धनासरी, भगत रवि दास जी की ੴ सतिगुर परसाद हम सरि दीनु दइआल न तुम सरि अब पतिआरू किया कीजे ॥ बचनी तोर मोर मनु माने जन कऊ पूरण दीजे ॥१॥ हउ बलि बलि जाउ रमईआ कारने ॥ कारन कवन अबोल ॥ रहाउ ॥ बहुत जनम बिछुरे थे माधउ इहु जनमु तुम्हारे लेखे ॥ कहि रविदास आस लगि जीवउ चिर भइओ दरसनु देखे ॥२॥१॥
(हे माधो मेरे जैसा कोई दीन और कंगाल नहीं हे और तेरे जैसा कोई दया करने वाला नहीं, (मेरी कंगालता का) अब और परतावा करने की जरुरत नहीं (हे सुंदर राम!) मुझे दास को यह सिदक बक्श की मेरा मन तेरी सिफत सलाह की बाते करने में ही लगा रहे।१। हे सुंदर राम! में तुझसे सदके हूँ, तू किस कारण मेरे साथ नहीं बोलता?||रहाउ|| रविदास जी कहते हैं- हे माधो! कई जन्मो से मैं तुझ से बिछुड़ा आ रहा हूँ (कृपा कर, मेरा) यह जनम तेरी याद में बीते; तेरा दीदार किये बहुत समां हो गया है, (दर्शन की) आस में जीवित हूँ॥२॥१॥
ਅੰਗ : 694
ਧਨਾਸਰੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥ ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥ ਕਾਰਨ ਕਵਨ ਅਬੋਲ ॥ ਰਹਾਉ ॥ ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥
ਅਰਥ: (ਹੇ ਮਾਧੋ!) ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ, ਤੇਰੇ, ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ, (ਮੇਰੀ ਕੰਗਾਲਤਾ ਦਾ) ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ। (ਹੇ ਸੋਹਣੇ ਰਾਮ!) ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖ਼ਸ਼ ਕਿ ਮੇਰਾ ਮਨ ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਵਿਚ ਪਰਚ ਜਾਇਆ ਕਰੇ।੧। ਹੇ ਸੋਹਣੇ ਰਾਮ! ਮੈਂ ਤੈਥੋਂ ਸਦਾ ਸਦਕੇ ਹਾਂ; ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ?।ਰਹਾਉ। ਰਵਿਦਾਸ ਜੀ ਕਹਿੰਦੇ ਹਨ -ਹੇ ਮਾਧੋ! ਕਈ ਜਨਮਾਂ ਤੋਂ ਮੈਂ ਤੈਥੋਂ ਵਿਛੁੜਿਆ ਆ ਰਿਹਾ ਹਾਂ (ਮਿਹਰ ਕਰ, ਮੇਰਾ) ਇਹ ਜਨਮ ਤੇਰੀ ਯਾਦ ਵਿਚ ਬੀਤੇ; ਤੇਰਾ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹੈ, (ਦਰਸ਼ਨ ਦੀ) ਆਸ ਵਿਚ ਹੀ ਮੈਂ ਜੀਊਂਦਾ ਹਾਂ ॥੨॥੧॥
बिलावलु महला १ ॥ मन का कहिआ मनसा करै ॥ इहु मनु पुंनु पापु उचरै ॥ माइआ मदि माते त्रिपति न आवै ॥ त्रिपति मुकति मनि साचा भावै ॥१॥ तनु धनु कलतु सभु देखु अभिमाना ॥ बिनु नावै किछु संगि न जाना ॥१॥ रहाउ ॥ कीचहि रस भोग खुसीआ मन केरी ॥ धनु लोकां तनु भसमै ढेरी ॥ खाकू खाकु रलै सभु फैलु ॥ बिनु सबदै नही उतरै मैलु ॥२॥ गीत राग घन ताल सि कूरे ॥ त्रिहु गुण उपजै बिनसै दूरे ॥ दूजी दुरमति दरदु न जाइ ॥ छूटै गुरमुखि दारू गुण गाइ ॥३॥ धोती ऊजल तिलकु गलि माला ॥ अंतरि क्रोधु पड़हि नाट साला ॥ नामु विसारि माइआ मदु पीआ ॥ बिनु गुर भगति नाही सुखु थीआ ॥४॥ सूकर सुआन गरधभ मंजारा ॥ पसू मलेछ नीच चंडाला ॥ गुर ते मुहु फेरे तिन्ह जोनि भवाईऐ ॥ बंधनि बाधिआ आईऐ जाईऐ ॥५॥ गुर सेवा ते लहै पदारथु ॥ हिरदै नामु सदा किरतारथु ॥ साची दरगह पूछ न होइ ॥ माने हुकमु सीझै दरि सोइ ॥६॥ सतिगुरु मिलै त तिस कउ जाणै ॥ रहै रजाई हुकमु पछाणै ॥ हुकमु पछाणि सचै दरि वासु ॥ काल बिकाल सबदि भए नासु ॥७॥ रहै अतीतु जाणै सभु तिस का ॥ तनु मनु अरपै है इहु जिस का ॥ ना ओहु आवै ना ओहु जाइ ॥ नानक साचे साचि समाइ ॥८॥२॥
अर्थ: (प्रभु-नाम से बिसरे हुए मनुख की) बुद्धि (भी) मन के कहे अनुसार चलती है, और यह मन केवल यही बातें सोचता है की (शास्त्रों की मर्यादा अनुसार) पुन्य क्या है और पाप क्या है। माया के नशे में मस्त हुए मनुख को (माया की तरफ) से सब्र नहीं होता। माया का सब्र और माया के मोह से खलासी तभी होती है जब मनुख को सदा-थिर रहने वाला प्रभु मन में प्यारा लगने लग जाता है॥१॥ हे अभिमानी जीव! देख, यह शरीर, यह धन, यह स्त्री-यह सब (सदा साथ निभने वाले नहीं है)। परमात्मा के नाम के बिना कोई वस्तु (जीव के) साथ नहीं जाती॥१॥रहाउ॥ हम माया के रस का भोग करते हैं, माया की मौज मनाते हैं, (परन्तु मौत आने पर) धन (ओर) लोगों का बन जाता है और यह शारीर मिटटी की ढेरी हो जाता है। यह सारा ही पसारा (अंत) मिटटी में मिल जाता है। (मन पर विषे-विकारों की मैल इकठ्ठा होती रहती है, वह) मैल गुरु के शब्द के बिना नहीं उत्तरती॥२॥ (प्रभू के नाम से टूट के) मनुष्य अनेकों किस्मों के गीत राग व ताल आदि में मन परचाता है पर ये सब झूठे उद्यम हैं (क्योंकि नाम के बिना जीव) तीन गुणों के असर तले पैदा होता मरता रहता है और (प्रभू-चरणों से) विछुड़ा रहता है। (इन गीतों-रागों की सहायता से जीव की) और चाहत (ज्यादा से ज्यादा मिलने के लालच, झाक) व दुमर्ति दूर नहीं होती, आत्मिक रोग नहीं जाता। (इस दूसरी झाक व दुमर्ति से, आत्मिक रोग से वह मनुष्य) खलासी पा लेता है जो गुरू के सन्मुख हो के परमात्मा के गुण गाता है (ये सिफत-सालाह ही इन रोगों का) दारू है। जो मनुष्य सफेद धोती पहनते हैं (माथे पर) तिलक लगाते हैं, गले में माला डालते हैं और (वेद आदि के मंत्र) पढ़ते हैं पर उनके अंदर क्रोध प्रबल है उनका उद्यम यूँ ही है जैसे किसी नाट्य-घर में (नाट्य-विद्या की सिखलाई कर करा रहे हैं)। जिन मनुष्यों ने परमात्मा का नाम भुला के माया (के मोह) की शराब पी हुई हो, (उनको सुख नहीं हो सकता)। गुरू के बिना प्रभू की भगती नहीं हो सकती, और भगती के बिना आत्मिक आनंद नहीं मिलता।4। जिन लोगों ने अपना मुँह गुरू से मोड़ा हुआ है उन्हें सूअर-कुत्ते-गधे-बिल्ले-पशू-मलेछ-नीच-चण्डाल आदिक की जूनों में घुमाया जाता है। माया के मोह के बंधन में बंधा हुआ मनुष्य जनम-मरण के चक्कर में पड़ा रहता है।5। गुरू की बताई हुई सेवा के द्वारा ही मनुष्य नाम-सरमाया प्राप्त करता है। जिस मनुष्य के हृदय में परमात्मा का नाम सदा बसता है वह (जीवन-यात्रा में) सफल हो गया है। परमात्मा की दरगाह में उससे लेखा नहीं मांगा जाता (क्योंकि उसके जिंमें कुछ भी बकाया नहीं निकलता)। जो मनुष्य परमात्मा की रजा को (सिर माथे) मानता है वह परमात्मा के दर पर कामयाब हो जाता है।6। जब मनुष्य को गुरू मिल जाता है तो यह उस परमात्मा के साथ गहरी सांझ बना लेता है, परमात्मा की रजा को समझता है और रज़ा में (राज़ी) रहता है। सदा-स्थिर प्रभू की रजा को समझ के उसके दर पर जगह हासिल कर लेता है। गुरू के शबद के द्वारा उसके जनम-मरण (के चक्र) खत्म हो जाते हैं।7। (सिमरन की बरकति से) जो मनुष्य (अंतरात्मे माया के मोह की ओर से) उपराम रहता है वह हरेक चीज को परमात्मा की (दी हुई) ही समझता है। जिस परमात्मा ने ये शरीर और मन दिया है उसके हवाले करता है।1। हे नानक! वह मनुष्य जनम मरण के चक्कर से बच जाता है, वह सदा-सदा कायम रहने वाले परमात्मा में लीन रहता है।8।2।
ਅੰਗ : 832
ਬਿਲਾਵਲੁ ਮਹਲਾ ੧ ॥ ਮਨ ਕਾ ਕਹਿਆ ਮਨਸਾ ਕਰੈ ॥ ਇਹੁ ਮਨੁ ਪੁੰਨੁ ਪਾਪੁ ਉਚਰੈ ॥ ਮਾਇਆ ਮਦਿ ਮਾਤੇ ਤ੍ਰਿਪਤਿ ਨ ਆਵੈ ॥ ਤ੍ਰਿਪਤਿ ਮੁਕਤਿ ਮਨਿ ਸਾਚਾ ਭਾਵੈ ॥੧॥ ਤਨੁ ਧਨੁ ਕਲਤੁ ਸਭੁ ਦੇਖੁ ਅਭਿਮਾਨਾ ॥ ਬਿਨੁ ਨਾਵੈ ਕਿਛੁ ਸੰਗਿ ਨ ਜਾਨਾ ॥੧॥ ਰਹਾਉ ॥ ਕੀਚਹਿ ਰਸ ਭੋਗ ਖੁਸੀਆ ਮਨ ਕੇਰੀ ॥ ਧਨੁ ਲੋਕਾਂ ਤਨੁ ਭਸਮੈ ਢੇਰੀ ॥ ਖਾਕੂ ਖਾਕੁ ਰਲੈ ਸਭੁ ਫੈਲੁ ॥ ਬਿਨੁ ਸਬਦੈ ਨਹੀ ਉਤਰੈ ਮੈਲੁ ॥੨॥ ਗੀਤ ਰਾਗ ਘਨ ਤਾਲ ਸਿ ਕੂਰੇ ॥ ਤ੍ਰਿਹੁ ਗੁਣ ਉਪਜੈ ਬਿਨਸੈ ਦੂਰੇ ॥ ਦੂਜੀ ਦੁਰਮਤਿ ਦਰਦੁ ਨ ਜਾਇ ॥ ਛੂਟੈ ਗੁਰਮੁਖਿ ਦਾਰੂ ਗੁਣ ਗਾਇ ॥੩॥ ਧੋਤੀ ਊਜਲ ਤਿਲਕੁ ਗਲਿ ਮਾਲਾ ॥ ਅੰਤਰਿ ਕ੍ਰੋਧੁ ਪੜਹਿ ਨਾਟ ਸਾਲਾ ॥ ਨਾਮੁ ਵਿਸਾਰਿ ਮਾਇਆ ਮਦੁ ਪੀਆ ॥ ਬਿਨੁ ਗੁਰ ਭਗਤਿ ਨਾਹੀ ਸੁਖੁ ਥੀਆ ॥੪॥ ਸੂਕਰ ਸੁਆਨ ਗਰਧਭ ਮੰਜਾਰਾ ॥ ਪਸੂ ਮਲੇਛ ਨੀਚ ਚੰਡਾਲਾ ॥ ਗੁਰ ਤੇ ਮੁਹੁ ਫੇਰੇ ਤਿਨ੍ਹ੍ਹ ਜੋਨਿ ਭਵਾਈਐ ॥ ਬੰਧਨਿ ਬਾਧਿਆ ਆਈਐ ਜਾਈਐ ॥੫॥ ਗੁਰ ਸੇਵਾ ਤੇ ਲਹੈ ਪਦਾਰਥੁ ॥ ਹਿਰਦੈ ਨਾਮੁ ਸਦਾ ਕਿਰਤਾਰਥੁ ॥ ਸਾਚੀ ਦਰਗਹ ਪੂਛ ਨ ਹੋਇ ॥ ਮਾਨੇ ਹੁਕਮੁ ਸੀਝੈ ਦਰਿ ਸੋਇ ॥੬॥ ਸਤਿਗੁਰੁ ਮਿਲੈ ਤ ਤਿਸ ਕਉ ਜਾਣੈ ॥ ਰਹੈ ਰਜਾਈ ਹੁਕਮੁ ਪਛਾਣੈ ॥ ਹੁਕਮੁ ਪਛਾਣਿ ਸਚੈ ਦਰਿ ਵਾਸੁ ॥ ਕਾਲ ਬਿਕਾਲ ਸਬਦਿ ਭਏ ਨਾਸੁ ॥੭॥ ਰਹੈ ਅਤੀਤੁ ਜਾਣੈ ਸਭੁ ਤਿਸ ਕਾ ॥ ਤਨੁ ਮਨੁ ਅਰਪੈ ਹੈ ਇਹੁ ਜਿਸ ਕਾ ॥ ਨਾ ਓਹੁ ਆਵੈ ਨਾ ਓਹੁ ਜਾਇ ॥ ਨਾਨਕ ਸਾਚੇ ਸਾਚਿ ਸਮਾਇ ॥੮॥੨॥
ਅਰਥ: (ਪ੍ਰਭੂ-ਨਾਮ ਤੋਂ ਖੁੰਝੇ ਹੋਏ ਮਨੁੱਖ ਦੀ) ਬੁੱਧੀ (ਭੀ) ਮਨ ਦੇ ਕਹੇ ਵਿਚ ਤੁਰਦੀ ਹੈ, ਤੇ, ਇਹ ਮਨ ਨਿਰੀਆਂ ਇਹੀ ਗੱਲਾਂ ਸੋਚਦਾ ਹੈ ਕਿ (ਸ਼ਾਸਤ੍ਰਾਂ ਦੀ ਮਰਯਾਦਾ ਅਨੁਸਾਰ) ਪੁੰਨ ਕੀਹ ਹੈ ਤੇ ਪਾਪ ਕੀਹ ਹੈ। ਮਾਇਆ ਦੇ ਨਸ਼ੇ ਵਿਚ ਮਸਤ ਹੋਏ ਮਨੁੱਖ ਨੂੰ (ਮਾਇਆ ਵਲੋਂ) ਰਜੇਵਾਂ ਨਹੀਂ ਹੁੰਦਾ। ਮਾਇਆ ਵਲੋਂ ਰਜੇਵਾਂ ਤੇ ਮਾਇਆ ਦੇ ਮੋਹ ਤੋਂ ਖ਼ਲਾਸੀ ਤਦੋਂ ਹੀ ਹੁੰਦੀ ਹੈ ਜਦੋਂ ਮਨੁੱਖ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਨ ਵਿਚ ਪਿਆਰਾ ਲੱਗਣ ਲੱਗ ਪਏ ॥੧॥ ਹੇ ਅਭਿਮਾਨੀ ਜੀਵ! ਵੇਖ, ਇਹ ਸਰੀਰ, ਇਹ ਧਨ, ਇਹ ਇਸਤ੍ਰੀ-ਇਹ ਸਭ (ਸਦਾ ਨਾਲ ਨਿਭਣ ਵਾਲੇ ਨਹੀਂ ਹਨ)। ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਚੀਜ਼ (ਜੀਵ ਦੇ) ਨਾਲ ਨਹੀਂ ਜਾਂਦੀ ॥੧॥ ਰਹਾਉ॥ ਮਾਇਕ ਰਸਾਂ ਦੇ ਭੋਗ ਕਰੀਦੇ ਹਨ, ਮਨ ਦੀਆਂ ਮੌਜਾਂ ਮਾਣੀਦੀਆਂ ਹਨ, (ਪਰ ਮੌਤ ਆਉਣ ਤੇ) ਧਨ (ਹੋਰ) ਲੋਕਾਂ ਦਾ ਬਣ ਜਾਂਦਾ ਹੈ ਤੇ ਇਹ ਸਰੀਰ ਮਿੱਟੀ ਦੀ ਢੇਰੀ ਹੋ ਜਾਂਦਾ ਹੈ। ਇਹ ਸਾਰਾ ਹੀ ਪਸਾਰਾ (ਅੰਤ) ਖ਼ਾਕ ਵਿਚ ਹੀ ਰਲ ਜਾਂਦਾ ਹੈ। (ਮਨ ਉਤੇ ਵਿਸ਼ੇ ਵਿਕਾਰਾਂ ਦੀ ਮੈਲ ਇਕੱਠੀ ਹੁੰਦੀ ਜਾਂਦੀ ਹੈ, ਉਹ) ਮੈਲ ਗੁਰੂ ਦੇ ਸ਼ਬਦ ਤੋਂ ਬਿਨਾ ਨਹੀਂ ਲਹਿੰਦੀ ॥੨॥ (ਪ੍ਰਭੂ-ਨਾਮ ਤੋਂ ਖੁੰਝ ਕੇ) ਮਨੁੱਖ ਅਨੇਕਾਂ ਕਿਸਮਾਂ ਦੇ ਗੀਤ ਰਾਗ ਤੇ ਤਾਲ ਆਦਿਕਾਂ ਵਿਚ ਮਨ ਪਰਚਾਂਦਾ ਹੈ ਪਰ ਇਹ ਸਭ ਝੂਠੇ ਉੱਦਮ ਹਨ (ਕਿਉਂਕਿ ਨਾਮ ਤੋਂ ਬਿਨਾ ਜੀਵ) ਤਿੰਨਾਂ ਗੁਣਾਂ ਦੇ ਅਸਰ ਹੇਠ ਜੰਮਦਾ ਮਰਦਾ ਰਹਿੰਦਾ ਹੈ ਤੇ (ਪ੍ਰਭੂ-ਚਰਨਾਂ ਤੋਂ) ਵਿਛੁੜਿਆ ਰਹਿੰਦਾ ਹੈ। (ਇਹਨਾਂ ਗੀਤਾਂ ਰਾਗਾਂ ਦੀ ਸਹਾਇਤਾ ਨਾਲ ਜੀਵ ਦੀ) ਹੋਰ ਝਾਕ ਤੇ ਭੈੜੀ ਮਤਿ ਦੂਰ ਨਹੀਂ ਹੁੰਦੀ, ਆਤਮਕ ਰੋਗ ਨਹੀਂ ਜਾਂਦਾ। (ਇਸ ਦੂਜੀ ਝਾਕ ਤੋਂ, ਦੁਰਮਤਿ ਤੋਂ, ਆਤਮਕ ਰੋਗ ਤੋਂ ਉਹ ਮਨੁੱਖ) ਖ਼ਲਾਸੀ ਪਾਂਦਾ ਹੈ ਜੋ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ (ਇਹ ਸਿਫ਼ਤਿ-ਸਾਲਾਹ ਹੀ ਇਹਨਾਂ ਰੋਗਾਂ ਦਾ) ਦਾਰੂ ਹੈ। ਜੇਹੜੇ ਮਨੁੱਖ ਚਿੱਟੀ ਧੋਤੀ ਪਹਿਨਦੇ ਹਨ (ਮੱਥੇ ਉਤੇ) ਤਿਲਕ ਲਾਂਦੇ ਹਨ, ਗਲ ਵਿਚ ਮਾਲਾ ਪਾਂਦੇ ਹਨ ਤੇ (ਵੇਦ ਆਦਿਕਾਂ ਦੇ ਮੰਤ੍ਰ) ਪੜ੍ਹਦੇ ਹਨ ਪਰ ਉਹਨਾਂ ਦੇ ਅੰਦਰ ਕ੍ਰੋਧ ਪ੍ਰਬਲ ਹੈ ਉਹਨਾਂ ਦਾ ਉੱਦਮ ਇਉਂ ਹੀ ਹੈ ਜਿਵੇਂ ਕਿਸੇ ਨਾਟ-ਘਰ ਵਿਚ (ਨਾਟ-ਵਿੱਦਿਆ ਦੀ ਸਿਖਲਾਈ ਕਰ ਕਰਾ ਰਹੇ ਹਨ) । ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਭੁਲਾ ਕੇ ਮਾਇਆ (ਦੇ ਮੋਹ) ਦੀ ਸ਼ਰਾਬ ਪੀਤੀ ਹੋਈ ਹੋਵੇ, (ਉਹਨਾਂ ਨੂੰ ਸੁਖ ਨਹੀਂ ਹੋ ਸਕਦਾ) । ਗੁਰੂ ਤੋਂ ਬਿਨਾ ਪ੍ਰਭੂ ਦੀ ਭਗਤੀ ਨਹੀਂ ਹੋ ਸਕਦੀ, ਤੇ ਭਗਤੀ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲਦਾ।੪। ਜਿਨ੍ਹਾਂ ਬੰਦਿਆਂ ਨੇ ਆਪਣਾ ਮੂੰਹ ਗੁਰੂ ਵਲੋਂ ਮੋੜਿਆ ਹੋਇਆ ਹੈ ਉਹਨਾਂ ਨੂੰ ਸੂਰ ਕੁੱਤੇ ਖੋਤੇ ਬਿੱਲੇ ਪਸ਼ੂ ਮਲੇਛ ਨੀਚ ਚੰਡਾਲ ਆਦਿਕਾਂ ਦੀਆਂ ਜੂਨਾਂ ਵਿਚ ਭਵਾਇਆ ਜਾਂਦਾ ਹੈ। ਮਾਇਆ ਦੇ ਮੋਹ ਦੇ ਬੰਧਨ ਵਿਚ ਬੱਝਾ ਹੋਇਆ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।੫। ਗੁਰੂ ਦੀ ਦੱਸੀ ਸੇਵਾ ਦੀ ਰਾਹੀਂ ਹੀ ਮਨੁੱਖ ਨਾਮ-ਸਰਮਾਇਆ ਪ੍ਰਾਪਤ ਕਰਦਾ ਹੈ। ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਦਾ ਵੱਸਦਾ ਹੈ ਉਹ (ਜੀਵਨ-ਜਾਤ੍ਰਾ ਵਿਚ) ਸਫਲ ਹੋ ਗਿਆ ਹੈ। ਪਰਮਾਤਮਾ ਦੀ ਦਰਗਾਹ ਵਿਚ ਉਸ ਪਾਸੋਂ ਲੇਖਾ ਨਹੀਂ ਮੰਗਿਆ ਜਾਂਦਾ (ਕਿਉਂਕਿ ਉਸ ਦੇ ਜ਼ਿੰਮੇ ਕੋਈ ਬਾਕੀ ਨਹੀਂ ਨਿਕਲਦੀ) । ਜੇਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ (ਸਿਰ ਮੱਥੇ) ਮੰਨਦਾ ਹੈ ਉਹ ਪਰਮਾਤਮਾ ਦੇ ਦਰ ਤੇ ਕਾਮਯਾਬ ਹੋ ਜਾਂਦਾ ਹੈ।੬। ਜਦੋਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਾਂ ਇਹ ਉਸ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ, ਪਰਮਾਤਮਾ ਦੀ ਰਜ਼ਾ ਨੂੰ ਸਮਝਦਾ ਹੈ ਤੇ ਰਜ਼ਾ ਵਿਚ (ਰਾਜ਼ੀ) ਰਹਿੰਦਾ ਹੈ। ਸਦਾ-ਥਿਰ ਪ੍ਰਭੂ ਦੀ ਰਜ਼ਾ ਨੂੰ ਸਮਝ ਕੇ ਉਸ ਦੇ ਦਰ ਤੇ ਥਾਂ ਪ੍ਰਾਪਤ ਕਰ ਲੈਂਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੇ ਜਨਮ ਮਰਨ (ਦੇ ਗੇੜ) ਮੁੱਕ ਜਾਂਦੇ ਹਨ।੭। (ਸਿਮਰਨ ਦੀ ਬਰਕਤਿ ਨਾਲ) ਜੇਹੜਾ ਮਨੁੱਖ (ਅੰਤਰ ਆਤਮੇ ਮਾਇਆ ਦੇ ਮੋਹ ਵਲੋਂ) ਉਪਰਾਮ ਰਹਿੰਦਾ ਹੈ ਉਹ ਹਰੇਕ ਚੀਜ਼ ਨੂੰ ਪਰਮਾਤਮਾ ਦੀ (ਦਿੱਤੀ ਹੋਈ) ਹੀ ਸਮਝਦਾ ਹੈ। ਜਿਸ ਪਰਮਾਤਮਾ ਨੇ ਇਹ ਸਰੀਰ ਤੇ ਮਨ ਦਿੱਤਾ ਹੈ ਉਸ ਦੇ ਹਵਾਲੇ ਕਰਦਾ ਹੈ।੧।ਹੇ ਨਾਨਕ! ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚੋਂ ਬਚ ਜਾਂਦਾ ਹੈ, ਉਹ ਸਦਾ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ।੮।੨।
धनासरी महला ३ घरु २ चउपदे ੴ सतिगुर प्रसादि ॥ इहु धनु अखुटु न निखुटै न जाइ ॥ पूरै सतिगुरि दीआ दिखाइ ॥ अपुने सतिगुर कउ सद बलि जाई ॥ गुर किरपा ते हरि मंनि वसाई ॥१॥ से धनवंत हरि नामि लिव लाइ ॥ गुरि पूरै हरि धनु परगासिआ हरि किरपा ते वसै मनि आइ ॥ रहाउ ॥ अवगुण काटि गुण रिदै समाइ ॥ पूरे गुर कै सहजि सुभाइ ॥ पूरे गुर की साची बाणी ॥ सुख मन अंतरि सहजि समाणी ॥२॥ एकु अचरजु जन देखहु भाई ॥ दुबिधा मारि हरि मंनि वसाई ॥ नामु अमोलकु न पाइआ जाइ ॥ गुर परसादि वसै मनि आइ ॥३॥ सभ महि वसै प्रभु एको सोइ ॥ गुरमती घटि परगटु होइ ॥ सहजे जिनि प्रभु जाणि पछाणिआ ॥ नानक नामु मिलै मनु मानिआ ॥४॥१॥
अर्थ: राग धनासरी, घर २ में गुरू अमरदास जी की चार-बंदों वाली बाणी। अकाल पुरख एक है और सतिगुरू की कृपा से मिलता है। हे भाई! यह नाम-खजाना कभी खत्म होने वाला नहीं, ना यह (खर्च करने से) खत्म होता है, ना यह गुम होता है। (इस धन की यह सिफ़त मुझे) पूरे गुरु ने दिखा दी है। (हे भाई!) मैं अपने गुरु से सदा सदके जाता हूँ, गुरु की कृपा के साथ परमात्मा (का नाम-धन आपने) मन में बसाता हूँ ॥१॥ (हे भाई! जिन मनुष्यों के मन में) पूरे गुरु ने परमात्मा के नाम का धन प्रकट कर दिया, वह मनुष्य परमात्मा के नाम में सुरति जोड़ के (आतमिक जीवन के) शाह बन गए। हे भाई! यह नाम-धन परमात्मा की कृपा के साथ मन में आ के बसता है ॥ रहाउ ॥ (हे भाई! गुरु शरण आ मनुष्य के) औगुण दूर कर के परमात्मा की सिफ़त-सालाह (उस के) हृदय में वसा देता है। (हे भाई!) पूरे गुरु की (उचारी हुई) सदा-थिर भगवान की सिफ़त-सालाह वाली बाणी (मनुष्य के) मन में आतमिक हुलारे पैदा करती है। (इस बाणी की बरकत के साथ) आतमिक अढ़ोलता हृदय में समाई हुई रहती है ॥२॥ हे भाई जनों! एक हैरान करन वाला तमाश़ा देखो। (गुरू मनुष्य के अंदरों) तेर-मेर मिटा के परमात्मा (का नाम उस के) मन में वसा देता है। हे भाई! परमात्मा का नाम अमुल्य है, (किसे भी दुनियावी कीमत से) नहीं मिल सकता। गुरू की कृपा से मन में आ वसता है ॥३॥ (हे भाई! जाहे) वह एक परमात्मा आप ही सब में वसता है, (पर) गुरू की मत पर चलिया ही (मनुष के) हिरदे में प्रगट होता है। आतमिक अडोलता में टिक के जिस मनुष्य ने प्रभू से गहरी सांझ पा कर (उस को अपने अंदर वसता) पछाण लिया है, नानक जी! उस को परमात्मा का नाम (सदा के लिए) प्रापत हो जाता है, उस का मन (परमात्मा की याद में) लगा रहता है ॥४॥१॥
ਅੰਗ : 663
ਧਨਾਸਰੀ ਮਹਲਾ ੩ ਘਰੁ ੨ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਇਹੁ ਧਨੁ ਅਖੁਟੁ ਨ ਨਿਖੁਟੈ ਨ ਜਾਇ ॥ ਪੂਰੈ ਸਤਿਗੁਰਿ ਦੀਆ ਦਿਖਾਇ ॥ ਅਪੁਨੇ ਸਤਿਗੁਰ ਕਉ ਸਦ ਬਲਿ ਜਾਈ ॥ ਗੁਰ ਕਿਰਪਾ ਤੇ ਹਰਿ ਮੰਨਿ ਵਸਾਈ ॥੧॥ ਸੇ ਧਨਵੰਤ ਹਰਿ ਨਾਮਿ ਲਿਵ ਲਾਇ ॥ ਗੁਰਿ ਪੂਰੈ ਹਰਿ ਧਨੁ ਪਰਗਾਸਿਆ ਹਰਿ ਕਿਰਪਾ ਤੇ ਵਸੈ ਮਨਿ ਆਇ ॥ ਰਹਾਉ ॥ ਅਵਗੁਣ ਕਾਟਿ ਗੁਣ ਰਿਦੈ ਸਮਾਇ ॥ ਪੂਰੇ ਗੁਰ ਕੈ ਸਹਜਿ ਸੁਭਾਇ ॥ ਪੂਰੇ ਗੁਰ ਕੀ ਸਾਚੀ ਬਾਣੀ ॥ ਸੁਖ ਮਨ ਅੰਤਰਿ ਸਹਜਿ ਸਮਾਣੀ ॥੨॥ ਏਕੁ ਅਚਰਜੁ ਜਨ ਦੇਖਹੁ ਭਾਈ ॥ ਦੁਬਿਧਾ ਮਾਰਿ ਹਰਿ ਮੰਨਿ ਵਸਾਈ ॥ ਨਾਮੁ ਅਮੋਲਕੁ ਨ ਪਾਇਆ ਜਾਇ ॥ ਗੁਰ ਪਰਸਾਦਿ ਵਸੈ ਮਨਿ ਆਇ ॥੩॥ ਸਭ ਮਹਿ ਵਸੈ ਪ੍ਰਭੁ ਏਕੋ ਸੋਇ ॥ ਗੁਰਮਤੀ ਘਟਿ ਪਰਗਟੁ ਹੋਇ ॥ ਸਹਜੇ ਜਿਨਿ ਪ੍ਰਭੁ ਜਾਣਿ ਪਛਾਣਿਆ ॥ ਨਾਨਕ ਨਾਮੁ ਮਿਲੈ ਮਨੁ ਮਾਨਿਆ ॥੪॥੧॥
ਅਰਥ: ਰਾਗ ਧਨਾਸਰੀ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਇਹ ਨਾਮ-ਖ਼ਜ਼ਾਨਾ ਕਦੇ ਮੁੱਕਣ ਵਾਲਾ ਨਹੀਂ, ਨਾਹ ਇਹ (ਖ਼ਰਚਿਆਂ) ਮੁੱਕਦਾ ਹੈ, ਨਾਹ ਇਹ ਗਵਾਚਦਾ ਹੈ। (ਇਸ ਧਨ ਦੀ ਇਹ ਸਿਫ਼ਤਿ ਮੈਨੂੰ) ਪੂਰੇ ਗੁਰੂ ਨੇ ਵਿਖਾ ਦਿੱਤੀ ਹੈ। (ਹੇ ਭਾਈ!) ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ, ਗੁਰੂ ਦੀ ਕਿਰਪਾ ਨਾਲ ਪਰਮਾਤਮਾ (ਦਾ ਨਾਮ-ਧਨ ਆਪਣੇ) ਮਨ ਵਿਚ ਵਸਾਂਦਾ ਹਾਂ ॥੧॥ (ਹੇ ਭਾਈ! ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜ ਕੇ (ਆਤਮਕ ਜੀਵਨ ਦੇ) ਸ਼ਾਹ ਬਣ ਗਏ, ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ) ਪੂਰੇ ਗੁਰੂ ਨੇ ਪਰਮਾਤਮਾ ਦੇ ਨਾਮ ਦਾ ਧਨ ਪਰਗਟ ਕਰ ਦਿੱਤਾ। ਹੇ ਭਾਈ! ਇਹ ਨਾਮ-ਧਨ ਪਰਮਾਤਮਾ ਦੀ ਕਿਰਪਾ ਨਾਲ ਮਨ ਵਿਚ ਆ ਕੇ ਵੱਸਦਾ ਹੈ ॥ ਰਹਾਉ ॥ (ਹੇ ਭਾਈ! ਗੁਰੂ ਸਰਨ ਆਏ ਮਨੁੱਖ ਦੇ) ਔਗੁਣ ਦੂਰ ਕਰ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ (ਉਸ ਦੇ) ਹਿਰਦੇ ਵਿਚ ਵਸਾ ਦੇਂਦਾ ਹੈ। (ਇਸ ਬਾਣੀ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਸਮਾਈ ਹੋਈ ਰਹਿੰਦੀ ਹੈ। (ਹੇ ਭਾਈ!) ਪੂਰੇ ਗੁਰੂ ਦੀ (ਉਚਾਰੀ ਹੋਈ) ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਬਾਣੀ- (ਮਨੁੱਖ ਦੇ) ਮਨ ਵਿਚ ਆਤਮਕ ਹੁਲਾਰੇ ਪੈਦਾ ਕਰਦੀ ਹੈ ॥੨॥ ਹੇ ਭਾਈ ਜਨੋ! ਇਕ ਹੈਰਾਨ ਕਰਨ ਵਾਲਾ ਤਮਾਸ਼ਾ ਵੇਖੋ। (ਗੁਰੂ ਮਨੁੱਖ ਦੇ ਅੰਦਰੋਂ) ਤੇਰ-ਮੇਰ ਮਿਟਾ ਕੇ ਪਰਮਾਤਮਾ (ਦਾ ਨਾਮ ਉਸ ਦੇ) ਮਨ ਵਿਚ ਵਸਾ ਦੇਂਦਾ ਹੈ। ਹੇ ਭਾਈ! ਪਰਮਾਤਮਾ ਦਾ ਨਾਮ ਅਮੋਲਕ ਹੈ, (ਕਿਸੇ ਭੀ ਦੁਨਿਆਵੀ ਕੀਮਤ ਨਾਲ) ਨਹੀਂ ਮਿਲ ਸਕਦਾ। (ਹਾਂ,) ਗੁਰੂ ਦੀ ਕਿਰਪਾ ਨਾਲ ਮਨ ਵਿਚ ਆ ਵੱਸਦਾ ਹੈ ॥੩॥ (ਹੇ ਭਾਈ! ਭਾਵੇਂ) ਉਹ ਇੱਕ ਪਰਮਾਤਮਾ ਆਪ ਹੀ ਸਭ ਵਿਚ ਵੱਸਦਾ ਹੈ, (ਪਰ) ਗੁਰੂ ਦੀ ਮਤਿ ਉਤੇ ਤੁਰਿਆਂ ਹੀ (ਮਨੁੱਖ ਦੇ) ਹਿਰਦੇ ਵਿਚ ਪਰਗਟ ਹੁੰਦਾ ਹੈ। ਆਤਮਕ ਅਡੋਲਤਾ ਵਿਚ ਟਿਕ ਕੇ ਜਿਸ ਮਨੁੱਖ ਨੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ (ਉਸ ਨੂੰ ਆਪਣੇ ਅੰਦਰ ਵੱਸਦਾ) ਪਛਾਣ ਲਿਆ ਹੈ, ਨਾਨਕ ਜੀ! ਉਸ ਨੂੰ ਪਰਮਾਤਮਾ ਦਾ ਨਾਮ (ਸਦਾ ਲਈ) ਪ੍ਰਾਪਤ ਹੋ ਜਾਂਦਾ ਹੈ, ਉਸ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਪਤੀਜਿਆ ਰਹਿੰਦਾ ਹੈ ॥੪॥੧॥
सलोकु मः ३ ॥ रे जन उथारै दबिओहु सुतिआ गई विहाइ ॥ सतिगुर का सबदु सुणि न जागिओ अंतरि न उपजिओ चाउ ॥ सरीरु जलउ गुण बाहरा जो गुर कार न कमाइ ॥ जगतु जलंदा डिठु मै हउमै दूजै भाइ ॥ नानक गुर सरणाई उबरे सचु मनि सबदि धिआइ ॥१॥ मः ३ ॥ सबदि रते हउमै गई सोभावंती नारि ॥ पिर कै भाणै सदा चलै ता बनिआ सीगारु ॥ सेज सुहावी सदा पिरु रावै हरि वरु पाइआ नारि ॥ ना हरि मरै न कदे दुखु लागै सदा सुहागणि नारि ॥ नानक हरि प्रभ मेलि लई गुर कै हेति पिआरि ॥२॥ पउड़ी ॥ जिना गुरु गोपिआ आपणा ते नर बुरिआरी ॥ हरि जीउ तिन का दरसनु ना करहु पापिसट हतिआरी ॥ ओहि घरि घरि फिरहि कुसुध मनि जिउ धरकट नारी ॥ वडभागी संगति मिले गुरमुखि सवारी ॥ हरि मेलहु सतिगुर दइआ करि गुर कउ बलिहारी ॥२३॥
अर्थ: (मोह-रूप) उथारे के दबे हुए हे भाई ! (तेरी उम्र) सोते हुए ही गुजर गई है; सतिगुरु का शब्द सुन के तुझे जाग नहीं आई और ना ही हृदय में (नाम जपने का) चाव उपजा है। गुणों से विहीन शरीर सड़ जाए जो सतिगुरु की (बताई हुई) कार नहीं करता; (इस तरह का) संसार मैंने हऊमै में और माया के मोह में जलता हुआ देखा है। नानक जी! गुरु के शब्द के द्वारा सच्चे हरि को मन में सिमर के (जीव) सतिगुरु की शरण पड़ के (इस हऊमै में जलने से) बचते हैं ॥१॥ जिस की हऊमै सतिगुरु के शब्द में रंगे जाने से दूर हो जाती है वह (जीव-रूपी) नारी सोभावंती है; वह नारी अपने प्रभु-पती के हुक्म में सदा चलती है, इसी कारण उस का श्रृंगार सफल समझो। जिस जीव-स्त्री ने भगवान-पती को खोज लिया है, उस की (हृदय-रूप) सेज सुंदर है, क्योंकि उस को पती सदा मिला हुआ है, वह स्त्री सदा सुहाग वाली है क्योंकि उस का पती भगवान कभी मरता नहीं, (इस लिए) वह कभी दुखी नहीं होती। नानक जी! गुरु के प्यार में उस की बिरती होने के कारण भगवान ने उसे अपने साथ मिलाया है ॥२॥ पउड़ी ॥ जो मनुष्य प्यारे सतिगुरु की निन्दा करते हैं वह बहुत बुरे हैं,रब मेहर ही करे! हे भाई! उन का दर्शन ना करें, वह बड़े पापी और हतियारे हैं; मन से खोटे वह आदमी विभचारन स्त्री की तरह घर घर फिरते हैं। वडभागी मनुष्य सतिगुरु की निवाजी हुई गुरमुखों की संगत में मिलते हैं। हे हरी! मैं सदके हूँ सतिगुरु से, मेहर कर और सतिगुरु को मिला ॥२३॥
ਅੰਗ : 651
ਸਲੋਕੁ ਮਃ ੩ ॥ ਰੇ ਜਨ ਉਥਾਰੈ ਦਬਿਓਹੁ ਸੁਤਿਆ ਗਈ ਵਿਹਾਇ ॥ ਸਤਿਗੁਰ ਕਾ ਸਬਦੁ ਸੁਣਿ ਨ ਜਾਗਿਓ ਅੰਤਰਿ ਨ ਉਪਜਿਓ ਚਾਉ ॥ ਸਰੀਰੁ ਜਲਉ ਗੁਣ ਬਾਹਰਾ ਜੋ ਗੁਰ ਕਾਰ ਨ ਕਮਾਇ ॥ ਜਗਤੁ ਜਲੰਦਾ ਡਿਠੁ ਮੈ ਹਉਮੈ ਦੂਜੈ ਭਾਇ ॥ ਨਾਨਕ ਗੁਰ ਸਰਣਾਈ ਉਬਰੇ ਸਚੁ ਮਨਿ ਸਬਦਿ ਧਿਆਇ ॥੧॥ ਮਃ ੩ ॥ ਸਬਦਿ ਰਤੇ ਹਉਮੈ ਗਈ ਸੋਭਾਵੰਤੀ ਨਾਰਿ ॥ ਪਿਰ ਕੈ ਭਾਣੈ ਸਦਾ ਚਲੈ ਤਾ ਬਨਿਆ ਸੀਗਾਰੁ ॥ ਸੇਜ ਸੁਹਾਵੀ ਸਦਾ ਪਿਰੁ ਰਾਵੈ ਹਰਿ ਵਰੁ ਪਾਇਆ ਨਾਰਿ ॥ ਨਾ ਹਰਿ ਮਰੈ ਨ ਕਦੇ ਦੁਖੁ ਲਾਗੈ ਸਦਾ ਸੁਹਾਗਿਣ ਨਾਰਿ ॥ ਨਾਨਕ ਹਰਿ ਪ੍ਰਭ ਮੇਲਿ ਲਈ ਗੁਰ ਕੈ ਹੇਤਿ ਪਿਆਰਿ ॥੨॥ ਪਉੜੀ ॥ ਜਿਨਾ ਗੁਰੁ ਗੋਪਿਆ ਆਪਣਾ ਤੇ ਨਰ ਬੁਰਿਆਰੀ ॥ ਹਰਿ ਜੀਉ ਤਿਨ ਕਾ ਦਰਸਨੁ ਨਾ ਕਰਹੁ ਪਾਪਿਸਟ ਹਤਿਆਰੀ ॥ ਓਹਿ ਘਰਿ ਘਰਿ ਫਿਰਹਿ ਕੁਸੁਧ ਮਨਿ ਜਿਉ ਧਰਕਟ ਨਾਰੀ ॥ ਵਡਭਾਗੀ ਸੰਗਤਿ ਮਿਲੇ ਗੁਰਮੁਖਿ ਸਵਾਰੀ ॥ ਹਰਿ ਮੇਲਹੁ ਸਤਿਗੁਰ ਦਇਆ ਕਰਿ ਗੁਰ ਕਉ ਬਲਿਹਾਰੀ ॥੨੩॥
ਅਰਥ: (ਮੋਹ-ਰੂਪ) ਉਥਾਰੇ ਦੇ ਦੱਬੇ ਹੋਏ ਹੇ ਭਾਈ! (ਤੇਰੀ ਉਮਰ) ਸੁੱਤਿਆਂ ਹੀ ਗੁਜ਼ਰ ਗਈ ਹੈ; ਸਤਿਗੁਰੂ ਦਾ ਸ਼ਬਦ ਸੁਣ ਕੇ ਤੈਨੂੰ ਜਾਗ ਨਹੀਂ ਆਈ ਤੇ ਨਾ ਹੀ ਹਿਰਦੇ ਵਿਚ (ਨਾਮ ਜਪਣ ਦਾ) ਚਾਉ ਉਪਜਿਆ ਹੈ। ਗੁਣਾਂ ਤੋਂ ਸੱਖਣਾ ਸਰੀਰ ਸੜ ਜਾਏ ਜੋ ਸਤਿਗੁਰੂ ਦੀ (ਦੱਸੀ ਹੋਈ) ਕਾਰ ਨਹੀਂ ਕਰਦਾ; (ਇਸ ਤਰ੍ਹਾਂ ਦਾ) ਸੰਸਾਰ ਮੈਂ ਹਉਮੈ ਵਿਚ ਤੇ ਮਾਇਆ ਦੇ ਮੋਹ ਵਿਚ ਸੜਦਾ ਵੇਖਿਆ ਹੈ। ਨਾਨਕ ਜੀ! ਗੁਰੂ ਦੇ ਸ਼ਬਦ ਦੀ ਰਾਹੀਂ ਸੱਚੇ ਹਰੀ ਨੂੰ ਮਨ ਵਿਚ ਸਿਮਰ ਕੇ (ਜੀਵ) ਸਤਿਗੁਰੂ ਦੀ ਸ਼ਰਨ ਪੈ ਕੇ (ਇਸ ਹਉਮੈ ਵਿਚ ਸੜਨ ਤੋਂ) ਬਚਦੇ ਹਨ ॥੧॥ ਜਿਸ ਦੀ ਹਉਮੈ ਸਤਿਗੁਰੂ ਦੇ ਸ਼ਬਦ ਵਿਚ ਰੰਗੇ ਜਾਣ ਨਾਲ ਦੂਰ ਹੋ ਜਾਂਦੀ ਹੈ ਉਹ (ਜੀਵ-ਰੂਪੀ) ਨਾਰੀ ਸੋਭਾਵੰਤੀ ਹੈ; ਉਹ ਨਾਰੀ ਆਪਣੇ ਪ੍ਰਭੂ-ਪਤੀ ਦੇ ਹੁਕਮ ਵਿਚ ਸਦਾ ਤੁਰਦੀ ਹੈ, ਇਸੇ ਕਰਕੇ ਉਸ ਦਾ ਸ਼ਿੰਗਾਰ ਸਫਲ ਸਮਝੋ। ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਲੱਭ ਲਿਆ ਹੈ, ਉਸ ਦੀ (ਹਿਰਦੇ-ਰੂਪ) ਸੇਜ ਸੁੰਦਰ ਹੈ, ਕਿਉਂਕਿ ਉਸ ਨੂੰ ਪਤੀ ਸਦਾ ਮਿਲਿਆ ਹੋਇਆ ਹੈ, ਉਹ ਇਸਤ੍ਰੀ ਸਦਾ ਸੁਹਾਗ ਵਾਲੀ ਹੈ ਕਿਉਂਕਿ ਉਸ ਦਾ ਪਤੀ ਪ੍ਰਭੂ ਕਦੇ ਮਰਦਾ ਨਹੀਂ, (ਇਸ ਲਈ) ਉਹ ਕਦੇ ਦੁਖੀ ਨਹੀਂ ਹੁੰਦੀ। ਨਾਨਕ ਜੀ! ਗੁਰੂ ਦੇ ਪਿਆਰ ਵਿਚ ਉਸ ਦੀ ਬ੍ਰਿਤੀ ਹੋਣ ਕਰਕੇ ਪ੍ਰਭੂ ਨੇ ਆਪਣੇ ਨਾਲ ਮਿਲਾਇਆ ਹੈ ॥੨॥ ਜੋ ਮਨੁੱਖ ਪਿਆਰੇ ਸਤਿਗੁਰੂ ਦੀ ਨਿੰਦਾ ਕਰਦੇ ਹਨ, ਉਹ ਬਹੁਤ ਭੈੜੇ ਹਨ, ਰੱਬ ਮਿਹਰ ਹੀ ਕਰੇ! ਹੇ ਭਾਈ! ਉਨ੍ਹਾਂ ਦਾ ਦਰਸ਼ਨ ਨਾਹ ਕਰੋ, ਉਹ ਬੜੇ ਪਾਪੀ ਤੇ ਹੱਤਿਆਰੇ ਹਨ; ਮਨੋਂ ਖੋਟੇ ਉਹ ਆਦਮੀ ਵਿਭਚਾਰਨ ਇਸਤ੍ਰੀ ਵਾਂਗ ਘਰ ਘਰ ਫਿਰਦੇ ਹਨ। ਵਡਭਾਗੀ ਮਨੁੱਖ ਸਤਿਗੁਰੂ ਦੀ ਨਿਵਾਜੀ ਹੋਈ ਗੁਰਮੁਖਾਂ ਦੀ ਸੰਗਤ ਵਿਚ ਮਿਲਦੇ ਹਨ। ਹੇ ਹਰੀ! ਮੈਂ ਸਦਕੇ ਹਾਂ ਸਤਿਗੁਰੂ ਤੋਂ, ਮੇਹਰ ਕਰ ਤੇ ਸਤਿਗੁਰੂ ਨੂੰ ਮਿਲਾ ॥੨੩॥
ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਸਰਹਿੰਦ ਦੇ ਰਹਿਣ ਵਾਲੇ ਸਨ , ਆਪ ਨਵਾਬ ਵਜੀਦ ਖਾਨ ਸੂਬਾ ਸਰਹਿੰਦ ਦੇ ਹਿੰਦੂ ਲੰਗਰ ਵਿੱਚ ਨੌਕਰੀ ਕਰਦੇ ਸਨ , ਹਿੰਦੂ ਕੈਦੀਆਂ ਨੂੰ ਭੋਜਨ ਛਕਾਉਣ ਤੇ ਆਪ ਜੀ ਦੀ ਡਿਊਟੀ ਸੀ।
ਆਪ ਜੀ ਨਿੱਕਾ ਗਰੀਬੜਾ ਜਿਹਾ ਪਰਿਵਾਰ ਸੀ। ਗੁਰੂ ਘਰ ਨਾਲ ਪੂਰਨ ਸ਼ਰਧਾ ਸੀ। ਆਏ – ਗਏ ਸਿੱਖਾਂ ਨੂੰ ਘਰ ਵਿਖੇ ਲੰਗਰ ਦੀ ਸੇਵਾ ਕਰ ਦਿਆ ਕਰਦੇ ਸਨ। ਸ਼੍ਰੀ ਅਨੰਦਪੁਰ ਸਾਹਿਬ ਵੱਲ ਜਾਂਦੇ ਹੋਏ ਮਾਲਵੇ ਦੇ ਸਿੱਖ ਉਹਨਾਂ ਕੋਲ ਰਾਤ ਨੂੰ ਠਹਿਰ ਵੀ ਜਾਇਆ ਕਰਦੇ ਸਨ।
ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਸਰਸਾ ਦੇ ਕੰਢੇ ਵਿਛੜ ਗਿਆ। ਗੁਰੂ ਸਾਹਿਬ ਦੇ ਪੂਜਯੋਗ ਮਾਤਾ ਜੀ ਸਮੇਤ ਛੋਟੇ ਸਾਹਿਬਜ਼ਾਦੇ ਰੋਪੜ ਦੇ ਸਥਾਨ ਤੇ ਕੀਮੇ ਝੀਵਰ ਤੋਂ ਮੁਸਲਮਾਨ ਹੋਏ ਕਾਇਮਦੀਨ ਮਲਾਹ ਦੀ ਕਿਸ਼ਤੀ ਵਿੱਚ ਦੋ ਰਾਤ ਕੱਟ ਕੇ ਗੰਗੂ ਬ੍ਰਾਹਮਣ ਦੀ ਬੇਨਤੀ ਤੇ ਰਾਤ ਲਈ ਉਸ ਦੇ ਘਰ ਠਹਿਰੇ ,ਜਿਸਨੇ ਬਦਨੀਅਤ ਹੋ ਕੇ ਖਜਾਨੇ ਦੀ ਖੁਰਜੀ ਲਕੋ ਲਈ ਚੋਰ ਚੋਰ ਦਾ ਰੌਲਾ ਪਾ ਕੇ ਮੋਰਿੰਡੇ ਦੇ ਹਾਕਮ ਕੋਲ ਮਾਤਾ ਜੀ ਸਾਹਿਬਜ਼ਾਦਿਆਂ ਨੂੰ ਕੈਦ ਕਰਵਾ ਦਿੱਤਾ। ਮੁਰਿੰਡੇ ਦਾ ਹਾਕਮ ਇਹਨਾਂ ਨੂੰ ਸਰਹਿੰਦ ਦੇ ਨਵਾਬ ਵਜੀਦ ਖ਼ਾਨ ਕੋਲ ਲੈ ਆਇਆ ਅਤੇ ਉਸ ਨੇ ਇਹਨਾਂ ਨੂੰ ਠੰਡੇ ਬੁਰਜ ਅੰਦਰ ਕੈਦ ਕਰ ਦਿੱਤਾ। ਪੋਹ ਦੇ ਮਹੀਨੇ ਦੀ ਕੜਕਦੀ ਠੰਡ ਅਤੇ ਬਰਸਾਤੀ ਰਾਤ, ਕੋਲ ਕੋਈ ਗਰਮ ਕੱਪੜਾ ਨਹੀਂ , ਠੰਡ ਨਾਲ ਠੁਠਰਦੇ ਬਾਲ , ਦਾਦੀ ਦੀ ਹਿੱਕ ਨਾਲ ਚਿੰਬੜੇ ਉਸ ਅਕਾਲ ਪੁਰਖ ਸ਼੍ਰੀ ਵਾਹਿਗੁਰੂ ਦਾ ਜਾਪੁ ਕਰ ਰਹੇ ਸਨ।
ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਇਹ ਬਰਦਾਸ਼ਤ ਨਾ ਕਰ ਸਕੇ ਕਿ ਦੋ ਜਹਾਨਾਂ ਦੇ ਵਾਲੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਿੱਕੇ ਨਿੱਕੇ ਬਾਲ ਅਤੇ ਬਿਰਧ ਮਾਤਾ ਭੁੱਖੇ ਭਾਣੇ ਰਾਤ ਬਤੀਤ ਕਰਨ , ਘਰਵਾਲੀ ਨਾਲ ਵਿਚਾਰ ਕੀਤਾ ਘਰੋਂ ਦੁੱਧ ਦਾ ਗੜਵਾ , ਕੋਰੇ ਭਾਂਡੇ ਵਿਚ ਜਲ ਅਤੇ ਪਹਿਰੇਦਾਰਾਂ ਨੂੰ ਰਿਸ਼ਵਤ ਦੇਣ ਲਈ ਘਰਵਾਲੀ ਦੇ ਚਾਂਦੀ ਦੇ ਗਹਿਣੇ ਲੈ ਕੇ ਠੰਡੇ ਬੁਰਜ ਵਿੱਚ ਜਾ ਪੁੱਜਾ।
ਮਾਤਾ ਜੀ ਨੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਇਆ ਫਿਰ ਆਪ ਵੀ ਛਕਿਆ , ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਧੰਨ ਹੋਇਆ। ਇਸ ਪ੍ਰਕਾਰ ਤਿੰਨ ਰਾਤਾਂ ਦੁੱਧ ਤੇ ਜਲ ਦੀ ਸੇਵਾ ਕੀਤੀ। ਸਾਹਿਬਜ਼ਾਦਿਆਂ ਦੇ ਇਸਲਾਮ ਧਰਮ ਕਬੂਲ ਨਾ ਕਰਨ ਤੇ ਨਵਾਬ ਸਰਹਿੰਦ ਨੇ ਦੋਹਾਂ ਨੂੰ ਨੀਹਾਂ ਵਿਚ ਚਿਣਵਾ ਕੇ ਸ਼ਹੀਦ ਕਰ ਦਿੱਤਾ , ਮਾਤਾ ਜੀ ਵੀ ਪਰਲੋਕ ਸਿਧਾਰ ਗਏ ,ਦੀਵਾਨ ਟੋਡਰ ਮੱਲ ਨੇ ਮੋਹਰਾਂ ਖੜੀਆਂ ਚਿਣ ਕੇ ਦਾਹ ਸੰਸਕਾਰ ਕਰਨ ਲਈ ਥਾਂ ਦਾ ਮੁੱਲ ਤਾਰਿਆ ਤੇ ਸੰਸਕਾਰ ਕੀਤਾ। ਸਮਾਂ ਪਾ ਕੇ ਨਵਾਬ ਨੂੰ ਪਤਾ ਲੱਗਾ ਕਿ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਨੇ ਚੋਰੀ ਚੋਰੀ ਦੁੱਧ ਦੀ ਸੇਵਾ ਕੀਤੀ ਹੈ ਅਤੇ ਦਾਹ ਸੰਸਕਾਰ ਲਈ ਲੱਕੜਾਂ ਲਿਆਉਣ ਦੇ ਹਿੱਤ ਦੀਵਾਨ ਟੋਡਰ ਮੱਲ ਦੀ ਸਹਾਇਤਾ ਕੀਤੀ ਹੈ ਤਾਂ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਸਮੇਤ ਪਰਿਵਾਰ ਕੋਹਲੂ ਵਿੱਚ ਪਿੜ੍ਹਵਾ ਦਿੱਤਾ ਗਿਆ। ਦੁੱਧ ਦੀ ਸੇਵਾ ਲਈ ਜ਼ੁਰਮ ਦੇ ਤੌਰ ਤੇ ਸ਼ਹੀਦ ਕਰ ਦਿੱਤੇ ਗਏ। ਇਹ ਘਟਨਾ ਔਰੰਗਜ਼ੇਬ ਦੇ ਰਾਜ ਸਮੇਂ ਹੋਈ।
ਇੱਕ ਦਿਨ ਦੀ ਗੱਲ ਸੀ ਇੱਕ ਦਿਨ ਇੱਕ ਡਾਕੂ ਗੁਰੂ ਨਾਨਕ ਦੇਵ ਜੀ ਕੋਲ ਆਇਆ ਅਤੇ ਚਰਨਾਂ ਚ ਸਿਰ ਰੱਖਦੇ ਹੋਏ ਬੋਲਿਆ ,” ਮੈ ਡਾਕੂ ਹਾਂ,”ਆਪਣੇ ਜੀਵਨ ਤੋ ਬਹੁਤ ਤੰਗ ਹਾਂ।ਮੈ ਸੁਧਰਨਾ ਚਾਹੁੰਦਾ ਹਾਂ,ਮੈਨੂੰ ਕੁਝ ਦੱਸੋ,ਮੇਰਾ ਮਾਰਗ ਦਰਸ਼ਨ ਕਰੋ, ਏਸ ਹਨੇਰੇ ਚੋਂ ਮੈਨੂੰ ਬਾਹਰ ਕੱਢੋ…..
ਗੁਰੂ ਨਾਨਕ ਦੇਵ ਜੀ ਨੇ ਕਿਹਾ,”ਤੂੰ ਅੱਜ ਤੋ ਲੋਕਾਂ ਨੂੰ ਲੁੱਟਣਾ ਬੰਦ ਕਰਦੇ ਅਤੇ ਝੂਠ ਬੋਲਣਾ ਛੱਡਦੇ,ਸਭ ਕੁਝ ਠੀਕ ਹੋ ਜਾਵੇਗਾ।”
ਡਾਕੂ ਨਮਸਕਾਰ ਕਰਕੇ ਚਲਾ ਗਿਆ,ਕੁਝ ਦਿਨਾਂ ਬਾਅਦ ਫੇਰ ਆਇਆ ਅਤੇ ਕਹਿਣ ਲਗਿਆ, ” ਮੈ ਚੋਰੀ, ਡਾਕੇ ਅਤੇ ਝੂਠ ਬੋਲਣ ਤੋਂ ਮੁਕਤ ਹੋਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੇਰੇ ਤੋ ਅਜਿਹਾ ਨਹੀਂ ਹੋ ਸਕਿਆ, ਤੇ ਕਿਹਾ ਕਿ ਤੁਸੀ ਮੈਨੂੰ ਕੋਈ ਤਰੀਕਾ ਜ਼ਰੂਰ ਦੱਸੋ ਗੁਰੂ ਨਾਨਕ ਦੇਵ ਜੀ ਨੇ ਸੋਚਿਆ ਅਤੇ ਅੰਤ ਵਿੱਚ ਕਿਹਾ ,” ਜੋਂ ਤੇਰੇ ਮਨ ਚ ਆਵੇ ਉਹ ਕਰ,ਪਰ ਦਿਨ ਭਰ ਝੂਠ ਬੋਲਣ,ਡਾਕੇ ਅਤੇ ਚੋਰੀ ਤੋਂ ਬਾਅਦ ਸ਼ਾਮ ਨੂੰ ਲੋਕਾ ਸਾਹਮਣੇ ਕੀਤੇ ਹੋਏ ਕੰਮਾਂ ਦਾ ਜਿਕਰ ਜਰੂਰ ਕਰਿਆ ਕਰ…।
ਡਾਕੂ ਨੂੰ ਇਹ ਤਰੀਕਾ ਸੋਖਾ ਲੱਗਿਆ ਉਹ ਨਮਸਕਾਰ ਕਰਕੇ ਚਲਾ ਗਿਆ। ਇਸ ਵਾਰ ਡਾਕੂ ਪਲਟ ਕੇ ਗੁਰੂ ਨਾਨਕ ਦੇਵ ਜੀ ਕੋਲ ਨਹੀਂ ਆਇਆ। ਦਿਨ, ਹਫ਼ਤੇ ਅਤੇ ਮਹੀਨੇ ਬੀਤ ਗਏ।
ਇੱਕ ਦਿਨ ਅਚਾਨਕ ਓਹੀ ਡਾਕੂ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਆਇਆ…. ਹੁਣ ਤੱਕ ਨਾ ਆਉਣ ਦਾ ਕਾਰਨ ਦਸਦੇ ਹੋਏ ਉਸਨੇ ਕਿਹਾ, ” ਮੈ ਤਾਂ ਉਸ ਤਰੀਕੇ ਨੂੰ ਬਹੁਤ ਸੋਖਾ ਸਮਝਿਆ ਸੀ ਪਰ ਉਹ ਤਾਂ ਬਹੁਤ ਔਖਾ ਨਿਕਲਿਆ ਲੋਕਾਂ ਦੇ ਸਾਹਮਣੇ ਆਪਣੀਆ ਬੁਰਾਈਆਂ ਦੱਸਣ ਵਿਚ ਸ਼ਰਮ ਆਉਂਦੀ ਹੈ, ਆਖਿਰ ਚ ਮੈਂ ਖੁਦ ਨੂੰ ਹੀ ਬਦਲ ਲਿਆ।”
ਕਹਾਣੀਕਾਰ ਦਾ ਨਾਮ
ਦਲਜੀਤ ਸਿੰਘ
ਭਾਈ ਮਿਹਰਬਾਨ ਸਿੰਘ ਜੋ ਕੇ ਸਿੰਗਾਪੁਰ ਦੇ ਇੱਕ ਮਹਾਨ ਸਖਸ਼ੀਅਤ ਸੀ , ਜੀ ਇੱਕ ਵਾਰ ਪਾਕਿਸਤਾਨ ਵਿੱਚ ਗੁਰਦੁਆਰਾ ਦੇਖਣ ਗਏ , ਉਦੋਂ ਜਨਰਲ ਅਯੂਬ ਖਾਨ ਪਾਕਿਸਤਾਨ ਦਾ ਰਾਸ਼ਟਰਪਤੀ ਸੀ , ਉਹਨਾਂ ਕਿਹਾ ਕੇ ਅਯੂਬ ਖਾਨ ਨੇ ਮੈਨੂੰ ਆਪਣੇ ਘਰ ਖਾਣੇ ਤੇ ਬੁਲਾਇਆ , ਜਦੋਂ ਭਾਈ ਮਿਹਰਬਾਨ ਜੀ ਉਹਨਾਂ ਦੇ ਡਰਾਇੰਗ ਰੂਮ ਵਿਚ ਗਏ ਤਾਂ ਦੇਖ ਕੇ ਹੈਰਾਨ ਰਹਿ ਗਏ ਕੇ ਸਾਹਮਣੇ ਦੀਵਾਰ ਤੇ ਉਰਦੂ ਅਤੇ ਪੰਜਾਬੀ ਵਿਚ ਲਿਖੇ ਮੂਲ ਮੰਤਰ ਦੀ ਤਸਵੀਰ ਟੰਗੀ ਹੋਈ ਸੀ ,
ਤਾਂ ਭਾਈ ਸਾਹਿਬ ਨੇ ਅਯੂਬ ਖਾਨ ਨੂੰ ਕਿਹਾ ਕੇ , ਜਨਰਲ ਮੈਂ ਤੁਹਾਨੂੰ ਪੁੱਛ ਸਕਦਾ ਕਿ ਇਹ ਮੂਲ ਮੰਤਰ ਤੁਸੀਂ ਕਿਉ ਟੰਗਿਆ ਹੈ ? ਤੁਸੀਂ ਤਾ ਮੁਸਲਮਾਨ ਹੋ , ਥੋੜੇ ਚਿਰ ਲਈ ਅਯੂਬ ਖਾਨ ਚੁੱਪ ਥੇ ਫਿਰ ਉਹਨਾਂ ਕਿਹਾ “ਗੁਰੂ ਨਾਨਕ ਦੇਵ ਜੀ ਦੇ ਇਸ ਕਲਾਮ (ਪਾਠ) ਦਾ ਕਰਕੇ ਹੀ ਮੈਂ ਦੇਸ਼ ਦਾ ਰਾਸ਼ਟਰਪਤੀ ਬਣ ਸਕਿਆ ਹਾਂ। ਇਹ ਮੂਲ ਮੰਤਰ ਹੀ ਮੇਰੀ ਸਫਲਤਾ ਦਾ ਰਾਜ ਹੈ।
ਤੇ ਉਹਨਾਂ ਨੇ ਆਪਣੀ ਕਹਾਣੀ ਦੱਸੀ
ਮੈਂ ਐਬਟਾਬਾਦ ਚ ਪੜ੍ਹਦਾ ਹੁੰਦਾ ਸੀ , ਮੈਨੂੰ ਮੇਰੀ ਟੀਚਰ (ਮੌਲਵੀ) ਤੋਂ ਰੋਜ਼ ਕੁੱਟ ਪੈਂਦੀ ਸੀ ਕਿਉਂਕਿ ਮੈਂ ਪੜ੍ਹਾਈ ਚ ਬਹੁਤ ਕਮਜ਼ੋਰ ਸੀ। ਇੱਕ ਦਿਨ ਮੈਂ ਸੋਚਿਆ ਕੇ ਮੈਂ ਹੁਣ ਸਕੂਲ ਨਹੀਂ ਜਾਵਾਂਗਾ , ਸਕੂਲ ਦੇ ਰਸਤੇ ਵਿਚ ਇੱਕ ਗੁਰਦੁਆਰਾ ਆਉਂਦਾ ਸੀ , ਮੈਂ ਗੁਰਦੁਆਰੇ ਚਲ ਜਾਂਦਾ ਤੇ ਛਿਪ ਜਾਂਦਾ। ਗੁਰੁਦਵਾਰੇ ਦੇ ਬਾਬਾ ਜੀ (ਸੇਵਾਦਾਰ) ਮੈਨੂੰ ਚੰਗੀ ਤਰਾਂ ਜਾਣਦੇ ਸਨ ਉਹਨਾਂ ਕਿਹਾ , ” ਓਹ ਅਯੂਬਿਆ ਤੇਰਾ ਸਕੂਲ ਦਾ ਸਮਾਂ ਨਹੀਂ ਆ ? ਤੂੰ ਇਥੇ ਕੀ ਕਰ ਰਿਹਾ ? ਮੈਂ ਕਿਹਾ , “ਮੈਂ ਸਕੂਲ ਨਹੀਂ ਜਾਣਾ ਚਾਹੁੰਦਾ ਟੀਚਰ ਰੋਜ਼ ਮੈਨੂੰ ਡਾਂਟਦੀ ਅਤੇ ਕੁਟਦੇ ਹਨ , ਮੈਂ ਹੋਰ ਨਹੀਂ ਸਹਿ ਸਕਦਾ ਹੁਣ ਮੈਂ ਸਕੂਲ ਨਹੀਂ ਜਾਵਾਂਗਾ”। ਉਹਨਾਂ ਮੈਨੂੰ ਆਪਣੀ ਗੋਦ ਵਿਚ ਲਿਆ ਤੇ ਕਿਹਾ , “ਅਯੂਬਿਆ ਮੈਂ ਤੈਨੂੰ ਵਿਸ਼ਵਾਸ਼ ਦਿਵਾਉਂਦਾ ਅੱਜ ਤੋਂ ਬਾਅਦ ਤੈਨੂੰ ਟੀਚਰ ਕਦੇ ਨਹੀਂ ਕੁੱਟਣਗੇ , ਪਰ ਤੈਨੂੰ ਮੇਰੀ ਗੱਲ ਮੰਨਣੀ ਪਵੇਗੀ।
ਉਹਨਾਂ ਮੈਨੂੰ ਕਿਹਾ ਕੇ ਜਦੋਂ ਵੀ ਮੈਂ ਸਕੂਲ ਨੂੰ ਜਾਵਾਂ ਤਾਂ ਪਵਿੱਤਰ “ਮੂਲ ਮੰਤਰ” ਦਾ ਜਾਪ ਕਰਾਂ। ਮੈਂ ਉਸੇ ਤਰਾਂ ਹੀ ਕੀਤਾ , ਮੈਂ ਸਕੂਲ ਗਿਆ ਤੇ “ਮੂਲ ਮੰਤਰ” ਦਾ ਜਾਪ ਕਰਦਾ ਰਿਹਾ , ਉਹ ਸਕੂਲ ਦਾ ਪਹਿਲਾ ਦਿਨ ਸੀ ਜਿਸ ਦਿਨ ਮੈਨੂੰ ਡਾਂਟ ਜਾਂ ਕੁੱਟ ਨਹੀਂ ਪਈ। ਫਿਰ ਟੀਚਰ ਨੇ ਮੈਨੂੰ ਜੋ ਵੀ ਸਵਾਲ ਪੁੱਛਣੇ ਮੇਰੇ ਸਭ ਤੇ ਉੱਤਰ ਦੱਸ ਦੇਣੇ , ਤੇ ਮੈਂ ਪੇਪਰਾਂ ਚ ਵੀ ਬਹੁਤ ਚੰਗੇ ਨੰਬਰਾਂ ਨਾਲ ਪਾਸ ਹੋਇਆ , ਤੇ ਮੈਂ ਮੰਨਦਾ ਕੇ ਇਹ ਸਿਰਫ ਮੂਲ ਮੰਤਰ ਦਾ ਕਰਕੇ ਹੀ ਸੀ ਜੋ ਅੱਜ ਮੈਂ ਦੇਸ਼ ਦਾ ਰਾਸ਼ਟਰਪਤੀ ਬਣਿਆ।
ਇਸ ਬਾਰੇ ਅਯੂਬ ਖਾਨ ਨੇ ਆਪਣੀ ਜ਼ਿੰਦਗੀ ਤੇ ਲਿਖੀ ਹੋਈ ਕਿਤਾਬ “FRIENDS, NOT MASTERS” ਵਿੱਚ ਵੀ ਜ਼ਿਕਰ ਕੀਤਾ ਹੈ
ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਸਿੱਖੀ ਦਾ ਪ੍ਰਚਾਰ ਚਾਰੇ ਪਾਸੇ ਫੈਲ ਚੁੱਕਾ ਸੀ । ਭਾਈ ਗੁਰਦਾਸ ਜੀ ਦਾ ਕਥਨ ਹੈ ਕਿ ਸਿੱਖ ਅਸਥਾਨ ਸਭ ਜਗਤ ਦੇ , ‘ ਨਾਨਕ ਆਦਿ ਮਤੇ ਜੇ ਕੋਆ ” ਗੁਰੂ ਅੰਗਦ ਦੇਵ ਜੀ ਨੇ ਟਿੱਕ ਕੇ , ਗੁਰੂ ਅਮਰਦਾਸ ਜੀ ਨੇ ਮੰਜੀਆਂ ਅਸਥਾਪ ਕੇ , ਗੁਰੂ ਰਾਮਦਾਸ ਜੀ ਨੇ ਵਿਦਵਾਨ ਮਸੰਦ ਭੇਜ ਕੇ , ਗੁਰੂ ਅਰਜਨ ਦੇਵ ਜੀ ਨੇ ਆਪੂੰ ਜਾ ਕੇ ਸਿੱਖੀ ਫ਼ੈਲਾਈ । ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵੇਲੇ ਸਿੱਖੀ ਬੜੀ ਜ਼ੋਰਾਂ ਨਾਲ ਫੈਲ ਰਹੀ ਸੀ । ਸਿੱਖ ਸੈਂਕੜੇ ਬਣੇ ਨਵੀਨ ਦੀ ਗਵਾਹੀ ਸਿੱਖ ਇਤਿਹਾਸ ਨੇ ਤੋਰੀ ਹੈ । ਫ਼ਰਜ਼ ਦੀ ਪਾਲਣਾ , ਸਿੱਖੀ ਉੱਤੇ ਪੂਰੇ ਉਤਰਨ ਦੀ ਕਾਮਨਾ , ਗੁਰੂ ਦੇ ਕਹੇ ਵਚਨਾਂ ‘ ਤੇ ਬਿਨਾਂ ਕਿੰਤੂ ਤੱਕ ਜੁਰਅੱਤ ਦੇ ਇਹ ਪ੍ਰਗਟਾਵੇ ਸਿੱਖਾਂ ਵਿਚ ਹੋ ਰਹੇ ਸਨ । ਇੱਕ ਤੋਂ ਇੱਕ ਵੱਧ ਚੜ੍ਹ ਕੇ ਗੁਰੂ ਦੇ ਸਿੱਖ ਸਿੱਖੀ ਸ਼ਾਨ ਨੂੰ ਵਧਾ ਰਹੇ ਸਨ । ਗੁਰੂ ਦੇ ਸਿੱਖ ਜਿਸ ਅਸਥਾਨ ‘ ਤੇ ਵੀ ਬੈਠੇ ਸਨ ਗੁਰੂ ਦੇ ਕਹੇ ਅਨੁਸਾਰ ਹੀ ਕਰਦੇ ਸਨ । ਸੇਵਾ ਟਹਿਲ ਵਿਚ ਰਤਾ ਭਰ ਕਸਰ ਨਹੀਂ ਸਨ ਰੱਖਦੇ । ਬੜੀ ਸ਼ਰਧਾ ਨਾਲ ਵਾਹਿਗੁਰੂ ਦਾ ਨਾਮ ਲੈਂਦੇ । ਹਰ ਇਕ ਨਾਲ ਮਿੱਠੇ ਬਚਨ ਬੋਲਦੇ ! ਸਭ ਕੁਝ ਵਾਹਿਗੁਰੂ ਦਾ ਹੀ ਦਿੱਤਾ ਮੰਨਦੈ । ਪੁੱਤਰ , ਦੌਲਤ , ਘਰ – ਬਾਹਰ ਸਭ ਕੁਝ ਉਸ ਵਾਹਿਗੁਰੂ ਦਾ ਸਮਝਦੇ । ਹਓਮੈ ਦਾ ਅਭਾਵ ਸੀ । ਐਸੇ ਸਿੱਖ ਮਿਸਾਲ ਰੂਪ ਹਨ ਜੋ ਅੱਜ ਵੀ ਅਗਵਾਈ ਕਰ ਰਹੇ ਹਨ । ਜਿਨ੍ਹਾਂ ਗੁਰੂ ਦੇ ਕਹੇ ਵਚਨਾਂ ਦੀ ਪਾਲਣਾ ਆਪਣੇ ਘਰ – ਪੁੱਤਰ ਤੋਂ ਵੱਧ ਚੜ੍ਹ ਕੇ ਕੀਤੀ , ਐਸੇ ਗੁਰਸਿੱਖਾਂ ਤੋਂ ਗੁਰੂ ਵੀ ਬਲਿਹਾਰੀ ਜਾਂਦੇ । ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵੇਲੇ ਕਾਬਲ ਵਿਚ ਸਿੱਖ ਧਰਮ ਦਾ ਬਹੁਤ ਪ੍ਰਚਾਰ ਹੋਇਆ । ਇਸ ਸ਼ਹਿਰ ਵਿਚ ਕਈ ਸਿੱਖ ਧਰਮਸ਼ਾਲਾਂ ਬਣੀਆਂ । ਇਸੇ ਕਾਬਲ ਸ਼ਹਿਰ ਦੇ ਭਾਈ ਸਾਧ ਜੀ ਰਹਿਣ ਵਾਲੇ ਸੀ । ਭਾਈ ਸਾਧ ਜੀ ਦਾ ਜ਼ਿਕਰ ਮੁਹਸਨ ਫ਼ਾਨੀ ਨੇ ਵੀ ਕੀਤਾ ਹੈ । ਗੁਰੂ ਜੀ ਦੇ ਹੁਕਮ ਨੂੰ ਹਮੇਸ਼ਾ ਫੁੱਲ ਚਾੜ੍ਹਨ ਲਈ ਤਤਪਰ ਰਹਿੰਦੇ । ਗੁਰੂ ਜੀ ਦੇ ਹੁਕਮ ਅੱਗੇ ਸਿਰ ਝੁਕਾਈ ਰੱਖਿਆ । ਮੋੜਿਆ ਨਹੀਂ , ਸਦਾ ਪ੍ਰਵਾਨ ਚੜ੍ਹਾਇਆ । ਭਾਈ ਸਾਧ ਜੀ ਦੀ ਪਤਨੀ ਨੇ ਵੀ ਭਾਈ ਸਾਧ ਜੀ ਵਾਲਾ ਸੁਭਾਅ ਪਾਇਆ ਹੋਇਆ ਸੀ । ਸਾਧ ਜੀ ਦੀ ਧਰਮ ਪਤਨੀ ਦਾ ਵੀ ਗੁਰੂ ਘਰ ਨਾਲ ਬੜਾ ਪਿਆਰ ਸੀ । ਗੁਰੂ ਨੇ ਇਨ੍ਹਾਂ ਦੇ ਘਰ ਇਕ ਸੁੰਦਰ ਬੇਟੇ ਦੀ ਦਾਤ ਦਿੱਤੀ ਸੀ । ਉਹ ਵੀ ਆਪਣੇ ਮਾਂ – ਬਾਪ ਦੀ ਤਰ੍ਹਾਂ ਬੜਾ ਪਰਉਪਕ ਤੇ ਸਿੱਖ ਧਰਮ ਵਿਚ ਵਿਸ਼ਵਾਸ ਰੱਖਣ ਵਾਲਾ ਸੀ । ਅਸਲ ਵਿਚ ਸਾਰਾ ਪਰਿਵਾਰ ਹੀ ਰੱਬ ਤੋਂ ਡਰਨ ਵਾਲਾ ਤੋਂ ਗੁਰੂ ਨਾਲ ਅਥਾਹ ਪਿਆਰ ਰੱਖਣ ਵਾਲਾ ਸੀ । ਸਾਰੇ ਪਰਿਵਾਰ ਉੱਤੇ ਗੁਰੂ ਜੀ ਦੀ ਮਿਹਰ ਸੀ । ਹਰ ਆਏ ਗਏ ਦੀ ਗੁਰੂ ਦਾ ਸਿੱਖ ਜਾਣ ਬੜੀ ਸ਼ਰਧਾ ਨਾਲ ਸੇਵਾ ਕਰਦੇ । ਗੁਰੂ ਦੀ ਬਾਣੀ ਦਾ ਪਾਠ ਹਮੇਸ਼ਾ ਕਰਦੇ ਰਹਿੰਦੇ । ਚਾਹੇ ਘਰ ਵਿਚ ਗੁਰੂ ਦਾ ਦਿੱਤਾ ਸਭ ਕੁਝ ਸੀ ਪਰ ਦੌਲਤ ਦਾ ਵੱਡਾ ਹਿੱਸਾ ਆਏ ਗਏ ਤੇ ਖ਼ਰਚ ਕਰ ਆਖਦੇ ਕਿ ਗੁਰੂ ਦੀ ਦਿੱਤੀ ਦੌਲਤ ਗੁਰੂ ਦੇ ਸਿੱਖਾਂ ਨੂੰ ਹੀ ਖੁਆ ਰਹੇ ਸਨ । ਹੱਥੀ ਘਰ ਵਾਲੀ ਪ੍ਰਸ਼ਾਦਾ ਤਿਆਰ ਕਰਦੀ । ਬੇਟਾ ਤੇ ਸਾਧ ਜੀ ਆਏ ਗਏ ਨੂੰ ਖਵਾ ਖੁਸ਼ ਹੁੰਦੇ । ਘਰ ਬੈਕੁੰਠ ਸੀ ! ਐਨਾ ਕੁਝ ਹੁੰਦਿਆਂ ਹੰਕਾਰ ਨੇੜੇ ਨਹੀਂ ਸੀ ਆਇਆ । ਹਰ ਰੋਜ਼ ਸ਼ਾਮ ਦਾ ਦੀਵਾਨ ਉਨ੍ਹਾਂ ਦੇ ਹੀ ਘਰ ਹੁੰਦਾ ! ਦੀਵਾਨ ਦੀ ਸਮਾਪਤੀ ਉਪਰੰਤ ਸੰਗਤ ਨੂੰ ਵਿਦਿਆ ਕਰ ਰਹੇ ਸਨ ਕਿ ਅਚਾਨਕ ਇਕ ਸਿੱਖ ਸੇਵਕ ਘਰ ਪੁੱਛਦੇ ਆਏ । ਗੁਰੂ ਹਰਿਗੋਬਿੰਦ ਜੀ ਦਾ ਸੁਨੇਹਾ ਲੈ ਕੇ ਆਇਆ ਸੀ । ਅੰਮ੍ਰਿਤਸਰ ਤੋਂ ਆ ਗਿਆ ਸੁਣ ਘਰ ਵਿਚ ਸਭ ਨੂੰ ਬੜਾ ਹੀ ਚਾਅ ਚੜ੍ਹਿਆ । ਲੋਕੀਂ ਇਹ ਦੇਖ ਹੈਰਾਨ ਰਹਿ ਗਏ ਕਿ ਕਿਸ ਤਰ੍ਹਾਂ ਭਾਈ ਸਾਧ ਜੀ ਬਿਨਾਂ ਕੁਝ ਪੁੱਛੇ ਉਨ੍ਹਾਂ ਦੀ ਸੇਵਾ ਵਿਚ ਜੁੱਟ ਗਏ । ਬੱਸ ਏਨਾ ਉਨ੍ਹਾਂ ਜਾਣਿਆ ਇਹ ਜੋ ਸਿੱਖ ਆਏ ਹਨ ਗੁਰੂ ਦਾ ਰੂਪ ਹਨ : ਮੁਹਸਨ ਫ਼ਾਨੀ ਨੇ ਲਿਖਿਆ ਹੈ ਕਿ ਗੁਰੂ ਦਾ ਨਾਂ ਲੈ ਕੇ ਕੋਈ ਆਵੇ ਸਿੱਖ ਘਰ ਦੇ ਦਰਵਾਜ਼ੇ ਖੋਲ੍ਹ ਦੇਂਦੇ ਸਨ । ਉਨ੍ਹਾਂ ਆਏ ਸਿੱਖਾਂ ਨੇ ਸੁਨੇਹਾ ਦਿੱਤਾ ਤਾਂ ਸਾਧ ਜੀ ਆਖਣ ਲੱਗੇ : “ ਇਹ ਤਾਂ ਸਾਡੇ ਧਨ ਭਾਗ ਹਨ ਕਿ ਸਾਡੇ ਵਰਗੇ ਪਾਪੀ ਨੂੰ ਗੁਰੂ ਜੀ ਨੇ ਯਾਦ ਕੀਤਾ ਹੈ । ਇਸ ਤੋਂ ਵੱਡੇ ਹੋਰ ਕੀ ਕਰਮ ਹੋ ਸਕਦੇ ਹਨ ? ਬੜੇ ਆਦਰ ਮਾਣ ਨਾਲ ਉਸ ਸਿੱਖ ਨੂੰ ਬਿਠਾਇਆ । ਬੀਬੀ ਪਿਆਰੀ ਪੱਖਾ ਝੂਲਣ ਲੱਗ ਪਈ । ਭਾਈ ਸਾਧ ਜੀ ਨੇ ਪਾਣੀ ਗਰਮ ਕਰਕੇ ਉਸ ਗੁਰੂ ਸੇਵਕ ਦੇ ਪੈਰ ਧੁਲਾਏ । ਨਾਲੇ ਪੈਰ ਦਬਾਈ ਜਾਣ ਨਾਲੇ ਧੰਨ ਧੰਨ ਗੁਰੂ ਆਖੀ ਜਾਣ । ਐਨੇ ਵਿਚ ਬੀਬੀ ਦੁੱਧ ਦਾ ਭਰਿਆ ਕਟੋਰਾ ਲੈ ਆਈ ਤੇ ਬੜੇ ਹੀ ਆਦਰ ਮਾਣ ਨਾਲ ਪੀਣ ਲਈ ਆਖਣ ਲੱਗੀ । ਐਨੀ ਨਿਮਰਤਾ , ਏਨਾ ਸਿਦਕ , ਇੰਨਾ ਗੁਰੂ ਦਾ ਵਿਸ਼ਵਾਸ ਦੇਖ ਉਸ ਗੁਰੂ ਸੇਵਕ ਨੂੰ ਆਪਣੇ ਪੈਂਡੇ ਦੇ ਕੋਹ ਭੁੱਲ ਗਏ ਤੇ ਅੱਖਾਂ ਵਿਚ ਸ਼ਰਧਾ ਦੇ ਅੱਥਰੂ ਆ ਗਏ ਤੇ ਆਖਣ ਲੱਗਾ : “ ਭਾਈ ਜੀ , ਤੁਸੀਂ ਏਨੀਂ ਸੇਵਾ ਕੀਤੀ , ਐਸਾ ਕਸ਼ਟ ਉਠਾਇਆ , ਮੈਂ ਤਾਂ ਗੁਰੂ ਦਾ ਕੇਵਲ ਇਕ ਨਿਮਾਣਾ ਜਿਹਾ ਸੇਵਕ ਹਾਂ , ਗੁਰੂ ਦਾ ਸੁਨੇਹਾ ਲੈ ਕੇ ਆਇਆ ਹਾਂ । ਤੁਸੀਂ ਏਨੀ ਖ਼ਾਤਿਰ ਕੀਤੀ ਹੈ ਕਿ ਇਕ ਸੇਵਕ ਨੂੰ ਸਿਰ ‘ ਤੇ ਬਿਠਾਇਆ ਹੈ ! ਮੇਰੇ ਕੋਲੋਂ ਪਹਿਲਾਂ ਗੁਰੂ ਦਾ ਸੁਨੇਹਾ ਲੈ ਲਵੋ ਫਿਰ ਮੈਨੂੰ ਖਾਣ – ਪੀਣ ਨੂੰ ਦੇਣਾ ਇਹ ਸਭ ਕੁਝ ਸੁਣ ਭਾਈ ਸਾਧ ਜੀ ਨੇ ਕਿਹਾ : “ ਤੁਸੀਂ ਇਹ ਕਿੰਝ ਜਾਣ ਲਿਆ ਕਿ ਅਸੀਂ ਤੁਹਾਡੀ ਸੇਵਾ ਬਹੁਤ ਕਰ ਰਹੇ ਹਾਂ । ਤੁਸੀਂ ਤਾਂ ਇਸ ਤੋਂ ਵੱਧ ਦੇ ਹੱਕਦਾਰ ਹੋ । ਜੋ ਸਤਿਗੁਰੂ ਦਾ ਸਿੱਖ ਹੈ , ਸਤਿਗੁਰੂ ਦੇ ਨੇੜੇ ਰਹਿੰਦਾ ਹੈ , ਉਸ ਦੇ ਤੇ ਵੱਡੇ ਕਰਮ ਹਨ । ਚਾਹੇ ਗੁਰੂ ਸਭ ਦੇ ਅੰਗ ਸੰਗ ਹੈ ਪਰ ਤੁਸੀਂ ਤਾਂ ਉਨ੍ਹਾਂ ਦੇ ਕੋਲ ਹੋ ।
ਫਿਰ ਤੁਸੀਂ ਆਪਣੇ ਆਪ ਨੂੰ ਨੀਵਾਂ ਕਹਿ ਰਹੇ ਹੋ । ਸਿੱਖ ਦੀ ਸੋਵਾ ਟਹਿਲ ਕਰਮਾਂ ਨਾਲ ਮਿਲਦੀ ਹੈ । ਇਹ ਸਭ ਵਾਹਿਗੁਰੂ ਦਾ ਹੀ ਦਿੱਤਾ ਹੋਇਆ ਹੈ । ਸੋ ਇਸ ਕਾਰਨ ਸਾਡੀ ਸੇਵਾ ਕਬੂਲ ਕਰਦੇ ਕੁਝ ਖਾ ਪੀ ਲਵੋ । ਉਸ ਸੇਂਵਕ ਨੇ ਧੰਨ ਸਿੱਖੀ , ਧੰਨ ਵਾਹਿਗੁਰੂ ਆਖ ਕੇ ਦੁੱਧ ਦਾ ਕਟੋਰਾ ਪੀਤਾ । ਸੇਵਕ ਨੇ ਦੱਸਿਆ ਕਿ ਗੁਰੂ ਹਰਿਗੋਬਿੰਦ ਜੀ ਨੇ ਇਰਾਕ ਤੋਂ ਘੋੜਾ ਲਿਆਉਣ ਲਈ ਆਖਿਆ ਹੈ । ਘੋੜੇ ਦੀ ਬੜੀ ਪਰਖ ਸੀ ਭਾਈ ਸਾਧ ਜੀ ਨੂੰ ਗੁਰੂ ਦਾ ਹੁਕਮ ਪਾ ਕੇ ਹੀ ਉਹ ਇਰਾਕ ਵੱਲ ਤੁਰ ਪਿਆ । ਜਿਸ ਤਰ੍ਹਾਂ ਹੁਕਮ ਦੀ ਪਾਲਣਾ ਕੀਤੀ ਉਸ ਦਾ ਜ਼ਿਕਰ ਸਾਡੇ ਇਤਿਹਾਸ ਵਿਚ ਉਚੇਚੇ ਤੌਰ ‘ ਤੇ ਕੀਤਾ ਗਿਆ ਹੈ । ਐਸੀ ਮਿਸਾਲ ਮਿਲਣੀ ਮੁਸ਼ਕਿਲ ਹੈ । ਉਸੇ ਪਲ ਪਾਲਣਾ ਕੀਤੀ , ਘਰ ਵਾਲੀ ਨੂੰ ਸਿਰਫ਼ ਜਾਣ ਬਾਰੇ ਫ਼ੈਸਲਾ ਸੁਣਾਇਆ । ਪੁੱਤਰ ਨੂੰ ਗਲ ਨਾਲ ਲਗਾ ਪਿਆਰ ਕੀਤਾ । ਅੱਗੇ ਯਾਤਰਾ ਲੰਮੇਰੀ ਹੁੰਦੀ ਸੀ । ਘਰ ਤੋਂ ਕਾਫ਼ੀ ਦਿਨ ਦੂਰ ਰਹਿਣਾ ਹੁੰਦਾ ਸੀ । ਸੁਖ ਸਾਂਦ ਘੱਟ ਹੀ ਮਿਲਦੀ ਸੀ । ਪਰ ਸਾਧ ਜੀ ਨੂੰ ਕੁਝ ਸੁਝਿਆ ਨਹੀਂ , ਕੇਵਲ ਗੁਰੂ ਦਾ ਹੁਕਮ ਹੀ ਸੁਣਾਈ ਦਿੱਤਾ । ਅਜੇ ਉਹ ਥੋੜ੍ਹੀ ਦੂਰ ਇਕ ਪੜਾਉ ਹੀ ਗਏ ਸਨ ਕਿ ਘਰੋਂ ਖ਼ਬਰ ਲੈ ਕੇ ਇਕ ਆਦਮੀ ਆਇਆ ਕਿ ਤੇਰਾ ਪੁੱਤਰ ਸਖ਼ਤ ਬੀਮਾਰ ਹੋ ਗਿਆ ਹੈ , ਵਾਪਸ ਮੁੜ ! ਅਜੇ ਤੂੰ ਘਰ ਤੋਂ ਬਹੁਤੀ ਦੂਰ ਨਹੀਂ , ਲੜਕੇ ਦੀ ਦੇਖ ਭਾਲ ਕਰ , ਯਾਤਰਾ ਫਿਰ ਆਰੰਭ ਕਰ ਲਵੀਂ । ਇਹ ਸੁਣ ਭਾਈ ਸਾਧ ਜੀ ਨੇ ਕਿਹਾ : “ ਭਾਈ ਮੈਂ ਹੁਣ ਗੁਰੂ ਦੇ ਹੁਕਮ ਵੱਲ ਮੂੰਹ ਕਰਕੇ ਚੱਲ ਪਿਆ ਹਾਂ , ਪੁੱਤਰ ਦੇ ਸਿਰ ਤੇ ਵੀ ਹੁਣ ਵਾਹਿਗੁਰੂ ਦਾ ਹੱਥ ਹੈ , ਸਭ ਗੁਰੂ ਅਨੁਸਾਰ ਹੀ ਹੋਵੇਗਾ । ਜਿੰਨੀ ਉਮਰ ਉਸ ਦੀ ਹੈ ਉਸ ਉਤਨੀ ਹੀ ਭੋਗਣੀ ਹੈ । ਉਸ ਦਾ ਤਾਂ ਜਨਮ ਸਫ਼ਲ ਹੋ ਹੀ ਗਿਆ ਹੈ । ਉਸ ਸਿੱਖ ਦੇ ਘਰ ਜਨਮ ਲਿਆ ਹੈ । ਉਹ ਤਾਂ ਗੁਰੂ ਦਾ ਹੀ ਸੇਵਕ ਹੈ । ਅਸੀਂ ਵੀ ਗੁਰੂ ਦੇ ਸੇਵਕ ਹਾਂ । ਉਸ ਅਨੁਸਾਰ ਹੀ ਕਰ ਰਹੇ ਹਾਂ । ਉਸ ਦੀ ਪਾਲਣਾ ਵਾਹਿਗੁਰੂ ਨੇ ਕਿਵੇਂ ਕਰਨੀ ਹੈ , ਉਹੀ ਜਾਣੇ ) ਜੋ ਬੱਚ ਗਿਆ ਗੁਰੂ ਦੀ ਹੀ ਸੇਵਾ ਕਰਨੀ ਨੂੰ ਤੇ ਆਪਣਾ ਜੀਵਨ ਸਫ਼ਲਾ ਕਰਨਾ ਸੂ । ਜੇ ਉਹ ਮਰ ਗਿਆ ਤਾਂ ਘਰ ਵਿਚ ਲੱਕੜਾਂ ਬਹੁਤ ਹਨ , ਤੁਸੀਂ ਉਸ ਦਾ ਸਸਕਾਰ ਕਰ ਦੇਣਾ । ਮੈਂ ਗੁਰੂ ਦੀ ਕਾਰ ਨਿਭਾਉਣ ਲਈ ਗੁਰੂ ਵੱਲ ਮੂੰਹ ਕਰ ਚੁੱਕਾ ਹਾਂ , ਹੁਣ ਪਿੱਛੇ ਨਹੀਂ ਮੁੜਾਂਗਾ ! ” ਮੁਹਸਨ ਫਾਨੀ ਲਿਖਦਾ ਹੈ ਕਿ ਗੁਰੂ ਤੋਂ ਜਾਨ ਵਾਰਨ ਵਾਲੇ ਐਸੇ ਸਿੱਖ ਤਿਆਰ ਹੋ ਗਏ ਸਨ । ਗੁਰੂ ਦੇ ਹੁਕਮ ਦੀ ਪਾਲਣਾ ਕਰਨਾ ਸਿੱਖ ਦਾ ਪਹਿਲਾ ਕਰਤੱਵ ਹੋ ਗਿਆ ਸੀ । ਭਾਈ ਸਾਧ ਜੀ ਘੋੜੇ ਲਿਆ ਕੇ ਹੀ ਘਰ ਮੁੜਨ ਗੇ । ਭਾਈ ਸਾਧ ਜੀ ਨੇ ਆਪਣੀ ਘਰ ਵਾਲੀ ਨੂੰ ਵੀ ਸੁਣਾਹ ਭੇਜਿਆ , “ ਸਿਦਕ ਨਾ ਛੱਡੀ । ਹੁਣ ਡੌਲੀਂ ਨਾ , ਇਹ ਹੀ ਸਮਾਂ ਹੈ ਗੁਰੂ ਦਾ ਸ਼ੁੱਕਰ ਸ਼ੁਕਰ ਕਰਨ ਦਾ । ਬਾਣੀ ਪੜ੍ਹਨੀ ਕੁਝ ਵੀ ਸਾਡਾ ਨਹੀਂ , ਸਭ ਉਸ ਵਾਹਿਗੁਰੂ ਦਾ ਹੈ । ਜਿਹੜੀ ਬੇੜੀ ਐਨੀ ਮੁਸ਼ਕਿਲ ਨਾਲ ਸਮੁੰਦਰ ਵਿਚ ਗੁਰੂ ਦੇ ਨਾਮ ਦੁਆਰਾ ਲਿਆਂਦੀ ਹੈ ਪਾਰ ਤਾਂ ਹੀ ਲੱਗੇਗੀ ਜੋ ਭਾਣਾ ਮੰਨਾਂਗੇ । ਮਮਤਾ ਵਿਚ ਪੈ ਕੇ ਕਿਤੇ ਡੋਬ ਨਾ ਦੇਵੀਂ । ਬੜੇ ਕਸ਼ਟਾਂ ਨਾਲ ਇਹ ਸੰਭਾਲ ਕੇ ਰੱਖੀ ਹੈ । ਜਨਮ ਤਾਂ ਹੀ ਸਫ਼ਲਾ ਹੋਵੇਗਾ ?? ਸੱਚਮੁੱਚ ਉਸ ਮਾਤਾ ਦਾ ਸਿਦਕ ਵੀ ਦੇਖਣ ਵਾਲਾ ਸੀ । ਉਸ ਆਪਣੇ ਘਰਵਾਲੇ ਦਾ ਬਚਨ ਪਾਲਿਆ । ਆਪਣੇ ਜੁਆਨ ਪੁੱਤਰ ਦੀ ਮੌਤ ‘ ਤੇ ਰੋਈ ਨਾ । ਕੇਵਲ ਸਤਿਗੁਰੂ ਦਾ ਜਾਪ ਕੀਤਾ । ਸਾਰੇ ਇਹ ਸਭ ਦੇਖ ਹੈਰਾਨ ਰਹਿ ਗਏ । ਇਹ ਇਕ ਅਦਭੁੱਤ ਕੌਤਕ ਹੀ ਤੇ ਸੀ । ਮਾਂ ਜੁਆਨ ਪੁੱਤ ਦੀ ਮੌਤ ਤੇ ਰੋਈ ਨਹੀਂ ਕੇਵਲ ਸ਼ੁਕਰ ਸ਼ੁਕਰ ਕਰੇ ਤੇ ਸਤਿਗੁਰੂ ਦਾ ਨਾਮ ਲਵੇ । ਜੋ ਆਵੇ ਇਹ ਆਖੇ : ਰਜ਼ਾ ਨੂੰ ਮਿੱਠਾ ਮੰਨਿਆ ਤੇ ਸਤਿਗੁਰੂ ਸਦਾ ਤੁਹਾਡੇ ਸਹਾਈ ਹੈ , ਤੁਸੀਂ ਤਰ ਗਏ ਹੋ । ਤੁਹਾਡੇ ਜਿਹੇ ਗੁਰੂ ਦੇ ਸੇਵਕ ਕੋਈ ਨਹੀਂ । ਭਾਈ ਸਾਧ ਜੀ ਜਦ ਘੋੜੇ ਲੈ ਕੇ ਮੁੜੇ ਤਾਂ ਉਨ੍ਹਾਂ ਨੂੰ ਪੁੱਤਰ ਦੀ ਮੌਤ ਦਾ ਪਤਾ ਲੱਗਾ । ਆਪਣੀ ਘਰਵਾਲੀ ਨੂੰ ਆਖਿਆ ਤੁਸੀਂ ਚੰਗੀ ਨਿਭਾਈ ਹੈ । ਨਾਲੇ ਮੇਰੀ ਵੀ ਲਾਜ ਰੱਖੀ ਹੈ , ਗੁਰੂ ਜ਼ਰੂਰ ਹੀ ਆਪਣੇ ਚਰਨਾਂ ਵਿਚ ਸਾਨੂੰ ਜਗ੍ਹਾ ਦੇਵੇਗਾ । ਭਾਈ ਸਾਧ ਜੀ ਨੇ ਉਸੇ ਵਕਤ ਅਰਦਾਸ ਕੀਤੀ ਤੇ ਸ਼ੁਕਰ ਮਨਾਇਆ । ਕੋਈ ਉੱਚਾ ਨਹੀਂ ਬੋਲੋ । ਸਿਰਫ਼ ਇਹ ਆਖਿਆ ਤੁਸਾਂ ਤਾਂ ਆਪਣੀ ਅਮਾਨਤ ਸਾਂਭੀ ਹੈ । ਜਦ ਘੋੜੋ ਗੁਰੂ ਜੀ ਨੂੰ ਪਹੁੰਚੇ ਤੇ ਨਾਲੇ ਭਾਈ ਸਾਧ ਜੀ ਦੀ ਕਰਨੀ ਦੀ ਖ਼ਬਰ ਪਹੁੰਚੀ ਕਿ ਕਿਸ ਤਰ੍ਹਾਂ ਗੁਰੂ ਦਾ ਬਚਨ ਤੇ ਸਿਦਕ ਕਾਇਮ ਰੱਖਿਆ ਤਾਂ ਗੁਰੂ ਜੀ ਨੇ ਵੀ ‘ ਨਿਹਾਲ ਸਿੱਖ ’ ਕਿਹਾ ਤੇ ਉਨ੍ਹਾਂ ਭਾਈ ਸਾਧ ਜੀ ਬਾਰੇ ਆਖਿਆ : “ ਦੰਪਤੀ ਸਦਾ ਸੁਖੀ ਰਹਿਣਗੇ । ਦੁੱਖ ਇਨ੍ਹਾਂ ਦੇ ਨੇੜੇ ਨਹੀਂ ਆਏਗਾ । ਇਨ੍ਹਾਂ ਦੇ ਸਭ ਚੌਰਾਸੀ ਦੇ ਗੇੜ ਮਿੱਟ ਗਏ ਹਨ , ਇਨ੍ਹਾਂ ਨੇ ਤੇ ਪਰਤੱਖ ਵਾਹਿਗੁਰੂ ਦੇ ਦਰਸ਼ਨ ਕਰ ਲਏ ਹਨ । ਇਨ੍ਹਾਂ ਨੇ ਤੇ ਵਾਹਿਗੁਰੂ ਦੇ ਚਰਨਾਂ ਵਿਚ ਅਸਥਾਨ ਪਾ ਲਿਆ ਹੈ । ਵਾਹਿਗੁਰੂ ਅੰਗ – ਸੰਗ ਸਹਾਈ ਹੈ । ਵਾਹਿਗੁਰੂ ਵੱਲ ਅਭੇਦ ਹੋ ਗਏ ਹਨ । ਧਨ ਸਿੱਖੀ ਹੈ ਤੇ ਧੰਨ ਹੀ ਸਿੱਖ ਹਨ ਤੇ ਧੰਨ ਹੀ ਉਨ੍ਹਾਂ ਦੀ ਕੁਰਬਾਨੀ । ਫ਼ਰਜ਼ ਦੀ ਪਾਲਣਾ ਤੇ ਗੁਰੂ ਤੋਂ ਮਰ ਮਿਟਣ ਦੇ ਚਾਉ ਦੀ ਮਿਸਾਲ ਸ਼ਾਇਦ ਹੀ ਕਿਧਰੇ ਮਿਲੇ ।
ਅੰਮ੍ਰਿਤਸਰ ਸਾਹਿਬ ਰਾਮਬਾਗ ਕੋਲ ਗਿਰਜਾ ਘਰ ਦੇ ਨੇੜੇ ਇਕ ਪਾਦਰੀ ਈਸਾਈਅਤ ਦਾ ਪ੍ਰਚਾਰ ਕਰਨ ਰਿਹਾ ਸੀ। ਵਾਹਵਾ ਭੀੜ ਇਕੱਠੀ ਸੀ। ਜਿਸ ਚ ਸਿਖ ਮੁਸਲਮਾਨ ਹਿੰਦੂ ਸਾਰੇ ਸੀ। ਨਫਰਤ ਨਾਲ ਭਰਿਆ ਪਾਦਰੀ ਈਸਾ ਦੀ ਵਡਿਆਈ ਕਰਦਿਆਂ ਬਾਕੀ ਅਵਤਾਰਾਂ ਨੂੰ ਨੀਵਾਂ ਦਿਖਾ ਰਿਹਾ ਸੀ। ਪਾਦਰੀ ਨੇ ਕਿਹਾ ਕੋਈ ਧਰਮ 3 ਗੁਨਾਹ ਮਾਫ ਕਰਨ ਨੂੰ ਕਹਿੰਦਾ, ਕੋਈ 7 ਗੁਨਾਹ ਮਾਫ ਕਰਨ ਨੂੰ, ਕੋਈ 10 ਮਾਫ ਕਰਨ ਨੂੰ, ਪਰ ਈਸਾ ਨੇ ਕਿਹਾ ਕੋਈ 70 ਵਾਰ ਵੀ ਭੁਲ ਕਰੇ ਤਾਂ ਮਾਫ ਕਰ ਦਿਉ। ਸੋ ਏਸ ਕਰਕੇ ਈਸਾ ਸਭ ਤੋ ਵੱਡਾ।
ਨੇੜਿਉ ਲੰਘਦੇ ਭਾਈ ਵੀਰ ਸਿੰਘ ਜੀ ਵੀ ਓਸ ਵੇਲੇ ਕੋਲ ਆ ਖਲੋਤੇ ਸੀ। ਉਹ ਵੀ ਪਾਦਰੀ ਦੀ ਗਲ ਸੁਣਦੇ ਰਹੇ। ਜਦੋ ਪਾਦਰੀ ਨੇ ਆ ਗੱਲ ਕਹੀ ਤਾਂ ਭਾਈ ਸਾਬ ਉੱਚੀ ਅਵਾਜ ਚ ਬੋਲੇ , ਪਾਦਰੀ ਜੀ “ਜੇ ਧਰਮਾਂ ਨੂੰ ਅਵਤਾਰਾਂ ਨੂੰ ਨਾਪਣ ਦਾ ਏਹੀ ਮਾਪਡੰਡ ਆ” ਫੇਰ ਕੋਈ 70 ਤੋ ਵੱਧ ਵਾਰ ਮਾਫ ਕਰੇ ਤਾਂ ਈਸਾ ਤੋ ਵੱਡਾ ਮੰਨੋਗੇ ….?
ਪਾਦਰੀ ਸੁਣਕੇ ਹੈਰਾਨ ਹੋ ……ਕਹਿਣ ਲੱਗਾ ਹਾਂ…… ਪਰ ਏਦਾ ਦਾ ਹੋਰ ਕੌਣ ਆ….. ਜੋ ਈਸਾ ਤੋ ਵੱਧ ਵਾਰ ਮਾਫ ਕਰੇ
ਭਾਈ ਸਾਬ ਨੇ ਕਿਹਾ ਧੰਨ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਆ ਜੋ ਕਹਿੰਦੇ ਕੇ ਬੰਦਾ ਭੁਲਣਹਾਰ ਆ ਖਿਨ ਖਿਨ ਭੁਲਾਂ ਕਰਦਾ ਤੇ ਜਿੰਨੇ ਵਾਰ ਵੀ ਭੁੱਲੇ ਪਛਤਾਵਾ ਕਰੇ ਮਾਫ ਕਰ ਦਿਉ ਪਾਦਰੀ ਜੀ 20, 50, 70 ਦੀ ਗਲ ਛੱਡੋ ਗੁਰੂ ਨਾਨਕ ਸਾਹਿਬ ਲੇਖਾ ਕਰਦੇ ਹੀ ਨਹੀ ਹਰ ਵਾਰ ਬੇਅੰਤ ਵਾਰ ਮਾਫ ਕਰਦੇ ਆ ਓ ਸਭ ਤੋ ਵੱਡੇ ਬਖਸ਼ਣਹਾਰ ਆ
ਨਾਲ ਹੀ ਭਾਈ ਵੀਰ ਸਿੰਘ ਹੁਣਾ ਗੁਰੂ ਬਚਨ ਪੜੇ
ਸਲੋਕੁ ॥
ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ ॥
ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ ॥੧॥
ਲੇਖੈ ਗਣਤ ਨ ਛੂਟੀਐ ਕਾਚੀ ਭੀਤਿ ਨ ਸੁਧਿ ॥
ਜਿਸਹਿ ਬੁਝਾਏ ਨਾਨਕਾ ਤਿਹ ਗੁਰਮੁਖਿ ਨਿਰਮਲ ਬੁਧਿ ॥੯॥
ਭਾਈ ਵੀਰ ਸਿੰਘ ਦੇ ਬੋਲ ਸੁਣ ਕੋਲ ਖੜੇ ਸਿਖਾਂ ਨੇ ਜੈਕਾਰੇ ਲਾਏ ਸਭ ਹਿੰਦੂ ਮੁਸਲਮਾਨ ਜੋ ਖੜੇ ਸੀ ਬੜੇ ਖੁਸ਼ ਹੋਏ ਪਾਦਰੀ ਨੂੰ ਕੋਈ ਜਵਾਬ ਨ ਆਇਆ ਚੁਪ ਕਰਕੇ ਗਿਰਜੇ ਚ ਜਾ ਵੜਿਆ ਏ ਗੱਲ 1890 ਦੇ ਕਰੀਬ ਦੀ ਆ ਓਦੋ ਭਾਈ ਵੀਰ ਸਿੰਘ ਜੀ ਦੀ ਉਮਰ ਸਿਰਫ 18 ਕ ਸਾਲ ਸੀ
ਸਰੋਤ -ਭਾਈ ਵੀਰ ਸਿੰਘ ਜੀ ਦੀ ਜੀਵਨੀ “ਗੁਰਮੁਖ ਜੀਵਨ” ਚੋ
ਨੋਟ ਦੀਪ ਭਾਊ ਕਹਿੰਦਾ ਹੁੰਦਾ ਸੀ “ਅਪਣੇ ਕਿਰਦਾਰਾਂ ਵਲ ਵਾਪਸ ਮੁੜਣ ਦੀ ਲੋੜ ਆ” ਅਪਣੇ ਆਪ ਨੂੰ ਪਹਿਚਾਣੋ ਅਸੀ ਕੌਣ ਆ… ਸਾਡੇ ਸਤਿਗੁਰੂ ਨੇ ਸਭ ਕੁਝ ਬਖਸ਼ਿਆ ਹਰ ਗੱਲ ਦਾ ਜਵਾਬ ਬਾਦਲੀਲ ਦੇ ਸਕਦੇ ਆ ਬਸ ਭਾਈ ਵੀਰ ਸਿੰਘ ਜੀ ਵਰਗੇ ਬਨਣ ਦੀ ਲੋੜ ਆ
ਮੇਜਰ ਸਿੰਘ
ਗੁਰੂ ਕਿਰਪਾ ਕਰੇ
धनासरी, भगत रवि दास जी की ੴ सतिगुर परसाद हम सरि दीनु दइआल न तुम सरि अब पतिआरू किया कीजे ॥ बचनी तोर मोर मनु माने जन कऊ पूरण दीजे ॥१॥ हउ बलि बलि जाउ रमईआ कारने ॥ कारन कवन अबोल ॥ रहाउ ॥ बहुत जनम बिछुरे थे माधउ इहु जनमु तुम्हारे लेखे ॥ कहि रविदास आस लगि जीवउ चिर भइओ दरसनु देखे ॥२॥१॥
(हे माधो मेरे जैसा कोई दीन और कंगाल नहीं हे और तेरे जैसा कोई दया करने वाला नहीं, (मेरी कंगालता का) अब और परतावा करने की जरुरत नहीं (हे सुंदर राम!) मुझे दास को यह सिदक बक्श की मेरा मन तेरी सिफत सलाह की बाते करने में ही लगा रहे।१। हे सुंदर राम! में तुझसे सदके हूँ, तू किस कारण मेरे साथ नहीं बोलता?||रहाउ|| रविदास जी कहते हैं- हे माधो! कई जन्मो से मैं तुझ से बिछुड़ा आ रहा हूँ (कृपा कर, मेरा) यह जनम तेरी याद में बीते; तेरा दीदार किये बहुत समां हो गया है, (दर्शन की) आस में जीवित हूँ॥२॥१॥
ਅੰਗ : 694
ਧਨਾਸਰੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥ ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥ ਕਾਰਨ ਕਵਨ ਅਬੋਲ ॥ ਰਹਾਉ ॥ ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥
ਅਰਥ: (ਹੇ ਮਾਧੋ!) ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ, ਤੇਰੇ, ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ, (ਮੇਰੀ ਕੰਗਾਲਤਾ ਦਾ) ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ। (ਹੇ ਸੋਹਣੇ ਰਾਮ!) ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖ਼ਸ਼ ਕਿ ਮੇਰਾ ਮਨ ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਵਿਚ ਪਰਚ ਜਾਇਆ ਕਰੇ।੧। ਹੇ ਸੋਹਣੇ ਰਾਮ! ਮੈਂ ਤੈਥੋਂ ਸਦਾ ਸਦਕੇ ਹਾਂ; ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ?।ਰਹਾਉ। ਰਵਿਦਾਸ ਜੀ ਕਹਿੰਦੇ ਹਨ -ਹੇ ਮਾਧੋ! ਕਈ ਜਨਮਾਂ ਤੋਂ ਮੈਂ ਤੈਥੋਂ ਵਿਛੁੜਿਆ ਆ ਰਿਹਾ ਹਾਂ (ਮਿਹਰ ਕਰ, ਮੇਰਾ) ਇਹ ਜਨਮ ਤੇਰੀ ਯਾਦ ਵਿਚ ਬੀਤੇ; ਤੇਰਾ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹੈ, (ਦਰਸ਼ਨ ਦੀ) ਆਸ ਵਿਚ ਹੀ ਮੈਂ ਜੀਊਂਦਾ ਹਾਂ ॥੨॥੧॥