ਇਹ ਪਿੰਡ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਪਾਕਪੱਤਣ ਤੋਂ 5-6 ਕਿਲੋਮੀਟਰ ਦੇ ਪੰਧ ਤੇ ਵੱਸਿਆ ਹੈ, ਜੋ ਵੰਡ ਤੋਂ ਸੱਤ ਦਹਾਕਿਆਂ ਦਾ ਸਮਾਂ ਗੁਜ਼ਰਨ ਤੋਂ ਬਾਅਦ ਵੀ ਆਪਣੇ ਅਸਲ ਇਤਿਹਾਸ ਦੀ ਅਹਿਮੀਅਤ ਕਰਕੇ ਜਾਣਿਆ ਜਾਂਦਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਆਪਣੀ ਤੀਜੀ ਉਦਾਸੀ ਵੇਲੇ ਪਾਕਪੱਤਣ (ਜਿਸਦਾ ਪੁਰਾਣਾ ਨਾਮ ਅਜੋਧਨ ਸੀ) ਪਹੁੰਚੇ ਅਤੇ ਟਿੱਬਾ ਨਾਨਕਸਰ ਵਿੱਚ ਉਨ੍ਹਾਂ ਦੀ ਮੁਲਾਕਾਤ ਬਾਬਾ ਫ਼ਰੀਦ ਜੀ ਦੇ ਗਿਆਰ੍ਹਵੇਂ ਖ਼ਲੀਫ਼ਾ ਸ਼ੇਖ਼ ਇਬਰਾਹੀਮ ਜੀ ਨਾਲ ਹੋਈ, ਜਿਨ੍ਹਾਂ ਨੂੰ ਸ਼ੇਖ਼ ਫ਼ਰੀਦ ਸਾਨੀ ਵੀ ਕਿਹਾ ਜਾਂਦਾ ਸੀ। ਗੁਰੂ ਨਾਨਕ ਸਾਹਿਬ ਜੀ ਨੇ ਉਨ੍ਹਾਂ ਤੋਂ ਇਸ ਅਸਥਾਨ ਤੇ ਹੀ ਬਾਬਾ ਫ਼ਰੀਦ ਜੀ ਦੀ ਬਾਣੀ ਪ੍ਰਾਪਤ ਕੀਤੀ। ਜਿੱਥੇ ਗੁਰੂ ਨਾਨਕ ਸਾਹਿਬ ਜੀ ਰਹੇ ਸਨ, ਉਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਕਰਵਾਈ ਗਈ ਅਤੇ ਇਸ ਅਸਥਾਨ ਨੂੰ ਬੈਠਕ ਬਾਬਾ ਗੁਰੂ ਨਾਨਕ ਜੀ ਦਾ ਨਾਮ ਦਿੱਤਾ ਗਿਆ। ਗੁਰਦੁਆਰਾ ਸਾਹਿਬ ਦੀ ਇਮਾਰਤ ਪਹਿਲਾਂ 4 ਕਨਾਲ ਜਗ੍ਹਾ ਵਿੱਚ ਹੁੰਦੀ ਸੀ, ਹੁਣ 1 ਕਨਾਲ ਵਿੱਚ ਹੀ ਰਹਿ ਗਈ ਹੈ। ਅੱਜ ਵੀ ਇਹ ਗੁਰਦੁਆਰਾ ਸਾਹਿਬ ਆਪਣੀ ਅਸਲ ਹਾਲਤ ਵਿੱਚ ਮੌਜੂਦ ਹੈ। ਇੱਥੇ ਗੁਰਦੁਆਰਾ ਸਾਹਿਬ ਅਤੇ ਮਸੀਤ ਦੀ ਕੰਧ ਸਾਂਝੀ ਹੈ, ਜੋ ਕਿ ਦੇਸ ਪੰਜਾਬ ਦੀ ਸਦੀਆਂ ਪੁਰਾਣੀ ਸਾਂਝ ਦੀ ਗਵਾਹੀ ਭਰਦੀ ਹੈ।
ਦੇਸ ਪੰਜਾਬ ਦੀ ਵੰਡ ਤੋਂ ਬਾਅਦ ਇਸ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਇੱਕ ਮੌਲਵੀ ਦਾ ਪਰਿਵਾਰ ਕਰਦਾ ਹੈ, ਜਿਨ੍ਹਾਂ ਦੀਆਂ ਅੱਖਾਂ ਵਿੱਚ ਹੀ ਗੁਰੂ ਸਾਹਿਬ ਲਈ ਮੁਹੱਬਤ ਨਜ਼ਰ ਆਉਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰੂ ਸਾਹਿਬ ਨੇ ਜੋ ਇਨਸਾਨੀਅਤ ਦਾ ਪ੍ਰਚਾਰ ਕੀਤਾ ਹੈ, ਉਸ ਨੂੰ ਉਨ੍ਹਾਂ ਨੇ ਆਪਣੇ ਦਿਲ ਵਿੱਚ ਵਸਾਇਆ ਹੈ ਅਤੇ ਉਹ ਗੁਰੂ ਸਾਹਿਬ ਦੇ ਇਸ ਪਾਵਨ ਪਵਿੱਤਰ ਅਸਥਾਨ ਦੀ ਹਮੇਸ਼ਾ ਸਾਂਭ ਸੰਭਾਲ ਕਰਦੇ ਰਹਿਣਗੇ।
ਇਸ ਅਸਥਾਨ ਦੀ ਵੀਰਾਨੀ ਤੇ ਕੰਧ ਕੰਧ ਅੱਜ ਵੀ ਆਪਣੇ ਵਾਰਸਾਂ ਦੀ ਉਡੀਕ ਕਰਦੀਆਂ ਨੇ ।
ਮੈਂ ਜਦੋਂ ਆਪਣੇ ਇਤਿਹਾਸ ਦੀ ਖੋਜ ਤੇ ਨਿਕਲੀ ਅਤੇ ਪਹਿਲੀ ਵਾਰ ਇਸ ਅਸਥਾਨ ਦੇ ਦਰਸ਼ਨ ਕਰਨ ਪਹੁੰਚੀ, ਤਾਂ ਦਿਲ ਬੁਹਤ ਉਦਾਸ ਹੋਇਆ। ਇੰਞ ਮਹਿਸੂਸ ਹੋਇਆ ਜਿਵੇਂ ਇਸ ਦੀ ਕੰਧ ਮੇਰੇ ਨਾਲ ਗੱਲਾਂ ਕਰਦੀ ਹੋਵੇ। ਮੈਨੂੰ ਕਹਿੰਦੀ ਹੋਵੇ ਕਿ ਮੇਰੇ ਵਾਰਸਾਂ ਨੂੰ ਵਾਪਿਸ ਬੁਲਾ ਦੇ।
ਜਦੋਂ ਮੈਂ ਬਾਣੀ ਦੀ ਪੰਕਤੀ ਪੜ੍ਹਨ ਲਈ ਹੱਥ ਨਾਲ ਮਿੱਟੀ ਸਾਫ ਕੀਤੀ ਤੇ ਅੱਖਾਂ ਵਿੱਚ ਨਮੀ ਆ ਗਈ ਅਤੇ ਇੰਜ ਲਗਾ ਜਿੰਵੇ ਕੰਧ ਵੀ ਮੇਰੇ ਨਾਲ ਰੋ ਰਹੀ ਹੋਵੇ, ਮੇਰੇ ਨਾਲ ਆਪਣਾ ਦੁੱਖ ਸਾਂਝਾ ਕਰਨਾ ਚਾਹੁੰਦੀ ਹੋਵੇ। ਇਹ ਗੱਲਾਂ ਸੁਣਨ ਵਿੱਚ ਬਹੁਤ ਖਿਆਲੀ ਤੇ ਬਨਾਵਟੀ ਲਗਦੀਆਂ ਨੇ ਪਰ ਜਦੋਂ ਨੇੜੇ ਜਾ ਕੇ ਆਪਣੇ ਇਤਿਹਾਸ ਨਾਲ ਰੂ ਬ ਰੂ ਹੋਵੋ ਓਦੋਂ ਕੰਧ ਦੀ ਆਵਾਜ਼ ਵੀ ਸੁਣਾਈ ਦਿੰਦੀ ਹੈ।
ਇਹ ਮੇਰੀ ਜ਼ਿੰਦਗੀ ਦਾ ਉਹ ਖਾਸ ਦਿਨ ਸੀ ਜਦੋਂ ਇਸ ਇਤਿਹਾਸਕ ਅਸਥਾਨ ਦੀ ਕੰਧਾਂ ਨਾਲ ਮੈਂ ਸਾਂਝ ਬਣਾਈ ਅਤੇ ਵਾਦਾ ਕੀਤਾ ਕਿ ਆਪਣੇ ਇਨ੍ਹਾਂ ਅਸਥਾਨਾਂ ਬਾਰੇ ਆਪਣੀ ਕੌਮ ਨੂੰ ਦੱਸਾਂ ਤਾ ਕਿ ਓਹ ਆਪਣੇ ਇਸ ਕੀਮਤੀ ਵਿਰਸੇ ਵੱਲ੍ਹ ਵਾਪਿਸ ਆਉਣ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਪੁਰਵਾ ਮਸੌਦ,
ਜੀਵੇ ਸਾਂਝਾ ਪੰਜਾਬ।



Share On Whatsapp

Leave a comment






Share On Whatsapp

Leave a comment




Share On Whatsapp

Leave a comment




Share On Whatsapp

Leave a comment






Share On Whatsapp

Leave a comment




Share On Whatsapp

Leave a comment




Share On Whatsapp

Leave a comment






Share On Whatsapp

Leave a comment




Share On Whatsapp

Leave a comment




Share On Whatsapp

Leave a comment




#ਧੰਨ_ਗੁਰੂ_ਰਾਮਦਾਸ_ਜੀ
ਹਰਿ ਭਾਇਆ ਸਤਿਗੁਰੁ ਬੋਲਿਆ
ਹਰਿ ਮਿਲਿਆ ਪੁਰਖੁ ਸੁਜਾਣੁ ਜੀਉ ॥
ਰਾਮਦਾਸ ਸੋਢੀ ਤਿਲਕੁ ਦੀਆ
ਗੁਰ ਸਬਦੁ ਸਚੁ ਨੀਸਾਣੁ ਜੀਉ ॥੫॥
ਸਤਿਗੁਰੁ ਪੁਰਖੁ ਜਿ ਬੋਲਿਆ
ਗੁਰਸਿਖਾ ਮੰਨਿ ਲਈ ਰਜਾਇ ਜੀਉ ॥
ਮੋਹਰੀ ਪੁਤੁ ਸਨਮੁਖੁ ਹੋਇਆ
ਰਾਮਦਾਸੈ ਪੈਰੀ ਪਾਇ ਜੀਉ ॥
(#ਬਾਬਾ_ਸੁੰਦਰ_ਜੀ)
ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥
ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ
ਤਾਰਨਿ ਮਨੁਖ ਜਨ ਕੀਅਉ ਪ੍ਰਗਾਸ ॥
ਗੁਰ ਅੰਗਦ ਦੀਅਉ ਨਿਧਾਨੁ ਅਕਥ ਕਥਾ ਗਿਆਨੁ
ਪੰਚ ਭੂਤ ਬਸਿ ਕੀਨੇ ਜਮਤ ਨ ਤ੍ਰਾਸ ॥
ਗੁਰ ਅਮਰੁ ਗੁਰੂ ਸ੍ਰੀ ਸਤਿ ਕਲਿਜੁਗਿ ਰਾਖੀ ਪਤਿ
ਅਘਨ ਦੇਖਤ ਗਤੁ ਚਰਨ ਕਵਲ ਜਾਸ ॥
ਸਭ ਬਿਧਿ ਮਾਨਿਉ ਮਨੁ ਤਬ ਹੀ ਭਯਉ ਪ੍ਰਸੰਨੁ
ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥੪॥
(#ਭੱਟ_ਸਾਹਿਬ)
ਮੇਜਰ ਸਿੰਘ



Share On Whatsapp

Leave a comment


ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਬਾਦ ਗੁਰੂ ਗੱਦੀ ਦੇ ਲਈ ਚਾਰ ਮੁਖ ਦਾਅਵੇਦਾਰ ਸੀ ਚਾਰਾਂ ਨਾਲ ਗੁਰਦੇਵ ਦਾ ਸੰਸਾਰਕ ਰਿਸ਼ਤਾ ਵੀ ਸੀ ਦੋ ਗੁਰੂ ਪੁੱਤਰ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਦੋ ਸਤਿਗੁਰਾਂ ਦੇ ਜਵਾਈ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਗੁਰੂ ਅਮਰਦਾਸ ਜੀ ਦੀਆਂ ਦੋ ਧੀਆਂ ਸੀ ਵੱਡੀ ਬੀਬੀ ਦਾਨੀ ਜੀ ਛੋਟੀ ਬੀਬੀ ਭਾਨੀ ਜੀ ਦਾਨੀ ਜੀ ਭਾਈ ਰਾਮੇ ਨਾਲ ਤੇ ਭਾਨੀ ਜੀ ਭਾਈ ਜੇਠਾ ਜੀ ਵਿਆਈ ਹੋਈ ਸੀ ਦੋਵੇਂ ਜਵਾਈ ਗੋਇੰਦਵਾਲ ਹੀ ਰਹਿੰਦੇ ਦਿਨ ਰਾਤ ਸੇਵਾ ਕਰਦੇ ਸੀ
ਜਦੋਂ ਪਹਿਲੇ ਤੇ ਦੂਜੇ ਸਤਿਗੁਰਾਂ ਦੀ ਤਰ੍ਹਾਂ ਅੰਤਰਜਾਮੀ ਧੰਨ ਗੁਰੂ ਅਮਰਦਾਸ ਜੀ ਨੇ ਪਰਖ ਕੀਤੀ ਤਾਂ ਭਾਈ ਜੇਠਾ ਜੀ ਹੀ #ਖਰੇ_ਉੱਤਰੇ ਪੁੱਤ ਤੇ ਪਇਲਾ ਪਰਖ ਲਏ ਸੀ ਦੋਵਾਂ ਜਵਾਈਆਂ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਨੂੰ ਪਰਖਣ ਦੀ ਵਿਧੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਗ੍ਰੰਥ ਚ ਬੜੀ ਸੋਹਣੀ ਬਿਆਨੀ ਆ
ਇੱਕ ਦਿਨ ਸਤਿਗੁਰੂ ਜੀ ਨੇ ਦੋਵਾਂ ਨੂੰ ਕੋਲ ਬਲਾਇਆ ਤੇ ਭਾਈ ਰਾਮਾ ਜੀ ਨੂੰ ਕਿਆ ਬਉਲੀ ਦੇ ਕੋਲ ਹਾਡੇ ਬੈਠਣ ਲਈ ਸੋਹਣਾ ਜਿਆ #ਥੜਾ ਬਣਾਓ ਦੂਜੇ ਪਾਸੇ ਜਾਕੇ ਭਾਈ ਜੇਠਾ ਜੀ ਨੂੰ ਕਿਆ ਏਥੇ ਤੁਸੀ ਵੀ ਸਾਡੇ ਲਈ ਸੋਹਣਾ ਥੜ੍ਹਾ ਬਣਾਉ ਥੜੇ ਬਣਉਣ ਦਾ ਹੁਕਮ ਕਰਕੇ ਆਪ ਵਾਪਸ ਆ ਗਏ ਸਾਰਾ ਦਿਨ ਮਿਹਨਤ ਕਰਕੇ ਦੋਵਾਂ ਨੇ ਵੱਖ ਵੱਖ ਥਡ਼੍ਹੇ ਬਣਾਏ ਸ਼ਾਮ ਦੇ ਸਮੇਂ ਸਤਿਗੁਰੂ ਵੇਖਣ ਆਏ ਭਾਈ ਰਾਮੇ ਦਾ ਥੜਾ ਵੇਖ ਕਿਹਾ ਪੁੱਤ ਸਹੀ ਨਈਂ ਬਣਾਇਆ ਢਾਹਦੇ ਦਬਾਰਾ ਬਣਾਓ ਗੁਰਦੇਵ ਜੀ ਨੇ ਆਪ ਲਕੀਰ ਖਿਚ ਕੇ ਦੱਸੀ ਏਦਾਂ ਏਦਾ ਬਣਾਊ ਭਾਈ ਰਾਮੇ ਦੇ ਮਨ ਨੂੰ ਬੜੀ ਸੱਟ ਵੱਜੀ ਕੇ ਉਦਾਸ ਜਹੇ ਹੋ ਗਏ ਪਰ ਹੁਕਮ ਮੰਨਕੇ ਥੜਾ ਢਾਹ ਦਿੱਤਾ
ਫੇਰ ਭਾਈ ਜੇਠਾ ਜੀ ਕੋਲ ਗਏ ਵੇਖ ਕੇ ਕਿਆ ਨਹੀ ਜੇਠਿਆ ਤੂੰ ਵੀ ਸਹੀ ਨੀ ਬਣਾਇਆ ਢਾਹ ਦੇ ਭਾਈ ਜੇਠੇ ਨੇ ਹੱਥ ਜੋੜ ਕੇ ਗਲਤੀ ਦੀ ਮੁਆਫੀ ਮੰਗੀ ਕੋਈ ਮੱਥੇ ਵੱਟ ਨੀ ਪਾਇਆ ਥੜਾ ਢਾਹ ਦਿੱਤਾ ਉਨ੍ਹਾਂ ਨੂੰ ਵੀ ਗੁਰਦੇਵ ਨੇ ਸੋਟੀ ਨਾਲ ਲ਼ਕੀਰ ਵਾਹ ਕੇ ਦਸਿਆ ਏਦਾ ਬਣਾਊ
ਕਵੀ ਸੰਤੋਖ ਸਿੰਘ ਜੀ ਲਿਖਦੇ
ਤਬ ਸਤਿਗੁਰ ਨੇ ਦਈ ਢਹਾਇ।
ਕਰੀ ਕਾਰ ਪੁਨ ਭਲੇ ਬਤਾਇ।
ਇਸ ਪ੍ਰਕਾਰ ਕੀਜੈ ਸ਼ੁਭ ਥਰੀ।
ਸੁਰਤਿ ਸੰਭਾਰਹੁ ਉਰ ਮਤਿ ਧਰੀ। ( ਸੂਰਜ ਪ੍ਰਕਾਸ਼)
ਅਗਲੇ ਦਿਨ ਫਿਰ ਸਾਰਾ ਦਿਨ ਲਾਕੇ ਥੜੇ ਤਿਆਰ ਕੀਤੇ ਬਾਬਾ ਅਮਰਦਾਸ ਜੀ ਫੇਰ ਵੇਖਣ ਗਏ ਵੇਖ ਕੇ ਕਿਆ ਨਹੀ ਕੰਧਾਂ ਟੇਢੀਆਂ ਸਾਨੂੰ ਪਸੰਦ ਨੀ ਢਾਹ ਦਉ ਸਹੀ ਨਹੀ ਬਣੇ
ਐਈ 3/4 ਦਿਨ ਲੰਘੇ ਰੋਜ ਥੜੇ ਤਿਆਰ ਕਰਨੇ ਰੋਜ ਨੁਕਸ ਕੱਢ ਕੇ ਢਵਾ ਦੇਣ ਆਖੀਰ ਭਾਈ ਰਾਮੇ ਜੀ ਦਾ ਸਬਰ ਟੁੱਟ ਗਿਆ ਚੌਥੇ ਦਿਨ ਕਹਿ ਈ ਦਿੱਤਾ ਮਹਾਰਾਜ ਏਤੋ ਵਧੀਆ ਮੈ ਨੀ ਬਣਾ ਸਕਦਾ ਜੀ ਮੈ ਸਾਰਾ ਦਿਨ ਮਿਹਨਤ ਕਰਦਾਂ ਪਰ ਤੁਹਾਡੇ ਪਸੰਦ ਪਤਾ ਨੀ ਕਿਉ ਨਹੀ ਅਉਦਾ ਜੀ ਜਿਵੇਂ ਤੁਸੀਂ ਕਹਿ ਕੇ ਜਾਂਦੇ ਹੋ ਮੈ ਬਿਲਕੁਲ ਉਦਾ ਹੀ ਬਣਉਦਾ ਤੁਸੀ ਆਪ ਹੀ ਲਕੀਰ ਖਿੱਚਦੇ ਹੋ ਪਰ ਲਗਦਾ ਤਾਡੀ ਉਮਰ ਵਡੇਰੀ ਹੋਗੀ ਚੇਤਾ ਭੁੱਲ ਜਾਂਦਾ ਪਰ ਮੇਰਾ ਕੋਈ ਕਸੂਰ ਨਹੀ ਮੈਥੋ ਨਹੀ ਬਣਦੇ ਹੁਣ …
ਸੁਣਕੇ ਗੁਰਦੇਵ ਚੁਪ ਰਹੇ ਤੇ ਹੋਲੀ ਹੋਲੀ ਤੁਰਕੇ ਭਾਈ ਜੇਠੇ ਜੀ ਕੋਲ ਅ ਗਏ ਥੜਾ ਚੰਗੀ ਤਰ੍ਹਾਂ ਵੇਖਿਆ ਪਰ ਉਵੀ ਪਸੰਦ ਨ ਆਇਆ ਤੇ ਢਉਣ ਦਾ ਹੁਕਮ ਕੀਤਾ ਭਾਈ ਜੇਠਾ ਜੀ ਨੇ ਮੱਥੇ ਵੱਟ ਨੀ ਪਾਇਆ ਸਗੋੰ ਗੱਲ ਪੱਲਾ ਪਾਕੇ ਹੱਥ ਜੋੜ ਮਾਫੀ ਮੰਗੀ ਪਾਤਸ਼ਾਹ ਤੁਸੀ ਕਿੰਨੀ ਵਾਰ ਸਮਝਾਕੇ ਗਏ ਹੋ ਪਰ ਮੈ ਹੀ ਮੂਰਖ ਹਾਂ ਵਾਰ ਵਾਰ ਭੁਲ ਜਾਂਨਾ ਮੇਰੀ ਮਤਿ ਥੋੜ੍ਹੀ ਆ ਤੁਸੀਂ ਬਖਸਹਾਰ ਹੋ ਮਿਹਰ ਕਰੋ ਭੁਲਣਹਾਰ ਨੂੰ ਬਖਸ਼ ਦਿਉ ਤੇ ਸੁਮਤਿ ਬਖਸ਼ੋ ਜਿਵੇ ਦਾ ਤੁਸੀ ਚਹੁੰਦੇ ਹੋ ਉਦਾ ਦਾ ਥੜਾ ਬਣਾ ਸਕ‍ੇ ਜੋ ਤੁਹਾਡੇ ਬੈਠ ਦੇ ਜੋਗ ਹੋਵੇ ਪਹਿਲਾ ਵੀ ਜੇਠਾ ਜੀ ਨੇ ਕਦੇ ਕੋਈ ਗਿਲਾ ਨਹੀਂ ਕੀਤਾ ਸੀ ਸਤਿਗੁਰੂ ਸੁਣਕੇ ਬੜੇ ਖੁਸ਼ ਹੋਏ ਕਿਆ ਬਸ ਜੇਠਿਆ ਬਸ ਪੁੱਤ ਜਿਸ ਥੜੇ ਤੇ ਅਸੀ ਬੈਣਾ ਉ ਤਿਆਰ ਹੋ ਗਿਆ ਅਸੀ ਬਾਹਰ ਨਹੀ ਤੇਰੇ ਅੰਦਰ ਬਹਿਣਾ ਸਾਨੂੰ ਥੜਾ ਪਸੰਦ ਆ ਤੇਰੇ ਵਰਗਾ ਥੜਾ ਦੁਨੀਆ ਤੇ ਹੋਰ ਕੋਈ ਨਹੀ ਬਣਾ ਸਕਦਾ ਜਿਥੇ ਅਸੀ ਬਹਿ ਸਕੀਏ
ਐ ਪਰਖ ਹੋਈ ਜਿਸ ਚੋ ਭਾਈ ਜੇਠਾ ਜੀ ਖਰੇ ਉਤਰੇ ਭਾਈ ਰਾਮਾ ਜੀ ਵੀ ਕੋਈ ਘਟ ਨਹੀ ਸੰਨ ਪਰ ਗੁਰੂ ਦੀ ਪਰਖ ਤੇ ਪੂਰੇ ਅਉਣਾ ਵੱਖਰੀ ਖੇਡ ਖੈਰ ਸਮਾਂ ਵੇਖ ਭਾਂਦੋ ਸੁਦੀ 13 ਨੂੰ ਧੰਨ ਗੁਰੂ ਅਮਰਦਾਸ ਜੀ ਨੇ ਸਾਰੀ ਸੰਗਤ ਨੂੰ ਕੱਤਰ ਕੀਤਾ ਭਰੇ ਦਰਬਾਰ ਚ ਭਾਈ ਜੇਠੇ ਨੂੰ ਨਵਾ ਚੋਲਾ ਪਵਾਕੇ ਆਪਣੇ ਤਖ਼ਤ ਤੇ ਬਠਾਇਆ ਪੰਜ ਪੈਸੇ ਅਤੇ ਨਾਰੀਅਲ ਰੱਖ ਕੇ ਤਿੰਨ ਪਰਿਕਰਮਾ ਕਰ ਮੱਥਾ ਟੇਕਿਆ ਗੁਰੂ ਹੁਕਮ ਨਾਲ ਬਾਬਾ ਬੁੱਢਾ ਸਾਹਿਬ ਜੀ ਨੇ ਗੁਰਗੱਦੀ ਦਾ ਤਿਲਕ ਲਾਇਆ
ਮਹਿਮਾ ਪ੍ਰਕਾਸ਼ ਦਾ ਕਰਤਾ ਬਾਵਾ ਸਰੂਪ ਸਿੰਘ ਭੱਲਾ ਜੀ ਲਿਖਦੇ ਆ ਰਾਮਦਾਸ ਨਾਮ ਵੀ ਗੁਰੂ ਅਮਰਦਾਸ ਜੀ ਨੇ ਗੁਰਤਾਗੱਦੀ ਸਮੇ ਬਖਸ਼ਿਆ ਸੀ ਜਿਵੇ ਭਾਈ ਲਹਿਣਾ ਜੀ ਤੋ ਗੁਰੂ ਅੰਗਦ ਹੋਏ ਏਦਾਂ ਭਾਈ ਜੇਠਾ ਜੀ ਤੋ ਗੁਰੂ ਰਾਮਦਾਸ ਹੋਏ
ਗੁਰੂ ਅਮਰਦਾਸ ਜੀ ਨੇ ਸਾਰੀ ਸੰਗਤ ਨੂੰ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਰਾਮਦਾਸ “ਗੁਰੂ” ਹੋਣਗੇ ਏਨਾ ਨੂੰ ਹਾਡਾ ਈ ਰੂਪ ਕਰਕੇ ਜਾਣਨਾ ਏਨਾਂ ਚ ਤੇ ਸਾਡੇ ਚ ਕੋਈ ਭੇਦ ਨਹੀ ਸਾਰੇ ਇਨ੍ਹਾਂ ਦੇ ਚਰਨਾਂ ਤੇ ਸਿਰ ਮੱਥਾ ਟੇਕੋ ਗੁਰੂ ਸਾਹਿਬ ਦੇ ਵੱਡੇ ਪੁਤਰ ਤੇ ਬਾਬਾ ਮੋਹਨ ਜੀ ਬਾਗੀ ਹੋ ਗਏ ਓ ਨਰਾਜ ਸੀ ਉਨ੍ਹਾਂ ਸਿਰ ਨੀ ਝੁਕਾਇਆ ਪਰ ਗੁਰੂ ਪਿਤਾ ਦਾ ਹੁਕਮ ਮੰਨਕੇ ਛੋਟਾ ਪੁਤਰ #ਬਾਬਾ_ਮੋਹਰੀ_ਜੀ ਅੱਗੇ ਹੋਏ ਸੰਸਾਰਿਕ ਰਿਸ਼ਤਿਆ ਤੋ ਉਪਰ ਉਠ ਗੁਰੂ ਰਾਮਦਾਸ ਜੀ ਨੂੰ ਗੁਰੂ ਰੂਪ ਜਾਣ ਚਰਨਾਂ ਤੇ ਨਮਸਕਾਰ ਕੀਤੀ ਗੁਰੂ ਅਮਰਦਾਸ ਜੀ ਬੜੇ ਖੁਸ਼ ਹੋਏ ਕਿਆ ਪੁਤਰ ਜੀ ਭਗਤਾਂ ਦੀਆਂ ਇੱਕੀ ਕੁਲਾ ਤਰਦੀਆਂ ਤੇਰੀਆਂ 42 ਕੁਲਾ ਦਾ ਉਧਾਰ ਕੀਤਾ ਇਸ ਤੋ ਬਾਅਦ ਫਿਰ ਸਾਰੇ ਗੁਰੁਸਿੱਖਾਂ ਨੇ ਵੀ ਵਾਰੀ ਵਾਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਭੇਟਾ ਰਖੀ ਉਸ ਸਮੇ ਦਾ ਹਾਲ ਗੁਰੂ ਅਮਰਦਾਸ ਜੀ ਦੇ ਪੋੜਪੋਤਰੇ #ਬਾਬਾ_ਸੁੰਦਰ_ਜੀ ਨੇ #ਸਦ ਬਾਣੀ ਚ ਐ ਬਿਆਨ ਕੀਤਾ
ਰਾਮਦਾਸ ਸੋਢੀ ਤਿਲਕੁ ਦੀਆ
ਗੁਰ ਸਬਦੁ ਸਚੁ ਨੀਸਾਣੁ ਜੀਉ ॥੫॥
………
ਸਤਿਗੁਰੁ ਪੁਰਖੁ ਜਿ ਬੋਲਿਆ
ਗੁਰਸਿਖਾ ਮੰਨਿ ਲਈ ਰਜਾਇ ਜੀਉ ॥
ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ ॥
ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿਥੈ ਗੁਰੂ ਆਪੁ ਰਖਿਆ ॥
~ਅੰਗ -੯੨੩/੨੪ (923/24)
ਭੱਟ ਬਾਨੀ ਚ ਬਚਨ ਅ ਕਿ ਸਾਰੀ ਸ੍ਰਿਸ਼ਟੀ ਦਾ ਉਧਾਰ ਕਰਨ ਦੇ ਲਈ ਗੁਰੂ ਅਮਰਦਾਸ ਜੀ ਨੇ ਸੋਢੀ ਕੁਲ ਦੇ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਤਖ਼ਤ ਬਖਸ਼ਿਸ਼ ਕੀਤਾ ਉਹ ਤਖਤ ਜੋ ਰਾਜ ਯੋਗ ਦਾ ਤਖ਼ਤ ਆ
ਸੋਢੀ ਸ੍ਰਿਸਿਟ ਸਕਲ ਤਾਰਣ ਕਉ
ਅਬ ਗੁਰ ਰਾਮਦਾਸ ਕਉ ਮਿਲੀ ਬਡਾਈ ॥੩॥
~ ਅੰਗ ੧੪੦੬(1406)
ਏਦਾਂ ਭਾਦੋਂ ਸੁਦੀ ਤੇਰਾਂ ਮਲਬ ਪੰਨਿਆ ਤੋ ਦੋ ਦਿਨ ਪਹਿਲਾ ਸੰਮਤ ੧੬੩੧ ਦੇ ਦਿਨ ਸੰਨ 1574 ਨੂੰ ਚੌਥੇ ਗੁਰਦੇਵ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਗੁਰ ਤਖ਼ਤ ਤੇ ਬਿਰਾਜਮਾਨ ਹੋਏ
ਐਸੀਆ ਅਪਾਰ ਰਹਿਮਤਾਂ ਨੂੰ ਵੇਖ ਗੁਰੂ ਰਾਮਦਾਸ ਜੀ ਦਾ ਹਿਰਦਾ ਗੁਰੂ ਪਿਆਰ ਨਾਲ ਉਛਲਿਆ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਮੁਖਾਤਬ ਹੋਕੇ ਬਚਨ ਕਹੇ
ਹੇ ਸਤਿਗੁਰੂ ਤੁਸੀਂ ਜਾਣਦੇ ਹੋ ਜੋ ਮੇਰੀ ਹਾਲਤ ਸੀ ਮੈਂ ਤੇ ਪਇਲਾਂ ਲਾਹੌਰ ਤੇ ਫਿਰ ਬਾਸਰਕੇ ਦੀਆਂ ਗਲੀਆਂ ਚ ਰੁਲਦਾ ਫਿਰਦਾ ਸੀ ਕੋਈ ਮੇਰੀ ਬਾਤ ਪੁੱਛਣ ਵਾਲਾ ਨਹੀਂ ਸੀ ਪਰ ਤੁਸੀਂ ਮਿਹਰਾਂ ਕੀਤੀਆਂ ਚਰਨਾਂ ਦੀ ਸੇਵਾ ਬਖਸ਼ੀ ਤੇ ਅਜ ਮੈਨੂੰ ਕੀੜੇ ਨੂੰ ਆਪਣੇ ਤਖਤ ਤੇ ਥਾਪ ਦਿੱਤਾ ਹੈ
#ਗੁਰੂ_ਰਾਮਦਾਸ_ਜੀ_ਦੇ_ਬਚਨ ਨੇ
ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ
ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ
ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥
~ਅੰਗ ੧੬੭ (167)
ਭੱਟ ਸਾਹਿਬਾਨ ਵੀ ਬਚਨ ਕਰਦੇ ਨੇ ਕਿ ਸਾਰੀ ਸ੍ਰਿਸ਼ਟੀ ਦਾ ਉਧਾਰ ਕਰਨ ਦੇ ਲਈ ਗੁਰੂ ਅਮਰਦਾਸ ਜੀ ਨੇ ਸੋਢੀ ਕੁਲ ਦੇ ਗੁਰੂ ਰਾਮਦਾਸ ਮਹਾਰਾਜ ਨੂੰ ਤਖ਼ਤ ਬਖਸ਼ਿਸ਼ ਕੀਤਾ ਉਹ ਤਖਤ ਜੋ ਰਾਜ ਯੋਗ ਦਾ ਤਖ਼ਤ ਅਾ
ਸੋਢੀ ਸ੍ਰਿਸਿਟ ਸਕਲ ਤਾਰਣ ਕਉ
ਅਬ ਗੁਰ ਰਾਮਦਾਸ ਕਉ ਮਿਲੀ ਬਡਾਈ ॥੩॥
~ ਅੰਗ ੧੪੦੬(1406)
ਏਦਾਂ ਭਾਦੋਂ ਸੁਦੀ ਤੇਰਾਂ ਸੰਮਤ ੧੬੩੧ ਅਜ ਦੇ ਦਿਨ ਸੰਨ 1574 ਨੂੰ ਚੌਥੇ ਗੁਰਦੇਵ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਗੁਰ ਤਖ਼ਤ ਤੇ ਬਿਰਾਜਮਾਨ ਹੋਏ ਸਮੂਹ ਸੰਗਤਾਂ ਨੂੰ #ਲੱਖ_ਲੱਖ_ਵਧਾਈਆਂ
ਮੇਜਰ ਸਿੰਘ
ਗੁਰੂ ਕਿਰਪਾ ਕਰੇ



Share On Whatsapp

Leave a comment


ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥ रागु टोडी महला ४ घरु १ ॥ हरि बिनु रहि न सकै मनु मेरा ॥ मेरे प्रीतम प्रान हरि प्रभु गुरु मेले बहुरि न भवजलि फेरा ॥१॥ रहाउ ॥ मेरै हीअरै लोच लगी प्रभ केरी हरि नैनहु हरि प्रभ हेरा ॥ सतिगुरि दइआलि हरि नामु द्रिड़ाइआ हरि पाधरु हरि प्रभ केरा ॥१॥ हरि रंगी हरि नामु प्रभ पाइआ हरि गोविंद हरि प्रभ केरा ॥ हरि हिरदै मनि तनि मीठा लागा मुखि मसतकि भागु चंगेरा ॥२॥ लोभ विकार जिना मनु लागा हरि विसरिआ पुरखु चंगेरा ॥ ओइ मनमुख मूड़ अगिआनी कहीअहि तिन मसतकि भागु मंदेरा ॥३॥ बिबेक बुधि सतिगुर ते पाई गुर गिआनु गुरू प्रभ केरा ॥ जन नानक नामु गुरू ते पाइआ धुरि मसतकि भागु लिखेरा ॥४॥१॥

अर्थ :-हे भाई ! मेरा मन परमात्मा की याद के बिना रह नहीं सकता। गुरु (जिस मनुख को) जीवन का प्यारा भगवान मिला देता है, उस को संसार-सागर में फिर नहीं आना पड़ता।1।रहाउ। हे भाई ! मेरे हृदय में भगवान (के मिलाप) की चाह लगी हुई थी (मेरा मन करता था कि) मैं (अपनी) आँखों के साथ हरि-भगवान को देख लूं। दयाल गुरु ने परमात्मा का नाम मेरे हृदय में पक्का कर दिया-यही है हरि-भगवान (को मिलने) का सही मार्ग।1। हे भाई ! अनेकों कौतकाँ के स्वामी हरि भगवान गोबिंद का नाम जिस मनुख ने प्राप्त कर लिया, उस के मन में, उस के शरीर में, परमात्मा प्यारा लगने लग जाता है, उस के माथे पर मुख पर उत्म भाग्य जाग जाता है।2। पर, हे भाई ! जिन मनुष्यों का मन लोभ आदि विकारों में मस्त रहता है, उनको परम अकाल पुरख भुला रहता है। अपने मन के पिछे चलने वाले वह मनुख मूर्ख कहे जाते हैं, आत्मिक जीवन की तरफ से बे-समझ कहे जाते हैं। उन के माथे पर मंदी किस्मत (उभरी हुई समझ लो)।3। हे दास नानक ! जिन मनुष्यों के माथे पर धुरों लिखा उत्म भाग्य उभर पड़ा, उन्हों ने गुरु से परमात्मा का नाम प्राप्त कर लिया, उन्हों ने गुरु से अच्छे बुरे काम की परख करने वाली समझ हासिल कर ली, उन्हों ने परमात्मा के मिलाप के लिए गुरु से आत्मिक जीवन की सूझ प्राप्त कर ली।4।1।



Share On Whatsapp

Leave a comment




ਅੰਗ : 711

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਰਾਗੁ ਟੋਡੀ ਮਹਲਾ ੪ ਘਰੁ ੧ ॥ ਹਰਿ ਬਿਨੁ ਰਹਿ ਨ ਸਕੈ ਮਨੁ ਮੇਰਾ ॥ ਮੇਰੇ ਪ੍ਰੀਤਮ ਪ੍ਰਾਨ ਹਰਿ ਪ੍ਰਭੁ ਗੁਰੁ ਮੇਲੇ ਬਹੁਰਿ ਨ ਭਵਜਲਿ ਫੇਰਾ ॥੧॥ ਰਹਾਉ ॥ ਮੇਰੈ ਹੀਅਰੈ ਲੋਚ ਲਗੀ ਪ੍ਰਭ ਕੇਰੀ ਹਰਿ ਨੈਨਹੁ ਹਰਿ ਪ੍ਰਭ ਹੇਰਾ ॥ ਸਤਿਗੁਰਿ ਦਇਆਲਿ ਹਰਿ ਨਾਮੁ ਦ੍ਰਿੜਾਇਆ ਹਰਿ ਪਾਧਰੁ ਹਰਿ ਪ੍ਰਭ ਕੇਰਾ ॥੧॥ ਹਰਿ ਰੰਗੀ ਹਰਿ ਨਾਮੁ ਪ੍ਰਭ ਪਾਇਆ ਹਰਿ ਗੋਵਿੰਦ ਹਰਿ ਪ੍ਰਭ ਕੇਰਾ ॥ ਹਰਿ ਹਿਰਦੈ ਮਨਿ ਤਨਿ ਮੀਠਾ ਲਾਗਾ ਮੁਖਿ ਮਸਤਕਿ ਭਾਗੁ ਚੰਗੇਰਾ ॥੨॥ ਲੋਭ ਵਿਕਾਰ ਜਿਨਾ ਮਨੁ ਲਾਗਾ ਹਰਿ ਵਿਸਰਿਆ ਪੁਰਖੁ ਚੰਗੇਰਾ ॥ ਓਇ ਮਨਮੁਖ ਮੂੜ ਅਗਿਆਨੀ ਕਹੀਅਹਿ ਤਿਨ ਮਸਤਕਿ ਭਾਗੁ ਮੰਦੇਰਾ ॥੩॥ ਬਿਬੇਕ ਬੁਧਿ ਸਤਿਗੁਰ ਤੇ ਪਾਈ ਗੁਰ ਗਿਆਨੁ ਗੁਰੂ ਪ੍ਰਭ ਕੇਰਾ ॥ ਜਨ ਨਾਨਕ ਨਾਮੁ ਗੁਰੂ ਤੇ ਪਾਇਆ ਧੁਰਿ ਮਸਤਕਿ ਭਾਗੁ ਲਿਖੇਰਾ ॥੪॥੧॥

ਅਰਥ: ਹੇ ਭਾਈ! ਮੇਰਾ ਮਨ ਪਰਮਾਤਮਾ ਦੀ ਯਾਦ ਤੋਂ ਬਿਨਾ ਰਹਿ ਨਹੀਂ ਸਕਦਾ। ਗੁਰੂ (ਜਿਸ ਮਨੁੱਖ ਨੂੰ) ਜਿੰਦ ਦਾ ਪਿਆਰਾ ਪ੍ਰਭੂ ਮਿਲਾ ਦੇਂਦਾ ਹੈ, ਉਸ ਨੂੰ ਸੰਸਾਰ-ਸਮੁੰਦਰ ਵਿਚ ਮੁੜ ਨਹੀਂ ਆਉਣਾ ਪੈਂਦਾ।1। ਰਹਾਉ। ਹੇ ਭਾਈ! ਮੇਰੇ ਹਿਰਦੇ ਵਿਚ ਪ੍ਰਭੂ (ਦੇ ਮਿਲਾਪ) ਦੀ ਤਾਂਘ ਲੱਗੀ ਹੋਈ ਸੀ (ਮੇਰਾ ਜੀ ਕਰਦਾ ਸੀ ਕਿ) ਮੈਂ (ਆਪਣੀਆਂ) ਅੱਖਾਂ ਨਾਲ ਹਰੀ-ਪ੍ਰਭੂ ਨੂੰ ਵੇਖ ਲਵਾਂ। ਦਇਆਲ ਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ—ਇਹੀ ਹੈ ਹਰੀ-ਪ੍ਰਭੂ (ਨੂੰ ਮਿਲਣ) ਦਾ ਪੱਧਰਾ ਰਸਤਾ।1। ਹੇ ਭਾਈ! ਅਨੇਕਾਂ ਕੌਤਕਾਂ ਦੇ ਮਾਲਕ ਹਰੀ ਪ੍ਰਭੂ ਗੋਬਿੰਦ ਦਾ ਨਾਮ ਜਿਸ ਮਨੁੱਖ ਨੇ ਪ੍ਰਾਪਤ ਕਰ ਲਿਆ, ਉਸ ਦੇ ਹਿਰਦੇ ਵਿਚ, ਉਸ ਦੇ ਮਨ ਵਿਚ ਸਰੀਰ ਵਿਚ, ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਦੇ ਮੱਥੇ ਉੱਤੇ ਮੂੰਹ ਉੱਤੇ ਚੰਗਾ ਭਾਗ ਜਾਗ ਪੈਂਦਾ ਹੈ।2। ਪਰ, ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਮਨ ਲੋਭ ਆਦਿਕ ਵਿਕਾਰਾਂ ਵਿਚ ਮਸਤ ਰਹਿੰਦਾ ਹੈ, ਉਹਨਾਂ ਨੂੰ ਚੰਗਾ ਅਕਾਲ ਪੁਰਖ ਭੁੱਲਿਆ ਰਹਿੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹ ਮਨੁੱਖ ਮੂਰਖ ਕਹੇ ਜਾਂਦੇ ਹਨ, ਆਤਮਕ ਜੀਵਨ ਵਲੋਂ ਬੇ-ਸਮਝ ਆਖੇ ਜਾਂਦੇ ਹਨ। ਉਹਨਾਂ ਦੇ ਮੱਥੇ ਉਤੇ ਮੰਦੀ ਕਿਸਮਤ (ਉੱਘੜੀ ਹੋਈ ਸਮਝ ਲਵੋ)।3। ਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਧੁਰੋਂ ਲਿਖਿਆ ਚੰਗਾ ਭਾਗ ਉੱਘੜ ਪਿਆ, ਉਹਨਾਂ ਨੇ ਗੁਰੂ ਪਾਸੋਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ, ਉਹਨਾਂ ਨੇ ਗੁਰੂ ਪਾਸੋਂ ਚੰਗੇ ਮੰਦੇ ਕੰਮ ਦੀ ਪਰਖ ਕਰਨ ਵਾਲੀ ਅਕਲ ਹਾਸਲ ਕਰ ਲਈ, ਉਹਨਾਂ ਨੇ ਪਰਮਾਤਮਾ ਦੇ ਮਿਲਾਪ ਵਾਸਤੇ ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰ ਲਈ।4।1।



Share On Whatsapp

Leave a comment


ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਘਰ ਮਾਤਾ ਦਮੋਦਰੀ ਜੀ ਦੀ ਕੁੱਖੋਂ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ। ਸਮੇ ਨਾਲ ਜਦੋਂ ਦੂਸਰੀ ਵਾਰ ਦਮੋਦਰੀ ਜੀ ਨੇ ਗਰਭ ਧਾਰਿਆ ਤਾਂ ਗੁਰੂ-ਮਾਤਾ ਮਾਤਾ ਗੰਗਾ ਜੀ ਨੇ ਅਸੀਸ ਦਿੰਦਿਆਂ ਬਚਨ ਕਹੇ , ਜੋੜੀ ਜੁੜੇ ਭਾਵ ਪੁੱਤਰ ਦਾ ਜਨਮ ਹੋਵੇ , ਨੇੜੇ ਖੜ੍ਹੇ ਸੀ ਛੇਵੇਂ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਮਾਤਾ ਜੀ ਜੋੜੀ ਹੀ ਨਹੀਂ ਜੁੜੂ ਬਲਕੇ ਪੰਜ ਪੁੱਤਰ ਹੋਣਗੇ (ਸਮੇ ਨਾਲ ਹੋਏ) ਪਰ ਘਰ ਵਿੱਚ ਇੱਕ ਸੁਚੱਜੀ ਧੀ ਦਾ ਹੋਣਾ ਵੀ ਜ਼ਰੂਰੀ ਆ।
ਬਿਨਾਂ ਧੀ ਤੋਂ ਗ੍ਰਿਹਸਤ ਧਰਮ ਸੋਭਦਾ ਨਹੀਂ ਬਲਕੇ ਧੀ ਤੋਂ ਬਗ਼ੈਰ ਤਾਂ ਗ੍ਰਹਿਸਤ ਧਰਮ ਹੀ ਖ਼ਤਮ ਹੋ ਜਾਵੇ। ਧੀ ਦੇ ਬਿਨਾਂ ਘਰ ਵਿੱਚ ਸੱਭਿਅਤਾ ਅਉਣੀ ਔਖੀ ਆ। ਇਸ ਲਈ ਇੱਕ ਧੀ ਦਾ ਹੋਣਾ ਵੀ ਜ਼ਰੂਰੀ ਆ ਸਮੇ ਨਾਲ ਧੀ ਨੇ ਜਨਮ ਲਿਆ। ਮਾਤਾ ਦਮੋਦਰੀ ਜੀ ਦੀ ਕੁੱਖੋਂ ਗੁਰੂ ਪੁੱਤਰੀ ਬੀਬੀ ਵੀਰੋ ਜੀ ਦਾ ਜਨਮ ਹੋਇਆ ਜੋ ਬੜੇ ਉੱਚੇ ਸੁੱਚੇ ਗੁਰੁਸਿਖੀ ਜੀਵਨ ਦੇ ਮਾਲਕ ਸੀ।
ਬੀਬੀ ਵੀਰੋ ਜੀ ਰਿਸ਼ਤੇ ਵਿੱਚ ਕਲਗੀਧਰ ਪਿਤਾ ਜੀ ਦੀ ਭੂਆ ਲੱਗਦੇ ਸੀ।
ਸੀਲ ਖ਼ਾਨ ਕੰਨਯਾ ਇਕ ਹੋਵੈ ।
ਪ੍ਰਤੀ ਬਿਨ ਜਗ ਗ੍ਰਿਹਸਤ ਵਿਗੋਵੈ ।
(ਗੁਰ ਬਿਲਾਸ ਪਾ:੬)
ਸਰੋਤ ਕਿਤਾਬ “ਨਿਰਭਉ ਨਿਰਵੈਰ”
ਮੇਜਰ ਸਿੰਘ
ਗੁਰੂ ਕਿਰਪਾ ਕਰੇ



Share On Whatsapp

Leave a comment


ਸੈਨਾਪਤੀ ਨੇ ਇਹ ਸ਼ਬਦ ਕਹੇ ਹੀ ਸਨ ਕਿ ਇਲਾਕੇ ਦੇ ਹਾਕਮ ਦੇ ਸਿਪਾਹੀ ਉਧਰੋਂ ਲੰਘਦੇ ਵਿਖਾਈ ਦਿੱਤੇ।
ਬਾਲਕਾਂ ਨੂੰ ਵੇਖ ਕੇ ਉਹ ਉਨ੍ਹਾਂ ਦੇ ਕੋਲ ਆ ਗਏ ਤੇ ਬੜੇ ਰੁਹਬ ਨਾਲ ਕਹਿਣ ਲੱਗੇ,
‘ਮੁੰਡਿਓ, ਨਵਾਬ ਸਾਹਿਬ ਦੀ ਸਵਾਰੀ ਆ ਰਹੀ ਹੈ। ਅਦਬ ਨਾਲ ਖੜੇ ਹੋ ਜਾਉ, ਜਦੋਂ ਸਵਾਰੀ ਲੰਘੇ ਤਾਂ ਨਵਾਬ ਸਾਹਿਬ ਨੂੰ ਝੁਕ ਕੇ ਸਲਾਮ ਕਰਨਾ!’ ਇਹ ਕਹਿ ਕੇ ਚੋਬਦਾਰ ਅੱਗੇ ਲੰਘ ਗਏ।
ਮੁੰਡਿਆਂ ਨੇ ਆਪਣੇ ਸੈਨਾਪਤੀ ਵਲ ਵੇਖਿਆ। ਸੈਨਾਪਤੀ ਗੰਭੀਰ ਖੜਾ ਸੀ। ਉਸ ਦਾ ਚਿਹਰਾ ਕਿਸੇ ਅੰਦਰਲੇ ਜੋਸ਼ ਨਾਲ ਸੂਹਾ ਹੋ ਰਿਹਾ ਸੀ।
ਉਸ ਨੇ ਸਾਰੇ ਬਾਲਕਾਂ ਨੂੰ ਆਪਣੇ ਨੇੜੇ ਬੁਲਾਇਆ ਤੇ ਬੜੀ ਗੰਭੀਰ ਆਵਾਜ਼ ਵਿਚ ਕਹਿਣ ਲੱਗਾ,
‘ਸਾਥੀਓ! ਮੈਂ ਹੁਣੇ ਤੁਹਾਨੂੰ ਜੋ ਗੱਲ ਕਹੀ ਸੀ, ਉਸ ਦੇ ਪਰਤਾਵੇ ਦਾ ਮੌਕਾ ਆ ਬਣਿਆ ਹੈ। ਅਸੀਂ ਕਿਸੇ ਨਵਾਬ ਨੂੰ ਸਲਾਮਾਂ ਨਹੀਂ ਕਰਨੀਆਂ। ਤੁਸੀਂ ਪਾਲ ਬਣਾ ਕੇ ਖੜੇ ਹੋ ਜਾਓ ਤੇ ਜਦੋਂ ਨਵਾਬ ਦੀ ਸਵਾਰੀ ਲੰਘਣ ਲੱਗੇ ਤਾਂ ਉਸ ਦਾ ਮੂੰਹ ਚਿੜਾ ਕੇ ਫੋਰਨ ਖੇਤਾਂ ਵਿਚੋਂ ਹਰਨਾਂ ਹੋ ਜਾਣਾ। ਖ਼ਬਰਦਾਰ! ਢਰਨਾ ਨਹੀਂ!’
ਬਾਲਕਾਂ ਦੇ ਚਿਹਰੇ ਖ਼ੁਸ਼ੀ ਨਾਲ ਚਮਕ ਉੱਠੇ ਜਿਵੇਂ ਕੋਈ ਨਵੀਂ ਖੇਡ ਹੱਥ ਆਈ ਹੋਵੇ। ਉਨ੍ਹਾਂ ਨੇ ਜੋਸ਼ ਨਾਲ ਬਾਹਵਾਂ ਉਲਾਰੀਆਂ ਤੇ ਫ਼ਤਹ ਦੇ ਨਾਆਰੇ ਲਾਏ।
ਉਹ ਦ੍ਰਿੜ੍ਹਤਾ ਤੇ ਨਿਡਰਤਾ ਦੇ ਭਾਵ ਚਿਹਰਿਆਂ ਤੇ ਲਈ ਨਵਾਬ ਦਾ ਰਾਹ ਵੇਖਣ ਲੱਗੇ। ਉਨ੍ਹਾਂ ਦਾ ਸੈਨਾਪਤੀ ਉਨ੍ਹਾਂ ਦੇ ਹੌਂਸਲੇ ਤੇ ਨਿਡਰਤਾ ਦੀ ਪ੍ਰੀਖਿਆ ਲੈਣ ਲੱਗਾ ਸੀ, ਤੇ ਉਨ੍ਹਾਂ ਦਾ ਦ੍ਰਿੜ੍ਹ ਨਿਸਚਾ ਸੀ ਕਿ ਉਹ ਇਸ ਪ੍ਰੀਖਿਆ ਵਿਚ ਪੂਰੇ ਉਤਰਨਗੇ।
ਨਵਾਬ ਦੀ ਸਵਾਰੀ ਆ ਪਹੁੰਚੀ। ਉਹ ਆਪਣੀਆਂ ਬੇਗਮਾਂ ਤੇ ਦਾਸੀਆਂ ਨਾਲ ਦਰਿਆ ਦੇ ਕੰਢੇ ਸੈਰ ਲਈ ਨਿਕਲਿਆ ਸੀ।
ਰੇਤੇ ਉਪਰ ਬਾਲਕਾਂ ਪਾਲ ਬੰਨ੍ਹ ਕੇ ਖਲੋਤਾ ਵੇਖ ਕੇ ਉਹ ਦਿਲ ਵਿਚ ਖੁਸ਼ ਹੋਇਆ ਕਿ ਇਹ ਮੈਨੂੰ ਝੁਕ ਝੁਕ ਕੇ ਸਲਾਮਾਂ ਕਰਨਗੇ ਤੇ ਬੇਗਮਾਂ ਤੇ ਦਾਸੀਆਂ ਦੀਆਂ ਨਜ਼ਰਾਂ ਵਿਚ ਮੇਰਾ ਵਕਾਰ ਹੋਰ ਵਧੇਗਾ।
ਉਹ ਹੰਕਾਰ ਨਾਲ ਧੌਣ ਅਕੜਾ ਕੇ ਬਾਲਕਾਂ ਦੇ ਕੋਲੋਂ ਦੀ ਲੰਘਿਆ।
ਇਸੇ ਵੇਲੇ ਸੈਨਾਪਤੀ ਨੇ ਇਕ ਗੁਪਤ ਇਸ਼ਾਰਾ ਕੀਤਾ। ਬਾਲਕਾਂ ਦੀਆਂ ਸਿਰੀਆਂ ਅਗਾਹ ਨੂੰ ਨਿਕਲੀਆਂ ਤੇ ਨਵਾਬ ਉੱਤੇ ਟਿਚਕਾਰ ਭਰੀ ਹੋ ਹੋ ਦੀ ਵਰਖਾ ਸ਼ੁਰੂ ਹੋ ਗਈ।
ਨਵਾਬ ਹੱਕਾ ਬੱਕਾ ਰਹਿ ਗਿਆ। ਬਾਲਕ ਹਰਨਾਂ ਵਾਂਗ ਕਲਾਂਚਾਂ ਭਰਦੇ ਖੇਤਾਂ ਵਿਚੋਂ ਦੀ ਐਹ ਜਾ ਐਹ ਜਾ, ਕਿਤੇ ਦੇ ਕਿਤੇ ਨਿਕਲ ਗਏ।
ਮਾਮਾ ਕ੍ਰਿਪਾਲ ਦਾਸ ਜੀ ਇਕ ਰੁੱਖ ਦੇ ਉਹਲੇ ਖੜੇ ਇਹ ਸਭ ਕੁਝ ਵੇਖ ਰਹੇ ਸਨ।



Share On Whatsapp

Leave a comment





  ‹ Prev Page Next Page ›