैरियों के टाकरे पर) पक्के पैरों पर खड़ जा, देखी, अब कभी भी ना डोलीं। सारी सिृसटी में शोभा होगी, प्रभू की हजूरी मे तेरा मुँह उजला होगा ॥३॥ जिस प्रभू जी ने जीव पैदा किए हुए हैं, वह आप ही इन्हें (विकारों से) मोड़ता है, वह आप ही मददगार बनता है। हे नानक जी! सब कुछ कर सकने वालेे परमात्मा ने यह अनोखी खेल बना दी है, उस की वडियाई सदा कायम रहने वाली है ॥४॥४॥२८॥
ਅੰਗ : 678
ਧਨਾਸਰੀ ਮਹਲਾ ੫ ॥ ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ ॥ ਅਨਦ ਮੰਗਲ ਗੁਨ ਗਾਉ ਸਹਜ ਧੁਨਿ ਨਿਹਚਲ ਰਾਜੁ ਕਮਾਉ ॥੧॥ ਤੁਮ ਘਰਿ ਆਵਹੁ ਮੇਰੇ ਮੀਤ ॥ ਤੁਮਰੇ ਦੋਖੀ ਹਰਿ ਆਪਿ ਨਿਵਾਰੇ ਅਪਦਾ ਭਈ ਬਿਤੀਤ ॥ ਰਹਾਉ ॥ ਪ੍ਰਗਟ ਕੀਨੇ ਪ੍ਰਭ ਕਰਨੇਹਾਰੇ ਨਾਸਨ ਭਾਜਨ ਥਾਕੇ ॥ ਘਰਿ ਮੰਗਲ ਵਾਜਹਿ ਨਿਤ ਵਾਜੇ ਅਪੁਨੈ ਖਸਮਿ ਨਿਵਾਜੇ ॥੨॥ ਅਸਥਿਰ ਰਹਹੁ ਡੋਲਹੁ ਮਤ ਕਬਹੂ ਗੁਰ ਕੈ ਬਚਨਿ ਅਧਾਰਿ ॥ ਜੈ ਜੈ ਕਾਰੁ ਸਗਲ ਭੂ ਮੰਡਲ ਮੁਖ ੳੂਜਲ ਦਰਬਾਰ ॥੩॥ ਜਿਨ ਕੇ ਜੀਅ ਤਿਨੈ ਹੀ ਫੇਰੇ ਆਪੇ ਭਇਆ ਸਹਾਈ ॥ ਅਚਰਜੁ ਕੀਆ ਕਰਨੈਹਾਰੈ ਨਾਨਕੁ ਸਚੁ ਵਡਿਆਈ ॥੪॥੪॥੨੮॥
ਅਰਥ: (ਹੇ ਮੇਰੀ ਜਿੰਦੇ!) ਜਿਸ ਨੇ ਤੈਨੂੰ (ਸੰਸਾਰ ਵਿਚ) ਭੇਜਿਆ ਹੈ, ਉਸੇ ਨੇ ਤੈਨੂੰ ਆਪਣੇ ਵਲ ਪ੍ਰੇਰਨਾ ਸ਼ੁਰੂ ਕੀਤੀ ਹੋਈ ਹੈ, ਤੂੰ ਆਨੰਦ ਨਾਲ ਆਤਮਕ ਅਡੋਲਤਾ ਨਾਲ ਹਿਰਦੇ-ਘਰ ਵਿਚ ਟਿਕੀ ਰਹੁ। ਹੇ ਜਿੰਦੇ! ਆਤਮਕ ਅਡੋਲਤਾ ਦੀ ਰੌ ਵਿਚ, ਆਨੰਦ ਖ਼ੁਸ਼ੀ ਪੈਦਾ ਕਰਨ ਵਾਲੇ ਹਰਿ-ਗੁਣ ਗਾਇਆ ਕਰ (ਇਸ ਤਰ੍ਹਾਂ ਕਾਮਾਦਿਕ ਵੈਰੀਆਂ ਉਤੇ) ਅਟੱਲ ਰਾਜ ਕਰ ॥੧॥ ਮੇਰੇ ਮਿੱਤਰ (ਮਨ)! (ਹੁਣ) ਤੂੰ ਹਿਰਦੇ-ਘਰ ਵਿਚ ਟਿਕਿਆ ਰਹੁ (ਆ ਜਾ)। ਪਰਮਾਤਮਾ ਨੇ ਆਪ ਹੀ (ਕਾਮਾਦਿਕ) ਤੇਰੇ ਵੈਰੀ ਦੂਰ ਕਰ ਦਿੱਤੇ ਹਨ, (ਕਾਮਾਦਿਕਾਂ ਤੋਂ ਪੈ ਰਹੀ ਮਾਰ ਦੀ) ਬਿਪਤਾ (ਹੁਣ) ਮੁੱਕ ਗਈ ਹੈ ॥ ਰਹਾਉ ॥ (ਹੇ ਮੇਰੀ ਜਿੰਦੇ!) ਸਭ ਕੁਝ ਕਰ ਸਕਣ ਵਾਲੇ ਪ੍ਰਭੂ ਨੇ ਉਹਨਾਂ ਦੇ ਅੰਦਰ ਉਸ ਨੇ ਆਪਣਾ ਆਪ ਪਰਗਟ ਕਰ ਦਿੱਤਾ, ਉਹਨਾਂ ਦੀਆਂ ਭਟਕਣਾਂ ਮੁੱਕ ਗਈਆਂ। ਖਸਮ-ਪ੍ਰਭੂ ਨੇ ਉਨ੍ਹਾਂ ਉਤੇ ਮੇਹਰ ਕੀਤੀ, ਉਹਨਾਂ ਦੇ ਹਿਰਦੇ-ਘਰ ਵਿਚ ਆਤਮਕ ਆਨੰਦ ਦੇ (ਮਾਨੋ) ਵਾਜੇ ਸਦਾ ਵੱਜਣ ਲੱਗ ਪੈਂਦੇ ਹਨ ॥੨॥ (ਹੇ ਜਿੰਦੇ!) ਗੁਰੂ ਦੇ ਉਪਦੇਸ਼ ਉਤੇ ਤੁਰ ਕੇ, ਗੁਰੂ ਦੇ ਆਸਰੇ ਰਹਿ ਕੇ, ਤੂੰ ਭੀ (ਕਾਮਾਦਿਕ ਵੈਰੀਆਂ ਦੇ ਟਾਕਰੇ ਤੇ) ਪੱਕੇ ਪੈਰਾਂ ਤੇ ਖਲੋ ਜਾ, ਵੇਖੀਂ, ਹੁਣ ਕਦੇ ਭੀ ਨਾਹ ਡੋਲੀਂ। ਸਾਰੀ ਸ੍ਰਿਸ਼ਟੀ ਵਿਚ ਸੋਭਾ ਹੋਵੇਗੀ, ਪ੍ਰਭੂ ਦੀ ਹਜ਼ੂਰੀ ਵਿਚ ਤੇਰਾ ਮੂੰਹ ਉਜਲਾ ਹੋਵੇਗਾ ॥੩॥ ਜਿਸ ਪ੍ਰਭੂ ਜੀ ਨੇ ਜੀਵ ਪੈਦਾ ਕੀਤੇ ਹੋਏ ਹਨ, ਉਹ ਆਪ ਹੀ ਇਹਨਾਂ ਨੂੰ (ਵਿਕਾਰਾਂ ਵਲੋਂ) ਮੋੜਦਾ ਹੈ, ਉਹ ਆਪ ਹੀ ਮਦਦਗਾਰ ਬਣਦਾ ਹੈ। ਹੇ ਨਾਨਕ ਜੀ! ਸਭ ਕੁਝ ਕਰ ਸਕਣ ਵਾਲੇ ਪਰਮਾਤਮਾ ਨੇ ਇਹ ਅਨੋਖੀ ਖੇਡ ਬਣਾ ਦਿੱਤੀ ਹੈ, ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ ॥੪॥੪॥੨੮॥
सूही महला ४ घरु ७ ੴ सतिगुर प्रसादि ॥ तेरे कवन कवन गुण कहि कहि गावा तू साहिब गुणी निधाना ॥ तुमरी महिमा बरनि न साकउ तूं ठाकुर ऊच भगवाना ॥१॥ मै हरि हरि नामु धर सोई ॥ जिउ भावै तिउ राखु मेरे साहिब मै तुझ बिनु अवरु न कोई ॥१॥ रहाउ ॥ मै ताणु दीबाणु तूहै मेरे सुआमी मै तुधु आगै अरदासि ॥ मै होरु थाउ नाही जिसु पहि करउ बेनंती मेरा दुखु सुखु तुझ ही पासि ॥२॥ विचे धरती विचे पाणी विचि कासट अगनि धरीजै ॥ बकरी सिंघु इकतै थाइ राखे मन हरि जपि भ्रमु भउ दूरि कीजै ॥३॥ हरि की वडिआई देखहु संतहु हरि निमाणिआ माणु देवाए ॥ जिउ धरती चरण तले ते ऊपरि आवै तिउ नानक साध जना जगतु आणि सभु पैरी पाए ॥४॥१॥१२॥
राग सूही, घर ७ में गुरु रामदास जी की बाणी। अकाल पुरख एक है और सतगुरु की कृपा से मिलता है। में तेरे कौन कौन से गुण बता कर तेरी सिफत -सलाह कर सकता हूँ ? तूँ सारे गुणों का खजाना है, तूँ सुब का मालिक है । हे सुबसे ऊचे भगवान! तूँ सुब का पालन करने वाला है । में तेरी बढाई बियान नहीं कर सकता ॥੧॥ हे हरी! मेरे लिए तेरा वह नाम ही सहारा है। हे मेरे मालिक! जैसे तुझे अच्छा लगे उसी प्रकार मेरी रक्षा कर। तेरे बिना मेरा और कोई सहारा नहीं है॥१॥रहाउ॥ हे मेरे मालिक! तूँ ही मेरे लिए बल है, तूँ ही मेरे लिए सहारा है। मैं तेरे आगे ही बेनती कर सकता हूँ। मेरे लिए कोई ऐसी जगह नहीं, जिस पास मैं बेनती कर सकूँ। मैं अपना हेर एक सुख हरेक दुःख तेरे पास ही पेश कर सकता हूँ॥२॥ हे मेरे मन! देख, (पानी के) बीच ही धरती है, (धरती के) बीच ही पानी है, लकड़ी मैं आग राखी हुई है, (मालिक प्रभु ने, मानो) शेर और बकरी एक जगह रखे हुए हैं। हे मन! (तूँ क्यों डरता है? ऐसी शक्ति वाले) परमात्मा का नाम जप कर तूँ अपने हरेक डर भ्रम दूर कर लिया कर॥३॥ हे संत जनों! देखो परमात्मा की बड़ी ताकत! परमात्मा उनको आदर दिलाता है, जिनकी कोई इज्ज़त नहीं करता था। हे नानक! जैसे धरती (मनुख के) पैरों के निचे से (मौत आने पर) उस के उप्पर आ जाती है, उसी प्रकार परमात्मा सारे जगत को ला कर साध जनों के चरणों में डाल देता है॥४॥१॥१२॥
ਅੰਗ : 735
ਸੂਹੀ ਮਹਲਾ ੪ ਘਰੁ ੭ ੴ ਸਤਿਗੁਰ ਪ੍ਰਸਾਦਿ ॥ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥ ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ ॥੧॥ ਮੈ ਹਰਿ ਹਰਿ ਨਾਮੁ ਧਰ ਸੋਈ ॥ ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ ਮੈ ਤੁਝ ਬਿਨੁ ਅਵਰੁ ਨ ਕੋਈ ॥੧॥ ਰਹਾਉ ॥ ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ ਮੈ ਤੁਧੁ ਆਗੈ ਅਰਦਾਸਿ ॥ ਮੈ ਹੋਰੁ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ ਮੇਰਾ ਦੁਖੁ ਸੁਖੁ ਤੁਝ ਹੀ ਪਾਸਿ ॥੨॥ ਵਿਚੇ ਧਰਤੀ ਵਿਚੇ ਪਾਣੀ ਵਿਚਿ ਕਾਸਟ ਅਗਨਿ ਧਰੀਜੈ ॥ ਬਕਰੀ ਸਿੰਘੁ ਇਕਤੈ ਥਾਇ ਰਾਖੇ ਮਨ ਹਰਿ ਜਪਿ ਭ੍ਰਮੁ ਭਉ ਦੂਰਿ ਕੀਜੈ ॥੩॥ ਹਰਿ ਕੀ ਵਡਿਆਈ ਦੇਖਹੁ ਸੰਤਹੁ ਹਰਿ ਨਿਮਾਣਿਆ ਮਾਣੁ ਦੇਵਾਏ ॥ ਜਿਉ ਧਰਤੀ ਚਰਣ ਤਲੇ ਤੇ ਊਪਰਿ ਆਵੈ ਤਿਉ ਨਾਨਕ ਸਾਧ ਜਨਾ ਜਗਤੁ ਆਣਿ ਸਭੁ ਪੈਰੀ ਪਾਏ ॥੪॥੧॥੧੨॥
ਅਰਥ: ਰਾਗ ਸੂਹੀ, ਘਰ ੭ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਮੈਂ ਤੇਰੇ ਕੇਹੜੇ ਕੇਹੜੇ ਗੁਣ ਦੱਸ ਕੇ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ? ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਸਭ ਦਾ ਮਾਲਕ ਹੈਂ। ਹੇ ਸਭ ਤੋਂ ਉੱਚੇ ਭਗਵਾਨ! ਤੂੰ ਸਭ ਦਾ ਪਾਲਣ ਵਾਲਾ ਹੈਂ। ਮੈਂ ਤੇਰੀ ਵਡਿਆਈ ਬਿਆਨ ਨਹੀਂ ਕਰ ਸਕਦਾ ॥੧॥ ਹੇ ਹਰੀ! ਮੇਰੇ ਵਾਸਤੇ ਤੇਰਾ ਉਹ ਨਾਮ ਹੀ ਆਸਰਾ ਹੈ। ਹੇ ਮੇਰੇ ਮਾਲਕ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਮੇਰੀ ਰੱਖਿਆ ਕਰ। ਤੈਥੋਂ ਬਿਨਾ ਮੇਰਾ ਹੋਰ ਕੋਈ (ਸਹਾਰਾ) ਨਹੀਂ ਹੈ ॥੧॥ ਰਹਾਉ॥ ਹੇ ਮੇਰੇ ਮਾਲਕ! ਤੂੰ ਹੀ ਮੇਰੇ ਵਾਸਤੇ ਬਲ ਹੈਂ, ਤੂੰ ਹੀ ਮੇਰੇ ਵਾਸਤੇ ਆਸਰਾ ਹੈਂ। ਮੈਂ ਤੇਰੇ ਅੱਗੇ ਹੀ ਅਰਜ਼ੋਈ ਕਰ ਸਕਦਾ ਹਾਂ। ਮੇਰੇ ਵਾਸਤੇ ਕੋਈ ਹੋਰ ਅਜੇਹਾ ਥਾਂ ਨਹੀਂ, ਜਿਸ ਕੋਲ ਮੈਂ ਬੇਨਤੀ ਕਰ ਸਕਾਂ। ਮੈਂ ਆਪਣਾ ਹਰੇਕ ਸੁਖ ਹਰੇਕ ਦੁੱਖ ਤੇਰੇ ਕੋਲ ਹੀ ਪੇਸ਼ ਕਰ ਸਕਦਾ ਹਾਂ ॥੨॥ ਹੇ ਮੇਰੇ ਮਨ! ਵੇਖ, (ਪਾਣੀ ਦੇ) ਵਿਚ ਹੀ ਧਰਤੀ ਹੈ, (ਧਰਤੀ ਦੇ) ਵਿਚ ਹੀ ਪਾਣੀ ਹੈ, ਲੱਕੜ ਵਿਚ ਅੱਗ ਰੱਖੀ ਹੋਈ ਹੈ, (ਮਾਲਕ-ਪ੍ਰਭੂ ਨੇ, ਮਾਨੋ) ਸ਼ੇਰ ਤੇ ਬੱਕਰੀ ਇਕੋ ਥਾਂ ਰੱਖੇ ਹੋਏ ਹਨ। ਹੇ ਮਨ! (ਤੂੰ ਕਿਉਂ ਡਰਦਾ ਹੈਂ? ਅਜੇਹੀ ਸ਼ਕਤੀ ਵਾਲੇ) ਪਰਮਾਤਮਾ ਦਾ ਨਾਮ ਜਪ ਕੇ ਤੂੰ ਆਪਣਾ ਹਰੇਕ ਡਰ ਭਰਮ ਦੂਰ ਕਰ ਲਿਆ ਕਰ ॥੩॥ ਹੇ ਸੰਤ ਜਨੋ! ਵੇਖੋ ਪਰਮਾਤਮਾ ਦੀ ਵੱਡੀ ਤਾਕਤ! ਪਰਮਾਤਮਾ ਉਹਨਾਂ ਨੂੰ ਆਦਰ ਦਿਵਾਂਦਾ ਹੈ, ਜਿਨ੍ਹਾਂ ਦੀ ਕੋਈ ਇੱਜ਼ਤ ਨਹੀਂ ਸੀ ਕਰਦਾ। ਹੇ ਨਾਨਕ! ਜਿਵੇਂ ਧਰਤੀ (ਮਨੁੱਖ ਦੇ) ਪੈਰਾਂ ਹੇਠੋਂ (ਮੌਤ ਆਉਣ ਤੇ ਉਸ ਦੇ) ਉੱਪਰ ਆ ਜਾਂਦੀ ਹੈ, ਤਿਵੇਂ ਪਰਮਾਤਮਾ ਸਾਰੇ ਜਗਤ ਨੂੰ ਲਿਆ ਕੇ ਸਾਧ ਜਨਾਂ ਦੇ ਚਰਨਾਂ ਵਿਚ ਪਾ ਦੇਂਦਾ ਹੈ ॥੪॥੧॥੧੨॥
टोडी महला ५ ॥ हरि बिसरत सदा खुआरी ॥ ता कउ धोखा कहा बिआपै जा कउ ओट तुहारी ॥ रहाउ ॥ बिनु सिमरन जो जीवनु बलना सरप जैसे अरजारी ॥ नव खंडन को राजु कमावै अंति चलैगो हारी ॥१॥ गुण निधान गुण तिन ही गाए जा कउ किरपा धारी ॥ सो सुखीआ धंनु उसु जनमा नानक तिसु बलिहारी ॥२॥२॥
अर्थ: हे भाई! परमात्मा (के नाम) को भुलाने से सदा (माया के हाथों मनुष्य की) बे-पत्ती ही होती है। हे प्रभू! जिस मनुष्य को तेरा सहारा हो, उस को (माया के किसी भी विकार से) धोखा नहीं हो सकता ॥ रहाउ ॥ हे भाई! परमात्मा का नाम सिमरन करने के बिना जितनी भी जिन्दगी गुजारनी है (वह वैसे ही होती है) जैसे सर्प (अपनी) उम्र गुजा़रता है (उम्र चाहे लम्बी होती है, परन्तु वह सदा अपने अंदर ज्हर पैदा करता रहता है)। (सिमरन से वंचित हुआ मनुष्य अगर) सारी धरती का राज भी करता रहे, तो भी आखिर मनुष्य जीवन की बाजी हार कर ही जाता है ॥१॥ (हे भाई!) गुणों के खजानें हरी के गुण उस मनुष्य ने ही गाए हैं जिस पर हरी ने मेहर की है। वह मनुष्य सदा सुखी जीवन बतीत करता है, उस की जिन्दगी मुबारिक होती है। हे नानक जी! (कहो-) ऐसे मनुष्य से सदके होना चाहिए ॥२॥२॥
ਅੰਗ : 711
ਟੋਡੀ ਮਹਲਾ ੫ ॥ ਹਰਿ ਬਿਸਰਤ ਸਦਾ ਖੁਆਰੀ ॥ ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ॥ ਰਹਾਉ ॥ ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ ॥ ਨਵ ਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ ॥੧॥ ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾ ਕਉ ਕਿਰਪਾ ਧਾਰੀ ॥ ਸੋ ਸੁਖੀਆ ਧੰਨੁ ਉਸੁ ਜਨਮਾ ਨਾਨਕ ਤਿਸੁ ਬਲਿਹਾਰੀ ॥੨॥੨॥
ਅਰਥ: ਹੇ ਭਾਈ! ਪਰਮਾਤਮਾ (ਦੇ ਨਾਮ) ਨੂੰ ਭੁਲਾਇਆਂ ਸਦਾ (ਮਾਇਆ ਦੇ ਹੱਥੋਂ ਮਨੁੱਖ ਦੀ) ਬੇ-ਪਤੀ ਹੀ ਹੁੰਦੀ ਹੈ। ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਆਸਰਾ ਹੋਵੇ, ਉਸ ਨੂੰ (ਮਾਇਆ ਦੇ ਕਿਸੇ ਭੀ ਵਿਕਾਰ ਵੱਲੋਂ) ਧੋਖਾ ਨਹੀਂ ਲੱਗ ਸਕਦਾ ॥ ਰਹਾਉ ॥ ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜਿਤਨੀ ਭੀ ਜ਼ਿੰਦਗੀ ਗੁਜ਼ਾਰਨੀ ਹੈ (ਉਹ ਇਉਂ ਹੀ ਹੁੰਦੀ ਹੈ) ਜਿਵੇਂ ਸੱਪ (ਆਪਣੀ) ਉਮਰ ਗੁਜ਼ਾਰਦਾ ਹੈ (ਉਮਰ ਭਾਵੇਂ ਲੰਮੀ ਹੁੰਦੀ ਹੈ, ਪਰ ਉਹ ਸਦਾ ਆਪਣੇ ਅੰਦਰ ਜ਼ਹਿਰ ਪੈਦਾ ਕਰਦਾ ਰਹਿੰਦਾ ਹੈ)। (ਸਿਮਰਨ ਤੋਂ ਵਾਂਜਿਆ ਹੋਇਆ ਮਨੁੱਖ ਜੇ) ਸਾਰੀ ਧਰਤੀ ਦਾ ਰਾਜ ਭੀ ਕਰਦਾ ਰਹੇ, ਤਾਂ ਭੀ ਆਖ਼ਰ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਕੇ ਹੀ ਜਾਂਦਾ ਹੈ ॥੧॥ (ਹੇ ਭਾਈ!) ਗੁਣਾਂ ਦੇ ਖ਼ਜ਼ਾਨੇ ਹਰੀ ਦੇ ਗੁਣ ਉਸ ਮਨੁੱਖ ਨੇ ਹੀ ਗਾਏ ਹਨ ਜਿਸ ਉਤੇ ਹਰੀ ਨੇ ਮੇਹਰ ਕੀਤੀ ਹੈ। ਉਹ ਮਨੁੱਖ ਸਦਾ ਸੁਖੀ ਜੀਵਨ ਬਿਤੀਤ ਕਰਦਾ ਹੈ, ਉਸ ਦੀ ਜ਼ਿੰਦਗੀ ਮੁਬਾਰਿਕ ਹੁੰਦੀ ਹੈ। ਹੇ ਨਾਨਕ ਜੀ! (ਆਖੋ-) ਅਜੇਹੇ ਮਨੁੱਖ ਤੋਂ ਸਦਕੇ ਹੋਣਾ ਚਾਹੀਦਾ ਹੈ ॥੨॥੨॥
ਇੱਕ ਦਿਨ ਕੁਝ ਜੱਟਾਂ ਨੇ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ ਮਹਾਰਾਜ ਬਹੁਤ ਚਿਰ ਹੋ ਗਿਆ , ਮੀਂਹ ਨੀ ਪਿਆ , ਬਦਲ ਵੀ ਚੜ੍ਹਕੇ ਆਉਂਦਾ ਪਰ ਵੇਖਦਿਆਂ ਵੇਖਦਿਆਂ ਏਦਾਂ ਹੀ ਉਤੋ ਦੀ ਲੰਘ ਜਾਂਦਾ। ਸਤਿਗੁਰੂ ਬੜੀ ਔੜ ਲੱਗੀ ਆ ਫਸਲਾਂ ਸੁੱਕੀ ਜਾਂਦੀ ਆ। ਆਪ ਜੀ ਕ੍ਰਿਪਾ ਕਰਕੇ ਦੱਸੋ ਅਸੀਂ ਕੀ ਕਰੀਏ ??
ਸੁਣ ਕੇ ਤੀਸਰੇ ਗੁਰੂਦੇਵ ਜੀ ਨੇ ਬਚਨ ਕਹੇ ਭਾਈ ਇਨ੍ਹਾਂ ਬੱਦਲਾਂ ਵੱਲ ਉੱਠ ਉੱਠ ਕੇ ਕੀ ਵੇਖਣਾ , ਏਨ੍ਹਾਂ ਬਦਲਾਂ ਹੱਥ ਕੁਝ ਵੀ ਨਹੀਂ ਮੀਂਹ ਦੀ ਲੋੜ ਹੈ ਤਾਂ ਉਸ ਅਕਾਲ ਪੁਰਖ ਨੂੰ ਚੇਤੇ ਕਰੋ , ਉਸ ਦੇ ਅੱਗੇ ਅਰਦਾਸ ਬੇਨਤੀ ਕਰੋ ਜੋ ਇਨ੍ਹਾਂ ਬੱਦਲਾਂ ਨੂੰ ਭੇਜਦਾ ਆ ਜਿਸ ਦੇ ਹੁਕਮ ਵਿੱਚ ਏ ਚੱਲਦੇ ਨੇ।
ਗੁਰੂ ਬੋਲ ਨੇ
ਮ ੩॥
ਕਿਆ ਉਠਿ ਉਠਿ ਦੇਖਹੁ ਬਪੁੜੇਂ ਇਸੁ ਮੇਘੈ ਹਥਿ ਕਿਛੁ ਨਾਹਿ ॥
ਜਿਨਿ ਏਹੁ ਮੇਘੁ ਪਠਾਇਆ ਤਿਸੁ ਰਾਖਹੁ ਮਨ ਮਾਂਹਿ ॥
(ਅੰਗ-੧੨੮੦) 1280
💦💦💦💦💦💦💦💦⛈️🌩️🌧️
ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜੇ ਨੂੰ ਵੀ ਇੱਕ ਦਿਨ ਸੰਗਤ ਨੇ ਬੇਨਤੀ ਕੀਤੀ ਮਹਾਰਾਜ ਬਹੁਤ ਗਰਮੀ ਸੀ, ਅੱਜ ਮੀਂਹ ਪਿਆ ਤੇ ਸੁੱਖ ਦਾ ਸਾਹ ਆਇਆ। ਹਵਾ ਵੀ ਬੜੀ ਠੰਢੀ ਚੱਲ ਰਹੀ ਹੈ।
ਸਤਿਗੁਰੂ ਕਹਿੰਦੇ ਨੇ ਸਭ ਸੁੱਖਾਂ ਦਾ ਦਾਤਾ ਓ ਮਾਲਕ ਹੈ ਜੋ ਮੀਂਹ ਪਿਆ…
ਹੈ , ਉਸੇ ਦੀ ਕਿਰਪਾ ਨਾਲ ਪਿਆ ਹੈ। ਉਸ ਦਾ ਧੰਨਵਾਦ ਕਰੋ ਉਸੇ ਦੀ ਮਿਹਰ ਨਾਲ ਅੱਜ ਸਭ ਜੀਅ ਜੰਤ ਪ੍ਰਸੰਨ ਨੇ ਖੁਸ਼ੀ ਨੇ।
ਮਾਝ ਮਹਲਾ ੫ ॥
ਮੀਹੁ ਪਇਆ ਪਰਮੇਸਰਿ ਪਾਇਆ ॥
ਜੀਅ ਜੰਤ ਸਭਿ ਸੁਖੀ ਵਸਾਇਆ ॥ (ਅੰਗ-੧੦੫) 105
💦💦💦💦💦💦💦💦⛈️🌩️🌧️
ਨੋਟ ਪੰਜਾਬ ਵਿੱਚ ਵੀ ਪੁਰਾਣੀ ਰੀਤ ਹੈ ਤੇ ਹੁਣ ਸੋਸ਼ਲ ਮੀਡੀਆ ਤੇ ਵੀ ਦੇਖਣ ਨੂੰ ਮਿਲਦਾ ਹੈ ਕੋਈ ਗੁੱਡੀਆਂ ਪਟੋਲਿਆਂ ਦੇ ਵਿਆਹ ਕਰਾ ਰਿਹਾ ਹੈ , ਕੋਈ ਸਾੜਦਾ ਹੈ ਕੋਈ ਡੱਡੂ ਡੱਡੀ ਦਾ ਵਿਆਹ ਕਰਵਾਉਂਦਾ ਹੈ ਕੋਈ ਇੰਦਰਦੇਵ ਦੀ ਅਰਾਧਨਾ ਕਰਦਾ , ਕੋਈ ਪੀਰਾਂ ਦੇ ਚੌਲ ਚੜ੍ਹਾਉਂਦਾ ਹੈ ਏਦਾ ਹੋਰ ਬਹੁਤ ਕੁਝ ਆ ਜੋ ਮੀਂਹ ਵਾਸਤੇ ਲੋਕ ਕਰਦੇ ਨੇ।
ਪਰ ਗੁਰਮਤਿ ਅਨੁਸਾਰ ਕੇਵਲ ਗੁਰੂ ਚਰਨਾਂ ਚ ਅਰਦਾਸ ਹੈ ਨਾ ਡੱਡੂਆਂ ਹੱਥ ਕੁਝ ਹੈ ਨਾ ਗੁੱਡੀਆਂ ਦੇ, ਨਾ ਇੰਦਰ ਦੇ ਹੱਥ, ਨ ਮੜ੍ਹੀਆਂ ਤੇ ਚੌਲ ਚੜ੍ਹਾਉਣ ਨਾਲ ਕੁਝ ਮਿਲਣਾ।
ਇਹ ਤਾਂ ਅਕਾਲ ਪੁਰਖ ਦੇ ਹੱਥ ਹੈ।
ਮੀਂਹੁ ਪਿਆ ਪਰਮੇਸਰਿ ਪਾਇਆ
💦💦💦💦💦💦💦💦⛈️🌩️🌧️
ਮੇਜਰ ਸਿੰਘ
ਗੁਰੂ ਕ੍ਰਿਪਾ ਕਰੇ
ਭਾਈ ਗੋਇੰਦਾ ਜੀ ਤੇ ਬਾਬਾ ਫੂਲ ਜੀ ਸੱਕੇ ਭਰਾ ਸਨ । ਇਹ ਵੀ ਬਾਬਾ ਅਲਮਸਤ ਤੇ ਬਾਲੂ ਹਸਨਾ ਵਾਂਗ ਸ੍ਰੀਨਗਰ ਦੇ ਹੀ ਜੰਮਪਲ ਸਨ । ਇਨ੍ਹਾਂ ਦੇ ਪਿਤਾ ਦਾ ਨਾਂ ਭਾਈ ਜੈ ਦੇਵ ਜੀ ਤੇ ਮਾਤਾ ਜੀ ਦਾ ਨਾਂ ਸੁੱਭਦਰਾ ਜੀ ਸੀ । ਜਦ ਗੁਰੂ ਹਰਿਗੋਬਿੰਦ ਜੀ ਸ੍ਰੀਨਗਰ ਭਾਗਭਰੀ ਦੀ ਆਸ ਪੁਜਾਉਣ ਲਈ ਗਏ ਤਾਂ ਉਹ ਉਨ੍ਹਾਂ ਦੀ ਚਰਨ ਸ਼ਰਨ ਵਿਚ ਆ ਗਏ । ਇਨ੍ਹਾਂ ਦੋਵਾਂ ਨੇ ਦੇਸ਼ ਦੇ ਉਨ੍ਹਾਂ ਭਾਗਾਂ ਵਿਚ ਸਿੱਖੀ ਫੈਲਾਈ ਜਿੱਥੇ ਕਿਸੇ ਦੀ ਪਹੁੰਚ ਨਹੀਂ ਸੀ । ਇਨ੍ਹਾਂ ਦੇ ਦੋਵੇਂ ਧੂੰਏਂ ਬੜੇ ਪ੍ਰਸਿੱਧ ਹੋਏ । ਤਕਰੀਬਨ 317 ਅਸਥਾਨ ਇਨ੍ਹਾਂ ਦੇ ਪ੍ਰਸਿੱਧ ਹਨ ਜਿੱਥੇ ਕੇਂਦਰ ਬਣਾ ਕੇ ਇਨ੍ਹਾਂ ਸਿੱਖੀ ਦਾ ਪ੍ਰਚਾਰ ਕੀਤਾ ।
ਭਾਈ ਝਿਲਮਨ ਤੇ ਭਾਈ ਖ਼ੁਸ਼ਾਲੀ ਜੀ ਡਰੋਲੀ ਤੋਂ ਚਾਰ ਕਿਲੋਮੀਟਰ ਦੂਰ ਸੁਲਤਾਨ ਪੁਰ ਵੱਲ , ਇਥੋਂ ਦਾ ਹੀ ਵਸਨੀਕ ਸੀ ਭਾਈ ਝਿਲਮਨ ਤੇ ਭਾਈ ਖ਼ੁਸ਼ਾਲੀ ਜੀ ਦੋਵੇਂ ਗੁਰੂ ਹਰਿਗੋਬਿੰਦ ਜੀ ਦਾ ਆਉਣਾ ਜਦ ਆਪਣੇ ਆਸ – ਪਾਸ ਦੇ ਪਿੰਡਾਂ ਵਿਚ ਸੁਣਦੇ ਤਾਂ ਝੱਟ ਉਨ੍ਹਾਂ ਦੇ ਦਰਸ਼ਨ ਲਈ ਤਿਆਰ ਹੋ ਜਾਂਦੇ ਤੇ ਉੱਥੇ ਪਹੁੰਚ ਬੜੀ ਸੇਵਾ ਟਹਿਲ ਕਰਦੇ ਰਹਿੰਦੇ । ਝਿਲਮਨ ਜੀ ਸਦਾ ਪੱਖੇ ਝੱਲਣ ਦੀ ਸੇਵਾ ਕਰਦੇ ਨੇ ਸਾਰੀ ਸੰਗਤ ਜਦ ਬੜੇ ਧਿਆਨ ਨਾਲ ਗੁਰੂ ਜੀ ਦੇ ਮਿੱਠੇ ਬਚਨ ਸੁਣ ਰਹੀ ਹੁੰਦੀ , ਭਾਈ ਜੀ ਪੱਖੇ ਨਾਲ ਨਿੰਮੀ – ਨਿੰਮੀ ਠੰਡੀ ਹਵਾ ਝੱਲ ਰਹੇ ਹੁੰਦੇ । ਉਨ੍ਹਾਂ ਦਾ ਉਤਸ਼ਾਹ ਹੋਰ ਵਧਦਾ ਤੇ ਸੰਗਤ ਇਸ ਪਾਸੇ ਗੁਰੂ ਜੀ ਦੇ ਮਿੱਠੇ – ਠੰਡੇ ਬਚਨ ਸੁਣ ਕੇ ਨਿਹਾਲ ਹੁੰਦੀ ਪਰ ਭਾਈ ਜੀ ਦੀ ਸੇਵਾ ਵੀ ਅਨੋਖੀ ਹੀ ਸੀ ਜੋ ਚਾਰੇ ਪਾਸੇ ਠੰਡ ਵਰਸਾ ਰਹੀ ਸੀ । ਗੁਰੂ ਹਰਿਗੋਬਿੰਦ ਜੀ ਇਨ੍ਹਾਂ ਦੀ ਸੇਵਾ ਤੋਂ ਬੜੇ ਪ੍ਰਸੰਨ ਹੋਏ ਤੇ ਸਿੱਖੀ ਦਾਨ ਦਿੱਤੀ ਤੇ ਕਿਹਾ ਪੱਖੇ ਦੀ ਪੌਣ ਦੀ ਤਰ੍ਹਾਂ ਥਾਂ – ਥਾਂ ਸਿੱਖੀ ਦੀ ਖ਼ੁਸ਼ਬੂ ਫੈਲਾਓ । ਆਪਣਾ ਚੋਲਾ , ਕੰਘਾ ਤੇ ਜ਼ਰੀਦਾਰ ਪੋਠੋਹਾਰੀ ਜੁੱਤੀ ਪ੍ਰਸੰਨ ਹੋ ਕੇ ਆਪ ਜੀ ਨੂੰ ਦਿੱਤੀ ਤੇ ਥਾਂ – ਥਾਂ ‘ ਤੇ ਸਿੱਖੀ ਫੈਲਾਉਣ ਲਈ ਆਖਿਆ ਇਹ ਕੀਮਤੀ ਵਸਤਾਂ ਇਨ੍ਹਾਂ ਦੇ ਖ਼ਾਨਦਾਨ ਪਾਸ ਸਨ , ਪਰ ਹੁਣ ਪਤਾ ਕਰਨ ਤੇ ਬੜਾ ਅਫ਼ਸੋਸ ਹੋਇਆ ਕਿ ਉਹ ਕਿਧਰੇ ਗਵਾਚੀਆਂ ਹੋਈਆਂ ਹਨ । ਯਤਨ ਕਰਕੇ ਲੱਭਣੀਆਂ ਚਾਹੀਦੀਆਂ ਹਨ ।
ਗੁਰੂ ਨਾਨਕ ਸਾਹਿਬ ਜੀ ਤੋ ਪਹਿਲਾ ਸਮਾਂ ਹੀ ਐਸਾ ਸੀ ਕਈ ਧਰਮਾਂ , ਕਈ ਸਾਧਾਂ , ਕਈ ਨਾਮਾਂ ਦਾ ਪ੍ਰਚਾਰ ਸੀ । ਸਭ ਆਪਣੀ ਹਉਂ ਦਾ ਹੀ ਪ੍ਰਚਾਰ ਕਰੀ ਜਾਂਦੇ ਸਨ । ਕੋਈ ਐਸਾ ਧਰਮ ਨਹੀਂ ਸੀ ਜੋ ਵਾਹਿਗੁਰੂ ਦੀ ਸੱਚੀ ਗੱਲ ਕਰਦਾ । ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੁੰਦੇ ਸਾਰ ਹਉ ਤੇਰਾ , ਤੇਰਾ ਨਾਉਂ ਉਚਾਰਿਆ ਸੀ । ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੀ ਪਹਿਲੀ ਪਉੜੀ ਦੀ ਪਹਿਲੀ ਤੁੱਕ ਵਿਚ ਲਿਖਿਆ ਹੈ : ਨਮਕਾਰ ਗੁਰਦੇਵ ਕੋ , ਸਤਿਨਾਮ ਜਿਸ ਮੰਤ੍ਰ ਸੁਣਾਇਆ | ਤੇ ਸੰਸਾਰ ਜਗਤ ਵਿਚੋਂ ਪਾਰ ਹੋਣ ਦਾ ਵੱਲ ਸਿਖਲਾ ਦਿੱਤਾ । ਗੁਰੂ ਪਾਤਸ਼ਾਹ ਨੇ ਭੁੱਲੇ ਭਟਕਿਆਂ ਨੂੰ ਸੱਚੇ ਮਾਰਗ ਦਾ ਰਾਹ ਦਰਸਾਇਆ । ਗੁਰੂ ਹਰਿਗੋਬਿੰਦ ਸਾਹਿਬ ਜੀ ਵੀ ਸ਼ਬਦ ਨਾਲ ਹੀ ਜੋੜਦੇ । ਜੋ ਵੀ ਗੁਰੂ ਦੇ ਦਰ ਆਇਆ ਉਸ ਨੇ ਦਰਗਾਹ ਦਾ ਰਾਹ ਪਾਇਆ । ਭਾਈ ਢੇਸਾ ਜੀ ਵਾਹਿਗੁਰੂ ਦੀ ਹੋਂਦ ਤੋਂ ਮੁਨਕਰ ਸਨ । ਰੁੱਤਾਂ , ਮੌਸਮ , ਦਿਨ ਰਾਤ ਉਨ੍ਹਾਂ ਨੂੰ ਇਕ ਸੁਭਾਵਿਕ ਜਿਹੀ ਕਿਰਿਆ ਲੱਗਦੀ ਸੀ ਕਿ ਇਹ ਸਭ ਛਲਾਵਾ ਹੀ ਹੈ । ਉਹ ਇਹ ਨਹੀਂ ਸਨ ਜਾਣਦੇ ਕਿ ਜੋ ਬਦਲਦਾ ਹੈ ਉਹ ਨਾਸ਼ ਨਹੀਂ , ਇਕ ਹੋਂਦ ਹੈ ਅਕਾਲ ਪੁਰਖ ਦੀ । ਭਾਈ ਢੇਸਾ ਜੀ ਉੱਜ ਬੜੇ ਵਿਦਵਾਨ ਸਨ । ਬੁੱਧੀ ਚਤੁਰ ਸੀ । ਉਨ੍ਹਾਂ ਦੀ ਚਤੁਰਾਈ ਦੇਖ ਕੇ ਭਾਈ ਸਾਈਂ ਦਾਸ ਜੀ ਨੇ ਉਨ੍ਹਾਂ ਦੀ ਮਿੱਤਰਤਾ ਮਾਣੀ ਸੀ ਭਾਈ ਸਾਈਂਦਾਸ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵੱਡੇ ਸਾਂਢੂ ਜੀ ਸਨ ਬੀਬੀ ਰਾਮੋ ਜੀ ਦੇ ਪਤੀ ਸਨ।ਭਾਈ ਢੇਸਾ ਜੀ ਦੀ ਸੋਚਣੀ ਉਨ੍ਹਾਂ ਦੀ ਸੁੱਚੀ ਸੀ । ਰਹਿਣੀ ਬਹਿਣੀ ਵੀ ਬੜੀ ਸੁਚੱਜੇ ਢੰਗ ਵਾਲੀ ਸੀ । ਹੰਕਾਰ ਦਾ ਵਾਸਾ ਨਹੀਂ ਸੀ । ਆਏ ਗਏ ਦੀ ਸੇਵਾ ਵੀ ਕਰਦੇ ਸਨ । ਹਰ ਇਕ ਨਾਲ ਭਲਾ ਹੀ ਕਰਦੇ ਸਨ । ਘਰ ਵਿਚ ਸੰਜਮ ਤੇ ਨੇਕੀ ਦਾ ਵਾਸਾ ਸੀ । ਚਾਹੇ ਉਨ੍ਹਾਂ ਵਿਚ ਹਰ ਗੁਣ ਸਨ ਜੋ ਇਕ ਚੰਗੇ ਇਨਸਾਨ ਵਿਚ ਹੁੰਦੇ ਸਨ ਪਰ ਭਾਈ ਸਾਈਂ ਦਾਸ ਜੀ ਜਾਣਦੇ ਸਨ ਕਿ ਭਾਈ ਢੇਸਾ ਬਾਹਰਲੇ ਰੰਗਾਂ ਵਿਚ ਰੰਗਿਆ ਹੋਇਆ ਹੈ । ਅਸਲ ਰੰਗ ਉਸ ਨੂੰ ਨਹੀਂ ਲੱਭਿਆ । ਜਦ ਉਹ ਗੁਰੂ ਦੀ ਸੰਗਤ ਵਿਚ ਆਏਗਾ ਤਾਂ ਹੀ ਉਸ ਨੂੰ ਅਸਲ ਨਕਲ ਦੀ ਪਹਿਚਾਣ ਹੋਵੇਗੀ । ਬਿਨਾਂ ਗੁਰੂ ਤੋਂ ਉਸ ਨੂੰ ਸੱਚਾ ਗਿਆਨ ਪ੍ਰਾਪਤ ਨਹੀਂ ਹੋਵੇਗਾ । ਗੁਰੂ ਤੋਂ ਬਿਨਾਂ ਭਗਤੀ ਨਹੀਂ ਹੁੰਦੀ । ਸਤਿਸੰਗਤ ਵਿਚ ਹੀ ਰੱਬ ਨਿਵਾਸ ਕਰਦਾ ਹੈ । · ਭਾਈ ਸਾਈਂ ਦਾਸ ਜੀ ਨੇ ਰੱਬ ਦੀ ਮੌਜੂਦਗੀ ਦਾ ਅਹਿਸਾਸ ਭਾਈ ਢੇਸੇ ਜੀ ਨੂੰ ਕਰਵਾਇਆ ਤੇ ਵਾਕ ਸੁਣਾਇਆ : ਮੇਰੇ ਮਾਧਉ ਜੀ ਸਤ ਸੰਗਤਿ ਮਿਲੇ ਸੁ ਤਰਿਆ } } ( ਰਾਗ ਗੁਜਰੀ ਮਹਲਾ ੫ , ਪੰਨਾ ੪੯੫ )
ਇਸ ਤਰ੍ਹਾਂ ਭਾਈ ਸਾਈਂ ਦਾਸ ਜੀ ਨੇ ਪਹਿਲਾਂ ਭਾਈ ਢੇਸੇ ਦੀ ਦਿਮਾਗੀ ਹਿਲਜੁੱਲ ਨੂੰ ਆਪਣੀ ਉੱਜਲ ਬੁੱਧੀ ਰਾਹੀਂ ਗੁਰੂ ਦਾ ਰਾਹ ਸਮਝਾਇਆ , ਸਿੱਖੀ ਮਾਰਗ ਦੱਸਿਆ , ਸੰਜਮ ਸਿਖਾਇਆ , ਸੇਵਾ ਦੀ ਮਹੱਤਤਾ ਦੱਸੀ ਕੀਰਤਨ ਸੁਣਨ ਦਾ ਰਸ ਪਾਇਆ ਤੇ ਫੇਰ ਜਦ ਭਾਈ ਢੇਸਾ ਵਿਚ ਸਤਿਸੰਗਤ ਕਰਨ ਦੀ ਇੱਛਾ ਹੋਈ ਤਾਂ ਗੁਰੂ ਦੇ ਦਰਸ਼ਨ ਕਰਨ ਨੂੰ ਮਨ ਤਰਸਿਆ । ਭਾਈ ਸਾਈਂ ਦਾਸ ਜੀ ਭਾਈ ਢੇਸਾ ਜੀ ਨੂੰ ਡੱਲੇ ਤੋਂ ਡਰੋਲੀ ਲੈ ਆਏ । ਡਰੌਲੀ ਆ ਕੇ ਭਾਈ ਢੇਸਾ ਜ਼ਿਆਦਾ ਸਤਿਸੰਗਤ ਕਰਨ ਲੱਗ ਪਏ । ਗੁਰਬਾਣੀ ਦਾ ਪਾਠ ਕਰਦੇ ਤੇ ਭਾਈ ਜੀ ਕੋਲੋਂ ਸ਼ਬਦ ਦਾ ਵਿਚਾਰ ਸੁਣਦੇ : ਮਨ ਉਨਮਨ ਹੋਣ ਲੱਗਾ । ਬਾਣੀ ਹੁਣ ਟਿਕ ਕੇ ਸੁਣਦੇ ਤੇ ਮਨ ਦੀ ਸ਼ੁੱਧੀ ਹੁੰਦੀ ਗਈ । ਬਾਣੀ ਦੇ ਰਸੀਏ ਬਣ ਗਏ । ਦਿਮਾਗ਼ ਵੀ ਉਜਲ ਹੋਣ ਲੱਗਾ । ਵਿਕਾਰ ਮਿਟਣ ਲੱਗੇ । ਬਾਲ ਬੁੱਧ ਤੇ ਚਤੁਰਾਈ ਦਾ ਵਿਕਾਰ ਹਟਿਆ । ਸ਼ਖ਼ਸੀਅਤ ਭਲੀ , ਹਿਰਦਾ ਸਾਫ਼ ਤੇ ਖ਼ੁਸ਼ੀ ਸੁੱਤੇ ਸਿੱਧ ਆ ਗਈ । ਜਿਸ ਨੂੰ ਗੁਰਬਾਣੀ ਵਿਚ ਸੱਜਣ ਸਹਿਜ ਤੇ ਸੁਹੇਲਾ ਸਹਿਜੇ ਕਿਹਾ ਹੈ ਉਹ ਬਣਨ ਲੱਗੇ । ਬੜੇ ਹੀ ਪ੍ਰੇਮ ਨਾਲ ਬਾਣੀ ਵਿਚ ਮਨ ਲਗਾਂਦੇ । ਮਾਇਆ ਦੀ ਖਿੱਚ ਹੱਟ ਗਈ । ਹੁਣ ਕੇਵਲ ਇਕੋ ਹੀ ਤਾਂਘ ਉਠਦੀ ਕਿ ਇਸ ਮਨ ਅੰਦਰ ਨਾਮ ਦਾ ਨਿਵਾਸ ਹੋ ਜਾਵੇ । ਇਨ੍ਹਾਂ ਸਭਨਾਂ ਵਿਚਾਰਾਂ ਨੇ ਦਿਮਾਗ਼ ਦੀਆਂ ਸੋਚਾਂ ਬੜੀਆਂ ਵਧਾ ਦਿੱਤੀਆਂ । ਨਾਮ ਇਕ ਐਸੀ ਦਾਤ ਹੈ ਜੋ ਵਾਹਿਗੁਰੂ ਦੀ ਮਿਹਰ ਨਾਲ ਹੀ ਮਿਲਦੀ ਹੈ । ਉਸ ਵਾਹਿਗੁਰੂ ਦੀ ਮਿਹਰ ਦੀ ਨਜ਼ਰ ਬਿਨਾਂ ਕੋਈ ਸਿਮਰਨ ਨਹੀਂ ਕਰ ਸਕਦਾ ਸੇ ਸਿਮਰਹਿ ਜਿਨ ਆਪਿ ਸਿਮਰਾਏ ॥ ਨਾਮ ਕੋਈ ਅੰਤ ਨਹੀਂ ਹੈ । ਨਾਮ ਕੋਈ ਨਿਰਜਿੰਦ ਚੀਜ਼ ਨਹੀਂ । ਨਾਮ ਤਾਂ ਜਨਰੇਟਿੰਗ ਫ਼ੋਰਸ ਹੈ । ਨਾਂਹ ਹੀ ਕੋਈ ਅੱਖਰਾਂ ਤੋਂ ਬਣਿਆ ਸ਼ਬਦ ਹੈ , ਸਗੋਂ ਜਾਗਦੀ ਜੋਤ ਦਾ ਅੰਦਰੋਂ ਪ੍ਰਤੱਖ ਪ੍ਰਗਟ ਹੋਣਾ ਹੈ । ਇਸੇ ਲਈ ਵਾਕ ਹੈ : ਨਾਮ ਹਮਾਰੇ ਅੰਤਰਜਾਮੀ ॥ ਨਾਮ ਹਮਾਰੇ ਆਵੈ ॥ ਨਾਮ ਇਸ ਤਰ੍ਹਾਂ ਜੀਵਨ ਰੌਸ਼ਨ ਕਰਦਾ ਹੈ ਜਿਵੇਂ ਬੁਝਦੇ ਦੀਪਕ ਵਿਚ ਤੇਲ ਪਾ ਦਿੱਤਾ ਜਾਵੇ । ਨਾਮ ਧਨ ਹੈ । ਨਾਮ ਪ੍ਰਾਪਤੀ ਦਾ ਸੌਖਾ ਰਾਹ ਬਾਣੀ ਦਾ ਪਾਠ ਹੈ ਤੇ ਰੋਜ ਵਹਿਗੁਰੂ ਅਗੇ ਅਰਦਾਸ ਕਰਨੀ ਚਾਹੀਦੀ ਹੈ ।। ਬਾਣੀ ਪੜ੍ਹਦਿਆਂ ਜਦ ਟਿਕਾਅ ਜਿਹਾ ਮਹਿਸੂਸ ਹੋਵੇ ਤਾਂ ਉਹ ਸਮਾਂ ਹੈ ਨਾਮ ਦੇ ਪ੍ਰਕਾਸ਼ ਦਾ । ਫਿਰ ਜੇ ਕਦੇ ਹਜ਼ੂਰੀ ਦਾ ਅਨੰਦ ਟੁੱਟਣ ਲੱਗੇ , ਸੁਰਤਿ ਹੇਠਾਂ ਆਵੇ ਤੱਦ ਝੱਟ ਬਾਣੀ ਦਾ ਲੜ ਪਕੜ ਲੈਣਾ ਚਾਹੀਦਾ ਹੈ । ਸ਼ਬਦ ਦੀ ਧੁਨੀ ਉਠਦੇ ਸਾਰ ਧਿਆਨ ਜੁੜ ਜਾਵੇਗਾ । ਜੁੜੇ ਧਿਆਨ ਵਿਚ ਉਸ ਨੂੰ ਜਾਣਿਆ ਜਾ ਸਕੇਗਾ । ਕਿਤਨੀ ਅਥਾਹ ਸ਼ਕਤੀ ਹੈ ਗੁਰਬਾਣੀ ਦੀ । ਭਾਈ ਸਾਈਂ ਦਾਸ ਜੀ ਨੇ ਹੀ ਢੇਸੇ ਨੂੰ ਹਨ੍ਹੇਰੇ ਵਿਚੋਂ ਕੱਢ ਕੇ ਸ਼ੁੱਧ ਮਨ ਦੁਆਰਾ ਵਾਪਸ ਆਏ ਸਤਿਗੁਰਾਂ ਵੱਲੋਂ ਨਾਮ ਦੀ ਦਾਤ ਦਿਵਾਏ ਜਾਣ ਲਈ ਤਿਆਰ ਕਰ ਲਿਆ ਸੀ । ਗੁਰੂ ਜੀ ਉਸ ਵਕਤ ਡਰੋਲੀ ਵਿਚ ਹੀ ਸਨ । ਇਕ ਦਿਹਾੜੇ ਜਦ ਸ਼ਿਕਾਰ ਤੋਂ ਖੂਹ ਤੋਂ ਬੈਠੇ ਸਨ ਕਿ ਭਾਈ ਢੇਸਾ ਸਾਰੇ ਸਿੱਖਾਂ ਤੋਂ ਪਹਿਲਾਂ ਗੁਰੂ ਜੀ ਕੋਲ ਪੁੱਜ ਗਿਆ । ਗੁਰੂ ਜੀ ਨੂੰ ਜਦ ਪਿਆਸ ਲੱਗੀ ਤਾਂ ਝੱਟ ਦੌੜ ਕੇ ਖੂਹ ਵਿਚੋਂ ਠੰਢਾ ਜਲ ਲੈ ਆਇਆ । ਗੁਰੂ ਜੀ ਨੇ ਇਕ ਨਿਗਾਹ ਉਨ੍ਹਾਂ ਵੱਲ ਪਾਈ ਤਾਂ ਦੇਖ ਪੁੱਛਣ ਲੱਗੇ ਤੁਹਾਡਾ ਨਾਂ ਕੀ ਹੈ ? ਜਦ ਨਾਮ ਦੱਸ ਢੇਸਾ ਜੀ ਨੇਂ ਫੇਰ ਕੁਝ ਕਹਿਣਾ ਚਾਹਿਆ ਤਾਂ ਸਤਿਗੁਰੂ ਜੀ ਨੇ ਕਿਹਾ : ਢੇਸਾ ਜੀ , ਭਾਂਡਾ ਧੋਇ ਬੈਸ ਧੂਪ ਦੇਵਹੁ ॥ ਪਰ ਢੇਸੇ ਨੂੰ ਇਸ ਗੱਲ ਦੀ ਸਮਝ ਨਾ ਆਈ । ਉਨ੍ਹਾਂ ਚਰਨੀਂ ਪੈ ਫਿਰ ਮੰਗਿਆ । ਪਰ ਗੁਰੂ ਜੀ ਨੇ ਉਹ ਹੀ ਤੁਕ ਫੇਰ ਦੁਹਰਾਈ । ਜਦੋਂ ਸਾਰੀ ਗੱਲ ਭਾਈ ਸਾਈਂ ਦਾਸ ਜੀ ਨੂੰ ਢੇਸਾ ਜੀ ਨੇ ਦੱਸੀ ਤਾਂ ਉਨ੍ਹਾਂ ਸਮਝਾਇਆ ਕਿ ਤੁਹਾਡੇ ਬਿਨਾਂ ਕਹੇ ਤੇ ਹੀ ਉਨ੍ਹਾਂ ਸਮਾਂ ਨਿਸ਼ਚਿਤ ਕਰ ਦਿੱਤਾ ਹੈ । ਉਹ ਤੇ ਆਪ ਹੀ ਜਾਣੀ ਜਾਣ ਹਨ । ਕੁਝ ਕਹਿਣ ਦੀ ਲੋੜ ਨਹੀਂ ! ਸਮਾਂ ਤਾਂ ਬੀਤ ਜਾਵੇਗਾ , ਤੁਸੀਂ ਵਾਹਿਗੁਰੂ ਦੇ ਧਿਆਨ ਵਿਚ ਹੀ ਲੱਗੇ ਰਹੋ । ਸੇਵਾ ਸਿਮਰਨ , ਸਤਿਸੰਗ ਕਰਦੇ ਰਹੋ । ਭਾਈ ਢੇਸਾ ਜੀ ਉਸੇ ਤਰ੍ਹਾਂ ਲੱਗੇ ਰਹੇ । ਇਕ ਦਿਨ ਸਵੇਰ ਸਾਰ ਜਦੋਂ ਕਿ ਗੁਰੂ ਜੀ ਤੁਰਨ ਦੀਆਂ ਤਿਆਰੀਆਂ ਕਰ ਰਹੇ ਸਨ ਤਾਂ ਢੇਸਾ ਬਾਣੀ ਪੜ੍ਹਦਾ ਖੇਤਾਂ ਵਿਚ ਜਾ ਰਿਹਾ ਸੀ । ਉਸ ਦੀ ਆਵਾਜ਼ ਗੁਰੂ ਜੀ ਨੇ ਸੁਣੀ ਤੇ ਆਪਣੇ ਕੋਲ ਬੁਲਾ ਆਖਿਆ : ਜਾਓ ਥੋੜੀ ਦੂਰ ਇਕ ਘੜੀ ਇਕਾਂਤ ਵਿਚ ਬੈਠ ਕੇ ਆ । ਬਿਲਕੁਲ ਚੁੱਪ ਬੈਠ ਕੇ ਆ ਜਾਓ । ਢੇਸਾ ਮੱਥਾ ਟੇਕ ਕੇ ਟੁਰ ਗਿਆ ! ਇਕ ਨਵਾਂ ਉਤਸ਼ਾਹ ਉਸ ਵਿਚ ਸੀ । ਇਕ ਇਕਾਂਤ ਸਥਾਨ ਦੇਖ ਕੇ ਬੈਠ ਗਿਆ । ਚਾਰ ਚੁਫੇਰਾ ਸ਼ਾਂਤ ਸੀ । ਵਾਤਾਵਰਣ ਵਿਚ ਕੋਈ ਹਲਚਲ ਨਹੀਂ ਸੀ ਪਰ ਢੇਸਾ ਜੀ ਵਿਚ ਵੀ ਇਕ ਅਜੀਬ ਜਿਹੀ ਹਰਕਤ ਮਹਿਸੂਸ ਕਰ ਰਿਹਾ ਸੀ । ਕਦੀ ਸ਼ਾਂ ਸ਼ਾਂ ਦੀਆਂ ਆਵਾਜ਼ਾਂ ਆਪਣੇ ਹੀ ਅੰਦਰ ਤੋਂ ਆ ਰਹੀਆਂ ਮਹਿਸੂਸ ਕਰਦਾ । ਕਦੋਂ ਕਈ ਸੂਰਤਾਂ ਜੋ ਉਸ ਦੇ ਸਕੇ ਸੰਬੰਧੀਆਂ ਦੀਆਂ ਸਨ , ਫਿਰਦੀਆਂ ਦੇਖਦਾ । ਬਥੇਰਾ ਧਿਆਨ ਹਟਾਵੇਂ ਪਰ ਕਦੇ ਫਿਰ ਮੁੜ ਹੋਰ ਕੋਈ ਸੂਰਤ ਚਿਰਾਂ ਤੋਂ ਭੁਲੀ ਹੋਈ ਉਸ ਦੇ ਅੱਗੇ ਆ ਜਾਂਦੀ । ਢੇਸਾ ਜੀ ਹੈਰਾਨ ਸੀ । ਗੁਰੂ ਜੀ ਨੇ ਕਿਸ ਤਰ੍ਹਾਂ ਦਾ ਧਿਆਨ ਲਗਾਉਣ ਲਈ ਭੇਜ ਦਿੱਤਾ ਹੈ । ਉਨ੍ਹਾਂ ਨੇ ਤਾਂ ਕੇਵਲ ਮੈਨੂੰ ਇਕ ਘੜੀ ਇਕਾਂਤ ਵਿਚ ਬੈਠ ਆਉਣ ਲਈ ਕਿਹਾ ਹੈ , ਪਰ ਮਨ ਤਾਂ ਵਿਹਲਾ ਬੈਠਦਾ ਹੀ ਨਹੀਂ । ਕਈ ਮੂਰਤਾਂ , ਕਈ ਸੱਜਣ , ਕਈ ਵੈਰੀ , ਕਈ ਪਰਾਏ ਅੱਖਾਂ ਅੱਗੇ ਆਉਣ ਲੱਗ ਪਏ ਹਨ ਪਰ ਇਕ ਨੂਰ ਜਿਹਾ ਹਮੇਸ਼ਾ ਉਨ੍ਹਾਂ ਨਾਲ ਰਹਿੰਦਾ । ਹੋਂਦ ਦਾ ਪ੍ਰਕਾਸ਼ ਮਹਿਸੂਸ ਹੋਇਆ , ਪਰ ਹਜ਼ੂਰੀ ਨਾ ਮਿਲੀ । ਮੇਰਾ ਦਿਲ ਜ਼ਰੂਰ ਮੈਲਾ ਹੈ ਤਾਂ ਹੀ ਇਹ ਹਾਲ ਹੈ । ਮੈਂ ਸਮਝਦਾ ਸਾਂ ਕਿ ਬਾਣੀ ਤੋਂ ਸੇਵਾ ਨਾਲ ਮੇਰੀ ਮੈਲ ਝੜ ਗਈ ਹੈ । ਇਹ ਤਾਂ ਕੇਵਲ ਧੂੜ ਝੜੀ ਹੈ । ਮੈਲ ਤਾਂ ਅਜੇ ਵੀ ਚੰਬੜੀ ਪਈ ਹੈ , ਜੋ ਮੇਰੇ ਦਿਲ ਦੇ ਸ਼ੀਸ਼ੇ ਨੂੰ ਧੁੰਦਲਾ ਪਈ ਕਰਦੀ ਹੈ ਜਿਸ ਕਾਰਨ ਪ੍ਰਭੂ ਦਾ ਦੀਦਾਰ ਨਹੀਂ ਹੁੰਦਾ । ਅਚਾਨਕ ਢੇਸਾ ਜੀ ਨੂੰ ਖ਼ਿਆਲ ਆਇਆ ਕਿ ਗੁਰੂ ਜੀ ਨੇ ਚੁੱਪ ਬੈਠ ਆਉਣ ਲਈ ਕਿਹਾ ਸੀ । ਇੱਥੇ ਤਾਂ ਖ਼ਿਆਲਾਂ ਦੋ ਘੋੜੇ ਦੌੜਦੇ ਪਏ ਹਨ । ਰੌਲਾ ਜਿਹਾ ਪਿਆ ਹੈ । ਤੂੰ ਤੇ ਹੁਕਮ ਪਾਲ ਨਹੀਂ ਰਿਹਾ । ਕੇਵਲ ਅਡੋਲ ਤੋਂ ਚੁੱਪ ਚਾਪ ਬਿਨਾਂ ਕੁਝ ਕਹੇ ਬੈਠਣਾ ਹੈ ! ਜਦ ਸੱਚ ਦਾ ਗਿਆਨ ਹੋ ਗਿਆ ਤਾਂ ਚਾਰੇ ਪਾਸੇ ਚਾਨਣ ਹੀ ਚਾਨਣ ਆ ਗਿਆ । ਹਜ਼ੂਰੀ ਮਿਲ ਗਈ । ਸਿਮਰਨ ਕਰਨ ਨਾਲ ਮਨ ਵਿਚ ਪਿਆਰੇ ਦੀ ਮਿੱਠੀ ਯਾਦ ਵਸ ਗਈ । ਉਸ ਵਾਹਿਗੁਰੂ ਦੀ ਯਾਦ ਵਿਸਰਨ ਨਾ ਦਿੱਤੀ ਤੇ ਇਤਨੀ ਪਕਾ ਲਈ ਕਿ ਉਹ ਕਦੇ ਨਾ ਭੁੱਲੇ । ਇਤਨਾ ਪਿਆਰ ਰੱਬ ਜੀ ਨਾਲ ਕਿ ਇਕ ਮਿੱਕ ਹੋ ਗਏ । ਆਪਾ ਭੁੱਲ ਗਏ । ਇਸ ਤਰ੍ਹਾਂ ਗੁਰੂ ਦੀ ਮਿਹਰ ਸਦਕਾ ਢੇਸਾ ਜੀ ਨੂੰ ਨਾਮ ਸਿਮਰਨ ਦਾ ਗਿਆਨ ਹੋ ਗਿਆ । ਜਦ ਗੁਰੂ ਜੀ ਕੋਲ ਮੁੜੇ ਉਨ੍ਹਾਂ ਆਖਿਆ : ਆਪ ਵੀ ਇਸ ਦਾ ਅਨੰਦ ਲਵੋ ਦੂਜਿਆਂ ਨੂੰ ਵੀ ਸਹੀ ਰਾਹ ਦੱਸ ਅਨੰਦ ਦਿਵਾਓ । ਗੁਰੂ ਜੇ ਰਣ ਦੇ ਜੋਧੇ ਪੈਦਾ ਕਰ ਰਹੇ ਸਨ ਤਾਂ ਮਨ ਦੇ ਸੂਰਮੇ ਵੀ ਪੈਦਾ ਕਰ ਰਹੇ ਸਨ ਜਿਨ੍ਹਾਂ ਮਨ ਨੂੰ ਅਮਨ ਵੀ ਦਿੱਤਾ : ਜਾ ਕੇ ਹਰਿ ਰੰਗ ਲਾਗੋ ਇਸ ਜੁਗ ਮੈ ਸੋ ਕਹੀਅਤ ਹੈ ਸੂਰਾ । ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿਖਾਂ ਦਾ ਤਨ ਤੇ ਮਨ ਦੋਵੇ ਬਲਵਾਨ ਬਣਾਏ ਤੇ ਹੁਣ ਤਕ ਆਖਿਆ ਜਾਦਾ ਹੈ ਗੁਰੂ ਦਾ ਸਿੱਖ ਸੰਤ ਵੀ ਹੈ ਤੇ ਸਿਪਾਹੀ ਵੀ ਹੈ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ।